ਮਾਨਸਾ ਪੁਲਿਸ ਮੁਖੀ ਵੱਲੋੋਂ ਕੋੋਰੋੋਨਾ ਮਹਾਂਮਾਰੀ ਦੀ ਤੀਜੀ ਲਹਿਰ ਤੋੋਂ ਪਬਲਿਕ ਦੇ ਬਚਾਅ ਲਈ ਹੁਣੇ ਤੋੋਂ ਹੀ ਯਤਨ ਆਰੰਭੇ

ਅੱਜ ਡੇਰਾ ਸੱਚਾ ਸੌਦਾ ਆਮਨਪੁਰਾ ਧਾਮ ਮਾਨਸਾ ਵਿਖੇ ਵੀ ਵੈਕਸੀਨਸ ਦੇ ਇਹਨਾਂ ਸੰਸਥਾਵਾਂ ਦੇ ਕੈਂਪਾਂ ਵਿੱਚ 475 ਵਿਆਕਤੀਆਂ ਨੇ ਕਰਵਾਈ ਵੈਕਸੀਨੇਸ਼ਨ 
ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ, 16 ਜੁਲਾਈ: ਡਾ ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਕੋੋਰੋੋਨਾ ਮਹਾਂਮਾਰੀ ਹਾਲੇ ਖਤਮ ਨਹੀ ਹੋੋਈ, ਇਸਤੋੋਂ ਬਚਾਅ ਦਾ ਇੱਕੋੋ ਇੱਕ ਹੱਲ ਵੈਕਸੀਨੇਸ਼ਨ ਅਤੇ ਕੋੋਰੋੋਨਾ ਸਾਵਧਾਨੀਆਂ ਦੀ ਪਾਲਣਾ ਕਰਨਾ ਹੈ। ਇਸ ਲਈ ਉਹ ਜਿਲਾ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਕੋੋਰੋੋਨਾ ਸਾਵਧਾਨੀਆਂ (ਹੱਥ ਸਾਬਣ ਜਾਂ ਹੈਂਡ ਸੈਨੀਟਾਈਜ਼ਰ ਨਾਲ ਸਾਫ ਰੱਖਣ, ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਸਿੰਗ) ਦੀ ਪਾਲਣਾ ਕਰਨ ਅਤੇ ਪੰਜਾਬ ਸਰਕਾਰ ਵੱਲੋੋਂ ਜੋੋ ਆਰ,ਟੀ^ਪੀ,ਸੀ,ਆਰ,ਅਤੇ ਵੈਕਸੀਨੇਸ਼ਨ ਮੁਹਿੰਮ ਚਲਾਈ ਹੋੋਈ ਹੈ, ਹਰੇਕ ਯੋੋਗ ਵਿਆਕਤੀ ਨੂੰ ਸਰਕਾਰ ਦੀਆ ਗਾਈਡਲਾਈਨਜ਼ ਅਨੁਸਾਰ ਕੋੋਰੋਨਾ ਵੈਕਸੀਨੇਸ਼ਨ ਜਰੂਰ ਲਗਵਾ ਲੈਣੀ ਚਾਹੀਦੀ ਹੈ। ਕਿਉਕਿ ਜੇਕਰ ਇਸ ਮਹਾਂਮਾਰੀ ਦੀ ਤੀਜੀ ਲਹਿਰ ਆਈ ਤਾਂ ਉਸ ਸਮੇਂ ਤੱਕ ਜੇਕਰ ਕੋੋਰੋੋਨਾ ਵੈਕਸੀਨ ਜਿਆਦਾ ਤੋੋਂ ਜਿਆਦਾ ਵਿਆਕਤੀਆ ਦੇ ਲੱਗੀ ਹੋੋਵੇਗੀ ਤਾਂ ਤੀਜੀ ਲਹਿਰ ਦੌੌਰਾਨ ਉਹਨਾਂ ਦਾ ਜਾਨੀ ਤੇ ਮਾਲੀ ਤੌੌਰ ਤੇ ਬਹੁਤਾ ਨੁਕਸਾਨ ਨਹੀ ਹੋੋਵੇਗਾ। ਕਿਉਕਿ ਕੋੋਰੋੋੋਨਾ ਮਹਾਂਮਾਰੀ ਦੇ ਫੈਲਣ ਨਾਲ ਪੀੜ੍ਹਤ ਵਿਅਕਤੀ ਨੂੰ ਸਰੀਰਕ ਕਸ਼ਟ ਹੁੰਦਾ ਹੈ ਅਤੇ ਉਸਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ। ਜਿਸ ਕਰਕੇ ਸਰਕਾਰ ਵੱਲੋੋਂ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋੋਂ ਰੋੋਕਣ ਲਈ ਲਾਕਡਾਊਨ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਨਾਲ ਸਾਡੇ ਦੇਸ਼ ਦੀ ਅਰਥ ਵਿਵਸਥਾਂ ਤੇ ਮੰਦਭਾਗਾ ਅਸਰ ਪੈਂਦਾ ਹੈ। ਇਸ ਲਈ ਜਾਨੀ ਤੇ ਮਾਲੀ ਨੁਕਸਾਨਾਂ ਤੋੋਂ ਬਚਣ ਲਈ ਉਹ ਮਾਨਸਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਰਾਸ਼ਟਰਵਾਦ ਦੀ ਭਾਵਨਾ ਨੂੰ ਮੁੱਖ ਰੱਖਦੇ ਹੋੋਏ ਆਪਣੇ, ਆਪਣੇ ਪਰਿਵਾਰ ਦੇ ਵੈਕਸੀਨ ਲਗਵਾਉਣ ਅਤੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਲਈ ਲੋੋਕਾਂ ਨੂੰ ਪ੍ਰੇਰਿਤ ਕਰਨ। ਕਿਉਕਿ ਕੋੋਰੋੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਇਕੱਲੀ ਸਰਕਾਰ ਸਾਰਾ ਕੰਮ ਨਹੀ ਕਰ ਸਕਦੀ, ਸਾਨੂੰ ਸਾਰਿਆ ਨੂੰ ਰਲ^ਮਿਲ ਕੇ ਹੰਭਲਾਂ ਮਾਰਨ ਦੀ ਲੋੋੜ ਹੈ। ਉਨ੍ਹਾਂ ਸਮਾਜਸੇਵੀ ਸੰਸਥਾਵਾਂ, ਕਲੱਬਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋੋਂ ਵੱਧ ਕੈਂਪ ਲਗਵਾ ਕੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਵਾ ਕੇ ਸਰਕਾਰ ਦੀ ਵੈਕਸੀਨੇਸ਼ਨ ਮੁਹਿੰਮ ਦਾ ਸਾਥ ਦੇਣ। ਸਰਕਾਰ ਦੀਆ ਗਾਈਡਲਾਈਨਜ ਅਨੁਸਾਰ ਹਰ ਯੋੋਗ ਵਿਅਕਤੀ ਨੂੰ ਕੋੋਰੋੋਨਾ ਵੈਕਸੀਨ ਮੁਫਤ ਲਗਾਈ ਜਾ ਰਹੀ ਹੈ।
