ਕੇਐੱਸਐੱਸਐੱਮ ਚੈਂਪੀਅਨਸ਼ਿਪ ’ਚ ਕਿਰਨ ਅੰਕੁਸ਼ ਜਾਧਵ ਨੇ ਆਪਣੇ ਨਾਮ ਕੀਤਾ ਸੋਨ ਤਗ਼ਮਾ

ਨਵੀਂ ਦਿੱਲੀ, 4 ਮਈ – ਪੁਰਸ਼ ਰਾਈਫਲ 3-ਪੋਜ਼ੀਸ਼ਨ ਵਿੱਚ ਮੌਜੂਦਾ ਕੌਮੀ ਚੈਂਪੀਅਨ ਕਿਰਨ ਅੰਕੁਸ਼ ਜਾਧਵ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਕੁਮਾਰ ਸੁਰੇਂਦਰ ਸਿੰਘ ਮੈਮੋਰੀਅਲ ਸ਼ੂਟਿੰਗ (ਕੇਐੱਸਐੱਸਐੱਮ) ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫਲ ’ਚ ਸੋਨੇ ਦਾ ਤਗ਼ਮਾ ਜਿੱਤਿਆ। ਅਗਲੇ ਮਹੀਨੇ ਮਿਊਨਿਖ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਸ਼ਾਮਲ ਜਲ ਸੈਨਾ ਦੇ ਇਸ ਨਿਸ਼ਾਨੇਬਾਜ਼ ਨੇ 24 ਸ਼ਾਟਾਂ ਵਿੱਚ 251.5 ਅੰਕ ਹਾਸਲ ਕਰਕੇ ਫ਼ੌਜ ਦੇ ਵਿਵੇਕ ਸ਼ਰਮਾ ਨੂੰ 1.4 ਅੰਕਾਂ ਨਾਲ ਪਿੱਛੇ ਛੱਡਿਆ। ਫੌਜ ਦੇ ਹੀ ਵਿਸ਼ਾਲ ਸਿੰਘ (230.1) ਨੇ ਕਾਂਸੇ ਦਾ ਤਗ਼ਮਾ ਜਿੱਤਿਆ।

ਮਹਾਰਾਸ਼ਟਰ ਦੇ ਪਾਰਥ ਰਾਕੇਸ਼ ਮਾਨੇ ਨੇ 0.1 ਅੰਕਾਂ ਦੇ ਮਾਮੂਲੀ ਫਰਕ ਨਾਲ ਪੁਰਸ਼ ਜੂਨੀਅਰ ਖਿਤਾਬ ਜਿੱਤਿਆ। 23 ਸ਼ਾਟਾਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦਾ ਉਮਾ ਮਹੇਸ਼ 0.3 ਅੰਕਾਂ ਨਾਲ ਅੱਗੇ ਸੀ ਪਰ ਉਹ 24ਵੀਂ ਕੋਸ਼ਿਸ਼ ਵਿੱਚ ਸਿਰਫ਼ 10 ਅੰਕ ਹੀ ਹਾਸਲ ਕਰ ਸਕਿਆ। ਮਾਨੇ ਨੇ 10.4 ਅੰਕਾਂ ਦੇ ਨਿਸ਼ਾਨੇ ਨਾਲ ਸੋਨ ਤਗ਼ਮਾ ਪੱਕਾ ਕੀਤਾ। ਕਰਨਾਟਕ ਦੇ ਨਾਰਾਇਣ ਸੁਰੇਸ਼ ਨੇ ਕਾਂਸੇ ਦਾ ਤਗ਼ਮਾ ਜਿੱਤਿਆ।

ਸਾਂਝਾ ਕਰੋ

ਪੜ੍ਹੋ

ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜਣ ਵਾਲੇ ਦੋ

ਅੰਮ੍ਰਿਤਸਰ, 4 ਮਈ – ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਮਹੱਤਵਪੂਰਨ...