May 22, 2025

ਪਟਿਆਲਾ ਦੇ ਇਹ 8 ਪਿੰਡ ਜ਼ਿਲ੍ਹਾ ਮੋਹਾਲੀ ‘ਚ ਹੋਏ ਸ਼ਾਮਿਲ

ਪਟਿਆਲਾ, 22 ਮਈ – ਜ਼ਿਲ੍ਹਾ ਪਟਿਆਲਾ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਹੁਣ ਇਹ ਵਾਲੇ ਪਿੰਡਾਂ ਦੇ ਲੋਕ ਪਟਿਆਲਵੀ ਨਹੀਂ ਰਹਿਣਗੇ, ਸਗੋਂ ਮੋਹਾਲੀ ਵਾਲੀ ਅਖਵਾਉਣਗੇ। ਜੀ ਹਾਂ ਹਲਕਾ ਰਾਜਪੁਰਾ ਦੇ 8 ਪਿੰਡ ਜ਼ਿਲ੍ਹਾ ਪਟਿਆਲਾ ਤੋਂ ਜ਼ਿਲ੍ਹਾ ਮੋਹਾਲੀ ਵਿਚ ਸ਼ਾਮਿਲ ਕਰਨ ਦਾ ਨੋਟੀਫਿਕੇਸ਼ਨ ਹੋਇਆ ਜਾਰੀ। ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਰੈਵਨਿਊ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ 20 ਮਈ 2025 ਨੂੰ ਜਾਰੀ ਕੀਤਾ ਗਿਆ ਹੈ। ਇਸ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ: ਪਟਿਆਲਾ ਜ਼ਿਲ੍ਹੇ ਦੇ ਹੇਠਾਂ ਦਿੱਤੇ ਗਏ ਪਿੰਡਾਂ ਨੂੰ ਹੁਣ ਮੋਹਾਲੀ (ਐਸ.ਏ.ਐਸ. ਨਗਰ) ਜ਼ਿਲ੍ਹੇ ਦੇ ਬਨੂੜ ਸਬ-ਤਹਿਸੀਲ ਅਤੇ ਤਹਿਸੀਲ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ: ਮਾਣਕਪੁਰ (H.B. No. 272) ਖੇੜਾ ਗੰਜੂ (H.B. No. 269) ਊਰਨਾ (H.B. No. 2) ਚੰਗੇਰਾ (H.B. No. 243) ਉੱਚਾ ਖੇੜਾ (H.B. No. 271) ਗੁਰਦਿੱਤਪੁਰਾ (H.B. No. 268) ਹਦਾਇਤਪੁਰਾ (H.B. No. 270) ਲਾਹਲਾ (H.B. No. 267)

ਪਟਿਆਲਾ ਦੇ ਇਹ 8 ਪਿੰਡ ਜ਼ਿਲ੍ਹਾ ਮੋਹਾਲੀ ‘ਚ ਹੋਏ ਸ਼ਾਮਿਲ Read More »

ਹਿਮਾਂਸ਼ੀ ਯੂਨੀਵਰਸਿਟੀ ਵਿੱਚ ਅੱਵਲ

ਬਰਨਾਲਾ, 22 ਮਈ – ਐੱਸਡੀ ਕਾਲਜ ਦੀ ਵਿਦਿਆਰਥਣ ਨੇ ਯੂਨੀਵਰਸਿਟੀ ਮੈਰਿਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਜਾਰੀ ਬੀਐੱਸਸੀ (ਨਾਨ ਮੈਡੀਕਲ) ਸਮੈਸਟਰ ਚੌਥਾ ਦੀ ਮੈਰਿਟ ਸੂਚੀ ‘ਚ ਹਿਮਾਂਸ਼ੀ ਪੁੱਤਰੀ ਅਨਿਲ ਕੁਮਾਰ ਨੇ ਇਹ ਵੱਕਾਰੀ ਸਥਾਨ ਹਾਸਲ ਕੀਤਾ ਹੈ। ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਹਿਮਾਂਸ਼ੀ ਦੇ ਨਾਲ ਨਾਲ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਹੈ।

ਹਿਮਾਂਸ਼ੀ ਯੂਨੀਵਰਸਿਟੀ ਵਿੱਚ ਅੱਵਲ Read More »

ਆਤਂਕਵਾਦੀਆਂ ਨੂੰ ਫੜਨ ਦੀ ਲੋੜ ਹੈ ਨਾ ਕਿ ਸੰਸਦਾ ਮੈਂਬਰਾਂ ਨੂੰ – ਜੈਰਾਮ ਰਮੇੇਸ਼

ਨਵੀਂ ਦਿੱਲੀ, 22 ਮਈ – ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਨੂੰ ਇਕ ਮਹੀਨਾ ਹੋ ਗਿਆ ਹੈ। 22 ਅਪ੍ਰੈਲ ਨੂੰ ਅਤਿਵਾਦੀਆਂ ਨੇ 26 ਸੈਲਾਨੀਆਂ ਦੀ ਹੱਤਿਆ ਕਰ ਦਿਤੀ ਸੀ। ਹਾਲਾਂਕਿ, ਇਸ ਹਮਲੇ ਵਿਚ ਸ਼ਾਮਲ ਅਤਿਵਾਦੀ ਅਜੇ ਤਕ ਫੜੇ ਨਹੀਂ ਗਏ ਹਨ। ਜਿਸ ਦੇ ਤਹਿਤ ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਭਾਜਪਾ ਨੂੰ ਸਵਾਲਾਂ ਦੇ ਘੇਰੇ ’ਚ ਲਿਆ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਭਾਜਪਾ ’ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਤਰਜੀਹ ਅਤਿਵਾਦੀਆਂ ਨੂੰ ਫੜਨਾ ਹੋਣੀ ਚਾਹੀਦੀ ਹੈ ਨਾ ਕਿ ਸੰਸਦ ਮੈਂਬਰਾਂ ਨੂੰ ਵਿਦੇਸ਼ਾਂ ਵਿਚ ਭੇਜਣ ਦੀ। ਉਨ੍ਹਾਂ ਕਿ ਅਤਿਵਾਦੀ ਅਜੇ ਵੀ ਜੰਮੂ-ਕਸ਼ਮੀਰ ਵਿਚ ਘੁੰਮ ਰਹੇ ਹਨ ਅਤੇ ਸਾਡੇ ਸਾਰੇ ਸੰਸਦ ਮੈਂਬਰ ਦੁਨੀਆਂ ਭਰ ਵਿਚ ਘੁੰਮ ਰਹੇ ਹਨ।  ਜੈਰਾਮ ਨੇ ਕਿਹਾ, ਮੈਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਹਿਲਗਾਮ ਹਮਲੇ ਦੇ ਅਤਿਵਾਦੀ ਪਿਛਲੇ 18 ਮਹੀਨਿਆਂ ਵਿਚ ਤਿੰਨ ਹੋਰ ਅਤਿਵਾਦੀ ਹਮਲਿਆਂ ਲਈ ਜ਼ਿੰਮੇਵਾਰ ਹਨ।

ਆਤਂਕਵਾਦੀਆਂ ਨੂੰ ਫੜਨ ਦੀ ਲੋੜ ਹੈ ਨਾ ਕਿ ਸੰਸਦਾ ਮੈਂਬਰਾਂ ਨੂੰ – ਜੈਰਾਮ ਰਮੇੇਸ਼ Read More »

