admin

ਪੰਜਾਬ ਦੇ ਅਧਿਆਪਕਾਂ ਦਾ ਮਹਾਂ ਗੱਠਜੋੜ 21 ਜੁਲਾਈ ਨੂੰ ਮੁਹਾਲੀ ਦੀ ਧਰਤੀ ਤੇ    ਸਰਕਾਰ ਦੀਆਂ ਨੀਂਹਾਂ ਹਿਲਾ ਕੇ ਰੱਖ ਦੇਵੇਗਾ

ਪੁਰਾਣੀ ਪੈਨਸ਼ਨ ਅਤੇ ਅਕਤੂਬਰ 2011 ਵਿੱਚ ਹੋਈ ਸੋਧ ਦੇ ਅਧਾਰ ਤੇ 3.01 ਗੁਣਾਂਕ ਵਾਲਾ ਪੇਅ ਕਮੀਸ਼ਨ ਲਾਗੂ ਕਰਨ ਦੀ ਤੁਰੰਤ ਮੰਗ।  ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ /ਬੁਢਲਾਡਾ, 20 ਜੁਲਾਈ: ਸੂਬੇ ਦੇ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਲੈਣ ਲਈ ਹੁਣ ਆਪਣੇ ਸੰਘਰਸ਼ਾਂ ਨੂੰ ਆਰ ਪਾਰ ਕਰਨ ਦਾ ਫ਼ੈਸਲਾ ਲੈ ਲਿਆ ਹੈ। ਪਿਛਲੇ ਦਿਨੀਂ ਪੰਜਾਬ ਰਾਜ ਅਧਿਆਪਕ ਗੱਠਜੋੜ ਵਿੱਚ ਪੰਜਾਬ ਦੀਆਂ ਕਈ ਸੰਘਰਸ਼ਸ਼ੀਲ ਜੰਥੇਬੰਦੀਆਂ ਵੱਲੋਂ ਤਹਿਸੀਲ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਤੋਂ ਬਾਅਦ ਮੁਹਾਲੀ ਦੀ ਧਰਤੀ ਤੇ 21 ਜੁਲਾਈ ਨੂੰ ਪੰਜਾਬ ਪੱਧਰੀ ਇਕ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਹੋਇਆ ਹੈ।  ਜਿਸ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ  ਸੰਘਰਸ਼ਸ਼ੀਲ ਜੰਥੇਬੰਦੀਆਂ ਪੱਬਾਂ ਭਾਰ ਵਿਖਾਈ ਦੇ ਰਹੀਆਂ ਹਨ। ਈਟੀਟੀ ਅਧਿਆਪਕ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਿਨੇਸ਼ ਰਿਸ਼ੀ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਅਤੇ  ਅਕਤੂਬਰ 2011 ਵਿੱਚ ਸਰਕਾਰ ਤੋਂ ਹੋਈ ਟੈਕਨੀਕਲ ਗਲਤੀ ਦੇ ਆਧਾਰ ਤੇ 3.01 ਗੁਣਾਂਕ ਨਾਲ ਅਸਲੀ ਪੇਅ ਕਮਿਸ਼ਨ ਲੈਣ ਅਤੇ ਪੰਜਾਬ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਮੁਹਾਲੀ ਦੀ ਧਰਤੀ ਤੇ ਇੱਕ ਲਾ ਮਿਸਾਲ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 21 ਜੁਲਾਈ ਦੀ ਇਹ ਮਹਾਂਰੈਲੀ ਸਰਕਾਰ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦੇਵੇਗੀ। ਉੱਧਰ ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਇਸ ਮਹਾਂ ਰੈਲੀ ਦੀਆਂ ਰਾਜ ਪੱਧਰ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਹਰ ਪੱਧਰ ਦੀ ਲੜਾਈ ਲਈ ਤਿਆਰ-ਬਰ-ਤਿਆਰ ਬੈਠੇ ਹਨ, ਉਹ ਯੂਨੀਅਨ ਦੇ ਇੱਕ ਇਸ਼ਾਰੇ ਦੀ ਉਡੀਕ ਕਰ ਰਹੇ ਹਨ।         ਇਸ ਮੌਕੇ ਜੰਥੇਬੰਦੀ ਦੇ ਸਰਪ੍ਰਸਤ ਮੈਡਮ ਹਰਪਾਲ ਕੌਰ, ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨਸਾ ਅਤੇ ਮਰਨ ਵਰਤ ਤੇ ਬੈਠੇ ਜੁਝਾਰੂ ਆਗੂ ਲਖਵੀਰ ਸਿੰਘ ਬੋਹਾ, ਭਰਤ ਭੂਸ਼ਣ ਮਾਨਸਾ ਆਦਿ ਨੇ ਕਿਹਾ ਕਿ  ਸਰਕਾਰ ਵਿਰੁੱਧ ਇਸ ਆਰ ਪਾਰ ਦੀ ਲੜਾਈ ਵਿੱਚ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਇਕ ਵਾਰ ਫਿਰ ਆਪਣਾ ਪੁਰਾਣਾ ਇਤਿਹਾਸ ਦੁਹਰਾ ਕੇ ਜਿੱਤ ਦਾ ਸਿਹਰਾ ਹਾਸਲ ਕਰੇਗੀ। ਇਸ ਮੌਕੇ ਜੰਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪੂਰਾ ਕੇਡਰ ਹਰ ਕੁਰਬਾਨੀ ਲਈ ਪੱਬਾਂ ਭਾਰ ਹੈ।

ਪੰਜਾਬ ਦੇ ਅਧਿਆਪਕਾਂ ਦਾ ਮਹਾਂ ਗੱਠਜੋੜ 21 ਜੁਲਾਈ ਨੂੰ ਮੁਹਾਲੀ ਦੀ ਧਰਤੀ ਤੇ    ਸਰਕਾਰ ਦੀਆਂ ਨੀਂਹਾਂ ਹਿਲਾ ਕੇ ਰੱਖ ਦੇਵੇਗਾ Read More »

ਜਾਸੂਸੀ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ’ਤੇ ਹਮਲੇ

ਨਵੀਂ ਦਿੱਲੀ: ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਅੱਜ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਰਾਹੀਂ ਕਈ ਅਹਿਮ ਲੋਕਾਂ ਦੀ ਕਥਿਤ ਤੌਰ ’ਤੇ ਜਾਸੂਸੀ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਇਸ ਮਾਮਲੇ ਦੀ ਆਜ਼ਾਦਾਨਾ ਜਾਂਚ ਕਰਵਾਉਣ ਦੀ ਮੰਗ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਇਸ ਮਾਮਲੇ ਨੂੰ ਲੈ ਕੇ ਤਨਜ਼ ਕੀਤਾ। ਉਨ੍ਹਾਂ ਟਵੀਟ ਕੀਤਾ, ‘ਅਸੀਂ ਜਾਣਦੇ ਹਾਂ ਕਿ ਉਹ ਤੁਹਾਡੇ ਫੋਨ ’ਚ ਸਭ ਕੁਝ ਪੜ੍ਹ ਰਹੇ ਹਨ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਜੇਕਰ ਇਹ ਸਹੀ ਹੈ ਤਾਂ ਮੋਦੀ ਸਰਕਾਰ ਨੇ ਨਿੱਜਤਾ ਦੇ ਅਧਿਕਾਰ ’ਤੇ ਭਿਆਨਕ ਹਮਲਾ ਸ਼ੁਰੂ ਕਰ ਦਿੱਤਾ ਹੈ। ਇਹ ਲੋਕਤੰਤਰ ਦਾ ਅਪਮਾਨ ਹੈ ਅਤੇ ਸਾਡੀ ਆਜ਼ਾਦੀ ’ਤੇ ਵੀ ਇਸ ਦੇ ਕਈ ਮਾੜੇ ਪ੍ਰਭਾਵ ਹਨ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ‘ਭਾਜਪਾ ਹੁਣ ਭਾਰਤੀ ਜਾਸੂਸ ਪਾਰਟੀ ਬਣ ਗਈ ਹੈ। ਰਾਹੁਲ ਗਾਂਧੀ ਤੇ ਕਈ ਵਿਰੋਧੀ ਨੇਤਾਵਾਂ, ਮੀਡੀਆ ਸਮੂਹਾਂ, ਜੱਜਾਂ ਤੇ ਕਈ ਅਹਿਮ ਹਸਤੀਆਂ ਦੀ ਜਾਸੂਸੀ ਕਰਵਾਈ ਗਈ।’ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਇਹ ਮੁੱਦਾ ਕੌਮੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ ਤੇ ਇਸ ਦੀ ਆਜ਼ਾਦਾਨਾ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮੋਦੀ ਜੀ ਡਿਜੀਟਲ ਇੰਡੀਆ ਦਾ ਪ੍ਰਚਾਰ ਕਰਦੇ ਹਨ ਪਰ ਅਸੀਂ ਨਿਗਰਾਨ ਭਾਰਤ ਦੇਖ ਰਹੇ ਹਾਂ। ਸੀਪੀਆਈ (ਐੱਮ) ਨੇ ਕਿਹਾ ਕਿ ਦੋ ਸਾਲ ਪਹਿਲਾਂ ਉਸ ਨੇ ਜਾਸੂਸੀ ਦਾ ਇਹ ਮੁੱਦਾ ਸੰਸਦ ’ਚ ਚੁੱਕਿਆ ਸੀ ਅਤੇ ਮੋਦੀ ਸਰਕਾਰ ਨੇ ਆਪਣੇ ਜਵਾਬ ’ਚ ਉਸ ਸਮੇਂ ਇਹ ਗੱਲ ਪੂਰੀ ਤਰ੍ਹਾਂ ਖਾਰਜ ਨਹੀਂ ਕੀਤੀ ਸੀ ਕਿ ਉਸ ਨੇ ਸਪਾਈਵੇਅਰ ਬਣਾਉਣ ਵਾਲੀ ਕੰਪਨੀ ਐੱਨਐੱਸਓ ਦੀਆਂ ਸੇਵਾਵਾਂ ਨਹੀਂ ਲਈਆਂ। ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਸਦ ਦੇ ਮੌਜੂਦਾ ਮੌਨਸੂਨ ਸੈਸ਼ਨ ’ਚ ਜ਼ੋਰ-ਸ਼ੋਰ ਨਾਲ ਉਠਾਉਣਗੇ

ਜਾਸੂਸੀ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ’ਤੇ ਹਮਲੇ Read More »

ਲੰਮਾ ਸਮਾਂ ਬੀਤਣ ਦੇ ਬਾਵਜੂਦ ਲੇਬਰ ਉਸਾਰੀ ਕਾਮਿਆਂ ਲਈ ਬੈਠਣ ਲਈ ਸ਼ੈੱਡ ਦਾ ਪ੍ਰਬੰਧ ਨਹੀਂ ਕਰ ਸਕੀ ਸਰਕਾਰ –  ਕ੍ਰਿਸ਼ਨ ਚੌਹਾਨ

ਉਸਾਰੀ ਕਾਮਿਆਂ ਦੀਆਂ ਮੰਗਾਂ ਸਬੰਧੀ ਜਥੇਬੰਦੀ ਸੰਘਰਸ਼ ਕਰਾਂਗੇ – ਸੁਖਪਾਲ ਸਿੰਘ ਚੌਹਾਨ ਉੱਭਾ ———— ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ 20 ਜੁਲਾਈ  ਪਿਛਲੇ ਲੰਮੇ ਸਮੇਂ ਤੋਂ ਉਸਾਰੀ ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨ ਨੂੰ ਸਰਕਾਰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਲੰਮਾ ਸਮਾਂ  ਬੀਤਣ ਦੇ ਬਾਵਜੂਦ ਉਸਾਰੀ ਕਾਮਿਆਂ ਲਈ ਬੈਠਣ ਲਈ ਸਰਕਾਰ ਵੱਲੋਂ ਕੋਈ ਲੇਬਰ ਸ਼ੈੱਡ ਨਹੀਂ ਬਣਾਏ ਗਏ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕੀਤਾ। ਇਸ ਸਮੇਂ ਉਹਨਾਂ ਕਿਹਾ ਕਿ ਲਾਭਪਾਤਰੀ ਕਾਪੀਆਂ ਬਣਾਉਣ ਸਮੇਂ ਸੁਵਿਧਾ ਕੇਂਦਰਾਂ ਰਾਹੀਂ ਲਾਭਪਾਤਰੀਆਂ ਦੀ ਹੋ ਰਹੀ ਲੁੱਟ ਅਤੇ ਖੱਜਲ-ਖੁਆਰੀ ਤੁਰੰਤ ਦਖਲ ਦੇ ਕੇ ਰੋਕਿਆ ਜਾਵੇ। ਜੇਕਰ ਲੋੜਵੰਦ ਲਾਭਪਾਤਰੀਆਂ ਨਾਲ ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬੰਦ ਨਾ ਕੀਤੀ ਗਈ ਤਾਂ ਮਜਬੂਰਨ ਜਥੇਬੰਦੀ ਨੂੰ ਸੰਘਰਸ਼ ਵਿੱਢਣਾ ਪਵੇਗਾ। ਇਸ ਸਮੇਂ ਜਥੇਬੰਦੀ ਦੇ ਆਗੂ ਸੁਖਪਾਲ ਸਿੰਘ ਚੌਹਾਨ ਉੱਭਾ, ਸੁਖਦੇਵ ਸਿੰਘ ਮਾਨਸਾ, ਮੱਖਣ ਸਿੰਘ ਖੋਖਰ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਵਜੀਫਾ, ਪੈਨਸ਼ਨਾਂ ਤੇ ਬਣਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਸਹੂਲਤਾਂ ਵੱਲ਼ ਧਿਆਨ ਦਿੱਤਾ ਜਾਵੇ।

ਲੰਮਾ ਸਮਾਂ ਬੀਤਣ ਦੇ ਬਾਵਜੂਦ ਲੇਬਰ ਉਸਾਰੀ ਕਾਮਿਆਂ ਲਈ ਬੈਠਣ ਲਈ ਸ਼ੈੱਡ ਦਾ ਪ੍ਰਬੰਧ ਨਹੀਂ ਕਰ ਸਕੀ ਸਰਕਾਰ –  ਕ੍ਰਿਸ਼ਨ ਚੌਹਾਨ Read More »

ਪੈਗਾਸਸ ਦੀ ਸੂਚੀ ’ਚ ਰਾਹੁਲ, ਪ੍ਰਸ਼ਾਂਤ ਕਿਸ਼ੋਰ, ਅਭਿਸ਼ੇਕ ਬੈਨਰਜੀ, ਅਸ਼ੋਕ ਲਵਾਸਾ ਦੇ ਨਾਂ ਵੀ ਸ਼ਾਮਲ

ਇੱਕ ਕੌਮਾਂਤਰੀ ਮੀਡੀਆ ਸਮੂਹ ਨੇ ਇੱਕ ਰਿਪੋਰਟ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਜਿਨ੍ਹਾਂ ਭਾਰਤੀ ਲੋਕਾਂ ਦੀ ਜਾਸੂਸੀ ਕੀਤੀ ਗਈ ਹੈ ਉਨ੍ਹਾਂ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਭਾਜਪਾ ਦੇ ਮੰਤਰੀਆਂ ਅਸ਼ਵਿਨੀ ਵੈਸ਼ਨਵ ਤੇ ਪ੍ਰਹਿਲਾਦ ਜੋਸ਼ੀ, ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਫੋਨ ਨੰਬਰ ਸ਼ਾਮਲ ਹਨ। ‘ਦਿ ਵਾਇਰ’ ਨਿਊਜ਼ ਪੋਰਟਲ ਜਿਸ ਨੇ ਇਸ ਘਟਨਾ ਨੂੰ ਪੈਗਾਸਸ ਪ੍ਰਾਜੈਕਟ ਦਾ ਨਾਂ ਦਿੱਤਾ ਹੈ, ਨੇ ਕਿਹਾ ਕਿ ਇਨ੍ਹਾਂ ਫੋਨ ਨੰਬਰਾਂ ਦੀ ਸੂਚੀ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਤੇ ਟੀਐੱਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦਾ ਫੋਨ ਨੰਬਰ ਅਤੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ’ਤੇ ਅਪਰੈਲ 2019 ’ਚ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਨਾਲ ਸਬੰਧਤ ਮੁਲਾਜ਼ਮ ਮਹਿਲਾ ਤੇ ਉਸ ਦੇ ਰਿਸ਼ਤੇਦਾਰਾਂ ਦੇ 11 ਫੋਨ ਨੰਬਰ ਵੀ ਸ਼ਾਮਲ ਹਨ…ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸ਼ਵਿਨੀ ਵੈਸ਼ਨਵ ਜੋ ਇਸ ਸਮੇਂ ਭਾਰਤ ਤੇ ਆਈਟੀ ਮੰਤਰੀ ਹਨ, ਉਨ੍ਹਾਂ 300 ਭਾਰਤੀਆਂ ’ਚ ਸ਼ਾਮਲ ਹਨ ਜਿਨ੍ਹਾਂ ਦੀ 2017-19 ਦਰਮਿਆਨ ਜਾਸੂਸੀ ਕੀਤੀ ਗਈ ਹੈ। ਪ੍ਰਹਿਲਾਦ ਜੋਸ਼ੀ ਵੀ ਇਸ ਸਮੇਂ ਕੇਂਦਰ ਸਰਕਾਰ ਦੇ ਮੰਤਰੀ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਰਤੇ ਜਾ ਰਹੇ ਦੋਵੇਂ ਫੋਨ ਨੰਬਰ ਜਾਸੂਸੀ ਵਾਲੇ ਫੋਨ ਨੰਬਰਾਂ ਦੀ ਸੂਚੀ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸੂਚੀ ’ਚ ਹੋਰਨਾਂ ਤੋਂ ਇਲਾਵਾ ਜਮਹੂਰੀ ਸੁਧਾਰ ਬਾਰੇ ਐਸੋਸੀਏਸ਼ਨ (ਏਡੀਆਰ) ਦੇ ਜਗਦੀਪ ਛੋਕਰ, ਵਾਇਰਸ ਰੋਗਾਂ ਦੇ ਮਾਹਿਰ ਗਗਨਦੀਪ ਕੰਗ, ਵਸੁੰਧਰਾ ਰਾਜੇ ਸਿੰਧੀਆ ਦੇ ਰਾਜਸਥਾਨ ਦੇ ਮੁੱਖ ਮੰਤਰੀ ਹੋਣ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ, 2014-15 ਦੌਰਾਨ ਸਮ੍ਰਿਤੀ ਇਰਾਨੀ ਦੇ ਦਫ਼ਤਰ ਦੇ ਓਐੱਸਡੀ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ, ਬਿੱਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਮੁਖੀ ਹਰੀ ਮੈਨਨ ਦੇ ਫੋਨ ਨੰਬਰ ਵੀ ਸ਼ਾਮਲ ਹਨ

ਪੈਗਾਸਸ ਦੀ ਸੂਚੀ ’ਚ ਰਾਹੁਲ, ਪ੍ਰਸ਼ਾਂਤ ਕਿਸ਼ੋਰ, ਅਭਿਸ਼ੇਕ ਬੈਨਰਜੀ, ਅਸ਼ੋਕ ਲਵਾਸਾ ਦੇ ਨਾਂ ਵੀ ਸ਼ਾਮਲ Read More »

ਐਡਵੋਕੇਟ ਪਵਨ ਕੁਮਾਰ ਗੋਇਲ ਜੈਤੋ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਲਗਾਉਣ ਤੇ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਲੱਡੂ ਵੰਡਕੇ ਖੁਸ਼ੀ ਦਾ ਪ੍ਰਗਟਾਵਾ

ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਅਤੇ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਐਡਵੋਕੇਟ ਪਵਨ ਕੁਮਾਰ ਗੋਇਲ ਜੈਤੋ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਲਗਾਉਣ ਤੇ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਲੱਡੂ ਵੰਡਕੇ ਖੁਸ਼ੀ ਦਾ ਪ੍ਰਗਟਾਵਾ ਗੁਰਜੰਟ ਸਿੰੰਘ ਬਾਜੇਵਾਲੀਆਂ ਮਾਨਸਾ 20 ਜੁਲਾਈ : ਪੰਜਾਬ ਕਾਂਗਰਸ ਵਿੱਚ ਜਥੇਬੰਦਕ ਤਬਦੀਲੀ ਕਰਦਿਆਂ ਪੰਜਾਬ ਵਿੱਚ ਕਾਂਗਰਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਵਜੋਤ ਸਿੱਧੂ ਨੂੰ ਮਿਲਣ ਅਤੇ ਇਸਤੋਂ ਇਲਾਵਾ ਚਾਰ ਕਾਰਜਕਾਰੀ ਪ੍ਰਧਾਨ ਲਾਏ ਗਏ ਹਨ ਜਿੰਨ੍ਹਾਂ ਵਿਚੋਂ ਪਵਨ ਕੁਮਾਰ ਗੋਇਲ ਐਡਵੋਕੇਟ ਜ਼ੋ ਕਿ ਜੈਤੋ ਤੋਂ ਪਿਛੋਕੜ ਰਖਦੇ ਹਨ ਅਤੇ ਮਾਨਸਾ ਵਿਖੇ ਉਨ੍ਹਾਂ ਦੀਆਂ ਨਜ਼ਦੀਕੀ ਰਿਸ਼ਤੇਦਾਰੀਆਂ ਹਨ। ਉਹ ਮਾਨਸਾ ਸ਼ਹਿਰ ਨਾਲ ਸਬੰਧਤ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਕੇ.ਕੇ. ਬੈਨੀਵਾਲ ਦੇ ਮਾਮੇ ਦੇ ਬੇਟੇ ਹਨ ਦੇ ਕਾਰਜਕਾਰੀ ਪ੍ਰਧਾਨ ਬਣਨ ਤੇ ਮਾਨਸਾ ਬਾਰ ਐਸੋਸੀਏਸ਼ਨ ਦੇ ਐਡਵੋਕੇਟਸ ਨੇ ਮਾਨਸਾ ਕਾਂਗਰਸ ਲੀਗਲ ਸੈਲ ਦੇ ਪ੍ਰਧਾਨ ਅਤੇ ਸਕੱਤਰ ਪਰਮਿੰਦਰ ਸਿੰਘ ਬਹਿਣੀਵਾਲ ਅਤੇ ਸੁਖਚੈਨ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰੋਤਮ ਸਿੰਘ ਚਹਿਲ ਐਡਵੋਕੇਟ ਨੇ ਕਿਹਾ ਕਿ ਪਵਨ ਗੋਇਲ ਐਡਵੋਕੇਟ ਦਾ ਪਿਛੋਕੜ ਟਕਸਾਲੀੀ ਕਾਂਗਰਸੀ ਪਰਿਵਾਰ ਵਾਲਾ ਹੈ। ਪਵਨ ਗੋਇਲ ਦੇ ਦਾਦਾ ਫਰੀਡਮ ਫਾਈਟਰ ਲਾਲਾ ਨੰਦ ਰਾਮ ਜੀ ਸਨ ਅਤੇ 1930 ਦੇ ਜੈਤੋ ਮੋਰਚੇ ਸਮੇਂ ਜਵਾਹਰ ਲਾਲ ਨਹਿਰੂ ਜੈਤੋ ਵਿਖੇ ਲਾਲਾ ਨੰਦ ਰਾਮ ਦੇ ਨਾਲ ਮਿਲਕੇ ਜੈਤੋ ਮੋਰਚੇ ਨੂੰ ਚਲਾਇਆ। ਉਸਤੋਂ ਬਾਦ ਪਵਨ ਗੋਇਲ ਦੇ ਪਿਤਾ ਲਾਲਾ ਭਗਵਾਨ ਦਾਸ ਦਰਬਾਰਾ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ਅਤੇ ਜਦ ਬੇਅੰਤ ਸਿੰਘ ਪੰਜਾਬ ਕਾਂਗਰਸ ਦੇ ਪਰਿਵਾਰ ਸਨ, ਉਸ ਵੇਲੇ ਇਹ ਪੰਜਾਬ ਕਾਂਗਰਸ ਦੇ ਸੀਨੀਅਰ ਵਾਇਸ ਪ੍ਰਧਾਨ ਰਹੇ। ਲਾਲਾ ਭਗਵਾਨ ਦਾਸ ਜੀ 1988 ਵਿੱਚ ਪੰਜਾਬ ਦੇ ਕਾਲੇ ਦੌਰ ਵਿੱਚ ਅਮਨ ਸ਼ਾਂਤੀ *ਤੇ ਪਹਿਰਾ ਦਿੰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ। ਉਨ੍ਹਾਂ ਦੇ ਇਸ ਟਕਸਾਲੀ ਪਿਛੋਕੜ ਅਤੇ ਪੰਜਾਬ ਦੀ ਅਮਨ ਸ਼ਾਂਤੀ ਪ੍ਰਤੀ ਦਿੱਤੇ ਬਲੀਦਾਨ ਅਤੇ ਅੱਗਰਵਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰਖਦਿਆਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਦਿੱਤੀ ਜ਼ਿੰਮੇਵਾਰੀ ਕਾਰਣ ਟਕਸਾਲੀ ਕਾਂਗਰਸੀਆਂ, ਵਕੀਲ ਭਾਈਚਾਰੇ ਅਤੇ ਅੱਗਰਵਾਲ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਮੇਂ ਐਡਵੋਕੇਟ ਪਰਮਿੰਦਰ ਸਿੰਘ ਬਹਿਣੀਵਾਲ, ਸੁਖਚੈਨ ਸਿੰਘ ਦੂਲੋਵਾਲ ਅਤੇ ਓਂਕਾਰ ਸਿੰਘ ਮਿੱਤਲ ਐਡਵੋਕੇਟ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਕਾਰਣ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਪੰਜਾਬ ਦਾ ਨੌਜਵਾਨ ਵਰਗ ਪੰਜਾਬ ਨੂੰ ਨਵਜੋਤ ਸਿੰਘ ਸਿੱਧੂ ਜਿਹੇ ਉਚੀ ਸੋਚ ਅਤੇ ਜ਼ੋਸ਼ੀਲੇ ਵਿਅਕਤੀਤਵ ਵਾਲੇ ਸ਼ਖਸ਼ ਦੇ ਅਧੀਨ ਤਰੱਕੀ ਕਰਦਾ ਦੇਖਣਾ ਚਾਹੁੰਦਾ ਹੈ। ਕਾਂਗਰਸ ਦੀ ਕੇਂਦਰ ਲੀਡਰਸ਼ਿਪ ਨੇ ਸਹੀ ਸਮੇਂ *ਤੇ ਸਹੀ ਫੈਸਲਾ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਦਿਲ ਜਿੱਤ ਲਿਆ ਹੈ। ਇਸ ਸਮੇਂ ਕਾਂਗਰਸ ਲੀਗਲ ਸੈਲ ਵੱਲੋਂ ਲੱਡੂ ਵੰਡਣ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਚੰਦ ਗਰਗ, ਸਾਬਕਾ ਪ੍ਰਧਾਨ ਵਿਜੈ ਸਿੰਗਲਾ, ਗੁਰਲਾਭ ਸਿੰਘ ਮਾਹਲ, ਪ੍ਰਿਥੀਪਾਲ ਸਿੰਘ ਸਿੱਧੂ, ਅਭਿਨੰਦਨ ਸ਼ਰਮਾ, ਅੰਗਰੇਜ਼ ਕਲੇਰ, ਗੁਰਨੀਸ਼ ਮਾਨਸ਼ਾਹੀਆ, ਪਰਮ ਸਿੱਧੂ, ਕਮਲਪ੍ਰੀਤ ਸਿੰਘ ਮੋਹਲ, ਪਾਲ ਸਿੰਘ, ਅਵਤਾਰ ਸਿੰਘ ਪੰਧੇਰ, ਸਵੀਟ ਕੁਮਾਰ ਸਿੰਗਲਾ, ਗਗਨਦੀਪ ਸਿੰਘ ਅਤੇ ਹਰਪ੍ਰੀਤ ਸ਼ਰਮਾ ਆਦਿ ਐਡਵੋਕੇਟਸ ਹਾਜ਼ਰ ਸਨ।

