
ਜਲੰਧਰ, 16 ਅਪ੍ਰੈਲ – ਪੰਜਾਬੀ ਲਿਸਨਰਜ ਕਲੱਬ , ਯੂ ਕੇ ਵੱਲੋਂ ਮਾਂ -ਪੰਜਾਬੀ ਨੂੰ ਸਮਰਪਿਤ ਦਿਹਾੜਾ 15 ਅਪ੍ਰੈਲ 2025 ਨੂੰ ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਵਿਰਕ ਵਿਚ ਜਿਲਾ- ਜਲੰਧਰ ਵਿਖੇ ਵਿਦਿਆਰਥੀਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਬੋਲਣ ਨੂੰ ਉਤਸਾਹਿਤ ਕਰਨ ਲਈ ਮੁਕਾਬਲੇ ਕਰਵਾਏ ਗਏ ਮੁਕਾਬਲਿਆਂ ਨੂੰ ਚਾਰ- ਭਾਗਾਂ ਵਿੱਚ (1) ਸੁੰਦਰ ਲਿਖਤ ਮੁਕਾਬਲੇ (2) ਬੋਲਣ ( ਕਵਿਤਾ ਅਤੇ ਭਾਸ਼ਣ )ਮੁਕਾਬਲੇ (3) ਰੰਗ-ਭਰਨ ਦੇ ਮੁਕਾਬਲੇ4. ਲੇਖ ( ਸਵੈ-ਲਿਖਤ) ਮੁਕਾਬਲੇ ਕਰਵਾਏ ਗਏ। ਵਿਦੇਸ਼ਾ ਚ ਰਹਿੰਦੇ ਪੰਜਾਬੀ ਵੀਰਾਂ ਭੈਣਾਂ ਦੇ ਯੋਗਦਾਨ ਨਾਲ ਪੰਜਾਬੀ ਲਿਸਨਰਜ ਕਲੱਬ’ ਮਾਂ-ਬੋਲੀ ਪੰਜਾਬੀ, ਸਿੱਖ ਧਰਮ ਦੇ ਪ੍ਰਚਾਰ – ਪ੍ਰਸਾਰ ਅਤੇ ਪੰਜਾਬੀ ਸਭਿਆਚਾਰ ਦੇ ਸਾਂਭ-ਸੰਭਾਲ ਲਈ ਸੇਵਾ ਨਿਭਾ ਰਿਹਾ ਹੈ। ਇਸ ਪੰਜਾਬੀਆਂ ਦੇ ਕਲੱਬ ਨੇ ਯੂ. ਕੇ .ਦੀਆਂ ਰਜਿਸਟਰਡ ਚੈਰਟੀਜ ਜਿਵੇਂ ਚਿਲਡਰਨ ਇਨ ਨੀਡ ਵਿਸ਼ਿਸ 4 ਕਿਡਜ਼, ਰੋਕੋ ਕੈਂਸਰ, ਲੈਸਟਰ ਲੋਰਡ ਮੇਅਰ ਚੈਰਿਟੀ ਅਤੇ ਖਾਲਸਾ ਏਡ ਇੰਟਰਨੈਸ਼ਨਲ ਲਈ ਹਜਾਰਾ ਹੀ ਪੋਂਡ ਸੰਗਤ ਅਤੇ ਸਥਾਨਕ ਗੁਰਦੁਆਰਾ ਸਾਹਿਬ ਜੀ ਦੇ ਸਹਿਯੋਗ ਰਾਹੀਂ ਭੇਂਟ ਕੀਤੇ ਹਨ।
15ਅਪ੍ਰੈਲ 2025 ਨੂੰ ਗ੍ਰਾਮ ਪੰਚਾਇਤ ਵਿਰਕ ਅਤੇ ਪਂਜਾਬੀ ਲਿਸਨਰਜ ਕਲੱਬ ਪੰਜਾਬੀ ਲਿਸਨਰਜ ਕਲੱਬ ਦੇ ਸਾਂਝੇ ਸਹਿਯੋਗ ਨਾਲ ਸ. ਪ੍ਰ . ਸਮਾਰਟ ਸਕੂਲ ਵਿਰਕ ਦੇ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਕੈਸ਼ ਪ੍ਰਾਈਜ਼ ਅਤੇ ਮੋਮੇਂਟੋ ਦਿੱਤੇ ਗਏ। ਸ਼੍ਰੀ ਬੇਗ ਰਾਜ ਬਸਰਾ ਜੀ ਨੇ ਸੈਸ਼ਨ 2024 -25 ਵਿੱਚ ਪਹਿਲੇ,ਦੂਜੇ,ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕੈਸ਼ ਪ੍ਰਾਈਜ਼ ਦਿੱਤੇ। ਅਤੇ ਬੱਚਿਆਂ ਨੂੰ ਹੋਰ ਵੱਧ ਤੋਂ ਵੱਧ ਪ੍ਰਾਪਤੀਆਂ ਕਰਨ ਲ਼ਈ ਉਤਸ਼ਾਹਿਤ ਕੀਤਾ। ਇਸ ਮੌਕੇ ਸਰਪੰਚ ਸ਼੍ਰੀ ਸੁਮੀਤ ਬਸਰਾ ਜੀ ਨੇ ਆਉਣ ਵਾਲੇ ਸਮੇਂ ਵਿੱਚ ਵੀਐਵੇਂ ਹੀ ਸਕੂਲ ਨੂੰ ਸਹਿਯੋਗ ਕਰਦੇ ਰਹਿਣ ਦਾ ਐਲਾਨ ਕੀਤਾ। ਸ ਤਰਲੋਚਨ ਸਿੰਘ ਜੀ ਪ੍ਰਧਾਨ ਪਂਜਾਬੀ ਲਿਸਨਰਜ ਕਲੱਬ ਨੇ ਆਉਣ ਵਾਲੇ ਸਮੇਂ ਵਿਚ ਅਜਿਹੇ ਪ੍ਰੋਗਰਾਮ ਸਕੂਲ਼ ਵਿਚ ਕਰਵਾ ਕੇ ਬੱਚਿਆਂ ਨੂੰ ਪਂਜਾਬੀ ਮਾਂ ਬੋਲੀ, ਪਂਜਾਬੀ, ਪਂਜਾਬੀ ਸੱਭਿਆਚਾਰ ਦੇ ਨਾਲ ਜੋੜੀ ਰੱਖਣ ਦਾ ਵਾਅਦਾ ਕੀਤਾ।
ਇਸ ਮੌਕੇ ਐਸ. ਐਮ. ਸੀ.ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਬੰਗੜ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਅਧਿਆਪਕਾ ਸ੍ਰੀ ਮਤੀ ਪਰਮਜੀਤ ਕੌਰ ਨੇ ਆਏ ਹੋਏ ਸਾਰੇ ਸੱਜਣਾਂ ਨੂੰ ਅੱਗੇ ਤੋ ਵੀ ਐਵੇਂ ਹੀ ਸਹਿਯੋਗ ਕਰਦੇ ਰਹਿਣ ਲਈ ਬੇਨਤੀ ਕੀਤੀ ।ਮੁਕਾਬਲਿਆਂ ਦੇ ਵਿੱਚ ਜੱਜ ਦੀ ਡਿਊਟੀ ਸ੍ਰੀ ਮਤੀ ਕੁਲਵਿੰਦਰ ਕੌਰ ਪੰਜ਼ਾਬੀ ਮਿਸਟ੍ਰੈਸ ਜੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸ.ਸੰਧੂ ਵਰਿਆਣਵੀ,ਡਾ.ਪਿਆਰਾ ਲਾਲ, ਸ੍ਰੀ ਸੁਖਵਿੰਦਰ ਰਾਮ, ਸ਼੍ਰੀ ਜਸਵੀਰ ਲਾਲ, ਸ੍ਰੀ ਸੁਰੇਸ਼ ਕੁਮਾਰ, ਸ਼੍ਰੀ ਰਾਮ ਕ੍ਰਿਸ਼ਨ ਕਾਲਾ, ਸ਼੍ਰੀ ਪ੍ਰੇਮ ਲਾਲ, ਸ.ਪਰਮਜੀਤ ਸਿੰਘ ਪੰਮਾ, ਸ਼੍ਰੀ ਸੁਖਪ੍ਰੀਤ ਸਿੰਘ ਪੰਚ ਸ਼੍ਰੀ ਕਾਂਤਾ ਦੇਵੀ ਪੰਚ, ਸ੍ਰੀ ਮਤੀ ਅਮਰਜੀਤ ਕੌਰ ਪੰਚ, ਸ਼੍ਰੀ ਮਤੀ ਬਲਜੀਤ ਕੌਰ ਪੰਚ, ਸ਼੍ਰੀ ਮਤੀ ਸੰਤੋਸ਼, ਸ੍ਰੀ ਮਤੀ ਲਲਿਤਾ ਰਾਣੀ, ਸ਼੍ਰੀ ਮਤੀ ਸੁਖਵਿੰਦਰ ਕੌਰ, ਸ੍ਰੀ ਮਧੂ ਬਾਲਾ, ਸ਼੍ਰੀ ਮਤੀ ਜਤਿੰਦਰ ਕੌਰ,ਸ਼੍ਰੀ ਸੀਮਾ ਰਾਣੀ, ਸ਼੍ਰੀ ਕਮਲਜੀਤ, ਸ਼੍ਰੀ ਸੁਰਿੰਦਰ ਸਿੰਘ ਅਤੇ ਹੋਰ ਸਹਿਯੋਗੀ ਸਾਥੀਆਂ ਦੀ ਮੱਦਦ ਨਾਲ ਵਿਦਿ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਦੇ ਮਾਤਾ ਪਿਤਾ ਅਤੇ ਪਿੰਡ ਵਿੱਚੋ ਬਹੁਤ ਸਾਰੀਆਂ ਸਤਿਕਾਰ ਯੋਗ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਹੋਈਆਂ