July 3, 2024

IGNOU ਨੇ ਸ਼ੁਰੂ ਕੀਤੇ 14 ਨਵੇਂ ਕੋਰਸ, ਸ਼੍ਰੀਮਦਭਗਵਤਗੀਤਾ ‘ਚ PG ਤੇ ਖੇਤੀਬਾੜੀ ਕਾਰੋਬਾਰ ‘ਚ MBA

IGNOU ਦੁਆਰਾ ਕਰਵਾਏ ਜਾ ਰਹੇ ਵੱਖ-ਵੱਖ UG, PG ਅਤੇ ਹੋਰ ਕੋਰਸਾਂ ਵਿੱਚ ਦਾਖਲਾ ਲੈਣ ਜਾ ਰਹੇ ਵਿਦਿਆਰਥੀਆਂ ਲਈ ਲਾਹੇਵੰਦ ਖਬਰ। ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਨੇ 14 ਨਵੇਂ ਕੋਰਸ ਸ਼ੁਰੂ ਕੀਤੇ ਹਨ। ਯੂਨੀਵਰਸਿਟੀ ਵੱਲੋਂ ਸਾਂਝੀ ਕੀਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਸ੍ਰੀਮਦ ਭਗਵਦ ਗੀਤਾ ਨਾਲ ਸਬੰਧਤ ਭਗਵਦ ਗੀਤਾ ਅਧਿਐਨ ਵਿੱਚ ਐਮਏ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸੇ ਤਰ੍ਹਾਂ ਐਗਰੀਕਲਚਰਲ ਬਿਜ਼ਨਸ, ਹੈਲਥਕੇਅਰ ਅਤੇ ਹਸਪਤਾਲ ਪ੍ਰਬੰਧਨ, ਲੌਜਿਸਟਿਕਸ ਅਤੇ ਸਪਲਾਈ ਚੇਨ ਮੈਨੇਜਮੈਂਟ ਵਿੱਚ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਮ.ਬੀ.ਏ.) ਵੀ ਸ਼ੁਰੂ ਕੀਤਾ ਗਿਆ ਹੈ। ਹੋਮ ਸਾਇੰਸ ਕਮਿਊਨਿਟੀ ਡਿਵੈਲਪਮੈਂਟ ਅਤੇ ਐਕਸਟੈਂਸ਼ਨ ਵਿੱਚ ਐਮਐਸਸੀ ਮਾਸਟਰ ਆਫ਼ ਸਾਇੰਸ (ਕੈਮਿਸਟਰੀ) MScChem ਮਾਸਟਰ ਆਫ਼ ਸਾਇੰਸ (ਭੂਗੋਲ) MSCGG ਮਾਸਟਰ ਆਫ਼ ਸਾਇੰਸ (ਜੀਓਇਨਫੋਰਮੈਟਿਕਸ) MSCGI ਮਾਸਟਰ ਆਫ਼ ਸਾਇੰਸ (ਭੌਤਿਕ ਵਿਗਿਆਨ) MSCPH ਮਾਸਟਰ ਆਫ਼ ਸਾਇੰਸ (ਜੀਓਲੋਜੀ) MSc.GOO ਮਾਸਟਰ ਆਫ਼ ਸਾਇੰਸ (ਬਾਇਓਕੈਮਿਸਟਰੀ) MSCBCH ਮਾਸਟਰ ਆਫ਼ ਆਰਟਸ (ਭਗਵਤ ਗੀਤਾ ਸਟੱਡੀਜ਼) MABGS ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਗਰੀ ਬਿਜ਼ਨਸ ਮੈਨੇਜਮੈਂਟ) MBAABM ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ (ਸਿਹਤ ਦੇਖਭਾਲ ਅਤੇ ਹਸਪਤਾਲ ਪ੍ਰਬੰਧਨ) MBAHCHM ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ (ਲੌਜਿਸਟਿਕਸ ਅਤੇ ਸਪਲਾਈ ਚੇਨ ਮੈਨੇਜਮੈਂਟ) MBALS ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ (ਕਨਸਟਰਕਸ਼ਨ ਮੈਨੇਜਮੈਂਟ) MBACM ਪੁਨਰਵਾਸ ਮਨੋਵਿਗਿਆਨ ਵਿੱਚ ਪੀਜੀ ਡਿਪਲੋਮਾ PGDRP ਪੀਜੀ ਡਿਪਲੋਮਾ ਇਨ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਪੀਜੀਡੀਡੀਆਰਆਰਆਰਐਮ ਇਗਨੂ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ 15 ਜੁਲਾਈ ਤੱਕ ਦਾਖ਼ਲਾ ਲੈ ਸਕਦੇ ਹਨ। ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ। ਇਸਦੇ ਲਈ, ਵਿਦਿਆਰਥੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ignou.ac.in ‘ਤੇ ਸਰਗਰਮ ਲਿੰਕ ‘ਤੇ ਜਾ ਕੇ ਜਾਂ ਸਿੱਧੇ ਸਮਰਥ ਪੋਰਟਲ, — IGNOU RC Varanasi (@IGNOUVaranasi) July 3, 2024 href=”http://ignouadmission.samarth.edu.in”>ignouadmission.samarth.edu.in ‘ਤੇ ਜਾ ਕੇ ਦਾਖਲਾ ਫਾਰਮ ਭਰ ਸਕਦੇ ਹਨ। ਇਸ ਤੋਂ ਬਾਅਦ, ਵਿਦਿਆਰਥੀਆਂ ਨੂੰ ਸਬੰਧਤ ਕੋਰਸ ਦੇ ਪਹਿਲੇ ਸਮੈਸਟਰ/ਸਾਲ ਲਈ ਨਿਰਧਾਰਤ ਫੀਸਾਂ ਆਨਲਾਈਨ ਸਾਧਨਾਂ ਰਾਹੀਂ ਅਦਾ ਕਰਨੀਆਂ ਪੈਣਗੀਆਂ। ਬਿਨੈ-ਪੱਤਰ ਜਮ੍ਹਾ ਕਰਨ ਤੋਂ ਬਾਅਦ, IGNOU ਦੁਆਰਾ ਦਾਖਲਾ ਨੰਬਰ ਜਾਰੀ ਕੀਤਾ ਜਾਵੇਗਾ। ਹਾਲਾਂਕਿ, ਅਪਲਾਈ ਕਰਨ ਤੋਂ ਪਹਿਲਾਂ, ਵਿਦਿਆਰਥੀਆਂ ਨੂੰ ਸਮਰਥ ਪੋਰਟਲ ‘ਤੇ ਜਾ ਕੇ ਸਬੰਧਤ ਕੋਰਸ ਵਿੱਚ ਦਾਖਲੇ ਲਈ ਨਿਰਧਾਰਤ ਯੋਗਤਾ ਮਾਪਦੰਡਾਂ ਦੀ ਜਾਂਚ ਕਰਨੀ ਚਾਹੀਦੀ ਹੈ।

IGNOU ਨੇ ਸ਼ੁਰੂ ਕੀਤੇ 14 ਨਵੇਂ ਕੋਰਸ, ਸ਼੍ਰੀਮਦਭਗਵਤਗੀਤਾ ‘ਚ PG ਤੇ ਖੇਤੀਬਾੜੀ ਕਾਰੋਬਾਰ ‘ਚ MBA Read More »

ਸੰਤ ਤੇਜਾ ਸਿੰਘ ਜੀ

ਸੰਤ ਤੇਜਾ ਸਿੰਘ (ਐੱਮਏ, ਐੱਲਐੱਲਬੀ, ਏਐੱਮ ਹਾਰਵਰਡ ਯੂਐੱਸਏ) ਦਾ ਜਨਮ ਪਿੰਡ ਬਲੋਵਾਲੀ ਜ਼ਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਖੇ 14 ਮਈ 1877 ਨੂੰ ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਅੰਮਿ੍ਤ ਵੇਲੇ ਮਹਿਤਾ ਖੱਤਰੀ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਰਲ਼ਾ ਸਿੰਘ ਤੇ ਮਾਤਾ ਦਾ ਨਾਮ ਸਦਾ ਕੌਰ ਸੀ। ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪ ਜੀ ਨੇ ਸਰਕਾਰੀ ਨੌਕਰੀ ਕੀਤੀ ਤੇ ਫਿਰ ਖ਼ਾਲਸਾ ਕਾਲਜ ਅੰਮਿ੍ਤਸਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। ਇਸ ਸਮੇਂ ਦੌਰਾਨ ਹੀ ਆਪ ਜੀ ਦਾ ਮੇਲ 20ਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨਾਲ ਹੋਇਆ ਜਿਨ੍ਹਾਂ ਨੂੰ ਮਿਲਣ ਤੋਂ ਬਾਅਦ ਆਪ ਦਾ ਪੂਰਾ ਜੀਵਨ ਹੀ ਬਦਲ ਗਿਆ ਕਿਉਂਕਿ ਆਪ ਜੀ ਅੰਮਿ੍ਤ ਛਕ ਕੇ ਨਿਰੰਜਣ ਸਿੰਘ ਮਹਿਤਾ ਤੋਂ ਭਾਈ ਤੇਜਾ ਸਿੰਘ ਬਣ ਗਏ। ਆਪ ਸੰਤ ਬਾਬਾ ਅਤਰ ਸਿੰਘ ਦੇ ਹੁਕਮ ਅਨੁਸਾਰ ਵਿਦੇਸ਼ ’ਚ ਪੜ੍ਹਾਈ ਕਰਨ ਗਏ ਜਿੱਥੇ ਕੈਂਬਰਿਜ ਅਤੇ ਹਾਰਵਰਡ ਯੂਨੀਵਰਸਿਟੀ ’ਚ ਪੜ੍ਹਾਈ ਦੌਰਾਨ ਸਿੱਖਾਂ ਨੂੰ ਯੂਨੀਵਰਸਿਟੀ ’ਚ ਦਸਤਾਰ ਸਜਾ ਕੇ ਜਾਣ ਦਾ ਹੱਕ ਦਿਵਾਇਆ ਤੇ ਇੰਗਲੈਂਡ ਤੇ ਅਮਰੀਕਾ ’ਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਣਵਾਏ। ਜਦੋਂ ਕੈਨੇਡਾ ਦੀ ਸਰਕਾਰ ਭਾਰਤ ਦੇ ਲੋਕਾਂ ਨੂੰ ਧੋਖੇ ਨਾਲ ਉੱਥੋਂ ਕੱਢ ਰਹੀ ਸੀ ਤਾਂ ਆਪ ਨੇ ਕੇਸ ਲੜ ਕੇ ਭਾਰਤੀ ਲੋਕਾਂ ਨੂੰ ਉੱਥੇ ਰਹਿਣ ਦਾ ਹੱਕ ਦਿਵਾਇਆ। ਜਦੋਂ ਵਿਦੇਸ਼ ਤੋਂ ਪੜ੍ਹਾਈ ਪੂਰੀ ਕਰ ਕੇ ਆਏ ਤਾਂ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਮਸਤੂਆਣਾ ਸਾਹਿਬ ਵਿਖੇ ਪ੍ਰਾਇਮਰੀ ਸਕੂਲ ਵਿਖੇ ਪੜ੍ਹਾਉਣ ਲੱਗ ਪਏ ਤੇ ਜਦੋਂ ਸੰਤ ਅਤਰ ਸਿੰਘ ਜੀ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਗਏ ਤਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਕਰਨ ’ਤੇ ਆਪ ਜੀ ਨੇ ਯੂਨੀਵਰਸਿਟੀ ਦੇ ਪਹਿਲੇ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ‘ਵਿਸ਼ਵ ਸਦੀਵੀ ਸ਼ਾਂਤੀ’ ਲਈ ਜਰਮਨੀ ਤੇ ਜਾਪਾਨ ਵਿਖੇ ਹੋਈਆਂ ‘ਵਿਸ਼ਵ ਪੱਧਰੀ ਕਾਨਫਰੰਸਾਂ’ ਵਿਚ ਵੀ ਹਿੱਸਾ ਲਿਆ। ਇਸ ਤੋਂ ਬਾਅਦ ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ ਨਗਰ ਚੀਮਾ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਪੂਰਨ ਕਰਵਾਈ ਤੇ ਸੰਤ ਅਤਰ ਸਿੰਘ ਜੀ ਦੇ ਹੁਕਮ ਅਨੁਸਾਰ ਬੜੂ ਸਾਹਿਬ ਦੀ ਪਾਵਨ ਧਰਤੀ ਨੂੰ ਪ੍ਰਗਟ ਕਰ ਕੇ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਥਾਪਨਾ ਕੀਤੀ ਜਿਸ ਤਹਿਤ ਅੱਜ 2 ਯੂਨੀਵਰਸਿਟੀਆਂ, 129 ਅਕਾਲ ਅਕੈਡਮੀਆ ਤੇ ਅਨੇਕ ਹੋਰ ਸਮਾਜ ਭਲਾਈ ਦੇ ਕਾਰਜ ਵੱਡੇ ਪੱਧਰ ’ਤੇ ਚੱਲ ਰਹੇ ਹਨ। ਸੰਤ ਤੇਜਾ ਸਿੰਘ ਦੀ ਬਰਸੀ ਬਾਰੇ ਸਮਾਗਮ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਵਿਖੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਵਿਖੇ 3 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਵੀ ਬੜੂ ਸਾਹਿਬ ਟਰੱਸਟ ਵੱਲੋਂ 5 ਜੁਲਾਈ ਨੂੰ ਉਨ੍ਹਾਂ ਦੀ ਬਰਸੀ ਮਨਾਈ ਜਾ ਰਹੀ ਹੈ।

