May 4, 2025

ਚਾਈਨਾ ਡੋਰ ਵੇਚਣ/ਸਟੋਰ/ਵਰਤੋਂ ‘ਤੇ ਪਾਬੰਦੀ ਆਦੇਸ਼ ਜਾਰੀ

ਮੋਗਾ 4 ਮਈ – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ਼੍ਰੀਮਤੀ ਚਾਰੂਮਿਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 (ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ‘ਚ ਕੁੱਝ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਆਦੇਸ਼ 30 ਜੂਨ 2025 ਤੱਕ ਲਾਗੂ ਰਹਿਣਗੇ। ਆਮ ਜਨਤਾ ਲਈ ਲਾਇਸੰਸੀ ਤੇ ਹੋਰ ਤੇਜ਼ਧਾਰ ਹਥਿਆਰ ਨਾਲ ਲੈ ਕੇ ਚੱਲਣ ‘ਤੇ ਪਾਬੰਦੀ ਜ਼ਿਲ੍ਹੇ ‘ਚ ਅਮਨ-ਸ਼ਾਂਤੀ ਕਾਇਮ ਰੱਖਣ ਦੇ ਮੱਦੇ-ਨਜ਼ਰ ਜ਼ਿਲ੍ਹੇ ਦੀ ਹਦੂਦ ਅੰਦਰ ਆਮ ਜਨਤਾ ਲਈ ਲਾਇਸੰਸੀ ਹਥਿਆਰ, ਟਕੂਏ, ਬਰਛੇ, ਛੁਰੇ, ਤ੍ਰਿਸ਼ੂਲ ਤੇ ਹੋਰ ਤੇਜ਼ਧਾਰ ਹਥਿਆਰ ਨਾਲ ਲੈ ਕੇ ਚੱਲਣ ਅਤੇ ਪ੍ਰਦਰਸ਼ਨ ਕਰਨ ‘ਤੇ ਪੂਰਨ ਰੋਕ ਲਗਾਈ ਹੈ। ਇਹ ਹੁਕਮ ਪੁਲਿਸ, ਹੋਮਗਾਰਡ ਜਾਂ ਸੀ.ਆਰ.ਪੀ.ਐਫ. ਕ੍ਰਮਚਾਰੀਆਂ, ਜਿੰਨ੍ਹਾਂ ਕੋਲ ਸਰਕਾਰੀ ਹਥਿਆਰ ਹਨ ਅਤੇ ਅਸਲਾ ਚੁੱਕਣ ਦੀ ਮਨਜ਼ੂਰੀ ਪ੍ਰਾਪਤ ਅਸਲਾ ਧਾਰਕਾਂ ‘ਤੇ ਲਾਗੂ ਨਹੀਂ ਹੋਵੇਗਾ। ਜ਼ਿਲੇ ‘ਚ ਪਲਾਸਟਿਕ ਲਿਫ਼ਾਫਿਆਂ ਨੂੰ ਬਣਾਉਣ, ਸਟੋਰ ਕਰਨ, ਵੇਚਣ ਅਤੇ ਵਰਤੋਂ ‘ਤੇ ਪਾਬੰਦੀ ਤਕਨਾਲਜੀ ਦਬਾਅ ਅਤੇ ਮੰਡੀਕਰਨ ਦੀਆਂ ਨਵੀਆਂ ਜੁਗਤਾਂ ਕਰਕੇ ਵਰਤ ਕੇ ਸੁੱਟਣ ਵਾਲੀਆਂ, ਪੈਕ ਕਰਨ ਲਈ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਉਪਭੋਗੀ ਵਸਤੂਆਂ ਲਈ ਵਧ ਰਹੀ ਖਪਤ ਕਾਰਣ ਬਹੁਤ ਜਿਆਦਾ ਪਲਾਸਟਿਕ ਦੀ ਰੱਦੀ ਕੂੜਾ ਕਰਕਟ ਸੁੱਟਣ ਦੀਆਂ ਥਾਵਾਂ ਅਤੇ ਖੁੱਲੀਆਂ ਥਾਵਾਂ ਆਦਿ ਤੇ ਥਾਂ ਮੱਲ ਰਹੀ, ਇਹ ਲਿਫ਼ਾਫੇ ਸੀਵਰੇਜ਼ ਪ੍ਰਣਾਲੀ ਨੂੰ ਖਾਸ ਤੌਰ ਤੇ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਇਹ ਨਾਲੀਆਂ ਅਤੇ ਖੁੱਲ੍ਹੇ ਨਾਲਿਆਂ ਵਿੱਚ ਰੁਕਾਵਟ ਦਾ ਕਾਰਣ ਬਣਦੇ ਹਨ। ਇਸੇ ਤਰਾਂ ਮਨੁੱਖੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ‘ਦੀ ਪੰਜਾਬ ਪਲਾਸਟਿਕ ਅਤੇ ਕੈਰੀ ਬੈਗ (ਮੈਨੂਫੈਕਚਰਿੰਗ, ਯੂਜਿਜ ਐਂਡ ਡਿਸਪੋਜ਼ਲ) ਕੰਟਰੋਲ ਐਕਟ, 2005’ ਅਨੁਸਾਰ ਜਿਲੇ ‘ਚ 30 ਮਾਈਕਰੋਨ ਤੋਂ ਘੱਟ ਮੋਟਾਈ ਅਤੇ 8 12 ਇੰਚੀ ਆਕਾਰ ਤੋਂ ਘੱਟ ਅਣਲੱਗ ਪਲਾਸਟਿਕ ਲਿਫਾਫਿਆਂ ਨੂੰ ਬਣਾਉਣ, ਸਟੋਰ ਕਰਨ, ਵੇਚਣ ਅਤੇ ਵਰਤੋਂ ‘ਤੇ ਪੂਰਣ ਪਾਬੰਦੀ ਲਗਾਈ ਗਈ ਹੈ। ਪਲਾਸਟਿਕ ਮਨੁੱਖੀ ਸਿਹਤ ਲਈ ਹਾਨੀਕਾਰਕ ਹੋਣ ਦੇ ਨਾਲ ਪਸ਼ੂਆਂ ਵੱਲੋਂ ਪਲਾਸਟਿਕ ਲਿਫ਼ਾਫ਼ਿਆਂ ਦੀ ਰਹਿੰਦ-ਖੂੰਹਦ ਖਾਧੇ ਜਾਣ ਕਾਰਣ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਉਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਨਾਲ ਆਮ ਜਨ-ਜੀਵਨ ਵਿੱਚ ਭਾਰੀ ਵਿਘਨ ਪੈਂਦਾ ਹੈ। ਪਿੰਡਾਂ ਦੀਆਂ ਫਿਰਨੀਆਂ ‘ਤੇ ਰੂੜੀਆਂ ਆਦਿ ਦੇ ਢੇਰ ਲਗਾ ਕੇ ਨਜਾਇਜ਼ ਕਬਜ਼ੇ ਕਰਨ ‘ਤੇ ਪਾਬੰਦੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਆਮ ਲੋਕਾਂ ਵੱਲੋਂ ਪਿੰਡਾਂ ਦੀਆਂ ਫਿਰਨੀਆਂ ‘ਤੇ ਰੂੜੀਆਂ ਆਦਿ ਦੇ ਢੇਰ ਲਗਾ ਕੇ ਅਤੇ ਹੋਰ ਤਰੀਕਿਆਂ ਨਾਲ ਨਜਾਇਜ਼ ਕਬਜੇ ਕੀਤੇ ਗਏ ਹਨ, ਜਿਸ ਕਾਰਣ ਜਿਥੇ ਦੁਰਘਟਨਾ ਵਾਪਰਨ ਦਾ ਖਤਰਾ ਪੈਦਾ ਹੁੰਦਾ ਹੈ, ਉਥੇ ਲੜਾਈ-ਝਗੜੇ ਕਾਰਣ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਇਸ ਲਈ ਜਿਲੇ ਅੰਦਰ ਸੜਕਾਂ ਦੇ ਇਰਦ-ਗਿਰਦ ਆਮ ਲੋਕਾਂ ਵੱਲੋਂ ਕੂੜੇ ਦੇ ਢੇਰ ਲਗਾਉਣ ਅਤੇ ਆਮ ਕਿਸਾਨਾਂ ਵੱਲੋਂ ਬਰਮਾ ਦੀ ਮਿੱਟੀ ਪੁੱਟਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਸ਼ਹਿਰਾਂ ਅਤੇ ਪਿੰਡਾਂ ਵਿੱਚ ਮੀਟ ਸ਼ਾਪ ਦੀਆਂ ਦੁਕਾਨਾਂ/ ਖੋਖੇ ਆਦਿ ਲਗਾ ਕੇ ਮੀਟ ਵੇਚਣ ‘ਤੇ ਵੀ ਪਾਬੰਦੀ ਇਸੇ ਤਰ੍ਹਾਂ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੀਟ ਸ਼ਾਪ ਦੀਆਂ ਦੁਕਾਨਾਂ/ਖੋਖੇ ਆਦਿ ਲਗਾ ਕੇ ਮੀਟ ਵੇਚਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਜਿਲੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਈ ਵਿਅਕਤੀਆਂ ਵੱਲੋਂ ਮੀਟ ਸ਼ਾਪ ਦੀਆਂ ਦੁਕਾਨਾਂ ਅਤੇ ਖੋਖੇ ਆਦਿ ਬਣਾਏ ਹੋਏ ਹਨ, ਜਿੱਥੇ ਇਹ ਵਿਅਕਤੀ ਬੱਕਰੇ, ਮੁਰਗੇ ਅਤੇ ਮੱਛੀ ਆਦਿ ਕੱਟ ਕੇ ਵੇਚਦੇ ਹਨ। ਇਸ ਨਾਲ ਜਿੱਥੇ ਸ਼ਹਿਰਾਂ/ਪਿੰਡਾਂ ਵਿੱਚ ਬਦਬੂ ਫੈਲਦੀ ਹੈ ਤੇ ਗੰਦਗੀ ਪੈਦਾ ਹੁੰਦੀ ਹੈ, ਉਥੇ ਵਾਤਾਵਰਣ ਦੂਸਿਤ ਹੁੰਦਾ ਹੈ ਅਤੇ ਸ਼ਹਿਰਾਂ ਵਿੱਚ ਸੀਵਰੇਜ ਬੰਦ ਹੋ ਜਾਂਦੇ ਹਨ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਸਬੰਧੀ ਪੱਕੇ ਤੌਰ ‘ਤੇ ਸਲਾਟਰ ਹਾਊਸ ਬਣਾਏ ਹੋਏ ਹਨ ਅਤੇ ਇਹ ਮੀਟ ਕੇਵਲ ਸਲਾਟਰ ਹਾਊੋਸ ਵਿੱਚ ਹੀ ਕੱਟਿਆ/ਵੇਚਿਆ ਜਾ ਸਕਦਾ ਹੈ। ਜ਼ਿਲ੍ਹੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੀਮਨ ਦਾ ਅਣ-ਅਧਿਕਾਰਤ ਤੌਰ ‘ਤੇ ਭੰਡਾਰਨ/ ਟਰਾਂਸਪੋਰੇਸ਼ਨ ਕਰਨ, ਵਰਤਣ ਜਾਂ ਵੇਚਣ ‘ਤੇ ਪਾਬੰਦੀ ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਨਕਲੀ ਅਤੇ ਅਣ-ਅਧਿਕਾਰਤ ਸੀਮਨ ਵਿਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਪ੍ਰਕਾਰ ਅਣ-ਅਧਿਕਾਰਤ ਤੌਰ ‘ਤੇ ਵੇਚੇ ਜਾ ਰਹੇ ਸੀਮਨ ਦੀ ਵਰਤੋਂ ਕਰਨਾ ਰਾਜ ਦੀ ਬਰੀਡਿੰਗ ਪਾਲਿਸੀ ਅਨੁਸਾਰ ਉੱਚਿਤ ਨਹੀਂ ਹੈ। ਇਸ ਲਈ ਜ਼ਿਲ੍ਹਾ ਮੋਗਾ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੀਮਨ ਦਾ ਅਣ-ਅਧਿਕਾਰਤ ਤੌਰ ‘ਤੇ ਭੰਡਾਰਨ ਕਰਨ, ਟਰਾਂਸਪੋਰੇਸ਼ਨ ਕਰਨ, ਵਰਤਣ ਜਾਂ ਵੇਚਣ ‘ਤੇ ਪਾਬੰਦੀ ਲਗਾਈ ਗਈ ਹੈ, ਪਰੰਤੂ ਇਹ ਹੁਕਮ ਪਸ਼ੂ ਪਾਲਣ ਵਿਭਾਗ ਦੀਆਂ ਵੈਟਨਰੀ ਸੰਸਥਾਵਾਂ ਸਮੇਤ ਪਸ਼ੂ ਹਸਪਤਾਲ/ਡਿਸਪੈਂਸਰੀਆਂ ਤੇ ਪੋਲੀ-ਕਲੀਨਿਕ, ਰੂਰਲ ਵੈਟਨਰੀ ਹਸਪਤਾਲਾਂ, ਪਸ਼ੂ ਪਾਲਣ ਵਿਭਾਗ, ਪੰਜਾਬ ਮਿਲਕਫੈਡ ਅਤੇ ਗਡਵਾਸੂ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਆਰਟੀਫ਼ੀਸ਼ਲ ਇਨਸੈਮੀਨੇਸ਼ਨ ਸੈਂਟਰਾਂ, ਕੋਈ ਹੋਰ ਆਰਟੀਫੀਸ਼ਨ ਇਨਸੈਮੀਨੇਸ਼ਨ ਸੈਂਟਰ ਜ਼ੋ ਕਿ ਪਸ਼ੂ ਪਾਲਣ ਵਿਭਾਗ ਵੱਲੋ ਪ੍ਰੋਸੈਸ ਅਤੇ ਸਪਲਾਈ ਜਾਂ ਇੰਪੋਰਟ ਕੀਤੇ ਗਏ ਬੋਵਾਇਨ ਸੀਮਨ ਨੂੰ ਵਰਤ ਰਹੇ ਹਨ, ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਜਿੰਨਾਂ ਨੇ ਕੇਵਲ ਆਪਣੇ ਪਸ਼ੂਆਂ ਦੀ ਵਰਤੋਂ ਲਈ ਬੋਵਾਇਨ ਸੀਮਨ ਇੰਪੋਰਟ ਕੀਤਾ ਹੋਵੇ ਆਦਿ ‘ਤੇ ਲਾਗੂ ਨਹੀਂ ਹੋਣਗੇ। ਜ਼ਿਲੇ ਅੰਦਰ ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ‘ਤੇ ਪਾਬੰਦੀ ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲੇ ਅੰਦਰ ਅਕਸਰ ਅਤੇ ਵਿਸੇਸ਼ ਕਰਕੇ ਬਸੰਤ ਪੰਚਮੀ ਦੇ ਮੌਕੇ ‘ਤੇ ਕਾਫ਼ੀ ਮਾਤਰਾ ਵਿੱਚ ਪਤੰਗਾਂ ਉਡਾਈਆਂ ਜਾਂਦੀਆਂ ਹਨ ਅਤੇ ਇੰਨਾਂ ਪਤੰਗਾਂ ਲਈ ਚਾਈਨਾ ਡੋਰ ਦੀ ਵਰਤੋਂ ਵੀ ਕਾਫੀ ਮਾਤਰਾ ਵਿੱਚ ਕੀਤੀ ਜਾਂਦੀ ਹੈ। ਇਹ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ ਕਾਫ਼ੀ ਮਜਬੂਤ ਹੁੰਦੀ ਹੈ, ਜਿਸ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਤੇ ਉੱਂਗਲਾਂ ਕੱਟਣ, ਸਾਈਕਲ ਤੇ ਸਕੂਟਰ, ਮੋਟਰ ਸਾਈਕਲ ਚਾਲਕਾਂ ਦੇ ਗਲ ਅਤੇ ਕੰਨ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਅਜਿਹੀ ਹਾਲਤ ਵਿੱਚ ਐਕਸੀਡੈਂਟ ਹੋਣ ਦਾ ਵੀ ਡਰ ਹੁੰਦਾ ਹੈ।

