
ਨਵੀਂ ਦਿੱਲੀ, 25 ਅਪ੍ਰੈਲ – ਅੱਜ ਕੱਲ੍ਹ WhatsApp ‘ਤੇ ਅਣਜਾਣ ਨੰਬਰਾਂ ਤੋਂ ਮੈਸੇਜ ਆਉਣਾ ਆਮ ਗੱਲ ਹੋ ਗਈ ਹੈ। ਕਈ ਵਾਰ ਇਹ ਮੈਸੇਜ ਇੰਨੇ ਜ਼ਿਆਦਾ ਆਉਂਦੇ ਹਨ ਕਿ ਸਿਰ ਦਰਦ ਹੋਣ ਲੱਗ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਵਟਸਐਪ ਵਿੱਚ ਇੱਕ ਖਾਸ ਫੀਚਰ ਹੈ ਜਿਸ ਨਾਲ ਤੁਸੀਂ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਮੈਸੇਜ ਨੂੰ ਬਲਾਕ ਕਰ ਸਕਦੇ ਹੋ? ਜੇਕਰ ਨਹੀਂ, ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਖ਼ਾਸ ਫੀਚਰ ਬਾਰੇ!ਵਟਸਐਪ ਨੇ ਹਾਲ ਹੀ ਵਿੱਚ ‘Block Unknown Account Messages’ ਨਾਮ ਦਾ ਇੱਕ ਪ੍ਰਾਈਵੇਸੀ ਫੀਚਰ ਲਾਂਚ ਕੀਤਾ ਹੈ। ਇਹ ਫੀਚਰ ਖਾਸ ਤੌਰ ‘ਤੇ ਉਦੋਂ ਫਾਇਦੇਮੰਦ ਹੁੰਦਾ ਹੈ ਜਦੋਂ ਕਿਸੇ ਅਣਜਾਣ ਨੰਬਰ ਤੋਂ ਤੁਹਾਨੂੰ ਲਗਾਤਾਰ ਮੈਸੇਜ ਆਉਂਦੇ ਹਨ। ਪਹਿਲਾਂ ਅਜਿਹਾ ਕੁਝ ਨਹੀਂ ਹੁੰਦਾ ਸੀ, ਪਰ ਹੁਣ ਇਸ ਫੀਚਰ ਰਾਹੀਂ ਤੁਸੀਂ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਮੈਸੇਜ ਤੋਂ ਛੁਟਕਾਰਾ ਪਾ ਸਕਦੇ ਹੋ।
ਇਦਾਂ ਕਰੋ ਇਸ ਫੀਚਰ ਨੂੰ ON
ਸਭ ਤੋਂ ਪਹਿਲਾਂ, ਆਪਣਾ WhatsApp ਐਪ ਖੋਲ੍ਹੋ। ਫਿਰ ਸੱਜੇ ਪਾਸੇ ਤਿੰਨ ਬਿੰਦੀਆਂ ‘ਤੇ ਕਲਿੱਕ ਕਰੋ ਅਤੇ Settings ਆਪਸ਼ਨ ‘ਤੇ ਜਾਓ। ਹੁਣ Privacy ਵਿਕਲਪ ‘ਤੇ ਕਲਿੱਕ ਕਰੋ। ਜਦੋਂ ਤੁਸੀਂ ਹੇਠਾਂ ਸਕ੍ਰੌਲ ਕਰੋਗੇ ਤਾਂ ਤੁਹਾਨੂੰ Advanced ਆਪਸ਼ਨ ਦਿਖਾਈ ਦੇਵੇਗਾ। ਜਿਵੇਂ ਹੀ ਤੁਸੀਂ ਇੱਥੇ ਕਲਿੱਕ ਕਰੋਗੇ, ਤੁਹਾਨੂੰ Block Unknown Account Messages ਦਾ ਫੀਚਰ ਨਜ਼ਰ ਆਵੇਗਾ।
ਇਸਨੂੰ ON ਕਰ ਦਿਓ
ਜਦੋਂ ਇਹ ਫੀਚਰ ਐਕਟਿਵ ਹੋਵੇਗਾ, ਤਾਂ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਮੈਸੇਜ ਨਹੀਂ ਆਉਣਗੇ। ਇਹ ਫੀਚਰ ਤੁਹਾਡੇ WhatsApp ਨੂੰ ਹੋਰ ਵੀ ਸੁਰੱਖਿਅਤ ਅਤੇ ਆਰਾਮਦਾਇਕ ਬਣਾ ਦੇਵੇਗੀ। ਤਾਂ ਅਗਲੀ ਵਾਰ ਜੇਕਰ ਕੋਈ ਅਣਜਾਣ ਨੰਬਰ ਤੁਹਾਨੂੰ ਲਗਾਤਾਰ ਪਰੇਸ਼ਾਨ ਕਰਨ ਵਾਲੇ ਮੈਸੇਜ ਭੇਜਦਾ ਹੈ, ਤਾਂ ਤੁਸੀਂ ਇਸ ਸਧਾਰਨ ਸੈਟਿੰਗ ਨੂੰ ਐਕਟਿਵ ਕਰਕੇ ਇਸ ਸਮੱਸਿਆ ਦਾ ਆਸਾਨੀ ਨਾਲ ਹੱਲ ਕਰ ਸਕਦੇ ਹੋ।