July 2, 2024

ਦਿੱਲੀ ਸਰਕਾਰ ਮਹਿਲਾ ਕਮੀਸ਼ਨ ਨੂੰ ਬਣਾ ਰਹੀ ਹੈ ਕਮਜ਼ੋਰ

ਦਿੱਲੀ ਦੀ ਸਾਬਕਾ ਮਹਿਲਾ ਕਮਿਸ਼ਨ ਮੁਖੀ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਦਿਆਂ ਮੰਤਰੀਆਂ ਦੁਆਰਾ ਮਹਿਲਾ ਪੈਨਲ ਨੂੰ ਕਮਜ਼ੋਰ ਬਣਾਉਣ ਦਾ ਦੋਸ਼ ਲਾਇਆ ਹੈ। ਮਾਲੀਵਾਲ ਨੇ ਪੱਤਰ ਵਿਚ ਦੋਸ਼ ਲਾਇਆ ਕਿ ਦਿੱਲੀ ਮਹਿਲਾ ਕਮਿਸ਼ਨ ਦੇ ਸਟਾਫ਼ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ, ਪੈਨਲ ਦਾ ਬਜਟ 28.5 ਫ਼ੀਸਦੀ ਘਟਾ ਦਿੱਤਾ ਗਿਆ ਹੈ ਅਤੇ 181 ਹੈਲਪਲਾਈਨ ਨੂੰ ਵਾਪਸ ਲੈ ਲਿਆ ਗਿਆ ਹੈ। ਮਾਲੀਵਾਲ ਨੇ ਮੰਗ ਕੀਤੀ ਕਿ ਚੇਅਰਮੈਨ ਅਤੇ ਦੋ ਮੈਂਬਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ। ਸੋਸ਼ਲ ਮੀਡੀਆ ‘ਐਕਸ’ ਤੇ ਪਾਈ ਪੋਸਟ ਵਿਚ ਸਵਾਤੀ ਨੇ ਲਿਖਿਆ ਕਿ ਮੇਰੇ ਅਹੁਦਾ ਛੱਡਣ ਤੋਂ ਬਾਅਦ ਮਹਿਲਾ ਕਮਿਸ਼ਨ ਨੂੰ ਫਿਰ ਤੋਂ ਕਮਜ਼ੋਰ ਸੰਸਥਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਿੱਲੀ ਸਰਕਾਰ ਮਹਿਲਾ ਕਮੀਸ਼ਨ ਨੂੰ ਬਣਾ ਰਹੀ ਹੈ ਕਮਜ਼ੋਰ Read More »

ਜਲਦ ਹੀ ਜਾਰੀ ਹੋਣਗੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਐਡਮਿਟ ਕਾਰਡ

CTET ਜੁਲਾਈ 2024 ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅੱਪਡੇਟ। ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀਟੀਈਟੀ) ਜੁਲਾਈ 2024 ਸੈਸ਼ਨ ਵਿੱਚ ਹਾਜ਼ਰ ਹੋਣ ਲਈ ਲੋੜੀਂਦੇ ਐਡਮਿਟ ਕਾਰਡ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਛੇਤੀ ਹੀ ਜਾਰੀ ਕੀਤੇ ਜਾਣਗੇ। ਬੋਰਡ ਦੁਆਰਾ ਐਡਮਿਟ ਕਾਰਡ (CTET July 2024 Admit Card) ਜਾਰੀ ਕਰਨ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਪਿਛਲੇ ਸੈਸ਼ਨਾਂ ਦੀਆਂ ਪ੍ਰੀਖਿਆਵਾਂ ਦੇ ਪੈਟਰਨ ਦੇ ਅਨੁਸਾਰ, ਇਸ ਨੂੰ ਪ੍ਰੀਖਿਆ ਤੋਂ 3-4 ਦਿਨ ਪਹਿਲਾਂ ਜਾਰੀ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ CBSE ਨੇ 7 ਜੁਲਾਈ ਨੂੰ CTET ਜੁਲਾਈ 2024 ਸੈਸ਼ਨ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ। ਇਹ ਪ੍ਰੀਖਿਆ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਦੋ ਸ਼ਿਫਟਾਂ ਵਿੱਚ ਕਰਵਾਈ ਜਾਣੀ ਹੈ। ਪਹਿਲੀ ਸ਼ਿਫਟ ਵਿੱਚ ਪੇਪਰ 1 ਅਤੇ ਉਸ ਤੋਂ ਬਾਅਦ ਪੇਪਰ 2 ਦੀ ਪ੍ਰੀਖਿਆ ਦੂਜੀ ਸ਼ਿਫਟ ਵਿੱਚ ਕਰਵਾਈ ਜਾਵੇਗੀ। ਕਿਰਪਾ ਕਰ ਕੇ ਨੋਟ ਕਰੋ ਕਿ ਕਲਾਸ 1 ਤੋਂ 5 ਵਿੱਚ ਪੜ੍ਹਾਉਣ ਦੇ ਯੋਗ ਹੋਣ ਲਈ, ਪੇਪਰ 1 ਵਿੱਚ ਹਾਜ਼ਰ ਹੋਣਾ ਪਏਗਾ ਅਤੇ 6ਵੀਂ ਤੋਂ 8ਵੀਂ ਜਮਾਤ ਲਈ ਯੋਗ ਹੋਣ ਲਈ, ਪੇਪਰ 2 ਵਿੱਚ ਹਾਜ਼ਰ ਹੋਣਾ ਪਏਗਾ। ਹਾਲਾਂਕਿ, ਬਹੁਤ ਸਾਰੇ ਉਮੀਦਵਾਰ ਦੋਵੇਂ ਪੇਪਰਾਂ ਲਈ ਹਾਜ਼ਰ ਹੋਏ। ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਜੁਲਾਈ 2024 ਲਈ ਐਡਮਿਟ ਕਾਰਡ (CTET July 2024 Admit Card) ਨੂੰ ਡਾਊਨਲੋਡ ਕਰਨ ਲਈ, ਉਮੀਦਵਾਰਾਂ ਨੂੰ ਇਸ ਪ੍ਰੀਖਿਆ ਦੀ ਅਧਿਕਾਰਤ ਵੈੱਬਸਾਈਟ ctet.nic.in ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ, ਤੁਹਾਨੂੰ ਹੋਮ ਪੇਜ ‘ਤੇ ਹੀ ਐਕਟੀਵੇਟ ਹੋਣ ਲਈ ਐਡਮਿਟ ਕਾਰਡ ਡਾਊਨਲੋਡ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ। ਫਿਰ ਨਵੇਂ ਪੇਜ ‘ਤੇ, ਉਮੀਦਵਾਰਾਂ ਨੂੰ ਆਪਣਾ ਬਿਨੈ-ਪੱਤਰ ਨੰਬਰ ਅਤੇ ਜਨਮ ਮਿਤੀ ਦੇ ਵੇਰਵੇ ਭਰ ਕੇ ਜਮ੍ਹਾਂ ਕਰਾਉਣੇ ਹੋਣਗੇ। ਇਸ ਤੋਂ ਬਾਅਦ, ਉਮੀਦਵਾਰ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ, ਇਸ ਦਾ ਪ੍ਰਿੰਟ ਲੈਣ ਤੋਂ ਬਾਅਦ, ਉਮੀਦਵਾਰਾਂ ਨੂੰ ਸਾਫਟ ਕਾਪੀ ਵੀ ਸੇਵ ਕਰਨੀ ਚਾਹੀਦੀ ਹੈ।ਹਾਲਾਂਕਿ, ਸੀਬੀਐਸਈ ਦੁਆਰਾ ਸੀਟੀਈਟੀ ਐਡਮਿਟ ਕਾਰਡ ਜਾਰੀ ਕੀਤੇ ਜਾਣ ਤੋਂ ਪਹਿਲਾਂ, ਪ੍ਰੀ-ਐਡਮਿਟ ਕਾਰਡ ਯਾਨੀ ਐਡਵਾਂਸਡ ਐਗਜ਼ਾਮ ਸਿਟੀ ਇਨਟੀਮੇਸ਼ਨ ਸਲਿੱਪ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਉਮੀਦਵਾਰ ਆਪਣੇ ਇਮਤਿਹਾਨ ਦੇ ਸ਼ਹਿਰ ਨੂੰ ਜਾਣ ਸਕਦੇ ਹਨ ਅਤੇ ਸਮੇਂ ਸਿਰ ਆਪਣੀ ਪ੍ਰੀਖਿਆ ਦੇ ਦਿਨ ਯਾਤਰਾ ਦੀ ਯੋਜਨਾ ਬਣਾ ਸਕਦੇ ਹਨ।

ਜਲਦ ਹੀ ਜਾਰੀ ਹੋਣਗੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਐਡਮਿਟ ਕਾਰਡ Read More »

Oppo Reno12 5G ਸੀਰੀਜ਼ ਭਾਰਤ ‘ਚ ਐਂਟਰੀ ਕਰਨ ਲਈ ਤਿਆਰ

Oppo ਆਪਣੇ ਭਾਰਤੀ ਗਾਹਕਾਂ ਲਈ Oppo Reno12 5G ਸੀਰੀਜ਼ ਲਿਆਉਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੇ ਚੀਨ ‘ਚ Oppo Reno12 5G ਸੀਰੀਜ਼ ਲਾਂਚ ਕੀਤੀ ਹੈ।ਹੁਣ ਇਸ ਸੀਰੀਜ਼ ਦੇ ਫੋਨ ਭਾਰਤ ‘ਚ ਲਾਂਚ ਕੀਤੇ ਜਾਣਗੇ। ਕੰਪਨੀ ਨੇ ਫਲਿੱਪਕਾਰਟ ‘ਤੇ Oppo Reno12 5G ਸੀਰੀਜ਼ ਦਾ ਲੈਂਡਿੰਗ ਪੇਜ ਜਾਰੀ ਕੀਤਾ ਹੈ। ਇਸ ਪੇਜ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੰਪਨੀ ਦੇ ਆਉਣ ਵਾਲੀ ਸੀਰੀਜ਼ ਦੇ ਫੋਨ AI ਫੀਚਰਸ ਨਾਲ ਲੈਸ ਹੋਣਗੇ। ਕੰਪਨੀ ਨੇ ਫਲਿੱਪਕਾਰਟ ‘ਤੇ ਜਾਰੀ ਕੀਤੇ ਗਏ ਇਸ ਲੈਂਡਿੰਗ ਪੇਜ ‘ਤੇ ਫੋਨ ਦੀ ਪਹਿਲੀ ਝਲਕ ਦਿਖਾਈ ਹੈ। ਇਸ ਦੇ ਨਾਲ ਹੀ ਫੋਨ ਦੇ ਬਾਰੇ ‘ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਨਵੇਂ ਫੋਨ AI ਚੈਂਪੀਅਨ ਹੋਣਗੇ, ਯਾਨੀ ਯੂਜ਼ਰਸ ਨੂੰ AI ਫੀਚਰਸ ਦੇ ਨਾਲ Oppo Reno12 5G ਸੀਰੀਜ਼ ਮਿਲੇਗੀ। ਇਨ੍ਹਾਂ AI ਫੀਚਰਸ ਨਾਲ ਫੋਨ ਨੂੰ ਰੋਜ਼ਾਨਾ ਕੰਮਾਂ ‘ਚ ਬਿਹਤਰ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਨੇ ਹਾਲ ਹੀ ‘ਚ ਇਸ ਸੀਰੀਜ਼ ਨੂੰ ਗਲੋਬਲੀ ਲਾਂਚ ਕੀਤਾ ਹੈ। ਗਲੋਬਲ ਮਾਰਕੀਟ ‘ਚ ਲਾਂਚ ਹੋਈ Oppo Reno12 5G ਸੀਰੀਜ਼ ਦੀ ਗੱਲ ਕਰੀਏ ਤਾਂ ਇਸ ਸੀਰੀਜ਼ ‘ਚ ਦੋ ਨਵੇਂ ਫੋਨ ਲਿਆਂਦੇ ਗਏ ਹਨ। Oppo Reno12 5G ਅਤੇ Oppo Reno12 Pro 5G ਨੂੰ ਇਸ ਸੀਰੀਜ਼ ‘ਚ ਲਿਆਂਦਾ ਗਿਆ ਹੈ। ਯੂਰੋਪੀਅਨ ਮਾਡਲ ਚੀਨੀ ਰੂਪਾਂ ਤੋਂ ਵੱਖਰੇ ਹਨ। ਅਜਿਹੇ ‘ਚ ਭਾਰਤ ‘ਚ ਲਿਆਂਦੇ ਗਏ ਫੋਨਾਂ ਦੇ ਵੇਰੀਐਂਟ ਕੁਝ ਹੱਦ ਤੱਕ ਸਮਾਨ ਹੋ ਸਕਦੇ ਹਨ। ਪ੍ਰੋਸੈਸਰ- ਕੰਪਨੀ MediaTek Dimensity 7300-Energy ਪ੍ਰੋਸੈਸਰ ਦੇ ਨਾਲ Oppo Reno12 5G ਸੀਰੀਜ਼ ਲਿਆਉਂਦੀ ਹੈ। ਡਿਸਪਲੇ- ਇਸ ਸੀਰੀਜ਼ ਦੇ ਦੋਵੇਂ ਫੋਨ 6.7 ਇੰਚ, FHD+ (2412 x 1080) ਰੈਜ਼ੋਲਿਊਸ਼ਨ, 120Hz ਤੱਕ ਰਿਫਰੈਸ਼ ਰੇਟ ਅਤੇ ਸੂਰਜ ਦੀ ਰੌਸ਼ਨੀ ‘ਚ 1200nits ਬ੍ਰਾਈਟਨੈੱਸ ਡਿਸਪਲੇਅ ਦੇ ਨਾਲ ਆਉਂਦੇ ਹਨ। ਰੈਮ ਅਤੇ ਸਟੋਰੇਜ- ਸੀਰੀਜ਼ ਦੇ ਦੋਵੇਂ ਫੋਨ 12GB + 256GB, 12GB + 512GB ਵੇਰੀਐਂਟ ‘ਚ ਲਿਆਂਦੇ ਗਏ ਹਨ। ਇਹ ਫੋਨ LPDDR4X ਰੈਮ ਕਿਸਮ ਅਤੇ UFS 3.1 ਸਟੋਰੇਜ ਨਾਲ ਆਉਂਦੇ ਹਨ। ਕੈਮਰਾ- ਸੀਰੀਜ਼ ਦੇ ਦੋਵੇਂ ਫ਼ੋਨਾਂ ਵਿੱਚ 50MP OIS ਸਮਰਥਿਤ ਪ੍ਰਾਇਮਰੀ, 8MP ਅਲਟਰਾ ਵਾਈਡ ਲੈਂਸ ਹਨ। Reno12 ਵਿੱਚ 2MP ਮੈਕਰੋ ਲੈਂਸ ਅਤੇ 32MP ਸੈਲਫੀ ਕੈਮਰਾ ਹੈ। ਜਦੋਂ ਕਿ, Reno12 Pro ਵਿੱਚ 50MP ਟੈਲੀਫੋਟੋ ਲੈਂਸ ਅਤੇ 50MP ਸੈਲਫੀ ਕੈਮਰਾ ਹੈ। ਬੈਟਰੀ- ਦੋਵੇਂ ਫੋਨ 5000mAh ਦੀ ਬੈਟਰੀ ਅਤੇ ਫਾਸਟ ਚਾਰਜਿੰਗ ਫੀਚਰ ਨਾਲ ਆਉਂਦੇ ਹਨ।

Oppo Reno12 5G ਸੀਰੀਜ਼ ਭਾਰਤ ‘ਚ ਐਂਟਰੀ ਕਰਨ ਲਈ ਤਿਆਰ Read More »

ਪੋਸਟ ਆਫਿਸ ਦੀ ਇਹ ਸਕੀਮ ਦਿੰਦੀ ਹੈ ਸ਼ਾਨਦਾਰ ਰਿਟਰਨ

ਸਰਕਾਰੀ ਅਦਾਰਿਆਂ ‘ਚ ਨਿਵੇਸ਼ ਨੂੰ ਜ਼ਿਆਦਾ ਬਿਹਤਰ ਮੰਨਿਆ ਗਿਆ ਹੈ। ਇਨ੍ਹਾਂ ਅਦਾਰਿਆਂ ਦੀ ਇਨਵੈਸਟਮੈਂਟ ਸਕੀਮ ਨਾ ਸਿਰਫ ਮਿਆਦ ਪੂਰੀ ਹੋਣ ‘ਤੇ ਵਧੀਆ ਰਿਟਰਨ ਦਿੰਦੀ ਹੈ ਬਲਕਿ ਵਿਆਜ ਦਰਾਂ ਵੀ ਕਾਫ਼ੀ ਉੱਚੀਆਂ ਹੁੰਦੀਆਂ ਹਨ। ਡਾਕ ਵਿਭਾਗ ਕਈ ਅਜਿਹੀਆਂ ਨਿਵੇਸ਼ ਯੋਜਨਾਵਾਂ ਵੀ ਚਲਾ ਰਿਹਾ ਹੈ ਜਿਨ੍ਹਾਂ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ। ਡਾਕ ਵਿਭਾਗ ਨੇ ਨਿਵੇਸ਼ਕਾਂ ਲਈ ਬਹੁਤ ਹੀ ਵਧੀਆ ਸਕੀਮ ਲਿਆਂਦੀ ਹੈ, ਜਿਸ ਵਿਚ ਨਿਵੇਸ਼ ਕਰ ਕੇ ਤੁਸੀਂ 80 ਹਜ਼ਾਰ ਰੁਪਏ ਤਕ ਦਾ ਰਿਟਰਨ ਪ੍ਰਾਪਤ ਕਰ ਸਕਦੇ ਹੋ। ਇਸ ਸਕੀਮ ਦਾ ਨਾਂ ਹੈ ਪੋਸਟ ਆਫਿਸ ਆਰਡੀ। ਇਸ ਵਿਚ ਤੁਸੀਂ 100 ਰੁਪਏ ਤੋਂ ਨਿਵੇਸ਼ ਕਰ ਸਕਦੇ ਹੋ ਜਦਕਿ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਲਿਮਟ ਨਹੀਂ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ ਤੁਸੀਂ ਨਾਬਾਲਗ ਲਈ ਵੀ ਖਾਤਾ ਖੋਲ੍ਹ ਸਕਦੇ ਹੋ। ਇਸ ਦੇ ਲਈ ਮਾਪਿਆਂ ਨੂੰ ਦਸਤਾਵੇਜ਼ ਦੇ ਨਾਲ ਆਪਣਾ ਨਾਂ ਦੇਣਾ ਜ਼ਰੂਰੀ ਹੈ। ਜੇਕਰ ਤੁਸੀਂ ਪੋਸਟ ਆਫਿਸ ਆਰਡੀ ‘ਚ ਹਰ ਮਹੀਨੇ 7000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਪੰਜ ਸਾਲਾਂ ‘ਚ ਤੁਸੀਂ ਕੁੱਲ 4 ਲੱਖ 20 ਹਜ਼ਾਰ ਰੁਪਏ ਦਾ ਨਿਵੇਸ਼ ਕਰੋਗੇ। ਮੈਚਿਓਰਿਟੀ ਪੰਜ ਸਾਲ ਬਾਅਦ ਪੂਰੀ ਹੋਵੇਗੀ ਤੇ ਤੁਹਾਨੂੰ 79 ਹਜ਼ਾਰ 564 ਰੁਪਏ ਦਾ ਵਿਆਜ ਮਿਲੇਗਾ। ਇਸ ਤਰ੍ਹਾਂ ਤੁਹਾਨੂੰ 4 ਲੱਖ 99 ਹਜ਼ਾਰ 564 ਰੁਪਏ ਦੀ ਮਿਆਦ ਪੂਰੀ ਹੋਣ ਵਾਲੀ ਰਕਮ ਮਿਲੇਗੀ। ਇਸ ਤਰ੍ਹਾਂ ਤੁਹਾਨੂੰ ਬਹੁਤ ਵਧੀਆ ਰਿਟਰਨ ਮਿਲੇਗਾ ਅਤੇ ਇਹ ਫਾਇਦੇਮੰਦ ਵੀ ਸਾਬਤ ਹੁੰਦਾ ਹੈ।

ਪੋਸਟ ਆਫਿਸ ਦੀ ਇਹ ਸਕੀਮ ਦਿੰਦੀ ਹੈ ਸ਼ਾਨਦਾਰ ਰਿਟਰਨ Read More »

3 ਜੁਲਾਈ ਤੋਂ ਪਹਿਲਾਂ ਹੀ Jio ਨੇ ਬੰਦ ਕੀਤੇ ਦੋ ਪਾਪੂਲਰ ਪ੍ਰੀਪੇਡ ਰੀਚਾਰਜ ਪਲਾਨ

3 ਜੁਲਾਈ ਤੋਂ ਪ੍ਰਾਈਵੇਟ ਟੈਲੀਕਾਮ ਪ੍ਰੋਵਾਈਡਰ ਪ੍ਰੀਪੇਡ ਮੋਬਾਈਲ ਰੀਚਾਰਜ ਪਲਾਨ ਨੂੰ ਮਹਿੰਗਾ ਕਰ ਰਹੇ ਹਨ। ਪਲਾਨ ਮਹਿੰਗੇ ਹੋਣ ਤੋਂ ਪਹਿਲਾਂ, ਮੋਬਾਈਲ ਉਪਭੋਗਤਾਵਾਂ ਕੋਲ ਨਿਯਤ ਮਿਤੀ ਤੋਂ ਪਹਿਲਾਂ ਆਪਣੇ ਫ਼ੋਨ ਰੀਚਾਰਜ ਕਰਨ ਦਾ ਆਪਸ਼ਨ ਬਚਿਆ ਹੈ। ਪਰ ਜਦੋਂ ਜੀਓ ਯੂਜ਼ਰਜ਼ ਨੇ ਆਪਣੇ ਪ੍ਰੀਪੇਡ ਮੋਬਾਈਲ ਰੀਚਾਰਜ ਪਲਾਨ ਦੀ ਖੋਜ ਕੀਤੀ ਤਾਂ ਇਨ੍ਹਾਂ ਵਿੱਚੋਂ ਦੋ ਪਲਾਨ ਨਜ਼ਰ ਨਹੀਂ ਆਏ। ਦਰਅਸਲ, ਕੰਪਨੀ ਦੇ 395 ਰੁਪਏ ਅਤੇ 1559 ਰੁਪਏ ਦੇ ਦੋ ਪਾਪੂਲਰ ਪ੍ਰੀਪੇਡ ਪਲਾਨ Jio ਦੀ My Jio ਐਪ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿਖਾਈ ਨਹੀਂ ਦੇ ਰਹੇ ਹਨ। ਯਾਨੀ ਕੰਪਨੀ ਨੇ ਟੈਰਿਫ ਵਾਧੇ ਤੋਂ ਪਹਿਲਾਂ ਹੀ ਇਨ੍ਹਾਂ ਪਲਾਨ ਨੂੰ ਹਟਾ ਦਿੱਤਾ ਹੈ। 395 ਰੁਪਏ ਦੇ ਪ੍ਰੀਪੇਡ ਰੀਚਾਰਜ ਪਲਾਨ ਦੀ ਗੱਲ ਕਰੀਏ ਤਾਂ ਕੰਪਨੀ ਇਸ ਪਲਾਨ ਨੂੰ 84 ਦਿਨਾਂ ਦੀ ਵੈਲਡਿਟੀ ਦੇ ਨਾਲ ਪੇਸ਼ ਕਰਦੀ ਸੀ। ਇਹ ਪਲਾਨ ਅਨਲਿਮਟਿਡ 5G ਡੇਟਾ ਦੇ ਨਾਲ ਪੇਸ਼ ਕੀਤਾ ਗਿਆ ਸੀ। 1559 ਰੁਪਏ ਦੇ ਪ੍ਰੀਪੇਡ ਰੀਚਾਰਜ ਪਲਾਨ ਦੀ ਗੱਲ ਕਰੀਏ ਤਾਂ ਇਹ ਪਲਾਨ 336 ਦਿਨਾਂ ਦੀ ਵੈਲਡਿਟੀ ਦੇ ਨਾਲ ਪੇਸ਼ ਕੀਤਾ ਗਿਆ ਸੀ, ਜੋ ਇੱਕ ਸਾਲ ਤੋਂ ਕੁਝ ਦਿਨ ਘੱਟ ਹੈ। ਇਹ ਪਲਾਨ ਅਨਲਿਮਟਿਡ 5G ਡੇਟਾ ਦੇ ਨਾਲ ਵੀ ਪੇਸ਼ ਕੀਤਾ ਗਿਆ ਸੀ।ਕੰਪਨੀ ਇਸ ਸਮੇਂ ਆਪਣੇ ਉਪਭੋਗਤਾਵਾਂ ਨੂੰ 336 ਦਿਨਾਂ ਦੀ ਵੈਧਤਾ ਦੇ ਨਾਲ 2545 ਰੁਪਏ ਦਾ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕਰ ਰਹੀ ਹੈ। ਇਸ ਪਲਾਨ ‘ਚ ਯੂਜ਼ਰਜ਼ ਨੂੰ 1.5GB ਡਾਟਾ ਪ੍ਰਤੀ ਦਿਨ, 100 SMS/ਦਿਨ, ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਦੇ ਨਾਲ ਹੀ, ਜੀਓ ਉਪਭੋਗਤਾਵਾਂ ਕੋਲ 84 ਦਿਨਾਂ ਦੀ ਵੈਧਤਾ ਲਈ 666 ਰੁਪਏ ਦੇ ਪ੍ਰੀਪੇਡ ਰੀਚਾਰਜ ਪਲਾਨ ਦਾ ਆਪਸ਼ਨ ਵੀ ਹੈ। ਇਸ ਪਲਾਨ ਦੇ ਫ਼ਾਇਦਿਆਂ ਦੀ ਗੱਲ ਕਰੀਏ ਤਾਂ ਇਹ ਪਲਾਨ 1.5 GB/ਦਿਨ ਡਾਟਾ, 100 SMS/ਦਿਨ ਅਤੇ ਅਨਲਿਮਟਿਡ ਕਾਲਿੰਗ ਸੁਵਿਧਾ ਦੇ ਨਾਲ ਆਉਂਦਾ ਹੈ। ਦਰਅਸਲ, ਟੈਲੀਕਾਮ ਕੰਪਨੀਆਂ ਨੇ ਆਪਣੇ ਵਿੱਤੀ ਨੁਕਸਾਨ ਦੇ ਮੱਦੇਨਜ਼ਰ ਪ੍ਰੀਪੇਡ ਮੋਬਾਈਲ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।

3 ਜੁਲਾਈ ਤੋਂ ਪਹਿਲਾਂ ਹੀ Jio ਨੇ ਬੰਦ ਕੀਤੇ ਦੋ ਪਾਪੂਲਰ ਪ੍ਰੀਪੇਡ ਰੀਚਾਰਜ ਪਲਾਨ Read More »

ਮੂਸੇਵਾਲਾ ਮਾਮਲਾ ਸੰਸਦ ’ਚ ਚੁੱਕਣ ’ਤੇ ਬਲਕੌਰ ਸਿੰਘ ਵੱਲੋਂ ਧੰਨਵਾਦ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਕਿਹਾ ਹੈ ਕਿ ਬੀਤੇ ਦਿਨੀਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਦਾ ਮਾਮਲਾ ਸੰਸਦ ਵਿਚ ਚੁੱਕਿਆ ਗਿਆ ਹੈ ਜਿਸ ਲਈ ਉਹ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ।

ਮੂਸੇਵਾਲਾ ਮਾਮਲਾ ਸੰਸਦ ’ਚ ਚੁੱਕਣ ’ਤੇ ਬਲਕੌਰ ਸਿੰਘ ਵੱਲੋਂ ਧੰਨਵਾਦ Read More »

ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰੇ

ਲੋਕ ਸਭਾ ਹਲਕਾ ਬਠਿੰਡਾ ਤੋਂ ਸ਼ੋ੍ਰਮਣੀ ਆਕਾਲੀ ਦਲ ਦੀ ਸੰਸਦ ਮੈਂਬਰ ਹਰਸਮਿਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੁੱਦੇ ਸੁਲਝਾਉਣ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਨਾ ਦੇਣ ਦੀ ਮੰਗ ਕੀਤੀ। ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ‘ਤੇ ਚਰਚਾ ਵਿਚ ਹਿੱਸਾ ਲੈਂਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੇ ਅੰਦੌਲਨ ਕੀਤਾ ਅਤੇ ਕਈ ਕਿਸਾਨ ਮਾਰੇ ਵੀ ਗਏ, ਪਰ ਸਰਕਾਰ ਨੇ ਉਨ੍ਹਾਂ ਦੀ ਗੱਲ ਤੱਕ ਨਹੀਂ ਸੁਣੀ। ਇਸ ਦੌਰਾਨ ਉਨ੍ਹਾਂ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਵੀ ਅਪੀਲ ਕੀਤੀ। ਉਨ੍ਹਾਂ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ‘ਤੇ ਨਿਸ਼ਾਨ ਸੇਧਦਿਆਂ ਕਿਹਾ ਕਿ ਇਸ ਪਾਰਟੀ ਨੇ ਵੀ ਸਿੱਖਾਂ ਦਾ ਕਤਲੇਆਮ ਕੀਤਾ ਹੈ।

ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰੇ Read More »

ਸਰਪੰਚ ਦੀ ਤਾਕਤ/ਰਣਜੀਤ ਲਹਿਰਾ

ਗੱਲ 1986-87 ਦੀ ਹੈ ਜਦੋਂ ਪੰਜਾਬ ਦਹਿਸ਼ਤ ਦੇ ਸਾਏ ਹੇਠ ਸੀ। ਇੱਕ ਪਾਸੇ ਹਕੂਮਤੀ ਦਹਿਸ਼ਤ ਜ਼ੋਰਾਂ ’ਤੇ ਸੀ, ਦੂਜੇ ਪਾਸੇ ਖ਼ਾਲਿਸਤਾਨੀ ਦਹਿਸ਼ਤ ਦਾ ਬੋਲਬਾਲਾ ਸੀ। ਲੋਕ ਦੋਹਾਂ ਪੁੜਾਂ ਵਿਚਕਾਰ ਦਰੜੇ ਜਾ ਰਹੇ ਸਨ। ਉਨ੍ਹਾਂ ਦਿਨਾਂ ਵਿੱਚ ਬਠਿੰਡਾ ਜਿ਼ਲ੍ਹੇ ਦੇ ਪਿੰਡ ਕਿਸ਼ਨਗੜ੍ਹ ਵਿੱਚ ਇੱਕ ਬੰਦੇ ਨੇ ਕਿਸੇ ਘਰੇਲੂ ਕਾਰਨ ਕਰ ਕੇ ਖੁਦਕੁਸ਼ੀ ਕਰ ਲਈ। ਪਿੰਡ ਦੇ ਸਰਪੰਚ ਦਲਬਾਰਾ ਸਿੰਘ ਨੇ ਇਹ ਸੋਚ ਕੇ ਮ੍ਰਿਤਕ ਦਾ ਦਾਹ-ਸੰਸਕਾਰ ਕਰਵਾ ਦਿੱਤਾ ਕਿ ਜੇ ਪੁਲੀਸ ਨੂੂੰ ਇਤਲਾਹ ਦਿੱਤੀ ਜਾਂ ਸੂਚਨਾ ਮਿਲ ਗਈ ਤਾਂ ਉਹ ਪਰਿਵਾਰ ਦੀ ਵਾਧੂ ਦੀ ਖਿੱਚ-ਧੂਹ ਕਰੇਗੀ ਤੇ ਮਰੇ ਦਾ ਮਾਸ ਖਾਣ ਵਾਲੀ ਗੱਲ ਕਰਨੋਂ ਵੀ ਨਹੀਂ ਟਲੇਗੀ। ਦਾਹ-ਸੰਸਕਾਰ ਭਾਵੇਂ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ ਪਰ ਬਰੇਟਾ ਮੰਡੀ ਦੇ ਥਾਣੇਦਾਰ ਨੂੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕੱਪੜਿਆਂ ਤੋਂ ਬਾਹਰ ਹੋ ਗਿਆ। ਇੱਕ ਤਾਂ ਸਰਪੰਚ ਦੇ ਅਜਿਹਾ ਕਰਨ ਨਾਲ ਥਾਣੇਦਾਰ ਦੇ ਠੂਠੇ ਨੂੰ ਲੱਤ ਵੱਜ ਗਈ ਸੀ; ਦੂਜਾ, ਸਰਪੰਚ ਥਾਣੇਦਾਰ ਨੂੂੰ ਠਾਹ ਸਲਾਮ ਕਰਨ ਵਾਲਾ ਨਹੀਂ ਸੀ। ਕਾਮਰੇਡ ਕਹਾਉਂਦਾ ਸਰਪੰਚ ਕਹਿੰਦਾ-ਕਹਾਉਂਦਾ ਖੱਬੀਖਾਨ ਸੀ। ਥਾਣੇਦਾਰ ਨੂੂੰ ਲੱਗਿਆ, ਹੁਣ ਮੌਕਾ ਹੈ ਸਰਪੰਚ ਨੂੂੰ ਆਪਣੀ ਲੱਤ ਹੇਠੋਂ ਲੰਘਾਉਣ ਦਾ। ਅਗਲੇ ਦਿਨ ਜਦੋਂ ਸਰਪੰਚ ਕਿਸੇ ਕੰਮ ਥਾਣੇ ਗਿਆ ਤਾਂ ਕੁਰਸੀ ’ਚ ਝੂਲਦਾ ਥਾਣੇਦਾਰ ਬੋਲਿਆ, “ਆਹ ਚੰਗਾ ਕੰਮ ਫੜਿਆ ਸਰਪੰਚਾ, ਪਿੰਡ ਵਿੱਚ ਬੰਦੇ ਮਾਰ-ਮਾਰ ਕੇ ਖੁਰਦ-ਬੁਰਦ ਕਰਨ ਦਾ।” ਇਸ ਤੋਂ ਪਹਿਲਾਂ ਕਿ ਸਰਪੰਚ ਕੋਈ ਗੱਲ ਕਰਦਾ, ਥਾਣੇਦਾਰ ਨੇ ਹਵਾਲਾਤ ਵਿੱਚ ਬੰਦ ਕਰਵਾ ਦਿੱਤਾ। ਸਰਪੰਚ ਹਵਾਲਾਤ ’ਚ ਆਰਾਮ ਨਾਲ ਹੀ ਬਹਿ ਗਿਆ, ਕਿਹੜਾ ਪਹਿਲੀ ਵਾਰ ਬੈਠਾ ਸੀ! ਉਹਨੂੰ ਵੀ ਪਤਾ ਸੀ ਕਿ ਥਾਣੇਦਾਰ ਚਾਹੁੰਦਾ ਹੈ ਕਿ ਉਹ ਉਹਦੀਆਂ ਮਿੰਨਤਾਂ ਤਰਲੇ ਕਰੇ ਪਰ ਇਸ ਰਾਹ ਪੈਣ ਵਾਲਾ ਉਹ ਹੈ ਨਹੀਂ ਸੀ। ਉਹ ਜਾਣਦਾ ਸੀ, ਪਿੰਡ ਵਾਲਿਆਂ ਨੂੂੰ ਜਦੋਂ ਪਤਾ ਲੱਗ ਗਿਆ, ਫਿਰ ਥਾਣੇਦਾਰ ਕਹੂ, ਸਰਪੰਚ ਸਾਹਿਬ ਹਵਾਲਾਤ ’ਚੋਂ ਛੇਤੀ ਬਾਹਰ ਆਓ, ਸਾਥੋਂ ਭੁੱਲ ਹੋ ਗਈ।… ਜਦੋਂ ਸਰਪੰਚ ਕੁਝ ਨਾ ਬੋਲਿਆ, ਨਾ ਡੋਲਿਆ ਤਾਂ ਘੰਟੇ ਦੋ ਘੰਟੇ ਬਾਅਦ ਉਸ ਨੂੂੰ ਆਪ ਹੀ ‘ਰਿਹਾਅ’ ਕਰ ਦਿੱਤਾ। ਹੁਣ ਰੋਹ ਨਾਲ ਭਖਿਆ ਸਰਪੰਚ ਪਿੰਡ ਆਇਆ ਅਤੇ ਪੰਚਾਇਤ ਤੇ ਪਿੰਡ ਦੀ ਸ਼ਹੀਦੀ ਯਾਦਗਾਰ ਕਮੇਟੀ ਦੇ ਸਾਥੀਆਂ ਨੂੂੰ ਆਪਣੇ ਨਾਲ ਹੋਈ ਬੀਤੀ ਦੱਸੀ। ਪੰਚਾਇਤ ਅਤੇ ਕਮੇਟੀ ਨੇ ਸਾਰੇ ਪਿੰਡ ਦਾ ਇਕੱਠ ਕਰ ਲਿਆ ਅਤੇ ਲੋਕਾਂ ਨੂੂੰ ਕਿਹਾ ਕਿ ਥਾਣੇਦਾਰ ਨੇ ਪਿੰਡ ਦੀ ਪੱਗ ਨੂੂੰ ਹੱਥ ਪਾਇਐ, ਹੁਣ ਸਾਰੇ ਪਿੰਡ ਦਾ ਫਰਜ਼ ਹੈ ਕਿ ਉਹ ਭੂਤਰੇ ਹੋਏ ਥਾਣੇਦਾਰ ਦਾ ਫਤੂਰ ਲਾਹ ਕੇ ਸਾਹ ਲੈਣ। ਅਗਲੇ ਦਿਨ ਸੂਰਜ ਦੀ ਟਿੱਕੀ ਚੜ੍ਹਦਿਆਂ ਹੀ ਪਿੰਡ ਦਾ ਬੱਚਾ-ਬੱਚਾ ਬਰੇਟਾ ਥਾਣੇ ਨੂੂੰ ਘੇਰਾ ਘੱਤਣ ਲਈ ਤਿਆਰ ਹੋਣ ਲੱਗਿਆ; ਤੇ ਫਿਰ ਕਿਸ਼ਨਗੜ੍ਹੀਆਂ ਨੇ ਥਾਣੇ ਨੂੂੰ ਐਸਾ ਘੇਰਾ ਪਾਇਆ ਕਿ ਬਠਿੰਡਾ ਜਿ਼ਲ੍ਹੇ ਦੇ ਸ਼ਾਸਨ-ਪ੍ਰਸ਼ਾਸਨ ਨੂੂੰ ਭਾਜੜਾਂ ਪੈ ਗਈਆਂ ਤੇ ਥਾਣੇਦਾਰ ਨੂੂੰ ਸੁੱਕੀਆਂ ਤਰੇਲੀਆਂ ਆਉਣ ਲੱਗ ਪਈਆਂ। ਆਖਿ਼ਰਕਾਰ ਘਿਰਾਓ ਇਸ ਸ਼ਰਤ ’ਤੇ ਟੁੱਟਿਆ ਕਿ ਪਿੰਡ ਦੀ ਪੱਗ ਨੂੂੰ ਹੱਥ ਪਾਉਣ ਵਾਲਾ ਥਾਣੇਦਾਰ ਕਿਸ਼ਨਗੜ੍ਹ ਦੀ ਸੱਥ ਵਿੱਚ ਖੜ੍ਹ ਕੇ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗੇਗਾ। ਥਾਣੇਦਾਰ ਦਾ ਫਤੂਰ ਉਡੰਤਰ ਹੋ ਚੁੱਕਿਆ ਸੀ। ਉਹ ਭਿੱਜੀ ਬਿੱਲੀ ਬਣ ਕੇ ਪੁਲੀਸ ਦੇ ਪਹਿਰੇ ਹੇਠ ਕਿਸ਼ਨਗੜ੍ਹ ਦੀ ਸੱਥ ’ਚ ਆਇਆ ਤੇ ਪਿੰਡ ਵਾਸੀਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਣ ਲੱਗਿਆ। ਥਾਣੇਦਾਰ ਨੇ ਮੁਆਫ਼ੀ ਮੰਗਣੀ ਹੀ ਸੀ; ਇੱਕ ਤਾਂ ਉਹਨੇ ਪੰਗਾ ਅਜਿਹੇ ਸਰਪੰਚ ਨਾਲ ਲਿਆ ਜਿਹੜਾ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਇਤਿਹਾਸਕ ਮੋਗਾ ਘੋਲ ਦੀ ਕੁਠਾਲੀ ਵਿੱਚੋਂ ਤਪ ਕੇ ਨਿਕਲਿਆ ਸੀ; ਜਿਹੜਾ ਨਾ ਸਿਰਫ਼ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦਾ ਪੀਐੱਸਯੂ ਦਾ ਪ੍ਰਧਾਨ ਰਿਹਾ ਸੀ ਸਗੋਂ ਛਾਜਲੀ ਕੋਠਿਆਂ ਕੋਲ ਬੱਸ ਫੂਕਣ ਦੇ ਮਾਮਲੇ ਵਿੱਚ ਜੇਲ੍ਹ ਵੀ ਰਿਹਾ ਸੀ ਤੇ ਪੁਲੀਸ ਜਬਰ ਦਾ ਸ਼ਿਕਾਰ ਵੀ ਹੋਇਆ ਸੀ। ਪਿੰਡ ਦੇ ਲੋਕਾਂ ਨੇ ਜੁਝਾਰੂ ਹੋਣ ਕਰ ਕੇ ਹੀ ਉਹਨੂੰ ਸਰਪੰਚ ਬਣਾਇਆ ਸੀ। ਦੂਜਾ, ਥਾਣੇਦਾਰ ਨੇ ਉਸ ਪਿੰਡ ਕਿਸ਼ਨਗੜ੍ਹ ਦੀ ਪੱਗ ਨੂੂੰ ਹੱਥ ਪਾਇਆ ਸੀ ਜਿਸ ਦਾ ਇਤਿਹਾਸ ਫਰੋਲ ਕੇ ਥਾਣੇਦਾਰ ਨੇ ਸ਼ਾਇਦ ਦੇਖਿਆ ਨਹੀਂ ਸੀ। ਕਿਸ਼ਨਗੜ੍ਹ ਉਹ ਪਿੰਡ ਹੈ ਜਿਸ ਉੱਤੇ 1949 ’ਚ ਮੁਜ਼ਾਰਾ ਲਹਿਰ ਦਾ ਗੜ੍ਹ ਭੰਨਣ ਲਈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਫੌਜਾਂ ਚਾੜ੍ਹ ਕੇ ਤੋਪਾਂ ਦੇ ਗੋਲੇ ਸੁੱਟੇ ਗਏ ਸਨ, ਜਿਹੜਾ ਪਿੰਡ ਮੁਜ਼ਾਰਾ ਲਹਿਰ ਦੀ ਰਾਜਧਾਨੀ ਕਿਹਾ ਜਾਂਦਾ ਸੀ। … ਤੇ ਉਸ ਪਿੰਡ ਦੀ ਲਹੂ ਰੱਤੀ ਮਿੱਟੀ ਵਿੱਚੋਂ ਜਨਮਿਆ ਸੀ ਦਲਬਾਰਾ ਸਿੰਘ ਜਿਸ ਨੇ 15 ਸਾਲ ਸਰਬਸੰਮਤੀ ਨਾਲ ਸਰਪੰਚੀ ਕੀਤੀ ਅਤੇ ਪਿੰਡ ਦੀ ਵਿਰਾਸਤ ਨੂੂੰ ਬੁਲੰਦ ਕੀਤਾ। ਕਿਸਾਨ ਜਥੇਬੰਦੀਆਂ ਦਾ ਸਿਰਕਰਦਾ ਆਗੂ ਬਣਿਆ, ਕਿਸਾਨ ਘੋਲਾਂ ਵਿੱਚ ਮੋਹਰੀ ਰਿਹਾ, ਘੋਲਾਂ ਦੌਰਾਨ ਜੇਲ੍ਹ ਨੂੂੰ ਆਪਣਾ ਘਰ ਸਮਝ ਕੇ ਬਹਿ ਜਾਂਦਾ ਰਿਹਾ। ਅੰਤਿਮ ਸਮੇਂ ਤੱਕ ਪਿੰਡ ਦੀ ਮਿੱਟੀ ਨਾਲ ਵਫ਼ਾ ਪਾਲਣ ਵਾਲਾ ਉਹ ਸਰਪੰਚ ਦਲਬਾਰਾ ਸਿੰਘ ਸੱਤਰ ਸਾਲ ਦੀ ਉਮਰ ਹੰਢਾ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ।

ਸਰਪੰਚ ਦੀ ਤਾਕਤ/ਰਣਜੀਤ ਲਹਿਰਾ Read More »

ਲੋਕ ਸਭਾ ਰਿਕਾਰਡ ਵਿੱਚੋਂ ਹਟਾਈਆਂ ਟਿੱਪਣੀਆਂ ਨੂੰ ਬਹਾਲ ਕੀਤਾ ਜਾਵੇ

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਇਤਰਾਜ਼ ਜਤਾਇਆ ਹੈ ਕਿ ਉਨ੍ਹਾਂ ਦੀਆਂ ਬੀਤੇ ਦਿਨ ਸਦਨ ਵਿਚ ਕੀਤੀਆਂ ਟਿੱਪਣੀਆਂ ਨੂੰ ਰਿਕਾਰਡ ਵਿਚੋਂ ਕਿਉਂ ਹਟਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਰਿਕਾਰਡ ’ਤੇ ਬਹਾਲ ਕੀਤਾ ਜਾਵੇ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਹਟਾ ਦਿੱਤਾ ਗਿਆ ਹੈ ਤਾਂ ਬਹੁਤ ਦੁੱਖ ਲੱਗਿਆ ਕਿਉਂਕਿ ਟਿੱਪਣੀ ਨੂੰ ਰਿਕਾਰਡ ਤੋਂ ਹਟਾਉਣਾ ਲੋਕਤੰਤਰ ਦੇ ਸੰਸਦੀ ਸਿਧਾਂਤਾਂ ਦੇ ਉਲਟ ਹੈ।

ਲੋਕ ਸਭਾ ਰਿਕਾਰਡ ਵਿੱਚੋਂ ਹਟਾਈਆਂ ਟਿੱਪਣੀਆਂ ਨੂੰ ਬਹਾਲ ਕੀਤਾ ਜਾਵੇ Read More »

