February 22, 2025

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਆਮ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ

ਬਠਿੰਡਾ, 22 ਫਰਵਰੀ – ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਸੀਬੀਐੱਸਈ ਬੋਰਡ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਆਮ ਪਬਲਿਕ ਦੇ ਇਕੱਠੇ ਹੋਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਅਨੁਸਾਰ ਚੇਅਰਮੈਨ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ ਪੱਤਰ ਅਨੁਸਾਰ ਸੀਬੀਐੱਸਈ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ 2025 ਤੋਂ 04 ਅਪ੍ਰੈਲ 2025 ਤੱਕ ਬੋਰਡ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਆਮ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ Read More »

ਭਾਰਤ ’ਚ ਦਿਤੀ ਗਈ ਯੂ.ਐਸ.ਏਡ ਨੂੰ ਟਰੰਪ ਨੇ ‘ਰਿਸ਼ਵਤ’ ਯੋਜਨਾ ਕਰਾਰ ਦਿਤਾ

ਵਾਸ਼ਿੰਗਟਨ, 22 ਫਰਵਰੀ – ਭਾਰਤ ’ਚ ‘ਵੋਟਿੰਗ ਫ਼ੀ ਸਦੀ’ ਵਧਾਉਣ ਲਈ ਅਮਰੀਕਾ ਵਲੋਂ ਦਿਤੀ ਗਈ 2.1 ਕਰੋੜ ਡਾਲਰ ਦੀ ਸਹਾਇਤਾ ਰਕਮ ’ਤੇ ਦੇਸ਼ ਦੀ ਸਿਆਸਤ ’ਚ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਭਾਰਤ ਸਰਕਾਰ ਨੇ ਇਸ ਬਾਰੇ ਖ਼ੁਲਾਸਿਆਂ ਨੂੰ ਚਿੰਤਾਜਨਕ ਦਸਿਆ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ’ਚ ‘ਵੋਟਿੰਗ ਫ਼ੀ ਸਦੀ’ ਵਧਾਉਣ ਲਈ ਦਿਤੀ ਜਾਣ ਵਾਲੀ 2.1 ਕਰੋੜ ਡਾਲਰ ਦੀ ਸਹਾਇਤਾ ਰਕਮ ਇਕ ‘ਰਿਸ਼ਵਤ’ ਯੋਜਨਾ ਸੀ। ਭਾਰਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਦੇਸ਼ ’ਚ ਕੁੱਝ ਗਤੀਵਿਧੀਆਂ ਲਈ ਯੂ.ਐਸ.ਏਡ ਨਾਮਕ ਅਮਰੀਕੀ ਚੰਦਾ ਦਿਤੇ ਜਾਣ ਬਾਰੇ ਪ੍ਰਗਟਾਵੇ ‘ਬਹੁਤ ਪਰੇਸ਼ਾਨ ਕਰਨ ਵਾਲੇ’ ਹਨ ਅਤੇ ਇਸ ਨਾਲ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਚਿੰਤਾ ਪੈਦਾ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਸਬੰਧਤ ਵਿਭਾਗ ਅਤੇ ਅਧਿਕਾਰੀ ਕੁੱਝ ਅਮਰੀਕੀ ਗਤੀਵਿਧੀਆਂ ਅਤੇ ਵਿੱਤੀ ਮਦਦ ਬਾਰੇ ਅਮਰੀਕੀ ਪ੍ਰਸ਼ਾਸਨ ਵਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਜਾਂਚ ਕਰ ਰਹੇ ਹਨ। ਜੈਸਵਾਲ ਨੇ ਕਿਹਾ, ‘‘ਅਸੀਂ ਅਮਰੀਕੀ ਪ੍ਰਸ਼ਾਸਨ ਵਲੋਂ ਕੁੱਝ ਅਮਰੀਕੀ ਗਤੀਵਿਧੀਆਂ ਅਤੇ ਵਿੱਤੀ ਸਹਾਇਤਾ ਬਾਰੇ ਦਿਤੀ ਗਈ ਜਾਣਕਾਰੀ ਦੇਖੀ ਹੈ। ਇਹ ਸਪੱਸ਼ਟ ਤੌਰ ’ਤੇ ਬਹੁਤ ਪਰੇਸ਼ਾਨ ਕਰਨ ਵਾਲੇ ਹਨ। ਦੂਜੇ ਪਾਸੇ ਟਰੰਪ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਹੁਣ ਰੱਦ ਕੀਤੀ ਗਈ ਅਮਰੀਕੀ ਵਿੱਤੀ ਸਹਾਇਤਾ ਨੂੰ ਲੈ ਕੇ ਪਿਛਲੇ ਬਾਈਡਨ ਪ੍ਰਸ਼ਾਸਨ ’ਤੇ ਇਕ ਵਾਰੀ ਫਿਰ ਹਮਲਾ ਕੀਤਾ ਹੈ। ਟਰੰਪ ਨੇ ਕਿਹਾ, ‘‘ਭਾਰਤ ’ਚ ਵੋਟਿੰਗ ਫੀ ਸਦੀ ਵਧਾਉਣ ਲਈ 2.1 ਕਰੋੜ ਅਮਰੀਕੀ ਡਾਲਰ ਦਿਤੇ ਗਏ। ਅਸੀਂ ਭਾਰਤ ਦੀ ਵੋਟਿੰਗ ਫ਼ੀ ਸਦੀ ਬਾਰੇ ਚਿੰਤਤ ਕਿਉਂ ਹਾਂ? ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਹਨ। ਅਸੀਂ ਅਪਣੀ ਵੋਟ ਫ਼ੀ ਸਦੀ ਵਧਾਉਣਾ ਚਾਹੁੰਦੇ ਹਾਂ। ਮੈਂ ਤਾਂ ਕਹਾਂਗਾ ਕਿ ਕਈ ਮਾਮਲਿਆਂ ’ਚ, ਜਦੋਂ ਤੁਸੀਂ ਇਹ ਵੀ ਨਹੀਂ ਜਾਣਦੇ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਰਿਸ਼ਵਤ ਦਿਤੀ ਜਾ ਰਹੀ ਹੈ, ਕਿਉਂਕਿ ਕੋਈ ਨਹੀਂ ਜਾਣਦਾ ਕਿ ਉੱਥੇ ਕੀ ਹੋ ਰਿਹਾ ਹੈ।’’ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਇਹ ਤੀਜੀ ਵਾਰ ਹੈ ਜਦੋਂ ਟਰੰਪ ਨੇ ਅਮਰੀਕੀ ਫੰਡਿੰਗ ’ਤੇ ਸਵਾਲ ਚੁਕੇ ਹਨ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਮਿਆਮੀ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ’ਚ ਵੋਟਿੰਗ ਫੀ ਸਦੀ ਵਧਾਉਣ ਲਈ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐੱਸ.ਏਡ) ਵਲੋਂ ਦਿਤੀ ਗਈ 2.1 ਕਰੋੜ ਡਾਲਰ ਦੀ ਫੰਡਿੰਗ ’ਤੇ ਸਵਾਲ ਚੁਕੇ ਅਤੇ ਹੈਰਾਨੀ ਜ਼ਾਹਰ ਕੀਤੀ ਕਿ ਕੀ ਇਹ ਚੋਣਾਂ ’ਚ ਕਿਸੇ ਹੋਰ ਨੂੰ ਚੁਣਨ ਦੀ ਕੋਸ਼ਿਸ਼ ਹੈ। ਉਨ੍ਹਾਂ ਦੀ ਟਿਪਣੀ ਐਲਨ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਵਲੋਂ ਇਹ ਪ੍ਰਗਟਾਵਾ ਕੀਤੇ ਜਾਣ ਮਗਰੋਂ ਆਈ ਹੈ ਕਿ ਅਮਰੀਕੀ ਸੰਸਥਾ ‘ਯੂ.ਐਸ. ਏਡ’ ਨੇ ਭਾਰਤ ’ਚ ਵੋਟਿੰਗ ਫ਼ੀ ਸਦੀ ਵਧਾਉਣ ਲਈ ਚੋਣ ਕਮਿਸ਼ਨ ਨੂੰ 2.1 ਕਰੋੜ ਡਾਲਰ ਦਾ ਯੋਗਦਾਨ ਦਿਤਾ ਹੈ।

ਭਾਰਤ ’ਚ ਦਿਤੀ ਗਈ ਯੂ.ਐਸ.ਏਡ ਨੂੰ ਟਰੰਪ ਨੇ ‘ਰਿਸ਼ਵਤ’ ਯੋਜਨਾ ਕਰਾਰ ਦਿਤਾ Read More »

