April 16, 2025

ਸੁਖਬੀਰ ਬਾਦਲ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ

ਅੰਮ੍ਰਿਤਸਰ, 16 ਅਪ੍ਰੈਲ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਉੱਥੇ ਮੁੜ ਤੋਂ ਕਾਬਜ਼ ਹੋਏ ਸੁਖਬੀਰ ਬਾਦਲ ਦੀ ਮੁੜ ਤੋਂ ਦਿੱਕਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ, ਕਿਉਂ ਬਾਦਲ ਖ਼ਿਲਾਫ਼ ਮੁੜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸ਼ਿਕਾਇਤ ਪਹੁੰਚ ਚੁੱਕੀ ਹੈ, ਹਾਲਾਂਕਿ ਪਾਰਟੀ ਅਜੇ ਬਾਦਲ ਪਰਿਵਾਰ ਅਜੇ ਪਹਿਲੀ ਸ਼ਿਕਾਇਤ ਤੋਂ ਹੀ ਨਹੀਂ ਉੱਭਰ ਸਕਿਆ ਹੈ। ਦੱਸ ਦਈਏ ਕਿ ਇਸ ਸ਼ਿਕਾਇਤ ਵਿੱਚ ਸਾਬਕਾ ਜਥੇਦਾਰਾਂ, ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਖ਼ਿਲਾਫ਼ ਧਾਰਮਿਕ ਸਟੇਜਾਂ ਉੱਤੋਂ ਸੁਖਬੀਰ ਬਾਦਲ ਵੱਲ਼ੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸ਼ਿਕਾਇਤ ਮਿਸਲ ਸਤਲੁਜ (ਦੇਗੋ ਤੇਰੀ ਫ਼ਤਹਿ ਨੁਸਰਤ-ਓ-ਬੇਦਰੰਗ) ਵੱਲ਼ੋਂ ਕੀਤੀ ਗਈ ਹੈ ਜਿਸ ਵਿੱਚ ਸੁਖਬੀਰ ਬਾਦਲ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀ ਹੋ ਸਕਦਾ। ਖਾਲਸਾ ਪੰਥ ਦਾ ਦਾਇਰਾ ਬਹੁੱਤ ਵਿਸ਼ਾਲ ਹੈ। ਸ਼ਿਕਾਇਤ ਵਿੱਚ ਕੀ ਲਿਖਿਆ ਗਿਆ ? ਅੱਜ ਬੜੇ ਦੁੱਖ ਨਾਲ ਜੋਦੜੀ ਕਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿੰਘ ਸਾਹਿਬ ਜੀਓ ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਹੋ ਰਹੇ ਅਪਮਾਨ ਅਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾਅ ਰਹੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਜਾ ਰਹੀ ਸ਼ਬਾਦਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਦਿੱਤੇ ਹਨ। ਖਾਸ ਤੌਰ ਤੇ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇਕੇ ਨੈਤਿਕ ਤੌਰ ਤੇ ਰਾਜਸੀ ਅਗਵਾਈ ਕਰਨ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ ਵੱਲੋ ਜਿਵੇਂ ਦੋ ਦਸੰਬਰ ਵਾਲੇ ਹੁਕਮਨਾਮੇ ਦੇ ਖ਼ਿਲਾਫ਼ ਜਾ ਕੇ ਬਿੰਨਾਂ ਅਧਾਰ ਕਾਰਡ ਤੋਂ ਬੋਗਸ ਭਰਤੀ ਕਰਕੇ, ਬੋਗਸ ਭਰਤੀ ਦੇ ਅਦਾਰ ਤੇ ਬੋਗਸ ਡੈਲੀਗੇਟਾਂ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਆਗੂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਲਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਆਪਣੀ ਬਦਲਾਖੋਰੀ ਦੀ ਮਨਸ਼ਾ ਤਹਿਤ ਜਿੱਥੇ 26 ਦਿੱਨਾਂ ਵਿੱਚ ਤਿੰਨ ਸਿੰਘ ਸਹਿਬਾਨ ਬਦਲ ਕੇ ਵੀ ਸ਼ਾਂਤ ਨਹੀ ਹੋ ਰਹੀ ਉਸੇ ਨੀਤੀ ਤੇ ਅੱਗੇ ਚਲਦੇ ਹੀ ਜਨਤਕ ਤੌਰ ਤੇ ਪਹਿਲਾਂ 12 ਅਪ੍ਰੈਲ 2025 ਨੂੰ ਪ੍ਰਧਾਨ ਥਾਪਣ ਤੋ ਬਾਅਦ ਤੇਜਾ ਸੁੰਘ ਸਮੁੰਦਰੀ ਹਾਲ ਵਿੱਚ ਅਤੇ ਫਿਰ ਦੂਸਰੇ ਦਿਨ 13 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸਿਆਸੀ ਕਾਨਫਰੰਸ ਵਿੱਚ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨ ਦੇ ਖਿਲਾਫ ਬਹੁੱਤ ਗ਼ਲਤ ਇਲਜ਼ਾਮ ਲਾਏ ਤੇ ਖਾਸਕਰ ਸਾਰੇ ਜਥੇਦਾਰ ਸਹਿਬਾਨ ਅਤੇ ਸਾਰੇ ਹੀ ਤਖ਼ਤ ਸਹਿਬਾਨ ਤੇ ਕੇਂਦਰ ਦਾ ਕੰਟਰੋਲ ਹੋਣ ਬਾਰੇ ਸਨਸਨੀ ਖੇਂਜ ਇਲਜ਼ਾਮ ਲਾਏ ਤੇ ਜਥੇਦਾਰ ਸਹਿਬਾਨ ਦੁਆਰਾ ਕੌਮ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ।

ਸੁਖਬੀਰ ਬਾਦਲ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ Read More »

15 ਅਪ੍ਰੈਲ 2025 ਨੂੰ ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਵਿਰਕ ਵਿਖੇ ਮਨਾਇਆ ਗਿਆ ਪੰਜਾਬੀ ਨੂੰ ਸਮਰਪਿਤ ਦਿਹਾੜਾ

