July 3, 2024

ਵੱਖ-ਵੱਖ ਥਾਈਂ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਸੀਪੀਆਈ (ਐਮਐਲ) ਲਿਬਰੇਸ਼ਨ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਫੌਜਦਾਰੀ ਕਾਨੂੰਨਾਂ ਦਾ ਤਿੱਖਾ ਵਿਰੋਧ ਕਰਦਿਆਂ ਇਥੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਪਾਰਟੀ ਆਗੂਆਂ ਵੱਲੋਂ ਹਕੂਮਤ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਾਮਰੇਡ ਰਾਜਵਿੰਦਰ ਸਿੰਘ ਰਾਣਾ ਕਿਹਾ ਕਿ ਤਾਨਾਸ਼ਾਹੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਪ੍ਰਾਪਰਟੀ ਤੇ ਕਿਸਾਨਾਂ ਦੀ ਜ਼ਮੀਨ ਸੌਂਪਣ ਅਤੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਖ਼ਤਰਨਾਕ ਕਾਨੂੰਨ ਲਿਆਂਦੇ ਜਾ ਰਹੇ ਹਨ ਜੋ ਦੇਸ਼ ਦੇ ਕਿਸਾਨ ਅੰਦੋਲਨ ਨੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਪੁੱਠਾ ਗੇੜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਲੋਕ ਮਾਰੂ ਨੀਤੀਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਦੇ ਸੰਘਰਸ਼ ਨੂੰ ਕੁਚਲਣ ਲਈ ਸਰਕਾਰ ਨੇ ਨਵੇਂ ਤਿੰਨ ਫੌਜਦਾਰੀ ਕਾਨੂੰਨ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਆਮ ਲੋਕਾ ’ਤੇ ਪੁਲੀਸ ਤਸ਼ੱਦਦ ਹੋਰ ਵਧੇਗਾ। ਇਸੇ ਦੌਰਾਨ ਸੀਪੀਆਈ ਨੇ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਖੇ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਅਤੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਇਹ ਕਾਨੂੰਨ ਜਮਹੂਰੀ ਸ਼ਕਤੀਆਂ ਦੀਆਂ ਰਾਜਨੀਤਕ ਗਤੀ-ਵਿਧੀਆਂ ਨੂੰ ਰੋਕਣ ਤੇ ਮਨੁੱਖੀ ਅਧਿਕਾਰਾਂ ’ਤੇ ਰੋਕਾਂ ਲਾਉਣ ਲਈ ਵਰਤੇ ਜਾਣਗੇ। ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਇੱਕ ਜੁਲਾਈ ਤੋਂ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਨੇੜਲੇ ਪਿੰਡ ਫਰਵਾਹੀ ਵਿਖੇ ਸੀਟੂ ਵੱਲੋਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਸੀਟੂ ਦੇ ਸੂਬਾ ਸਕੱਤਰ ਕਾਮਰੇਡ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਕਾਨੂੰਨ ਜੋ ਆਜ਼ਾਦੀ ਤੋਂ ਪਹਿਲਾਂ ਵਿਦੇਸ਼ੀ ਅੰਗਰੇਜ਼ ਸਾਮਰਾਜੀ ਸਰਕਾਰ ਵੱਲੋਂ ਦੇਸ਼ ਵਾਸੀਆਂ ’ਤੇ ਥੋਪੇ ਗਏ ਸਨ, ਉਨ੍ਹਾਂ ਘਾਤਕ ਕਾਨੂੰਨਾਂ ਨੂੰ ਨਵਾਂ ਰੂਪ ਦੇ ਕੇ ਪਹਿਲੀ ਜੁਲਾਈ ਤੋਂ ਲਾਗੂ ਕੀਤਾ ਗਿਆ ਹੈ।

ਵੱਖ-ਵੱਖ ਥਾਈਂ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ Read More »

ਭਾਰਤ ਨਾਲ ਕਈ ਖੇਤਰਾਂ ’ਚ ਸਬੰਧ ਮਜ਼ਬੂਤ ਕਰ ਰਿਹੈ ਅਮਰੀਕਾ

ਅਮਰੀਕਾ ਦੇ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਰਥਿਕ ਤੇ ਸੁਰੱਖਿਆ ਸਹਿਯੋਗ ਸਮੇਤ ਕਈ ਅਹਿਮ ਖੇਤਰਾਂ ਵਿੱਚ ਭਾਰਤ ਨਾਲ ਸਬੰਧਾਂ ਹੋਰ ਮਜ਼ਬੂਤ ਕਰ ਰਿਹਾ ਹੈ ਅਤੇ ਉਹ ਅਜਿਹਾ ਕਰਨਾ ਜਾਰੀ ਰੱਖੇਗਾ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਤਰਜਮਾਨ ਵੇਦਾਂਤ ਪਟੇਲ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿੱਚ ਭਾਰਤ ਤੇ ਅਮਰੀਕਾ ਦਰਮਿਆਨ ਰਿਸ਼ਤਿਆਂ ਅਤੇ ਇਟਲੀ ਵਿੱਚ ਹਾਲੀਆ ਜੀ-7 ਸੰਮੇਲਨ ਮੌਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਹੋਈ ਗੱਲਬਾਤ ਸਬੰਧੀ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘‘ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਨਾਲ ਅਸੀਂ ਕਈ ਅਹਿਮ ਖੇਤਰਾਂ, ਖਾਸ ਕਰ ਆਰਥਿਕ ਸਬੰਧਾਂ, ਸੁਰੱਖਿਆ ਸਹਿਯੋਗ ਦੇ ਖੇਤਰ ਵਿੱਚ ਆਪਣੇ ਸਬੰਧ ਡੂੰਘੇ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਕੁੱਝ ਹਫ਼ਤੇ ਪਹਿਲਾਂ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਖੇਪ ਮੁਲਾਕਾਤ ਦਾ ਮੌਕਾ ਮਿਲਿਆ ਸੀ।’’ ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਸਬੰਧਾਂ ਨੂੰ ਮਜ਼ਬੂਤ ਕਰਦੇ ਰਹਿਣ ਦੀ ਦਿਸ਼ਾ ਵਿੱਚ ਕੰਮ ਕਰਾਂਗੇ।’’ ਂ ਪਟੇਲ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਅਜਿਹੇ ਕਈ ਹੋਰ ਖੇਤਰ ਹਨ ਜਿੱਥੇ ਦੋਵੇਂ ਦੇਸ਼ ਹੋਰ ਸਹਿਯੋਗ ਵਧਾ ਸਕਦੇ ਹਨ।

ਭਾਰਤ ਨਾਲ ਕਈ ਖੇਤਰਾਂ ’ਚ ਸਬੰਧ ਮਜ਼ਬੂਤ ਕਰ ਰਿਹੈ ਅਮਰੀਕਾ Read More »

ਅੱਜ ਹੋਵੇਗੀ 5000mAh ਬੈਟਰੀ, 50MP ਕੈਮਰਾ ਤੇ 128GB ਸਟੋਰੇਜ ਵਾਲੇ ਫੋਨ ਦੀ ਸੇਲ

ਸਮਾਰਟਫੋਨ ਮੇਕਰ ਰਿਅਲਮੀ ਨੇ ਆਪਣੇ ਬਜਟ ਨਾਲ ਸੇਗਮੈਂਟ ਸਮਾਰਟਫੋਨ ਸੀਰੀਜ ਵਿੱਚ ਇੱਕ ਨਵਾਂ ਸਮਾਰਟਫੋਨ ਲਾਂਚ ਕੀਤਾ ਗਿਆ ਹੈl ਲੇਟੈਸਟ ਫੋਨ ਕਫਾਇਤੀ ਕੀਮਤ ਵਿੱਚ ਕਈ ਸ਼ਾਨਦਾਰ ਫੀਚਰ ਨਾਲ ਆਇਆ ਹੈl ਇਸ ਲਈ ਅੱਜ 3 ਜੁਲਾਈ ਤੋਂ ਪਹਿਲਾਂ ਸੇਲ ਫਲਿੱਪਕਾਰਟ ‘ਤੇ ਸ਼ੁਰੂ ਹੋਣ ਵਾਲੀ ਹੈl ਇਸ ਡਿਵਾਇਸ ਦੀ ਕੀਮਤ 10,000 ਰੁਪਏ ਤੋਂ ਘੱਟ ਹੈl Realme C63 ਲਈ ਅੱਜ ਦੁਪਿਹਰ 12 ਵਜੇ ਤੋਂ ਪਹਿਲੀ ਸੇਲ ਲਾਈਵ ਹੋਣ ਵਾਲੀ ਹੈl ਇਸ ਦੇ 4GB+128GB ਵੇਰੀਐਂਟ ਨੂੰ 8,999 ਰੁਪਏ ਵਿੱਚ ਪੇਸ਼ ਕੀਤਾ ਗਿਆ ਹੈl ਪ੍ਰੀਮੀਅਮ ਲੈਦਰ ਫਿਨਿਸ਼ ਡਿਜ਼ਾਈਨ ਨਾਲ ਆਉਣ ਵਾਲੇ ਫੋਨ ਨੂੰ Jade Green ਤੇ Leather Blue ਵਿੱਚ ਖਰੀਦ ਸਕਦੇ ਹਾਂl ਇਸ ਨੂੰ ਸੀ ਸੀਰੀਜ ਤਹਿਤ ਲਾਂਚ ਕੀਤਾ ਗਿਆ ਹੈl ਲੇਟੈਸਟ ਸਮਾਰਟਫੋਨ ਵਿੱਚ 90 ਹਰਟਜ ਰਿਫ੍ਰੈਸ਼ ਰੇਟ ਤੇ 450 ਨਿਟਸ ਦੀ ਪੀਕ ਬ੍ਰਾਈਟਨੈਸ ਨੂੰ ਸਪੋਰਟ ਕਰਨ ਵਾਲੀ 6.74-inch HD+ਡਿਸਪਲੇਅ ਦਿੱਤੀ ਗਈ ਹੈl ਇਸ ਦਾ ਰੇਜ਼ੋਲਿਊਸ਼ਨ 720×1600 ਪਿਕਸਲ ਹੈl ਰਿਅਲਮੀ ਫੋਨ ਵਿੱਚ ਪਰਫਾਰਮੈਂਸ ਲਈ ਔਕਟਾ-ਕੋਰ Unisoc T612 ਚਿਪਸੈੱਟ ਲਗਾਇਆ ਗਿਆ ਹੈl ਜੋ ਟਾਸਕਿੰਗ ਲਈ ਡਿਜ਼ਾਈਨ ਕੀਤਾ ਗਿਆ ਹੈl ਇਸ ਨੂੰ 4GB+128GB ਰੈਮ ਨਾਲ ਜੋੜਿਆ ਗਿਆ ਹੈl ਸਟੋਰੇਜ ਨੂੰ ਮਾਈਕ੍ਰੋਐੱਸਐੱਸਡੀ ਕਾਰਡ ਜ਼ਰੀਏ ਵਧਾਇਆ ਜਾ ਸਕਦਾ ਹੈl ਫੋਨ ਵਿੱਚ ਪਾਵਰ ਦੇਣ ਲਈ 45w ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 5000mAh ਬੈਟਰੀ ਦਿੱਤੀ ਗਈ ਹੈl ਫੋਨ ਐਂਡਰੌਇਡ 14 ਅਪਰੇਟਿੰਗ ਸਿਸਟਮ ‘ਤੇ ਰਨ ਕਰਦਾ ਹੈl ਰਿਅਲਮੀ ਯੂਆਈ ਲੇਅਰ ਵੀ ਮਿਲਦੀ ਹੈl ਇਸ ਵਿੱਚ ਪੈਨਲ ‘ਤੇ f/1.8 ਅਪਰਚਰ ਨਾਲ 50MP ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈl ਫਰੰਟ ਵਿੱਚ 8MP ਦਾ ਸੈਂਸਰ ਦਿੱਤਾ ਗਿਆ ਹੈl ਇਸ ਵਿੱਚ ਸੁਰੱਖਿਆ ਲਈ ਫਿੰਗਰ ਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈl

ਅੱਜ ਹੋਵੇਗੀ 5000mAh ਬੈਟਰੀ, 50MP ਕੈਮਰਾ ਤੇ 128GB ਸਟੋਰੇਜ ਵਾਲੇ ਫੋਨ ਦੀ ਸੇਲ Read More »