ਭਾਰਤ ਨੂੰ ਅਮਰੀਕੀ ਮਦਦ ਦਾ ਕੱਚ-ਸੱਚ ਆਉਣਾ ਚਾਹੀਦਾ ਸਾਹਮਣੇ

ਇਸ ਦੀ ਜਾਂਚ ਜ਼ਰੂਰੀ ਹੀ ਨਹੀਂ, ਲਾਜ਼ਮੀ ਹੈ ਕਿ ਭਾਰਤ ਵਿਚ ਮਤਦਾਨ ਵਧਾਉਣ ਦੇ ਨਾਂ ’ਤੇ ਅਮਰੀਕੀ ਸਹਾਇਤਾ ਕਿਸ ਨੂੰ ਮਿਲੀ ਅਤੇ ਉਸ ਦਾ ਇਸਤੇਮਾਲ ਕਿੱਥੇ ਅਤੇ ਕਿਵੇਂ ਹੋਇਆ? ਇਸ ਦੀ ਜ਼ਰੂਰਤ ਇਸ ਲਈ ਵਧ ਗਈ ਹੈ ਕਿਉਂਕਿ ਪਹਿਲਾਂ ਐਲਨ ਮਸਕ ਨੇ ਇਸ ’ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਉਸ ਨੂੰ ਰੋਕਣ ਦਾ ਐਲਾਨ ਕੀਤਾ, ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਨੂੰ ਭਾਰਤ ਵਿਚ ਸੱਤਾ ਪਰਿਵਰਤਨ ਦੇ ਮਕਸਦ ਨਾਲ ਇਸਤੇਮਾਲ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਅਤੇ ਫਿਰ ਇਹ ਵੀ ਕਹਿ ਦਿੱਤਾ ਕਿ ਉਹ ਇਕ ਤਰ੍ਹਾਂ ਦੀ ਦਲਾਲੀ ਸੀ। ਇਹ ਕਹਿ ਕੇ ਉਨ੍ਹਾਂ ਨੇ ਬਾਇਡਨ ਪ੍ਰਸ਼ਾਸਨ ਅਤੇ ਵਿੱਤੀ ਸਹਾਇਤਾ ਦੇਣ ਵਾਲੀ ਸਰਕਾਰੀ ਏਜੰਸੀ ਯੂਐੱਸਏਡ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਐਲਨ ਮਸਕ ਪਹਿਲਾਂ ਵੀ ਇਸ ਏਜੰਸੀ ਨੂੰ ਅਪਰਾਧਕ ਸੰਗਠਨ ਕਹਿ ਚੁੱਕੇ ਹਨ। ਹਾਲਾਂਕਿ ਟਰੰਪ ਨੇ ਇਹ ਤਾਂ ਕਿਹਾ ਕਿ ਮਤਦਾਨ ਵਧਾਉਣ ਦੇ ਨਾਂ ’ਤੇ ਦਿੱਤੀ ਗਈ ਅਮਰੀਕੀ ਸਹਾਇਤਾ ਬਾਰੇ ਭਾਰਤ ਨੂੰ ਦੱਸਣਾ ਹੋਵੇਗਾ ਪਰ ਪਤਾ ਨਹੀਂ ਕਿ ਉਹ ਅਜਿਹਾ ਕਰਦੇ ਹਨ ਜਾਂ ਨਹੀਂ? ਇਹ ਸ਼ੰਕਾ ਇਸ ਲਈ, ਕਿਉਂਕਿ ਕੁਝ ਵੀ ਕਹਿ ਕੇ ਸਨਸਨੀ ਮਚਾਉਣਾ ਉਨ੍ਹਾਂ ਦੀ ਆਦਤ ਹੈ। ਇਸ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮਾਮਲੇ ਦੀ ਜਾਂਚ ਇਸ ਤਰ੍ਹਾਂ ਹੋਵੇ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ। ਅਜਿਹਾ ਇਸ ਲਈ ਵੀ ਹੋਣਾ ਚਾਹੀਦਾ ਹੈ ਕਿ ਕਿਉਂਕਿ ਯੂਐੱਸਏਡ ਤੋਂ ਮਿਲੀ ਸਹਾਇਤਾ ਨੂੰ ਲੈ ਕੇ ਪਰਸਪਰ ਵਿਰੋਧੀ ਦਾਅਵੇ ਕੀਤੇ ਜਾ ਰਹੇ ਹਨ। ਕਿਸੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ 21 ਮਿਲੀਅਨ ਡਾਲਰ ਦੀ ਅਮਰੀਕੀ ਸਹਾਇਤਾ ਪ੍ਰਸਤਾਵਿਤ ਸੀ, ਕਿਸੇ ਨੇ ਸਿੱਟਾ ਕੱਢਿਆ ਹੈ ਕਿ ਉਹ ਆ ਗਈ ਸੀ। ਕੋਈ ਇਹ ਕਹਿ ਰਿਹਾ ਹੈ ਕਿ ਉਕਤ ਵਿੱਤੀ ਸਹਾਇਤਾ ਭਾਰਤ ਨਹੀਂ, ਬੰਗਲਾਦੇਸ਼ ਨੂੰ ਦਿੱਤੀ ਗਈ ਅਤੇ ਕੋਈ ਇਹ ਆਖ ਰਿਹਾ ਹੈ ਕਿ ਪੈਸਾ ਕਿਸੇ ਹੋਰ ਅਮਰੀਕੀ ਜਾਂਚ ਏਜੰਸੀ ਜ਼ਰੀਏ ਭਾਰਤ ਵਿਚ ਹੀ ਆਇਆ। ਇਸ ਸਿਲਸਿਲੇ ਵਿਚ ਉਸ ਜਾਰਜ ਸੋਰੋਸ ਦੀ ਸੰਸਥਾ ਦਾ ਨਾਂ ਆ ਰਿਹਾ ਹੈ ਜੋ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਦਖ਼ਲਅੰਦਾਜ਼ੀ ਲਈ ਬਦਨਾਮ ਹੈ। ਇਸ ਦੀ ਵੀ ਅਣਦੇਖੀ ਨਾ ਕੀਤੀ ਜਾਵੇ ਕਿ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸਵਾਈ ਕੁਰੈਸ਼ੀ ਨੇ ਇਹ ਮੰਨਿਆ ਹੈ ਕਿ ਯੂਐੱਸਏਡ ਵੱਲੋਂ ਵਿੱਤੀ ਮਦਦ ਲਈ ਇਕ ਅਮਰੀਕੀ ਸੰਸਥਾ ਨਾਲ ਚੋਣ ਕਮਿਸ਼ਨ ਦਾ ਸਮਝੌਤਾ ਹੋਇਆ ਸੀ ਪਰ ਉਨ੍ਹਾਂ ਨੇ ਵਿੱਤੀ ਮਦਦ ਮਿਲਣ ਤੋਂ ਇਨਕਾਰ ਕੀਤਾ। ਅਜਿਹੇ ਵਿਚ ਇਹ ਸਵਾਲ ਹੋਰ ਡੂੰਘਾ ਹੋ ਜਾਂਦਾ ਹੈ ਕਿ ਆਖ਼ਰ ਸੱਚ ਕੀ ਹੈ? ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਵਿਦੇਸ਼ ਮੰਤਰਾਲੇ ਵੱਲੋਂ ਇਸ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾਵੇਗੀ। ਇਹ ਜਾਂਚ ਹੋਣ ਦੇ ਨਾਲ ਹੀ ਇਹ ਯਕੀਨੀ ਬਣਾਉਣ ਦੀ ਵੀ ਜ਼ਰੂਰਤ ਹੈ ਕਿ ਦੇਸ਼ ਵਿਚ ਜੋ ਵੀ ਵਿਦੇਸ਼ੀ ਸਹਾਇਤਾ ਆਵੇ, ਉਹ ਭਾਰਤ ਸਰਕਾਰ ਜ਼ਰੀਏ ਆਵੇ ਅਤੇ ਇਸ ਦੀ ਨਿਗਰਾਨੀ ਹੋਵੇ ਕਿ ਉਹ ਕਿਸ ਮਦ ਵਿਚ ਖ਼ਰਚ ਹੋ ਰਹੀ ਹੈ? ਬੇਸ਼ੱਕ ਇਹ ਸਮਝ ਆਉਂਦਾ ਹੈ ਕਿ ਯੂਐੱਸਏਡ ਵਰਗੀਆਂ ਏਜੰਸੀਆਂ ਗ਼ਰੀਬੀ ਹਟਾਉਣ, ਮਹਿਲਾਵਾਂ ਦੇ ਸਸ਼ਕਤੀਕਰਨ, ਸਿਹਤ ਸਹੂਲਤਾਂ ਵਿਚ ਬਿਹਤਰੀ ਆਦਿ ਲਈ ਸਰਕਾਰੀ ਏਜੰਸੀਆਂ ਨੂੰ ਸਹਾਇਤਾ ਦੇਣ ਪਰ ਇਸ ਦਾ ਕੋਈ ਮਤਲਬ ਨਹੀਂ ਕਿ ਉਹ ਗ਼ੈਰ-ਸਰਕਾਰੀ ਸੰਗਠਨਾਂ ਨੂੰ ਪੈਸਾ ਵੰਡਣ ਕਿਉਂਕਿ ਅਜਿਹੇ ਅਨੇਕ ਸੰਗਠਨ ਹਨ ਜੋ ਆਪਣੇ ਸ਼ੱਕੀ ਇਰਾਦਿਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਸਰਗਰਮੀਆਂ ਨਾਲ ਦੇਸ਼ ਵਿਚ ਅਸਥਿਰਤਾ ਫੈਲਦੀ ਹੈ।

ਭਾਰਤ ਨੂੰ ਅਮਰੀਕੀ ਮਦਦ ਦਾ ਕੱਚ-ਸੱਚ ਆਉਣਾ ਚਾਹੀਦਾ ਸਾਹਮਣੇ Read More »

ਕੇਂਦਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਅੱਜ, ਨਾ ਗੱਲ ਬਣਨ ‘ਤੇ ਕਰਾਂਗੇ ਦਿੱਲੀ ਕੂਚ

ਪਟਿਆਲਾ, 22 ਫਰਵਰੀ – ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਹੋਰ ਮੰਗਾਂ ਸਬੰਧੀ ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਵਿਚਕਾਰ ਛੇਵੀਂ ਮੀਟਿੰਗ ਅੱਜ (22 ਫਰਵਰੀ) ਚੰਡੀਗੜ੍ਹ ਵਿੱਚ ਹੋਵੇਗੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ, ਪ੍ਰਹਿਲਾਦ ਜੋਸ਼ੀ ਅਤੇ ਹੋਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਕਿਸਾਨਾਂ ਵੱਲੋਂ, 28 ਕਿਸਾਨ ਆਗੂ ਸਾਂਝੇ ਕਿਸਾਨ ਮੋਰਚੇ (ਗੈਰ-ਰਾਜਨੀਤਿਕ) ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਪਹੁੰਚਣਗੇ। ਡੱਲੇਵਾਲ ਨੂੰ ਐਂਬੂਲੈਂਸ ਰਾਹੀਂ ਖਨੌਰੀ ਸਰਹੱਦ ਤੋਂ ਚੰਡੀਗੜ੍ਹ ਲਿਆਂਦਾ ਜਾਵੇਗਾ। ਡੱਲੇਵਾਲ ਵੀ 14 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ। ਫਿਰ ਉਨ੍ਹਾਂ ਕਿਹਾ ਸੀ ਕਿ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਸਕਾਰਾਤਮਕ ਰਹੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ 25 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਤੈਅ ਹੈ। ਜੇ ਅਸੀਂ ਗਰਾਉਂਡ ‘ਤੇ ਨਹੀਂ ਹਾਰੇ, ਤਾਂ ਅਸੀਂ ਟੇਬਲ ਟਾਕ ‘ਤੇ ਵੀ ਨਹੀਂ ਹਾਰਾਂਗੇ। ਜੇਕਰ ਗੱਲਬਾਤ ਵਿੱਚ ਸਕਾਰਾਤਮਕ ਹੁੰਗਾਰਾ ਮਿਲਦਾ ਹੈ ਤਾਂ ਤਬਦੀਲੀ ਯਕੀਨੀ ਹੈ। 14 ਨੂੰ ਵੀ ਹੋਈ ਸੀ ਚਰਚਾ ਕੇਂਦਰ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ਦੇ ਵਫ਼ਦ ਵਿਚਕਾਰ 14 ਫਰਵਰੀ ਨੂੰ ਚੰਡੀਗੜ੍ਹ ਵਿੱਚ 5ਵੇਂ ਦੌਰ ਦੀ ਮੀਟਿੰਗ ਹੋਈ। ਮੀਟਿੰਗ ਵਿੱਚ 28 ਕਿਸਾਨ ਆਗੂਆਂ ਨੇ ਹਿੱਸਾ ਲਿਆ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ‘ਤੇ ਚਿੰਤਾ ਪ੍ਰਗਟ ਕੀਤੀ। ਲਗਭਗ ਸਾਢੇ 3 ਘੰਟੇ ਚੱਲੀ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ। ਸ਼ੁਭਕਰਨ ਨੂੰ ਸ਼ਰਧਾਂਜ਼ਲੀ ਸ਼ੁੱਕਰਵਾਰ ਨੂੰ, ਕਿਸਾਨਾਂ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਬਰਸੀ ਮਨਾਈ ਜੋ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਮਾਰਿਆ ਗਿਆ ਸੀ। ਇਸ ਮੌਕੇ ਬਠਿੰਡਾ ਦੇ ਬੱਲੋ ਪਿੰਡ ਵਿੱਚ ਸ਼ੁਭਕਰਨ ਦਾ ਬੁੱਤ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਸ਼ੰਭੂ, ਖਨੌਰੀ ਅਤੇ ਰਤਨਪੁਰ ਸਰਹੱਦਾਂ ‘ਤੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤੇ ਗਏ ਅਤੇ ਇੱਥੇ ਇੱਕ ਮੋਮਬੱਤੀ ਮਾਰਚ ਵੀ ਆਯੋਜਿਤ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਉਸ ਸਮੇਂ 21 ਫਰਵਰੀ 2024 ਨੂੰ ਸ਼ੁਭਕਰਨ ਦੀ ਮੌਤ ਹੋ ਗਈ ਸੀ। ਜਦੋਂ ਕਿਸਾਨ ਖਨੌਰੀ ਸਰਹੱਦ ਤੋਂ ਦਿੱਲੀ ਵੱਲ ਵਧ ਰਹੇ ਸਨ। ਇਸ ਦੌਰਾਨ, ਪੁਲਿਸ ਅਤੇ ਕਿਸਾਨਾਂ ਵਿਚਕਾਰ ਹੋਈ ਝੜਪ ਵਿੱਚ, ਸ਼ੁਭਕਰਨ ਨੂੰ ਗੋਲੀ ਲੱਗੀ ਅਤੇ ਉਸਦੀ ਮੌਤ ਹੋ ਗਈ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਹੋਈ ਹੈ। ਹਾਲਾਂਕਿ, ਪੁਲਿਸ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਸੀ।

ਕੇਂਦਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਅੱਜ, ਨਾ ਗੱਲ ਬਣਨ ‘ਤੇ ਕਰਾਂਗੇ ਦਿੱਲੀ ਕੂਚ Read More »

ਡਿਜੀਟਲ ਮੰਚਾਂ ‘ਤੇ ਸ਼ਿਕੰਜ਼ਾ

ਯੂਟਿਊਬਰ ਰਣਵੀਰ ਅਲਾਹਾਬਾਦੀਆ ਮੁਤੱਲਕ ਛਿੜੇ ਵਿਵਾਦ ਨਾਲ ਦੇਸ਼ ਅੰਦਰ ਬੋਲਣ ਦੀ ਆਜ਼ਾਦੀ, ਆਨਲਾਈਨ ਨੇਮਬੰਦੀ ਅਤੇ ਡਿਜੀਟਲ ਸਮੱਗਰੀ ਵਿੱਚ ਸਰਕਾਰੀ ਦਖ਼ਲ ਨੂੰ ਲੈ ਕੇ ਇੱਕ ਵਾਰ ਫਿਰ ਬਹਿਸ ਭਖ ਗਈ ਹੈ। ਅਲਾਹਾਬਾਦੀਆ ਦੀਆਂ ਟਿੱਪਣੀਆਂ ’ਤੇ ਕਾਫ਼ੀ ਵਾਦ-ਵਿਵਾਦ ਹੋਇਆ ਹੈ ਜਿਸ ਕਰ ਕੇ ਉਸ ਖ਼ਿਲਾਫ਼ ਕਈ ਕੇਸ ਦਰਜ ਕੀਤੇ ਗਏ; ਸੁਪਰੀਮ ਕੋਰਟ ਨੇ ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਉਸ ਦੀ ਝਾੜਝੰਬ ਕੀਤੀ ਹੈ। ਅਦਾਲਤ ਨੇ ਜਿਸ ਤਰ੍ਹਾਂ ਉਸ ਦੀ ਭਾਸ਼ਾ ਨੂੰ ਲੈ ਕੇ ਤਿੱਖਾ ਰੁਖ਼ ਅਖ਼ਤਿਆਰ ਕੀਤਾ ਅਤੇ ਨਾਲ ਹੀ ਉਸ ਦੇ ਕੰਟੈਂਟ ਤਿਆਰ ਕਰਨ ਉੱਪਰ ਰੋਕ ਲਾਈ ਹੈ, ਉਸ ਤੋਂ ਸੰਕੇਤ ਮਿਲਿਆ ਹੈ ਕਿ ਸੋਸ਼ਲ ਮੀਡੀਆ ਵਿੱਚ ਸਵੈ-ਪ੍ਰਗਟਾਵੇ ਦੇ ਅਧਿਕਾਰ ਮੁਤੱਲਕ ਸੰਸਥਾਈ ਪਹੁੰਚ ਬਦਲ ਰਹੀ ਹੈ। ਸਰਕਾਰ ਨੇ ਵੀ ਫੁਰਤੀ ਦਿਖਾਉਂਦਿਆਂ ਓਟੀਟੀ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਪਰ ਰੈਗੂਲੇਟਰੀ ਨਿਗਰਾਨੀ ਸਖ਼ਤ ਕਰਨ ਦੀ ਕਾਰਵਾਈ ਵਿੱਢ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਉਮਰ ਦੇ ਆਧਾਰ ’ਤੇ ਕੰਟੈਂਟ ਦਾ ਵਰਗੀਕਰਨ ਅਮਲ ਵਿੱਚ ਲਿਆਉਣ ਅਤੇ ਸੂਚਨਾ ਤਕਨਾਲੋਜੀ ਨੇਮਾਂ ਦਾ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੰਟੈਂਟ ਦਾ ਸੰਤੁਲਨ ਭਾਵੇਂ ਮਹੱਤਵਪੂਰਨ ਹੈ, ਪਰ ਵੱਡੀ ਚਿੰਤਾ ਫਿਰ ਵੀ ਬਰਕਰਾਰ ਹੈ ਕਿ ਨਿਯਮਾਂ ਤੇ ਸੈਂਸਰਸ਼ਿਪ ਦਰਮਿਆਨ ਕੋਈ ਲਕੀਰ ਕਿੱਥੇ ਖਿੱਚਦਾ ਹੈ? ਬਸਤੀਵਾਦੀ ਯੁੱਗ ਦੀ ਨੈਤਿਕਤਾ ਤੋਂ ਲਏ ਗਏ ਅਸ਼ਲੀਲਤਾ ਸਬੰਧੀ ਭਾਰਤ ਦੇ ਕਾਨੂੰਨ, ਅਕਸਰ ਚੋਣਵੇਂ ਢੰਗ ਨਾਲ ਲਾਗੂ ਕੀਤੇ ਜਾਂਦੇ ਹਨ ਜਿੱਥੋਂ ਇੱਕਪਾਸੜ ਕਾਰਵਾਈ ਦੇ ਖ਼ਦਸ਼ੇ ਖੜ੍ਹੇ ਹੋ ਜਾਂਦੇ ਹਨ। ਸੁਪਰੀਮ ਕੋਰਟ ਦਾ ਦਖ਼ਲ, ਜੋ ਇਸ ਵੱਲੋਂ 2015 ਦੇ ਸ਼੍ਰੇਆ ਸਿੰਘਲ ਕੇਸ ’ਚ ਸੁਣਾਏ ਫ਼ੈਸਲੇ ਦੀ ਯਾਦ ਦਿਵਾਉਂਦਾ ਹੈ, ਉਲਟ ਜਾਪਦਾ ਹੈ। ਇਸ ਹੁਕਮ ’ਚ ਸਿਖ਼ਰਲੀ ਅਦਾਲਤ ਨੇ ਸਖ਼ਤ ਆਨਲਾਈਨ ਬੋਲਚਾਲ ਦੇ ਕਾਨੂੰਨਾਂ ਨੂੰ ਖਾਰਜ ਕਰ ਦਿੱਤਾ ਸੀ। ਅਲਾਹਾਬਾਦੀਆ ਦੀਆਂ ਟਿੱਪਣੀਆਂ ਭਾਵੇਂ ਬੇਸੁਆਦੀਆਂ ਮੰਨੀਆਂ ਜਾਣ ਪਰ ਗ਼ੈਰ-ਰਸਮੀ ਤੌਰ ’ਤੇ ਉਸ ਦਾ ਮੂੰਹ ਬੰਦ ਕਰਾਉਣਾ, ਅਜਿਹੀ ਖ਼ਤਰਨਾਕ ਪਿਰਤ ਪਾ ਸਕਦਾ ਹੈ ਜਿੱਥੇ ਅਦਾਲਤਾਂ ਆਜ਼ਾਦ ਪ੍ਰਗਟਾਵੇ ਦੀ ਰਾਖੀ ਕਰਨ ਦੀ ਥਾਂ ਨੈਤਿਕ ਵਿਚੋਲਿਆਂ ਦੀ ਭੂਮਿਕਾ ’ਚ ਆ ਸਕਦੀਆਂ ਹਨ। ਇਹ ਘਟਨਾਕ੍ਰਮ ਸਰਕਾਰ, ਨਿਆਂਪਾਲਿਕਾ ਤੇ ਡਿਜੀਟਲ ਮੀਡੀਆ ਦੇ ਬਦਲ ਰਹੇ ਰਿਸ਼ਤਿਆਂ ਦਾ ਵੀ ਖ਼ੁਲਾਸਾ ਕਰਦਾ ਹੈ। ਡਿਟੀਜਲ ਕੰਟੈਂਟ ਬਣਾਉਣ ਵਾਲੇ, ਜਿਨ੍ਹਾਂ ਨੂੰ ਪਹਿਲਾਂ ਉਨ੍ਹਾਂ ਦੇ ਰਸੂਖ਼ ਲਈ ਸਰਾਹਿਆ ਜਾਂਦਾ ਸੀ, ਹੁਣ ਉਹ ਖ਼ੁਦ ਨੂੰ ਧੁੰਦਲੇ ਕਾਨੂੰਨੀ ਤੰਤਰ ਦੀ ਪੜਤਾਲ ’ਚ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ। ਅਲਾਹਾਬਾਦੀਆ ਕੇਸ ’ਤੇ ਆਈ ਪ੍ਰਤੀਕਿਰਿਆ ਦੱਸਦੀ ਹੈ ਕਿ ਸਰਕਾਰ ਦਾ ਝੁਕਾਅ ਸਿਰਫ਼ ਨੁਕਸਾਨਦੇਹ ਸਮੱਗਰੀ ਨੂੰ ਨਿਯਮਾਂ ਦੇ ਘੇਰੇ ’ਚ ਲਿਆਉਣ ਵੱਲ ਨਹੀਂ ਹੈ, ਬਲਕਿ ਇਹ ਵਿਵਾਦਤ ਜਾਂ ਅਪਮਾਨਜਨਕ ਬੋਲਚਾਲ ਨੂੰ ਵੀ ਇਸ ’ਚ ਸ਼ਾਮਿਲ ਕਰਨਾ ਚਾਹੁੰਦੀ ਹੈ।

