June 24, 2024

10ਵੀਂ ਪਾਸ ਉਮੀਦਵਾਰਾਂ ਲਈ ਬੈਂਕ ‘ਚ ਨੌਕਰੀ ਕਰਨ ਦਾ ਸੁਨਿਹਰੀ ਮੌਕਾ

ਇਸ ਭਰਤੀ ਮੁਹਿੰਮ ਰਾਹੀਂ ਬੈਂਕ ਵਿੱਚ ਅਸਥਾਈ ਦਫ਼ਤਰ ਸਹਾਇਕ ਦੀਆਂ ਕੁੱਲ 20 ਅਸਾਮੀਆਂ ਭਰੀਆਂ ਜਾਣਗੀਆਂ। ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 500 ਰੁਪਏ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਅਪਲਾਈ ਕਰਨ ਵਾਲੇ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ 250 ਰੁਪਏ ਫੀਸ ਅਦਾ ਕਰਨੀ ਪਵੇਗੀ। ਅਪਲਾਈ ਕਰਨ ਲਈ, ਉਮੀਦਵਾਰ ਅਧਿਕਾਰਤ ਸਾਈਟ repcobank.co.in ‘ਤੇ ਜਾ ਸਕਦੇ ਹਨ ਅਤੇ ਫਾਰਮ ਨੂੰ ਡਾਊਨਲੋਡ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 10 ਜੁਲਾਈ 2024 ਹੈ।

10ਵੀਂ ਪਾਸ ਉਮੀਦਵਾਰਾਂ ਲਈ ਬੈਂਕ ‘ਚ ਨੌਕਰੀ ਕਰਨ ਦਾ ਸੁਨਿਹਰੀ ਮੌਕਾ Read More »

ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਦਿੱਤਾ ਝਟਕਾ, ਹੁਣ ਪੜ੍ਹਾਈ ਤੋਂ ਬਾਅਦ ਨਹੀਂ ਮਿਲੇਗਾ ਵਰਕ ਪਰਮਿਟ

ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਉਥੋਂ ਦੀ ਟਰੂਡੋ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਜੋ ਕਿ 21 ਜੂਨ ਤੋਂ ਲਾਗੂ ਵੀ ਹੋ ਗਏ ਹਨ। ਨਵੇਂ ਨਿਯਮਾਂ ਮੁਤਾਬਕ 21 ਜੂਨ, 2024 ਤੋਂ ਬਾਅਦ ਵਿਦੇਸ਼ੀ ਨਾਗਰਿਕ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ। ਇਸਦਾ ਮਤਲਬ ਹੈ ਕਿ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਹੁਣ ਕੈਨੇਡਾ ਵਿੱਚ ਦਾਖਲੇ ਲਈ ਪ੍ਰਭਾਵੀ ਨਹੀਂ ਹੋਵੇਗਾ। ਸਰਕਾਰ ਨੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ, ਜਿਸ ਦਾ ਸੈਂਕੜੇ ਭਾਰਤੀ ਵਿਦਿਆਰਥੀਆਂ ‘ਤੇ ਭਾਰੀ ਅਸਰ ਪਵੇਗਾ। ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਜੇ ਕਿਸੇ ਵਿਦੇਸ਼ੀ ਨਾਗਰਿਕ ਨੇ ਆਪਣਾ ਸਟੱਡੀ ਪਰਮਿਟ ਵਧਾਉਣ ਲਈ ਅਪਲਾਈ ਕੀਤਾ ਹੈ ਅਤੇ ਉਹ ਅਸਲ ਵਿੱਚ ਪੜ੍ਹਾਈ ਕਰ ਰਿਹਾ ਹੈ ਤਾਂ ਇਹ ਨਿਯਮ ਉਸ ‘ਤੇ ਲਾਗੂ ਨਹੀਂ ਹੋਵੇਗਾ। ਹਾਲਾਂਕਿ, ਉਨ੍ਹਾਂ ਨੂੰ ਯੋਗ ਹੋਣ ਲਈ ਆਪਣਾ ਨਵਾਂ ਸਟੱਡੀ ਪਰਮਿਟ ਪ੍ਰਾਪਤ ਹੋਣ ਤੱਕ ਉਡੀਕ ਕਰਨੀ ਪਵੇਗੀ। ਬਿਨੈਕਾਰ ਜਿਨ੍ਹਾਂ ਦਾ ਪਰਮਿਟ ਅਵੈਧ ਹੋ ਜਾਂਦਾ ਹੈ ਜਾਂ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਮਿਆਦ ਪੁੱਗ ਜਾਂਦੀ ਹੈ, ਉਹ ਕੈਨੇਡਾ ਤੋਂ ਅਰਜ਼ੀ ਦੇਣ ਦੇ ਯੋਗ ਨਹੀਂ ਹੋਣਗੇ। PGWP ਦਾ ਅਰਥ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ। ਇੱਥੋਂ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਇਸ ਲਈ ਅਪਲਾਈ ਕਰਦੇ ਹਨ, ਤਾਂ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਸਬੰਧਤ ਖੇਤਰ ਵਿੱਚ ਸਿਖਲਾਈ ਲੈ ਸਕਣ। ਉਨ੍ਹਾਂ ਨੂੰ ਇਸ ਤਜ਼ਰਬੇ ਦਾ ਲਾਭ ਆਪਣੇ ਭਵਿੱਖ ਦੇ ਕਰੀਅਰ ਵਿੱਚ ਮਿਲਦਾ ਹੈ। ਅਸਲ ਵਿੱਚ, ਕੈਨੇਡਾ ਵਿੱਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਕਿਸੇ ਵੀ ਨਾਗਰਿਕ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਦਿੱਤਾ ਜਾਂਦਾ ਹੈ। ਇਹ ਤੁਹਾਨੂੰ ਕੈਨੇਡਾ ਵਿੱਚ ਰਹਿਣ ਅਤੇ ਕੈਨੇਡੀਅਨ ਪੋਸਟ-ਸੈਕੰਡਰੀ ਸੰਸਥਾ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ 3 ਸਾਲਾਂ ਤੱਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ, ਤੁਹਾਨੂੰ ਨਤੀਜੇ ਦੇ 180 ਦਿਨਾਂ ਦੇ ਅੰਦਰ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ।

ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਦਿੱਤਾ ਝਟਕਾ, ਹੁਣ ਪੜ੍ਹਾਈ ਤੋਂ ਬਾਅਦ ਨਹੀਂ ਮਿਲੇਗਾ ਵਰਕ ਪਰਮਿਟ Read More »