ਜਲੰਧਰ, 16 ਅਪ੍ਰੈਲ – ਪੰਜਾਬੀ ਲਿਸਨਰਜ ਕਲੱਬ , ਯੂ ਕੇ ਵੱਲੋਂ ਮਾਂ -ਪੰਜਾਬੀ ਨੂੰ ਸਮਰਪਿਤ ਦਿਹਾੜਾ 15 ਅਪ੍ਰੈਲ 2025 ਨੂੰ ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਵਿਰਕ ਵਿਚ ਜਿਲਾ- ਜਲੰਧਰ ਵਿਖੇ ਵਿਦਿਆਰਥੀਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਬੋਲਣ ਨੂੰ ਉਤਸਾਹਿਤ ਕਰਨ ਲਈ ਮੁਕਾਬਲੇ ਕਰਵਾਏ ਗਏ ਮੁਕਾਬਲਿਆਂ ਨੂੰ ਚਾਰ- ਭਾਗਾਂ ਵਿੱਚ (1) ਸੁੰਦਰ ਲਿਖਤ ਮੁਕਾਬਲੇ (2) ਬੋਲਣ ( ਕਵਿਤਾ ਅਤੇ ਭਾਸ਼ਣ )ਮੁਕਾਬਲੇ (3) ਰੰਗ-ਭਰਨ ਦੇ ਮੁਕਾਬਲੇ4. ਲੇਖ ( ਸਵੈ-ਲਿਖਤ) ਮੁਕਾਬਲੇ ਕਰਵਾਏ ਗਏ। ਵਿਦੇਸ਼ਾ ਚ ਰਹਿੰਦੇ ਪੰਜਾਬੀ ਵੀਰਾਂ ਭੈਣਾਂ ਦੇ ਯੋਗਦਾਨ ਨਾਲ ਪੰਜਾਬੀ ਲਿਸਨਰਜ ਕਲੱਬ’ ਮਾਂ-ਬੋਲੀ ਪੰਜਾਬੀ, ਸਿੱਖ ਧਰਮ ਦੇ ਪ੍ਰਚਾਰ – ਪ੍ਰਸਾਰ ਅਤੇ ਪੰਜਾਬੀ ਸਭਿਆਚਾਰ ਦੇ ਸਾਂਭ-ਸੰਭਾਲ ਲਈ ਸੇਵਾ ਨਿਭਾ ਰਿਹਾ ਹੈ। ਇਸ ਪੰਜਾਬੀਆਂ ਦੇ ਕਲੱਬ ਨੇ ਯੂ. ਕੇ .ਦੀਆਂ ਰਜਿਸਟਰਡ ਚੈਰਟੀਜ ਜਿਵੇਂ ਚਿਲਡਰਨ ਇਨ ਨੀਡ ਵਿਸ਼ਿਸ 4 ਕਿਡਜ਼, ਰੋਕੋ ਕੈਂਸਰ, ਲੈਸਟਰ ਲੋਰਡ ਮੇਅਰ ਚੈਰਿਟੀ ਅਤੇ ਖਾਲਸਾ ਏਡ ਇੰਟਰਨੈਸ਼ਨਲ ਲਈ ਹਜਾਰਾ ਹੀ ਪੋਂਡ ਸੰਗਤ ਅਤੇ ਸਥਾਨਕ ਗੁਰਦੁਆਰਾ ਸਾਹਿਬ ਜੀ ਦੇ ਸਹਿਯੋਗ ਰਾਹੀਂ ਭੇਂਟ ਕੀਤੇ ਹਨ। 15ਅਪ੍ਰੈਲ 2025 ਨੂੰ ਗ੍ਰਾਮ ਪੰਚਾਇਤ ਵਿਰਕ ਅਤੇ ਪਂਜਾਬੀ ਲਿਸਨਰਜ ਕਲੱਬ ਪੰਜਾਬੀ ਲਿਸਨਰਜ ਕਲੱਬ ਦੇ ਸਾਂਝੇ ਸਹਿਯੋਗ ਨਾਲ ਸ. ਪ੍ਰ . ਸਮਾਰਟ ਸਕੂਲ ਵਿਰਕ ਦੇ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਕੈਸ਼ ਪ੍ਰਾਈਜ਼ ਅਤੇ ਮੋਮੇਂਟੋ ਦਿੱਤੇ ਗਏ। ਸ਼੍ਰੀ ਬੇਗ ਰਾਜ ਬਸਰਾ ਜੀ ਨੇ ਸੈਸ਼ਨ 2024 -25 ਵਿੱਚ ਪਹਿਲੇ,ਦੂਜੇ,ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕੈਸ਼ ਪ੍ਰਾਈਜ਼ ਦਿੱਤੇ। ਅਤੇ ਬੱਚਿਆਂ ਨੂੰ ਹੋਰ ਵੱਧ ਤੋਂ ਵੱਧ ਪ੍ਰਾਪਤੀਆਂ ਕਰਨ ਲ਼ਈ ਉਤਸ਼ਾਹਿਤ ਕੀਤਾ। ਇਸ ਮੌਕੇ ਸਰਪੰਚ ਸ਼੍ਰੀ ਸੁਮੀਤ ਬਸਰਾ ਜੀ ਨੇ ਆਉਣ ਵਾਲੇ ਸਮੇਂ ਵਿੱਚ ਵੀਐਵੇਂ ਹੀ ਸਕੂਲ ਨੂੰ ਸਹਿਯੋਗ ਕਰਦੇ ਰਹਿਣ ਦਾ ਐਲਾਨ ਕੀਤਾ। ਸ ਤਰਲੋਚਨ ਸਿੰਘ ਜੀ ਪ੍ਰਧਾਨ ਪਂਜਾਬੀ ਲਿਸਨਰਜ ਕਲੱਬ ਨੇ ਆਉਣ ਵਾਲੇ ਸਮੇਂ ਵਿਚ ਅਜਿਹੇ ਪ੍ਰੋਗਰਾਮ ਸਕੂਲ਼ ਵਿਚ ਕਰਵਾ ਕੇ ਬੱਚਿਆਂ ਨੂੰ ਪਂਜਾਬੀ ਮਾਂ ਬੋਲੀ, ਪਂਜਾਬੀ, ਪਂਜਾਬੀ ਸੱਭਿਆਚਾਰ ਦੇ ਨਾਲ ਜੋੜੀ ਰੱਖਣ ਦਾ ਵਾਅਦਾ ਕੀਤਾ। ਇਸ ਮੌਕੇ ਐਸ. ਐਮ. ਸੀ.ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਬੰਗੜ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਅਧਿਆਪਕਾ ਸ੍ਰੀ ਮਤੀ ਪਰਮਜੀਤ ਕੌਰ ਨੇ ਆਏ ਹੋਏ ਸਾਰੇ ਸੱਜਣਾਂ ਨੂੰ ਅੱਗੇ ਤੋ ਵੀ ਐਵੇਂ ਹੀ ਸਹਿਯੋਗ ਕਰਦੇ ਰਹਿਣ ਲਈ ਬੇਨਤੀ ਕੀਤੀ ।ਮੁਕਾਬਲਿਆਂ ਦੇ ਵਿੱਚ ਜੱਜ ਦੀ ਡਿਊਟੀ ਸ੍ਰੀ ਮਤੀ ਕੁਲਵਿੰਦਰ ਕੌਰ ਪੰਜ਼ਾਬੀ ਮਿਸਟ੍ਰੈਸ ਜੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸ.ਸੰਧੂ ਵਰਿਆਣਵੀ,ਡਾ.ਪਿਆਰਾ ਲਾਲ, ਸ੍ਰੀ ਸੁਖਵਿੰਦਰ ਰਾਮ, ਸ਼੍ਰੀ ਜਸਵੀਰ ਲਾਲ, ਸ੍ਰੀ ਸੁਰੇਸ਼ ਕੁਮਾਰ, ਸ਼੍ਰੀ ਰਾਮ ਕ੍ਰਿਸ਼ਨ ਕਾਲਾ, ਸ਼੍ਰੀ ਪ੍ਰੇਮ ਲਾਲ, ਸ.ਪਰਮਜੀਤ ਸਿੰਘ ਪੰਮਾ, ਸ਼੍ਰੀ ਸੁਖਪ੍ਰੀਤ ਸਿੰਘ ਪੰਚ ਸ਼੍ਰੀ ਕਾਂਤਾ ਦੇਵੀ ਪੰਚ, ਸ੍ਰੀ ਮਤੀ ਅਮਰਜੀਤ ਕੌਰ ਪੰਚ, ਸ਼੍ਰੀ ਮਤੀ ਬਲਜੀਤ ਕੌਰ ਪੰਚ, ਸ਼੍ਰੀ ਮਤੀ ਸੰਤੋਸ਼, ਸ੍ਰੀ ਮਤੀ ਲਲਿਤਾ ਰਾਣੀ, ਸ਼੍ਰੀ ਮਤੀ ਸੁਖਵਿੰਦਰ ਕੌਰ, ਸ੍ਰੀ ਮਧੂ ਬਾਲਾ, ਸ਼੍ਰੀ ਮਤੀ ਜਤਿੰਦਰ ਕੌਰ,ਸ਼੍ਰੀ ਸੀਮਾ ਰਾਣੀ, ਸ਼੍ਰੀ ਕਮਲਜੀਤ, ਸ਼੍ਰੀ ਸੁਰਿੰਦਰ ਸਿੰਘ ਅਤੇ ਹੋਰ ਸਹਿਯੋਗੀ ਸਾਥੀਆਂ ਦੀ ਮੱਦਦ ਨਾਲ ਵਿਦਿ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਦੇ ਮਾਤਾ ਪਿਤਾ ਅਤੇ ਪਿੰਡ ਵਿੱਚੋ ਬਹੁਤ ਸਾਰੀਆਂ ਸਤਿਕਾਰ ਯੋਗ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਹੋਈਆਂ

15 ਅਪ੍ਰੈਲ 2025 ਨੂੰ ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਵਿਰਕ ਵਿਖੇ ਮਨਾਇਆ ਗਿਆ ਪੰਜਾਬੀ ਨੂੰ ਸਮਰਪਿਤ ਦਿਹਾੜਾ Read More »

ਜਲਦ ਹੀ ਚਲਦੀ ਰੇਲ ‘ਚੋਂ ਕਢਵਾਏ ਜਾ ਸਕਣਗੇ ਪੈਸੇ

ਨਵੀਂ ਦਿੱਲੀ, 16 ਅਪ੍ਰੈਲ – ਜੇਕਰ ਤੁਸੀ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਹੋ ਅਤੇ ਤੁਹਾਨੂੰ ਅਚਾਨਕ ਕੈਸ਼ ਦੀ ਲੋੜ ਪੈਂਦੀ ਹੈ ਤਾਂ ਹੁਣ ਤੁਸੀ ਸਫ਼ਰ ਦੌਰਾਨ ਹੀ ਟ੍ਰੇਨ ਵਿਚੋਂ ਪੈਸੇ ਕਢਵਾ ਸਕੋਗੇ। ਜੀ ਹਾਂ, ਤੁਸੀਂ ਸ਼ਾਇਦ ਇਸ ‘ਤੇ ਵਿਸ਼ਵਾਸ ਨਾ ਕਰੋ ਪਰ ਰੇਲਵੇ ਨੇ ਏਟੀਐਮ ਸੇਵਾ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਭਾਰਤੀ ਰੇਲਵੇ ਨੇ ਹੁਣ ਯਾਤਰੀਆਂ ਦੀ ਸਹੂਲਤ ਲਈ ਇੱਕ ਅਨੋਖੀ ਪਹਿਲ ਸ਼ੁਰੂ ਕੀਤੀ ਹੈ। ਹੁਣ ਚਲਦੀ ਟ੍ਰੇਨ ਵਿੱਚ ਵੀ ਪੈਸੇ ਕਢਵਾਏ ਜਾ ਸਕਦੇ ਹਨ। ਇਹ ਸਹੂਲਤ ਇਸ ਵੇਲੇ ਟ੍ਰਾਇਲ ਮੋਡ ‘ਤੇ ਸ਼ੁਰੂ ਕੀਤੀ ਗਈ ਹੈ। ਨਾਂਦੇੜ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੱਕ ਚੱਲਣ ਵਾਲੀ ਪੰਚਵਟੀ ਐਕਸਪ੍ਰੈਸ ਵਿੱਚ ਇੱਕ ਏਟੀਐਮ ਮਸ਼ੀਨ ਲਗਾਈ ਗਈ ਹੈ। ਯਾਤਰਾ ਦੌਰਾਨ ਪੈਸੇ ਕਢਵਾਉਣ ਦੀ ਸਹੂਲਤ ਹੋਵੇਗੀ ਉਪਲਬਧ ਇਹ ਨਵੀਂ ਸਹੂਲਤ ਖਾਸ ਤੌਰ ‘ਤੇ ਉਨ੍ਹਾਂ ਯਾਤਰੀਆਂ ਨੂੰ ਰਾਹਤ ਪ੍ਰਦਾਨ ਕਰੇਗੀ, ਜੋ ਔਨਲਾਈਨ ਭੁਗਤਾਨ ਨਹੀਂ ਕਰਦੇ ਅਤੇ ਸਾਰੇ ਭੁਗਤਾਨ ਸਿਰਫ ਨਕਦ ਵਿੱਚ ਕਰਦੇ ਹਨ। ਇਸ ਦੇ ਨਾਲ ਹੀ, ਇਹ ਉਨ੍ਹਾਂ ਲੋਕਾਂ ਲਈ ਵੀ ਰਾਹਤ ਦੀ ਖ਼ਬਰ ਹੈ ਜਿਨ੍ਹਾਂ ਨੂੰ ਰੇਲਗੱਡੀਆਂ ਵਿੱਚ ਔਨਲਾਈਨ ਭੁਗਤਾਨ ਨਾ ਕਰ ਸਕਣ ਜਾਂ ਨਕਦੀ ਖਤਮ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਟ੍ਰੇਨ ਵਿੱਚ ਲਗਾਇਆ ਗਿਆ ਏਟੀਐਮ ਉਨ੍ਹਾਂ ਨੂੰ ਯਾਤਰਾ ਦੌਰਾਨ ਪੈਸੇ ਕਢਵਾਉਣ ਦੀ ਸਹੂਲਤ ਪ੍ਰਦਾਨ ਕਰੇਗਾ। ਰੇਲਗੱਡੀਆਂ ਵਿੱਚ ਏਟੀਐਮ ਲਗਾਉਣ ਦਾ ਟ੍ਰਾਇਲ ਸ਼ੁਰੂ ਰੇਲਗੱਡੀ ਵਿੱਚ ਲਗਾਏ ਜਾਣ ਵਾਲੇ ਏਟੀਐਮ ਮਸ਼ੀਨ ਦੇ ਟ੍ਰਾਇਲ ਦੌਰਾਨ, ਰੇਲਵੇ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਕੀ ਏਟੀਐਮ ਚੱਲਦੀ ਰੇਲਗੱਡੀ ਵਿੱਚ ਸਹੀ ਢੰਗ ਨਾਲ ਕੰਮ ਕਰ ਸਕਦਾ ਹੈ ਜਾਂ ਨਹੀਂ। ਨੈੱਟਵਰਕ ਕਨੈਕਟੀਵਿਟੀ, ਸੁਰੱਖਿਆ, ਗੋਪਨੀਯਤਾ, ਯਾਤਰੀਆਂ ਦੀ ਸਹੂਲਤ ਅਤੇ ਹੋਰ ਮਹੱਤਵਪੂਰਨ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਜੇਕਰ ਇਹ ਟ੍ਰਾਇਲ ਸਫਲ ਹੁੰਦਾ ਹੈ, ਤਾਂ ਭਵਿੱਖ ਵਿੱਚ ਹੋਰ ਟ੍ਰੇਨਾਂ ਵਿੱਚ ਵੀ ਏਟੀਐਮ ਲਗਾਏ ਜਾ ਸਕਦੇ ਹਨ। ਇਸ ਕਾਰਨ ਯਾਤਰੀਆਂ ਨੂੰ ਲੋੜ ਪੈਣ ‘ਤੇ ਪੈਸੇ ਕਢਵਾਉਣ ਲਈ ਸਟੇਸ਼ਨ ‘ਤੇ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਜਲਦ ਹੀ ਚਲਦੀ ਰੇਲ ‘ਚੋਂ ਕਢਵਾਏ ਜਾ ਸਕਣਗੇ ਪੈਸੇ Read More »