ਬਦਲਦੇ ਵਿਸ਼ਵ ਅਰਥਚਾਰੇ ਵਿੱਚ ਭਾਰਤ/ਰਾਜੀਵ ਖੋਸਲਾ

ਕੁਝ ਮਹੀਨਿਆਂ ਦੌਰਾਨ ਸੰਸਾਰ ਭਰ ਦੇ ਵਿੱਤੀ ਬਾਜ਼ਾਰਾਂ ਅਤੇ ਵਪਾਰ ਨੀਤੀਆਂ ਵਿੱਚ ਅਨਿਸ਼ਚਿਤਤਾ ਹੈ। ਕੌਮਾਂਤਰੀ ਮੁਦਰਾ ਕੋਸ਼, ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਆਦਿ ਦੁਆਰਾ ਵਿਸ਼ਵ ਆਰਥਿਕ ਵਿਕਾਸ ਘਟਣ ਦੀਆਂ ਭਵਿੱਖਬਾਣੀਆਂ, ਸੋਨੇ ਦੀਆਂ ਕੀਮਤਾਂ ਵਿੱਚ ਬੇਮਿਸਾਲ ਵਾਧਾ, ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਉਤਰਾਅ-ਚੜ੍ਹਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਉਪਰੋਕਤ ਤੱਥਾਂ ਦੀ ਗਵਾਹੀ ਭਰਦੇ ਹਨ। ਇਹ ਘਟਨਾਕ੍ਰਮ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀਆਂ ਅਨਿਸ਼ਚਿਤ ਇਮੀਗ੍ਰੇਸ਼ਨ (ਪਰਵਾਸ) ਅਤੇ ਟੈਰਿਫ (ਵਿਦੇਸ਼ੀ ਮਾਲ ਤੇ ਕਸਟਮ ਡਿਊਟੀ) ਨੀਤੀਆਂ ਦਾ ਸਿੱਟਾ ਹੈ ਜਿਸ ਕਾਰਨ ਨਾ ਸਿਰਫ ਵਿਸ਼ਵ ਵਪਾਰ ਪ੍ਰਭਾਵਿਤ ਹੋਇਆ ਹੈ ਬਲਕਿ ਦੁਨੀਆ ਦੀ ਆਰਥਿਕ ਵਿਵਸਥਾ ਵਿਚ ਵੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਟਰੰਪ ਨੇ ਹੁਣ ਇਮੀਗ੍ਰੇਸ਼ਨ ਅਤੇ ਟੈਰਿਫ ਮੁੱਦਿਆਂ ’ਤੇ ਆਪਣਾ ਰੁਖ਼ ਕੁਝ ਨਰਮ ਕੀਤਾ ਹੈ। ਉਂਝ, ਇਹ ਕੋਈ ਪਹਿਲੀ ਵਾਰ ਨਹੀਂ ਕਿ ਅਮਰੀਕਾ ਇਉਂ ਸੁਰੱਖਿਆਵਾਦੀ ਬਣਿਆ ਹੈ। ਅਤੀਤ ਵਿੱਚ ਵੀ ਅਮਰੀਕਾ ਵਿਚ ਵੱਖੋ-ਵੱਖ ਰਾਸ਼ਟਰਪਤੀਆਂ ਨੇ ਅਜਿਹੀਆਂ ਨੀਤੀਆਂ ਅਪਣਾਈਆਂ ਹਨ। 1776 ਵਿੱਚ ਆਜ਼ਾਦੀ ਤੋਂ ਬਾਅਦ ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ ਜਿਨ੍ਹਾਂ ਨੇ 1790 ਵਿੱਚ ਨੈਚੁਰਲਾਈਜ਼ੇਸ਼ਨ ਐਕਟ ਲਿਆਂਦਾ। ਇਸ ਅਨੁਸਾਰ, ਗੈਰ-ਦਾਗ਼ੀ (non-tainted) ਗੋਰਿਆਂ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਗਈ (ਅਫਰੀਕੀ ਤੇ ਏਸ਼ਿਆਈ ਲੋਕਾਂ ਨੂੰ ਛੱਡ ਕੇ)। ਉਨ੍ਹਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਬ੍ਰਿਟੇਨ ਜਾਂ ਫਰਾਂਸ (ਜੋ ਉਸ ਵੇਲੇ ਲੜ ਰਹੇ ਸਨ) ਦਾ ਪੱਖ ਲੈਣ ਦੀ ਲੋੜ ਨਹੀਂ। ਸਮੇਂ ਨਾਲ ਆਇਰਲੈਂਡ, ਜਰਮਨੀ, ਪੋਲੈਂਡ, ਇਟਲੀ, ਹੰਗਰੀ, ਇੱਥੋਂ ਤੱਕ ਕਿ ਚੀਨ ਦੇ ਲੋਕ ਵੀ ਅਮਰੀਕਾ ਚਲੇ ਗਏ ਪਰ 1854 ਵਿੱਚ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੇ ਉਭਾਰ ਨਾਲ ਅਮਰੀਕਾ ਨੇ ਇਮੀਗ੍ਰੇਸ਼ਨ ’ਤੇ ਸਖ਼ਤੀ ਕੀਤੀ। ਆਰਥਰ ਚੈਸਟਰ ਜੋ ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਬਣੇ, ਨੇ ਚੀਨੀ ਬੇਦਖਲੀ ਐਕਟ ਲਿਆਂਦਾ ਜਿਸ ਅਨੁਸਾਰ ਚੀਨੀ ਮਜ਼ਦੂਰਾਂ ਦੇ ਇਮੀਗ੍ਰੇਸ਼ਨ ’ਤੇ 10 ਸਾਲਾਂ ਲਈ ਪਾਬੰਦੀ ਲਗਾਈ ਗਈ ਅਤੇ ਚੀਨੀ ਪਰਵਾਸੀਆਂ ਨੂੰ ਨੈਚੁਰਲਾਈਜ਼ਡ ਨਾਗਰਿਕ ਬਣਨ ਤੋਂ ਰੋਕਿਆ ਗਿਆ। ਰਾਸ਼ਟਰਪਤੀ ਕੈਲਵਿਨ ਕੂਲੀਜ (ਡੈਮੋਕ੍ਰੇਟ) ਦੇ ਜੌਨਸਨ-ਰੀਡ ਐਕਟ-1924 ਦੇ ਹੋਂਦ ਵਿਚ ਆਉਣ ਤੋਂ ਬਾਅਦ ਦੁਨੀਆ ਦੇ ਦੂਜੇ ਹਿੱਸਿਆਂ ਤੇ ਕੌਮੀਅਤ ਦੇ ਆਧਾਰ ’ਤੇ ਅਮਰੀਕਾ ਵਿਚ ਇਮੀਗ੍ਰੇਸ਼ਨ ਨੂੰ ਸੀਮਤ ਕਰਨ ਲਈ ਸਖਤ ਕੋਟੇ ਬਣਾਏ ਗਏ ਤਾਂ ਜੋ ਚੀਨ ਨਾਲ ਕੁਝ ਇਨਸਾਫ਼ ਹੋ ਸਕੇ। 1950 ਅਤੇ 60 ਵਾਲੇ ਦਹਾਕੇ ਵਿੱਚ ਜਦੋਂ ਅਮਰੀਕਾ ਹਾਈ-ਟੈੱਕ ਬੁਨਿਆਦੀ ਢਾਂਚਾ, ਹਾਈਵੇਅ, ਸਿਲੀਕਾਨ ਵੈਲੀ ਤੇ ਮਸ਼ੀਨਾਂ ਬਣਾਉਣ ਦੀ ਪ੍ਰਕਿਰਿਆ ’ਚ ਰੁੱਝਿਆ ਸੀ ਤਾਂ ਇਸ ਨੂੰ ਹੁਨਰਮੰਦ ਤੇ ਸਸਤੇ ਮਜ਼ਦੂਰਾਂ ਦੀ ਜ਼ਰੂਰਤ ਮਹਿਸੂਸ ਹੋਈ। ਰਾਸ਼ਟਰਪਤੀ ਲਿੰਡਨ ਜੌਹਨਸਨ (ਡੈਮੋਕ੍ਰੇਟ) ਨੇ ਇਮੀਗ੍ਰੇਸ਼ਨ ਤੇ ਰਾਸ਼ਟਰੀਅਤਾ ਐਕਟ-1963 ਲਿਆਂਦਾ ਜਿਸ ਨੇ ਨਾਗਰਿਕਤਾ ’ਚ ਕਿਸੇ ਵੀ ਰਾਸ਼ਟਰੀਅਤਾ ਦਾ ਪੱਖ ਲੈਣਾ ਬੰਦ ਕਰ ਦਿੱਤਾ। ਜਿੱਥੋਂ ਤੱਕ ਟੈਰਿਫ ਦਾ ਸਵਾਲ ਹੈ, ਰਿਪਬਲਿਕਨ ਪਾਰਟੀ ਦੇ ਪਹਿਲੇ ਤੇ ਅਮਰੀਕਾ ਦੇ 16ਵੇਂ ਰਾਸ਼ਟਪਤੀ ਅਬਰਾਹਿਮ ਲਿੰਕਨ ਨੇ 1861 ਦੇ ਮੋਰਿਲ ਟੈਰਿਫ ਐਕਟ ਦੀ ਵਰਤੋਂ ਕੀਤੀ। ਐਕਟ-ਭਾਵੇਂ ਰਾਸ਼ਟਪਤੀ ਜੌਨ ਬੁਕਾਨਨ (ਡੈਮੋਕ੍ਰੇਟ) ਦੁਆਰਾ ਲਿੰਕਨ ਦੇ ਰਾਸ਼ਟਰਪਤੀ ਬਣਨ ਤੋਂ ਦੋ ਦਿਨ ਪਹਿਲਾਂ ਹੀ ਲਿਆਂਦਾ ਗਿਆ ਸੀ (ਇਸ ਤਹਿਤ ਔਸਤ ਟੈਰਿਫ ਦਰਾਂ 17% ਤੋਂ 21% ਤੱਕ ਵਧਾ ਦਿੱਤੀਆਂ ਸਨ) ਪਰ ਲਿੰਕਨ ਦੇ ਸ਼ਾਸਨ ਦੌਰਾਨ ਇਹ ਦਰਾਂ ਸਾਲ 1865 ਤੱਕ ਵਧਾ ਕੇ 38% ਕਰ ਦਿੱਤੀਆਂ ਗਈਆਂ। ਇਹ ਦਰਾਂ ਸਾਲ 1894 ਵਿੱਚ ਰਾਸ਼ਟਰਪਤੀ ਕਲੀਵਲੈਂਡ (ਡੈਮੋਕ੍ਰੇਟ) ਨੇ ਘਟਾਈਆਂ। ਮੁੜ ਸਾਲ 1897 ਵਿੱਚ ਵਿਲੀਅਮ ਮੈਕਕਿਨਲੇ ਜਿਸ ਦੀ ਟਰੰਪ ਸਭ ਤੋਂ ਵੱਧ ਪ੍ਰਸ਼ੰਸਾ ਕਰਦੇ ਹਨ, ਨੇ ਡਿੰਗਲੇ ਐਕਟ ਲਿਆਂਦਾ ਅਤੇ ਕੁੱਲ ਟੈਰਿਫ ਦਰਾਂ 48% ਤੱਕ ਵਧਾ ਦਿੱਤੀਆਂ। ਵੁਡਰੋ ਵਿਲਸਨ (ਡੈਮੋਕ੍ਰੇਟ) ਨੇ ਸਾਲ 1913 ਵਿਚ ਇਹ ਟੈਰਿਫ ਦਰਾਂ ਘਟਾਉਣ ’ਤੇ ਜ਼ੋਰ ਲਾਇਆ। 1929 ਵਿੱਚ ਰਾਸ਼ਟਰਪਤੀ ਹਰਬਰਟ ਹੂਵਰ (ਰਿਪਬਲਿਕਨ) ਨੇ ਸਮੂਟ ਐਂਡ ਹਾਆਲੀ ਐਕਟ ਲਾਗੂ ਕਰ ਕੇ ਸਭ ਤੋਂ ਸਖ਼ਤ ਟੈਰਿਫ ਦਰਾਂ ਦਾ ਐਲਾਨ ਕੀਤਾ ਅਤੇ ਕੁੱਲ ਟੈਰਿਫ ਦਰਾਂ 60% ਤੱਕ ਵਧਾ ਦਿੱਤੀਆਂ। ਇਹ ਦਰਾਂ 1940 ਦੇ ਦਹਾਕੇ ਵਿੱਚ ਫਰੈਂਕਲਿਨ ਰੂਜ਼ਵੈਲਟ (ਡੈਮੋਕ੍ਰੇਟ) ਨੇ ਘਟਾਈਆਂ। ਜ਼ਾਹਿਰ ਹੈ ਕਿ ਸ਼ੁਰੂ ਤੋਂ ਹੀ ਰਿਪਬਲਿਕਨ ਪਾਰਟੀ ਤੋਂ ਚੁਣੇ ਹੋਏ ਰਾਸ਼ਟਰਪਤੀਆਂ ਦਾ ਰੁਝਾਨ ਅਮਰੀਕੀ ਕਾਰੋਬਾਰਾਂ/ਕਾਰੋਬਾਰੀਆਂ ਦੀ ਰੱਖਿਆ ਕਰਨ, ਅਮਰੀਕੀ ਲੋਕਾਂ ਲਈ ਨੌਕਰੀਆਂ ਯਕੀਨੀ ਬਣਾਉਣ, ਅਮਰੀਕਾ ਤੋਂ ਬਾਹਰਲੇ ਕਾਮਿਆਂ ਦੀ ਗਿਣਤੀ ਕੰਟਰੋਲ ਕਰਨ ਅਤੇ ਘਰੇਲੂ ਨਿਰਮਾਣ ਤੇ ਉਦਯੋਗਾਂ ਨੂੰ ਉਤਸ਼ਾਹਤ ਕਰਨ ਵੱਲ ਵੱਧ ਰਿਹਾ ਹੈ। ਡੋਨਲਡ ਟਰੰਪ ਵੀ ਆਪਣੇ ਪੁਰਖਿਆਂ ਦੇ ਨਕਸ਼ੇ-ਕਦਮ ’ਤੇ ਚੱਲ ਰਹੇ ਹਨ। 20 ਜਨਵਰੀ 2025 ਨੂੰ ਰਾਸ਼ਟਰਪਤੀ ਵਜੋਂ ਆਪਣੀ ਦੂਜੀ ਪਾਰੀ ਸ਼ੁਰੂ ਕਰਨ ਦੇ ਨਾਲ ਹੀ ਟਰੰਪ ਨੇ ਇਮੀਗ੍ਰੇਸ਼ਨ ਨੂੰ ਨਿਸ਼ਾਨਾ ਬਣਾਉਣ ਵੱਲ ਸਖਤ ਰੁਖ਼ ਅਪਣਾਇਆ। 20 ਜਨਵਰੀ 2021 ਤੋਂ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੋਏ ਜਾਂ ਅਣਅਧਿਕਾਰਤ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਜਾਂਚ ਦੇ ਨਿਰਦੇਸ਼ ਦੇਣ ਤੋਂ ਇਲਾਵਾ ਉਨ੍ਹਾਂ ਨੇ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਤਹਿਤ ਖ਼ਤਰਾ ਪੈਦਾ ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਅਮਰੀਕਾ ਤੋਂ ਕੱਢਣ ਦਾ ਫੈਸਲਾ ਕੀਤਾ। ਉਨ੍ਹਾਂ ਪਰਵਾਸੀਆਂ ਦੁਆਰਾ ਪੈਦਾ ਹੋਣ ਵਾਲੇ ਜਨਤਕ ਸਿਹਤ ਜੋਖਿ਼ਮਾਂ ਦਾ ਹਵਾਲਾ ਦਿੰਦੇ ਹੋਏ ਅਮਰੀਕਾ-ਮੈਕਸਿਕੋ ਸਰਹੱਦ ’ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਅਤੇ ਇਸ ਸਰਹੱਦ ’ਤੇ 1500 ਫੌਜੀ ਤਾਇਨਾਤ ਕਰਨ ਦੇ ਆਦੇਸ਼ ਜਾਰੀ ਕੀਤੇ। ਜਨਵਰੀ ਤੇ ਫਰਵਰੀ ਵਿੱਚ ਟਰੰਪ ਨੇ ਸੈਂਕੜੇ ਅਣਅਧਿਕਾਰਤ ਪਰਵਾਸੀਆਂ ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਵਿੱਚ ਭੇਜਣ ਦਾ ਆਦੇਸ਼ ਦਿੱਤਾ ਜਿਸ ਵਿਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਿਲ ਸਨ। 2 ਅਪਰੈਲ ਤੋਂ ਟਰੰਪ ਨੇ ਆਪਣੀ ਟੈਰਿਫ ਨੀਤੀ ਦਾ ਐਲਾਨ ਕੀਤਾ ਜਿਸ ਅਨੁਸਾਰ ਅਮਰੀਕਾ ’ਚ ਕੁੱਲ ਟੈਰਿਫ ਦਰਾਂ ਦੇ 27% ਤੱਕ ਵਧਣ ਦੀ ਗਣਨਾ ਕੀਤੀ ਗਈ। ਨੀਤੀ ਨੂੰ ਬਾਅਦ ਵਿੱਚ 9 ਅਪਰੈਲ ਨੂੰ ਸੋਧਿਆ ਅਤੇ ਚੀਨ ਤੋਂ ਬਰਾਮਦਾਂ ਨੂੰ ਛੱਡ ਕੇ ਜ਼ਿਆਦਾਤਰ ਬਰਾਮਦ ਉਤਪਾਦਾਂ ’ਤੇ 90 ਦਿਨ ਲਈ 10% ਦਾ ਫਲੈਟ ਟੈਰਿਫ ਲਗਾਇਆ ਗਿਆ। ਟਰੰਪ ਦੀ ਟੈਰਿਫ ਨੀਤੀ ਦੇ ਪ੍ਰਸੰਗ ਵਿੱਚ ਵਿਸ਼ਵ ਅਰਥਵਿਵਸਥਾਵਾਂ ਨੇ ਤਿੰਨ ਪ੍ਰਕਾਰ ਦੀ ਪ੍ਰਤੀਕਿਰਿਆ ਦਿੱਤੀ। ਪਹਿਲੀ ਪ੍ਰਤੀਕਿਰਿਆ ਚੀਨ, ਯੂਰੋਪੀਅਨ ਯੂਨੀਅਨ, ਮੈਕਸਿਕੋ ਤੇ ਕੈਨੇਡਾ ਨੇ ਦਿੱਤੀ ਜਿਸ ਵਿਚ ਉਨ੍ਹਾਂ ਅਮਰੀਕੀ ਸੁਰੱਖਿਆਵਾਦ ਦਾ ਮੁਕਾਬਲਾ ਕਰਨ ਲਈ ਜਵਾਬੀ ਟੈਰਿਫ ਲਗਾਏ। ਦੂਜੀ ਪ੍ਰਤੀਕਿਰਿਆ ਕੋਲੰਬੀਆ, ਵੀਅਤਨਾਮ, ਫਿਜੀ ਤੇ ਤਾਇਵਾਨ ਵਰਗੇ ਦੇਸ਼ਾਂ ਵੱਲੋਂ ਆਈ ਜਿਨ੍ਹਾਂ ਟੈਰਿਫ ਸਵੀਕਾਰ ਕਰ ਕੇ ਅਮਰੀਕਾ ਦੀਆਂ ਸ਼ਰਤਾਂ ਦੀ ਲਗਭਗ ਪੂਰੀ ਤਰ੍ਹਾਂ ਪਾਲਣਾ ਕੀਤੀ। ਤੀਜੀ ਪ੍ਰਤੀਕਿਰਿਆ ਭਾਰਤ, ਜਾਪਾਨ, ਯੂਕੇ ਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵੱਲੋਂ ਆਈ ਜਿਨ੍ਹਾਂ ਅਮਰੀਕਾ ਨਾਲ ਕੂਟਨੀਤਕ ਸਬੰਧਾਂ ਨੂੰ ਕਾਇਮ ਰੱਖਦੇ ਹੋਏ ਟੈਰਿਫ ਦਾ ਪ੍ਰਭਾਵ ਘਟਾਉਣ ਲਈ ਗੱਲਬਾਤ, ਛੋਟਾਂ ਅਤੇ ਰਿਆਇਤਾਂ ਦੀ ਪੈਰਵੀ ਕੀਤੀ। ਅਮਰੀਕਾ ਨੇ ਭਾਰਤ ਨੂੰ ਕਿਸੇ ਪ੍ਰਕਾਰ ਦੀ ਕੋਈ ਰਾਹਤ ਨਹੀਂ ਦਿੱਤੀ; ਭਾਰਤ ਤੋਂ ਅਮਰੀਕਾ ਨੂੰ ਹੋਣ ਵਾਲੇ ਬਰਾਮਦ ’ਤੇ 26% ਟੈਰਿਫ ਲਗਾਏ, ਭਾਵੇਂ ਭਾਰਤ ਨੇ 13 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਦੁਵੱਲੇ ਵਪਾਰ ਸਮਝੌਤੇ ’ਤੇ ਗੱਲਬਾਤ ਸ਼ੁਰੂ ਕੀਤੀ ਸੀ। ਟੈਰਿਫ ਲਾਗੂ ਹੋਣ ਤੋਂ ਪਹਿਲਾਂ (ਅਪਰੈਲ 2025) ਭਾਰਤ ਨੇ ਅਮਰੀਕੀ ਅਖਰੋਟ, ਬਦਾਮ, ਸੇਬ ਅਤੇ ਕਰੈਨਬੇਰੀ ’ਤੇ ਦਰਾਮਦ ਡਿਊਟੀ ਘਟਾਉਣ ’ਤੇ ਵਿਚਾਰ ਕੀਤਾ ਅਤੇ ਖੇਤੀਬਾੜੀ, ਉਦਯੋਗਿਕ ਤੇ ਖਪਤਕਾਰ ਵਸਤੂਆਂ ਸਮੇਤ 23 ਬਿਲੀਅਨ ਡਾਲਰ ਦੇ 55% ਅਮਰੀਕੀ ਦਰਾਮਦ ’ਤੇ ਟੈਰਿਫ ਘਟਾਉਣ ਦਾ ਪ੍ਰਸਤਾਵ ਰੱਖਿਆ। ਅਮਰੀਕੀ ਖੇਤੀਬਾੜੀ ਉਤਪਾਦ, ਪੋਲਟਰੀ ਅਤੇ ਪ੍ਰਾਸੈਸਡ ਭੋਜਨ ਵੀ ਵਿਚਾਰ ਅਧੀਨ ਸਨ। ਮਈ ਤੱਕ ਭਾਰਤ ਨੇ ਵਿਆਪਕ ਵਪਾਰ ਸਮਝੌਤੇ ਨੂੰ ਸੁਰੱਖਿਅਤ ਕਰਨ ਲਈ ਅਨੁਕੂਲ ਰੁਖ਼ ਅਪਣਾਇਆ ਪਰ ਟਰੰਪ ਭਾਰਤ ਵੱਲ ਨਰਮ ਨਹੀਂ ਹੋ ਰਹੇ। ਟਰੰਪ ਪ੍ਰਸ਼ਾਸਨ ਦਾ ਭਾਰਤ ਬਾਰੇ

ਬਦਲਦੇ ਵਿਸ਼ਵ ਅਰਥਚਾਰੇ ਵਿੱਚ ਭਾਰਤ/ਰਾਜੀਵ ਖੋਸਲਾ Read More »

ਬੁੱਧ ਚਿੰਤਨ/ਮੇਰਾ ਨਾਅ ਬੁੱਧ ਸਿੰਘ ਕਿਵੇਂ ਰੱਖਿਆ/ਬੁੱਧ ਸਿੰਘ ਨੀਲੋਂ

ਅਕਸਰ ਪਾਠਕਾਂ ਵੱਲੋਂ ਮੈਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੇਰਾ ਨਾਂ ਜਿਸ ਨੇ ਵੀ ਰੱਖਿਆ ਸੀ, ਬਹੁਤ ਸੋਚ ਸਮਝ ਕੇ ਰੱਖਿਆ ਏ। ਮੈਨੂੰ ਨਹੀਂ ਪਤਾ ਕਿ ਬੁੱਧ ਕਦੋਂ ਗਿਆਨਵਾਨ ਹੋ ਗਿਆ। ਉਹ ਗਿਆਨ ਦੀਆਂ ਗੱਲਾਂ ਲਿਖਣ ਲੱਗਿਆ ਹੈ। ਭਲਾ ਜੇ ਮੇਰੇ ਤੋਂ ਪਹਿਲਾਂ ਮੇਰੇ ਦੋ ਭਰਾ ਬਚ ਰਹਿੰਦੇ ਸ਼ਾਇਦ ਮੇਰੀ ਵਾਰੀ ਨਾ ਹੀ ਆਉਦੀ। ਬਾਪੂ ਜੀ ਚਾਰ ਭਰਾ ਸਨ। ਵੱਡਾ ਤਾਇਆ ਜੀ ਸ.ਲਾਲ ਸਿੰਘ ਆਪਣੇ ਪਰਵਾਰ ਨਾਲ ਲੁਧਿਆਣੇ ਰਹਿੰਦਾ ਸੀ। ਬਾਕੀ ਤਿੰਨ ਪਰਵਾਰ ਪਿੰਡ ਨੀਲੋਂ ਕਲਾਂ ਹੀ ਰਹਿੰਦੇ ਸੀ। ਵੱਡਾ ਤਾਇਆ ਜੀ ਸ.ਦਲੀਪ ਸਿੰਘ ਫੌਜ ਵਿੱਚ ਸੀ ਤੇ ਚਾਚਾ ਜੀ ਸ. ਪ੍ਰੀਤਮ ਸਿੰਘ ਪਟਵਾਰੀ ਲੱਗ ਗਿਆ ਸੀ।ਬਾਪੂ ਜੀ ਸ.ਮੇਹਰ ਸਿੰਘ ਪਿੰਡ ਹੀ ਰਹਿੰਦੇ ਸੀ। ਉਹ ਮੱਝਾਂ ਤੇ ਘੋੜਿਆਂ ਦਾ ਵਪਾਰ ਤੇ ਕੰਮਕਾਰ ਦੀ ਠੇਕੇਦਾਰੀ ਕਰਦੇ ਸੀ। ਪਿੰਡ ਦੇ ਲੋਕ ਉਨ੍ਹਾਂ ਨੂੰ ਠੇਕੇਦਾਰ ਕਹਿ ਕੇ ਬੁਲਾਇਆ ਕਰਦੇ ਸੀ।1965 ਦੀ ਜੰਗ ਖਤਮ ਹੋ ਗਈ ਸੀ। ਫੌਜੀ ਤਾਏ ਵਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਸ਼ਹੀਦ ਹੋ ਗਿਆ ਜਾਂ ਕ਼ੈਦ ਵਿੱਚ ਹੈ। ਉਧਰ ਤਾਸ਼ਕੰਦ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਜੀ ਸਰੀਰ ਛੱਡ ਗਏ ਸੀ ਤੇ ਦੇਸ਼ ਵਿੱਚ ਸੋਗ ਦੀ ਲਹਿਰ ਚੱਲ ਰਹੀ ਸੀ। ਇਧਰੇ 11 ਜਨਵਰੀ ਨੂੰ ਸਵੇਰੇ ਤੜਕੇ ਵੇਲੇ ਮੇਰਾ ਜਨਮ ਹੋਇਆ ਸੀ। ਘਰ ਵਿੱਚ ਖੁਸ਼ੀ ਦਾ ਮਹੌਲ ਬਣ ਗਿਆ ਸੀ ਤੇ ਉਸੇ ਹੀ ਰਾਤ ਨੂੰ ਫੌਜੀ ਤਾਇਆ ਜੀ ਦੋਰਾਹਾ ਮੰਡੀ ਰੇਲਵੇ ਸਟੇਸ਼ਨ ਤੋਂ ਤੁਰ ਕੇ ਪਿੰਡ ਆ ਗਏ ਸੀ । ਅਗਲੇ ਦਿਨਾਂ ਦੇ ਵਿੱਚ ਲੋਹੜੀ ਸੀ। ਸਾਡੇ ਘਰ ਵਿਆਹ ਵਰਗਾ ਮਹੌਲ ਬਣਿਆ ਹੋਇਆ ਸੀ। ਲੋਹੜੀ ਵਾਲੇ ਦਿਨ ਸਾਰੇ ਪਿੰਡ ਦੇ ਲੋਕ ਸਾਡੇ ਦਰਾਂ ਮੂਹਰੇ ਨੱਚਦੇ ਟੱਪਦੇ ਤੇ ਬੋਲੀਆਂ ਪਾਉਦੇ ਸੀ। ਬਾਬਾ ਪ੍ਰਤਾਪ ਸਿੰਘ ਬਾਜੀਗਰ ਢੋਲ ਵਜਾਉਂਦੇ ਸਨ। ਹੌਲਦਾਰ ਰਘਵੀਰ ਸਿੰਘ ਵੀ ਸੇਵਾ ਮੁਕਤ ਹੋ ਕੇ ਆਇਆ ਸੀ। ਲੋਹੜੀ ਵਾਲੇ ਦਿਨ ਬੁੱਧਵਾਰ ਸੀ। ਚੰਨਣ ਸਿੰਘ ਚੌਕੀਦਾਰ ਵੀ ਮੋਢੇ ਜਨਮ ਮੌਤ ਦਾ ਰਜਿਸਟ੍ਰੇਸ਼ਨ ਚੁੱਕੀ ਆਇਆ ਹੋਇਆ ਸੀ। ਹੌਲਦਾਰ ਰਜਿਸਟਰ ਫੜਕੇ ਮੰਜੇ ਉਤੇ ਬਹਿ ਗਿਆ ਜੇਬ ਵਿੱਚ ਨਿੱਬ ਵਾਲ ਪੈਨ ਕੱਢ ਕੇ ਬੋਲਿਆ ” ਮੇਹਰ ਸਿਆਂ ਕਾਕੇ ਦਾ ਕੀ ਰੱਖਿਆ ? ਬਾਪੂ ਜੀ ਕੁੱਝ ਬੋਲਦਾ ਅੰਦਰੋਂ ਕਿਸੇ ਨੇ ਅਵਾਜ਼ ਦਿੱਤੀ ਭਾਈ ਜੀ ਅੱਜ ਬੁੱਧਵਾਰ ਹੈ, ਬੁੱਧ ਸਿੰਘ ਲਿਖ ਦੋ !”…ਹਾਂ ਬਈ ਬੁੱਧ ਸਿੰਘ ! ਇਹ ਗੱਲਾਂ ਜਦ ਕਦੇ ਬੀਬੀ ਤੇ ਬਾਪੂ ਦੱਸਦੇ ਹੁੰਦੇ ਸੀ ਤਾਂ ਮਨ ਖੁਸ਼ ਵੀ ਹੁੰਦਾ। ਇਹ ਨਾਮ ਮੇਰਾ ਕਿਸਨੇ ਰੱਖਿਆ ਸੀ ਪਤਾ ਨਹੀਂ ਪਰ ਸਾਰੇ ਪਿੰਡ ਦੀ ਸਹਿਮਤੀ ਨਾਲ ਪ੍ਰਵਾਨ ਹੋਇਆ ਸੀ । ਹੁਣ ਤੱਕ ਸੈਕੜੇ ਹੀ ਮੇਰੇ ਪਾਠਕਾਂ ਨੇ ਜਦ ਕਦੇ ਫੋਨ ਕੀਤਾ ਤਾਂ ਇਹ ਕਹਿ ਕੇ ਮੇਰੇ ਪਿੰਡ ਦਾ ਨਾਮ ਉਚਾ ਕੀਤਾ ਕਿ ਤੁਹਾਡੇ ਮਾਪਿਆਂ ਨੇ ਤੇਰਾ ਨਾਮ ਸੋਚ ਸਮਝ ਕੇ ਰੱਖਿਆ ਹੈ ਤੇ ਤੂੰ ਆਪਣੇ ਨਾਮ ਦੀ ਲਜ ਪਾਲ ਰਿਹਾ ਹੈ । ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਸ. ਗੁਰਦਿਆਲ ਸਿੰਘ ਲਿੱਟ ਤੇ ਮਾਸਟਰ ਪੰਡਤ ਕਿਸ਼ੋਰੀ ਲਾਲ ਸ਼ਰਮਾ ਜੀ ਪੜ੍ਹਾਉਦੇ ਸਨ। ਸਕੂਲ ਵਿੱਚ ਸਖਤਾਈ ਬਹੁਤ ਹੁੰਦੀ ਸੀ । ਸਰਹੰਦ ਨਹਿਰ ਕਿਨਾਰੇ ਸਕੂਲ ਸੀ। ਸਭ ਨਹਿਰ ਵੱਲ ਜਾਣ ਦੀ ਮਨਾਈ ਸੀ। ਜੇ ਕੋਈ ਗਲਤੀ ਨਾਲ ਚਲੇ ਜਾਂਦਾ ਤਾਂ ਬਹੁਤ ਕੁੱਟ ਪੈੰਦੀ ਸੀ। ਜਦ ਪੰਜਵੀਂ ਦੇ ਵਿੱਚ ਹੋਇਆ ਤੇ ਉਸ ਵੇਲੇ ਮਾਸਟਰ ਸ.ਅਜਾਇਬ ਸਿੰਘ ਮਾਂਗਟ ਸਾਨੂੰ ਲੱਗ ਗਏ। ਚੌਥੀ ਜਮਾਤ ਵੇਲੇ ਉਹ ਕਿਤੋਂ ਬਦਲ ਕੇ ਆਏ ਸੀ।ਸਕੂਲ ਦੇ ਵਿੱਚ ਦੋ ਤਿੰਨ ਪਿੰਡਾਂ ਦੇ ਬੱਚੇ ਪੜ੍ਹਨ ਆਇਆ ਕਰਦੇ ਸੀ । ਬਿਜਲੀਪੁਰ ਸ.ਦਲਜੀਤ ਸਿੰਘ ਲਿੱਟ (ਹੁਣ ਕੈਨੇਡਾ ਹੈ) ਸਾਡੇ ਨਾਲ ਪੜ੍ਹਦਾ ਸੀ ।ਇਕ ਦਿਨ ਮੈਨੂੰ ਬਹੁਤ ਤਾਪ ਚੜਿਆ ਹੋਇਆ ਸੀ। ਸਕੂਲ ਨਾ ਗਿਆ। ਉਸ ਦਿਨ ਬਾਪੂ ਜੀ ਸਕੂਲ ਦੇ ਵਿੱਚ ਰਾਜ ਮਿਸਤਰੀ ਦੇ ਨਾਲ ਦਿਹਾੜੀ ਲੱਗੇ ਹੋਏ ਸਨ। ਜਦ ਹਾਜ਼ਰੀ ਲਾਉਣ ਲੱਗੇ ਤਾਂ ਮਾਸਟਰ ਸ.ਅਜਾਇਬ ਸਿੰਘ ਨੇ ਬਾਪੂ ਜੀ ਹਾਕ ਮਾਰ ਕੇ ਪੁੱਛਿਆ । ” ਲਾਣੇਦਾਰਾ ਬੁੱਧ ਸਿੰਘ ਨੀ ਆਇਆ ਸਕੂਲ ?” ” ਉਹਨੂੰ ਤਾਂ ਕੱਲ੍ਹ ਦਾ ਤਾਪ ਹੋਇਆ ਹੈ ਘਰ ਪਿਆ ਜੀ !” ਬਾਪੂ ਜੀ ਨੇ ਦੱਸਿਆ। ਮਾਸਟਰ ਨੇ ਜੀ ਹੁਕਮ ਕੀਤਾ ” ਘਰੋਂ ਸਣੇ ਮੰਜੀ ਚੱਕ ਲਿਓ ਬੋਰਡ ਦੀ ਪੜ੍ਹਾਈ ਹੈ।” ਬਸ ਫੇਰ ਕੀ ਪੰਜ ਛੇ ਮੈਨੂੰ ਘਰੋਂ ਸਣੇ ਮੰਜੀ ਚੱਕ ਲਿਆਏ। ਮੈਂ ਡੌਰ ਭੌਰ ਹੋਇਆ ਝਾਕਾਂ। ਮਾਸਟਰ ਜੀ ਨੇ ਮੇਰੀ ਬਾਂਹ ਫੜਕੇ ਦੇਖੀ। ਮੈਂ ਭੱਠੀ ਵਾਂਗੂੰ ਤਪਦਾ ਸੀ। ਉਹਨਾਂ ਪੰਡਤ ਜੀ ਤੋਂ ਦੋ ਕੁਨੈਨ ਦੀ ਗੋਲੀਆਂ ਫੜਕੇ ਕਿਹਾ ” ਜਾਓ ਨੰਬਰਦਾਰਾਂ ਦਿਓ ਦੁੱਧ ਲਿਓ !”” ਮੈਨੂੰ ਪਾਣੀ ਨਾਲ ਦੋ ਗੋਲੀਆਂ ਦੇ ਦਿੱਤੀਆਂ।ਜਦ ਨੂੰ ਡੋਲੂ ਦੁੱਧ ਦਾ ਆ ਗਿਆ। ਉਹਨਾਂ ਨੇ ਦੋ ਗਲਾਸ ਕੋਸੇ ਜਿਹੇ ਦੁੱਧ ਪਿਆ ਕੇ ਕੱਪੜਾ ਲੈ ਕੇ ਪੈਣ ਲਈ ਕਿਹਾ ਤੇ ਦੋ ਮੁੰਡਿਆਂ ਨੂੰ ਮੇਰੀਆਂ ਲੱਤਾਂ ਬਾਹਾਂ ਘੁੱਟਣ ਲਾ ਦਿੱਤਾ। ਥੋੜ੍ਹੀ ਦੇ ਬਾਅਦ ਮੈਨੂੰ ਨੀਂਦ ਆ ਗਈ । ਦੋ ਕੁ ਘੰਟੇ ਬਾਅਦ ਜਦ ਸੁਰਤ ਆਈ ਤਾਂ ਮੈਂ ਹੈਰਾਨ ਹੋਇਆ। ਸੋਚਾਂ ਮੈਂ ਸਕੂਲ ਕਿਵੇਂ ਪੁਜ ਗਿਆ।ਮੈਂ ਜਾਗਦੇ ਨੂੰ ਦੇਖ ਕੇ ਫੇਰ ਮਾਸਟਰ ਜੀ ਨੇ ਮੂੰਹ ਧੋਣ ਲਈ ਕਿਹਾ। ਜਦ ਮੂੰਹ ਧੋਤਾ ਤਾਂ ਮੈਨੂੰ ਲੱਗਿਆ ਕਿ ਮੈਂ ਹੋਲਾ ਫੁੱਲ ਵਰਗਾ ਹੋ ਗਿਆ।ਉਨ੍ਹਾਂ ਮੈਨੂੰ ਕੋਲ ਬੁਲਾਇਆ ਤੇ ਬਹੁਤ ਪਿਆਰ ਨਾਲ ਕਿਹਾ । ” ਬੁੱਧ ਸਿਆ ਜੇ ਪੜ੍ਹ ਲਿਖ ਜਾਵੇਗਾ, ਤਾਂ ਲੋਕ ਤੈਨੂੰ ਸਰਦਾਰ ਬੁੱਧ ਸਿੰਘ ਜੀ ਕਹਿ ਕੇ ਬੁਲਾਇਆ ਕਰਨਗੇ ਜੇ ਨਾ ਪੜ੍ਹਿਆ ਤਾਂ ਕਿਸੇ ਨੇ ਬੁੱਧੂ ਵੀ ਨਹੀਂ ਕਹਿਣ ਤੈਨੂੰ ਕਾਲੂ ਕਿਹਾ ਕਰਨਗੇ।” ਉਨ੍ਹਾਂ ਬਾਪੂ ਜੀ ਨੂੰ ਹਿਦਾਇਤ ਕੀਤੀ ਕਿ ਇਸਨੂੰ ਘਰ ਨਹੀਂ ਰੱਖਣਾ। ਰੋਜ਼ ਸਕੂਲ ਭੇਜਣਾ ਹੈ, ਬੋਰਡ ਦੀ ਪੜ੍ਹਾਈ ਹੈ।ਬਸ ਫੇਰ ਕੀ ਆਪਾਂ ਨੇ ਮੁੜ ਕੇ ਛੁੱਟੀ ਨਾ ਕੀਤੀ। ਸਕੂਲ ਦੇ ਵਿੱਚ ਤਿੰਨ ਹੀ ਅਧਿਆਪਕ ਸਨ।ਪਿਆਰ ਵੀ ਕਰਦੇ ਤੇ ਕੁੱਟਦੇ ਵੀ ਬਹੁਤ ਸਨ । ਅੱਠਵੀਂ ਦੀ ਪੜ੍ਹਾਈ ਵੇਲੇ ਬਾਪੂ ਜੀ ਬਹੁਤ ਬੀਮਾਰ ਹੋ ਗਏ। ਉਹ ਸਰਪੰਚ ਬਸੰਤ ਸਿੰਘ ਦੇ ਨਾਲ ਸੀਰੀ ਸਨ।ਉਹਨਾਂ ਨੇ ਵੀਹ ਬਾਈ ਪਸ਼ੂ ਰੱਖੇ ਸਨ। ਮੈਨੂੰ ਸਕੂਲੋਂ ਹਟਾ ਕੇ ਬਾਪੂ ਦੀ ਥਾਂ ਤੋਰ ਦਿੱਤਾ। ਸਵੇਰੇ ਚਾਰ ਵਜੇ ਮੈਨੂੰ ਉਠਾਇਆ ਜਾਂਦਾ। ਮੂੰਹ ਹੱਥ ਧੋ ਕੇ ਚਾਹ ਪੀਣੀ ਤੇ ਕੰਮ ਉਤੇ ਚਲੇ ਜਾਣਾ। ਪਹਿਲਾਂ ਸਾਰਾ ਗੋਹਾ ਖਿੱਚ ਕੇ ਸਫਾਈ ਕਰਨੀ ਤੇ ਦੂਜੇ ਨੇ ਸਾਥੀ ਨੇ ਬਾਹਰ ਮਸ਼ੀਨ ਤੇ ਹਰਾ ਕੁਤਰਨ ਲੱਗ ਜਾਣਾ। ਫੇਰ ਰਲਾ ਕੇ ਖੁਰਲੀਆਂ ਦੇ ਵਿੱਚ ਸਿੱਟਣਾ। ਇਹ ਕੁੱਝ ਕਰਦਿਆਂ ਨੂੰ ਦਿਨ ਚੜ੍ਹ ਜਾਣਾ। ਦੁੱਧ ਚੋ ਕੇ ਫੇਰ ਸਾਈਕਲ ਉਤੇ ਦੋ ਢੋਲਾ ਦੇ ਵਿੱਚ ਪਾ ਕੇ ਡੇਅਰੀ ਵਿੱਚ ਪਾਉਣ ਚਲੇ ਜਾਣਾ। ਦਸ ਵਜੇ ਆ ਕੇ ਹਾਜਰੀ ਦੀ ਰੋਟੀ ਖਾ ਕੇ ਫੇਰ ਮੌਸਮ ਅਨੁਸਾਰ ਹਰਾ ਵੱਢਣ ਚਲੇ ਜਾਣਾ। ਸਾਰਾ ਦਿਨ ਊਰੀ ਬਣੇ ਰਹਿਣਾ। ਰਾਤ ਨੂੰ ਦਸ ਗਿਆਰਾਂ ਵਜੇ ਮੰਜਾ ਨਸੀਬ ਹੋਣਾ। ਬੁੱਧੂ ਹੁਣ ਬਾਬਾ ਬੁੱਧ ਸਿੰਘ ਨੀਲੋਂ ਬਣ ਗਿਆ ਹੈ। ਕੋਈ ਮੈਨੂੰ ਪ੍ਰੋਫੈਸਰ ਕਹਿੰਦਾ ਹੈ, ਕੋਈ ਡਾਕਟਰ ਸਾਹਿਬ ਕਹਿੰਦੇ ਹਨ। ਮੈਂ ਸਕੂਲੀ ਸਿੱਖਿਆ ਹਾਇਰ ਸੈਕੰਡਰੀ ਹਾਂ ਪਰ ਸਮਾਜ, ਧਰਮ, ਸਾਹਿਤ, ਆਲੋਚਨਾ, ਸੱਭਿਆਚਾਰ ਤੇ ਸਿਆਸਤ ਦਾ ਗਿਆਨ ਆਪਣੇ ਅਧਿਐਨ ਨਾਲ ਹਾਸਲ ਕੀਤਾ ਹੈ। ਹੁਣ ਮੈਨੂੰ ਲਿਖਣ ਸਮੇਂ ਇਕਾਂਤ ਦੀ ਲੋੜ ਨਹੀਂ ਪੈਂਦੀ, ਮੈਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਉਤੇ ਬਹਿ ਕੇ ਵੀ ਲਿਖ ਲੈਂਦਾ ਹਾਂ। ਜਦੋਂ ਮੈਂ ਲਿਖਦਾ ਹਾਂ ਤਾਂ ਮੈਂ ਬਾਹਰੀ ਸੰਸਾਰ ਭੁੱਲ ਜਾਂਦਾ ਹਾਂ ਤੇ ਮੇਰੇ ਅੰਦਰ

