May 22, 2024

ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਖਾਣੇ ਚਾਹੀਦੇ ਹਨ ਜਾਂ ਨਹੀਂ

ਅੰਬ ਵਿੱਚ ਕੁਦਰਤੀ ਖੰਡ ਹੁੰਦੀ ਹੈ, ਇਹ ਮਨੁੱਖੀ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ ਗਰਮੀਆਂ ਸ਼ੁਰੂ ਹੁੰਦਿਆਂ ਹੀ ਸਾਨੂੰ ਅੰਬ ਦਾ ਇੰਤਜ਼ਾਰ ਰਹਿੰਦਾ ਹੈ। ਅੰਬ ਨਾ ਸਿਰਫ਼ ਆਪਣੇ ਮਿੱਠੇ ਸੁਆਦ ਲਈ ਜਾਣਿਆ ਜਾਂਦਾ ਹੈ ਸਗੋਂ ਇਹ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਅੰਬ ਦਾ ਮਿੱਠਾ ਸੁਆਦ ਹੀ ਅਜਿਹਾ ਕਾਰਨ ਹੈ ਕਿ ਬਹੁਤ ਲੋਕ ਇਸ ਨੂੰ ਨਹੀਂ ਖਾ ਪਾਉਂਦੇ। ਕਿਉਂਕਿ ਅੰਬ ਵਿੱਚ ਕੁਦਰਤੀ ਖੰਡ ਹੁੰਦੀ ਹੈ,ਇਹ ਮਨੁੱਖੀ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ। ਇਸ ਲਈ ਡਾਇਬਟੀਜ਼ ਦੇ ਰੋਗੀਆਂ ਨੂੰ ਕਦੇ-ਕਦੇ ਇਸ ਫਲ ਨੂੰ ਖਾਣ ਤੋਂ ਬਚਣ ਲਈ ਕਿਹਾ ਜਾਂਦਾ ਹੈ। ਪਿਛਲੇ ਦਿਨੀਂ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਵਿੱਚ ਸ਼ੂਗਰ ਵਧਣ ਦੀ ਚਰਚਾ ਹੋਈ ਤਾਂ ਕੁਝ ਲੋਕਾਂ ਨੇ ਇਹ ਇਲਜ਼ਾਮ ਵੀ ਲਾਏ ਕਿ ਉਹ ਅੰਬ ਖਾਣ ਕਾਰਨ ਵਧੀ ਹੈ। ਅਜਿਹਾ ਉਹ ਜਾਣਬੁੱਝ ਕੇ ਕਰ ਰਹੇ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਕਦੋਂ ਅੰਬ ਖਾਣ ਤੋਂ ਬਚਣਾ ਚਾਹੀਦਾ ਹੈ ਤੇ ਕਦੋਂ ਇਸ ਦਾ ਮਜ਼ਾ ਲੈਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਬੀਬੀਸੀ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ। ਅੰਬ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਅਮੀਨੋ, ਐਸਿਡ, ਲਿਪਿਡ ਅਤੇ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਅੰਬ ਵਿੱਚ ਪਾਏ ਜਾਣ ਵਾਲੇ ਸੂਖਮ ਪੋਸ਼ਕ ਤੱਤਾਂ ਵਿੱਚ ਕੈਲਸ਼ੀਅਮ, ਫਾਸਫੌਰਸ, ਆਇਰਨ, ਅਤੇ ਵਿਟਾਮਿਨ ਏ ਅਤੇ ਸੀ ਸ਼ਾਮਲ ਹੈ। 100 ਗ੍ਰਾਮ ਅੰਬ ਖਾਣ ਨਾਲ 60-90 ਕੈਲੋਰੀਜ਼ ਮਿਲਦੀ ਹੈ। ਇਸ ਤੋਂ ਇਲਾਵਾ ਅੰਬ ਵਿੱਚ 75 ਤੋਂ 85 ਫ਼ੀਸਦ ਪਾਣੀ ਹੁੰਦਾ ਹੈ।100 ਗ੍ਰਾਮ ਅੰਬ ਵਿੱਚ ਹੇਠ ਲਿਖੇ ਪੋਸ਼ਕ ਤੱਤ ਹੁੰਦੇ ਹਨ। ਪਾਣੀ – 83 ਗ੍ਰਾਮ ਕੈਲੋਰੀ – 60 ਕਿਲੋਕੈਲੋਰੀ(ਊਰਜਾ) ਕਾਰਬੋਹਾਇਡ੍ਰੇਟ – 14.98 ਗ੍ਰਾਮ ਪ੍ਰੋਟੀਨ – 1.6 ਗ੍ਰਾਮ ਫਾਇਬਰ – 1.6 ਗ੍ਰਾਮ ਖੰਡ – 13.66 ਗ੍ਰਾਮ ਕੈਲਸ਼ੀਅਮ – 11 ਮਿਲੀਗ੍ਰਾਮ ਆਇਰਨ – 0.16 ਮਿਲੀਗ੍ਰਾਮ ਅੰਬ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾGetty Imagesਡਾਇਬਟੀਜ਼ ਦੇ ਰੋਗੀਆਂ ਨੂੰ ਕਦੇ-ਕਦੇ ਇਸ ਫਲ ਨੂੰ ਖਾਣ ਤੋਂ ਬਚਣ ਲਈ ਕਿਹਾ ਜਾਂਦਾ ਹੈ ਡਾ. ਮਨੋਜ ਵਿਠਲਾਨੀ ਅਹਿਮਦਾਬਾਦ ਵਿੱਚ ਸ਼ੂਗਰ ਬਿਮਾਰੀ ਦੇ ਡਾਕਟਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਇਹ ਇੱਕ ਗਲਤਫ਼ਹਿਮੀ ਹੈ ਕਿ ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਤੁਹਾਨੂੰ ਅੰਬ ਨਹੀਂ ਖਾਣਾ ਚਾਹੀਦਾ।ਉਹ ਅੱਗੇ ਦੱਸਦੇ ਹਨ, “ਅੰਬ ਵਿੱਚ ਖੰਡ ਫਰੁਕਟੋਜ਼ ਦੇ ਰੂਪ ਵਿੱਚ ਹੁੰਦੀ ਹੈ ਅਤੇ ਫ਼ਲਾਂ ਤੋਂ ਮਿਲਣ ਵਾਲਾ ਕੁਦਰਤੀ ਫਰੁਕਟੋਜ਼ ਸਰੀਰ ਦੇ ਲਈ ਹਾਨੀਕਾਰਕ ਨਹੀਂ ਹੁੰਦਾ। ਉਹ ਕਹਿੰਦੇ ਹਨ, “ਧਿਆਨ ਇਸ ਗੱਲ ਉੱਤੇ ਹੋਣਾ ਚਾਹੀਦਾ ਹੈ ਕਿ ਖਾਧੀ ਜਾ ਰਹੀ ਚੀਜ਼ ਨੂੰ ਸੀਮਤ ਮਾਤਰਾ ਵਿੱਚ ਰੱਖਿਆ ਜਾਵੇ।” ਇਸ ਤੋਂ ਇਲਾਵਾ ਅੰਬ ਵਿੱਚ ਐਂਟੀਓਕਸੀਡੈਂਟ ਗੁਣ ਹੁੰਦੇ ਹਨ। ਅੰਬ ਵਿੱਚ ਫਾਇਬਰ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਪਾਚਨ ਕਿਰਿਆ ਵਿੱਚ ਮਦਦ ਕਰਦਾ ਹੈ। ਇਹ ਦੋਵੇਂ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਵਿੱਚ ਮਦਦ ਕਰਦੇ ਹਨ। ਫਾਇਬਰ ਅੰਬ ਤੋਂ ਸ਼ੂਗਰ ਦੇ ਖੂਨ ਵਿੱਚ ਦਾਖ਼ਲ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਇਸ ਨਾਲ ਸਰੀਰ ਦੇ ਲਈ ਕਾਰਬੋਹਾਈਡ੍ਰੇਟ ਦੇ ਪ੍ਰਵਾਹ ਨੂੰ ਕਾਬੂ ਕਰਨਾ ਅਤੇ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਸਥਿਰ ਕਰਨਾ ਸੌਖਾ ਹੋ ਜਾਂਦਾ ਹੈ। ਹਾਲਾਂਕਿ ਅੰਬ ਖਾਣ ਯੋਗ ਹੁੰਦੇ ਹਨ ਪਰ ਉਨ੍ਹਾਂ ਦਾ ਗਲਾਇਸੇਮਿਕ ਇੰਡੈਕਸ ਮੱਧਮ ਹੁੰਦਾ ਹੈ, ਇਸ ਲਈ ਜੇਕਰ ਅੰਬ ਘੱਟ ਮਾਤਰਾ ਵਿੱਚ ਖਾਧਾ ਜਾਵੇ ਤਾਂ ਇਹ ਫਾਇਦੇਮੰਦ ਹੁੰਦਾ ਹੈ। ਘੱਟ ਗਲਾਇਸੇਮਿਕ ਇੰਡੈਕਸ ਵਾਲੇ ਪਦਾਰਥ ਆਮ ਤੋਂ ਉੱਤੇ ਜ਼ਿਆਦਾ ਹੌਲੀ-ਹੌਲੀ ਪਚਦੇ ਹਨ, ਜਿਸ ਕਰਕੇ ਖੂਨ ਵਿੱਚ ਸ਼ੂਗਰ ਦੇ ਪੱਧਰ ਵਿੱਚ ਇੱਕਦਮ ਵਾਧਾ ਹੋਣ ਦੀ ਥਾਂ ਹੌਲੀ-ਹੌਲੀ ਹੁੰਦਾ ਹੈ।