June 27, 2024

ਮੋਬਾਈਲ ਫੋਨਾਂ ਰਾਹੀਂ ਬਣੇ ਰਿਸ਼ਤਿਆਂ ਦਾ ਅੰਤ ਹੁੰਦਾ ਹੈ ਭਿਆਨਕ

ਲੰਘੇ ਸਮੇਂ ’ਤੇ ਅਗਰ ਪੰਛੀ ਝਾਤ ਮਾਰੀ ਜਾਵੇ ਤਾਂ ਸੋਚ-ਸੋਚ ਕੇ ਬੇਹੱਦ ਹੈਰਾਨੀ ਹੁੰਦੀ ਹੈ ਕਿ ਦੁਨੀਆ ਕਿੰਨੀ ਬਦਲ ਗਈ ਹੈ। ਹੁਣ ਮੋਹ-ਮੁਹੱਬਤ ਤੇ ਅਪਣੱਤ ਰਿਸ਼ਤਿਆਂ ਵਿੱਚੋਂ ਬਿਲਕੁਲ ਮਨਫੀ਼ ਹੁੰਦੀ ਜਾ ਰਹੀ ਹੈ। ਵੱਡੇ ਤਾਂ ਕੀ, ਬੱਚਿਆਂ ਦੇ ਜੀਵਨ ਜਿਊਣ ਦੇ ਢੰਗ ’ਚ ਬੇਇੰਤਹਾ ਫ਼ਰਕ ਪੈ ਗਿਆ ਹੈ। ਅੱਜ-ਕੱਲ੍ਹ ਦੇ ਬੱਚਿਆਂ ਨੂੰ ਨਾ ਤਾਂ ਮਾਪਿਆਂ ਦਾ ਕੋਈ ਡਰ-ਭੈਅ ਰਿਹਾ ਹੈ ਤੇ ਨਾ ਹੀ ਅਧਿਆਪਕਾਂ ਦਾ। ਉਨ੍ਹਾਂ ਦੇ ਮਨਾਂ ਅੰਦਰ ਆਪਣੇ ਵੱਡਿਆਂ ਪ੍ਰਤੀ ਸਤਿਕਾਰ ਘਟ ਗਿਆ ਹੈ। ਉਨ੍ਹਾਂ ਨੂੰ ਵੱਡਿਆਂ ਦਾ ਕੋਈ ਲਿਹਾਜ਼ ਹੀ ਨਹੀਂ ਰਿਹਾ। ਛੋਟੀ ਉਮਰੇ ਹੀ ਇਕ ਨਿੱਕੀ ਜਿਹੀ ਡਿਵਾਈਸ ਮੋਬਾਈਲ ਫੋਨ ‘ਚ ਪੂਰਾ ਦਿਨ ਐਨੇ ਗ੍ਰਸੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ। ਉਨ੍ਹਾਂ ਦੀ ਦੁਨੀਆ ਤਾਂ ਇਹ ਮੋਬਾਈਲ ਫੋਨ ਹੀ ਹੈ। ਇਸ ਤੋਂ ਉਹ ਚੰਗੀਆਂ ਗੱਲਾਂ ਘੱਟ ਤੇ ਮਾੜੀਆਂ ਵੱਧ ਸਿੱਖ ਰਹੇ ਹਨ। ਆਪਣੇ ਪਰਿਵਾਰ ‘ਚ ਰਹਿ ਕੇ ਵੀ ਉਹ ਉਸ ਨਾਲੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਸਿਰਫ਼ ਆਪਣੀ ਸਮਝ-ਸਿਆਣਪ ਹੀ ਵੱਡੀ ਲੱਗਦੀ ਹੈ। ਆਪਣੇ ਬਜ਼ੁਰਗਾਂ ਨੂੰ ਉਹ ਬਿਲਕੁਲ ਨਾਸਮਝ ਸਮਝਦੇ ਹਨ। ਬੱਚਿਆਂ ਅੰਦਰੋਂ ਨੈਤਿਕ ਕਦਰਾਂ-ਕੀਮਤਾਂ ਖ਼ਤਮ ਹੋ ਜਾਣ ਕਰਕੇ ਉਨ੍ਹਾਂ ਨੂੰ ਵੱਡੇ-ਛੋਟੇ ਨਾਲ ਕੋਈ ਸਰੋਕਾਰ ਹੀ ਨਹੀਂ ਰਿਹਾ। ਉਹ ਆਪ-ਹੁਦਰੀਆਂ ਹੀ ਕਰਦੇ ਫਿਰਦੇ ਹਨ। ਉਨ੍ਹਾਂ ਨੇ ਆਪਣੇ ਖਾਣ-ਪੀਣ ਤੇ ਪਹਿਨਣ ਦੇ ਢੰਗ ਨੂੰ ਬਿਲਕੁਲ ਬਦਲ ਲਿਆ ਹੈ। ਆਪਣੀ ਅਮੀਰ ਤਹਿਜ਼ੀਬ ਅਤੇ ਰਵਾਇਤੀ ਪਹਿਰਾਵੇ ਨੂੰ ਤੱਜ ਕੇ ਉਹ ਤੇਜ਼ੀ ਨਾਲ ਪੱਛਮ ਦਾ ਪ੍ਰਭਾਵ ਕਬੂਲ ਰਹੇ ਹਨ। ਆਧੁਨਿਕਤਾ ਨੂੰ ਅਪਣਾਉਣਾ ਬਹੁਤ ਚੰਗੀ ਗੱਲ ਹੈ ਪਰ ਬੇਢੰਗੇ ਕੱਪੜੇ ਪਾ ਕੇ ਸਰੀਰ ਦੀ ਨੁਮਾਇਸ਼ ਕਰਨਾ ਸਰਾਸਰ ਗ਼ਲਤ ਹੈ। ਉਹ ਸੈਲੀਬ੍ਰਿਟੀਜ਼ ਨੂੰ ਆਪਣਾ ਰੋਲ-ਮਾਡਲ ਮੰਨ ਕੇ ਉਨ੍ਹਾਂ ਦੀ ਨਕਲ ਕਰਦੇ ਹਨ ਪਰ ਇਹ ਨਹੀਂ ਸਮਝਦੇ ਕਿ ਆਮ ਜ਼ਿੰਦਗੀ ਨਾਲੋਂ ਉਨ੍ਹਾਂ ਦੀ ਜ਼ਿੰਦਗੀ ਜਿਊਣ ਵਿਚਾਲੇ ਜ਼ਮੀਨ-ਅਸਮਾਨ ਦਾ ਫ਼ਰਕ ਹੁੰਦਾ ਹੈ। ਜਦੋਂ ਘਰ ਦੇ ਬਜ਼ੁਰਗ ਉਨ੍ਹਾਂ ਨੂੰ ਬੇਢੰਗੇ ਕੱਪੜੇ ਪਹਿਨਣ ਅਤੇ ਜੰਕ ਫੂਡ ਖਾਣ ਤੋਂ ਵਰਜਦੇ ਹਨ ਤਾਂ ਉਹ ਗੱਲ ਨੂੰ ਮੰਨਣ ਦੀ ਬਜਾਏ ਉਨ੍ਹਾਂ ਨੂੰ ਚਾਰ ਗੱਲਾਂ ਸੁਣਾ ਕੇ ਚੁੱਪ ਕਰਾ ਦਿੰਦੇ ਹਨ। ਇਹ ਵਰਤਾਰਾ ਉੱਕਾ ਹੀ ਸਹੀ ਨਹੀਂ ਹੈ। ਇਸ ਤਰ੍ਹਾਂ ਘਰਾਂ ਦੇ ਬਜ਼ੁਰਗਾਂ ਦਾ ਕਹਿਣਾ ਨਾ ਮੰਨਣਾ ਕਈ ਵਾਰ ਬੱਚਿਆਂ ਲਈ ਮੁਸੀਬਤ ਬਣ ਜਾਂਦਾ ਅਤੇ ਉਸ ਦੀ ਵੱਡੀ ਕੀਮਤ ਚੁਕਾਉਣੀ ਪੈ ਜਾਂਦੀ ਹੈ ਜਿਸ ਦਾ ਪਛਤਾਵੇ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ। ਹੁਣ ਜਾਨਵਰਾਂ ਭਾਵ ਕੁੱਤੇ-ਬਿੱਲਿਆਂ ਦੀ ਜਾਨ ਦੀ ਤਾਂ ਕੋਈ ਕੀਮਤ ਹੈ ਪਰ ਮਨੁੱਖ ਦਾ ਮਨੁੱਖ ਦਰਦੀ ਨਾ ਰਹਿਣ ਕਾਰਨ ਉਸ ਦੀ ਜਾਨ ਦੀ ਕੀਮਤ ਘਟ ਗਈ ਹੈ। ਹਰ ਰੋਜ਼ ਅੰਨ੍ਹੇਵਾਹ ਐਕਸੀਡੈਂਟ ਹੋ ਰਹੇ ਹਨ। ਉਨ੍ਹਾਂ ‘ਚ ਵੀ 75% ਕਾਰਨ ਮੋਬਾਈਲ ਫੋਨ ਦੀ ਵਰਤੋਂ ਹੀ ਹੁੰਦਾ ਹੈ। ਜਦੋਂ ਕੋਈ ਡਰਾਈਵਿੰਗ ਕਰਦੇ ਸਮੇਂ ਫੋਨ ਦੀ ਵਰਤੋਂ ਕਰਦਾ ਹੈ ਤਾਂ ਮੱਲੋ-ਮੱਲੀ ਧਿਆਨ ਡਰਾਈਵਿੰਗ ਤੋਂ ਹਟ ਜਾਂਦਾ ਹੈ ਤੇ ਅਣਚਾਹਿਆ ਹਾਦਸਾ ਵਾਪਰ ਜਾਂਦਾ ਹੈ। ਫਿਰ ਉਹੀ ਗੱਲ ਕਿ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ। ਹਰ ਕੋਈ ਇਸ ਮੋਬਾਈਲ ਫੋਨ ਨੂੰ ਆਪਣੇ ਭੈਣ-ਭਰਾ, ਮਾਂ-ਬਾਪ, ਦੋਸਤ-ਮਿੱਤਰ ਤੇ ਰਿਸ਼ਤੇਦਾਰ ਸਮਝਣ ਲੱਗ ਪਿਆ ਹੈ। ਕਿਸੇ ਨਾਲ ਕਿਸੇ ਨੂੰ ਕੋਈ ਬਹੁਤਾ ਹੇਜ ਨਹੀਂ ਰਹਿ ਗਿਆ ਹੈ। ਕੋਈ ਰੁੱਸਦਾ ਹੈ ਤਾਂ ਰੁੱਸੀ ਜਾਵੇ। ਲੋਕ ਵਾਈਫਾਈ ਵਰਗੇ ਹੋ ਗਏ ਹਨ ਅਰਥਾਤ ਜਦੋਂ ਕੋਈ ਕਿਸੇ ਨਾਲੋਂ ਜ਼ਰਾ ਜਿੰਨਾ ਵੀ ਦੂਰ ਹੁੰਦਾ ਹੈ ਤਾਂ ਝੱਟ ਹੀ ਦੂਸਰੇ ਪਾਸੇ ਕੁਨੈਕਟ ਹੋ ਜਾਂਦਾ ਹੈ ਕਿਉਂਕਿ ਦਿਲੀ ਮੋਹ ਦੀ ਬਿਲਕੁਲ ਘਾਟ ਹੈ। ਰਿਸ਼ਤਾ ਤਾਂ ਦਿਮਾਗ ਤੋਂ ਨਿਭਾਇਆ ਜਾ ਰਿਹਾ ਹੁੰਦਾ ਤੇ ਦਿਮਾਗ ਤੋਂ ਨਿਭਾਏ ਜਾਣ ਵਾਲੇ ਰਿਸ਼ਤਿਆਂ ਦੀ ਉਮਰ ਥੋੜ੍ਹ-ਚਿਰੀ ਹੁੰਦੀ ਹੈ। ਇਨ੍ਹਾਂ ਮੋਬਾਈਲ ਫੋਨਾਂ ਰਾਹੀਂ ਬਣੇ ਰਿਸ਼ਤਿਆਂ ਦਾ ਅੰਤ ਵੀ ਭਿਆਨਕ ਹੀ ਹੁੰਦਾ ਹੈ। ਪਿੱਛੇ ਜਿਹੇ ਮੋਹਾਲੀ ਵਿਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਇਕ ਸੁਖਚੈਨ ਨਾਂ ਦੇ ਮੁੰਡੇ ਨੇ ਕੁੜੀ ਦੀ ਉਸ ਨਾਲ ਵਿਆਹ ਦੀ ਰਜ਼ਾਮੰਦੀ ਨਾ ਹੋਣ ਕਰਕੇ ਉਸ ਦਾ ਦਿਨ-ਦਿਹਾੜੇ ਸੜਕ ‘ਤੇ ਸਾਰਿਆਂ ਦੇ ਸਾਹਮਣੇ ਕਤਲ ਕਰ ਦਿੱਤਾ। ਕੀ ਕਿਸੇ ਨੂੰ ਇਨਕਾਰ ਕਰਨ ਦਾ ਕੋਈ ਹੱਕ ਨਹੀਂ ਰਿਹਾ? ਇਹ ਕਿਹੋ ਜਿਹਾ ਪਿਆਰ ਹੈ? ਅਜਿਹੇ ਪਾਗਲਪਣ ’ਚ ਬਣਾਏ ਰਿਸ਼ਤੇ ਦੂਸਰਿਆਂ ਨੂੰ ਕੀ ਸੇਧ ਦਿੰਦੇ ਹਨ? ਉਸ ਦੇ ਮਾਪਿਆਂ ਨੇ ਭਾਵੇਂ ਨਾਮ ਤਾਂ ਉਸ ਦਾ ਸੁਖਚੈਨ ਰੱਖਿਆ ਸੀ ਪਰ ਉਸ ਦੇ ਇਸ ਤਰ੍ਹਾਂ ਦੇ ਅਣਮਨੁੱਖੀ ਕਾਰੇ ਨੇ ਪਤਾ ਨਹੀਂ ਕਿੰਨਿਆਂ ਦਾ ਸੁੱਖ-ਚੈਨ ਖੋਹ ਲਿਆ ਹੈ। ਕੀ ਇਸ ਤਰ੍ਹਾਂ ਪਿਆਰ ਜਤਾਉਣ ਦਾ ਤਰੀਕਾ ਸਹੀ ਹੈ? ਪਿਆਰ ਦੇ ਮਾਅਨੇ ਹੀ ਬਦਲ ਗਏ ਜਾਪਦੇ ਹਨ। ਪਿਆਰ ਕਰਨ ਵਾਲੇ ਤਾਂ ਟਾਹਣੀ ਨਾਲੋਂ ਫੁੱਲ ਨੂੰ ਵੀ ਤੋੜਨਾ ਪਸੰਦ ਨਹੀਂ ਕਰਦੇ। ਸਗੋਂ ਨਿੱਤ ਉਸ ਦੀ ਦੇਖਭਾਲ ਕਰਦੇ ਹਨ। ਉਸ ਨੂੰ ਟਾਹਣੀ ਨਾਲ ਲੱਗੇ ਨੂੰ ਹੀ ਵਧਦਾ-ਫੁੱਲਦਾ ਵੇਖ ਕੇ ਧੁਰ ਅੰਦਰ ਤੱਕ ਖ਼ੁਸ਼ ਹੁੰਦੇ ਹਨ। ਅੱਜ-ਕੱਲ੍ਹ ਬੱਚਿਆਂ ’ਚ ਆਤਮਹੱਤਿਆ ਕਰਨ ਦਾ ਰੁਝਾਨ ਵੀ ਬਹੁਤ ਵਧ ਗਿਆ ਹੈ। ਹਾਰ ਜਾਂ ਫੇਲ੍ਹ ਹੋ ਜਾਣਾ ਉਨ੍ਹਾਂ ਨੂੰ ਬਰਦਾਸ਼ਤ ਹੀ ਨਹੀਂ ਹੁੰਦਾ। ਰਾਤੋ-ਰਾਤ ਸਟਾਰ ਬਣਨ ਦੇ ਸੁਪਨੇ ਵੇਖ ਕੇ ਜ਼ਿਆਦਾ ਸਮਾਂ ਮੋਬਾਈਲ ’ਚ ਉਲਝੇ ਰਹਿੰਦੇ ਹਨ। ਜਦੋਂ ਮਨਚਾਹਿਆ ਮੁਕਾਮ ਹਾਸਲ ਨਹੀਂ ਕਰ ਪਾਉਂਦੇ ਤਾਂ ਆਤਮਹੱਤਿਆ ਦਾ ਰਸਤਾ ਅਪਣਾ ਲੈਂਦੇ ਹਨ ਜਿਸ ਦਾ ਦੁੱਖ ਪਰਿਵਾਰ ਦੇ ਜੀਅ ਆਪਣੇ ਆਖ਼ਰੀ ਸਾਹ ਤੱਕ ਭੁਗਤਦੇ ਰਹਿੰਦੇ ਹਨ। ਰੁੱਸੇ ਨੂੰ ਮਨਾਉਣ ਦਾ ਰਿਵਾਜ ਬਿਲਕੁਲ ਖ਼ਤਮ ਹੋ ਗਿਆ ਹੈ। ਕਿਸੇ ਦੀ ਗੱਲ ਪਸੰਦ ਨਾ ਆਉਣ ‘ਤੇ ਮਨ-ਮੁਟਾਅ ਹੋ ਜਾਣ ’ਤੇ ਕੋਈ ਨਹੀਂ ਮਨਾਉਂਦਾ ਸਗੋਂ ਕਹਿੰਦੇ ਹਨ ‘ਨਹੀਂ ਤਾਂ ਨਾ ਸਹੀ, ਦਫ਼ਾ ਹੋਵੇ।’ ਫਿਰ ਮੋਬਾਈਲ ’ਤੇ ਬਲਾਕ ਕਰਨ ਦਾ ਰੁਝਾਨ ਸ਼ੁਰੂ ਹੋ ਜਾਂਦਾ ਜਾਂ ਨਫ਼ਰਤ ਭਰੇ ਸਟੇਟਸ ਪਾਏ ਜਾਂਦੇ ਹਨ। ਕੋਈ ਕਿਸੇ ਨਾਲ ਮਿਲ-ਵਰਤ ਕੇ ਖ਼ੁਸ਼ ਨਹੀਂ। ਇਸ ਰੁਝਾਨ ਨੂੰ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਸੱਚ ਸਾਬਿਤ ਹੋ ਗਿਆ ਕਿ ‘ਨਾਨਕ ਦੁਨੀਆ ਕੈਸੀ ਹੋਈ।। ਸਾਲਕੁ ਮਿਤੁ ਨ ਰਹਿਓ ਕੋਈ।’ ਪਤਾ ਨਹੀਂ ਕਿਹੋ ਜਿਹੀ ਪੜ੍ਹਾਈ ਕਰ ਰਹੇ ਹਨ? ਕੀ ਸਿੱਖ ਰਹੇ ਹਨ? ਕਿੱਧਰ ਨੂੰ ਤੁਰੇ ਜਾ ਰਹੇ ਹਨ? ਮੋਬਾਇਲ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਇਸ ਨੂੰ ਵਰਤੋ, ਨਾ ਕਿ ਇਹ ਤੁਹਾਨੂੰ ਵਰਤੇ। ਚੰਗੇ ਇਨਸਾਨ ਬਣਨ ਲਈ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਮੈਨੂੰ ਸਤਿੰਦਰ ਸਰਤਾਜ ਦੀਆਂ ਕਹੀਆਂ ਇਹ ਸਤਰਾਂ ਵਾਰ-ਵਾਰ ਯਾਦ ਆਉਂਦੀਆਂ ਹਨ : “ਕੋਈ ਵੇਖੇ ਥੋਡੇ ਵੱਲ ਜਦੋਂ, ਉਹਦਾ ਗੱਲ ਕਰਨ ਨੂੰ ਜੀਅ ਕਰਜੇ। ਇਸੇ ਕਰਕੇ ਤਾਂ ਚਿਹਰੇ ‘ਤੇ ਹਲਕੀ ਮੁਸਕਾਨ ਜ਼ਰੂਰੀ ਹੈ। ਨਿੱਘ, ਜੋਸ਼ , ਲਿਆਕਤ, ਦਰਦ, ਅਪਣੱਤ, ਹਲੀਮੀ, ਸੱਚਾਈ ਚੰਗੀ ਸ਼ਖ਼ਸੀਅਤ ਲਈ ਬੇਹੱਦ ਜ਼ਰੂਰੀ ਹਨ। ਬਦਲਾ ਤਾਂ ਸਾਰੇ ਲੈਂਦੇ ਨੇ ਪਰ ਮਾਫ਼ ਕਰਨ ਦਾ ਜੇਰਾ ਬਹੁਤ ਘੱਟ ਲੋਕ ਕਰ ਪਾਉਂਦੇ ਹਨ। ਇਸ ਲਈ ਥੋੜ੍ਹੀਆਂ-ਬਹੁਤੀਆਂ ਕਿਸੇ ਦੀਆਂ ਕਹੀਆਂ-ਸੁਣੀਆਂ ਗੱਲਾਂ ਨੂੰ ਅਣਡਿੱਠਾ ਕਰ ਕੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਕ-ਦੂਜੇ ਦੇ ਕੋਲ ਆਉਣਾ ਚਾਹੀਦਾ ਹੈ, ਨਾ ਕਿ ਦੂਰ ਜਾਣ ਦੇ ਬਹਾਨੇ ਲੱਭਣੇ ਚਾਹੀਦੇ ਹਨ।

ਮੋਬਾਈਲ ਫੋਨਾਂ ਰਾਹੀਂ ਬਣੇ ਰਿਸ਼ਤਿਆਂ ਦਾ ਅੰਤ ਹੁੰਦਾ ਹੈ ਭਿਆਨਕ Read More »

ਪਾਕਿਸਤਾਨ ‘ਚ ਹੋਈਆਂ ਆਮ ਚੋਣਾਂ ਦੀ ਹੋਵੇਗੀ ਜਾਂਚ ! ਅਮਰੀਕੀ ਸੰਸਦ ਨੇ ਪ੍ਰਸਤਾਵ ਕੀਤਾ ਪਾਸ

ਪਾਕਿਸਤਾਨ ਵਿਚ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਵਿਚ ਬੇਨਿਯਮੀਆਂ ਦੀਆਂ ਰਿਪੋਰਟਾਂ ਆਈਆਂ ਸਨ। ਮੁੱਖ ਵਿਰੋਧੀ ਪਾਰਟੀ ਪੀਟੀਆਈ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਦੋਸ਼ ਲਾਇਆ ਸੀ ਕਿ ਪਾਕਿਸਤਾਨ ਦੀਆਂ ਚੋਣਾਂ ਵਿੱਚ ਧੋਖਾਧੜੀ ਹੋਈ ਹੈ ਅਤੇ ਵੋਟਾਂ ਦੀ ਗਿਣਤੀ ਵਿੱਚ ਬੇਨਿਯਮੀਆਂ ਕਰਕੇ ਨਵਾਜ਼ ਸ਼ਰੀਫ਼ ਦੀ ਪਾਰਟੀ ਨੂੰ ਜੇਤੂ ਬਣਾਇਆ ਗਿਆ ਹੈ। ਇਸ ਦੌਰਾਨ ਹੁਣ ਇਮਰਾਨ ਨੂੰ ਅਮਰੀਕਾ ਦਾ ਵੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਦਰਅਸਲ, ਅਮਰੀਕੀ ਪ੍ਰਤੀਨਿਧ ਸਦਨ ਨੇ ਬੁੱਧਵਾਰ ਨੂੰ ਪਾਕਿਸਤਾਨ ਵਿੱਚ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਸਮਰਥਨ ਵਿੱਚ ਇੱਕ ਦੋ-ਪੱਖੀ ਪ੍ਰਸਤਾਵ ਪਾਸ ਕੀਤਾ ਅਤੇ ਪਾਕਿਸਤਾਨ ਦੀਆਂ 2024 ਦੀਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਦੇ ਦਾਅਵਿਆਂ ਦੀ “ਪੂਰੀ ਅਤੇ ਸੁਤੰਤਰ ਜਾਂਚ” ਦੀ ਮੰਗ ਕੀਤੀ। ਸਦਨ ਦੇ 85 ਫੀਸਦੀ ਮੈਂਬਰਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਇਸ ਦੇ ਹੱਕ ਵਿੱਚ ਵੋਟ ਪਾਈ। ਮਤੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੂੰ ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਵਿੱਚ ਪਾਕਿਸਤਾਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਪਾਕਿਸਤਾਨ ਵਿੱਚ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਸਮਰਥਨ ਦਾ ਪ੍ਰਗਟਾਵਾ’ ਸਿਰਲੇਖ ਵਾਲਾ ਮਤਾ, ਜਾਰਜੀਆ ਦੇ ਕਾਂਗਰਸਮੈਨ ਮੈਕਕਾਰਮਿਕ ਅਤੇ ਮਿਸ਼ੀਗਨ ਦੇ ਕਾਂਗਰਸਮੈਨ ਕਿਲਡੀ ਦੁਆਰਾ ਪੇਸ਼ ਕੀਤਾ ਗਿਆ ਸੀ ਅਤੇ 100 ਤੋਂ ਵੱਧ ਸਹਿਯੋਗੀਆਂ ਦੁਆਰਾ ਸਹਿ-ਪ੍ਰਯੋਜਿਤ ਕੀਤਾ ਗਿਆ ਸੀ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਤਾ ਲੋਕਤਾਂਤਰਿਕ ਮੁੱਲਾਂ ਨੂੰ ਕਾਇਮ ਰੱਖਣ ਅਤੇ ਪਾਕਿਸਤਾਨ ਦੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ ਕਿਉਂਕਿ ਉਹ ਆਰਥਿਕ ਅਸਥਿਰਤਾ ਅਤੇ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹਨ। ਇਸ ਮਤੇ ਦਾ ਸਰਬਸੰਮਤੀ ਨਾਲ ਪਾਸ ਹੋਣਾ ਪਾਕਿਸਤਾਨ ਸਰਕਾਰ ਨੂੰ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਲੋਕਤੰਤਰ, ਆਜ਼ਾਦ ਅਤੇ ਨਿਰਪੱਖ ਚੋਣਾਂ ਅਤੇ ਵਿਅਕਤੀਗਤ ਆਜ਼ਾਦੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਸਨਮਾਨ ਲਈ ਪਾਕਿਸਤਾਨ ਦੇ ਲੋਕਾਂ ਦੇ ਨਾਲ ਖੜ੍ਹਾ ਹੈ। ਇਸ ਪ੍ਰਸਤਾਵ ‘ਤੇ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਦੋ-ਪੱਖੀ ਪ੍ਰਸਤਾਵ ਦੇਸ਼ ਦੀ ਸਿਆਸੀ ਸਥਿਤੀ ਅਤੇ ਚੋਣ ਪ੍ਰਕਿਰਿਆ ਦੀ “ਅਧੂਰੀ ਸਮਝ” ਤੋਂ ਪੈਦਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਵਿਸ਼ੇਸ਼ ਪ੍ਰਸਤਾਵ ਦਾ ਸਮਾਂ ਅਤੇ ਸੰਦਰਭ ਸਾਡੇ ਦੁਵੱਲੇ ਸਬੰਧਾਂ ਦੀ ਸਕਾਰਾਤਮਕ ਗਤੀਸ਼ੀਲਤਾ ਨਾਲ ਮੇਲ ਨਹੀਂ ਖਾਂਦਾ ਹੈ।

ਪਾਕਿਸਤਾਨ ‘ਚ ਹੋਈਆਂ ਆਮ ਚੋਣਾਂ ਦੀ ਹੋਵੇਗੀ ਜਾਂਚ ! ਅਮਰੀਕੀ ਸੰਸਦ ਨੇ ਪ੍ਰਸਤਾਵ ਕੀਤਾ ਪਾਸ Read More »

ਪੰਜਾਬ ਨੈਸ਼ਨਲ ਬੈਂਕ ਨੇ ਇਸ ਅਹੁਦੇ ਲਈ ਕੀਤਾ ਭਰਤੀ ਦਾ ਐਲਾਨ

ਪੰਜਾਬ ਨੈਸ਼ਨਲ ਬੈਂਕ (PNB) ਨੇ ਪਾਰਟ ਟਾਈਮ ਮੈਡੀਕਲ ਸਲਾਹਕਾਰ ਦੇ ਅਹੁਦੇ ਲਈ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਲਈ ਬਿਨੈ ਪੱਤਰ ਮੰਗੇ ਹਨ। ਬੈਂਕ ਯੋਗ ਬਿਨੈਕਾਰਾਂ ਤੋਂ ਔਨਲਾਈਨ ਅਰਜ਼ੀਆਂ ਮੰਗ ਰਿਹਾ ਹੈ। ਇਸ ਅਹੁਦੇ ਲਈ ਵੱਧ ਤੋਂ ਵੱਧ ਉਮਰ 65 ਸਾਲ ਹੋਣੀ ਚਾਹੀਦੀ ਹੈ। ਪੰਜਾਬ ਨੈਸ਼ਨਲ ਬੈਂਕ ਤੋਂ ਨੋਟੀਫਿਕੇਸ਼ਨ ਵਿੱਚ, ਇਹ ਕਿਹਾ ਗਿਆ ਹੈ ਕਿ ਚੁਣੇ ਗਏ ਉਮੀਦਵਾਰਾਂ ਨੂੰ 100000 ਰੁਪਏ ਪ੍ਰਤੀ ਮਹੀਨਾ ਦੀ ਸੰਚਤ ਤਨਖਾਹ ਦਿੱਤੀ ਜਾਵੇਗੀ। ਅਹੁਦਿਆਂ ਲਈ ਉਮੀਦਵਾਰਾਂ ਕੋਲ MBBS ਡਿਗਰੀ ਅਤੇ ਘੱਟੋ-ਘੱਟ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਨਿਯੁਕਤੀ ਇੱਕ ਸਾਲ ਦੀ ਮਿਆਦ ਲਈ ਸਥਾਈ ਹੋਵੇਗੀ। ਪੰਜਾਬ ਨੈਸ਼ਨਲ ਬੈਂਕ ਭਰਤੀ 2024 ਲਈ ਔਫਲਾਈਨ ਅਰਜ਼ੀ ਦੇਣ ਲਈ, ਯੋਗ ਅਤੇ ਯੋਗ ਉਮੀਦਵਾਰ ਬਿਨੈ-ਪੱਤਰ ਫਾਰਮ ਭਰ ਸਕਦੇ ਹਨ ਅਤੇ ਇਸਨੂੰ ਹੇਠਾਂ ਦਿੱਤੇ ਪਤੇ ‘ਤੇ ਜਮ੍ਹਾਂ ਕਰ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਮਿਸ਼ਨ ਦੁਆਰਾ ਨਿਰਧਾਰਤ ਆਖਰੀ ਮਿਤੀ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣ। ਪੰਜਾਬ ਨੈਸ਼ਨਲ ਬੈਂਕ ਭਰਤੀ 2024 ਲਈ ਨੋਟੀਫਿਕੇਸ਼ਨ ਦੇ ਅਨੁਸਾਰ, ਉਮੀਦਵਾਰਾਂ ਨੂੰ ਇੱਕ ਸਾਲ ਦੇ ਠੇਕੇ ‘ਤੇ ਨਿਯੁਕਤ ਕੀਤਾ ਜਾਵੇਗਾ। ਹਾਲਾਂਕਿ, ਬੈਂਕ ਸਾਲਾਨਾ ਇਕਰਾਰਨਾਮੇ ਨੂੰ ਵਧਾਉਣ ਦਾ ਅਧਿਕਾਰ ਰੱਖਦਾ ਹੈ। ਪੰਜਾਬ ਨੈਸ਼ਨਲ ਬੈਂਕ ਭਰਤੀ 2024 ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 65 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਚੁਣੇ ਗਏ ਉਮੀਦਵਾਰਾਂ ਨੂੰ 100000 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ, ਜਿਸ ਵਿੱਚ ਆਵਾਜਾਈ ਅਤੇ ਕੰਪਾਊਂਡਰ/ਸਹਾਇਕ ਖਰਚੇ ਵੀ ਸ਼ਾਮਲ ਹਨ। ਪੰਜਾਬ ਨੈਸ਼ਨਲ ਬੈਂਕ ਭਰਤੀ 2024 ਲਈ ਨੋਟੀਫਿਕੇਸ਼ਨ ਦੇ ਅਨੁਸਾਰ, ਯੋਗ ਉਮੀਦਵਾਰ ਬਿਨੈ-ਪੱਤਰ ਫਾਰਮ ਭਰ ਸਕਦੇ ਹਨ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਡਿਪਟੀ ਡਾਇਰੈਕਟਰ ਜਨਰਲ (ਐਚਆਰਡੀ), ਪੰਜਾਬ ਨੈਸ਼ਨਲ ਬੈਂਕ, ਕਾਰਪੋਰੇਟ ਦਫ਼ਤਰ, ਪਲਾਟ ਨੰਬਰ 4, ਸੈਕਟਰ-10 ਨੂੰ ਭੇਜ ਸਕਦੇ ਹਨ। , ਦਵਾਰਕਾ, ਨਵੀਂ ਦਿੱਲੀ- 110075 ‘ਤੇ ਜਮ੍ਹਾ ਕਰਵਾਉਣਾ ਹੋਵੇਗਾ। ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਕਮਿਸ਼ਨ ਦੁਆਰਾ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 20 ਜੁਲਾਈ, 2024 ਹੈ।

ਪੰਜਾਬ ਨੈਸ਼ਨਲ ਬੈਂਕ ਨੇ ਇਸ ਅਹੁਦੇ ਲਈ ਕੀਤਾ ਭਰਤੀ ਦਾ ਐਲਾਨ Read More »

ਜਾਰੀ ਹੋਣ ਜਾ ਰਿਹਾ ਹੈ CTET ਐਡਮਿਟ ਕਾਰਡ

ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ, CTET ਲਈ ਹਾਜ਼ਰ ਹੋਣ ਜਾ ਰਹੇ ਉਮੀਦਵਾਰਾਂ ਲਈ ਇੱਕ ਮਹੱਤਵਪੂਰਨ ਅਪਡੇਟ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਸੀਬੀਐਸਈ ਜਲਦੀ ਹੀ ਪ੍ਰੀਖਿਆ ਦਾ ਐਡਮਿਟ ਕਾਰਡ ਜਾਰੀ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਮੀਦਵਾਰਾਂ ਦੀ ਪ੍ਰੀਖਿਆ ਸਿਟੀ ਸਲਿੱਪ ਜਾਰੀ ਕੀਤੀ ਗਈ ਹੈ, ਜਿਸ ਨੂੰ ਪ੍ਰੀਖਿਆ ਦੀ ਅਧਿਕਾਰਤ ਵੈੱਬਸਾਈਟ ctet.nic.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਪ੍ਰੀਖਿਆ ਸਿਟੀ ਸਲਿੱਪ ਵਿੱਚ, ਉਮੀਦਵਾਰ ਇਹ ਪਤਾ ਲਗਾਉਣ ਦੇ ਯੋਗ ਹੋਣਗੇ ਕਿ ਉਨ੍ਹਾਂ ਦੀ ਪ੍ਰੀਖਿਆ ਕਿਸ ਸ਼ਹਿਰ ਵਿੱਚ ਹੋ ਰਹੀ ਹੈ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰ, ਸਮਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਇਸ ਦੇ ਐਡਮਿਟ ਕਾਰਡ ਵਿੱਚ ਉਪਲਬਧ ਕਰਵਾਈ ਜਾਵੇਗੀ। ਬੋਰਡ ਕਿਸੇ ਵੀ ਸਮੇਂ ਐਡਮਿਟ ਕਾਰਡ ਜਾਰੀ ਕਰ ਸਕਦਾ ਹੈ, ਇਸ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ‘ਤੇ ਨਜ਼ਰ ਰੱਖਣੀ ਚਾਹੀਦੀ ਹੈ।CTET ਐਡਮਿਟ ਕਾਰਡ 2024 ਦੇ ਜਾਰੀ ਹੋਣ ਤੋਂ ਬਾਅਦ, ਇਸਦਾ ਡਾਊਨਲੋਡ ਲਿੰਕ ਅਧਿਕਾਰਤ ਵੈੱਬਸਾਈਟ ctet.nic.in ‘ਤੇ ਵੀ ਉਪਲਬਧ ਹੋਵੇਗਾ। ਲਿੰਕ ‘ਤੇ ਜਾ ਕੇ, ਉਮੀਦਵਾਰ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦੀ ਮਦਦ ਨਾਲ ਇਸ ਨੂੰ ਡਾਊਨਲੋਡ ਕਰਨ ਦੇ ਯੋਗ ਹੋਣਗੇ। ਐਡਮਿਟ ਕਾਰਡ ਦਾ ਪ੍ਰਿੰਟ ਆਊਟ ਵੀ ਲੈਣਾ ਹੋਵੇਗਾ, ਕਿਉਂਕਿ ਪ੍ਰੀਖਿਆ ਵਾਲੇ ਦਿਨ ਇਸ ਨੂੰ ਆਪਣੇ ਨਾਲ ਲੈ ਕੇ ਜਾਣਾ ਲਾਜ਼ਮੀ ਹੈ। ਬਿਨਾਂ ਐਡਮਿਟ ਕਾਰਡ ਦੇ ਪ੍ਰੀਖਿਆ ਹਾਲ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ।

ਜਾਰੀ ਹੋਣ ਜਾ ਰਿਹਾ ਹੈ CTET ਐਡਮਿਟ ਕਾਰਡ Read More »

ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਹੈ ਕੱਚਾ ਪਪੀਤਾ

ਲੋਕ ਅਕਸਰ ਪੱਕੇ ਹੋਏ ਪਪੀਤਾ ਖਾਂਦੇ ਹਨ, ਜਿਸ ਦਾ ਸਵਾਦ ਚੰਗਾ ਹੁੰਦਾ ਹੈ ਅਤੇ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪੱਕੇ ਪਪੀਤੇ ਨੂੰ ਪੇਟ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਪਰ ਕੱਚਾ ਪਪੀਤਾ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕੱਚਾ ਪਪੀਤਾ ਪਾਚਨ ਕਿਰਿਆ ਨੂੰ ਸੁਧਾਰਦਾ ਹੈ, ਪ੍ਰੋਟੀਨ ਨੂੰ ਅਮੀਨੋ ਐਸਿਡ ਵਿੱਚ ਬਦਲਦਾ ਹੈ, ਕਬਜ਼ ਅਤੇ ਮਤਲੀ ਤੋਂ ਰਾਹਤ ਪ੍ਰਦਾਨ ਕਰਦਾ ਹੈ ਅਤੇ ਔਰਤਾਂ ਨੂੰ ਪਿਸ਼ਾਬ ਨਾਲੀ ਦੀਆਂ ਲਾਗਾਂ ਤੋਂ ਬਚਾਉਂਦਾ ਹੈ। ਹਾਲਾਂਕਿ, ਗਰਭ ਅਵਸਥਾ ਦੌਰਾਨ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕੱਚਾ ਪਪੀਤਾ ਖਾਣ ਨਾਲ ਕਈ ਫ਼ਾਇਦੇ ਹੁੰਦੇ ਹਨ। ਪੀਲੀਆ, ਜਿਸ ਨੂੰ Jaundice ਵੀ ਕਿਹਾ ਜਾਂਦਾ ਹੈ, ਇੱਕ ਗੰਭੀਰ ਬਿਮਾਰੀ ਹੈ। ਇਸ ‘ਚ ਕੱਚਾ ਪਪੀਤਾ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਹਰ ਤਿੰਨ ਘੰਟੇ ਬਾਅਦ ਅੱਧਾ ਗਲਾਸ ਪਪੀਤੇ ਦਾ ਜੂਸ ਪੀਣ ਨਾਲ ਪੀਲੀਆ ਤੋਂ ਰਾਹਤ ਮਿਲਦੀ ਹੈ। ਪਪੀਤੇ ਵਿੱਚ ਪਾਚਨ ਐਂਜ਼ਾਈਮ ਪਪੈਨ ਹੁੰਦਾ ਹੈ, ਜੋ ਕਿ ਇੱਕ ਪ੍ਰੋਟੀਓਲਾਈਟਿਕ ਐਂਜ਼ਾਈਮ ਹੈ ਜਿਸ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਹ ਪੀਲੀਆ ਦੇ ਇਲਾਜ ਵਿਚ ਵੀ ਮਦਦ ਕਰਦਾ ਹੈ। ਪਪੀਤੇ ਦੀਆਂ ਸੁੱਕੀਆਂ ਪੱਤੀਆਂ ਦਮੇ ਦੇ ਦੌਰੇ ਦੌਰਾਨ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਸਾਲ 2022 ਵਿੱਚ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, ਪਪੀਤੇ ਵਿੱਚ ਬੀਟਾ ਕੈਰੋਟੀਨ, ਲਾਈਕੋਪੀਨ ਅਤੇ ਜ਼ੈਕਸੈਂਥਿਨ ਵਰਗੇ ਜੈਵਿਕ ਮਿਸ਼ਰਣ (Organic Compound) ਪਾਏ ਜਾਂਦੇ ਹਨ, ਜਿਨ੍ਹਾਂ ਦੇ ਸੇਵਨ ਨਾਲ ਅਸਥਮਾ ਦੇ ਦੌਰੇ ਨੂੰ ਰੋਕਿਆ ਜਾ ਸਕਦਾ ਹੈ। ਕੱਚੇ ਪਪੀਤੇ ਵਿੱਚ ਮੌਜੂਦ ਵਿਟਾਮਿਨ ਏ ਅਤੇ ਸੀ ਮਲੇਰੀਆ ਦੇ ਰੋਗੀ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰਦਾ ਹੈ। ਪਪੀਤੇ ਦੇ ਪੱਤਿਆਂ ਦਾ ਸੇਵਨ ਮਲੇਰੀਆ ਅਤੇ ਡੇਂਗੂ ਦੇ ਮਰੀਜ਼ਾਂ ਵਿੱਚ ਪਲੇਟਲੈਟਸ ਦੀ ਘਟਦੀ ਗਿਣਤੀ ਨੂੰ ਵਧਾਉਂਦਾ ਹੈ। ਇਹ ਮਲੇਰੀਆ ਵਿਰੋਧੀ ਆਯੁਰਵੈਦਿਕ ਦਵਾਈ ਹੈ। ਪਪੀਤੇ ਵਿੱਚ ਮੌਜੂਦ ਬੀਟਾ ਕੈਰੋਟੀਨ ਸਰੀਰ ਵਿੱਚ ਐਸਟ੍ਰੋਜਨ ਹਾਰਮੋਨ ਦੇ ਕੰਮਕਾਜ ਵਿੱਚ ਮਦਦ ਕਰਦਾ ਹੈ। ਇਹ ਮਾਹਵਾਰੀ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਇਸ ਦੌਰਾਨ ਦਰਦ ਤੋਂ ਰਾਹਤ ਪ੍ਰਦਾਨ ਕਰਦਾ ਹੈ।

ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਹੈ ਕੱਚਾ ਪਪੀਤਾ Read More »

50MP ਕੈਮਰਾ ਤੇ 12GB RAM ਵਾਲਾ ਮੋਟੋਰੋਲਾ ਫੋਨ ਇਸ ਦਿਨ ਲਵੇਗਾ ਭਾਰਤ ‘ਚ ਐਂਟਰੀ

ਮੋਟੋਰੋਲਾ ਨੇ ਹਾਲ ਹੀ ਵਿੱਚ ਚੀਨ ਵਿੱਚ ਆਪਣਾ ਨਵਾਂ ਨੈਕਸਟ ਜਨਰੇਸ਼ਨ ਕਲੈਮਸ਼ੇਲ ਸਮਾਰਟਫੋਨ ਲਾਂਚ ਕੀਤਾ ਹੈ। ਅਸੀਂ ਗੱਲ ਕਰ ਰਹੇ ਹਾਂ Motorola Razr 50 ਸੀਰੀਜ਼ ਦੀ, ਜਿਸ ਵਿੱਚ ਦੋ ਸਮਾਰਟਫੋਨ Motorola Razr 50 ਅਤੇ Razr 50 Ultra ਸ਼ਾਮਲ ਹਨ।ਨਵੀਂ Motorola Razr 50 ਅਤੇ Razr 50 Ultra ਨੂੰ ਚੀਨ ਵਿੱਚ Lenovo ਈਵੈਂਟ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਉੱਤਰੀ ਅਮਰੀਕਾ, ਯੂਰਪ ਅਤੇ ਯੂਕੇ ਸਮੇਤ ਕੁਝ ਗਲੋਬਲ ਬਾਜ਼ਾਰਾਂ ਵਿੱਚ ਵੀ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਭਾਰਤ ‘ਚ Moto Razor 50 Ultra ਦੀ ਲਾਂਚਿੰਗ ਡੇਟ ਬਾਰੇ ਜਾਣਕਾਰੀ ਦਿੱਤੀ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ Snapdragon 8s Gen 3 ਚਿਪਸੈੱਟ, 12GB ਰੈਮ ਅਤੇ 4,000mAh ਬੈਟਰੀ ਹੈ। ਮੋਟੋਰੋਲਾ ਨੇ ਆਪਣੇ ਅਧਿਕਾਰਤ X (ਪਹਿਲਾਂ ਟਵਿੱਟਰ) ਹੈਂਡਲ ਰਾਹੀਂ ਫੋਨ ਦੇ ਲਾਂਚ ਨੂੰ ਟੀਜ਼ ਕੀਤਾ ਹੈ। ਇਸ ਤੋਂ ਇਲਾਵਾ ਐਮਾਜ਼ਾਨ ਨੇ ਪਲੇਟਫਾਰਮ ‘ਤੇ ਇਕ ਸਮਰਪਿਤ ਵੈੱਬਪੇਜ ਵੀ ਬਣਾਇਆ ਹੈ, ਜਿਸ ‘ਤੇ ਲਾਂਚ ਦੀ ਤਾਰੀਖ ਅਤੇ ਹੋਰ ਜਾਣਕਾਰੀ ਹੈ। ਇਸ ਡਿਵਾਈਸ ਨੂੰ ਭਾਰਤ ‘ਚ 4 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਕੀਮਤ ਬਾਰੇ ਗੱਲ ਕਰੀਏ ਤਾਂ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਚੀਨ ਵਿੱਚ Moto Razr 50 Ultra ਦੇ 12GB 256GB ਮਾਡਲ ਦੀ ਕੀਮਤ CNY 5,699 ਯਾਨੀ ਲਗਭਗ 66,000 ਰੁਪਏ ਹੈ। ਜਦੋਂ ਕਿ ਇਸ ਦੇ 12GB 512GB ਸਟੋਰੇਜ ਮਾਡਲ ਦੀ ਕੀਮਤ CNY 6,199 ਯਾਨੀ ਲਗਭਗ 74,000 ਰੁਪਏ ਰੱਖੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਫੋਨ ਦੇ ਭਾਰਤੀ ਵੇਰੀਐਂਟ ਦੀ ਕੀਮਤ ਵੀ ਇਸ ਦੇ ਆਸ-ਪਾਸ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਫੋਨ ਨੂੰ ਚੀਨ ‘ਚ ਮਾਡਰਨ ਗ੍ਰੀਨ, ਪੀਚ ਫੱਜ ਅਤੇ ਵਿੰਟੇਜ ਡੈਨਿਮ ਕਲਰ ਆਪਸ਼ਨ ‘ਚ ਪੇਸ਼ ਕੀਤਾ ਗਿਆ ਹੈ। ਭਾਰਤ ‘ਚ ਇਸ ਡਿਵਾਈਸ ਨੂੰ ਮਿਡਨਾਈਟ ਬਲੂ, ਸਪਰਿੰਗ ਗ੍ਰੀਨ ਅਤੇ ਪੀਚ ਫੱਜ ਕਲਰ ‘ਚ ਉਪਲੱਬਧ ਕਰਵਾਇਆ ਜਾਵੇਗਾ। ਇਹ Moto AI ਅਤੇ Google Gemini ਏਕੀਕਰਣ ਦੇ ਨਾਲ ਆਵੇਗਾ। ਇਸ ਫੋਲਡੇਬਲ ਫੋਨ ‘ਚ 4-ਇੰਚ (1,080 x 1,272 ਪਿਕਸਲ) ਪੋਲੇਡ ਕਵਰ ਡਿਸਪਲੇਅ ਹੋਵੇਗੀ, ਜਿਸ ਨੂੰ 165Hz ਰਿਫਰੈਸ਼ ਰੇਟ ਅਤੇ ਗੋਰਿਲਾ ਗਲਾਸ ਵਿਕਟਸ ਸੁਰੱਖਿਆ ਨਾਲ ਪੇਸ਼ ਕੀਤਾ ਗਿਆ ਹੈ। Moto Razr 50 Ultra ਵਿੱਚ 6.9-ਇੰਚ ਦੀ ਅੰਦਰੂਨੀ ਪੋਲੇਡ ਲਚਕਦਾਰ ਸਕਰੀਨ ਹੋਵੇਗੀ। ਇਸ ਫੋਨ ‘ਚ Qualcomm Snapdragon 8 Gen 3 ਚਿਪਸੈੱਟ ਹੈ, ਜਿਸ ਨੂੰ 12GB ਰੈਮ ਅਤੇ 512GB ਸਟੋਰੇਜ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ ਵਿੱਚ ਇੱਕ ਡਿਊਲ ਆਉਟਰ ਕੈਮਰਾ ਸੈੱਟਅਪ ਹੈ, ਜਿਸ ਵਿੱਚ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ (OIS) ਦੇ ਨਾਲ 50MP ਮੁੱਖ ਸੈਂਸਰ ਅਤੇ 50MP ਟੈਲੀਫੋਟੋ ਕੈਮਰਾ ਸੈਂਸਰ ਹੈ। ਇਸ ਵਿੱਚ ਇੱਕ 32MP ਫਰੰਟ-ਫੇਸਿੰਗ ਕੈਮਰਾ ਵੀ ਸ਼ਾਮਲ ਹੈ। ਆਉਣ ਵਾਲੀ ਡਿਵਾਈਸ 45W ਫਾਸਟ ਚਾਰਜਿੰਗ ਅਤੇ 15W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 4,000mAh ਬੈਟਰੀ ਲੈ ਸਕਦੀ ਹੈ।

50MP ਕੈਮਰਾ ਤੇ 12GB RAM ਵਾਲਾ ਮੋਟੋਰੋਲਾ ਫੋਨ ਇਸ ਦਿਨ ਲਵੇਗਾ ਭਾਰਤ ‘ਚ ਐਂਟਰੀ Read More »

NEET ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ 2 ਉਮੀਦਵਾਰ ਸੁਪਰੀਮ ਕੋਰਟ ਪਹੁੰਚੇ

ਨੀਟ ਪ੍ਰੀਖਿਆ ਵਿਵਾਦ ਦੇ ਸਬੰਧ ਵਿਚ, ਪ੍ਰੀਖਿਆ ਲਈ ਹਾਜ਼ਰ ਹੋਏ ਦੋ ਵਿਦਿਆਰਥੀਆਂ ਨੇ 2024 ਦੀ ਪ੍ਰੀਖਿਆ ਦੇ ਮੁੜ ਆਯੋਜਨ ਦਾ ਵਿਰੋਧ ਕਰਦੇ ਹੋਏ ਦਖਲ ਦੀ ਅਰਜ਼ੀ ਦਾਇਰ ਕੀਤੀ ਹੈ। ਬਿਨੈਕਾਰ/ਇੰਟਰਵੀਨਰ ਕ੍ਰਿਤਿਕਾ ਗਰਗ ਅਤੇ ਪ੍ਰਿਅੰਜਲੀ ਗਰਗ ਨੇ ਦਲੀਲ ਦਿੱਤੀ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਸਾਲਾਂ ਤੋਂ ਤਿਆਰੀ ਕੀਤੀ ਹੈ, ਉਨ੍ਹਾਂ ਨੂੰ ਦੁਬਾਰਾ ਇਮਤਿਹਾਨ ਵਿਚ ਸ਼ਾਮਲ ਹੋਣ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਇਹ ਨਾ ਸਿਰਫ਼ ਬਹੁਤੇ ਵਿਦਿਆਰਥੀਆਂ ਲਈ “ਅਨਉਚਿਤ” ਹੋਵੇਗਾ, ਬਲਕਿ ਉਹਨਾਂ ਦੇ ਪਰਿਵਾਰਾਂ ਲਈ ਵੀ ਮੁਸ਼ਕਲਾਂ ਦਾ ਕਾਰਨ ਬਣੇਗਾ। ਅਰਜ਼ੀ ਵਿਚ ਜ਼ੋਰ ਦਿੱਤਾ ਗਿਆ ਹੈ ਕਿ NEET-UG ਪ੍ਰੀਖਿਆ ਸਭ ਤੋਂ ਮੁਸ਼ਕਲ ਪ੍ਰੀਖਿਆਵਾਂ ਵਿਚੋਂ ਇੱਕ ਹੈ ਅਤੇ ਇਸ ਨੂੰ ਦੁਬਾਰਾ ਨਹੀਂ ਕਰਵਾਇਆ ਜਾਣਾ ਚਾਹੀਦਾ ਕਿਉਂਕਿ ਕੁਝ ਦੋਸ਼ ਲਗਾਏ ਗਏ ਹਨ। ਮੇਰਠ ਦੇ ਰਹਿਣ ਵਾਲੇ ਬਿਨੈਕਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਯੋਗਤਾ ਦੇ ਆਧਾਰ ‘ਤੇ ਕ੍ਰਮਵਾਰ 705 ਅਤੇ 690 ਅੰਕ ਪ੍ਰਾਪਤ ਕੀਤੇ ਹਨ। ਧਿਆਨਯੋਗ ਹੈ ਕਿ ਮੌਜੂਦਾ ਅਰਜ਼ੀ ਇੱਕ ਰਿੱਟ ਪਟੀਸ਼ਨ ਵਿਚ ਦਾਇਰ ਕੀਤੀ ਗਈ ਹੈ, ਜਿਸ ਵਿਚ NEET-UG 2024 ਦੇ ਨਤੀਜੇ ਵਾਪਸ ਲੈਣ ਅਤੇ ਨਵੀਂ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ ਗਈ ਹੈ। ਅਜਿਹਾ ਕਰਨ ਦੀ ਮੰਗ ਕਥਿਤ ਪੇਪਰ ਲੀਕ ਅਤੇ ਹੋਰ ਬੇਨਿਯਮੀਆਂ ਕਾਰਨ ਕੀਤੀ ਗਈ ਸੀ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਛੁੱਟੀ ਵਾਲੇ ਬੈਂਚ ਨੇ ਇਸ ਰਿੱਟ ਪਟੀਸ਼ਨ ‘ਤੇ 13 ਜੂਨ ਨੂੰ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ, ਅਰਜ਼ੀ ਵਿਚ ਕਿਹਾ ਗਿਆ ਹੈ ਕਿ ਦੁਰਵਿਵਹਾਰ ਦੇ ਦੋਸ਼ਾਂ ਵਿਚ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਘੱਟ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ ਜੋ ਆਪਣੀ ਮਿਹਨਤ ਦੇ ਅਧਾਰ ‘ਤੇ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ।

NEET ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ 2 ਉਮੀਦਵਾਰ ਸੁਪਰੀਮ ਕੋਰਟ ਪਹੁੰਚੇ Read More »

ਰਾਜ ਸਭਾ ਵਿਚ ਛੇ ਨਵੇਂ ਮੈਂਬਰਾਂ ਨੇ ਚੁੱਕੀ ਸਹੁੰ

ਵੀਰਵਾਰ ਨੂੰ ਰਾਜ ਸਭਾ ਵਿਚ ਛੇ ਨਵੇਂ ਮੈਂਬਰਾਂ ਦੇ ਸਹੁੰ ਚੁੱਕਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਪਣੇ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਦੀ ਜਾਣ-ਪਛਾਣ ਕਰਾਉਣ ਤੋਂ ਬਾਅਦ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਇਸ ਦੇ ਨਾਲ ਹੀ ਚੇਅਰਮੈਨ ਜਗਦੀਪ ਧਨਖੜ ਨੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦੀ ਮੁਅੱਤਲੀ ਵਾਪਸ ਲੈਣ ਦਾ ਐਲਾਨ ਕੀਤਾ। ਉਪਰਲੇ ਸਦਨ ਦੀ ਬੈਠਕ ਦੁਪਹਿਰ 12.37 ਵਜੇ ਸ਼ੁਰੂ ਹੋਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਲੋਕ ਸਭਾ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ। ਉਪਰਲੇ ਸਦਨ ਦੀ ਮੀਟਿੰਗ ਰਾਸ਼ਟਰੀ ਗੀਤ ਦੀ ਧੁੰਨ ਨਾਲ ਹੋਈ। ਇਸ ਤੋਂ ਬਾਅਦ ਚੇਅਰਮੈਨ ਧਨਖੜ ਦੇ ਨਿਰਦੇਸ਼ਾਂ ‘ਤੇ ਕਾਂਗਰਸ ਦੇ ਅਖਿਲੇਸ਼ ਪ੍ਰਤਾਪ ਸਿੰਘ, ਜੇਐਮਐਮ ਦੇ ਡਾਕਟਰ ਸਰਫਰਾਜ਼ ਅਹਿਮਦ, ਭਾਜਪਾ ਦੇ ਪ੍ਰਦੀਪ ਕੁਮਾਰ ਵਰਮਾ, ਬੰਸੀਲਾਲ ਗੁਰਜਰ, ਮਾਇਆ ਨਰੋਲੀਆ ਅਤੇ ਬਾਲਯੋਗੀ ਉਮੇਸ਼ਨਾਥ ਨੂੰ ਉਪਰਲੇ ਸਦਨ ਦੀ ਮੈਂਬਰੀ ਦੀ ਸਹੁੰ ਚੁਕਾਈ ਗਈ। ਬਿਹਾਰ ਤੋਂ ਅਖਿਲੇਸ਼ ਪ੍ਰਤਾਪ ਸਿੰਘ, ਝਾਰਖੰਡ ਤੋਂ ਸਰਫਰਾਜ਼ ਅਹਿਮਦ ਅਤੇ ਪ੍ਰਦੀਪ ਕੁਮਾਰ ਵਰਮਾ ਅਤੇ ਮੱਧ ਪ੍ਰਦੇਸ਼ ਤੋਂ ਬੰਸੀਲਾਲ ਗੁਰਜਰ, ਮਾਇਆ ਨਰੋਲੀਆ ਅਤੇ ਬਾਲਯੋਗੀ ਉਮੇਸ਼ਨਾਥ ਉੱਚ ਸਦਨ ਲਈ ਚੁਣੇ ਗਏ ਹਨ। ਇਸ ਤੋਂ ਬਾਅਦ ਚੇਅਰਮੈਨ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਡਾ ਨੂੰ ਸਦਨ ਦਾ ਨੇਤਾ ਨਿਯੁਕਤ ਕਰਨ ਦਾ ਐਲਾਨ ਕੀਤਾ। ਨੱਡਾ ਇਸ ਸਾਲ ਗੁਜਰਾਤ ਤੋਂ ਚੁਣੇ ਜਾਣ ਤੋਂ ਬਾਅਦ ਉੱਚ ਸਦਨ ‘ਚ ਪਹੁੰਚੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ 2030 ਤਕ ਹੈ। ਨੱਡਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ ਵੀ ਹਨ। ਇਸ ਤੋਂ ਪਹਿਲਾਂ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਰਾਜ ਸਭਾ ‘ਚ ਸਦਨ ਦੇ ਨੇਤਾ ਸਨ। ਗੋਇਲ ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਉਪਰਲੇ ਸਦਨ ਦੇ ਨੇਤਾ ਦਾ ਅਹੁਦਾ ਖਾਲੀ ਹੋ ਗਿਆ ਸੀ। ਸਦਨ ਦੇ ਨਿਯਮਾਂ ਵਿਚ ਉਨ੍ਹਾਂ ਨੂੰ ਦਿਤੇ ਅਧਿਕਾਰਾਂ ਤਹਿਤ ਚੇਅਰਮੈਨ ਨੇ 26 ਜੂਨ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਸੰਜੇ ਸਿੰਘ ਦੀ ਮੁਅੱਤਲੀ ਵਾਪਸ ਲੈ ਲਈ ਅਤੇ ਹੁਣ ਸਿੰਘ ਸਦਨ ਦੀ ਕਾਰਵਾਈ ਵਿਚ ਹਿੱਸਾ ਲੈ ਸਕਣਗੇ। ਸੰਜੇ ਸਿੰਘ ਦੀ ਮੁਅੱਤਲੀ ਵਾਪਸ ਲੈਣ ਦੇ ਪ੍ਰਸਤਾਵ ਨੂੰ ਸਦਨ ਨੇ ਆਵਾਜ਼ੀ ਵੋਟ ਨਾਲ ਮਨਜ਼ੂਰੀ ਦਿਤੀ। ਸੰਜੇ ਸਿੰਘ ਨੂੰ ਪਿਛਲੇ ਸਾਲ ਮਾਨਸੂਨ ਸੈਸ਼ਨ ਦੌਰਾਨ ਬੇਤੁਕੇ ਵਿਵਹਾਰ ਲਈ ਸਦਨ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਇਸ ਤੋਂ ਬਾਅਦ ਪ੍ਰਧਾਨਗੀ ਦੀ ਇਜਾਜ਼ਤ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਦਨ ਵਿਚ ਪੇਸ਼ ਕੀਤਾ। ਚੇਅਰ ਦੇ ਨਿਰਦੇਸ਼ਾਂ ‘ਤੇ ਜਨਰਲ ਸਕੱਤਰ ਪੀਸੀ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਦੀ ਕਾਪੀ ਸਦਨ ਦੇ ਮੇਜ਼ ‘ਤੇ ਰੱਖ ਦਿਤੀ। ਅੱਜ ਵੱਖ-ਵੱਖ ਮੈਂਬਰਾਂ ਵੱਲੋਂ ਵਿਸ਼ੇਸ਼ ਅਧਿਕਾਰ ਕਮੇਟੀ ਦੀਆਂ ਤਿੰਨ ਰਿਪੋਰਟਾਂ ਵੀ ਸਦਨ ਵਿਚ ਪੇਸ਼ ਕੀਤੀਆਂ ਗਈਆਂ। ਇਸ ਤੋਂ ਬਾਅਦ ਚੇਅਰਮੈਨ ਨੇ ਸਦਨ ਦੀ ਮੀਟਿੰਗ 1:07 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ। ਅੱਜ ਸਦਨ ‘ਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਸਦਨ ​​ਦੇ ਨੇਤਾ ਨੱਡਾ, ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਅਤੇ ਵੱਖ-ਵੱਖ ਪਾਰਟੀਆਂ ਦੇ ਨੇਤਾ ਅਤੇ ਮੈਂਬਰ ਮੌਜੂਦ ਸਨ।

