ਮਨਜੀਤ ਸਿੰਘ ਮੰਨਾ ਦੀ ਅਗਵਾਈ ’ਚ ਐਮਰਜੈਂਸੀ ਨੂੰ ’ਲੋਕਤੰਤਰ ਦਾ ਕਾਲਾ ਦਿਨ’’ ਵਜੋਂ ਯਾਦ ਕੀਤਾ ਗਿਆ।

ਲੋਕਤੰਤਰ ਦਾ ਰੱਛਕ ਨਹੀਂ ਅੱਜ ਵੀ ਭੱਛਕ ਹੈ ਕਾਂਗਰਸ – ਪ੍ਰੋ. ਸਰਚਾਂਦ ਸਿੰਘ
ਹਰ ਪਿੰਡ ਵਿਚ ਭਾਜਪਾ ਦਾ ਬੂਟਾ ਲਗ ਚੁੱਕਿਆ ਹੈ, ਆਉਣ ਵਾਲਾ ਸਮਾਂ ਭਾਜਪਾ – ਮੰਨਾ।
ਲੋਕਤੰਤਰ ਨੂੰ ਕਾਇਮ ਰੱਖਣ ਲਈ ਜਮਹੂਰੀ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ –  ਡਾ. ਸੁਸ਼ੀਲ ਦੇਵਗਨ
ਅੰਮ੍ਰਿਤਸਰ, 25 ਜੂਨ (ਏ.ਡੀ.ਪੀ ਨਿਯੂਜ਼)  ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦਿਹਾਤੀ ਵੱਲੋਂ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਸੰਸਦੀ ਸਕਤਰ ਸ. ਮਨਜੀਤ ਸਿੰਘ ਮੰਨਾ ਦੀ ਅਗਵਾਈ ’ਚ 1975 ਨੂੰ ਅੱਜ ਦੇ ਦਿਨ 25 ਜੂਨ ਨੂੰ ਇੰਦਰਾ ਗਾਂਧੀ ਹਕੂਮਤ ਵੱਲੋਂ ਲਗਾਈ ਗਈ ਐਮਰਜੈਂਸੀ ਨੂੰ ’ਲੋਕਤੰਤਰ ਦਾ ਕਾਲਾ ਦਿਨ’’ ਦੇ ਰੂਪ ਵਿਚ ਯਾਦ ਕੀਤਾ ਗਿਆ।  ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਜਮਹੂਰੀਅਤ ਦਾ ਗੱਲਾ ਘੁੱਟਣ ਵਾਲੀ ਕਾਂਗਰਸ ਅੱਜ ਦੂਜਿਆਂ ਨੂੰ ਲੋਕਤੰਤਰ ਦਾ ਪਾਠ ਪੜਾਉਣ ਤੁਰੀ ਹੈ। ਉਨ੍ਹਾਂ ਕਿਹਾ ਭਾਰਤ ਦੇ ਲੋਕਾਂ ਨੂੰ ਕਾਂਗਰਸ ਤੇ ਇੰਡੀ ਗੱਠਜੋੜ ਨੂੰ ਨਕਾਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲਗਾਤਾਰ ਤੀਜੀ ਵਾਰ ਵਿਸ਼ਵਾਸ ਜਤਾਇਆ ਹੈ।
ਉਨ੍ਹਾਂ ਭਾਜਪਾ ਨੂੰ ਪੰਜਾਬ ਵਿਚ ਤੀਜੀ ਵੱਡੀ ਪਾਰਟੀ ਬਣਾਉਣ ਅਤੇ ਸਿਆਸੀ ਬਦਲ ਵਜੋਂ ਦੇਖਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਹਰ ਪਿੰਡ ਵਿਚ ਭਾਜਪਾ ਦਾ ਬੂਟਾ ਲਗ ਚੁੱਕਿਆ ਹੈ, 2027 ’ਚ ਇਹ ਜ਼ਰੂਰ ਛਾਂ ਅਤੇ ਫਸ ਦੇਵੇਗਾ। ਉਨ੍ਹਾਂ ਕਿਹਾ ਕਾਂਗਰਸ ਅਤੇ ਆਪ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਭਾਜਪਾ ਹੀ ਪੰਜਾਬ ਦੀ ਆਰਥਿਕਤਾ ਅਤੇ ਸਮਾਜ ਨੂੰ ਸਹੀ ਸੇਧ ਦੇਣ ਦੇ ਕਾਬਲ ਹੈ, ਆਉਣ ਵਾਲਾ ਸਮਾਂ ਭਾਜਪਾ ਦਾ ਹੈ।  