ਸੰਤ ਤੇਜਾ ਸਿੰਘ ਜੀ Read More »

ਅਮਿਟ ਯਾਦਾਂ ਛੱਡਦਾ ਸੰਪੰਨ ਹੋਇਆ ਮੰਢਾਲੀ ਦਾ ਸਾਲਾਨਾ ਜੋੜ ਮੇਲਾ

ਰੋਜ਼ਾ ਸਰੀਫ ਮੰਢਾਲੀ ਵਿਖੇ ਸਾਲਾਨਾ ਜੋੜ ਮੇਲਾ ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਦੀ ਸਰਪ੍ਰਸਤੀ ਹੇਠ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਮੇਲੇ ਦੇ ਆਖਰੀ ਦਿਨ ਨਾਮਵਰ ਕਵਾਲ ਪਾਰਟੀਆਂ ਨੇ ਮਹਿਫਲ-ਏ-ਕੱਵਾਲ ਸੁਣਾਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਸੱਯਦ-ਉੱਲ-ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਮਜ਼ਾਰ ਤੇ ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਵੱਲੋਂ ਚਾਦਰ ਸਜਾਈ ਗਈ। ਉਪਰੰਤ ਦੇਸ਼-ਵਿਦੇਸ਼ ਵਸਦੀਆਂ ਸੰਗਤ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾਂ ਲਈ ਮਾਲਕ ਅੱਗੇ ਫਰਿਆਦ ਕੀਤੀ। ਮੇਲੇ ਵਿਚ ਪੁੰਹਚੇ ਵੱਖ-ਵੱਖ ਦਰਬਾਰਾਂ ਤੋਂ ਮਹਾਪੁਰਸ਼ਾਂ, ਰਾਜਨੀਤਕ ਸ਼ਖ਼ਸੀਅਤਾਂ, ਮਹੰਤਾਂ ਅਤੇ ਸੰਗਤਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਮੇਲੇ ‘ਚ ਬਾਬਾ ਫੱਕਰ ਸ਼ਾਹ ਦਾਦੂਵਾਲ, ਬਾਬਾ ਜੀਤ ਸ਼ਾਹ ਰੁੜਕੇ ਵਾਲੇ, ਬਾਬਾ ਸੋਢੀ ਸ਼ਾਹ ਦਰਬਾਰ ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਨ, ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਸ਼ਿਅਦ ਐੱਸਸੀ ਵਿੰਗ ਪ੍ਰਧਾਨ ਸੋਹਨ ਲਾਲ ਢੰਡਾ, ਕਾਂਗਰਸ ਦੇ ਵਾਈਸ ਪ੍ਰਧਾਨ ਰਜਿੰਦਰ ਸ਼ਰਮਾ ਕੁਲਥਮ, ਹਰਜੋਤ ਕੌਰ ਲੋਹਟੀਆ ਪੰਜਾਬ ਇਸਤਰੀ ਵਿੰਗ ਸਕੱਤਰ, ਜਸਪ੍ਰੀਤ ਸਿੰਘ ਰੋਬੀ ਕੰਗ ਯੂਥ ਵਿੰਗ ਪੰਜਾਬ ਸਟੇਟ ਸੈਕਟਰੀ, ਪ੍ਰਵੀਨ ਬੰਗਾ ਬਸਪਾ ਪੰਜਾਬ ਜਨਰਲ ਸਕੱਤਰ, ਸਰਪੰਚ ਬਲਜੀਤ ਸਿੰਘ ਜੀਤਾ ਕੁਲਥਮ, ਜੋਗਾ ਸਿੰਘ ਨਿਹੰਗ, ਸਰਪੰਚ ਮੀਰਾ ਸ਼ਰਮਾ ਮੰਢਾਲੀ, ਧਰਮਿੰਦਰ ਸਿੰਘ ਨੰਬਰਦਾਰ ਮੰਢਾਲੀ ਕਮਲਜੀਤ ਕੌਰ ਸਾਬਕਾ ਸਰਪੰਚ ਮੰਢਾਲੀ, ਤਰਸੇਮ ਸਿੰਘ ਕੁਲਥਮ, ਨੀਲਮ ਸ਼ਰਮਾ, ਹੁਸਨ ਲਾਲ ਨੰਬਰਦਾਰ ਜੱਬੋਵਾਲ, ਇੰਸ. ਹਰਬੰਸ ਸਿੰਘ ਜੱਬੋਵਾਲ, ਰਾਜ ਕਰਨ ਸ਼ਰਮਾ ਕੁਲਥਮ, ਮਲਕੀਤ ਮੰਢਾਲੀ, ਮੁਹੰਮਦ ਆਸ਼ਿਕ ਨੀਲਾ, ਡਾ. ਸਤਨਾਮ ਪਰਸ਼ੋਵਾਲ, ਹਨੀ, ਗੱਗੀ, ਮਨੀ, ਜਸਵੀਰ ਬੱਬੀ ਮੰਢਾਲੀ, ਹਰਬੰਸ ਹੀਰਾ, ਸੋਨੀ ਮੰਢਾਲੀ, ਸੋਨੂੰ ਬਾਵਾ, ਗੋਰਾ ਚੱਕਪ੍ਰੇਮਾ, ਪੱਪੀ ਅਨੀਰ, ਨੂਰ ਮੁਹੰਮਦ, ਸੋਨੂੰ ਡਰਾਇਵਰ, ਚਰਨਜੀਤ ਰਾਏ, ਜੀਤ ਬਾਬਾ ਕੁਲਥਮ, ਡਾ. ਮੋਹਣ ਲਾਲ ਬੱਧਨ, ਡਾ.ਜਗਦੀਸ਼ ਮੁਹੰਮਦ, ਫੋਜੀ ਕੁਲਥਮ, ਗੁਰਦੀਸ਼ ਰਾਮ ਏਐੱਸਆਈ, ਹਰਨੇਕ ਸਿੰਘ ਚੱਕਮਾਈ ਦਾਸ, ਰੋਸ਼ਨ ਲਾਲ, ਚਰਨਜੀਤ, ਕੁਲਵੰਤ ਕੁਮਾਰ ਆਦਿ ਤੋਂ ਇਲਾਵਾ ਦੂਰ ਦਰਾਡੇ ਤੋਂ ਆਈ ਸੰਗਤ ਨੇ ਦਰਬਾਰ ਵਿਚ ਆਪਣੀ ਹਾਜ਼ਰੀ ਭਰੀ।

ਅਮਿਟ ਯਾਦਾਂ ਛੱਡਦਾ ਸੰਪੰਨ ਹੋਇਆ ਮੰਢਾਲੀ ਦਾ ਸਾਲਾਨਾ ਜੋੜ ਮੇਲਾ Read More »

4 ਸਾਲ ਬਾਅਦ ਬੰਦ ਹੋਈ ਭਾਰਤੀ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਕੂ

ਭਾਰਤੀ ਮਾਈਕ੍ਰੋਬਲਾਗਿੰਗ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਹੋ ਰਿਹਾ ਹੈ। ਇਹ ਪਲੇਟਫਾਰਮ ਦਾ ਪ੍ਰਸਿੱਧ ਵਿਕਲਪ ਬਣ ਰਿਹਾ ਸੀ। ਇਸ ਦੇ ਸੰਸਥਾਪਕ ਅਪਰਾਮਯ ਰਾਧਾਕ੍ਰਿਸ਼ਨ ਤੇ ਸਹਿ-ਸੰਸਥਾਪਕ ਮਯਕ ਬਿਦਵਾਤਕਾ ਨੇ Linkedin ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕੁਝ ਸਮਾਂ ਪਹਿਲਾਂ ਤਕ ਕੰਪਨੀ ਦੇ ਸੰਸਥਾਪਕ ਡੇਲੀਹੰਟ ਤੇ ਹੋਰ ਕੰਪਨੀਆਂ ਨਾਲ ਰਲੇਵੇਂ ਨੂੰ ਲੈ ਕੇ ਸੌਦੇ ਕਰ ਰਹੇ ਸਨ। ਸੌਦਾ ਪੂਰਾ ਨਾ ਹੋਣ ਕਾਰਨ ਦੋਵਾਂ ਨੇ ਆਖਰਕਾਰ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮਯੰਕ ਬਿਦਵਾਤਕਾ ਨੇ ਲਿਖਿਆ ਕਿ – ਭਾਈਵਾਲਾਂ ਨਾਲ ਸਾਡੀ ਚੱਲ ਰਹੀ ਗੱਲਬਾਤ ਅਸਫਲ ਹੋ ਗਈ ਹੈ ਤੇ ਹੁਣ ਅਸੀਂ ਆਮ ਲੋਕਾਂ ਲਈ ਆਪਣੀਆਂ ਸੇਵਾਵਾਂ ਬੰਦ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਨੇ ਕਈ ਵੱਡੀਆਂ ਇੰਟਰਨੈਟ ਕੰਪਨੀਆਂ ਤੇ ਮੀਡੀਆ ਸਮੂਹਾਂ ਨਾਲ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾਇਆ, ਪਰ ਸਕਾਰਾਤਮਕ ਨਤੀਜੇ ਨਹੀਂ ਮਿਲੇ। ਉਨ੍ਹਾਂ ਨੇ ਆਪਣੀ ਪੋਸਟ ‘ਚ ਇਹ ਵੀ ਦੱਸਿਆ ਕਿ ਉੱਚ ਤਕਨੀਕ ਦੀ ਲਾਗਤ ਕਾਰਨ ਇਸਨੂੰ ਬੰਦ ਕਰਨਾ ਪਿਆ। ਹਾਲਾਂਕਿ ਕੰਪਨੀ ਨੇ ਪਿਛਲੇ ਸਾਲ ਅਪ੍ਰੈਲ ਤੋਂ ਹੀ ਵਰਕ ਫਰਾਮ ਹੋਮ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਕੂ ਦੀ ਸ਼ੁਰੂਆਤ ਸਰਕਾਰੀ ਚੈਲੇਂਜ ਜਿੱਤ ਕੇ ਹੋਈ ਸੀ। ਸਾਲ 2020 ‘ਚ ਕੇਂਦਰ ਸਰਕਾਰ ਦੇ ‘ਆਤਮਨਿਰਭਰ ਐਪ ਇਨੋਵੇਸ਼ਨ ਚੈਲੇਂਜ’ ਜਿੱਤ ਕੇ ਦੇਸੀ ਸੋਸ਼ਲ ਮੀਡੀਆ ਸ਼ੁਰੂ ਹੋਇਆ ਸੀ। ਭਾਰਤ ‘ਚ ਕੂ ਦੇ ਡੇਲੀ ਐਕਟਿਵ ਯੂਜ਼ਰਜ਼ ਦੀ ਗਿਣਤੀ ਇਕ ਸਮੇਂ 21 ਲੱਖ ਤਕ ਪਹੁੰਚ ਗਈ ਸੀ। ਇਸ ਦੇ ਨਾਲ ਹੀ Aqui ਮਾਸਿਕ ਯੂਜ਼ਰਜ਼ ਦੀ ਗਿਣਤੀ 1 ਕਰੋੜ ਤਕ ਪਹੁੰਚ ਗਈ ਸੀ। ਇਸ ਤੋਂ ਬਾਅਦ ਇਸਨੂੰ ਐਕਸ ਦਾ ਬਦਲ ਵੀ ਦੱਸਿਆ ਜਾਣ ਲੱਗਾ ਸੀ। ਇੰਨਾ ਹੀ ਨਹੀਂ ਇਸ ਪਲੇਟਫਾਰਮ ‘ਤੇ ਸਰਕਾਰ, ਮੰਤਰੀ ਤੇ ਇੱਥੋਂ ਤੱਕ ਕਿ ਮਸ਼ਹੂਰ ਹਸਤੀਆਂ ਦੇ ਖਾਤੇ ਮੌਜੂਦ ਸਨ। ਪਰ, ਕੰਪਨੀ ਨੂੰ ਹਾਈ ਕੌਸਟ ਟੈਕਨੌਲੋਜੀ ਕਾਰਨ ਪਲੇਟਫਾਰਮ ਨੂੰ ਬੰਦ ਕਰਨਾ ਪੈ ਰਿਹਾ ਹੈ।

4 ਸਾਲ ਬਾਅਦ ਬੰਦ ਹੋਈ ਭਾਰਤੀ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਕੂ Read More »

ਲੋਕਾਰਨੋ ਫ਼ਿਲਮ ਫੈਸਟੀਵਲ ’ਚ ਸ਼ਾਹਰੁਖ ਨੂੰ ਮਿਲੇਗਾ ਕਰੀਅਰ ਐਚੀਵਮੈਂਟ ਐਵਾਰਡ

ਸੁਪਰਸਟਾਰ ਸ਼ਾਹਰੁਖ ਖਾਨ ਨੂੰ ਸਵਿਟਜ਼ਰਲੈਂਡ ’ਚ ਹੋਣ ਵਾਲੇ 77ਵੇਂ ਲੋਕਾਰਨੋ ਫ਼ਿਲਮ ਫੈਸਟੀਵਲ ਦੌਰਾਨ ਸਿਨੇਮਾ ਜਗਤ ’ਚ ਹਾਸਲ ਕੀਤੀਆਂ ਬਿਹਤਰੀਨ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ। ਉਹ ਪਹਿਲੇ ਭਾਰਤੀ ਹਨ, ਜਿਨ੍ਹਾਂ ਨੂੰ ਕਰੀਅਰ ਐਚੀਵਮੈਂਟ ਐਵਾਰਡ ‘ਪਾਰਡੋ ਅਲਾ ਕੈਰੀਏਰਾ ਐਸਕੋਨਾ ਲਕਾਰਨੋ ਟੂਰਿਜ਼ਮ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਐਵਾਰਡ ਇਟਲੀ ਦੇ ਫਿਲਮਸਾਜ਼ ਫਰਾਂਨਸੈਸਕੋ ਰੋਸੀ, ਅਮਰੀਕੀ ਗਾਇਕ ਤੇ ਅਦਾਕਾਰ ਹੈਰੀ ਬੇਲਾਫੋਂਟੇ ਅਤੇ ਮਲੇਸ਼ੀਅਨ ਨਿਰਦੇਸ਼ਕ ਸਾਈ ਮਲਿੰਗ-ਲੀਆਂਗ ਨੂੰ ਦਿੱਤਾ ਜਾ ਚੁੱਕਿਆ ਹੈ। ਸ਼ਾਹਰੁਖ ਨੂੰ ਇਹ ਐਵਾਰਡ 10 ਅਗਸਤ ਨੂੰ ਸਵਿਟਜ਼ਰਲੈਂਡ ਵਿੱਚ ਪ੍ਰਦਾਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਫੈਸਟੀਵਲ ’ਚ 7 ਅਗਸਤ ਨੂੰ ਸ਼ਾਹਰੁਖ ਦੀ ਫ਼ਿਲਮ ‘ਦੇਵਦਾਸ’ ਦੀ ਵੀ ਸਕਰੀਨਿੰਗ ਹੋਵੇਗੀ। ਇਸ ਦੌਰਾਨ 11 ਅਗਸਤ ਐਤਵਾਰ ਨੂੰ ਸ਼ਾਹਰੁਖ ਖਾਨ ਲੋਕਾਂ ਨਾਲ ਗੱਲਬਾਤ ਲਈ ਮੌਜੂਦ ਰਹਿਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਫੈਸਟੀਵਲ 7 ਅਗਸਤ ਨੂੰ ਸ਼ੁਰੂ ਹੋ ਕੇ 17 ਅਗਸਤ ਤੱਕ ਚੱਲੇਗਾ। ਕਿੰਗ ਖਾਨ ਨੇ ਭਾਰਤੀ ਸਿਨੇਮਾ ’ਚ ਵੱਖ-ਵੱਖ ਕਿਰਦਾਰ ਅਦਾ ਕੀਤੇ ਹਨ। ਸ਼ਾਹਰੁਖ ਦੇ ਇਸ ਸਟਾਰਡਮ ਨੂੰ ਸਿਨੇ ਜਗਤ ’ਚ 32 ਸਾਲ ਪੂਰੇ ਹੋ ਚੁੱਕੇ ਹਨ।

ਲੋਕਾਰਨੋ ਫ਼ਿਲਮ ਫੈਸਟੀਵਲ ’ਚ ਸ਼ਾਹਰੁਖ ਨੂੰ ਮਿਲੇਗਾ ਕਰੀਅਰ ਐਚੀਵਮੈਂਟ ਐਵਾਰਡ Read More »

