July 2, 2024

ਇੰਟਰਨੈਟ ਕਿਤਾਬ ਪੰਜਾਬ, ਪ੍ਰਵਾਸ, ਧਰਤੀ ਮਾਂ ਅਤੇ ਸਰਦਾਰ ਤੋਂ ਸੀਰੀ ਦੇ ਦਰਦਾਂ ਦੀ ਹੂਕ ਹੈ-ਕੁਲਵੰਤ ਸਿੰਘ ਖੈਰਾਬਾਦੀ

ਮੀਡੀਆ ਅਦਾਰੇ ‘ਰੇਡੀਓ ਸਪਾਈਸ’ ਉਤੇ ਕਹਾਣੀ ਸੰਗÇ੍ਰਹ ਦਾ ਪੋਸਟਰ ਜਾਰੀ ਔਕਲੈਂਡ, 02 ਜੁਲਾਈ 2024 (ਹਰਜਿੰਦਰ ਸਿੰਘ ਬਸਿਆਲਾ)ਨਿਊਜ਼ੀਲੈਂਡ ਦੇ ਵਿਚ ਇਕ ਮਿਹਨਤਕਸ਼ ਸਖਸ਼ੀਅਤ, ਗੁਰੂ ਘਰ ਦੇ ਕੀਰਤਨਕਾਰ ਅਤੇ ਧਾਰਮਿਕ ਰੇਡੀਓ ਪੇਸ਼ਕਾਰ ਵਜੋਂ ਵਿਚਰਦੇ ਸ. ਕੁਲਵੰਤ ਸਿੰਘ ਖੈਰਾਬਾਦੀ ਨੇ ਆਪਣੇ ਜੀਵਨ ਦਾ ਇਕ ਨਵਾਂ ਅਧਿਆਏ ਲਿਖਦਿਆਂ ਕਹਾਣੀਆਂ ਰਚਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਪਿੰਡੇ ’ਤੇ ਹੰਢਾਈਆਂ ਘਟਨਾਵਾਂ, ਪੰਜਾਬ ਵੱਲ ਮੁੜਦੀਆਂ ਵਾਗਾਂ ਵੇਲੇ ਆਉਂਦੇ ਠੰਡੇ-ਤੱਤੇ ਹਵਾ ਦੇ ਬੁੱਲ੍ਹਿਆਂ ਨੂੰ ਉਨ੍ਹਾਂ ਨੇ ਪੰਜ ਕਹਾਣੀਆਂ ਦੇ ਵਿਚ ਕੈਦ ਕਰਕੇ ਪੰਜਾਬ ਦੀ ਖੁਸ਼ਬੋ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਕਹਾਣੀਆਂ ਦੇ ਸਿਰਲੇਖ ਹਨ ਦੋ ਪ੍ਰਵਾਸੀ, ਸੇਹ ਦਾ ਤੱਕਲਾ, ਵਹਿੰਦਾ ਪੰਜਾਬ, ਧਰਤੀ ਮਾਂ ਬੁਲਾਉਂਦੀ ਏ ਅਤੇ ਸਰਦਾਰ ਤੋਂ ਸੀਰੀ। ਪਿਛਲੇ 25-30 ਸਾਲਾਂ ਦੌਰਾਨ ਪੰਜਾਬ ਤੋਂ ਵਿਦੇਸ਼ਾਂ ਵੱਲ ਜੋ ਪ੍ਰਵਾਸ ਹੋਇਆ ਹੈ, ਉਸਨੂੰ ਲੈ ਕੇ ਪੰਜਾਬ ਅਤੇ ਪਏ ਅਸਰ ਦਾ ਇਨ੍ਹਾਂ ਕਹਾਣੀਆਂ ਦੇ ਵਿਚ ਵਰਨਣ ਹੈ। ਦੁੱਖਾਂ ਸੁੱਖਾਂ ਦੀ ਕਹਾਣੀ ਤੁਹਾਡੇ ਲਾਗਿਓਂ ਹੋ ਕੇ ਲੰਘਣ ਦਾ ਪੂਰਾ ਅਨੁਭਵ ਕਰਾਉਂਦੀ ਹੈ। ਆਧੁਨਿਕ ਯੁੱਗ ਦੇ ਹਾਣਦਾ ਹੁੰਦਿਆ ਉਨ੍ਹਾਂ ਇਹ ਕਹਾਣੀ ਸੰਗ੍ਰਹਿ ਇੰਟਰਨੈਟ ਉਤੇ ਉਪਬਲਧ ਕਰਵਾਇਆ ਹੈ ਤਾਂ ਕਿ ਸਾਰੇ ਕਿਸੇ ਵੀ ਥਾਂ ਪੜ੍ਹ ਸਕਣ। ਬੀਤੇ ਕੱਲ੍ਹ ਇਸ ਕਹਾਣੀ ਸੰਗ੍ਰਹਿ ਦਾ ਪੋਸਟਰ ਰੇਡੀਓ ਸਪਾਈਸ ਦੇ ਵਿਹੜੇ ਜਾਰੀ ਕੀਤਾ ਗਿਆ। ਇਸ ਮੌਕੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਨਵਤੇਜ ਸਿੰਘ ਰੰਧਾਵਾ, ਸ. ਗੁਰਸਿਮਰਨ ਸਿੰਘ ਮਿੰਟੂ, ਸ. ਰਘਬੀਰ ਸਿੰਘ ਜੇ.ਪੀ., ਭਾਈ ਦਵਿੰਦਰ ਸਿੰਘ, ਬਾਬਾ ਗੁਰਚਰਨ ਸਿੰਘ, ਸ. ਕਰਨੈਲ ਸਿੰਘ ਜੇ.ਪੀ. ਅਤੇ ਕੂਕ ਪੰਜਾਬੀ ਤੋਂ ਮੈਡਮ ਕੁਲਵੰਤ ਕੌਰ ਹਾਜ਼ਿਰ ਸਨ।

ਇੰਟਰਨੈਟ ਕਿਤਾਬ ਪੰਜਾਬ, ਪ੍ਰਵਾਸ, ਧਰਤੀ ਮਾਂ ਅਤੇ ਸਰਦਾਰ ਤੋਂ ਸੀਰੀ ਦੇ ਦਰਦਾਂ ਦੀ ਹੂਕ ਹੈ-ਕੁਲਵੰਤ ਸਿੰਘ ਖੈਰਾਬਾਦੀ Read More »

ਨਿਊਜ਼ੀਲੈਂਡ ਵਾਲੀਵਾਲ ਸ਼ੂਟਿੰਗ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਪਲੇਠੀ ਚੋਣ

14 ਜੁਲਾਈ ਦੇ ਵਾਲੀਵਾਲ ਮੈਚਾਂ ਦੀ ਚੱਲ ਰਹੀ ਹੈ ਤਿਆਰੀ ਔਕਲੈਂਡ, 02 ਜੁਲਾਈ 2024 (ਹਰਜਿੰਦਰ ਸਿੰਘ ਬਸਿਆਲਾ)ਵੱਖ-ਵੱਖ ਖੇਡਾਂ ਦੇ ਵੱਖ-ਵੱਖ ਨਿਯਮ ਤੇ ਸ਼ਰਤਾਂ ਹੁੰਦੀਆਂ ਹਨ। ਇਹ ਨਿਯਮ ਅਤੇ ਸ਼ਰਤਾਂ ਖੇਡਾਂ ਦੌਰਾਨ ਪੂਰੀ ਤਰ੍ਹਾਂ ਲਾਗੂ ਹੋਣ, ਇਸ ਕਾਰਜ ਦੇ ਲਈ ਸਬੰਧਿਤ ਫੈਡਰੇਸ਼ਨਾਂ ਆਪਣਾ ਯੋਗਦਾਨ ਪਾਉਂਦੀਆਂ ਹਨ। ਨਿਊਜ਼ੀਲੈਂਡ ਦੇ ਵਿਚ ਵਾਲੀਵਾਲ ਸ਼ੂਟਿੰਗ ਵੀ ਕਾਫੀ ਪ੍ਰਚਲਿਤ ਹੋ ਚੁੱਕੀ ਹੈ ਅਤੇ ਹੁਣ ਇਸਦੇ ਵਾਸਤੇ ਵੀ ਬਣੀ ਹੋਈ ‘ਨਿਊਜ਼ੀਲੈਂਡ ਵਾਲੀਵਾਲ ਸ਼ੂਟਿੰਗ ਫੈਡਰੇਸ਼ਨ ਇਨਕਾਰਪੋਰੇਟਿਡ’ ਸਰਗਰਮ ਹੋ ਚੁੱਕੀ ਹੈ। ਪਿਛਲੇ ਦਿਨੀਂ ਇਸਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਦੇ ਵਿਚ ਪ੍ਰਧਾਨ ਸ. ਹਰਜੀਤ ਸਿੰਘ (ਹੈਰੀ ਮੜ੍ਹਾਕ), ਉਪ ਪ੍ਰਧਾਨ ਸ. ਅਮਨ ਬਰਾੜ, ਸਕੱਤਰ ਸ. ਲਖਵਿੰਦਰ ਜਟਾਣਾ, ਸਹਾਇਕ ਸਕੱਤਰ ਸ. ਦਿਲਰਾਜ ਸਿੰਘ, ਖਜ਼ਾਨਚੀ ਸ. ਜਸਮੀਤ ਸਿੰਘ ਅਤੇ ਚੀਫ ਐਗਜ਼ੀਕਿਊਟਿਵ ਆਫੀਸਰ ਸ. ਅਮਨਜੋਤ ਸਿੰਘ ਨੂੰ ਬਣਾਇਆ ਗਿਆ। ਇਹ ਫੈਡਰੇਸ਼ਨ ਪਿਛਲੇ ਸਾਲ ਬਣਾਈ ਗਈ ਸੀ ਅਤੇ ਹੁਣ ਇਸਦੀਆਂ ਪਲੇਠੀਆਂ ਜ਼ਿੰਮੇਵਾਰੀਆਂ ਵੰਡੀਆ ਗਈਆਂ ਹਨ। 14 ਜੁਲਾਈ ਨੂੰ 11 ਵਜੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਵਾਲੀਵਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਵਾਲੀਵਾਲ ਫੈਡਰੇਸ਼ਨ ਇਸਦੇ ਵਿਚ ਅਹਿਮ ਯੋਗਦਾਨ ਪਾਏਗੀ।

ਨਿਊਜ਼ੀਲੈਂਡ ਵਾਲੀਵਾਲ ਸ਼ੂਟਿੰਗ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਪਲੇਠੀ ਚੋਣ Read More »

ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ

ਹਲਕੇ ਦੇ ਪਿੰਡ ਅਜਾਇਬਵਾਲੀ ਵਿੱਚ ਹੰਸਲੀ ਡਰੇਨ ਦੇ ਉਸਾਰੀ ਅਧੀਨ ਪੁਲ ਕਾਰਨ ਠੇਕੇਦਾਰ ਵੱਲੋਂ ਡਰੇਨ ਵਿੱਚ ਮਿੱਟੀ ਦੇ ਲਾਏ ਢੇਰਾਂ ਕਰਕੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਡੁੱਬ ਗਈ। ਦੂਜੇ ਪਾਸੇ ਫ਼ਸਲ ਡੁੱਬਣ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸਬੰਧਤ ਮਹਿਕਮੇ ਅਤੇ ਠੇਕੇਦਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਪਹੁੰਚੇ ਕਾਂਗਰਸ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਮਹਿਕਮੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ ਕਿ ਠੇਕੇਦਾਰ ਤੇ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਸ ਪੁਲ ਦਾ ਨਿਰਮਾਣ ਸਹੀ ਢੰਗ ਨਾਲ ਤੇ ਸਮੇਂ ਸਿਰ ਨਹੀਂ ਹੋ ਰਿਹਾ ਅਤੇ ਨਾ ਹੀ ਰਾਹਗੀਰਾਂ ਵਾਸਤੇ ਆਉਣ ਜਾਣ ਲਈ ਕੋਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਡਰੇਨ ਵਿੱਚ ਮਿੱਟੀ ਸੁੱਟੀ ਗਈ ਹੈ ਅਤੇ ਆਰਜ਼ੀ ਕਮਰੇ ਬਣਾਉਣ ਕਾਰਨ ਮੀਂਹ ਪੈਣ ਕਰਕੇ ਆਏ ਪਾਣੀ ਦਾ ਅੱਗੇ ਨਿਕਾਸ ਨਾ ਹੋਣ ਕਾਰਨ ਸਾਰਾ ਪਾਣੀ ਖੇਤਾਂ ’ਚ ਦਾਖਲ ਹੋ ਗਿਆ। ਉਨ੍ਹਾਂ ਕਿਹਾ ਕਿ ਪਿੰਡ ਦੀ ਕੋਈ 250 ਏਕੜ ਜ਼ਮੀਨ ਵਿਚ ਪਾਣੀ ਭਰਨ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਕਿ ਇਹ ਸੜਕ ਹਲਕੇ ਦੀ ਸਭ ਤੋਂ ਵੱਧ ਚੱਲਣ ਵਾਲੀ ਹੈ ਕਿਉਂਕਿ ਹਰੇਕ ਵਿਅਕਤੀ ਨੂੰ ਤਹਿਸੀਲ, ਬੀਡੀਪੀਓ, ਡੀਐੱਸਪੀ , ਥਾਣਾ ਮਜੀਠਾ, ਸਿਵਲ ਹਸਪਤਾਲ ਤੇ ਹੋਰਨਾ ਕੰਮਾਂ ਲਈ ਵੀ ਇੱਥੋਂ ਜਾਣਾ ਪੈਂਦਾ ਹੈ ਪਰ ਕੁੰਭਕਰਨੀ ਨੀਂਦ ਸੁੱਤੀ ਇਸ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਇਸ ਬਾਰੇ ਪਿੰਡ ਦੇ ਕਿਸਾਨ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਜੇਕਰ ਅਣਗਹਿਲੀ ਵਰਤਣ ਵਾਲੇ ਸਬੰਧਤ ਅਧਿਕਾਰੀਆਂ ਤੇ ਠੇਕੇਦਾਰ ਵਿਰੁੱਧ ਕਾਰਵਾਈ ਨਾ ਹੋਈ ਤਾਂ ਉਹ ਕਿਸਾਨ ਯੂਨੀਅਨਾਂ ਦੀ ਮਦਦ ਨਾਲ ਪੰਜਾਬ ਸਰਕਾਰ ਵਿਰੁੱਧ ਇਸ ਪੁਲ ’ਤੇ ਪੱਕਾ ਮੋਰਚਾ ਲਾਉਣਗੇ ਅਤੇ ਸਰਕਾਰ ਕੋਲੋਂ ਹੋਏ ਨੁਕਸਾਨ ਦੀ ਭਰਪਾਈ ਵੀ ਕਰਵਾਈ ਜਾਵੇਗੀ। ਇਸ ਮੌਕੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ Read More »

ਕੈਨੇਡਾ ਵਾਸੀਆਂ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ

ਕੈਨੇਡਾ ਨੂੰ ਸੰਵਿਧਾਨਕ ਦਰਜਾ ਮਿਲਣ ਦੀ 157ਵੀਂ ਵਰ੍ਹੇਗੰਢ ਮੌਕੇ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਗਏ। ਲੋਕਾਂ ਨੇ ਆਪਣੇ ਘਰਾਂ ’ਤੇ ਕੌਮੀ ਝੰਡਾ ਲਹਿਰਾ ਕੇ ਜਸ਼ਨਾਂ ਵਿਚ ਸ਼ਮੂਲੀਅਤ ਕੀਤੀ। ਸਰਕਾਰੀ ਛੁੱਟੀ ਹੋਣ ਕਰਕੇ ਬਹੁਤੇ ਦਫ਼ਤਰ ਅੱਜ ਬੰਦ ਸਨ ਪਰ ਹਰ ਐਤਵਾਰ ਖੁੱਲ੍ਹਣ ਵਾਲੇ ਕਈ ਵੱਡੇ ਵਪਾਰਕ ਅਦਾਰਿਆਂ ਨੇ ਵੀ ਅੱਜ ਛੁੱਟੀ ਦਾ ਐਲਾਨ ਕੀਤਾ ਹੋਇਆ ਸੀ। ਸੜਕਾਂ ’ਤੇ ਆਵਾਜਾਈ ਆਮ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਦੇਖੀ ਗਈ ਪਰ ਪਾਰਕਾਂ ਤੇ ਖਾਣ-ਪੀਣ ਵਾਲੀਆਂ ਥਾਵਾਂ ’ਤੇ ਕਾਫੀ ਰੌਣਕ ਰਹੀ। ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਲੋਕਾਂ ਨੂੰ ਵਧਾਈ ਸੰਦੇਸ਼ ਦਿੱਤੇ ਅਤੇ ਕਈ ਨਵੀਆਂ ਸਕੀਮਾਂ ਦੇ ਐਲਾਨ ਕੀਤੇ। ਜ਼ਿਕਰਯੋਗ ਹੈ ਕਿ ਪਹਿਲੀ ਜੁਲਾਈ 1867 ਨੂੰ ਕੈਨੇਡਾ ਦੀਆਂ ਵੱਖ ਵੱਖ ਰਿਆਸਤਾਂ ਨੂੰ ਸੰਗਠਿਤ ਕਰ ਕੇ ਦੇਸ਼ ਦੇ ਰੂਪ ਵਿਚ ਸੰਵਿਧਾਨਕ ਦਰਜਾ ਮਿਲਿਆ ਸੀ।

ਕੈਨੇਡਾ ਵਾਸੀਆਂ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ Read More »

ਕੇਜਰੀਵਾਲ ਦੀ ਪਟੀਸ਼ਨ ’ਤੇ ਅੱਜ ਸੁਣਵਾਈ ਕਰੇਗਾ ਹਾਈ ਕੋਰਟ

ਦਿੱਲੀ ਹਾਈ ਕੋਰਟ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ’ਚ ਸੀਬੀਆਈ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ ’ਤੇ 2 ਜੁਲਾਈ ਨੂੰ ਸੁਣਵਾਈ ਕਰੇਗਾ। ਇਹ ਪਟੀਸ਼ਨ ਅੱਜ ਦਾਇਰ ਕੀਤੀ ਗਈ ਹੈ ਅਤੇ ਇਸ ਨੂੰ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਹੇਠਲੀ ਅਦਾਲਤ ਦੇ 26 ਜੂਨ ਦੇ ਉਸ ਹੁਕਮ ਨੂੰ ਵੀ ਚੁਣੌਤੀ ਦਿੱਤੀ ਹੈ ਜਿਸ ਤਹਿਤ ਉਨ੍ਹਾਂ ਨੂੰ ਸੀਬੀਆਈ ਦੀ ਤਿੰਨ ਦਿਨ ਦੀ ਹਿਰਾਸਤ ’ਚ ਭੇਜਿਆ ਗਿਆ ਸੀ। ਹੇਠਲੀ ਅਦਾਲਤ ਨੇ ਕੇਜਰੀਵਾਲ ਨੂੰ 29 ਜੁਲਾਈ ਨੂੰ 12 ਜੁਲਾਈ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਸੀ। ਕੇਜਰੀਵਾਲ ਨੂੰ ਸੀਬੀਆਈ ਨੇ 26 ਜੂਨ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹ ਈਡੀ ਵੱਲੋਂ ਦਰਜ ਮਨੀ ਲਾਂਡਰਿੰਗ ਦੇ ਇੱਕ ਕੇਸ ਵਿੱਚ ਉੱਥੇ ਨਿਆਂਇਕ ਹਿਰਾਸਤ ਵਿੱਚ ਸਨ। ਸੀਬੀਆਈ ਨੇ ਹੇਠਲੀ ਅਦਾਲਤ ’ਚ ਦਾਅਵਾ ਕੀਤਾ ਸੀ ਕਿ ‘ਆਪ’ ਮੁਖੀ ਨੇ ਜਾਂਚ ’ਚ ਸਹਿਯੋਗ ਨਹੀਂ ਕੀਤਾ ਅਤੇ ਜਾਣ-ਬੁੱਝ ਕੇ ਟਾਲ-ਮਟੋਲ ਵਾਲੇ ਜਵਾਬ ਦਿੱਤੇ।

ਕੇਜਰੀਵਾਲ ਦੀ ਪਟੀਸ਼ਨ ’ਤੇ ਅੱਜ ਸੁਣਵਾਈ ਕਰੇਗਾ ਹਾਈ ਕੋਰਟ Read More »

ਨੀਟ-ਯੂਜੀ ਦੀ ਮੁੜ ਲਈ ਪ੍ਰੀਖਿਆ ਦਾ ਨਤੀਜਾ ਐਲਾਨਿਆ

ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਮੁੜ ਲਈ ਨੀਟ ਯੂਜੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। ਇਸ ਪ੍ਰੀਖਿਆ ਤੋਂ ਬਾਅਦ ਸਿਖਰਲਾ ਰੈਂਕ ਹਾਸਲ ਵਾਲੇ ਉਮੀਦਵਾਰਾਂ ਦੀ ਗਿਣਤੀ 67 ਤੋਂ ਘਟ ਕੇ 61 ਰਹਿ ਗਈ ਹੈ। ਇਹ ਪ੍ਰੀਖਿਆ ਗਰੇਸ ਅੰਕ ਹਾਸਲ ਕਰਨ ਵਾਲੇ 1,563 ਉਮੀਦਵਾਰਾਂ ਲਈ ਕਰਵਾਈ ਗਈ ਸੀ ਜਿਨ੍ਹਾਂ ਵਿਚੋਂ 813 ਵਿਦਿਆਰਥੀ ਪ੍ਰੀਖਿਆ ਦੇਣ ਆਏ ਸਨ। ਜ਼ਿਕਰਯੋਗ ਹੈ ਕਿ ਛੇ ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਦੇਰੀ ਨਾਲ ਸ਼ੁਰੂ ਹੋਈ ਸੀ ਜਿਸ ਦੀ ਭਰਪਾਈ ਲਈ ਪਹਿਲਾਂ ਗਰੇਸ ਅੰਕ ਦਿੱਤੇ ਗਏ ਸਨ। ਇਸ ਵਿਚ 6 ਉਮੀਦਵਾਰਾਂ ਨੇ ਪੂਰੇ 720 ਅੰਕ ਪ੍ਰਾਪਤ ਕੀਤੇ ਸਨ। ਉਨ੍ਹਾਂ ਵਿੱਚੋਂ ਪੰਜ ਨੇ ਮੁੜ ਪ੍ਰੀਖਿਆ ਦਿੱਤੀ ਜਦੋਂਕਿ ਇੱਕ ਨੇ ਗਰੇਸ ਅੰਕਾਂ ਦਾ ਵਿਕਲਪ ਨਹੀਂ ਚੁਣਿਆ। ਇਨ੍ਹਾਂ ਪੰਜ ਉਮੀਦਵਾਰਾਂ ਵਿੱਚੋਂ ਕੋਈ ਵੀ ਮੁੜ ਪ੍ਰੀਖਿਆ ਵਿੱਚ 720 ਅੰਕ ਹਾਸਲ ਨਹੀਂ ਕਰ ਸਕਿਆ।

ਨੀਟ-ਯੂਜੀ ਦੀ ਮੁੜ ਲਈ ਪ੍ਰੀਖਿਆ ਦਾ ਨਤੀਜਾ ਐਲਾਨਿਆ Read More »

ਯੂਪੀਐੱਸਸੀ ਨੇ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਦਾ ਐਲਾਨਿਆ ਨਤੀਜਾ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਸਿਵਲ ਸਰਵਿਸਿਜ਼ (ਪ੍ਰੀਲਿਮਨਰੀ) ਪ੍ਰੀਖਿਆ 2024 ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। ਇਹ ਪ੍ਰੀਖਿਆ 16 ਜੂਨ ਨੂੰ ਲਈ ਗਈ ਸੀ। ਯੂਪੀਐਸਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪ੍ਰੀਖਿਆ ਦੇ ਅੰਕ, ਕੱਟ ਆਫ ਅਤੇ ਉੱਤਰ ਕੁੰਜੀਆਂ ਸਿਵਲ ਸੇਵਾਵਾਂ ਪ੍ਰੀਖਿਆ ਅਤੇ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ ਦੀ ਸਮੁੱਚੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਹੀ ਯੂਪੀਐਸਸੀ ਦੀ ਵੈਬਸਾਈਟ ’ਤੇ ਅਪਲੋਡ ਕੀਤੇ ਜਾਣਗੇ।

ਯੂਪੀਐੱਸਸੀ ਨੇ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਦਾ ਐਲਾਨਿਆ ਨਤੀਜਾ Read More »

ਮੇਧਾ ਪਾਟਕਰ ਨੂੰ ਪੰਜ ਮਹੀਨਿਆਂ ਦੀ ਜੇਲ੍

ਇਥੋਂ ਦੀ ਇਕ ਅਦਾਲਤ ਨੇ ਸਮਾਜਕ ਕਾਰਕੁਨ ਮੇਧਾ ਪਾਟਕਰ ਨੂੰ 23 ਸਾਲ ਪੁਰਾਣੇ ਮਾਣਹਾਨੀ ਕੇਸ ’ਚ ਪੰਜ ਮਹੀਨਿਆਂ ਦੀ ਸਾਧਾਰਨ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੈਟਰੋਪਾਲਿਟਨ ਮੈਜਿਸਟਰੇਟ ਰਾਘਵ ਸ਼ਰਮਾ ਨੇ ਪਾਟਕਰ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਉਂਜ ਅਦਾਲਤ ਨੇ ਸਜ਼ਾ ਇਕ ਮਹੀਨੇ ਲਈ ਮੁਅੱਤਲ ਕੀਤੀ ਹੈ ਤਾਂ ਜੋ ਮੇਧਾ ਪਾਟਕਰ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ ਕਰ ਸਕੇ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਜਦੋਂ ਗੁਜਰਾਤ ’ਚ ਇਕ ਐੱਨਜੀਓ ਦੇ ਮੁਖੀ ਸਨ ਤਾਂ ਉਨ੍ਹਾਂ ਮੇਧਾ ਪਾਟਕਰ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਅਦਾਲਤ ਨੇ 24 ਮਈ ਨੂੰ ਕਿਹਾ ਸੀ ਕਿ ਸਕਸੈਨਾ ਨੂੰ ਦੇਸ਼ਭਗਤ ਨਹੀਂ ਸਗੋਂ ‘ਕਾਇਰ’ ਆਖਣ ਵਾਲਾ ਅਤੇ ਹਵਾਲਾ ਲੈਣ-ਦੇਣ ’ਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਵਾਲੇ ਦੋਸ਼ ਲਗਾਉਣ ਸਬੰਧੀ ਪਾਟਕਰ ਦਾ ਬਿਆਨ ਨਾ ਸਿਰਫ਼ ਮਾਣਹਾਨੀ ਦਾ ਮਾਮਲਾ ਹੈ ਸਗੋਂ ਇਹ ਉਨ੍ਹਾਂ ਬਾਰੇ ਨਾਂਹ-ਪੱਖੀ ਧਾਰਨਾ ਕਾਇਮ ਕਰਨ ਦੀ ਵੀ ਕੋਸ਼ਿਸ਼ ਸੀ। ਪ੍ਰੋਬੇਸ਼ਨ (ਅਜ਼ਮਾਇਸ਼) ’ਤੇ ਰਿਹਾਅ ਕਰਨ ਦੀ ਪਾਟਕਰ ਦੀ ਬੇਨਤੀ ਨੂੰ ਖਾਰਜ ਕਰਦਿਆਂ ਜੱਜ ਨੇ ਕਿਹਾ, ‘‘ਤੱਥਾਂ, ਨੁਕਸਾਨ, ਉਮਰ ਅਤੇ ਬਿਮਾਰੀ (ਮੁਲਜ਼ਮ ਦੀ) ਨੂੰ ਦੇਖਦਿਆਂ ਮੈਂ ਵਧ ਸਜ਼ਾ ਸੁਣਾਉਣ ਦੇ ਪੱਖ ’ਚ ਨਹੀਂ ਹਾਂ।’’ ਉਂਜ ਇਸ ਜੁਰਮ ਲਈ ਵਧ ਤੋਂ ਵਧ ਦੋ ਸਾਲ ਤੱਕ ਦੀ ਸਾਧਾਰਨ ਜੇਲ੍ਹ ਜਾਂ ਜੁਰਮਾਨਾ ਜਾਂ ਦੋਹਾਂ ਦਾ ਪ੍ਰਬੰਧ ਹੈ। ਅਦਾਲਤ ਨੇ ਕਿਹਾ ਸੀ ਕਿ ਇਹ ਦੋਸ਼ ਕਿ ਸ਼ਿਕਾਇਤਕਰਤਾ ਗੁਜਰਾਤ ਦੇ ਲੋਕਾਂ ਅਤੇ ਉਨ੍ਹਾਂ ਦੇ ਵਸੀਲਿਆਂ ਨੂੰ ਵਿਦੇਸ਼ੀ ਹਿੱਤਾਂ ਲਈ ਗਹਿਣੇ ਰੱਖ ਰਿਹਾ ਹੈ, ਉਨ੍ਹਾਂ ਦੀ ਇਮਾਨਦਾਰੀ ਅਤੇ ਜਨਤਕ ਸੇਵਾ ’ਤੇ ਸਿੱਧਾ ਹਮਲਾ ਹੈ। ਪਾਟਕਰ ਅਤੇ ਸਕਸੈਨਾ ਵਿਚਕਾਰ ਸਾਲ 2000 ਤੋਂ ਹੀ ਕਾਨੂੰਨੀ ਜੰਗ ਜਾਰੀ ਹੈ ਜਦੋਂ ਪਾਟਕਰ ਨੇ ਆਪਣੇ ਅਤੇ ਨਰਮਦਾ ਬਚਾਓ ਅੰਦੋਲਨ ਖ਼ਿਲਾਫ਼ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਸਕਸੈਨਾ ਖ਼ਿਲਾਫ਼ ਕੇਸ ਕੀਤਾ ਸੀ। ਸਕਸੈਨਾ ਉਸ ਸਮੇਂ ਅਹਿਮਦਾਬਾਦ ਦੇ ਇਕ ਐੱਨਜੀਓ ‘ਕੌਂਸਲ ਫਾਰ ਸਿਵਲ ਲਿਬਰਟੀਜ਼’ ਦੀ ਅਗਵਾਈ ਕਰ ਰਹੇ ਸਨ।

ਮੇਧਾ ਪਾਟਕਰ ਨੂੰ ਪੰਜ ਮਹੀਨਿਆਂ ਦੀ ਜੇਲ੍ Read More »

