ਸਰਕਾਰੀ ਡਾਕਟਰਾਂ ਵਲੋਂ ਪੰਜਾਬ ਸਰਕਾਰ ਨੂੰ 19 ਜੁਲਾਈ ਤਕ ਦਾ ਅਲਟੀਮੇਟਮ, ਫੈਸਲਾ ਨਾ ਹੋਣ ‘ਤੇ ਦੇਣਗੇ ਅਸਤੀਫਾ

ਚੰਡੀਗੜ੍ਹ, 15 ਜੁਲਾਈ: ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ ਹੈ | ਇਸ ਕਾਰਨ ਓ.ਪੀ.ਡੀ. ਸੇਵਾ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੁਣ ਡਾਕਟਰਾਂ ਦੀਆਂ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਸਰਕਾਰ ਨੂੰ 19 ਜੁਲਾਈ ਤਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਇਸ ਤਰੀਕ ਤਕ ਉਨ੍ਹਾਂ ਦਾ ਐਨ.ਪੀ.ਏ. ਬਹਾਲ ਕਰਨ ਦਾ ਫ਼ੈਸਲਾ ਨਾ ਹੋਇਆ ਤਾਂ ਉਹ ਸਮੂਹਕ ਅਸਤੀਫ਼ੇ ਦੇਣ ਲਈ ਮਜਬੂਰ ਹੋਣਗੇ |
ਉਨ੍ਹਾਂ ਦੀ ਇਕ ਹਫ਼ਤੇ ਦੀ ਹੜਤਾਲ ਐਲਾਨੇ ਪ੍ਰੋਗਰਾਮ ਮੁਤਾਬਕ ਜਾਰੀ ਰਹੇਗੀ | ਸਿਰਫ਼ ਐਮਰਜੈਂਸੀ ਤੇ ਕੋਵਿਡ ਮਹਾਂਮਾਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸੇਵਾਵਾਂ ਠੱਪ ਰੱਖੀਆਂ ਜਾਣਗੀਆਂ | ਡਾਕਟਰਾਂ ਦੀ ਤਾਲਮੇਲ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਦੇ ਭਰੋਸੇ ਦੇ ਬਾਵਜੂਦ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਬਿਨਾਂ ਐਨ.ਪੀ.ਏ. ਦੀ ਬਹਾਲੀ ਦੇ ਲਾਗੂ ਕਰਨ ਦਾ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਗਿਆ ਹੈ ਜਿਸ ਕਾਰਨ ਡਾਕਟਰਾਂ ਵਿਚ ਰੋਸ ਵਧਿਆ ਹੈ | ਵੈਟਰਨਰੀ ਡਾਕਟਰ ਵੀ ਹੋਰ ਵਰਗਾਂ ਦੇ ਡਾਕਟਰਾਂ ਨਾਲ ਹੜਤਾਲ ‘ਤੇ ਹਨ |

ਸਾਂਝਾ ਕਰੋ

ਪੜ੍ਹੋ

ਆਰ ਬੀ ਐੱਸ ਕੇ ਟੀਮ ਬਚਿਆ ਦੇ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ...