
ਅੰਮ੍ਰਿਤਸਰ, 16 ਅਪ੍ਰੈਲ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਉੱਥੇ ਮੁੜ ਤੋਂ ਕਾਬਜ਼ ਹੋਏ ਸੁਖਬੀਰ ਬਾਦਲ ਦੀ ਮੁੜ ਤੋਂ ਦਿੱਕਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ, ਕਿਉਂ ਬਾਦਲ ਖ਼ਿਲਾਫ਼ ਮੁੜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸ਼ਿਕਾਇਤ ਪਹੁੰਚ ਚੁੱਕੀ ਹੈ, ਹਾਲਾਂਕਿ ਪਾਰਟੀ ਅਜੇ ਬਾਦਲ ਪਰਿਵਾਰ ਅਜੇ ਪਹਿਲੀ ਸ਼ਿਕਾਇਤ ਤੋਂ ਹੀ ਨਹੀਂ ਉੱਭਰ ਸਕਿਆ ਹੈ। ਦੱਸ ਦਈਏ ਕਿ ਇਸ ਸ਼ਿਕਾਇਤ ਵਿੱਚ ਸਾਬਕਾ ਜਥੇਦਾਰਾਂ, ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਖ਼ਿਲਾਫ਼ ਧਾਰਮਿਕ ਸਟੇਜਾਂ ਉੱਤੋਂ ਸੁਖਬੀਰ ਬਾਦਲ ਵੱਲ਼ੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸ਼ਿਕਾਇਤ ਮਿਸਲ ਸਤਲੁਜ (ਦੇਗੋ ਤੇਰੀ ਫ਼ਤਹਿ ਨੁਸਰਤ-ਓ-ਬੇਦਰੰਗ) ਵੱਲ਼ੋਂ ਕੀਤੀ ਗਈ ਹੈ ਜਿਸ ਵਿੱਚ ਸੁਖਬੀਰ ਬਾਦਲ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀ ਹੋ ਸਕਦਾ। ਖਾਲਸਾ ਪੰਥ ਦਾ ਦਾਇਰਾ ਬਹੁੱਤ ਵਿਸ਼ਾਲ ਹੈ।
ਸ਼ਿਕਾਇਤ ਵਿੱਚ ਕੀ ਲਿਖਿਆ ਗਿਆ ?
ਅੱਜ ਬੜੇ ਦੁੱਖ ਨਾਲ ਜੋਦੜੀ ਕਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿੰਘ ਸਾਹਿਬ ਜੀਓ ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਹੋ ਰਹੇ ਅਪਮਾਨ ਅਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾਅ ਰਹੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਜਾ ਰਹੀ ਸ਼ਬਾਦਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਦਿੱਤੇ ਹਨ। ਖਾਸ ਤੌਰ ਤੇ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇਕੇ ਨੈਤਿਕ ਤੌਰ ਤੇ ਰਾਜਸੀ ਅਗਵਾਈ ਕਰਨ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ ਵੱਲੋ ਜਿਵੇਂ ਦੋ ਦਸੰਬਰ ਵਾਲੇ ਹੁਕਮਨਾਮੇ ਦੇ ਖ਼ਿਲਾਫ਼ ਜਾ ਕੇ ਬਿੰਨਾਂ ਅਧਾਰ ਕਾਰਡ ਤੋਂ ਬੋਗਸ ਭਰਤੀ ਕਰਕੇ, ਬੋਗਸ ਭਰਤੀ ਦੇ ਅਦਾਰ ਤੇ ਬੋਗਸ ਡੈਲੀਗੇਟਾਂ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਆਗੂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਲਿਆ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਆਪਣੀ ਬਦਲਾਖੋਰੀ ਦੀ ਮਨਸ਼ਾ ਤਹਿਤ ਜਿੱਥੇ 26 ਦਿੱਨਾਂ ਵਿੱਚ ਤਿੰਨ ਸਿੰਘ ਸਹਿਬਾਨ ਬਦਲ ਕੇ ਵੀ ਸ਼ਾਂਤ ਨਹੀ ਹੋ ਰਹੀ ਉਸੇ ਨੀਤੀ ਤੇ ਅੱਗੇ ਚਲਦੇ ਹੀ ਜਨਤਕ ਤੌਰ ਤੇ ਪਹਿਲਾਂ 12 ਅਪ੍ਰੈਲ 2025 ਨੂੰ ਪ੍ਰਧਾਨ ਥਾਪਣ ਤੋ ਬਾਅਦ ਤੇਜਾ ਸੁੰਘ ਸਮੁੰਦਰੀ ਹਾਲ ਵਿੱਚ ਅਤੇ ਫਿਰ ਦੂਸਰੇ ਦਿਨ 13 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸਿਆਸੀ ਕਾਨਫਰੰਸ ਵਿੱਚ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨ ਦੇ ਖਿਲਾਫ ਬਹੁੱਤ ਗ਼ਲਤ ਇਲਜ਼ਾਮ ਲਾਏ ਤੇ ਖਾਸਕਰ ਸਾਰੇ ਜਥੇਦਾਰ ਸਹਿਬਾਨ ਅਤੇ ਸਾਰੇ ਹੀ ਤਖ਼ਤ ਸਹਿਬਾਨ ਤੇ ਕੇਂਦਰ ਦਾ ਕੰਟਰੋਲ ਹੋਣ ਬਾਰੇ ਸਨਸਨੀ ਖੇਂਜ ਇਲਜ਼ਾਮ ਲਾਏ ਤੇ ਜਥੇਦਾਰ ਸਹਿਬਾਨ ਦੁਆਰਾ ਕੌਮ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ।