ਤਿਤਲੀ/ਬਿੰਦਰ ਸਿੰਘ ਖੁੱਡੀ ਕਲਾਂ

ਸਭ ਦੇ ਮਨ ਨੂੰ ਭਾਏ ਤਿਤਲੀ।

ਹਰ ਕੋਈ ਇਸ ਨੂੰ ਫੜਨਾ ਲੋਚੇ

ਪਰ ਹੱਥ ਨਾ ਕਿਸੇ ਦੇ ਆਏ ਤਿਤਲੀ।

ਕਦੇ ਕਿਸੇ ਨੂੰ ਤੰਗ ਨਾ ਕਰਦੀ

ਨਾ ਜ਼ਹਿਰੀਲਾ ਡੰਗ ਚਲਾਏ ਤਿਤਲੀ।

ਬਾਗ਼ਾਂ ਦੇ ਵਿੱਚ ਰੌਣਕ ਭਰਦੀ

ਗੀਤ ਪਿਆਰ ਦਾ ਗਾਏ ਤਿਤਲੀ।

ਟਿਕ ਕੇ ਕਦੀ ਨਾ ਬਹਿੰਦੀ ਇੱਕ ਥਾਂ

ਫੁੱਲਾਂ ’ਤੇ ਮੰਡਰਾਏ ਤਿਤਲੀ।

ਚੱਲਣਾ ਹੀ ਤਾਂ ਜ਼ਿੰਦਗੀ ਹੈ

‘ਬਿੰਦਰ’ ਇਹ ਗੱਲ ਸਮਝਾਏ ਤਿਤਲੀ।

ਸਾਂਝਾ ਕਰੋ