ਹੁਣ 1765 ਅਸਾਮੀਆਂ ਲਈ ਹੋਵੇਗੀ ਜੂਨੀਅਰ ਇੰਜੀਨੀਅਰ ਪ੍ਰੀਖਿਆ ਤੋਂ ਉਮੀਦਵਾਰਾਂ ਦੀ ਚੋਣ

SSC ਜੂਨੀਅਰ ਇੰਜੀਨੀਅਰ ਪ੍ਰੀਖਿਆ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਵੱਖ-ਵੱਖ ਕੇਂਦਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਜੂਨੀਅਰ ਇੰਜੀਨੀਅਰ (ਸਿਵਲ, ਇਲੈਕਟ੍ਰੀਕਲ ਅਤੇ ਮਕੈਨੀਕਲ) ਦੀਆਂ ਅਸਾਮੀਆਂ ‘ਤੇ ਭਰਤੀ ਲਈ ਕਰਵਾਈ ਜਾ ਰਹੀ ਜੂਨੀਅਰ ਇੰਜੀਨੀਅਰ ਪ੍ਰੀਖਿਆ (SSC JE ਪ੍ਰੀਖਿਆ 2024) ਰਾਹੀਂ ਭਰੀਆਂ ਜਾਣ ਵਾਲੀਆਂ ਕੁੱਲ ਅਸਾਮੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਕਮਿਸ਼ਨ ਵੱਲੋਂ ਮੰਗਲਵਾਰ 2 ਜੁਲਾਈ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਇਸ ਪ੍ਰੀਖਿਆ ਰਾਹੀਂ 1765 ਅਸਾਮੀਆਂ ਭਰੀਆਂ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੀਖਿਆ ਲਈ ਪਹਿਲਾਂ 966 ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਗਿਆ ਸੀ। ਜੂਨੀਅਰ ਇੰਜੀਨੀਅਰ ਪ੍ਰੀਖਿਆ 2024 ਲਈ ਐਲਾਨ ਅਸਾਮੀਆਂ ਦੀ ਗਿਣਤੀ ਵਧਾਉਣ ਦੇ ਨਾਲ, SSC ਨੇ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਇਹਨਾਂ ਅਸਾਮੀਆਂ ਦਾ ਬ੍ਰਾਂਚ-ਵਾਰ ਬ੍ਰੇਕ-ਅੱਪ ਵੀ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, ਮਿਲਟਰੀ ਇੰਜੀਨੀਅਰ ਸਰਵਿਸ (ਐਮਈਐਸ) ਵਿੱਚ ਜੂਨੀਅਰ ਇੰਜੀਨੀਅਰ (ਸਿਵਲ) ਲਈ ਵੱਧ ਤੋਂ ਵੱਧ 489 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵਿੱਚ ਜੂਨੀਅਰ ਇੰਜਨੀਅਰ (ਸਿਵਲ) ਦੀਆਂ 438 ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਹੈ, ਜਦੋਂ ਕਿ ਜੂਨੀਅਰ ਇੰਜਨੀਅਰ (ਇਲੈਕਟ੍ਰੀਕਲ ਅਤੇ ਮਕੈਨੀਕਲ) ਦੀਆਂ 350 ਅਸਾਮੀਆਂ ਵਿੱਚੋਂ ਤੀਜੇ ਨੰਬਰ ’ਤੇ ਐਮ.ਈ.ਐਸ. ਵਿੱਚ ਇਸ਼ਤਿਹਾਰ ਦਿੱਤਾ ਗਿਆ ਹੈ। ਸਾਰੇ ਇਸ਼ਤਿਹਾਰ ਦਿੱਤੇ ਵਿਭਾਗਾਂ/ਸੰਸਥਾਵਾਂ ਅਤੇ ਸ਼ਾਖਾਵਾਂ ਦੇ ਅਨੁਸਾਰ ਖਾਲੀ ਅਸਾਮੀਆਂ ਦੀ ਗਿਣਤੀ ਲਈ, ਉਮੀਦਵਾਰ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਨੋਟੀਫਿਕੇਸ਼ਨ ਦੇਖ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ SSC ਨੇ ਜੂਨੀਅਰ ਇੰਜੀਨੀਅਰ ਪ੍ਰੀਖਿਆ 2024 ਲਈ 28 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਅਪਲਾਈ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜਿਸ ਦੀ ਆਖਰੀ ਮਿਤੀ 18 ਅਪ੍ਰੈਲ ਰੱਖੀ ਗਈ ਸੀ। ਇਸ ਤੋਂ ਬਾਅਦ ਨਿਰਧਾਰਿਤ ਚੋਣ ਪ੍ਰਕਿਰਿਆ ਤਹਿਤ ਪਹਿਲੇ ਪੜਾਅ ਦੀ ਲਿਖਤੀ ਪ੍ਰੀਖਿਆ 5 ਜੂਨ ਤੋਂ 7 ਜੂਨ ਤੱਕ ਕਰਵਾਈ ਗਈ ਸੀ। ਇਸ ਤੋਂ ਬਾਅਦ ਇਸ ਪ੍ਰੀਖਿਆ ਦੇ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ 2 ਜੁਲਾਈ ਨੂੰ ਕਮਿਸ਼ਨ ਨੇ ਪ੍ਰੀਖਿਆ ਰਾਹੀਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਵਧਾਉਣ ਦਾ ਐਲਾਨ ਕੀਤਾ ਸੀ।

ਹੁਣ 1765 ਅਸਾਮੀਆਂ ਲਈ ਹੋਵੇਗੀ ਜੂਨੀਅਰ ਇੰਜੀਨੀਅਰ ਪ੍ਰੀਖਿਆ ਤੋਂ ਉਮੀਦਵਾਰਾਂ ਦੀ ਚੋਣ Read More »