ਬੁੱਧ ਚਿੰਤਨ/ਮੇਰਾ ਨਾਅ ਬੁੱਧ ਸਿੰਘ ਕਿਵੇਂ ਰੱਖਿਆ/ਬੁੱਧ ਸਿੰਘ ਨੀਲੋਂ Read More »

ਸੁਖਬੀਰ ਬਾਦਲ ਨੂੰ ਮੁੜ ਵੱਡਾ ਝਟਕਾ! ਸਾਜਿਸ਼ਘਾੜਾ ਕਰਾਰ

ਅੰਮ੍ਰਿਤਸਰ, 22 ਮਈ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮੁੜ ਵੱਡਾ ਝਟਕਾ ਲੱਗਾ ਹੈ। ਸੁਖਬੀਰ ਬਾਦਲ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ। ਉਧਰ, ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਵੀ ਤਨਖਾਹੀਆ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਥਕ ਫੁੱਟ ਹੋਰ ਵਧ ਗਈ ਹੈ। ਇਸ ਦੇ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਜਾਂ ਬਾਹਰੀ ਕਿਸੇ ਵੀ ਤਖ਼ਤ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਆਦੇਸ਼ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਾ ਲਾਗੂ ਕੀਤਾ ਜਾਵੇਗਾ ਤੇ ਨਾ ਹੀ ਮੰਨਿਆ ਜਾਵੇਗਾ। ਦਰਅਸਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰਾਂ ਵਿਚਾਲੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਇੱਕ ਆਦੇਸ਼ ਦੇ ਮੋੜਵੇਂ ਜਵਾਬ ’ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਪੰਜ ਪਿਆਰਿਆਂ ਨਾਲ ਮੀਟਿੰਗ ਕਰਕੇ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਨੂੰ ਨਾ ਸਿਰਫ ਰੱਦ ਕਰ ਦਿੱਤਾ ਗਿਆ ਸਗੋਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ। ਇਸੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਜਿਸ਼ਘਾੜਾ ਆਖਦਿਆਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਇਹ ਮੀਟਿੰਗ ਜਥੇਦਾਰ ਭਾਈ ਬਲਦੇਵ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਤਖ਼ਤ ਦੇ ਵਧੀਕ ਹੈੱਡ ਗ੍ਰੰਥੀ ਭਾਈ ਦਲੀਪ ਸਿੰਘ ਤੇ ਭਾਈ ਗੁਰਦਿਆਲ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਪਰਸ਼ੂਰਾਮ ਸਿੰਘ ਤੇ ਮੀਤ ਗ੍ਰੰਥੀ ਭਾਈ ਅਮਰਜੀਤ ਸਿੰਘ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਹੁਕਮਨਾਮਾ ਜਾਰੀ ਕੀਤਾ। ਇਹ ਹੁਕਮਨਾਮਾ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸੋਸ਼ਲ ਮੀਡੀਆ ਸਾਈਟ ’ਤੇ ਵੀ ਅਪਲੋਡ ਕੀਤਾ ਗਿਆ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਹੁਕਮਨਾਮੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਕਥਿਤ ਤੇ ਆਪੇ ਥਾਪੇ ਜਥੇਦਾਰ ਦੱਸਿਆ ਹੈ। ਸ੍ਰੀ ਅਕਾਲ ਤਖ਼ਤ ਤੋਂ ਜਾਰੀ ਕੀਤੇ ਗਏ ਆਦੇਸ਼ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਅੱਜ ਤੋਂ ਸ੍ਰੀ ਅਕਾਲ ਤਖ਼ਤ ਜਾਂ ਬਾਹਰੀ ਕਿਸੇ ਵੀ ਤਖ਼ਤ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਆਦੇਸ਼ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਾ ਲਾਗੂ ਕੀਤਾ ਜਾਵੇਗਾ ਤੇ ਨਾ ਹੀ ਮੰਨਿਆ ਜਾਵੇਗਾ।

ਸੁਖਬੀਰ ਬਾਦਲ ਨੂੰ ਮੁੜ ਵੱਡਾ ਝਟਕਾ! ਸਾਜਿਸ਼ਘਾੜਾ ਕਰਾਰ Read More »

ਪਾਕਿਸਤਾਨ ‘ਚ ਪਏ ਪਾਣੀ ਦੇ ਲਾਲੇ, ਪ੍ਰਦਰਸ਼ਨਕਾਰੀਆਂ ਨੇ ਸਾੜਿਆ ਗ੍ਰਹਿ ਮੰਤਰੀ ਦਾ ਘਰ

ਪਾਕਿਸਤਾਨ, 22 ਮਈ – ਪਾਕਿਸਤਾਨ ਇਸ ਸਮੇਂ ਹਰ ਪਾਸਿਓਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ, ਇੱਕ ਪਾਸੇ ਬਲੋਚਿਸਤਾਨ ਵਿੱਚ ਅਸਥਿਰਤਾ ਹੈ ਤੇ ਦੂਜੇ ਪਾਸੇ ਉਸਦਾ ਸਿੰਧ ਸੂਬਾ ਵੀ ਸੜ ਰਿਹਾ ਹੈ। ਸਿੰਧ ਦੇ ਲੋਕ ਵਿਵਾਦਪੂਰਨ ਛੇ ਨਹਿਰੀ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ। ਮੰਗਲਵਾਰ ਨੂੰ ਇਸੇ ਪ੍ਰੋਜੈਕਟ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਨੌਸ਼ਹਿਰੋ ਫਿਰੋਜ਼ ਜ਼ਿਲ੍ਹੇ ਵਿੱਚ ਸਿੰਧ ਦੇ ਗ੍ਰਹਿ ਮੰਤਰੀ ਜ਼ਿਆਉਲ ਹਸਨ ਲੰਜਾਰ ਦੇ ਘਰ ‘ਤੇ ਹਮਲਾ ਕੀਤਾ ਅਤੇ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਜਾਇਦਾਦ ਦੀ ਭੰਨਤੋੜ ਕੀਤੀ ਅਤੇ ਘਰੇਲੂ ਸਮਾਨ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਰਾਜਮਾਰਗ ਦੇ ਨੇੜੇ ਮੋਰੋ ਕਸਬੇ ਵਿੱਚ ਸਥਿਤ ਮੰਤਰੀ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਇਆ ਤੇ ਨੇੜੇ ਖੜ੍ਹੇ ਦੋ ਟ੍ਰੇਲਰਾਂ ਨੂੰ ਵੀ ਅੱਗ ਲਗਾ ਦਿੱਤੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ ਵਿੱਚ ਦੋ ਪ੍ਰਦਰਸ਼ਨਕਾਰੀ ਮਾਰੇ ਗਏ ਤੇ ਇੱਕ ਡੀਐਸਪੀ ਅਤੇ ਛੇ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਚੋਲਿਸਤਾਨ ਨਹਿਰ ਦਾ ਮੁੱਦਾ ਪਾਕਿਸਤਾਨ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਸਿੰਧ ਸਰਕਾਰ ਤੇ ਕੇਂਦਰ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਵਿਚਕਾਰ ਵਿਵਾਦ ਦੀ ਇੱਕ ਵੱਡੀ ਹੱਡੀ ਬਣਿਆ ਹੋਇਆ ਹੈ। ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਚੋਲਿਸਤਾਨ ਮਾਰੂਥਲ ਨੂੰ ਸਿੰਜਣ ਲਈ ਸਿੰਧ ਨਦੀ ‘ਤੇ ਛੇ ਨਹਿਰਾਂ ਬਣਾਉਣ ਦੀ ਯੋਜਨਾ ਬਣਾ ਰਹੀ ਸੀ ਪਰ ਪੀਪੀਪੀ ਤੇ ਸਿੰਧ ਸੂਬੇ ਦੀਆਂ ਹੋਰ ਰਾਜਨੀਤਿਕ ਪਾਰਟੀਆਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੀਆਂ ਹਨ। ਸਰਕਾਰੀ ਸੂਤਰਾਂ ਅਨੁਸਾਰ, ਚੋਲਿਸਤਾਨ ਨਹਿਰ ਪ੍ਰਣਾਲੀ ਦੀ ਅਨੁਮਾਨਤ ਲਾਗਤ 211.4 ਬਿਲੀਅਨ ਰੁਪਏ ਹੈ ਤੇ ਇਹ ਪ੍ਰੋਜੈਕਟ ਹਜ਼ਾਰਾਂ ਏਕੜ ਬੰਜਰ ਜ਼ਮੀਨ ਨੂੰ ਖੇਤੀਯੋਗ ਜ਼ਮੀਨ ਵਿੱਚ ਬਦਲਣਾ ਸੀ। ਇਸ ਪ੍ਰੋਜੈਕਟ ਤਹਿਤ 400,000 ਏਕੜ ਜ਼ਮੀਨ ‘ਤੇ ਖੇਤੀ ਕਰਨ ਦੀ ਯੋਜਨਾ ਸੀ। ਪਰ ਇਸ ਪ੍ਰੋਜੈਕਟ ਨੂੰ ਸਿੰਧ ਵਿੱਚ ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਗਠਨਾਂ, ਕਾਰਕੁਨਾਂ ਅਤੇ ਵਕੀਲਾਂ ਵੱਲੋਂ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਪ੍ਰੋਜੈਕਟ ਦੇ ਖਿਲਾਫ ਸਿੰਧ ਭਰ ਵਿੱਚ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਸ ਦੇ ਮੱਦੇਨਜ਼ਰ, ਪਿਛਲੇ ਮਹੀਨੇ ਇਸ ਪ੍ਰੋਜੈਕਟ ਨੂੰ ਸਾਂਝਾ ਹਿੱਤ ਪ੍ਰੀਸ਼ਦ (ਸੀਸੀਆਈ) ਨੇ ਰੱਦ ਕਰ ਦਿੱਤਾ ਸੀ। ਸੀਸੀਆਈ ਦੀ ਮੀਟਿੰਗ ਤੋਂ ਬਾਅਦ ਪਾਕਿਸਤਾਨ ਦੇ ਪੀਐਮਓ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਸਾਰੇ ਸੂਬਿਆਂ ਵਿੱਚ ਆਪਸੀ ਸਮਝ ਤੇ ਸਹਿਮਤੀ ਤੋਂ ਬਿਨਾਂ ਕੋਈ ਵੀ ਨਵੀਂ ਨਹਿਰ ਨਹੀਂ ਬਣਾਈ ਜਾਵੇਗੀ… ਕੇਂਦਰ ਕਿਸੇ ਵੀ ਯੋਜਨਾ ‘ਤੇ ਅੱਗੇ ਨਹੀਂ ਵਧੇਗਾ ਜਦੋਂ ਤੱਕ ਸੂਬਿਆਂ ਵਿੱਚ ਇੱਕ ਵਿਆਪਕ ਸਮਝੌਤਾ ਨਹੀਂ ਹੋ ਜਾਂਦਾ।” ਸੀਸੀਆਈ ਦੇ ਫੈਸਲੇ ਦੇ ਬਾਵਜੂਦ, ਸਿੰਧ ਵਿੱਚ ਪ੍ਰੋਜੈਕਟ ਵਿਰੁੱਧ ਵਿਰੋਧ ਪ੍ਰਦਰਸ਼ਨ ਜਾਰੀ ਰਹੇ ਅਤੇ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਇਸਨੂੰ ਖਤਮ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੰਤਰੀ ਦੇ ਨਿਵਾਸ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸਨੂੰ “ਅੱਤਵਾਦੀ ਕਾਰਵਾਈ” ਕਰਾਰ ਦਿੱਤਾ ਹੈ।

ਪਾਕਿਸਤਾਨ ‘ਚ ਪਏ ਪਾਣੀ ਦੇ ਲਾਲੇ, ਪ੍ਰਦਰਸ਼ਨਕਾਰੀਆਂ ਨੇ ਸਾੜਿਆ ਗ੍ਰਹਿ ਮੰਤਰੀ ਦਾ ਘਰ Read More »

