March 26, 2025

ਪੰਖੇਰੂਆਂ ਦੀ ਪਰਵਾਜ਼/ਜਗਜੀਤ ਸਿੰਘ ਲੋਹਟਬੱਦੀ

ਸਾਲ ਦਾ ਅਖ਼ੀਰਲਾ ਦਿਨ ਸੀ। ਵੱਡੇ ਦਿਨਾਂ ਦੀਆਂ ਛੁੱਟੀਆਂ ਕੱਟਣ ਪਿੱਛੋਂ ਵਾਪਸ ਪੰਜਾਬੀ ਯੂਨੀਵਰਸਿਟੀ ਹੋਸਟਲ ਵਿੱਚ ਪਹੁੰਚ ਗਏ। ਅਗਲੇ ਦਿਨ ਸ਼ੈਕਸਪੀਅਰ ਦੇ ‘ਕਿੰਗ ਲੀਅਰ’ ਨਾਲ ਵਾਹ ਪੈਣਾ ਸੀ। ਫੀਸਾਂ ਭਰਨ ਲਈ ਮਾਪਿਆਂ ਦੇ ਦਿੱਤੇ ਨੋਟਾਂ ਨਾਲ ‘ਅਮੀਰਾਂ’ ਵਾਲੀ ਫੀਲਿੰਗ ਆ ਰਹੀ ਸੀ। ਰਾਤੀਂ ਨਵੇਂ ਸਾਲ ਨੂੰ ‘ਖ਼ੁਸ਼-ਆਮਦੀਦ’ ਕਹਿੰਦਿਆਂ ਪੰਜਾਂ ਵਿੱਚੋਂ ਇੱਕ ਦੋਸਤ ਨੇ ਅਗਲੇ ਦਿਨ ਸ਼ਿਮਲਾ ਗੇੜੀ ਦਾ ਪ੍ਰਸਤਾਵ ਰੱਖਿਆ ਜੋ ਸਰਬਸੰਮਤੀ ਨਾਲ ਪਾਸ ਹੋ ਗਿਆ। ਸਵੇਰ ਹੋਈ, ਕੜਕਵੀਂ ਠੰਢ, ਉੱਪਰੋਂ ਕਿਣਮਿਣ; ਪਟਿਆਲਾ ਹੀ ‘ਸ਼ਿਮਲਾ’ ਬਣਿਆ ਹੋਇਆ ਸੀ। ਖ਼ੈਰ, ਸ਼ਾਮ ਤੱਕ ‘ਪਹਾੜਾਂ ਦੀ ਰਾਣੀ’ ਦੇ ਦਰਸ਼ਨ ਜਾ ਕੀਤੇ। ਰਾਤ ਭਰ ਹਲਕੀ-ਹਲਕੀ ਬਰਫ਼ਬਾਰੀ ਹੁੰਦੀ ਰਹੀ। ਸੁਬ੍ਹਾ ਨਾਸ਼ਤਾ-ਪਾਣੀ ਕਰਨ ਤੋਂ ਬਾਅਦ ਟਹਿਲਣ ਲਈ ਰਿੱਜ ’ਤੇ ਪਹੁੰਚ ਗਏ। ਸੈਲਾਨੀਆਂ ਦੀ ਵੱਡੀ ਭੀੜ ਮੌਸਮ ਦਾ ਲੁਤਫ਼ ਉਠਾ ਰਹੀ ਸੀ। ਬੱਚੇ ਇੱਕ ਦੂਜੇ ਉੱਤੇ ਬਰਫ਼ ਦੇ ਗੋਲ਼ੇ ਵਰ੍ਹਾ ਰਹੇ ਸਨ। ਮਾਲ ਰੋਡ ਦੀ ਚਹਿਲਕਦਮੀ ਮਗਰੋਂ ਸਾਡੀ ਜਾਖੂ ਬਜਰੰਗ ਬਲੀ ਦੇ ਮੰਦਰ ਨਤਮਸਤਕ ਹੋਣ ਦੀ ਯੋਜਨਾ ਸੀ। ਟਕਾ ਬੈਂਚ ਨੇੜਿਓਂ ਜਿਉਂ ਹੀ ‘ਓਕਓਵਰ’ ਦੇ ਰਸਤੇ ਚੜ੍ਹਾਈ ਸ਼ੁਰੂ ਕੀਤੀ ਤਾਂ ‘ਇੱਕ ਕਦਮ ਅੱਗੇ, ਦੋ ਕਦਮ ਪਿੱਛੇ’ ਵਾਲੀ ਹਾਲਤ ਬਣ ਗਈ। ਸ਼ੀਸ਼ੇ ਵਰਗੀ ਬਰਫ਼ ਉੱਤੇ ਲੋਹੜਿਆਂ ਦੀ ਤਿਲਕਣ ਸੀ। ਥੱਕ ਹਾਰ ਕੇ ਬੈਂਚ ਉੱਪਰ ਬੈਠ ਗਏ। ਕੋਈ ਖ਼ਤਰਾ ਮੁੱਲ ਲੈਣਾ ਠੀਕ ਨਾ ਸਮਝਿਆ। ਗਰਮ ਚਾਹ ਦੀਆਂ ਚੁਸਕੀਆਂ ਭਰਦਿਆਂ ਨਜ਼ਰ ਸਾਹਮਣੇ ਦੋ ਮਾਸੂਮ ਬੱਚਿਆਂ ’ਤੇ ਪਈ: ‘ਸ਼ਾਇਦ ਸਕੂਲ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਣ!’ ਨੇੜੇ ਆਏ ਤਾਂ ਅੱਧੋਰਾਣੇ ਕੱਪੜਿਆਂ ਵਿੱਚ ਠੁਰ-ਠੁਰ ਕਰਦੇ। ਸਾਡੇ ਕੋਲ ਆ ਕੇ ਉਨ੍ਹਾਂ ਹੱਥ ਦੀਆਂ ਉਂਗਲਾਂ ਦਾ ਪੌਂਚਾ ਜਿਹਾ ਬਣਾ ਆਪਣੇ ਮੂੰਹ ਵੱਲ ਕੀਤਾ; ਇਸ਼ਾਰਾ ਸੀ, ਉਨ੍ਹਾਂ ਦੇ ਭੁੱਖੇ ਹੋਣ ਦਾ। ਅਸੀਂ ਸਨੇਹ ਨਾਲ ਕੋਲ ਬਿਠਾ ਕੇ ਚਾਹ ਪਿਲਾਈ। ਜਦੋਂ ਥੋੜ੍ਹਾ ਸਹਿਜ ਹੋਏ ਤਾਂ ਪ੍ਰਦੀਪ ਨੇ ਉਨ੍ਹਾਂ ਦੇ ਸਕੂਲ ਅਤੇ ਕਲਾਸ ਬਾਰੇ ਜਾਣਨਾ ਚਾਹਿਆ। ਸੁਣ ਕੇ ਡਾਢਾ ਸਦਮਾ ਲੱਗਾ ਕਿ ਉਹ ਸਕੂਲ ਕਦੇ ਗਏ ਹੀ ਨਹੀਂ ਸਨ। 7-8 ਸਾਲ ਦੇ ਮਦਨ ਅਤੇ ਮਨੋਜ, ਇੱਕ ਸੰਜੌਲੀ ਤੋਂ, ਦੂਜਾ ਕੁੱਪਵੀ ਤੋਂ, ਭੀਖ ਮੰਗਣ ਦੇ ਰਾਹ ਪਏ ਹੋਏ…! ਗੱਲਾਂ ਕਰਦਿਆਂ ਉਨ੍ਹਾਂ ਜਾਣ ਲਿਆ ਕਿ ਅਸੀਂ ਜਾਖੂ ਜਾਣੈ, ਇਕਦਮ ਉਨ੍ਹਾਂ ਸਾਨੂੰ ਕਿਸੇ ਦੂਜੇ ਰਸਤੇ ਲਿਜਾਣ ਦੀ ਪੇਸ਼ਕਸ਼ ਕਰ ਦਿੱਤੀ ਜੋ ਥੋੜ੍ਹਾ ਲੰਮਾ ਪਰ ਸੁਰੱਖਿਅਤ ਸੀ। ਅੰਨ੍ਹਾ ਕੀ ਭਾਲੇ, ਦੋ ਅੱਖਾਂ!