Getty Imagesਗਲਾਇਸੇਮਿਕ ਇੰਡੈਕਸ ਇਸ ਨੂੰ ਮਿਣਨ ਦੇ ਕੰਮ ਆਉਂਦਾ ਹੈ ਕਿ ਇੱਕ ਖਾਣਾ ਖੂਨ ਵਿੱਚ ਸ਼ੂਗਰ ਦਾ ਪੱਧਰ ਕਿੰਨੀ ਜਲਦੀ ਉੱਪਰ ਚੁੱਕਦਾ ਹੈ। ਗਲਾਇਸੇਮਿਕ ਇੰਡੈਕਸ ਇਸ ਨੂੰ ਮਿਣਨ ਦੇ ਕੰਮ ਆਉਂਦਾ ਹੈ ਕਿ ਇੱਕ ਖਾਣਾ ਖੂਨ ਵਿੱਚ ਸ਼ੂਗਰ ਦਾ ਪੱਧਰ ਕਿੰਨੀ ਜਲਦੀ ਉੱਪਰ ਚੁੱਕਦਾ ਹੈ। ਇਸ ਦਾ ਪੈਮਾਨਾ 0 ਤੋਂ 100 ਦੇ ਵਿਚਾਲੇ ਹੈ। 55 ਜਾਂ ਇਸ ਤੋਂ ਘੱਟ ਸਕੋਰ ਵਾਲਾ ਕੋਈ ਵੀ ਖਾਣਾ ਸੁਰੱਖਿਅਤ ਹੁੰਦਾ ਹੈ ਕਿਉਂਕਿ ਇਹ ਸ਼ੂਗਰ ਨਹੀਂ ਵਧਾਉਂਦਾ ਹੈ। ਅੰਬ ਦਾ ਗਲਾਇਸੇਮਿਕ ਇੰਡੈਕਸ 51 ਹੁੰਦਾ ਹੈ। ਇਸ ਲਈ ਇਹ ਖਾਣਾ ਸੁਰੱਖਿਅਤ ਹੈ ਅਤੇ ਇਸ ਨਾਲ ਵੱਧ ਮਾਤਰਾ ਵਿੱਚ ਸ਼ੂਗਰ ਵੀ ਨਹੀਂ ਵਧਦੀ ਹੈ। ਹਾਲਾਂਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਸ਼ੂਗਰ ਹੈ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਮੁਤਾਬਕ ਅਨਾਨਾਸ, ਤਰਬੂਜ਼, ਆਲੂ ਅਤੇ ਬ੍ਰੈੱਡ ਦਾ ਸਕੋਰ 70 ਤੋਂ ਉੱਤੇ ਹੈ, ਜਿਸ ਦਾ ਅਰਥ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਸ਼ੂਗਰ ਵਿੱਚ ਤੁਰੰਤ ਵਾਧਾ ਹੋ ਸਕਦਾ ਹੈ। ਭਾਰਤ ਦੇ ਵੱਖਰੇ-ਵੱਖਰੇ ਕਾਲਜਾਂ ਵਿੱਚ ਖੋਜਾਰਥੀਆਂ ਵੱਲੋਂ ਇੱਕ ਖੋਜ ਪੱਤਰ, “ਅੰਬ ਅਤੇ ਡਾਇਬਿਟੀਜ਼’ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੇ ਮੁਤਾਬਕ ਜਿਸ ਨੂੰ ਡਾਇਬਿਟੀਜ਼ ਹੈ, ਉਨ੍ਹਾਂ ਨੂੰ ਅੰਬ ਖਾਣਾ ਨਹੀਂ ਛੱਡਣਾ ਚਾਹੀਦਾ ਹੈ। ਇਸ ਸਬੰਧ ਵਿੱਚ ਡਾ ਮਨੋਜ ਅਤੇ ਹੋਰ ਖੋਜਾਰਥੀ ਦੱਸਦੇ ਹਨ ਕਿ ਜੇਕਰ ਅੰਬ ਸਾਵਧਾਨੀ ਨਾਲ ਖਾਧਾ ਜਾਵੇ ਤਾਂ ਸ਼ੂਗਰ ਵਧਣ ਜਾਂ ਡਾਇਬਿਟੀਜ਼ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਉਨ੍ਹਾਂ ਦੇ ਮੁਤਾਬਕ ਇੱਕੋ ਵਾਰੀ ਜ਼ਿਆਦੇ ਅੰਬ ਖਾਣ ਤੋਂ ਬਚਣਾ ਚਾਹੀਦਾ ਹੈ। ਘੱਟ ਮਾਤਰਾ ਵਿੱਚ ਅੰਬ ਖਾਣ ਦਾ ਕੋਈ ਖ਼ਤਰਾ ਨਹੀਂ ਹੁੰਦਾ। ਇੱਕ ਵਿਅਕਤੀ ਇੱਕ ਦਿਨ ਵਿੱਚ 100-150 ਗ੍ਰਾਮ ਅੰਬ ਜਾਂ ਤਿੰਨ ਵਿੱਚ ਤਿੰਨ ਵਾਰੀ 50 ਗ੍ਰਾਮ ਅੰਬ ਖਾ ਸਕਦਾ ਹੈ। ਖਾਣਾ ਖਾਣ ਤੋਂ ਬਾਅਦ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਇਸ ਲਈ ਖਾਣੇ ਦੇ ਨਾਲ ਅੰਬ ਨਾ ਖਾਓ, ਇਸ ਨੂੰ ਨਾਸ਼ਤੇ ਰੂਪ ਵਿੱਚ ਜਾਂ ਖਾਣਾ ਖਾਣ ਤੋਂ ਪਹਿਲਾਂ ਖਾਧਾ ਜਾ ਸਕਦਾ ਹੈ। ਇਸ ਅਧਿਐਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਅੰਬ ਦੇ ਗਲਾਇਸੇਮਿਕ ਇੰਡੈਕਸ ਨੂੰ ਘੱਟ ਕਰਨ ਦੇ ਲਈ ਇਸ ਨੂੰ ਹੋਰ ਫਾਈਬਰ ਵਾਲੇ ਖਾਣਿਆਂ ਨਾਲ ਖਾਣਾ ਚਾਹੀਦਾ ਹੈ। ਜਿਵੇਂ ਸਲਾਦ, ਫਲੀਆਂ, ਅਤੇ ਅਨਾਜ। ਸਰੀਰ ਵਿੱਚ ਜਿੰਨਾ ਵੱਧ ਫਾਈਬਰ ਹੋਵਗਾ, ਪਾਚਨ ਪ੍ਰਕਿਰਿਆ ਉੱਨੀ ਹੀ ਹੌਲੀ ਹੋਵੇਗੀ। ਹੌਲੀ ਪਾਚਨ ਕਿਰਿਆ ਨਾਲ ਤੁਹਾਨੂੰ ਢਿੱਡ ਭਰਿਆਂ ਹੋਇਆ ਮਹਿਸੂਸ ਹੋਵੇਗਾ ਅਤੇ ਤੁਸੀਂ ਵੱਧ ਖਾਣਾ ਨਹੀਂ ਚਾਹੋਂਗੇ। ਇਸ ਤੋਂ ਇਲਾਵਾ ਫਾਈਬਰ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਇੰਨੀ ਜਲਦੀ ਨਹੀਂ ਵਧਾਉਂਦਾ। ਕਈ ਵਾਰੀ ਅੰਬ ਦੇ ਬਣੇ ਸ਼ੇਕਸ ਵਿੱਚ ਵਾਧੂ ਖੰਡ ਪਾਈ ਹੋ ਸਕਦੀ ਹੈ ਇਸ ਲਈ ਇਸ ਤੋਂ ਗੁਰੇਜ਼ ਕਰੋ ਭਾਰਤੀ ਆਰਥਿਕਤਾ ਵਿੱਚ ਅੰਬਾਂ ਦੀ ਕਾਸ਼ਤ ਇੱਕ ਮਹੱਤਵਪੂਰਨ ਫ਼ਸਲ ਹੈ। ਭਾਰਤ ਵਿੱਚ ਅੰਬਾਂ ਦੀਆਂ 1,000 ਪ੍ਰਜਾਤੀਆਂ ਹੈ। ਭਾਰਤ ਵਿੱਚ ਅੰਬਾਂ ਦੀ ਖੇਤੀ 2400 ਹਜ਼ਾਰ ਹੈਕਟੇਅਰ ਖੇਤਰ ਵਿੱਚ ਕੀਤੀ ਜਾਂਦੀ ਹੈ। ਇਸਦਾ ਉਤਪਾਦਨ 21.79 ਮਿਲੀਅਨ ਮਿਟ੍ਰਿਕ ਟਨ ਹੁੰਦਾ ਹੈ। ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਕਰਨਾਟਕ, ਬਿਹਾਰ, ਗੁਜਰਾਤ ਅਤੇ ਤੇਲੰਗਾਨਾ ਸਭ ਤੋਂ ਵੱਧ ਅੰਬ ਪੈਦਾ ਕਰਨ ਵਾਲੇ ਸੂਬੇ ਹਨ।

ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਖਾਣੇ ਚਾਹੀਦੇ ਹਨ ਜਾਂ ਨਹੀਂ Read More »

ਦਲ ਬਦਲ ਬੇਦਾਵਾ ਹੈ/ਸੁੱਚਾ ਸਿੰਘ ਖੱਟੜਾ

ਹਾਂ ਦਲ ਬਦਲ ਬੇਦਾਵਾ ਹੈ। ਕਿਸੇ ਵੀ ਵਿਚਾਰਧਾਰਾ, ਸੰਗਠਨ, ਪਾਰਟੀ ਤੋਂ ਬੇਮੁਖ ਹੋ ਜਾਣਾ ਉਸ ਨੂੰ ਬੇਦਾਵਾ ਦੇਣਾ ਹੁੰਦਾ ਹੈ। ਦਲ ਬਦਲੂਆਂ ਦੇ ਪਿਛੋਕੜ, ਦਲ ਬਦਲੀ ਦੇ ਕਾਰਨ, ਮਾਂ ਪਾਰਟੀ ਦਾ ਭਵਿੱਖ, ਮਾਂ ਪਾਰਟੀ ਵਿੱਚੋਂ ਜਾ ਕੇ ਦਲ ਬਦਲੂ ਦਾ ਭਵਿੱਖ, ਨਵੀਂ ਪਾਰਟੀ ਦੀ ਚਰਾਗਾਹ ਵਿੱਚ ਮੌਜਾਂ, ਰਾਜਨੀਤੀ ਵਿੱਚ ਸਿਧਾਂਤਹੀਣਤਾ, ਰਾਜਨੀਤੀਵਾਨਾਂ ਵਿੱਚ ਨੈਤਿਕਤਾ ਤੇ ਸ਼ਰਮ ਹਯਾ ਦਾ ਮਰ ਜਾਣਾ ਅਤੇ ਅੰਤ ਨੂੰ ਵੋਟਰਾਂ ਤੇ ਲੋਕਾਂ ਨੂੰ ਬੁੱਧੂ ਸਮਝ ਕੇ ਕਿਸੇ ਵੀ ਮਖੌਟੇ ਨਾਲ ਉਨ੍ਹਾਂ ਵੱਲੋਂ ਕਬੂਲੇ ਜਾਣ ਦਾ ਭਰੋਸਾ ਆਦਿ ਪਹਿਲੂ ਹਨ ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਦੀ ਲੋੜ ਹੈ। ਚਾਲੀ ਮੁਕਤਿਆਂ ਨੇ ਬੇਦਾਵੇ ਦਾ ਕਲੰਕ ਸ਼ਹੀਦੀਆਂ ਪਾ ਕੇ ਉਤਾਰਿਆ ਸੀ, ਅੱਜ ਦੇ ਇਨ੍ਹਾਂ ਬੇਦਾਵਿਆਂ ਦਾ ਕਲੰਕ ਇਹ ਦਲ ਬਦਲੂ ਕਿਵੇਂ ਉਤਾਰਨਗੇ? ਜਿਨ੍ਹਾਂ ਲੀਡਰਾਂ ਦੀਆਂ ਪੀੜ੍ਹੀਆਂ ਨੇ ਪਾਰਟੀ ਤੋਂ ਰੱਜ ਰੱਜ ਸਨਮਾਨ, ਅਹੁਦੇ ਤੇ ਪਰਮਿਟ ਲਏ, ਰਿਸ਼ਤੇਦਾਰ ਤਕ ਰੱਜਦੇ ਪੁੱਜਦੇ ਕੀਤੇ, ਉਹਨਾਂ ਬਾਰੇ ਹੁਣ ਕੀ ਕਹੀਏ? ਕੋਈ ਦਲ ਜਾਂ ਪਾਰਟੀ ਕੌਮੀ ਜਾਂ ਖੇਤਰੀ ਕਿਸੇ ਵਿਚਾਰਧਾਰਾ ਦੇ ਤੰਦ ਤਾਣੇ ਤੋਂ ਬਣੀ ਹੁੰਦੀ ਹੈ। ਇਸ ਤੰਦ ਤਾਣੇ ਵਿੱਚ ਬੱਝੇ ਲੋਕ, ਉਨ੍ਹਾਂ ਲੋਕਾਂ ਦੇ ਸਮਾਜਿਕ, ਆਰਥਿਕ ਇਥੋਂ ਤਕ ਕਿ ਧਾਰਮਿਕ ਹਿਤਾਂ ਨੂੰ ਠੇਸ ਪਹੁੰਚਾਉਣ ਵਾਲੇ ਵਿਚਾਰਾਂ ਅਤੇ ਲੋਕਾਂ ਦੀ ਨਿਸ਼ਾਨਦੇਹੀ, ਫਿਰ ਉਨ੍ਹਾਂ ਤੋਂ ਬਚਾਅ ਦੀ ਰਣਨੀਤੀ, ਵਿਸ਼ੇਸ਼ ਹਾਲਾਤ ਵਿੱਚ ਆਪਣੀ ਵਿਚਾਰਧਾਰਾ ਦੇ ਮੂਲ ਆਧਾਰ ਤੇ ਪਛਾਣ ਨੂੰ ਕਾਇਮ ਰੱਖਦਿਆਂ ਦੂਜੇ ਦਲਾਂ ਜਾਂ ਪਾਰਟੀਆਂ ਨੂੰ ਸਹਿਯੋਗ ਦੇਣਾ ਤੇ ਲੈਣਾ ਆਦਿ ਤੈਅ ਹੁੰਦਾ ਹੈ। ਇਸ ਅਮਲ ਵਿੱਚ ਦਲ ਜਾਂ ਪਾਰਟੀ ਨੇ ਆਪਣੀ ਪਛਾਣ ਕਾਇਮ ਹੀ ਨਹੀਂ ਰੱਖਣੀ ਹੁੰਦੀ ਸਗੋਂ ਇਸ ਨੂੰ ਹੋਰ ਮਜ਼ਬੂਤੀ ਵੀ ਦੇਣੀ ਹੁੰਦੀ ਹੈ। ਕਮਿਊਨਿਸਟਾਂ ਦੀ ਮਿਸਾਲ ਸਾਡੇ ਸਾਹਮਣੇ ਹੈ। ਵਿਸ਼ੇਸ਼ ਹਾਲਾਤ ਵਿੱਚ ਸਹਿਯੋਗ ਲਿਆ ਅਤੇ ਦਿੱਤਾ ਜਾਂਦਾ ਰਿਹਾ ਹੈ ਪਰ ਉਨ੍ਹਾਂ ਨੇ ਆਪਣੇ ਨਿਯਮਾਂ ਨੂੰ ਨਾ ਹੀ ਪੇਤਲਾ ਪੈਣ ਦਿੱਤਾ ਅਤੇ ਨਾ ਹੀ ਭ੍ਰਿਸ਼ਟ ਹੋਣ ਦਿੱਤਾ। ਸੋ, ਆਪਣੇ ਦਲ ਜਾਂ ਪਾਰਟੀ ਨੂੰ ਛੱਡ ਕੇ ਕਿਸੇ ਦੂਜੇ ਦਲ ਜਾਂ ਪਾਰਟੀ ਵਿੱਚ ਜਾਣਾ ਹੀ ਬੇਦਾਵਾ ਨਹੀਂ ਹੁੰਦਾ, ਆਪਣੀ ਪਾਰਟੀ ਵਿੱਚ ਰਹਿੰਦਿਆਂ ਆਪਣੀ ਪਾਰਟੀ ਦੀ ਪਛਾਣ, ਮੂਲ ਅਧਾਰ, ਇਤਿਹਾਸਕ ਵਿਰਸੇ ਨੂੰ ਗੁਆ ਲੈਣਾ, ਰਾਖੀ ਨਾ ਕਰਨਾ ਵੀ ਬੇਦਾਵਾ ਹੀ ਗਿਣਿਆ ਜਾਵੇਗਾ। ਇਸ ਦਿਸ਼ਾ ਤੋਂ ਪੰਜਾਬ ਦੀ ਸਿਆਸਤ ਵਿੱਚ ਪਹਿਲਾ ਬੇਦਾਵਾ ਪ੍ਰਕਾਸ਼ ਸਿੰਘ ਬਾਦਲ ਦਾ ਹੈ ਜਿਸ ਨੇ ਜਨਸੰਘ ਨਾਲ ਸਮਝੌਤਾ/ਗਠਜੋੜ ਕਰ ਕੇ ਉਸ ਵਿਚਾਰਧਾਰਾ ਨੂੰ ਸੂਬੇ ਦੀ ਰਾਜ ਸੱਤਾ ਦਾ ਭਾਈਵਾਲ ਬਣਾਇਆ ਜਿਸ ਦਾ ਪੰਜਾਬੀ ਸਭਿਆਚਾਰ, ਪੰਜਾਬ ਦੀਆਂ ਸਾਮਰਾਜ ਵਿਰੁੱਧ ਕੁਰਬਾਨੀਆਂ ਇਥੋਂ ਤਕ ਕਿ ਗੁਰਬਾਣੀ ਵਿੱਚ ਵਾਰ-ਵਾਰ ਦੁਹਰਾਏ, ਦ੍ਰਿੜਾਏ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਵਿਚਾਰ ਨਾਲ ਸਿਧਾਂਤਕ ਮਤਭੇਦ ਦੇ ਬਾਵਜੂਦ ਭਾਈਵਾਲੀ ਪਾਈ। ਸ਼੍ਰੋਮਣੀ ਅਕਾਲੀ ਦਲ ਦਾ ਜੇ ਪੰਥ ਨਾਲ ਕੋਈ ਰਿਸ਼ਤਾ ਸੀ ਤਾਂ ਉਹ ਰਿਸ਼ਤਾ ਮੰਗ ਕਰਦਾ ਸੀ ਕਿ ਆਰਐੱਸਐੱਸ ਦੇ ਉਸ ਹਿੰਦੂ ਰਾਸ਼ਟਰਵਾਦ ਦਾ ਵਿਰੋਧ ਕੀਤਾ ਜਾਂਦਾ ਜਿਹੜਾ ਧਰਮ ਦੇ ਆਧਾਰ ਉੱਤੇ ਹਿੰਦੂਆਂ ਤੋਂ ਬਿਨਾਂ ਸਭ ਨੂੰ ਨਫਰਤ ਕਰਦਾ ਹੈ। ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ ’ਤੇ’ ਵਾਲੇ ਪੰਜਾਬ ਦਾ ਹਿੰਦੂ ਸਨਾਤਨੀ ਜਾਂ ਆਰੀਆ ਸਮਾਜੀ ਹੁੰਦਾ ਹੋਇਆ ਵੀ ਕੱਟੜ ਨਹੀਂ। ਪਹਿਲਾਂ ਜਨਸੰਘ ਅਤੇ ਹੁਣ ਭਾਜਪਾ ਨਾਲ ਸੂਬੇ ਅਤੇ ਕੇਂਦਰ ਵਿੱਚ ਯਾਰੀ ਦਾ ਸਿੱਟਾ ਹੈ ਕਿ ਬਜਰੰਗ ਦਲ, ਸਿ਼ਵ ਸੈਨਿਕ ਆਦਿ ਕੱਟੜ ਸੰਗਠਨ ਇਕ ਪਾਸੇ ਹਿੰਦੂਆਂ ਨੂੰ ਕੱਟੜ ਬਣਾ ਰਹੇ ਹਨ, ਦੂਜੇ ਪਾਸੇ ਸਿੱਖਾਂ ਅੰਦਰ ਕੱਟੜਵਾਦ ਦੇ ਉਭਾਰ ਲਈ ਵਾਤਾਵਰਨ ਬਣਾਇਆ ਜਾ ਰਿਹਾ ਹੈ। ਪੰਜਾਬ ਦਾ ਕੱਲ੍ਹ ਕਿਹੋ ਜਿਹਾ ਹੋਵੇਗਾ, ਇਹ ਚਿੰਤਾ ਵਾਲਾ ਵਿਸ਼ਾ ਹੈ। ਇਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਵਿੱਚ ਰਹਿੰਦਿਆਂ ਪਾਰਟੀ ਦੀ ਵਿਚਾਰਧਾਰਾ ਦੇ ਮੂਲ ਆਧਾਰਾਂ ਤੋਂ ਬੇਦਾਵਾ ਸੀ। ਪ੍ਰਕਾਸ਼ ਸਿੰਘ ਦੇ ਬੇਦਾਵੇ ਦੀ ਵੰਨਗੀ ਦੇ ਬੇਦਾਵੇ ਦੇਣ ਵਾਲੇ ਪਾਰਟੀ ਦੇ ਅੰਦਰ ਹੋਰ ਵੀ ਅਨੇਕ ਹਨ। ਸੁਖਬੀਰ ਸਿੰਘ ਬਾਦਲ ਦੀ ਹੁਣ ਜਾਗ ਖੁੱਲ੍ਹੀ ਹੈ ਪਰ ਹੁਣ ਗ਼ਲਤ ਰਾਹ ਉੱਤੇ ਰਸਤਾ ਲੰਮਾ ਤੈਅ ਹੋ ਚੁੱਕਾ ਹੈ। ਜੇ ਭਾਜਪਾ ਆਰਐੱਸਐੱਸ ਦੀ ਸਿਆਸੀ ਵਿੰਗ ਹੈ ਤਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸੀ ਵਿੰਗ ਹੀ ਹੈ। ਇਸ ਦਿਸ਼ਾ ਤੋਂ ਵਿਚਾਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਫ਼ਰਜ਼ਾਂ ਨੂੰ ਬੇਦਾਵਾ ਦਿੱਤਾ ਹੋਇਆ ਹੈ। ਸਿੱਖ ਧਰਮ ਤੋਂ ਇਲਾਵਾ ਸੰਸਾਰ ਦੇ ਕਿਸੇ ਧਰਮ ਨੂੰ ਲੋਕਤੰਤਰੀ ਢੰਗ ਨਾਲ ਵੋਟਾਂ ਰਾਹੀਂ ਚੁਣੀ ਹੋਈ ਕੋਈ ਸੰਸਥਾ ਨਸੀਬ ਨਹੀਂ। ਇਸ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਵਿੱਚ ਪਛੜਨਾ, ਦੇਸ਼ ਵਿੱਚ ਮਾਨਵਤਾ ਵਿਰੋਧੀ ਭਾਂਬੜਾਂ ਨੂੰ ਸ਼ਾਂਤ ਕਰਦੀ ਗੁਰੂਆਂ ਦੀ ਬਾਣੀ ਦੇ ਪ੍ਰਚਾਰ ਅਤੇ ਸਿੱਖ ਧਰਮ ਦੇ ਪ੍ਰਸਾਰ ਲਈ ਕੋਈ ਵਿਦਵਾਨ ਪੈਦਾ ਨਾ ਕਰ ਸਕਣਾ ਨਮੋਸ਼ੀ ਵਾਲੀ ਗੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਲਮੀ ਪੱਧਰ ਦੀਆਂ ਕੋਈ ਵਿਦਿਅਕ ਸੰਸਥਾਵਾਂ ਨਹੀਂ। ਚਾਹੀਦਾ ਸੀ ਕਿ ਘੱਟੋ-ਘੱਟ ਪੰਜਾਬ ਦੇ ਬੱਚੇ ਮਿਆਰੀ ਸਿੱਖਿਆ ਲਈ ਪੰਜਾਬ ਤੋਂ ਬਾਹਰ ਨਾ ਜਾਂਦੇ। ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਆਪਣੇ ਬੱਚੇ ਪੰਜਾਬ ਵਿੱਚ ਕ੍ਰਿਸਚਿਅਨ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਉਚੇਰੀ ਸਿੱਖਿਆ ਲਈ ਕ੍ਰਿਸਚਿਅਨ ਮੁਲਕਾਂ ਵਿੱਚ ਹੀ ਜਾਂਦੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਕੋਲ ਆਲਮੀ ਪੱਧਰ ਦੀਆਂ ਸਿਹਤ ਸੰਸਥਾਵਾਂ ਜਾਂ ਖੋਜ ਕੇਂਦਰ ਸਥਾਪਤ ਨਾ ਕਰ ਸਕਣਾ ਗੁਰੂ ਦੇ ਆਦੇਸ਼ ਅਤੇ ਉਦੇਸ਼ ਤੋਂ ਬੇਦਾਵਾ ਹੀ ਤਾਂ ਹੈ। ਪੰਜਾਬ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਵੇਂ ਕਾਂਗਰਸ ਵਿੱਚੋਂ ਬੇਦਾਵੇ ਕੇ ਕੇ ਭਾਜਪਾ ਵੱਲ ਗਏ ਸਾਰੇ ਆਗੂਆਂ ਨੂੰ ਸਵਾਲ ਸਾਂਝੇ ਹਨ। ਸਵਾਲ ਇਹ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੇ ‘400 ਪਾਰ’ ਵਾਲੇ ਨਾਅਰੇ ਨੂੰ ਪੂਰਾ ਕਰ ਕੇ ਸੰਵਿਧਾਨ ਨੂੰ ਬਦਲ ਕੇ ਮਨੂ ਸਮ੍ਰਿਤੀ ਆਧਾਰਿਤ ਸੰਵਿਧਾਨ ਬਣਾਉਣ ਦਾ ਸੁਫ਼ਨਾ ਪੂਰਾ ਕਰਨ ਲਈ ਭਾਰਤੀ ਜਨਤਾ ਪਾਰਟੀ ਵੱਲ ਗਏ ਹਨ? ਅਗਲਾ ਸਵਾਲ ਹੈ: ਕੀ ਇਨ੍ਹਾਂ ਦਲ ਬਦਲੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਉਸ ਹਿੰਦੂ ਰਾਸ਼ਟਰਵਾਦ ਨੂੰ ਅਪਣਾ ਲਿਆ ਹੈ ਜਿਸ ਵਿੱਚ ਹਿੰਦੂਆਂ ਤੋਂ ਬਿਨਾਂ ਸਭ ਨੂੰ ਦੋਇਮ ਦਰਜੇ ਦੇ ਨਾਗਰਿਕ ਬਣ ਕੇ ਰਹਿਣਾ ਪਵੇਗਾ ਅਤੇ ਜਿਸ ਵਿੱਚ ਹਿੰਦੂਆਂ ਬਿਨਾਂ ਸਭ ਨੂੰ ਆਪੋ-ਆਪਣਾ ਸਭਿਆਚਾਰ ਤਿਆਗਣਾ ਹੋਵੇਗਾ ਅਤੇ ਜਿਸ ਵਿੱਚ ਜਾਤ-ਪਾਤ ਅਤੇ ਛੂਆ-ਛਾਤ ਨੂੰ ਹੋਰ ਪੱਕੇ ਪੈਰੀਂ ਕੀਤਾ ਜਾਣਾ ਹੈ? ਭਾਰਤੀ ਜਨਤਾ ਪਾਰਟੀ ਦੀ ਆਰਥਿਕ ਨੀਤੀ ਪਬਲਿਕ ਸੈਕਟਰ ਵਿਰੋਧੀ ਅਤੇ ਕਾਰਪੋਰੇਟੀ ਮਾਡਲ ਹੈ ਜਿਸ ਵਿੱਚ ਖੇਤੀ ਸੈਕਟਰ ਵਿੱਚ ਕਾਰਪੋਰੇਟੀ ਘੁਸਪੈਠ ਖਾਧ ਪਦਾਰਥਾਂ ਦੀ ਪੈਦਾਵਾਰ, ਵਪਾਰ ਆਦਿ ਸਭ ਖੇਤਰਾਂ ਵਿੱਚ ਕਰਵਾਈ ਜਾਵੇਗੀ। ਖੇਤੀ ਵਾਲੇ ਤਿੰਨ ਕਾਨੂੰਨ ਧੋ-ਸਵਾਰ ਕੇ ਨਵੇਂ ਰੂਪ ਵਿੱਚ ਲਿਆਂਦੇ ਜਾਣਗੇ। ਕੀ ਇਨ੍ਹਾਂ ਦਲ ਬਦਲੂਆਂ ਨੇ ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ ਵਾਲਾ ਏਜੰਡਾ ਅਪਣਾ ਲਿਆ ਹੈ? ਮੁਲਕ ਦੀ ਸੁਰੱਖਿਆ ਲਈ ਭਾਰਤੀ ਫੌਜ ਦੀ ਭਰਤੀ ਲਈ ਭਾਰਤੀ ਜਨਤਾ ਪਾਰਟੀ ਨੇ ਅਗਨੀਵੀਰ ਯੋਜਨਾ ਸ਼ੁਰੂ ਕੀਤੀ ਹੈ, ਕੀ ਇਨ੍ਹਾਂ ਦਲ ਬਦਲੂਆਂ ਨੇ ਅਗਨੀਵੀਰ ਯੋਜਨਾ ਪ੍ਰਵਾਨ ਕਰ ਲਈ ਹੈ? ਸਿੱਖਿਆ, ਸਿਹਤ ਅਤੇ ਹੋਰ ਸੇਵਾਵਾਂ ਦੇ ਸੈਕਟਰ ਵੱਡੇ-ਵੱਡੇ ਕਾਰੋਬਾਰੀਆਂ ਲਈ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਨ। ਲੋੜ ਸੀ, ਇਨ੍ਹਾਂ ਨੂੰ ਮੁੜ ਸਰਕਾਰੀ ਪ੍ਰਬੰਧ ਅਧੀਨ ਲਿਆ ਕੇ ਇਨ੍ਹਾਂ ਸੇਵਾਵਾਂ ਨੂੰ ਆਮ ਜਨਤਾ ਤੱਕ ਪੁੱਜਦਾ ਕੀਤਾ ਜਾਂਦਾ। ਸੂਬਿਆਂ ਨੂੰ ਵੱਧ ਅਧਿਕਾਰਾਂ ਬਿਨਾਂ ਸੂਬਾ ਸਰਕਾਰਾਂ ਕੇਂਦਰ ਦੀਆਂ ਗ਼ੁਲਾਮ ਹਨ। ਭਾਰਤੀ ਜਨਤਾ ਪਾਰਟੀ ਸ਼ਕਤੀਆਂ ਦੇ ਵਿਕੇਂਦਰੀਕਰਨ, ਭਾਵ, ਫੈਡਰਲਿਜਮ ਦੀ ਵਿਰੋਧੀ ਹੈ। ਕੀ ਇਨ੍ਹਾਂ ਦਲ ਬਦਲੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਅਜਿਹੇ ਸਾਰੇ ਏਜੰਡੇ ਪ੍ਰਵਾਨ ਕਰ ਲਏ ਹਨ? ਦੋ ਸ਼ਬਦ ਉਨ੍ਹਾਂ ਪਾਰਟੀਆਂ ਲਈ ਵੀ ਬਣਦੇ ਹਨ ਜਿਨ੍ਹਾਂ ਵਿੱਚੋਂ ਦਲ ਬਦਲੂ ਦੂਜੀਆਂ

ਦਲ ਬਦਲ ਬੇਦਾਵਾ ਹੈ/ਸੁੱਚਾ ਸਿੰਘ ਖੱਟੜਾ Read More »

ਲੁਧਿਆਣਾ ‘ਚ ਛੁੱਟੀ ਦੇ ਸਰਕਾਰੀ ਹੁਕਮਾਂ ਦੇ ਬਾਵਜੂਦ ਖੁਲ੍ਹੇ 10 ਸਕੂਲ

ਕਹਿਰ ਦੀ ਗਰਮੀ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 20 ਮਈ ਤੋਂ 31 ਮਈ ਤੱਕ ਛੁੱਟੀ ਦਾ ਐਲਾਨ ਕੀਤਾ ਸੀ ਅਤੇ ਹੁਕਮ ਦਿੱਤੇ ਸਨ ਕਿ ਜੇ ਕੋਈ ਸਕੂਲ ਖੁੱਲ੍ਹਾ ਪਾਇਆ ਗਿਆ ਤਾਂ ਨਿਯਮਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਲੁਧਿਆਣਾ ਦੇ ਕੁਝ ਸਕੂਲ ਗਰਮੀਆਂ ਵਿੱਚ ਖੁੱਲ੍ਹੇ ਸਨ ਅਤੇ ਕੜਕਦੀ ਗਰਮੀ ਵਿੱਚ ਬੱਚੇ ਸਕੂਲ ਵਿੱਚ ਆ-ਜਾ ਰਹੇ ਸਨ, ਜਿਸ ਦਾ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ। ਸਰਕਾਰ ਦੇ ਹੁਕਮਾਂ ਦੇ ਬਾਵਜੂਦ ਲੁਧਿਆਣਾ ਦੇ ਕੁਝ ਸਕੂਲ ਖੁੱਲ੍ਹੇਆਮ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ, ਜਦਕਿ ਕੁਝ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਡੀਸੀ ਨੂੰ ਕੀਤੀ, ਜਿਸ ਤੋਂ ਬਾਅਦ ਡੀਸੀ ਸਾਕਸ਼ੀ ਸਾਹਨੀ ਨੇ ਸਖ਼ਤ ਨੋਟਿਸ ਲੈਂਦਿਆਂ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਡੀਸੀ ਵੱਲੋਂ ਕੀਤੀ ਗਈ ਜਾਂਚ ਵਿੱਚ ਲੁਧਿਆਣਾ ਦੇ 10 ਸਕੂਲਾਂ ਦੇ ਨਾਂ ਸਾਹਮਣੇ ਆਏ ਹਨ ਜੋ ਸਰਕਾਰੀ ਹੁਕਮਾਂ ਦੇ ਬਾਵਜੂਦ ਖੁੱਲ੍ਹੇ ਸਨ। ਡੀਈਓ ਨੇ ਇਨ੍ਹਾਂ ਸਾਰੇ ਸਕੂਲਾਂ ਦੀ ਸੂਚੀ ਡੀਸੀ ਨੂੰ ਭੇਜ ਦਿੱਤੀ ਹੈ। ਇਨ੍ਹਾਂ ਵਿੱਚ ਲੁਧਿਆਣਾ ਦਾ ਟੈਂਡਰ ਇੰਟਰਨੈਸ਼ਨਲ ਸਕੂਲ, ਜੋਸਫ ਸੈਕਰਡ ਹਾਰਟ ਸਕੂਲ ਸਾਊਥ ਸਿਟੀ, ਗੁਰੂ ਨਾਨਕ ਪਬਲਿਕ ਸਕੂਲ ਬਾਸੀਸੀਆਂ, ਗੁਰੂ ਹਰਕ੍ਰਿਸ਼ਨ ਆਦਰਸ਼ ਸਕੂਲ ਧਾਂਦਰਾ, ਸਰਾਭਾ ਨਗਰ ਦਾ ਪਿੰਕੀ ਪਲੇ ਵੇ ਸਕੂਲ, ਹਰਿਕ੍ਰਿਸ਼ਨ ਸਕੂਲ ਲੁਧਿਆਣਾ, ਈ-ਕੈਨੇਡੀਅਨ ਸਕੂਲ ਲੁਧਿਆਣਾ, ਸ਼੍ਰੀ ਰਾਮ ਯੂਨੀਵਰਸਲ ਸਕੂਲ ਸਰਾਭਾ ਨਗਰ, ਗੁਰੂ ਨਾਨਕ ਪਬਲਿਕ ਸਕੂਲ ਮੁੱਲਾਪੁਰ, ਸੈਂਟਰਲ ਮਾਡਲ ਸਕੂਲ ਲੁਧਿਆਣਾ ਜੋ ਕਿ ਛੁੱਟੀ ਦੇ ਹੁਕਮਾਂ ਦੇ ਬਾਵਜੂਦ ਖੁੱਲ੍ਹੇ ਰਹੇ। ਡੀਸੀ ਸਾਕਸ਼ੀ ਸਾਹਨੀ ਨੇ ਖੁੱਲ੍ਹੇ ਸਕੂਲਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਸਕੂਲ ਮਾਪਿਆਂ ਦੇ ਸਾਹਮਣੇ ਮਹੀਨਾਵਾਰ ਪ੍ਰੀਖਿਆਵਾਂ ਦਾ ਹਵਾਲਾ ਦੇ ਕੇ ਬੱਚਿਆਂ ਨੂੰ ਸਕੂਲ ਬੁਲਾ ਰਹੇ ਹਨ, ਜਿਸ ਦਾ ਮਾਪੇ ਵੀ ਵਿਰੋਧ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਦਾ ਤਰਕ ਹੈ ਕਿ ਬੱਚਿਆਂ ਦੇ ਮਾਸਿਕ ਇਮਤਿਹਾਨ ਹਨ, ਇਸ ਲਈ ਸਰਕਾਰ ਨੇ ਅਜਿਹਾ ਹੁਕਮ ਦਿੱਤਾ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਸਕਦੀ ਹੈ, ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਗਰਮੀ ਕਾਰਨ ਸਕੂਲ ਜਾਂਦੇ ਸਮੇਂ ਬੱਚਿਆਂ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ।

ਲੁਧਿਆਣਾ ‘ਚ ਛੁੱਟੀ ਦੇ ਸਰਕਾਰੀ ਹੁਕਮਾਂ ਦੇ ਬਾਵਜੂਦ ਖੁਲ੍ਹੇ 10 ਸਕੂਲ Read More »