ਪੰਜਾਬ ਨੇ 15ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ

ਝਾਂਸੀ, 16 ਅਪ੍ਰੈਲ – ਪੰਜਾਬ ਨੇ ਮੰਗਲਵਾਰ ਨੂੰ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ 2025 ਦੇ ਡਿਵੀਜ਼ਨ-ਏ ਫ਼ਾਈਨਲ ਵਿਚ ਮੱਧ ਪ੍ਰਦੇਸ਼ ਨੂੰ 4-1 ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ। ਉਤਰ ਪ੍ਰਦੇਸ਼ ਨੇ ਮਨੀਪੁਰ ਨੂੰ 5-1 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਜੁਗਰਾਜ ਸਿੰਘ (30ਵੇਂ ਅਤੇ 49ਵੇਂ ਮਿੰਟ) ਨੇ ਫ਼ਾਈਨਲ ਮੈਚ ਵਿਚ ਦੋ ਗੋਲ ਕੀਤੇ ਜਦੋਂ ਕਿ ਜਸਕਰਨ ਸਿੰਘ (38ਵੇਂ ਮਿੰਟ) ਤੇ ਮਨਿੰਦਰ ਸਿੰਘ (46ਵੇਂ ਮਿੰਟ) ਪੰਜਾਬ ਲਈ ਹੋਰ ਗੋਲ ਕਰਨ ਵਾਲੇ ਸਨ। ਮੱਧ ਪ੍ਰਦੇਸ਼ ਲਈ ਇੱਕੋ ਇਕ ਗੋਲ ਪ੍ਰਤਾਪ ਲਾਕੜਾ (28ਵੇਂ ਮਿੰਟ) ਨੇ ਕੀਤਾ। ਤੀਜੇ-ਚੌਥੇ ਸਥਾਨ ਦੇ ਮੈਚ ਵਿਚ, ਕੁਸ਼ਵਾਹਾ ਸੌਰਭ ਆਨੰਦ (29ਵਾਂ, 49ਵਾਂ), ਸ਼ਾਰਦਾ ਨੰਦ ਤਿਵਾੜੀ (35ਵਾਂ), ਦੀਪ ਅਤੁਲ (48ਵਾਂ) ਅਤੇ ਸ਼ਿਵਮ ਆਨੰਦ (60ਵਾਂ) ਨੇ ਉੱਤਰ ਪ੍ਰਦੇਸ਼ ਲਈ ਗੋਲ ਕੀਤੇ। ਮਣੀਪੁਰ ਲਈ ਮੋਇਰੰਗਥੇਮ ਰਬੀਚੰਦਰਨ ਸਿੰਘ (45ਵੇਂ ਮਿੰਟ) ਨੇ ਦਿਲਾਸਾ ਦੇਣ ਵਾਲਾ ਗੋਲ ਕੀਤਾ।

ਪੰਜਾਬ ਨੇ 15ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ Read More »

ਹੁਣ FASTag ਤੋਂ ਬਿਨਾਂ ਕੱਟਿਆ ਜਾਵੇਗਾ Toll!

ਚੰਡੀਗੜ੍ਹ, 16 ਅਪ੍ਰੈਲ – ਸਰਕਾਰ ਦੇਸ਼ ਦੇ ਟੋਲ ਬੂਥਾਂ ਸੰਬੰਧੀ ਇੱਕ ਵੱਡਾ ਬਦਲਾਅ ਕਰਨ ਜਾ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਰਾਜਮਾਰਗਾਂ ‘ਤੇ ਟੋਲ ਭੁਗਤਾਨ ਦਾ ਤਰੀਕਾ ਬਦਲਣ ਜਾ ਰਿਹਾ ਹੈ। ਕੇਂਦਰ ਅਗਲੇ 15 ਦਿਨਾਂ ਦੇ ਅੰਦਰ ਇੱਕ ਨਵੀਂ ਟੋਲ ਨੀਤੀ ਪੇਸ਼ ਕਰਨ ਜਾ ਰਿਹਾ ਹੈ। HT ਵਿਚ ਛਪੀ ਰਿਪੋਰਟ ਅਨੁਸਾਰ ਸਰਕਾਰ ਦੇਸ਼ ਦੇ ਟੋਲ ਬੂਥਾਂ ਸੰਬੰਧੀ ਇੱਕ ਵੱਡਾ ਬਦਲਾਅ ਕਰਨ ਜਾ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਰਾਜਮਾਰਗਾਂ ‘ਤੇ ਟੋਲ ਭੁਗਤਾਨ ਦਾ ਤਰੀਕਾ ਬਦਲਣ ਜਾ ਰਿਹਾ ਹੈ। ਕੇਂਦਰ ਅਗਲੇ 15 ਦਿਨਾਂ ਦੇ ਅੰਦਰ ਇੱਕ ਨਵੀਂ ਟੋਲ ਨੀਤੀ ਪੇਸ਼ ਕਰਨ ਜਾ ਰਿਹਾ ਹੈ। ਇਸਦਾ ਮਤਲਬ ਹੈ ਕਿ ਇਹ ਨੀਤੀ ਮਈ ਤੋਂ ਲਾਗੂ ਕੀਤੀ ਜਾ ਸਕਦੀ ਹੈ। ਹਾਲਾਂਕਿ, ਗਡਕਰੀ ਨੇ ਅਜੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਸੰਕੇਤ ਦਿੱਤਾ ਕਿ ਇੱਕ ਵਾਰ ਨਵੀਂ ਨੀਤੀ ਲਾਗੂ ਹੋ ਜਾਣ ਤੋਂ ਬਾਅਦ, ਕਿਸੇ ਨੂੰ ਵੀ ਟੋਲ ਬਾਰੇ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ। ਇਸ ਨਵੀਂ ਪ੍ਰਣਾਲੀ ਨਾਲ, FASTag ਦਾ ਕੰਮ ਵੀ ਖਤਮ ਹੋ ਜਾਵੇਗਾ।ਗਡਕਰੀ ਨੇ ਕਿਹਾ ਕਿ ਨਵੇਂ ਸਿਸਟਮ ਲਈ ਫਿਜੀਕਲ ਟੋਲ ਬੂਥਾਂ ਦੀ ਲੋੜ ਨਹੀਂ ਪਵੇਗੀ। ਇਸਦੀ ਬਜਾਏ, ਸੈਟੇਲਾਈਟ ਟਰੈਕਿੰਗ ਅਤੇ ਵਾਹਨ ਨੰਬਰ ਪਲੇਟ ਪਛਾਣ ਦੀ ਵਰਤੋਂ ਕਰਕੇ ਟੋਲ ਭੁਗਤਾਨ ਆਪਣੇ ਆਪ ਬੈਂਕ ਖਾਤਿਆਂ ਤੋਂ ਕੱਟੇ ਜਾਣਗੇ। ਉਨ੍ਹਾਂ ਨੇ ਸਮਾਗਮ ਦੌਰਾਨ ਕਿਹਾ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਲਟਕ ਰਹੇ ਮੁੰਬਈ-ਗੋਆ ਹਾਈਵੇਅ ਬਾਰੇ ਵੀ ਅਪਡੇਟ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਇਸ ਸਾਲ ਜੂਨ ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ। ਮੁੰਬਈ-ਗੋਆ ਹਾਈਵੇਅ ਸੰਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਸਨ, ਪਰ ਚਿੰਤਾ ਨਾ ਕਰੋ ਅਸੀਂ ਇਸ ਜੂਨ ਤੱਕ ਸੜਕ ਦਾ 100% ਕੰਮ ਪੂਰਾ ਕਰ ਲਵਾਂਗੇ। ਨਵਾਂ GPS ਟੋਲਿੰਗ ਸਿਸਟਮ ਕੀ ਹੈ? ਦੇਸ਼ ਵਿੱਚ ਸੜਕਾਂ ਦੇ ਨਿਰਮਾਣ ਦੇ ਨਾਲ, ਟੋਲ ਬੂਥਾਂ ਦੀ ਗਿਣਤੀ ਵੀ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ, ਸਰਕਾਰ ਬੂਥਾਂ ਨੂੰ ਖਤਮ ਕਰਨ ਅਤੇ GPS ਅਧਾਰਤ ਟੋਲਿੰਗ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਫਾਸਟੈਗ ਪ੍ਰਣਾਲੀ ਨੂੰ ਬਦਲਣ ਜਾ ਰਹੀ ਹੈ। ਟੋਲ ਬੂਥਾਂ ਦੀ ਉਸਾਰੀ ਨਾਲ ਬੁਨਿਆਦੀ ਢਾਂਚੇ ਦੀ ਲਾਗਤ ਵਧ ਜਾਂਦੀ ਹੈ। ਇਸ ਨਾਲ ਟੋਲ ਵਸੂਲੀ ਦੀ ਲਾਗਤ ਵੀ ਵਧ ਜਾਂਦੀ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ, ਸਰਕਾਰ ਇੱਕ ਨਵਾਂ ਟੋਲ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ। ਇਸ ਸਿਸਟਮ ਵਿੱਚ, GPS ਦੀ ਮਦਦ ਨਾਲ, ਟੋਲ ਦੀ ਰਕਮ ਸਿੱਧੇ ਡਰਾਈਵਰ ਜਾਂ ਵਾਹਨ ਮਾਲਕ ਦੇ ਬੈਂਕ ਖਾਤੇ ਵਿੱਚੋਂ ਕੱਟੀ ਜਾਵੇਗੀ।

ਹੁਣ FASTag ਤੋਂ ਬਿਨਾਂ ਕੱਟਿਆ ਜਾਵੇਗਾ Toll! Read More »

ਧੀਆਂ ਨੂੰ ਲੈ ਕੇ ਮਾਪਿਆਂ ਦੀ ਸੋਚ ਚ ਬਦਲਾਅ/ਅਜੀਤ ਖੰਨਾ

ਕਦੇ ਵਕਤ ਸੀ ਜਦੋ ਮਾਪੇ ਧੀ ਜੰਮਣ ਤੋ ਡਰਦੇ ਸਨ।ਧੀ ਜੰਮਣ ਤੇ ਸੋਗ ਮਨਾਇਆ ਜਾਂਦਾ ਸੀ ।ਫੇਰ ਉਹ ਸਮਾ ਆਇਆ ਜਦੋਂ ਧੀ ਨੂੰ ਪੈਦਾ ਹੋਣ ਤੋ ਪਹਿਲਾਂ ਹੀ ਕੁੱਖ ਚ ਮਾਰ ਦਿੱਤਾ ਜਾਂਦਾ ਸੀ।ਮਾਪਿਆਂ ਦੀ ਸੋਚ ਸੀ ਕੇ ਪੁੱਤ ਉਨ੍ਹਾਂ ਦੀ ਕੁਲ ਨੂੰ ਅੱਗੇ ਤੋਰਦਾ ਹੈ।ਉਹ ਉਹਨਾਂ ਦੇ ਖਾਨਦਾਨ ਦਾ ਵਾਰਸ ਬਣਦਾ ਹੈ।ਜਦ ਕੇ ਧੀ ਨੇ ਵਿਹਾਅ ਕੇ ਸਹੁਰੀ ਘਰ ਚਲੇ ਜਾਣਾ ਹੁੰਦਾ ਹੈ।ਅੱਜ ਤੋ ਕੁੱਝ ਦਹਾਕੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕੁੜੀ ਮਾਰ ਆਖਿਆ ਜਾਂਦਾ ਰਿਹਾ ਹੈ।ਪਰ ਇਸ ਕਲੰਕ ਨੂੰ ਹੁਣ ਪੰਜਾਬੀਆਂ ਨੇ ਧੋ ਸੁੱਟਿਆ ਹੈ। ਅੱਜ ਪੰਜਾਬ ਚ ਪਹਿਲੋਂ ਦੇ ਮੁਕਾਬਲੇ ਧੀਆਂ ਦੀ ਜਨਮ ਦਰ ਵਧੀ ਹੈ।ਅੱਜ ਧੀਆਂ ਦੀ ਉਡਾਣ ਨੇ ਮਾਪਿਆਂ ਦੀ ਸੋਚ ਚ ਵੱਡਾ ਬਦਲਾਅ ਲਿਆਂਦਾ ਹੈ।ਅੱਜ ਜਿਆਦਾਤਰ ਮਾਂ ਪਿਓ ਦੀ ਦਿਲੀ ਤਮੰਨਾ ਹੁੰਦੀ ਹੈ ਕੇ ਉਹਨਾਂ ਧੀ ਜਰੂਰ ਹੋਵੇ। ਇਹੀ ਵਜ੍ਹਾ ਹੈ ਕੇ ਅੱਜ ਮਾਪੇ ਉਚੇਰੀ ਸਿਖਿਆ ਲਈ ਆਪਣੀਆਂ ਧੀਆਂ ਨੂੰ ਪੜ੍ਹਨ ਵਾਸਤੇ ਵਿਦੇਸ਼ ਭੇਜ ਰਹੇ ਹਨ।ਅੱਜ ਪੰਜਾਬ ਸ਼ਾਇਦ ਇੱਕ ਅਜਿਹਾ ਸੂਬਾ ਹੈ।ਜਿੱਥੋਂ ਸਭ ਤੋ ਵਧ ਧੀਆਂ ਉਚੇਰੀ ਵਿਦਿਆ ਵਾਸਤੇ ਵਿਦੇਸ਼ ਗਈਆਂ ਹਨ ਤੇ ਹੁਣ ਵੀ ਜਾ ਰਹੀਆਂ ਹਨ ।ਅੱਜ ਮਾਪੇ ਪੁੱਤ ਨਾਲੋਂ ਆਪਣੀ ਧੀ ਉੱਤੇ ਵਧੇਰੇ ਵਿਸ਼ਵਾਸ਼ ਕਰਦੇ ਹਨ। ਜੋ ਮਾਪੇ ਕਦੇ ਧੀ ਨੂੰ ਵਿਆਹਨ ਵਾਸਤੇ ਮੁੰਡੇ ਵਾਲਿਆਂ ਦੀਆਂ ਮਿੰਨਤਾ ਕਰਿਆ ਕਰਦੇ ਸਨ।ਅੱਜ ਪੁੱਤਾਂ (ਮੁੰਡੇ )ਵਾਲੇ ਧੀਆਂ ਵਾਲਿਆਂ ਦੀਆਂ ਮਿੰਨਤਾ ਕਰਦੇ ਵੇਖੇ ਜਾ ਰਹੇ ਹਨ। ਅੱਜ ਧੀਆਂ ਪੜ੍ਹ ਲਿਖ ਕੇ ਨੌਕਰੀਆਂ ਕਰ ਰਹੀਆਂ ਹਨ ।ਵਿਦੇਸ਼ਾਂ ਚ ਉੱਚੀਆਂ ਉਡਾਣਾ ਭਰ ਰਹੀਆਂ ਹਨ। ਅੱਜ ਧੀਆਂ ਘਰ ਦੀ ਸੁਆਣੀ ਬਣ ਕੇ ਘਰ ਦੇ ਕੰਮਾ ਤੱਕ ਹੀ ਸੀਮਤ ਹਨ।ਬਲਕੇ ਉਹ ਆਰਥਕ ਪੱਖੋਂ ਆਪਣਾ ਪਰਿਵਾਰ ਪਾਲਣ ਲਈ ਵੀ ਪੂਰੀ ਤਰਾਂ ਸਮਰੱਥ ਹਨ। ਜਿਸ ਨੂੰ ਇੱਕ ਚੰਗਾ ਰੁਝਾਨ ਤੇ ਨਰੋਏ ਸਮਾਜ ਦੀ ਨਿਸ਼ਾਨੀ ਕਿਹਾ ਜਾ ਸਕਦਾ ਹੈ ।ਜਦ ਕੇ ਉਹ ਸਮਾ ਵੀ ਸੀ ਜਦੋ ਧੀਆਂ ਨੂੰ ਘਰੋ ਬਾਹਰ ਨਿਕਲਣ ਤੋ ਵਰਜਿਆ ਜਾਂਦਾ ਸੀ।ਅਗਰ ਕੋਈ ਧੀ ਘਰੋਂ ਬਾਹਰ ਜਾਂਦੀ ਸੀ ਤਾਂ ਆਂਢ ਗੁਆਂਢ ਵਾਲੇ ਨੁਕਤਾਚੀਨੀ ਕਰਦੇ।ਜਿਸ ਦੇ ਡਰੋਂ ਕੋਈ ਵੀ ਮਾ ਪਿਓ ਆਪਣੀ ਧੀ ਨੂੰ ਘਰੋ ਬਾਹਰ ਭੇਜਣ ਤੋ ਡਰਦਾ ਸੀ। ਪਰ ਅੱਜ ਧੀਆਂ ਨੂੰ ਲੈ ਕੇ ਲੋਕਾਂ ਦੀ ਸੋਚ ਬਦਲ ਚੁੱਕੀ ਹੈ।ਅੱਜ ਧੀਆਂ ਹਰ ਖੇਤਰ ਚ ਮੋਹਰੀ ਹਨ। ਬਹੁਤ ਸਾਰੇ ਖੇਤਰਾਂ ਚ ਤਾਂ ਧੀਆਂ ਨੇ ਪੁੱਤਾਂ ਨੂੰ ਪਿਛਾੜ ਦਿੱਤਾ ਹੈ।ਅੱਜ ਪੁੱਤਾਂ ਵਾਂਗ ਧੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ।ਜੋ ਇਕ ਚੰਗੀ ਸੋਚ ਹੀ ਨਹੀਂ ਬਲਕੇ ਧੀਆਂ ਨੂੰ ਉਹਨਾਂ ਦਾ ਬਣਦਾ ਹੱਕ ਤੇ ਮਾਣ ਸਨਮਾਨ ਦਿੱਤੇ ਜਾਣ ਦਾ ਵੱਡਾ ਉਪਰਾਲਾ ਵੀ ਹੈ।ਕਿਉਂਕਿ ਧੀਆਂ ਨੂੰ ਵੀ ਆਪਣੀ ਜਿੰਦਗੀ ਅਜਾਦੀ ਨਾਲ ਜਿਓਣ ਤੇ ਮਾਣਨ ਦਾ ਉਨਾਂ ਹੀ ਹੱਕ ਹਾਸਲ ਹੈ ਜਿੰਨਾ ਪੁੱਤਾਂ ਨੂੰ।ਇਸ ਕਰਕੇ ਅੱਜ ਬਹੁਤੇ ਮਾਪਿਆਂ ਦੀ ਇੱਛਾ ਹੈ ਕੇ ਉਨ੍ਹਾਂ ਦੀ ਧੀ ਪੜ੍ਹ ਲਿਖ ਕੇ ਤਰੱਕੀ ਕਰੇ।ਉਹ ਸਮਾਜ ਚ ਉੱਚੀਆਂ ਬੁਲੰਦੀਆਂ ਨੂੰ ਛੂਹੇ। ਅੱਜ ਹਰ ਮਾਂ ਪਿਓ ਆਪਣੀ ਧੀ ਦੀਆਂ ਪ੍ਰਾਪਤੀਆਂ ਨੂੰ ਦੱਸਣ ਚ ਮਾਣ ਤੇ ਫ਼ਖਰ ਮਹਿਸੂਸ ਕਰਦਾ ਹੈ।ਅੱਜ ਪੁੱਤ ਨਹੀਂ ਸਗੋ ਧੀਆਂ ਹੀ ਮਾਪਿਆਂ ਦੀ ਡੰਗੋਰੀ ਬਣ ਉਨ੍ਹਾਂ ਨੂੰ ਬੁਢਾਪੇ ਚ ਸਾਂਭਦੀਆਂ ਹਨ। ਅੱਜ ਧੀਆਂ ਨਾ ਕੇਵਲ ਨੌਕਰੀਆਂ ਕਰ ਰਹੀਆਂ ਹਨ।