ਐਡਵੋਕੇਟ ਪਵਨ ਕੁਮਾਰ ਗੋਇਲ ਜੈਤੋ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਲਗਾਉਣ ਤੇ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਲੱਡੂ ਵੰਡਕੇ ਖੁਸ਼ੀ ਦਾ ਪ੍ਰਗਟਾਵਾ Read More »

ਪੰਜਾਬ ਸਰਕਾਰ ਵੱਲੋਂ ਆਪਣਿਆਂ ਨੂੰ ‘ਸਿਆਸੀ ਤੋਹਫਾ’

ਚੰਡੀਗੜ੍ਹ, 20 ਜੁਲਾਈ- ਕੈਪਟਨ ਸਰਕਾਰ ਵੱਲੋਂ ਅੱਜ ਕਰੀਬ 21 ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਾ ‘ਸਿਆਸੀ ਤੋਹਫਾ’ ਦਿੱਤਾ ਗਿਆ ਹੈ। ਚਾਹੇ ਇਸ ਨੂੰ ਇਤਫ਼ਾਕ ਸਮਝੋ ਪਰ ਅੱਜ ਉਨ੍ਹਾਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਵੀਂ ਇਨੋਵਾ ਗੱਡੀ ਦਿੱਤੀ ਗਈ ਹੈ, ਜਿਨ੍ਹਾਂ ਦੀ ਗਿਣਤੀ ਕੈਪਟਨ ਕੈਂਪ ਵਿੱਚ ਕੀਤੀ ਜਾਂਦੀ ਹੈ। ਟਰਾਂਸਪੋਰਟ ਵਿਭਾਗ ਪੰਜਾਬ ਨੇ ਕਿਸੇ ਰੌਲੇ-ਰੱਪੇ ਦੇ ਡਰੋਂ ਅੱਜ ਕਈ ਇਨੋਵਾ ਗੱਡੀਆਂ ਦੀ ਡਲਿਵਰੀ ਮੁਹਾਲੀ ਦੀ ਇਨੋਵਾ ਏਜੰਸੀ ਤੋਂ ਹੀ ਕਰਾ ਦਿੱਤੀ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਅੱਧੀ ਦਰਜਨ ਸੰਸਦ ਮੈਂਬਰਾਂ ਅਤੇ ਇੱਕ ਦਰਜਨ ਤੋਂ ਉਪਰ ਵਿਧਾਇਕਾਂ ਨੂੰ ਇਨੋਵਾ ਦਿੱਤੀਆਂ ਹਨ। ਟਰਾਂਸਪੋਰਟ ਵਿਭਾਗ ਪੰਜਾਬ ਨੇ ਜੈੱਮ ਪੋਰਟਲ ਜ਼ਰੀਏ ਇਨ੍ਹਾਂ ਗੱਡੀਆਂ ਦੀ ਖ਼ਰੀਦ ਕੀਤੀ ਹੈ। ਸੂਤਰ ਦੱਸਦੇ ਹਨ ਕਿ ਮੁਹਾਲੀ ਦੀ ਏਜੰਸੀ ਤੋਂ ਇਨ੍ਹਾਂ ਗੱਡੀਆਂ ਦੀ ਡਲਿਵਰੀ ਲਈ ਗਈ ਹੈ, ਜਿਸ ਤੋਂ ਕਾਫੀ ਚਰਚੇ ਵੀ ਛਿੜੇ ਹਨ। ਦੱਸਦੇ ਹਨ ਕਿ ਇਨ੍ਹਾਂ ’ਚੋਂ ਬਹੁਤੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਵੀ ਜੁਲਾਈ ਦੇ ਪਹਿਲੇ ਹਫ਼ਤੇ ਦੀ ਹੋਈ ਹੈ ਪਰ ਸਰਕਾਰ ਨੇ ਅਲਾਟਮੈਂਟ ਰੋਕੀ ਹੋਈ ਸੀ। ਇਨ੍ਹਾਂ ਗੱਡੀਆਂ ਦੀ ਖਰੀਦ ’ਤੇ ਕਰੀਬ ਸਵਾ ਚਾਰ ਕਰੋੜ ਤੋਂ ਵੱਧ ਰਾਸ਼ੀ ਖਰਚ ਕੀਤੀ ਗਈ ਹੈ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨੇੜਲੇ ਸਮਝੇ ਜਾਂਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਅੱਜ ਨਵੀਂ ਇਨੋਵਾ ਗੱਡੀ ਦਿੱਤੀ ਗਈ ਹੈ। ਇਸੇ ਤਰ੍ਹਾਂ ਸੰਸਦ ਮੈਂਬਰ ਪਰਨੀਤ ਕੌਰ, ਡਾ. ਅਮਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਗੱਡੀ ਮਿਲੀ ਹੈ। ਇਵੇਂ ਹੀ ਵਿਧਾਇਕਾਂ ’ਚੋਂ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ, ਕਾਕਾ ਲੋਹਗੜ੍ਹ ਸਮੇਤ 15 ਵਿਧਾਇਕਾਂ ਨੂੰ ਇਨੋਵਾ ਗੱਡੀ ਦਿੱਤੀ ਗਈ ਹੈ। ਸੂਤਰ ਆਖਦੇ ਹਨ ਕਿ ਟਰਾਂਸਪੋਰਟ ਵਿਭਾਗ ਤਰਫੋਂ ਉਸ ਵੇਲੇ ਇਨ੍ਹਾਂ ਗੱਡੀਆਂ ਦੀ ਡਲਿਵਰੀ ਦਿੱਤੀ ਗਈ, ਜਦੋਂ ਨਵਜੋਤ ਸਿੱਧੂ ਦੀ ਪ੍ਰਧਾਨਗੀ ਸਬੰਧੀ ਕਾਂਗਰਸ ’ਚ ਅੰਦਰੂਨੀ ਕਲੇਸ਼ ਠੰਢਾ ਨਹੀਂ ਹੋਇਆ ਹੈ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦਾ ਕਹਿਣਾ ਸੀ ਕਿ ਉਨ੍ਹਾਂ ਵਿਧਾਇਕਾਂ ਨੂੰ ਸਕਿਉਰਿਟੀ ਵਹੀਕਲ ਅੱਜ ਮਿਲੇ ਹਨ, ਜਿਨ੍ਹਾਂ ਦੀਆਂ ਪੁਰਾਣੀਆਂ ਗੱਡੀਆਂ ਦੀ ਮਾਈਲੇਜ ਪੂਰੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਕਿਸੇ ਸਿਆਸੀ ਏਜੰਡੇ ਤਹਿਤ ਅੱਜ ਗੱਡੀਆਂ ਦਿੱਤੇ ਜਾਣ ਦੇ ਦੋਸ਼ ਬੇਬੁਨਿਆਦ ਹਨ ਅਤੇ ਇਹ ਤਾਂ ਰੁਟੀਨ ਦੀ ਕਾਰਵਾਈ ਹੈ। ਸਰਕਾਰੀ ਪੱਖ ਜਾਣਨ ਲਈ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਵਾਰ-ਵਾਰ ਫੋਨ ਕੀਤੇ ਗਏ ਪਰ ਉਨ੍ਹਾਂ ਫੋਨ ਚੁੱਕਿਆ ਨਹੀਂ

ਪੰਜਾਬ ਸਰਕਾਰ ਵੱਲੋਂ ਆਪਣਿਆਂ ਨੂੰ ‘ਸਿਆਸੀ ਤੋਹਫਾ’ Read More »

