ਨਿਊਜ਼ੀਲੈਂਡ ਵਾਲੀਵਾਲ ਸ਼ੂਟਿੰਗ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਪਲੇਠੀ ਚੋਣ

ਪ੍ਰਧਾਨ ਸ. ਹਰਜੀਤ ਸਿੰਘ (ਹੈਰੀ ਮੜ੍ਹਾਕ), ਉਪ ਪ੍ਰਧਾਨ ਸ. ਅਮਨ ਬਰਾੜ, ਸਕੱਤਰ ਸ. ਲਖਵਿੰਦਰ ਜਟਾਣਾ, ਸਹਾਇਕ ਸਕੱਤਰ ਸ. ਦਿਲਰਾਜ ਸਿੰਘ, ਖਜ਼ਾਨਚੀ ਸ. ਜਸਮੀਤ ਸਿੰਘ ਅਤੇ ਚੀਫ ਐਗਜ਼ੀਕਿਊਟਿਵ ਆਫੀਸਰ ਸ. ਅਮਨਜੋਤ ਸਿੰਘ

14 ਜੁਲਾਈ ਦੇ ਵਾਲੀਵਾਲ ਮੈਚਾਂ ਦੀ ਚੱਲ ਰਹੀ ਹੈ ਤਿਆਰੀ
ਔਕਲੈਂਡ, 02 ਜੁਲਾਈ 2024 (ਹਰਜਿੰਦਰ ਸਿੰਘ ਬਸਿਆਲਾ)ਵੱਖ-ਵੱਖ ਖੇਡਾਂ ਦੇ ਵੱਖ-ਵੱਖ ਨਿਯਮ ਤੇ ਸ਼ਰਤਾਂ ਹੁੰਦੀਆਂ ਹਨ। ਇਹ ਨਿਯਮ ਅਤੇ ਸ਼ਰਤਾਂ ਖੇਡਾਂ ਦੌਰਾਨ ਪੂਰੀ ਤਰ੍ਹਾਂ ਲਾਗੂ ਹੋਣ, ਇਸ ਕਾਰਜ ਦੇ ਲਈ ਸਬੰਧਿਤ ਫੈਡਰੇਸ਼ਨਾਂ ਆਪਣਾ ਯੋਗਦਾਨ ਪਾਉਂਦੀਆਂ ਹਨ। ਨਿਊਜ਼ੀਲੈਂਡ ਦੇ ਵਿਚ ਵਾਲੀਵਾਲ ਸ਼ੂਟਿੰਗ ਵੀ ਕਾਫੀ ਪ੍ਰਚਲਿਤ ਹੋ ਚੁੱਕੀ ਹੈ ਅਤੇ ਹੁਣ ਇਸਦੇ ਵਾਸਤੇ ਵੀ ਬਣੀ ਹੋਈ ‘ਨਿਊਜ਼ੀਲੈਂਡ ਵਾਲੀਵਾਲ ਸ਼ੂਟਿੰਗ ਫੈਡਰੇਸ਼ਨ ਇਨਕਾਰਪੋਰੇਟਿਡ’ ਸਰਗਰਮ ਹੋ ਚੁੱਕੀ ਹੈ। ਪਿਛਲੇ ਦਿਨੀਂ ਇਸਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਦੇ ਵਿਚ ਪ੍ਰਧਾਨ ਸ. ਹਰਜੀਤ ਸਿੰਘ (ਹੈਰੀ ਮੜ੍ਹਾਕ), ਉਪ ਪ੍ਰਧਾਨ ਸ. ਅਮਨ ਬਰਾੜ, ਸਕੱਤਰ ਸ. ਲਖਵਿੰਦਰ ਜਟਾਣਾ, ਸਹਾਇਕ ਸਕੱਤਰ ਸ. ਦਿਲਰਾਜ ਸਿੰਘ, ਖਜ਼ਾਨਚੀ ਸ. ਜਸਮੀਤ ਸਿੰਘ ਅਤੇ ਚੀਫ ਐਗਜ਼ੀਕਿਊਟਿਵ ਆਫੀਸਰ ਸ. ਅਮਨਜੋਤ ਸਿੰਘ ਨੂੰ ਬਣਾਇਆ ਗਿਆ। ਇਹ ਫੈਡਰੇਸ਼ਨ ਪਿਛਲੇ ਸਾਲ ਬਣਾਈ ਗਈ ਸੀ ਅਤੇ ਹੁਣ ਇਸਦੀਆਂ ਪਲੇਠੀਆਂ ਜ਼ਿੰਮੇਵਾਰੀਆਂ ਵੰਡੀਆ ਗਈਆਂ ਹਨ। 14 ਜੁਲਾਈ ਨੂੰ 11 ਵਜੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਵਾਲੀਵਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਵਾਲੀਵਾਲ ਫੈਡਰੇਸ਼ਨ ਇਸਦੇ ਵਿਚ ਅਹਿਮ ਯੋਗਦਾਨ ਪਾਏਗੀ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...