ਧੀਆਂ ਨੂੰ ਲੈ ਕੇ ਮਾਪਿਆਂ ਦੀ ਸੋਚ ਚ ਬਦਲਾਅ/ਅਜੀਤ ਖੰਨਾ Read More »

ਪੂਰੇ ਭਾਰਤ ‘ਚ ਕਿਸੇ ਵੀ ਪ੍ਰਾਈਵੇਟ ਸਕੂਲ ‘ਚ ਮੁਫ਼ਤ ‘ਚ ਕਰਵਾ ਸਕਦੇ ਹੇ ਬੱਚੇ ਦਾ ਦਾਖਲਾ

ਚੰਡੀਗੜ੍ਹ, 16 ਅਪ੍ਰੈਲ – ਅੱਜ ਦੇ ਦੌਰ ਵਿਚ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣਾ ਪਸੰਦ ਕਰਦੇ ਹਨ। ਜੇ ਕੋਈ ਬਹੁਤ ਜ਼ਿਆਦਾ ਗ਼ਰੀਬ ਪਰਿਵਾਰ ਹੈ ਤਾਂ ਹੀ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਪੜ੍ਹਨ ਭੇਜਦਾ ਹੈ ਜਾਂ ਫਿਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪਰਵਾਸੀਆਂ ਦੇ ਬੱਚੇ ਹੀ ਪੜ੍ਹਨ ਜਾਂਦੇ ਹਨ। ਪਰ ਜੇ ਅਸੀਂ ਧਿਆਨ ਦਈਏ ਤਾਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਂਦਾ ਹੈ, ਕਾਪੀਆਂ, ਵਰਦੀ ਆਦਿ ਮੁਫ਼ਤ ਦਿਤੀਆਂ ਜਾਂਦੀਆਂ ਹਨ ਤੇ ਪਿਛੜੀ ਸ਼੍ਰੇਣੀ ਦੇ ਬੱਚਿਆਂ ਨੂੰ ਤਾਂ ਵਜੀਫ਼ਾ ਵੀ ਦਿਤਾ ਜਾਂਦਾ ਹੈ। ਇਸ ਦੇ ਉਲਟ ਜੇ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਦੇਖੀਏ ਤਾਂ ਉਥੇ ਸਾਡੀ ਲੁੱਟ ਕੀਤੀ ਜਾਂਦੀ ਹੈ। ਹਜ਼ਾਰਾਂ ਰੁਪਏ ਦੀਆਂ ਕਾਪੀਆਂ ਕਿਤਾਬਾਂ, ਵਰਦੀ ਆਦਿ ਦਿਤੀ ਜਾਂਦੀ ਹੈ ਤੇ ਕਈ ਹਜ਼ਾਰ ਰੁਪਏ ਫ਼ੀਸਾਂ ਲਈਆਂ ਜਾਂਦੀਆਂ ਹਨ, ਪਰ ਫ਼ਿਰ ਵੀ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨੂੰ ਛੱਡ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਲਈ ਭੇਜਦੇ ਹਾਂ। ਪਰ ਜੇ ਤੁਸੀਂ ਆਪਣੇ ਬੱਚੇ ਨੂੰ ਆਰਥਕ ਤੰਗੀ ਹੋਣ ਕਰ ਕੇ ਵੀ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਲਾਹੇਵੰਦ ਹੈ, ਕਿਉਂ ਕਿ ਆਰ.ਟੀ. ਐਕਟ (ਰੀਈਟ ਟੂ ਐਜੂਕੇਸ਼ਨ ਐਕਟ) ਤਹਿਤ ਤੁਸੀਂ ਮੁਫ਼ਤ ਵਿਦਿਆ ਹਾਸਲ ਕਰ ਸਕਦੇ ਹੋ ਇਸ ਦੀ ਵੀ ਇਕ ਸਮਾਂ-ਸੀਮਾ ਹੈ। ਇਸੇ ਮੁੱਦੇ ਨੂੰ ਲੈ ਕੇ ਅਦਾਲਤ ਨੇ ਇਕ ਫ਼ੈਸਲਾ ਸੁਣਾਇਆ ਸੀ ਕਿ ਨਿਜੀ ਸਕੂਲਾਂ ਨੂੰ ਵੀ ਕੁੱਝ ਫ਼ੀਸਦੀ ਵਿਦਿਆ ਮੁਫ਼ਤ ਦੇਣੀ ਹੋਵੇਗੀ ਤੇ ਪੰਜਾਬ ਸਰਕਾਰ ਨੇ ਵੀ ਇਸ ਫ਼ੈਸਲੇ ਨੂੰ ਲਾਗੂ ਕੀਤਾ ਸੀ। ਰੋਜ਼ਾਨਾ ਸਪੋਕਸਮੈਨ ਨੇ ਇਸ ਮੁੱਦੇ ਬਾਰੇ ਜਾਣਨ ਲਈ ਕਿ ਨਿਜੀ ਸਕੂਲਾਂ ਵਿਚ ਕੌਣ ਲੁੱਟ ਕਰ ਰਿਹੈ, ਕਿਥੇ ਲੁੱਟ ਹੋ ਰਹੀ ਹੈ ਤੇ ਇਸ ਲੁੱਟ ਵਿਚ ਪਰਦਾ ਕਿੱਥੇ ਹੈ, ਸਤਨਾਮ ਸਿੰਘ ਗਿੱਲ ਨਾਲ ਇੰਟਰਵਿਊ ਕੀਤੀ।