ਹਾਥਰਸ ’ਚ ਦੁਖਾਂਤ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਇਕ ਧਾਰਮਿਕ ਸਮਾਗਮ ਵਿਚ ਭਾਜੜ ਕਾਰਨ ਸੌ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਇਹ ਘਟਨਾ ਇਸ ਲਈ ਵਾਪਰੀ ਕਿਉਂਕਿ ਇਸ ਸਮਾਗਮ ਵਿਚ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਤਾਦਾਦ ਵਿਚ ਲੋਕ ਸ਼ਾਮਲ ਹੋਏ ਅਤੇ ਜਦ ਉਹ ਆਯੋਜਨ ਉਪਰੰਤ ਜਾਣ ਲੱਗੇ ਤਾਂ ਨਾਕਸ ਪ੍ਰਬੰਧਾਂ ਸਦਕਾ ਭਾਜੜ ਮਚ ਗਈ ਅਤੇ ਲੋਕਾਂ ਨੇ ਹੀ ਇਕ-ਦੂਜੇ ਨੂੰ ਕੁਚਲ ਦਿੱਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਸਿਰਫ਼ ਜਾਨੀ ਨੁਕਸਾਨ ਦਾ ਕਾਰਨ ਹੀ ਨਹੀਂ ਬਣਦੀਆਂ ਬਲਕਿ ਦੇਸ਼ ਦੀ ਬਦਨਾਮੀ ਵੀ ਕਰਵਾਉਂਦੀਆਂ ਹਨ। ਹਾਥਰਸ ਦੀ ਘਟਨਾ ਕਿੰਨੀ ਜ਼ਿਆਦਾ ਸੰਗੀਨ ਹੈ, ਇਸ ਦਾ ਅਨੁਮਾਨ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਇਸ ਹਾਦਸੇ ਦੀ ਜਾਣਕਾਰੀ ਦਿੱਤੀ। ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਆਮ ਤੌਰ ’ਤੇ ਇਹੀ ਦੇਖਣ ਵਿਚ ਆਉਂਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਕਾਰਵਾਈ ਦੇ ਨਾਂ ’ਤੇ ਕੁਝ ਜ਼ਿਆਦਾ ਨਹੀਂ ਹੁੰਦਾ। ਇਸੇ ਕਾਰਨ ਸਮੇਂ-ਸਮੇਂ ’ਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਜਾਨਾਂ ਗੁਆਉਂਦੇ ਹਨ। ਇਸ ਦੇ ਬਾਵਜੂਦ ਕੋਈ ਸਬਕ ਸਿੱਖਣ ਤੋਂ ਇਨਕਾਰ ਕੀਤਾ ਜਾਂਦਾ ਹੈ। ਧਾਰਮਿਕ ਆਯੋਜਨਾਂ ਵਿਚ ਨਾਕਸ ਬੰਦੋਬਸਤਾਂ ਅਤੇ ਅਣਦੇਖੀ ਕਾਰਨ ਲੋਕਾਂ ਦੀ ਜਾਨ ਜਾਣ ਦੇ ਸਿਲਸਿਲੇ ’ਤੇ ਇਸ ਲਈ ਵਿਰਾਮ ਨਹੀਂ ਲੱਗ ਪਾ ਰਿਹਾ ਹੈ ਕਿਉਂਕਿ ਦੋਸ਼ੀਆਂ ਵਿਰੁੱਧ ਕਦੇ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਨਜ਼ੀਰ ਬਣ ਸਕੇ। ਹਾਥਰਸ ਵਿਚ ਜਿਸ ਬਾਬੇ ਦੇ ਸਤਿਸੰਗ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਜੁਟੀ ਸੀ, ਉਹ ਪਹਿਲਾਂ ਪੁਲਿਸ ਮਹਿਕਮੇ ਵਿਚ ਨੌਕਰੀ ਕਰਦਾ ਸੀ ਅਤੇ ਉਸ ਦੇ ਆਯੋਜਨਾਂ ਦੀ ਦੇਖ-ਰੇਖ ਉਸ ਦੇ ਪੈਰੋਕਾਰ ਕਰਦੇ ਹਨ। ਇਹ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਨੇ ਇਹ ਦੇਖਣ-ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਭਾਰੀ ਭੀੜ ਨੂੰ ਸੰਭਾਲਣ ਦੀ ਢੁੱਕਵੀਂ ਵਿਵਸਥਾ ਹੈ ਜਾਂ ਨਹੀਂ? ਇਹ ਮੰਨਣ ਦੇ ਚੰਗੇ-ਭਲੇ ਕਾਰਨ ਹਨ ਕਿ ਇਸ ਆਯੋਜਨ ਦੀ ਆਗਿਆ ਦੇਣ ਵਾਲੇ ਅਧਿਕਾਰੀਆਂ ਨੇ ਵੀ ਕਾਗਜ਼ੀ ਖ਼ਾਨਾਪੂਰਤੀ ਕਰ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ। ਜੇ ਅਜਿਹਾ ਨਾ ਹੁੰਦਾ ਤਾਂ ਕਿਸੇ ਨੇ ਇਸ ’ਤੇ ਜ਼ਰੂਰ ਧਿਆਨ ਦਿੱਤਾ ਹੁੰਦਾ ਕਿ ਆਯੋਜਨ ਵਾਲੀ ਜਗ੍ਹਾ ਲਾਗੇ ਖੱਡਾ ਲੋਕਾਂ ਦੀਆਂ ਜਾਨਾਂ ਨੂੰ ਜੋਖ਼ਮ ਵਿਚ ਪਾ ਸਕਦਾ ਹੈ। ਅਜਿਹਾ ਲੱਗਦਾ ਹੈ ਕਿ ਆਪਣੇ ਦੇਸ਼ ਵਿਚ ਧਾਰਮਿਕ-ਸਮਾਜਿਕ ਆਯੋਜਨਾਂ ਵਿਚ ਕੋਈ ਇਸ ਦੀ ਪਰਵਾਹ ਨਹੀਂ ਕਰਦਾ ਕਿ ਜੇ ਭਾਰੀ ਭੀੜ ਕਾਰਨ ਹਾਲਾਤ ਬੇਕਾਬੂ ਹੋ ਗਏ ਤਾਂ ਉਨ੍ਹਾਂ ਨਾਲ ਕਿਵੇਂ ਸਿੱਝਿਆ ਜਾਵੇਗਾ? ਇਹ ਪੱਕਾ ਹੈ ਕਿ ਹਾਥਰਸ ਵਿਚ ਇੰਨੀ ਜ਼ਿਆਦਾ ਗਿਣਤੀ ਵਿਚ ਲੋਕਾਂ ਦੇ ਮਾਰੇ ਜਾਣ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇਣ ਵਾਲਿਆਂ ਦਾ ਤਾਂਤਾ ਲੱਗੇਗਾ ਪਰ ਕੀ ਦੁੱਖ ਜ਼ਾਹਰ ਕਰਨ ਵਾਲੇ ਅਜਿਹੇ ਕੋਈ ਉਪਾਅ ਵੀ ਯਕੀਨੀ ਬਣਾ ਸਕਣਗੇ ਜਿਨ੍ਹਾਂ ਸਦਕਾ ਭਵਿੱਖ ਵਿਚ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ? ਸਵਾਲ ਇਹ ਵੀ ਹੈ ਕਿ ਆਖ਼ਰ ਧਾਰਮਿਕ ਆਯੋਜਨਾਂ ਵਿਚ ਧਰਮ-ਕਰਮ ਦਾ ਉਪਦੇਸ਼ ਦੇਣ ਵਾਲੇ ਲੋਕਾਂ ਨੂੰ ਸੰਜਮ ਅਤੇ ਅਨੁਸ਼ਾਸਨ ਦਾ ਸਬਕ ਕਿਉਂ ਨਹੀਂ ਦੇ ਪਾਉਂਦੇ? ਇਹ ਪ੍ਰਸ਼ਨ ਇਸ ਲਈ, ਕਿਉਂਕਿ ਕਈ ਵਾਰ ਅਜਿਹੇ ਆਯੋਜਨਾਂ ਵਿਚ ਭਾਜੜ ਦਾ ਕਾਰਨ ਲੋਕਾਂ ਦਾ ਗ਼ੈਰ-ਸੰਜਮੀ ਵਿਵਹਾਰ ਵੀ ਬਣਦਾ ਹੈ।

ਹਾਥਰਸ ’ਚ ਦੁਖਾਂਤ Read More »

ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕੀਤਾ ਚੌਕਸ

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਿੱਠ ਥਾਪੜੀ। ਮੀਟਿੰਗ ਵਿਚ ਕਰੀਬ 93 ਮੈਂਬਰ ਪੁੱਜੇ ਸਨ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਜ਼ਾਹਿਰ ਕੀਤਾ। ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਅੱਗੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਪ੍ਰੰਤੂ ਮੈਂਬਰਾਂ ਨੇ ਇਸ ਨੂੰ ਠੁਕਰਾ ਦਿੱਤਾ। ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਏ ਜਾਣ ਦੀ ਅਪੀਲ ਵੀ ਕੀਤੀ ਗਈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਕਿਸੇ ਦਾ ਨਾਮ ਲਏ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਹੁਣ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀਆਂ ਹਨ ਜਿਸ ਕਰਕੇ ਅਜਿਹੇ ਲੋਕਾਂ ਦੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਕਿਤੇ ਗੱਲਾਂ ਵਿਚ ਨਾ ਆ ਜਾਇਓ। ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹੱਲਾਸ਼ੇਰੀ ਦਿੱਤੀ। ਕਰੀਬ ਦਰਜਨ ਕੁ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਮੀਟਿੰਗ ਵਿਚ ਆਪਣੀ ਗੱਲ ਰੱਖੀ ਅਤੇ ਉਸ ਮਗਰੋਂ ਕੁੱਝ ਮੈਂਬਰ ਇਕੱਲੇ ਇਕੱਲੇ ਪਾਰਟੀ ਪ੍ਰਧਾਨ ਬਾਦਲ ਨੂੰ ਵੱਖਰੇ ਤੌਰ ’ਤੇ ਮਿਲੇ। ਸੁਖਬੀਰ ਬਾਦਲ ਨੇ ਕਿਹਾ ਕਿ ਬਾਗ਼ੀ ਖੇਮੇ ਦੇ ਆਗੂ ਚਾਹੁੰਦੇ ਸਨ ਕਿ ਭਾਜਪਾ ਨਾਲ ਸਮਝੌਤਾ ਕੀਤਾ ਜਾਵੇ ਜਦੋਂ ਕਿ ਭਾਜਪਾ ਦੀ ਸ਼ਰਤ ਸੀ ਕਿ ਕਿਸਾਨਾਂ ਦੇ ਖ਼ਿਲਾਫ਼ ਬੋਲਿਆ ਜਾਵੇ ਪ੍ਰੰਤੂ ਉਨ੍ਹਾਂ ਨੇ ਬੇਅਸੂਲਾ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਤਾਕਤਾਂ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਜਿਸ ਕਰਕੇ ਇਨ੍ਹਾਂ ਨਾਲ ਸਖ਼ਤ ਟੱਕਰ ਲਈ ਜਾਵੇ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਪੰਥਕ ਅਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰ ’ਤੇ ਧਰਨੇ ਲਾਏ ਜਾਣ। ਕੁੱਝ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਸੁਝਾਅ ਸੀ ਕਿ ਦਿੱਲੀ ਵਿਚ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇ। ਸੁਖਬੀਰ ਬਾਦਲ ਨੇ ਇਨ੍ਹਾਂ ਸੁਝਾਵਾਂ ’ਤੇ ਗ਼ੌਰ ਕੀਤੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿਚ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਕੋਈ ਸ਼ਿਕਵਾ-ਸ਼ਿਕਾਇਤ ਕਰਨ ਤੋਂ ਗੁਰੇਜ਼ ਕੀਤਾ। ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਆਦਿ ਵੀ ਮੌਜੂਦ ਰਹੇ। ਅੱਜ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬੀਸੀ ਵਿੰਗ ਦੇ ਆਗੂਆਂ ਨਾਲ ਵੀ ਮੀਟਿੰਗ ਕੀਤੀ। ਮੀਟਿੰਗ ਮਗਰੋਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਟਿੰਗ ਵਿਚ 93 ਮੈਂਬਰ ਪੁੱਜੇ ਹਨ ਜਦੋਂ ਕਿ 13 ਮੈਂਬਰ ਰੁਝੇਵੇਂ ਵਿਚ ਹੋਣ ਕਰਕੇ ਆ ਨਹੀਂ ਸਕੇ ਜਿਨ੍ਹਾਂ ਨੇ ਆਪਣੀ ਸਹਿਮਤੀ ਦਿੱਤੀ ਹੈ। ਕੁੱਝ ਮੈਂਬਰ ਵਿਦੇਸ਼ ਵਿਚ ਵੀ ਹਨ। ਡਾ. ਚੀਮਾ ਨੇ ਕਿਹਾ ਕਿ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਪਾਰਟੀ ਨਾਲ ਡਟ ਕੇ ਖੜ੍ਹਨ ਦਾ ਅਹਿਦ ਲਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਸਿੱਖਾਂ ਉਪਰ ਹੋ ਰਹੀਆਂ ਵਧੀਕੀਆਂ ਦੀ ਨਿੰਦਾ ਕੀਤੀ ਗਈ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਜਲੰਧਰ ਜ਼ਿਮਨੀ ਚੋਣ ਵਿਚ ਪਾਰਟੀ ਦੀ ਅਧਿਕਾਰਤ ਉਮੀਦਵਾਰ ਸੁਰਜੀਤ ਕੌਰ ਦੇ ‘ਆਪ’ ਵਿਚ ਸ਼ਮੂਲੀਅਤ ਕੀਤੇ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਗ਼ੀ ਖੇਮੇ ਦੇ ਆਗੂਆਂ ਨੇ ਟਕਸਾਲੀ ਪਰਿਵਾਰ ਦਾ ਤਮਾਸ਼ਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਆਗੂ ਪਹਿਲਾਂ ਹੀ ਉਲਝਣ ਪੈਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਹਾਸੋਹੀਣੀ ਬਣਾਉਣਾ ਚਾਹੁੰਦੇ ਸਨ ਅਤੇ ਅਜਿਹੇ ਆਗੂਆਂ ਦਾ ਮਕਸਦ ਟਕਸਾਲੀ ਪਰਿਵਾਰ ਦਾ ਤਮਾਸ਼ਾ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਹੁਣ ਅਜਿਹੇ ਆਗੂ ਜੁਆਬ ਦੇਣ।

ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕੀਤਾ ਚੌਕਸ Read More »

ਜਲੰਧਰ  ਵਿਖੇ ਸ. ਜਸਜੀਤ ਸਿੰਘ ਗੁਲਾਟੀ  ਨਮਿਤ 5 ਜੁਲਾਈ  ਨੂੰ  ਹੋਵੇਗੀ ਅੰਤਿਮ ਅਰਦਾਸ

ਜਲੰਧਰ 3 ਜੁਲਾਈ (ਏ.ਡੀ.ਪੀ ਨਿਯੂਜ਼) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪ੍ਰਧਾਨ ਡਾ. ਐੱਸ ਪੀ ਸਿੰਘ  ਦੇ ਜੀਜਾ ਸ. ਜਸਜੀਤ ਸਿੰਘ ਗੁਲਾਟੀ  ਨਮਿਤ ਭੋਗ ਤੇ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਦੁਪਹਿਰ 12.00 ਵਜੇ ਤੋਂ 1.45 ਵਜੇ ਤੀਕ ਹੋਵੇਗੀ। ਪੰਜਾਬ ਦੇ ਪਰਵਾਸੀ ਮਾਮਲਿਆਂ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਮੈਬਰ ਪਾਰਲੀਮੈਂਟ ਸ. ਗੁਰਮੀਤ ਸਿੰਘ ਹੇਅਰ, ਮਲਵਿੰਦਰ ਸਿੰਘ ਕੰਗ ਤੇ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਡਾ. ਐੱਸ ਪੀ ਸਿੰਘ  ਨਾਲ ਅਫ਼ਸੋਸ ਕਰਦੇ ਹੋਏ  ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਰਪ੍ਰਸਤ  ਡਾ. ਐੱਸ. ਪੀ. ਸਿੰਘ ਲੁਧਿਆਣਾ ਜੀ ਦੇ ਜੀਜਾ ਜੀ ਸ. ਜਗਜੀਤ ਸਿੰਘ ਗੁਲਾਟੀ ਜੀ ਵਾਸਤਵਿਕ ਸੰਸਾਰ ਦੀ ਯਾਤਰਾ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਵਿਰਾਜਮਾਨ ਹੋ ਗਏ  ਹਨ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ  ਅਤੇ ਸਮੁੱਚੀ ਟੀਮ ਨੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ । ਪੰਜਾਬੀ ਲੋਕ ਵਿਰਾਸਤ ਅਕਾਡਮੀ  ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਉੱਘੇ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ, ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ , ਕਰਮਜੀਤ ਗਰੇਵਾਲ, ਅਮਰਜੀਤ ਸ਼ੇਰਪੁਰੀ, ਸਰਬਜੀਤ ਸਿੰਘ ਵਿਰਦੀ ਤੇ ਮੀਤ ਪ੍ਰਧਾਨ ਗੁਰਚਰਨ ਕੌਰ ਕੋਚਰ, ਸ ਗਿਆਨ  ਸਿੰਘ  ਸਾਬਕਾ ਡੀਪੀਅਰਓ ਨੇ ਡਾ. ਐੱਸ ਪੀ ਸਿੰਘ  ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਜਲੰਧਰ  ਵਿਖੇ ਸ. ਜਸਜੀਤ ਸਿੰਘ ਗੁਲਾਟੀ  ਨਮਿਤ 5 ਜੁਲਾਈ  ਨੂੰ  ਹੋਵੇਗੀ ਅੰਤਿਮ ਅਰਦਾਸ Read More »