ਮਨ ਦੀ ਘੁੰਮਣਘੇਰੀ ਤੇ ਕੈਨੇਡਾ ਦਾ ਸਫ਼ਰ

ਇਹ ਤਾਂ ਯਾਦ ਚੇਤੇ ਵੀ ਨਹੀਂ ਸੀ ਕਿ ਕੈਨੇਡਾ ਜਾਣਾ ਹੈ। ਸੱਚ ਪੁੱਛੋ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੈਨੇਡਾ ਜਾਣ ਦਾ ਕੋਈ ਸਬੱਬ ਬਣ ਜਾਵੇਗਾ। ਇਹ ਸਭ ਅੰਨ ਪਾਣੀ ਦੀ ਖੇਡ ਹੈ। ਜਿੱਥੇ ਲਿਖਿਆ ਹੈ, ਹਰ ਹਾਲ ਚੁਗਣਾ ਪੈਂਦਾ ਹੈ। ਸਾਡੇ ਬਜ਼ੁਰਗ ਆਖਦੇ ਆ: ਦਾਣਾ ਪਾਣੀ ਖਿੱਚ ਲਿਜਾਂਦਾ, ਕੌਣ ਕਿਸੇ ਦਾ ਖਾਂਦਾ। ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾਂਦਾ। ਬੰਦੇ ਦੇ ਹੱਥ ਵੱਸ ਕੁਝ ਨਹੀਂ ਹੈ। ਗੱਲ ਇਸ ਤਰ੍ਹਾਂ ਬਣੀ ਕਿ ਮੇਰਾ ਇੱਕ ਦੋਸਤ ਹੈ, ਮੇਰੇ ਗੁਆਂਢੀ ਪਿੰਡ ਕਾਂਗੜ ਤੋਂ। ਉਸ ਨੇ ਮੈਨੂੰ ਕੈਨੇਡਾ ਲਿਜਾਣ ਲਈ ਬਹੁਤ ਵਾਰ ਕਿਹਾ, ਪਰ ਮੈਂ ਜਾਣ ਲਈ ਤਿਆਰ ਨਹੀਂ ਸੀ। ਸ਼ਾਇਦ ਅਜੇ ਦਾਣਾ ਪਾਣੀ ਨਹੀਂ ਸੀ। ਕਈ ਸਾਲ ਸਮੇਂ ਨੇ ਖਾ ਲਏ। ਸਮਾਂ ਬੀਤਦਿਆਂ ਪਤਾ ਹੀ ਨਾ ਲੱਗਾ। ਸਭ ਆਪੋ ਆਪਣੇ ਕੰਮਾਂ ਵਿੱਚ ਰੁਝੇ ਹੋਏ ਸਨ। ਸਾਲ 2019 ਵਿੱਚ ਫਰਵਰੀ ਮਹੀਨਾ ਆਪਣੇ ਤਿੰਨ ਹਫ਼ਤੇ ਖਾ ਚੁੱਕਾ ਸੀ ਤੇ ਅਖ਼ੀਰਲਾ ਹਫ਼ਤਾ ਆਪਣੇ ਖ਼ਾਤਮੇ ਦਾ ਪੰਧ ਨਿਬੇੜਨ ਲਈ ਵਾਹੋਦਾਹੀ ਭੱਜ ਤੁਰਿਆ ਸੀ। ਮੈਨੂੰ ਪੱਕਾ ਯਾਦ ਏ ਕਿ ਉਸ ਦਿਨ 22 ਫਰਵਰੀ ਸੀ। ਜਦੋਂ ਮੇਰੇ ਫੋਨ ਦੀ ਘੰਟੀ ਖੜਕੀ। ਸਕਰੀਨ ’ਤੇ ਦਰਸ਼ਨ ਸਿੰਘ ਧਾਲੀਵਾਲ ਦਾ ਨਾਂ ਸੀ। ਹਾਲ ਚਾਲ ਪੁੱਛਣ ਤੋਂ ਬਾਅਦ ਉਸ ਨੇ ਫਿਰ ਮੈਨੂੰ ਕੈਨੇਡਾ ਆਉਣ ਲਈ ਕਿਹਾ। ਇਸ ਵਾਰ ਮੈਂ ਇਨਕਾਰ ਨਹੀਂ ਕੀਤਾ, ਸਗੋਂ ਸੱਦਾ ਮਨਜ਼ੂਰ ਕਰ ਲਿਆ। ਕਾਫ਼ੀ ਚਿਰ ਗੱਲਾਂ ਕਰਨ ਤੋਂ ਬਾਅਦ ਮੇਰੀ ਹਾਂ ਪੱਕੀ ਸੀ। ਫਿਰ ਮੇਰੀ ਵੱਡੇ ਵੀਰ ਹਰਜੀਤ ਸਿੰਘ ਸਿੱਧੂ, ਜਿਨ੍ਹਾਂ ਨੂੰ ਜ਼ਿਆਦਾਤਰ ‘ਪੱਪੂ’ ਦੇ ਨਾਂ ਨਾਲ ਜਾਣਿਆ ਜਾਂਦਾ ਏ, ਨਾਲ ਫੋਨ ’ਤੇ ਗੱਲ ਹੋਈ। ਦਰਸ਼ਨ ਸਿੰਘ ਤੇ ਹਰਜੀਤ ਸਿੰਘ ਦੋਵੇਂ ਚੰਗੇ ਦੋਸਤ ਹੋਣ ਦੇ ਨਾਲ-ਨਾਲ ਗੁਰਦੁਆਰਾ ਭਵ ਸਾਗਰ ਤਾਰਨ ਓਲੀਵਰ ਅਸੋਈਅਸ (ਬੀਸੀ) ਦੇ ਪ੍ਰਬੰਧਕ ਵੀ ਹਨ। ਉਨ੍ਹਾਂ ਨੂੰ ਗੁਰੂ ਘਰ ਲਈ ਗ੍ਰੰਥੀ ਸਿੰਘ ਦੀ ਲੋੜ ਸੀ ਤੇ ਉਹ ਇਸ ਡਿਊਟੀ ਲਈ ਮੈਨੂੰ ਸੱਦਣਾ ਚਾਹੁੰਦੇ ਸਨ। ਪਿੰਡ ਵੀ ਮੈਂ ਖੇਤੀਬਾੜੀ ਦੇ ਨਾਲ-ਨਾਲ ਆਸੇ-ਪਾਸੇ ਪਾਠ ਕਰਨ ਜਾਂਦਾ ਰਹਿੰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦਾ ਫੋਨ ਆਉਣ ਤੋਂ ਇੱਕ ਦਿਨ ਪਹਿਲਾਂ ਭਾਵ 21 ਫਰਵਰੀ ਨੂੰ ਮੇਰਾ ਪਾਸਪੋਰਟ ਰੀਨਿਊ ਹੋ ਕੇ ਆਇਆ ਸੀ। ਇਸੇ ਸਾਲ ਦੇ ਮਈ ਮਹੀਨੇ ਵਿੱਚ ਮੇਰੇ ਪਾਸਪੋਰਟ ਦੀ ਮਿਆਦ ਖ਼ਤਮ ਹੋ ਜਾਣੀ ਸੀ। ਇਹ ਵੀ ਇੱਕ ਸੰਜੋਗ ਹੀ ਹੈ ਕਿ ਦਰਸ਼ਨ ਸਿੰਘ ਦਾ ਫੋਨ ਆਉਣ ਤੋਂ ਪਹਿਲਾਂ ਪਾਸਪੋਰਟ ਨਵਾਂ ਬਣ ਕੇ ਆ ਚੁੱਕਾ ਸੀ। ਇਹ ਵੀ ਵਾਹਿਗੁਰੂ ਦੇ ਰੰਗ ਨੇ, ਸਾਡੀ ਜ਼ਿੰਦਗੀ ਵਿੱਚ ਕੀ ਹੋਣਾ ਏ? ਕਿਸ ਤਰ੍ਹਾਂ ਹੋਣਾ ਏ? ਕਦੋਂ ਹੋਣਾ ਏ? ਇਹ ਸਭ ਕਰਤੇ ਦੇ ਹੱਥ ਵਿੱਚ ਹੈ। ਗੁਰੂ ਅਰਜਨ ਦੇਵ ਜੀ ਦਾ ਬੜਾ ਪਿਆਰਾ ਬਚਨ ਹੈ: ਪਹਿਲੋ ਦੇ ਤੈਂ ਰਿਜਕੁ ਸਮਾਹਾ।। ਪਿਛੋ ਦੇ ਤੈਂ ਜੰਤੁ ਉਪਾਹਾ।। ਭਾਵ ਜੀਵ ਨੂੰ ਜਨਮ ਦੇਣ ਤੋਂ ਪਹਿਲਾਂ ਉਹ ਦਾ ਰਿਜਕ ਲਿਖਿਆ ਜਾਂਦਾ ਹੈ। ਕਿੱਥੇ ਦੇਣਾ ਏ? ਕਿਵੇਂ ਦੇਣਾ ਏ? ਕਿੰਨਾ ਦੇਣਾ ਏ? ਕਿਸ ਤਰ੍ਹਾਂ ਦੇਣਾ ਏ? ਧੀਆਂ-ਪੁੱਤ, ਦੁੱਖ-ਸੁੱਖ ਆਦਿ ਜ਼ਿੰਦਗੀ ਦਾ ਪੂਰਾ ਬਿਊਰਾ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਜੀਵ ਜਨਮ ਲੈਂਦਾ ਹੈ। ਜ਼ਿੰਦਗੀ ਦੀ ਭੱਜ-ਦੌੜ ਉਸ ਕਰਤੇ ਦੀ ਖੇਡ ਹੈ। ‘ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ’ ਦੇ ਮਹਾਂਵਾਕ ਅਨੁਸਾਰ ਜੀਵ ਸੰਸਾਰੀ ਖੇਡ ਵਿੱਚ ਮਸਤ ਹੈ। ਇਸ ਤੋਂ ਦੋ ਕੁ ਦਿਨ ਬਾਅਦ ਹੀ ਮੈਨੂੰ ਗੁਰੂ ਘਰ ਵੱਲੋਂ ਸਪਾਂਸਰਸ਼ਿਪ ਲੈਟਰ ਈਮੇਲ ਮਿਲ ਗਿਆ। ਉਸ ਤੋਂ ਬਾਅਦ ਵੀਜ਼ੇ ਲਈ ਅਪਲਾਈ ਕਰਨ ਲਈ ਕਾਗਜ਼ ਪੱਤਰਾਂ ਦੀ ਤਿਆਰੀ ਵਿੱਢ ਲਈ। ਕਈਆਂ ਤੋਂ ਸਲਾਹ ਮਸ਼ਵਰਾ ਲਿਆ ਤੇ ਅੰਤ ਚੰਡੀਗੜ੍ਹ ਪਹੁੰਚ ਗਿਆ। ਇੱਕ ਏਜੰਟ ਤੋਂ ਫਾਈਲ ਭਰਵਾ ਕੇ ਕੈਨੇਡਾ ਅੰਬੈਸੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੀ। ਈਮੇਲ ਰਾਹੀਂ ਮੈਸੇਜ ਆ ਗਿਆ। ਕੰਮ ਹੋ ਗਿਆ ਹੈ। ਕਰੀਬ ਪੰਦਰਾਂ ਤੋਂ ਵੀਹ ਦਿਨਾਂ ਵਿੱਚ ਵੀਜ਼ਾ ਲੱਗ ਕੇ, ਪਾਸਪੋਰਟ ਮਿਲ ਗਿਆ। ਛੇ ਮਹੀਨਿਆਂ ਦੀ ਐਂਟਰੀ ਮਿਲੀ ਸੀ। ਸੱਚ ਪੁੱਛੋ ਤਾਂ ਮੈਨੂੰ ਯਕੀਨ ਜਿਹਾ ਨਹੀਂ ਸੀ ਹੋ ਰਿਹਾ। ਪਤਾ ਨਹੀਂ, ਕਿਉਂ ? ਆਮ ਲੋਕਾਂ ਤੋਂ ਸੁਣਦੇ ਸਾਂ ਕਿ ਕੈਨੇਡਾ ਤੇ ਅਮਰੀਕਾ ਜਾਣ ਲਈ ਲੱਖਾਂ ਰੁਪਏ ਲੱਗਦੇ ਨੇ, ਪਰ ਮੇਰਾ ਤਾਂ ਦਸ ਕੁ ਹਜ਼ਾਰ ਨਾਲ ਹੀ ਸਰ ਗਿਆ ਸੀ। ਸ਼ਾਇਦ ਥੋੜ੍ਹੇ ਜਿਹੇ ਪੈਸੇ ਲੱਗਣ ਕਰਕੇ ਯਕੀਨ ਨਹੀਂ ਸੀ ਹੋ ਰਿਹਾ। ਇਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਵੀਜ਼ਿਆਂ ਦੀ ਵੀ ਵੱਖ-ਵੱਖ ਫੀਸ ਹੁੰਦੀ ਹੈ। ਵੀਜ਼ਾ ਲੱਗਣ ਤੋਂ ਬਾਅਦ ਜਾਣ ਦੀ ਤਿਆਰੀ ਆਰੰਭ ਹੋਈ। ਮੇਰਾ ਕਈ ਵਾਰ ਦਿਲ ਕਰਦਾ ਕਿ ਨਾ ਜਾਵਾਂ? ਕਦੇ ਮਨ ਬਣਾਵਾਂ ਕਿ ਚਲਾ ਜਾਵਾਂ? ਇਸ ਦੋਚਿੱਤੀ ਵਿੱਚ ਕਈ ਦਿਨ ਲੰਘ ਗਏ। ਹੁਣ ਤੱਕ ਕਈ ਦੋਸਤਾਂ ਮਿੱਤਰਾਂ ਨੂੰ ਪਤਾ ਲੱਗ ਚੁੱਕਾ ਸੀ। ਉਨ੍ਹਾਂ ਵੱਲੋਂ ਮੁਬਾਰਕਾਂ ਮਿਲਣ ਨਾਲ ਕੈਨੇਡਾ ਜਾਣ ਦੀ ਹੱਲਾਸ਼ੇਰੀ ਵੀ ਮਿਲੀ। ਤੁਸੀਂ ਮੰਨੋ, ਬੇਸ਼ੱਕ ਨਾ ਮੰਨੋ। ਪਰ ਇਹ ਸੱਚ ਹੈ ਕਿ ਮੇਰਾ ਜਾਣ ਲਈ ਹੌਸਲਾ ਨਹੀਂ ਸੀ ਪੈਂਦਾ ਤੇ ਨਾ ਨਾਂਹ ਕਰਨ ਨੂੰ ਜੀਅ ਕਰਦਾ ਸੀ। ਪੰਜਾਬੀ ਕਹਾਵਤ ਅਨੁਸਾਰ ਮੈਂ ਦੋ ਬੇੜੀਆਂ ਦਾ ਸਵਾਰ ਸੀ। ਮੇਰੇ ਕੈਨੇਡਾ ਜਾਣ ਦੀ ਸਭ ਤੋਂ ਜ਼ਿਆਦਾ ਖ਼ੁਸ਼ੀ ਲਛਮਣ ਸਿੰਘ ਨੂੰ ਸੀ। ਉਹ ਮੇਰਾ ਭਰਾ ਹੋਣ ਦੇ ਨਾਲ ਨਾਲ ਗੂੜ੍ਹਾ ਮਿੱਤਰ ਵੀ ਸੀ। ਉਸ ਨੂੰ ਅੰਤਾਂ ਦਾ ਚਾਅ ਸੀ। ਉਸ ਨੇ ਹਰ ਰੋਜ਼ ਪੁੱਛਣਾ : ‘‘ਟਿਕਟ ਲੈ ਲਈ।’’ ‘‘ਏਅਰ ਪੋਰਟ ’ਤੇ ਮੈਂ ਛੱਡ ਕੇ ਆਵਾਂਗਾ। ਹੋਰ ਨਾ ਕਿਸੇ ਨੂੰ ਕਹਿ ਦੀਂ?’’ ਲਛਮਣ ਬੜਾ ਕਾਹਲਾ ਸੀ ਕਿ ਮੈਂ ਹੁਣ ਦੇਰ ਨਾ ਕਰਾਂ। ਜਿੰਨੀ ਛੇਤੀ ਹੋ ਸਕੇ, ਕੈਨੇਡਾ ਚਲਾ ਜਾਵਾਂ। ਮੈਂ ਬੜੀ ਮੱਠੀ ਚਾਲ ਚੱਲ ਰਿਹਾ ਸੀ। ਓਧਰੋਂ ਦਰਸ਼ਨ ਵੀ ਛੇਤੀ ਚੜ੍ਹ ਆਉਣ ਲਈ ਕਹਿ ਰਿਹਾ ਸੀ। ਇਸੇ ਕਸ਼ਮਕਸ਼ ਵਿੱਚ ਰਿਟਰਨ ਟਿਕਟ ਲੈ ਲਈ। 9 ਅਪਰੈਲ ਦੀ ਫਲਾਈਟ ਸੀ। ਗਿਣਤੀ ਦੇ ਦਿਨ ਆਮ ਦਿਨਾਂ ਨਾਲੋਂ ਛੇਤੀ ਲੰਘਦੇ ਹਨ। ਨਿੱਕੀ ਮੋਟੀ ਤਿਆਰੀ ਕਰਦਿਆਂ 9 ਅਪਰੈਲ ਵੀ ਆ ਗਈ। ਸਵੇਰੇ ਜਲਦੀ ਉੱਠ ਕੇ ਤਿਆਰ ਹੋਇਆ। ਤਿਆਰੀ ਕਰਦਿਆਂ ਲਛਮਣ ਕਾਰ ਲੈ ਕੇ ਆ ਗਿਆ। ਨਾਲ ਉਹਦਾ ਪਰਿਵਾਰ ਵੀ ਸੀ, ਉਨ੍ਹਾਂ ਰਾਹ ਵਿੱਚ ਉਤਰ ਜਾਣਾ ਸੀ। ਦਿੱਲੀ ਏਅਰਪੋਰਟ ’ਤੇ ਅਸੀਂ ਦੋਨਾਂ ਨੇ ਹੀ ਜਾਣਾ ਸੀ। ਕਰੀਬ ਸੱਤ ਸਵਾ ਸੱਤ ਦਾ ਸਮਾਂ ਸੀ। ਜਦੋਂ ਮੈਂ ਪਰਿਵਾਰ ਦੇ ਜੀਆਂ ਨੂੰ ਮਿਲ ਕੇ ਦਿੱਲੀ ਵੱਲ ਰਵਾਨਾ ਹੋਇਆ। ਪਹਿਲੀ ਵਾਰ ਕੈਨੇਡਾ ਚੱਲਿਆ ਸੀ, ਥੋੜ੍ਹੀ ਬੈਚੇਨੀ ਜਿਹੀ ਵੀ ਹੋਈ। ਰਾਹ ਵਿੱਚ ਵੀ ਕਈ ਵਾਰ ਖ਼ਿਆਲ ਆਇਆ ਕਿ ‘‘ਮਨਾ! ਛੱਡ ਕੈਨੇਡਾ ਨੂੰ…ਮੁੜ ਚੱਲ ਘਰ ਨੂੰ…!’’ ਫਿਰ ਸੋਚਦਾ: ਟਿਕਟ ’ਤੇ ਪੈਸੇ ਲੱਗੇ ਹਨ, ਉਹ ਬੇਕਾਰ ਜਾਣਗੇ। ਕਈ ਵਾਰ ਪਿੰਡ ਮੁੜਨ ਦਾ ਖ਼ਿਆਲ ਆਇਆ, ਪਰ ਲਛਮਣ ਨੂੰ ਬੋਲ ਕੇ ਨਾ ਕਹਿ ਸਕਿਆ। ਇਹ ਹਕੀਕਤ ਹੈ ਕਿ ਦਿੱਲੀ ਤੱਕ ਦਾ ਸਫ਼ਰ ਮੈਂ ਏਸੇ ਕਸ਼ਮਕਸ਼ ਵਿੱਚ ਹੀ ਕੀਤਾ। ਰਾਹ ਵਿੱਚ ਰੁਕਦੇ-ਰੁਕਾਉਂਦੇ ਸ਼ਾਮ ਨੂੰ ਏਅਰਪੋਰਟ ’ਤੇ ਪਹੁੰਚ ਗਏ। ਅਟੈਚੀ ਤੇ ਹੈਂਡ ਬੈਗ ਚੁੱਕ ਲਛਮਣ ਨਾਲ ਇੱਕ ਸੈਲਫੀ ਲੈ ਕੇ ਟਰਮੀਨਲ ’ਚ ਦਾਖਲ ਹੋ ਗਿਆ। ਸਕਿਉਰਿਟੀ ਵਾਲੇ ਨੇ ਪਾਸਪੋਰਟ ਚੈੱਕ ਕੀਤਾ ਤੇ ਮੈਂ ਪੁੱਛ ਕੇ ਟਿਕਟ ਤੇ ਸਾਮਾਨ ਜਮ੍ਹਾਂ ਕਰਾਉਣ ਲਈ ਕਾਊਂਟਰ ’ਤੇ ਪਹੁੰਚਿਆ। ਪੰਜ ਸੱਤ ਮਿੰਟਾਂ ਵਿੱਚ ਇਹ ਵੀ ਕੰਮ ਨਿੱਬੜ ਗਿਆ। ਬੋਰਡਿੰਗ ਤੋਂ ਵਿਹਲਾ ਹੋ ਕੇ ਕੁਝ ਚਿਰ ਏਧਰ-ਓਧਰ ਬੇਮਤਲਬ ਜਿਹਾ ਘੁੰਮਦਾ ਰਿਹਾ ਤੇ ਫਿਰ ਉੱਥੇ ਜਾ ਬੈਠਾ ਜਿੱਥੋਂ ਸਾਡੇ ਜਹਾਜ਼ ਨੇ ਉੱਡਣਾ ਸੀ। ਸ਼ਾਮ ਨੂੰ ਸਵਾ ਅੱਠ ਵਜੇ ਜਹਾਜ਼

ਮਨ ਦੀ ਘੁੰਮਣਘੇਰੀ ਤੇ ਕੈਨੇਡਾ ਦਾ ਸਫ਼ਰ Read More »

ਭਾਰਤੀ ਕ੍ਰਿਕਟ ਟੀਮ ਭਲਕੇ ਪਰਤੇੇਗੀ ਭਾਰਤ

ਬਾਰਬਾਡੋਸ ਵਿਚ ਫਸੀ ਟੀਮ ਇੰਡੀਆ ਭਲਕੇ ਸਵੇਰੇ ਵਤਨ ਪਰਤੇਗੀ। ਇਹ ਜਾਣਕਾਰੀ ਬੀਸੀਸੀਆਈ ਨੇ ਅੱਜ ਸਾਂਝੀ ਕੀਤੀ ਹੈ। ਬੀਸੀਸੀਆਈ ਦੇ ਸਕੱਤਰ ਨੇ ਭਾਰਤੀ ਟੀਮ ਲਈ ਚਾਰਟਡ ਜਹਾਜ਼ ਦਾ ਪ੍ਰਬੰਧ ਕੀਤਾ ਹੈ ਤੇ ਇਸ ਜਹਾਜ਼ ਵਿਚ ਮੈਚ ਕਵਰ ਕਰਨ ਗਏ ਭਾਰਤੀ ਪੱਤਰਕਾਰਾਂ ਨੂੰ ਵੀ ਲਿਆਂਦਾ ਜਾਵੇਗਾ। ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਭਾਰਤ ਦੀ ਟੀਮ ਦਾ ਸਵਾਗਤ ਕਰਨ ਲਈ ਬੀਸੀਸੀਆਈ ਤਿਆਰ ਹੈ ਤੇ ਟੀਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

ਭਾਰਤੀ ਕ੍ਰਿਕਟ ਟੀਮ ਭਲਕੇ ਪਰਤੇੇਗੀ ਭਾਰਤ Read More »

MP ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਖਿਲਾਫ ਹੋਈ ਵੱਡੀ ਕਾਰਵਾਈ

ਐਮ ਪੀ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਕੁਲਵਿੰਦਰ ਕੌਰ ਦੀ ਪੰਜਾਬ ਤੋਂ ਮੀਲਾਂ ਦੂਰ ਬਦਲੀ ਕੀਤੀ ਗਈ ਹੈ।  CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦੀ ਚੰਡੀਗੜ੍ਹ ਤੋਂ ਬੰਗਲੌਰ ਵਿਚ ਬਦਲੀ ਕੀਤੀ ਗਈ ਹੈ। ਦੱਸ ਦੇਈਏ ਕਿ ਕਿਸਾਨਾਂ ਬਾਰੇ ਮਾੜਾ ਬੋਲਣ ‘ਤੇ ਕੁਲਵਿੰਦਰ ਕੌਰ ਨੇ 6 ਜੂਨ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਦੇ ਥੱਪੜ ਮਾਰਿਆ ਸੀ। ਥੱਪੜ ਕਾਂਡ ਮਗਰੋਂ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਮਾਮਲੇ ‘ਚ ਮੋਹਾਲੀ ਪੁਲਿਸ ਨੇ SIT ਵੀ ਬਣਾਈ ਸੀ। ਪੁਲਿਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਇਹ ਕਾਰਵਾਈ ਆਈਪੀਸੀ ਦੀ ਧਾਰਾ 323 (ਹਮਲਾ) ਅਤੇ 341 (ਰਸਤੇ ਵਿਚ ਰੁਕਾਵਟ) ਦੇ ਤਹਿਤ ਕੀਤੀ ਹੈ ਪਰ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਮੰਡੀ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੀ ਕੰਗਨਾ ਰਣੌਤ ਨੂੰ 6 ਜੂਨ ਨੂੰ ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਸੀ। ਕੰਗਨਾ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ। ਫਿਰ ਏਅਰਪੋਰਟ ‘ਤੇ ਸੁਰੱਖਿਆ ਜਾਂਚ ਦੌਰਾਨ ਮਹਿਲਾ ਕਾਂਸਟੇਬਲ ਨਾਲ ਬਹਿਸ ਹੋ ਗਈ ਅਤੇ ਉਸ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਦੇ ਨਾਲ ਹੀ ਮਹਿਲਾ ਕਾਂਸਟੇਬਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਹਿ ਰਹੀ ਹੈ, ‘ਕੰਗਨਾ ਨੇ ਕਿਹਾ ਸੀ ਕਿ ਲੋਕ 100 ਰੁਪਏ ਦੀ ਖਾਤਰ ਕਿਸਾਨ ਅੰਦੋਲਨ ਵਿੱਚ ਬੈਠੇ ਹਨ। ਜਦੋਂ ਉਸਨੇ ਇਹ ਬਿਆਨ ਦਿੱਤਾ ਤਾਂ ਮੇਰੀ ਮਾਂ ਵੀ ਉਥੇ ਬੈਠੀ ਸੀ।

MP ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਖਿਲਾਫ ਹੋਈ ਵੱਡੀ ਕਾਰਵਾਈ Read More »

ਬੰਦਿਆਂ ਦਾ ਮੈਨੋਪਾਜ਼ ਜਾਂ ਐਂਡਰੋਪਾਜ਼/ਡਾ. ਮਨਜੀਤ ਸਿੰਘ ਬੱਲ

ਔਰਤਾਂ ਵਿੱਚ 44-45 ਸਾਲ ਦੀ ਉਮਰ ’ਚ ਹਾਰਮੋਨਜ਼ ਦੀ ਕਮੀ ਹੋਣ ਅਤੇ ਮਹਾਵਾਰੀ ਬੰਦ ਹੋਣ ਨੂੰ ਮੈਨੋਪਾਜ਼ ਕਿਹਾ ਜਾਂਦਾ ਹੈ; ਇਵੇਂ ਹੀ ਬੰਦਿਆਂ ’ਚ ਵਧਦੀ ਉਮਰ ਅਤੇ ਕਈ ਹੋਰ ਕਾਰਨਾਂ ਕਰ ਕੇ ਮੈਨੋਪਾਜ਼ ਨਾਲ ਮਿਲਦੀ ਜੁਲਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਿਸ ਨੂੰ ਮੇਲ-ਮੈਨੋਪਾਜ਼ ਜਾਂ ਐਂਡਰੋਪਾਜ਼ ਕਿਹਾ ਜਾਂਦਾ ਹੈ ਜਾਂ ਬੰਦਿਆਂ ਦਾ ਮੈਨੋਪਾਜ਼ ਕਹਿੰਦੇ ਹਨ। ਪੁਰਸ਼ਾਂ ’ਚ ਹਾਰਮੋਨਜ਼ ਦੀ ਕਮੀ ਬਾਰੇ 1944 ਵਿਚ ਹੈਲਰ ਅਤੇ ਮਾਇਨਰ ਨਾਂ ਦੇ ਵਿਗਿਆਨੀਆਂ ਨੇ ਦੱਸਿਆ ਕਿ ਪੁਰਸ਼ਾਂ ਦੇ ਹਾਰਮੋਨਜ਼ ਦੀ ਕਮੀ ਨਾਲ ਕਮਜ਼ੋਰੀ, ਚਿੰਤਾ, ਇਕਾਗਰਤਾ ਦੀ ਘਾਟ, ਨੀਂਦ ਘੱਟ ਆਉਣਾ, ਮਰਦਾਨਾ ਕਮਜ਼ੋਰੀ, ਥਕਾਵਟ, ਕਦੀ-ਕਦੀ ਤ੍ਰੇਲੀਆਂ ਆਉਣਾ, ਸਰੀਰ ਤੇ ਹੱਥਾਂ ਪੈਰਾਂ ’ਚੋਂ ਸੇਕ ਨਿਕਲਣਾ, ਯਾਦਦਾਸ਼ਤ ਘਟਣਾ ਆਦਿ ਅਲਾਮਤਾਂ ਪੈਦਾ ਹੋ ਜਾਂਦੀਆਂ ਹਨ। ਅਜਿਹੇ ਮਰਦਾਂ ਦੇ ਹਾਰਮੋਨਜ਼ ਚੈੱਕ ਕਰਵਾਉਣ ’ਤੇ ਇਨ੍ਹਾਂ ਦਾ ਲੈਵਲ ਸਾਧਾਰਨ ਨਾਲੋਂ ਘੱਟ ਪਾਇਆ ਗਿਆ। ਉਨ੍ਹਾਂ ਨੂੰ ਰਿਪਲੇਸਮੈਂਟ ਥੈਰੇਪੀ ਦਿੱਤੀ ਗਈ ਜਿਸ ਨਾਲ ਕਾਫੀ ਵਿਅਕਤੀ ਠੀਕ ਹੋ ਗਏ। ਕਈ ਕੇਸਾਂ ਵਿਚ ਐਂਡਰੋਪਾਜ਼, ਐਲਜ਼ਾਇਮਰਜ਼ ਰੋਗ ਨਾਲ ਵੀ ਸਬੰਧਤ ਹੁੰਦਾ ਹੈ। ਅਧਖੜ੍ਹ ਬੰਦਿਆਂ ਵਿਚ ਟੈਸਟੋ-ਸਟੀਰੋਨ ਅਤੇ ਹਾਇਡਰੋ-ਐਪੀ-ਟੈਸਟੋ-ਸਟੀਰੋਨ ਦੇ ਲੈਵਲ ’ਚ ਹੌਲੀ-ਹੌਲੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਔਰਤਾਂ ਦੇ ਮੈਨੋਪਾਜ਼ ਵਾਂਗ ਮਰਦਾਂ ’ਚ ਸੰਭੋਗ ਦੀ ਇੱਛਾ ਤੇ ਜਨਣ ਕਿਰਿਆਵਾਂ ਇਕ ਦਮ ਤੇ ਪੱਕੇ ਤੌਰ ’ਤੇ ਬੰਦ ਨਹੀਂ ਹੁੰਦੀਆਂ ਬਲਕਿ ਇਹ ਅਲਾਮਤਾਂ ਹੌਲੀ-ਹੌਲੀ ਆਉਂਦੀਆਂ ਹਨ। ਮੈਨੋਪਾਜ਼ ਸ਼ਬਦ ਵਾਂਗ ਭਾਵੇਂ ਐਂਡਰੋਪਾਜ਼ ਸ਼ਬਦ ਨੂੰ ਅਜੇ ਤੱਕ ਵਿਸ਼ਵ ਸਿਹਤ ਸੰਸਥਾ ਵੱਲੋਂ ਮਾਨਤਾ ਨਹੀਂ ਮਿਲੀ, ਫਿਰ ਵੀ ਇਹ ਸ਼ਬਦ ਬੰਦਿਆਂ ’ਚ ਵਧਦੀ ਉਮਰ ਦੀਆਂ ਤਬਦੀਲੀਆਂ ਦਰਸਾਉਣ ਵਾਸਤੇ ਵਰਤਿਆ ਜਾਂਦਾ ਹੈ। ਕਈ ਖੋਜਾਰਥੀ ਸਮਝਦੇ ਹਨ ਕਿ ਇਸ ਸਥਿਤੀ ਨੂੰ ‘ਐਡਮ’ (ਐਂਡਰੋਜਨ ਡੈਫੀਸ਼ੈਂਸੀ ਆਫ ਏਜਿੰਗ ਮੇਲ) ਭਾਵ ਅਧਖੜ੍ਹ ਤੋਂ ਵਧਦੀ ਉਮਰ ਵੱਲ ਜਾ ਰਹੇ ਬੰਦੇ ਵਿਚ ਹਾਰਮੋਨਜ਼ ਦੀ ਕਮੀ ਲਿਖਣਾ ਢੁੱਕਵਾਂ ਹੈ। ਪੁਰਸ਼ਾਂ ਵਿਚ ਸੰਭੋਗ ਸਬੰਧੀ ਜੋਸ਼ 18-30 ਦੀ ਉਮਰ ਦੇ ਆਸ ਪਾਸ ਸਿਖ਼ਰਾਂ ’ਤੇ ਹੁੰਦਾ ਹੈ। ਜਿਵੇਂ-ਜਿਵੇਂ ਉਮਰ ਦੇ ਸਾਲ ਵਧਦੇ ਜਾਂਦੇ ਹਨ, ਸੰਭੋਗ ਪ੍ਰਤੀ ਰੁਚੀ ਤੇ ਵੀਰਜ ਦੀ ਮਾਤਰਾ ਘਟਦੀ ਜਾਂਦੀ ਹੈ। ਬੁਢਾਪਾ ਵੀ ਬਾਕੀ ਉਮਰਾਂ ਵਾਂਗ ਹੀ ਹੈ ਜੋ ਆ ਕੇ ਹੀ ਰਹਿੰਦਾ ਹੈ। ਸੰਭੋਗ ਦਾ ਕੰਟਰੋਲ ਦਿਮਾਗ ਦੇ ਇਕ ਹਿੱਸੇ (ਪਿਚੂਟਰੀ ਗ੍ਰੰਥੀ) ’ਚੋਂ ਨਿਕਲਣ ਵਾਲੇ ‘ਲਿਊਟੇਨਾਇਜ਼ਿੰਗ ਹਾਰਮੋਨ’ ਕਰ ਕੇ ਹੁੰਦਾ ਹੈ। ਇਸ ਹਾਰਮੋਨ ਦੇ ਅਸਰ ਅਧੀਨ ਹੀ ਪਤਾਲ਼ੂਆਂ ਵਿਚੋਂ ਮੇਲ ਹਾਰਮੋਨ (ਟੈਸਟੋ-ਸਟੀਰੋਨ) ਪੈਦਾ ਹੁੰਦਾ ਹੈ। ਵਧਦੀ ਉਮਰ ਨਾਲ ਕਿਉਂਕਿ ਲਿਊਟੇਨਾਇਜ਼ਿੰਗ ਹਾਰਮੋਨ ਘਟਦਾ ਹੈ, ਇਸ ਲਈ ਮੇਲ ਹਾਰਮੋਨ ਦਾ ਲੈਵਲ ਵੀ ਘਟਦਾ ਜਾਂਦਾ ਹੈ। ਕਈਆਂ ਵਿਚ ਵਧਦੀ ਉਮਰ ਨਾਲ ਈਸਟਰੋਜਨ (ਫੀਮੇਲ ਹਾਰਮੋਨ) ਦਾ ਲੈਵਲ ਵਧ ਜਾਂਦਾ ਹੈ ਜਿਸ ਕਰ ਕੇ ਮੇਲ ਹਾਰਮੋਨ ’ਤੇ ਅਸਰ ਪੈਂਦਾ ਹੈ। ਨਾਰਮਲ ਸੰਭੋਗ ਕਿਰਿਆ ਲਈ ਪੁਰਸ਼ਾਂ ਵਾਲੇ ਹਾਰਮੋਨ (ਟੈਸਟੋ-ਸਟੀਰੋਨ) ਦਾ ਸਹੀ ਲੈਵਲ ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਹਾਰਮੋਨ ਦਵਾਈ ਵਾਂਗ ਲਿਆ ਜਾਵੇ। ਇਸ ਸਬੰਧੀ ਮਾਹਿਰ ਡਾਕਟਰ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਕੁਝ ਦੱਸ ਸਕਦੇ ਹਨ। ਦਿਮਾਗ਼ ਦੇ ਬਣਤਰ ਅਤੇ ਇਸ ਦੇ ਕੰਮ, ਜਨਣ ਅੰਗਾਂ ਵਿਚੋਂ ਪੈਦਾ ਹੋਣ ਵਾਲੇ ਹਾਰਮੋਨਜ਼ (ਟੈਸਟੋ ਸਟੀਰੋਨ ਤੇ ਈਸਟਰੋਜਨ) ਆਦਿ ਨਾਲ ਹੀ ਰੈਗੂਲੇਟ ਹੁੰਦੇ ਹਨ। ਖ਼ਿਆਲਾਂ ਦੀ ਉਡਾਰੀ, ਸਰੀਰ ਵਿਚ ਹਰਕਤ, ਵਿਹਾਰ ਤੇ ਕਈ ਹੋਰ ਵਿਚਾਰ, ਦਿਮਾਗ਼ ਦੇ ਸਹੀ ਤਰੀਕੇ ਨਾਲ ਕੰਮ ਕਰਨ ’ਤੇ ਨਿਰਭਰ ਕਰਦੇ ਹਨ। ਇਸ ਸਭ ਵਾਸਤੇ ਦਿਮਾਗ਼ ’ਚੋਂ ਪੈਦਾ ਹੋਣ ਵਾਲੇ ਕੁਝ ਰਸਾਇਣ ਸਹਾਈ ਹੁੰਦੇ ਹਨ ਜਿਨ੍ਹਾਂ ਵਿਚ ‘ਡੋਪਾਮੀਨ’ ਖ਼ਾਸ ਕੈਮੀਕਲ ਹੈ। ਚੰਗੇ ਵਿਚਾਰਾਂ ਤੇ ਚੰਗਾ-ਚੰਗਾ ਮਹਿਸੂਸ ਕਰਨ ਵਾਸਤੇ ਇਹ ਮੁੱਖ ਰਸਾਇਣ ਹੈ। ਇਹ ਦਿਮਾਗ਼ ਦੇ ਜਜ਼ਬਾਤ ਨੂੰ ਕੰਟਰੋਲ ਕਰਨ ਵਾਲੇ ‘ਲਿੰਬਿਕ’ ਹਿੱਸੇ ’ਚ ਹੁੰਦਾ ਹੈ। ਜਦੋਂ ਡੋਪਾਮੀਨ ਵਾਲੇ ਸਿਗਨਲ ਘੱ ਜਾਂਦੇ ਹਨ ਤਾਂ ਚੰਗਾ ਮਹਿਸੂਸ ਕਰਨ ਵਿਚ ਕਮੀ ਆ ਜਾਂਦੀ ਹੈ। ਕੁਝ ਖ਼ਾਸ ਤਰ੍ਹਾਂ ਦੀਆਂ ਆਵਾਜ਼ਾਂ, ਵੇਖਣ ਵਾਲ਼ੀਆਂ ਚੀਜ਼ਾਂ, ਸੁਗੰਧੀਆਂ, ਖਾਣ ਵਾਲ਼ੀਆਂ ਵਸਤਾਂ ਤੇ ਸੰਭੋਗ ਦੀ ਇੱਛਾ ਆਦਿ ਦੀਆਂ ਤਰੰਗਾਂ ਜੋ ਦਿਮਾਗ਼ ਨਾਲ਼ ਟਕਰਾਉਂਦੀਆਂ ਹਨ, ਨੂੰ ਪੁਣ ਕੇ ਦਿਮਾਗ਼, ਆਨੰਦ ਦੀ ਹੱਦ ਤੱਕ ਰੱਖਦਾ ਹੈ। ਇਸ ਵਾਸਤੇ ਡੋਪਾਮੀਨ ਸਿਸਟਮ ਮੂਡ, ਜਜ਼ਬਾਤ ਤੇ ਵਿਹਾਰ ਚੁਣਨ ’ਚ ਸਹਾਈ ਹੁੰਦਾ ਹੈ। ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਕੁਝ ਜੈਨੇਟਿਕ ਰੋਗ ਵੀ ਜਲਦ ਐਂਡਰੋਪਾਜ਼ ਦਾ ਕਾਰਨ ਬਣਦੇ ਹਨ। ਖੁਦ ਨੂੰ ਚੈੱਕ ਕਰਨ ਲਈ ਕੁਝ ਸਵਾਲ • ਕੀ ਮੈਂ ਉਲਝਿਆ ਰਹਿੰਦਾ ਹਾਂ? • ਕੀ ਮੈਂ ਬੁਝਿਆ-ਬੁਝਿਆ, ਚਿੰਤਤ ਤੇ ਢਹਿੰਦੀ ਕਲਾ ’ਚ ਰਹਿੰਦਾ ਹਾਂ? • ਕੀ ਮੇਰਾ ਮੂਡ ਵਧੇਰੇ ਸਮਾਂ ਖ਼ਰਾਬ ਤੇ ਚਿੜਚਿੜਾ ਰਹਿੰਦਾ ਹੈ? • ਕੀ ਮੇਰੇ ’ਚ ਮਰਦਾਨਾ ਤਾਕਤ ਦੀ ਘਾਟ ਹੈ? • ਕੀ ਮੇਰੇ ਜੋੜਾਂ ਤੇ ਮੌਰਾਂ ਵਿਚ ਦਰਦ ਰਹਿੰਦਾ ਹੈ? • ਕੀ ਮੇਰੇ ਚਿਹਰੇ ਤੇ ਹੱਥਾਂ-ਪੈਰਾਂ ਦੀ ਚਮੜੀ ਖ਼ੁਸ਼ਕ ਰਹਿੰਦੀ ਹੈ? • ਕੀ ਮੈਂ ਬਹੁਤ ਜ਼ਿਆਦਾ ਪੀਣ ਲਗ ਪਿਆ ਹਾਂ? • ਕੀ ਮੈਂ ਆਪਣੇ ਆਪ ਨੂੰ ਫਿੱਟ ਮਹਿਸੂਸ ਨਹੀਂ ਕਰਦਾ? • ਕੀ ਮੈਂ ਉਮਰ ਤੋਂ ਪਹਿਲਾਂ ਹੀ ‘ਬੁੱਢਾ’ ਮਹਿਸੂਸ ਕਰਨ ਲੱਗ ਪਿਆ ਹਾਂ? ਉਕਤ ਸਵਾਲਾਂ ਤੋਂ ਕੋਈ ਗ਼ਲਤ ਅੰਦਾਜ਼ਾ ਨਾ ਲਗਾ ਲਿਓ, ਡਾਕਟਰ ਦੁਆਰਾ ਮੁਕੰਮਲ ਜਾਂਚ ਤੇ ਟੈਸਟਾਂ ਤੋਂ ਬਾਅਦ ਹੀ ਪੱਕਾ ਡਾਇਗਨੋਸਿਸ ਬਣਦਾ ਹੈ। ਐਂਡਰੋਪਾਜ਼ ਨੂੰ ਡਾਇਗਨੋਜ਼ ਕਰਨਾ ਸੌਖਾ ਕੰਮ ਨਹੀਂ। ਭਾਵੇਂ ਹਾਰਮੋਨਜ਼ ਦੀਆਂ ਸਮੱਸਿਆਵਾਂ ਮਾਮੂਲੀ ਟੈਸਟ ਕਰਵਾਉਣ ਨਾਲ ਹੀ ਲੱਭ ਲਈਆਂ ਜਾ ਸਕਦੀਆਂ ਹਨ ਪਰ ਐਂਡਰੋਪਾਜ਼ ਦੇ ਕੇਸਾਂ ਵਿਚ ਇਹ ਟੈਸਟ ਸਹੀ ਦਿਸ਼ਾ ਨਹੀਂ ਦਿੰਦੇ। ‘ਬਾਇਓ ਅਵੇਲੇਬਲ ਟੈਸਟੋ ਸਟੀਰੋਨ’ ਟੈਸਟ ਵਾਸਤੇ ਸਵੇਰੇ ਅੱਠ ਤੋਂ ਦਸ ਵਜੇ ਦੇ ਦਰਮਿਆਨ ਸੈਂਪਲ ਦੇਣਾ ਪੈਂਦਾ ਹੈ; ਇਸ ਸਮੇਂ ਦੌਰਾਨ ਲੈਵਲ ਪੂਰੇ ਦਿਨ ਨਾਲ਼ੋਂ ਵੱਧ ਹੁੰਦਾ ਹੈ। ਇਸ ਟੈਸਟ ਦੇ ਨਾਲ-ਨਾਲ ਕੁਝ ਜਾਂਚ ਅਤੇ ਸਵਾਲਾਂ ਦੇ ਜੁਆਬ ਤੋਂ ਬਾਅਦ ਹੀ ਕਿਸੇ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ। ਕਈ ਸ਼ਹਿਰਾਂ ਵਿਚ ਪੁਰਸ਼ਾਂ ਦੀਆਂ ਸਮੱਸਿਆਵਾਂ ਸਬੰਧੀ ਕਲੀਨਿਕਾਂ ਹਨ ਜਿੱਥੇ ਗਦੂਦਾਂ (ਪ੍ਰੋਸਟੇਟ), ਪਤਾਲੂਆਂ ਤੇ ਪੁਰਸ਼ਾਂ ਦੇ ਬਾਕੀ ਅੰਗਾਂ ਸਬੰਧੀ ਸ਼ਿਕਾਇਤਾਂ ਅਤੇ ਐਂਡਰੋਪਾਜ਼ ਬਾਰੇ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ’ਚ ਹੋਰ ਬਿਮਾਰੀਆਂ ਜੋ ਔਰਤਾਂ ਦੇ ਮੁਕਾਬਲੇ ਮਰਦਾਂ ਵਿਚ ਵਧੇਰੇ ਹੁੰਦੀਆਂ ਹਨ, ਜਿਵੇਂ ਦਿਲ ਤੇ ਖ਼ੂਨ ਨਾੜੀਆਂ ਦੇ ਰੋਗ, ਜਿਨਸੀ ਵਿਕਾਰ ਆਦਿ ਦਾ ਇਲਾਜ ਵੀ ਹੁੰਦਾ ਹੈ। ਭਾਰਤ ’ਚ ਤਕਰੀਬਨ ਹਰ ਵੱਡੇ ਸ਼ਹਿਰ ਵਿਚ ਐਂਡਰੋਪਾਜ਼ ਬਾਰੇ ਡਾਕਟਰ ਮਿਲ ਜਾਂਦੇ ਹਨ। ਐਂਡਰੋਪਾਜ਼ ਹੋ ਜਾਵੇ ਤਾਂ ਜੀਵਨ ਸ਼ੈਲੀ ਵਿਚ ਸੁਧਾਰਾਂ ਦੀ ਲੋੜ ਹੁੰਦੀ ਹੈ, ਜਿਵੇਂ ਘੱਟ ਚਰਬੀ ਵਾਲ਼ੇ ਖਾਣੇ, ਹਰੀਆਂ ਸਬਜ਼ੀਆਂ, ਟਮਾਟਰ, ਜ਼ਰਦੀ ਤੋਂ ਬਿਨਾਂ ਆਂਡਾ, ਮੱਛੀ, ਚਿਕਨ, ਸੋਇਆ ਆਦਿ ਦਾ ਸੇਵਨ ਕਰਨਾ, ਸਾਫ਼ ਨਿਰਮਲ ਤੇ ਖੁੱਲ੍ਹਾ ਪਾਣੀ ਪੀਣਾ ਆਦਿ। ਤਣਾਅ ਘਟਾਉਣ ਵਾਸਤੇ ਧਿਆਨ ਕੇਂਦਰਿਤ ਕਰਨ ਵਾਲੇ ਫਾਰਮੂਲੇ ਵਰਤਣੇ, ਕੌਂਸਲਿੰਗ ਵਾਸਤੇ ਆਪਣੇ ਸਾਥੀ ਸਣੇ ਕੌਂਸਲਰ ਕੋਲ ਜਾਣਾ, ਕਰੀਅਰ ਵਾਸਤੇ ਫਿਰ ਤੋਂ ਯਤਨ ਕਰਨੇ, ਅਧਿਆਤਮਿਕਤਾ ਵੱਲ ਰੁਝਾਨ ਪੈਦਾ ਕਰਨਾ ਆਦਿ। ਵਡੇਰੀ ਉਮਰ ’ਚ ਵੀ ਆਪਣੇ ਆਪ ਨੂੰ ਜਵਾਨ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਐਂਡਰੋਪਾਜ਼ ਵਾਲੇ ਮਰਦਾਂ ਦੇ ਰਿਸਕ: ਖ਼ੂਨ ਨਾੜੀਆਂ ਵਿਚ ਚਰਬੀ ਜੰਮਣਾ, ਖ਼ੂਨ ਦੇ ਲਾਲ ਸੈੱਲਾਂ ਦੀ ਗਿਣਤੀ ਵਧਣਾ, ਘੁਰਾੜੇ, ਗਦੂਦਾਂ ਦੇ ਕੈਂਸਰ ਆਦਿ। ਮੋਟਾਪਾ, ਸ਼ੂਗਰ ਰੋਗ, ਦਿਲ ਤੇ ਖ਼ੂਨ ਨਾੜੀਆਂ ਦੇ ਰੋਗਾਂ ਵਿਚ ਐਂਡਰੋਪਾਜ਼ ਜਲਦ ਹੋ ਜਾਂਦਾ ਹੈ।