ਪੂਰੇ ਭਾਰਤ ‘ਚ ਕਿਸੇ ਵੀ ਪ੍ਰਾਈਵੇਟ ਸਕੂਲ ‘ਚ ਮੁਫ਼ਤ ‘ਚ ਕਰਵਾ ਸਕਦੇ ਹੇ ਬੱਚੇ ਦਾ ਦਾਖਲਾ Read More »

AG ਦਫਤਰ ‘ਚ SC ਭਾਈਚਾਰੇ ਨੂੰ ਰਾਖਵਾਂਕਰਨ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ – ਗੋਲਡੀ ਕੰਬੋਜ

ਜਲਾਲਾਬਾਦ, 16 ਅਪ੍ਰੈਲ – ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਰਤ ਰਤਨ, ਸੰਵਿਧਾਨ ਨਿਰਮਾਤਾ, ਯੁੱਗ ਪੁਰਸ਼ ਡਾ ਭੀਮ ਰਾਓ ਅੰਬੇਡਕਰ ਜੀ ਦੇ ਸੋਚ ਅਤੇ ਸਿਧਾਂਤ ਅਨੁਸਾਰ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਐਡਵੋਕੇਟ ਜਨਰਲ ਦੇ ਦਫਤਰ ਵਿੱਚ ਐਸ ਸੀ ਭਾਈਚਾਰੇ ਲਈ ਰਾਖਵਾਂਕਰਨ ਦੇਣ ਦੀ ਪਹਿਲ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ। ਵਿਧਾਇਕ ਨੇ ਇਸ ਲਈ ਜਿੱਥੇ ਸੂਬੇ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਐਸਸੀ ਭਾਈਚਾਰੇ ਨੂੰ ਇਸ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ । ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਡਾ ਭੀਮ ਰਾਓ ਅੰਬੇਡਕਰ ਜੀ ਦੇ ਨਾਮ ਤੇ ਵੋਟਾਂ ਤਾਂ ਲਈਆਂ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਸਮਾਜ ਦੇ ਪਿਛੜੇ ਵਰਗਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਮੇਸ਼ਾ ਹੀ ਪਿਛੜੇ ਵਰਗਾਂ ਦੀ ਤਰੱਕੀ ਨੂੰ ਤਰਜੀਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨਾਲ ਸਰਕਾਰ ਚਲਾ ਰਹੇ ਹਾਂ ਅਤੇ ਇਸੇ ਲਈ ਸਾਰੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਲਗਾਉਣ ਦੀ ਬਜਾਏ ਡਾ ਭੀਮ ਰਾਓ ਅੰਬੇਡਕਰ ਜੀ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਗਈ। ਉਨਾਂ ਨੇ ਆਖਿਆ ਕਿ ਏਜੀ ਦਫਤਰ ਵਿੱਚ ਰਾਖਵੇਂਕਰਨ ਦੀ ਮੰਗ 2017 ਤੋਂ ਉਠਾਈ ਜਾ ਰਹੀ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਜਦਕਿ ਹੁਣ ਪੰਜਾਬ ਸਰਕਾਰ ਨੇ ਐਸਸੀ ਭਾਈਚਾਰੇ ਲਈ 58 ਪੋਸਟਾਂ ਰਾਖਵੀਆਂ ਕਰ ਦਿੱਤੀਆਂ ਹਨ। ਉਹਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਬੈਕਲੋਗ ਦੇ ਅਧਿਐਨ ਤੋਂ ਪਤਾ ਲੱਗਿਆ ਕਿ ਆਮਦਨ ਦੀ ਸ਼ਰਤ ਕਾਰਨ ਵੀ ਐਸੀ ਭਾਈਚਾਰੇ ਲਈ ਰਾਖਵੀਆਂ ਸੀਟਾਂ ਖਾਲੀ ਰਹਿ ਸਕਦੀਆਂ ਸਨ ਇਸ ਲਈ ਪੰਜਾਬ ਸਰਕਾਰ ਵੱਲੋਂ ਆਮਦਨ ਦੀ ਸ਼ਰਤ ਵਿੱਚ ਵੀ ਐਸੀ ਭਾਈਚਾਰੇ ਦੇ ਲੋਕਾਂ ਨੂੰ ਛੋਟ ਦਿੱਤੀ ਗਈ ਤਾਂ ਜੋ ਉਹ ਏਜੀ ਪੰਜਾਬ ਦੇ ਦਫਤਰ ਵਿੱਚ ਸਰਕਾਰੀ ਵਕੀਲ ਵਜੋਂ ਨਾਮਜਦ ਹੋ ਕੇ ਸਰਕਾਰ ਦੇ ਨਾਲ ਨਾਲ ਸਮਾਜ ਦੇ ਪਿਛੜੇ ਵਰਗ ਦੇ ਲੋਕਾਂ ਦੀ ਆਵਾਜ਼ ਵੀ ਕੋਰਟ ਵਿੱਚ ਰੱਖ ਸਕਣ। ਉਹਨਾਂ ਨੇ ਕਿਹਾ ਕਿ ਇਸ ਨਾਲ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਭਵਿੱਖ ਵਿੱਚ ਜੱਜ ਬਣਨ ਵਿੱਚ ਵੀ ਸਹੂਲਤ ਹੋਵੇਗੀ ਕਿਉਂਕਿ ਏਜੀ ਪੰਜਾਬ ਵਿੱਚ ਕੰਮ ਕੀਤੇ ਜਾਣ ਦਾ ਤਜਰਬਾ ਉਹਨਾਂ ਲਈ ਲਾਭਕਾਰੀ ਸਿੱਧ ਹੋਵੇਗਾ।

AG ਦਫਤਰ ‘ਚ SC ਭਾਈਚਾਰੇ ਨੂੰ ਰਾਖਵਾਂਕਰਨ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ – ਗੋਲਡੀ ਕੰਬੋਜ Read More »