ਚੌਕਾਂ ’ਚ ਕਿਰਤੀਆਂ ਦੀਆਂ ਮੰਡੀਆਂ ਕਦੋਂ ਤੱਕ ?/ਡਾ. ਸ ਸ ਛੀਨਾ

ਮੁਲਕ ਭਰ ਦੇ ਸ਼ਹਿਰਾਂ ਵਿਚ ਵੱਖ ਵੱਖ ਚੌਕਾਂ ਵਿਚ ਲੱਗੀਆਂ ਕਿਰਤ ਮੰਡੀਆਂ ਮੁਲਕ ਅਤੇ ਸਮਾਜ ਦੀ ਉਹ ਗੰਭੀਰ ਸਮੱਸਿਆ ਹੈ ਜਿਹੜੀ ਦਿਨ-ਬ-ਦਿਨ ਗੰਭੀਰ ਹੋ ਰਹੀ ਹੈ। ਇਹ ਦੁਖਦਾਈ ਦ੍ਰਿਸ਼ ਮੁਲਕ ਭਰ ਵਿਚ ਦੇਖੇ ਜਾ ਸਕਦੇ ਹਨ ਜਿੱਥੇ ਕਿਰਤੀ ਸਵੇਰੇ ਹੀ ਆ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਉਹ ਆਪਣੀ ਕਿਰਤ ਖ਼ਰੀਦਣ ਵਾਲੇ ਨੂੰ ਉਡੀਕਦੇ ਰਹਿੰਦੇ ਹਨ। ਇਨ੍ਹਾਂ ਵਿਚ ਕਈ ਤਾਂ ਚਾਰ-ਪੰਜ ਘੰਟੇ ਖੜ੍ਹੇ ਹੋ ਕੇ ਵਾਪਿਸ ਚਲੇ ਜਾਂਦੇ ਹਨ। ਜਦੋਂ ਉਹ ਘਰ ਦਾ ਬੂਹਾ ਲੰਘਦੇ ਹਨ ਤਾਂ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਘਰ ਵਾਲੇ ਉਦਾਸ ਹੋ ਜਾਂਦੇ ਹਨ ਕਿਉਂ ਜੋ ਉਨ੍ਹਾਂ ਦੀ ਨਾ ਸਿਰਫ਼ ਰੋਜ਼ੀ-ਰੋਟੀ ਸਗੋਂ ਦਵਾਈ ਆਦਿ ਦੇ ਖ਼ਰਚ ਵੀ ਉਸ ਕਿਰਤੀ ਦੀ ਦਿਹਾੜੀ ਲੱਗਣ ’ਤੇ ਨਿਰਭਰ ਕਰਦੇ ਹਨ ਜਿਹੜੀ ਨਾ ਮਿਲਣ ਕਰਕੇ ਸਭ ਕੁਝ ਰੁਕ ਜਾਂਦਾ ਹੈ। ਜੇ ਇਸ ਤਸਵੀਰ ਦੇ ਮਗਰ ਉਸ ਦੁੱਖ ਦਾ ਅਹਿਸਾਸ ਕਰੀਏ ਤਾਂ ਇਹ ਹੋਰ ਵੀ ਦੁਖਦਾਈ ਲਗਦਾ ਹੈ। ਚੌਕ ਜਿੱਥੇ ਉਹ 4/5 ਘੰਟੇ ਖੜ੍ਹੇ ਰਹਿੰਦੇ ਹਨ, ਉੱਥੇ ਬੈਠਣ ਲਈ ਕੋਈ ਬੈਂਚ ਤੱਕ ਨਹੀਂ ਹੁੰਦਾ। ਅੱਜ ਤੱਕ ਕਿਸੇ ਸਵੈ-ਸੇਵੀ ਸੰਸਥਾ ਨੇ ਵੀ ਸ਼ਾਇਦ ਇਸ ਬਾਰੇ ਨਹੀਂ ਸੋਚਿਆ ਹਾਲਾਂਕਿ ਇਸ ਤੋਂ ਵੱਡੀ ਸੇਵਾ ਹੋਰ ਕਿਹੜੀ ਹੋ ਸਕਦੀ ਹੈ! ਫਿਰ ਇਨ੍ਹਾਂ ਕਿਰਤੀਆਂ ਵਿਚ ਕਈ ਉਹ ਬਜ਼ੁਰਗ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਜਬੂਰੀ ਵਸ ਕਿਰਤ ਕਰਦੀ ਪੈਂਦੀ ਹੈ ਕਿਉਂ ਜੋ ਕੋਈ ਪੈਨਸ਼ਨ ਜਾਂ ਜਾਇਦਾਦ ਨਾ ਹੋਣ ਕਰਕੇ ਅਤੇ ਨਾ ਹੀ ਕਿਸੇ ਸਮਾਜਿਕ ਸੁਰੱਖਿਆ ਕਰਕੇ ਕਿਰਤ ਕਰਨਾ ਉਨ੍ਹਾਂ ਦੀ ਮਜਬੂਰੀ ਹੁੰਦੀ ਹੈ, ਉਹ ਭਾਵੇਂ ਬਿਮਾਰ ਹਨ ਜਾਂ ਕਿਰਤ ਕਰਨ ਦੇ ਯੋਗ ਵੀ ਨਹੀਂ ਹਨ। ਜੇ ਇਸ ਦੀ ਹੋਰ ਵਿਆਖਿਆ ਨਾ ਕੀਤੀ ਜਾਵੇ ਤਾਂ ਠੀਕ ਹੈ, ਨਹੀਂ ਤਾਂ ਇਸ ਦੇ ਨਾਲ ਹੀ ਇਹ ਗੱਲ ਵੀ ਜੁੜੀ ਹੋਈ ਹੈ ਕਿ ਇਨ੍ਹਾਂ ਦੇ ਬੱਚਿਆਂ ਨੂੰ ਵੀ ਕਿਰਤ ਲਈ ਮਜਬੂਰ ਹੋਣਾ ਪੈਂਦਾ ਹੈ ਕਿਉਂ ਜੋ ਉਨ੍ਹਾਂ ਦੀ ਕਿਰਤ ਘਰ ਦੇ ਖ਼ਰਚ ਪੂਰੇ ਨਹੀਂ ਕਰ ਸਕਦੀ। ਕਿਰਤੀ ਦੀ ਉਮਰ ਵਧਣ ਅਤੇ ਬਿਮਾਰ ਹੋਣ ਨਾਲ ਉਸ ਦੀ ਮੰਗ ਘਟਦੀ ਜਾ ਰਹੀ ਹੈ। ਦੋ ਸਾਲ ਪਹਿਲਾਂ ਬੇਰੁਜ਼ਗਾਰੀ ਦੀ ਇਹ ਦਰ 6 ਫ਼ੀਸਦੀ ਸੀ ਜਿਹੜੀ ਕੋਵਿਡ ਦੀ ਬਿਮਾਰੀ ਵਧਣ ਅਤੇ ਕੰਮ ਬੰਦ ਹੋਣ ਨਾਲ 7.9 ਫ਼ੀਸਦੀ ਹੋ ਗਈ। ਇਹ ਸ਼ਹਿਰਾਂ ਵਿਚ 9.01 ਫ਼ੀਸਦੀ ਜਦੋਂਕਿ ਪਿੰਡਾਂ ਵਿਚ 7.36 ਫ਼ੀਸਦੀ ਹੈ। ਪੰਜਾਬ ਵਰਗੇ ਖੇਤੀ ਆਧਾਰਿਤ ਪ੍ਰਾਂਤ ਵਿਚ ਜਿੱਥੇ ਉਦਯੋਗਿਕ ਕਿਰਤ ਘੱਟ ਹੈ, ਉੱਥੇ ਵੀ ਹੁਣ ਬੇਰੁਜ਼ਗਾਰੀ ਦੀ ਇਹ ਦਰ 8.2 ਫ਼ੀਸਦੀ ਹੈ। ਉਂਜ, ਇੱਥੇ ਇਹ ਗੱਲ ਉਚੇਚੀ ਵਰਣਨਯੋਗ ਹੈ ਕਿ ਭਾਰਤ ਵਿਚ ਅਰਧ ਬੇਰੁਜ਼ਗਾਰੀ ਅਤੇ ਲੁਕੀ-ਛਿਪੀ ਬੇਰੁਜ਼ਗਾਰੀ ਪ੍ਰਤੱਖ ਬੇਰੁਜ਼ਗਾਰੀ ਤੋਂ ਕਿਤੇ ਜਿ਼ਆਦਾ ਹੈ। ਇਸ ਦਾ ਮਾਪ ਕਰਨਾ ਭਾਵੇਂ ਮੁਸ਼ਕਿਲ ਹੈ ਪਰ ਇਕ ਹੀ ਉਦਾਹਰਨ ਇਸ ਨੂੰ ਸਪਸ਼ਟ ਕਰ ਦਿੰਦੀ ਹੈ। ਭਾਰਤ ਦੀ 60 ਫ਼ੀਸਦੀ ਵਸੋਂ ਖੇਤੀ ’ਤੇ ਨਿਰਭਰ ਕਰਦੀ ਹੈ ਪਰ ਮੁਲਕ ਦੇ ਕੁੱਲ ਘਰੇਲੂ ਉਤਪਾਦਨ ਵਿਚ ਉਸ ਦਾ ਹਿੱਸਾ ਸਿਰਫ਼ 14 ਫ਼ੀਸਦੀ ਹੈ ਜਿਸ ਦਾ ਅਰਥ ਹੈ ਕਿ 60 ਫ਼ੀਸਦੀ ਵਸੋਂ ਦੇ ਹਿੱਸੇ ਸਿਰਫ਼ 14 ਫ਼ੀਸਦੀ ਆਮਦਨ ਆਉਂਦੀ ਹੈ ਜਦੋਂਕਿ ਬਾਕੀ 40 ਫ਼ੀਸਦੀ ਵਸੋਂ ਦੇ ਹਿੱਸੇ 86 ਫ਼ੀਸਦੀ ਆਮਦਨ ਆਉਂਦੀ ਹੈ। ਇਸ ਦਾ ਸਪੱਸ਼ਟ ਅਰਥ ਇਹ ਹੈ ਕਿ ਖੇਤੀ ਖੇਤਰ ਵਿਚ ਲੱਗੀ ਹੋਈ ਵਸੋਂ ਭਾਵੇਂ ਆਪਣੇ ਆਪ ਨੂੰ ਰੁਜ਼ਗਾਰ ’ਤੇ ਲੱਗਾ ਹੋਇਆ ਸਮਝਦੀ ਹੈ ਪਰ ਉਹ ਅਰਧ ਬੇਰੁਜ਼ਗਾਰੀ ਵੀ ਹੈ ਅਤੇ ਛੁਪੀ ਬੇਰੁਜ਼ਗਾਰੀ ਵਿਚ ਵੀ ਗ੍ਰਸਤ ਹੈ ਜਿਸ ਨੂੰ ਰੁਜ਼ਗਾਰ ਦੀ ਲੋੜ ਹੈ ਤਾਂ ਕਿ ਉਹ ਆਪਣੀ ਆਮਦਨ ਅਤੇ ਰਹਿਣ-ਸਹਿਣ ਦੇ ਮਿਆਰ ਵਿਚ ਵਾਧਾ ਕਰ ਸਕੇ। ਕਿਸੇ ਵੀ ਮੁਲਕ ਦੀ ਖ਼ੁਸ਼ਹਾਲੀ ਉਸ ਦੇ ਉਤਪਾਦਨ ’ਤੇ ਨਿਰਭਰ ਕਰਦੀ ਹੈ ਜਿਸ ਵਿਚ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਆਉਂਦਾ ਹੈ। ਇਹ ਉਤਪਾਦਨ ਰੁਜ਼ਗਾਰ ’ਤੇ ਨਿਰਭਰ ਕਰਦਾ ਹੈ। ਜਿੰਨਾ ਰੁਜ਼ਗਾਰ ਵੱਧ ਹੋਵੇਗਾ, ਓਨਾ ਹੀ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਵੱਧ ਹੋਵੇਗਾ ਤੇ ਓਨੀ ਹੀ ਖ਼ੁਸ਼ਹਾਲੀ ਹੋਵੇਗੀ। ਜਿਨ੍ਹਾਂ ਮੁਲਕਾਂ ਵਿਚ ਰੁਜ਼ਗਾਰ ਵੱਧ ਹੈ, ਉੱਥੇ ਖ਼ੁਸ਼ਹਾਲੀ ਹੈ। ਜਿੱਥੇ ਬੇਰੁਜ਼ਗਾਰੀ ਹੈ, ਉੱਥੇ ਬਦਹਾਲੀ ਹੈ। ਸਮਾਜਵਾਦੀ ਮੁਲਕਾਂ ਵਿਚ ਰੁਜ਼ਗਾਰ ਦਾ ਹਰ ਇਕ ਨੂੰ ਬੁਨਿਆਦੀ ਹੱਕ ਹੈ, ਹਰ ਇਕ ਨੂੰ ਰੁਜ਼ਗਾਰ ਦੇਣਾ ਸਰਕਾਰ ਦਾ ਮੁਢਲਾ ਫ਼ਰਜ਼ ਹੈ। ਜੇ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਉਹ ਸ਼ਖ਼ਸ ਅਦਾਲਤ ਵਿਚ ਜਾ ਕੇ ਆਪਣਾ ਹੱਕ ਅਤੇ ਰੁਜ਼ਗਾਰ ਲੈ ਸਕਦਾ ਹੈ। ਵਿਕਸਤ ਮੁਲਕਾਂ ਵਿਚ ਜੇ ਰੁਜ਼ਗਾਰ ਨਹੀਂ ਤਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ ਜਿਸ ਨਾਲ ਉਸ ਦੇ ਘਰ ਦਾ ਮਿਆਰ ਬਣਿਆ ਰਹਿੰਦਾ ਹੈ ਪਰ ਜਿੱਥੇ ਰੁਜ਼ਗਾਰ ਨਾ ਹੱਕ ਹੋਵੇ ਅਤੇ ਨਾ ਉਸ ਸਮੇਂ ਲਈ ਬੇਰੁਜ਼ਗਾਰੀ ਭੱਤਾ ਹੋਵੇ ਤਾਂ ਉੱਥੇ ਲੋਕਾਂ ਦੇ ਰਹਿਣ-ਸਹਿਣ ਦਾ ਮਿਆਰ ਬੇਰੁਜ਼ਗਾਰੀ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਉੱਥੇ ਰੁਜ਼ਗਾਰ ਇਕ ਹੱਕ ਨਹੀਂ ਸਗੋਂ ਇਕ ਰੱਬੀ ਰਹਿਮਤ ਹੈ ਪਰ ਇਸ ਰਹਿਮਤ ਦੇ ਨਾ ਮਿਲਣ ਦੀ ਹਾਲਤ ਵਿਚ ਸਿਰਫ਼ ਇਕ ਸ਼ਖ਼ਸ ਨੂੰ ਹੀ ਨਹੀਂ ਸਗੋਂ ਸਾਰੇ ਪਰਿਵਾਰ ਨੂੰ ਮੁਸੀਬਤਾਂ ਭੋਗਣੀਆਂ ਪੈਂਦੀਆਂ ਹਨ। ਬੇਰੁਜ਼ਗਾਰੀ ਦਾ ਇਕ ਹੀ ਮੁੱਖ ਕਾਰਨ ਹੈ ਕਿਰਤੀਆਂ ਦੀ ਪੂਰਤੀ ਜ਼ਿਆਦਾ ਪਰ ਮੰਗ ਘੱਟ। ਭਾਰਤ ਵਿਚ ਕਿਰਤੀਆਂ ਦੀ ਪੂਰਤੀ ਮੰਗ ਤੋਂ ਜ਼ਿਆਦਾ ਹੈ। ਇਸ ਲਈ ਕਿਰਤੀਆਂ ਦੀ ਪੂਰਤੀ ਤਾਂ ਘਟਾਈ ਨਹੀਂ ਜਾ ਸਕਦੀ, ਮੰਗ ਨੂੰ ਵਧਾਉਣਾ ਹੀ ਇਸ ਦਾ ਹੱਲ ਹੈ। 2006 ਵਿਚ ਜਦੋਂ ਪਿੰਡਾਂ ਵਿਚ ਪੰਚਾਇਤਾਂ ਵੱਲੋਂ ਸਾਲ ਵਿਚ 100 ਦਿਨ ਦਾ ਕੰਮ ਯਕੀਨੀ ਕੀਤਾ ਗਿਆ ਸੀ ਤਾਂ ਉਸ ਵਕਤ ਪੰਚਾਇਤਾਂ ਵੱਲੋਂ ਕੰਮ ਪੈਦਾ ਕੀਤੇ ਗਏ ਸਨ ਪਰ ਇੱਥੇ ਇਕ ਉਤਸ਼ਾਹਜਨਕ ਅਤੇ ਚੰਗਾ ਪ੍ਰਭਾਵ ਇਹ ਪਿਆ ਕਿ ਜਦੋਂ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਪੇਂਡੂ ਰੁਜ਼ਗਾਰ ਗਾਰੰਟੀ ਦੇ ਅਧੀਨ ਪਿੰਡਾਂ ਵਿਚ ਵੰਡੇ ਗਏ ਜਾਂ ਲੋਕਾਂ ਦੀ ਆਮਦਨ ਬਣੀ ਤਾਂ ਉਸ ਨਾਲ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਵਿਚ ਵਾਧਾ ਹੋਇਆ। ਉਸ ਨੇ ਹੋਰ ਰੁਜ਼ਗਾਰ ਪੈਦਾ ਕੀਤਾ ਤਾਂ ਕਿ ਉਹ ਵਸਤੂਆਂ ਅਤੇ ਸੇਵਾਵਾਂ ਪੈਦਾ ਕੀਤੀਆਂ ਜਾਣ ਜਿਨ੍ਹਾਂ ਦੀ ਉਹ ਲੋਕ ਮੰਗ ਕਰ ਰਹੇ ਹਨ। ਜੇ ਇਸ ਕੰਮ ਨੂੰ 100 ਦਿਨ ਦੀ ਬਜਾਇ ਵਧਾ ਕੇ 200 ਦਿਨ ਕੀਤਾ ਜਾਵੇ ਤਾਂ ਇਸ ਨਾਲ ਹੋਰ ਮੰਗ ਪੈਦਾ ਹੋਣ ਨਾਲ ਹੋਰ ਰੁਜ਼ਗਾਰ ਆਪਣੇ ਆਪ ਵਧੇਗਾ। ਸਾਡੇ ਮੁਲਕ ਦੀ ਸਮੁੱਚੀ ਮੰਗ ਘੱਟ ਹੈ ਅਤੇ ਓਨੀ ਨਹੀਂ ਜਿੰਨੀ ਹੋਣੀ ਚਾਹੀਦੀ ਹੈ। ਇਸ ਦੀ ਵਜ੍ਹਾ ਮੁਲਕ ਦੀ ਆਮਦਨ ਨਾ-ਬਰਾਬਰੀ ਹੈ ਅਤੇ ਇਹ ਆਮਦਨ ਨਾ-ਬਰਾਬਰੀ ਹੋਰ ਰੁਜ਼ਗਾਰ ਪੈਦਾ ਕਰਨ ਦੀ ਸਭ ਤੋਂ ਵੱਡੀ ਰੁਕਾਵਟ ਹੈ। ਇਕ ਤਰਫ਼ ਥੋੜ੍ਹੇ ਜਿਹੇ ਉਹ ਲੋਕ ਹਨ ਜਿਨ੍ਹਾਂ ਕੋਲ ਇੰਨਾ ਪੈਸਾ ਹੈ ਕਿ ਉਹ ਉਸ ਦਾ ਥੋੜ੍ਹਾ ਜਿਹਾ ਹਿੱਸਾ ਹੀ ਖ਼ਰਚ ਕਰਦੇ ਹਨ ਅਤੇ ਬਾਕੀ ਜਮ੍ਹਾਂ ਕਰ ਕੇ ਰੱਖਦੇ ਹਨ। ਇਉਂ ਇਹ ਪੈਸਾ ਪ੍ਰਵਾਹ ਵਿਚੋਂ ਨਿਕਲ ਜਾਂਦਾ ਹੈ। ਦੂਸਰੀ ਤਰਫ਼ ਉਹ ਲੋਕ ਜ਼ਿਆਦਾ ਹਨ ਜਿਨ੍ਹਾਂ ਦੀ ਆਮਦਨ ਇੰਨੀ ਘੱਟ ਹੈ ਕਿ ਉਹ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦੇ। ਜਦੋਂ ਉਹ ਵਸਤੂਆਂ ਖ਼ਰੀਦਦੇ ਹੀ ਨਹੀਂ ਤਾਂ ਹੋਰ ਨਹੀਂ ਬਣਦੀਆਂ ਜਿਸ ਲਈ ਹੋਰ ਰੁਜ਼ਗਾਰ ਦੀ ਲੋੜ ਹੀ ਨਹੀਂ ਪੈਂਦੀ ਸਗੋਂ ਰੁਜ਼ਗਾਰ ਹੋਰ ਘਟ ਜਾਂਦਾ ਹੈ। ਆਮਦਨ ਦੀ ਬਰਾਬਰੀ ਪੈਦਾ ਕਰਨ ਨਾਲ ਜਦੋਂ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਵਧੇਗੀ, ਉਸ ਵਕਤ ਰੁਜ਼ਗਾਰ ਵਧੇਗਾ। ਨਵਾਂ ਰੁਜ਼ਗਾਰ ਪੈਦਾ ਕਰਨ ਲਈ ਇਕ ਪੂਰਾ ਵਿਭਾਗ ਲੋੜੀਂਦਾ ਹੈ ਜਿਹੜਾ ਇਸ ਵਿਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੇ। ਬੇਰੁਜ਼ਗਾਰੀ ਸਮਾਜਵਾਦੀ ਅਤੇ ਵਿਕਸਤ ਮੁਲਕਾਂ

ਚੌਕਾਂ ’ਚ ਕਿਰਤੀਆਂ ਦੀਆਂ ਮੰਡੀਆਂ ਕਦੋਂ ਤੱਕ ?/ਡਾ. ਸ ਸ ਛੀਨਾ Read More »

ਕਿਸਾਨਾਂ ਵੱਲੋਂ ਪ੍ਰੋਟੈੱਸਟ ਦੀ ਥਾਂ ਬਦਲਣ ਤੇ ਜਥਾ ਛੋਟਾ ਕਰਨ ਤੋਂ ਨਾਂਹ

ਨਵੀਂ ਦਿੱਲੀ : ਪੁਲਸ ਨੇ ਐਤਵਾਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਪੱਤਰ ਲਿਖ ਕੇ ਕਿਹਾ ਕਿ ਕਿਸਾਨਾਂ ਵੱਲੋਂ 22 ਜੁਲਾਈ ਤੋਂ ਸੰਸਦ ਵੱਲ ਮਾਰਚ ਦੇ ਮੱਦੇਨਜ਼ਰ ਉਹ ਆਪਣੇ 7 ਸਟੇਸ਼ਨਾਂ ‘ਤੇ ਖਾਸ ਨਜ਼ਰ ਰੱਖੇ | ਜੇ ਲੋੜ ਸਮਝੇ ਤਾਂ ਜਨਪਥ, ਲੋਕ ਕਲਿਆਣ ਮਾਰਗ, ਪਟੇਲ ਚੌਕ, ਰਾਜੀਵ ਚੌਕ, ਸੈਂਟਰਲ ਸੈਕਰੇਟੇਰਿਅਟ, ਮੰਡੀ ਹਾਊਸ ਤੇ ਉਦਯੋਗ ਭਵਨ ਸਟੇਸ਼ਨਾਂ ਨੂੰ ਬੰਦ ਕਰ ਦੇਵੇ | ਪੁਲਸ ਨੇ ਇਹ ਪੱਤਰ ਕਿਸਾਨਾਂ ਆਗੂਆਂ ਨਾਲ ਸਿੰਘੂ ਬਾਰਡਰ ਨੇੜੇ ਗੱਲਬਾਤ ਤੋਂ ਬਾਅਦ ਭੇਜਿਆ ਹੈ | ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਰੀਬ 8 ਮਹੀਨਿਆਂ ਤੋਂ ਦੇਸ਼-ਭਰ ਵਿਚ ਅੰਦੋਲਨ ਕਰ ਰਹੇ ਹਨ ਤੇ ਹੁਣ ਉਨ੍ਹਾਂ ਸੰਸਦ ਦੇ ਮਾਨਸੂਨ ਅਜਲਾਸ ਦੌਰਾਨ ਉਧਰ ਮਾਰਚ ਕਰਨ ਦਾ ਫੈਸਲਾ ਕੀਤਾ ਹੈ | ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ—ਅਸੀਂ ਦਿੱਲੀ ਪੁਲਸ ਨੂੰ ਦੱਸਿਆ ਹੈ ਕਿ ਰੋਜ਼ਾਨਾ 200 ਕਿਸਾਨ ਸਿੰਘੂ ਬਾਰਡਰ ਤੋਂ ਸੰਸਦ ਵੱਲ ਮਾਰਚ ਕਰਨਗੇ | ਹਰੇਕ ਵਿਅਕਤੀ ਦੇ ਪਛਾਣ ਬੈਜ ਲੱਗਾ ਹੋਵੇਗਾ | ਅਸੀਂ ਪ੍ਰੋਟੈੱਸਟਰਾਂ ਦੀ ਸਰਕਾਰ ਨੂੰ ਲਿਸਟ ਦੇਵਾਂਗੇ | ਪੁਲਸ ਨੇ ਸਾਨੂੰ ਪ੍ਰੋਟੈੱਸਟਰਾਂ ਦੀ ਗਿਣਤੀ ਘਟਾਉਣ ਤੇ ਪ੍ਰੋਟੈੱਸਟ ਸੰਸਦ ਦੀ ਥਾਂ ਕਿਤੇ ਹੋਰ ਕਰਨ ਲਈ ਕਿਹਾ, ਪਰ ਅਸੀਂ ਨਾਂਹ ਕਰ ਦਿੱਤੀ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਪਿਛਲੇ ਹਫਤੇ ਕਿਹਾ ਸੀ ਕਿ ਮਾਰਚ ਪੁਰਅਮਨ ਹੋਵੇਗਾ | ਉਹ ਸੰਸਦ ਦੇ ਬਾਹਰ ਧਰਨੇ ‘ਤੇ ਬੈਠਣਗੇ | ਕਿਸਾਨ 26 ਨਵੰਬਰ ਤੋਂ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਹਨ | ਸਰਕਾਰ ਨਾਲ ਹੋਈਆਂ ਗੱਲਾਂਬਾਤਾਂ ਵਿਚ ਮਸਲੇ ਦਾ ਹੱਲ ਨਹੀਂ ਨਿਕਲਿਆ | ਸਰਕਾਰ ਕਾਨੂੰਨ ਵਾਪਸ ਨਾ ਲੈਣ ‘ਤੇ ਅੜੀ ਹੋਈ ਹੈ, ਜਦਕਿ ਕਿਸਾਨ ਕਹਿ ਰਹੇ ਹਨ ਕਿ ਉਹ ਕਾਨੂੰਨ ਵਾਪਸ ਕਰਵਾ ਕੇ ਹੀ ਪਰਤਣਗੇ

ਕਿਸਾਨਾਂ ਵੱਲੋਂ ਪ੍ਰੋਟੈੱਸਟ ਦੀ ਥਾਂ ਬਦਲਣ ਤੇ ਜਥਾ ਛੋਟਾ ਕਰਨ ਤੋਂ ਨਾਂਹ Read More »

ਤੈਨੂੰ ਕਾਹਦਾ ਚਾਅ ਚੜ੍ਹਿਆ..!

  ਚੰਡੀਗੜ੍ਹ, 20 ਜੁਲਾਈ- ਕੋਈ ਕਹੇਗਾ, ਗੁਰੂ ਛਾਇਆ, ਕੋਈ ਕਹੇਗਾ, ਸਿੱਧੂ ਆਇਆ, ਨਵੀਆਂ ਗੁੱਡੀਆਂ ਨਵੇਂ ਪਟੋਲੇ, ਨਵਾਂ ਐਡੀਸ਼ਨ ਲੈ ਕੇ ਆਇਆ। ਦਿੱਲੀਓਂ ਆਈ ਖ਼ਬਰ, ਦਸੌਂਧਾ ਸਿਓਂ ਨੇ ਭੰਗੜਾ ਪਾਇਆ, ਖਿਝ ਕੇ ਘਰ ਵਾਲੀ ਬੋਲੀ, ‘ਤੈਨੂੰ ਕਾਹਦਾ ਚਾਅ ਚੜ੍ਹਿਆ।’ ਦਸੌਂਧਾ ਸਿੰਘ ਉਦੋਂ ਵੀ ਮੀਰਾ ਤੋਂ ਵੱਧ ਨੱਚਿਆ ਸੀ, ਜਦ ਹੱਥ ’ਚ ਖੂੰਡਾ ਲੈ ਅਮਰਿੰਦਰ ਗੱਜਿਆ ਸੀ। ਜੈਕਾਰੇ ਉਦੋਂ ਵੀ ਛੱਡੇ, ਜਦੋਂ ਅਮਰਿੰਦਰ ਬੋਲੇ ਸੀ, ‘ਆਹ ਗੁਟਕਾ ਸਾਹਿਬ ਦੀ ਸਹੁੰ..!’ ਰਾਜਨੇਤਾ ਹਮੇਸ਼ਾ ਅਗਲੀ ਚੋਣ ਬਾਰੇ ਸੋਚਦੈ, ਭਲਾ ਨੇਤਾ ਅਗਲੀ ਪੀੜੀ ਬਾਰੇ। ਪ੍ਰਸ਼ਾਂਤ ਕਿਸ਼ੋਰ ਨੇ, ਜ਼ਰੂਰ ਕੁਝ ਸੋਚ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਐ। ਲਓ ਜੀ! ਹੁਣ ਸ਼ੇਰ ਨਹੀਂ, ਬੱਬਰ ਸ਼ੇਰ ਆਇਐ। ਜਤਿੰਦਰ ਪੰਨੂ ਖਿਝ ਕੇ ਬੋਲੇ, ‘ਪੰਜਾਬ ਕੋਈ ਜੰਗਲ ਨਹੀਂ।’ ਪਹਿਲਾਂ ਇੱਕ ਲਤੀਫ਼ਾ ਹੋ ਜੇ। ਲਾਲੂ ਪ੍ਰਸ਼ਾਦ ਉਦੋਂ ਮੁੱਖ ਮੰਤਰੀ ਸਨ। ਜਾਪਾਨੀ ਆਗੂ ਪੂਰਾ ਬਿਹਾਰ ਘੁੰਮ ਕੇ ਬੋਲੇ, ‘ਮਿਸਟਰ ਲਾਲੂ! ਸਾਨੂੰ ਸਿਰਫ਼ ਛੇ ਮਹੀਨੇ ਲਈ ਬਿਹਾਰ ਦਿਓ, ਅਸੀਂ ਜਾਪਾਨ ਬਣਾ ਦਿਆਂਗੇ।’ ਲਾਲੂ ਦਾ ਆਤਮਵਿਸ਼ਵਾਸ ਵੇਖੋ, ‘ਜਾਪਾਨੀ ਬਾਬੂ! ਸਾਨੂੰ ਛੇ ਦਿਨਾਂ ਲਈ ਹੀ ਜਾਪਾਨ ਦੇ ਦਿਓ, ਅਸੀਂ ਬਿਹਾਰ ਬਣਾ ਦਿਆਂਗੇ।’ ‘ਬੱਦਲ ਚੜ੍ਹਿਆ ਚੰਬਲੋਂ, ਡੰਗਰ ਵੱਛੇ ਸਾਂਭ’ਲੋ।’ ਨਵੇਂ ਪ੍ਰਧਾਨ ਸਿੱਧੂ ਨੂੰ ਕੰਨ ’ਚ ਦੱਸੋ, ਪੰਜਾਬ ਕਿਹੋ ਜੇਹਾ ਬਣਾਉਣੈ। ਫੇਰ ਚਾਹੇ ਘੁਰਾੜੇ ਮਾਰਿਓਂ। ਅਠਾਰਾਂ ਮੁੱਦੇ ਆਹ ਛੇਆਂ ਮਹੀਨਿਆਂ ’ਚ ਪੂਰੇ ਕਰਾਊਂ। ਸਰਦਾਰ ਭਗਵੰਤ ਸਿੰਘ ਦਾ ਇਮਾਨੀ ਮੁੰਡਾ ਸਭ ਨੂੰ ਭਾਜੜ ਪਾਊ। ਬੱਸ ਹੁਣ ਸਿਹਰਾਬੰਦੀ ਹੋਣੀ ਐ। ਕਾਂਗਰਸੀ ਵਿਹੜੇ ਕੜਾਹੀ ਚੜ੍ਹੀ ਹੈ। ਦਿਨ ਸ਼ਗਨਾਂ ਦਾ ਆਇਐ, ਨਾਲੇ ਪਰੀਹੇ ਵੀ। ਬਰਾਤ ਦੀ ਤਿਆਰੀ ਸੀ, ਆਹ ਅਮਰਿੰਦਰ ਸਿਓਂ ਐਵੇਂ ‘ਫੁੱਫੜ’ ਬਣ ਬੈਠਾ ਸੀ। ਅਖ਼ੇ, ਪਹਿਲਾਂ ਸਿੱਧੂ ਮੁਆਫ਼ੀ ਮੰਗੇ, ਐਂ ਬਰਾਤ ਕਿਵੇਂ ਚੜੂ। ‘ਰੱਬ ਬੰਦੇ ਦੀਆਂ ਸਕੀਮਾਂ ’ਤੇ ਹੱਸਦੈ।’ ਪ੍ਰਤਾਪ ਬਾਜਵਾ ਸਿੱਧੇ ਅਮਰਿੰਦਰ ਕੋਲ ਘਰੇ ਗਏ। ਦੋਹੇਂ ਆਗੂ ਖੁਸ਼ਨੁਮਾ ਅੰਦਾਜ਼ ’ਚ ਬੈਠੇ, ਚਿੱਟੇ ਦੁੱਧ ਵਰਗੇ ਲਿਬਾਸ, ਮਜ਼ਾਲ ਐ ਕੋਈ ਦਾਗ਼ ਦਿਖ’ਜੇ। ‘ਬੇਰੀਆਂ ਦੇ ਬੇਰ ਪੱਕਗੇ, ਰੁੱਤ ਯਾਰੀਆਂ ਲਾਉਣ ਦੀ ਆਈ।’ ਕੋਈ ਲੱਖ ਕਹੇ, ਸਿੱਧੂ ਨੂੰ ਮਿਲਣੈ ਔਖੇ। ਔਹ ਦੇਖੋ, ਕਿਵੇਂ ਸ਼ਰੀਕੇ ਕਬੀਲੇ ’ਚ ਪੈਰੀਂ ਹੱਥ ਲਾਉਂਦਾ ਫਿਰਦੈ। ਏਨੀ ਨਿਮਰਤਾ, ਰਹੇ ਰੱਬ ਦਾ ਨਾਂ। ਮਸੀਹਾ ਬਣਨਾ ਹੋਵੇ, ਸਲੀਬ ਆਪ ਚੁੱਕਣੀ ਪੈਂਦੀ ਹੈ। ਟਕਸਾਲੀ ਬਾਬੇ ‘ਸਿੱਧੂ’ ਦੇ ਦਰਸ਼ਨ-ਦੀਦਾਰੇ ਕਰ ਧੰਨ ਹੋ ਗਏ। ਅਮਰਿੰਦਰ ਕਹਿੰਦਾ, ‘ਪਹਿਲਾਂ ਮੁਆਫ਼ੀ ਮੰਗੋ, ਮਗਰੋਂ ਦਰਸ਼ਨ ਦਿਆਂਗੇ।’ ਨਵਜੋਤ ਨੂੰ ਸੁਰਮਾ ਪਾਉਣਾ, ਨਾਲੇ ਮਟਕਾਉਣਾ ਵੀ ਆਉਂਦੈ। ਸੁਰਮਚੂ ਪਰਗਟ ਸਿੰਘ ਫੜੀ ਖੜ੍ਹੈ, ਲੱਗਦੇ ਹੁਣ ਰੁੱਸੇ ‘ਫੁੱਫੜ’ ਨੂੰ ਕੀਹਨੇ ਮਨਾਉਣੈ। ਗਲੀ ’ਚ ਭਗਵੰਤ ਮਾਨ ਗੇੜੇ ਮਾਰਦਾ ਫਿਰਦੈ, ਹੱਥ ’ਚ ਖੁਰਚਣੈ, ਅਖ਼ੇ ਟਵੀਟਾਂ ਦਾ ਹਿਸਾਬ ਲਵਾਂਗੇ। ਲੜਾਈ ਸਿੱਧੂਆਂ ਦੀ, ਮਾਨ ਐਵੇਂ ਟੰਗ ਅੜਾ ਰਿਹੈ। ਨਵਜੋਤ ਵੀ ਸਿੱਧੂ, ਅਮਰਿੰਦਰ ਵੀ ਸਿੱਧੂ, ਦੋਵੇਂ ਪਟਿਆਲੇ ਦੇ, ਇੱਕ ਪਜਾਮੀ ਪਾਉਂਦੈ, ਦੂਜਾ ਸਲਵਾਰ। ਇੱਕ ਕੁਰਸੀ ਬਚਾਉਣ ਲਈ, ਦੂਜਾ ਪਾਉਣ ਲਈ ਲੜ ਰਿਹੈ। ਇੱਕ ਸਿੱਧੂ ਘੱਟ ਬੋਲਦੈ, ਦੂਜਾ ਬੋਲਣੋਂ ਨਹੀਂ ਹਟਦਾ। ਜਦੋਂ ਨਵਜੋਤ ਕਾਂਗਰਸੀ ਸਜੇ, ਉਦੋਂ ਅਮਰਿੰਦਰ ਕੋਲ ਝੁਕ ਕੇ ਬੋਲੇ ‘ਡੈਡੀ ਜੀ ਪੈਰੀਂ ਪੈਣੈ।’ ਵੱਡੇ ਬਾਦਲ ਫੌਰੀ ਬੋਲੇ, ‘ਸਿੱਧੂ ਮੈਨੂੰ ਵੀ ਪਿਓ ਕਹਿੰਦਾ ਹੁੰਦਾ ਸੀ।’ ਬਾਦਲਾਂ ਨੂੰ ਸਿੱਧੂ ਬਹੁਤ ਪੈਂਦੈ, ਪੈਰੀਂ ਪੈਣ ਵਾਲਾ ਸਿੱਧੂ ਕਦੇ ਕੁਰਸੀ ਨੂੰ ਪਊ, ਅਮਰਿੰਦਰ ਦੇ ਕਿੱਥੇ ਚੇਤੇ ਸੀ। ‘ਸ਼ਰੀਕ ਤਾਂ ਮਿੱਟੀ ਦਾ ਮਾਣ ਨਹੀਂ ਹੁੰਦਾ।’ ਢੋਲੀ ਆਖਦੇ ਨੇ, ਸਾਨੂੰ ਘਾਟਾ ਪੈ ਰਿਹੈ, ਬਰਾਤ ਚੜ੍ਹਾਓ, ਗੱਲ ਮੁਕਾਓ। ਹਾਈਕਮਾਨ ਨੇ ਤਾਂ ਮੁਕਾ’ਤੀ, ਹੁਣ ਵਜਾਓ ਢੋਲ। ‘ਤੁਹਾਡੀ ਬੁੱਧੀ ਹੀ ਤੁਹਾਡੀ ਗੁਰੂ ਹੁੰਦੀ ਹੈ।’ ਟਵੀਟਾਂ ’ਤੇ ਨਵਜੋਤ ਨੇ ਮੁਆਫ਼ੀ ਮੰਗੀ ਤਾਂ ਕਿਤੇ ਪੰਗਾ ਨਾ ਪੈ ਜਾਏ। ਪੰਜਾਬ ਜ਼ਰੂਰ ਗਲ਼ ਪੈ ਸਕਦੈ, ਮੁਆਫ਼ੀ ਦਾ ਮਤਲਬ ਬੇਅਦਬੀ ਦੇ ਮਾਮਲੇ, ਨਸ਼ਿਆਂ ਅਤੇ ਮਾਫੀਏ ਦੇ ਖ਼ਾਤਮੇ ਤੋਂ ਮੁਕਰਨਾ। ਖੁਸ਼ੀ ਦੀ ਲਹਿਰ ਸ਼ੰਭੂ ਖੜ੍ਹੀ ਐ, ਅਖ਼ੇ ਕਰੋ ਸਿਹਰਾਬੰਦੀ, ਮੈਂ ਦੌੜਨੈ। ਕਿਸੇ ਪੇਂਡੂ ਘਰ ’ਚ ਪੋਤਰਾ ਟੀਵੀ ’ਤੇ ਸਿੱਧੂ ਨੂੰ ਵੇਖ ਬੋਲਿਆ, ਦਾਦੀ-ਦਾਦੀ! ਔਹ ਵੇਖੋ ‘ਟਵੀਟਾਂ ਵਾਲਾ’। ਅਨਪੜ੍ਹ ਦਾਦੀ, ਸਿੱਧੂ ਦੇ ਹੱਥਾਂ ਤੇ ਲਾਲ ਖੰਬਣੀਆਂ ਦੇਖ ਬੋਲੀ… ‘ਏਹ ਤਬੀਤਾਂ ਵਾਲਾ ਬਾਬਾ ਕੌਣ ਐ।’ ਕੋਲ ਖੜ੍ਹ ਅਮਲੀ ਨੇ ਮਸ਼ਕਰੀ ਕੀਤੀ। ਅੰਬੋ! ਪੰਜਾਬ ਨੇ ਜਦੋਂ ਤੋਂ ਟੂਣਾ ਟੱਪਿਐ, ਓਪਰੀ ਕਸਰ ਚਿੰਬੜੀ ਐ, ਸੁੱਕ ਕੇ ਤੀਲਾ ਬਣਿਐ। ਹੁਣ ਤਬੀਤਾਂ ਵਾਲਾ ਯਾਨਿ ਕਿ ਨਵਾਂ ਪ੍ਰਧਾਨ ਨਵਜੋਤ ਸਿੱਧੂ ਹਥੌਲ਼ਾ ਪਾਊ। ‘ਅੱਗੇ ਤੇਰੇ ਭਾਗ ਲੱਛੀਏ।’ ਪੰਜਾਬੀ ਮਾਵਾਂ ਨੇ ਪੁੱਤ ‘ਵਰਕਰ’ ਬਣਾਉਣ ਲਈ ਨਹੀਂ ਜੰਮੇ। ਹੁਣ ਕਹੋਗੇ ‘ਚੱਕ ਦਿਓ ਫੱਟੇ, ਨੱਪ ਦਿਓ ਕਿੱਲੀ।’ ਸਿੱਧੂ ਸਾਹਬ! ਫਿਕਰ ਛੱਡੋ, ਜ਼ਰੂਰ ਠੋਕਣਗੇ ਤਾਲੀ। ਪਿਆਰਿਓ! ਨਾਅਰੇ ਲਾਇਓ… ਜਦੋਂ ਸਸਤੀ ਬਿਜਲੀ ਦੇ ਲਾਟੂ ਜਗੇ। ਭੰਗੜੇ ਪਾਇਓ… ਜਦੋਂ ਹੱਥਾਂ ਨੂੰ ਰੁਜ਼ਗਾਰ ਮਿਲੇ। ਮਿੱਠਾ ਵੀ ਖਾਇਓ… ਜਦ ਨਸ਼ੇ ਮੁੱਕ ਗਏ। ਸ਼ੁਕਰ ਮਨਾਇਓ… ਜਦ ਬੇਅਦਬੀ ਦੇ ਦੋਸ਼ੀ ਫੜੇ। ਢੋਲੇ ਦੀਆਂ ਲਾਇਓ… ਜਦ ਸੱਥਰ ਵਿਛਣੋਂ ਰੁਕ ਗਏ। ਢੋਲ ਵਜਾਇਓ… ਜਦ ਰਾਮ ਰਾਜ ਆਇਐ। ‘ਰਾਹਾਂ ਨੂੰ ਉਲ੍ਹਾਮੇ ਦੇਣ ਨਾਲੋਂ ਆਪ ਤੇਜ਼ ਤੁਰੋ।’ ਪੰਜਾਬ ਤੋਂ ਭੁੱਲ ਹੋਈ ਐ, ਹੁਣ ਪਛਤਾ ਰਿਹੈ। ਕਿਤੇ ਪ੍ਰਧਾਨ ਜੀ ਨੂੰ 25 ਸਾਲ ਦਿੱਤੇ ਹੁੰਦੇ, ਨਕਸ਼ਾ ਬਦਲ ਜਾਂਦਾ। ਜਾਪਾਨੀ ਵੀ ਸੋੋਚਦੇ, ਬਈ! ਅਸੀਂ ਪੰਜਾਹ ਸਾਲ ਪਿੱਛੇ ਕਿਵੇਂ ਪੈ ਗਏ। ‘ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਐ।’ ਨਵਜੋਤ ਸਿੱਧੂ ਬਰੈਂਡ ਨਿਊ ਪ੍ਰਧਾਨ ਨੇ। ਅੰਤਾਂ ਦਾ ਜਜ਼ਬੈ, ਸੱਚੀ ਗੱਲ ਤੋਂ, ਮਜ਼ਾਲ ਐ ਪਿਛਾਂਹ ਹਟਣ। ਥੋਡੇ ਉਦੋਂ ਮੱਥੇ ਲੱਗਣਗੇ, ਜਦੋਂ ਟਵੀਟਾਂ ਵਾਲੇ 18 ਨੁਕਤੇ ਅਮਰਿੰਦਰ ਤੋਂ ਪੂਰੇ ਕਰਾ ਲਏ। ਕਿਸਾਨ ਜ਼ਿੰਦਗੀ ਦੀ ਜ਼ੀਰੋ ਲਾਈਨ ’ਤੇ ਬੈਠੈ। ਜੰਗ ਪੈਲ਼ੀਆਂ ਲਈ ਹੈ। ਉਪਰੋਂ ਘਰਾਂ ਦੇ ਉਜਾੜੇ ਦਾ ਤੌਖਲੈ, ਅੱਖਾਂ ਵਿੱਚ ਪਾ ਅੱਖਾਂ, ਦਿੱਲੀ ਵੱਲ ਦੇਖ ਰਿਹੈ। ਅੰਨਦਾਤਾ ਭਾਜੀ ਮੋੜਨ ਤੁਰਿਐ। ਜਾਗੇ ਲੋਕ ਦਿੱਲੀ ਬੈਠੇ ਨੇ। ਸੁੱਤਿਆਂ ਦਾ ਕਰੀਏ! ਜੋ ਸਿਆਸੀ ਰੈਲੀਆਂ ’ਚ ਹੇਕਾਂ ਲਾਉਣਗੇ… ਜਿੱਤੂਗਾ ਬਈ ਜਿੱਤੂਗਾ! ਕੋਈ ਗਾ ਰਿਹੈ… ‘ਤਖ਼ਤੇ ਨਹੀਂ ਪਲਟਾਉਣੇ ਸੱਜਣਾਂ, ਵਿਕੀਆਂ ਵੋਟਾਂ ਨੇ।’ ਦਰਅਸਲ, ਜਦੋਂ ਰੱਬ ਨੇ ਅਕਲ ਵੰਡੀ, ਏਹ ਤਖ਼ਤੇ ਉਹਲੇ ਲੁਕ ਗਏ। ਕਿਤੇ ਅਕਲ ਬਦਾਮ ਛਕਣ ਨਾਲ ਆਉਂਦੀ, ਐੱਨਆਰਆਈ ਭਰਾਵਾਂ ਨੂੰ ਆਖਦਾ, ਬਈ! ਐਤਕੀ ਬਦਾਮਾਂ ਦੇ ਜਹਾਜ਼ ਭੇਜੋ। ਪੰਜਾਬ ਦੀ ਹਾਲਤ ਤਾਂ ਚੁੰਨੀ ਚੜ੍ਹਾਉਣ ਵਾਲੀ ਬਣੀ ਐ। ਕਾਂਗਰਸੀ ਹੁਣ ਸਿਹਰਾਬੰਦੀ ’ਚ ਜੁਟਣਗੇ। ਪ੍ਰਧਾਨ ਸਿੱਧੂ ਅੱਗੇ ਕੰਡੇ ਹੀ ਕੰਡੇ ਹਨ। ਦੋ ਦਿਨਾਂ ਤੋਂ ਚੁਗਣੇ ਸ਼ੁਰੂ ਕੀਤੇ ਨੇ। ਇੱਧਰ, ਘਾਹੀ ਘਾਹ ਖੋਤ ਰਹੇ ਨੇ। ਕਾਲੇ ਝੰਡਿਆਂ ਦਾ ਪਿੰਡਾਂ ’ਚ ਹੜ੍ਹ ਆਇਐ, ਨੇਤਾ ਕਿਧਰ ਜਾਣ। ਜਾਂਦੇ-ਜਾਂਦੇ ਇੱਕ ਲਤੀਫ਼ਾ ਹੋਰ ਜੋ ਕਿਸੇ ਦੋਸਤ ਨੇ ਸੁੁਣਾਇਐ। ‘ਕਿਸਾਨਾਂ ਦੀ ਕੁੱਟ ਤੋਂ ਅੱਕੇ ਗਿੱਦੜਾਂ ਨੇ ਸਭਾ ਬੁਲਾਈ। ਵੱਡੀ ਉਮਰ ਦੇ ਗਿੱਦੜ ਨੂੰ ਪ੍ਰਧਾਨ ਚੁਣਿਆ ਗਿਆ। ਪਛਾਣ ਵਜੋਂ ਪੂਛ ’ਤੇ ਛੱਜ ਬੰਨ’ਤਾ। ਖੇਤਾਂ ’ਤੇ ਹੱਲਾ ਬੋਲਿਆ, ਅੱਗਿਓਂ ਕਿਸਾਨ ਪੈ ਨਿਕਲੇ। ਗਿੱਦੜ ਖੱਡਾਂ ’ਚ ਵੜ ਗਏ। ਪ੍ਰਧਾਨ ਜੀ, ਖੁੱਡ ’ਚ ਵੜਨ ਲੱਗੇ, ਪਿੱਛੋਂ ਛੱਜ ਫਸ ਗਿਆ। ਕਿਸਾਨਾਂ ਨੇ ਪ੍ਰਧਾਨ ਨੂੰ ਛੱਜ ਤੋਂ ਫੜ ਕੇ ਧੂਹ ਲਿਆ, ਕੁੱਟ-ਕੁੱਟ ਕਰ’ਤਾ ਬੁਰਾ ਹਾਲ। ਕਿਸਾਨ ਗਏ ਤਾਂ ਖੁੱਡਾਂ ’ਚੋਂ ਨਿਕਲੇ ਗਿੱਦੜਾਂ ਨੇ ‘ਪ੍ਰਧਾਨ’ ਦਾ ਹਾਲ ਦੇਖ ਕਿਹਾ, ਜਨਾਬ! ਸਿਆਣੇ-ਬਿਆਣੇ ਹੋ, ਭੱਜ ਕੇ ਖੁੱਡ ’ਚ ਵੜਦੇ, ਆਹ ਕੀ ਹਾਲ ਬਣਾਇਐ। ਅੱਗਿਓਂ ਪ੍ਰਧਾਨ ਜੀ ਬੋਲੇ, ਵੜਦਾ ਕਿਵੇਂ, ਆਹ ਪਿੱਛੇ ਜਿਹੜਾ ਪ੍ਰਧਾਨਗੀ ਦਾ ਛੱਜ ਬੰਨਿਐ, ਏਹ ਵੜਨ ਨਹੀਂ ਦਿੰਦਾ।