ਬੰਦਿਆਂ ਦਾ ਮੈਨੋਪਾਜ਼ ਜਾਂ ਐਂਡਰੋਪਾਜ਼/ਡਾ. ਮਨਜੀਤ ਸਿੰਘ ਬੱਲ Read More »

ਸਿਹਤ ਮੰਤਰਾਲੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ

ਮਹਾਂਰਾਸ਼ਟਰ ਦੇ ਕੁੱਝ ਹਿੱਸਿਆਂ ਵਿਚ ਸਾਹਮਣੇ ਆਏ ਜ਼ੀਕਾ ਵਾਈਰਸ ਦੇ ਮਾਮਲਿਆਂ ਦੇ ਮੱਦਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਇਸ ਪ੍ਰਤੀ ਚੌਕਸੀ ਵਧਾਉਣ ਲਈ ਕਿਹਾ ਹੈ। ਡਾਇਰੈਕਟਰ ਜਨਰਲ ਅਤੁਲ ਗੋਇਲ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸੂਬਿਆਂ ਨੂੰ ਗਰਭਵਤੀ ਮਹਿਲਾਵਾਂ ਦੀ ਜਾਂਚ ਅਤੇ ਸੰਕਰਮਿਤ ਮਹਿਲਾਵਾਂ ਦੇ ਭਰੂਣ ਦੇ ਵਿਕਾਸ ‘ਤੇ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮੰਤਰਾਲੇ ਵੱਲੋਂ ਸਿਹਤ ਸੰਸਥਾਵਾਂ ਨੂੰ ਡੇਂਗੂ ਵਾਲੇ ਮੱਛਰ ਤੋਂ ਮੁਕਤ ਰੱਖਣ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ । ਜ਼ੀਕਾ ਡੇਂਗੂ ਅਤੇ ਚਿਕਨ ਗੁਨੀਆ ਵਾਂਗ ਏਡੀਜ਼ ਮੱਛਰ(ਡੇਂਗੂ ਮੱਛਰ) ਤੋਂ ਫੈਲਣ ਵਾਲੀ ਬਿਮਾਰੀ ਹੈ। ਇਹ ਗਰਭਵਤੀ ਔਰਤਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ‘ਮਾਈਕੋਸੇਫਲੀ’ ਦਾ ਕਾਰਨ ਬਣਦਾ ਹੈ। ‘ਮਾਈਕੋਸੇਫਲੀ’ ਵਿਚ ਗਰਭਵਤੀ ਔਰਤਾਂ ਦੇ ਬੱਚਿਆਂ ਦਾ ਸਿਰ ਉਮੀਦ ਨਾਲੋ ਬਹੁਤ ਛੋਟਾ ਹੁੰਦਾ ਹੈ, ਜਿਸ ਕਾਰਨ ਇਹ ਵਾਇਰਸ ਵੱਡੀ ਚਿੰਤਾ ਦਾ ਕਾਰਣ ਬਣਦਾ ਹੈ। ਸਾਲ 2024 ਦੌਰਾਨ 2 ਜੁਲਾਈ ਤੱਕ ਜ਼ੀਕਾ ਵਾਈਰਸ ਨਾਲ ਸਬੰਧਤ ਪੁਣੇ ਵਿਚ ਛੇ, ਕੋਹਲਾਪੁਰ ਅਤੇ ਸੰਗਮਨੇਰ ਵਿਚ ਇੱਕ-ਇੱਕ ਮਾਮਲਾ ਦਰਜ ਕੀਤਾ ਗਿਆ ਹੈ।

ਸਿਹਤ ਮੰਤਰਾਲੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ Read More »