ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਖਾਣੇ ਚਾਹੀਦੇ ਹਨ ਜਾਂ ਨਹੀਂ

ਅੰਬ ਵਿੱਚ ਕੁਦਰਤੀ ਖੰਡ ਹੁੰਦੀ ਹੈ, ਇਹ ਮਨੁੱਖੀ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ ਗਰਮੀਆਂ ਸ਼ੁਰੂ ਹੁੰਦਿਆਂ ਹੀ ਸਾਨੂੰ ਅੰਬ ਦਾ ਇੰਤਜ਼ਾਰ ਰਹਿੰਦਾ ਹੈ। ਅੰਬ ਨਾ ਸਿਰਫ਼ ਆਪਣੇ ਮਿੱਠੇ ਸੁਆਦ ਲਈ ਜਾਣਿਆ ਜਾਂਦਾ ਹੈ ਸਗੋਂ ਇਹ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਅੰਬ ਦਾ ਮਿੱਠਾ ਸੁਆਦ ਹੀ ਅਜਿਹਾ ਕਾਰਨ ਹੈ ਕਿ ਬਹੁਤ ਲੋਕ ਇਸ ਨੂੰ ਨਹੀਂ ਖਾ ਪਾਉਂਦੇ। ਕਿਉਂਕਿ ਅੰਬ ਵਿੱਚ ਕੁਦਰਤੀ ਖੰਡ ਹੁੰਦੀ ਹੈ,ਇਹ ਮਨੁੱਖੀ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ।
ਇਸ ਲਈ ਡਾਇਬਟੀਜ਼ ਦੇ ਰੋਗੀਆਂ ਨੂੰ ਕਦੇ-ਕਦੇ ਇਸ ਫਲ ਨੂੰ ਖਾਣ ਤੋਂ ਬਚਣ ਲਈ ਕਿਹਾ ਜਾਂਦਾ ਹੈ। ਪਿਛਲੇ ਦਿਨੀਂ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਵਿੱਚ ਸ਼ੂਗਰ ਵਧਣ ਦੀ ਚਰਚਾ ਹੋਈ ਤਾਂ ਕੁਝ ਲੋਕਾਂ ਨੇ ਇਹ ਇਲਜ਼ਾਮ ਵੀ ਲਾਏ ਕਿ ਉਹ ਅੰਬ ਖਾਣ ਕਾਰਨ ਵਧੀ ਹੈ। ਅਜਿਹਾ ਉਹ ਜਾਣਬੁੱਝ ਕੇ ਕਰ ਰਹੇ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਕਦੋਂ ਅੰਬ ਖਾਣ ਤੋਂ ਬਚਣਾ ਚਾਹੀਦਾ ਹੈ ਤੇ ਕਦੋਂ ਇਸ ਦਾ ਮਜ਼ਾ ਲੈਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਬੀਬੀਸੀ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ। ਅੰਬ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਅਮੀਨੋ, ਐਸਿਡ, ਲਿਪਿਡ ਅਤੇ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਅੰਬ ਵਿੱਚ ਪਾਏ ਜਾਣ ਵਾਲੇ ਸੂਖਮ ਪੋਸ਼ਕ ਤੱਤਾਂ ਵਿੱਚ ਕੈਲਸ਼ੀਅਮ, ਫਾਸਫੌਰਸ, ਆਇਰਨ, ਅਤੇ ਵਿਟਾਮਿਨ ਏ ਅਤੇ ਸੀ ਸ਼ਾਮਲ ਹੈ। 100 ਗ੍ਰਾਮ ਅੰਬ ਖਾਣ ਨਾਲ 60-90 ਕੈਲੋਰੀਜ਼ ਮਿਲਦੀ ਹੈ। ਇਸ ਤੋਂ ਇਲਾਵਾ ਅੰਬ ਵਿੱਚ 75 ਤੋਂ 85 ਫ਼ੀਸਦ ਪਾਣੀ ਹੁੰਦਾ ਹੈ।100 ਗ੍ਰਾਮ ਅੰਬ ਵਿੱਚ ਹੇਠ ਲਿਖੇ ਪੋਸ਼ਕ ਤੱਤ ਹੁੰਦੇ ਹਨ।

ਪਾਣੀ – 83 ਗ੍ਰਾਮ

ਕੈਲੋਰੀ – 60 ਕਿਲੋਕੈਲੋਰੀ(ਊਰਜਾ)

