ਪ੍ਰਣੌਏ ਆਸਟਰੇਲੀਅਨ ਓਪਨ ਦੇ ਫਾਈਨਲ ’ਚ

ਭਾਰਤ ਦੇ ਤਜਰਬੇਕਾਰ ਖਿਡਾਰੀ ਐੱਚਐੱਸ ਪ੍ਰਣੌਏ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਦੂਜੇ ਰਾਊਂਡ ਦੇ ਮੈਚ ਵਿੱਚ ਇਜ਼ਰਾਈਲ ਦੇ ਮਿਸ਼ਾ ਜਿਲਬਰਮੈਨ ਨੂੰ ਸਿੱਧੀ ਗੇਮ ਵਿੱਚ ਹਰਾ ਕੇ ਆਸਟਰੇਲੀਅਨ ਓਪਨ ਬੈਡਮਿੰਟਨ ਟੂਰਮਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਕਦਮ ਰੱਖਿਆ। ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਅਤੇ ਇੱਥੇ ਪੰਜਵਾਂ ਦਰਜਾ ਪ੍ਰਾਪਤ ਪ੍ਰਣੌਏ ਨੇ ਜਿਲਬਰਮੈਨ ਨੂੰ 46 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-17, 21-15 ਨਾਲ ਹਰਾਇਆ। ਅਗਲੇ ਰਾਊਂਡ ਵਿੱਚ ਉਸ ਦਾ ਮੁਕਾਬਲਾ ਜਪਾਨ ਦੇ ਦੂਜਾ ਦਰਜਾ ਪ੍ਰਾਪਤ ਕੋਦਾਈ ਨਾਰੋਆਕਾ ਨਾਲ ਹੋਵੇਗਾ। ਹਾਲਾਂਕਿ ਪੁਰਸ਼ ਸਿੰਗਲਜ਼ ਵਿੱਚ ਭਾਰਤ ਦੇ ਇੱਕ ਹੋਰ ਖਿਡਾਰੀ ਕਿਰਨ ਜਾਰਜ ਨੂੰ ਜਪਾਨ ਦੇ ਸੱਤਵਾਂ ਦਰਜਾ ਪ੍ਰਾਪਤ ਕੇਂਟਾ ਨਿਸ਼ਿਮੋਤੋ ਹੱਥੋਂ 20-22, 6-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਮਹਿਲਾ ਵਰਗ ਵਿੱਚ ਅੱਠਵਾਂ ਦਰਜਾ ਪ੍ਰਾਪਤ ਆਕਰਸ਼ ਕਸ਼ਯਪ ਨੇ ਆਸਟਰੇਲੀਆ ਦੀ ਕਾਈ ਕਿਊ ਬਰਨਿਸ ਤੇਓਹ ਨੂੰ 21-16, 21-13 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਕਦਮ ਧਰਿਆ, ਜਿੱਥੇ ਉਸ ਦਾ ਮੁਕਾਬਲਾ ਚੀਨੀ ਤਾਇਪੇ ਦੀ ਤੀਜਾ ਦਰਜਾ ਪ੍ਰਾਪਤ ਯੂ ਪੋ ਪਾਈ ਨਾਲ ਹੋਵੇਗਾ। ਅਨੁਪਮਾ ਉਪਾਧਿਆਏ ਅਤੇ ਮਾਲਵਿਕਾ ਹਾਲਾਂਕਿ ਮਹਿਲਾ ਸਿੰਗਲਜ਼ ਦੇ ਦੂਜੇ ਰਾਊਂਡ ਵਿੱਚੋਂ ਬਾਹਰ ਹੋ ਗਈਆਂ। ਅਨੁਪਮਾ ਨੂੰ ਇੰਡੋਨੇਸ਼ੀਆ ਦੀ ਪੁਤਰੀ ਕੁਸੂਮਾ ਵਰਦਾਨੀ ਤੋਂ 11-21, 18-21 ਨਾਲ, ਜਦਕਿ ਮਾਲਵਿਕਾ ਨੂੰ ਇੰਡੋਨੇਸ਼ੀਆ ਦੀ ਐਸਟਰ ਨੂਰਮੀ ਤੋਂ 17-21, 21-23 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਾਂਝਾ ਕਰੋ