ਰਾਜ ਸਭਾ ਵਿਚ ਛੇ ਨਵੇਂ ਮੈਂਬਰਾਂ ਨੇ ਚੁੱਕੀ ਸਹੁੰ Read More »

ਦੂਜੇ ਦੇਸ਼ਾਂ ਨਾਲ ਦੋਸਤੀ ਕਰਦੇ ਹੋਏ ਕਿਤੇ ਭਾਰਤ ਰੂਸ ਨਾਲ ਦੋਸਤੀ ਨਾ ਗੁਆ ਲਵੇ

‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਜੋਤੀ ਮਲਹੋਤਰਾ ਨੇ ਰੂਸ ਦੇ ਵਿਦੇਸ਼ ਮੰਤਰਾਲੇ ਵਿੱਚ ਦੱਖਣੀ ਏਸ਼ੀਆ ਦੇ ਇੰਚਾਰਜ, ਮੁੱਖ ਬੁਲਾਰੇ ਅਤੇ ਅਫਗਾਨਿਸਤਾਨ ਲਈ ਰਾਸ਼ਟਰਪਤੀ ਦੇ ਰਾਜਦੂਤ ਜ਼ਮੀਰ ਕਾਬੁਲੋਵ ਨਾਲ ਮਾਸਕੋ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੀ ਅਗਾਮੀ ਫੇਰੀ ਤੋਂ ਪਹਿਲਾਂ ਗੱਲਬਾਤ ਕੀਤੀ। ਸਵਾਲ: ਤੁਸੀਂ ਜਾਣਦੇ ਹੋ ਕਿ ‘ਟ੍ਰਿਬਿਊਨ’ ਭਾਰਤ ਦੇ ਸਭ ਤੋਂ ਪੁਰਾਣੇ ਅਖਬਾਰਾਂ ਵਿੱਚੋਂ ਇੱਕ ਹੈ। ਇਹ 1881 ਵਿੱਚ ਲਾਹੌਰ ਵਿੱਚ ਸ਼ੁਰੂ ਹੋਇਆ ਜੋ ਹੁਣ ਪਾਕਿਸਤਾਨ ਵਿੱਚ ਹੈ ਅਤੇ ਹੁਣ ਇਹ ਚੰਡੀਗੜ੍ਹ ਵਿੱਚ ਸਥਿਤ ਹੈ। ਇਸ ਲਈ ਚੰਡੀਗੜ੍ਹ ਤੋਂ ਮਾਸਕੋ ਤੱਕ ਦਾ ਬਹੁਤ ਲੰਬਾ ਰਾਹ ਹੈ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਭਾਰਤ ਅਤੇ ਰੂਸ ਦੇ ਕਾਫੀ ਨਜ਼ਦੀਕੀ ਸਬੰਧ ਹਨ, ਸਿਰਫ ਇਸ ਲਈ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ 8 ਜੁਲਾਈ ਨੂੰ ਮਾਸਕੋ ਆ ਰਹੇ ਹਨ। ਕੀ ਤੁਸੀਂ ਇਸ ਦੀ ਪੁਸ਼ਟੀ ਕਰਦੇ ਹੋ? ਜਵਾਬ: ਜੀ ਬਿਲਕੁਲ. ਯਕੀਨਨ. ਅਸੀਂ ਤੁਹਾਡੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਉਤਸੁਕ ਹਾਂ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਦੋ ਆਗੂਆਂ ਦਰਮਿਆਨ ਮਹੱਤਵਪੂਰਨ ਮੁਲਾਕਾਤ ਹੋਵੇਗੀ। ਸਵਾਲ: ਤਾਂ, ਪ੍ਰਧਾਨ ਮੰਤਰੀ ਇੱਥੇ ਮਾਸਕੋ ਵਿੱਚ ਕੀ ਕਰਨ ਜਾ ਰਹੇ ਹਨ? ਜਵਾਬ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ, ਦੋਵਾਂ ਦੇਸ਼ਾਂ ਨਾਲ ਸਬੰਧਤ ਕਈ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨਗੇ। ਬੇਸ਼ੱਕ, ਇਹ ਭੂ-ਰਾਜਨੀਤੀ, ਖੇਤਰੀ ਮੁੱਦੇ, ਦੁਵੱਲੀ ਰਾਜਨੀਤੀ, ਆਰਥਿਕ ਸਬੰਧ ਆਦਿ ਬਾਰੇ ਹੋਣ। ਉਨ੍ਹਾਂ ਦੇ ਬਹੁਤ ਨਜ਼ਦੀਕੀ ਸਬੰਧ ਹਨ ਅਤੇ ਉਹ ਇੱਕ ਦੂਜੇ ਨਾਲ ਕਾਫੀ ਖੁੱਲ੍ਹਦਿਲੀ ਨਾਲ ਗੱਲ ਕਰਦੇ ਹਨ। ਸਵਾਲ: ਪਰ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਭਾਰਤ ਅਤੇ ਰੂਸ ਦਰਮਿਆਨ ਰਿਸ਼ਤੇ ਥੋੜ੍ਹੇ ਖਟਾਸ ਵੱਲ ਜਾ ਰਹੇ ਹਨ ਜਾਂ ਤੁਹਾਨੂੰ ਲਗਦਾ ਹੈ ਕਿ ਸਬੰਧ ਹਾਲੇ ਵੀ ਠੀਕ ਹਨ? ਜਵਾਬ: ਨਹੀਂ, ਇਹ ਹਾਲੇ ਵੀ ਬਿਲਕੁਲ ਠੀਕ ਹਨ। ਅਸੀਂ ਸਮਝ ਸਕਦੇ ਹਾਂ ਕਿ ਭਾਰਤ ਅਸ਼ਾਂਤ ਸੰਸਾਰ ਵਿੱਚ ਵਿਕਾਸ ਕਰਨ ਲਈ ਬਿਹਤਰ ਰਾਹ ਲੱਭ ਰਿਹਾ ਹੈ ਪਰ ਸਾਡੇ ਲਈ ਇਹ ਜ਼ਰੂਰੀ ਹੈ ਕਿ ਦੂਜੇ ਦੇਸ਼ਾਂ ਨਾਲ ਦੋਸਤੀ ਕਰਦੇ ਹੋਏ ਭਾਰਤ ਰੂਸ ਨਾਲ ਦੋਸਤੀ ਨਾ ਗੁਆਵੇ। ਸਵਾਲ: ਕੀ ਤੁਹਾਨੂੰ ਡਰ ਹੈ ਕਿ ਭਾਰਤ ਰੂਸ ਨਾਲ ਦੋਸਤੀ ਗੁਆ ਸਕਦਾ ਹੈ? ਜਵਾਬ: ਮੈਂ ਡਰਦਾ ਨਹੀਂ। ਸਵਾਲ: ਕੀ ਤੁਸੀਂ ਚਿੰਤਤ ਹੋ? ਜਵਾਬ: ਨਹੀਂ, ਮੈਂ ਸਿਰਫ ਅਸਲੀਅਤ ਤੋਂ ਵਾਕਿਫ ਹੋ ਰਿਹਾ ਹਾਂ। ਅਸੀਂ ਸਮਝਦੇ ਹਾਂ ਕਿ ਭਾਰਤ ਅਮਰੀਕਾ ਨੇੜੇ ਆ ਰਿਹਾ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਹੈ, ਦੂਜਿਆਂ ਨਾਲ ਸਬੰਧ ਬਣਾਉਣਾ ਕਿਸੇ ਦਾ ਜਾਇਜ਼ ਹੱਕ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਡੇ ਨਾਲ ਸਬੰਧਾਂ ਦੀ ਕੀਮਤ ’ਤੇ ਨਹੀਂ ਕੀਤਾ ਜਾਵੇਗਾ।

ਦੂਜੇ ਦੇਸ਼ਾਂ ਨਾਲ ਦੋਸਤੀ ਕਰਦੇ ਹੋਏ ਕਿਤੇ ਭਾਰਤ ਰੂਸ ਨਾਲ ਦੋਸਤੀ ਨਾ ਗੁਆ ਲਵੇ Read More »

