April 26, 2025

ਭਾਰਤ ਤੇ ਪਾਕਿਸਤਾਨ ਵਿਚਾਲੇ ਮੁੜ ਟਕਰਾਅ, LOC ‘ਤੇ ਰਾਤ ਭਰ ਹੋਈ ਗੋਲੀਬਾਰੀ

ਜੰਮੂ ਕਸ਼ਮੀਰ,26 ਅਪ੍ਰੈਲ – ਪਹਿਲਗਾਮ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। 25-26 ਅਪ੍ਰੈਲ ਦੀ ਰਾਤ ਨੂੰ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨੀ ਫੌਜ ਦੀਆਂ ਵੱਖ-ਵੱਖ ਚੌਕੀਆਂ ਵੱਲੋਂ ਬਿਨਾਂ ਕਿਸੇ ਉਕਸਾਉਣ ਦੇ ਗੋਲੀਬਾਰੀ ਕੀਤੀ ਗਈ। ਭਾਰਤੀ ਜਵਾਨਾਂ ਨੇ ਵੀ ਢੁਕਵਾਂ ਜਵਾਬ ਦਿੱਤਾ। ਫਿਲਹਾਲ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭਾਰਤੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਕਸ਼ਮੀਰ ਘਾਟੀ ਵਿੱਚ ਕੰਟਰੋਲ ਰੇਖਾ (LOC) ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰਤੀ ਫੌਜ ਦੀਆਂ ਅਗਲੀਆਂ ਚੌਕੀਆਂ ‘ਤੇ ਗੋਲੀਬਾਰੀ ਕੀਤੀ ਗਈ। ਫੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਭਾਰਤੀ ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਨਾਲ ਕੁਝ ਥਾਵਾਂ ‘ਤੇ ਪਾਕਿਸਤਾਨੀ ਫੌਜ ਨੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਇਸ ਦਾ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਉੱਤਰੀ ਕਸ਼ਮੀਰ ਵਿੱਚ ਐਲਓਸੀ ‘ਤੇ ਸਥਿਤੀ ਕਾਰਨ ਸਥਾਨਕ ਲੋਕ ਡਰ ਵਿੱਚ ਜੀ ਰਹੇ ਹਨ। ਉਨ੍ਹਾਂ ਦੇ ਅਨੁਸਾਰ, ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਬਹਾਲ ਹੋਣ ਕਾਰਨ, ਇਨ੍ਹਾਂ ਖੇਤਰਾਂ ਵਿੱਚ ਸ਼ਾਂਤੀ ਦੇ ਨਾਲ-ਨਾਲ ਵਿਕਾਸ ਵੀ ਸ਼ੁਰੂ ਹੋ ਗਿਆ ਸੀ।