ਨਵੀਂ ਪਾਰਟੀ ਦਾ ਜਨਮ

ਭਾਰਤ ਦੀ ਆਮ ਆਦਮੀ ਪਾਰਟੀ (ਆਪ) ਦੀ ਤਰਜ਼ ’ਤੇ ਪਾਕਿਸਤਾਨ ਵਿੱਚ ਵੀ ਇੱਕ ਨਵੀਂ ਰਾਜਸੀ ਧਿਰ ਨੇ ਜਨਮ ਲਿਆ ਹੈ ਜਿਸ ਦਾ ਨਾਮ ‘ਅਵਾਮ ਪਾਕਿਸਤਾਨ’ ਰੱਖਿਆ ਗਿਆ ਹੈ। ਇਸ ਦਾ ਨਾਅਰਾ ਹੈ: ‘ਬਦਲੇਂਗੇ ਨਿਜ਼ਾਮ’। ‘ਆਪ’ ਦੀ ਪੈਦਾਇਸ਼ ਦੇ ਦਿਨਾਂ ਤੋਂ ਉਲਟ ਇਹ ਪਾਰਟੀ ਕਿਸੇ ਅੰਦੋਲਨ ਜਾਂ ਅਵਾਮੀ ਤਨਜ਼ੀਮ ਵਿੱਚੋਂ ਨਹੀਂ ਜਨਮੀ ਬਲਕਿ ਇਹ ਮੁੱਖ ਤੌਰ ’ਤੇ ਉਨ੍ਹਾਂ ਸਿਆਸਤਦਾਨਾਂ ਨੇ ਖੜ੍ਹੀ ਕੀਤੀ ਹੈ ਜੋ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਜਾਂ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨਾਲ ਸਬੰਧਿਤ ਸਨ ਅਤੇ ਜੋ ਇਹ ਮਹਿਸੂਸ ਕਰਦੇ ਆ ਰਹੇ ਸਨ ਕਿ ਉਨ੍ਹਾਂ ਵਾਲੀ ਰਾਜਸੀ ਜਮਾਤ ਉਨ੍ਹਾਂ ਨੂੰ ਉਹ ਵੁੱਕਤ ਨਹੀਂ ਸੀ ਦੇ ਰਹੀ ਜਿਸ ਦੇ ਉਹ ਹੱਕਦਾਰ ਸਨ। ‘ਅਵਾਮ ਪਾਕਿਸਤਾਨ’ ਨੇ ਭਾਵੇਂ ਰਸਮੀ ਤੌਰ ’ਤੇ 6 ਜੁਲਾਈ ਨੂੰ ਵਜੂਦ ਵਿੱਚ ਆਉਣਾ ਹੈ, ਪਰ ਇਸ ਦੀ ਸਥਾਪਨਾ ਤੇ ਚਾਰਟਰ ਦਾ ਐਲਾਨ ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਇੱਕ ਮੀਡੀਆ ਕਾਨਫਰੰਸ ਦੌਰਾਨ ਸਾਬਕਾ ਵਜ਼ੀਰੇ ਆਜ਼ਮ ਸ਼ਾਹਿਦ ਖਾਕਾਨ ਅੱਬਾਸੀ ਤੇ ਸਾਬਕਾ ਵਜ਼ੀਰ-ਇ-ਖ਼ਜ਼ਾਨਾ ਮਿਫ਼ਤਾਹ ਇਸਮਾਈਲ ਨੇ ਕੀਤਾ। ਇਹ ਦੋਵੇਂ ਆਗੂ ਪਿਛਲੇ ਚਾਰ ਮਹੀਨਿਆਂ ਤੋਂ ਨਵੀਂ ਸਿਆਸੀ ਜਮਾਤ ਖੜ੍ਹੀ ਕਰਨ ਦੀਆਂ ਗੱਲਾਂ ਕਰਦੇ ਆ ਰਹੇ ਸਨ। ਉਸ ਮੀਡੀਆ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਸ਼ਾਹਿਦ ਅੱਬਾਸੀ ‘ਅਵਾਮ ਪਾਕਿਸਤਾਨ’ ਦੀ ਇੰਤਜ਼ਾਮੀਆ ਕਮੇਟੀ ਦੇ ਕਨਵੀਨਰ ਤੇ ਮਿਫ਼ਤਾਹ ਇਸਮਾਈਲ ਕੋ-ਕਨਵੀਨਰ ਹੋਣਗੇ। ਮੀਡੀਆ ਕਾਨਫਰੰਸ ਤੋਂ ਪਹਿਲਾਂ ਸੋਸ਼ਲ ਮੀਡੀਆ ਮੰਚ ‘X’ ਉੱਤੇ ਨਸ਼ਰ ਇੱਕ ਸੁਨੇਹੇ ਰਾਹੀਂ ਦਾਅਵਾ ਕੀਤਾ ਗਿਆ ਸੀ ਕਿ ਪੀਐੱਮਐੱਲ-ਐੱਨ ਦੇ ਇੱਕ ਅਹਿਮ ਆਗੂ ਤੇ ਸਾਬਕਾ ਸੈਨੇਟਰ ਮੁਸਤਫ਼ਾ ਨਵਾਜ਼ ਖੋਖਰ ਵੀ ਨਵੀਂ ਪਾਰਟੀ ਦੇ ਸਰਕਰਦਾ ਆਗੂ ਹੋਣਗੇ, ਪਰ ਉਹ ਮੀਡੀਆ ਕਾਨਫਰੰਸ ਵਿੱਚ ਨਹੀਂ ਆਏ। ਸਿਆਸੀ ਹਲਕਿਆਂ ਮੁਤਾਬਿਕ ਖੋਖਰ ਨੇ ਅਜੇ ਤਕ ਪੀਐੱਮਐੱਲ-ਐੱਨ ਤੋਂ ਅਸਤੀਫ਼ਾ ਨਹੀਂ ਦਿੱਤਾ। ਉਹ ਅੰਦਰਖ਼ਾਤੇ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਨਾਲ ਸੌਦੇਬਾਜ਼ੀ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੀ ਗ਼ੈਰਹਾਜ਼ਰੀ ਨੂੰ ਸ਼ਾਹਿਦ ਅੱਬਾਸੀ ਤੇ ਮਿਫ਼ਤਾਹ ਦੀਆਂ ਯੋਜਨਾਵਾਂ ਤਾਰਪੀਡੋ ਕਰਨ ਦੀ ਚਾਲ ਵਜੋਂ ਦੇਖਿਆ ਜਾ ਰਿਹਾ ਹੈ। ਅਜਿਹੇ ਝਟਕੇ ਦੇ ਬਾਵਜੂਦ 17 ਮੈਂਬਰੀ ਇੰਤਜ਼ਾਮੀਆ ਕਮੇਟੀ ਵਿੱਚ ਖ਼ੈਬਰ-ਪਖ਼ਤੂਨਵਾ ਦੇ ਸਾਬਕਾ ਗਵਰਨਰ ਸਰਦਾਰ ਮਹਿਤਾਬ ਅਹਿਮਦ ਖ਼ਾਨ, ਸਾਬਕਾ ਸੈਨੇਟਰ ਜਾਵੇਦ ਅੱਬਾਸੀ, ਮੁਹਾਜਿਰ ਨੇਤਾ ਸ਼ੇਖ਼ ਸਲਾਹੂਦੀਨ, ਹਜ਼ਾਰਾ ਫ਼ਿਰਕੇ ਦੀ ਆਗੂ ਫਾਤਿਮਾ ਆਤਿਫ਼ ਤੇ ਸਿੰਧੀ ਕੌਮਪ੍ਰਸਤ ਨੇਤਾ ਅਨਵਰ ਸੂਮਰੋ ਦੀ ਸ਼ਮੂਲੀਅਤ, ਨਵੀਂ ਪਾਰਟੀ ਨੂੰ ਸੰਜੀਦਾ ਸਿਆਸਤਦਾਨਾਂ ਦੇ ਮੰਚ ਵਾਲਾ ਅਕਸ ਪ੍ਰਦਾਨ ਕਰਦੀ ਹੈ। ਇਹ ਸਾਰੇ ਲੀਡਰ, ਭ੍ਰਿਸ਼ਟਾਚਾਰੀ ਨਾ ਹੋਣ ਵਾਲੇ ਅਕਸ ਨਾਲ ਵੀ ਲੈਸ ਹਨ। ਇਨ੍ਹਾਂ ਦੀ ਹਾਜ਼ਰੀ ਕੌਮੀ ਸੇਵਾਵਾਂ ਅਤੇ ਜਨਤਕ ਜੀਵਨ ਵਿੱਚੋਂ ਭ੍ਰਿਸ਼ਟਾਚਾਰ ਘਟਾਉਣ, ਮਹਿੰਗਾਈ ਉੱਤੇ ਕਾਬੂ ਪਾਉਣ, ਗੈਸ ਤੇ ਬਿਜਲੀ ਵਰਗੇ ਊਰਜਾ ਸਾਧਨਾਂ ਦੀ ਕਿੱਲਤ ਦੂਰ ਕਰਨ, ਬੇਰੁਜ਼ਗਾਰੀ ਘਟਾਉਣ ਅਤੇ ਕੁੜੀਆਂ ਲਈ ਸਕੂਲਾਂ ਦੀ ਕਮੀ ਦੂਰ ਕਰਨ ਵਰਗੇ ਪ੍ਰੋਗਰਾਮ ਲਾਗੂ ਕਰਨ ਦੇ ਵਾਅਦਿਆਂ ਨੂੰ ਵਜ਼ਨ ਬ਼ਖ਼ਸਦੀ ਹੈ। ਅਜਿਹੇ ਵਜ਼ਨ ਦੇ ਬਾਵਜੂਦ ਪਾਰਟੀ ਵਿੱਚ ਸ਼ਾਹਿਦ ਖਾਕਾਨ ਅੱਬਾਸੀ ਨੂੰ ਛੱਡ ਕੇ ਇੱਕ ਵੀ ਆਗੂ ਅਜਿਹਾ ਨਹੀਂ ਜੋ ਕੌਮੀ ਅਸੈਂਬਲੀ ਦੀ ਚੋਣ ਆਪਣੇ ਬਲਬੂਤੇ ਜਿੱਤ ਸਕਦਾ ਹੋਵੇ। 65 ਵਰ੍ਹਿਆਂ ਦੇ ਅੱਬਾਸੀ ਪੋਠੋਹਾਰੀ ਹਨ। ਰਾਵਲਪਿੰਡੀ ਇਲਾਕੇ ਵਿੱਚ ਉਨ੍ਹਾਂ ਦੇ ਕੁਨਬੇ ਦਾ ਅੱਛਾ-ਖ਼ਾਸਾ ਰਸੂਖ਼ ਹੈ। ਦਸੰਬਰ 2023 ਵਿੱਚ ਪੀਐੱਮਐੱਲ-ਐੱਨ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਉਹ ਇਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਨ। ਦੋ ਵਰ੍ਹੇ ਪਹਿਲਾਂ ਉਹ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਅੰਦੋਲਨ ਜਥੇਬੰਦ ਕਰਨ ਵਾਲੇ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐਮ) ਦੇ ਸਕੱਤਰ ਜਨਰਲ ਸਨ। ਉਹ ਅੱਠ ਵਾਰ ਕੌਮੀ ਅਸੈਂਬਲੀ ਦੀ ਚੋਣ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਦਾ ਢੰਡ-ਅੱਬਾਸੀ ਖ਼ਾਨਦਾਨ ਪਾਕਿਸਤਾਨੀ ਫ਼ੌਜ ਦੇ ਵੀ ਕਰੀਬ ਮੰਨਿਆ ਜਾਂਦਾ ਹੈ। ਖ਼ਾਸ ਤੌਰ ’ਤੇ ਉਨ੍ਹਾਂ ਦੇ ਸਹੁਰਾ ਜਨਰਲ ਮੁਹੰਮਦ ਰਿਆਜ਼ ਅੱਬਾਸੀ ਦੀ ਸ਼ਖ਼ਸੀਅਤ ਕਾਰਨ ਜੋ 1977 ਤੋਂ 1979 ਤਕ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਰਹੇ। ਅਗਸਤ 2017 ਵਿੱਚ ਜਦੋਂ ਪੀਐੱਮਐੱਲ-ਐੱਨ ਦੇ ਮੁਖੀ, ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਕਾਰਨ ਵਜ਼ੀਰੇ ਆਜ਼ਮ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਤਾਂ ਉਨ੍ਹਾਂ ਨੇ ਸ਼ਾਹਿਦ ਅੱਬਾਸੀ ਨੂੰ ਆਪਣਾ ਜਾਂਨਸ਼ੀਨ ਨਾਮਜ਼ਦ ਕੀਤਾ ਸੀ। ਇਸ ਸਦਕਾ ਉਹ ਅਗਸਤ 2017 ਤੋਂ ਮਈ 2018 ਤਕ ਮੁਲਕ ਦੇ ਵਜ਼ੀਰੇ ਆਜ਼ਮ ਰਹੇ। ਇਸ ਤੋਂ ਪਹਿਲਾਂ ਉਹ ਨਵਾਜ਼ ਸ਼ਰੀਫ਼ ਸਰਕਾਰ ਵਿੱਚ ਪੈਟਰੋਲੀਅਮ ਤੇ ਕੁਦਰਤੀ ਵਸੀਲਿਆਂ ਬਾਰੇ ਵਜ਼ੀਰ ਰਹਿ ਚੁੱਕੇ ਸਨ। ਸੀਨੀਅਰ ਪੱਤਰਕਾਰ ਮੁਹੰਮਦ ਅਮੀਰ ਰਾਣਾ ਦਾ ਕਹਿਣਾ ਹੈ ਕਿ ਅੱਬਾਸੀ 2022 ਵਿੱਚ ਇਮਰਾਨ ਖ਼ਾਨ ਨੂੰ ਹਟਾਏ ਜਾਣ ਮਗਰੋਂ ਖ਼ੁਦ ਨੂੰ ਵਜ਼ੀਰੇ ਆਜ਼ਮ ਦੇ ਅਹੁਦੇ ਦਾ ਦਾਅਵੇਦਾਰ ਦਰਸਾਉਣ ਲੱਗੇ ਸਨ। ਇਸ ਦਾ ਨਵਾਜ਼ ਸ਼ਰੀਫ਼ ਦੇ ਭਰਾ ਸ਼ਹਿਬਾਜ਼ ਸ਼ਰੀਫ਼ ਨੇ ਬੁਰਾ ਮਨਾਇਆ ਤੇ ਪਾਰਟੀ ਸਫ਼ਾਂ ਵਿੱਚੋਂ ਉਨ੍ਹਾਂ ਦੇ ਹਮਾਇਤੀਆਂ ਨੂੰ ਛਾਂਟਣਾ ਸ਼ੁਰੂ ਕਰ ਦਿੱਤਾ। ਇਸ ਛੰਗਾਈ ਦਾ ਅੱਬਾਸੀ ਨੇ ਜਦੋਂ ਖੁੱਲ੍ਹੇਆਮ ਵਿਰੋਧ ਕੀਤਾ ਤਾਂ ਪਾਰਟੀ ਨੇ ਉਨ੍ਹਾਂ ਦੀ ਜਨਤਕ ਤੌਰ ’ਤੇ ਅਣਦੇਖੀ ਸ਼ੁਰੂ ਕਰ ਦਿੱਤੀ। ਅਜਿਹੇ ਹਾਲਾਤ ਵਿੱਚ ਅੱਬਾਸੀ ਨੂੰ ਪਾਰਟੀ ਛੱਡਣੀ ਹੀ ਪੈਣੀ ਸੀ। ਮਿਫ਼ਤਾਹ ਇਸਮਾਈਲ ਦੀ ਸਿਆਸੀ ਤਕਦੀਰ ਅੱਬਾਸੀ ਤੋਂ ਵੱਖਰੀ ਰਹੀ। ਇੱਕ ਤਾਂ ਉਹ ਸਿੰਧ ਤੋਂ ਸਨ ਜਿਸ ਕਾਰਨ ਪੀਐੱਮਐੱਲ-ਐੱਨ ਦੇ ਪੰਜਾਬੀ ਆਗੂ ਉਨ੍ਹਾਂ ਨੂੰ ਬਣਦੀ ਵੁੱਕਤ ਦੇਣ ਲਈ ਤਿਆਰ ਨਹੀਂ ਸਨ। ਇਸ ਤੋਂ ਇਲਾਵਾ ਉਹ ਸ਼ਰੀਫ਼ ਭਰਾਵਾਂ ਜਾਂ ਖਾਕਾਨ ਅੱਬਾਸੀ ਵਾਂਗ ਧਨਾਢ ਨਹੀਂ ਸਨ। ਕਰਾਚੀ ਦੇ ਮੱਧਵਰਗੀ ਕਾਰੋਬਾਰੀ ਪਰਿਵਾਰ ਵਿੱਚ ਜਨਮੇ ਮਿਫ਼ਤਾਹ ਨੇ ਅਮਰੀਕਾ ਦੀ ਡਿਊਕਸਨ ਯੂਨੀਵਰਸਿਟੀ ਤੇ ਫਿਰ ਵਾਰਟਨ ਸਕੂਲ, ਪੈਨਸਿਲਵੇਨੀਆ ਤੋਂ ਡਿਗਰੀਆਂ ਹਾਸਿਲ ਕਰਨ ਮਗਰੋਂ ਕੌਮਾਂਤਰੀ ਸਿੱਕਾ ਫੰਡ (ਆਈਐੱਮਐੱਫ) ਵਿੱਚ ਅਰਥ ਸ਼ਾਸਤਰੀ ਵਜੋਂ ਕੰਮ ਕਰਦਿਆਂ ਚੰਗਾ ਨਾਮ ਕਮਾਇਆ ਸੀ। ਉਨ੍ਹਾਂ ਦੀ ਇਸੇ ਸਾਖ਼ ਸਦਕਾ ਸ਼ਹਿਬਾਜ਼ ਸ਼ਰੀਫ਼ ਨੇ ਆਪਣੀ ਸਰਕਾਰ ਵਿੱਚ ਉਨ੍ਹਾਂ ਨੂੰ 22 ਅਪਰੈਲ 2022 ਨੂੰ ਵਜ਼ੀਰ-ਇ-ਖ਼ਜ਼ਾਨਾ ਦਾ ਰੁਤਬਾ ਬਖ਼ਸ਼ਿਆ। ਹੁਣ ਵਾਂਗ ਉਸ ਸਮੇਂ ਵੀ ਪਾਕਿਸਤਾਨੀ ਅਰਥਚਾਰਾ ਪੂਰੀ ਤਰ੍ਹਾਂ ਡਾਵਾਂਡੋਲ ਸੀ। ਮਿਫ਼ਤਾਹ ਨੇ ਆਈਐੱਮਐੱਫ ਤੋਂ ਪਾਕਿਸਤਾਨ ਲਈ ਕਰਜ਼ਾ ਮਨਜ਼ੂਰ ਕਰਵਾਉਣ ਵਾਸਤੇ ਜੋ ਆਰਥਿਕ ਕਦਮ ਚੁੱਕੇ, ਉਹ ਆਮ ਲੋਕਾਂ ਵੱਲੋਂ ਨਾਪਸੰਦ ਕੀਤੇ ਗਏ। ਇਸ ਤੋਂ ਔਖੀ ਹੋ ਕੇ ਪੀਐੱਮਐੱਲ-ਐੱਨ ਦੀ ਨੇਤਾ ਤੇ ਨਵਾਜ਼ ਸ਼ਰੀਫ਼ ਦੀ ਸਿਆਸੀ ਜਾਂਨਸ਼ੀਨ ਮਰੀਅਮ ਨਵਾਜ਼ ਨੇ ਮਿਫ਼ਤਾਹ ਨੂੰ ਹਟਾਏ ਜਾਣ ਵਾਸਤੇ ਦਬਾਅ ਪਾਇਆ। ਲਿਹਾਜ਼ਾ, 22 ਸਤੰਬਰ 2022 ਨੂੰ ਮਿਫ਼ਤਾਹ ਨੂੰ ਪਹਿਲਾਂ ਵਜ਼ੀਰ ਦੇ ਅਹੁਦੇ ਤੋਂ ਮੁਸਤਫ਼ੀ ਹੋਣਾ ਪਿਆ ਤੇ ਫਿਰ ਤਿੰਨ ਮਹੀਨਿਆਂ ਦੇ ਅੰਦਰ ਪੀਐੱਮਐੱਲ-ਐੱਨ ਪਾਰਟੀ ਵੀ ਛੱਡਣੀ ਪਈ। ਇਸ ਸਾਰੇ ਘਟਨਾਕ੍ਰਮ ਅਤੇ ਨਵੀਂ ਪਾਰਟੀ ਦੀ ਸਥਾਪਨਾ ਬਾਰੇ ਆਪਣੇ ਦ੍ਰਿਸ਼ਟੀਕੋਣ ਦਾ ਇਜ਼ਹਾਰ ਉਨ੍ਹਾਂ ਨੇ ਇੱਕ ਹਫ਼ਤਾ ਪਹਿਲਾਂ ਅੰਗਰੇਜ਼ੀ ਅਖ਼ਬਾਰ ‘ਦਿ ਨਿਊਜ਼’ ਵਿੱਚ ਪ੍ਰਕਾਸ਼ਿਤ ਆਪਣੇ ਇੱਕ ਲੰਮੇ ਮਜ਼ਮੂਨ ਵਿੱਚ ਕੀਤਾ ਹੈ। ਸੀਨੀਅਰ ਪੱਤਰਕਾਰ ਤੇ ਟੈਲੀਵਿਜ਼ਨ ਐਂਕਰ ਡਾ. ਫਾਰੁਖ਼ ਸਲੀਮ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਨਵੀਂ ਪਾਰਟੀ ਦਾ ਭਵਿੱਖ ਬੜਾ ਧੁੰਦਲਾ ਜਾਪਦਾ ਹੈ। ਇਸ ਵਿੱਚ ਇੱਕ ਵੀ ਆਗੂ ਅਜਿਹਾ ਨਹੀਂ ਜਿਸਦਾ ਸਿਆਸੀ ਕੱਦ ਨਵਾਜ਼ ਸ਼ਰੀਫ਼/ਸ਼ਹਿਬਾਜ਼ ਸ਼ਰੀਫ਼ ਜਾਂ ਇਮਰਾਨ ਖ਼ਾਨ ਜਾਂ ਬਿਲਾਵਲ ਭੁੱਟੋ ਦੇ ਸਿਆਸੀ ਕੱਦ ਦੇ ਨੇੜੇ ਢੁੱਕਦਾ ਹੋਵੇ। ਇਹ ਸਹੀ ਹੈ ਕਿ ਸ਼ਰੀਫ਼ ਭਰਾਵਾਂ ਦਾ ਸਿਤਾਰਾ ਹੁਣ ਪਹਿਲਾਂ ਵਰਗਾ ਬੁਲੰਦ ਨਹੀਂ। ਹਕੀਕਤ ਤਾਂ ਇਹ ਹੈ ਕਿ ਪਾਕਸਿਤਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਦਾ ਨੇਤਾ ਇਮਰਾਨ ਖ਼ਾਨ ਆਪਣੀਆਂ ਸਿਆਸੀ ਆਪਹੁਦਰੀਆਂ ਤੇ ਊਣਤਾਈਆਂ ਦੇ ਬਾਵਜੂਦ ਸ਼ਰੀਫ਼ ਭਰਾਵਾਂ ਨਾਲੋਂ ਕਿਤੇ ਵੱਧ ਕੱਦਾਵਰ ਹੈ। ਪੀਪੀਪੀ ਦਾ ਮੁਖੀ ਬਿਲਾਵਲ ਭੁੱਟੋ ਤਾਂ ਮਕਬੂਲੀਅਤ ਪੱਖੋਂ ਭਾਵੇਂ ਸਿਰਫ਼ ਸਿੰਧ ਤਕ ਮਹਿਦੂਦ ਹੋ ਕੇ ਰਹਿ ਗਿਆ ਹੈ; ਫਿਰ ਵੀ ਸ਼ਰੀਫ਼ ਭਰਾਵਾਂ ਜਾਂ ਇਮਰਾਨ ਦੇ ਸਿਆਸੀ ਬਦਲ ਵਾਲਾ ਉਸਦਾ ਅਕਸ ਪੂਰੀ ਤਰ੍ਹਾਂ ਖੰਡਿਤ ਨਹੀਂ ਹੋਇਆ। ਅਜਿਹੀਆਂ ਹਕੀਕਤਾਂ ਤੇ ਬਾਵਜੂਦ ਕੌਮੀ ਸਿਆਸਤ ਤਿੰਨ ਰਾਜਸੀ ਧਿਰਾਂ ਦੀ

