ਦੂਜੇ ਦੇਸ਼ਾਂ ਨਾਲ ਦੋਸਤੀ ਕਰਦੇ ਹੋਏ ਕਿਤੇ ਭਾਰਤ ਰੂਸ ਨਾਲ ਦੋਸਤੀ ਨਾ ਗੁਆ ਲਵੇ

‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਜੋਤੀ ਮਲਹੋਤਰਾ ਨੇ ਰੂਸ ਦੇ ਵਿਦੇਸ਼ ਮੰਤਰਾਲੇ ਵਿੱਚ ਦੱਖਣੀ ਏਸ਼ੀਆ ਦੇ ਇੰਚਾਰਜ, ਮੁੱਖ ਬੁਲਾਰੇ ਅਤੇ ਅਫਗਾਨਿਸਤਾਨ ਲਈ ਰਾਸ਼ਟਰਪਤੀ ਦੇ ਰਾਜਦੂਤ ਜ਼ਮੀਰ ਕਾਬੁਲੋਵ ਨਾਲ ਮਾਸਕੋ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੀ ਅਗਾਮੀ ਫੇਰੀ ਤੋਂ ਪਹਿਲਾਂ ਗੱਲਬਾਤ ਕੀਤੀ।

ਸਵਾਲ: ਤੁਸੀਂ ਜਾਣਦੇ ਹੋ ਕਿ ‘ਟ੍ਰਿਬਿਊਨ’ ਭਾਰਤ ਦੇ ਸਭ ਤੋਂ ਪੁਰਾਣੇ ਅਖਬਾਰਾਂ ਵਿੱਚੋਂ ਇੱਕ ਹੈ। ਇਹ 1881 ਵਿੱਚ ਲਾਹੌਰ ਵਿੱਚ ਸ਼ੁਰੂ ਹੋਇਆ ਜੋ ਹੁਣ ਪਾਕਿਸਤਾਨ ਵਿੱਚ ਹੈ ਅਤੇ ਹੁਣ ਇਹ ਚੰਡੀਗੜ੍ਹ ਵਿੱਚ ਸਥਿਤ ਹੈ। ਇਸ ਲਈ ਚੰਡੀਗੜ੍ਹ ਤੋਂ ਮਾਸਕੋ ਤੱਕ ਦਾ ਬਹੁਤ ਲੰਬਾ ਰਾਹ ਹੈ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਭਾਰਤ ਅਤੇ ਰੂਸ ਦੇ ਕਾਫੀ ਨਜ਼ਦੀਕੀ ਸਬੰਧ ਹਨ, ਸਿਰਫ ਇਸ ਲਈ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ 8 ਜੁਲਾਈ ਨੂੰ ਮਾਸਕੋ ਆ ਰਹੇ ਹਨ। ਕੀ ਤੁਸੀਂ ਇਸ ਦੀ ਪੁਸ਼ਟੀ ਕਰਦੇ ਹੋ?

ਜਵਾਬ: ਜੀ ਬਿਲਕੁਲ. ਯਕੀਨਨ. ਅਸੀਂ ਤੁਹਾਡੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਉਤਸੁਕ ਹਾਂ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਦੋ ਆਗੂਆਂ ਦਰਮਿਆਨ ਮਹੱਤਵਪੂਰਨ ਮੁਲਾਕਾਤ ਹੋਵੇਗੀ।

ਸਵਾਲ: ਤਾਂ, ਪ੍ਰਧਾਨ ਮੰਤਰੀ ਇੱਥੇ ਮਾਸਕੋ ਵਿੱਚ ਕੀ ਕਰਨ ਜਾ ਰਹੇ ਹਨ?

ਜਵਾਬ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ, ਦੋਵਾਂ ਦੇਸ਼ਾਂ ਨਾਲ ਸਬੰਧਤ ਕਈ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨਗੇ। ਬੇਸ਼ੱਕ, ਇਹ ਭੂ-ਰਾਜਨੀਤੀ, ਖੇਤਰੀ ਮੁੱਦੇ, ਦੁਵੱਲੀ ਰਾਜਨੀਤੀ, ਆਰਥਿਕ ਸਬੰਧ ਆਦਿ ਬਾਰੇ ਹੋਣ। ਉਨ੍ਹਾਂ ਦੇ ਬਹੁਤ ਨਜ਼ਦੀਕੀ ਸਬੰਧ ਹਨ ਅਤੇ ਉਹ ਇੱਕ ਦੂਜੇ ਨਾਲ ਕਾਫੀ ਖੁੱਲ੍ਹਦਿਲੀ ਨਾਲ ਗੱਲ ਕਰਦੇ ਹਨ।

ਸਵਾਲ: ਪਰ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਭਾਰਤ ਅਤੇ ਰੂਸ ਦਰਮਿਆਨ ਰਿਸ਼ਤੇ ਥੋੜ੍ਹੇ ਖਟਾਸ ਵੱਲ ਜਾ ਰਹੇ ਹਨ ਜਾਂ ਤੁਹਾਨੂੰ ਲਗਦਾ ਹੈ ਕਿ ਸਬੰਧ ਹਾਲੇ ਵੀ ਠੀਕ ਹਨ?

ਜਵਾਬ: ਨਹੀਂ, ਇਹ ਹਾਲੇ ਵੀ ਬਿਲਕੁਲ ਠੀਕ ਹਨ। ਅਸੀਂ ਸਮਝ ਸਕਦੇ ਹਾਂ ਕਿ ਭਾਰਤ ਅਸ਼ਾਂਤ ਸੰਸਾਰ ਵਿੱਚ ਵਿਕਾਸ ਕਰਨ ਲਈ ਬਿਹਤਰ ਰਾਹ ਲੱਭ ਰਿਹਾ ਹੈ ਪਰ ਸਾਡੇ ਲਈ ਇਹ ਜ਼ਰੂਰੀ ਹੈ ਕਿ ਦੂਜੇ ਦੇਸ਼ਾਂ ਨਾਲ ਦੋਸਤੀ ਕਰਦੇ ਹੋਏ ਭਾਰਤ ਰੂਸ ਨਾਲ ਦੋਸਤੀ ਨਾ ਗੁਆਵੇ।

ਸਵਾਲ: ਕੀ ਤੁਹਾਨੂੰ ਡਰ ਹੈ ਕਿ ਭਾਰਤ ਰੂਸ ਨਾਲ ਦੋਸਤੀ ਗੁਆ ਸਕਦਾ ਹੈ?

ਜਵਾਬ: ਮੈਂ ਡਰਦਾ ਨਹੀਂ।

ਸਵਾਲ: ਕੀ ਤੁਸੀਂ ਚਿੰਤਤ ਹੋ?

ਜਵਾਬ: ਨਹੀਂ, ਮੈਂ ਸਿਰਫ ਅਸਲੀਅਤ ਤੋਂ ਵਾਕਿਫ ਹੋ ਰਿਹਾ ਹਾਂ। ਅਸੀਂ ਸਮਝਦੇ ਹਾਂ ਕਿ ਭਾਰਤ ਅਮਰੀਕਾ ਨੇੜੇ ਆ ਰਿਹਾ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਹੈ, ਦੂਜਿਆਂ ਨਾਲ ਸਬੰਧ ਬਣਾਉਣਾ ਕਿਸੇ ਦਾ ਜਾਇਜ਼ ਹੱਕ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਡੇ ਨਾਲ ਸਬੰਧਾਂ ਦੀ ਕੀਮਤ ’ਤੇ ਨਹੀਂ ਕੀਤਾ ਜਾਵੇਗਾ।

ਸਾਂਝਾ ਕਰੋ