admin

ਕੈਬਨਿਟ ਮੰਤਰੀ ਦੇ ਘਰਾਂ ਨੂੰ ਮਾਰਚ ਅੱਜ  , 29 ਨੂੰ ਪਟਿਆਲੇ ਰੈਲੀ 

  ਮੁਲਾਜ਼ਮ ਵੰਗਾਰ : ਤੈਨੂੰ ਦੱਸ ਮੁਲਾਜ਼ਮਾਂ ਨੇ ਦੇਣਾ 22 ਨਾ ਹੁਣ ਦੂਰ ਰਾਜਿਆ  ਫ਼ਰੀਦਕੋਟ/ ਸੁਰਿੰਦਰ ਮਚਾਕੀ , 17 ਜੁਲਾਈ ਪੰਜਾਬ ਤੇ ਯੂ ਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੀਆਂ ਅਗਵਾਈ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਨੂੰ ਮਾਰਚ ਕਰਨਗੀਆਂ ਜਿਥੇ ਉਹ ਛੇਵੇ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਕਾਟ ਛਾਟ ਕਰਕੇ ਵਿੱਤ ਵਿਭਾਗ ਵੱਲੋ ਲਾਗੂ ਕਰਨ ਅਤੇ ਪੰਜਾਬ ਸਰਕਾਰ ਵੱਲੋ ਨਿਰੰਤਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਕਦਰ ਘਟਾਈ ਲਈ ਜੁਆਬ ਮੰਗਣਗੀਆਂ। 29 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲੇ ਵੱਡੀ ਰੈਲੀ ਕਰਕੇ ਸਰਕਾਰ ਨੂੰ ਮੁਲਾਜ਼ਮ ਪੈਨਸ਼ਨਰ ਦੋਖ਼ੀ ਨੀਅਤ ਤੇ ਨੀਤੀ ਛੱਡ ਕੇ ਫਰੰਟ ਨਾਲ ਗੱਲਬਾਤ ਕਰਕੇ ਸੋਧ ਕੇ ਤਨਖ਼ਾਹ ਰਿਪੋਰਟ ਲਾਗੂ ਕਰਨ ਲਈ ਕਿਹਾ ਜਾਵੇਗਾ, ਨਹੀ ਤਾਂ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਮੁਲਾਜ਼ਮ ਪੈਨਸ਼ਨਰ ਦੇ ਰੋਹੀਲੇ ਪ੍ਰਤੀਕਰਮ ਦਾ ਸਾਹਮਣਾ ਕਰਨ ਦੀ  ਚੇਤਾਵਨੀ ਦਿੱਤੀ ਜਾਵੇਗੀ। ਕਨਵੀਨਰ  ਪ੍ਰੇਮ ਸਾਗਰ ਸ਼ਰਮਾ, ਸਤੀਸ਼ ਰਾਣਾ, ਜਗਦੀਸ਼ ਸਿੰਘ ਚਾਹਲ, ਸੁਖਚੈਨ ਸਿੰਘ ਖਹਿਰਾ, ਠਾਕੁਰ ਸਿੰਘ, ਕਰਮ ਸਿੰਘ ਧਨੋਆ, ਜਰਮਨਜੀਤ ਸਿੰਘ, ਸੁਖਦੇਵ ਸਿੰਘ ਸੈਣੀ,ਸਤਨਾਮ ਸਿੰਘ , ਅਵਿਨਾਸ਼ ਚੰਦਰ ਸ਼ਰਮਾ, ਕੁੁਲਵਰਨ ਸਿੰਘ ਨੇ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੀ ਦੋਗਲੀ ਨੀਅਤ ਤੇ ਨੀਤੀ ਬਾਰੇ ਸਖ਼ਤ ਨਰਾਜ਼ਗੀ ਵਿਖਾਉਦਿਆ ਕਿਹਾ ਕਿ ਇਕ ਪਾਸੇ ਸਰਕਾਰ   ਮੰਤਰੀਆਂ ਤੇ ਅਫ਼ੀਸਰ ਕਮੇਟੀਆਂ ਰਾਹੀ ਮੁਲਾਜ਼ਮ ਪੈਨਸ਼ਨਰ ਦੇ ਮਸਲੇ ਮੰਗਾਂ ਹੱਲ ਕਰਨ ਲਈ ਜੱਥੇਬੰਦੀਆਂ  ਦੀ ਸੁਣਵਾਈ ਕਰ ਰਹੀ ਹੈ ਤੇ ਦੂਜੇ ਪਾਸੇ ਮੁਲਾਜ਼ਮ ਮਾਰੂ ਤਨਖਾਹ ਕਮਿਸ਼ਨ ਲਾਗੂ ਕਰਨ ਤੇ ਆਪਸ਼ਨ ਮੰਗਣ  ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਰਹੀ ਹੈ,। ਤਨਖਾਹ ਕਮਿਸ਼ਨ ਸਿਫਾਰਸ਼ਾਂ ਨੂੰ ਮੁੜ ਇਕ ਵਾਢਿਓ ਰੱਦ ਕਰਦਿਆ  ਫਰੰਟ ਕਨਵੀਨਰਾਂ ਨੇ ਫਰੰਟ   ਮੰਗ ਕਰਦਾ ਹੈ ਕਿ ਘੱਟੋ ਘੱਟ ਤਨਖ਼ਾਹ  26000/ਰੁਪਏ  ਮਹੀਨਾ ਦਿੱਤੀ ਜਾਵੇ ਅਤੇ ਤਨਖਾਹ ਤੈਅ ਕਰਨ ਲਈ ਗੁਣਾਂਕ ਫਾਰਮੂਲਾ ਸਭ ਲਈ 3.74 ਤੈਅ ਕੀਤਾ ਜਾਵੇ । , ਮੈਡੀਕਲ ਬੱਝਵਾਂ ਭੱਤਾ 2000/ ਰੁਪਏ  ਮਹੀਨਾ ਕੀਤਾ ਜਾਵੇ ਅਤੇ ਬਾਕੀ ਸਾਰੇ  ਭੱਤੇ ਬਹਾਲ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ 2.25 ਨਾਲ ਵਾਧਾ ਕੀਤਾ ਜਾਵੇ। , ਰਹਿ ਗਏ ਮੁਲਾਜ਼ਮਾਂ ਦੀ ਵੀ ਅਨਾਮਲੀ ਦੂੁਰ ਕੀਤੀ ਜਾਵੇ ਅਤੇ ਸਭ ਨੂੰ 01.ਜਨਵਰੀ .2006 ਤੋਂ ਬਣਦਾ ਲਾਭ ਦਿੱਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮ ਪੱਕੇ ਕਰਨ ਸਬੰਧੀ ਗਠਿਤ ਕੀਤੀ ਕੈਬਨਿਟ ਸਬ ਕਮੇਟੀ ਵੱਲੋਂ 30 ਜੂਨ ਨੂੰ ਸਰਕਾਰ ਨੂੰ ਸੌਪੇ  ਖਰੜੇ ਦੀ ਵੀ ਸਖ਼ਤ ਨਿਖੇਧੀ ਕੀਤੀ ਤੇ ਮੰਗ ਕੀਤੀ  ਕਿ ਹਰ ਤਰ੍ਹਾਂ ਦਾ ਕੱਚਾ ਮੁਲਾਜ਼ਮ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ। ਆਊਟਸੋਰਸਿੰਗ ਮੁਲਾਜ਼ਮ ਨੂੰ ਸਰਕਾਰ ਅਧੀਨ ਲਿਆ ਜਾਵੇ ਤੇ ਉਨ੍ਹਾਂ ਨੂੰ ਘੱਟੋ-ਘੱਟ ਤਨਖਾਹ  ਦਿੱਤੀ ਜਾਵੇ। ਆਸ਼ਾ ਵਰਕਰ ਤੇ ਫੈਸੀਲੇਟਟਰ,  ਮਿਡ ਡੇਅ ਮੀਲ ਵਰਕਰ ਤੇ ਆਂਗਣਵਾੜੀ ਵਰਕਰ ਤੇ ਹੈਲਪਰ ਸਮੇਤ ਕੇਂਦਰ ਤੇ ਰਾਜ ਸਰਕਾਰ ਦੇ ਵਖ ਵਖ ਸਕੀਮਾਂ ਤਹਿਤ ਮਾਣ ਭੱਤੇ ‘ਤੇ ਕੰਮ ਕਰ ਰਹੇ ਵਰਕਰਾਂ ਨੂੰ ਘੱਟੋ ਘੱਟ 26000 ਰੁਪਏ ਮਹੀਨਾ ਦਿੱਤਾ ਜਾਵੇ1ਜਨਵਰੀ2004 ਤੋ ਬਾਅਦ ਭਰਤੀ ਮੁਲਾਜ਼ਮਾਂ ‘ਤੇ ਵੀ ਪੁਰਾਣੀ ਪੈਨਸ਼ਨ ਸਕੀਮ ਕੀਤੀ ਜਾਵੇ। ਪੈਨਸ਼ਨਰਾਂ ਨੂੰ ਪੰਜ ਵਰ੍ਹੇ ਬਾਅਦ ਦਿੱਤਾ ਜਾਣ ਵਾਲਾ ਬੁਢਾਪਾ ਭੱਤਾ ਹਰ ਵਰ੍ਹੇ ਤੇ ਘੱਟੋ ਘੱਟ 3ਫੀਸਦ ਸਾਲਨਾ ਦਿੱਤਾ ਜਾਵੇ। ਸੋਧ ਕੇ ਕੈਸ਼ਲੈੱਸ ਹੈਲਥ ਇਲਾਜ ਸਕੀਮ ਲਾਗੂ ਕੀਤੀ ਜਾਵੇ। ਕਨਵੀਨਰਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਮੁਲਾਜ਼ਮ ਤੇ ਪੈਨਸ਼ਨਰ ਮੌਜੂਦਾ ਤਨਖਾਹ ਕਮਿਸ਼ਨ ਸਿਫਾਰਸ਼ਾਂ  ਲਾਗੂ ਕਰਨ ਲਈ ਜਾਰੀ  ਨੋਟੀਫਿਕੇਸ਼ਨ  ਲਾਗੂ ਕਰਾਉਣ ਲਈ ਆਪਸ਼ਨ ਨਹੀਂ ਦੇਵੇਗਾ  ਤੇ ਇਸ ਦੇ ਰੱਦ ਕਰਨ  ਲਈਲਿਖ ਕੇ ਦਿੱਤਾ ਜਾਵੇਗਾ । ਅੱਜ ਹੀ 18  ਸਾਂਝੇ ਅਧਿਆਪਕ ਮੋਰਚੇ ਵੱਲੋ ਕੈਬਨਿਟ  ਮੰਤਰੀਆਂ ਦੇ ਘਰਾਂ ਵੱਲ ਕੀਤੇ ਜਾ ਰਹੇ ਮਾਰਚ ਨਾਲ ਸਾਂਝਾ ਮਾਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਪਹਿਲਾ ਪੰਜਾਬ ਤੇ ਯੂ ਟੀ ਸਾਂਝਾ ਮੁਲਾਜ਼ਮ ਮੋਰਚਾ ਤੇ ਉਸ ਨਾਲ ਜੁੜੀਆਂ ਜੱਥੇਬੰਦੀਆਂ ਫਰੰਟ ਨਾਲ ਜੁੜੇ ਤੇ ਹੁਣ ਪੰਜਾਬ ਸਟੇਟ ਕਰਮਚਾਰੀ ਦਲ( ਟੌਹੜਾ) , ਪੰਜਾਬ ਨਾਨ  ਗਜ਼ਟਿਡ ਫੋਰੈਸਟ ਆਫੀਸਰ ਯੂਨੀਅਨ,  ਪੰਜਾਬ ਰਾਜ ਫਾਰਮੇਸੀ ਆਫੀਸਰਜ ਐਸੋਸੀਏਸ਼ਨ,  ਪੰਜਾਬ ਨਰਸਿੰਗ ਐਸੋਸੀਏਸ਼ਨ,  ਆਲ ਪੰਜਾਬ ਸੁੁਪਰਵਾਈਜ਼ਰ ਯੂਨੀਅਨ,  ਬੀ ਈ ਐਡ  ਅਧਿਆਪਕ ਫਰੰਟ ਸਾਂਝੇ ਫਰੰਟ ਦੇ ਕਾਫ਼ਲੇ ‘ਚ ਆ ਰਲੇ। ਕਨਵੀਨਰਾਂ ਦੇ ਨਾਲ ਨਾਲ ਮਨਦੀਪ ਸਿੰਘ ਬੈਂਸ,  ਰਣਜੀਤ ਸਿੰਘ ਰਾਣਵਾਂ, ਕਰਮਜੀਤ ਸਿੰਘ ਬੀਹਲਾ ,ਰਵਿੰਦਰ ਲੂਥਰਾ , ਤਰਸੇਮ ਸਿੰਘ ਭੱਠਲ,  ਧਨਵੰਤ ਸਿੰਘ ਭੱਠਲ,  ਹਰਦੀਪ ਟੋਡਰਪੁਰ,  ਹਰਜੀਤ ਸਿੰਘ,  ਕਰਮ ਚੰਦ ਭਾਰਦਵਾਜ, ਕੁਲਬੀਰ ਸਿੰਘ ਸੈਦਖੇੜੀ  ਰਣਜੀਤ ਸਿੰਘ ਉਪਲ ਨਰਿੰਦਰ ਮੋਹਨ ਸ਼ਰਮਾ, ਪਰਮਜੀਤ ਕੌਰ,  ਬਲਵਿੰਦਰ ਲਹਿਲ, ਸਤਵਿੰਦਰ ਕੌਰ,  ਪਰਮਿੰਦਰ ਕੌਰ,  ਕੁੁੁਲਦੀਪ ਸਿੰਘ ਦੌੜਕਾ , ਜੰਗ ਜਸਬੀਰ ਸਿੰਘ ਗਿੱਲ , ਹਰਵਿੰਦਰ ਬਿਲਗਾ,ਅਜੀਤ ਪਾਲ ਸਿੰਘ, ਰਾਧੇ ਸ਼ਾਮ,  ਗੁਰਮੇਲ ਮੈਲਡੇ ਭਜਨ ਸਿੰਘ ਗਿੱਲ, ਨਛੱਤਰ ਸਿੰਘ, ਪ੍ਰਮੋਦ ਕੁਮਾਰ ਤੇ ਬਿਕਰਮਜੀਤ ਸਿੰਘ ਕੱਦੋ ਨੇ ਵੀ ਆਪੋ ਆਪਣੀ ਜੱਥੇਬੰਦੀਆਂ ਵੱਲੋ ਸਾਂਝੇ ਫਰੰਟ ਦੀ ਅਗਵਾਈ ਵਿੱਚ ਸਮਰਪਿਤ ਤੇ ਵਚਨਬੱਧ ਸੰਘਰਸ਼ ਲੜਨ ਦਾ ਐਲਾਨ ਕਰਦਿਆ ਅੱਜ ਮੰਤਰੀਆਂ ਦੇ ਘਰਾਂ ਵੱਲ ਕੂਚ ਮਾਰਚ ਵਿੱਚ ਅਤੇ 29ਨੂੰ ਪਟਿਆਲੇ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।  