ਨਵੀਂ ਪਾਰਟੀ ਦਾ ਜਨਮ Read More »

10 ਸਾਲ ਬਾਅਦ ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ 50ਵਾਂ ਮੈਚ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ। ਇਸ ਮੈਚ ‘ਚ ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 3 ਵਿਕਟਾਂ ਨਾਲ ਹਰਾਇਆ ਤੇ ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਦੀ ਟਿਕਟ ਵੀ ਕਟਾ ਲਈ।ਮੈਚ ‘ਚ ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਕਾਈਲ ਮੇਅਰਜ਼ ਨੇ 35 ਦੌੜਾਂ ਬਣਾਈਆਂ। ਉੱਥੇ ਹੀ ਰੋਸਟਨ ਚੇਜਨੇ ਨੇ 42 ਗੇਂਦਾਂ ‘ਤੇ 52 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ 3 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਮੈਚ ‘ਚ ਮੀਂਹ ਕਾਰਨ ਡਕਵਰਥ ਲੁਈਸ ਨਿਯਮ ਤਹਿਤ 3 ਓਵਰ ਘੱਟ ਕੀਤੇ ਗਏ ਤੇ ਦੱਖਣੀ ਅਫਰੀਕਾ ਨੂੰ 17 ਓਵਰਾਂ ‘ਚ 123 ਦੌੜਾਂ ਦਾ ਟੀਚਾ ਮਿਲਿਆ। ਇਸ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ 5 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਿਲ ਕਰ ਲਿਆ।ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਸਭ ਤੋਂ ਵੱਧ ਦੌੜਾਂ ਰੋਸਟਨ ਚੇਜ਼ ਦੇ ਬੱਲੇ ਤੋਂ ਆਈਆਂ, ਜਿਸ ਨੇ 42 ਗੇਂਦਾਂ ‘ਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 123 ਰਿਹਾ। ਉਸ ਤੋਂ ਇਲਾਵਾ ਕਾਈਲ ਮੇਅਰਜ਼ ਨੇ 35 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਦੱਖਣੀ ਅਫਰੀਕਾ ਲਈ ਤਬਰੇਜ਼ ਸ਼ਮਸੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਓਵਰਾਂ ਦੇ ਕੁੱਲ ਕੋਟੇ ਵਿਚ 3 ਵਿਕਟਾਂ ਲਈਆਂ। ਮੈਚ ਤੋਂ ਬਾਅਦ ਉਸ ਨੂੰ ਪਲੇਅਰ ਆਫ ਦਿ ਮੈਚ ਦਾ ਖਿਤਾਬ ਦਿੱਤਾ ਗਿਆ।

10 ਸਾਲ ਬਾਅਦ ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ Read More »

ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 26 ਨੂੰ ਸੁਣੇਗੀ ਸੁਪਰੀਮ ਕੋਰਟ

ਸੁਪਰੀਮ ਕੋਰਟ ਕਥਿਤ ਆਬਕਾਰੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ’ਤੇ ਅੰਤਰਿਮ ਰੋਕ ਲਗਾਉਣ ਦੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਪਟੀਸ਼ਨ ’ਤੇ ਸੁਣਵਾਈ 26 ਜੂਨ ਨੂੰ ਕਰੇਗੀ। ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਐੱਸਵੀਐੱਨ ਭੱਟੀ ਦੇ ਛੁੱਟੀ ਵਾਲੇ ਬੈਂਚ ਨੇ ਅੱਜ ਕਿਹਾ ਕਿ ਉਹ ਇਸ ਮੁੱਦੇ ‘ਤੇ ਹਾਈ ਕੋਰਟ ਦੇ ਆਦੇਸ਼ ਦਾ ਇੰਤਜ਼ਾਰ ਕਰਨਾ ਕਰੇਗਾ।

ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 26 ਨੂੰ ਸੁਣੇਗੀ ਸੁਪਰੀਮ ਕੋਰਟ Read More »

ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਧਰਨਾ ਜਾਰੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ), ਟਰੱਕ ਯੂਨੀਅਨ ਧਰਮਕੋਟ ਅਤੇ ਸ਼ਾਹਕੋਟ ਵੱਲੋਂ ਚੱਕ ਬਾਹਮਣੀਆਂ ਦੇ ਟੌਲ ਪਲਾਜ਼ਾ ’ਤੇ ਸਾਂਝ ਤੌਰ ’ਤੇ ਲਗਾਇਆ ਧਰਨਾ ਅੱਜ 22ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ’ਚ ਤਰਕਸ਼ੀਲ ਸੁਸਾਇਟੀ ਸ਼ਾਹਕੋਟ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਹਿਯੋਗ ਦਿੱਤਾ। ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਤੇ ਸਕੱਤਰ ਗੁਰਚਰਨ ਸਿੰਘ ਚਾਹਲ, ਬੀਕੇਯੂ (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁੱਖ ਗਿੱਲ ਅਤੇ ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ, ਧਰਮਕੋਟ ਦੇ ਪ੍ਰਧਾਨ ਸਸਤਵੀਰ ਸਿੰਘ ਸੱਤੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਬਿੱਟੂ ਰੂਪੇਵਾਲੀ, ਇਕਾਈ ਸ਼ਾਹਕੋਟ ਦੇ ਕਾਰਜਕਾਰੀ ਮੁਖੀ ਹਰਜਿੰਦਰ ਬਾਗਪੁਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਰਾਹਗੀਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇਣ ਤੋਂ ਇਨਕਾਰੀ ਹੋਈ ਹਾਈਵੇਅ ਅਥਾਰਿਟੀ ਨੂੰ ਉਨ੍ਹਾਂ ਚਿਰ ਲੋਕਾਂ ਕੋਲੋ ਟੌਲ ਟੈਕਸ ਲੈਣ ਦਾ ਕੋਈ ਅਧਿਕਾਰ ਨਹੀਂ, ਜਿੰਨਾ ਚਿਰ ਉਹ ਰਾਹਗੀਰਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦੇ ਦਿੰਦੀ। ਉਨ੍ਹਾਂ ਇਨਸਾਫ ਪਸੰਦ ਲੋਕਾਂ ਨੂੰ ਧਰਨੇ ਵਿਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰਹੇਗਾ। ਉਹ ਉਨ੍ਹਾਂ ਚਿਰ ਟੌਲ ਨੂੰ ਪਰਚੀ ਮੁਕਤ ਰੱਖਣਗੇ ਜਿਨ੍ਹਾਂ ਚਿਰ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਹਿਨਾ ਦਿੱਤਾ ਜਾਂਦਾ। ਇਸ ਮੌਕੇ ਲਖਵਿੰਦਰ ਸਿੰਘ, ਰਾਜਪਾਲ ਸਿੰਘ, ਚਮਕੌਰ ਸਿੰਘ, ਬਲਕਾਰ ਸਿੰਘ, ਗੁਰਦੇਵ ਸਿੰਘ ਮਲਸੀਆਂ, ਮਨਜੀਤ ਸਾਬੀ, ਰਣਯੋਧ ਸਿੰਘ, ਮਹਿਲ ਸਿੰਘ, ਤਲਵਿੰਦਰ ਗਿੱਲ, ਕਿੱਕਰ ਸਿੰਘ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਧਰਨਾ ਜਾਰੀ Read More »

ਨਾਕਸ ਨਿਕਾਸੀ ਪ੍ਰਬੰਧਾਂ ਖ਼ਿਲਾਫ਼ ਮਾਨਸਾ ਸ਼ਹਿਰ ਵਿੱਚ ਧਰਨਾ

ਮਾਨਸਾ ਵਿੱਚ ਸੀਵਰੇਜ ਦੇ ਓਵਰਫਲੋਅ ਹੋਣ ਦੀ ਸਮੱਸਿਆ ਨੂੰ ਲੈ ਕੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਸ਼ਹਿਰ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੇ ਕਾਰਨ ਲੋਕਾਂ ਨੂੰ ਲੰਬੇ ਸਮੇਂ ਤੋਂ ਭਾਰੀ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲਗਾਤਾਰ ਵੱਧਦੀ ਹੋਈ ਇਸ ਸਮੱਸਿਆ ਨੂੰ ਲੈ ਕੇ ਅੱਜ ਸ਼ਹਿਰ ਵਿੱਚ ਅੱਕੇ ਹੋਏ ਲੋਕਾਂ ਵੱਲੋਂ ਧਰਨਾ ਲਾਕੇ ਪ੍ਰਸ਼ਾਸਨ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸੀਵਰੇਜ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਰਮ ਸਿੰਘ, ਭੋਲਾ ਸਿੰਘ, ਮੁਕੇਸ਼ ਕੁਮਾਰ ਅਤੇ ਹੈਪੀ ਕੁਮਾਰ ਨੇ ਦੱਸਿਆ ਕਿ ਕਈ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਗਲੀਆਂ ਵਿੱਚ ਭਰਿਆ ਹੋਇਆ ਹੈ ਅਤੇ ਮਾਮਲੇ ਨੂੰ ਵਾਰ-ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਸਲ ਅਧਿਕਾਰੀਆਂ ਸਮੇਤ ਸਮੁੱਚੇ ਸੀਵਰੇਜ ਵਿਭਾਗ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾ ਹੀ ਨਗਰ ਕੌਂਸਲ ਦਾ ਕੋਈ ਅਧਿਕਾਰੀ ਅਤੇ ਕਰਮਚਾਰੀ ਉਨ੍ਹਾਂ ਦੀ ਤਕਲੀਫ਼ ਨੂੰ ਸੁਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਬੋਰਡ ਦੇ ਅਧਿਕਾਰੀ ਇਸ ਮਾਮਲੇ ਨੂੰ ਲੰਬੇ ਸਮੇਂ ਤੋਂ ਅੱਖਾਂ ਮੀਚੀ ਬੈਠੇ ਹਨ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਸ਼ਹਿਰ ਦੇ ਲੋਕਾਂ ਨੂੰ ਸੀਵਰੇਜ਼ ਦੇ ਹੱਲ ਲਈ ਜੋ ਭਰੋਸਾ ਦਿੱਤਾ ਗਿਆ ਸੀ, ਉਹ ਭਰੋਸਾ ਵੀ ਹੁਣ ਗੰਦੇ ਪਾਣੀ ਵਿੱਚ ਡੁੱਬ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਸ਼ਹਿਰ ਵਿੱਚ ਸੀਵਰੇਜ਼ ਦੀ ਸਮੱਸਿਆ ਪਹਿਲਾਂ ਨਾਲੋਂ ਵੱਧ ਗਈ ਹੈ। ਧਰਨਾਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਮਸਲੇ ਦਾ ਹੱਲ ਕੱਲ੍ਹ ਤੱਕ ਨਾ ਹੋਇਆ ਤਾਂ 25 ਜੂਨ ਨੂੰ ਮੁੜ ਧਰਨਾ ਦੇਕੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਗਟਾਇਆ ਜਾਵੇਗਾ।

ਨਾਕਸ ਨਿਕਾਸੀ ਪ੍ਰਬੰਧਾਂ ਖ਼ਿਲਾਫ਼ ਮਾਨਸਾ ਸ਼ਹਿਰ ਵਿੱਚ ਧਰਨਾ Read More »

