‘ਅੱਗੇ-ਪਿੱਛੇ ਸਕਿਉਰਟੀ ਲੈ ਕੇ ਚੱਲਣ ਵਾਲਿਆਂ ਨੇ ਸਾਨੂੰ ਬਘਿਆੜਾਂ ਦੇ ਮੂੰਹ ’ਚ ਸੁੱਟਿਆ’

ਸੂਰਤ, 25 ਅਪ੍ਰੈਲ – ਪਹਿਲਗਾਮ ਵਿੱਚ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਗੁਜਰਾਤ ਦੇ ਤਿੰਨ ਲੋਕਾਂ ਵਿੱਚ ਸ਼ੈਲੇਸ਼ ਹਿੰਮਤ ਕਲਥੀਆ ਵੀ ਸੀ। ਅਮਰੇਲੀ ਜ਼ਿਲ੍ਹੇ ਦਾ ਕਲਥੀਆ ਮੁੰਬਈ ਦੇ ਅੰਧੇਰੀ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚ ਮੈਨੇਜਰ ਸੀ। ਉਹ ਪਤਨੀ ਸ਼ੀਤਲਬੇਨ (41), ਬੇਟੇ ਤੇ ਬੇਟੀ ਨਾਲ ਕਸ਼ਮੀਰ ਘੁੰਮਣ ਗਿਆ ਸੀ। ਬੁੱਧਵਾਰ ਉਸ ਨੇ 46 ਸਾਲ ਦਾ ਹੋਣਾ ਸੀ ਤੇ ਉਸ ਦਾ ਵਿਚਾਰ ਜਨਮ ਦਿਨ ਮਨਾ ਕੇ ਪਰਤਣ ਦਾ ਸੀ, ਪਰ ਭਾਣਾ ਵਰਤ ਗਿਆ। ਸੂਰਤ ਵਿੱਚ ਵੀਰਵਾਰ ਉਸ ਦੇ ਅੰਤਮ ਸੰਸਕਾਰ ਦੌਰਾਨ ਕਾਫੀ ਲੋਕ ਇਕੱਠੇ ਹੋਏ। ਕੇਂਦਰੀ ਮੰਤਰੀ ਤੇ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ ਆਰ ਪਾਟਿਲ ਵੀ ਪਹੁੰਚੇ। ਇਸ ਦੌਰਾਨ ਸ਼ੀਤਲਬੇਨ ਆਪਣਾ ਗੁੱਸਾ ਨਾ ਰੋਕ ਸਕੀ। ਉਸ ਨੇ ਮੰਤਰੀ ਦੇ ਅੱਗੇ ਕਿਹਾਉੱਥੇ ਨਾ ਫੌਜ ਸੀ, ਨਾ ਪੁਲਸ ਤੇ ਨਾ ਹੋਰ ਕੋਈ ਸਹੂਲਤ।

ਜਦੋਂ ਵੀ ਆਈ ਪੀ ਜਾਂ ਵੱਡੇ ਲੀਡਰ ਦੌਰਾ ਕਰਦੇ ਹਨ ਤਾਂ ਉਨ੍ਹਾਂ ਦੇ ਅੱਗੇ-ਪਿੱਛੇ ਦਰਜਨਾਂ ਕਾਰਾਂ ਤੇ ਉੱਪਰ ਹੈਲੀਕਾਪਟਰ ਚਲਦੇ ਹਨ। ਇਸ ਲਈ ਪੈਸੇ ਕੌਣ ਦਿੰਦਾ ਹੈ? ਅਸੀਂ ਆਮ ਲੋਕ, ਟੈਕਸਦਾਤਾ। ਸਾਰੀਆਂ ਸਹੂੂਲਤਾਂ ਵੀ ਆਈ ਪੀ ਨੂੰ ਕਿਉ ਮਿਲਦੀਆਂ ਹਨ, ਸਾਨੂੰ ਕਿਉ ਨਹੀਂ? ਉਸ ਨੇ ਕਿਹਾਜਦ ਉੱਥੇ ਹਾਲਾਤ ਅਜਿਹੇ ਸਨ ਤਾਂ ਸਾਨੂੰ ਉੱਥੇ ਜਾਣ ਲਈ ਕਿਉ ਪੇ੍ਰਰਿਆ? ਸਾਨੂੰ ਖਤਰੇ ਵਾਲੇ ਇਲਾਕੇ ਵਿੱਚ ਕਿਉ ਜਾਣ ਦਿੱਤਾ? ਜੇ ਸਾਡੀ ਸਰਕਾਰ ਖੁਦ ਨੂੰ ਹੀ ਬਚਾਉਣਾ ਚਾਹੁੰਦੀ ਹੈ, ਸਹੂਲਤਾਂ ਖੁਦ ਹੀ ਮਾਨਣਾ ਚਾਹੁੰਦੀ ਹੈ ਤਾਂ ਠੀਕ ਹੈ, ਪਰ ਸਾਡੇ ਤੋਂ ਹੁਣ ਵੋਟਾਂ ਦੀ ਆਸ ਨਾ ਰੱਖਿਓ। ਅਸੀਂ ਇਸ ਸਰਕਾਰ ਨੂੰ ਹੁਣ ਵੋਟ ਨਹੀਂ ਪਾਉਣੀ।

