ਪਿੰਡ ਅਖਾੜਾ ਦੀ “ਮੈਂਡੀ ਬਰਾੜ” ਬਣੀ ਇੰਗਲੈਂਡ ਵਿੱਚ ਡਿਪਟੀ ਮੇਅਰ

ਤੀਹ ਸਾਲ ਤੋਂ ਕੌਂਸਲਰ ਦੀ ਚੋਣ ਜਿੱਤਦੀ ਆ ਰਹੀ ਨੇੜਲੇ ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਨੂੰ ਇੰਗਲੈਂਡ ਵਿੱਚ ਡਿਪਟੀ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਹੈ। ਮੈਂਡੀ ਬਰਾੜ ਇੰਗਲੈਂਡ ਵਿੱਚ ਸਿਆਸੀ ਪਾਰਟੀ ਲਿਬਰਲ ਡੈਮੋਕਰੈਟਿਕ ਵੱਲੋਂ ਲਗਾਤਾਰ ਤਿੰਨ ਦਹਾਕੇ ਤੋਂ ਬਰੋਕਾਊਂਸਲ ਚੋਣਾਂ ਜਿੱਤਦੀ ਆ ਰਹੀ ਹੈ। ਇਸ ਵਾਰ ਉਨ੍ਹਾਂ ਨੂੰ ਸ਼ਹਿਰ ਰੌਇਲ ਬਰੋਟ ਆਫ ਵਿੰਡਸਰ ਵਿੱਚ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ। ਸਾਇਮਨ ਬੌਂਡ ਨੂੰ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ। ਪਿੰਡ ਅਖਾੜਾ ਨਾਲ ਸਬੰਧਤ ਲੇਖਕ ਅਜੀਤ ਸਿੰਘ ਅਖਾੜਾ ਨੇ ਦੱਸਿਆ ਕਿ ਮੂਲ ਰੂਪ ਤੋਂ ਉਨ੍ਹਾਂ ਦੇ ਪਿੰਡ ਦੀ ਮਹਿੰਦਰ ਕੌਰ ਬਰਾੜ ਉਰਫ ਮੈਂਡੀ ਬਰਾੜ ਦਾ ਵਿਆਹ ਰਾਜੇਆਣਾ (ਮੋਗਾ) ਦੇ ਹਰਵਿਪਨਜੀਤ ਸਿੰਘ ਨਾਲ ਹੋਇਆ ਸੀ ਅਤੇ ਫਿਰ ਉਹ ਇੰਗਲੈਂਡ ਚਲੇ ਗਏ ਸਨ। ਉੱਥੇ ਉਨ੍ਹਾਂ ਮੇਡਨਹੈਡ ਸ਼ਹਿਰ ਵਿੱਚ ਕੌਂਸਲਰ ਦੀ ਚੋਣ ਲੜਨੀ ਸ਼ੁਰੂ ਕੀਤੀ ਅਤੇ ਤੀਹ ਸਾਲ ਤੋਂ ਲਗਾਤਾਰ ਜਿੱਤ ਵੀ ਰਹੇ ਹਨ।

ਸਾਂਝਾ ਕਰੋ