ਬਿਨਾਂ ਸ਼ਨਾਖਤ ਕੀਤੇ ਪਰਵਾਸੀਆਂ ਨੂੰ ਦੁਕਾਨਾਂ, ਮਕਾਨ ਦੇਣ ਵਾਲਿਆਂ ਦਾ ਹੋਵੇਗਾ ਬਾਈਕਾਟ

ਗੁਰਦਾਸਪੁਰ, 26 ਅਪ੍ਰੈਲ – ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸਥਾਨਕ ਮਾਈ ਦੇ ਤਲਾਬ ਮੰਦਰ ਵਿਖੇ ਇੱਕ ਬੈਠਕ ਕੀਤੀ ਗਈ ਜਿਸ ਵਿੱਚ ਪਹਿਲਗਾਮ ਹਮਲੇ ਨੂੰ ਲੈ ਕੇ ਸ਼ਹਿਰ ਦੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਬੈਠਕ ਵਿੱਚ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ। ਬੈਠਕ ਦੌਰਾਨ ਤੇਜ਼ੀ ਨਾਲ ਸ਼ਹਿਰ ਵਿੱਚ ਵੱਧ ਰਹੀ ਪ੍ਰਵਾਸੀ ਗੈਰ ਹਿੰਦੂ ਲੋਕਾਂ ਦੀ ਆਬਾਦੀ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ ਤੇ ਇਸ ਨੂੰ ਸ਼ਹਿਰ ਦੀ ਅਮਨ ਅਤੇ ਸ਼ਾਂਤੀ ਲਈ ਖਤਰਾ ਦੱਸਿਆ ਗਿਆ।

ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਬਿਨਾਂ ਆਪਣੀ ਪਹਿਚਾਨ ਉਜਾਗਰ ਕੀਤੇ ਸ਼ਹਿਰ ਵਿੱਚ ਲੈ ਰਹੇ ਹਨ ਅਤੇ ਦੁਕਾਨਾਂ ਅਤੇ ਮਕਾਨ ਆਮ ਕਿਰਾਏ ਨਾਲੋਂ ਦੁਗਣੇ ਤਿਗਨੇ ਕਿਰਾਏ ਤੇ ਲੈ ਰਹੇ ਹਨ। ਜਿਸ ਤੋਂ ਇਹ ਸ਼ੱਕ ਉਹ ਹੋਰ ਵੱਧ ਜਾਂਦਾ ਹੈ ਕਿ ਇਹਨਾਂ ਦੇ ਇਰਾਦੇ ਵਪਾਰ ਕਰਨ ਦੇ ਨਹੀਂ ਬਲਕਿ ਕੁਝ ਹੋਰ ਹਨ । ਇਸ ਮੌਕੇ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਏ ਜਾਣਗੇ । ਜਿਸ ਵਿੱਚ ਇਹਨਾਂ ਪ੍ਰਵਾਸੀਆਂ ਨੂੰ ਵੱਧ ਕਿਰਾਏ ਦੇ ਲਾਲਚ ਵਿੱਚ ਦੁਕਾਨਾਂ ਮਕਾਨ ਦੇਣ ਵਾਲਿਆਂ ਨੂੰ ਖਬਰਦਾਰ ਕੀਤਾ ਗਿਆ ਹੈ ਅਤੇ ਉਹਨਾਂ ਦਾ ਬਾਈਕਾਟ ਕਰਨ ਦੀ ਗੱਲ ਵੀ ਕਹੀ ਗਈ ਹੈ।

ਸ਼੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਮਹਾਜਨ ਨੇ ਕਿਹਾ ਕਿ ਅਸੀਂ ਕਿਸੇ ਵੀ ਧਰਮ ਦੇ ਵਿਰੋਧੀ ਨਹੀਂ ਹਾਂ ਅਤੇ ਹਰ ਧਰਮ ਦਾ ਆਦਰ ਕਰਦੇ ਹਾਂ ਪਰ ਪਹਿਲਗਾਮ ਦੀ ਘਟਨਾ ਨੂੰ ਜਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਹੈ ਅਤੇ ਜਿਸ ਤਰ੍ਹਾਂ ਨਾਲ ਧਰਮ ਪੁੱਛ ਪੁੱਛ ਕੇ ਲੋਕਾਂ ਨੂੰ ਮਾਰਿਆ ਗਿਆ ਹੈ ਉਸ ਨਾਲ ਹਿੰਦੂਆਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ । ਇਸ ਘਟਨਾ ਨੇ ਸਾਨੂੰ ਆਪਣੇ ਆਲੇ ਦੁਆਲੇ ਦੇ ਹਾਲਾਤ ਜਾਂਚਣ ਲਈ ਮਜਬੂਰ ਕਰ ਦਿੱਤਾ ਹੈ।