ਚਾਈਨਾ ਡੋਰ ਵੇਚਣ/ਸਟੋਰ/ਵਰਤੋਂ ‘ਤੇ ਪਾਬੰਦੀ ਆਦੇਸ਼ ਜਾਰੀ Read More »

ਕੇਐੱਸਐੱਸਐੱਮ ਚੈਂਪੀਅਨਸ਼ਿਪ ’ਚ ਕਿਰਨ ਅੰਕੁਸ਼ ਜਾਧਵ ਨੇ ਆਪਣੇ ਨਾਮ ਕੀਤਾ ਸੋਨ ਤਗ਼ਮਾ

ਨਵੀਂ ਦਿੱਲੀ, 4 ਮਈ – ਪੁਰਸ਼ ਰਾਈਫਲ 3-ਪੋਜ਼ੀਸ਼ਨ ਵਿੱਚ ਮੌਜੂਦਾ ਕੌਮੀ ਚੈਂਪੀਅਨ ਕਿਰਨ ਅੰਕੁਸ਼ ਜਾਧਵ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਕੁਮਾਰ ਸੁਰੇਂਦਰ ਸਿੰਘ ਮੈਮੋਰੀਅਲ ਸ਼ੂਟਿੰਗ (ਕੇਐੱਸਐੱਸਐੱਮ) ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫਲ ’ਚ ਸੋਨੇ ਦਾ ਤਗ਼ਮਾ ਜਿੱਤਿਆ। ਅਗਲੇ ਮਹੀਨੇ ਮਿਊਨਿਖ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਸ਼ਾਮਲ ਜਲ ਸੈਨਾ ਦੇ ਇਸ ਨਿਸ਼ਾਨੇਬਾਜ਼ ਨੇ 24 ਸ਼ਾਟਾਂ ਵਿੱਚ 251.5 ਅੰਕ ਹਾਸਲ ਕਰਕੇ ਫ਼ੌਜ ਦੇ ਵਿਵੇਕ ਸ਼ਰਮਾ ਨੂੰ 1.4 ਅੰਕਾਂ ਨਾਲ ਪਿੱਛੇ ਛੱਡਿਆ। ਫੌਜ ਦੇ ਹੀ ਵਿਸ਼ਾਲ ਸਿੰਘ (230.1) ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਮਹਾਰਾਸ਼ਟਰ ਦੇ ਪਾਰਥ ਰਾਕੇਸ਼ ਮਾਨੇ ਨੇ 0.1 ਅੰਕਾਂ ਦੇ ਮਾਮੂਲੀ ਫਰਕ ਨਾਲ ਪੁਰਸ਼ ਜੂਨੀਅਰ ਖਿਤਾਬ ਜਿੱਤਿਆ। 23 ਸ਼ਾਟਾਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦਾ ਉਮਾ ਮਹੇਸ਼ 0.3 ਅੰਕਾਂ ਨਾਲ ਅੱਗੇ ਸੀ ਪਰ ਉਹ 24ਵੀਂ ਕੋਸ਼ਿਸ਼ ਵਿੱਚ ਸਿਰਫ਼ 10 ਅੰਕ ਹੀ ਹਾਸਲ ਕਰ ਸਕਿਆ। ਮਾਨੇ ਨੇ 10.4 ਅੰਕਾਂ ਦੇ ਨਿਸ਼ਾਨੇ ਨਾਲ ਸੋਨ ਤਗ਼ਮਾ ਪੱਕਾ ਕੀਤਾ। ਕਰਨਾਟਕ ਦੇ ਨਾਰਾਇਣ ਸੁਰੇਸ਼ ਨੇ ਕਾਂਸੇ ਦਾ ਤਗ਼ਮਾ ਜਿੱਤਿਆ।

ਕੇਐੱਸਐੱਸਐੱਮ ਚੈਂਪੀਅਨਸ਼ਿਪ ’ਚ ਕਿਰਨ ਅੰਕੁਸ਼ ਜਾਧਵ ਨੇ ਆਪਣੇ ਨਾਮ ਕੀਤਾ ਸੋਨ ਤਗ਼ਮਾ Read More »

