ਪੰਜਾਬ ਦੇ ਅਧਿਆਪਕਾਂ ਦਾ ਮਹਾਂ ਗੱਠਜੋੜ 21 ਜੁਲਾਈ ਨੂੰ ਮੁਹਾਲੀ ਦੀ ਧਰਤੀ ਤੇ    ਸਰਕਾਰ ਦੀਆਂ ਨੀਂਹਾਂ ਹਿਲਾ ਕੇ ਰੱਖ ਦੇਵੇਗਾ

ਪੁਰਾਣੀ ਪੈਨਸ਼ਨ ਅਤੇ ਅਕਤੂਬਰ 2011 ਵਿੱਚ ਹੋਈ ਸੋਧ ਦੇ ਅਧਾਰ ਤੇ 3.01 ਗੁਣਾਂਕ ਵਾਲਾ ਪੇਅ ਕਮੀਸ਼ਨ ਲਾਗੂ ਕਰਨ ਦੀ ਤੁਰੰਤ ਮੰਗ।
 ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ /ਬੁਢਲਾਡਾ, 20 ਜੁਲਾਈ: ਸੂਬੇ ਦੇ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਲੈਣ ਲਈ ਹੁਣ ਆਪਣੇ ਸੰਘਰਸ਼ਾਂ ਨੂੰ ਆਰ ਪਾਰ ਕਰਨ ਦਾ ਫ਼ੈਸਲਾ ਲੈ ਲਿਆ ਹੈ। ਪਿਛਲੇ ਦਿਨੀਂ ਪੰਜਾਬ ਰਾਜ ਅਧਿਆਪਕ ਗੱਠਜੋੜ ਵਿੱਚ ਪੰਜਾਬ ਦੀਆਂ ਕਈ ਸੰਘਰਸ਼ਸ਼ੀਲ ਜੰਥੇਬੰਦੀਆਂ ਵੱਲੋਂ ਤਹਿਸੀਲ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਤੋਂ ਬਾਅਦ ਮੁਹਾਲੀ ਦੀ ਧਰਤੀ ਤੇ 21 ਜੁਲਾਈ ਨੂੰ ਪੰਜਾਬ ਪੱਧਰੀ ਇਕ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਹੋਇਆ ਹੈ।  ਜਿਸ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ  ਸੰਘਰਸ਼ਸ਼ੀਲ ਜੰਥੇਬੰਦੀਆਂ ਪੱਬਾਂ ਭਾਰ ਵਿਖਾਈ ਦੇ ਰਹੀਆਂ ਹਨ। ਈਟੀਟੀ ਅਧਿਆਪਕ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਿਨੇਸ਼ ਰਿਸ਼ੀ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਅਤੇ  ਅਕਤੂਬਰ 2011 ਵਿੱਚ ਸਰਕਾਰ ਤੋਂ ਹੋਈ ਟੈਕਨੀਕਲ ਗਲਤੀ ਦੇ ਆਧਾਰ ਤੇ 3.01 ਗੁਣਾਂਕ ਨਾਲ ਅਸਲੀ ਪੇਅ ਕਮਿਸ਼ਨ ਲੈਣ ਅਤੇ ਪੰਜਾਬ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਮੁਹਾਲੀ ਦੀ ਧਰਤੀ ਤੇ ਇੱਕ ਲਾ ਮਿਸਾਲ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 21 ਜੁਲਾਈ ਦੀ ਇਹ ਮਹਾਂਰੈਲੀ ਸਰਕਾਰ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦੇਵੇਗੀ। ਉੱਧਰ ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਇਸ ਮਹਾਂ ਰੈਲੀ ਦੀਆਂ ਰਾਜ ਪੱਧਰ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਹਰ ਪੱਧਰ ਦੀ ਲੜਾਈ ਲਈ ਤਿਆਰ-ਬਰ-ਤਿਆਰ ਬੈਠੇ ਹਨ, ਉਹ ਯੂਨੀਅਨ ਦੇ ਇੱਕ ਇਸ਼ਾਰੇ ਦੀ ਉਡੀਕ ਕਰ ਰਹੇ ਹਨ।
        ਇਸ ਮੌਕੇ ਜੰਥੇਬੰਦੀ ਦੇ ਸਰਪ੍ਰਸਤ ਮੈਡਮ ਹਰਪਾਲ ਕੌਰ, ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨਸਾ ਅਤੇ ਮਰਨ ਵਰਤ ਤੇ ਬੈਠੇ ਜੁਝਾਰੂ ਆਗੂ ਲਖਵੀਰ ਸਿੰਘ ਬੋਹਾ, ਭਰਤ ਭੂਸ਼ਣ ਮਾਨਸਾ ਆਦਿ ਨੇ ਕਿਹਾ ਕਿ  ਸਰਕਾਰ ਵਿਰੁੱਧ ਇਸ ਆਰ ਪਾਰ ਦੀ ਲੜਾਈ ਵਿੱਚ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਇਕ ਵਾਰ ਫਿਰ ਆਪਣਾ ਪੁਰਾਣਾ ਇਤਿਹਾਸ ਦੁਹਰਾ ਕੇ ਜਿੱਤ ਦਾ ਸਿਹਰਾ ਹਾਸਲ ਕਰੇਗੀ।
ਇਸ ਮੌਕੇ ਜੰਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪੂਰਾ ਕੇਡਰ ਹਰ ਕੁਰਬਾਨੀ ਲਈ ਪੱਬਾਂ ਭਾਰ ਹੈ।

ਸਾਂਝਾ ਕਰੋ

ਪੜ੍ਹੋ

ਪਹਿਲੀਆਂ ਸਰਕਾਰਾਂ ਵਾਂਗ ਪੈਸੇ ਵੱਟੇ ਅਹੁਦੇ ਨਹੀਂ,

*ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਚ ਮਾਰਕੀਟ ਕਮੇਟੀ...