ਡਿਜੀਟਲ ਮੰਚਾਂ ‘ਤੇ ਸ਼ਿਕੰਜ਼ਾ Read More »

ਬਟਾਲਾ ਵਿਖੇ ਮਨਾਇਆ ਗਿਆ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ

ਬਟਾਲਾ, 22 ਫਰਵਰੀ – ਹਰ ਸਾਲ ਦੀ ਤਰਾਂ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਗੁਰਦਾਸਪੁਰ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਬਟਾਲਾ ਵਿਖ਼ੇ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਡਾ. ਰਵਿੰਦਰ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਸ੍ਰੀਮਤੀ ਤਲਵਿੰਦਰ ਕੌਰ,ਕਾ.ਸੁਲੱਖਣ ਮਸੀਹ ਤਰਲੋਕ ਸਿੰਘ ਕਾਹਲੋਂ ,ਅਜੀਤ ਕਮਲ,ਡੀ ਪੀ ਆਰ ਓ ਹਰਜਿੰਦਰ ਸਿੰਘ ਕਲਸੀ, ਪ੍ਰਿ. ਰਘਬੀਰ ਸਿੰਘ ਸੋਹਲ ਅਤੇ ਵਰਗਿਸ ਸਲਾਮਤ ਸ਼ਾਮਿਲ ਹੋਏ।ਇਸ ਮੌਕੇ ਮਾਂ ਬੋਲੀ ਨੂੰ ਕਾਇਮ ਰੱਖਣ ਲਈ ਕੁਰਬਾਨੀ ਦੇਣ ਵਾਲੇ ਬੰਗਲਾ ਦੇਸ਼ ਦੇ ਵਿਦਿਆਰਥੀ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਮਾਂ ਬੋਲੀ ਦੀ ਮਹੱਤਤਾ ‘ਤੇ ਵਿਚਾਰ ਚਰਚਾ ਕੀਤੀ। ਪੰਜਾਬ ‘ਚ ਮਾਂ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਚੇਤਨ ਅਤੇ ਚਿੰਤਨ ਕੀਤਾ ਗਿਆ। ਨਵੀ ਪੀੜੀ ਨੂੰ ਮਾਂ ਬੋਲੀ ਨਾਲ ਜੋੜਨ ਦੇ ਸੁਝਾਵ ਦਿੱਤੇ।ਮਾਂ ਬੋਲੀ ਨੂੰ ਕਿੱਤੇ ਵੱਜੋਂ ਵਿਕਸਤ ਕਰਨ ਦੀ ਗੱਲ ਸਾਹਮਣੇ ਆਈ।ਬੱਚੇ ਨੂੰ ਮੁੱਢਲੀ ਸਿੱਖਿਆ ਮਾਂ ਵਿਚ ਦੇਣ ਤੇ ਜ਼ੋਰ ਦਿੱਤਾ ਅਤੇ ਸਰਕਾਰਾਂ ਨੂੰ ਅਗਾਹ ਕੀਤਾ ਕਿ ਮਾਂ ਬੋਲੀ ਨੂੰ ਕਿਸੇ ਵੀ ਹਾਲਤ ਚ ਨਜ਼ਰ ਅੰਦਾਜ ਨਾ ਕੀਤਾ ਜਾਵੇ।ਹਾਜ਼ਿਰ ਕਵੀਆਂ ਨੇ ਆਪਣਾ ਤਾਜ਼ਾ ਕਲਾਮ ਪੇਸ਼ ਕੀਤਾ। ਇਸ ਮੌਕੇ ਡਾ ਅਨੂਪ ਸਿੰਘ,ਦਲਬੀਰ ਮਸੀਹ ਚੌਧਰੀ ,ਸੁਲਤਾਨ ਭਾਰਤੀ, ਵਿਜੇ ਅਗਨੀਹੋਤਰੀ,ਦਵਿੰਦਰ ਦੀਦਾਰ,ਬਲਵਿੰਦਰ ਸਿੰਘ ਗੰਭੀਰ, ਪ੍ਰੋ. ਪਰਮਜੀਤ ਨਿੱਕੇ ਘੁੰਮਣ ,ਡਾ ਸਤਿੰਦਰਜੀਤ ਕੌਰ,ਰਮੇਸ਼ ਕੁਮਾਰ ਜਾਨੂੰ,ਦੁਖਭੰਜਨ ਸਿੰਘ ਰੰਧਾਵਾਂ,ਚੰਨ ਬੋਲੇਵਾਲੀਆ, ਕਾਮਰੇਡ ਰਘਬੀਰ ਸਿੰਘ, ਨਰਿੰਦਰ ਸਿੰਘ ਸੰਘਾ, ਡਾ ਗੁਰਵੰਤ ਸਿੰਘ,ਦਲਬੀਰ ਨੱਠਵਾਲ, ਹਰਪ੍ਰੀਤ ਸਿੰਘ, ਮਾ. ਜੋਗਿੰਦਰ ਸਿੰਘ, ਡਾ ਰਮਨਦੀਪ ਦੀਪ, ਕੁਲਬੀਰ ਸੱਗੂ, ਸੁੱਚਾ ਸਿੰਘ ਨਾਗੀ, ਕਰਨੈਲ ਸਿੰਘ ਮਸਾਣੀਆਂ ,ਕਾ.ਜਸਪਾਲ ਸਿੰਘ, ਦਵਿੰਦਰ ਪਾਲ,ਕੰਵਲਜੀਤ ਸਿੰਘ, ਸੁਖਬੀਰ ਸਿੰਘ,ਰੌਬਟ ਮਸੀਹ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਬਟਾਲਾ ਵਿਖੇ ਮਨਾਇਆ ਗਿਆ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ Read More »

ਸਾਈਬਰ ਠੱਗ ਚੀਫ ਜਸਟਿਸ ਆਫ ਇੰਡੀਆ ਬਣ ਗਏ

ਚੰਡੀਗੜ੍ਹ, 22 ਫਰਵਰੀ – ਸਾਈਬਰ ਅਪਰਾਧ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ਖੁਦ ਨੂੰ ਸੀ ਬੀ ਆਈ ਅਧਿਕਾਰੀ ਦੱਸ ਕੇ ਅਤੇ ਸੁਪਰੀਮ ਕੋਰਟ ਦੇ ਜਾਲ੍ਹੀ ਦਸਤਾਵੇਜ਼ਾਂ ਦੇ ਅਧਾਰ ’ਤੇ ਲੁਧਿਆਣਾ ਰਹਿੰਦੇ ਇਕ ਵਿਅਕਤੀ ਨਾਲ 7 ਕਰੋੜ ਰੁਪਏ ਦੀ ਧੋਖਾਧੜੀ ਕਰ ਲਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਨ੍ਹਾਂ ਠੱਗਾਂ ਨੇ ਬੜੀ ਚਲਾਕੀ ਨਾਲ ਕੋਰਟ ਦੇ ਫਰਜ਼ੀ ਹੁਕਮਾਂ, ਗਿ੍ਰਫਤਾਰੀ ਵਾਰੰਟਾਂ ਦੀ ਕਾਪੀ ਤਿਆਰ ਕਰਕੇ ਸ਼ਿਕਾਇਤਕਰਤਾ ਨੂੰ ਫੰਡ ਟਰਾਂਸਫਰ ਕਰਨ ਲਈ ਮਜਬੂਰ ਕੀਤਾ। ਇਹੀ ਨਹੀਂ ਭਾਰਤ ਦੇ ਤੱਤਕਾਲੀ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੇ ਨਾਂਅ ਹੇਠ ਕਿਸੇ ਹੋਰ ਨੂੰ ਬਿਠਾ ਕੇ ਵਰਚੁਅਲ ਸੁਣਵਾਈ ਦਾ ਪੂਰਾ ਡਰਾਮਾ ਵੀ ਰਚਿਆ। ਜਸਟਿਸ ਮਹਾਂਬੀਰ ਸਿੰਘ ਸਿੰਧੂ ਦੀ ਬੈਂਚ ਸਾਹਮਣੇ ਇਹ ਮਾਮਲਾ ਉਦੋਂ ਆਇਆ, ਜਦੋਂ ਉਪਰੋਕਤ ਫਰਜ਼ੀ ਕੇਸ ਵਿੱਚ ਮੁਲਜ਼ਮ ਵੱਲੋਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ। ਇਸ ਮਾਮਲੇ ਵਿੱਚ ਲੁਧਿਆਣਾ ਦੇ ਸਾਈਬਰ ਕ੍ਰਾਈਮ ਪੁਲਸ ਥਾਣੇ ਵਿਚ ਐੱਫ ਆਈ ਆਰ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਅਣਪਛਾਤੇ ਵਿਅਕਤੀਆਂ ਨੇ ਸਰਕਾਰੀ/ ਈ ਡੀ ਅਧਿਕਾਰੀਆਂ ਦਾ ਭੇਸ ਧਾਰ ਕੇ ਸਾਈਬਰ ਅਪਰਾਧ ਕੀਤਾ ਅਤੇ 7 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਸੁਣਵਾਈ ਦੌਰਾਨ ਬੈਂਚ ਨੂੰ ਦੱਸਿਆ ਗਿਆ ਕਿ ਪਟੀਸ਼ਨਰ ਨੇ ਇੱਕ ਗੁੰਝਲਦਾਰ ਸਾਈਬਰ ਅਪਰਾਧ ਯੋਜਨਾ ਬਣਾਈ ਹੈ, ਜਿਸ ਵਿੱਚ ਭਾਰਤ ਦੀ ਸੁਪਰੀਮ ਕੋਰਟ, ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅਤੇ ਸੀ ਬੀ ਆਈ ਵੱਲੋਂ ਕਥਿਤ ਤੌਰ ’ਤੇ ਜਾਰੀ ਕੀਤੇ ਗਏ ਜਾਲ੍ਹੀ ਦਸਤਾਵੇਜ਼ ਤਿਆਰ ਕਰਨਾ ਅਤੇ ਪ੍ਰਸਾਰ ਸ਼ਾਮਲ ਹੈ। ਬੈਂਚ ਨੂੰ ਦੱਸਿਆ ਗਿਆ ਕਿ ਉਪਰੋਕਤ ਧੋਖਾਧੜੀ 27 ਅਗਸਤ, 2024 ਨੂੰ ਸ਼ੁਰੂ ਹੋਈ ਸੀ, ਜਦੋਂ ਸ਼ਿਕਾਇਤਕਰਤਾ ਨੂੰ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਹਵਾਲੇ ਨਾਲ ਕਿਸੇ ਵਿਅਕਤੀ ਦਾ ਫੋਨ ਆਇਆ, ਜਿਸ ਵਿੱਚ ਉਸ ਦਾ ਮੋਬਾਇਲ ਨੰਬਰ ਕੱਟਣ ਦੀ ਧਮਕੀ ਦਿੱਤੀ ਗਈ ਸੀ। ਫਿਰ ਜਾਲ੍ਹਸਾਜ਼ਾਂ ਨੇ ਸੀ ਬੀ ਆਈ ਅਧਿਕਾਰੀਆਂ ਦੀ ਨਕਲ ਕੀਤੀ, ਜਾਲ੍ਹੀ ਜਾਂਚ ਦਸਤਾਵੇਜ਼ ਸਾਂਝੇ ਕੀਤੇ ਅਤੇ ਇੱਥੋਂ ਤੱਕ ਕਿ ਉਸ ਨੂੰ 7 ਕਰੋੜ ਰੁਪਏ ਨਿਰਧਾਰਤ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਲਈ ਮਨਾਉਣ ਲਈ ਇੱਕ ਵਰਚੁਅਲ ਅਦਾਲਤ ਵਿੱਚ ਸੁਣਵਾਈ ਵੀ ਕੀਤੀ। ਭਾਰਤ ਵਿੱਚ ਸਾਈਬਰ ਧੋਖਾਧੜੀ ਦੇ ਵਧਦੇ ਰੁਝਾਨ ਦਾ ਹਵਾਲਾ ਦਿੰਦੇ ਹੋਏ ਜਸਟਿਸ ਸਿੰਧੂ ਨੇ ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਦਾ ਹਵਾਲਾ ਦਿੱਤਾ, ਜਿਸ ਵਿੱਚ ਵਿੱਤੀ ਸਾਲ 2020 ਤੇ 2024 ਦਰਮਿਆਨ ਸਾਈਬਰ ਧੋਖਾਧੜੀ ਦੇ 5.82 ਲੱਖ ਮਾਮਲਿਆਂ ਕਾਰਨ 3,207 ਕਰੋੜ ਰੁਪਏ ਦੇ ਨੁਕਸਾਨ ਦਾ ਖੁਲਾਸਾ ਹੋਇਆ ਹੈ। ਜਸਟਿਸ ਸਿੰਧੂ ਨੇ ਦਲੀਲਾਂ ਅਤੇ ਦਸਤਾਵੇਜ਼ਾਂ ਨੂੰ ਦੇਖਣ ਉਪਰੰਤ ਜ਼ੋਰ ਦੇ ਕੇ ਆਖਿਆਸਾਫ ਪਤਾ ਲੱਗਦਾ ਹੈ ਕਿ ਪਟੀਸ਼ਨਕਰਤਾ ਨੇ ਹੋਰ ਸਹਿ-ਮੁਲਜ਼ਮਾਂ ਨਾਲ ਮਿਲ ਕੇ ਸ਼ਿਕਾਇਤਕਰਤਾ ਨਾਲ 7 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ ਅਤੇ ਸੁਪਰੀਮ ਕੋਰਟ ਦੇ ਹੁਕਮ ਨੂੰ ਵੀ ਜਾਲ੍ਹੀ ਬਣਾਇਆ ਹੈ। ਇਸ ਤੋਂ ਇਲਾਵਾ ਈ ਡੀ ਵੱਲੋਂ ਜਾਰੀ ਕੀਤਾ ਗਿਆ ਇੱਕ ਜਾਲ੍ਹੀ ਗਿ੍ਰਫਤਾਰੀ ਆਦੇਸ਼ ਵੀ ਅਸਲ ਵਿੱਚ ਸ਼ਿਕਾਇਤਕਰਤਾ ਨੂੰ ਦਿਖਾਇਆ ਗਿਆ ਸੀ ਅਤੇ ਉ