ਬੰਗਲੂਰੂ ਨੇ ਚੇਨੱਈ ਨੂੰ ਦੋ ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ, 4 ਮਈ – ਰਾਇਲ ਚੈਲੇਂਜਰਜ਼ ਬੰਗਲੌਰ ਨੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ IPL 2025 ਦੇ 52ਵੇਂ ਮੈਚ ਵਿੱਚ ਚੇਨੱਈ ਸੁਪਰ ਕਿੰਗਜ਼ ਨੂੰ 2 ਦੌੜਾਂ ਨਾਲ ਹਰਾਇਆ। ਇਹ IPL ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ RCB ਨੇ ਦੋਵੇਂ ਲੀਗ ਮੈਚਾਂ ਵਿੱਚ CSK ਨੂੰ ਹਰਾਇਆ ਹੈ। RCB ਵੱਲੋਂ ਦਿੱਤੇ ਗਏ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, CSK 20 ਓਵਰਾਂ ਵਿੱਚ 5 ਵਿਕਟਾਂ ‘ਤੇ ਸਿਰਫ਼ 211 ਦੌੜਾਂ ਹੀ ਬਣਾ ਸਕੀ, ਜਿਸ ਕਾਰਨ ਉਨ੍ਹਾਂ ਨੂੰ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ, RCB 16 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਈ ਹੈ ਅਤੇ ਪਲੇਆਫ ਲਈ ਕੁਆਲੀਫਾਈ ਕਰਨ ਦਾ ਉਸ ਦਾ ਰਸਤਾ ਬਿਲਕੁਲ ਸਪੱਸ਼ਟ ਹੋ ਗਿਆ ਹੈ। ਇਸ ਮੈਚ ਵਿੱਚ ਜਿੱਥੇ ਕਈ ਰਿਕਾਰਡ ਬਣੇ, ਉੱਥੇ ਹੀ ਕਈ ਰਿਕਾਰਡ ਵੀ ਟੁੱਟ ਗਏ। ਜਦੋਂ ਵਿਰਾਟ ਕੋਹਲੀ, ਰੋਮਾਰੀਓ ਸ਼ੈਫਰਡ ਅਤੇ ਆਯੁਸ਼ ਮਹਾਤਰੇ ਨੇ ਮੈਚ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ, ਉੱਥੇ ਹੀ ਖਲੀਲ ਅਹਿਮਦ ਦੇ ਨਾਮ ਇੱਕ ਸ਼ਰਮਨਾਕ ਰਿਕਾਰਡ ਵੀ ਜੁੜ ਗਿਆ। ਰੋਮਾਰਿਓ ਸ਼ੈਫਰਡ ਨੇ ਆਈਪੀਐਲ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਮਾਰਿਆ ਰੋਮਾਰਿਓ ਸ਼ੈਫਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦੇ ਬੱਲੇਬਾਜ਼ ਦੁਆਰਾ ਸਭ ਤੋਂ ਤੇਜ਼ ਅਰਧ ਸੈਂਕੜਾ ਮਾਰਿਆ, ਜੋ ਕਿ ਸੰਯੁਕਤ ਦੂਜਾ ਸਭ ਤੋਂ ਤੇਜ਼ ਆਈਪੀਐਲ ਅਰਧ ਸੈਂਕੜਾ ਵੀ ਸੀ। ਉਨ੍ਹਾਂ ਨੇ 378.6 ਦੇ ਸਟ੍ਰਾਈਕ ਰੇਟ ਨਾਲ 14 ਗੇਂਦਾਂ ਵਿੱਚ 53 ਦੌੜਾਂ ਬਣਾਈਆਂ, ਜਿਸ ਵਿੱਚ 4 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਸਭ ਤੋਂ ਤੇਜ਼ ਆਈਪੀਐਲ ਅਰਧ ਸੈਂਕੜਾ ਯਸ਼ਸਵੀ ਜੈਸਵਾਲ ਨੇ 2023 ਵਿੱਚ ਸਿਰਫ਼ 13 ਗੇਂਦਾਂ ਵਿੱਚ ਲਗਾਇਆ ਸੀ, ਜਦੋਂ ਕਿ ਕੇਐਲ ਰਾਹੁਲ (2018 ਵਿੱਚ) ਅਤੇ ਪੈਟ ਕਮਿੰਸ (2022) ਦੋਵੇਂ ਪਹਿਲਾਂ 14 ਗੇਂਦਾਂ ਵਿੱਚ ਅਰਧ ਸੈਂਕੜਾ ਬਣਾ ਚੁੱਕੇ ਹਨ। ਉਹ ਕਮਿੰਸ ਅਤੇ ਰਾਹੁਲ ਦੇ ਨਾਲ ਆਈਪੀਐਲ ਵਿੱਚ ਸੰਯੁਕਤ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲਾ ਬਣਿਆ। ਨਾਲ ਹੀ ਸ਼ੈਫਰਡ ਦਾ 378.6 ਦਾ ਸਟ੍ਰਾਈਕ ਰੇਟ ਆਈਪੀਐਲ ਇਤਿਹਾਸ ਵਿੱਚ ਕਿਸੇ ਵੀ ਬੱਲੇਬਾਜ਼ ਦੁਆਰਾ 50+ ਸਕੋਰ ਲਈ ਸਭ ਤੋਂ ਵਧੀਆ ਸਟ੍ਰਾਈਕ ਰੇਟ ਹੈ। IPL ਵਿੱਚ ਸਭ ਤੋਂ ਤੇਜ਼ ਅਰਧ-ਸੈਂਕੜੇ (ਗੇਂਦਾਂ ਦੇ ਮਾਮਲੇ ਵਿੱਚ) 13 ਗੇਂਦਾਂ – ਯਸ਼ਸਵੀ ਜੈਸਵਾਲ (RR) ਬਨਾਮ KKR, 2023 14 ਗੇਂਦਾਂ – KL ਰਾਹੁਲ (PBKS) ਬਨਾਮ DC, 2018 14 ਗੇਂਦਾਂ – ਪੈਟ ਕਮਿੰਸ (KKR) ਬਨਾਮ MI, 2022 14 ਗੇਂਦਾਂ – ਰੋਮਾਰਿਓ ਸ਼ੈਫਰਡ (RCB) ਬਨਾਮ CSK, 2025 ਕੋਹਲੀ ਟੀ-20 ਵਿੱਚ ਕਿਸੇ ਟੀਮ ਲਈ 300 ਛੱਕੇ ਮਾਰਨ ਵਾਲਾ ਪਹਿਲਾ ਬੱਲੇਬਾਜ਼ ਵਿਰਾਟ ਕੋਹਲੀ ਨੇ ਮੈਚ ਵਿੱਚ ਵੱਡੀ ਪ੍ਰਾਪਤੀ ਹਾਸਲ ਕਰਦੇ ਹੋਏ ਕਈ ਰਿਕਾਰਡ ਵੀ ਆਪਣੇ ਨਾਮ ਕੀਤੇ ਹਨ। ਉਹ ਟੀ-20 ਵਿੱਚ ਕਿਸੇ ਟੀਮ ਲਈ 300 ਛੱਕੇ ਮਾਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਕ੍ਰਿਸ ਗੇਲ ਆਰਸੀਬੀ ਲਈ 263 ਛੱਕੇ ਲਗਾ ਕੇ ਦੂਜੇ ਸਥਾਨ ‘ਤੇ ਹਨ, ਰੋਹਿਤ ਸ਼ਰਮਾ ਐਮਆਈ ਲਈ 262 ਛੱਕੇ ਲਗਾ ਕੇ ਤੀਜੇ ਸਥਾਨ ‘ਤੇ ਹਨ। ਵਿਰਾਟ ਕੋਹਲੀ ਨੇ ਇਸ ਮੈਚ ਵਿੱਚ 33 ਗੇਂਦਾਂ ਵਿੱਚ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ ਇੰਨੇ ਹੀ ਛੱਕੇ ਸ਼ਾਮਲ ਸਨ। ਟੀ-20 ਵਿੱਚ ਇੱਕ ਟੀਮ ਲਈ ਸਭ ਤੋਂ ਵੱਧ ਛੱਕੇ 301 – ਵਿਰਾਟ ਕੋਹਲੀ (RCB) 263 – ਕ੍ਰਿਸ ਗੇਲ (RCB) 262 – ਰੋਹਿਤ ਸ਼ਰਮਾ (MI) 258 – ਕੀਰੋਨ ਪੋਲਾਰਡ (MI) 257 – ਐਮਐਸ ਧੋਨੀ (CSK) ਕੋਹਲੀ ਟੀ-20 ਵਿੱਚ ਇੱਕ ਮੈਦਾਨ ‘ਤੇ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਕ੍ਰਿਕਟਰ ਬਣਿਆ ਇਸ ਤੋਂ ਇਲਾਵਾ, ਵਿਰਾਟ ਕੋਹਲੀ ਟੀ-20 ਕ੍ਰਿਕਟ ਵਿੱਚ ਇੱਕ ਮੈਦਾਨ ‘ਤੇ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਕ੍ਰਿਕਟਰ ਵੀ ਬਣ ਗਿਆ। ਕੋਹਲੀ ਨੇ ਇਸ ਮੈਦਾਨ ‘ਤੇ 152 ਛੱਕੇ ਮਾਰੇ ਹਨ। ਇਸ ਤਰ੍ਹਾਂ, ਉਨ੍ਹਾਂ ਨੇ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ ਜਿਸਨੇ ਬੈਂਗਲੁਰੂ ਵਿੱਚ 151 ਛੱਕੇ ਮਾਰੇ ਹਨ। ਕ੍ਰਿਸ ਗੇਲ ਮੀਰਪੁਰ ਵਿੱਚ 138 ਛੱਕਿਆਂ ਨਾਲ ਤੀਜੇ ਸਥਾਨ ‘ਤੇ ਹੈ ਜਦੋਂ ਕਿ ਐਲੇਕਸ ਹੇਲਸ (135) ਅਤੇ ਰੋਹਿਤ ਸ਼ਰਮਾ (122) ਕ੍ਰਮਵਾਰ ਨਾਟਿੰਘਮ ਅਤੇ ਵਾਨਖੇੜੇ ਵਿੱਚ ਆਪਣੇ ਛੱਕਿਆਂ ਦੀ ਤਾਕਤ ਨਾਲ ਚੋਟੀ ਦੇ ਪੰਜ ਵਿੱਚ ਹਨ।

ਬੰਗਲੂਰੂ ਨੇ ਚੇਨੱਈ ਨੂੰ ਦੋ ਦੌੜਾਂ ਨਾਲ ਹਰਾਇਆ Read More »

1984 ‘ਚ ਕਾਂਗਰਸ ਦੀਆਂ ਗ਼ਲਤੀਆਂ ਨੂੰ ਮੈਂ ਆਪਣੀ ਝੋਲੀ ਪਾਉਂਦਾ ਹਾਂ- ਰਾਹੁਲ ਗਾਂਧੀ ਦਾ ਅਮਰੀਕਾ ‘ਚ ਕਬੂਲਨਾਮਾ

ਅਮਰੀਕਾ, 4 ਮਈ –  ਕਾਂਗਰਸ ਦੇ ਸੀਨੀਅਰ ਲੀਡਰ ਅਤੇ ਐਮਪੀ ਰਾਹੁਲ ਗਾਂਧੀ ਹਾਲ ਹੀ ਵਿੱਚ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਵਿੱਚ ਇੱਕ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਇੱਥੇ, ਇੱਕ ਸਿੱਖ ਨੌਜਵਾਨ ਨੇ ਉਨ੍ਹਾਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਸਿੱਧਾ ਸਵਾਲ ਪੁੱਛਿਆ, ਜਿਸਨੇ ਪ੍ਰੋਗਰਾਮ ਦਾ ਮਾਹੌਲ ਗੰਭੀਰ ਬਣਾ ਦਿੱਤਾ। ਰਾਹੁਲ ਨੇ ਇੱਕ ਸਿੱਖ ਨੌਜਵਾਨ ਵੱਲੋਂ ਪੁੱਛੇ ਗਏ ਸਵਾਲ ਤੇ ਜਵਾਬ ਦਿੰਦਿਆਂ ਕਿਹਾ ਕਿ- 1984 ਦੀਆਂ ਬਹੁਤ ਸਾਰੀਆਂ ਗਲਤੀਆਂ ਉਦੋਂ ਹੋਈਆਂ ਜਦੋਂ ਮੈਂ ਉੱਥੇ ਨਹੀਂ ਸੀ ਪਰ ਮੈਂ ਕਾਂਗਰਸ ਪਾਰਟੀ ਦੇ ਇਤਿਹਾਸ ਦੀ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ।” ਸਵਾਲ ਪੁੱਛਣ ਵਾਲੇ ਨੌਜਵਾਨ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਪੁਰਾਣੇ ਬਿਆਨ ਯਾਦ ਦਿਵਾਏ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸਿੱਖਾਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ, “ਤੁਸੀਂ ਸਿੱਖਾਂ ਵਿੱਚ ਭਾਜਪਾ ਬਾਰੇ ਡਰ ਪੈਦਾ ਕਰਦੇ ਹੋ ਪਰ ਆਪਣੀ ਪਾਰਟੀ ਦੀਆਂ ਗਲਤੀਆਂ ਨੂੰ ਸਵੀਕਾਰ ਕਰਨ ਤੋਂ ਬਚਦੇ ਹੋ। ਅਸੀਂ ਸਿਰਫ਼ ਪੱਗ ਜਾਂ ਕੜਾ ਪਹਿਨਣ ਦਾ ਅਧਿਕਾਰ ਨਹੀਂ ਚਾਹੁੰਦੇ, ਅਸੀਂ ਪ੍ਰਗਟਾਵੇ ਦੀ ਆਜ਼ਾਦੀ ਚਾਹੁੰਦੇ ਹਾਂ ਜੋ ਕਾਂਗਰਸ ਦੇ ਰਾਜ ਦੌਰਾਨ ਨਹੀਂ ਸੀ।” ਆਨੰਦਪੁਰ ਸਾਹਿਬ ਦੇ ਮਤੇ ਦਾ ਹਵਾਲਾ ਦਿੰਦੇ ਹੋਏ ਨੌਜਵਾਨ ਨੇ ਕਿਹਾ ਕਿ ਕਾਂਗਰਸ ਨੇ ਇਸਨੂੰ ਵੱਖਵਾਦੀ ਦਸਤਾਵੇਜ਼ ਕਹਿ ਕੇ ਬਦਨਾਮ ਕੀਤਾ, ਜਦੋਂ ਕਿ ਇਸਨੇ ਦਲਿਤ ਅਧਿਕਾਰਾਂ ਦੀ ਵੀ ਗੱਲ ਕੀਤੀ। 1984 ਦੇ ਦੰਗਿਆਂ ਵਿੱਚ ਦੋਸ਼ੀ ਠਹਿਰਾਏ ਗਏ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਉਦਾਹਰਣ ਦਿੰਦੇ ਹੋਏ, ਨੌਜਵਾਨ ਨੇ ਕਿਹਾ, “ਕਾਂਗਰਸ ਪਾਰਟੀ ਵਿੱਚ ਹੋਰ ਵੀ ਬਹੁਤ ਸਾਰੇ ਸੱਜਣ ਕੁਮਾਰ ਬੈਠੇ ਹਨ।” ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਸਿੱਧਾ ਪੁੱਛਿਆ ਕਿ ਕੀ ਉਹ ਅਜੇ ਵੀ ਭਾਜਪਾ ਦਾ ਡਰ ਭੜਕਾਉਂਦੇ ਰਹਿਣਗੇ ਜਾਂ ਸਿੱਖਾਂ ਨਾਲ ਵਿਸ਼ਵਾਸ ਬਹਾਲ ਕਰਨ ਲਈ ਕੋਈ ਠੋਸ ਯਤਨ ਕਰਨਗੇ। ਰਾਹੁਲ ਗਾਂਧੀ ਦਾ ਜਵਾਬ: “ਮੈਂ ਉੱਥੇ ਨਹੀਂ ਸੀ ਪਰ ਜ਼ਿੰਮੇਵਾਰੀ ਲਵਾਂਗਾ” ਰਾਹੁਲ ਗਾਂਧੀ ਨੇ ਜਵਾਬ ਦਿੱਤਾ, “ਸਿੱਖਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਮੈਂ ਜੋ ਕਿਹਾ ਉਹ ਇਹ ਸੀ ਕਿ ਕੀ ਅਸੀਂ ਅਜਿਹਾ ਭਾਰਤ ਚਾਹੁੰਦੇ ਹਾਂ ਜਿੱਥੇ ਲੋਕ ਆਪਣੇ ਧਰਮ ਦਾ ਪ੍ਰਗਟਾਵਾ ਕਰਨ ਵਿੱਚ ਅਸਹਿਜ ਮਹਿਸੂਸ ਕਰਦੇ ਹੋਣ?” ਉਨ੍ਹਾਂ ਅੱਗੇ ਕਿਹਾ, “1984 ਦੀਆਂ ਬਹੁਤ ਸਾਰੀਆਂ ਗਲਤੀਆਂ ਉਦੋਂ ਹੋਈਆਂ ਜਦੋਂ ਮੈਂ ਉੱਥੇ ਨਹੀਂ ਸੀ ਪਰ ਮੈਂ ਕਾਂਗਰਸ ਪਾਰਟੀ ਦੇ ਇਤਿਹਾਸ ਦੀ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ।