ਅਮਰੀਕਾ ਨੇ ਚੀਨ ‘ਤੇ ਠੋਕਿਆ 245 ਫੀਸਦੀ ਟੈਰਿਫ

ਅਮਰੀਕਾ, 16 ਅਪ੍ਰੈਲ – ਚੀਨ ਅਤੇ ਅਮਰੀਕਾ ਵਿਚਕਾਰ ਟੈਰਿਫ ਯੁੱਧ ਤੇਜ਼ ਹੁੰਦਾ ਜਾ ਰਿਹਾ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਹੁਣ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ ‘ਤੇ 245 ਪ੍ਰਤੀਸ਼ਤ ਟੈਰਿਫ  ਲਗਾਇਆ ਜਾਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਚੀਨੀ ਸਰਕਾਰ ਨੇ ਆਪਣੀਆਂ ਸਾਰੀਆਂ ਏਅਰਲਾਈਨਾਂ ਨੂੰ ਅਮਰੀਕੀ ਕੰਪਨੀ ਬੋਇੰਗ ਤੋਂ ਜਹਾਜ਼ ਨਾ ਖਰੀਦਣ ਲਈ ਕਿਹਾ ਸੀ। ਚੀਨੀ ਏਅਰਲਾਈਨ ਕੰਪਨੀਆਂ ਨੇ ਬੋਇੰਗ ਤੋਂ ਜਹਾਜ਼ਾਂ ਦੇ ਕਈ ਆਰਡਰ ਦਿੱਤੇ ਸਨ। ਜੇਕਰ ਚੀਨੀ ਕੰਪਨੀਆਂ ਬੋਇੰਗ ਤੋਂ ਜਹਾਜ਼ ਨਹੀਂ ਖਰੀਦਦੀਆਂ ਹਨ, ਤਾਂ ਅਮਰੀਕੀ ਕੰਪਨੀ ਨੂੰ ਕਈ ਡਾਲਰ ਦਾ ਨੁਕਸਾਨ ਸਹਿਣਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਬੋਇੰਗ ਵਿਰੁੱਧ ਚੀਨੀ ਸਰਕਾਰ ਦੀ ਕਾਰਵਾਈ ਤੋਂ ਬਾਅਦ ਹੀ ਟੈਰਿਫ ਨੂੰ 245 ਪ੍ਰਤੀਸ਼ਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ 2 ਅਪ੍ਰੈਲ ਨੂੰ ਡੋਨਾਲਡ ਟਰੰਪ ਨੇ ਚੀਨ ‘ਤੇ 34 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਅਮਰੀਕਾ ਚੀਨੀ ਉਤਪਾਦਾਂ ‘ਤੇ 20 ਪ੍ਰਤੀਸ਼ਤ ਟੈਰਿਫ ਲਗਾਉਂਦਾ ਸੀ। ਚੀਨ ਨੇ ਅਮਰੀਕਾ ‘ਤੇ 84 ਪ੍ਰਤੀਸ਼ਤ ਟੈਰਿਫ ਲਗਾ ਕੇ ਜਵਾਬੀ ਕਾਰਵਾਈ ਕੀਤੀ। ਜਿਸ ਤੋਂ ਬਾਅਦ ਅਮਰੀਕਾ ਨੇ 104 ਪ੍ਰਤੀਸ਼ਤ ਟੈਰਿਫ ਦਾ ਐਲਾਨ ਕੀਤਾ। ਟੈਰਿਫ ਲਗਾਉਣ ਦੀ ਇਹ ਦੌੜ 125% ਤੋਂ 145% ਤੱਕ ਪਹੁੰਚ ਗਈ ਹੈ ਅਤੇ ਹੁਣ 245% ਦੇ ਅੰਕੜੇ ਤੱਕ ਪਹੁੰਚ ਗਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਚੀਨੀ ਸਰਕਾਰ ਅਮਰੀਕੀ ਉਤਪਾਦਾਂ ‘ਤੇ ਟੈਰਿਫ ਵਧਾ ਕੇ ਵੀ ਅਜਿਹਾ ਹੀ ਕਰ ਸਕਦੀ ਹੈ। ਚੀਨ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਟੈਰਿਫ ਦੇ ਮੁੱਦੇ ‘ਤੇ ਝੁਕੇਗਾ ਨਹੀਂ ਅਤੇ ਆਪਣੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਕਦਮ ਚੁੱਕੇਗਾ। ਹੋਰਨਾਂ ਦੇਸ਼ਾਂ ਨਾਲ ਵਪਾਰ ਵਧਾਉਣ ਦੀ ਰਣਨੀਤੀ ‘ਤੇ ਚੱਲ ਰਿਹਾ ਚੀਨ ਉਧਰ, ਖ਼ਬਰਾਂ ਹਨ ਕਿ ਚੀਨ ਨੇ ਵੀਅਤਨਾਮ ਨਾਲ ਵਪਾਰ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ ਹੈ। ਚੀਨ ਨੇ ਭਾਰਤ ਨੂੰ ਆਪਸੀ ਵਪਾਰ ਵਧਾਉਣ ਲਈ ਵੀ ਕਿਹਾ। ਇਸ ਦੇ ਨਾਲ ਹੀ, ਡੋਨਾਲਡ ਟਰੰਪ ਨੇ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਲਈ ਟੈਰਿਫ ਵਿੱਚ 90 ਦਿਨਾਂ ਦੀ ਛੋਟ ਦਾ ਐਲਾਨ ਕੀਤਾ।

ਅਮਰੀਕਾ ਨੇ ਚੀਨ ‘ਤੇ ਠੋਕਿਆ 245 ਫੀਸਦੀ ਟੈਰਿਫ Read More »

ਸ਼੍ਰੀਨਗਰ ’ਚ ਤਾਪਮਾਨ 30.4 ਡਿਗਰੀ ਸੈਲਸੀਅਸ ’ਤੇ ਪੁੱਜਾ

ਸ੍ਰੀਨਗਰ, 16 ਅਪ੍ਰੈਲ – ਸ੍ਰੀਨਗਰ ’ਚ ਮੰਗਲਵਾਰ ਨੂੰ ਪਿਛਲੇ 8 ਦਿਹਾਕਿਆਂ ’ਚ ਅਪ੍ਰੈਲ ਦਾ ਸੱਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਜਦੋਂ ਤਾਪਮਾਨ 30.4 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ, ਜੋ ਇਸ ਮੌਸਮ ਦੇ ਇਸ ਸਮੇਂ ਆਮ ਨਾਲੋਂ 10.2 ਡਿਗਰੀ ਵੱਧ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ’ਚ 20 ਅਪ੍ਰੈਲ 1946 ਨੂੰ ਵੱਧ ਤੋਂ ਵੱਧ ਤਾਪਮਾਨ 31.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੌਸਮ ਦੇ ਇਸ ਸਮੇਂ ਲਈ ਔਸਤਨ ਆਮ ਦਿਨ ਦਾ ਤਾਪਮਾਨ 20.2 ਡਿਗਰੀ ਸੈਲਸੀਅਸ ਹੁੰਦਾ ਹੈ। ਅਧਿਕਾਰੀਆਂ ਨੇ ਦਸਿਆ ਕਿ ਮੰਗਲਵਾਰ ਨੂੰ ਕਸ਼ਮੀਰ ਵਾਦੀ ਦੇ ਮੌਸਮ ਕੇਂਦਰਾਂ ਨੇ ਤਾਪਮਾਨ ਆਮ ਨਾਲੋਂ 8.1 ਤੋਂ 11.2 ਡਿਗਰੀ ਵੱਧ ਦਰਜ ਕੀਤਾ। ਉਨ੍ਹਾਂ ਨੇ ਦਸਿਆ ਕਿ ਕਾਜ਼ੀਗੁੰਡ ’ਚ 29.8 ਡਿਗਰੀ ਸੈਲਸੀਅਸ ਤਾਪਮਾਨ ਅਪ੍ਰੈਲ ਦੇ ਮਹੀਨੇ ’ਚ ਹੁਣ ਤਕ ਦਾ ਤੀਜਾ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।

ਸ਼੍ਰੀਨਗਰ ’ਚ ਤਾਪਮਾਨ 30.4 ਡਿਗਰੀ ਸੈਲਸੀਅਸ ’ਤੇ ਪੁੱਜਾ Read More »