… ਹੁਣ ਉਹ ਸਾਡੇ ‘ਗਾਈਡ’ ਬਣ ਕੇ ਅੱਗੇ ਚੱਲ ਰਹੇ ਸਨ। ਕੁਦਰਤ ਨਾਲ ਸੰਵਾਦ ਰਚਾਉਂਦੇ, ਅਸੀਂ ਘੰਟੇ ਕੁ ਪਿੱਛੋਂ ਮੰਦਰ ਦੁਆਰ ’ਤੇ ਪਹੁੰਚ ਗਏ। ਹੁਣ ਨਾ ਉਨ੍ਹਾਂ ਨੂੰ ਅਤੇ ਨਾ ਹੀ ਸਾਨੂੰ ਕੋਈ ਓਪਰਾਪਣ ਲੱਗ ਰਿਹਾ ਸੀ। ਢਾਈ ਤਿੰਨ ਘੰਟੇ ਇਕੱਠੇ ਬਿਤਾਉਣ ਤੋਂ ਬਾਅਦ ਪਾਲੀ ਨੇ ਉਨ੍ਹਾਂ ਤੋਂ ਸਕੂਲ ਨਾ ਜਾਣ ਦੀ ਵਜ੍ਹਾ ਪੁੱਛੀ। ਗਰੀਬੀ ਸਾਹਮਣੇ ਆਣ ਖਲੋਤੀ ਸੀ… ਮਦਨ ਦਾ ਪਿਤਾ ਸਕੂਟਰ ਮੁਰੰਮਤ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ ਅਤੇ ਮਨੋਜ ਦਾ ਪੈਟਰੋਲ ਪੰਪ ’ਤੇ। ਅਸੀਂ ਉਨ੍ਹਾਂ ਨੂੰ ਸਕੂਲ ਜਾਣ ਲਈ ਪ੍ਰੇਰਿਆ। ਜਾਪਿਆ, ਜਿਵੇਂ ਉਹ ਸਾਡੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਹੋਣ। ਵਾਪਸ ਰਿੱਜ ’ਤੇ ਆਏ ਤਾਂ ਫੋਟੋਗ੍ਰਾਫਰਾਂ ਨੇ ਘੇਰ ਲਿਆ: “ਸਰ ਏਕ ਪਿਕਚਰ ਕਰਵਾ ਲਓਪਲੀਜ਼…।” ਕੈਮਰੇ ਨੇ ਕਲਿੱਕ ਕੀਤਾ ਤਾਂ ਕਾਲੀ-ਚਿੱਟੀ ਤਸਵੀਰ ਸਾਹਮਣੇ ਆ ਗਈ- ਪੰਜ ਅਸੀਂ, ਦੋ ਉਹ। ਫੋਟੋ ਦੀ ਇੱਕ ਕਾਪੀ ਮਦਨ ਤੇ ਮਨੋਜ ਨੂੰ ਵੀ ਦੇ ਦਿੱਤੀ। ਵਿਦਾਈ ਵੇਲੇ ਜਦੋਂ ਅਸੀਂ 10-10 ਰੁਪਏ ਉਨ੍ਹਾਂ ਦੀਆਂ ਜੇਬਾਂ ਵਿੱਚ ਪਾਏ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਜਿਵੇਂ ਸੂਰਜ ਲਿਸ਼ਕ ਰਿਹਾ ਹੋਵੇ। ਸ਼ਾਇਦ ਇਹ ਉਨ੍ਹਾਂ ਦੀ ‘ਅਸਲ ਕਮਾਈ’ ਸੀ। ਕਈ ਸਾਲ ਬੀਤ ਗਏ। ਦੋਸਤਾਂ ਸੰਗ ਬਿਤਾਏ ਉਹ ਪਲ ਚੇਤਿਆਂ ਵਿੱਚ ਵੱਸੇ ਰਹੇ। 2018 ਵਾਲੀਆਂ ਗਰਮੀਆਂ ਵਿੱਚ ਬੱਚਿਆਂ ਨਾਲ ਸ਼ਿਮਲੇ ਜਾਣ ਦਾ ਸਬੱਬ ਬਣ ਗਿਆ। ਇੱਕ ਦਿਨ ਉੱਥੇ ਰੁਕਣ ਤੋਂ ਬਾਅਦ ਨਾਰਕੰਡਾ ਜਾਣ ਦੀ ਤਜਵੀਜ਼ ਸੀ। ਟੈਕਸੀ ਅਤੇ ਹੋਟਲ ਦੀ ਜਾਣਕਾਰੀ ਲਈ ਮੈਂ ਮਾਲ ਰੋਡ ’ਤੇ ‘ਟੂਰ ਐਂਡ ਟਰੈਵਲਜ਼’ ਫੱਟੇ ਵਾਲੀ ਦੁਕਾਨ ਅੰਦਰ ਜਾ ਵੜਿਆ। ਦਾਖਲ ਹੁੰਦਿਆਂ ਹੀ ਖੱਬੇ ਪਾਸੇ ਦੀ ਦੀਵਾਰ ’ਤੇ ਲੱਗੇ ਨੋਟਿਸ ਬੋਰਡ ਉੱਤੇ ਦੇਖਣ ਯੋਗ ਥਾਵਾਂ ਦੇ ਅਨੇਕ ਰੰਗਦਾਰ ਚਿੱਤਰ, ਨਕਸ਼ੇ ਅਤੇ ਰੂਟ ਪਲਾਨ ਚੇਪੇ ਹੋਏ ਸਨ। ਮਿਡਲ ਵਿੱਚ ਲੱਗੀ ਕਾਲੀ-ਚਿੱਟੀ ਤਸਵੀਰ ’ਤੇ ਨਜ਼ਰ ਪਈ ਤਾਂ ਚੌਂਕ ਗਿਆ। ਇਹ ਉਹੀ ਫੋਟੋ ਸੀ- ਰਿੱਜ ਵਾਲੀ, 1980 ਦੇ ਨਵੇਂ ਸਾਲ ਦੀ… ਕਿੰਨਾ ਚਿਰ ਮੈਂ ਮਾਲਕ ਦੇ ਚਿਹਰੇ ਵੱਲ ਟਿਕਟਿਕੀ ਲਗਾ ਕੇ ਦੇਖਦਾ ਰਿਹਾ। ਪਛਾਣਾਂ ਬਦਲ ਗਈਆਂ ਸਨ। ਉਹ ਮਦਨ ਸੀ! ਨਮ ਅੱਖਾਂ ਨਾਲ ਝੁਕ ਕੇ ਉਹਨੇ ਮੈਨੂੰ ਕਲਾਵੇ ਵਿੱਚ ਲੈ ਲਿਆ: “ਸਰ… ਅਸੀਂ ਉਸੇ ਦਿਨ ਭੀਖ ਮੰਗਣ ਤੋਂ ਤੌਬਾ ਕਰ ਕੇ ਸਕੂਲ ਜਾਣ ਦੀ ਠਾਣ ਲਈ ਸੀ… ਮਾਪਿਆਂ ਨੂੰ ਮਨਾ ਲਿਆ ਕਿ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਾਂਗੇ… ਮੈਂ ਸਕੂਲ ਤੋਂ ਬਾਅਦ ਪਿਤਾ ਜੀ ਨਾਲ ਦੁਕਾਨ ’ਤੇ ਕੰਮ ਕਰਾਉਂਦਾ… ਤੇ ਮਨੋਜ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਅਖ਼ਬਾਰ ਵੰਡਣ ਦਾ ਕੰਮ ਮੁਕਾ ਲੈਂਦਾ… ਹੁਣ ਦੋਵੇਂ ਗਰੈਜੂਏਟ ਆਂ।” ਮੈਂ ਅਚੰਭੇ ਵੱਸ ਉਹਦੀਆਂ ਗੱਲਾਂ ਸੁਣ ਰਿਹਾ ਸਾਂ। “… ਉਹ ਦਿਨ ਤੇ ਆਹ ਦਿਨ… ਹੁਣ ਅਸੀਂ ਦੋਵੇਂ ‘ਐੱਮ ਐਂਡ ਐੱਮ ਟਰੈਵਲਜ਼’ ਦੇ ਪਾਰਟਨਰ ਹਾਂ… ਮੈਂ ਇੱਥੇ ਏਜੰਸੀ ਦਾ ਕੰਮ ਦੇਖਦਾਂ… ਤੇ ਮਨੋਜ ਰਜਿਸਟਰਡ ਟੂਰ ਉਪਰੇਟਰ ਐ… ਅਹੁ ਦੇਖੋ… ਆਪਣੀ ਉਹੀ ਫੋਟੋਗਰਾਫ… ਜਦੋਂ ਅਸੀਂ ਤੁਹਾਡੇ ਪਹਿਲੇ ‘ਗਾਈਡ’ ਬਣੇ ਸੀ…। ਮੈਂ ਦੇਖਿਆ, ਉਹਦੀਆਂ ਅੱਖਾਂ ਵਿੱਚ ਫਿਰ ਉਹੀ ਚਮਕ ਸੀ।

ਪੰਖੇਰੂਆਂ ਦੀ ਪਰਵਾਜ਼/ਜਗਜੀਤ ਸਿੰਘ ਲੋਹਟਬੱਦੀ Read More »

BOAT ਨੇ 1,299 ਰੁਪਏ ‘ਚ ਲਾਂਚ ਕੀਤੀ ਨਵੀਂ ਸਮਾਰਟਵਾਚ ਲਾਂਚ

ਨਵੀਂ ਦਿੱਲੀ : ਘਰੇਲੂ ਨਿਰਮਾਤਾ Boat ਨੇ ਆਪਣੀ ਉਤਪਾਦ ਰੇਂਜ ਵਿੱਚ Boat Storm Infinity ਸਮਾਰਟਵਾਚ ਸ਼ਾਮਲ ਕੀਤੀ ਹੈ। ਇਹ ਪਹਿਨਣਯੋਗ ਡਿਵਾਈਸ 15 ਦਿਨਾਂ ਤੋਂ ਵੱਧ ਦੀ ਬੈਟਰੀ ਲਾਈਫ਼ ਦਾ ਵਾਅਦਾ ਕਰਦਾ ਹੈ। ਇਸ ਵਿੱਚ HD ਡਿਸਪਲੇਅ ਹੈ ਅਤੇ IP68 ਰੇਟਿੰਗ ਇਸਨੂੰ ਧੂੜ ਅਤੇ ਪਾਣੀ ਤੋਂ ਬਚਾਉਂਦੀ ਹੈ। ਆਓ ਜਾਣਦੇ ਹਾਂ ਇਸ ਨਵੀਂ ਸਮਾਰਟਵਾਚ ਬਾਰੇ ਬਾਕੀ ਜਾਣਕਾਰੀ। ਬੋਟ ਸਟੌਰਮ ਇਨਫਿਨਿਟੀ ਸਮਾਰਟਵਾਚ: ਕੀਮਤ ਅਤੇ ਉਪਲਬਧਤਾ ਬੋਟ ਸਟੌਰਮ ਇਨਫਿਨਿਟੀ ਸਮਾਰਟਵਾਚ ਦੀ ਕੀਮਤ 1,299 ਰੁਪਏ ਹੈ। ਇਹ ਐਕਟਿਵ ਬਲੈਕ, ਚੈਰੀ ਬਲੌਸਮ, ਬ੍ਰਾਊਨ, ਡੀਪ ਬਲੂ, ਜੇਡ ਗੋਲਡ, ਸਿਲਵਰ ਮਿਸਟ, ਸਪੋਰਟਸ ਬਲੈਕ ਅਤੇ ਸਪੋਰਟਸ ਗ੍ਰੀਨ ਰੰਗਾਂ ਵਿੱਚ ਉਪਲਬਧ ਹੋਵੇਗਾ। ਇਸਨੂੰ Amazon.in, Flipkart ਅਤੇ boat-lifestyle.com ਤੋਂ ਔਨਲਾਈਨ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਹ ਦੇਸ਼ ਭਰ ਦੇ ਅਧਿਕਾਰਤ ਪ੍ਰਚੂਨ ਸਟੋਰਾਂ ‘ਤੇ ਉਪਲਬਧ ਹੈ। ਬੋਟ ਸਟੌਰਮ ਇਨਫਿਨਿਟੀ ਸਮਾਰਟਵਾਚ ਦੀਆਂ ਵਿਸ਼ੇਸ਼ਤਾਵਾਂ ਬੋਟ ਸਟੋਰਮ ਇਨਫਿਨਿਟੀ ਸਮਾਰਟਵਾਚ ਵਿੱਚ 1.83-ਇੰਚ HD ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 240×284 ਪਿਕਸਲ ਹੈ ਅਤੇ ਇਸਦੀ ਸਿਖਰ ਚਮਕ 550 ਨਿਟਸ ਹੈ। ਇਸ ਵਿੱਚ ਇੱਕ ਵੇਕ ਜੈਸਚਰ ਫੀਚਰ ਹੈ, ਜੋ ਗੁੱਟ ਨੂੰ ਹਿਲਾ ਕੇ ਸਕ੍ਰੀਨ ਨੂੰ ਚਾਲੂ ਕਰਦਾ ਹੈ। ਇਸ ਘੜੀ ਵਿੱਚ ਇੱਕ ਕਾਰਜਸ਼ੀਲ ਤਾਜ ਵੀ ਹੈ ਅਤੇ ਇਸਨੂੰ ਧੂੜ ਅਤੇ ਪਾਣੀ ਪ੍ਰਤੀਰੋਧ ਲਈ IP68 ਦਰਜਾ ਦਿੱਤਾ ਗਿਆ ਹੈ। ਇਹ ਇੱਕ SpO2 ਮਾਨੀਟਰ ਦੇ ਨਾਲ ਵੀ ਆਉਂਦਾ ਹੈ ਅਤੇ ਤਣਾਅ, ਨੀਂਦ ਅਤੇ ਮਾਹਵਾਰੀ ਚੱਕਰ ਨੂੰ ਟਰੈਕ ਕਰਦਾ ਹੈ। ਬੋਟ ਸਟੌਰਮ ਇਨਫਿਨਿਟੀ ਵਿੱਚ 100 ਤੋਂ ਵੱਧ ਸਪੋਰਟਸ ਮੋਡ ਹਨ। ਇਸ ਵਿੱਚ ਇੱਕ ਰੋਜ਼ਾਨਾ ਗਤੀਵਿਧੀ ਟਰੈਕਰ ਹੈ ਜੋ ਕਦਮਾਂ, ਬਰਨ ਹੋਈਆਂ ਕੈਲੋਰੀਆਂ ਅਤੇ ਦੂਰੀ ਦੀ ਨਿਗਰਾਨੀ ਕਰਦਾ ਹੈ। ਸਿਡੈਂਟਰੀ ਅਲਰਟ ਅਤੇ ਵਾਟਰ ਰੀਮਾਈਂਡਰ ਤੁਹਾਨੂੰ ਸਰਗਰਮ ਅਤੇ ਹਾਈਡਰੇਟਿਡ ਰੱਖਦੇ ਹਨ, ਜਦੋਂ ਕਿ ਐਮਰਜੈਂਸੀ ਐਸਓਐਸ ਸਿਸਟਮ ਸੰਕਟ ਦੇ ਸਮੇਂ ਤੁਰੰਤ ਮਦਦ ਯਕੀਨੀ ਬਣਾਉਂਦਾ ਹੈ। ਉਪਭੋਗਤਾਵਾਂ ਨੂੰ ਸੂਚਨਾਵਾਂ, ਤੁਰੰਤ ਜਵਾਬ ਅਤੇ ਫਾਈਂਡ ਮਾਈ ਡਿਵਾਈਸ ਟੂਲ ਮਿਲਦਾ ਹੈ, ਜੋ ਗੁਆਚੇ ਫੋਨ ਨੂੰ ਲੱਭਣ ਵਿੱਚ ਮਦਦ ਕਰਦਾ ਹੈ। ਬਿਲਟ-ਇਨ ਵੌਇਸ ਅਸਿਸਟੈਂਟ ਨਾਲ ਘੜੀ ‘ਤੇ ਹੈਂਡਸ-ਫ੍ਰੀ ਕੰਟਰੋਲ ਵੀ ਸੰਭਵ ਹੈ। ਇਸ ਤੋਂ ਇਲਾਵਾ, ਅਲਾਰਮ, ਸਟੌਪਵਾਚ, ਮੌਸਮ ਅਪਡੇਟਸ, ਫਲੈਸ਼ਲਾਈਟ, ਸੰਗੀਤ ਅਤੇ ਕੈਮਰਾ ਕੰਟਰੋਲ, ਗੇਮਜ਼, ਕੈਲੰਡਰ ਅਤੇ ਕੈਲਕੁਲੇਟਰ ਵਰਗੀਆਂ ਵਾਧੂ ਵਿਸ਼ੇਸ਼ਤਾਵਾਂ ਵੀ ਹਨ। ਕੰਪਨੀ ਦਾ ਦਾਅਵਾ ਹੈ ਕਿ ਬੋਟ ਸਟੌਰਮ ਇਨਫਿਨਿਟੀ ਸਮਾਰਟਵਾਚ ਇੱਕ ਵਾਰ ਚਾਰਜ ਕਰਨ ‘ਤੇ 15 ਦਿਨਾਂ ਤੱਕ ਦੀ ਬੈਟਰੀ ਲਾਈਫ ਦਿੰਦੀ ਹੈ। ਨਾਲ ਹੀ, ਇਸ ਵਿੱਚ ਤੇਜ਼ ਚਾਰਜਿੰਗ ਸਪੋਰਟ ਹੈ, ਜੋ 10 ਮਿੰਟ ਦੀ ਚਾਰਜਿੰਗ ਨਾਲ ਇੱਕ ਦਿਨ ਦੀ ਬੈਟਰੀ ਲਾਈਫ ਦਿੰਦਾ ਹੈ। boAt ਸਟੋਰਮ ਇਨਫਿਨਿਟੀ ਦੇ ਤੇਜ਼ ਨਿਰਧਾਰਨ: ਫੰਕਸ਼ਨਲ ਤਾਜ ਦੇ ਨਾਲ ਸਪੋਰਟੀ ਡਿਜ਼ਾਈਨ; ਨਾਈਲੋਨ ਪੱਟੀਆਂ 1.83″ ਡਿਸਪਲੇਅ, 500 ਨਿਟਸ ਚਮਕ, 240 x 284 ਰੈਜ਼ੋਲਿਊਸ਼ਨ, ਫਲਿੱਕ-ਟੂ-ਵੇਕ ਜੈਸਚਰ ਬਲੂਟੁੱਥ ਕਾਲਿੰਗ; ਡਾਇਲ ਪੈਡ, 20 ਸੰਪਰਕ ਸੇਵ ਵਿਕਲਪ ਸਿਹਤ ਨਿਗਰਾਨੀ: ਦਿਲ ਦੀ ਧੜਕਣ, SpO2, ਮਾਹਵਾਰੀ ਚੱਕਰ, ਨੀਂਦ, ਤਣਾਅ, ਨਿਰਦੇਸ਼ਿਤ ਸਾਹ 100+ ਸਪੋਰਟਸ ਮੋਡ 15 ਦਿਨ ਦੀ ਬੈਟਰੀ ਲਾਈਫ਼; 550mAh ਬੈਟਰੀ; ਜਲਦੀ ਤੋਂ ਜਲਦੀ ਚਾਰਜ ਕੀਤਾ ਜਾ ਰਿਹਾ ਹੈ ਉਪਯੋਗਤਾ ਟੂਲ: ਅਲਾਰਮ, ਮੌਸਮ, ਫਲੈਸ਼ਲਾਈਟ, ਖੇਡਾਂ, ਸੰਗੀਤ ਅਤੇ ਕੈਮਰਾ ਕੰਟਰੋਲ, ਕੈਲੰਡਰ, ਕੈਲਕੁਲੇਟਰ ਸਮਾਰਟ ਟੂਲ: ਐਮਰਜੈਂਸੀ ਐਸਓਐਸ ਅਲਰਟ, ਨੋਟੀਫਿਕੇਸ਼ਨ ਅਲਰਟ, ਫਾਈਡ ਮਾਈ ਡਿਵਾਈਸ, ਵੌਇਸ ਅਸਿਸਟੈਂਟ IP68 ਧੂੜ, ਪਸੀਨਾ, ਅਤੇ ਛਿੱਟੇ-ਰੋਧਕ boAt Crest ਐਪ ਹੈਲਥ ਈਕੋਸਿਸਟਮ 1 ਸਾਲ ਦੀ ਵਾਰੰਟੀ

BOAT ਨੇ 1,299 ਰੁਪਏ ‘ਚ ਲਾਂਚ ਕੀਤੀ ਨਵੀਂ ਸਮਾਰਟਵਾਚ ਲਾਂਚ Read More »

ਕੇਂਦਰੀ ਵਿਦਿਆਲਿਆ ਕਲਾਸ 1 ਲਈ ਜਾਰੀ ਹੋਈ ਸੂਚੀ

ਨਵੀਂ ਦਿੱਲੀ, 26 ਮਾਰਚ – ਕੇਂਦਰੀ ਵਿਦਿਆਲਿਆ ਸੰਗਠਨ (ਕੇਵੀਐਸ) ਦੁਆਰਾ ਕਲਾਸ 1 ਲਈ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਕੇਵੀਐਸ ਵੱਲੋਂ ਸਕੂਲਾਂ ਦੇ ਹਿਸਾਬ ਨਾਲ ਲਾਟਰੀ ਦੀ ਸੂਚੀ ਵੱਖਰੇ ਤੌਰ ’ਤੇ ਜਾਰੀ ਕੀਤੀ ਗਈ ਹੈ। ਉਹ ਸਾਰੇ ਮਾਤਾ-ਪਿਤਾ ਜਿਨ੍ਹਾਂ ਨੇ ਕੇਂਦਰੀ ਵਿਦਿਆਲਿਆ ਵਿੱਚ 1 ਜਮਾਤ ਵਿੱਚ ਆਪਣੇ ਬੱਚਿਆਂ ਦੇ ਦਾਖਲੇ ਲਈ ਅਰਜ਼ੀ ਦਿੱਤੀ ਸੀ, ਉਹ ਸਬੰਧਤ ਸਕੂਲ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਅਤੇ ਸੂਚੀ ਨੂੰ PDF ਫਾਰਮੈਟ ਵਿੱਚ ਡਾਊਨਲੋਡ ਕਰ ਸਕਦੇ ਹਨ ਅਤੇ ਇਸ ਵਿੱਚ ਆਪਣੇ ਬੱਚੇ ਦਾ ਨਾਮ ਦੇਖ ਸਕਦੇ ਹਨ। ਨਤੀਜੇ ਦੀ ਜਾਂਚ ਕਰਨ ਲਈ ਕਦਮ ਮਾਤਾ-ਪਿਤਾ ਨੂੰ ਕੇਂਦਰੀ ਵਿਦਿਆਲਿਆ ਕਲਾਸ 1 ਲਾਟਰੀ ਨਤੀਜੇ ਦੇਖਣ ਲਈ ਸਕੂਲ ਦੀ ਵੈੱਬਸਾਈਟ ‘ਤੇ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਵੈੱਬਸਾਈਟ ਦੇ ਹੋਮ ਪੇਜ ‘ਤੇ ਕਲਾਸ 1 ਲਾਟਰੀ ਨਤੀਜੇ ਦੇ ਲਿੰਕ ‘ਤੇ ਕਲਿੱਕ ਕਰੋ। ਹੁਣ ਸ਼੍ਰੇਣੀ ਅਨੁਸਾਰ PDF ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਨਤੀਜਾ PDF ਫਾਰਮੈਟ ਵਿੱਚ ਖੁੱਲ੍ਹ ਜਾਵੇਗਾ। ਇਸ PDF ਵਿੱਚ ਤੁਸੀਂ ਆਪਣੇ ਬੱਚੇ ਦਾ ਨਾਮ, ਐਪਲੀਕੇਸ਼ਨ ਸਬਮਿਸ਼ਨ ਕੋਡ, ਸ਼੍ਰੇਣੀ ਆਦਿ ਵਰਗੇ ਵੇਰਵਿਆਂ ਦੀ ਜਾਂਚ ਕਰ ਸਕਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਆਪਣੇ ਬੱਚੇ ਲਈ ਸਕੂਲ ਰੋਹਿਣੀ-22, ਦਿੱਲੀ ਨੂੰ ਚੁਣਿਆ ਹੈ, ਤਾਂ ਇਸਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ ਅਤੇ ਉਥੋਂ ਲਾਟਰੀ ਨਤੀਜੇ ਦੀ ਸੂਚੀ ਡਾਊਨਲੋਡ ਕਰੋ। ਕਿੰਡਰਗਾਰਟਨ 2 ਅਤੇ ਕਲਾਸ 2 ਲਈ ਰਜਿਸਟ੍ਰੇਸ਼ਨ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਕੇਂਦਰੀ ਵਿਦਿਆਲਿਆ ਵਿੱਚ ਬਾਲ ਬਾਟਿਕਾ 2 ਅਤੇ ਕਲਾਸ 2 ਵਿੱਚ ਦਾਖਲਾ ਦਿਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ KVS ਦੁਆਰਾ ਰਜਿਸਟ੍ਰੇਸ਼ਨ ਪ੍ਰਕਿਰਿਆ 2 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ, ਜੋ ਕਿ 11 ਅਪ੍ਰੈਲ, 2025 ਤੱਕ ਜਾਰੀ ਰਹੇਗੀ।

ਕੇਂਦਰੀ ਵਿਦਿਆਲਿਆ ਕਲਾਸ 1 ਲਈ ਜਾਰੀ ਹੋਈ ਸੂਚੀ Read More »

SGPC ਦੇ ਪ੍ਰਧਾਨ ਵੱਜੋਂ ਮੁੜ ਹਰਜਿੰਦਰ ਸਿੰਘ ਧਾਮੀ ਨੇ ਸੰਭਾਲਿਆ ਅਹੁਦਾ

ਅੰਮ੍ਰਿਤਸਰ, 26 ਮਾਰਚ – SGPC ਦੇ ਪ੍ਰਧਾਨ ਵੱਜੋਂ ਮੁੜ ਹਰਜਿੰਦਰ ਸਿੰਘ ਧਾਮੀ ਨੇ ਅਹੁਦਾ ਸੰਭਾਲ ਲਿਆ ਹੈ। ਇਹ ਅਹੁਦਾ ਉਨ੍ਹਾਂ ਨੇ ਬਜਟ ਇਜਲਾਸ ਤੋਂ ਪਹਿਲਾਂ ਸੰਭਲਿਆ ਹੈ। ਦੱਸ ਦੇਈਏ ਕਿ ਧਾਮੀ ਦਾ ਅਸਤੀਫ਼ਾ ਨਾ ਮਨਜ਼ੂਰ ਹੋਣ ‘ਤੇ ਕਾਰਜਭਾਰ ਸੰਭਾਲਿਆ ਹੈ। ਅੰਤ੍ਰਿੰਗ ਕਮੇਟੀ ਵਲੋਂ ਅਸਤੀਫ਼ਾ ਨਾ ਮਨਜ਼ੂਰ ਹੋਣ ਤੋਂ ਬਾਅਦ ਫ਼ੈਸਲਾ ਲਿਆ ਗਿਆ। ਸੇਵਾਵਾਂ ਜਾਰੀ ਰੱਖਣ ਦੇ ਫ਼ੈਸਲੇ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪਹੁੰਚੇ।

SGPC ਦੇ ਪ੍ਰਧਾਨ ਵੱਜੋਂ ਮੁੜ ਹਰਜਿੰਦਰ ਸਿੰਘ ਧਾਮੀ ਨੇ ਸੰਭਾਲਿਆ ਅਹੁਦਾ Read More »

IPL ਦੇ ਪਹਿਲੇ ਮੈਚ ‘ਚ ਪੰਜਾਬ ਕਿੰਗਜ਼ ਦੀ ਗੁਜਰਾਤ ਟਾਈਟਨਸ ‘ਤੇ ਧਮਾਕੇਦਾਰ ਜਿੱਤ

ਅਹਿਮਦਾਬਾਦ, 26 ਮਾਰਚ – IPL 2025 ਦੇ ਪੰਜਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 243 ਦੌੜਾਂ ਬਣਾਈਆਂ। ਜਿੱਤ ਲਈ 244 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 232 ਦੌੜਾਂ ਹੀ ਬਣਾ ਸਕੀ ਅਤੇ 11 ਦੌੜਾਂ ਨਾਲ ਮੈਚ ਹਾਰ ਗਈ। ਪੰਜਾਬ ਕਿੰਗਜ਼ ਦੀ ਇਸ ਸ਼ਾਨਦਾਰ ਜਿੱਤ ਦੇ ਹੀਰੋ ਕਪਤਾਨ ਸ਼੍ਰੇਅਸ ਅਈਅਰ ਰਹੇ। ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਹਰਾਇਆ ਗੁਜਰਾਤ ਟਾਈਟਨਸ ਨੂੰ ਮੈਚ ਜਿੱਤਣ ਲਈ ਆਖਰੀ 12 ਗੇਂਦਾਂ ਵਿੱਚ 45 ਦੌੜਾਂ ਦੀ ਲੋੜ ਸੀ। ਪੰਜਾਬ ਕਿੰਗਜ਼ ਦੇ ਪ੍ਰਭਾਵੀ ਖਿਡਾਰੀ ਤੇਜ਼ ਗੇਂਦਬਾਜ਼ ਵਿਜੇ ਕੁਮਾਰ ਨੇ 19ਵੇਂ ਓਵਰ ਵਿੱਚ 18 ਦੌੜਾਂ ਦਿੱਤੀਆਂ। ਗੁਜਰਾਤ ਨੂੰ ਹੁਣ ਆਖਰੀ 6 ਗੇਂਦਾਂ ‘ਤੇ 27 ਦੌੜਾਂ ਦੀ ਲੋੜ ਸੀ। ਰਾਹੁਲ ਤਿਵਾਤੀਆ 20ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਨਾਨ-ਸਟ੍ਰਾਈਕ ਐਂਡ ‘ਤੇ ਰਨ ਆਊਟ ਹੋ ਗਏ। ਅਰਸ਼ਦੀਪ ਸਿੰਘ ਨੇ ਆਖਰੀ 5 ਗੇਂਦਾਂ ‘ਤੇ 15 ਦੌੜਾਂ ਦਿੱਤੀਆਂ ਅਤੇ 1 ਵਿਕਟ ਵੀ ਲਈ ਅਤੇ ਆਪਣੀ ਟੀਮ ਨੂੰ 11 ਦੌੜਾਂ ਨਾਲ ਜਿੱਤ ਦਿਵਾਈ।

IPL ਦੇ ਪਹਿਲੇ ਮੈਚ ‘ਚ ਪੰਜਾਬ ਕਿੰਗਜ਼ ਦੀ ਗੁਜਰਾਤ ਟਾਈਟਨਸ ‘ਤੇ ਧਮਾਕੇਦਾਰ ਜਿੱਤ Read More »

ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਨੂੰ ਸਮਰਪਿਤ 23 ਵਾਂ ਮੇਲਾ ਯਾਦਗਾਰੀ ਹੋ ਨਿਬੜਿਆ

