David Miller ਨਹੀਂ ਭੁੱਲ ਰਹੇ T20 WC 2024 ਫਾਈਨਲ ਦਾ ਦੁੱਖ

ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ‘ਚ ਮਿਲੀ ਹਾਰ ਤੋਂ ਬਾਅਦ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਭਾਰਤ ਨੇ ਫਾਈਨਲ ਮੈਚ ‘ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ ਤੇ ਇਸ ਹਾਰ ਤੋਂ ਬਾਅਦ ਡੇਵਿਡ ਮਿਲਰ ਰੋਂਦੇ ਹੋਏ ਨਜ਼ਰ ਆਏ। ਮੈਚ ‘ਚ ਸੂਰਿਆਕੁਮਾਰ ਯਾਦਵ ਨੇ ਬਾਊਂਡਰੀ ਲਾਈਨ ‘ਤੇ ਡੇਵਿਡ ਦਾ ਕੈਚ ਫੜ ਕੇ ਮੈਚ ਦਾ ਰੁਖ ਮੋੜ ਦਿੱਤਾ ਤੇ ਉਸ ਦਾ ਕੈਚ ਅਫਰੀਕਾ ਲਈ ਭਾਰੀ ਰਿਹਾ। ਵਿਸ਼ਵ ਕੱਪ ਟਰਾਫੀ ਨੂੰ ਗੁਆਏ 2 ਦਿਨ ਹੋ ਗਏ ਹਨ ਪਰ ਡੇਵਿਡ ਮਿਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਭਾਵੁਕ ਸਟੋਰੀ ਸ਼ੇਅਰ ਕੀਤੀ ਹੈ।ਦਰਅਸਲ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਫਾਈਨਲ ਮੈਚ ਦੇ ਆਖਰੀ ਓਵਰ ‘ਚ ਦੱਖਣੀ ਅਫਰੀਕਾ ਨੂੰ ਜਿੱਤ ਲਈ 16 ਦੌੜਾਂ ਦੀ ਲੋੜ ਸੀ।

ਇਸ ਦੌਰਾਨ ਡੇਵਿਡ ਮਿਲਰ ਕ੍ਰੀਜ਼ ‘ਤੇ ਮੌਜੂਦ ਸਨ। ਅਫਰੀਕੀ ਟੀਮ ਨੂੰ ਉਮੀਦ ਸੀ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੀਮ ਲਈ ਖਿਤਾਬ ਦਿਵਾਉਣਗੇ ਪਰ ਰੋਹਿਤ ਨੇ ਆਖ਼ਰੀ ਓਵਰ ‘ਚ ਗੇਂਦਬਾਜ਼ੀ ਹਾਰਦਿਕ ਪਾਂਡਿਆ ਨੂੰ ਦੇ ਦਿੱਤੀ। ਹਾਰਦਿਕ ਨੇ ਇਸ ਓਵਰ ਵਿਚ ਡੇਵਿਡ ਮਿਲਰ ਨੂੰ ਸੂਰਿਆ ਹੱਥੋਂ ਕੈਚ ਆਊਟ ਕਰਵਾਇਆ। ਸੂਰਿਆਕੁਮਾਰ ਨੇ ਜਿਸ ਤਰ੍ਹਾਂ ਬਾਊਂਡਰੀ ਲਾਈਨ ‘ਤੇ ਕੈਚ ਫੜੀ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਮਗਰੋਂ ਮੈਚ ਦਾ ਰੁਖ਼ ਬਦਲ ਗਿਆ ਅਤੇ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ।

ਫਾਈਨਲ ਹਾਰਨ ਤੋਂ ਦੋ ਦਿਨ ਬਾਅਦ ਵੀ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਇਸ ਦੁੱਖ ਨੂੰ ਭੁਲਾ ਨਹੀਂ ਸਕੇ। ਉਸ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ ਵਿਚ ਉਸ ਨੇ ਲਿਖਿਆ ਕਿ ਮੈਂ ਬਹੁਤ ਦੁਖੀ ਹਾਂ, ਦੋ ਦਿਨ ਪਹਿਲਾਂ ਜੋ ਹੋਇਆ, ਉਸ ਤੋਂ ਬਾਅਦ ਨਿਗਲਣਾ ਅਸਲ ਵਿਚ ਮੁਸ਼ਕਲ ਗੋਲੀ ਹੈ। ਸ਼ਬਦ ਬਿਆਨ ਨਹੀਂ ਕਰ ਸਕਦੇ ਕਿ ਮੈਂ ਕਿਵੇਂ ਮਹਿਸੂਸ ਕਰਦਾ ਹਾਂ। ਇਕ ਗੱਲ ਜੋ ਮੈਂ ਜਾਣਦਾ ਹਾਂ ਕਿ ਉਹ ਇਹ ਹੈ ਕਿ ਮੈਨੂੰ ਇਸ ਇਕਾਈ ‘ਤੇ ਕਿੰਨਾ ਮਾਣ ਹੈ। ਇਹ ਯਾਤਰਾ ਸ਼ਾਨਦਾਰ ਸੀ, ਪੂਰੇ ਮਹੀਨੇ ਵਿਚ ਉਤਰਾਅ-ਚੜ੍ਹਾਅ ਦੇ ਨਾਲ। ਅਸੀਂ ਦਰਦ ਸਹਿਆ ਪਰ ਮੈਂ ਜਾਣਦਾ ਹਾਂ ਕਿ ਇਸ ਟੀਮ ਵਿਚ ਲਚਕੀਲਾਪਨ ਹੈ ਤੇ ਉਹ ਆਪਣਾ ਪੱਧਰ ਉੱਚਾ ਉਠਾਉਂਦੀ ਰਹੇਗੀ।

 

 

 

 

 

ਟੀ-20 ਵਿਸ਼ਵ ਕੱਪ 2024 ਵਿਚ ਡੇਵਿਡ ਮਿਲਰ ਪ੍ਰਦਰਸ਼ਨ

 

 

ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਟੀ-20 ਵਿਸ਼ਵ ਕੱਪ 2024 ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਗਰੁੱਪ ਗੇੜ ਦੌਰਾਨ ਡੇਵਿਡ ਨੇ ਟੀਮ ਲਈ ਕਈ ਅਹਿਮ ਪਾਰੀਆਂ ਖੇਡੀਆਂ ਅਤੇ ਇਕੱਲਿਆਂ ਹੀ ਮੈਚ ਜਿੱਤ ਲਿਆ। ਫਾਈਨਲ ਮੈਚ ਵਿੱਚ ਵੀ ਡੇਵਿਡ ਨੇ ਟੀਮ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੇ 17 ਗੇਂਦਾਂ ਵਿੱਚ ਸਿਰਫ਼ 21 ਦੌੜਾਂ ਬਣਾਈਆਂ। 35 ਸਾਲਾ ਮਿਲਰ ਨੇ ਹੁਣ ਤੱਕ 125 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 109 ਪਾਰੀਆਂ ‘ਚ 2437 ਦੌੜਾਂ ਬਣਾਈਆਂ ਹਨ, ਜਿਸ ‘ਚ 2 ਸੈਂਕੜੇ ਅਤੇ 7 ਅਰਧ ਸੈਂਕੜੇ ਵੀ ਸ਼ਾਮਲ ਹਨ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 140 ਰਿਹਾ ਹੈ।

ਸਾਂਝਾ ਕਰੋ