ਐਮਰਜੈਂਸੀ ਵਿਰੁੱਧ ਆਪਣੀ ਭੂਮਿਕਾ ਅਦਾ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਪਹੁੰਚੇ ਸੂਬਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਕਾਂਗਰਸ ਲੋਕਤੰਤਰ ਦਾ ਰੱਛਕ ਨਹੀਂ ਅੱਜ ਵੀ ਭੱਛਕ ਹੈ। ਲੋਕਤੰਤਰ ਦਾ ਘਾਣ ਕਰਨ ਵਾਲੀ ਕਾਂਗਰਸ ਨੇ ਅਤੀਤ ਤੋਂ ਸਬਕ ਨਹੀਂ ਲਿਆ ਹੈ, ਅੱਜ ਵੀ ਕਾਂਗਰਸ ਦੀ ਸਤਾ ਭੁੱਖ ਵਾਲੀ ਮਾਨਸਿਕਤਾ ’ਚ ਕੋਈ ਤਬਦੀਲੀ ਨਹੀਂ ਆਈ ਹੈ।
ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗਲ ਹੈ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਸਮੇਤ ਵਿਰੋਧੀ ਗੱਠਜੋੜ ਦੇ ਆਗੂਆਂ ਵੱਲੋਂ ਸੰਵਿਧਾਨ ਨੂੰ ਬਚਾਉਣ ਦੀਆਂ ਡੀਂਗਾਂ  ਮਾਰੀਆਂ ਜਾ ਰਹੀਆਂ ਹਨ, ਦੂਜੇ ਪਾਸੇ ਉਨ੍ਹਾਂ ਨੂੰ ਮੋਦੀ ਸਰਕਾਰ ਅਤੇ ਭਾਜਪਾ ਵੱਲੋਂ ਐਮਰਜੈਂਸੀ ਦੇ ਦੌਰ ਨੂੰ ਚੇਤੇ ਕੀਤੇ ਜਾਣ ‘ਤੇ ਵੀ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਜਮਹੂਰੀਅਤ ਅਤੇ ਲੋਕਾਂ ਨਾਲ ਜੋ ਵੀ ਵਧੀਕੀਆਂ ਕੀਤੀਆਂ ਗਈਆਂ ਉਹ ਲੋਕ ਸਿਮ੍ਰਿਤੀਆਂ ’ਚ ਅੱਜ ਵੀ ਜਗਾ ਮੱਲੀ ਬੈਠੀਆਂ ਹਨ। ਬੇਸ਼ੱਕ ਹਾਲੀਆ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਅਤੇ ਇੰਡੀ ਗੱਠਜੋੜ ਵੱਲੋਂ ਗ਼ਲਤ ਜਾਣਕਾਰੀ, ਡਰ ਅਤੇ ਸ਼ੰਕੇ ਫੈਲਾ ਕੇ ਕਾਂਗਰਸ ਵੱਲੋਂ ਅਤੀਤ ਦੌਰਾਨ ਕੀਤੇ ਕਾਰਿਆਂ ਨੂੰ ਲੋਕਾਂ ਦੀ ਜਨਤਕ ਯਾਦਦਾਸ਼ਤ ਵਿਚੋਂ ਮਿਟਾਉਣ ਲਈ ਭਾਜਪਾ ਉੱਤੇ ਸੰਵਿਧਾਨ ’ਤੇ ਹਮਲਾ ਵਰਗੇ ਬੇਬੁਨਿਆਦ ਅਤੇ ਗੁਮਰਾਹਕੁਨ ਦੋਸ਼ ਲਾ ਕੇ ਦੇਸ਼ ਵਿਚ ਇਕ ਅਵਿਸ਼ਵਾਸ ਦਾ ਮਾਹੌਲ ਅਤੇ ਬਿਰਤਾਂਤ ਸਿਰਜਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ। ਜੋ ਕਿ ਭਾਰਤੀ ਸਿਹਤਮੰਦ ਲੋਕਤੰਤਰ ਅਤੇ ਸਮਾਜ ਲਈ ਇੱਕ ਖ਼ਤਰਨਾਕ ਅਤੇ ਚਿੰਤਾਜਨਕ ਵਰਤਾਰਾ ਹੈ।
ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਸ਼ਾਸਨ ’ਤੇ ਪੂਰਾ ਨਿਯੰਤਰਨ ਪ੍ਰਾਪਤ ਕਰਦਿਆਂ ਨਿਰੰਕੁਸ਼ ਸ਼ਾਸਨ ਕਾਇਮ ਕਰਨ ਦੇ ਰਾਹ ਪੈ ਚੁੱਕੀ ਸੀ। ਉਸ ਵਕਤ ਗਾਂਧੀ ਪਰਿਵਾਰ ਪ੍ਰਤੀ ਵਫ਼ਾਦਾਰੀ ਨੂੰ ਰਾਜਨੀਤੀ ’ਚ ਪ੍ਰਸੰਗਿਕ ਬਣਾ ਲਿਆ ਗਿਆ ਸੀ। ਇਹ ਮਾਡਲ ਗੈਰ ਭਾਜਪਾ ਅਤੇ ਕਾਂਗਰਸ ’ਚ ਅੱਜ ਵੀ ਕਾਰਜਸ਼ੀਲ ਹੈ। ਭਾਰਤ ਨੂੰ ਵੱਡਾ ਖ਼ਤਰਾ ਵੰਸ਼ਵਾਦੀ ਰਾਜਨੀਤਿਕ ਪਾਰਟੀਆਂ ਤੋਂ ਹੈ। ਕਾਂਗਰਸ ਪਾਰਟੀ ’ਚ ਪ੍ਰਧਾਨ ਦੀ ਥਾਂ ਗਾਂਧੀ ਪਰਿਵਾਰ ਹਾਵੀ ਹੈ।ਪਰਿਵਾਰਵਾਦ ਦੇ ਕਿਸੇ ਪਾਰਟੀ ’ਚ ਹਾਵੀ ਹੋਣ ਨਾਲ ਲਿਆਕਤ ਜਗਾ ਨਹੀਂ ਮਿਲਦੀ। ਦੇਸ਼ ਸਾਲਾਂ ਤੋਂ ਇਹ ਨੁਕਸਾਨ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 1975 ਦੀ ਐਮਰਜੈਂਸੀ ਭਾਰਤੀ ਲੋਕਤੰਤਰ ’ਚ ਇਕ ਕਾਲਾ ਦੌਰ ਸੀ। ਜਿਸ ਨੂੰ ਕਿਸੇ ਵੀ ਕੀਮਤ ’ਤੇ ਭੁਲਾਇਆ ਨਹੀਂ ਜਾ ਸਕਦਾ। ਜਿੱਥੇ ਰਾਜਸੀ ਸਵਾਰਥ ਲਈ ਲੋਕਤੰਤਰ ਨੂੰ ਹਾਈਜੈੱਕ ਕੀਤਾ ਗਿਆ ਅਤੇ ਅਸਹਿਮਤੀ ਨੂੰ ਬਲ ਪੂਰਵਕ ਦਬਾਇਆ ਗਿਆ। ਬੁਨਿਆਦੀ ਅਧਿਕਾਰਾਂ ਨੂੰ ਮੁਅੱਤਲ ਕਰਕੇ ਨਾਗਰਿਕ ਸੁਤੰਤਰਤਾ ਦਾ ਖ਼ਾਤਮਾ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਗਈ। ਪ੍ਰੈੱਸ ਨੂੰ ਦਮਨਕਾਰੀ ਹੱਦ ਤੱਕ ਸੈਂਸਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐਮਰਜੈਂਸੀ ਨੂੰ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕ੍ਰਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ 14 ਦਸੰਬਰ 2020 ਨੂੰ ਇਕ ਫ਼ੈਸਲੇ ’ਚ ਦੇਸ਼ ਲਈ ਬੇਲੋੜਾ ਕਰਾਰ ਦਿੱਤਾ ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ’ਚ ਸਭ ਤੋਂ ਵੱਧ ਚਰਚਿਤ ਅਤੇ ਵਿਵਾਦਿਤ ਸਤਲੁਜ ਯਮੁਨਾ ਲਿੰਕ (SYL) ਦਾ ਮੁੱਦਾ ਵੀ ਇਸੇ ਦੌਰ ਦੀ ਦੇਣ ਹੈ। ਜਿਸ ਨੇ 1980 ਦੇ ਦਹਾਕੇ ਦੌਰਾਨ ਸ਼ੁਰੂ ਹੋਈ ਪੰਜਾਬ ਦੀ ਤ੍ਰਾਸਦੀ ਦਾ ਮੁੱਢ ਬੰਨ੍ਹਿਆ । ਉਨ੍ਹਾਂ ਕਿਹਾ ਕਿ ਜੇ ਵਿਰੋਧੀ ਪਾਰਟੀਆਂ ਅਤੇ ਖ਼ਾਸ ਤੌਰ ‘ਤੇ ਕਾਂਗਰਸ ਸੰਵਿਧਾਨ ਪ੍ਰਤੀ ਰਤਾ ਵੀ ਸਤਿਕਾਰ ਰੱਖਦੀ ਹੈ ਤਾਂ ਉਨ੍ਹਾਂ ਨੂੰ ਸੰਵਿਧਾਨ ਦੀਆਂ ਕਾਪੀਆਂ ਲਹਿਰਾਉਣ ਦੀ ਥਾਂ ਐਮਰਜੈਂਸੀ ਦੇ ਉਸ ਕਾਲੇ ਦੌਰ ਨੂੰ ਨਾ ਸਿਰਫ਼ ਚੇਤੇ ਕਰਨਾ ਚਾਹੀਦਾ ਹੈ ਬਲਕਿ ਉਸ ਨੂੰ ਲਾਗੂ ਕਰਨ ਵਾਲਿਆਂ ਦੀ ਨਿੰਦਾ ਵੀ ਕਰਨੀ ਚਾਹੀਦੀ ਹੈ। ਕਿਉਂਕਿ ਉਸ ਦੌਰ ’ਚ ਨਾਗਰਿਕਾਂ ਦੇ ਹਕੂਕ ਦਾ ਬੁਰੀ ਤਰ੍ਹਾਂ ਦਮਨ ਕਰਨ ਦੇ ਨਾਲ ਹੀ ਸੰਵਿਧਾਨ ਨਾਲ ਵੀ ਛੇੜਛਾੜ ਕੀਤੀ ਗਈ ਸੀ। ਜ਼ਿਲ੍ਹਾ ਜਨਰਲ ਸਕਤਰ ਡਾ. ਸੁਸ਼ੀਲ ਦੇਵਗਨ ਨੇ ਕਿਹਾ ਕਿ ਲੋਕਤੰਤਰ ਦੇ ਸਿਧਾਂਤਾਂ ਤੇ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਜਮਹੂਰੀ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।
ਸਾਨੂੰ ਜਮਹੂਰੀਅਤ ਦੀ ਰੱਖਿਆ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਅਤੇ ਸੰਵਿਧਾਨ ਅਤੇ ਸੰਸਥਾਵਾਂ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਆਪਣੀ ਭੂਮਿਕਾ ਨਿਭਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਮੌਕੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ,ਅਟਾਰੀ ਹਲਕੇ ਦੀ ਇੰਚਾਰਜ ਬਲਵਿੰਦਰ ਕੌਰ, ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਜੰਡਿਆਲਾ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਗਿੱਲ, ਇਸਤਰੀ ਮੋਰਚਾ ਦੀ ਪ੍ਰਧਾਨ ਹਰਪ੍ਰੀਤ ਕੌਰ ਸੇਖੋਂ, ਓਬੀਸੀ ਮੋਰਚਾ ਦੇ ਜਨਰਲ ਸਕਤਰ ਕੰਵਰ ਬੀਰ ਸਿੰਘ ਮੰਜ਼ਿਲ, ਜ਼ਿਲ੍ਹਾ ਜਨਰਲ ਸਕਤਰ ਉਦੈ ਕੁਮਾਰ, ਪ੍ਰਮਜੀਤ ਸਿੰਘ ਵਣੀਏਕੇ, ਸੁਪਨਦੀਪ ਸਿੰਘ ਸਾਬੀ ਮੰਡਲ ਪ੍ਰਧਾਨ ਜੰਡਿਆਲਾ, ਮਨਜੀਤ ਸਿੰਘ ਤਰਸਿਕਾ ਮੰਡਲ ਪ੍ਰਧਾਨ, ਜਗਰੂਪ ਸਿੰਘ ਵਡਾਲੀ, ਲਖਵਿੰਦਰ ਸਿੰਘ ਠੇਕੇਦਾਰ, ਜ਼ਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਕੰਵਲਜੀਤ ਸਿੰਘ ਭਲਾਈਪੁਰ,ਕਰਮ ਸਿੰਘ ਪ੍ਰਧਾਨ ਮੰਡਲ ਖਲਚੀਆਂ, ਰਾਜੇਸ਼ ਟਾਂਗਰੀ ਮੰਡਲ ਪ੍ਰਧਾਨ ਰਈਆ ਅਤੇ ਅਵਤਾਰ ਸਿੰਘ ਪ੍ਰਧਾਨ ਬਿਆਸ ਵੀ ਮੌਜੂਦ ਸਨ।
ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...