ਜੁੰਮੇ ਦੀ ਨਮਾਜ਼ ਮੌਕੇ ਮੁਸਲਿਮ ਭਾਈਚਾਰੇ ਨੇ ਰੋਸ ਵਜੋਂ ਬੰਨੀਆਂ ਕਾਲੀਆਂ ਪੱਟੀਆਂ

ਲੁਧਿਆਣਾ, 25 ਅਪ੍ਰੈਲ – ਪਹਿਲਗਾਮ ਹਮਲੇ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਰੋਸ ਪ੍ਰਗਟਾਇਆ ਜਾ ਹੈ। ਉੱਥੇ ਹੀ ਮੁਸਲਿਮ ਭਾਈਚਾਰੇ ਵੱਲੋਂ ਵੀ ਆਪਣੇ ਪੱਧਰ ‘ਤੇ ਦੇਸ਼ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਸੁਨੇਹੇ ਦਿੱਤੇ ਜਾ ਰਹੇ ਹਨ। ਲੁਧਿਆਣਾ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਵੱਲੋਂ ਮੁੜ ਤੋਂ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਜੁੰਮੇ ਦੀ ਨਮਾਜ਼ ਮੌਕੇ ਪੰਜਾਬ ਭਰ ਦੀਆਂ ਮਸਜਿਦਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਅੱਜ ਕਾਲੀਆਂ ਪੱਟੀਆਂ ਬੰਨ੍ਹ ਕੇ ਨਮਾਜ਼ ਅਦਾ ਕੀਤੀ ਜਾਵੇ।

ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਦਹਿਸ਼ਤਗਰਦਾਂ ਦਾ ਕੋਈ ਧਰਮ ਨਹੀਂ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਕਸ਼ਮੀਰ ਵਿਧਾਨ ਸਭਾ ਕਿਉਂਕਿ ਇਹ ਕਸ਼ਮੀਰ ਦੇ ਵਿੱਚ ਹੋਇਆ ਹੈ। ਉੱਥੇ ਦੀ ਸਰਕਾਰ ਇੱਕ ਬਿੱਲ ਪਾਸ ਕਰੇ, ਜਿਸ ਦੇ ਵਿੱਚ ਮਤਾ ਪੇਸ਼ ਕਰੇ ਕਿ ਜਿਨ੍ਹਾਂ ਵੱਲੋਂ ਵੀ ਇਸ ਕੋਝੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਉਨ੍ਹਾਂ ਨੂੰ ਚੌਂਕ ਦੇ ਵਿੱਚ ਖੜਾ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ।

ਅੱਤਵਾਦ ਅਤੇ ਦਹਿਸ਼ਤ ਗਰਦੀ ਦਾ ਫੂਕਿਆ ਜਾਵੇ ਪੁਤਲਾ

ਸ਼ਾਹੀ ਇਮਾਮ ਨੇ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਲਈ ਉਹ ਹਮੇਸ਼ਾਂ ਖੜੇ ਰਹੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਇਸ ਹਮਲੇ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਿਆ ਕਰ ਰਹੇ ਹਾਂ। ਦਹਿਸ਼ਤ ਗਰਦਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਕੱਲ੍ਹ ਵੀ ਪੰਜਾਬ ਭਰ ਦੀਆਂ ਮਸਜਿਦਾਂ ਦੇ ਵਿੱਚ ਸਾਡੇ ਵੱਲੋਂ ਸੁਨੇਹਾ ਲਾਇਆ ਗਿਆ ਸੀ ਕਿ ਅੱਤਵਾਦ ਅਤੇ ਦਹਿਸ਼ਤ ਗਰਦੀ ਦਾ ਪੁਤਲਾ ਫੂਕਿਆ ਜਾਵੇ

ਸਾਂਝਾ ਕਰੋ

ਪੜ੍ਹੋ