ਬਾਰਾਮੂਲਾ ਦੇ ਉੜੀ ਸੈਕਟਰ ਦੇ ਵਸਨੀਕ ਸ਼ਬੀਰ ਅਹਿਮਦ ਨੇ ਕਿਹਾ ਕਿ ਸਰਹੱਦ ਦੇ ਲੋਕ ਸ਼ਾਂਤੀ ਚਾਹੁੰਦੇ ਹਨ। ਅਸੀਂ ਹਮੇਸ਼ਾ ਭਾਰਤੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹਾਂ। ਵਧਦੇ ਤਣਾਅ ਕਾਰਨ ਸਰਹੱਦ ‘ਤੇ ਰਹਿਣ ਵਾਲੇ ਲੋਕ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਸਰਹੱਦੀ ਸੈਰ-ਸਪਾਟਾ ਵੀ ਪ੍ਰਭਾਵਿਤ ਹੋਇਆ ਹੈ। ਘਾਟੀ ਵਿੱਚ ਰਾਤ ਭਰ ਅਸਮਾਨ ਵਿੱਚ ਗਰਜਦੇ ਰਹੇ ਲੜਾਕੂ ਜਹਾਜ਼  ਸ੍ਰੀਨਗਰ ਸਮੇਤ ਉੱਤਰੀ ਕਸ਼ਮੀਰ ਵਿੱਚ ਰਾਤ ਭਰ ਅਸਮਾਨ ਵਿੱਚ ਲੜਾਕੂ ਜਹਾਜ਼ ਗਰਜਦੇ ਰਹੇ। ਇੱਕ ਸਥਾਨਕ ਵਿਅਕਤੀ ਆਬਿਦ ਭੱਟ ਨੇ ਦੱਸਿਆ ਕਿ ਜਹਾਜ਼ਾਂ ਦੀ ਆਵਾਜ਼ ਰਾਤ 11 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਸਵੇਰੇ 4 ਵਜੇ ਤੱਕ ਜਾਰੀ ਰਹੀ। ਮੈਂ ਸਾਰੀ ਰਾਤ ਸੌਂ ਨਹੀਂ ਸਕਿਆ; ਡਰ ਦਾ ਮਾਹੌਲ ਸੀ। ਇੰਝ ਲੱਗ ਰਿਹਾ ਸੀ ਜਿਵੇਂ ਭਾਰਤ ਨੇ ਪਾਕਿਸਤਾਨ ‘ਤੇ ਹਵਾਈ ਹਮਲਾ ਕੀਤਾ ਹੋਵੇ।

ਭਾਰਤ ਤੇ ਪਾਕਿਸਤਾਨ ਵਿਚਾਲੇ ਮੁੜ ਟਕਰਾਅ, LOC ‘ਤੇ ਰਾਤ ਭਰ ਹੋਈ ਗੋਲੀਬਾਰੀ Read More »

ਸੋਚ ਸਮਝ ਕੇ ਬੋਲਿਆ ਕਰਨ ਰਾਹੁਲ – ਸੁਪਰੀਮ ਕੋਰਟ

ਨਵੀਂ ਦਿੱਲੀ, 26 ਅਪ੍ਰੈਲ – ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿੱਚ ਇੱਕ ਰੈਲੀ ਦੌਰਾਨ ਵਿਨਾਇਕ ਦਾਮੋਦਰ ਸਾਵਰਕਰ ਬਾਰੇ ‘ਗੈਰ-ਜ਼ਿੰਮੇਵਾਰਾਨਾ’ ਟਿੱਪਣੀਆਂ ਕਰਨ ਲਈ ਸ਼ੁੱਕਰਵਾਰ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਝਾੜ-ਝੰਬ ਕੀਤੀ, ਪਰ ਨਾਲ ਹੀ ਉਨ੍ਹਾ ਵਿਰੁੱਧ ਅਪਰਾਧਕ ਕਾਰਵਾਈ ’ਤੇ ਰੋਕ ਲਗਾ ਦਿੱਤੀ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਮਨਮੋਹਨ ਦੀ ਬੈਂਚ ਨੇ ਕਿਹਾ, ‘ਸਾਨੂੰ ਆਪਣੇ ਆਜ਼ਾਦੀ ਘੁਲਾਟੀਆਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।’ ਬੈਂਚ ਨੇ ਰਾਹੁਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੂੰ ਸਵਾਲ ਕੀਤਾ ਕਿ ਕੀ ਉਨ੍ਹਾ ਨੂੰ ਚੇਤੇ ਹੈ ਕਿ ਮਹਾਤਮਾ ਗਾਂਧੀ ਨੇ ਵੀ ਅੰਗਰੇਜ਼ਾਂ ਨਾਲ ਆਪਣੀ ਖ਼ਤੋ-ਕਿਤਾਬਤ ਦੌਰਾਨ ਖ਼ੁਦ ਲਈ ‘ਤੁਹਾਡਾ ਵਫ਼ਾਦਾਰ ਸੇਵਕ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਜਦੋਂ ਸਿੰਘਵੀ ਨੇ ਦਲੀਲ ਦਿੱਤੀ ਕਿ ਰਾਹੁਲ ਵਿਰੁੱਧ ਦੁਸ਼ਮਣੀ ਅਤੇ ਜਨਤਕ ਸ਼ਰਾਰਤ ਨੂੰ ਹੁਲਾਰਾ ਦੇਣ ਦੇ ਦੋਸ਼ ਨਹੀਂ ਸਨ, ਤਾਂ ਜਸਟਿਸ ਦੱਤਾ ਨੇ ਟਿੱਪਣੀ ਕੀਤੀ, ‘ਤੁਸੀਂ ਬਹੁਤ ਆਗਿਆਕਾਰੀ ਹੋ… ਕੀ ਤੁਹਾਡੇ ਮੁਵੱਕਲ ਨੂੰ ਪਤਾ ਹੈ ਕਿ ਮਹਾਤਮਾ ਗਾਂਧੀ ਨੇ ਵੀ ਵਾਇਸਰਾਏ ਨੂੰ ਸੰਬੋਧਨ ਕਰਦੇ ਸਮੇਂ ‘ਤੁਹਾਡਾ ਵਫ਼ਾਦਾਰ ਸੇਵਕ’ ਵਰਤਿਆ ਸੀ? ਕੀ ਮਹਾਤਮਾ ਗਾਂਧੀ ਨੂੰ ਸਿਰਫ਼ ਇਸ ਲਈ ‘ਅੰਗਰੇਜ਼ਾਂ ਦਾ ਸੇਵਕ’ ਕਿਹਾ ਜਾ ਸਕਦਾ ਹੈ। ਮੈਂ ਦੇਖਿਆ ਹੈ ਕਿ ਉਨ੍ਹਾਂ ਦਿਨਾਂ ਵਿੱਚ ਕਲਕੱਤਾ ਹਾਈ ਕੋਰਟ ਦੇ ਜੱਜ ਤੱਕ ਵੀ ਚੀਫ਼ ਜਸਟਿਸ ਨੂੰ ‘ਤੁਹਾਡਾ ਸੇਵਕ’ ਲਿਖ ਕੇ ਸੰਬੋਧਤ ਕਰਦੇ ਸਨ।ਜਸਟਿਸ ਦੱਤਾ ਨੇ ਕਿਹਾ, ‘ਕੀ ਤੁਹਾਡੇ ਮੁਵੱਕਲ ਨੂੰ ਪਤਾ ਹੈ ਕਿ ਉਸ ਦੀ ਦਾਦੀ (ਇੰਦਰਾ ਗਾਂਧੀ), ਜਦੋਂ ਉਹ ਪ੍ਰਧਾਨ ਮੰਤਰੀ ਸਨ, ਨੇ ਵੀ ਇਸ ਬਹੁਤ ਹੀ ਸੱਜਣ (ਸਾਵਰਕਰ) ਦੀ ਪ੍ਰਸੰਸਾ ਕਰਦੇ ਹੋਏ ਇੱਕ ਪੱਤਰ ਭੇਜਿਆ ਸੀ? ’ ਫਾਜ਼ਲ ਜੱਜ ਨੇ ਕਿਹਾ, ‘ਤਾਂ, ਸਮਝ ਲਓ ਕਿ ਸਾਨੂੰ ਆਜ਼ਾਦੀ ਘੁਲਾਟੀਆਂ ਬਾਰੇ ਗੈਰ-ਜ਼ਿੰਮੇਵਾਰਾਨਾ ਬਿਆਨ ਨਹੀਂ ਦੇਣੇ ਚਾਹੀਦੇ। (ਉਂਝ) ਤੁਸੀਂ ਕਾਨੂੰਨ ’ਤੇ ਇੱਕ ਵਧੀਆ ਨੁਕਤਾ ਉਠਾਇਆ ਹੈ, ਇਸ ਲਈ ਤੁਸੀਂ ਸਟੇਅ ਹਾਸਲ ਕਰਨ ਦੇ ਹੱਕਦਾਰ ਹੋ।’

ਸੋਚ ਸਮਝ ਕੇ ਬੋਲਿਆ ਕਰਨ ਰਾਹੁਲ – ਸੁਪਰੀਮ ਕੋਰਟ Read More »

ਸ਼ਹਿਨਸ਼ਾਹ ਸੰਕਟ ’ਚ

ਪਹਿਲਗਾਮ ਨੇੜੇ 26 ਸੈਲਾਨੀਆਂ ਤੇ ਇੱਕ ਕਸ਼ਮੀਰੀ ਪੋਨੀ ਵਾਲੇ ਦੇ ਬੇਰਹਿਮੀ ਨਾਲ ਕਤਲਾਂ ਦਾ ਮੂਲ ਸੂਤਰਧਾਰ ਕੌਣ ਹੈ, ਇਹ ਡੂੰਘੀ ਜਾਂਚ ਦੇ ਬਾਅਦ ਹੀ ਪਤਾ ਲੱਗੇਗਾ। ਉਜ 2019 ਵਿੱਚ ਚੋਣਾਂ ਤੋਂ ਚੰਦ ਮਹੀਨੇ ਪਹਿਲਾਂ ਵਾਪਰੀ ਪੁਲਵਾਮਾ ਤ੍ਰਾਸਦੀ, ਜਿਸ ਵਿੱਚ ਕਰੀਬ 40 ਜਵਾਨ ਸ਼ਹੀਦ ਹੋ ਗਏ ਸਨ, ਦੇ ਅਸਲੀ ਸੂਤਰਧਾਰ ਨੂੰ ਲੈ ਕੇ ਅਜੇ ਵੀ ਵਿਵਾਦਾਂ ਦੀ ਧੁੰਦ ਛਾਈ ਹੋਈ ਹੈ। ਜੰਮੂ-ਕਸ਼ਮੀਰ ਦੇ ਤੱਤਕਾਲੀ ਰਾਜਪਾਲ ਸਤਪਾਲ ਮਲਿਕ ਦੇ ਬਿਆਨਾਂ ਨਾਲ ਪੈਦਾ ਸ਼ੰਕਿਆਂ ਦਾ ਮੋਦੀ-ਸ਼ਾਹ ਅੱਜ ਤੱਕ ਮਾਕੂਲ ਜਵਾਬ ਦੇਣ ’ਚ ਨਾਕਾਮ ਰਹੇ ਹਨ। ਬਿਹਾਰ ਅਸੈਂਬਲੀ ਚੋਣਾਂ ਤੋਂ ਪਹਿਲਾਂ 22 ਅਪ੍ਰੈਲ ਦੀ ਪਹਿਲਗਾਮ ਤ੍ਰਾਸਦੀ ਵੀ ਸ਼ੰਕੇ ਪੈਦਾ ਕਰ ਰਹੀ ਹੈ। ਵੀਰਵਾਰ ਦਿੱਲੀ ਵਿੱਚ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਨਾ ਹੋ ਕੇ ਬਿਹਾਰ ਦੇ ਮਧੂਬਨੀ ’ਚ ਪ੍ਰਧਾਨ ਮੰਤਰੀ ਨਰਿੰਦਰ ਦਾਮੋਦਰਦਾਸ ਮੋਦੀ ਨੇ ਦਹਾੜਨਾ ਜ਼ਰੂਰੀ ਸਮਝਿਆ। ਪਹਿਲਾਂ ਹਿੰਦੀ ਵਿੱਚ ਗਰਜੇ, ਫਿਰ ਅੰਗਰੇਜ਼ੀ ’ਚ (ਕੀ ਰੈਲੀ ਦੇ ਲੋਕਾਂ ਨੂੰ ਹਿੰਦੀ ਸਮਝ ਨਹੀਂ ਆਉਦੀ ਸੀ? ਕੀ ਮੋਦੀ ਜੀ ਦੇ ਸਾਹਮਣੇ ਤਾਮਿਲ ਤੇ ਮਲਿਆਲੀ ਬੈਠੇ ਹੋਏ ਹਨ? ) ਚੋਣਾਂ ਤੋਂ ਪਹਿਲਾਂ ਪੁਲਵਾਮਾ ਤੇ ਪਹਿਲਗਾਮ ਦੀਆਂ ਤ੍ਰਾਸਦੀਆਂ ਵਚਿੱਤਰ ਸੰਜੋਗ ਦੇ ਸੰਕੇਤ ਦਿੰਦੀਆਂ ਹਨ। ਭਵਿੱਖ ਵਿੱਚ ਆਜ਼ਾਦ ਇਤਿਹਾਸਕਾਰ ਹੀ ਇਸ ਅਜੀਬੋ-ਗਰੀਬ ਵਚਿੱਤਰਤਾ ਦੀ ਅਸਲੀਅਤ ਸਾਹਮਣੇ ਲਿਆ ਸਕਣਗੇ। ਮੋਦੀ ਦੇ ਤੇਵਰਾਂ ਤੋਂ ਪਤਾ ਲੱਗਦਾ ਹੈ ਕਿ 2019 ਤੋਂ ਵੀ ਵੱਡੀ ਸਰਜੀਕਲ ਸਟਰਾਈਕ ਹੋ ਸਕਦੀ ਹੈ। ਉਦੋਂ ਸਰਕਾਰ ਨੇ ਚੋਣਾਂ ਵਿੱਚ ਇਸ ਦਾ ਕਾਫੀ ਫਾਇਦਾ ਉਠਾਇਆ ਸੀ। ਜੁਮਲਾ ਵੀ ਹੈਮੋਦੀ ਹੈ ਤੋ ਮੁਮਕਿਨ ਹੈ। ਪਰ ਸਰਕਾਰ ਨੂੰ ਕੋਈ ਵੀ ਜਵਾਬੀ ਕਾਰਵਾਈ ਕਰਨ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਬਦਲਣ ਤੋਂ ਬਾਅਦ ਉੱਥੇ ਦੀ ਅਮਨ-ਕਾਨੂੰਨ ਦੀ ਜ਼ਿੰਮੇਵਾਰੀ ਕੇਂਦਰ ਦੇ ਗ੍ਰਹਿ ਮੰਤਰਾਲੇ ਤੇ ਲੈਫਟੀਨੈਂਟ ਗਵਰਨਰ ਦੀ ਹੈ। ਚੁਣੀ ਹੋਈ ਉਮਰ ਸਰਕਾਰ ਕੋਲ ਤਾਂ ਸਿਪਾਹੀ ਤੱਕ ਦੀ ਤਾਇਨਾਤੀ ਤੇ ਤਬਾਦਲੇ ਦੇ ਅਧਿਕਾਰ ਨਹੀਂ। ਇਹ ਅਹਿਮ ਸਵਾਲ ਉੱਠਦਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8 ਅਪ੍ਰੈਲ ਨੂੰ ਕਸ਼ਮੀਰ ਵਿੱਚ ਸੁਰੱਖਿਆ ਵਿਵਸਥਾ ਸੰਬੰਧੀ ਬੈਠਕ ਵਿੱਚ ਕਿਹੜੀ ਗੱਲ ਦੀ ਸਮੀਖਿਆ ਕੀਤੀ ਸੀ ਤੇ ਕਿਹੜੀ ਰਣਨੀਤੀ ਬਣਾਈ ਸੀ? ਇੱਕ ਅਜਿਹੀ ਥਾਂ, ਜਿੱਥੇ ਗਰਮੀਆਂ ਵਿੱਚ ਰੋਜ਼ਾਨਾ ਢਾਈ-ਤਿੰਨ ਹਜ਼ਾਰ ਸੈਲਾਨੀਆਂ ਇਕੱਠੇ ਹੁੰਦੇ ਹਨ, ਜਵਾਨਾਂ ਦੀ ਇੱਕ ਟੁਕੜੀ ਵੀ ਤਾਇਨਾਤ ਕਿਉ ਨਹੀਂ ਕੀਤੀ ਗਈ? ਐੱਮ ਆਈ ਐੱਮ ਆਈ ਐੱਮ ਦੇ ਆਗੂ ਅਸਦੂਦੀਨ ਓਵੈਸੀ ਦੀ ਮੰਨੀਏ ਤਾਂ ਉੱਥੇ ਪਹਿਲਾਂ ਸੀ ਆਰ ਪੀ ਐੱਫ ਦੀਆਂ ਦੋ ਟੁਕੜੀਆਂ ਹੁੰਦੀਆਂ ਸਨ। ਜੇ ਇਹ ਸਹੀ ਹੈ ਤਾਂ ਫਿਰ ਸਵਾਲ ਉੱਠਦਾ ਹੈ ਕਿ ਉਨ੍ਹਾਂ ਨੂੰ ਹਟਾਇਆ ਕਿਉ ਗਿਆ? ਇਸ ਤੋਂ ਪਹਿਲਾਂ 17 ਅਪ੍ਰੈਲ ਦੇ ਨੇੜੇ-ਤੇੜੇ ਆਰ ਐੱਸ ਐੱਸ ਤੇ ਦੱਖਣਪੰਥੀ ਜਥੇਬੰਦੀਆਂ ਨਾਲ ਜੁੜੇ ਤਮਾਮ ਸੋਸ਼ਲ ਮੀਡੀਆ ਦੀਆਂ ਪੋਸਟਾਂ ਵਿੱਚ ਖੁੱਲ੍ਹੇਆਮ ਇਹ ਗੱਲ ਲਿਖੀ ਤੇ ਕਹੀ ਜਾ ਰਹੀ ਸੀ ਕਿ ਕੁਝ ਹੋਣ ਵਾਲਾ ਹੈ। ਇਸ ਦੌਰਾਨ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਵੀ ਕੀਤੀ ਸੀ। ਫਿਰ ਸ਼ਾਹ ਕਸ਼ਮੀਰ ਗਏ। ਭਾਜਪਾ ਪ੍ਰਧਾਨ ਜੇ ਪੀ ਨੱਢਾ ਦੀ ਸ਼ਾਹ ਨਾਲ ਮੁਲਾਕਾਤ ਹੋਈ। ਘਟਨਾ ਤੋਂ ਇੱਕ ਦਿਨ ਪਹਿਲਾਂ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਯੂ ਪੀ ਚਲੇ ਗਏ। ਇਸ ਤੋਂ ਪਹਿਲਾਂ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ ਦੇ ਬਹਾਨੇ ਮੋਦੀ ਨੇ ਕਸ਼ਮੀਰ ਦੌਰਾ ਰੱਦ ਕਰ ਦਿੱਤਾ ਸੀ। ਕੁਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਕੁਝ ਹੋਣ ਵਾਲਾ ਸੀ। ਇਸ ਦੀ ਪਿੱਠ-ਭੂਮੀ ’ਤੇ ਵੀ ਨਜ਼ਰ ਦੌੜਾਉਣ ਦੀ ਲੋੜ ਹੈ। ਆਰ ਐੱਸ ਐੱਸ ਭਾਜਪਾ ਪ੍ਰਧਾਨ ਆਪਣੀ ਮਰਜ਼ੀ ਦਾ ਬਣਾਉਣ ਲਈ ਦਬਾਅ ਪਾ ਰਿਹਾ ਹੈ। ਮੋਦੀ ਇਸ ਲਈ ਤਿਆਰ ਨਹੀਂ। ਕੌਮਾਂਤਰੀ ਮੈਗਜ਼ੀਨ ‘ਟਾਈਮ’ ਵੱਲੋਂ ਦੁਨੀਆ ਦੇ ਪ੍ਰਭਾਵੀ 100 ਲੋਕਾਂ ਦੀ ਜਾਰੀ ਸੂਚੀ ਵਿੱਚ ਮੋਦੀ ਦਾ ਨਾਂਅ ਨਜ਼ਰ ਨਹੀਂ ਆਇਆ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਭਾਰਤੀਆਂ ਨੂੰ ਜਿਸ ਤਰ੍ਹਾਂ ਬੇੜੀਆਂ ਵਿੱਚ ਜਕੜ ਕੇ ਘੱਲਿਆ, ਉਸ ਨਾਲ ਸਰਕਾਰ ਦੀ ਬਦਨਾਮੀ ਹੋਈ।

ਸ਼ਹਿਨਸ਼ਾਹ ਸੰਕਟ ’ਚ Read More »