ਤੈਨੂੰ ਕਾਹਦਾ ਚਾਅ ਚੜ੍ਹਿਆ..! Read More »

ਭਾਰਤ ਵਿਚ 2014 ਤੋਂ 2019 ਵਿਚਾਲੇ ਦੇਸ਼ਧ੍ਰੋਹ ਦੇ 326 ਕੇਸ ਦਰਜ

ਨਵੀਂ ਦਿੱਲੀ, 20 ਜੁਲਾਈ ਭਾਰਤ ਵਿਚ ਵਿਵਾਦਤ ਬਸਤੀਵਾਦੀ ਯੁੱਗ ਦੇ ਸਜ਼ਾ ਦੇਣ ਵਾਲੇ ਕਾਨੂੰਨ ਤਹਿਤ ਸਾਲ 2014 ਤੋਂ 2019 ਵਿਚਾਲੇ ਦੇਸ਼ਧ੍ਰੋਹ ਦੇ ਕੁੱਲ 326 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਸਿਰਫ਼ ਛੇ ਵਿਅਕਤੀਆਂ ਨੂੰ ਸਜ਼ਾ ਹੋਈ। ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਮਹਿਸੂਸ ਕੀਤਾ ਸੀ ਕਿ ਆਈਪੀਸੀ ਦੀ ਧਾਰਾ 124 (ਏ) ਜੋ ਕਿ ਦੇਸ਼ਧ੍ਰੋਹ ਦਾ ਜੁਰਮ ਬਣਦਾ ਹੈ, ਦਾ ਵੱਡੀ ਪੱਧਰ ’ਤੇ ਗ਼ਲਤ ਇਸਤੇਮਾਲ ਹੋ ਰਿਹਾ ਹੈ। ਸਿਖ਼ਰਲੀ ਅਦਾਲਤ ਨੇ ਭਾਰਤ ਸਕਰਾਰ ਨੂੰ ਕਿਹਾ ਸੀ ਕਿ ਆਜ਼ਾਦੀ ਅੰਦੋਲਨ ਨੂੰ ਕੁਚਲਣ ਲਈ ਮਹਾਤਮਾ ਗਾਂਧੀ ਵਰਗੇ ਲੋਕਾਂ ਨੂੰ ਚੁੱਪ ਕਰਵਾਉਣ ਵਾਸਤੇ ਬਰਤਾਨਵੀ ਸ਼ਾਸਨ ਵੱਲੋਂ ਇਸਤੇਮਾਲ ਕੀਤੇ ਗਏ ਇਸ ਕਾਨੂੰਨ ਨੂੰ ਰੱਦ ਕਿਉਂ ਨਹੀਂ ਕੀਤਾ ਜਾ ਰਿਹਾ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਾਲ 2014 ਤੋਂ 2019 ਵਿਚਾਲੇ ਦੇਸ਼ ਵਿਚ ਦੇਸ਼ਧ੍ਰੋਹ ਕਾਨੂੰਨ ਤਹਿਤ ਕੁੱਲ 326 ਕੇਸ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 54 ਕੇਸ ਅਸਾਮ ਵਿਚ ਦਰਜ ਹੋਏ ਹਨ। ਇਨ੍ਹਾਂ ਕੁੱਲ ਕੇਸਾਂ ਵਿੱਚੋਂ 141 ਮਾਮਲਿਆਂ ਵਿਚ ਦੋਸ਼ ਪੱਤਰ ਦਾਖ਼ਲ ਹੋਏ ਹਨ ਜਦਕਿ ਛੇ ਸਾਲਾਂ ਦੌਰਾਨ ਇਸ ਜੁਰਮ ਲਈ ਸਜ਼ਾ ਸਿਰਫ਼ ਛੇ ਵਿਅਕਤੀਆਂ ਨੂੰ ਹੀ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 2020 ਦੇ ਅੰਕੜੇ ਅਜੇ ਗ੍ਰਹਿ ਮੰਤਰਾਲੇ ਵੱਲੋਂ ਅਪਡੇਟ ਨਹੀਂ ਕੀਤੇ ਗਏ ਹਨ। ਅੰਕੜੇ ਦੱਸਦੇ ਹਨ ਕਿ ਅਸਾਮ ਵਿਚ ਦਰਜ ਹੋਏ ਦੇਸ਼ਧ੍ਰੋਹ ਦੇ 54 ਕੇਸਾਂ ਵਿੱਚੋਂ 26 ਮਾਮਲਿਆਂ ’ਚ ਦੋਸ਼ ਪੱਤਰ ਦਾਖ਼ਲ ਹੋਏ ਹਨ ਅਤੇ 25 ਕੇਸਾਂ ਵਿਚ ਟਰਾਇਲ ਪੂਰਾ ਹੋਇਆ ਹੈ। ਹਾਲਾਂਕਿ, ਸਾਲ 2014 ਤੋਂ 2019 ਵਿਚਾਲੇ ਸੂਬੇ ਵਿਚ ਇਕ ਵੀ ਮਾਮਲੇ ਵਿਚ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਇਨ੍ਹਾਂ ਛੇ ਸਾਲਾਂ ਦੌਰਾਨ ਪੰਜਾਬ (2015 ’ਚ), ਮਹਾਰਾਸ਼ਟਰ (2015) ਤੇ ਉੱਤਰਾਖੰਡ (2017) ਵਿਚ ਦੇਸ਼ਧ੍ਰੋਹ ਦਾ ਇਕ-ਇਕ ਕੇਸ ਦਰਜ ਹੋਇਆ ਜਦਕਿ ਹਰਿਆਣਾ ਵਿਚ ਦੇਸ਼ਧ੍ਰੋਹ ਕਾਨੂੰਨ ਤਹਿਤ 31 ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ 19 ਮਾਮਲਿਆਂ ’ਚ ਦੋਸ਼ ਪੱਤਰ ਦਾਖ਼ਲ ਹੋਏ ਅਤੇ ਛੇ ਕੇਸਾਂ ਵਿਚ ਅਦਾਲਤੀ ਕਾਰਵਾਈ ਪੂਰੀ ਹੋਈ ਜਿਨ੍ਹਾਂ ’ਚ ਸਿਰਫ਼ ਇਕ ਵਿਅਕਤੀ ਨੂੰ ਹੀ ਦੋਸ਼ੀ ਠਹਿਰਾਇਆ ਗਿਆ। ਇਸੇ ਤਰ੍ਹਾਂ ਝਾਰਖੰਡ ਵਿਚ ਇਸ ਕਾਨੂੰਨ ਤਹਿਤ ਛੇ ਸਾਲਾਂ ਵਿਚ 40 ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿਚੋਂ 29 ਮਾਮਲਿਆਂ ’ਚ ਦੋਸ਼ ਪੱਤਰ ਦਾਖ਼ਲ ਕੀਤੇ ਗਏ ਅਤੇ 16 ਮਾਮਲਿਆਂ ’ਚ ਅਦਾਲਤ ਪ੍ਰਕਿਰਿਆ ਪੂਰੀ ਹੋਈ ਤੇ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ। ਬਿਹਾਰ, ਜੰਮੂ ਕਸ਼ਮੀਰ ਤੇ ਕੇਰਲਾ ਵਿਚ 25-25 ਕੇਸ ਦਰਜ ਕੀਤੇ ਗਏ। ਬਿਹਾਰ ਤੇ ਕੇਰਲਾ ਵਿਚ ਕਿਸੇ ਵੀ ਮਾਮਲੇ ’ਚ ਦੋਸ਼ ਪੱਤਰ ਦਾਖ਼ਲ ਨਹੀਂ ਕੀਤਾ ਜਾ ਸਕਿਆ ਜਦਕਿ ਜੰਮੂ ਕਸ਼ਮੀਰ ਵਿਚ ਤਿੰਨ ਮਾਮਲਿਆਂ ’ਚ ਦੋਸ਼ ਪੱਤਰ ਦਾਖ਼ਲ ਕੀਤੇ ਗਏ ਪਰ ਕਿਸੇ ਮਾਮਲੇ ’ਚ ਕਿਸੇ ਨੂੰ ਵੀ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ। ਕਰਨਾਟਕ ਵਿਚ ਦੇਸ਼ਧ੍ਰੋਹ ਦੇ 22 ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿਚੋਂ 17 ’ਚ ਦੋਸ਼ ਪੱਤਰ ਦਾਖ਼ਲ ਹੋਏ ਪਰ ਟਰਾਇਲ ਇਕ ਹੀ ਮਾਮਲੇ ’ਚ ਪੂਰਾ ਹੋਇਆ। ਹਾਲਾਂਕਿ ਇਸ ਵਕਫ਼ੇ ਦੌਰਾਨ ਕਿਸੇ ਮਾਮਲੇ ’ਚ ਕਿਸੇ ਇਕ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ

ਭਾਰਤ ਵਿਚ 2014 ਤੋਂ 2019 ਵਿਚਾਲੇ ਦੇਸ਼ਧ੍ਰੋਹ ਦੇ 326 ਕੇਸ ਦਰਜ Read More »