ਪ੍ਰੋਫੈਸਰ ਨੂੰ ਅੰਤਰਿਮ ਜ਼ਮਾਨਤ

ਸੁਪਰੀਮ ਕੋਰਟ ਦਾ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਨੂੰ ਅੰਤਰਿਮ ਜ਼ਮਾਨਤ ਦੇਣ ਦਾ ਫ਼ੈਸਲਾ ਕਈ ਕਾਰਨਾਂ ਕਰ ਕੇ ਅਹਿਮ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਭਾਰਤ ਵਿੱਚ ਬੋਲਣ ਦੀ ਆਜ਼ਾਦੀ, ਅਕਾਦਮਿਕ ਸੁਤੰਤਰਤਾ ਅਤੇ ਕਾਨੂੰਨੀ ਪ੍ਰਕਿਰਿਆ ਦੇ ਮੁੱਦਿਆਂ ਨਾਲ ਜੁਡਿ਼ਆ ਹੋਇਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕਾਫ਼ੀ ਸੰਤੁਲਿਤ ਪਹੁੰਚ ਅਖ਼ਤਿਆਰ ਕਰਦਿਆਂ ਪ੍ਰੋ. ਮਹਿਮੂਦਾਬਾਦ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਜਿਸ ਨਾਲ ਉਨ੍ਹਾਂ ਨੂੰ ਹਿਰਾਸਤ ’ਚੋਂ ਫੌਰੀ ਤੌਰ ’ਤੇ ਰਿਹਾਈ ਮਿਲ ਜਾਵੇਗੀ। ਇਸ ਤਰ੍ਹਾਂ ਪਟੀਸ਼ਨਰ ਧਿਰ ਨੂੰ ਆਰਜ਼ੀ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਹੀ ਅਹਿਮ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਪ੍ਰੋਫੈਸਰ ਮਹਿਮੂਦਾਬਾਦ ਖ਼ਿਲਾਫ਼ ਦਰਜ ਐੱਫਆਈਆਰ ਦੀ ਜਾਂਚ ਉੱਪਰ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਕਾਨੂੰਨੀ ਪ੍ਰਕਿਰਿਆ ਜਾਰੀ ਰਹੇਗੀ ਅਤੇ ਉਨ੍ਹਾਂ ਨੂੰ ਅਦਾਲਤ ਵੱਲੋਂ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਸਹਿਯੋਗ ਦੇਣਾ ਪਵੇਗਾ। ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਨਾਲ ਕੁਝ ਸ਼ਰਤਾਂ ਵੀ ਆਇਦ ਕੀਤੀਆਂ ਹਨ ਜਿਨ੍ਹਾਂ ਤਹਿਤ ਉਨ੍ਹਾਂ ’ਤੇ ਕੇਸ ਅਤੇ ਸਮੁੱਚੇ ਮਾਮਲੇ ਪਹਿਲਗਾਮ ਹਮਲੇ ਜਾਂ ਅਪਰੇਸ਼ਨ ਸਿੰਧੂਰ ਬਾਰੇ ਕੋਈ ਪੋਸਟ ਪਾਉਣ ਜਾਂ ਟਿੱਪਣੀ ਕਰਨ ਦੀ ਮਨਾਹੀ ਹੈ। ਅੰਤਰਿਮ ਫ਼ੈਸਲੇ ਦੇ ਇਸ ਪਹਿਲੂ ਦੇ ਮੱਦੇਨਜ਼ਰ ਜ਼ਮਾਨਤ ਮਿਲਣ ਤੋਂ ਬਾਅਦ ਬੋਲਣ ਦੀ ਆਜ਼ਾਦੀ ਦੇ ਦਾਇਰੇ ਬਾਰੇ ਸਵਾਲ ਉਠਾਏ ਜਾ ਸਕਦੇ ਹਨ, ਖ਼ਾਸਕਰ ਕਿਸੇ ਅਜਿਹੇ ਵਿਦਵਾਨ ਦੇ ਮਾਮਲੇ ਵਿੱਚ ਜਿਸ ਦਾ ਕਿੱਤਾ ਹੀ ਜਨਤਕ ਸੰਵਾਦ ਰਚਾਉਣ ਨਾਲ ਜੁਡਿ਼ਆ ਹੋਇਆ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਹਾਲਾਂਕਿ ਬੋਲਣ ਦੀ ਆਜ਼ਾਦੀ ਦੇ ਹੱਕ ਨੂੰ ਸਹੀ ਠਹਿਰਾਇਆ ਹੈ ਪਰ ਇਸ ਨੇ ਪ੍ਰੋਫੈਸਰ ਮਹਿਮੂਦਾਬਾਦ ਦੀ ਪੋਸਟ ਵਿੱਚ ‘ਡੌਗ ਵਿਸਲਿੰਗ’ ਵਰਗੇ ਗਏ ਕੁਝ ਸ਼ਬਦਾਂ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ ਅਤੇ ਉਨ੍ਹਾਂ ’ਤੇ ਸਸਤੀ ਸ਼ੋਹਰਤ ਹਾਸਿਲ ਕਰਨ ਦਾ ਦੋਸ਼ ਵੀ ਲਾਇਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਪਾਈ ਪ੍ਰੋਫੈਸਰ ਦੀ ਪੋਸਟ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਸਿਟ ਕਾਇਮ ਕਰਨ ਦਾ ਨਿਰਦੇਸ਼ ਵੀ ਅਹਿਮ ਗੱਲ ਹੈ। ਇਸ ਤੋਂ ਇਹ ਸਮਝਿਆ ਜਾ ਰਿਹਾ ਹੈ ਕਿ ਪੋਸਟ ਦੇ ਮਤਲਬ ਅਤੇ ਇਸ ਦੀ ਨਿੱਠਵੀਂ ਅਤੇ ਨਿਰਪੱਖ ਜਾਂਚ ਕਰਾਉਣ ਦੇ ਪੱਖਾਂ ਦੀ ਜਟਿਲਤਾ ਨੂੰ ਅਦਾਲਤ ਵੱਲੋਂ ਪ੍ਰਵਾਨ ਕੀਤਾ ਗਿਆ ਹੈ, ਖ਼ਾਸ ਕਰ ਕੇ ਇਸ ਜ਼ਾਵੀਏ ਤੋਂ ਕਿ ਕੁਝ ਗੱਲਾਂ ਦੇ ਦੋਹਰੇ ਅਰਥ ਹੋ ਸਕਦੇ ਹਨ। ਅਦਾਲਤੀ ਨਿਰਦੇਸ਼ਾਂ ਮੁਤਾਬਿਕ ਸਿਟ ਵਿੱਚ ਸੀਨੀਅਰ ਆਈਪੀਐੱਸ ਅਫ਼ਸਰ ਸ਼ਾਮਿਲ ਹੋਣਗੇ ਪਰ ਇਹ ਹਰਿਆਣਾ ਜਾਂ ਦਿੱਲੀ ਤੋਂ ਨਹੀਂ ਲਏ ਜਾਣਗੇ ਤਾਂ ਕਿ ਇਸ ਦੀ ਨਿਰਪੱਖਤਾ ਯਕੀਨੀ ਬਣਾਈ ਜਾ ਸਕੇ। ਪ੍ਰੋਫੈਸਰ ਮਹਿਮੂਦਾਬਾਦ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਦਮਿਕ ਅਤੇ ਬੋਲਣ ਦੀ ਆਜ਼ਾਦੀ ਮੁਤੱਲਕ ਦੇਸ਼ ਭਰ ਵਿੱਚ ਬਹਿਸ ਸ਼ੁਰੂ ਹੋ ਗਈ ਹੈ। ਬਹੁਤ ਸਾਰੇ ਵਿਦਵਾਨਾਂ ਤੇ ਨਾਗਰਿਕ ਸਮਾਜ ਦੇ ਕਾਰਕੁਨਾਂ ਤੇ ਹਸਤੀਆਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਸੀ ਅਤੇ ਪੁਲੀਸ ਦੀ ਕਾਰਵਾਈ ਨੂੰ ਸਰਕਾਰ ਨਾਲ ਅਸਹਿਮਤ ਆਵਾਜ਼ਾਂ ਨੂੰ ਖਾਮੋਸ਼ ਕਰਨ ਅਤੇ ਅਕਾਦਮਿਕ ਆਜ਼ਾਦੀ ਨੂੰ ਕੁਚਲਣ ਦੇ ਕਦਮ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਪ੍ਰਸੰਗ ਵਿੱਚ ਸੁਪਰੀਮ ਕੋਰਟ ਦੀਆਂ ਕੁਝ ਟਿੱਪਣੀਆਂ ਨਾਲ ਇਹ ਬਹਿਸ ਹੋਰ ਭਖਣ ਦੇ ਆਸਾਰ ਹਨ ਜਿਨ੍ਹਾਂ ਨੂੰ ਅਕਾਦਮਿਕ ਆਜ਼ਾਦੀ ਦੇ ਕੁਝ ਪ੍ਰਗਟਾਵਿਆਂ ਦੇ ਉਲਟ ਲਿਆ ਜਾ ਰਿਹਾ ਹੈ। ਇਸ ਲਿਹਾਜ਼ ਤੋਂ ਇਹ ਮਾਮਲਾ ਦੇਸ਼ ਦੇ ਮੌਜੂਦਾ ਹਾਲਾਤ ਵਿੱਚ ਬੋਲਣ ਦੀ ਆਜ਼ਾਦੀ ਅਤੇ ਅਕਾਦਮਿਕ ਸੁਤੰਤਰਤਾ ਲਈ ਟੈਸਟ ਕੇਸ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਪ੍ਰੋਫੈਸਰ ਨੂੰ ਅੰਤਰਿਮ ਜ਼ਮਾਨਤ Read More »