ਮੁਨਾਫਾਖ਼ੋਰੀ ਦਾ ਸਿਧਾਂਤ ਅਤੇ ਕਿਰਤੀਆਂ ਦੇ ਹਾਲਾਤ/ਜਤਿੰਦਰ ਸਿੰਘ

ਫਰੈਡਰਿਕ ਏਂਗਲਜ਼ ਦੀ ਕਿਤਾਬ ‘ਬਰਤਾਨੀਆ ਦੇ ਮਜ਼ਦੂਰ ਵਰਗ ਦੇ ਹਾਲਾਤ’ (The Condition of the Working Class in England) ਦੇ ਹਵਾਲੇ ਨਾਲ ਕੁਝ ਗੱਲਾਂ ਸਮਕਾਲ ਨੂੰ ਸਮਝਣ ਅਤੇ ਬਿਆਨ ਕਰਨ ਦੀਆਂ ਚੁਣੌਤੀਆਂ ਬਾਬਤ ਰੱਖਾਂਗਾ ਜਿਨ੍ਹਾਂ ਕਾਰਨ ਇਹ ਕਿਤਾਬ ਅੱਜ ਵੀ ਸਾਰਥਕ ਹੈ। ਕਿਤਾਬ ਤਕਰੀਬਨ 180 ਸਾਲ ਪਹਿਲਾਂ ਛਪੀ ਸੀ, ਉਦੋਂ ਏਂਗਲਜ਼ ਦੀ ਉਮਰ ਚੌਵੀ ਸਾਲ ਸੀ। ਇਹ ਦਸਤਾਵੇਜ਼ ਬੇਮੁਹਾਰ ਮੁਨਾਫਾਖ਼ੋਰ ਸਿਧਾਂਤ ਨੂੰ ਪ੍ਰਨਾਏ ਪੂੰਜੀਵਾਦ ਦੇ ਮੁੱਢਲੇ ਦੌਰ ਸਮੇਂ ਦਾ ਹੈ। ਇਹ ਸਮਾਂ ਧਾਗਾ ਮਿੱਲਾਂ ਅਤੇ ਕੱਪੜਾ ਉਦਯੋਗ ’ਚ ਵੱਡੀ ਤਬਦੀਲੀ ਦਾ ਗਵਾਹ ਹੈ। ਉਦਯੋਗੀਕਰਨ ਦੇ ਸ਼ੁਰੂਆਤੀ ਦੌਰ ’ਚ ਕਈ ਵਿਦਵਾਨਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਪੂੰਜੀਵਾਦ ਦੇ ਫੈਲਾਉ ਨੇ ਮਨੁੱਖਤਾ ਦਾ ਘਾਣ ਕਰਨਾ ਹੈ, ਸਮਾਜ ਦੇ ਵੱਡੇ ਤਬਕੇ ਨੂੰ ਗਰੀਬੀ ਤੇ ਭੁੱਖਮਰੀ ਦੀ ਦਲਦਲ ਵੱਲ ਧੱਕ ਦੇਣਾ ਹੈ, ਸਮਾਜਿਕ ਤਣਾਅ ਨੂੰ ਜ਼ਰਬਾਂ ਦੇਣੀਆਂ ਹਨ। ਏਂਗਲਜ਼ ਨੇ 1842 ਤੋਂ ਬਰਤਾਨੀਆ ਦੇ ਮਾਨਚੈਸਟਰ ਸ਼ਹਿਰ ’ਚ ਲਗਭਗ ਦੋ ਸਾਲ ਬਿਤਾਏ। ਪੂੰਜੀਵਾਦ ਦਾ ਜਨਮ ਸਥਾਨ ਸਮਝੇ ਜਾਂਦੇ ਮੁਲਕ ’ਚ ਸਮਾਜਿਕ ਟੁੱਟ-ਭੱਜ ਨੂੰ ਸਮਝਣ ਅਤੇ ਮੁਨਾਫਾਖ਼ੋਰੀ ਦੇ ਸਿਧਾਂਤ ਵਲੋਂ ਵਸੂਲੀ ਜਾ ਰਹੀ ਸਮਾਜਿਕ-ਘਾਣ ਰੂਪੀ ਕੀਮਤ ਨੂੰ ਪਰਖਣ ਦਾ ਉਸ ਕੋਲ ਸੁਨਹਿਰੀ ਮੌਕਾ ਸੀ। ਸਵਾਲ ਬਣਿਆ ਕਿ ਸਮਾਜਿਕ ਹਕੀਕਤ ਦੀ ਤਹਿ ਤੱਕ ਕਿਵੇਂ ਪੁੱਜਿਆ ਜਾਵੇ? ਬਰਤਾਨੀਆ ਦਾ ਸਮਾਜਿਕ ਇਤਿਹਾਸ ਲਿਖਣ ਦਾ ਫੈਸਲਾ ਹੋਇਆ। ਇਹ ਲਿਖਤ ਕਾਰਖ਼ਾਨਾ ਮਜ਼ਦੂਰਾਂ ਦੀ ਜ਼ਿੰਦਗੀ ਦੀਆਂ ਪਰਤਾਂ ਫਰੋਲਦੀ, ਖ਼ਦਾਨ ਮਜ਼ਦੂਰਾਂ ਨੂੰ ਵਾਚਦੀ ਅਤੇ ਖੇਤ ਮਜ਼ਦੂਰਾਂ ਨੂੰ ਕਲਾਵੇ ’ਚ ਲੈਂਦੀ ਹੈ। ਇੰਝ ਇਹ ਬਰਤਾਨੀਆ ਦੀ ਮਜ਼ਦੂਰ ਜਮਾਤ ਦਾ ਬਿਆਨੀਆ ਹੈ। ਕਿਹਾ ਜਾ ਸਕਦਾ ਹੈ ਕਿ ਇਹ ਕਿਤਾਬ ਸੂਰ-ਵਾੜਿਆਂ ਵਰਗੇ ਘਰਾਂ ’ਚ ਰਹਿੰਦੇ, ਦੋ ਟੁੱਕ ਰੋਟੀ ਤੋਂ ਮੁਥਾਜ, ਚੀਥੜਿਆਂ ਨਾਲ ਤਨ ਢਕਦੇ, ਬਾਲ ਉਮਰ ਤੋਂ ਹੱਡ-ਪੈਰ ਚੱਲਣ ਤੱਕ 12 ਤੋਂ 18 ਘੰਟੇ ਇਕੋ ਕਿਸਮ ਦਾ ਨੀਰਸ ਕੰਮ ਕਰਦੇ, ਨਿਰਾਸਤਾ ਦੀ ਡੂੰਘੀ ਖਾਈ ’ਚ ਧੱਕੇ ਪਰ ਹੌਸਲਾ ਨਾ ਹਾਰਦੇ ਤੇ ਹਾਲਾਤ ਵਿਰੁੱਧ ਸੰਘਰਸ਼ਸ਼ੀਲ ਬਰਤਾਨੀਆ ਦੇ ਉਦਯੋਗਕ ਸ਼ਹਿਰ ਮਾਨਚੈਸਟਰ ਦੇ ਮਜ਼ਦੂਰਾਂ ਦੀ ਦਾਸਤਾਨ ਹੈ। ਬਦਬੂਦਾਰ ਮਹੱਲੇ, ਸ਼ਹਿਰਾਂ ਦੀ ਮਜ਼ਦੂਰ ਵਿਰੋਧੀ ਬੇਢਵੀ ਬਣਤਰ, ਕੰਮ ਦੇ ਬੋਝ ਕਾਰਨ ਵਿਕਰਿਤ ਹੋ ਰਹੇ ਸਰੀਰ, ਨਸ਼ਾ ਤੇ ਵੇਸਵਾਗਿਰੀ ਨੂੰ ਜ਼ਰਬਾਂ, ਜੁਰਮਾਂ ’ਚ ਅਥਾਹ ਵਾਧਾ, ਪਰਿਵਾਰਕ ਜ਼ਿੰਦਗੀ ਤੋਂ ਵਾਂਝੇ ਹੋਣਾ, ਘਰੇਲੂ ਝਗੜੇ ਵਧਣਾ, ਲਾ-ਇਲਾਜ ਬਿਮਾਰੀਆਂ ਫੈਲਣਾ, ਪੂੰਜੀਪਤੀਆਂ ਦਾ ਬੇ-ਲਗਾਮ ਲਾਲਚ, ਉਨ੍ਹਾਂ ਦੀ ਕਰੂਰਤਾ ਤੇ ਹਿੰਸਾ, ਮਜ਼ਦੂਰਾਂ ਦੀ ਡਾਵਾਂਡੋਲ ਮਨੋ-ਸਥਿਤੀ, ਉਨ੍ਹਾਂ ਦੇ ਸੁਫ਼ਨਿਆਂ ਦਾ ਜੀਣ-ਮਰਨ, ਲੰਮੀਆਂ ਹੜਤਾਲਾਂ, ਜਲਸੇ, ਸੱਤਾ ਨਾਲ ਟਕਰਾਅ ਆਦਿ ਦਾ ਬਿਰਤਾਂਤ ਹਰ ਪੰਨੇ ’ਤੇ ਮੌਜੂਦ ਹੈ। ਉਦਯੋਗਕ ਕ੍ਰਾਂਤੀ ਦੇ ਅਸਰ ਅਤੇ ਦਬਾਅ ਕਾਰਨ ਪੂੰਜੀਵਾਦ ਦੇ ਪੱਖ ’ਚ ਬਦਲ ਰਹੀ ਸਿਆਸੀ ਫਿਜ਼ਾ ’ਤੇ ਨਜ਼ਰ ਹੈ। ਬਰਤਾਨਵੀ ਸੰਸਦ (ਹਾਊਸ ਆਫ ਕਾਮਨਜ਼) ’ਚ ਕਾਰਖਾਨਾ ਮਾਲਕਾਂ ਦੀ ਵਧ ਰਹੀ ਨੁਮਾਇੰਦਗੀ ਅਤੇ ਸਾਧਨਾਂ ਤੇ ਪੂੰਜੀ ਕੁਝ ਹੱਥਾਂ ਤੱਕ ਸਿਮਟ ਜਾਣ ਦੀ ਕਾਨੂੰਨੀ ਚਾਰਾਜੋਈ ਦਰਜ ਕੀਤੀ ਗਈ ਹੈ। ਇਨ੍ਹਾਂ ਕਰੂਰ ਹਾਲਾਤ ਦੀ ਉਪਜ ਦੇ ਮੁੱਖ ਕਾਰਕ ਮੁਨਾਫਾਖ਼ੋਰ ਪੂੰਜੀਵਾਦੀ ਪ੍ਰਬੰਧ ਦਾ ਜ਼ਿਕਰ ਹੈ। ਲਿਖਿਆ ਹੈ: ‘ਬਦਲ ਰਹੇ ਆਰਥਿਕ ਤਾਣੇ-ਬਾਣੇ ਨੇ ਮਜ਼ਦੂਰਾਂ ਨੂੰ ਕਾਰਖਾਨਿਆਂ, ਖਦਾਨਾਂ ਤੇ ਖੇਤਾਂ ’ਚ ਸਿਰਫ ਸੰਦ ਵਾਂਗ ਵਰਤੇ ਜਾਣ ਤੱਕ ਮਹਿਦੂਦ ਕਰ ਦਿੱਤਾ ਹੈ। ਕਾਰਖਾਨਾ ਮਾਲਕਾਂ ’ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦਾ ਪਾਗਲਪਣ ਸਵਾਰ ਹੈ।’ ਏਂਗਲਜ਼ ਉਨ੍ਹਾਂ ਨੂੰ ਸਭ ਤੋਂ ਲਾਲਚੀ ਵਰਗ ਦਾ ਦਰਜਾ ਦਿੰਦਾ ਹੈ। ਇਸ ਲਿਖਤ ਵਿੱਚ ਚਾਰ ਅਹਿਮ ਸਬਕ ਹਨ: ਪਹਿਲਾ, ਮੌਜੂਦਾ ਸਮੇਂ ਦੀਆਂ ਪੇਚੀਦਗੀਆਂ ਅਤੇ ਸੱਤਾ ’ਤੇ ਕਾਬਜ਼ ਵਰਗਾਂ ਦੀਆਂ ਘੁਣਤਰਾਂ ਨੂੰ ਪਹਿਲ ਦੇ ਆਧਾਰ ’ਤੇ ਜਾਣਨਾ ਤੇ ਸਮਝਣਾ ਜ਼ਰੂਰੀ ਹੈ। ਫਿਰ ਤਰੀਕਾਕਾਰ ਕੀ ਹੋਵੇ? ਏਂਗਲਜ਼ ਨੇ ਬਿਸਮਿੱਲ੍ਹਾ ਬਦਲ ਰਹੇ ਸਮਾਜਿਕ ਹਾਲਾਤ ਬਾਰੇ ਛਪੀਆਂ ਸਰਕਾਰੀ ਤੇ ਗੈਰ-ਸਰਕਾਰੀ ਲਿਖਤਾਂ ਦੇ ਅਧਿਐਨ ਨਾਲ ਕੀਤਾ। ਕਾਰਖਾਨਾ ਮਜ਼ਦੂਰਾਂ ਦੇ ਹਾਲਾਤ ਜਾਣਨ ਲਈ ਸਮੇਂ-ਸਮੇਂ ਸਰਕਾਰ ਕਮੇਟੀਆਂ ਅਤੇ ਕਮਿਸ਼ਨ ਬਣਾਉਂਦੀ ਸੀ। ਹਾਲਾਤ ਇੰਨੇ ਬਦਤਰ ਸਨ ਕਿ ਕੁਝ ਤੱਥ ਇਨ੍ਹਾਂ ਰਿਪੋਰਟਾਂ ’ਚ ਬਿਆਨਣੇ ਮਜਬੂਰੀ ਸੀ। ਕੁਝ ਗ਼ੈਰ-ਮਜ਼ਦੂਰ ਪਰ ਸੰਵੇਦਨਸ਼ੀਲ ਮਨੁੱਖਾਂ ਨੂੰ ਅਮਨੁੱਖੀ ਹਾਲਾਤ ਹੈਰਾਨ ਪ੍ਰੇਸ਼ਾਨ ਕਰਦੇ ਸਨ। ਉਹ ਆਪਣੀਆਂ ਲਿਖਤਾਂ ਰਾਹੀਂ ਚਿੰਤਾਵਾਂ ਤੇ ਸੰਭਾਵੀ ਹੱਲ ਲਗਾਤਾਰ ਬਿਆਨ ਕਰ ਰਹੇ ਸਨ ਪਰ ਛਪੇ ਗਿਆਨ ਦਾ ਇਹ ਖ਼ਜ਼ਾਨਾ ਏਂਗਲਜ਼ ਲਈ ਅਧੂਰਾ ਸੀ। ਉਹਨੇ ਮਾਨਚੈਸਟਰ ਦੀ ਸਮਾਜਿਕ ਜ਼ਿੰਦਗੀ ਨੂੰ ਨੇੜਿਓਂ ਘੋਖਣ ਦਾ ਫੈਸਲਾ ਕੀਤਾ। ਮਾਨਚੈਸਟਰ ਦੀ ਧੂੜ ਫੱਕਦਿਆਂ, ਨਦੀਆਂ ’ਚ ਵਹਿੰਦੀ ਬਦਬੂ ਸੁੰਘਦਿਆਂ, ਸੂਰਜ ਨੂੰ ਢਕ ਲੈਣ ਜਿੰਨੇ ਸੰਘਣੇ ਧੂੰਏਂ ’ਚ ਸਾਹ ਲੈਂਦਿਆਂ ਏਂਗਲਜ਼ ਦੀ ਨਿਗ੍ਹਾ ਮਜ਼ਦੂਰ ਵਰਗ ’ਤੇ ਟਿਕ ਗਈ। ਏਂਗਲਜ਼ ਮਜ਼ਦੂਰਾਂ ਦੇ ਹਾਲਾਤ ਓਪਰੀ ਨਜ਼ਰੇ ਨਹੀਂ ਬਲਕਿ ਉਨ੍ਹਾਂ ’ਚ ਖੁਦ ਵਿਚਰ ਕੇ ਜਾਨਣਾ ਚਾਹੁੰਦਾ ਸੀ। ਉਹਨੇ ਸਮਾਜਿਕ ਪਾਲਾਬੰਦੀ ਪਛਾਣਦਿਆਂ ਆਪਣੀ ਧਿਰ ਚੁਣ ਲਈ ਸੀ। ਉਸ ਦਾ ਮੰਨਣਾ ਸੀ ਕਿ ਲੋਕਾਈ ਨੂੰ ਜਾਣੇ ਬਿਨਾਂ ਸਿਧਾਂਤ ਪੱਕੇ ਪੈਰੀਂ ਨਹੀਂ ਹੋ ਸਕਦਾ। ਮੁੱਖਬੰਦ ’ਚ ਲਿਖਦਾ ਹੈ: ‘ਸਮਾਜਵਾਦੀ ਸਿਧਾਂਤਕਾਰੀ ਨੂੰ ਮਜ਼ਬੂਤ ਆਧਾਰ ਦੇਣ ਅਤੇ ਇਸ ਦੀ ਹੋਂਦ ਨੂੰ ਸਹੀ ਸਿੱਧ ਕਰਨ ਲਈ ਮਜ਼ਦੂਰਾਂ ਦੇ ਹਾਲਾਤ ਜਾਣਨਾ ਸਭ ਤੋਂ ਅਹਿਮ ਹੈ।’ ਖੋਜ ਦੌਰਾਨ ਆਇਰਿਸ਼ ਮਜ਼ਦੂਰ ਔਰਤ ਮੈਰੀ ਬ੍ਰਨਜ਼ ਨਾਲ ਦੋਸਤੀ ਹੋਈ। ਮੈਰੀ ਦੀ ਬਾਂਹ ਫੜ ਏਂਗਲਜ਼ ਨੇ ਮਜ਼ਦੂਰ ਜਮਾਤ ਦੇ ਮਹੱਲਿਆਂ ਦਾ ਹਰ ਕੋਨਾ ਛਾਣ ਮਾਰਿਆ। ਮੈਰੀ ਜ਼ਰੀਏ ਉਹ ਥਾਵਾਂ ਵੀ ਗਾਹੀਆਂ ਜਿਥੇ ਵਿਦੇਸ਼ੀਆਂ ਦਾ ਆਉਣਾ ਪਸੰਦ ਨਹੀਂ ਕੀਤਾ ਜਾਂਦਾ ਸੀ। ਏਂਗਲਜ਼ ਜਰਮਨੀ ਦੇ ਬਾਅਰਮਨ ਸ਼ਹਿਰ ਦੇ ਕੁਲੀਨ ਅਤੇ ਉਦਯੋਗਪਤੀ ਪਰਿਵਾਰ ’ਚ 1820 ਨੂੰ ਪੈਦਾ ਹੋਇਆ। ਮੁੱਢਲੀ ਉਮਰੇ ਮੋਜ਼ਿਜ਼ ਹੈੱਸ ਵਰਗੇ ਚਿੰਤਕਾਂ ਤੋਂ ਪ੍ਰਭਾਵਿਤ ਹੋਇਆ ਜੋ ਕਹਿ ਰਹੇ ਸਨ ਕਿ ਉਦਯੋਗਕ ਕ੍ਰਾਂਤੀ ਵਰਗੇ ਵਰਤਾਰੇ ਨੇ ਸਮਾਜਿਕ ਤਬਾਹੀ ਦਾ ਸਬਬ ਬਣਨਾ ਹੈ; ਇਨ੍ਹਾਂ ਦਾ ਮੰਨਣਾ ਸੀ ਕਿ ਨਿੱਜੀ ਸੰਪਤੀ ਤੋਂ ਨਿਜਾਤ ਹੀ ਆਖ਼ਿਰੀ ਹੱਲ ਹੈ। ਹੇਗਲ ਨੂੰ ਪੜ੍ਹਿਆ ਤੇ ‘ਯੰਗ ਹੇਗੇਲਿਅਨ’ ਸਮੂਹਾਂ ਨਾਲ ਸੰਵਾਦ ਰਚਾਇਆ। ਉਦਯੋਗਪਤੀ ਬਾਪੂ ਨੂੰ ਵੱਡੇ ਮੁੰਡੇ ਦੀਆਂ ‘ਹਰਕਤਾਂ’ ਨੇ ਚਿੰਤਤ ਕੀਤਾ। ਮਾਨਚੈਸਟਰ ਸ਼ਹਿਰ ਦੇ ਪੱਛਮ ਵੱਲ ਸਥਿਤ ਸੈਲਫਰਡ ’ਚ ਆਪਣਾ ਕਾਰਖਾਨਾ ਸੰਭਾਲਣ ਦਾ ਹੁਕਮ ਦਿੱਤਾ। ਏਂਗਲਜ਼ ਨੇ ਇਸ ਘਟਨਾ ਨੂੰ ਉਦਯੋਗਕ ਕ੍ਰਾਂਤੀ ਦੀ ਸ਼ੁਰੂਆਤ ਵਾਲੇ ਮੁਲਕ ’ਚ ਸ਼ੁਰੂ ਹੋਈ ਸਮਾਜਿਕ-ਆਰਥਿਕ-ਸਿਆਸੀ ਉਥਲ-ਪੁਥਲ ਨੂੰ ਸਮਝਣ ਅਤੇ ਅਧਿਐਨ ਕਰਨ ਦੇ ਸ਼ਾਨਦਾਰ ਮੌਕੇ ਵਜੋਂ ਲਿਆ। ਬਾਪੂ ਨੇ ਸਫਲ ਪੂੰਜੀਪਤੀ ਬਣਨ ਭੇਜਿਆ ਪਰ ਮੁੰਡਾ ਤਾਉਮਰ ਮਜ਼ਦੂਰਾਂ ਦਾ ਆੜੀ ਹੋ ਨਿਬੜਿਆ, ਉਨ੍ਹਾਂ ਦੀ ਮੁਕਤੀ ਦਾ ਰਾਹ ਖੋਜਦਾ ਰਿਹਾ, ਕਹਿੰਦਾ ਰਿਹਾ ਕਿ ਸਮਾਜ ਦੀ ਮੁਕਤੀ ਮਜ਼ਦੂਰ ਵਰਗ ਦੀ ਮੁਕਤੀ ਤੋਂ ਬਿਨਾਂ ਸੰਭਵ ਨਹੀਂ। ਇਹ ਏਂਗਲਜ਼ ਦੀ ਜ਼ਿੰਦਗੀ, ਉਸ ਦੇ ਫੈਸਲੇ ਹਨ ਪਰ ਗੱਲ ਬੜੀ ਸਪੱਸ਼ਟ ਹੈ ਕਿ ਮੌਜੂਦਾ ਸਮਾਜ ਨੂੰ ਦਰਪੇਸ਼ ਮਸਲਿਆਂ ਦੀ ਗੂੰਜ ਸਾਫ ਸੁਣਨ ਲਈ ਕੰਨ ਜ਼ਮੀਨ ਨਾਲ ਲਾ ਕੇ ਰੱਖਣੇ ਜ਼ਰੂਰੀ ਹਨ। ਕਿਸੇ ਖਿੱਤੇ ਦੇ ਹਾਲਾਤ ਦਾ ਸਟੀਕ ਅੰਦਾਜ਼ਾ ਲਗਾਉਣ ਲਈ ਉੱਥੋਂ ਦੀ ਅਵਾਮ ਨੂੰ ਗਹੁ ਨਾਲ ਵਾਚਣਾ ਜ਼ਰੂਰੀ ਹੈ। ਇਸ ਲਿਖਤ ਨੂੰ ਏਂਗਲਜ਼ ਨੇ ਆਪਣੇ ਨਿੱਜੀ ਤਜਰਬਿਆਂ ਤੱਕ ਮਹਿਦੂਦ ਨਹੀਂ ਰੱਖਿਆ। ਅਖ਼ਬਾਰਾਂ ਦੀਆਂ ਖ਼ਬਰਾਂ, ਰਸਾਲਿਆਂ ’ਚ ਛਪੇ ਲੇਖਾਂ, ਸਰਕਾਰੀ ਅਧਿਕਾਰੀਆਂ ਦੀਆਂ ਰਿਪੋਰਟਾਂ, ਇਨ੍ਹਾਂ ਰਿਪੋਰਟਾਂ ’ਚ ਛਪੇ ਕਾਬਿਲ ਡਾਕਟਰਾਂ, ਚਰਚ ਦੇ ਪਾਦਰੀਆਂ ਦੇ ਬਿਆਨ, ਸੰਵੇਦਨਸ਼ੀਲ ਸੰਸਦ ਮੈਂਬਰਾਂ ਦੀਆਂ ਟਿੱਪਣੀਆਂ, ਚਿੰਤਕਾਂ ਦੇ ਲੇਖ ਆਦਿ ਕਿਤਾਬ ਦਾ ਹਿੱਸਾ ਹਨ। ਦਿਲਚਸਪ ਤੱਥ ਇਹ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਹਵਾਲੇ ਪੂੰਜੀਵਾਦੀ ਪ੍ਰਬੰਧ ਦੇ ਹਮਾਇਤੀਆਂ ਦੇ ਹਨ। ਉਸ ਸਮੇਂ ਸਿਆਸਤਦਾਨਾਂ, ਉਦਯੋਗਕ ਘਰਾਣਿਆਂ, ਨੌਕਰਸ਼ਾਹਾਂ, ਖੁੱਲ੍ਹੀ ਮੰਡੀ ਤੋਂ ਕਮਾਈ ਕਰਨ ਵਾਲਿਆਂ ਨੇ ਪੂੰਜੀਵਾਦੀ ਪ੍ਰਬੰਧ ਲਈ ਆਮ ਸਹਿਮਤੀ ਬਣਾਉਣ ’ਤੇ ਜ਼ੋਰ ਲਾਇਆ ਹੋਇਆ ਸੀ। ਹਵਾਲਿਆਂ ਤੇ ਸਰੋਤਾਂ ਨਾਲ ਲੈਸ ਹੋਣ ਦੀ ਕਵਾਇਦ

ਮੁਨਾਫਾਖ਼ੋਰੀ ਦਾ ਸਿਧਾਂਤ ਅਤੇ ਕਿਰਤੀਆਂ ਦੇ ਹਾਲਾਤ/ਜਤਿੰਦਰ ਸਿੰਘ Read More »