ਕਾਰਬੋਹਾਇਡ੍ਰੇਟ – 14.98 ਗ੍ਰਾਮ

ਪ੍ਰੋਟੀਨ – 1.6 ਗ੍ਰਾਮ

ਫਾਇਬਰ – 1.6 ਗ੍ਰਾਮ

ਖੰਡ – 13.66 ਗ੍ਰਾਮ

ਕੈਲਸ਼ੀਅਮ – 11 ਮਿਲੀਗ੍ਰਾਮ

ਆਇਰਨ – 0.16 ਮਿਲੀਗ੍ਰਾਮ

ਅੰਬ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾGetty Imagesਡਾਇਬਟੀਜ਼ ਦੇ ਰੋਗੀਆਂ ਨੂੰ ਕਦੇ-ਕਦੇ ਇਸ ਫਲ ਨੂੰ ਖਾਣ ਤੋਂ ਬਚਣ ਲਈ ਕਿਹਾ ਜਾਂਦਾ ਹੈ

ਡਾ. ਮਨੋਜ ਵਿਠਲਾਨੀ ਅਹਿਮਦਾਬਾਦ ਵਿੱਚ ਸ਼ੂਗਰ ਬਿਮਾਰੀ ਦੇ ਡਾਕਟਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਇਹ ਇੱਕ ਗਲਤਫ਼ਹਿਮੀ ਹੈ ਕਿ ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਤੁਹਾਨੂੰ ਅੰਬ ਨਹੀਂ ਖਾਣਾ ਚਾਹੀਦਾ।ਉਹ ਅੱਗੇ ਦੱਸਦੇ ਹਨ, “ਅੰਬ ਵਿੱਚ ਖੰਡ ਫਰੁਕਟੋਜ਼ ਦੇ ਰੂਪ ਵਿੱਚ ਹੁੰਦੀ ਹੈ ਅਤੇ ਫ਼ਲਾਂ ਤੋਂ ਮਿਲਣ ਵਾਲਾ ਕੁਦਰਤੀ ਫਰੁਕਟੋਜ਼ ਸਰੀਰ ਦੇ ਲਈ ਹਾਨੀਕਾਰਕ ਨਹੀਂ ਹੁੰਦਾ। ਉਹ ਕਹਿੰਦੇ ਹਨ, “ਧਿਆਨ ਇਸ ਗੱਲ ਉੱਤੇ ਹੋਣਾ ਚਾਹੀਦਾ ਹੈ ਕਿ ਖਾਧੀ ਜਾ ਰਹੀ ਚੀਜ਼ ਨੂੰ ਸੀਮਤ ਮਾਤਰਾ ਵਿੱਚ ਰੱਖਿਆ ਜਾਵੇ।”

ਇਸ ਤੋਂ ਇਲਾਵਾ ਅੰਬ ਵਿੱਚ ਐਂਟੀਓਕਸੀਡੈਂਟ ਗੁਣ ਹੁੰਦੇ ਹਨ। ਅੰਬ ਵਿੱਚ ਫਾਇਬਰ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਪਾਚਨ ਕਿਰਿਆ ਵਿੱਚ ਮਦਦ ਕਰਦਾ ਹੈ। ਇਹ ਦੋਵੇਂ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਵਿੱਚ ਮਦਦ ਕਰਦੇ ਹਨ। ਫਾਇਬਰ ਅੰਬ ਤੋਂ ਸ਼ੂਗਰ ਦੇ ਖੂਨ ਵਿੱਚ ਦਾਖ਼ਲ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਇਸ ਨਾਲ ਸਰੀਰ ਦੇ ਲਈ ਕਾਰਬੋਹਾਈਡ੍ਰੇਟ ਦੇ ਪ੍ਰਵਾਹ ਨੂੰ ਕਾਬੂ ਕਰਨਾ ਅਤੇ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਸਥਿਰ ਕਰਨਾ ਸੌਖਾ ਹੋ ਜਾਂਦਾ ਹੈ। ਹਾਲਾਂਕਿ ਅੰਬ ਖਾਣ ਯੋਗ ਹੁੰਦੇ ਹਨ ਪਰ ਉਨ੍ਹਾਂ ਦਾ ਗਲਾਇਸੇਮਿਕ ਇੰਡੈਕਸ ਮੱਧਮ ਹੁੰਦਾ ਹੈ, ਇਸ ਲਈ ਜੇਕਰ ਅੰਬ ਘੱਟ ਮਾਤਰਾ ਵਿੱਚ ਖਾਧਾ ਜਾਵੇ ਤਾਂ ਇਹ ਫਾਇਦੇਮੰਦ ਹੁੰਦਾ ਹੈ।

