RCB ਨੇ ਰਾਜਸਥਾਨ ਨੂੰ 11 ਦੌੜਾਂ ਨਾਲ ਹਰਾਇਆ

ਬੰਗਲੂਰੂ, 24 ਅਪ੍ਰੈਲ – ਮੇਜ਼ਬਾਨ ਰੌਇਲ ਚੈਲੇਂਜਰਜ਼ ਬੰਗਲੂਰੂ (RCB) ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਰਾਜਸਥਾਨ ਰੌਇਲਜ਼ ਦੀ ਟੀਮ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਬੰਗਲੂਰੂ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 205/ 5 ਦਾ ਸਕੋਰ ਬਣਾਇਆ ਸੀ। ਰਾਜਸਥਾਨ ਦੀ ਟੀਮ ਜਿੱਤ ਲਈ ਮਿਲੇ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 194 ਦੌੜਾਂ ਹੀ ਬਣਾ ਸਕੀ। ਟੀਮ ਲਈ ਯਸ਼ੱਸਵੀ ਜੈਸਵਾਲ ਨੇ 49 ਤੇ ਧਰੁਵ ਜੁਰੇਲ ਨੇ 47 ਦੌੜਾਂ ਦੀ ਪਾਰੀ ਖੇਡੀ। ਬੰਗਲੂਰੂ ਲਈ  ਜੋਸ਼ ਹੇਜ਼ਲਵੁੱਡ ਨੇ 4 ਤੇ ਕਰੁਨਾਲ ਪੰਡਿਆ ਨੇ ਦੋ ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਦੇਵਦੱਤ ਪਡੀਕੱਲ ਦੇ ਨੀਮ ਸੈਂਕੜਿਆਂ ਦੀ ਬਦੌਲਤ ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਰਾਜਸਥਾਨ ਰੌਇਲਜ਼ ਖਿਲਾਫ਼ 5 ਵਿਕਟਾਂ ਦੇ ਨੁਕਸਾਨ ਨਾਲ 205 ਦੌੜਾਂ ਬਣਾਈਆਂ ਸਨ। ਕੋਹਲੀ ਨੇ 42 ਗੇਂਦਾਂ ਵਿਚ 70 ਤੇ ਪਡੀਕੱਲ ਨੇ 27 ਗੇਂਦਾਂ ’ਤੇ 50 ਦੌੜਾਂ ਬਣਾਈਆਂ। ਦੋਵਾਂ ਨੇ ਵਿਚਕਾਰਲੇ ਓਵਰਾਂ ਵਿਚ ਦੂਜੇ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਕੀਤੀ। ਜਿਤੇਸ਼ ਸ਼ਰਮਾ (10 ਗੇਂਦਾਂ ’ਤੇ 20 ਦੌੜਾਂ) ਤੇ ਟਿਮ ਡੇਵਿਡ (15 ਗੇਂਦਾਂ ’ਤੇ 23 ਦੌੜਾਂ) ਨੇ ਆਰਸੀਬੀ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ।

ਸਾਂਝਾ ਕਰੋ

ਪੜ੍ਹੋ