ਪੇਪਰ ਲੀਕ ਮਾਮਲੇ ’ਚ ਜੋਧਪੁਰ ਪੁਲਿਸ ਨੇ ਤਿੰਨ ਮਾਸਟਰਮਾਈਂਡ ਨੂੰ ਕੀਤਾ ਗ੍ਰਿਫ਼ਤਾਰ

ਜੋਧਪੁਰ ਪੁਲਿਸ ਨੇ ਪੇਪਰ ਲੀਕ ਮਾਮਲੇ ‘ਚ ਫ਼ਰਾਰ ਮਹਿਲਾ ਸਰਕਾਰੀ ਅਧਿਆਪਕ ਸਮੇਤ ਤਿੰਨ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੱਕਰਵਾਤ ਟੀਮ ਨੇ ਚੇਨਈ ਤੋਂ ਮੋਸਟ ਵਾਂਟਿਡ ਓਮਪ੍ਰਕਾਸ਼ ਢਾਕਾ, ਸੁਨੀਲ ਬੈਨੀਵਾਲ ਨੂੰ ਫੜਿਆ। ਪੁਲਿਸ ਮੰਗਲਵਾਰ ਰਾਤ 10:15 ਵਜੇ ਦੋਵਾਂ ਦੋਸ਼ੀਆਂ ਨੂੰ ਜੈਪੁਰ ਲੈ ਕੇ ਆਈ। ਜਦਕਿ ਸ਼ਮੀ ਬਿਸ਼ਨੋਈ ਨੂੰ ਜੋਧਪੁਰ ਤੋਂ ਹਿਰਾਸਤ ‘ਚ ਲੈ ਕੇ ਜੈਪੁਰ ਲਿਆਂਦਾ ਗਿਆ ਸੀ, ਜੋ ਕਿ ਲੰਬੇ ਸਮੇਂ ਤੋਂ ਫ਼ਰਾਰ ਸੀ। ਇਨ੍ਹਾਂ ਸਾਰੇ ਵਿਅਕਤੀਆਂ ਦੇ ਨਾਮ ਐਸਆਈ ਭਰਤੀ ਸਮੇਤ 6 ਤੋਂ ਵੱਧ ਵੱਖ-ਵੱਖ ਪ੍ਰੀਖਿਆਵਾਂ ’ਚ ਪੇਪਰ ਲੀਕ ਕਰਨ ਅਤੇ ਨਕਲ ਕਰਨ ’ਚ ਸ਼ਾਮਲ ਹਨ। ਜੋਧਪੁਰ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਐਸ.ਓ.ਜੀ. ਦੇ ਹਵਾਲੇ ਕਰ ਦਿੱਤਾ ਹੈ। ਹੁਣ ਐੱਸਓਜੀ ਬੁੱਧਵਾਰ ਨੂੰ ਪੂਰੇ ਮਾਮਲੇ ਦਾ ਖੁਲਾਸਾ ਕਰੇਗੀ। ਓਮਪ੍ਰਕਾਸ਼ ਢਾਕਾ ‘ਤੇ 75 ਹਜ਼ਾਰ ਰੁਪਏ, ਸ਼ਮੀ ਬਿਸ਼ਨੋਈ ‘ਤੇ 70 ਹਜ਼ਾਰ ਰੁਪਏ ਅਤੇ ਸੁਨੀਲ ਬੈਨੀਵਾਲ ‘ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਤਿੰਨੋਂ ਪੇਪਰ ਲੀਕ ਦੇ ਮਾਸਟਰਮਾਈਂਡ ਹਨ, ਰਾਜਸਥਾਨ ਪੁਲਿਸ ਨੂੰ ਲੰਬੇ ਸਮੇਂ ਤੋਂ ਇਨ੍ਹਾਂ ਦੀ ਤਲਾਸ਼ ਸੀ। ਇਸ ਸਬੰਧੀ ਐਸਓਜੀ ਅਧਿਕਾਰੀਆਂ ਮੁਤਾਬਕ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਨਾਂ ਸੂਬੇ ਵਿਚ ਵੱਖ-ਵੱਖ ਪੇਪਰ ਲੀਕ ਵਿਚ ਸ਼ਾਮਲ ਹਨ। ਓਮ ਪ੍ਰਕਾਸ਼ ਢਾਕਾ ਪੇਪਰ ਲੀਕ ਕਰ ਕੇ ਵੇਚਦਾ ਸੀ ਅਤੇ ਮੋਟੀ ਰਕਮ ਵਸੂਲਦਾ ਸੀ। ਜਦੋਂ ਕਿ ਸ਼ਮੀ ਬਿਸ਼ਨੋਈ ਸਰਕਾਰੀ ਅਧਿਆਪਕ ਹਨ। ਉਹ ਨਕਲ ਕਰਨ ’ਚ ਮਾਹਿਰ ਸੀ। ਜਦੋਂ ਕਿ ਸੁਨੀਲ ਬੈਨੀਵਾਲ ਯੂਨੀਕ ਭੰਭੂ ਦਾ ਹੈਂਡਲਰ ਸੀ। ਜੇਈਐਨ ਭਰਤੀ ਪੇਪਰ ਲੀਕ ਵਿਚ ਯੂਨੀਕ ਦਾ ਨਾਂ ਸਾਹਮਣੇ ਆਇਆ ਸੀ। ਯੁਨੀਕ ਭਾਂਬੂ ਨੂੰ ਚੁਰੂ ਤੋਂ ਜੰਗਲਾਤਕਾਰ ਵਜੋਂ ਭਰਤੀ ਕੀਤਾ ਗਿਆ ਸੀ। ਅਲਵਰ ਵਿਚ ਉਸਦਾ ਇੱਕ ਸਿਖ਼ਲਾਈ ਕੇਂਦਰ ਸੀ। ਭਾਂਬੂ ਦੀ ਟਰੇਨਿੰਗ ਅਲਵਰ ਦੇ ਨਾਰਾਇਣ ਵਿਲਾਸ ‘ਚ ਚੱਲ ਰਹੀ ਸੀ। ਰੂਪਬਾਸ ਵਿਚ ਗੁਰੂ ਕੀ ਕੋਠੀ ਉਨ੍ਹਾਂ ਦਾ ਹੋਸਟਲ ਸੀ। ਉਸ ਨੂੰ ਆਖਰੀ ਵਾਰ 17 ਫਰਵਰੀ ਨੂੰ ਸਿਖ਼ਲਾਈ ਕੇਂਦਰ ਵਿਚ ਦੇਖਿਆ ਗਿਆ ਸੀ। SOG ਨੇ 20 ਫਰਵਰੀ ਨੂੰ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਸੀ। ਇਸ ਤੋਂ ਪਹਿਲਾਂ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਂਬੂ ਨੂੰ SOG ਦੇ ਖੁਲਾਸੇ ਬਾਰੇ ਤਿੰਨ ਦਿਨ ਪਹਿਲਾਂ ਹੀ ਪਤਾ ਸੀ। ਜਦੋਂ 4 ਫਰਵਰੀ 2024 ਨੂੰ jee ਪੇਪਰ ਲੀਕ ’ਚ ਭਾਂਬੂ ਦਾ ਨਾਮ ਸਾਹਮਣੇ ਆਇਆ ਸੀ, ਉਹ ਅਲਵਰ ਵਿਚ ਇੱਕ ਜੰਗਲਾਤਕਾਰ ਵਜੋਂ ਸਿਖਲਾਈ ਲੈ ਰਿਹਾ ਸੀ। 17 ਫਰਵਰੀ ਨੂੰ ਉਹ ਟਰੇਨਿੰਗ ਸੈਂਟਰ ਆਇਆ ਅਤੇ ਅਚਾਨਕ ਛੁੱਟੀ ਦੀ ਅਰਜ਼ੀ ਦੇ ਕੇ ਉਥੋਂ ਚਲਾ ਗਿਆ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਉਹ ਸਿਖਲਾਈ ਕੇਂਦਰ ਵਿੱਚ ਹੀ ਸੀ। ਇਹ ਰਾਜੇਂਦਰ ਯਾਦਵ ਅਤੇ ਸ਼ਿਵਰਤਨ ਮੌਥ ਦੁਆਰਾ ਹੀ ਸੀ ਕਿ ਯੂਨੀਕ ਭਾਂਬੂ ਨਕਲੀ ਗਿਰੋਹ ਨਾਲ ਜੁੜਿਆ ਹੋਇਆ ਸੀ। ਫਿਰ ਮੇਰੀ ਹਰਸ਼ਵਰਧਨ ਮੀਨਾ ਨਾਲ ਜਾਣ-ਪਛਾਣ ਹੋਈ। ਇਸ ਤੋਂ ਬਾਅਦ ਪੇਪਰ ਲੀਕ ਗਰੋਹ ਦੇ ਮਾਸਟਰਮਾਈਂਡ ਗੁਰੂ ਜਗਦੀਸ਼ ਬਿਸ਼ਨੋਈ ਦੀ ਵੀ ਪਛਾਣ ਹੋ ਗਈ। ਜਗਦੀਸ਼ ਬਿਸ਼ਨੋਈ ਪੇਪਰ ਮਾਫੀਆ ਦਾ ਸਭ ਤੋਂ ਬਦਨਾਮ ਨਾਂ ਹੈ। 2005 ਤੋਂ ਲੈ ਕੇ ਉਸ ਨੇ ਰਾਜਸਥਾਨ ਦੇ ਕਈ ਪੇਪਰ ਲੀਕ ਕੀਤੇ ਸਨ। ਯੂਨੀਕ ਨੇ ਵੀ ਆਪਣੇ ਨਾਲ ਕਈ ਪੇਪਰ ਲੀਕ ਕਰਵਾ ਕੇ ਲੋਕਾਂ ਨੂੰ ਵੇਚ ਦਿੱਤੇ। ਜਗਦੀਸ਼ ਬਿਸ਼ਨੋਈ ਪੇਪਰ ਲੀਕ ਹੋਣ ਤੋਂ ਬਾਅਦ ਵਿਦੇਸ਼ ਭੱਜ ਜਾਂਦਾ ਸੀ। ਉਸ ਦੇ ਗਰੋਹ ਨਾਲ ਜੁੜੇ ਹੋਰ ਵੱਡੇ ਗੁੰਡੇ ਵੀ ਰੂਪੋਸ਼ ਹੋ ਜਾਂਦੇ ਸਨ। ਜਗਦੀਸ਼ ਬਿਸ਼ਨੋਈ ਖੁਦ ਨੇਪਾਲ ਅਤੇ ਦੁਬਈ ਫ਼ਰਾਰ ਹੋ ਗਿਆ ਹੈ। ਹਾਲ ਹੀ ‘ਚ ਜੈਪੁਰ ਆਉਂਦੇ ਹੀ ਐੱਸਓਜੀ ਨੇ ਉਸ ਨੂੰ ਫੜ ਲਿਆ। ਹੁਣ ਇਸੇ ਤਰਜ਼ ‘ਤੇ ਯੂਨੀਕ ਭਾਂਬੂ ਵੀ ਦੁਬਈ ਭੱਜ ਗਿਆ ਹੈ।