*“ਡਾ. ਹਰਸਿੰਦਰ ਕੌਰ ਨੇ ਪੰਜਾਬ ਦੇ ਹਲਾਤਾਂ ‘ਤੇ ਪ੍ਰਗਟਾਈ ਚਿੰਤਾ” ਫਰਿਜ਼ਨੋ,ਕੈਲੇਫੋਰਨੀਆ, 26 ਮਾਰਚ – (ਏ.ਡੀ.ਪੀ ਨਿਊਜ਼) – ਸੈਂਟਰਲ ਵੈਲੀ ਕੈਲੇਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੀ ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਜਿਹੜੀ ਕਿ ਸਮੇਂ-ਸਮੇਂ ਦੇਸ਼ ਭਗਤਾਂ ਦੀ ਯਾਦ ਵਿੱਚ ਸਮਾਗਮ ਕਰਵਾਕੇ ਸਾਡੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ਤੋਂ ਜਾਣੂ ਕਰਵਾਉਣ ਲਈ ਸਾਰਥਿਕ ਉਪਰਾਲੇ ਕਰਦੀ ਰਹਿੰਦੀ ਹੈ। ਇਸ ਸੰਸਥਾ ਵੱਲੋ ਬੀਤੇ ਐਤਵਾਰ ਸ਼ਹੀਦ ਸੁਖਦੇਵ ਥਾਪਰ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸਿਵਰਾਮ ਰਾਜਗੁਰੂ ਨੂੰ ਸਮਰਪਿਤ ਗਦਰੀ ਬਾਬਿਆਂ ਦਾ 23ਵਾਂ ਮੇਲਾ ਸਥਾਨਿਕ ਮੇਲਾ ਸੈਂਟਰਲ ਹਾਈ ਸਕੂਲ ਦੇ ਆਡੋਟੋਰੀਅਮ ਵਿੱਖੇ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਸਟੇਜਾਂ ਦੀ ਮਲਕਾ ਬੀਬੀ ਆਸ਼ਾ ਸ਼ਰਮਾਂ ਵੱਲੋ ਸ਼ਹੀਦਾਂ ਦੀ ਯਾਦ ਵਿੱਚ ਸਰਧਾ ਭਰੇ ਸ਼ਬਦਾਂ ਦੁਆਰਾ ਕੀਤੀ ਗਈ। ਉਪਰੰਤ ਸੰਸਥਾ ਦੇ ਸੈਕਟਰੀ ਹਰਜਿੰਦਰ ਢੇਸੀ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਕਹਿਣ ਨਾਲ ਕੀਤਾ। ਸੰਸਥਾ ਮੈਂਬਰ ਅਤੇ ਲੇਖਕ ਇੰਦਰਜੀਤ ਚੁਗਾਵਾਂ ਨੇ ਵੀ ਸਟੇਜ ਤੋਂ ਹਾਜਰੀ ਭਰੀ। ਜਦ ਕਿ ਡਾ. ਅਰਜੁਨ ਜੋਸਨ, ਪਰਗਟ ਸਿੰਘ ਧਾਲੀਵਾਲ ਅਤੇ ਸੈਂਟਰਲ ਵੈਲੀ ਤੇ ਕਾਂਗਰਸਮੈਨ ਜਿੰਮ ਕੌਸਟਾ ਅਤੇ ਹੋਰ ਬੁਲਾਰਿਆਂ ਨੇ ਵੀ ਹਾਜ਼ਰੀਨ ਨੂੰ ਸੰਬੋਧਿਤ ਕੀਤਾ। ਗਾਇਕਾ ਬੀਬੀ ਜੋਤ ਰਣਜੀਤ, ਗਾਇਕਾ ਰੂਬੀ, ਗਾਇਕ ਜੀਤਾ ਗਿੱਲ, ਕਮਲਜੀਤ ਬੈਨੀਪਾਲ ਅਤੇ ਰਾਜ ਬਰਾੜ ਯਮਲਾ ਆਦਿ ਨੇ ਇੱਕ ਇੱਕ ਗੀਤ ਗਾਕੇ ਮੇਲੇ ਵਿੱਚ ਹਾਜਰੀ ਲਵਾਈ। ਇਸ ਮੌਕੇ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਡਾ. ਹਰਸਰਨ ਕੌਰ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਸਨ। ਜਿੰਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਮੂੰਹ ਹਾਜ਼ਰੀਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨ ਤੋਂ ਇਲਾਵਾ ਅੱਜ ਦੇ ਸਮੇਂ ਅੰਦਰ ਪੰਜਾਬ ਲੋਕਾ ਦੀ ਤ੍ਰਾਸਦੀ, ਨਸ਼ਿਆਂ ਦਾ ਹੜ, ਔਰਤਾਂ ਦੀ ਸੁਰੱਖਿਆ ਆਦਿਕ ਬਹੁਤ ਸਾਰੇ ਵਿਸ਼ਿਆਂ ਉੱਤੇ ਵਿਚਾਰਾਂ ਦੀ ਸਾਂਝ ਪਾਈ। ਸੰਸਥਾ ਵੱਲੋਂ ਡਾ. ਹਰਸਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜੀ. ਐਚ. ਜੀ. ਡਾਂਸ ਐਂਡ ਸੰਗੀਤ ਅਕੈਡਮੀ ਅਤੇ ਪੰਜਾਬੀ ਸਕੂਲ ਦੇ ਬੱਚਿਆ ਨੇ ਗਿੱਧੇ ਭੰਗੜੇ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਸੰਸਥਾ ਦੇ ਮੈਂਬਰ ਡਾ. ਹਰਮਨਪ੍ਰੀਤ ਗਿੱਲ ਵੱਲੋ ਬੱਚਿਆਂ ਦੇ ਦਿਲਚਸਪ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ 4.0 ਜੀ ਪੀ ਏ ਵਾਲੇ ਬੱਚਿਆਂ ਨੂੰ ਸੰਸਥਾਂ ਵੱਲੋ ਸਨਮਾਨਿਤ ਕੀਤਾ ਗਿਆ। ਵੀਡੀਓ ਅਤੇ ਫੋਟੋਗ੍ਰਾਫੀ ਦੀ ਸੇਵਾ ਸ਼ਿਆਰਾ ਸਿੰਘ ਢੀਂਡਸਾ ‘ਉਮਨੀ ਵੀਡੀੳ’ ਬੇਕਰਸ਼ਫੀਲਡ ਨੇ ਕੀਤੀ। ਸਟੇਜ਼ ਸੰਚਾਲਨ ਬੀਬੀ ਆਸ਼ਾ ਸ਼ਰਮਾ ਅਤੇ ਹਰਜਿੰਦਰ ਢੇਸੀ ਨੇ ਬਾਖੂਬੀ ਕੀਤਾ। ਸਮੁੱਚੇ ਪ੍ਰੋਗਰਾਮ ਦੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤੇ ਹੋਏ ਸਨ। ਸਥਾਨਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਸਥਾ ਦੇ ਸਰਗਰਮ ਮੈਂਬਰ ਸੁਰਿੰਦਰ ਸਿੰਘ ਮੰਢਾਲੀ ਨੇ ਸਾਰੇ ਭਾਈਚਾਰੇ ਦਾ ਸਹਿਯੋਗ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ। ਮੇਲੇ ਦੌਰਾਨ ਹਾਜ਼ਰੀਨ ਲਈ ਚਾਹ ਪਕੌੜਿਆ ਦੇ ਲੰਗਰ ਅਤੁੱਟ ਵਰਤਿਆ। ਅੰਤ ਹਾਜ਼ਰੀਨ ਦੇ ਭਾਰੀ ਇਕੱਠ ਦੌਰਾਨ ਇਹ ਮੇਲਾ ਅਮਿੱਟ ਪੈੜ੍ਹਾ ਛੱਡਦਾ ਯਾਦਗਾਰੀ ਹੋ ਨਿਬੜਿਆ।

ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਨੂੰ ਸਮਰਪਿਤ 23 ਵਾਂ ਮੇਲਾ ਯਾਦਗਾਰੀ ਹੋ ਨਿਬੜਿਆ Read More »

ਆਤਿਸ਼ੀ ਦੀ ਚੋਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਚੁਣੌਤੀ

ਨਵੀਂ ਦਿੱਲੀ, 26 ਮਾਰਚ – ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਥਿਤ ਭ੍ਰਿਸ਼ਟ ਢੰਗ-ਤਰੀਕੇ ਆਪਣਾਏ ਜਾਣ ਦੇ ਆਧਾਰ ’ਤੇ ‘ਆਪ’ ਆਗੂ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉਤੇ ਬੀਬੀ ਆਤਿਸ਼ੀ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਜਸਟਿਸ ਜੋਤੀ ਸਿੰਘ ਦੀ ਅਦਾਲਤ ਨੇ ਭਾਰਤ ਦੇ ਚੋਣ ਕਮਿਸ਼ਨ, ਦਿੱਲੀ ਪੁਲੀਸ ਅਤੇ ਕਾਲਕਾਜੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੂੰ ਵੀ ਨੋਟਿਸ ਜਾਰੀ ਕੀਤਾ, ਜਿੱਥੋਂ ਆਤਿਸ਼ੀ ਚੋਣ ਜਿੱਤੀ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ‘ਤੇ ਪਾ ਦਿੱਤੀ ਹੈ। ਸੁਣਵਾਈ ਦੌਰਾਨ ਚੋਣ ਕਮਿਸ਼ਨ ਦੇ ਵਕੀਲ ਅਤੇ ਰਿਟਰਨਿੰਗ ਅਫਸਰ ਨੇ ਪਟੀਸ਼ਨ ਵਿੱਚ ਉਨ੍ਹਾਂ ਨੂੰ ਧਿਰ ਬਣਾਏ ਜਾਣ ‘ਤੇ ਇਤਰਾਜ਼ ਉਠਾਇਆ। ਕਮਲਜੀਤ ਸਿੰਘ ਦੁੱਗਲ ਅਤੇ ਆਯੂਸ਼ ਰਾਣਾ ਦੀ ਪਟੀਸ਼ਨ ਵਿੱਚ ਆਤਿਸ਼ੀ ਦੀ ਚੋਣ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਚੋਣ ਏਜੰਟਾਂ ਨੇ ਚੋਣਾਂ ਦੌਰਾਨ ਭ੍ਰਿਸ਼ਟ ਢੰਗ ਤਰੀਕਿਆਂ ਦੀ ਵਰਤੋਂ ਕੀਤੀ ਸੀ।