ਘੱਟ ਗਲਾਇਸੇਮਿਕ ਇੰਡੈਕਸ ਵਾਲੇ ਪਦਾਰਥ ਆਮ ਤੋਂ ਉੱਤੇ ਜ਼ਿਆਦਾ ਹੌਲੀ-ਹੌਲੀ ਪਚਦੇ ਹਨ, ਜਿਸ ਕਰਕੇ ਖੂਨ ਵਿੱਚ ਸ਼ੂਗਰ ਦੇ ਪੱਧਰ ਵਿੱਚ ਇੱਕਦਮ ਵਾਧਾ ਹੋਣ ਦੀ ਥਾਂ ਹੌਲੀ-ਹੌਲੀ ਹੁੰਦਾ ਹੈ।Getty Imagesਗਲਾਇਸੇਮਿਕ ਇੰਡੈਕਸ ਇਸ ਨੂੰ ਮਿਣਨ ਦੇ ਕੰਮ ਆਉਂਦਾ ਹੈ ਕਿ ਇੱਕ ਖਾਣਾ ਖੂਨ ਵਿੱਚ ਸ਼ੂਗਰ ਦਾ ਪੱਧਰ ਕਿੰਨੀ ਜਲਦੀ ਉੱਪਰ ਚੁੱਕਦਾ ਹੈ। ਗਲਾਇਸੇਮਿਕ ਇੰਡੈਕਸ ਇਸ ਨੂੰ ਮਿਣਨ ਦੇ ਕੰਮ ਆਉਂਦਾ ਹੈ ਕਿ ਇੱਕ ਖਾਣਾ ਖੂਨ ਵਿੱਚ ਸ਼ੂਗਰ ਦਾ ਪੱਧਰ ਕਿੰਨੀ ਜਲਦੀ ਉੱਪਰ ਚੁੱਕਦਾ ਹੈ।

ਇਸ ਦਾ ਪੈਮਾਨਾ 0 ਤੋਂ 100 ਦੇ ਵਿਚਾਲੇ ਹੈ। 55 ਜਾਂ ਇਸ ਤੋਂ ਘੱਟ ਸਕੋਰ ਵਾਲਾ ਕੋਈ ਵੀ ਖਾਣਾ ਸੁਰੱਖਿਅਤ ਹੁੰਦਾ ਹੈ ਕਿਉਂਕਿ ਇਹ ਸ਼ੂਗਰ ਨਹੀਂ ਵਧਾਉਂਦਾ ਹੈ। ਅੰਬ ਦਾ ਗਲਾਇਸੇਮਿਕ ਇੰਡੈਕਸ 51 ਹੁੰਦਾ ਹੈ। ਇਸ ਲਈ ਇਹ ਖਾਣਾ ਸੁਰੱਖਿਅਤ ਹੈ ਅਤੇ ਇਸ ਨਾਲ ਵੱਧ ਮਾਤਰਾ ਵਿੱਚ ਸ਼ੂਗਰ ਵੀ ਨਹੀਂ ਵਧਦੀ ਹੈ। ਹਾਲਾਂਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਸ਼ੂਗਰ ਹੈ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਮੁਤਾਬਕ ਅਨਾਨਾਸ, ਤਰਬੂਜ਼, ਆਲੂ ਅਤੇ ਬ੍ਰੈੱਡ ਦਾ ਸਕੋਰ 70 ਤੋਂ ਉੱਤੇ ਹੈ, ਜਿਸ ਦਾ ਅਰਥ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਸ਼ੂਗਰ ਵਿੱਚ ਤੁਰੰਤ ਵਾਧਾ ਹੋ ਸਕਦਾ ਹੈ।

ਭਾਰਤ ਦੇ ਵੱਖਰੇ-ਵੱਖਰੇ ਕਾਲਜਾਂ ਵਿੱਚ ਖੋਜਾਰਥੀਆਂ ਵੱਲੋਂ ਇੱਕ ਖੋਜ ਪੱਤਰ, “ਅੰਬ ਅਤੇ ਡਾਇਬਿਟੀਜ਼’ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੇ ਮੁਤਾਬਕ ਜਿਸ ਨੂੰ ਡਾਇਬਿਟੀਜ਼ ਹੈ, ਉਨ੍ਹਾਂ ਨੂੰ ਅੰਬ ਖਾਣਾ ਨਹੀਂ ਛੱਡਣਾ ਚਾਹੀਦਾ ਹੈ। ਇਸ ਸਬੰਧ ਵਿੱਚ ਡਾ ਮਨੋਜ ਅਤੇ ਹੋਰ ਖੋਜਾਰਥੀ ਦੱਸਦੇ ਹਨ ਕਿ ਜੇਕਰ ਅੰਬ ਸਾਵਧਾਨੀ ਨਾਲ ਖਾਧਾ ਜਾਵੇ ਤਾਂ ਸ਼ੂਗਰ ਵਧਣ ਜਾਂ ਡਾਇਬਿਟੀਜ਼ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਉਨ੍ਹਾਂ ਦੇ ਮੁਤਾਬਕ ਇੱਕੋ ਵਾਰੀ ਜ਼ਿਆਦੇ ਅੰਬ ਖਾਣ ਤੋਂ ਬਚਣਾ ਚਾਹੀਦਾ ਹੈ। ਘੱਟ ਮਾਤਰਾ ਵਿੱਚ ਅੰਬ ਖਾਣ ਦਾ ਕੋਈ ਖ਼ਤਰਾ ਨਹੀਂ ਹੁੰਦਾ।