ਸ਼ੰਭੂ ਬਾਰਡਰ ’ਤੇ ਕਿਸਾਨ ਧਰਨੇ ਵਿੱਚ ਤਣਾਅ ਦਾ ਮਾਹੌਲ

ਨੈਸ਼ਨਲ ਹਾਈਵੇਅ ਨੰਬਰ 1 ਸ਼ੰਭੂ ਬਾਰਡਰ ’ਤੇ ਕਿਸਾਨ ਜਥੇਬੰਦੀ ਵੱਲੋਂ ਲਗਾਏ ਧਰਨੇ ਵਿੱਚ ਮਾਹੌਲ ਉਸ ਵੇਲ਼ੇ ਤਣਾਅਪੂਰਨ ਬਣ ਗਿਆ ਜਦੋਂ ਸ਼ੰਭੂ ਬਾਰਡਰ ਦੇ ਨੇੜੇ ਲਗਦੇ 20-25 ਪਿੰਡਾਂ ਦੇ ਲੋਕਾਂ ਅਤੇ ਵਪਾਰੀਆਂ ਵੱਲੋਂ ਇਕੱਠੇ ਹੋ ਕੇ ਧਰਨੇ ਵਾਲੀ ਸਟੇਜ ’ਤੇ ਪਹੁੰਚ ਕੇ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ। ਇਸ ਮੌਕੇ ਸਟੇਜ ’ਤੇ ਬੈਠੇ ਕਿਸਾਨ ਜਥੇਬੰਦੀਆਂ ਅਤੇ ਪਿੰਡਾਂ ਦੇ ਲੋਕਾਂ ਵਿੱਚ ਜ਼ਬਰਦਸਤ ਬਹਿਸ ਹੋਈ। ਧਰਨੇ ਦੇ ਆਗੂਆਂ ਨੇ ਲੋਕਾਂ ਨੂੰ ਸਰਕਾਰ ਅਤੇ ਭਾਜਪਾ ਦੇ ਹਮਾਇਤੀਆਂ ਤੱਕ ਆਖ ਦਿੱਤਾ, ਜਿਸ ਤੋਂ ਮਾਹੌਲ ਗਰਮਾ ਗਿਆ। ਪਿੰਡ ਵਾਸੀਆਂ ਨੇ ਕੁੱਝ ਸਮੇਂ ਲਈ ਤੇਪਲਾ ਰੋਡ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਕਰਨੈਲ ਸਿੰਘ ਸਾਬਕਾ ਸਰਪੰਚ ਘੱਗਰ ਸਰਾਏ, ਕੁਲਬੀਰ ਸਿੰਘ ਰਾਜਗੜ੍ਹ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਵੀ ਕਿਸਾਨ ਹਨ। ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਦੋਪਹੀਆ ਵਾਹਨਾਂ ਲਈ ਰਸਤਾ ਖੋਲ੍ਹਣ ਲਈ ਮੰਗ ਪੱਤਰ ਦਿੱਤਾ ਸੀ। ਇਸ ਦਾ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਅੱਜ ਸ਼ੰਭੂ ਬਾਰਡਰ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਪਿੰਡਾਂ ਦੇ ਲੋਕ ਅਤੇ ਵਪਾਰੀ ਇਕੱਠੇ ਹੋਏ ਸਨ। ਕਿਸਾਨਾਂ ਨੇ ਉਨ੍ਹਾਂ ’ਤੇ ਭਾਜਪਾ ਨਾਲ ਰਲੇ ਹੋਏ ਹੋਣ ਦਾ ਦੋਸ਼ ਲਗਾ ਦਿੱਤਾ ਜੋ ਸਰਾਸਰ ਗ਼ਲਤ ਹੈ। ਕਰਨੈਲ ਸਿੰਘ ਨੇ ਦੱਸਿਆ ਕਿ ਅੰਬਾਲਾ ਜਾਣ ਲਈ 15 ਮਿੰਟ ਦਾ ਰਸਤਾ ਹੈ ਜੋ ਕਿ ਹੁਣ ਡੇਢ ਘੰਟੇ ਤੋਂ ਵੀ ਵੱਧ ਸਮੇਂ ਦਾ ਹੋ ਗਿਆ ਹੈ। ਇਸ ਕਾਰਨ ਮਰੀਜ਼ਾਂ ਅਤੇ ਹੋਰ ਲੋੜਵੰਦਾਂ ਨੂੰ ਅੰਬਾਲਾ ਜਾਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡਾਂ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਸ਼ੰਭੂ ਬਾਰਡਰ ਨਹੀਂ ਖੋਲ੍ਹਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸ਼ੰਭੂ ਬਾਰਡਰ ਦੇ ਆਲੇ ਦੁਆਲੇ ਦੇ ਸਾਰੇ ਰਸਤੇ ਜਾਮ ਕਰ ਦੇਣਗੇ। ਉੱਧਰ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ਾਂਤਮਈ 131 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ-2 ਦੀ ਸਟੇਜ ’ਤੇ ਭਾਜਪਾ ਤੇ ਲੋਕਲ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਰੀਬੀ ਬੰਦਿਆਂ ਨੇ ਇਕੱਠੇ ਹੋ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਆਗੂਆਂ ਵੱਲੋਂ ਉਨ੍ਹਾਂ ਨੂੰ ਬੈਠ ਕੇ ਗੱਲ ਕਰਨ ਲਈ ਆਖਿਆ ਗਿਆ ਜਿਸ ’ਤੇ ਸਬੰਧਤ ਵਿਅਕਤੀ ਹੱਥੋਪਾਈ ’ਤੇ ਉਤਰ ਆਏ। ਹਮਲਾ ਕਰਨ ਵਾਲੇ ਰੋਡ ਬੰਦ ਹੋਣ ਦਾ ਦੋਸ਼ ਕਿਸਾਨਾਂ ਸਿਰ ਲਾ ਰਹੇ ਸਨ ਜਦੋਂਕਿ ਕਿਸਾਨ ਆਗੂਆਂ ਨੇ ਸਾਫ਼ ਕੀਤਾ ਕਿ ਰੋਡ ਸਰਕਾਰ ਨੇ 8 ਫਰਵਰੀ ਤੋਂ ਜਾਮ ਕੀਤਾ ਹੋਇਆ ਹੈ। ਕਿਸਾਨ ਤਾਂ ਬਾਰਡਰ ’ਤੇ 13 ਫਰਵਰੀ ਨੂੰ ਪਹੁੰਚੇ। ਆਗੂਆਂ ਨੇ ਦੱਸਿਆ ਕਿ ਹਮਲਾਵਰਾਂ ਵਿੱਚ ਆਗੂ ਬਣ ਕੇ ਆਏ ਵਿਅਕਤੀ ਮਾਈਨਿੰਗ ਦਾ ਧੰਦਾ ਕਰਦੇ ਹਨ ਤੇ ਘੱਗਰ ਵਿੱਚੋਂ ਰੇਤਾ ਕੱਢ ਕੇ ਕਾਲਾਬਾਜ਼ਾਰੀ ਕਰਦੇ ਹਨ। ਮੋਰਚਾ ਲੱਗਿਆ ਹੋਣ ਕਾਰਨ ਕਾਲਾਬਾਜ਼ਾਰੀ ਦਾ ਧੰਦਾ ਬਿਲਕੁਲ ਬੰਦ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਸਿੱਟੇ ਚੰਗੇ ਨਹੀਂ ਹੋਣਗੇ। ਇਸ ਵੇਲੇ ਇਕ ਵੀਡੀਓ ਦਿਖਾ ਕੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਤੇ ‘ਆਪ’ ਸਰਕਾਰਾਂ ਹੁਣ ਹੁੱਲੜਬਾਜ਼ਾਂ ਨੂੰ ਭੇਜ ਕੇ ਸਾਡੇ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੀਆਂ ਹਨ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਅੱਜ ਇੱਥੇ ਸਵੇਰੇ ਤੋਂ ਹੀ ਆਮ ਦੀ ਤਰ੍ਹਾਂ ਸਟੇਜ ਦੀ ਕਾਰਵਾਈ ਚੱਲ ਰਹੀ ਸੀ। ਅਚਾਨਕ ਇੱਥੇ ਆਮ ਆਦਮੀ ਪਾਰਟੀ ਦੇ ਮਿੰਟੂ, ਭਾਜਪਾ ਦੇ ਸੋਨੂੰ ਰਾਜਗੜ੍ਹ ਦੀ ਅਗਵਾਈ ਵਿੱਚ ਆਏ ਹੁੱਲੜਬਾਜ਼ਾਂ ਨੇ ਇੱਥੇ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ। ਅੰਬਾਲਾ ਦੇ ਕੱਪੜਾ ਮਾਰਕੀਟ ਦੇ ਪ੍ਰਧਾਨ ਵਿਸ਼ਾਲ ਬੱਤਰਾ ਨੇ ਕਿਹਾ ਕਿ ਵਪਾਰ ਵਿੱਚ ਦਿੱਕਤਾਂ ਆਉਣ ਕਾਰਨ ਉਹ ਰਸਤੇ ਨੂੰ ਸ਼ਾਂਤੀਪੂਰਵਕ ਖੁਲ੍ਹਵਾਉਣ ਲਈ ਕਿਸਾਨਾਂ ਕੋਲ ਗਏ ਸਨ। ਸਾਨੂੰ ਸਟੇਜ ’ਤੇ ਬੁਲਾਇਆ ਗਿਆ। ਜਦੋਂ ਅਸੀਂ ਸਟੇਜ ’ਤੇ ਜਾਣ ਲੱਗੇ ਤਾਂ ਸਾਡੇ ਖ਼ਿਲਾਫ਼ ਘੁਸਰ ਮੁਸਰ ਹੋਣ ਲੱਗ ਪਈ। ਇਸ ਕਾਰਨ ਉਹ ਸਟੇਜ ਤੋਂ ਹੇਠਾਂ ਉਤਰ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾ ਤਾਂ ਸਟੇਜ ’ਤੇ ਨਾ ਹੀ ਹੇਠਾਂ ਕੋਈ ਹੁੱਲੜਬਾਜ਼ੀ ਕੀਤੀ, ਸਾਡੇ ’ਤੇ ਲਗਾਏ ਜਾ ਰਹੇ ਦੋਸ਼ ਝੂਠੇ ਹਨ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ’ਤੇ ਅਜਿਹਾ ਕੁਝ ਵੀ ਨਹੀਂ ਹੋਇਆ। ਭਾਜਪਾ ਦਾ ਉਥੇ ਕੋਈ ਆਗੂ ਨਹੀਂ ਸੀ, ਕਿਸਾਨ ਆਗੂ ਉਂਜ ਹੀ ਝੂਠ ਬੋਲ ਰਹੇ ਹਨ।

ਸ਼ੰਭੂ ਬਾਰਡਰ ’ਤੇ ਕਿਸਾਨ ਧਰਨੇ ਵਿੱਚ ਤਣਾਅ ਦਾ ਮਾਹੌਲ Read More »

CBSE ਨੇ 10ਵੀਂ ਅਤੇ 12ਵੀਂ ਕੰਪਾਰਟਮੈਂਟ ਪ੍ਰੀਖਿਆਵਾਂ ਲਈ ਤਰੀਕਾਂ ਦਾ ਕੀਤਾ ਐਲਾਨ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਕੰਪਾਰਟਮੈਂਟ ਪ੍ਰੀਖਿਆਵਾਂ 2024 ਦੀਆਂ ਅੰਤਿਮ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 10ਵੀਂ 12ਵੀਂ ਜਮਾਤ ਲਈ CBSE ਕੰਪਾਰਟਮੈਂਟ ਪ੍ਰੀਖਿਆ 2024 15 ਜੁਲਾਈ, 2024 ਨੂੰ ਸ਼ੁਰੂ ਹੋਵੇਗੀ ਅਤੇ ਸਮਾਪਤ ਹੋਵੇਗੀ। 22 ਜੁਲਾਈ ਨੂੰ। ਉਮੀਦਵਾਰ cbse.gov.in ‘ਤੇ CBSE ਕੰਪਾਰਟਮੈਂਟ ਇਮਤਿਹਾਨ 2024 ਦੀ ਸ਼ਡਿਊਲ ਦੇਖ ਸਕਦੇ ਹਨ।ਜ਼ਿਆਦਾਤਰ CBSE 10ਵੀਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲਈਆਂ ਜਾਣਗੀਆਂ। ਹਾਲਾਂਕਿ 22 ਜੁਲਾਈ ਨੂੰ ਕੰਪਿਊਟਰ ਐਪਲੀਕੇਸ਼ਨ ਅਤੇ ਇਨਫਰਮੇਸ਼ਨ ਟੈਕਨਾਲੋਜੀ ਦੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਣਗੀਆਂ। ਸੀਬੀਐਸਈ 12ਵੀਂ ਕੰਪਾਰਟਮੈਂਟ ਪ੍ਰੀਖਿਆਵਾਂ ਲਈ, ਸਾਰੇ ਵਿਸ਼ਿਆਂ ਦੀ ਪ੍ਰੀਖਿਆ 15 ਜੁਲਾਈ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ। ਫਿਰ ਵੀ, ਹਿੰਦੁਸਤਾਨੀ ਸੰਗੀਤ, ਪੇਂਟਿੰਗ, ਵਪਾਰਕ ਕਲਾ, ਕਥਕ-ਡਾਂਸ, ਭਰਤਨਾਟਿਅਮ-ਡਾਂਸ, ਓਡੀਸੀ-ਡਾਂਸ, ਯੋਗਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਪ੍ਰੀਖਿਆਵਾਂ ਉਸੇ ਦਿਨ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਣਗੀਆਂ।ਅੰਕੜਿਆਂ ਅਨੁਸਾਰ ਇਸ ਸਾਲ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 93.60 ਫ਼ੀਸਦੀ ਰਹੀ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 87.98 ਫ਼ੀਸਦੀ ਰਹੀ। ਹਾਲਾਂਕਿ, ਬੋਰਡ ਨੇ 12ਵੀਂ ਜਮਾਤ ਲਈ 122,000 ਤੋਂ ਵੱਧ ਵਿਦਿਆਰਥੀਆਂ ਅਤੇ 10ਵੀਂ ਜਮਾਤ ਲਈ 132,000 ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਜੋ ਕੰਪਾਰਟਮੈਂਟ/ਸਪਲੀਮੈਂਟਰੀ ਪ੍ਰੀਖਿਆਵਾਂ ਲਈ ਹਾਜ਼ਰ ਹੋਣਗੇ।