ਨਵੇਂ ਥਲ ਸੈਨਾ ਮੁਖੀ

ਜਨਰਲ ਉਪੇਂਦਰ ਦਿਵੇਦੀ ਨੇ ਥਲ ਸੈਨਾ ਦੇ 30ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਫਰਵਰੀ ਮਹੀਨੇ ਤੱਕ ਉਹ ਥਲ ਸੈਨਾ ਦੇ ਉਪ ਮੁਖੀ ਸਨ ਅਤੇ ਉਨ੍ਹਾਂ ਜਨਰਲ ਮਨੋਜ ਪਾਂਡੇ ਕੋਲੋਂ ਚਾਰਜ ਲੈ ਲਿਆ ਹੈ ਜਿਨ੍ਹਾਂ ਦੀ ਮਿਆਦ ਵਿੱਚ ਇਕ ਮਹੀਨੇ ਦਾ ਵਾਧਾ ਕੀਤਾ ਗਿਆ ਸੀ। ਨਵੇਂ ਥਲ ਸੈਨਾ ਮੁਖੀ ਨੇ ਇਹ ਗੱਲ ਆਖੀ ਹੈ ਕਿ ਉਹ ਫ਼ੌਜ ਦੇ ਆਧੁਨਿਕੀਕਰਨ ਦਾ ਸਵਾਲ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਸ਼ਾਮਿਲ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨਵੀਂ ਤਕਨਾਲੋਜੀ ਨੂੰ ਤੇਜ਼ੀ ਨਾਲ ਗ੍ਰਹਿਣ ਕਰਨ ਅਤੇ ਤੇਜ਼ੀ ਨਾਲ ਬਦਲ ਰਹੇ ਭੂ-ਰਾਜਸੀ ਮਾਹੌਲ ਅੰਦਰ ਆਤਮ-ਨਿਰਭਰਤਾ ਉੱਪਰ ਵਧੇਰੇ ਜ਼ੋਰ ਦਿੱਤਾ ਹੈ। ਕੁਝ ਖ਼ਾਸ ਤਰ੍ਹਾਂ ਦੀਆਂ ਸੁਰੱਖਿਆ ਚੁਣੌਤੀਆਂ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਫ਼ੌਜ ਦੀ ਸਮੱਰਥਾ ਅਤੇ ਤਿਆਰੀ ਦਾ ਪੂਰਾ ਭਰੋਸਾ ਦਿਵਾਇਆ ਹੈ। ਪੂਰਬੀ ਲੱਦਾਖ ਵਿੱਚ ਚੀਨ ਨਾਲ ਲੱਗਦੀ ਕੰਟਰੋਲ ਰੇਖਾ (ਐੱਲਏਸੀ) ਉੱਪਰ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਇਵੇਂ ਹੀ ਥਲ ਸੈਨਾ ਮੁਖੀ ਲਈ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਹਮਲਿਆਂ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਤਰੀ ਕਮਾਂਡ ਦੇ ਕਮਾਂਡਰ ਵਜੋਂ ਉਨ੍ਹਾਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਫ਼ੌਜ ਦੀ ਤਾਇਨਾਤੀ ਵਿੱਚ ਵੱਡੀ ਰੱਦੋਬਦਲ ਅਮਲ ਵਿੱਚ ਲਿਆਂਦੀ ਸੀ। ਵੱਖ-ਵੱਖ ਯੋਜਨਾਵਾਂ ਅਤੇ ਢਾਂਚਾਗਤ ਸੁਧਾਰਾਂ ਦੇ ਸਵਾਲਾਂ ਉੱਪਰ ਵੀ ਕੰਮ ਜਾਰੀ ਰਹਿਣਾ ਚਾਹੀਦਾ ਹੈ ਹਾਲਾਂਕਿ ਇਨ੍ਹਾਂ ਦੀ ਦੇਖ-ਰੇਖ ਤਿੰਨੋ ਸੈਨਾਵਾਂ ਦੇ ਸਾਂਝੇ ਮੁਖੀ ਵੱਲੋਂ ਕੀਤੀ ਜਾਂਦੀ ਹੈ। ਇਸ ਸਬੰਧ ਵਿੱਚ ਵਸੀਹ ਸਲਾਹਕਾਰੀ ਚੌਖਟੇ ਕੰਮ ਕਰਦੇ ਹਨ ਜਿਨ੍ਹਾਂ ਲਈ ਕਾਫ਼ੀ ਸਮਾਂ ਖਰਚ ਹੁੰਦਾ ਹੈ ਅਤੇ ਇਹ ਠੀਕ ਵੀ ਹੈ। ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਕਿਸੇ ਵੀ ਮੁੱਦੇ ਨੂੰ ਬਿਨਾਂ ਕਿਸੇ ਵਿਰੋਧ ਤੋਂ ਜਬਰੀ ਪ੍ਰਵਾਨ ਨਾ ਕਰਵਾ ਲਿਆ ਜਾਵੇ। ਥਲ, ਹਵਾਈ ਤੇ ਜਲ ਸੈਨਾਵਾਂ ਦਰਮਿਆਨ ਜਿਸ ਸਹਿਯੋਗ ਦੀ ਕਲਪਨਾ ਕੀਤੀ ਗਈ ਹੈ, ਉਸ ਤਹਿਤ ਸਾਂਝੇ ਟੀਚੇ ਅਤੇ ਉਦੇਸ਼ ਸੁਭਾਵਿਕ ਤੌਰ ’ਤੇ ਪ੍ਰਾਪਤ ਹੋਣੇ ਚਾਹੀਦੇ ਹਨ। ਇਸ ਨੁਕਤੇ ਨੂੰ ਅਮਲੀ ਤੌਰ ’ਤੇ ਸਿਰੇ ਚੜ੍ਹਾਉਣ ਵਿੱਚ ਵੱਖ-ਵੱਖ ਸੈਨਾਵਾਂ ਦੇ ਮੁਖੀਆਂ ਦੀ ਭੂਮਿਕਾ ਬੇਹੱਦ ਅਹਿਮ ਬਣ ਜਾਂਦੀ ਹੈ। ਚਾਰ ਸਾਲਾਂ ਦਾ ਸਮਾਂ ਮੁੱਕਣ ’ਤੇ ਵੱਧ ਤੋਂ ਵੱਧ ਅਗਨੀਵੀਰਾਂ ਨੂੰ ਸੈਨਾ ਵਿੱਚ ਕਾਇਮ ਰੱਖਣ ਦੀ ਮੰਗ ਹੁਣ ਸਿਆਸੀ ਗਲਿਆਰਿਆਂ ’ਚ ਜ਼ੋਰ ਫੜ ਰਹੀ ਹੈ, ਖ਼ਾਸ ਤੌਰ ’ਤੇ ਹਾਲੀਆ ਚੋਣਾਂ ਵਿੱਚ ਇਸ ਦੇ ਵੱਡਾ ਮੁੱਦਾ ਬਣਨ ਤੋਂ ਬਾਅਦ ਇਹ ਹੋਰ ਮਜ਼ਬੂਤ ਹੋਈ ਹੈ। ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜਨਰਲ ਦਿਵੇਦੀ ਅਗਨੀਪਥ ਭਰਤੀ ਸਕੀਮ ਬਾਰੇ ਜ਼ਾਹਿਰ ਕੀਤੇ ਗਏ ਫਿ਼ਕਰਾਂ ਨਾਲ ਕਿਵੇਂ ਨਜਿੱਠਦੇ ਹਨ। ਵਕਤ ਵੰਗਾਰ ਭਰਪੂਰ ਹੈ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਆਪਣੀਆਂ ਯੋਜਨਾਵਾਂ ਅਤੇ ਤਰਜੀਹਾਂ ਨੂੰ ਅਮਲੀ ਰੂਪ ਦੇਣਾ ਪਵੇਗਾ। ਅਸਲ ਵਿਚ, ਫ਼ੌਜ ਲਈ ਇਹ ਤਰਜੀਹਾਂ ਹੀ ਅਗਲੇ ਰਾਹ ਮੋਕਲੇ ਕਰਨ ਵਿੱਚ ਸਹਾਈ ਹੋਣਗੀਆਂ। ਜੰਮੂ ਤੇ ਕਸ਼ਮੀਰ ਰਾਈਫਲਜ਼ ਵਿੱਚ 1984 ਵਿੱਚ ਕਮਿਸ਼ਨ ਲੈਣ ਵਾਲੇ ਜਨਰਲ ਦਿਵੇਦੀ ਮੱਧ ਪ੍ਰਦੇਸ਼ ਦੇ ਰੇਵਾ ਸੈਨਿਕ ਸਕੂਲ ਦੇ ਵਿਦਿਆਰਥੀ ਰਹੇ ਹਨ। ਉਹ ਅਤੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਸਕੂਲ ਵਿੱਚ ਇਕੱਠੇ ਸਨ। ਹਥਿਆਰਬੰਦ ਸੈਨਾਵਾਂ ਦੀ ਬਰਾਦਰੀ ਲਈ ਇਹ ਤਸੱਲੀਬਖ਼ਸ਼ ਇਤਫ਼ਾਕ ਹੈ। ਤਵੱਕੋ ਕੀਤੀ ਜਾ ਰਹੀ ਹੈ ਕਿ ਉਹ ਆਪੋ-ਆਪਣੇ ਖੇਤਰਾਂ ਵਿਚ ਨਵੇਂ ਪੂਰਨੇ ਪਾਉਣਗੇ ਅਤੇ ਫ਼ੌਜ ਨੂੰ ਬੁਲੰਦੀ ਉਤੇ ਲੈ ਕੇ ਜਾਣਗੇ।

ਨਵੇਂ ਥਲ ਸੈਨਾ ਮੁਖੀ Read More »