ਪੇਪਰ ਲੀਕ ਮਾਮਲੇ ’ਚ ਜੋਧਪੁਰ ਪੁਲਿਸ ਨੇ ਤਿੰਨ ਮਾਸਟਰਮਾਈਂਡ ਨੂੰ ਕੀਤਾ ਗ੍ਰਿਫ਼ਤਾਰ Read More »

ਯੂ.ਕੇ. ਸੰਸਦੀ ਚੋਣਾਂ ‘ਚ ਸਕਾਟਲੈਂਡ ਤੋਂ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਮੈਦਾਨ ’ਚ ਖੜੇ

ਯੂ. ਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 30 ਮਈ ਨੂੰ ਸਰਕਾਰ ਭੰਗ ਕਰਕੇ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। 4 ਜੁਲਾਈ ਨੂੰ 650 ਨਵੇਂ ਸੰਸਦ ਮੈਂਬਰ ਚੁਣਨ ਲਈ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ‘ਚ 543 ਇੰਗਲੈਂਡ, 57 ਸਕਾਟਲੈਂਡ, 32 ਵੇਲਜ ਅਤੇ 18 ਸੰਸਦ ਮੈਂਬਰ ਉੱਤਰੀ ਆਇਰਲੈਂਡ ਤੋਂ ਚੁਣੇ ਜਾਣਗੇ। ਸਕਾਟਲੈਂਡ ‘ਚ ਇਕੱਲੀ ਸਕਾਟਿਸ਼ ਕੰਜਰਵੇਟਿਵ ਪਾਰਟੀ ਨੇ 57 ਸੀਟਾਂ ‘ਚੋਂ 3 ਸੀਟਾਂ ‘ਤੇ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਖੜੇ ਕੀਤੇ ਹਨ। ਕੰਜਰਵੇਟਿਵ ਪਾਰਟੀ ਨੇ ਪੂਰਬੀ ਰੈਨਫਰਿਊਸਾਇਰ ਤੋਂ ਸੰਦੇਸ਼ ਗੁਲਹਾਨੇ ਨੂੰ ਟਿਕਟ ਦਿੱਤੀ ਹੈ। ਉਹ ਮਈ 2021 ‘ਚ ਗਲਾਸਗੋ ਖੇਤਰ ਤੋਂ ਸਕਾਟਿਸ਼ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ। ਉਹ ਪੇਸ਼ੇ ਵਜੋਂ ਡਾਕਟਰ ਹਨ। ਕੰਜਰਵੇਟਿਵ ਪਾਰਟੀ ਨੇ ਕੰਬਰਨੌਲਡ ਅਤੇ ਕਿਰਕਿਨਟਿਲੰਕ ਤੋਂ ਸਿੱਖ ਉਮੀਦਵਾਰ ਡਾ. ਸਤਬੀਰ ਕੌਰ ਗਿੱਲ ‘ਤੇ ਵਿਸ਼ਵਾਸ ਜਤਾਇਆ ਹੈ, ਜਿਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਦ੍ਰਿੜਤਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਹੀ ਪਾਰਟੀ ਨੇ ਇਕ ਹੋਰ ਸਿੱਖ ਉਮੀਦਵਾਰ ਕ੍ਰਿਸਟੀਨਾ ਸੰਧੂ ਨੂੰ ਕੋਟਬ੍ਰਿਜ ਅਤੇ ਬਿੱਲਸ਼ਿਲ ਹਲਕੇ ਆਪਣਾ ਉਮੀਦਵਾਰ ਬਣਾਇਆ ਹੈ। ਉਹ ਇਕ ਉੱਘੇ ਕਾਰੋਬਾਰੀ ਹਨ।

ਯੂ.ਕੇ. ਸੰਸਦੀ ਚੋਣਾਂ ‘ਚ ਸਕਾਟਲੈਂਡ ਤੋਂ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਮੈਦਾਨ ’ਚ ਖੜੇ Read More »

ਕਾਂਗਰਸੀ ਕੌਂਸਲਰ ਤੇ ਸੀਨੀਅਰ ਕਾਂਗਰਸੀ ਆਗੂ ‘ਆਪ’’ਚ ਹੋਏ ਸ਼ਾਮਲ

ਪੱਛਮੀ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। CM ਮਾਨ ਨੇ ਕਾਂਗਰਸ ਪਾਰਟੀ ਦੇ 2 ਮੌਜੂਦਾ ਕੌਂਸਲਰਾਂ ਤੇ ਇਕ ਸੀਨੀਅਰ ਆਗੂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕਾਂਗਰਸੀ ਕੌਂਸਲਰ ਤਰਸੇਮ ਲਖੋਤਰਾ ਤੇ ਅਨਮੋਲ ਗਰੋਵਰ ਅਤੇ ਸੀਨੀਅਰ ਕਾਂਗਰਸੀ ਆਗੂ ਕਮਲ ਲੋਚ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਭਗਵੰਤ ਮਾਨ ਨੇ ਸਾਰੇ ਆਗੂਆਂ ਨੂੰ ਪਾਰਟੀ ਵਿਚ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਪੰਜਾਬ ਹਿਤੈਸ਼ੀ ਸਾਰੇ ਲੋਕਾਂ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਜਪਾ ਅਤੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ ਤੇ ਉਨ੍ਹਾਂ ਦੇ ਆਗੂ ਲਗਾਤਾਰ ‘ਆਪ’ ਵਿਚ ਸ਼ਾਮਲ ਹੋ ਰਹੇ ਹਨ।

ਕਾਂਗਰਸੀ ਕੌਂਸਲਰ ਤੇ ਸੀਨੀਅਰ ਕਾਂਗਰਸੀ ਆਗੂ ‘ਆਪ’’ਚ ਹੋਏ ਸ਼ਾਮਲ Read More »