1984 ‘ਚ ਕਾਂਗਰਸ ਦੀਆਂ ਗ਼ਲਤੀਆਂ ਨੂੰ ਮੈਂ ਆਪਣੀ ਝੋਲੀ ਪਾਉਂਦਾ ਹਾਂ- ਰਾਹੁਲ ਗਾਂਧੀ ਦਾ ਅਮਰੀਕਾ ‘ਚ ਕਬੂਲਨਾਮਾ Read More »

ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ, ਚੱਲਣਗੀਆਂ ਤੇਜ਼ ਹਵਾਵਾਂ

ਚੰਡੀਗੜ੍ਹ, 4 ਮਈ – ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਪਰ ਫਿਰ ਵੀ ਇਹ ਆਮ ਨਾਲੋਂ 3.1 ਡਿਗਰੀ ਸੈਲਸੀਅਸ ਘੱਟ ਰਿਹਾ। ਅੱਜ ਵੀ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਤੂਫ਼ਾਨ, ਤੇਜ਼ ਹਵਾਵਾਂ ਅਤੇ ਮੀਂਹ ਸਬੰਧੀ ਸੰਤਰੀ ਅਤੇ ਪੀਲੇ ਅਲਰਟ ਜਾਰੀ ਕੀਤੇ ਗਏ ਹਨ। ਅਗਲੇ 6 ਦਿਨਾਂ ਤੱਕ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਚੇਤਾਵਨੀ ਦੇ ਅਨੁਸਾਰ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਗਲੇ ਪੰਜ ਦਿਨਾਂ ਵਿੱਚ ਤੇਜ਼ ਹਵਾਵਾਂ (40-60 ਕਿਲੋਮੀਟਰ ਪ੍ਰਤੀ ਘੰਟਾ) ਅਤੇ ਗਰਜ-ਤੂਫ਼ਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੋਹਾਲੀ ਵਿਚਹਲਕੇ ਬੱਦਲ ਹੋਣਗੇ। ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਤਾਪਮਾਨ 22 ਤੋਂ 35.1 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਅੰਮ੍ਰਿਤਸਰ ਵਿਚ ਹਲਕੇ ਬੱਦਲ ਹੋਣਗੇ। ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਤਾਪਮਾਨ 20 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ, ਚੱਲਣਗੀਆਂ ਤੇਜ਼ ਹਵਾਵਾਂ Read More »