ਆਤਿਸ਼ੀ ਦੀ ਚੋਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਚੁਣੌਤੀ Read More »

ਲੋਕਾਂ ਨੂੰ ਆਨਲਾਈਨ ਸੇਵਾਵਾਂ ਦੇਣ ਵਿੱਚ ਅੰਮ੍ਰਿਤਸਰ ਜਿਲ੍ਹੇ ਦਾ ਪਹਿਲਾ ਸਥਾਨ ’ਕਾਇਮ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 26 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਾਕਸੀ ਸਾਹਨੀ ਨੇ ਜਿਲ੍ਹੇ ਦੇ ਕਰਮਚਾਰੀਆਂ ਨੂੰ ਇੱਕ ਵਾਰ ਫਿਰ ਵਧਾਈ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹਾ 99.92 ਫੀਸਦੀ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆਂ ਕਰਵਾ ਕੇ ਰਾਜ ਵਿਚੋਂ ਪਹਿਲੇ ਨੰਬਰ ਦਾ ਸਥਾਨ ਕਾਇਮ ਰਖਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਈ-ਸੇਵਾ ਕੇਂਦਰ ਰਾਹੀਂ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅੰਮ੍ਰਿਤਸਰ ਜਿਲ੍ਹਾ ਪਹਿਲੇ ਨੰਬਰ ’ਤੇ ਸੀ ਪਰ ਪਿਛਲੇ ਕੁਝ ਦਿਨਾਂ ਵਿੱਚ ਹੀ ਈ ਸੇਵਾ ਬਕਾਇਆ ਕੇਸਾਂ ਨੂੰ ਲੈ ਕੇ ਖ਼ਤਮ ਕਰਨ ਲਈ ਤੁਹਾਡੇ ਦੁਆਰਾ ਕੀਤੀਆਂ ਗਈਆਂ ਸਖ਼ਤ ਕੋਸ਼ਿਸ਼ਾਂ ਸਦਕਾ ਪੈਂਡੇਂਸੀ ਨੂੰ ਵੱਡੀ ਹੱਦ ਤੱਕ ਖ਼ਤਮ ਕਰ ਦਿੱਤਾ ਗਿਆ ਹੈ। ਜਿਸ ਨਾਲ ਆਪਣਾ ਜਿਲ੍ਹਾ ਰਾਜ ਭਰ ਵਿੱਚ ਪਹਿਲੇ ਨੰਬਰ ’ਤੇ ਅਪਣਾ ਸਥਾਨ ਕਾਇਮ ਰੱਖ ਸਕਿਆ ਹੈ। ਉਨਾਂ ਕਿਹਾ ਕਿ ਇਸ ਪੱਧਰ ’ਤੇ ਰਹਿਣ ਲਈ ਅਧਿਕਾਰੀਆਂ ਅਤੇ ਸਬੰਧਤ ਕਰਮਚਾਰੀਆਂ ਨੂੰ ਹੋਰ ਜਿਆਦਾ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਉਨਾਂ ਦੀ ਪਹਿਲੀ ਤਰਜੀਹ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਖ਼ਤਮ ਕਰਨਾ ਸੀ, ਜਿਸ ਵਿੱਚ ਸਫ਼ਲਤਾ ਮਿਲੀ ਹੈ। ਵਰਣਨ ਯੋਗ ਹੈ ਕਿ ਕਿ ਲੋਕਾਂ ਨੂੰ 90 ਫੀਸਦੀ ਕੰਮ ਸੇਵਾ ਕੇਂਦਰਾਂ ਅਤੇ ਫਰਦ ਕੇਂਦਰਾਂ ਨਾਲ ਪੈਂਦੇ ਹਨ ਅਤੇ ਪੈਂਡੈਂਸੀ ਖ਼ਤਮ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਨਾਂ ਸੇਵਾ ਕੇਂਦਰਾਂ ਵਿੱਚ 425 ਦੇ ਕਰੀਬ ਲੋਕਾਂ ਨੂੰ ਵੱਖ-ਵੱਖ ਮਹਿਕਮਿਆਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਪਿਛਲੇ ਸਾਲ 26 ਮਾਰਚ 2024 ਤੋਂ 26 ਮਾਰਚ 2025 ਹੁਣ ਤੱਕ 4 ਲੱਖ 45 ਹਜ਼ਾਰ 714 ਦੇ ਕਰੀਬ ਲੋਕਾਂ ਵਲੋਂ ਸੇਵਾਵਾਂ ਲੈਣ ਲਈ ਸੇਵਾ ਕੇਂਦਰਾਂ ਤੱਕ ਪਹੁੰਚ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਲੱਖ 18 ਹਜ਼ਾਰ 793 ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆਂ ਕਰਵਾਈਆਂ ਗਈਆਂ ਹਨ ਅਤੇ 11410 ਬਿਨੈ ਪੱਤਰ ਮੁਕੰਮਲ ਨਾ ਹੋਣ ਕਰਕੇ ਰੱਦ ਕੀਤੇ ਗਏ ਹਨ, 10537 ਦੇ ਕਰੀਬ ਬਿਨੈ ਪੱਤਰ ਪ੍ਰਕ੍ਰਿਆ ਵਿੱਚ ਹਨ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਸੇਵਾਂ ਕੇਦਰਾਂ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਸਾਸ਼ਨਿਕ ਸੁਧਾਰ ਸਾਖਾ ਦੇ ਤਕਨੀਕੀ ਕੁਆਰਡੀਨੇਟਰ ਸ: ਪ੍ਰਿੰਸ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਮੁੱਖ ਸੇਵਾਵਾਂ ਜਨਮ ਅਤੇ ਮੌਤ ਸਰਟੀਫਿਕੇਟ ਅਤੇ ਅਸਲੇ ਤੋਂ ਇਲਾਵਾ ਲਰਨਿੰਗ ਲਾਇਸੰਸ, ਆਧਾਰ ਕਾਰਡ ਦੀਆਂ ਸੇਵਾਵਾਂ, ਨੂੰ ਅਪਡੇਟ ਕਰਨਾ ਵੀ ਸ਼ਾਮਲ ਹੈ । ਸ: ਪ੍ਰਿੰਸ ਸਿੰਘ ਨੇ ਦੱਸਿਆ ਕਿ ਸਮੇਂ ਸਮੇਂ ਸਿਰ ਸੇਵਾ ਕੇਂਦਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਾਲੋ ਨਾਲ ਹੀ ਪੈਂਡੈਂਸੀ ਨੂੰ ਖ਼ਤਮ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਸਮੇਂ ਸਮੇਂ ਸਿਰ ਡਿਪਟੀ ਕਮਿਸ਼ਨਰ ਵਲੋਂ ਵੀਡਿਓ ਕਾਨਫਰੰਸਾਂ ਰਾਹੀਂ ਪੈਂਡੈਂਸੀ ਦੀ ਮੁਕੰਮਲ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ ਅਤੇ ਪੈਂਡੈਂਸੀ ਨੂੰ ਦੂਰ ਕਰਨ ਲਈ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।ਉਨਾ੍ ਦੱਸਿਆ ਕਿ ਇਸ ਤੋ ਇਲਾਵਾ ਸਰਪੰਚਾਂ,ਨੰਬਰਦਾਰਾਂ ਅਤੇ ਕੋਸਲਰਾਂ ਵਲੋ ਵੀ ਆਨਲਾਈਨ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ।

ਲੋਕਾਂ ਨੂੰ ਆਨਲਾਈਨ ਸੇਵਾਵਾਂ ਦੇਣ ਵਿੱਚ ਅੰਮ੍ਰਿਤਸਰ ਜਿਲ੍ਹੇ ਦਾ ਪਹਿਲਾ ਸਥਾਨ ’ਕਾਇਮ – ਡਿਪਟੀ ਕਮਿਸ਼ਨਰ Read More »

ਡਿਪਟੀ ਕਮਿਸ਼ਨਰ ਨੇ ਛੋਟੀ ਜਿਹੀ ਬੱਚੀ ਨੂੰ ਬਿਠਾਇਆ ਆਪਣੀ ਕੁਰਸੀ ਤੇ

ਅੰਮ੍ਰਿਤਸਰ, 26 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸਿੱਖਿਆ ਵਿਭਾਗ ਪੰਜਾਬ ਵਲੋਂ ਜਿਲ੍ਹਾ ਅੰਮ੍ਰਿਤਸਰ ਵਲੋਂ ਦਾਖਲਾ ਮੁਹਿੰਮ ਤਹਿਤ ਕੀਤੀ ਸ਼ੁਰੂਆਤ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਪੁਤਲੀਘਰ ਦੀ ਪਹਿਲੀ ਜ਼ਮਾਤ ਦੀ ਵਿਦਿਆਰਥਣ ਆਨਿਆ ਗੌਤਮ ਨੂੰ ਦਾਖਲਾ ਮੁਹਿੰਮ ਤਹਿਤ ਦਿੱਤੀ ਗਈ ਸਪੀਚ ਤੋਂ ਪ੍ਰਭਾਵਿਤ ਹੋ ਕੇ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਆਪਣੇ ਦਫ਼ਤਰ ਵਿੱਖੇ ਬੱਚੀ ਨੂੰ ਸਨਮਾਨਿਤ ਕੀਤਾ ਅਤੇ ਉਸ ਨੂੰ ਆਪਣੀ ਕੁਰਸੀ ਤੇ ਬਿਠਾਇਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਛੋਈ ਜਿਹੀ ਬੱਚੀ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਵਾਕਿਆ ਹੀ ਮਾਣ ਵਾਲੀ ਗੱਲ ਹੈ। ਡਿਪਟੀ ਕਮਿਸ਼ਨਰ ਵਲੋਂ ਬੱਚੀ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਗਈ ਅਤੇ ਉਸਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ: ਕੰਵਲਜੀਤ ਸਿੰਘ ਬੀ.ਈ.ਈ.ਓ. ਸ: ਦਿਲਬਾਗ ਸਿੰਘ , ਹੈਡ ਟੀਚਰ ਮਿਸ: ਮਿਨੀ ਸ਼ਰਮਾ ਅਤੇ ਹੈਡ ਟੀਚਰ ਰਣਜੀਤ ਸਿੰਘ ਵੀ ਹਾਜ਼ਰ ਸਨ। ਹਾਜ਼ਰ ਮਹਿਮਾਨਾਂ ਵਲੋਂ ਡਿਪਟੀ ਕਮਿਸ਼ਨਰ ਦਾ ਇਸ ਬੱਚੀ ਨੂੰ ਸਨਮਾਨਿਤ ਕਰਨ ਤੇ ਧੰਨਵਾਦ ਵੀ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਛੋਟੀ ਜਿਹੀ ਬੱਚੀ ਨੂੰ ਬਿਠਾਇਆ ਆਪਣੀ ਕੁਰਸੀ ਤੇ Read More »

ਹੁਣ 10 ਲੱਖ ਰੁਪਏ ਤੱਕ ਹੋਵੇਗਾ ਮੁਫ਼ਤ ਇਲਾਜ

ਚੰਡੀਗੜ੍ਹ, 26 ਮਾਰਚ – ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦਾ ਬਜਟ ਪੇਸ਼ ਕੀਤਾ, ਇਸ ਦੌਰਾਨ ਉਨ੍ਹਾਂ ਨੇ ਸਿਹਤ ਯੋਜਨਾ ਨੂੰ ਲੈ ਵੱਡਾ ਐਲਾਨ ਕੀਤਾ ਹੈ। ਮੰਤਰੀ ਚੀਮਾ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਤਹਿਤ 65 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਨੂੰ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਦਿੱਤਾ ਜਾਵੇਗਾ। ਪੰਜਾਬ ਵਿੱਚ ਅਗਲੇ ਸਾਲ ਪਹਿਲੀ ਡਰੱਗ ਜਨਗਣਨਾ ਹੋਵੇਗੀ। ਸਿਹਤ ਵਿਭਾਗ ਲਈ 268 ਕਰੋੜ ਰੁਪਏ ਦਾ ਬਜਟ ਮੰਤਰੀ ਚੀਮਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਿਹਤ ਤੇ ਭਲਾਈ ਵਿਭਾਗ ਨੇ 3 ਸਾਲਾਂ ਵਿੱਚ 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ। ਹੁਣ ਤੱਕ 3 ਕਰੋੜ ਤੋਂ ਵੱਧ ਲੋਕ ਇਸ ਦਾ ਲਾਭ ਲੈ ਚੁੱਕੇ ਹਨ। ਅਕਾਲੀ ਦਲ ਅਤੇ ਕਾਂਗਰਸ ਨੇ ਮਿਲ ਕੇ ਬਿਮਾਰ ਪੰਜਾਬ ਪੈਦਾ ਕੀਤਾ ਹੈ। ਸਿਹਤ ਵਿਭਾਗ ਲਈ 268 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹੁਣ ਤੱਕ 45 ਲੱਖ ਸਿਹਤ ਬੀਮਾ ਸਹੂਲਤਾਂ ਵਿੱਚ ਸ਼ਾਮਲ ਸਨ। ਸਾਰੇ ਪਰਿਵਾਰਾਂ ਨੂੰ ਮਿਲਣਗੇ ਸਿਹਤ ਕਾਰਡ ਪੰਜਾਬ ਦੇ ਸਿਹਤ ਖੇਤਰ ਲਈ ਦੋ ਫੈਸਲੇ ਲਏ ਜਾ ਰਹੇ ਹਨ। ਆਉਣ ਵਾਲੇ ਸਾਲ ਵਿੱਚ ਪਹਿਲੀ ਵਾਰ 65 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤਾ ਜਾਵੇਗਾ, ਜਿਸ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਪੇਂਡੂ ਹੋਵੇ, ਸ਼ਹਿਰੀ ਹੋਵੇ, ਗਰੀਬ ਜਾਂ ਅਮੀਰ ਹੋਵੇ, ਹਰ ਇੱਕ ਨੂੰ ਕਵਰ ਕੀਤਾ ਜਾਵੇਗਾ। ਦੂਜਾ ਫੈਸਲਾ ਇਹ ਹੈ ਕਿ ਬੀਮਾ ਕਵਰ 5 ਲੱਖ ਰੁਪਏ ਤੋਂ 10 ਲੱਖ ਰੁਪਏ ਦੇ ਵਿਚਕਾਰ ਹੋਵੇਗਾ। ਸਾਰੇ ਪਰਿਵਾਰਾਂ ਨੂੰ ਸਿਹਤ ਕਾਰਡ ਮਿਲਣਗੇ। 778 ਕਰੋੜ ਰੁਪਏ ਰੱਖੇ ਗਏ ਹਨ। ਫਰਿਸ਼ਤੇ ਸਕੀਮ ਲਈ 10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਚਾਹੇ ਉਹ ਪੇਂਡੂ ਹੋਵੇ ਜਾਂ ਸ਼ਹਿਰੀ, ਅਮੀਰ ਹੋਵੇ ਜਾਂ ਗਰੀਬ, ਹਰ ਕੋਈ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਮੰਤਰੀ ਨੇ ਕਿਹਾ ਕਿ ਸਿਹਤ ਹਮੇਸ਼ਾ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਰਹੀ ਹੈ ਅਤੇ ਅਸੀਂ ਇਸ ਪਾੜੇ ਨੂੰ ਹਮੇਸ਼ਾ ਲਈ ਪੂਰਾ ਕਰਨ ਲਈ ਵਚਨਬੱਧ ਹਾਂ। ਪਿਛਲੇ ਤਿੰਨ ਸਾਲਾਂ ਵਿੱਚ ਸਾਡੀ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕਰਕੇ ਮੁੱਢਲੀ ਸਿਹਤ ਸੰਭਾਲ ਤੱਕ ਵਿਆਪਕ ਪਹੁੰਚ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ, ਜੋ ਕਿ ਹਰ ਵਿਅਕਤੀ ਨੂੰ ਮੁਫ਼ਤ ਡਾਕਟਰੀ ਸਲਾਹ, ਮੁਫ਼ਤ ਦਵਾਈਆਂ ਅਤੇ ਮੁਫ਼ਤ ਟੈਸਟ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ 70,000 ਤੋਂ ਵੱਧ ਲੋਕ ਮੁਫਤ ਇਲਾਜ ਕਰਵਾਉਂਦੇ ਹਨ ਅਤੇ ਹੁਣ ਤੱਕ ਇਹ ਕਲੀਨਿਕ 3 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ।

ਹੁਣ 10 ਲੱਖ ਰੁਪਏ ਤੱਕ ਹੋਵੇਗਾ ਮੁਫ਼ਤ ਇਲਾਜ Read More »