ਸਾਈਬਰ ਠੱਗ ਚੀਫ ਜਸਟਿਸ ਆਫ ਇੰਡੀਆ ਬਣ ਗਏ Read More »

ਟਰੰਪ ਦੇ ਜੋਟੀਦਾਰਾਂ ’ਤੇ ਹਿਟਲਰ ਦਾ ਪਰਛਾਵਾਂ

ਵਾਸ਼ਿੰਗਟਨ, 22 ਫਰਵਰੀ – ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵ੍ਹਾਈਟ ਹਾਊਸ ਵਿੱਚ ਮੁੱਖ ਰਣਨੀਤੀਕਾਰ ਰਹਿ ਚੁੱਕੇ ਸਟੀਵ ਬੈਨੋਨ ਨੇ ਵੀਰਵਾਰ ਕੰਜ਼ਰਵੇਟਿਵ ਪੁਲੀਟੀਕਲ ਐਕਸ਼ਨ ਕਾਨਫਰੰਸ (ਸੀ ਪੀ ਏ ਸੀ) ਵਿੱਚ ਤਿੱਖੀ ਤਕਰੀਰ ਕਰਨ ਦੇ ਅੰਤ ’ਚ ਨਾਜ਼ੀ ਸਲੂਟ ਮਾਰ ਕੇ ਵਿਵਾਦ ਛੇੜ ਦਿੱਤਾ ਹੈ। ਇਸ ਹਿਟਲਰੀ ਸਲੂਟ ਨੇ ਹੁਕਮਰਾਨ ਰਿਪਬਲਿਕਨ ਪਾਰਟੀ ਦੇ ਅੰਦਰ ਅੱਤ-ਸੱਜੇ ਅੱਤਵਾਦ ਦੇ ਪ੍ਰਭਾਵ ਦੀ ਬਹਿਸ ਭਖਾ ਦਿੱਤੀ ਹੈ। ਬੈਨੋਨ ਨੇ ਕਿਹਾਮੇਕ ਅਮਰੀਕਾ ਗ੍ਰੇਟ ਅਗੇਨ (ਮਾਗਾ) ਦਾ ਭਵਿੱਖ ਡੋਨਾਲਡ ਟਰੰਪ! ਟਰੰਪ ਵਰਗਾ ਬੰਦਾ ਦੇਸ਼ ਦੇ ਇਤਿਹਾਸ ’ਚ ਸਿਰਫ ਇੱਕ ਜਾਂ ਦੋ ਵਾਰ ਆਉਦਾ ਹੈ। ਵੀ ਵਾਂਟ ਟਰੰਪ! ਵੀ ਵਾਂਟ ਟਰੰਪ! ਜਦੋਂ ਭੀੜ ਨੇ ਵਾਹ-ਵਾਹ ਕੀਤੀ ਤਾਂ ਬੈਨੋਨ ਨੇ ਨਾਜ਼ੀ ਸਲੂਟ ਮਾਰਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸ ਦੀ ਤਿੱਖੀ ਅਲੋਚਨਾ ਸ਼ੁਰੂ ਹੋ ਗਈ। ਸਿਆਸੀ ਰਣਨੀਤੀਕਾਰ �ਿਸ ਡੀ ਜੈਕਸਨ ਨੇ ਕਿਹਾ ਕਿ ਇਹ ਇਤਫਾਕਨ ਨਹੀਂ। ਉਹ ਪੂਰੀ ਤਰ੍ਹਾਂ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ। ਇਨ੍ਹਾਂ ਨੂੰ ਅੱਗ ਨਾ ਲਾਉਣ ਦਿਓ। ਇਹ ਘਟਨਾ ਰਿਪਬਲਿਕਨ ਪਾਰਟੀ ਦੀ ਅੱਤ-ਸੱਜੀਆਂ ਵਿਚਾਰਧਾਰਾਵਾਂ ਨਾਲ ਨੇੜਤਾ ਬਾਰੇ ਚਿੰਤਾਵਾਂ ਦੌਰਾਨ ਵਾਪਰੀ ਹੈ।

ਟਰੰਪ ਦੇ ਜੋਟੀਦਾਰਾਂ ’ਤੇ ਹਿਟਲਰ ਦਾ ਪਰਛਾਵਾਂ Read More »