ਇੱਕ ਵਿਅਕਤੀ ਇੱਕ ਦਿਨ ਵਿੱਚ 100-150 ਗ੍ਰਾਮ ਅੰਬ ਜਾਂ ਤਿੰਨ ਵਿੱਚ ਤਿੰਨ ਵਾਰੀ 50 ਗ੍ਰਾਮ ਅੰਬ ਖਾ ਸਕਦਾ ਹੈ। ਖਾਣਾ ਖਾਣ ਤੋਂ ਬਾਅਦ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਇਸ ਲਈ ਖਾਣੇ ਦੇ ਨਾਲ ਅੰਬ ਨਾ ਖਾਓ, ਇਸ ਨੂੰ ਨਾਸ਼ਤੇ ਰੂਪ ਵਿੱਚ ਜਾਂ ਖਾਣਾ ਖਾਣ ਤੋਂ ਪਹਿਲਾਂ ਖਾਧਾ ਜਾ ਸਕਦਾ ਹੈ। ਇਸ ਅਧਿਐਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਅੰਬ ਦੇ ਗਲਾਇਸੇਮਿਕ ਇੰਡੈਕਸ ਨੂੰ ਘੱਟ ਕਰਨ ਦੇ ਲਈ ਇਸ ਨੂੰ ਹੋਰ ਫਾਈਬਰ ਵਾਲੇ ਖਾਣਿਆਂ ਨਾਲ ਖਾਣਾ ਚਾਹੀਦਾ ਹੈ।

ਜਿਵੇਂ ਸਲਾਦ, ਫਲੀਆਂ, ਅਤੇ ਅਨਾਜ। ਸਰੀਰ ਵਿੱਚ ਜਿੰਨਾ ਵੱਧ ਫਾਈਬਰ ਹੋਵਗਾ, ਪਾਚਨ ਪ੍ਰਕਿਰਿਆ ਉੱਨੀ ਹੀ ਹੌਲੀ ਹੋਵੇਗੀ। ਹੌਲੀ ਪਾਚਨ ਕਿਰਿਆ ਨਾਲ ਤੁਹਾਨੂੰ ਢਿੱਡ ਭਰਿਆਂ ਹੋਇਆ ਮਹਿਸੂਸ ਹੋਵੇਗਾ ਅਤੇ ਤੁਸੀਂ ਵੱਧ ਖਾਣਾ ਨਹੀਂ ਚਾਹੋਂਗੇ। ਇਸ ਤੋਂ ਇਲਾਵਾ ਫਾਈਬਰ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਇੰਨੀ ਜਲਦੀ ਨਹੀਂ ਵਧਾਉਂਦਾ। ਕਈ ਵਾਰੀ ਅੰਬ ਦੇ ਬਣੇ ਸ਼ੇਕਸ ਵਿੱਚ ਵਾਧੂ ਖੰਡ ਪਾਈ ਹੋ ਸਕਦੀ ਹੈ ਇਸ ਲਈ ਇਸ ਤੋਂ ਗੁਰੇਜ਼ ਕਰੋ

ਭਾਰਤੀ ਆਰਥਿਕਤਾ ਵਿੱਚ ਅੰਬਾਂ ਦੀ ਕਾਸ਼ਤ ਇੱਕ ਮਹੱਤਵਪੂਰਨ ਫ਼ਸਲ ਹੈ। ਭਾਰਤ ਵਿੱਚ ਅੰਬਾਂ ਦੀਆਂ 1,000 ਪ੍ਰਜਾਤੀਆਂ ਹੈ। ਭਾਰਤ ਵਿੱਚ ਅੰਬਾਂ ਦੀ ਖੇਤੀ 2400 ਹਜ਼ਾਰ ਹੈਕਟੇਅਰ ਖੇਤਰ ਵਿੱਚ ਕੀਤੀ ਜਾਂਦੀ ਹੈ। ਇਸਦਾ ਉਤਪਾਦਨ 21.79 ਮਿਲੀਅਨ ਮਿਟ੍ਰਿਕ ਟਨ ਹੁੰਦਾ ਹੈ। ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਕਰਨਾਟਕ, ਬਿਹਾਰ, ਗੁਜਰਾਤ ਅਤੇ ਤੇਲੰਗਾਨਾ ਸਭ ਤੋਂ ਵੱਧ ਅੰਬ ਪੈਦਾ ਕਰਨ ਵਾਲੇ ਸੂਬੇ ਹਨ।

ਸਾਂਝਾ ਕਰੋ