ਕੈਬਨਿਟ ਮੰਤਰੀ ਦੇ ਘਰਾਂ ਨੂੰ ਮਾਰਚ ਅੱਜ  , 29 ਨੂੰ ਪਟਿਆਲੇ ਰੈਲੀ  Read More »

ਸੰਸਦ ਦੇ ਮਾਨਸੂਨ ਸੈਸ਼ਨ ਮੌਕੇ ਕਿਸਾਨਾਂ ਦੇ ਜਥੇ ਭੇਜੇ ਜਾਣਗੇ – ਸੰਯੁਕਤ ਕਿਸਾਨ ਮੋਰਚਾ

-ਮੋਰਚੇ ਦੇ ਫੈਸਲਿਆਂ ਨੂੰ ਲਾਗੂ ਕਰਨ ਅਤੇ ਧਰਨਿਆਂ ਵਿੱਚ ਸ਼ਮੂਲੀਅਤ ਲਈ ਮੀਟਿੰਗ ਕੀਤੀ ਗਈ ਗੂਰਜੰਟ ਸਿੰਘ ਬਾਜੇਵਾਲੀਆ ਮਾਨਸਾ  17 ਜੁਲਾਈ ਤੋਂ(ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਨੂੰ ਲਾਗੂ ਕਰਨ ਅਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਸਮੇਤ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਲਈ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਮਹਿੰਦਰ ਸਿੰਘ ਭੈਣੀਬਾਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀ.ਕੇ.ਯੂ. ਡਕੌਂਦਾ ਦੇ ਮੱਖਣ ਸਿੰਘ ਭੈਣੀਬਾਘਾ, ਕੁੱਲ ਹਿੰਦ ਕਿਸਾਨ ਸਭਾ ਦੇ ਜੁਗਰਾਜ ਹੀਰਕੇ, ਕ੍ਰਿਸ਼ਨ ਚੌਹਾਨ, ਬੀ.ਕੇ.ਯੂ. ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਪੰਜਾਬ ਕਿਸਾਨ ਯੂਨੀਅਨ ਦੇ ਸੁਖਚਰਨ ਦਾਨੇਵਾਲੀਆ, ਕੁੱਲ ਹਿੰਦ ਕਿਸਾਨ ਸਭਾ ਪੁੰਨਾਵਾਲ ਦੇ ਕੁਲਵਿੰਦਰ ਉੱਡਤ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ, ਬੀ.ਕੇ.ਯੂ. ਕਰਾਂਤੀਕਾਰੀ ਦੇ ਦਲਜੀਤ ਸਿੰਘ ਅਤੇ ਬੀ.ਕੇ.ਯੂ. ਮਾਨਸਾ ਦੇ ਹਰਪ੍ਰੀਤ ਸਿੰਘ ਮੌਜੀਆ ਆਦਿ ਆਗੂ ਸ਼ਾਮਲ ਹੋਏ ਅਤੇ ਮੀਟਿੰਗ ਵਿੱਚ ਸਟੇਨ ਸੁਆਮੀ, ਫਿਲਮੀ ਹਸਤੀ ਦਲੀਪ ਕੁਮਾਰ ਅਤੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮੀਟਿੰਗ ਮੌਕੇ  ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਮੋਦੀ ਸਰਕਾਰ ਦੀ ਦੋਗਲੀ ਨੀਤੀ ਅਤੇ ਕਾਨੂੰਨਾਂ ਬਾਰੇ ਪੂਰੀ ਤਰ੍ਹਾਂ ਵਾਕਫ ਹੈ ਕਿਉਂਕਿ ਪਿਛਲੇ ਸਾਢੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨ ਮੋਦੀ ਸਰਕਾਰ ਦੇ ਹਰ ਨਿਸ਼ਾਨੇ ਦਾ ਟਾਕਰਾ ਕਰ ਰਹੇ ਹਨ ਅਤੇ ਸਰਕਾਰ ਵੱਲ਼ੋਂ ਵਾਰ-ਵਾਰ ਮੀਟਿੰਗਾਂ ਦੇ ਟਾਈਮ ਦੇ ਕੇ ਕੇਵਲ ਸੰਯੁਕਤ ਮੋਰਚੇ ਨੂੰ ਜਨਤਕ ਤੌਰ ਤੇ ਬਦਨਾਮ ਕਰਨਾ ਚਾਹੁੰਦੀ ਹੈ। ਆਗੂਆਂ ਨੇ ਚੰਡੀਗੜ੍ਹ ਦੇ ਮਾਰਚ ਦਾ ਜਿਕਰ ਕਰਦਿਆਂ ਵਧਾਈ ਦਿੰਦਿਆਂ ਕਿਹਾ ਕਿ ਅਵਾਮ ਲੋਕਾਂ ਦਾ ਮਾਰਚ ਵਿੱਚ ਸ਼ਿਰਕਤ ਕਰਨਾ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਮੋਰਚੇ ਦੀਆਂ ਹਦਾਇਤਾਂ ਅਤੇ ਫੈਸਲਿਆਂ ਨੂੰ ਹਰ ਹੀਲੇ ਲਾਗੂ ਕੀਤਾ ਜਾਵੇਗਾ। ਭਲਕੇ 17-07-2021 ਨੂੰ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੂੰ ਕਾਨੂੰਨਾਂ ਨੂੰ ਰੱਦ ਰਕਵਾਉਣ ਸਬੰਧੀ ਯਾਦ ਪੱਤਰ ਦਿੱਤੇ ਜਾਣਗੇ ਅਤੇ 22 ਜੁਲਾਈ ਸੰਸਦ ਦੇ ਮਾਨਸੂਨ ਸ਼ੈਸ਼ਨ ਮੌਕੇ ਕਿਸਾਨਾਂ ਵੱਲ਼ੋਂ ਜਥੇ ਭੇਜੇ ਜਾਣਗੇ। ਜਥੇਬੰਦੀਆਂ ਦੇ ਆਗੂਆਂ ਵੱਲੋਂ ਬੀ.ਜੇ.ਪੀ. ਦੇ ਨੁਮਾਇੰਦਿਆਂ ਦਾ ਮੁਕੰਮਲ ਬਾਈਕਾਟ ਅਤੇ ਵਿਰੋਧ ਜਾਰੀ ਰੱਖਿਆ ਜਾਵੇਗਾ ਅਤੇ ਦੂਸਰੀਆਂ ਧਿਰਾਂ ਦੇ ਆਗੂਆਂ ਨੂੰ ਕੇਵਲ ਸਵਾਲ ਕੀਤੇ ਜਾਣਗੇ। ਇਸ ਸਮੇਂ ਮੀਟਿੰਗ ਮੌਕੇ ਵਿਸ਼ੇਸ਼ ਮਤੇ ਪਾਸ ਕੀਤੇ ਗਏ ਜਿਸ ਵਿੱਚ ਸਰਸਾ ਵਿਖੇ ਕਿਸਾਨ ਆਗੂਆਂ ਤੇ ਦੇਸ਼ ਧਰੋਹੀ ਦੇ ਪਰਚੇ ਰੱਦ ਕਰਨ, ਬੇਰੁਜਗਾਰ ਅਧਿਆਪਕਾਂ ਤੇ ਕੀਤੇ ਜਾ ਰਹੇ ਲਾਠੀਚਾਰਜ ਦੀ ਨਿੰਦਿਆ, ਖਾਲੀ ਪਈਆਂ ਅਸਾਮੀਆਂ ਨੂੰ ਭਰਨ ਸਬੰਧੀ ਅਤੇ ਸੰਵਿਧਾਨ ਖਿਲਾਫ ਬੋਲਣ ਵਾਲੇ ਰਾਜਨੀਤਿਕ ਲੋਕਾਂ ਦੀ ਨਿਖੇਧੀ ਕੀਤੀ ਗਈ। ਮੀਟਿੰਗ ਨੂੰ ਰੂਪ ਸਿੰਘ ਢਿੱਲੋਂ, ਸੀਤਾ ਰਾਮ ਗੋਬਿੰਦਪੁਰਾ, ਮਨਜੀਤ ਸਿੰਘ ਉੱਲਕ, ਇਕਬਾਲ ਮਾਨਸਾ, ਮਨਜੀਤ ਸਿੰਘ ਧਿੰਗੜ, ਜੀਵਨ ਸ਼ਰਮਾ ਬੱਪੀਆਣਾ, ਹਰਚਰਨ ਸਿੰਘ ਅਤੇ ਰਤਨ ਭੋਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਸੰਸਦ ਦੇ ਮਾਨਸੂਨ ਸੈਸ਼ਨ ਮੌਕੇ ਕਿਸਾਨਾਂ ਦੇ ਜਥੇ ਭੇਜੇ ਜਾਣਗੇ – ਸੰਯੁਕਤ ਕਿਸਾਨ ਮੋਰਚਾ Read More »

ਹਿੰਦਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੇ ਸਹਿਯੋਗ ਨਾਲ਼ ਕਰੋਨਾ ਟੀਕਾਕਰਣ ਕੈਂਪ ਲਾਇਆ ਗਿਆ

ਬਠਿੰਡਾ,17 ਜੁਲਾਈ(ਏ.ਡੀ.ਪੀ ਨਿਊਜ਼) ਸਰਕਾਰੀ ਸਿਹਤ ਕੇਂਦਰ ਬੇਅੰਤ ਨਗਰ ਵਿਖੇ ਪੈਂਦੇ ਖੇਤਰ ਮਾਡਲ ਟਾਊਨ ਫੇਸ- ਵਿਖੇ ਸਥਿੱਤ ਐੱਚ ਪੀ ਸੀ ਐੱਲ ਦੇ ਅਦਾਰੇ ਵਿੱਚ “ਕਰੋਨਾ ਟੀਕਾਕਰਣ ਕੈਂਪ”ਡਾਕਟਰ ਹਸ਼ਨ ਸਰਦਾਰ ਸਿੰਘ ਜੀ ਹੋਰਾਂ ਦੀ ਨਿਗਰਾਨੀ ਵਿੱਚ ਲਾਇਆ ਗਿਆ,ਜਿਸ ਦੌਰਾਨ ਬੇਅੰਤ ਨਗਰ ਬਠਿੰਡਾ ਦੇ ਸਿਹਤ ਕੇਂਦਰ ਦੀ ਟੀਮ ਵੱਲੋਂ ਆਪੋ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ, ਜਿਨ੍ਹਾਂ ਵਿੱਚ ਮਲਕੀਤ ਕੌਰ, ਹਰਜਿੰਦਰ ਕੌਰ, ਊਸ਼ਾ ਕੁਮਾਰੀ, ਰਾਣੀ ਦੇਵੀ, ਨਿਸ਼ਾ ਅਤੇ ਮੰਜੂ ਦੇਵੀ ਸ਼ਾਮਲ ਸਨ। ਇਸੇ ਦੌਰਾਨ ਅਰਪਣ ਸੁਸਾਇਟੀ ਦੇ ਪਰਧਾਨ ਅਰਪਣਾ ਸਮੇਤ ਓਹਨਾ ਦੀ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਇਸ ਮੌਕੇ 140 ਜਣਿਆਂ ਨੂੰ ਟੀਕੇ ਲਾਏ ਗਏ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਜਿੱਥੇ ਕਰੋਨਾ ਕੇਸਾਂ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਕਿਸੇ ਹੱਦ ਤੱਕ ਠੱਲ ਪਈ ਹੈ,ਉੱਥੇ ਸਿਹਤ ਵਿਭਾਗ ਵੱਲੋਂ ਵੀ ਇਸ ਬਿਮਾਰੀ ਨਾਲ਼ ਲੜਨ ਲਈ ਵਿਆਪਕ ਰਣਨੀਤੀ ਅਖਤਿਆਰ ਕਰੀ ਜਾ ਰਹੀ ਹੈ,ਜਿਸ ਦੇ ਇੱਕ ਹਿੱਸੇ ਵਜੋਂ ਵੱਡੇ ਪੱਧਰ ‘ਤੇ ਕਰੋਨਾ ਸੈਂਪਲਿੰਗ ਅਤੇ ਕਰੋਨਾ ਟੀਕਾਕਰਣ ਕੈਂਪ ਲਾਏ ਜਾ ਰਹੇ ਹਨ, ਤਾਂ ਜੋ ਕਿ ਇਸ ਬਿਮਾਰੀ ਤੇ ਜਿੰਨਾ ਛੇਤੀ ਹੋ ਸਕੇ ਕਾਬੂ ਪਾਇਆ ਜਾ ਸਕੇ, ਜੋ ਅਜੋਕੇ ਯੁੱਗ ਸਮੇਂ ਅਤੇ ਸਮਾਜ ਦੀ ਲੋੜ ਹੈ। ਇਸੇ ਦੌਰਾਨ ਜਾਂਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਬਹੁਤ ਬਹੁਤ ਹੀ ਮਹੀਨ/ਸੂਖਮ ਕਿਸਮ ਦੇ ਕੀਟਾਣੂੰਆਂ ਨਾਲ਼ ਹੋਣ ਵਾਲਾ ਰੋਗ ਹੈ, ਜਿੰਨ੍ਹਾ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਸਾਹ ਲੈਣ ਵਿੱਚ ਮੁਸ਼ਕਲ, ਲਗਾਤਾਰ ਸ਼ਰੀਰ ਵਿੱਚ ਦਰਦ, ਜੁਕਾਮ-ਬੁਖਾਰ ਅਤੇ ਸ਼ਰੀਰਕ ਕਮਜ਼ੋਰੀ ਆਦਿ ਇਸਦੇ ਲੱਛਣ ਹਨ। ਇਹ ਬਿਮਾਰੀ ਜਿਆਦਾਤਰ ਮਨੁੱਖੀ ਸਰੀਰ ਦੀ ਸਾਹ ਪ੍ਰਣਾਲੀ ਨੂੰ ਪ੍ਰਭਾਵਤ ਕਰਦੀ ਹੈ ਅਤੇ ਜਿਆਦਾਤਰ ਮਾਮਲਿਆਂ ਵਿੱਚ ਇਸਦੀ ਲਾਗ ਖਤਰਨਾਕ ਨਹੀਂ ਹੁੰਦੀ ਬਲਕਿ ਬਹੁਤੇ ਵਾਰੀ ਇਹ ਬਿਮਾਰੀ ਨਮੂਨੀਏਂ ਦੀ ਲਾਗ ਦਾ ਕਾਰਣ ਬਣ ਜਾਂਦੀ ਹੈ ਅਤੇ ਬੇਹੱਦ ਗੰਭੀਰ ਮਾਮਲਿਆਂ ਵਿੱਚ ਖਤਰਨਾਕ ਵੀ ਸਿੱਧ ਹੋ ਸਕਦੀ ਹੈ। ਡਾਕਟਰ ਮੀਨਾਕਸ਼ੀ ਦਾ ਇਹ ਵੀ ਕਹਿਣਾ ਹੈ ਕਿ ਇਹ ਬਿਮਾਰੀ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ, ਜਦੋਂ ਕਿ ਜਿਆਦਾਤਰ ਮਾਮਲਿਆਂ ਵਿੱਚ ਬਜ਼ੁਰਗ ਲੋਕਾਂ ਅਤੇ ਪਹਿਲਾਂ ਤੋਂ ਹੀ ਗੰਭੀਰ ਕਿਸਮ ਦੀਆਂ ਬਿਮਾਰੀਆਂ ਜਿਵੇਂ ਕਿ ਸੂਗਰ,ਕੈਂਸਰ ਦਿਲ ਨਾਲ਼ ਸਬੰਧਤ ਬਿਮਾਰੀਆਂ ਆਦਿ ਨਾਲ਼ ਪੀੜ੍ਤ ਲੋਕਾਂ ‘ਤੇ ਇਸ ਦੇ ਵਧੇਰੇ ਗੰਭੀਰ ਪ੍ਰਭਾਵ ਪੈ ਸਕਦੇ ਹਨ। ਐੱਲ ਐੱਚ ਵੀ ਮਲਕੀਤ ਕੌਰ ਅਤੇ ਬਹੁ ਮੰਤਵੀ ਸਿਹਤ ਵਰਕਰ ਹਰਜਿੰਦਰ ਕੌਰ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਖੁਦ ਹਾਸਲ ਕਰਨ ਦੇ ਨਾਲ ਨਾਲ  ਹੋਰ ਸਭ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ, ਤਾਂ ਜੋ ਕਿ ਇਸ ਦੇ ਪ੍ਰਕੋਪ ਤੋਂ ਹਰ ਕੋਈ ਅਸਾਨੀ ਨਾਲ਼ ਬਚ ਸਕੇ ਜਿਵੇਂ ਕਿ ਸਿਆਣੀਆਂ ਦਾ ਕਹਿਣਾ ਹੈ:- “ਜਾਣਕਾਰੀ ਅਤੇ ਬਚਾਓ ਹੀ ਇਲਾਜ਼ ਦੀ ਕੁੰਜੀ ਹੈ।”,”ਬਚਾਓ ਵਿੱਚ ਹੀ ਬਚਾਓ ਹੈ।”, ਜਾਨ ਨਾਲ ਹੀ ਜਹਾਨ ਹੈ।” ਓਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਸਭ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਬਿਨਾਂ ਕਿਸੇ ਖ਼ਾਸ ਲੋੜ ਤੋਂ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ।ਘਰੋਂ ਬਾਹਰ ਜਾਣ ਵੇਲੇ ਮਾਸਕ ਜ਼ਰੂਰ ਲਾਉਣਾ ਚਾਹੀਦਾ ਹੈ। ਵਾਰੀ ਵਾਰੀ ਹੱਥ ਧੋਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਬਕਾਇਦਾ ਤੌਰ ‘ਤੇ ਨਿਸਚਿਤ ਸਮਾਜਿਕ ਦੂਰੀ ਵੀ ਰੱਖਣੀ ਚਾਹੀਦੀ ਹੈ।

ਹਿੰਦਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੇ ਸਹਿਯੋਗ ਨਾਲ਼ ਕਰੋਨਾ ਟੀਕਾਕਰਣ ਕੈਂਪ ਲਾਇਆ ਗਿਆ Read More »

ਮਾਨਸਾ ਪੁਲਿਸ ਮੁਖੀ ਵੱਲੋੋਂ ਕੋੋਰੋੋਨਾ ਮਹਾਂਮਾਰੀ ਦੀ ਤੀਜੀ ਲਹਿਰ ਤੋੋਂ ਪਬਲਿਕ ਦੇ ਬਚਾਅ ਲਈ ਹੁਣੇ ਤੋੋਂ ਹੀ ਯਤਨ ਆਰੰਭੇ

ਅੱਜ ਡੇਰਾ ਸੱਚਾ ਸੌਦਾ ਆਮਨਪੁਰਾ ਧਾਮ ਮਾਨਸਾ ਵਿਖੇ ਵੀ ਵੈਕਸੀਨਸ ਦੇ ਇਹਨਾਂ ਸੰਸਥਾਵਾਂ ਦੇ ਕੈਂਪਾਂ ਵਿੱਚ 475 ਵਿਆਕਤੀਆਂ ਨੇ ਕਰਵਾਈ ਵੈਕਸੀਨੇਸ਼ਨ  ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ, 16 ਜੁਲਾਈ: ਡਾ ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਕੋੋਰੋੋਨਾ ਮਹਾਂਮਾਰੀ ਹਾਲੇ ਖਤਮ ਨਹੀ ਹੋੋਈ, ਇਸਤੋੋਂ ਬਚਾਅ ਦਾ ਇੱਕੋੋ ਇੱਕ ਹੱਲ ਵੈਕਸੀਨੇਸ਼ਨ ਅਤੇ ਕੋੋਰੋੋਨਾ ਸਾਵਧਾਨੀਆਂ ਦੀ ਪਾਲਣਾ ਕਰਨਾ ਹੈ। ਇਸ ਲਈ ਉਹ ਜਿਲਾ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਕੋੋਰੋੋਨਾ ਸਾਵਧਾਨੀਆਂ (ਹੱਥ ਸਾਬਣ ਜਾਂ ਹੈਂਡ ਸੈਨੀਟਾਈਜ਼ਰ ਨਾਲ ਸਾਫ ਰੱਖਣ, ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਸਿੰਗ) ਦੀ ਪਾਲਣਾ ਕਰਨ ਅਤੇ ਪੰਜਾਬ ਸਰਕਾਰ ਵੱਲੋੋਂ ਜੋੋ ਆਰ,ਟੀ^ਪੀ,ਸੀ,ਆਰ,ਅਤੇ ਵੈਕਸੀਨੇਸ਼ਨ ਮੁਹਿੰਮ ਚਲਾਈ ਹੋੋਈ ਹੈ, ਹਰੇਕ ਯੋੋਗ ਵਿਆਕਤੀ ਨੂੰ ਸਰਕਾਰ ਦੀਆ ਗਾਈਡਲਾਈਨਜ਼ ਅਨੁਸਾਰ ਕੋੋਰੋਨਾ ਵੈਕਸੀਨੇਸ਼ਨ ਜਰੂਰ ਲਗਵਾ ਲੈਣੀ ਚਾਹੀਦੀ ਹੈ। ਕਿਉਕਿ ਜੇਕਰ ਇਸ ਮਹਾਂਮਾਰੀ ਦੀ ਤੀਜੀ ਲਹਿਰ ਆਈ ਤਾਂ ਉਸ ਸਮੇਂ ਤੱਕ ਜੇਕਰ ਕੋੋਰੋੋਨਾ ਵੈਕਸੀਨ ਜਿਆਦਾ ਤੋੋਂ ਜਿਆਦਾ ਵਿਆਕਤੀਆ ਦੇ ਲੱਗੀ ਹੋੋਵੇਗੀ ਤਾਂ ਤੀਜੀ ਲਹਿਰ ਦੌੌਰਾਨ ਉਹਨਾਂ ਦਾ ਜਾਨੀ ਤੇ ਮਾਲੀ ਤੌੌਰ ਤੇ ਬਹੁਤਾ ਨੁਕਸਾਨ ਨਹੀ ਹੋੋਵੇਗਾ। ਕਿਉਕਿ ਕੋੋਰੋੋੋਨਾ ਮਹਾਂਮਾਰੀ ਦੇ ਫੈਲਣ ਨਾਲ ਪੀੜ੍ਹਤ ਵਿਅਕਤੀ ਨੂੰ ਸਰੀਰਕ ਕਸ਼ਟ ਹੁੰਦਾ ਹੈ ਅਤੇ ਉਸਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ। ਜਿਸ ਕਰਕੇ ਸਰਕਾਰ ਵੱਲੋੋਂ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋੋਂ ਰੋੋਕਣ ਲਈ ਲਾਕਡਾਊਨ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਨਾਲ ਸਾਡੇ ਦੇਸ਼ ਦੀ ਅਰਥ ਵਿਵਸਥਾਂ ਤੇ ਮੰਦਭਾਗਾ ਅਸਰ ਪੈਂਦਾ ਹੈ। ਇਸ ਲਈ ਜਾਨੀ ਤੇ ਮਾਲੀ ਨੁਕਸਾਨਾਂ ਤੋੋਂ ਬਚਣ ਲਈ ਉਹ ਮਾਨਸਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਰਾਸ਼ਟਰਵਾਦ ਦੀ ਭਾਵਨਾ ਨੂੰ ਮੁੱਖ ਰੱਖਦੇ ਹੋੋਏ ਆਪਣੇ, ਆਪਣੇ ਪਰਿਵਾਰ ਦੇ ਵੈਕਸੀਨ ਲਗਵਾਉਣ ਅਤੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਲਈ ਲੋੋਕਾਂ ਨੂੰ ਪ੍ਰੇਰਿਤ ਕਰਨ। ਕਿਉਕਿ ਕੋੋਰੋੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਇਕੱਲੀ ਸਰਕਾਰ ਸਾਰਾ ਕੰਮ ਨਹੀ ਕਰ ਸਕਦੀ, ਸਾਨੂੰ ਸਾਰਿਆ ਨੂੰ ਰਲ^ਮਿਲ ਕੇ ਹੰਭਲਾਂ ਮਾਰਨ ਦੀ ਲੋੋੜ ਹੈ। ਉਨ੍ਹਾਂ ਸਮਾਜਸੇਵੀ ਸੰਸਥਾਵਾਂ, ਕਲੱਬਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋੋਂ ਵੱਧ ਕੈਂਪ ਲਗਵਾ ਕੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਵਾ ਕੇ ਸਰਕਾਰ ਦੀ ਵੈਕਸੀਨੇਸ਼ਨ ਮੁਹਿੰਮ ਦਾ ਸਾਥ ਦੇਣ। ਸਰਕਾਰ ਦੀਆ ਗਾਈਡਲਾਈਨਜ ਅਨੁਸਾਰ ਹਰ ਯੋੋਗ ਵਿਅਕਤੀ ਨੂੰ ਕੋੋਰੋੋਨਾ ਵੈਕਸੀਨ ਮੁਫਤ ਲਗਾਈ ਜਾ ਰਹੀ ਹੈ। ਐਸ,ਐਸ,ਪੀ,ਮਾਨਸਾ ਵੱਲੋੋਂ ਕੋੋਰੋੋਨਾ ਮਹਾਂਮਾਰੀ ਦੀ ਤੀਜੀ ਲਹਿਰ ਦੇ ਅਗਾਊ ਪ੍ਰਬੰਧਾਂ ਦੇ ਮੱਦੇਨਜ਼ਰ ਅੱਜ ਸਿਵਲ ਸਰਜਨ ਮਾਨਸਾ ਸ੍ਰੀ ਸੁਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾH ਰਣਜੀਤ ਸਿੰਘ ਰਾਏ ਨਾਲ ਵੱਖ ਵੱਖ ਸੰਸਥਾਵਾਂ (ਸ੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ, ਡੇਰਾ ਰਾਧਾ ਸੁਵਾਮੀ ਬਿਆਸ ਬ੍ਰਾਂਚ ਮਾਨਸਾ ਅਤੇ ਡੇਰਾ ਸੱਚਾ ਸੌਦਾ ਅਮਨਪੁਰਾ ਧਾਮ ਮਾਨਸਾ) ਵਿਖੇ ਚੱਲ ਰਹੇ ਵੈਕਸੀਨੇਸ਼ਨ ਕੈਂਪਾਂ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਵਿੱਚ ਵੈਕਸੀਨ ਲਗਵਾ ਰਹੇ ਵਿਆਕਤੀਆਂ ਨੂੰ ਹੌੌਸਲਾਂ ਦਿੰਦਿਆ ਕਿਹਾ ਕਿ ਉਹ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਅਤੇ ਗਲੀ$ਮੁਹੱਲੇ ਦੇ ਵੱਧ ਤੋੋਂ ਵੱਧ ਲੋੋਕਾਂ ਨੂੰ ਵੈਕਸੀਨੇਸ਼ਨ ਲਈ ਪੇ੍ਰਰਿਤ ਕਰਨ। ਐਸ,ਐਸ,ਪੀ, ਮਾਨਸਾ ਵੱਲੋੋਂ ਇਹਨਾਂ ਸਮਾਜਸੇਵੀ ਸੰਸਥਾਵਾਂ ਅਤੇ ਕੈਂਪ ਲਗਵਾ ਰਹੇ ਵਿਆਕਤੀਆਂ ਦੀ ਵੀ ਹੌੌਸਲਾਂ ਅਫਜਾਈ ਕਰਦਿਆ ਕਿਹਾ ਕਿ ਇਹਨਾਂ ਸੰਸਥਾਵਾਂ/ਵਿਆਕਤੀਆਂ ਵੱਲੋੋਂ ਮਨੱਖਤਾਂ ਦੀ ਭਲਾਈ ਲਈ ਆਰੰਭਿਆ ਗਿਆ ਕਾਰਜ ਬਹੁਤ ਹੀ ਸ਼ਲਾਘਾਯੋੋਗ ਹੈ ਅਤੇ ਅੱਗੇ ਲਈ ਵੀ ਇਸੇ ਤਰਾ ਵੱਧ ਤੋੋਂ ਵੱਧ ਕੈਂਪ ਲਗਵਾ ਕੇ ਵੱਧ ਤੋੋਂ ਵੱਧ ਲੋੋਕਾਂ ਦੀ ਵੈਕਸੀਨੇਸ਼ਨ ਕਰਾਉਣ ਨੂੰ ਨਿਰੰਤਰ ਜਾਰੀ ਰੱਖਣ ਤਾਂ ਜੋੋ ਕੋੋਰੋੋਨਾ ਮਹਾਂਮਾਰੀ ਤੋੋਂ ਸਮਾਜ ਅਤੇ ਦੇਸ਼ ਨੂੰ ਬਚਾਇਆ ਜਾ ਸਕੇ। ਅੱਜ ਦੇ ਇਹਨਾਂ ਸੰਸਥਾਵਾਂ ਵਿਖੇ ਲੱਗੇ ਕੈਂਪਾਂ ਵਿੱਚ ਦੁਪਿਹਰ ਤੱਕ 475 ਵਿਆਕਤੀਆਂ ਨੇ ਵੈਕਸੀਨੇਸ਼ਨ ਕਰਵਾਈ, ਜੋੋ ਵੈਕਸੀਨੇਸ਼ਨ ਮੁਹਿੰਮ ਹਾਲੇ ਜਾਰੀ ਹੈ।

