ਅਮਿਟ ਯਾਦਾਂ ਛੱਡਦਾ ਸੰਪੰਨ ਹੋਇਆ ਮੰਢਾਲੀ ਦਾ ਸਾਲਾਨਾ ਜੋੜ ਮੇਲਾ

ਰੋਜ਼ਾ ਸਰੀਫ ਮੰਢਾਲੀ ਵਿਖੇ ਸਾਲਾਨਾ ਜੋੜ ਮੇਲਾ ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਦੀ ਸਰਪ੍ਰਸਤੀ ਹੇਠ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਮੇਲੇ ਦੇ ਆਖਰੀ ਦਿਨ ਨਾਮਵਰ ਕਵਾਲ ਪਾਰਟੀਆਂ ਨੇ ਮਹਿਫਲ-ਏ-ਕੱਵਾਲ ਸੁਣਾਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਸੱਯਦ-ਉੱਲ-ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਮਜ਼ਾਰ ਤੇ ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਵੱਲੋਂ ਚਾਦਰ ਸਜਾਈ ਗਈ।

ਉਪਰੰਤ ਦੇਸ਼-ਵਿਦੇਸ਼ ਵਸਦੀਆਂ ਸੰਗਤ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾਂ ਲਈ ਮਾਲਕ ਅੱਗੇ ਫਰਿਆਦ ਕੀਤੀ। ਮੇਲੇ ਵਿਚ ਪੁੰਹਚੇ ਵੱਖ-ਵੱਖ ਦਰਬਾਰਾਂ ਤੋਂ ਮਹਾਪੁਰਸ਼ਾਂ, ਰਾਜਨੀਤਕ ਸ਼ਖ਼ਸੀਅਤਾਂ, ਮਹੰਤਾਂ ਅਤੇ ਸੰਗਤਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਮੇਲੇ ‘ਚ ਬਾਬਾ ਫੱਕਰ ਸ਼ਾਹ ਦਾਦੂਵਾਲ, ਬਾਬਾ ਜੀਤ ਸ਼ਾਹ ਰੁੜਕੇ ਵਾਲੇ, ਬਾਬਾ ਸੋਢੀ ਸ਼ਾਹ ਦਰਬਾਰ ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਨ, ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਸ਼ਿਅਦ ਐੱਸਸੀ ਵਿੰਗ ਪ੍ਰਧਾਨ ਸੋਹਨ ਲਾਲ ਢੰਡਾ, ਕਾਂਗਰਸ ਦੇ ਵਾਈਸ ਪ੍ਰਧਾਨ ਰਜਿੰਦਰ ਸ਼ਰਮਾ ਕੁਲਥਮ, ਹਰਜੋਤ ਕੌਰ ਲੋਹਟੀਆ ਪੰਜਾਬ ਇਸਤਰੀ ਵਿੰਗ ਸਕੱਤਰ, ਜਸਪ੍ਰੀਤ ਸਿੰਘ ਰੋਬੀ ਕੰਗ ਯੂਥ ਵਿੰਗ ਪੰਜਾਬ ਸਟੇਟ ਸੈਕਟਰੀ, ਪ੍ਰਵੀਨ ਬੰਗਾ ਬਸਪਾ ਪੰਜਾਬ ਜਨਰਲ ਸਕੱਤਰ, ਸਰਪੰਚ ਬਲਜੀਤ ਸਿੰਘ ਜੀਤਾ ਕੁਲਥਮ, ਜੋਗਾ ਸਿੰਘ ਨਿਹੰਗ, ਸਰਪੰਚ ਮੀਰਾ ਸ਼ਰਮਾ ਮੰਢਾਲੀ, ਧਰਮਿੰਦਰ ਸਿੰਘ ਨੰਬਰਦਾਰ ਮੰਢਾਲੀ

ਕਮਲਜੀਤ ਕੌਰ ਸਾਬਕਾ ਸਰਪੰਚ ਮੰਢਾਲੀ, ਤਰਸੇਮ ਸਿੰਘ ਕੁਲਥਮ, ਨੀਲਮ ਸ਼ਰਮਾ, ਹੁਸਨ ਲਾਲ ਨੰਬਰਦਾਰ ਜੱਬੋਵਾਲ, ਇੰਸ. ਹਰਬੰਸ ਸਿੰਘ ਜੱਬੋਵਾਲ, ਰਾਜ ਕਰਨ ਸ਼ਰਮਾ ਕੁਲਥਮ, ਮਲਕੀਤ ਮੰਢਾਲੀ, ਮੁਹੰਮਦ ਆਸ਼ਿਕ ਨੀਲਾ, ਡਾ. ਸਤਨਾਮ ਪਰਸ਼ੋਵਾਲ, ਹਨੀ, ਗੱਗੀ, ਮਨੀ, ਜਸਵੀਰ ਬੱਬੀ ਮੰਢਾਲੀ, ਹਰਬੰਸ ਹੀਰਾ, ਸੋਨੀ ਮੰਢਾਲੀ, ਸੋਨੂੰ ਬਾਵਾ, ਗੋਰਾ ਚੱਕਪ੍ਰੇਮਾ, ਪੱਪੀ ਅਨੀਰ, ਨੂਰ ਮੁਹੰਮਦ, ਸੋਨੂੰ ਡਰਾਇਵਰ, ਚਰਨਜੀਤ ਰਾਏ, ਜੀਤ ਬਾਬਾ ਕੁਲਥਮ, ਡਾ. ਮੋਹਣ ਲਾਲ ਬੱਧਨ, ਡਾ.ਜਗਦੀਸ਼ ਮੁਹੰਮਦ, ਫੋਜੀ ਕੁਲਥਮ, ਗੁਰਦੀਸ਼ ਰਾਮ ਏਐੱਸਆਈ, ਹਰਨੇਕ ਸਿੰਘ ਚੱਕਮਾਈ ਦਾਸ, ਰੋਸ਼ਨ ਲਾਲ, ਚਰਨਜੀਤ, ਕੁਲਵੰਤ ਕੁਮਾਰ ਆਦਿ ਤੋਂ ਇਲਾਵਾ ਦੂਰ ਦਰਾਡੇ ਤੋਂ ਆਈ ਸੰਗਤ ਨੇ ਦਰਬਾਰ ਵਿਚ ਆਪਣੀ ਹਾਜ਼ਰੀ ਭਰੀ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...