ਐਸ,ਐਸ,ਪੀ,ਮਾਨਸਾ ਵੱਲੋੋਂ ਕੋੋਰੋੋਨਾ ਮਹਾਂਮਾਰੀ ਦੀ ਤੀਜੀ ਲਹਿਰ ਦੇ ਅਗਾਊ ਪ੍ਰਬੰਧਾਂ ਦੇ ਮੱਦੇਨਜ਼ਰ ਅੱਜ ਸਿਵਲ ਸਰਜਨ ਮਾਨਸਾ ਸ੍ਰੀ ਸੁਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾH ਰਣਜੀਤ ਸਿੰਘ ਰਾਏ ਨਾਲ ਵੱਖ ਵੱਖ ਸੰਸਥਾਵਾਂ (ਸ੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ, ਡੇਰਾ ਰਾਧਾ ਸੁਵਾਮੀ ਬਿਆਸ ਬ੍ਰਾਂਚ ਮਾਨਸਾ ਅਤੇ ਡੇਰਾ ਸੱਚਾ ਸੌਦਾ ਅਮਨਪੁਰਾ ਧਾਮ ਮਾਨਸਾ) ਵਿਖੇ ਚੱਲ ਰਹੇ ਵੈਕਸੀਨੇਸ਼ਨ ਕੈਂਪਾਂ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਵਿੱਚ ਵੈਕਸੀਨ ਲਗਵਾ ਰਹੇ ਵਿਆਕਤੀਆਂ ਨੂੰ ਹੌੌਸਲਾਂ ਦਿੰਦਿਆ ਕਿਹਾ ਕਿ ਉਹ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਅਤੇ ਗਲੀ$ਮੁਹੱਲੇ ਦੇ ਵੱਧ ਤੋੋਂ ਵੱਧ ਲੋੋਕਾਂ ਨੂੰ ਵੈਕਸੀਨੇਸ਼ਨ ਲਈ ਪੇ੍ਰਰਿਤ ਕਰਨ। ਐਸ,ਐਸ,ਪੀ, ਮਾਨਸਾ ਵੱਲੋੋਂ ਇਹਨਾਂ ਸਮਾਜਸੇਵੀ ਸੰਸਥਾਵਾਂ ਅਤੇ ਕੈਂਪ ਲਗਵਾ ਰਹੇ ਵਿਆਕਤੀਆਂ ਦੀ ਵੀ ਹੌੌਸਲਾਂ ਅਫਜਾਈ ਕਰਦਿਆ ਕਿਹਾ ਕਿ ਇਹਨਾਂ ਸੰਸਥਾਵਾਂ/ਵਿਆਕਤੀਆਂ ਵੱਲੋੋਂ ਮਨੱਖਤਾਂ ਦੀ ਭਲਾਈ ਲਈ ਆਰੰਭਿਆ ਗਿਆ ਕਾਰਜ ਬਹੁਤ ਹੀ ਸ਼ਲਾਘਾਯੋੋਗ ਹੈ ਅਤੇ ਅੱਗੇ ਲਈ ਵੀ ਇਸੇ ਤਰਾ ਵੱਧ ਤੋੋਂ ਵੱਧ ਕੈਂਪ ਲਗਵਾ ਕੇ ਵੱਧ ਤੋੋਂ ਵੱਧ ਲੋੋਕਾਂ ਦੀ ਵੈਕਸੀਨੇਸ਼ਨ ਕਰਾਉਣ ਨੂੰ ਨਿਰੰਤਰ ਜਾਰੀ ਰੱਖਣ ਤਾਂ ਜੋੋ ਕੋੋਰੋੋਨਾ ਮਹਾਂਮਾਰੀ ਤੋੋਂ ਸਮਾਜ ਅਤੇ ਦੇਸ਼ ਨੂੰ ਬਚਾਇਆ ਜਾ ਸਕੇ। ਅੱਜ ਦੇ ਇਹਨਾਂ ਸੰਸਥਾਵਾਂ ਵਿਖੇ ਲੱਗੇ ਕੈਂਪਾਂ ਵਿੱਚ ਦੁਪਿਹਰ ਤੱਕ 475 ਵਿਆਕਤੀਆਂ ਨੇ ਵੈਕਸੀਨੇਸ਼ਨ ਕਰਵਾਈ, ਜੋੋ ਵੈਕਸੀਨੇਸ਼ਨ ਮੁਹਿੰਮ ਹਾਲੇ ਜਾਰੀ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...