ਪਾਬੰਦੀ ਹਟਾਏ ਜਾਣ ਤੋਂ ਬਾਅਦ ਭਾਰਤ ਨੇ 45,000 ਟਨ ਪਿਆਜ਼ ਦੀ ਬਰਾਮਦ ਕੀਤੀ

ਮਈ ਦੀ ਸ਼ੁਰੂਆਤ ‘ਚ ਪਿਆਜ਼ ਦੀ ਬਰਾਮਦ ‘ਤੇ ਲੱਗੀ ਪਾਬੰਦੀ ਹਟਾਏ ਜਾਣ ਤੋਂ ਬਾਅਦ ਭਾਰਤ ਨੇ 45,000 ਟਨ ਤੋਂ ਜ਼ਿਆਦਾ ਪਿਆਜ਼ ਦਾ ਨਿਰਯਾਤ ਕੀਤਾ ਹੈ। ਇਕ ਉੱਚ ਸਰਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੁਨੀਆ ਦੀ ਸਭ ਤੋਂ ਵੱਡੀ ਸਬਜ਼ੀ ਨਿਰਯਾਤਕ ਕੰਪਨੀ ਨੇ ਦਸੰਬਰ ‘ਚ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਫਿਰ ਉਤਪਾਦਨ ‘ਚ ਗਿਰਾਵਟ ਕਾਰਨ ਕੀਮਤਾਂ ਵਧਣ ਤੋਂ ਬਾਅਦ ਮਾਰਚ ‘ਚ ਇਸ ਨੂੰ ਵਧਾ ਦਿੱਤਾ ਸੀ। ਖ਼ਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਪਾਬੰਦੀ ਹਟਣ ਤੋਂ ਬਾਅਦ 45,000 ਟਨ ਤੋਂ ਵੱਧ ਪਿਆਜ਼ ਦਾ ਨਿਰਯਾਤ ਕੀਤਾ ਗਿਆ ਹੈ। ਜ਼ਿਆਦਾਤਰ ਬਰਾਮਦ ਪੱਛਮੀ ਏਸ਼ੀਆ ਅਤੇ ਬੰਗਲਾਦੇਸ਼ ਨੂੰ ਕੀਤੀ ਗਈ ਸੀ। ’’ਸਰਕਾਰ ਨੇ ਚੋਣਾਂ ਦੌਰਾਨ ਕੀਮਤਾਂ ਨੂੰ ਘੱਟ ਰੱਖਣ ਲਈ 4 ਮਈ ਨੂੰ ਪਿਆਜ਼ ‘ਤੇ ਪਾਬੰਦੀ ਹਟਾ ਦਿੱਤੀ ਸੀ। ਹਾਲਾਂਕਿ, ਘੱਟੋ ਘੱਟ ਨਿਰਯਾਤ ਮੁੱਲ (ਐਮਈਪੀ) 550 ਡਾਲਰ ਪ੍ਰਤੀ ਟਨ ਲਗਾਇਆ ਗਿਆ ਸੀ। ਖਰੇ ਨੇ ਕਿਹਾ ਕਿ ਇਸ ਸਾਲ ਚੰਗੀ ਮਾਨਸੂਨ ਦੀ ਭਵਿੱਖਬਾਣੀ ਜੂਨ ਤੋਂ ਪਿਆਜ਼ ਸਮੇਤ ਸਾਉਣੀ (ਗਰਮੀਆਂ) ਦੀਆਂ ਫਸਲਾਂ ਦੀ ਬਿਹਤਰ ਬਿਜਾਈ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੀਆਂ ਏਜੰਸੀਆਂ ਨੇ ਹਾਲ ਹੀ ਵਿੱਚ ਹਾੜ੍ਹੀ (ਸਰਦੀਆਂ) ਦੀ ਫਸਲ ਤੋਂ ਪਿਆਜ਼ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਚਾਲੂ ਸਾਲ ਲਈ 5,00,000 ਟਨ ਦਾ ਬਫ਼ਰ ਸਟਾਕ ਰੱਖਿਆ ਜਾ ਸਕੇ। ਖੇਤੀਬਾੜੀ ਮੰਤਰਾਲੇ ਦੇ ਸ਼ੁਰੂਆਤੀ ਅਨੁਮਾਨ ਮੁਤਾਬਕ ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਰਗੇ ਪ੍ਰਮੁੱਖ ਉਤਪਾਦਕ ਖੇਤਰਾਂ ‘ਚ ਘੱਟ ਉਤਪਾਦਨ ਕਾਰਨ ਫਸਲੀ ਸਾਲ 2023-24 ‘ਚ ਦੇਸ਼ ਦਾ ਪਿਆਜ਼ ਉਤਪਾਦਨ ਸਾਲਾਨਾ ਆਧਾਰ ‘ਤੇ 16 ਫ਼ੀਸਦੀ ਘੱਟ ਕੇ 2.54 ਕਰੋੜ ਟਨ ਰਹਿਣ ਦੀ ਉਮੀਦ ਹੈ।

ਪਾਬੰਦੀ ਹਟਾਏ ਜਾਣ ਤੋਂ ਬਾਅਦ ਭਾਰਤ ਨੇ 45,000 ਟਨ ਪਿਆਜ਼ ਦੀ ਬਰਾਮਦ ਕੀਤੀ Read More »

ਡ੍ਰਾਈਵਿੰਗ ਲਾਇਸੈਂਸ ਨਾਲ ਜੁੜੇ ਨਵੇਂ ਨਿਯਮਾਂ ਨਾਲ ਤੁਹਾਨੂੰ ਕਿੰਨਾ ਹੋਵੇਗਾ ਫਾਇਦਾ

ਭਾਰਤ ਵਿੱਚ ਜੂਨ 2024 ਤੋਂ ਨਵੇਂ ਡਰਾਈਵਿੰਗ ਲਾਇਸੈਂਸ ਨਿਯਮ ਲਾਗੂ ਕੀਤੇ ਜਾਣਗੇ। ਇਸ ਦੀ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦਿੱਤੀ ਹੈ। ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਸਭ ਤੋਂ ਵੱਧ ਫਾਇਦਾ ਕਿਸ ਨੂੰ ਹੋਵੇਗਾ? ਦੇਸ਼ ਵਿੱਚ ਕਿੰਨੇ ਤਰ੍ਹਾਂ ਦੇ ਡਰਾਈਵਿੰਗ ਲਾਇਸੰਸ ਬਣਦੇ ਹਨ? ਇਹ ਜਾਣਕਾਰੀ ਅਸੀਂ ਤੁਹਾਨੂੰ ਇਸ ਖਬਰ ‘ਚ ਦੇ ਰਹੇ ਹਾਂ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ 1 ਜੂਨ, 2024 ਤੋਂ ਦੇਸ਼ ਭਰ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮ (ਨਵੇਂ ਆਰਟੀਓ ਨਿਯਮ) ਬਦਲ ਦਿੱਤੇ ਜਾਣਗੇ। ਮੰਤਰਾਲੇ ਵੱਲੋਂ ਨਵੇਂ ਨਿਯਮਾਂ ਨੂੰ ਸਰਲ ਬਣਾਇਆ ਗਿਆ ਹੈ, ਜਿਸ ਨਾਲ ਦੇਸ਼ ਭਰ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ। ਨਵੇਂ ਨਿਯਮਾਂ ਮੁਤਾਬਕ ਹੁਣ ਕਿਸੇ ਵੀ ਵਿਅਕਤੀ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਲੈਣ ਲਈ ਆਰਟੀਓ ਦਫ਼ਤਰ ਨਹੀਂ ਜਾਣਾ ਪਵੇਗਾ। ਇਸ ਦੀ ਬਜਾਏ ਸਰਕਾਰ ਉਨ੍ਹਾਂ ਸੰਸਥਾਵਾਂ ਨੂੰ ਸਰਟੀਫਿਕੇਟ ਵੀ ਜਾਰੀ ਕਰੇਗੀ ਜੋ ਡਰਾਈਵਿੰਗ ਸਿਖਾਉਂਦੀਆਂ ਹਨ। ਇਸ ਨਾਲ ਆਰਟੀਓ ਜਾ ਕੇ ਟੈਸਟ ਦੇਣ ਦੀ ਬਜਾਏ ਕੋਈ ਵਿਅਕਤੀ ਡਰਾਈਵਿੰਗ ਸਕੂਲ ਤੋਂ ਹੀ ਆਪਣਾ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਸਕੇਗਾ। ਭਾਰਤ ਵਿੱਚ ਕਈ ਤਰ੍ਹਾਂ ਦੇ ਡਰਾਈਵਿੰਗ ਲਾਇਸੰਸ ਜਾਰੀ ਕੀਤੇ ਜਾਂਦੇ ਹਨ। ਆਮ ਤੌਰ ‘ਤੇ, ਦੇਸ਼ ਵਿੱਚ ਜ਼ਿਆਦਾਤਰ ਲਾਇਸੈਂਸ ਪ੍ਰਾਈਵੇਟ ਕਾਰਾਂ ਅਤੇ ਦੋਪਹੀਆ ਵਾਹਨ ਚਲਾਉਣ ਲਈ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਵਪਾਰਕ ਵਾਹਨ ਚਲਾਉਣ ਅਤੇ ਦੂਜੇ ਦੇਸ਼ਾਂ ਵਿੱਚ ਡਰਾਈਵਿੰਗ ਕਰਨ ਲਈ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਵੀ ਬਣਾਇਆ ਜਾਂਦਾ ਹੈ। ਸਭ ਤੋਂ ਪਹਿਲਾਂ, ਕਿਸੇ ਵੀ ਵਿਅਕਤੀ ਨੂੰ ਲਰਨਰ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਜੋ ਜਾਰੀ ਹੋਣ ਦੀ ਮਿਤੀ ਤੋਂ ਛੇ ਮਹੀਨਿਆਂ ਲਈ ਵੈਧ ਹੈ। ਇਸ ਰਾਹੀਂ ਵਿਅਕਤੀ ਵਾਹਨ ਚਲਾਉਣਾ ਸਿੱਖਦਾ ਹੈ ਅਤੇ ਫਿਰ ਟੈਸਟ ਦੇ ਕੇ ਪੱਕਾ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਇਹ ਹਲਕੇ ਮੋਟਰ ਵਾਹਨਾਂ ਅਤੇ ਗੇਅਰਾਂ ਵਾਲੇ ਮੋਟਰਸਾਈਕਲਾਂ ਲਈ ਜਾਰੀ ਕੀਤਾ ਜਾਂਦਾ ਹੈ। ਇਸ ਕਿਸਮ ਦੇ ਲਾਇਸੈਂਸ ਲਈ, ਵਿਅਕਤੀ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਦਾ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਕਮਰਸ਼ੀਅਲ ਵਾਹਨ ਚਲਾਉਣ ਲਈ ਲਾਇਸੈਂਸ ਦੀ ਲੋੜ ਹੁੰਦੀ ਹੈ। ਇਹਨਾਂ ਵਿੱਚ ਭਾਰੀ ਮੋਟਰ ਵਾਹਨ, ਮੱਧਮ ਮੋਟਰ ਵਾਹਨ ਅਤੇ ਹਲਕੇ ਮਾਲ ਟਰਾਂਸਪੋਰਟ ਮੋਟਰ ਵਾਹਨ ਸ਼ਾਮਲ ਹਨ। ਇਸ ਨੂੰ ਪ੍ਰਾਪਤ ਕਰਨ ਲਈ ਵਿਅਕਤੀ ਦੀ ਘੱਟੋ-ਘੱਟ 8ਵੀਂ ਪਾਸ ਅਤੇ 18 ਤੋਂ 22 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਲਾਇਸੈਂਸ ਸਿਰਫ਼ ਤਿੰਨ ਸਾਲਾਂ ਲਈ ਹੀ ਬਣਦਾ ਹੈ ਅਤੇ ਜੇਕਰ ਕਿਸੇ ਕੋਲ ਪਹਿਲਾਂ ਹੀ ਨਿੱਜੀ ਵਾਹਨ ਦਾ ਲਾਇਸੈਂਸ ਹੈ, ਤਾਂ ਉਹ ਵਪਾਰਕ ਵਾਹਨ ਚਲਾਉਣ ਦੇ ਲਾਇਸੈਂਸ ਲਈ ਵੀ ਅਪਲਾਈ ਕਰ ਸਕਦਾ ਹੈ। ਕੋਈ ਵੀ ਵਿਅਕਤੀ ਜਿਸ ਕੋਲ ਪ੍ਰਾਈਵੇਟ ਵਾਹਨ ਚਲਾਉਣ ਦਾ ਡ੍ਰਾਈਵਿੰਗ ਲਾਇਸੈਂਸ ਹੈ, ਉਹ ਆਪਣੇ ਲਈ ਬਣਾਇਆ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਵੀ ਪ੍ਰਾਪਤ ਕਰ ਸਕਦਾ ਹੈ। ਪਰ ਇਸ ਨੂੰ ਉਹ ਵਿਅਕਤੀ ਹੀ ਬਣਾ ਸਕਦਾ ਹੈ ਜੋ ਵਿਦੇਸ਼ ਜਾ ਕੇ ਕੁਝ ਸਮੇਂ ਲਈ ਵਾਹਨ ਚਲਾਉਂਦਾ ਹੈ। ਇਹ ਆਮ ਤੌਰ ‘ਤੇ ਇੱਕ ਸਾਲ ਤੱਕ ਦੀ ਮਿਆਦ ਲਈ ਜਾਰੀ ਕੀਤਾ ਜਾਂਦਾ ਹੈ ਅਤੇ ਹੋਰ ਕਿਸਮਾਂ ਦੇ ਲਾਇਸੈਂਸਾਂ ਵਾਂਗ ਨਵਿਆਇਆ ਨਹੀਂ ਜਾ ਸਕਦਾ। ਜੇਕਰ ਕਿਸੇ ਵਿਅਕਤੀ ਕੋਲ ਡਰਾਈਵਿੰਗ ਲਾਇਸੰਸ ਨਹੀਂ ਹੈ ਤਾਂ ਉਸ ਨੂੰ ਗੱਡੀ ਚਲਾਉਂਦੇ ਸਮੇਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵਿਅਕਤੀ ਬਿਨਾਂ ਲਾਇਸੈਂਸ ਤੋਂ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ, ਤਾਂ ਇਸ ਨੂੰ ਟ੍ਰੈਫਿਕ ਪੁਲਿਸ ਦੁਆਰਾ ਮੋਟਰ ਵਹੀਕਲ ਐਕਟ ਦੀ ਧਾਰਾ 3/181 ਦੀ ਉਲੰਘਣਾ ਮੰਨਿਆ ਜਾਂਦਾ ਹੈ ਅਤੇ ਪੁਲਿਸ 5,000 ਰੁਪਏ ਤੱਕ ਦਾ ਚਲਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਗੱਡੀ ਚਲਾਉਂਦੇ ਸਮੇਂ ਕੋਈ ਦੁਰਘਟਨਾ ਹੋ ਜਾਂਦੀ ਹੈ ਅਤੇ ਵਿਅਕਤੀ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਤਾਂ ਬੀਮਾ ਕੰਪਨੀ ਕਲੇਮ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਸਕਦੀ ਹੈ।

ਡ੍ਰਾਈਵਿੰਗ ਲਾਇਸੈਂਸ ਨਾਲ ਜੁੜੇ ਨਵੇਂ ਨਿਯਮਾਂ ਨਾਲ ਤੁਹਾਨੂੰ ਕਿੰਨਾ ਹੋਵੇਗਾ ਫਾਇਦਾ Read More »

ਹੁਣ ਝੂਠ ਦੇ ਸਹਾਰੇ ਭਾਜਪਾ ਨੂੰ ਨਹੀਂ ਮਿਲੇਗੀ ਸੱਤਾ

ਲੋਕ ਸਭਾ ਹਲਕਾ ਸਿਰਸਾ ਤੋਂ ‘ਇੰਡੀਆ’ ਗੱਠਜੋੜ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਹੱਕ ’ਚ ਪ੍ਰਿਯੰਕਾ ਗਾਂਧੀ 23 ਮਈ ਨੂੰ ਸਿਰਸਾ ’ਚ ਰੋਡ ਸ਼ੋਅ ਕਰਨਗੇ। ਇਹ ਜਾਣਕਾਰੀ ਕੁਮਾਰੀ ਸ਼ੈਲਜਾ ਨੇ ਇਥੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸਿਰਸਾ ਦੇ ਵੱਖ-ਵੱਖ ਇਲਾਕੇ ’ਚ ਨੁੱਕੜ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਲੋਕ ਝੂਠ ਅਤੇ ਬਿਆਨਬਾਜ਼ੀ ਤੋਂ ਤੰਗ ਆ ਚੁੱਕੇ ਹਨ। ਹੁਣ ਭਾਜਪਾ ਨੂੰ ਝੂਠ ਅਤੇ ਬਿਆਨਬਾਜ਼ੀ ਦੇ ਸਹਾਰੇ ਸੱਤਾ ਮਿਲਣ ਵਾਲੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਅਤੇ ਭਾਜਪਾ ਨੇ ਸਾਲ 2014 ਵਿੱਚ ਝੂਠ ਅਤੇ ਬਿਆਨਬਾਜ਼ੀ ਦੇ ਸਹਾਰੇ ਦੇਸ਼ ਦੀ ਸੱਤਾ ਹਾਸਲ ਕੀਤੀ ਸੀ। ਭਾਜਪਾ ਨੇ ਦੇਸ਼ ਅਤੇ ਸੂਬੇ ’ਚ ਆਪਣੇ ਦਸ ਸਾਲਾਂ ਦੇ ਰਾਜ ’ਚ ਲੋਕਾਂ ’ਤੇ ਡਾਢਾ ਜ਼ੁਲਮ ਢਾਇਆ ਹੈ। ਭਾਜਪਾ ਨੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਵੰਡਿਆ ਹੈ। ਇਸੇ ਲਈ ਰਾਹੁਲ ਨੇ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹਣ ਲਈ ਦੇਸ਼ ਵਿੱਚ 10 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਅੱਜ ਹਰ ਵਿਅਕਤੀ ਇਨਸਾਫ਼ ਚਾਹੁੰਦਾ ਹੈ।

ਹੁਣ ਝੂਠ ਦੇ ਸਹਾਰੇ ਭਾਜਪਾ ਨੂੰ ਨਹੀਂ ਮਿਲੇਗੀ ਸੱਤਾ Read More »

ਭਾਰਤੀ ਹਵਾਈ ਸੈਨਾ ’ਚ ਸੰਗੀਤਕਾਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਸ਼ੁਰੂ

ਭਾਰਤੀ ਹਵਾਈ ਸੈਨਾ ਨੇ ਅਗਨੀਵੀਰ (ਸੰਗੀਤਕਾਰ) ਦੀਆਂ ਖਾਲੀ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ, ਜਿਸ ਲਈ ਅਰਜ਼ੀ ਦੀ ਪ੍ਰਕਿਰਿਆ ਅੱਜ ਯਾਨੀ 22 ਮਈ ਤੋਂ ਸ਼ੁਰੂ ਕੀਤੀ ਗਈ ਹੈ। ਕੋਈ ਵੀ ਉਮੀਦਵਾਰ ਜੋ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ, ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਅਪਲਾਈ ਕਰ ਸਕਦਾ ਹੈ। ਅਰਜ਼ੀ ਫਾਰਮ ਨੂੰ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾ ਕੇ ਸਿਰਫ਼ ਔਨਲਾਈਨ ਮੋਡ ਰਾਹੀਂ ਭਰਿਆ ਜਾ ਸਕਦਾ ਹੈ। ਤੁਹਾਡੀ ਸਹੂਲਤ ਲਈ, ਇਸ ਪੰਨੇ ‘ਤੇ ਫਾਰਮ ਭਰਨ ਦਾ ਸਿੱਧਾ ਲਿੰਕ ਵੀ ਦਿੱਤਾ ਗਿਆ ਹੈ। ਅਰਜ਼ੀ ਦੇਣ ਤੋਂ ਪਹਿਲਾਂ, ਉਮੀਦਵਾਰਾਂ ਨੂੰ ਆਪਣੀ ਯੋਗਤਾ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਭਰਤੀ ਲਈ ਅਪਲਾਈ ਕਰਨ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ, ਉਮੀਦਵਾਰ ਨੂੰ ਸੰਗੀਤ ਦਾ ਗਿਆਨ ਹੋਣਾ ਚਾਹੀਦਾ ਹੈ, ਜਿਸ ਦੇ ਵਿਸਤ੍ਰਿਤ ਵੇਰਵਿਆਂ ਨੂੰ ਅਧਿਕਾਰਤ ਵੈੱਬਸਾਈਟ ਤੋਂ ਚੈੱਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਮੀਦਵਾਰ ਦਾ ਜਨਮ 2 ਜਨਵਰੀ 2004 ਤੋਂ 2 ਜੁਲਾਈ 2007 ਦਰਮਿਆਨ ਹੋਇਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰ ਨੂੰ ਸਰੀਰਕ ਯੋਗਤਾ ਵੀ ਪੂਰੀ ਕਰਨੀ ਪਵੇਗੀ। ਇਸ ਭਰਤੀ ਲਈ ਅਪਲਾਈ ਕਰਨ ਲਈ, ਉਮੀਦਵਾਰਾਂ ਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾਣਾ ਚਾਹੀਦਾ ਹੈ ਅਤੇ ਫਿਰ MUSICIAN RALLY ‘ਤੇ ਜਾਣਾ ਚਾਹੀਦਾ ਹੈ ਅਤੇ ਉਮੀਦਵਾਰ ਲੌਗਇਨ ‘ਤੇ ਕਲਿੱਕ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ, ਪਹਿਲਾਂ ਰਜਿਸਟ੍ਰੇਸ਼ਨ ਫਾਰਮ ‘ਤੇ ਕਲਿੱਕ ਕਰਕੇ ਰਜਿਸਟਰ ਕਰੋ ਅਤੇ ਫਿਰ ਹੋਰ ਵੇਰਵੇ ਭਰ ਕੇ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰੋ। ਅੰਤ ਵਿੱਚ, ਉਮੀਦਵਾਰ ਨੂੰ ਨਿਰਧਾਰਤ ਫੀਸ ਦਾ ਭੁਗਤਾਨ ਕਰਕੇ ਫਾਰਮ ਜਮ੍ਹਾਂ ਕਰਾਉਣਾ ਚਾਹੀਦਾ ਹੈ।ਇਸ ਭਰਤੀ ਲਈ ਸਾਰੇ ਵਰਗਾਂ ਦੇ ਉਮੀਦਵਾਰਾਂ ਨੂੰ ਅਰਜ਼ੀ ਦੇ ਨਾਲ 100 ਰੁਪਏ ਫੀਸ ਦੇਣੀ ਪਵੇਗੀ। ਐਪਲੀਕੇਸ਼ਨ ਫੀਸ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਨੈੱਟ ਬੈਂਕਿੰਗ ਰਾਹੀਂ ਜਮ੍ਹਾ ਕਰਵਾਈ ਜਾ ਸਕਦੀ ਹੈ। ਭਰਤੀ ਨਾਲ ਸਬੰਧਤ ਵਿਸਤ੍ਰਿਤ ਵੇਰਵਿਆਂ ਲਈ, ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।