ਬਾਨੂ ਮੁਸ਼ਤਾਕ ਨੂੰ ਬੁੱਕਰ ਪੁਰਸਕਾਰ

ਬਾਨੂ ਮੁਸ਼ਤਾਕ ਦੀ ਰਚਨਾ ‘ਹਾਰਟ ਲੈਂਪ’ ਦੇ ਪੰਨਿਆਂ ਦੀ ਚਮਕ ਨਾ ਕੇਵਲ ਹੋਰ ਵਧ ਗਈ ਹੈ ਸਗੋਂ ਇਹ ਆਲਮੀ ਮੰਚ ’ਤੇ ਖੇਤਰੀ ਸਾਹਿਤ ਲਈ ਰੌਸ਼ਨੀ ਬਣ ਕੇ ਵੀ ਉੱਭਰੀ ਹੈ। ਸਾਲ 2025 ਦਾ ਕੌਮਾਂਤਰੀ ਬੁੱਕਰ ਪੁਰਸਕਾਰ ਜਿੱਤ ਕੇ ਬਾਨੂੰ ਮੁਸ਼ਤਾਕ ਨੇ ਨਾ ਕੇਵਲ ਇਤਿਹਾਸ ਰਚ ਦਿੱਤਾ ਹੈ ਸਗੋਂ ਭਾਰਤੀ ਸਾਹਿਤ ਨੂੰ ਭਾਸ਼ਾਈ ਖਾਨਿਆਂ ਵਿੱਚ ਬੰਨ੍ਹ ਕੇ ਦੇਖਣ ਦੀਆਂ ਤੰਗਨਜ਼ਰ ਧਾਰਨਾਵਾਂ ਉੱਪਰ ਵੱਡੀ ਚੋਟ ਕੀਤੀ ਹੈ। 77 ਸਾਲਾ ਕੰਨੜ ਸਾਹਿਤਕਾਰ ਦੀਆਂ ਕਹਾਣੀਆਂ ਦਾ ਸਫ਼ਰ ਤਿੰਨ ਦਹਾਕਿਆਂ ਵਿੱਚ ਫੈਲਿਆ ਹੋਇਆ ਹੈ ਤੇ ਇਹ ਪੱਤਰਕਾਰੀ ਦੇ ਨਿਸ਼ਚੇ ਅਤੇ ਕਾਰਕੁਨ ਦੇ ਜਜ਼ਬੇ ਨਾਲ ਭਰਪੂਰ ਹੈ; ਇਸ ਤੋਂ ਇਲਾਵਾ ਇਹ ਔਰਤਾਂ, ਦਲਿਤਾਂ ਤੇ ਦਮਿਤਾਂ ਦੀਆਂ ਜ਼ਿੰਦਗੀਆਂ ਦੇ ਤਜਰਬੇ ਦੀ ਥਾਹ ਵੀ ਪਾਉਂਦੀਆਂ ਹਨ। ਬਾਨੂ ਮੁਸ਼ਤਾਕ ਦੇ ਕਿਰਦਾਰ ਜਾਤ ਤੇ ਧਰਮ ਦੇ ਢਕੋਸਲਿਆਂ ਖ਼ਿਲਾਫ਼ ਲੜਦੇ ਹਨ ਅਤੇ ਪਿੱਤਰਸੱਤਾ ਦੀ ਹਿੰਸਾ ਨੂੰ ਆਪਣੇ ਪਿੰਡੇ ’ਤੇ ਸਹਿੰਦੇ ਹੋਏ ਮਾਣਮੱਤੇ ਢੰਗ ਨਾਲ ਵੰਗਾਰਦੇ ਹਨ। ਉਨ੍ਹਾਂ ਦੀਆਂ ਕਹਾਣੀਆਂ ਨੂੰ ਹੁਣ ਕੌਮਾਂਤਰੀ ਪੱਧਰ ’ਤੇ ਸਲਾਹਿਆ ਅਤੇ ਪ੍ਰਵਾਨ ਕੀਤਾ ਗਿਆ ਹੈ ਜਿਸ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਨਾਬਰੀ ਦੇ ਬਿਰਤਾਂਤ ਦੀ ਮੰਗ ਤੇ ਖ਼ਪਤ ਹੁਣ ਕਿਸ ਕਦਰ ਵਧ ਰਹੀ ਹੈ ਅਤੇ ਇਸ ਨੂੰ ਕਿਵੇਂ ਮੁੜ ਪਰਿਭਾਸ਼ਤ ਕੀਤਾ ਜਾ ਰਿਹਾ ਹੈ। ਬਾਨੂੰ ਮੁਸ਼ਤਾਕ ਦੀ ਇਸ ਰਚਨਾ ਦੇ ਨਾਲ-ਨਾਲ ਦੀਪਾ ਭਾਸਤੀ ਦੀ ਵੀ ਤਾਰੀਫ਼ ਹੋਈ ਹੈ ਜਿਸ ਨੇ ਇਸ ਰਚਨਾ ਦਾ ਅੰਗਰੇਜ਼ੀ ਵਿੱਚ ਜਾਨਦਾਰ ਅਨੁਵਾਦ ਕੀਤਾ ਹੈ। ਉਸ ਦੇ ਠੁੱਕਦਾਰ ਅਨੁਵਾਦ ਨੇ ਇਸ ਦਾ ਬੱਝਵਾਂ ਪ੍ਰਭਾਵ ਸਿਰਜਿਆ ਹੈ ਅਤੇ ਮੁਸ਼ਤਾਕ ਦੇ ਲੇਖਨ ਦੇ ਠੇਠਪੁਣੇ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ। ਇਹੀ ਨਹੀਂ, ਇਸ ਨੇ ਕੰਨੜ ਜ਼ਬਾਨ ਦੇ ਰੂਪ ਨੂੰ ਅੰਗਰੇਜ਼ੀ ਵਿੱਚ ਉਤਾਰ ਦਿੱਤਾ ਹੈ। ਇਸ ਸਾਂਝੇ ਉਦਮ ਦੀ ਇਹ ਜਿੱਤ ਨਾ ਕੇਵਲ ਅਦਬ ਦੀ ਜਿੱਤ ਹੈ ਸਗੋਂ ਇਹ ਨੁਮਾਇੰਦਗੀ ਦੀ ਸਿਆਸਤ ਦੀ ਵੀ ਜਿੱਤ ਹੈ। ਇਸ ਤੋਂ ਪਹਿਲਾਂ 2022 ਵਿੱਚ ਗੀਤਾਂਜਲੀ ਸ਼੍ਰੀ ਨੇ ਬੁੱਕਰ ਪੁਰਸਕਾਰ ਜਿੱਤਿਆ ਸੀ। ਗੀਤਾਂਜਲੀ ਸ਼੍ਰੀ ਦੇ ਹਿੰਦੀ ਨਾਵਲ ‘ਰੇਤ ਸਮਾਧੀ’ (ਟੌਂਬ ਆਫ ਸੈਂਡ) ਨੇ ਹਿੰਦੀ ਸਾਹਿਤ ਨੂੰ ਆਲਮੀ ਨਜ਼ਰਾਂ ਵਿੱਚ ਲਿਆਂਦਾ ਸੀ ਜਦੋਂਕਿ ‘ਹਾਰਟ ਲੈਂਪ’ ਨੇ ਕੰਨੜ ਸਾਹਿਤ ਨੂੰ ਇਹ ਮਾਣ ਦਿਵਾਇਆ ਹੈ। ਆਸ ਕੀਤੀ ਜਾਂਦੀ ਹੈ ਕਿ ਇਸ ਨਾਲ ਪ੍ਰਕਾਸ਼ਕਾਂ, ਅਨੁਵਾਦਕਾਂ ਅਤੇ ਸੰਸਥਾਵਾਂ ਨੂੰ ਭਾਰਤ ਦੇ ਵੰਨ-ਸਵੰਨੇ ਸਾਹਿਤਕ ਚੌਗਿਰਦੇ ਵਿੱਚ ਨਿਵੇਸ਼ ਕਰਨ ਦਾ ਹੌਸਲਾ ਮਿਲੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਮਹਾਨਗਰਾਂ ਤੋਂ ਪਰ੍ਹੇ ਦੇਖਣ ਲਈ ਵੀ ਪ੍ਰੇਰਨਾ ਮਿਲੇਗੀ। ਇਹ ਅਜਿਹਾ ਯੁੱਗ ਹੈ ਜਿਸ ਵਿੱਚ ਸਭਿਆਚਾਰ ਦਾ ਜ਼ੋਰ-ਸ਼ੋਰ ਨਾਲ ਤਜਾਰਤੀਕਰਨ ਕੀਤਾ ਜਾ ਰਿਹਾ ਹੈ ਅਤੇ ਅਸਹਿਮਤੀ ਨੂੰ ਦਬਾਇਆ ਜਾਂਦਾ ਹੈ ਤਾਂ ‘ਹਾਰਟ ਲੈਂਪ’ ਦੀ ਇਹ ਪ੍ਰਾਪਤੀ ਸਾਨੂੰ ਚੇਤਾ ਦਿਵਾਉਂਦੀ ਹੈ ਕਿ ਕਲਮ ਅਜੇ ਵੀ ਗੂੰਜਦੀ ਹੈ।

ਬਾਨੂ ਮੁਸ਼ਤਾਕ ਨੂੰ ਬੁੱਕਰ ਪੁਰਸਕਾਰ Read More »

ਹੁਣ ਪੰਜਾਬ ਦੇ 53 ਪਿੰਡਾਂ ਦੀਆਂ ਜ਼ਮੀਨਾਂ ਹੋਣਗੀਆਂ ਐਕੁਆਇਰ

ਚੰਡੀਗੜ੍ਹ, 22 ਮਈ – ਪੰਜਾਬ ਅੰਦਰ ਸਰਕਾਰ ਮੁੜ ਵੱਡੇ ਪੱਧਰ ਉਪਰ ਖੇਤੀ ਵਾਲੀਆਂ ਜ਼ਮੀਨਾਂ ਐਕੁਆਇਰ ਕਰਨ ਜਾ ਰਹੀ ਹੈ। ਸਰਕਾਰ ਵੱਲੋਂ ਲੁਧਿਆਣਾ, ਮੋਗਾ, ਫਿਰੋਜ਼ਪੁਰ ਤੇ ਨਵਾਂ ਸ਼ਹਿਰ ਦੇ 53 ਪਿੰਡਾਂ ਵਿੱਚ ਉਪਜਾਊ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਪੰਜਾਬ ਵਿੱਚ ਜ਼ਮੀਨਾਂ ਦੇ ਰੇਟ ਹੋਰ ਵਧਣ ਦਾ ਆਸਾਰ ਬਣ ਗਏ ਹਨ। ਪਿਛਲੇ ਸਮੇਂ ਅੰਦਰ ਕੇਂਦਰ ਸਰਕਾਰ ਤੇ ਪ੍ਰਾਈਵੇਟ ਬਿਲਡਰਾਂ ਵੱਲੋਂ ਜ਼ਮੀਨਾਂ ਐਕੁਆਇਰ ਕਰਨ ਕਰਕੇ ਪੰਜਾਬ ਅੰਦਰ ਆਮ ਖੇਤੀ ਜ਼ਮੀਨਾਂ ਦੇ ਰੇਟ ਪਹਿਲਾਂ ਹੀ ਆਸਮਾਨੀ ਚੜ੍ਹੇ ਹੋਏ ਹਨ। ਦੂਜੇ ਪਾਸੇ ਕਿਸਾਨ ਸਰਕਾਰਾਂ ਤੇ ਬਿਲਡਰਾਂ ਵੱਲੋਂ ਧੜਾਧੜ ਉਪਜਾਊ ਜ਼ਮੀਨਾਂ ਐਕੁਆਇਰ ਕਰਨ ਨੂੰ ਖਤਰੇ ਦੀ ਘੰਟੀ ਮੰਨ ਰਹੇ ਹਨ। ਕਿਸਾਨ ਜਥੇਬੰਦੀਆਂ ਇਸ ਖਿਲਾਫ ਉੱਠ ਖੜ੍ਹੀਆਂ ਹਨ। ਮੁੱਲਾਂਪੁਰ ਦਾਖਾ ਇਲਾਕੇ ਦੇ 32 ਤੋਂ ਵੱਧ ਪਿੰਡਾਂ ਦੀ 24 ਹਜ਼ਾਰ ਏਕੜ ਜ਼ਮੀਨ ਅਰਬਨ ਅਸਟੇਟ ਲਈ ਐਕੁਆਇਰ ਕਰਨ ਦੇ ਸਰਕਾਰੀ ਫ਼ੈਸਲੇ ਖ਼ਿਲਾਫ਼ ਬੁੱਧਵਾਰ ਨੂੰ ਵਿਸ਼ਾਲ ਕਾਨਫਰੰਸ ਹੋਈ। ਇਸ ਵਿੱਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਵਿਰੋਧੀ ਧਿਰਾਂ ਦੇ ਨੁਮਾਇੰਦੇ ਇਕ ਮੰਚ ’ਤੇ ਇਕਸੁਰ ਨਜ਼ਰ ਆਏ। ਇਕੱਠ ਨੇ ਸਰਕਾਰ ਦਾ ਇਹ ਫ਼ੈਸਲਾ ਕਿਸੇ ਕੀਮਤ ’ਤੇ ਲਾਗੂ ਨਾ ਹੋਣ ਦਾ ਅਹਿਦ ਲਿਆ। ਸਾਰੇ ਪਿੰਡਾਂ ਦੇ ਲੋਕਾਂ ਨੂੰ ਗਰਾਮ ਸਭਾਵਾਂ ਦੇ ਇਜਲਾਸ ਸੱਦ ਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੇ ਮਤੇ ਪਾਸ ਕਰਨ ਦਾ ਸੱਦਾ ਦਿੱਤਾ ਗਿਆ। ਇਸ ਤੋਂ ਇਲਾਵਾ 24 ਮਈ ਨੂੰ ਮੁੱਲਾਂਪੁਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਪੱਕੇ ਤੌਰ ’ਤੇ ਰੱਦ ਕਰਾਉਣ ਲਈ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਦਾ ਵੀ ਫ਼ੈਸਲਾ ਹੋਇਆ।

ਹੁਣ ਪੰਜਾਬ ਦੇ 53 ਪਿੰਡਾਂ ਦੀਆਂ ਜ਼ਮੀਨਾਂ ਹੋਣਗੀਆਂ ਐਕੁਆਇਰ Read More »