ਮਾਨਸਾ ਪੁਲਿਸ ਮੁਖੀ ਵੱਲੋੋਂ ਕੋੋਰੋੋਨਾ ਮਹਾਂਮਾਰੀ ਦੀ ਤੀਜੀ ਲਹਿਰ ਤੋੋਂ ਪਬਲਿਕ ਦੇ ਬਚਾਅ ਲਈ ਹੁਣੇ ਤੋੋਂ ਹੀ ਯਤਨ ਆਰੰਭੇ Read More »

ਹੜਤਾਲੀ ਅਫ਼ਸਰਾਂ ਦੀ ਪੰਚਾਇਤ ਮੰਤਰੀ ਨਾਲ ਮੀਟਿੰਗ ਬੇਸਿੱਟਾ

  ਐਸ.ਏ.ਐਸ.ਨਗਰ (ਮੁਹਾਲੀ), 17 ਜੁਲਾਈ- ਪੰਚਾਇਤ ਵਿਭਾਗ ਦੇ ਜ਼ਿਲ੍ਹਾ, ਡਿਵੀਜ਼ਨਲ ਅਤੇ ਮੁੱਖ ਦਫ਼ਤਰ ਵਿੱਚ ਤਾਇਨਾਤ ਅਧਿਕਾਰੀਆਂ ਦੀ ਹੜਤਾਲ ਅੱਜ ਚੌਥੇ ਦਿਨ ਤੇ ਵਿਭਾਗ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੀ ਹੜਤਾਲ ਅੱਠਵੇਂ ਦਿਨ ਵੀ ਜਾਰੀ ਰਹੀ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਹੜਤਾਲ ਖਤਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀ ਨਹੀਂ ਮੰਨੇ। ਧਰਨਾਕਾਰੀ ਅਧਿਕਾਰੀਆਂ ਨੇ ਪੰਚਾਇਤ ਵਿਭਾਗ ਦੇ ਫੇਜ਼ ਅੱਠ ਵਿਚਲੇ ਮੁੱਖ ਦਫ਼ਤਰ ਵਿਕਾਸ ਭਵਨ ਵਿੱਚ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਛੇਵੇਂ ਤਨਖਾਹ ਕਮਿਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਵਧੀਕ ਡਾਇਰੈਕਟਰ ਰਮਿੰਦਰ ਕੌਰ ਬੁੱਟਰ, ਜੁਆਇੰਟ ਡਾਇਰੈਕਟਰ ਅਵਤਾਰ ਸਿੰਘ ਭੁੱਲਰ, ਡਿਵੀਜ਼ਨ ਡਾਇਰੈਕਟਰ ਜਗਵਿੰਦਰਜੀਤ ਸਿੰਘ, ਏਡੀਸੀ (ਡੀ) ਅੰਮ੍ਰਿਤਸਰ ਰਣਬੀਰ ਸਿੰਘ ਮੂਧਲ, ਏਡੀਸੀ (ਡੀ) ਫ਼ਿਰੋਜ਼ਪੁਰ ਅਰੁਣ ਸ਼ਰਮਾ, ਏਡੀਸੀ (ਡੀ) ਨਵਾਂ ਸ਼ਹਿਰ ਅਮਰਦੀਪ ਸਿੰਘ ਬੈਂਸ, ਡੀਡੀਪੀਓ ਮਾਲੇਰਕੋਟਲਾ ਡਾ. ਰਿੰਪੀ ਗਰਗ, ਬੁੱਧੀ ਰਾਮ ਅਤੇ ਮੁਹਾਲੀ ਦੇ ਡੀਡੀਪੀਓ ਸੁਖਚੈਨ ਸਿੰਘ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਬੀਡੀਪੀਓ ਐਸੋਸੀਏਸ਼ਨ ਦੀ ਪ੍ਰਧਾਨ ਨਵਦੀਪ ਕੌਰ, ਸੀਨੀਅਰ ਮੀਤ ਪ੍ਰਧਾਨ ਧਨਵੰਤ ਸਿੰਘ ਰੰਧਾਵਾ ਅਤੇ ਮੀਤ ਪ੍ਰਧਾਨ ਪ੍ਰਨੀਤ ਕੌਰ ਸਿੱਧੂ ਨੇ ਦੱਸਿਆ ਕਿ ਸੂਬੇ ਦੇ ਸਮੁੱਚੇ ਬਲਾਕਾਂ ਵਿੱਚ ਬੀਡੀਪੀਓਜ਼ ਦੀ ਮੁਕੰਮਲ ਹੜਤਾਲ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਅਧਿਕਾਰੀਆਂ ਦੀ ਹੜਤਾਲ ਕਾਰਨ ਵਿਕਾਸ ਕਾਰਜ ਠੱਪ ਪੰਚਾਇਤ ਵਿਭਾਗ ਦੇ ਬਲਾਕ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਹੜਤਾਲ ਕਾਰਨ ਸੂਬੇ ਦੇ ਪਿੰਡਾਂ ਦੇ ਸਮੁੱਚੇ ਵਿਕਾਸ ਕੰਮ ਠੱਪ ਹੋ ਗਏ ਹਨ। ਕਈ ਸਰਪੰਚਾਂ ਨੇ ਦੱਸਿਆ ਕਿ ਉਹ ਵਿਕਾਸ ਕੰਮਾਂ ਲਈ ਗਰਾਂਟ ਰਾਸ਼ੀਆਂ ਦੇ ਚੈੱਕਾਂ ਉੱਤੇ ਬੀਡੀਪੀਓਜ਼ ਦੇ ਹਸਤਾਖ਼ਰ ਕਰਾਉਣ ਲਈ ਬਲਾਕ ਦਫ਼ਤਰਾਂ ਵਿੱਚ ਗੇੜੇ ਮਾਰ ਰਹੇ ਹਨ ਪਰ ਕੋਈ ਅਧਿਕਾਰੀ ਕੰਮ ਨਹੀਂ ਕਰ ਰਿਹਾ। ਸਰਪੰਚਾਂ ਨੇ ਪੰਜਾਬ ਸਰਕਾਰ ਤੋਂ ਪੰਚਾਇਤੀ ਅਧਿਕਾਰੀਆਂ ਦੀ ਹੜਤਾਲ ਜਲਦੀ ਖੁਲ੍ਹਵਾਉਣ ਦੀ ਮੰਗ ਕੀਤੀ ਹੈ