ਭਾਰਤੀ ਹਵਾਈ ਸੈਨਾ ’ਚ ਸੰਗੀਤਕਾਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਸ਼ੁਰੂ Read More »

ਚੋਣ ਕਮਿਸ਼ਨ ਵਲੋਂ ਜੇਪੀ ਨੱਡਾ ਤੇ ਖੜਗੇ ਨੂੰ ਨੋਟਿਸ ਜਾਰੀ

ਚੋਣ ਕਮਿਸ਼ਨ (EC) ਨੇ ਬੁੱਧਵਾਰ, 22 ਮਈ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਕਿਹਾ ਹੈ ਕਿ ਉਹ ਆਪਣੇ ਸਟਾਰ ਪ੍ਰਚਾਰਕਾਂ ਨੂੰ ਆਪਣੇ ਭਾਸ਼ਣਾਂ ਵਿੱਚ ਮਰਿਆਦਾ ਬਣਾਈ ਰੱਖਣ ਲਈ ਕਹਿਣ। ਚੋਣ ਕਮਿਸ਼ਨ ਵੱਲੋਂ ਇਹ ਨਿਰਦੇਸ਼ ਚੋਣ ਰੈਲੀਆਂ ਦੌਰਾਨ ਭਾਸ਼ਾ ਦੇ ਡਿੱਗਦੇ ਮਿਆਰ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਚੋਣ ਮੀਟਿੰਗਾਂ ਦੌਰਾਨ ਰੈਲੀਆਂ ਦੌਰਾਨ ਭਾਸ਼ਣ ਦੇਣ ਸਮੇਂ ਸਾਵਧਾਨ ਰਹਿਣ ਅਤੇ ਮਾਣ-ਸਨਮਾਨ ਬਰਕਰਾਰ ਰੱਖਣ ਲਈ ਕਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 25 ਅਪ੍ਰੈਲ ਨੂੰ ਚੋਣ ਕਮਿਸ਼ਨ ਵੱਲੋਂ ਦੋਵਾਂ ਆਗੂਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਪੁਰਾਣੇ ਨੋਟਿਸ ਵਿੱਚ ਵੀ ਇਹੀ ਗੱਲ ਕਹੀ ਗਈ ਸੀ। ਦਰਅਸਲ,  ਕਾਂਗਰਸ ਅਤੇ ਭਾਜਪਾ ਨੂੰ ਇਹ ਨੋਟਿਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਭਾਸ਼ਣਾਂ ਨੂੰ ਲੈ ਕੇ ਜਾਰੀ ਕੀਤੇ ਗਏ ਸਨ। ਜਿੱਥੇ ਰਾਜਸਥਾਨ ਦੇ ਬਾਂਸਵਾੜਾ ਵਿੱਚ ਹੋਈ ਰੈਲੀ ਵਿੱਚ ਪੀਐਮ ਮੋਦੀ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਕਾਂਗਰਸ ਨੇ ਸ਼ਿਕਾਇਤ ਕੀਤੀ ਸੀ। ਇਸ ਦੇ ਨਾਲ ਹੀ ਭਾਜਪਾ ਨੇ ਤਾਮਿਲਨਾਡੂ ਦੇ ਕੋਇੰਬਟੂਰ ‘ਚ ਰੈਲੀ ‘ਚ ਰਾਹੁਲ ਗਾਂਧੀ ਵੱਲੋਂ ਪੀਐੱਮ ਮੋਦੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੀ ਸ਼ਿਕਾਇਤ ਕੀਤੀ ਸੀ। ਚੋਣ ਕਮਿਸ਼ਨ ਨੇ 25 ਅਪ੍ਰੈਲ ਦੇ ਨੋਟਿਸ ਵਿੱਚ ਪੀਐਮ ਮੋਦੀ ਅਤੇ ਰਾਹੁਲ ਗਾਂਧੀ ਦਾ ਨਾਮ ਨਹੀਂ ਲਿਆ ਸੀ। ਹਾਲਾਂਕਿ, ਉਨ੍ਹਾਂ ਦੀਆਂ ਪਾਰਟੀਆਂ ਵਿਰੁੱਧ ਪ੍ਰਾਪਤ ਸ਼ਿਕਾਇਤਾਂ ਦੀ ਕਾਪੀ ਕਾਂਗਰਸ ਅਤੇ ਭਾਜਪਾ ਪ੍ਰਧਾਨਾਂ ਨਾਲ ਸਾਂਝੀ ਕੀਤੀ ਗਈ ਸੀ। ਕਮਿਸ਼ਨ ਨੇ ਦੋਵਾਂ ਪਾਰਟੀਆਂ ਨੂੰ ਕਿਹਾ ਸੀ ਕਿ ਉਹ ਆਪਣੇ ਸਟਾਰ ਪ੍ਰਚਾਰਕਾਂ ਨੂੰ ਚੋਣ ਰੈਲੀਆਂ ਵਿੱਚ ਆਦਰਸ਼ ਚੋਣ ਜ਼ਾਬਤੇ ਅਨੁਸਾਰ ਵਿਹਾਰ ਕਰਨ ਲਈ ਕਹਿਣ। ਸਿਆਸੀ ਸੰਵਾਦ ਵਿੱਚ ਮਿਆਰੀ ਭਾਸ਼ਾ ਬਣਾਈ ਰੱਖੋ। ਚੋਣ ਕਮਿਸ਼ਨ ਵੱਲੋਂ ਦੋਵਾਂ ਪਾਰਟੀਆਂ ਨੂੰ ਦੋ ਦਿਨਾਂ ਅੰਦਰ ਇਸ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਸੀ।

ਚੋਣ ਕਮਿਸ਼ਨ ਵਲੋਂ ਜੇਪੀ ਨੱਡਾ ਤੇ ਖੜਗੇ ਨੂੰ ਨੋਟਿਸ ਜਾਰੀ Read More »

RCB vs RR ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਅਹਿਮਦਾਬਾਦ ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਸੁਰੱਖਿਆ ਕਾਰਨਾਂ ਕਰਕੇ ਰਾਜਸਥਾਨ ਰਾਇਲਜ਼ ਦੇ ਖਿਲਾਫ ਐਲੀਮੀਨੇਟਰ ਤੋਂ ਪਹਿਲਾਂ ਆਪਣਾ ਇਕਲੌਤਾ ਅਭਿਆਸ ਸੈਸ਼ਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਇਸ ਦੇ ਨਾਲ ਹੀ ਦੋਵਾਂ ਟੀਮਾਂ ਨੇ ਪ੍ਰੈੱਸ ਕਾਨਫਰੰਸ ਵੀ ਰੱਦ ਕਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਗੁਜਰਾਤ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ IPL ਦਾ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਜਿਸ ‘ਚ ਸ਼ਾਮ ਸਾਢੇ 7 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ‘ਚ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ। ਕੋਹਲੀ ਦੀ ਸੁਰੱਖਿਆ ਲਈ ਕਾਫੀ ਪੁਲਸ ਤਾਇਨਾਤ ਸੀ। ਵਿਰਾਟ ਦੇ ਹੋਟਲ ਦਾ ਐਂਟਰੀ ਡੋਰ ਬਿਲਕੁਲ ਵੱਖਰਾ ਹੈ। ਉਸ ਦਰਵਾਜ਼ੇ ਰਾਹੀਂ ਜਨਤਕ ਆਵਾਜਾਈ ਬੰਦ ਹੈ ਆਈ.ਪੀ.ਐੱਲ.ਐਂਟਰੀ ਕਾਰਡ ਹੋਣ ਦੇ ਬਾਵਜੂਦ ਟੀਮ ਤੋਂ ਬਾਹਰ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।

RCB vs RR ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ Read More »

ਨਾਰਵੇ, ਆਇਰਲੈਂਡ ਦੇ ਸਪੇਨ ਨੇ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦਿੱਤੀ

ਨਾਰਵੇ, ਆਇਰਲੈਂਡ ਅਤੇ ਸਪੇਨ ਨੇ ਇਤਿਹਾਸਕ ਕਦਮ ਚੁੱਕਦਿਆਂ ਅੱਜ ਫਲਸਤੀਨੀ ਦੇਸ਼ ਵਜੋਂ ਮਾਨਤਾ ਦੇ ਦਿੱਤੀ, ਜਿਸ ਨਾਲ ਇਜ਼ਰਾਈਲ ਦੀ ਨਿੰਦਾ ਕੀਤੀ ਅਤੇ ਫਲਸਤੀਨੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਜ਼ਰਾਈਲ ਨੇ ਨਾਰਵੇ ਅਤੇ ਆਇਰਲੈਂਡ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ। ਸਭ ਤੋਂ ਪਹਿਲਾਂ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਰ ਸਟੋਰ ਨੇ ਕਿਹਾ ਕਿ ਮੱਧ ਪੂਰਬ ਵਿੱਚ ਉਦੋਂ ਤੱਕ ਸ਼ਾਂਤੀ ਨਹੀਂ ਹੋ ਸਕਦੀ, ਜਦੋਂ ਤੱਕ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦਾ ਦੇਸ਼ 28 ਮਈ ਤੋਂ ਅਧਿਕਾਰਤ ਤੌਰ ‘ਤੇ ਫਲਸਤੀਨ ਦੇਸ਼ ਮਾਨਤਾ ਦੇਵੇਗਾ।

ਨਾਰਵੇ, ਆਇਰਲੈਂਡ ਦੇ ਸਪੇਨ ਨੇ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦਿੱਤੀ Read More »