CBSE ਨੇ 10ਵੀਂ ਅਤੇ 12ਵੀਂ ਕੰਪਾਰਟਮੈਂਟ ਪ੍ਰੀਖਿਆਵਾਂ ਲਈ ਤਰੀਕਾਂ ਦਾ ਕੀਤਾ ਐਲਾਨ Read More »

ਏਆਈ ਦੀ ਮਦਦ ਨਾਲ ਡਾਕਟਰ ਕੈਂਸਰ ਦਾ ਸਮਾਂ ਰਹਿੰਦੇ ਪਤਾ ਲਾਉਣ ’ਚ ਹੋਣਗੇ ਸਮਰੱਥ

ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਡਾਕਟਰ ਛੇਤੀ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਰੋਗੀਆਂ ਵਿਚ ਕੈਂਸਰ ਦਾ ਪਤਾ ਲਗਾਉਣ ਵਿਚ ਸਮਰੱਥ ਹੋਣਗੇ। ਇਹ ਸਮਾਂ ਰਹਿੰਦੇ ਕੈਂਸਰ ਦਾ ਇਲਾਜ ਯਕੀਨੀ ਬਣਾਏਗਾ। ਇਹ ਅਧਿਐਨ ਬਾਇਓਲੌਜੀ ਮੈਥਡਸ ਐਂਡ ਪ੍ਰੋਟੋਕਾਲ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਕੈਂਬਰਿਜ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਖੋਜੀਆਂ ਨੇ ਏਆਈ ਮੋਡ ਨੂੰ ਮਸ਼ੀਨ ਅਤੇ ਡੀਪ ਲਰਨਿੰਗ ਦਾ ਸੰਯੋਜਨ ਦਾ ਇਸਤੇਮਾਲ ਕਰ ਕੇ ਡੀਐੱਨਏ ਮਿਥਾਈਲੇਸ਼ਨ ਪੈਟਰਨ ਨੂੰ ਸਮਝਾਉਣ ਅਤੇ 98.2 ਫ਼ੀਸਦੀ ਸਟੀਕਤਾ ਦੇ ਨਾਲ ਗ਼ੈਰ-ਕੈਂਸਰ ਵਾਲੇ ਟਿਸ਼ੂਜ਼ ਨਾਲ ਬ੍ਰੈਸਟ, ਲਿਵਰ, ਫੇਫੜੇ ਅਤੇ ਪ੍ਰੋਸਟੇਟ ਸਣੇ 13 ਵੱਖ-ਵੱਖ ਪ੍ਰਕਾਰ ਦੇ ਕੈਂਸਰ ਦੀ ਪਛਾਣ ਲਈ ਟ੍ਰੇਂਡ ਕੀਤਾ। ਖੋਜੀਆਂ ਨੇ ਦੱਸਿਆ ਕਿ ਪਿਤਾ-ਪੁਰਖ਼ੀ ਜਾਣਕਾਰੀ ਨੂੰ ਡੀਐੱਨਏ ਵਿਚ ਚਾਰ ਆਧਾਰਾਂ ਨੂੰ ਪੈਟਰਨ ਵੱਲੋਂ ਇਨਕੋਡ ਕੀਤਾ ਗਿਆ ਹੈ, ਜਿਸਦੀ ਏ,ਟੀ,ਜੀ ਤੇ ਸੀ ਰਾਹੀਂ ਨਿਸ਼ਾਨਦੇਹੀ ਕੀਤੀ ਗਈ। ਖੋਜ ਮੁਤਾਬਕ, ਕੋਸ਼ਿਕਾ ਦੇ ਬਾਹਰ ਵਾਤਾਵਰਨੀ ਤਬਦੀਲੀ ਦੇ ਕਾਰਨ ਮਿਥਾਈਲ ਸਮੂਹ ਨੂੰ ਜੋੜ ਕੇ ਕੁਝ ਡੀਐੱਨਏ ਆਧਾਰਾਂ ਨੂੰ ਸੋਧਿਆ ਜਾ ਸਕਦਾ ਹੈ। ਇਸ ਪ੍ਰਕਿਰਿਆ ਨੂੰ ਡੀਐੱਨਏ ਮਿਥਾਈਲੇਸ਼ਨ ਕਿਹਾ ਜਾਂਦਾ ਹੈ। ਹਰੇਕ ਕੋਸ਼ਿਕਾ ਵਿਚ ਲੱਖਾਂ ਡੀਐੱਨਏ ਮਿਥਾਈਲੇਸ਼ਨ ਚਿੰਨ੍ਹ ਹੁੰਦੇ ਹਨ। ਖੋਜੀਆਂ ਨੇ ਮੁੱਢਲੇ ਕੈਂਸਰ ਵਿਕਾਸ ਵਿਚ ਇਨ੍ਹਾਂ ਨਿਸ਼ਾਨਾਂ ਵਿਚ ਤਬਦੀਲੀ ਦੇਖੀ, ਜੋ ਕੈਂਸਰ ਦਾ ਪਤਾ ਲਗਾਉਣ ਵਿਚ ਸਹਾਇਕ ਹੋ ਸਕਦਾ ਹੈ। ਖੋਜ ਦੇ ਪ੍ਰਮੁੱਖ ਲੇਖਕ ਸ਼ਮਿਥ ਸਮਾਰਾਜੀਵਾ ਨੇ ਕਿਹਾ ਕਿ ਵੱਧ ਵਿਭਿੰਨਤਾ ਵਾਲਾ ਡਾਟਾ ਅਤੇ ਕਲੀਨਿਕਲ ਜਾਂਚ ਰਾਹੀਂ ਏਆਈ ਮਾਡਲ ਡਾਕਟਰਾਂ ਨੂੰ ਕੈਂਸਰ ਦਾ ਛੇਤੀ ਪਤਾ ਲਗਾਉਣ ਵਿਚ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰੋਗੀ ਦੇ ਠੀਕ ਹੋਣ ਦੇ ਨਤੀਜਿਆਂ ਵਿਚ ਨਾਟਕੀ ਰੂਪ ਨਾਲ ਸੁਧਾਰ ਹੋ ਸਕਦਾ ਹੈ ਕਿਉਂਕਿ ਜੇਕਰ ਸਮੇਂ ’ਤੇ ਪਤਾ ਲੱਗ ਜਾਵੇ ਤਾਂ ਵੱਖ-ਵੱਖ ਕੈਂਸਰਾਂ ਦਾ ਇਲਾਜ ਸੰਭਵ ਹੈ।

ਏਆਈ ਦੀ ਮਦਦ ਨਾਲ ਡਾਕਟਰ ਕੈਂਸਰ ਦਾ ਸਮਾਂ ਰਹਿੰਦੇ ਪਤਾ ਲਾਉਣ ’ਚ ਹੋਣਗੇ ਸਮਰੱਥ Read More »