ਅੱਜ ਪੰਜਾਬ ‘ਚ 44 ਡਿਗਰੀ ਦੇ ਨੇੜੇ ਪੁੱਜਿਆ ਤਾਪਮਾਨ

ਚੰਡੀਗੜ੍ਹ, 25 ਅਪ੍ਰੈਲ –  ਮੌਸਮ ਵਿਭਾਗ ਵਲੋਂ ਫਿਲਹਾਲ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਵੀ ਸੰਭਾਵਨਾ ਨਹੀਂ ਜਤਾਈ ਗਈ ਹੈ। ਫਿਲਹਾਲ ਵੈਸਟਰਨ ਡਿਸਟਰਬੈਂਸ ਦਾ ਅਸਰ ਨਹੀਂ ਹੈ। ਇਸ ਕਰਕੇ ਪੰਜਾਬ ਵਿੱਚ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ। ਮੌਸਮ ਵਿਭਾਗ ਵਲੋਂ ਪੰਜਾਬ ਵਿੱਚ 28 ਅਪ੍ਰੈਲ ਤੱਕ ਲੂ (ਹੀਟ ਵੇਵ) ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਹਾਲਾਂਕਿ, ਬੀਤੇ ਦਿਨ ਵੀਰਵਾਰ ਨੂੰ ਪੰਜਾਬ ਦੇ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਗਿਰਾਵਟ ਦਰਜ ਹੋਈ ਹੈ। ਪਾਰਾ ਕਰੀਬ 41 ਡਿਗਰੀ ਨੂੰ ਪਾਰ ਕਰ ਗਿਆ ਹੈ।

ਕਿਨ੍ਹਾਂ ਇਲਾਕਿਆਂ ਵਿੱਚ ਲੂ ਅਲਰਟ

ਮੌਸਮ ਵਿਭਾਗ ਮੁਤਾਬਿਕ, ਅੱਜ ਪੰਜਾਬ ਦੇ ਮਾਲਵਾ ਖੇਤਰ ਵਿੱਚ ਲੂ ਅਲਰਟ ਜਾਰੀ ਹੈ। ਅੱਜ ਜ਼ਿਆਦਾਤਰ ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿਖੇ ਲੂ ਦਾ ਪ੍ਰਭਾਵ ਰਹੇਗਾ। ਇਸ ਤੋਂ ਬਾਅਦ 26 ਅਪ੍ਰੈਲ ਤੋਂ ਲੈ ਕੇ 28 ਅਪ੍ਰੈਲ ਤੱਕ ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਤੋਂ ਇਲਾਵਾ ਬਰਨਾਲਾ, ਸੰਗਰੂਰ, ਮੋਗਾ, ਫ਼ਰੀਦਕੋਟ ਤੇ ਫਿਰੋਜ਼ਪੁਰ ਵਿਖੇ ਲੂ ਅਲਰਟ ਦਿੱਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