ਬਰਤਾਨਵੀ ਕਾਨੂੰਨ ਖਤਮ, ਨਵੀਂ ਫ਼ੌਜਦਾਰੀ ਸੰਹਿਤਾ ਲਾਗੂ

ਤਿੰਨ ਨਵੇਂ ਫ਼ੌਜਦਾਰੀ ਕਾਨੂੰਨ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) 2023, ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ (ਬੀਐੱਨਐੱਸਐੱਸ) 2023 ਅਤੇ ਭਾਰਤੀ ਸਾਕਸ਼ਯ ਅਧਿਨਿਯਮ (ਬੀਐੱਸਏ) ਅੱਜ ਤੋਂ ਦੇਸ਼ ਵਿੱਚ ਲਾਗੂ ਹੋ ਗਏ ਹਨ ਅਤੇ ਇਨ੍ਹਾਂ ਨਾਲ ਭਾਰਤੀ ਫ਼ੌਜਦਾਰੀ ਨਿਆਂ ਪ੍ਰਣਾਲੀ ਵਿੱਚ ਵੱਡੇ ਪੱਧਰ ’ਤੇ ਤਬਦੀਲੀ ਆਏਗੀ। ਇਹ ਨਵੇਂ ਕਾਨੂੰਨ ਬਰਤਾਨਵੀ ਰਾਜ ਦੇ ਕਾਨੂੰਨਾਂ ਕ੍ਰਮਵਾਰ ਇੰਡੀਅਨ ਪੀਨਲ ਕੋਡ, ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ। ਅੱਜ ਤੋਂ ਸਾਰੇ ਨਵੇਂ ਕੇਸ ਆਈਪੀਸੀ ਦੀ ਥਾਂ ਬੀਐੱਨਐੱਸ ਤਹਿਤ ਦਰਜ ਕੀਤੇ ਜਾਣਗੇ। ਹਾਲਾਂਕਿ ਜੋ ਕੇਸ ਇਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਦਰਜ ਕੀਤੇ ਗਏ ਹਨ ਉਨ੍ਹਾਂ ਦੇ ਆਖਰੀ ਨਿਬੇੜੇ ਤੱਕ ਉਨ੍ਹਾਂ ਮਾਮਲਿਆਂ ’ਚ ਪੁਰਾਣੇ ਕਾਨੂੰਨਾਂ ਤਹਿਤ ਮੁਕੱਦਮਾ ਚਲਦਾ ਰਹੇਗਾ। ਨਵੇਂ ਕਾਨੂੰਨਾਂ ਨਾਲ ਇੱਕ ਆਧੁਨਿਕ ਨਿਆਂ ਪ੍ਰਣਾਲੀ ਸਥਾਪਤ ਹੋਵੇਗੀ ਜਿਸ ਵਿੱਚ ‘ਜ਼ੀਰੋ ਐੱਫਆਈਆਰ’, ਪੁਲੀਸ ’ਚ ਆਨਲਾਈਨ ਸ਼ਿਕਾਇਤ ਦਰਜ ਕਰਾਉਣਾ, ਇਲੈਕਟ੍ਰੌਨਿਕਸ ਮਾਧਿਅਮਾਂ ਜਿਵੇਂ ਕਿ ‘ਐੱਸਐਮਐੱਸ’ (ਮੋਬਾਈਲ ਫੋਨ ’ਤੇ ਸੰਦੇਸ਼) ਰਾਹੀਂ ਸੰਮਨ ਭੇਜਣੇ ਅਤੇ ਸਾਰੇ ਗੰਭੀਰ ਅਪਰਾਧਾਂ ਵਾਲੇ ਘਟਨਾ ਸਥਾਨ ਦੀ ਲਾਜ਼ਮੀ ਵੀਡੀਓਗ੍ਰਾਫੀ ਜਿਹੀਆਂ ਮੱਦਾਂ ਸ਼ਾਮਲ ਹੋਣਗੀਆਂ। ‘ਜ਼ੀਰੋ ਐੱਫਆਈਆਰ’ ਨਾਲ ਹੁਣ ਕੋਈ ਵੀ ਵਿਅਕਤੀ ਕਿਸੇ ਵੀ ਥਾਣੇ ’ਚ ਐੱਫਆਈਆਰ ਦਰਜ ਕਰਵਾ ਸਕਦਾ ਹੈ, ਭਾਵੇਂ ਅਪਰਾਧ ਉਸ ਦੇ ਅਧਿਕਾਰ ਖੇਤਰ ’ਚ ਨਾ ਹੋਇਆ ਹੈ। ਇਸ ਨਾਲ ਕਾਨੂੰਨੀ ਕਾਰਵਾਈ ਸ਼ੁਰੂ ਕਰਨ ’ਚ ਹੋਣ ਵਾਲੀ ਦੇਰੀ ਖਤਮ ਹੋ ਜਾਵੇਗੀ ਤੇ ਕੇਸ ਤੁਰੰਤ ਦਰਜ ਕੀਤਾ ਜਾ ਸਕੇਗਾ। ਨਵੇਂ ਕਾਨੂੰਨ ਨਾਲ ਜੁੜਿਆ ਇੱਕ ਦਿਲਚਸਪ ਪੱਖ ਇਹ ਵੀ ਹੈ ਕਿ ਗ੍ਰਿਫ਼ਤਾਰੀ ਦੀ ਸੂਰਤ ਵਿੱਚ ਵਿਅਕਤੀ ਨੂੰ ਆਪਣੀ ਪਸੰਦ ਦੇ ਕਿਸੇ ਵਿਅਕਤੀ ਨੂੰ ਆਪਣੀ ਸਥਿਤੀ ਬਾਰੇ ਸੂਚਿਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕਾਨੂੰਨਾਂ ’ਚ ਕੁਝ ਮੌਜੂਦਾ ਸਮਾਜਿਕ ਸੱਚਾਈਆਂ ਤੇ ਅਪਰਾਧਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸੰਵਿਧਾਨ ਦੇ ਆਦਰਸ਼ਾਂ ਨੂੰ ਧਿਆਨ ’ਚ ਰਖਦਿਆਂ ਇਨ੍ਹਾਂ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਦਾ ਇੱਕ ਤੰਤਰ ਮੁਹੱਈਆ ਕੀਤਾ ਗਿਆ ਹੈ। ਨਵੇਂ ਕਾਨੂੰਨਾਂ ਤਹਿਤ ਫ਼ੌਜਦਾਰੀ ਮਾਮਲਿਆਂ ’ਚ ਫ਼ੈਸਲਾ ਮੁਕੱਦਮਾ ਪੂਰਾ ਹੋਣ ਦੇ 45 ਦਿਨ ਅੰਦਰ ਆਵੇਗਾ ਅਤੇ ਪਹਿਲੀ ਸੁਣਵਾਈ ਦੇ 60 ਦਿਨ ਅੰਦਰ ਦੋਸ਼ ਤੈਅ ਕੀਤੇ ਜਾਣਗੇ। ਜਬਰ ਜਨਾਹ ਪੀੜਤਾਂ ਦਾ ਬਿਆਨ ਹੁਣ ਮਹਿਲਾ ਪੁਲੀਸ ਅਧਿਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਦਰਜ ਕਰੇਗੀ ਅਤੇ ਮੈਡੀਕਲ ਰਿਪੋਰਟ ਸੱਤ ਦਿਨ ਅੰਦਰ ਦੇਣੀ ਹੋਵੇਗੀ। ਨਵੇਂ ਕਾਨੂੰਨਾਂ ’ਚ ਸੰਗਠਿਤ ਅਪਰਾਧਾਂ ਤੇ ਅਤਿਵਾਦੀ ਗਤੀਵਿਧੀਆਂ ਨੂੰ ਪਰਿਭਾਸ਼ਤ ਕੀਤਾ ਗਿਆ ਹੈ, ਰਾਜ ਧਰੋਹ ਦੀ ਥਾਂ ਦੇਸ਼ ਧਰੋਹ ਲਿਆਂਦਾ ਗਿਆ ਹੈ ਅਤੇ ਸਾਰੀਆਂ ਤਲਾਸ਼ੀਆਂ ਤੇ ਜ਼ਬਤੀਆਂ ਦੀ ਕਾਰਵਾਈ ਦੀ ਵੀਡੀਓਗ੍ਰਾਫੀ ਕਰਾਉਣੀ ਲਾਜ਼ਮੀ ਕੀਤੀ ਗਈ ਹੈ। ਮਹਿਲਾਵਾਂ ਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਦਾ ਇੱਕ ਨਵਾਂ ਅਧਿਆਏ ਜੋੜਿਆ ਗਿਆ ਹੈ। ਕਿਸੇ ਬੱਚੇ ਨੂੰ ਖਰੀਦਣਾ ਤੇ ਵੇਚਣਾ ਗੰਭੀਰ ਅਪਰਾਧ ਬਣਾਇਆ ਗਿਆ ਹੈ ਤੇ ਕਿਸੇ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਦੀ ਮੱਦ ਜੋੜੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ‘ਓਵਰਲੈਪ’ ਧਾਰਾਵਾਂ ਦਾ ਆਪਸ ਵਿੱਚ ਰਲੇਵਾਂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਰਲ ਬਣਾਇਆ ਗਿਆ ਹੈ ਤੇ ਇੰਡੀਅਨ ਪੀਨਲ ਕੋਡ ਦੀਆਂ 511 ਮੁਕਾਬਲੇ ਇਸ ਵਿੱਚ ਸਿਰਫ਼ 358 ਧਾਰਾਵਾਂ ਹੋਣਗੀਆਂ। ਸੂਤਰਾਂ ਨੇ ਦੱਸਿਆ ਕਿ ਵਿਆਹ ਦਾ ਝੂਠਾ ਵਾਅਦਾ ਕਰਨ, ਨਾਬਾਲਗ ਨਾਲ ਜਬਰ ਜਨਾਹ, ਹਜੂਮੀ ਕਤਲ, ਝਪਟਮਾਰੀ ਆਦਿ ਦੇ ਕੇਸ ਦਰਜ ਕੀਤੇ ਜਾਂਦੇ ਹਨ ਪਰ ਮੌਜੂਦਾ ਇੰਡੀਅਨ ਪੀਨਲ ਕੋਡ ’ਚ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸਨ। ਉਨ੍ਹਾਂ ਦੱਸਿਆ ਕਿ ਭਾਰਤੀ ਨਿਆਏ ਸੰਹਿਤਾ ’ਚ ਇਨ੍ਹਾਂ ਨਾਲ ਨਜਿੱਠਣ ਲਈ ਅਜਿਹੀਆਂ ਮੱਦਾਂ ਹਨ। ਸੂਤਰਾਂ ਨੇ ਦੱਸਿਆ ਕਿ ਇਹ ਤਿੰਨੇ ਕਾਨੂੰਨ ਨਿਆਂ, ਪਾਰਦਰਸ਼ਤਾ ਤੇ ਨਿਰਪੱਖਤਾ ’ਤੇ ਆਧਾਰਿਤ ਹਨ। ਨਵੇਂ ਕਾਨੂੰਨਾਂ ਤਹਿਤ ਹੁਣ ਕੋਈ ਵੀ ਵਿਅਕਤੀ ਥਾਣੇ ਗਏ ਬਿਨਾਂ ਇਲੈਕਟ੍ਰੌਨਿਕ ਸੰਚਾਰ ਮਾਧਿਅਮ ਰਾਹੀਂ ਘਟਨਾਵਾਂ ਦੀ ਰਿਪੋਰਟ ਦਰਜ ਕਰਵਾ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨਵੇਂ ਫੌਜਦਾਰੀ ਕਾਨੂੰਨਾਂ ਤਹਿਤ ਐੱਫਆਈਆਰ ਦਰਜ ਹੋਣ ਦੇ ਤਿੰਨ ਸਾਲਾਂ ਅੰਦਰ ਸਾਰੇ ਕੇਸਾਂ ’ਚ ਸੁਪਰੀਮ ਕੋਰਟ ਦੇ ਪੱਧਰ ਤੱਕ ਨਿਆਂ ਮਿਲੇਗਾ। ਉਨ੍ਹਾਂ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਮੀਦ ਜ਼ਾਹਿਰ ਕੀਤੀ ਕਿ ਭਵਿੱਖ ਵਿੱਚ ਅਪਰਾਧਾਂ ’ਚ ਕਮੀ ਆਵੇਗੀ ਤੇ ਨਵੇਂ ਕਾਨੂੰਨਾਂ ਤਹਿਤ 90 ਫੀਸਦ ਕੇਸਾਂ ’ਚ ਦੋਸ਼ ਸਾਬਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ‘ਸੁਪਰੀਮ ਕੋਰਟ ਦੇ ਪੱਧਰ ਤੱਕ ਐੱਫਆਈਆਰ ਦਰਜ ਹੋਣ ਦੇ ਤਿੰਨ ਸਾਲ ਅੰਦਰ ਇਨਸਾਫ਼ ਮਿਲ ਸਕਦਾ ਹੈ।’ ਉਨ੍ਹਾਂ ਕਿਹਾ ਕਿ ਤਿੰਨੇ ਫੌਜਦਾਰੀ ਕਾਨੂੰਨ ਲਾਗੂ ਹੋਣ ਨਾਲ ਭਾਰਤ ’ਚ ਦੁਨੀਆ ਦੀ ਸਭ ਤੋਂ ਆਧੁਨਿਕ ਫੌਜਦਾਰੀ ਨਿਆਂ ਪ੍ਰਣਾਲੀ ਹੋਵੇਗੀ। ਸ਼ਾਹ ਨੇ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਸ਼ਿਕਾਇਤਾਂ ’ਤੇ ਚਰਚਾ ਲਈ ਉਨ੍ਹਾਂ ਨੂੰ ਮਿਲਣ ਲਈ ਕਿਹਾ। ਉਨ੍ਹਾਂ ਕਿਹਾ, ‘ਮੈਂ ਕਿਸੇ ਨੂੰ ਵੀ ਮਿਲਣ ਲਈ ਤਿਆਰ ਹਾਂ। ਅਸੀਂ ਮਿਲਾਂਗੇ ਤੇ ਸਮੀਖਿਆ ਕਰਾਂਗੇ। ਪਰ ਕਿਰਪਾ ਕਰਕੇ (ਇਸ ਮੁੱਦੇ ’ਤੇ) ਰਾਜਨੀਤੀ ਨਾ ਕਰੋ।’ ਸ਼ਾਹ ਨੇ ਇਸ ਆਲੋਚਨਾ ਨੂੰ ਖਾਰਜ ਕਰ ਦਿੱਤਾ ਕਿ ਤਿੰਨ ਨਵੇਂ ਫੌਜਦਾਰੀ ਕਾਨੂੰਨ ਸਖਤ ਤੇ ਖਤਰਨਾਕ ਹਨ। ਸ਼ਾਹ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਵਾਲੇ ਇੰਡੀਅਨ ਪੀਨਲ ਕੋਡ ਦੀ ਤਰ੍ਹਾਂ ਨਵੇਂ ਕਾਨੂੰਨ ਤਹਿਤ ਵੀ ਪੁਲੀਸ ਹਿਰਾਸਤ ਦੀ ਮੱਦ ਵੱਧ ਤੋਂ ਵੱਧ 15 ਦਿਨ ਦੀ ਹੈ। ਉਨ੍ਹਾਂ ਇਸ ਭਰਮ ਨੂੰ ਦੂਰ ਕੀਤਾ ਕਿ ਨਵੇਂ ਕਾਨੂੰਨ ਤਹਿਤ ਹਿਰਾਸਤ ਦੀ ਮਿਆਦ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਨਵੇਂ ਫੌਜਦਾਰੀ ਕਾਨੂੰਨ ਭਾਰਤ ਦੀ ਪ੍ਰਗਤੀ ਤੇ ਲਚੀਲੇਪਣ ਦੇ ਪ੍ਰਤੀਕ ਹਨ ਜੋ ਦੇਸ਼ ਨੂੰ ਵੱਧ ਨਿਆਂਪੂਰਨ ਤੇ ਸੁਰੱਖਿਅਤ ਭਵਿੱਖ ਲਈ ਤਿਆਰ ਕਰਦੇ ਹਨ। ਕਾਂਗਰਸ ਨੇ ਅੱਜ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਤਿੰਨ ਨਵੇਂ ਫੌਜਦਾਰੀ ਕਾਨੂੰਨ ਵਿਰੋਧੀ ਧਿਰ ਦੇ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਮਗਰੋਂ ਪਾਸ ਕੀਤੇ ਗਏ ਸੀ ਪਰ ਹੁਣ ‘ਇੰਡੀਆ’ ਗੱਠਜੋੜ ਅਜਿਹੇ ‘ਬੁਲਡੋਜ਼ਰ ਨਿਆਂ’ ਸੰਸਦੀ ਪ੍ਰਣਾਲੀ ’ਤੇ ਨਹੀਂ ਚੱਲਣ ਦੇਵੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਚੋਣਾਂ ’ਚ ਰਾਜਨੀਤੀ ਤੇ ਨੈਤਿਕ ਝਟਕੇ ਦੇ ਬਾਅਦ (ਪ੍ਰਧਾਨ ਮੰਤਰੀ) ਮੋਦੀ ਜੀ ਅਤੇ ਭਾਜਪਾ ਦੇ ਨੇਤਾ ਸੰਵਿਧਾਨ ਦਾ ਸਨਮਾਨ ਕਰਨ ਦਾ ਪੂਰਾ ਦਿਖਾਵਾ ਕਰ ਰਹੇ ਹਨ ਪਰ ਸੱਚ ਤਾਂ ਇਹ ਹੈ ਕਿ ਜੋ ਫੌਜਦਾਰੀ ਨਿਆਂ ਪ੍ਰਣਾਲੀ ਦੇ ਤਿੰਨ ਕਾਨੂੰਨ ਲਾਗੂ ਹੋ ਰਹੇ ਹਨ ਉਹ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਜਬਰੀ ਪਾਸ ਕੀਤੇ ਗਏ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਹੁਣ ਇਹ ‘ਬੁਲਡੋਜ਼ਰ ਨਿਆਂ’ ਸੰਸਦੀ ਪ੍ਰਣਾਲੀ ’ਤੇ ਨਹੀਂ ਚੱਲਣ ਦੇਵੇਗਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਫੜ੍ਹੀ ਵਾਲੇ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ 2023 ਤਹਿਤ ਕੇਸ ਦਰਜ ਕੀਤਾ ਹੈ ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਫੁੱਟਓਵਰ ਬ੍ਰਿੱਜ ਹੇਠਾਂ ਰੋਜ਼ੀ-ਰੋਟੀ ਕਮਾ ਰਿਹਾ ਸੀ। ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਮੌਜੂਦਾ ਕਾਨੂੰਨਾਂ ਨੂੰ ਖਤਮ ਕਰਨ ਅਤੇ ਉਨ੍ਹਾਂ ਦੀ ਥਾਂ ’ਤੇ ਬਿਨਾਂ ਢੁੱਕਵੀਂ ਚਰਚਾ ਜਾਂ ਬਹਿਸ ਦੇ ਤਿੰਨ ਨਵੇਂ ਕਾਨੂੰਨ ਲਿਆਏ ਜਾਣ ਦੀ ਇੱਕ ਹੋਰ ਮਿਸਾਲ ਹੈ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਅਖੌਤੀ ਨਵੇਂ ਕਾਨੂੰਨ 90-99 ਫੀਸਦ ਕੱਟ-ਵੱਢ ਕਰਨ, ਨਕਲ ਕਰਨ ਤੇ ਇੱਧਰ-ਉੱਧਰੋਂ ਚਿਪਕਾਉਣ ਦਾ ਕੰਮ ਹੈ। ਇਹ ਕੰਮ ਮੌਜੂਦਾ ਤਿੰਨ ਕਾਨੂੰਨਾਂ ’ਚ ਕੁਝ ਤਬਦੀਲੀ ਕਰਕੇ ਕੀਤਾ ਜਾ ਸਕਦਾ ਸੀ ਪਰ ਇਹ ਬੇਕਾਰ ਦੀ ਕਵਾਇਦ ਬਣਾ ਦਿੱਤੀ ਗਈ।’ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ

ਬਰਤਾਨਵੀ ਕਾਨੂੰਨ ਖਤਮ, ਨਵੀਂ ਫ਼ੌਜਦਾਰੀ ਸੰਹਿਤਾ ਲਾਗੂ Read More »

ਰਾਹੁਲ ਗਾਂਧੀ ਦੇ ਵਿਵਾਦਤ ਲੋਕ ਸਭਾ ਭਾਸ਼ਣ ਦੇ ਕੁਝ ਹਿੱਸੇ ਹਟਾਏ

ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦੌਰਾਨ ਲੋਕ ਸਭਾ ਵਿਚੋਂ ਰਾਹੁਲ ਗਾਂਧੀ ਦੇ ਭਾਸ਼ਣ ਦੇ ਕੁਝ ਹਿੱਸੇ ਕੱਢ ਦਿੱਤੇ ਗਏ ਹਨ। ਇਨ੍ਹਾਂ ਹਟਾਏ ਗਏ ਹਿੱਸਿਆਂ ਵਿੱਚ ਹਿੰਦੂਆਂ ਅਤੇ ਹੋਰਾਂ ਬਾਰੇ ਟਿੱਪਣੀਆਂ ਸ਼ਾਮਲ ਹਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਦੇ ਪਹਿਲੇ ਭਾਸ਼ਣ ਵਿੱਚ ਸੋਮਵਾਰ ਨੂੰ ਭਾਰੀ ਹੰਗਾਮਾ ਹੋਇਆ ਸੀ। ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਨੇ ਸੱਤਾਧਾਰੀ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ’ਤੇ ਨਿਸ਼ਾਨਾ ਸੇਧੇ ਸਨ। ਰਾਹੁਲ ਗਾਂਧੀ ਦੀਆਂ ਟਿੱਪਣੀਆਂ ਦਾ ਭਾਜਪਾ ਦੇ ਸੰਸਦ ਮੈਂਬਰਾਂ ਨੇ ਸਖ਼ਤ ਵਿਰੋਧ ਪ੍ਰਗਟਾਇਆ ਸੀ। ਇਸ ਮਾਮਲੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਕੀਤਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ’ਤੇ ਕਾਂਗਰਸੀ ਸੰਸਦ ਮੈਂਬਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ।

ਰਾਹੁਲ ਗਾਂਧੀ ਦੇ ਵਿਵਾਦਤ ਲੋਕ ਸਭਾ ਭਾਸ਼ਣ ਦੇ ਕੁਝ ਹਿੱਸੇ ਹਟਾਏ Read More »