ਯੂਕਰੇਨ ਨੂੰ ਲੁੱਟਣਾ ਚਾਹੁੰਦਾ ਹੈ ਅਮਰੀਕਾ

ਹਰ ਜੰਗ ਅਮਰੀਕਾ ਲਈ ਉਸ ਦੇਸ਼ ਨੂੰ ਲੁੱਟਣ ਦੀ ਯੋਜਨਾ ਦਾ ਹਿੱਸਾ ਹੁੰਦੀ ਹੈ। ਇਸ ਵੇਲੇ ਰੂਸ-ਯੂਕਰੇਨ ਜੰਗ ਕੌਮਾਂਤਰੀ ਪਿੜ ਵਿੱਚ ਅਹਿਮ ਮਸਲਾ ਬਣੀ ਹੋਈ ਹੈ। ਅਮਰੀਕਾ ਨੇ ਪਹਿਲਾਂ ਤਾਂ ਯੂਕਰੇਨ ਨੂੰ ਅਰਬਾਂ ਡਾਲਰ ਦੇ ਹਥਿਆਰ ਦੇ ਕੇ ਇਸ ਜੰਗ ਨੂੰ ਭੜਕਾਈ ਰੱਖਿਆ, ਹੁਣ ਹੱਥ ਪਿੱਛੇ ਖਿੱਚ ਕੇ ਯੂਕਰੇਨ ਨਾਲ ਸੌਦੇਬਾਜ਼ੀ ਉੱਤੇ ਉੱਤਰ ਆਇਆ ਹੈ। ਯੂਕਰੇਨ ਸਿਰਫ਼ ਇੱਕ ਯੁੱਧ ਦਾ ਅਖਾੜਾ ਨਹੀਂ, ਸਗੋਂ ਖਰਬਾਂ ਡਾਲਰਾਂ ਦੀ ਖਣਿਜ ਸੰਪਤੀ ਦਾ ਖ਼ਜ਼ਾਨਾ ਵੀ ਹੈ। ਲੀਥੀਅਮ, ਗ੍ਰੇਫਾਈਟ, ਯੂਰੇਨੀਅਮ, ਟਾਈਟੇਨੀਅਮ ਤੇ ਬੇਰੀਲੀਅਮ ਵਰਗੇ ਬੇਸ਼ਕੀਮਤੀ ਖਣਿਜਾਂ ਨੂੰ ਅਮਰੀਕਾ ਆਪਣੀਆਂ ਸਨਅਤੀ ਤੇ ਫੌਜੀ ਲੋੜਾਂ ਲਈ ਵਰਤਣ ਦੀ ਧਾਰੀ ਬੈਠਾ ਹੈ। ਯੂਕਰੇਨ ਕੋਲ ਯੂਰਪ ਦਾ ਸਭ ਤੋਂ ਵੱਡਾ ਲੀਥੀਅਮ ਦਾ ਭੰਡਾਰ ਹੈ, ਜਿਸ ਦੀ ਸੰਸਾਰਕ ਮੰਗ ਆਉਣ ਵਾਲਿਆਂ ਸਾਲਾਂ ਵਿੱਚ ਕਈ ਗੁਣਾ ਵਧਣ ਦੀ ਸੰਭਾਵਨਾ ਹੈ। ਇਹ ਧਾਤੂ ਬਿਜਲਈ ਕਾਰ ਬੈਟਰੀਆਂ ਦੀ ਜਾਨ ਹੈ। ਟੈਸਲਾ ਵਰਗੀਆਂ ਕਾਰ ਕੰਪਨੀਆਂ ਇਸੇ ਉੱਤੇ ਨਿਰਭਰ ਹਨ। ਟੈਸਲਾ ਦੇ ਮਾਲਕ ਤੇ ਟਰੰਪ ਦੇ ਸਹਿਯੋਗੀ ਐਲਨ ਮਸਕ ਦੀ ਇਸੇ ਉੱਤੇ ਗਿਰਝ ਅੱਖ ਟਿਕੀ ਹੋਈ ਹੈ। ਇਸ ਤੋਂ ਬਿਨਾਂ ਯੂਕਰੇਨ ਕੋਲ 10,700 ਮੀਟਿ੍ਰਕ ਟਨ ਯੂਰੇਨੀਅਮ ਦਾ ਭੰਡਾਰ ਹੈ, ਜੋ ਪ੍ਰਮਾਣੂ ਊਰਜਾ ਵਿੱਚ ਇਸਤੇਮਾਲ ਹੁੰਦਾ ਹੈ। ਯੂਕਰੇਨ ਕੋਲ ਗ੍ਰੇਫਾਈਟ ਦਾ ਵੀ ਵੱਡਾ ਭੰਡਾਰ ਹੈ, ਜੋ ਬੈਟਰੀਆਂ ਤੇ ਸੈਮੀ ਕੰਡਕਟਰਜ਼ ਬਣਾਉਣ ਲਈ ਜ਼ਰੂਰੀ ਹੈ। ਅਮਰੀਕਾ ਲਈ ਯੂਕਰੇਨ ਦਾ ਟਾਈਟੇਨੀਅਮ ਦਾ ਭੰਡਾਰ ਵੀ ਅਨਮੋਲ ਹੈ, ਕਿਉਂਕਿ ਇਹ ਏਅਰੋਸਪੇਸ ਤੇ ਸੈਨਿਕ ਉਦਯੋਗ ਲਈ ਬੇਹੱਦ ਜ਼ਰੂਰੀ ਹੈ। ਅਮਰੀਕਾ ਪਹਿਲਾਂ ਵੀ ਯੂਕਰੇਨ ਤੋਂ ਟਾਈਟੇਨੀਅਮ ਦਰਾਮਦ ਕਰਦਾ ਰਿਹਾ ਹੈ, ਪਰ ਹੁਣ ਉਹ ਇਸ ਭੰਡਾਰ ’ਤੇ ਪੂਰੀ ਤਰ੍ਹਾਂ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਸਮੇਂ ਅਮਰੀਕਾ ਆਰਥਕ ਸੰਕਟ ਨਾਲ ਜੂਝ ਰਿਹਾ ਹੈ। ਅਮਰੀਕਾ ਦੀਆਂ ਬਹੁਰਾਸ਼ਟਰੀ ਕੰਪਨੀਆਂ ਮੰਦੀ ’ਚੋਂ ਉੱਭਰਨ ਲਈ ਲਗਾਤਾਰ ਮਜ਼ਦੂਰਾਂ ਦੀ ਛਾਂਟੀ ਕਰ ਰਹੀਆਂ ਹਨ। ਮਹਿੰਗਾਈ ਨੇ ਲੋਕਾਂ ਦੀ ਖ਼ਰੀਦ ਸ਼ਕਤੀ ਵਿੱਚ ਵੱਡੀ ਗਿਰਾਵਟ ਕੀਤੀ ਹੋਈ ਹੈ। ਬੈਂਕਾਂ ਨੇ ਵਿਆਜ ਦਰਾਂ 20 ਫ਼ੀਸਦੀ ਤੱਕ ਵਧਾ ਦਿੱਤੀਆਂ ਹਨ। ਇਸ ਕਾਰਨ ਰੀਅਲ ਅਸਟੇਟ ਪੂਰੀ ਤਰ੍ਹਾਂ ਠੱਪ ਪਿਆ ਹੈ। ਸਰਕਾਰੀ ਮੁਲਾਜ਼ਮਾਂ ਦੀ ਛਾਂਟੀ, ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਤੇ ਵਿਦੇਸ਼ੀ ਸਹਾਇਤਾ ਵਿੱਚ ਕਟੌਤੀ ਆਦਿ ਉਪਾਵਾਂ ਰਾਹੀਂ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਦੀ ਕੋਸ਼ਿਸ਼ ਵਕਤੀ ਚਾਰਾਜੋਈ ਹੀ ਸਾਬਤ ਹੋਵੇਗੀ। ਇਸ ਲਈ ਬਹੁ-ਰਾਸ਼ਟਰੀ ਕੰਪਨੀਆਂ ਕਮਜ਼ੋਰ ਦੇਸ਼ਾਂ ਨੂੰ ਲੁੱਟ ਕੇ ਆਪਣੇ ਮੁਨਾਫ਼ੇ ਕਾਇਮ ਰੱਖਣ ਦੀਆਂ ਜੁਗਤਾਂ ਲੜਾ ਰਹੀਆਂ ਹਨ। ਡੋਨਾਲਡ ਟਰੰਪ ਦਾ ਗਾਜ਼ਾ ਪਲਾਨ ਵੀ ਇਸੇ ਯੋਜਨਾ ਦਾ ਹਿੱਸਾ ਹੈ। ਯੂਕਰੇਨ ਤਾਂ ਇਸ ਵੇਲੇ ਪੂਰੀ ਤਰ੍ਹਾਂ ਅਮਰੀਕਾ ਦੇ ਸ਼ਿਕੰਜੇ ਵਿੱਚ ਫਸ ਚੁੱਕਾ ਹੈ। ਟਰੰਪ ਜ਼ੇਲੈਂਸਕੀ ਦੀ ਤੌਹੀਨ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦਾ। ਪਿਛਲੇ ਦਿਨੀਂ ਸਾਊਦੀ ਅਰਬ ਵਿੱਚ ਯੂਕਰੇਨ-ਰੂਸ ਜੰਗ ਨੂੰ ਖ਼ਤਮ ਕਰਨ ਬਾਰੇ ਰੂਸ ਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋਈ ਸੀ। ਯੂਕਰੇਨ ਨੂੰ ਇਸ ਮੀਟਿੰਗ ਵਿੱਚ ਨਾ ਸੱਦਣ ਉੱਤੇ ਜਦੋਂ ਇਤਰਾਜ਼ ਕੀਤਾ ਤਾਂ ਟਰੰਪ ਨੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਤਾਨਾਸ਼ਾਹ ਤੇ ਕਮੇਡੀਅਨ ਤੱਕ ਕਹਿ ਕੇ ਅਮਰੀਕਾ ਤੋਂ 350 ਅਰਬ ਡਾਲਰ ਲੈ ਕੇ ਜੰਗ ਛੇੜਨ ਦਾ ਦੋਸ਼ੀ ਕਰਾਰ ਦੇ ਦਿੱਤਾ। ਇਸ ਦੇ ਨਾਲ ਟਰੰਪ ਨੇ ਮੰਗ ਰੱਖ ਦਿੱਤੀ ਕਿ ਯੂਕਰੇਨ ਤੋਂ ਉਸ ਨੂੰ 500 ਅਰਬ ਡਾਲਰ ਮੁੱਲ ਦੇ ਖਣਿਜ ਪਦਾਰਥ ਮਿਲਣੇ ਚਾਹੀਦੇ ਹਨ। ਯੂਕਰੇਨ ਦੇ ਖਣਿਜ ਪਦਾਰਥਾਂ ਉਤੇ ਸਿਰਫ਼ ਅਮਰੀਕਾ ਹੀ ਨਹੀਂ, ਰੂਸ ਦੀ ਵੀ ਨਜ਼ਰ ਹੈ। ਇਸ ਸਮੇਂ ਰੂਸ ਦੇ ਕਬਜ਼ੇ ਵਿੱਚ ਯੂਕਰੇਨ ਦੇ 12 ਟਿ੍ਰਲੀਅਨ ਡਾਲਰ ਤੋਂ ਵੱਧ ਦੇ ਊਰਜਾ ਸਾਧਨ, ਖਣਿਜ ਤੇ ਧਾਤੂਆਂ ਹਨ। ਰੂਸ ਇਹ ਕਬਜ਼ਾ ਛੱਡਣਾ ਨਹੀਂ ਚਾਹੁੰਦਾ। ਜਾਪਦਾ ਇਹੋ ਹੈ ਕਿ ਅਮਰੀਕਾ ਤੇ ਰੂਸ ਮਿਲ ਕੇ ਯੂਕਰੇਨ ਦੀ ਬਾਂਦਰ-ਵੰਡ ਕਰਨੀ ਚਾਹੁੰਦੇ ਹਨ। ਜੰਗ ਨਾਲ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਿਆ ਯੂਕਰੇਨ ਇਨ੍ਹਾਂ ਦੋ ਵੱਡੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ। ਸਪੱਸ਼ਟ ਹੈ ਕਿ ਯੂਕਰੇਨ ਦਾ ਹਾਲ ਵੀ ਆਉਂਦੇ ਸਮੇਂ ਦੌਰਾਨ ਇਰਾਕ ਵਾਲਾ ਹੋਣ ਵਾਲਾ ਹੈ।

ਯੂਕਰੇਨ ਨੂੰ ਲੁੱਟਣਾ ਚਾਹੁੰਦਾ ਹੈ ਅਮਰੀਕਾ Read More »