ਆਪਣੇ ਪੁੱਤਰ ਵੱਲ ਹੱਥ ਵਧਾਉਦਿਆਂ ਸ਼ੀਤਲਬੇਨ ਨੇ ਕਿਹਾਦੱਸੋ ਮੈਨੂੰ, ਇਨ੍ਹਾਂ ਬੱਚਿਆਂ ਦਾ ਹੁਣ ਕੀ ਭਵਿੱਖ ਰਹਿ ਗਿਆ? ਮੈਂ ਪੁੱਤਰ ਨੂੰ ਇੰਜੀਨੀਅਰ ਤੇ ਧੀ ਨੂੰ ਡਾਕਟਰ ਬਣਾਉਣ ਦੇ ਸੁਪਨੇ ਸੰਜੋਏ ਸਨ। ਇਨ੍ਹਾਂ ਨੂੰ ਪੂਰੇ ਕਿਵੇਂ ਕਰਾਂਗੀ? ਏਨੇ ਸਾਲ ਅਸੀਂ ਟੈਕਸ ਭਰੇ। ਮੇਰੇ ਪਤੀ ਨੇ ਸਖਤ ਮਿਹਨਤ ਕੀਤੀ, ਇਸ ਦੇਸ਼ ਦੀ ਸੇਵਾ ਕੀਤੀ ਅਤੇ ਤੁਸੀਂ ਉਸ ਦੀ ਤਨਖਾਹ ਵਿੱਚੋਂ ਟੈਕਸ ਕੱਟੇ। ਜਦੋਂ ਅਸੀਂ ਸੈਲਾਨੀਆਂ ਵਜੋਂ ਉੱਥੇ ਗਏ ਤਾਂ ਉੱਥੇ ਵੀ ਟੈਕਸ ਦਿੱਤੇ। ਤੁਸੀਂ ਸਾਡੇ ਤੋਂ ਸਭ ਕੁਝ ਲੈ ਲਿਆ, ਪਰ ਜਦੋਂ ਮਦਦ ਦੀ ਲੋੜ ਪਈ ਤਾਂ ਉੱਥੇ ਨਾ ਕੋਈ ਸਹੂਲਤ ਸੀ ਤੇ ਮਦਦ। ਮੈਂ ਇਨਸਾਫ ਚਾਹੁੰਦੀ ਹਾਂ। ਸਿਰਫ ਆਪਣੇ ਲਈ ਨਹੀਂ, ਸਗੋਂ ਆਪਣੇ ਬੱਚਿਆਂ ਦੇ ਭਵਿੱਖ ਲਈ। ਜਦੋਂ ਮੰਤਰੀ ਪਾਟਿਲ ਨੇ ਮਦਦ ਦਾ ਭਰੋਸਾ ਦਿੱਤਾ ਤਾਂ ਸ਼ੀਤਲਬੇਨ ਨੇ ਫਿਰ ਕਿਹਾਸਰਕਾਰ ਵਾਲੇ ਬਹੁਤ ਕੁਝ ਕਹਿੰਦੇ ਹਨ।

ਸਾਂਝਾ ਕਰੋ

ਪੜ੍ਹੋ