ਸਿਆਸਤ ਦੇ ਪਾਣੀਆਂ ’ਚ ਸਾਂਝ ਦਾ ਪੁਲ

ਇਸ ਹਫ਼ਤੇ ਸ਼ੁੱਕਰਵਾਰ ਨੂੰ ਟੀ.ਵੀ. ਸਕਰੀਨ ’ਤੇ ਆਮ ਨਾਲੋਂ ਹਟ ਕੇ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਿਆ। ਪਾਣੀ ਦੇ ਮੁੱਦੇ ’ਤੇ ਸਰਕਾਰ ਵੱਲੋਂ ਸੱਦੀ ਗਈ ਸਰਬ-ਪਾਰਟੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪ੍ਰੈੱਸ ਕਾਨਫਰੰਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇੱਕ ਮੰਚ ’ਤੇ ਬੈਠੇ ਸਨ। ਟੀ.ਵੀ. ’ਤੇ ਆਪਣੀ ਪਸੰਦ ਦਾ ਕੁਝ ਦੇਖਣ ਲਈ ਰਿਮੋਟ ਮੇਰੇ ਹੱਥ ’ਚ ਸੀ ਤੇ ਚੈਨਲ ਬਦਲਦਿਆਂ ਵੱਖ-ਵੱਖ ਸਿਆਸੀ ਮੁੱਦਿਆਂ ’ਤੇ ਮਿਹਣੋ-ਮਿਹਣੀ ਹੋਣ ਵਾਲੇ ਇਨ੍ਹਾਂ ਆਗੂਆਂ ਨੂੰ ਇੱਕ ਮੰਚ ’ਤੇ ਬੈਠਿਆਂ ਦੇਖ ਕੇ ਮੈਨੂੰ ਉਤਸੁਕਤਾ ਹੋਈ ਕਿ ਅੱਜ ਇਸ ਮੁੱਦੇ ’ਤੇ ਸਾਰੇ ਆਗੂਆਂ ਵੱਲੋਂ ਆਪੋ-ਆਪਣੀ ਗੱਲ ਪੱਤਰਕਾਰਾਂ ਅੱਗੇ ਰੱਖਣ ਵੇਲੇ ਕੀ-ਕੀ ਬੋਲਿਆ ਜਾਂਦਾ ਹੈ ਅਤੇ ਕੀ-ਕੀ ਦਲੀਲ ਦਿੱਤੀ ਜਾਂਦੀ ਹੈ। ਰਿਮੋਟ ਪਾਸੇ ਰੱਖ ਕੇ ਮੈਂ ਨੀਝ ਲਾ ਕੇ ਉਨ੍ਹਾਂ ਦੀ ਸਰੀਰਕ ਭਾਸ਼ਾ ਨੋਟ ਕਰਨ ਲੱਗੀ। ਮੰਚ ’ਤੇ ਪਈਆਂ ਕੁਰਸੀਆਂ ’ਤੇ ਇੱਕ-ਦੂਜੇ ਨੂੰ ਬਿਠਾਉਣ ਤੋਂ ਹੀ ਉਨ੍ਹਾਂ ਦੇ ਰਵੱਈਏ ’ਚ ਇੱਕ-ਦੂਜੇ ਪ੍ਰਤੀ ਸਤਿਕਾਰ ਝਲਕਦਾ ਸੀ। ਇਉਂ ਜਾਪਦਾ ਸੀ ਜਿਵੇਂ ਕਿਸੇ ਆਫ਼ਤ, ਬਿਪਤਾ ਅਤੇ ਸੰਕਟ ਦੇ ਹੱਲ ਲਈ ਪਰਿਵਾਰ ਦੇ ਸਾਰੇ ਜੀਅ ਇੱਕ-ਦੂਜੇ ਨਾਲ ਸਿਰ ਜੋੜ ਕੇ ਬੈਠੇ ਹੋਣ। ਬਿਨਾਂ ਸ਼ੱਕ ਇਸ ਮੌਕੇ ਪ੍ਰੈੱਸ ਕਾਨਫਰੰਸ ਦੀ ਅਗਵਾਈ ਮੁੱਖ ਮੰਤਰੀ ਨੇ ਹੀ ਕਰਨੀ ਸੀ। ਪੰਜਾਬ ਲਈ ਪੈਦਾ ਹੋਇਆ ਪਾਣੀ ਦਾ ਇਹ ਮਸਲਾ ਵਾਕਈ ਗੰਭੀਰ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਵੱਲੋਂ ਹਰਿਆਣਾ ਨੂੰ 4500 ਕਿਉੂਸਕ ਪਾਣੀ ਹੋਰ ਛੱਡਣ ਦਾ ਫ਼ੈਸਲਾ ਕੀਤਾ ਗਿਆ ਸੀ ਜੋ ਕਿ ਪੰਜਾਬ ਨਾਲ ਧੱਕਾ ਸੀ। ਪੰਜਾਬ ਨੇ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਪੰਜਾਬ ਪਹਿਲਾਂ ਹੀ ਹਰਿਆਣਾ ਨੂੰ 4000 ਕਿਊਸਕ ਪਾਣੀ ਦੇ ਚੁੱਕਾ ਹੈ। ਪੰਜਾਬ ਦਾ ਤਰਕ ਸੀ ਕਿ ਉਸ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਪੰਜਾਬ ਵੱਲੋਂ ਇਹ ਪਾਣੀ ਹਰਿਆਣਾ ਨੂੰ ਨਾ ਦਿੱਤੇ ਜਾਣ ’ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਕੇਂਦਰੀ ਊਰਜਾ ਮੰਤਰਾਲੇ ਨੂੰ ਕਿਹਾ ਕਿ ਪੰਜਾਬ ਇਹ ਪਾਣੀ ਹਰਿਆਣਾ ਨੂੰ ਦੇਣ ਲਈ ਤਿਆਰ ਨਹੀਂ ਜਦਕਿ ਪੰਜਾਬ ਦੀ ਦਲੀਲ ਸੀ ਕਿ ਹਰਿਆਣਾ ਨੇ ਡਿਪਲੀਸ਼ਨ ਅਵਧੀ ਦੌਰਾਨ ਪਹਿਲਾਂ ਹੀ ਆਪਣਾ ਹਿੱਸਾ ਵਰਤ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 23 ਅਪਰੈਲ ਨੂੰ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਗਿਲ਼ਾ ਕੀਤਾ ਸੀ ਕਿ ਪੰਜਾਬ ਸਰਕਾਰ ਬੀ.ਬੀ.ਐੱਮ.ਬੀ. ਵੱਲੋਂ ਲਏ ਗਏ ਫ਼ੈਸਲੇ ਦਾ ਸਤਿਕਾਰ ਨਹੀਂ ਕਰ ਰਹੀ ਜਿਸ ਤਹਿਤ ਹਰਿਆਣਾ ਨੂੰ 4500 ਕਿਊਸਿਕ ਪਾਣੀ ਦੇਣ ਦੀ ਮਨਜ਼ੂਰੀ ਮਿਲੀ ਸੀ। ਉਨ੍ਹਾਂ ਦੀ ਇਹ ਮੰਗ 4 ਅਪਰੈਲ ਨੂੰ ਮਿਲੇ 4000 ਕਿਊਸਕ ਪਾਣੀ ਦੇਣ ਤੋਂ ਵੱਖਰੀ ਸੀ। ਪੰਜਾਬ ਸਰਕਾਰ ਨੇ 28 ਅਪਰੈਲ ਨੂੰ ਹੋਈ ਬੀ.ਬੀ.ਐੱਮ.ਬੀ. ਦੀ ਉੱਚ-ਪੱਧਰੀ ਮੀਟਿੰਗ ਵਿੱਚ ਹਰਿਆਣਾ ਨੂੰ ਪਾਣੀ ਦੇਣ ਦੀ ਇਸ ਮੰਗ ਦਾ ਡਟ ਕੇ ਵਿਰੋਧ ਕੀਤਾ। ਇਸ ਮਗਰੋਂ ਸ਼ੁਰੂ ਹੋਏ ਘਟਨਾਕ੍ਰਮ ’ਚ ਪੰਜਾਬ ਦਾ ਇਨਕਾਰ ਕੇਂਦਰ ਤੱਕ ਪੁੱਜਦਾ ਕਰ ਦਿੱਤਾ ਗਿਆ ਅਤੇ ਤੈਅ ਹੋਇਆ ਕਿ ਕੇਂਦਰੀ ਬਿਜਲੀ ਮੰਤਰਾਲਾ ਇਸ ਬਾਰੇ ਅਗਲਾ ਫ਼ੈਸਲਾ ਕਰੇਗਾ। ਇਹ ਮੰਤਰਾਲਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੋਲ ਹੈ। ਹਰਿਆਣਾ ਸਰਕਾਰ ਨੇ ਬੀ.ਬੀ.ਐੱਮ.ਬੀ. ਨੂੰ ਪੱਤਰ ਲਿਖ ਕੇ ਇਹ ਮਾਮਲਾ ਬੀ.ਬੀ.ਐੱਮ.ਬੀ. ਦੇ ਰੂਲਜ਼ 1974 ਦੀ ਧਾਰਾ 7 ਤਹਿਤ ਕੇਂਦਰ ਨੂੰ ਭੇਜਣ ਦੀ ਬੇਨਤੀ ਕੀਤੀ ਸੀ। ਪੰਜਾਬ ਦੇ ਸਖ਼ਤ ਵਿਰੋਧ ਦੇ ਬਾਵਜੂਦ ਬੀ.ਬੀ.ਐੱਮ.ਬੀ. ਨੇ 30 ਅਪਰੈਲ ਨੂੰ ਭਾਖੜਾ ਡੈਮ ’ਚੋਂ ਹਰਿਆਣਾ ਨੂੰ 8500 ਕਿਊਸਕ ਪਾਣੀ ਵਾਧੂ ਦੇਣ ਦਾ ਫ਼ੈਸਲਾ ਕੀਤਾ। ਇਸ ਮੀਟਿੰਗ ਵਿੱਚ ਹਰਿਆਣਾ, ਰਾਜਸਥਾਨ, ਦਿੱਲੀ, ਸਿੰਧ ਕਮਿਸ਼ਨ ਅਤੇ ਭਾਰਤ ਸਰਕਾਰ ਦੇ ਨੁਮਾਇੰਦੇ ਪੰਜਾਬ ਖ਼ਿਲਾਫ਼ ਇਕਜੁੱਟ ਸਨ ਪਰ ਹਿਮਾਚਲ ਪ੍ਰਦੇਸ਼ ਨਿਰਪੱਖ ਰਿਹਾ। ਇਸ ਮੀਟਿੰਗ ਵਿੱਚ ਤਲਖ਼ੀ ਏਨੀ ਵਧੀ ਕਿ ਪੰਜਾਬ ਸਰਕਾਰ ਦੇ ਪ੍ਰਤੀਨਿਧਾਂ ਨੇ ਮੀਟਿੰਗ ਦੀ ਕਾਰਵਾਈ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਮੀਟਿੰਗ ’ਚ ਮਾਹੌਲ ਉਦੋਂ ਹੋਰ ਵੀ ਤਲਖ਼ ਹੋ ਗਿਆ ਜਦੋਂ ਭਾਖੜਾ ਡੈਮ ਦੇ ਇੰਜਨੀਅਰ ਨੇ ਆਖ ਦਿੱਤਾ ਕਿ ਪੰਜਾਬ ਵੱਲੋਂ ਵਾਧੂ ਪਾਣੀ ਦਾ ਇਨਡੈਂਟ ਦਿੱਤੇ ਜਾਣ ਪਿੱਛੋਂ ਹੀ ਉਹ ਪਾਣੀ ਛੱਡਣਗੇ ਤੇ ਉਦੋਂ ਤੱਕ ਵਾਧੂ ਪਾਣੀ ਵਾਲੇ ਹੁਕਮਾਂ ਦੀ ਪਾਲਣਾ ਨਹੀਂ ਕਰਨਗੇ। ਭਾਖੜਾ ਡੈਮ ਤੋਂ ਪਾਣੀ ਨਾ ਛੱਡੇ ਜਾਣ ਪਿੱਛੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਦਿੱਲੀ ਤਲਬ ਕਰ ਲਿਆ ਅਤੇ ਇਸ ਤੋਂ ਪਹਿਲਾਂ ਭਾਖੜਾ ਡੈਮ ਦੇ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਆਕਾਸ਼ਦੀਪ ਸਿੰਘ ਦਾ ਤਬਾਦਲਾ ਕਰ ਕੇ ਉਸ ਦੀ ਥਾਂ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਨਿਯੁਕਤ ਕਰ ਦਿੱਤਾ। ਆਕਾਸ਼ਦੀਪ ਸਿੰਘ ਨੇ ਹੀ ਇਨਡੈਂਟ ਤੋਂ ਬਿਨਾਂ ਪਾਣੀ ਛੱਡਣ ਤੋਂ ਇਨਕਾਰ ਕੀਤਾ ਸੀ। ਉਸ ਤੋਂ ਇਲਾਵਾ ਭਾਖੜਾ ਡੈਮ ਦੇ ਮੁੱਖ ਇੰਜਨੀਅਰ ਚਰਨਪ੍ਰੀਤ ਸਿੰਘ ਨੇ ਵੀ ਡੈਮ ਦੇ ਗੇਟ ਖੋਲ੍ਹਣ ਬਾਰੇ ਸੰਜੀਵ ਕੁਮਾਰ ਦੇ ਹੁਕਮ ਇਹ ਕਹਿੰਦਿਆਂ ਠੁਕਰਾ ਦਿੱਤੇ ਸਨ ਕਿ ਉਸ ਨੇ ਢੁੱਕਵੀਂ ਪ੍ਰਕਿਰਿਆ ਤਹਿਤ ਅਹੁਦਾ ਨਹੀਂ ਸੰਭਾਲਿਆ। ਬੀ.ਬੀ.ਐੱਮ.ਬੀ. ਵਾਲੀ ਮੀਟਿੰਗ ’ਚ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਪੱਖ ’ਚ ਨਿਰਣਾਇਕ ਭੂਮਿਕਾ ਨਿਭਾਈ ਤੇ ਕੇਂਦਰੀ ਤੇ ਭਾਜਪਾ ਸ਼ਾਸਿਤ ਰਾਜਾਂ ਦੇ ਪ੍ਰਤੀਨਿਧਾਂ ਨੂੰ ਲਾਜਵਾਬ ਕਰ ਦਿੱਤਾ। ਇਸ ਸਮੁੱਚੇ ਪਿਛੋਕੜ ਦੇ ਸੰਦਰਭ ਵਿੱਚ ਹੋਈ ਸਰਬ-ਪਾਰਟੀ ਮੀਟਿੰਗ ਮਗਰੋਂ ਉਪਰੋਕਤ ਪ੍ਰੈੱਸ ਕਾਨਫਰੰਸ ਸੱਦੀ ਗਈ ਸੀ। ਮੁੱਖ ਮੰਤਰੀ ਜਿਸ ਵੇਲੇ ਇਸ ਸਮੁੱਚੇ ਮਸਲੇ ’ਤੇ ਸਾਰੀਆਂ ਪਾਰਟੀਆਂ ਦੇ ਇਕਜੁੱਟ ਸਟੈਂਡ ਬਾਰੇ ਪੱਤਰਕਾਰਾਂ ਨੂੰ ਜਾਣੂ ਕਰਵਾ ਰਹੇ ਸਨ ਤਾਂ ਉਨ੍ਹਾਂ ਦੇ ਖੱਬੇ ਪਾਸੇ ਭਾਜਪਾ ਆਗੂ ਸੁਨੀਲ ਜਾਖੜ, ਕਾਂਗਰਸ ਆਗੂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੱਜੇ ਪਾਸੇ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਬੈਠੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਬਾਕਾਇਦਾ ਦੱਸਿਆ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਰਾਤ 10-11 ਵਜੇ ਤੱਕ ਹੀ ਸਰਬ-ਪਾਰਟੀ ਮੀਟਿੰਗ ’ਚ ਸ਼ਾਮਲ ਹੋਣ ਲਈ ਸੁਨੇਹੇ ਪਹੁੰਚਾਏ ਜਾ ਸਕੇ ਪਰ ਏਨੇ ਥੋੜ੍ਹੇ ਸਮੇਂ ਵਿੱਚ ਵੀ ਉਹ ਸਾਰੇ ਮੀਟਿੰਗ ਵਿੱਚ ਪੁੱਜੇ। ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਇਸ ਮੁੱਦੇ ’ਤੇ ਹਾਜ਼ਰੀ ਨੂੰ ਮੁੱਖ ਮੰਤਰੀ ਨੇ ਸਮੁੱਚੇ ਪੰਜਾਬ ਲਈ ਇੱਕ ‘ਸੁਖਦ ਸੁਨੇਹਾ’ ਦੱਸਿਆ। ਗੱਲ ਹੈ ਵੀ ਠੀਕ, ਸੂਬੇ ਦੇ ਹੱਕਾਂ ਲਈ ਜਦੋਂ ਪੰਜਾਬ ਦਾ ਸਮੁੱਚਾ ਸਿਆਸੀ ਪਰਿਵਾਰ ਇਕਜੁੱਟ ਹੋ ਕੇ ਡਟ ਗਿਆ ਤਾਂ ਸਾਰੇ ਪੰਜਾਬੀਆਂ ਲਈ ਇਹ ਮਾਣ ਅਤੇ ਦਿਲ ਨੂੰ ਸਕੂਨ ਦੇਣ ਵਾਲੀ ਘੜੀ ਸੀ। ਮੁੱਖ ਮੰਤਰੀ ਨੇ ਦੂਜੀਆਂ ਪਾਰਟੀਆਂ ਦੇ ਆਗੂਆਂ ਬਾਰੇ ਕਿਹਾ ਕਿ ਉਹ ਸਾਰੇ ਉਨ੍ਹਾਂ ਤੋਂ ਸੀਨੀਅਰ ਹਨ ਅਤੇ ਵੱਖ-ਵੱਖ ਸਮੇਂ ਸਰਕਾਰਾਂ ’ਚ ਰਹੇ ਹਨ ਜਿਸ ਕਰ ਕੇ ਉਹ ਉਨ੍ਹਾਂ ਦੀ ਇਸ ਮਾਮਲੇ ਬਾਰੇ ਜਾਣਕਾਰੀ ਦਾ ਫ਼ਾਇਦਾ ਉਠਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮੀਟਿੰਗ ਕਾਹਲੀ ਨਾਲ ਬੁਲਾਉਣ ਕਾਰਨ ਭਾਵੇਂ ਸੀਨੀਅਰ ਆਗੂ ਇਸ ਮਾਮਲੇ ਨਾਲ ਸਬੰਧਿਤ ਆਪਣੇ ਕੋਲ ਪਏ ਸਾਰੇ ਦਸਤਾਵੇਜ਼ ਨਹੀਂ ਲਿਆ ਸਕੇ ਪਰ ਉਨ੍ਹਾਂ ਸਾਰਿਆਂ ਨੂੰ ਤਾਂ ਤੱਥ ਅਤੇ ਹੋਰ ਫ਼ੈਸਲੇ ਜ਼ੁਬਾਨੀ ਯਾਦ ਹਨ। ਉਨ੍ਹਾਂ ਦੀਆਂ ਆਖੀਆਂ ਇਹ ਗੱਲਾਂ ਯਕੀਨਨ ਸਾਰੀਆਂ ਸਿਆਸੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੂੰ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ। ਸਮੁੱਚੇ ਪੰਜਾਬੀਆਂ ਦੀ ਭਾਵਨਾ ਦੀ ਤਰਜਮਾਨੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਤੋਂ ਪਾਣੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਉਹ ਤਰੀਕਾ ਗ਼ਲਤ ਹੈ। ਪਿਆਰ ਨਾਲ ਭਾਵੇਂ ਪੰਜਾਬੀਆਂ ਤੋਂ ਜਾਨ ਲੈ ਲਓ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਉਨ੍ਹਾਂ (ਕੇਂਦਰ) ਨੂੰ ਪੰਜਾਬ ਦੇ ਕਲਚਰ ਦਾ ਪਤਾ ਨਹੀਂ ਹੈ। ਭਾਜਪਾ ਆਗੂ ਸੁਨੀਲ ਜਾਖੜ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਜਾਖੜ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਹਨ ਤੇ