ਹੜਤਾਲੀ ਅਫ਼ਸਰਾਂ ਦੀ ਪੰਚਾਇਤ ਮੰਤਰੀ ਨਾਲ ਮੀਟਿੰਗ ਬੇਸਿੱਟਾ Read More »

ਸੋਨੀਆ ਗਾਂਧੀ ਨੂੰ ਮਿਲੇ ਨਵਜੋਤ ਸਿੰਘ ਸਿੱਧੂ: ਹਾਲੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ:ਰਾਵਤ

ਨਵੀਂ ਦਿੱਲੀ, 17 ਜੁਲਾਈ- ਸ੍ਰੀ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਪਾਰਟੀ ਦੀ ਪੰਜਾਬ ਇਕਾਈ ਵਿਚ ਜਥੇਬੰਦਕ ਤਬਦੀਲੀ ਦੀ ਤਿਆਰੀ ਕਰਨ ਅਤੇ ਸਿੱਧੂ ਨੂੰ ਇਸ ਵਿਚ ਅਹਿਮ ਭੂਮਿਕਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਵੀ ਇਸ ਵਿੱਚ ਸ਼ਾਮਲ ਸਨ। ਮੀਟਿੰਗ ਬਾਅਦ ਸ੍ਰੀ ਰਾਵਤ ਨੇ ਕਿਹਾ ਕਿ ਰਾਜ ਦੀ ਪ੍ਰਧਾਨਗੀ ਬਾਰੇ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ ਗਿਆ। ਫ਼ੈਸਲਾ ਸ੍ਰੀਮਤੀ ਸੋਨੀਆ ਗਾਂਧੀ  ਨੇ ਕਰਨਾ ਹੈ।

ਸੋਨੀਆ ਗਾਂਧੀ ਨੂੰ ਮਿਲੇ ਨਵਜੋਤ ਸਿੰਘ ਸਿੱਧੂ: ਹਾਲੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ:ਰਾਵਤ Read More »

ਡਰਪੋਕਾਂ ਲਈ ਪਾਰਟੀ ’ਚ ਕੋਈ ਥਾਂ ਨਹੀਂ, ਬੇਖੌਫ ਰਹਿਣ ਵਾਲਿਆਂ ਦਾ ਸਵਾਗਤ ਹੈ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਪਣੇ ਪੁਰਾਣੇ ਸਾਥੀ ਤੇ ਭਾਜਪਾ ਵਿੱਚ ਸ਼ਾਮਲ ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਦੇ ਹਵਾਲੇ ਨਾਲ ਕਿਹਾ ਕਿ ਜਿਹੜੇ ਲੋਕ ਸੱਚਾਈ ਅਤੇ ਭਾਜਪਾ ਦਾ ਟਾਕਰਾ ਕਰਨ ਤੋਂ ਡਰਦੇ ਹਨ, ਉਨ੍ਹਾਂ ਨੂੰ ਪਾਰਟੀ ਛੱਡਣ ਦੀ ਪੂਰੀ ਖੁੱਲ੍ਹ ਹੈ, ਜਦੋਂਕਿ ਕਾਂਗਰਸ ਤੋਂ ਬਾਹਰਲੇ ਨਿਡਰ ਆਗੂਆਂ ਨੂੰ ਪਾਰਟੀ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਸ੍ਰੀ ਗਾਂਧੀ ਇਥੇ ਇਕ ਵਰਚੁਅਲ ਈਵੈਂਟ ਦੌਰਾਨ ਪਾਰਟੀ ਦੇ ਸੋਸ਼ਲ ਮੀਡੀਆ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਕਈ ਲੋਕ ਹਨ ਜੋ ਨਿਡਰ ਹਨ ਪਰ ਕਾਂਗਰਸ ਪਾਰਟੀ ਵਿੱਚ ਨਹੀਂ ਹਨ। ਇਹ ਸਾਰੇ ਲੋਕ ਸਾਡੇ ਹਨ। ਇਨ੍ਹਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਤੇ ਜਿਹੜੇ ਲੋਕ ਪਾਰਟੀ ਵਿੱਚ ਰਹਿ ਕੇ ਡਰੇ ਹੋਏ ਹਨ, ਉਨ੍ਹਾਂ ਨੂੰ ਬਾਹਰ ਕਰਨ ਦੀ ਲੋੜ ਹੈ।’’ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਆਰਐੱਸਐੱਸ ਦੇ ਲੋਕ ਹਨ ਤੇ ਉਨ੍ਹਾਂ ਨੂੰ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਆਨੰਦ ਲੈਣ ਦਈਏ। ਸਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਸਾਨੂੰ ਨਿਡਰ ਲੋਕ ਚਾਹੀਦੇ ਹਨ। ਇਹ ਸਾਡੀ ਵਿਚਾਰਧਾਰਾ ਹੈ ਤੇ ਇਹੀ ਮੇਰਾ ਬੁਨਿਆਦੀ ਸੁਨੇਹਾ ਹੈ

ਡਰਪੋਕਾਂ ਲਈ ਪਾਰਟੀ ’ਚ ਕੋਈ ਥਾਂ ਨਹੀਂ, ਬੇਖੌਫ ਰਹਿਣ ਵਾਲਿਆਂ ਦਾ ਸਵਾਗਤ ਹੈ: ਰਾਹੁਲ Read More »

ਮਾਪੇ ਨਾਜਾਇਜ਼ ਹੋ ਸਕਦੇ ਹਨ ਪਰ ਬੱਚਾ ਨਾਜਾਇਜ਼ ਨਹੀਂ ਹੋ ਸਕਦਾ- ਕਰਨਾਟਕ ਹਾਈਕੋਰਟ

  ਬੰਗਲੁਰੂ – ਕਰਨਾਟਕ ਹਾਈਕੋਰਟ ਨੇ  ਬਿਆਨ ਦਿੱਤਾ ਕਿ ਮਾਪੇ ਨਾਜਾਇਜ਼ ਹੋ ਸਕਦੇ ਹਨ ਪਰ ਬੱਚਾ ਨਾਜਾਇਜ਼ ਨਹੀਂ ਹੈ ਕਿਉਂਕਿ ਬੱਚੇ ਦੇ ਜਨਮ ਵਿੱਚ ਉਸ ਦੀ ਆਪਣੀ ਕੋਈ ਭੂਮਿਕਾ ਨਹੀਂ ਹੈ। ਜਸਟਿਸ ਬੀ ਵੀ ਨਾਗਰਥਨਾ ਅਤੇ ਐਚ ਸੰਜੀਵ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਤਾਜ਼ਾ ਬੈਂਚ ਦੇ ਇੱਕ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਨ ਸਮੇਂ ਇਹ ਟਿੱਪਣੀ ਕੀਤੀ ਜਿਸ ਨੇ ਕੇ ਸੰਤੋਸ਼ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਸੰਤੋਸ਼ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਰਾਜ ਦੀ ਬੰਗਲੁਰੂ ਬਿਜਲੀ ਸਪਲਾਈ ਕੰਪਨੀ (ਬੀਈਐਸਸੀਓਐਮ) ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਹਮਦਰਦੀ ਦੇ ਅਧਾਰ ‘ਤੇ ਨੌਕਰੀਆਂ ਦੇਣ ਲਈ ਨਿਰਦੇਸ਼ ਦਿੱਤਾ ਸੀ। ਸੰਤੋਸ਼ ਨੇ ਲਾਈਨਮੈਨ ਗਰੇਡ -2 ਵਿਚ ਤਾਇਨਾਤ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਾਲ 2014 ਵਿੱਚ ਹਮਦਰਦੀ ਦੇ ਅਧਾਰ ‘ਤੇ ਨੌਕਰੀ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, ਪਟੀਸ਼ਨਕਰਤਾ ਮ੍ਰਿਤਕ ਦੀ ਦੂਜੀ ਪਤਨੀ ਤੋਂ ਪੈਦਾ ਹੋਇਆ ਸੀ ਜਿਸ ਵਿਚ ਉਸ ਨੇ ਪਹਿਲੀ ਪਤਨੀ ਦੇ ਹੁੰਦਿਆਂ ਵਿਆਹ ਕੀਤਾ ਸੀ। ਬੀਈਐਸਈਓਐਮ ਨੇ ਆਪਣੀ ਨੀਤੀ ਦਾ ਹਵਾਲਾ ਦਿੰਦੇ ਹੋਏ ਸੰਤੋਸ਼ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਕੰਪਨੀ ਦੇ ਫੈਸਲੇ ਖਿਲਾਫ ਪਟੀਸ਼ਨਕਰਤਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਸਿੰਗਲ ਬੈਂਚ ਨੇ ਰੱਦ ਕਰ ਦਿੱਤਾ। ਦੋ ਜੱਜਾਂ ਦੇ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਇਕ ਪਾਸੇ ਕਰਦਿਆਂ ਕਿਹਾ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਦੁਨੀਆਂ ਵਿਚ ਕੋਈ ਵੀ ਬੱਚਾ ਮਾਂ ਅਤੇ ਪਿਤਾ ਤੋਂ ਬਿਨਾਂ ਪੈਦਾ ਨਹੀਂ ਹੁੰਦਾ। ਬੱਚੇ ਦੀ ਜਨਮ ਵਿਚ ਕੋਈ ਭੂਮਿਕਾ ਨਹੀਂ ਹੁੰਦੀ। ਇਸ ਲਈ ਕਾਨੂੰਨ ਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਮਾਪੇ ਨਾਜਾਇਜ਼ ਹੋ ਸਕਦੇ ਹਨ ਪਰ ਬੱਚਾ ਨਾਜਾਇਜ਼ ਨਹੀਂ ਹੋ ਸਕਦਾ।”  

ਮਾਪੇ ਨਾਜਾਇਜ਼ ਹੋ ਸਕਦੇ ਹਨ ਪਰ ਬੱਚਾ ਨਾਜਾਇਜ਼ ਨਹੀਂ ਹੋ ਸਕਦਾ- ਕਰਨਾਟਕ ਹਾਈਕੋਰਟ Read More »

ਬੱਚੇ ਨੂੰ ਬਚਾਉਣ ਗਏ ਕਰੀਬ 30 ਤੋਂ ਵੱਧ ਲੋਕ ਖੂਹ ਵਿੱਚ ਡਿੱਗੇ

ਵਿਦਿਸ਼ਾ : ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇਥੋਂ ਦੇ ਲਾਲ ਪਠਾਰ ਪਿੰਡ ਵਿੱਚ ਬੱਚੇ ਨੂੰ ਬਚਾਉਣ ਗਏ ਕਰੀਬ 30 ਤੋਂ ਵੱਧ ਲੋਕ ਖੂਹ ਵਿੱਚ ਡਿੱਗ ਗਏ।ਦੱਸਿਆ ਜਾ ਰਿਹਾ ਹੈ ਕਿ ਜਦੋਂ ਵੱਡੀ ਗਿਣਤੀ ਵਿਚ ਲੋਕ ਬੱਚੇ ਨੂੰ ਖੂਹ ਵਿਚੋਂ ਬਾਹਰ ਕੱਢਣ ਲਈ ਪਹੁੰਚੇ ਤਾਂ ਭਾਰ ਵਧਣ ਕਾਰਨ ਖੂਹ ਢਹਿ ਗਿਆ ਅਤੇ ਉਥੇ ਮੌਜੂਦ 30 ਤੋਂ ਵੱਧ ਲੋਕ ਖੂਹ ‘ਚ ਡਿੱਗ ਗਏ।ਇਸ ਦੇ ਨਾਲ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਨਡੀਆਰਐਫ, ਐਸਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਬਚਾਅ ਕਾਰਜ ਵਿਚ ਲੱਗੀ ਹੋਈ ਹੈ।ਹੁਣ ਤੱਕ ਲਗਭਗ 16 ਲੋਕਾਂ ਨੂੰ ਖੂਹ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ, ਜਦੋਂ ਕਿ 13 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਇਸ ਘਟਨਾ ਵਿੱਚ ਤਿੰਨ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮੁੱਖ ਮੰਤਰੀ ਚੌਹਾਨ ਨੇ ਸਾਰੇ ਉੱਚ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਤੋਂ ਇਲਾਵਾ ਸੀਐਮ ਸ਼ਿਵਰਾਜ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।    

ਬੱਚੇ ਨੂੰ ਬਚਾਉਣ ਗਏ ਕਰੀਬ 30 ਤੋਂ ਵੱਧ ਲੋਕ ਖੂਹ ਵਿੱਚ ਡਿੱਗੇ Read More »

ਪੰਜਾਬ ਯੂਨੀਵਰਸਿਟੀ  ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਮਿਲੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਸੁਪਰੀਮ ਗਵਰਨਿੰਗ ਬਾਡੀ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਸ਼ੁੱਕਰਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤਾ ਜਾਵੇਗਾ। ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਵੀਕਰਵਾਰ ਚਾਂਸਲਰ ਤੇ ਦੇਸ਼ ਤੇ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਦਫਤਰ ਤੋਂ ਮਨਜ਼ੂਰੀ ਮਿਲ ਗਈ ਹੈ। ਦੁਪਹਿਰ ਬਾਅਦ ਪੀਯੂ ਦੇ ਉੱਚ ਅਧਿਕਾਰੀਆਂ ਨੂੰ ਇਸ ਸ਼ਡਿਊਲ ਦੀ ਜਾਣਕਾਰੀ ਮਿਲ ਗਈ। ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਚੋਣਾਂ ਸਬੰਧੀ ਪੀਯੂ ਦੇ ਚਾਂਸਲਰ ਦਿੱਲੀ ’ਚ ਡੇਰਾ ਲਗਾਈ ਬੈਠੇ ਸਨ। ਦੇਰ ਸ਼ਾਮ ਉਹ ਵੀ ਵਾਪਸ ਆ ਗਏ। ਪੁਖਤਾ ਜਾਣਕਾਰੀ ਮੁਤਾਬਕ ਪੀਯੂ ਪ੍ਰਸ਼ਾਸਨ ਨੇ 3 ਅਗਸਤ ਤੋਂ 23 ਅਗਸਤ ਤਕ ਚੋਣਾਂ ਕਰਵਾਉਣ ਨੂੰ ਲੈ ਕੇ ਸ਼ਡਿਊਲ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੋਵਿਡ ਕਾਰਨ ਸਤੰਬਰ ਦੇ ਪਹਿਲੇ ਹਫਤੇ ਵੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਸੈਨੇਟ ਚੋਣਾਂ ਨੂੰ ਲੈ ਕੇ ਇਸ ਸਮੇਂ ਪੀਯੂ ’ਚ ਸਿਆਸਤ ਜ਼ੋਰਾਂ ’ਤੇ ਹੈ। ਇਕ ਪਾਸੇ ਚੋਣਾਂ ਕਰਵਾਉਣ ਦੀ ਮੰਗ ਤੇ ਦੂਜੇ ਪਾਸੇ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰਨ ਲਈ ਵੀ ਜ਼ੋਰ ਲਾਇਆ ਜਾ ਰਿਹਾ ਹੈ। ਸ਼ਡਿਊਲ ਨੂੰ ਲੈ ਕੇ ਪੀਯੂ ਦੇ ਉੱਚ ਅਧਿਕਾਰੀਆਂ ਵਿਚਕਾਰ ਦੇਰ ਰਾਤ ਤਕ ਮੀਟਿੰਗਾਂ ਦਾ ਦੌਰ ਜਾਰੀ ਰਿਹਾ।

ਪੰਜਾਬ ਯੂਨੀਵਰਸਿਟੀ  ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਮਿਲੀ ਮਨਜ਼ੂਰੀ Read More »