ਪਿਛਲੇ ਕੁਝ ਚਿਰ ਤੋਂ ਜਿਸ ਤਰ੍ਹਾਂ ਨਾਲ ‌ ਸਰਹੱਦੀ ਸ਼ਹਿਰ ਗੁਰਦਾਸਪੁਰ ਵਿੱਚ ਪ੍ਰਵਾਸੀ ਗੈਰ ਹਿੰਦੂ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਉਹ ਸ਼ਹਿਰ ਦੀ ਅਮਨ ਸ਼ਾਂਤੀ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਕਿਉਂਕਿ ਪੁਲਿਸ ਹਜੇ ਤੱਕ ਸਾਰਿਆਂ ਦੀ ਪਹਿਚਾਣ ਨਹੀਂ ਕਰ ਸਕੀ ਹੈ। ਜਿੱਥੇ ਦੋ ਲੋਕ ਬਾਹਰੋਂ ਆ ਕੇ ਰਹਿੰਦੇ ਸਨ ਹਫਤੇ ਬਾਅਦ ਉਸ ਘਰ ਵਿੱਚ ਦੱਸ ਹੋਰ ਆ ਜਾਂਦੇ ਹਨ ਅਤੇ ਇਹ ਆਮ ਕਿਰਾਏ ਨਾਲੋਂ ਚਾਰ ਚਾਰ ਪੰਜ ਪੰਜ ਗੁਣਾ ਵੱਧ ਕਿਰਾਇਆ ਦੇ ਕੇ ਦੁਕਾਨਾਂ ਅਤੇ ਮਕਾਨ ਲੈ ਰਹੇ ਹਨ। ਇਸ ਲਈ ਇਹਨਾਂ ਸਾਰਿਆਂ ਦੀ ਮੰਸ਼ਾ ਕੀ ਹੈ ਇਸ ਦਾ ਖੁਲਾਸਾ ਹੋਣਾ ਬੇਹਦ ਜਰੂਰੀ ਹੈ ।ਇਸ ਦੇ ਨਾਲ ਹੀ ਉਹਨਾਂ ਨੇ ਮੰਗ ਵੀ ਕੀਤੀ ਕਿ ਸ਼ਹਿਰ ਵਿੱਚ ਰਹਿ ਰਹੇ ਸਾਰੇ ‌ ਪ੍ਰਵਾਸੀ ਗੈਰ ਹੁਣ ਦੋ ਲੋਕਾਂ ਦੀ ਪਹਿਚਾਨ ਕੀਤੀ ਜਾਏ।

ਬੈਠਕ ਵਿੱਚ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਾਫ ਤੌਰ ਤੇ ਉਹਨਾਂ ਸ਼ਹਿਰ ਨਿਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਜੋ ਜਿਆਦਾ ਕਿਰਾਏ ਦੇ ਲਾਲਚ ਵਿੱਚ ਬਿਨਾਂ ਪਹਿਚਾਨ ਦੇ ‌ ਇਹਨਾਂ ਪ੍ਰਵਾਸੀ ਗੈਰ ਹਿੰਦੂ ਲੋਕਾਂ ਨੂੰ ਮਕਾਨ ਅਤੇ ਦੁਕਾਨਾਂ ਕਿਰਾਏ ਤੇ ਦੇ ਰਹੇ ਹਨ । ਅੱਗੋਂ ਨੇ ਇੱਕ ਸੁਰ ਨਾਲ ਕਿਹਾ ਕਿ ਇੱਕ ਵਾਰ ਇਹਨਾਂ ‌ ਲੋਕਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਜਾਵੇਗੀ ਅਤੇ ਜੇਕਰ ਫਿਰ ਵੀ ਕੋਈ ਸ਼ਹਿਰ ਦੀ ਅਮਨ ਸ਼ਾਂਤੀ ਨਾਲ ਸਮਝੌਤਾ ਕਰਦਾ ਹੈ ਤਾਂ ਉਸ ਦਾ ਬਾਈਕਾਟ ਕੀਤਾ ਜਾਵੇਗਾ , ਬੇਸ਼ੱਕ ਉਹ ਕਿੰਨਾ ਹੀ ਪੁਰਾਣਾ ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲਾ ਨਾ ਹੋਵੇ ।

ਸਾਂਝਾ ਕਰੋ

ਪੜ੍ਹੋ

ਲੋਕ ਲਹਿਰ ਹੀ ਖ਼ਤਮ ਕਰ ਸਕੇਗੀ ਭ੍ਰਿਸ਼ਟਾਚਾਰ

ਪਿਛਲੇ ਦਿਨੀਂ ਭਾਰਤ ਸਰਕਾਰ ਦੇ ਗੁਪਤਚਰ ਵਿਭਾਗ ਦੀ ਇੰਟੈਲੀਜੈਂਸੀ ਏਜੰਸੀ...