ਸਿਆਸਤ ਦੇ ਪਾਣੀਆਂ ’ਚ ਸਾਂਝ ਦਾ ਪੁਲ Read More »

ਭਾਖੜਾ ਡੈਮ ਨੂੰ ਸਰਕਾਰ ਨੇ ਮਾਰਿਆ ਤਾਲਾ ਤਾਂ ਭੜਕੇ ਕਾਂਗਰਸੀ ਐਮਪੀ ਨੇ ਕੇਂਦਰ ਤੇ ਹੀ ਚੁੱਕੇ ਸਵਾਲ

ਚੰਡੀਗੜ੍ਹ, 4 ਮਈ – ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਨੇ ਹਰਿਆਣਾ ਵਿੱਚ ਚੱਲ ਰਹੇ ਪਾਣੀ ਸੰਕਟ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਦੋਵਾਂ ਸਰਕਾਰਾਂ ‘ਤੇ ਤਿੱਖਾ ਹਮਲਾ ਕੀਤਾ, ਸੂਬਾ ਸਰਕਾਰ ‘ਤੇ ਚੋਣਾਂ ਤੋਂ ਪਹਿਲਾਂ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਪਟੜੀ ਤੋਂ ਉਤਾਰਨ ਲਈ ਇੱਕ ਨਕਲੀ ਵਿਵਾਦ ਪੈਦਾ ਕਰਨ ਦਾ ਦੋਸ਼ ਲਗਾਇਆ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਸੁਰਜੇਵਾਲਾ ਨੇ ਕਿਹਾ ਕਿ ਹਰਿਆਣਾ ਪਾਣੀ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਭਾਖੜਾ ਡੈਮ ਤੋਂ ਨਿਰਧਾਰਤ 8,500 ਕਿਊਸਿਕ ਦੀ ਬਜਾਏ ਸਿਰਫ 4,500 ਕਿਊਸਿਕ ਪਾਣੀ ਮਿਲ ਰਿਹਾ ਹੈ। “ਜਾਨਵਰਾਂ ਲਈ ਵੀ ਪਾਣੀ ਨਹੀਂ ਹੈ। ਕਪਾਹ ਦੀ ਬਿਜਾਈ ਪ੍ਰਭਾਵਿਤ ਹੋਵੇਗੀ, ਅਤੇ ਇਸ ਨਾਲ ਭਵਿੱਖ ਵਿੱਚ ਫਸਲਾਂ ਦੀ ਪੈਦਾਵਾਰ ‘ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ,”। ਸੁਰਜੇਵਾਲਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਸੱਤਾ ਦੇ ਪ੍ਰਭਾਵ ਹੇਠ ਇੱਕ ਕੇਂਦਰੀ ਪ੍ਰੋਜੈਕਟ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਹੈ। “1 ਮਈ ਨੂੰ, ਪੰਜਾਬ ਨੇ ਭਾਖੜਾ ਵਿਖੇ ਪੁਲਿਸ ਤਾਇਨਾਤ ਕੀਤੀ ਅਤੇ ਗੇਟਾਂ ਨੂੰ ਤਾਲਾ ਲਗਾ ਦਿੱਤਾ। ਉਸਨੇ ਦਾਅਵਾ ਕੀਤਾ ਕਿ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਰਾਜ ਨੇ ਕਿਸੇ ਕੇਂਦਰੀ ਪ੍ਰੋਜੈਕਟ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ,”। ਗੰਭੀਰ ਸਵਾਲ ਉਠਾਉਂਦੇ ਹੋਏ ਉਸਨੇ ਕਿਹਾ, “ਡੈਮ ਦੀ ਸੁਰੱਖਿਆ ਲਈ ਸੀਆਈਐਸਐਫ ਨੂੰ ਕਿਉਂ ਨਹੀਂ ਤਾਇਨਾਤ ਕੀਤਾ ਗਿਆ, ਜੋ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਹੈ? ਬੀਬੀਐਮਬੀ ਦੇ ਚੇਅਰਮੈਨ ਨੇ ਕੇਂਦਰ ਨੂੰ ਸੀਆਈਐਸਐਫ ਦੀ ਤਾਇਨਾਤੀ ਦੀ ਮੰਗ ਕਰਦਿਆਂ ਪੱਤਰ ਲਿਖਿਆ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਂਗਰਸ ਸੰਸਦ ਮੈਂਬਰ ਨੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਵੀ ਆਲੋਚਨਾ ਕੀਤੀ। “ਕੇਂਦਰ ਕੋਲ ਮੁੱਦਾ ਉਠਾਉਣ ਦੀ ਬਜਾਏ, ਮੁੱਖ ਮੰਤਰੀ ਨਾਇਬ ਸੈਣੀ ਸਰਬ-ਪਾਰਟੀ ਮੀਟਿੰਗਾਂ ਕਰ ਰਹੇ ਹਨ ਜੋ ਕਿ ਸਿਰਫ਼ ਰਸਮੀ ਕਾਰਵਾਈਆਂ ਹਨ। ਇਸ ਦੌਰਾਨ, ਬਿਜਲੀ ਮੰਤਰੀ ਮਨੋਹਰ ਲਾਲ ਚੁੱਪ ਹਨ ਅਤੇ ਕਾਰਵਾਈ ਤੋਂ ਗਾਇਬ ਹਨ,”। ਸੁਰਜੇਵਾਲਾ ਨੇ ਭਾਜਪਾ ਅਤੇ ਆਪ ‘ਤੇ ਚੋਣਾਂ ਤੋਂ ਪਹਿਲਾਂ ਇਹ ਵਿਵਾਦ ਪੈਦਾ ਕਰਨ ਲਈ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ। “ਇਹ ਕਾਂਗਰਸ ਨੂੰ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਇੱਕ ਰਚਿਆ ਹੋਇਆ ਡਰਾਮਾ ਹੈ। ਜਨਤਾ ਦੁਆਰਾ ਉਸਨੂੰ ਰੱਦ ਕੀਤੇ ਜਾਣ ਤੋਂ ਡਰਦੇ ਹੋਏ, ਭਾਜਪਾ ਭਗਵੰਤ ਮਾਨ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। “ਕੀ ਬੀਬੀਐਮਬੀ ਇੱਕ ਕੇਂਦਰੀ ਸੰਸਥਾ ਨਹੀਂ ਹੈ? ਕੀ ਕੋਈ ਰਾਜ ਕਿਸੇ ਕੇਂਦਰੀ ਪ੍ਰੋਜੈਕਟ ਨੂੰ ਬੰਦ ਕਰ ਸਕਦਾ ਹੈ? ਜੇਕਰ ਇਹ ਜਾਰੀ ਰਿਹਾ, ਤਾਂ ਕੋਈ ਵੀ ਕਿਸੇ ਵੀ ਰਾਸ਼ਟਰੀ ਸਰੋਤ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ। ਦੇਸ਼ ਨੂੰ ਇਸ ਤਰ੍ਹਾਂ ਨਹੀਂ ਚਲਾਇਆ ਜਾਣਾ ਚਾਹੀਦਾ,”। ਉਸਨੇ ਬੀਬੀਐਮਬੀ ਨਿਯੁਕਤੀ ਪ੍ਰਕਿਰਿਆ ਨੂੰ ਬਦਲਣ ਦੇ ਮੋਦੀ ਸਰਕਾਰ ਦੇ 2022 ਦੇ ਫੈਸਲੇ ‘ਤੇ ਵੀ ਸਵਾਲ ਉਠਾਇਆ, ਦਾਅਵਾ ਕੀਤਾ ਕਿ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਚੇਅਰਪਰਸਨ ਅਤੇ ਦੋ ਮੈਂਬਰਾਂ ਦੀ ਨਿਯੁਕਤੀ ਆਪਸੀ ਸਹਿਮਤੀ ਨਾਲ ਕੀਤੀ ਗਈ ਸੀ।

ਭਾਖੜਾ ਡੈਮ ਨੂੰ ਸਰਕਾਰ ਨੇ ਮਾਰਿਆ ਤਾਲਾ ਤਾਂ ਭੜਕੇ ਕਾਂਗਰਸੀ ਐਮਪੀ ਨੇ ਕੇਂਦਰ ਤੇ ਹੀ ਚੁੱਕੇ ਸਵਾਲ Read More »

ਚੋਣ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਲਾਂਚ ਕਰੇਗਾ ਏਕੀਕ੍ਰਿਤ ਡਿਜੀਟਲ ਪਲੇਟਫ਼ਾਰਮ ECINET

ਨਵੀਂ ਦਿੱਲੀ, 4 ਮਈ – ਭਾਰਤੀ ਚੋਣ ਕਮਿਸ਼ਨ (ECI) ਚੋਣ ਸੇਵਾਵਾਂ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਇਕ ਮਹੱਤਵਪੂਰਨ ਕਦਮ ਚੁੱਕਣ ਜਾ ਰਿਹਾ ਹੈ। ECI ਅਧਿਕਾਰੀਆਂ ਨੇ ਕਿਹਾ ਕਿ ਕਮਿਸ਼ਨ 40 ਮੌਜੂਦਾ ਮੋਬਾਈਲ ਅਤੇ ਵੈੱਬ ਐਪਲੀਕੇਸ਼ਨਾਂ ਨੂੰ ਏਕੀਕ੍ਰਿਤ ਕਰਨ ਲਈ ECINET ਨਾਮਕ ਇਕ ਸਿੰਗਲ-ਪੁਆਇੰਟ ਡਿਜੀਟਲ ਪਲੇਟਫ਼ਾਰਮ ਲਾਂਚ ਕਰੇਗਾ। ਇਹ ਪਲੇਟਫ਼ਾਰਮ ਵੋਟਰਾਂ, ਚੋਣ ਅਧਿਕਾਰੀਆਂ, ਰਾਜਨੀਤਿਕ ਪਾਰਟੀਆਂ ਅਤੇ ਸਿਵਲ ਸੁਸਾਇਟੀ ਲਈ ਇਕ ਸਹਿਜ ਅਤੇ ਉਪਭੋਗਤਾ-ਅਨੁਕੂਲ ਇੰਟਰਫੇਸ ਪ੍ਰਦਾਨ ਕਰੇਗਾ। ਮੁੱਖ ਚੋਣ ਅਧਿਕਾਰੀਆਂ ਦੀ ਮਾਰਚ ਕਾਨਫ਼ਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਵਲੋਂ ਸੰਕਲਪਿਤ, ਇਸ ਪਹਿਲਕਦਮੀ ਦਾ ਉਦੇਸ਼ ਵੋਟਰ ਹੈਲਪਲਾਈਨ, ਵੋਟਰ ਟਰਨਆਉਟ, ਸੀਵੀਆਈਜੀਆਈਐਲ, ਸੁਵਿਧਾ 2.0, ਈਐਸਐਮਐਸ, ਸਕਸ਼ਮ ਅਤੇ ਕੇਵਾਈਸੀ ਐਪਸ ਵਰਗੀਆਂ ਐਪਾਂ ਨੂੰ ਏਕੀਕ੍ਰਿਤ ਕਰ ਕੇ ਉਪਭੋਗਤਾ ਅਨੁਭਵ (ਯੂਐਕਸ) ਨੂੰ ਸਰਲ ਬਣਾਉਣਾ ਅਤੇ ਉਪਭੋਗਤਾ ਇੰਟਰਫੇਸ (ਯੂਆਈ) ਨੂੰ ਬਿਹਤਰ ਬਣਾਉਣਾ ਹੈ, ਜਿਨ੍ਹਾਂ ਨੇ ਸਮੂਹਿਕ ਤੌਰ ‘ਤੇ 5.5 ਕਰੋੜ ਤੋਂ ਵੱਧ ਡਾਊਨਲੋਡ ਦਰਜ ਕੀਤੇ ਹਨ। ਈਸੀਆਈ ਨੇ ਇਕ ਰਿਲੀਜ਼ ਵਿਚ ਕਿਹਾ ਕਿ ਈਸੀਆਈਐਨਈਟੀ ਮੌਜੂਦਾ ਐਪਸ ਜਿਵੇਂ ਕਿ ਵੋਟਰ ਹੈਲਪਲਾਈਨ ਐਪ, ਵੋਟਰ ਟਰਨਆਊਟ ਐਪ, ਸੀਵੀਆਈਜੀਆਈਐਲ, ਸੁਵਿਧਾ 2.0, ਈਐਸਐਮਐਸ, ਸਕਸ਼ਮ ਅਤੇ ਕੇਵਾਈਸੀ ਐਪ ਨੂੰ ਸ਼ਾਮਲ ਕਰੇਗਾ, ਜਿਨ੍ਹਾਂ ਨੇ ਸਮੂਹਿਕ ਤੌਰ ‘ਤੇ 5.5 ਕਰੋੜ ਤੋਂ ਵੱਧ ਡਾਊਨਲੋਡ ਦਰਜ ਕੀਤੇ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ECINET ਲਗਭਗ 100 ਕਰੋੜ ਵੋਟਰਾਂ ਦੀ ਸੇਵਾ ਕਰੇਗਾ, ਚੋਣ ਮਸ਼ੀਨਰੀ ਦਾ ਸਮਰਥਨ ਕਰੇਗਾ ਅਤੇ ਉਪਭੋਗਤਾਵਾਂ ਲਈ ਜਟਿਲਤਾ ਨੂੰ ਘਟਾਉਂਦੇ ਹੋਏ ਕਈ ਐਪ ਡਾਊਨਲੋਡ ਅਤੇ ਲੌਗਇਨ ਦੀ ਜ਼ਰੂਰਤ ਨੂੰ ਖ਼ਤਮ ਕਰੇਗਾ।

ਚੋਣ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਲਾਂਚ ਕਰੇਗਾ ਏਕੀਕ੍ਰਿਤ ਡਿਜੀਟਲ ਪਲੇਟਫ਼ਾਰਮ ECINET Read More »

ਪੀਣ ਵਾਲੇ ਪਾਣੀ ਦੇ ਸਟਾਲ ਦੀ ਪਰੰਪਰਾ ਖਤਮ ਹੋ ਰਹੀ ਹੈ/ਵਿਜੈ ਗਰਗ

ਕਈ ਵਾਰ ਕਿਸੇ ਸਮਾਜ ਜਾਂ ਸਮੂਹ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਦਾ ਅੰਤ ਖੁਸ਼ੀ ਲਿਆਉਂਦਾ ਹੈ, ਪਰ ਕਈ ਵਾਰ, ਇਹ ਅੰਦਰੋਂ ਰੋਣ ਲਈ ਮਜਬੂਰ ਕਰ ਦਿੰਦਾ ਹੈ। ਇੱਕ ਵਿਕਾਸਸ਼ੀਲ ਸਮਾਜ ਲਈ ਪਰੰਪਰਾਵਾਂ ਦੀ ਸ਼ੁਰੂਆਤ ਅਤੇ ਅੰਤ ਵੀ ਜ਼ਰੂਰੀ ਹੈ। ਪਰੰਪਰਾਵਾਂ ਤੋੜਨ ਲਈ ਹੁੰਦੀਆਂ ਹਨ, ਪਰ ਕੁਝ ਪਰੰਪਰਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਟੁੱਟਣ ਨਾਲ ਦਿਲ ਉਦਾਸ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾ ਤਜਰਬਾ ਉਦੋਂ ਹੋਇਆ ਜਦੋਂ ਬੋਤਲਬੰਦ ਪਾਣੀ ਦੇ ਸੱਭਿਆਚਾਰ ਦੇ ਵਿਚਕਾਰ ਪੀਣ ਵਾਲੇ ਪਾਣੀ ਦੇ ਸਟਾਲ ਲਗਾਉਣ ਦੀ ਪਰੰਪਰਾ ਖਤਮ ਹੁੰਦੀ ਜਾਪ ਰਹੀ ਸੀ। ਪਹਿਲਾਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਪੀਣ ਵਾਲੇ ਪਾਣੀ ਦੇ ਬਹੁਤ ਸਾਰੇ ਸਟਾਲ ਦੇਖੇ ਜਾਂਦੇ ਸਨ। ਕਈ ਵਾਰ, ਗਰਮੀਆਂ ਦੌਰਾਨ ਰੇਲਵੇ ਸਟੇਸ਼ਨਾਂ ‘ਤੇ ਪਾਣੀ ਮੁਹੱਈਆ ਕਰਵਾਉਣ ਦਾ ਦਾਨੀ ਕੰਮ ਕੀਤਾ ਜਾਂਦਾ ਸੀ। ਪਾਣੀ ਦੇਣ ਵਾਲਿਆਂ ਦੀ ਇੱਕੋ ਬੇਨਤੀ ਸੀ ਕਿ ਲੋਕ ਜਿੰਨਾ ਚਾਹੇ ਪਾਣੀ ਪੀ ਸਕਦੇ ਹਨ, ਜੇ ਚਾਹੁਣ ਤਾਂ ਘੜੇ ਵਿੱਚ ਭਰ ਸਕਦੇ ਹਨ, ਪਰ ਉਨ੍ਹਾਂ ਨੂੰ ਪਾਣੀ ਬਰਬਾਦ ਨਹੀਂ ਕਰਨਾ ਚਾਹੀਦਾ। ਉਸ ਸਮੇਂ ਉਸਦੀ ਪ੍ਰਾਰਥਨਾ ਨੇ ਲੋਕਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਹੋਵੇਗਾ, ਪਰ ਅੱਜ, ਜਦੋਂ ਕਿਸੇ ਨੂੰ ਉਸੇ ਰੇਲਵੇ ਸਟੇਸ਼ਨਾਂ ਤੋਂ ਪਾਣੀ ਦੀਆਂ ਬੋਤਲਾਂ ਖਰੀਦਣੀਆਂ ਪੈਂਦੀਆਂ ਹਨ, ਤਾਂ ਉਸਨੂੰ ਅਹਿਸਾਸ ਹੁੰਦਾ ਹੈ ਕਿ ਉਸਦੀ ਪ੍ਰਾਰਥਨਾ ਦਾ ਸੱਚਮੁੱਚ ਕੋਈ ਅਰਥ ਸੀ। ਭਾਵੇਂ ਕਿ ਮੁਹਾਵਰੇ ਵਿੱਚ, ‘ਕਿਸੇ ਨੂੰ ਪਾਣੀ ਦੇਣਾ’ ਦਾ ਅਰਥ ਹੈ ਕਿਸੇ ਨੂੰ ਦਰਦ ਦਾ ਸੁਆਦ ਚੱਖਣਾ, ਪਰ ਇਹ ਇੱਕ ਸਦੀਵੀ ਸੱਚ ਹੈ ਕਿ ਕਿਸੇ ਨੂੰ ਪਾਣੀ ਦੇਣਾ ਇੱਕ ਪਵਿੱਤਰ ਕਾਰਜ ਹੈ। ਪਿਆਸੇ ਵਿਅਕਤੀ ਨੂੰ ਚੰਗੇ ਇਰਾਦੇ ਨਾਲ ਪਾਣੀ ਪਿਲਾਉਣਾ ਹੋਰ ਵੀ ਪੁੰਨ ਦਾ ਕੰਮ ਹੈ। ਕਿਹਾ ਜਾਂਦਾ ਹੈ ਕਿ ਸਮੇਂ ਦੇ ਨਾਲ ਸਭ ਕੁਝ ਬਦਲਦਾ ਹੈ, ਪਰ ਜਦੋਂ ਚੰਗੀਆਂ ਪਰੰਪਰਾਵਾਂ ਸਾਡੀਆਂ ਅੱਖਾਂ ਦੇ ਸਾਹਮਣੇ ਮਰਨ ਲੱਗਦੀਆਂ ਹਨ, ਤਾਂ ਉਦਾਸ ਹੋਣਾ ਸੁਭਾਵਿਕ ਹੈ। ਇਹ ਕਹਿਣਾ ਮੁਸ਼ਕਲ ਹੈ ਕਿ ਸਾਰੀਆਂ ਪੁਰਾਣੀਆਂ ਪਰੰਪਰਾਵਾਂ ਚੰਗੀਆਂ ਸਨ, ਪਰ ਬਹੁਤ ਸਾਰੀਆਂ ਪਰੰਪਰਾਵਾਂ ਜਿਨ੍ਹਾਂ ਪਿੱਛੇ ਕੋਈ ਸਵਾਰਥ ਨਹੀਂ ਹੈ ਅਤੇ ਜਿਨ੍ਹਾਂ ਵਿੱਚ ਸਿਰਫ਼ ਦਾਨ ਦੀ ਭਾਵਨਾ ਹੈ, ਨੂੰ ਅਣਉਚਿਤ ਨਹੀਂ ਕਿਹਾ ਜਾ ਸਕਦਾ। ਉਸ ਪੀਣ ਵਾਲੇ ਪਾਣੀ ਦੀ ਪਰੰਪਰਾ ਵਿੱਚ, ਇਹ ਭਾਵਨਾ ਕਦੇ ਵੀ ਪ੍ਰਬਲ ਨਹੀਂ ਹੋਈ ਕਿ ਪਾਣੀ ਦੇਣਾ ਇੱਕ ਪੁੰਨ ਦਾ ਕੰਮ ਹੈ। ਕੁਝ ਕੁ ਲੋਕ ਹੀ ਦਾਨ ਇਕੱਠਾ ਕਰਨਗੇ ਅਤੇ ਪੀਣ ਵਾਲੇ ਪਾਣੀ ਦਾ ਸਟਾਲ ਸ਼ੁਰੂ ਕੀਤਾ ਜਾਵੇਗਾ। ਹੁਣ, ਕਿਤੇ ਨਾ ਕਿਤੇ ਸਾਨੂੰ ਪੀਣ ਵਾਲੇ ਪਾਣੀ ਦੇ ਸਟਾਲ ਦੇ ਉਦਘਾਟਨ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ, ਪਰ ਕੁਝ ਦਿਨਾਂ ਬਾਅਦ ਇਹ ਜਾਂ ਤਾਂ ਪਾਣੀ ਵੇਚਣ ਦਾ ਵਪਾਰਕ ਕੇਂਦਰ ਬਣ ਜਾਂਦਾ ਹੈ ਜਾਂ ਪਸ਼ੂਆਂ ਲਈ ਆਸਰਾ ਬਣ ਜਾਂਦਾ ਹੈ। ਕਲਪਨਾ ਕਰੋ ਕਿ ਇੱਕ ਰਾਹਗੀਰ ਦੂਰੋਂ ਤੁਰ ਕੇ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਦਾਖਲ ਹੁੰਦਾ ਹੈ ਅਤੇ ਉਸਨੂੰ ਪਿਆਸ ਲੱਗਦੀ ਹੈ। ਉਹ ਪਾਣੀ ਦੀ ਭਾਲ ਕਰ ਰਿਹਾ ਹੈ, ਫਿਰ ਉਸਨੂੰ ਕਿਤੇ ਪੀਣ ਵਾਲੇ ਪਾਣੀ ਦੀ ਇੱਕ ਸਟਾਲ ਦਿਖਾਈ ਦਿੰਦੀ ਹੈ। ਜਿੱਥੇ ਉਹ ਦਿਲੋਂ ਠੰਡਾ ਪਾਣੀ ਪੀਂਦਾ ਹੈ। ਯਕੀਨਨ ਉਸਦੀ ਆਤਮਾ ਵੀ ਸੰਤੁਸ਼ਟ ਹੋ ਜਾਂਦੀ ਹੈ। ਉਹ ਅੱਗੇ ਵਧਦਾ ਹੈ, ਬਹੁਤ ਸਾਰੀਆਂ ਅਸੀਸਾਂ ਦਿੰਦਾ ਹੈ। ਅੱਜ ਬਹੁਤ ਜੱਦੋ-ਜਹਿਦ ਤੋਂ ਬਾਅਦ ਇੱਕ ਗਲਾਸ ਪਾਣੀ ਵੀ ਮਿਲਦਾ ਹੈ।

ਪੀਣ ਵਾਲੇ ਪਾਣੀ ਦੇ ਸਟਾਲ ਦੀ ਪਰੰਪਰਾ ਖਤਮ ਹੋ ਰਹੀ ਹੈ/ਵਿਜੈ ਗਰਗ Read More »

ਕੀ ਤੁਹਾਨੂੰ ਵੀ ਨਹੀਂ ਮਿਲ ਰਿਹਾ IPO Allotment? ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ

ਨਵੀਂ ਦਿੱਲੀ, 4 ਮਈ – ਕਿਸੇ ਵੀ ਕੰਪਨੀ ਨੂੰ ਸਟਾਕ ਮਾਰਕੀਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਪ੍ਰਾਇਮਰੀ ਮਾਰਕੀਟ ਵਿੱਚ IPO ਲਾਂਚ ਕਰਨਾ ਪੈਂਦਾ ਹੈ। ਪ੍ਰਾਇਮਰੀ ਬਾਜ਼ਾਰ ਵਿੱਚ, ਲੈਣ-ਦੇਣ ਦੋ ਵਿਅਕਤੀਆਂ ਵਿਚਕਾਰ ਹੁੰਦਾ ਹੈ। ਇਨ੍ਹਾਂ ਵਿੱਚ ਕੰਪਨੀ ਅਤੇ ਨਿਵੇਸ਼ਕ ਸ਼ਾਮਲ ਹਨ। ਕੰਪਨੀ IPO ਰਾਹੀਂ ਆਪਣੇ ਲਈ ਫੰਡ ਇਕੱਠਾ ਕਰਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ IPO ਲਈ ਅਰਜ਼ੀ ਦਿੰਦੇ ਹਾਂ, ਪਰ ਸਾਨੂੰ ਹਮੇਸ਼ਾ ਖਾਲੀ ਹੱਥ ਵਾਪਸ ਪਰਤਣਾ ਪੈਂਦਾ ਹੈ। ਪਰ ਇਹ ਕਿਉਂ ਹੁੰਦਾ ਹੈ? ਇਸਦਾ ਕਾਰਨ ਓਵਰਸਬਸਕ੍ਰਿਪਸ਼ਨ ਹੈ। ਓਵਰਸਬਸਕ੍ਰਿਪਸ਼ਨ ਕੀ ਹੈ? ਜਦੋਂ ਕੰਪਨੀ ਦੁਆਰਾ ਜਾਰੀ ਕੀਤੇ ਗਏ ਸ਼ੇਅਰਾਂ ਦੀ ਗਿਣਤੀ ਤੋਂ ਵੱਧ ਲੋਕ ਸ਼ੇਅਰ ਖਰੀਦਣਾ ਚਾਹੁੰਦੇ ਹਨ ਤਾਂ ਓਵਰਸਬਸਕ੍ਰਿਪਸ਼ਨ ਦੀ ਸਥਿਤੀ ਪੈਦਾ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਇਹ ਉਲਝਣ ਹੈ ਕਿ ਸ਼ੇਅਰ ਕਿਸ ਨੂੰ ਦਿੱਤੇ ਜਾਣੇ ਚਾਹੀਦੇ ਹਨ? ਅਜਿਹੀ ਸਥਿਤੀ ਵਿੱਚ ਰਜਿਸਟਰਾਰ ਸ਼ੇਅਰ ਅਲਾਟ ਕਰਨ ਲਈ ਲਾਟਰੀ ਪ੍ਰਕਿਰਿਆ ਦੀ ਵਰਤੋਂ ਕਰਦਾ ਹੈ। ਇਸ ਰਾਹੀਂ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਵੀ ਨਿਵੇਸ਼ਕ ਨਾਲ ਵਿਤਕਰਾ ਨਾ ਹੋਵੇ। ਇੱਕ ਉਦਾਹਰਣ ਦੇ ਨਾਲ ਪੂਰੀ ਪ੍ਰਕਿਰਿਆ ਨੂੰ ਸਮਝੋ। ਆਓ ਹੁਣ ਇੱਕ ਉਦਾਹਰਣ ਰਾਹੀਂ ਸਮਝੀਏ ਕਿ ਇੱਕ ਕੰਪਨੀ ਆਈਪੀਓ ਕਿਵੇਂ ਅਲਾਟ ਕਰਦੀ ਹੈ। ਮੰਨ ਲਓ ਕਿ ਇੱਕ ਕੰਪਨੀ ਨੇ ਇੱਕ IPO ਲਾਂਚ ਕੀਤਾ ਹੈ। ਇਸਦੇ ਲਈ, 10 ਨਿਵੇਸ਼ਕਾਂ ਨੇ ਕੱਟ-ਆਫ ਕੀਮਤ ‘ਤੇ ਅਰਜ਼ੀ ਦਿੱਤੀ ਹੈ। ਇਨ੍ਹਾਂ ਨਿਵੇਸ਼ਕਾਂ ਨੇ ਲਗਪਗ 1 ਤੋਂ 5 ਸ਼ੇਅਰ ਖਰੀਦਣ ਦੀ ਮੰਗ ਕੀਤੀ ਹੈ। ਹਾਲਾਂਕਿ, ਕੰਪਨੀ ਵੱਲੋਂ ਹੁਣ ਤੱਕ ਸਿਰਫ਼ 29 ਸ਼ੇਅਰ ਜਾਰੀ ਕੀਤੇ ਗਏ ਹਨ। ਇਸ ਸਥਿਤੀ ਨੂੰ ਓਵਰਸਬਸਕ੍ਰਿਪਸ਼ਨ ਕਿਹਾ ਜਾਂਦਾ ਹੈ। ਹੁਣ ਰਜਿਸਟਰਾਰ ਲਾਟਰੀ ਪ੍ਰਕਿਰਿਆ ਰਾਹੀਂ ਫੈਸਲਾ ਕਰੇਗਾ ਕਿ ਇਹ ਸ਼ੇਅਰ ਕਿਸ ਨੂੰ ਅਲਾਟ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਤਹਿਤ ਇਹ ਫੈਸਲਾ ਕੀਤਾ ਗਿਆ ਹੈ ਕਿ ਨਿਵੇਸ਼ਕਾਂ ਨੂੰ 4,5,6,7,8,1,2 ਵਿੱਚ 1 ਸ਼ੇਅਰ ਅਲਾਟ ਕੀਤਾ ਜਾਵੇਗਾ। ਬਾਕੀ ਬਚੇ ਲੋਕਾਂ ਨੂੰ ਕੁਝ ਨਹੀਂ ਮਿਲੇਗਾ। ਯਾਦ ਰੱਖੋ ਕਿ ਜਦੋਂ ਤੁਸੀਂ IPO ਦੇ ਤਹਿਤ ਸ਼ੇਅਰ ਖਰੀਦ ਰਹੇ ਹੋ, ਤਾਂ ਉਹਨਾਂ ਨੂੰ ਸਿਰਫ਼ ਕੱਟ-ਆਫ ਕੀਮਤ ਜਾਂ ਇਸ ਤੋਂ ਵੱਧ ‘ਤੇ ਹੀ ਖਰੀਦੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਨੂੰ ਲਾਟਰੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਸ਼ੇਅਰਾਂ ਅਤੇ IPO ਵਿੱਚ ਕੀ ਅੰਤਰ ਹੈ? ਕੋਈ ਵੀ ਕੰਪਨੀ ਸਿੱਧੇ ਤੌਰ ‘ਤੇ ਸੈਕੰਡਰੀ ਮਾਰਕੀਟ ਵਿੱਚ ਦਾਖਲ ਨਹੀਂ ਹੁੰਦੀ। ਇਸਨੂੰ ਪਹਿਲਾਂ ਪ੍ਰਾਇਮਰੀ ਮਾਰਕੀਟ ਵਿੱਚ ਇੱਕ IPO ਲਾਂਚ ਕਰਨਾ ਪਵੇਗਾ। ਇਹ ਆਈਪੀਓ ਇੱਕ ਤਰ੍ਹਾਂ ਦੇ ਸ਼ੇਅਰ ਹਨ। ਜਿਸਨੂੰ ਨਿਵੇਸ਼ਕਾਂ ਦੁਆਰਾ ਖਰੀਦਿਆ ਜਾਂਦਾ ਹੈ। ਪ੍ਰਾਇਮਰੀ ਮਾਰਕੀਟ ਵਿੱਚ, ਲੈਣ-ਦੇਣ ਨਿਵੇਸ਼ਕ ਅਤੇ ਕੰਪਨੀ ਵਿਚਕਾਰ ਹੁੰਦਾ ਹੈ। ਜਿਸ ਤੋਂ ਬਾਅਦ ਇਹ ਸ਼ੇਅਰ ਸਟਾਕ ਐਕਸਚੇਂਜ BSE ਅਤੇ NSE ਵਿੱਚ ਸੂਚੀਬੱਧ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਵਪਾਰ ਸ਼ੁਰੂ ਹੁੰਦਾ ਹੈ।

ਕੀ ਤੁਹਾਨੂੰ ਵੀ ਨਹੀਂ ਮਿਲ ਰਿਹਾ IPO Allotment? ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ Read More »