ਕੂੜ ਫਿਰੇ ਪ੍ਰਧਾਨ ਵੇ ਲਾਲੋ/ਬੁੱਧ ਸਿੰਘ ਨੀਲੋਂ

ਜਦ ਚਾਰੇ ਪਾਸੇ ਹੀ ਝੂਠ ਦਾ ਹਨੇਰਾ ਹੋ ਜਾਂਦਾ ਹੈ ਤਾਂ ਚਾਨਣ ਕਰਨ ਲਈ ਦੀਵਾ ਜਗਾਉਣਾ ਪੈਦਾ ਹੈ। ਦੀਵਾ ਤਾਂ ਜਗਦਾ ਹੈ ਜੇ ਤੇਲ, ਬੱਤੀ, ਦੀਵਾ ਤੇ ਅੱਗ ਹੋਵੇ। ਅੱਗ ਹਰ ਇੱਕ ਕੋਲ ਨਹੀਂ ਹੁੰਦੀ ਜੇ ਹੋਵੇ ਤਾਂ ਦੀਵਾ ਨਹੀਂ ਹੁੰਦਾ ਤੇ ਤੇਲ ਨਹੀਂ ਹੁੰਦਾ। ਦੀਵਾ ਜਗਾਉਣ ਦੀ ਚੇਤਨਾ ਨਹੀਂ ਹੁੰਦੀ। ਕਈ ਵਾਰ ਸਭ ਕੁੱਝ ਹੁੰਦੇ ਵੀ ਜੇ ਕੋਈ ਨਾ ਜਗੇ ਤੇ ਨਾ ਹੋਰ ਦੀਪ ਨਾ ਜਗਾਏ ਤਾਂ ਅੱਗ ਕੋਲ ਰੱਖਣ ਦਾ ਕੋਈ ਅਰਥ ਨਹੀਂ ਹੁੰਦਾ। ਬਹੁਗਿਣਤੀ ਲੋਕ ਤਾਂ ਅੱਗ ਨੂੰ ਭੁੱਬਲ ਹੇਠਾਂ ਹੀ ਦੱਬ ਕੇ ਰੱਖਦੇ ਹਨ। ਉਹ ਇਹ ਅੱਗ ਨਾਲ ਹੀ ਲੈ ਕੇ ਇਕ ਦਿਨ ਆਪਣੀ ਹੀ ਅੱਗ ਵਿੱਚ ਸੜ ਜਾਂਦੇ ਹਨ। ਸੜੀ ਤੇ ਜਲੀ ਕੋਈ ਅੱਗ ਕਿਸੇ ਕੰਮ ਨਹੀਂ ਆਉਂਦੀ । ਅੱਗ ਜਦ ਸਵਾਹ ਬਣ ਜਾਵੇ ਤਾਂ ਭਾਂਡੇ ਮਾਂਜਣ ਦੇ ਹੀ ਕੰਮ ਆਉਦੀ ਹੈ। ਬਹੁਤੇ ਗਿਆਨਹੀਣ ਇਹ ਸਵਾਹ ਨੂੰ ਕਈ ਵਾਰ ਸਿਰ ਵੀ ਪੁਆ ਲੈਦੇ ਹਨ। ਸਿਰ ਵਿਚ ਸਵਾਹ ਪੈ ਜਾਣ ਨਾਲ ਬੰਦਾ, ਕਿਸੇ ਕੰਮ ਤੇ ਭਰੋਸੇ ਦਾ ਨਹੀਂ ਰਹਿੰਦਾ। ਉਝ ਰਹਿੰਦਾ ਧਰਤੀ ਦੇ ਉਪਰ ਕੁੱਝ ਵੀ ਨਹੀਂ। ਜੋ ਜਨਮਿਆ ਹੈ, ਉਸ ਨੇ ਇਕ ਦਿਨ ਮਰ ਜਾਣਾ ਹੈ। ਜੰਮਣ ਤੇ ਮਰਨ ਸੱਚ ਹੈ। ਜ਼ਿੰਦਗੀ ਜਿਉਣਾ ਵੀ ਮਹਾਨ ਸੱਚ ਹੈ। ਬੱਚਾ ਜਨਮ ਸਮੇਂ ਬੰਦ ਮੁੱਠੀਆਂ ਲੈ ਕੇ ਜਨਮ ਦਾ ਹੈ। ਫੇਰ ਜੀਵਨ ਦੇ ਚੱਕਰਵਿਊ ਵਿੱਚ ਪੈ ਕੇ ਗੁਨਾਹਾਂ ਦੀ ਪੰਡ ਵਧਾ ਲੈਦਾ ਹੈ। ਬਹੁਗਿਣਤੀ ਵਿਅਕਤੀ ਖਾਣ ਦੇ ਲਈ ਜਿਉਦੇ ਹਨ ਤੇ ਕੁੱਝ ਕੁ ਲੋਕ ਹੀ ਹੁੰਦੇ ਹਨ ਜੋ ਸਿਰਫ ਜਿਉਂਦੇ ਰਹਿਣ ਲਈ ਖਾਂਦੇ ਹਨ। ਇਹ ਗੱਲ ਜਦ ਕਿਸੇ ਨੂੰ ਸਮਝ ਆਉਦੀ ਹੈ, ਉਦੋਂ ਤੱਕ ਬਾਗ ਉਜੜ ਜਾਂਦਾ ਹੈ। ਫੇਰ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਜਾਂਦੇ ਹਨ। ਜਿਵੇਂ ਇੱਕ ਵਾਰ ਚੂਹੇ ਨੂੰ ਅਦਰਕ ਦੀ ਗੱਠੀ ਲੱਭ ਗਈ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ ਸੀ। ਹਰ ਕੋਈ ਪੰਸਾਰੀ ਨਹੀਂ ਹੁੰਦਾ ਤੇ ਜਿਸ ਬੰਦੇ ਦੀ ਸੋਚ ਵਪਾਰੀਆਂ ਵਰਗੀ ਹੋਵੇ, ਉਹ ਜਿਥੇ ਵੀ ਹੋਵੇਗਾ ਵਪਾਰ ਕਰੇਗਾ। ਵਪਾਰੀ ਦੀ ਸੋਚ ਹੀ ਲੁੱਟਮਾਰ ਕਰਨੀ ਹੁੰਦੀ ਹੈ। ਜਿਹੜੇ ਗਿਆਨ ਦੇ ਦੀਵੇ ਜਗਾਉਦੇ ਹਨ, ਉਹ ਬਹੁਤ ਘੱਟ ਹੁੰਦੇ ਹਨ, ਬਹੁਤੇ ਤਾਂ ਦੀਵੇ ਬਝਾਉਂਦੇ ਰਹਿੰਦੇ ਹਨ। ਬਹੁਗਿਣਤੀ ਤਾਂ ਗਿਆਨ ਦੇ ਨਾਮ ਉਤੇ ਵਪਾਰ ਕਰਦੇ ਹਨ। ਹੁਣ ਗਿਆਨ ਦਾ ਵਪਾਰ ਚੋਖੇ ਮੁਨਾਫੇ ਵਾਲਾ ਹੋ ਗਿਆ ਹੈ। ਹੁਣ ਗਿਆਨ ਵੰਡਣ ਦੀ ਦੁਕਾਨਾਂ ਘਰ ਘਰ ਖੁੱਲ੍ਹ ਗਈਆਂ ਹਨ ਪਰ ਦਿਨੋਂ ਦਿਨ ਸਮਾਜ ਵਿੱਚ ਹਨੇਰ ਵੱਧ ਰਿਹਾ ਹੈ। ਜਦੋਂ ਗਿਆਨ ਦੀ ਕੁੰਜੀ ਬ੍ਰਾਹਮਣ ਦੇ ਹੱਥ ਸੀ ਤਾਂ ਉਸਨੇ ਪੁਜਾਰੀ ਪੈਦਾ ਕਰ ਲਏ। ਪੁਜਾਰੀਆਂ ਨੇ ਭੇਸ ਬਦਲ ਕੇ ਆਪੋ ਆਪਣੀਆਂ ਦੁਕਾਨਾਂ ਚਲਾ ਲਈਆਂ। ਅੱਜਕੱਲ੍ਹ ਗਿਆਨ ਵੰਡਣ ਵਾਲੀਆਂ ਦੁਕਾਨਾਂ ਵੱਧ ਫੁੱਲ ਰਹੀਆਂ ਹਨ। ਦੁਕਾਨਾਂ ਤੇ ਸਿਰਫ ਮਾਲ ਵੇਚਿਆ ਜਾਂਦਾ ਹੈ ਤੇ ਮੁਨਾਫਾ ਇਕੱਠਾ ਕੀਤਾ ਜਾਂਦਾ ਹੈ।ਗਿਆਨ ਨੇ ਮਨੁੱਖ ਨੂੰ ਆਪਣੇ ਅੰਦਰ ਸੁੱਤੀ ਅੱਗ ਨੂੰ ਜਗਾਉਣਾ ਸੀ। ਇਸ ਗਿਆਨ ਨੇ ਮਨੁੱਖ ਦੇ ਅੰਦਰ ਸੁੱਤਾ ਨਾਗ ਜਗਾ ਦਿੱਤਾ। ਹਾਲਤ ਇਹ ਬਣ ਗਈ. “ਨਾਗ ਛੇੜ ਲਿਆ ਕਾਲਾ ਮੰਤਰ ਯਾਦ ਨਹੀਂ !” ਮੰਤਰ ਯਾਦ ਕਰਨ ਲਈ ਬਹੁਤ ਕੁੱਝ ਤਿਆਗ ਕਰਨਾ ਪੈਦਾ ਹੈ। ਹਰ ਮਨੁੱਖ ਤਿਆਗੀ ਤੇ ਲਿਹਾਜ਼ੀ ਨਹੀਂ ਹੁੰਦਾ। ਲਿਹਾਜ਼ੀ ਬੰਦਾ ਭੁੱਖ ਨਾਲ ਮਰਦਾ ਤੇ ਲੋਕ ਸੇਵਾ ਕਰਦਾ। ਜਿਹੜੇ ਤਿਆਗੀ ਹੋਣ ਉਹ ਵਪਾਰੀ ਤੇ ਪੁਜਾਰੀ ਨਹੀਂ ਹੁੰਦੇ। ਵਪਾਰੀ ਤੇ ਪੁਜਾਰੀ ਦੇ ਯਾਰ ਅਧਿਕਾਰੀ ਹੁੰਦੇ ਹਨ। ਅਧਿਕਾਰੀ ਆਪਣੇ ਅਧਿਕਾਰਾਂ ਦੀ ਇਹਨਾਂ ਦੇ ਨਾਲ ਰਲ ਕੇ ਦੁਰਵਰਤੋੰ ਕਰਦੇ ਹਨ। ਹਰ ਅਧਿਕਾਰੀ, ਵਪਾਰੀ ਨਹੀਂ ਹੁੰਦਾ ਜਿਹੜੇ ਵਪਾਰੀ ਸੋਚ ਦੇ ਅਧਿਕਾਰੀ ਹੁੰਦੇ ਹਨ। ਉਸ ਸੱਚ ਮੁੱਚ ਦੇ ਸਰਕਾਰੀ ਹੁੰਦੇ ਹਨ। ਸਰਕਾਰ ਨੂੰ ਚਲਾਉਣ ਲਈ ਪੁਜਾਰੀਆਂ, ਵਪਾਰੀਆਂ ਤੇ ਅਧਿਕਾਰੀਆਂ ਦੀ ਲੋੜ ਹੁੰਦੀ ਹੈ। ਜਦ ਇਹ ਤਿੱਕੜੀ ਬਣਦੀ ਹੈ ਤਾਂ ਇਹ ਲੋਕਾਂ ਦੇ ਨਾਲ ਚੌਸਰ ਖੇਡਣ ਲੱਗਦੇ ਹਨ। ਸ਼ੁਕਨੀ ਤੇ ਭਵੀਸ਼ਨ ਵਰਗੇ ਸਦਾ ਹੀ ਪਾਸਾ ਪਲਟ ਦੇ ਰਹਿੰਦੇ ਹਨ। ਜਦ ਘਰ ਦੇ ਭੇਤੀ ਦੁਸ਼ਮਣ ਨਾਲ ਰਲਦੇ ਹਨ ਤਾਂ ਲੰਕਾ ਢਹਿੰਦੀ ਹੈ। ਜੰਗ ਦੇ ਮੈਦਾਨ ਵਿੱਚ ਕੋਈ ਸਿੱਧੀ ਲੜ੍ਹਾਈ ਜਿੱਤ ਨਹੀਂ ਸਕਦਾ। ਜੰਗ ਹਮੇਸ਼ਾ ਛਲ, ਕਪਟ ਤੇ ਧੋਖੇ ਨਾਲ ਜਿੱਤੀ ਜਾਂਦੀ ਹੈ। ਹੁਣ ਜੰਗ ਹਥਿਆਰਾਂ ਦੇ ਨਾਲ ਨਹੀਂ, ਵਿਚਾਰਾਂ ਨਾਲ ਲੜੀ ਜਾਂਦੀ ਹੈ। ਚੰਗੇ ਵਿਚਾਰ ਪੈਦਾ ਕਰਨ ਲਈ ਚੰਗੀ ਸੋਚ ਤੇ ਭਵਿੱਖਮੁਖੀ ਯੋਜਨਾ ਦਾ ਹੋਣਾ ਜਰੂਰੀ ਹੈ। ਫਸਲ ਇਕ ਦਿਨ ਵਿੱਚ ਰੋਟੀ ਨਹੀਂ ਬਣਦੀ। ਰੋਟੀ ਦਾ ਸਫਰ ਬਹੁਤ ਲੰਮਾ ਹੈ। ਬੀਜ, ਧਰਤੀ, ਪਾਣੀ ਧੁੱਪ ਤੇ ਮਿਹਨਤ ਨਾਲ ਕੀਤੀ ਤਪੱਸਿਆ ਹੀ ਅਨਾਜ ਰੋਟੀ ਤੱਕ ਪੁਜਦਾ ਹੈ। ਰੋਟੀ ਦਰਖ਼ਤਾਂ ਨੂੰ ਨਹੀਂ ਲੱਗਦੀ। ਰੋਟੀ ਧਰਤੀ ਮਾਤਾ ਜੰਮਦੀ ਹੈ, ਕਿਰਤੀ ਉਸਦੀ ਪਰਵਿਸ਼ ਕਰਦਾ ਹੈ। ਧਰਤੀ ਦਾ ਦੇਣ ਕੋਈ ਨਹੀਂ ਦੇ ਸਕਦਾ। ਧਰਤੀ ਮਿੱਟੀ ਹੈ ਤੇ ਅਸੀਂ ਮਿੱਟੀ ਦਾ ਵੀ ਮੁੱਲ ਵੱਟੀ ਜਾ ਰਹੇ ਹਾਂ। ਜ਼ਮੀਨ ਜੱਟ ਦੀ ਮਾਂ ਹੁੰਦੀ ਹੈ, ਅਸੀਂ ਆਪਣੀ ਮਾਂ ਨੂੰ ਵੇਚ ਰਹੇ ਹਾਂ। ਮਿੱਟੀ ਦਾ ਕੋਈ ਮੁੱਲ ਨਹੀਂ ਹੁੰਦਾ। ਸਦਾ ਗਰਜ਼ਾਂ ਵਿਕਦੀਆਂ ਹਨ। ਧਰਤੀ ਨੂੰ ਕੋਈ ਖਰੀਦ ਨਹੀਂ ਸਕਦਾ। ਧਰਤੀ ਨਾ ਘਟਦੀ ਨਾ ਵੱਧਦੀ ਹੈ। ਜੇ ਕੁੱਝ ਵੱਧ ਦਾ ਤਾਂ ਮਨੁੱਖ ਦੀ ਲਾਲਸਾ ਵੱਧਦੀ ਹੈ । ਲਾਲਸਾ ਦਾ ਪੇਟ ਨਹੀ ਹੁੰਦੇ। ਜਿਵੇਂ ਬੰਦੂਕਾਂ ਦੇ ਢਿੱਡ ਹੀਂ ਹੁੰਦੇ। ਚੁੱਪ ਸ਼ਾਂਤੀ ਦੀ ਨਹੀਂ ਤੂਫਾਨ ਦੀ ਹੁੰਦੀ ਹੈ। ਸ਼ੋਰ ਤੇ ਜ਼ੋਰ ਹੰਕਾਰ ਦਾ ਹੁੰਦਾ ਹੈ। ਚੁੱਪ ਆਵਾਜ਼ਹੀਣ ਨਹੀਂ ਹੁੰਦੀ । ਸੋਚ ਕਦੇ ਮਰਦੀ ਨਹੀਂ। ਰਾਤ ਕੋਈ ਲੰਮੀ ਨਹੀਂ ਹੁੰਦੀ । ਹਨੇਰਾ ਸਦੀਵੀ ਨਹੀਂ ਹੁੰਦਾ। ਜਦ ਧਰਤੀ ਪਾਸਾ ਪਲਟਦੀ ਹੈ ਤਾਂ ਚਾਨਣ ਹੁੰਦਾ ਹੈ। ਸੁੱਤਾ ਨਾਗ ਤੇ ਸੋਚ ਜਗਾਉਣ ਲਈ ਸਪੇਰਾ ਬੀਨ ਵਜਾਉਂਦਾ ਹੈ। ਸੱਪ ਬੀਨ ਦੀ ਆਵਾਜ਼ ਦੇ ਨਾਲ ਸਗੋਂ ਤਨ ਦੀਆਂ ਤਰੰਗਾਂ ਨਾਲ ਮੇਲਦਾ ਹੈ। ਜਿਵੇਂ ਸੱਪ ਦੇ ਕੰਨ ਨਹੀਂ ਹੁੰਦੇ ਉਸੇ ਤਰ੍ਹਾਂ ਸਮਾਜ ਬਹਿਰਾ ਨਹੀਂ ਹੁੰਦਾ ਪਰ ਬਹਿਰਾ ਹੋਣ ਦਾ ਛੜਯੰਤਰ ਰਚਦਾ ਹੈ। ਘੜਾ ਭਰ ਕੇ ਡੁੱਬ ਦਾ ਹੈ। ਤਗੜੇ ਦਾ ਸਦਾ ਹੀ ਸੱਤੀਂ ਵੀਹਾਂ ਸੌ ਨਹੀਂ ਹੁੰਦਾ । ਜਦ ਕਿਰਤੀ ਨੂੰ ਮੁੜਕੇ ਦੇ ਮਹਿਕ ਦੀ ਤਾਕਤ ਦਾ ਪਤਾ ਲੱਗਦਾ ਹੈ ਤਾਂ ਕੋਈ ਬਾਬਾ ਬੰਦਾ ਬਹਾਦਰ ਬਣ ਕੇ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦੇਂਦਾ ਹੈ। ਕੋਈ ਮਨੁੱਖ ਅਚਾਨਕ ਬੰਦਾ ਸਿੰਘ ਬਹਾਦਰ ਨਹੀਂ ਬਣਦਾ। ਮਨੁੱਖ ਨੂੰ ਬੰਦਾ ਬਣਾਉਣ ਦੇ ਲਈ ਬਹੁਤ ਕੁੱਝ ਵਾਪਰਨਾ ਪੈਦਾ ਹੈ। ਕਿਸੇ ਲਈ ਕੁੱਝ ਉਹ ਹੀ ਵਾਰ ਸਕਦਾ ਹੈ, ਜਿਸ ਦੇ ਕੋਲ ਤਿਆਗ ਹੋਵੇ। ਤਿਆਗੀ ਹੀ ਤੇਗ ਬਹਾਦਰ ਬਣਦਾ ਹੈ। ਸੀਸ ਤਲੀ ਉਤੇ ਉਹ ਹੀ ਰੱਖ ਕੇ ਤੁਰ ਸਕਦਾ, ਜਿਸਦੇ ਕੋਲ ਆਪਣਾ ਸੀਸ ਹੋਵੇ। ਬਹੁਗਿਣਤੀ ਤਾਂ ਬਿਨ੍ਹਾਂ ਸੀਸ ਦੇ ਧੜ ਚੁੱਕੀ ਫਿਰਦੀ ਹੈ। ਫਿਰਨ ਤੇ ਚਰਨ ਵਾਲਾ ਮਨੁੱਖ ਬੰਦਾ ਨਹੀਂ ਬਣ ਸਕਦਾ। ਜਦ ਮਨੁੱਖ ਨੂੰ ਆਪਣੇ ਹੀ ਅੰਦਰ ਸੁੱਤੀ ਅੱਗ ਦਾ ਪਤਾ ਲੱਗਦਾ ਹੈ ਤੇ ਉਹ ਭਾਂਬੜ ਆਪ ਨਹੀਂ ਬਲਦਾ ਸਗੋਂ ਗਿਆਨ ਦੇ ਦੀਵੇ ਜਗਾਉਦਾ ਹੈ। ਗਿਆਨ ਡਿਗਰੀਆਂ ਨਾਲ ਨਹੀਂ ਤਜਰਬਿਆਂ ਨਾਲ ਆਉਂਦਾ ਹੈ। ਗਿਆਨ ਜਿਲਦਾਂ ਤੇ ਬਗੈਰ ਜਿਲਦਾਂ ਵਾਲੀਆਂ ਕਿਤਾਬਾਂ ਪੜ੍ਹਨ ਨਾਲ ਆਉਂਦਾ ਹੈ। ਜਦ ਕੂੜ ਪ੍ਰਧਾਨ ਹੋ ਜਾਵੇ ਤਾਂ ਫਿਰ ਕੋਈ ਚੀਕ ਬੁਲਬਲੀ ਮਾਰਦਾ ਹੈ। ਜੰਗਲਾਂ ਦੇ ਵਿੱਚ ਸ਼ਿਕਾਰ ਹਥਿਆਰਾਂ ਨਾਲ ਨਹੀਂ ਸੋਚ ਤੇ ਸਮਝਦਾਰੀ ਨਾਲ ਹੁੰਦਾ ਹੈ। ਅੱਖ ਵਿੱਚ ਅੱਖ ਪਾ ਕੇ ਗੱਲ ਉਹ ਕਰਦਾ ਹੈ ਜਿਸਦੇ ਮਨ ਵਿੱਚ ਖੋਟ ਨਾ ਹੋਵੇ। ਨੀਵੀਂ ਪਾ ਕੇ

ਕੂੜ ਫਿਰੇ ਪ੍ਰਧਾਨ ਵੇ ਲਾਲੋ/ਬੁੱਧ ਸਿੰਘ ਨੀਲੋਂ Read More »