admin

ਹਰਸਿਮਰਤ ਬਾਦਲ ਤੇ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਵਿਚ ਕੰਮ ਰੋਕੂ ਮਤਾ ਪੇਸ਼

ਨਵੀਂ ਦਿੱਲੀ, 19 ਜੁਲਾਈ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਚਰਚਾ ਕਰਵਾਉਣ ਲਈ ਅੱਜ ਲੋਕ ਸਭਾ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਸੀਪੀਐੱਮ, ਆਰਐੱਲਪੀ, ਡੀਐੱਮਕੇ ਤੇ ਬਸਪਾ ਦੇ ਮੈਂਬਰਾਂ ਵੱਲੋਂ ਮਿਲ ਕੇ ਕੰਮ ਰੋਕੂ ਮਤਾ ਪੇਸ਼ ਕੀਤਾ ਗਿਆ। ਇਹ ਮਤਾ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਵੱਲੋਂ ਪੇਸ਼ ਕੀਤਾ। ਇਸ ਮਤੇ ’ਤੇ ਡੀਐੱਮਕੇ (ਟੀਆਰ ਬਾਲੂ), ਬਸਪਾ, ਸੀਪੀਐੱਮ ਤੇ ਆਰਐੱਲਪੀ (ਹਨੂੰਮਾਨ ਬੈਨੀਵਾਲ) ਦੇ ਆਗੂਆਂ ਦੇ ਹਸਤਾਖਰ ਸਨ। ਕਾਂਗਰਸ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਮਤਾ ਪੇਸ਼ ਕਰ ਕੇ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਕਰਨ ਦੀ ਮੰਗ ਕੀਤੀ

ਹਰਸਿਮਰਤ ਬਾਦਲ ਤੇ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਵਿਚ ਕੰਮ ਰੋਕੂ ਮਤਾ ਪੇਸ਼ Read More »

ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਮਣੀਪੁਰ ਦੇ ਕਾਰਕੁਨ ਨੂੰ ਅੱਜ ਸ਼ਾਮ 5 ਵਜੇ ਤੱਕ ਰਿਹਾਅ ਕੀਤਾ ਜਾਵੇ: ਸੁਪਰੀਮ ਕੋਰਟ

ਨਵੀਂ ਦਿੱਲੀ, 19 ਜੁਲਾਈਸੁਪਰੀਮ ਕੋਰਟ ਨੇ ਕੋਵਿਡ-19 ਦੇ ਇਲਾਜ ਨੂੰ ਸਬੰਧੀ ਭਾਜਪਾ ਆਗੂਆਂ ਦੀ ਆਲੋਚਨਾ ਕਰਨ ਉੱਤੇ ਕੌਮੀ ਸੁਰੱਖਿਆ ਐਕਟ ਤਹਿਤ ਹਿਰਾਸਤ ਵਿਚ ਲਏ ਗੲੇ ਮਣੀਪੁਰ ਦੇ ਰਾਜਨੀਤਕ ਕਾਰਕੁਨ ਨੂੰ ਸੋਮਵਾਰ ਸ਼ਾਮ 5 ਵਜੇ ਤੱਕ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਐੱਮ.ਆਰ. ਸ਼ਾਹ ਦੇ ਬੈਂਚ ਨੇ ਕਿਹਾ ਕਿ ਉਸ ਨੂੰ ਹਿਰਾਸਤ ਵਿਚ ਰੱਖਣ ਨਾਲ ਸੰਵਿਧਾਨ ਦੀ ਧਾਰਾ 21 ਤਹਿਤ ਉਸ ਦੇ ਜੀਵਨ ਦੀ ਆਜ਼ਾਦੀ ਦੇ ਮੁੱਢਲੇ ਅਧਿਕਾਰ ਦਾ ਉਲੰਘਣ ਹੋਵੇਗਾ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਪਟੀਸ਼ਨ ਦਾ ਵਿਰੋਧ ਨਹੀਂ ਕਰ ਰਹੇ ਪਰ ਜਵਾਬ ਦਾਖ਼ਲ ਕਰਨਗੇ। ਇਸ ਤੋਂ ਬਾਅਦ ਬੈਂਚ ਨੇ ਪਟੀਸ਼ਨ ਨੂੰ ਮੰਗਲਵਾਰ ਨੂੰ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ। ਸਿਖ਼ਰਲੀ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਮਣੀਪੁਰ ਜੇਲ੍ਹ ਅਧਿਕਾਰੀਆਂ ਨੂੰ ਇਸ ਆਦੇਸ਼ ਬਾਰੇ ਸੂਚਿਤ ਕੀਤਾ ਜਾਵੇ ਤਾਂ ਜੋ ਸੋਮਵਾਰ ਸ਼ਾਮ 5 ਵਜੇ ਤੱਕ ਕਾਰਕੁਨ ਨੂੰ ਰਿਹਾਅ ਕੀਤਾ ਜਾ ਸਕੇ।

ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਮਣੀਪੁਰ ਦੇ ਕਾਰਕੁਨ ਨੂੰ ਅੱਜ ਸ਼ਾਮ 5 ਵਜੇ ਤੱਕ ਰਿਹਾਅ ਕੀਤਾ ਜਾਵੇ: ਸੁਪਰੀਮ ਕੋਰਟ Read More »

ਫਾਦਰ ਸਟੈਨ ਸਵਾਮੀ, ਅਸੀਂ ਤੇਰੇ ਦੋਸ਼ੀ ਹਾਂ !

ਅਵਿਜੀਤ ਪਾਠਕ ਮੈਂ ਅਕਸਰ ਮਹਿਸੂਸ ਕਰਦਾ ਹਾਂ ਕਿ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੋਣੀ ਲਾਜ਼ਮੀ ਸੀ ਕਿਉਂਕਿ ਫਿਰਕੂ ਅਤੇ ਹਿੰਸਕ ਬਣ ਚੁੱਕਿਆ ਭਾਰਤੀ ਸਮਾਜ ਮਹਾਤਮਾ ਦੀ ਜ਼ਮੀਰ – ਉਨ੍ਹਾਂ ਦੀ ਆਤਮਿਕ ਰਾਜਨੀਤੀ ਲਈ ਤਾ-ਜ਼ਿੰਦਗੀ ਖੋਜ ਅਤੇ ਤਾਕਤਾਂ ਦੇ ਵਿਕੇਂਦਰੀਕਰਨ ਲਈ ਸਵਰਾਜ ਜਾਂ ਫਿਰ ਸਾਦਗੀ ਭਰਪੂਰ ਤੇ ਵਾਤਾਵਰਨ ਜ਼ਾਵੀਏ ਤੋਂ ਹੰਢਣਸਾਰ ਤੌਰ ਤਰੀਕੇ ਮੁਤਾਬਕ ਜ਼ਿੰਦਗੀ ਜਿਊਣ ਲਈ ਤਿਆਰ ਨਹੀਂ ਸੀ। ਇਸ ਲਿਹਾਜ਼ ਤੋਂ ਨਾਥੂਰਾਮ ਗੋਡਸੇ ਉਸ ਵਹਿਸ਼ੀ ਤਾਕਤ, ਆਧੁਨਿਕ ਰਾਸ਼ਟਰਵਾਦ ਦੇ ਧੱਕੜ ਸੁਪਨੇ ਅਤੇ ਵਿਕਾਸ ਦੇ ਧਾਵੇ ਦਾ ਪ੍ਰਤੀਕ ਬਣ ਗਿਆ ਸੀ। ਇਸ ਲਿਹਾਜ਼ ਤੋਂ ਗਾਂਧੀ ਦੇ ਸੁਪਨਿਆਂ ਨੂੰ ਮਲੀਆਮੇਟ ਕਰਨਾ ਜ਼ਰੂਰੀ ਸੀ। ਸੱਤਾ ਦੀ ਭੁੱਖੀ ਸਿਆਸੀ ਜਮਾਤ, ਠੇਕੇਦਾਰਾਂ, ਵਪਾਰੀਆਂ ਦੇ ਗਰੋਹਾਂ ਅਤੇ ਉਭਰਦੇ ਕੁਲੀਨ ਵਰਗ ਲਈ ਗਾਂਧੀ ਸ਼ਰਮਿੰਦਗੀ ਦਾ ਵਾਇਸ ਬਣ ਗਏ ਸਨ। ਇਸੇ ਤਰ੍ਹਾਂ ਅੱਜ ਕੱਲ੍ਹ ਇਕ ਹੋਰ ਸਵਾਲ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ: ਕੀ ਸਮਾਜ ਦੇ ਤੌਰ ‘ਤੇ ਅਸੀਂ ਇਸ ਗੱਲ ਦੇ ਲਾਇਕ ਹਾਂ ਕਿ ਫਾਦਰ ਸਟੈਨ ਸਵਾਮੀ ਵਰਗਾ ਕੋਈ ਸ਼ਖ਼ਸ ਸਾਡੇ ਦਰਮਿਆਨ ਰਹੇ? ਉਸ ਦੀ ਮੌਤ ਜਾਂ ਫਿਰ ਉਸ ਦੀ ਅਥਾਹ ਨਿਰਸਵਾਰਥ ਅਤੇ ਸਮਾਜਿਕ ਤੌਰ ‘ਤੇ ਪ੍ਰਤੀਬੱਧ ਜ਼ਿੰਦਗੀ ਦੀ ਪਰਵਾਜ਼ – ਇਕੋ ਸਮੇਂ ਬਹੁਤ ਸਾਰੀਆਂ ਸ਼ੈਆਂ ਦਾ ਖੁਲਾਸਾ ਕਰਦੀ ਹੈ; ਮਸਲਨ, ਰਹੱਸਮਈ ਤੇ ਗੁੰਝਲਦਾਰ ਕਾਨੂੰਨੀ ਪ੍ਰਣਾਲੀ ਦੀ ਬੇਹੂਦਗੀ (ਸੋਚੋ ਕਿਵੇਂ ਹਿੰਦ ਸਵਰਾਜ ਨੇ ਇਸ ਵੱਲ ਧਿਆਨ ਖਿੱਚਿਆ ਸੀ ਤੇ ਗਾਂਧੀ ਨੇ ਇਸ ਨੂੰ ਕਿੰਨਾ ਖ਼ੂਬਸੂਰਤ ਚਿਤਰਿਆ ਸੀ) ਜਾਂ ਉਹ ਮਨਹੂਸ ਤੇ ਦਮਨਕਾਰੀ ਨੌਕਰਸ਼ਾਹੀ ਦਾ ਕਹਿਰ (ਕੀ ਸਟੈਨ ਸਵਾਮੀ ਫਰਾਂਜ਼ ਕਾਫ਼ਕਾ ਦੀ ਰਚਨਾ ‘ਦਿ ਟ੍ਰਾਇਲ’ ਦੇ ਪਾਤਰ ਜੋਸਫ ਕੇ ਵਾਂਗ ਸੀ?), ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੇ ਰੂਪ ਵਿਚ ਸਾਕਾਰ ਹੋ ਰਹੀ ਸੱਤਾ ਦੀ ਤਾਨਾਸ਼ਾਹੀ, ਸੰਵੇਦਨਹੀਣਤਾ ਜਾਂ ਅਮਾਨਵੀਕਰਨ ਦੀ ਪ੍ਰਕਿਰਿਆ ਜਿਸ ਨੇ ਛੋਟੇ ਮੋਟੇ ਅਫ਼ਸਰਾਂ ਨੂੰ ਭ੍ਰਿਸ਼ਟ ਕਰ ਕੇ ਰੱਖ ਦਿੱਤਾ ਅਤੇ ਸਭ ਤੋਂ ਵਧ ਕੇ ਲੋਕਰਾਜ ਦੀਆਂ ਸਾਰੀਆਂ ਰਹੁ-ਰੀਤਾਂ ਦੇ ਹੁੰਦੇ ਸੁੰਦੇ ਨਿਰੰਕੁਸ਼ਵਾਦ ਦਾ ਪਸਾਰ। ਜੀ ਹਾਂ, ਯਕੀਨ ਕਰੋ ਕਿ ਸਵਾਮੀ ਨੇ ਮਰਨਾ ਹੀ ਸੀ। ਗਾਂਧੀ ਵਾਂਗ ਉਹ ਵੀ ਸਾਡੇ ਲਈ ਨਮੋਸ਼ੀ ਦਾ ਸਬਬ ਸੀ। ਮੈਂ ਪੂਰੀ ਤਰ੍ਹਾਂ ਨਹੀਂ ਜਾਣਦਾ ਕਿ ਸਿਆਸੀ ਸਮੀਖਿਅਕ ਉਸ ਨੂੰ ਗਾਂਧੀਵਾਦੀ ਜਾਂ ਅੰਬੇਡਕਰਵਾਦੀ ਆਖਣਗੇ ਜਾਂ ਨਹੀਂ; ਉਂਜ, ਸਟੇਟ ਦੀਆਂ ਨਜ਼ਰਾਂ ਵਿਚ ਉਹ ਕਿਸੇ ‘ਦਹਿਸ਼ਤਗਰਦ’ ਵਾਂਗ ਹੀ ਸੀ ਜਿਸ ਦੇ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨਾਲ ਸਬੰਧ ਸਨ। ਖ਼ੈਰ, ਮੇਰੇ ਲਈ ਇਹ ਗੱਲ ਲੇਬਲਾਂ ਤੇ ਵੰਨਗੀਆਂ ਤੋਂ ਕਿਤੇ ਪਰ੍ਹੇ ਹੈ। ਗਾਂਧੀ ਵਾਂਗ ਉਹ ਵੀ ਨੇਕ ਰੂਹ ਸੀ। ਆਦਿਵਾਸੀਆਂ ਅਤੇ ਹੋਰਨਾਂ ਮਹਿਰੂਮ ਤਬਕਿਆਂ ਦੇ ਹੱਕਾਂ ਲਈ ਲੜਨ ਦਾ ਉਸ ਦਾ ਸਿਰੜ, ਜ਼ਮੀਨ, ਜੰਗਲਾਂ ਅਤੇ ਕਿਰਤੀਆਂ ਦੇ ਹੱਕਾਂ ਦੇ ਮੁਤੱਲਕ ਉਸ ਵਲੋਂ ਬੁਲੰਦ ਕੀਤੀ ਜਾਣ ਵਾਲੀ ਗਰਜਵੀਂ ਆਵਾਜ਼, ਨਜ਼ਰਬੰਦਾਂ (ਜਿਨ੍ਹਾਂ ਨਾਲ ਸਾਡੀਆਂ ਪਹਿਲਾਂ ਤੋਂ ਹੀ ਤੂੜੀਆਂ ਪਈਆਂ ਜੇਲ੍ਹਾਂ ਭਰੀਆਂ ਪਈਆਂ ਹਨ) ਦੀ ਰਿਹਾਈ ਲਈ ਉਸ ਦੀ ਗਹਿਰੀ ਮਾਨਵਵਾਦੀ/ਰੂਹਾਨੀ ਧੂਹ ਜਾਂ ਉਸ ਦੀ ਸਾਦਗੀ ਅਤੇ ਇਮਾਨਦਾਰੀ ਦੀ ਰੂਹਾਨੀ ਤਾਕਤ ਨੂੰ ਵਿੰਹਦਿਆਂ ਆਪਣੇ ਵਿਕਾਸ ਦੇ ਡਾਢੇ ਏਜੰਡੇ ਦੀ ਹੋੜ ਵਿਚ ਜੁਟਿਆ ਸਾਡਾ ਬਾਹੂਬਲੀ ਰਾਸ਼ਟਰ, ਫਾਦਰ ਸਟੈਨ ਸਵਾਮੀ ਦੇ ਇਸ ਰਾਜਸੀ-ਰੂਹਾਨੀ ਖਜ਼ਾਨੇ ਦੀ ਕਦਰ ਜਾਣਨ ਦੇ ਸਮੱਰਥ ਨਹੀਂ ਹੈ। ਇਸ ਕਰ ਕੇ 84 ਸਾਲਾਂ ਦੇ ਪਾਰਕਿਨਸਨ ਦੀ ਬਿਮਾਰੀ ਤੋਂ ਪੀੜਤ ਇਸ ਜੀਸਸਵਾਦੀ ਪਾਦਰੀ ਨੂੰ ਸਾਜਿ਼ਸ਼ਕਾਰ, ਤਾਕਤਵਰ ਭਾਰਤੀ ਸਟੇਟ ਲਈ ਖ਼ਤਰੇ ਵਜੋਂ ਦੇਖਿਆ ਜਾ ਰਿਹਾ ਸੀ। ਉਸ ਨੂੰ ਤਾਂ ਮਰਨਾ ਹੀ ਪੈਣਾ ਸੀ। ਫਿਰ ਭਾਵੇਂ ਇਹ ਕੋਵਿਡ ਕਰ ਕੇ ਆਮ ਮੌਤ ਹੁੰਦੀ ਜਾਂ ਫਿਰ ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਦੇ ਬਿਸਤਰ ‘ਤੇ ਫ਼ੌਤ ਹੋ ਜਾਣਾ – ਇਹ ਤਾਂ ਸਰਕਾਰੀ ਅੰਕੜਿਆਂ ਵਿਚ ਮਹਿਜ਼ ਇਕ ਵਾਧਾ ਹੈ; ਜਾਂ ਫਿਰ ਐੱਨਆਈਏ ਅਫਸਰਾਂ, ਜੇਲ੍ਹ ਜਾਂ ਅਦਾਲਤਾਂ ਦੇ ਅਹਿਲਕਾਰਾਂ ਨੇ ਮਿਲ ਜੁਲ ਕੇ ਉਸ ਦਾ ਮਰਨਾ ਸੌਖਾ ਬਣਾ ਦਿੱਤਾ ਸੀ? ਇਸ ਸਵਾਲ ਤੋਂ ਅੱਖਾਂ ਚੁਰਾਉਣੀਆਂ ਸੰਭਵ ਨਹੀਂ। ਇਸ ਬਾਰੇ ਸੋਚੋ। ਸਵਾਮੀ ਨੇ ਪਾਣੀ ਪੀਣ ਲਈ ਸਿਰਫ਼ ਇਕ ਨਲੀ (ਸਟ੍ਰਾਅ) ਮੰਗੀ ਸੀ ਅਤੇ ਐੱਨਆਈਏ ਨੇ ਇਸ ਦਾ ਜਵਾਬ ਦੇਣ ਲਈ ਵੀਹ ਦਿਨ ਲਾ ਦਿੱਤੇ ਸਨ। ਫਾਦਰ ਸਵਾਮੀ ਨੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਤਾਂ ਕੇਸ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਦਲੀਲਾਂ ਸੁਣਨ ਲਈ ਚਾਰ ਮਹੀਨੇ ਲਾ ਦਿੱਤੇ ਤੇ ਅੰਤ ਨੂੰ ਅਰਜ਼ੀ ਰੱਦ ਕਰ ਦਿੱਤੀ। ਇਹੀ ਨਹੀਂ, ਐੱਨਆਈਏ ਨੇ ਤਾਂ ਇਹ ਗੱਲ ਮੰਨਣ ਤੋਂ ਵੀ ਨਾਂਹ ਕਰ ਦਿੱਤੀ ਕਿ ਪਾਰਕਿਨਸਨ ਜਿਹੀ ਨਾਮੁਰਾਦ ਬਿਮਾਰੀ ਦਾ ਉਨ੍ਹਾਂ ਦੇ ਕਮਜ਼ੋਰ ਸਰੀਰ ‘ਤੇ ਕਿੰਨਾ ਘਾਤਕ ਅਸਰ ਪੈ ਰਿਹਾ ਸੀ। ਬਹਰਹਾਲ, ਇਕ ਹੋਰ ਸਵਾਲ ਹੈ ਜੋ ਸਾਨੂੰ ਪੁੱਛਣ ਦੀ ਲੋੜ ਹੈ। ਕੀ ਸਮਾਜ ਦੇ ਨਾਤੇ ਸਾਡਾ ਨਿਘਾਰ ਮੁਕੰਮਲ ਹੋ ਚੁੱਕਿਆ ਹੈ, ਜਾਂ ਸਾਡੀਆਂ ਕਦਰਾਂ ਕੀਮਤਾਂ, ਖ਼ਾਹਸ਼ਾਂ ਹੀ ਬਿਲਕੁੱਲ ਬਦਲ ਗਈਆਂ ਹਨ ਅਤੇ ਸਾਡਾ ਨੈਤਿਕ ਅੰਬਰ ਪੂਰੀ ਤਰ੍ਹਾਂ ਬਿਖਰ ਚੁੱਕਿਆ ਹੈ? ਦੇਖੋ ਧੜਵੈਲ ਰਾਸ਼ਟਰਵਾਦ ਦੇ ਪ੍ਰਵਚਨ ਨੇ ਸਭ ਕੁਝ ਉਲਟਾ ਕਰ ਕੇ ਰੱਖ ਦਿੱਤਾ ਹੈ: ਖਰੂਦੀ/ਹਿੰਸਕ ਮਰਦ ਜੈ ਸ਼੍ਰੀਰਾਮ ਦੇ ਨਾਅਰਿਆਂ ਨਾਲ ਮਦਹੋਸ਼ ਹੋਈ ਭੀੜ ਵਿਚ ਪੱਥਰ ਦਿਲ ਬਣਿਆ ਆਦਮੀ ਸੱਚਾ ਦੇਸ਼ਭਗਤ ਗਿਣਿਆ ਜਾਂਦਾ ਹੈ ਜਦਕਿ ਫਾਦਰ ਸਵਾਮੀ ਵਰਗਿਆਂ ਨੂੰ ਦੇਸ਼-ਧ੍ਰੋਹੀ ਤੇ ਸਾਜਿ਼ਸ਼ਘਾੜਿਆਂ ਦਾ ਲਕਬ ਦਿੱਤਾ ਜਾਂਦਾ ਹੈ। ਦੇਖੋ ਅਸੀਂ ਕਿਵੇਂ ਹਰ ਬੜਬੋਲੀ, ਸ਼ੋਰੀਲੀ ਅਤੇ ਬੱਜਰ ਚੀਜ਼ ਜਿਵੇਂ ਸ਼ੋਰੀਲੇ ਧਰਮ, ਸ਼ੋਰੀਲੇ ਰਾਸ਼ਟਰਵਾਦ, ਸ਼ੋਰੀਲੀ ਭਾਸ਼ਣਬਾਜ਼ੀ, ਬੜਬੋਲੇ ਸਿਆਸਤਦਾਨ ਅਤੇ ਬੜਬੋਲੇ ਟੈਲੀਵਿਜ਼ਨ ਐਂਕਰਾਂ ਦੀ ਬੇਹੱਦ ਕਦਰ ਕਰਨ ਲੱਗ ਪਏ ਹਾਂ। ਇਸ ਸ਼ੋਰ ਸ਼ਰਾਬੇ ਵਿਚ ਅਸੀਂ ਸਵਾਮੀ ਨੂੰ ਕਿਵੇਂ ਸੁਣ ਸਕਦੇ ਸਾਂ, ਜਾਂ ਸੁਧਾ ਭਾਰਦਵਾਜ ਤੇ ਪ੍ਰੋਫੈਸਰ ਹਨੀ ਬਾਬੂ ਦਾ ਗੁੱਸਾ ਕਿਵੇਂ ਸਮਝ ਸਕਦੇ ਹਾਂ? ਤੇ ਦੇਖੋ ਕਿਵੇਂ ਅਸੀਂ ਅਡਾਨੀਆਂ ਅਤੇ ਅੰਬਾਨੀਆਂ ਨੂੰ ਸਾਡੇ ਵਿਕਾਸ ਦੇ ਪ੍ਰਵਚਨ ਨੂੰ ਵਿਉਂਤਣ ਦਾ ਜ਼ਿੰਮਾ ਸੌਂਪ ਦਿੱਤਾ ਹੈ। ਫਿਰ ਸਟੈਨ ਸਵਾਮੀ ਨਾਲ ਸੰਵਾਦ ਅਤੇ ਉਸ ਦੀ ਸਬਾਲਟਰਨ ਦੀ ਦਲੀਲ ਲਈ ਗੁੰਜਾਇਸ਼ ਕਿੱਥੇ ਬਚੀ ਹੈ? ਤੇ ਦੇਖੋ ਅਸੀਂ, ਭਾਵ ਮੱਧ ਵਰਗ ਕਿਵੇਂ ਬਦਲ ਗਿਆ ਹੈ: ਕਿਵੇਂ ਅਸੀਂ ਆਪਣੇ ਆਪ ਨੂੰ ਮਾਨਸਿਕ ਜ਼ਹਿਰ ਨਾਲ ਭ੍ਰਿਸ਼ਟ ਕਰ ਲਿਆ ਹੈ, ਉਸ ਵਾਇਰਸ ਨਾਲ ਜੋ ਸੱਤਾਧਾਰੀ ਨਿਜ਼ਾਮ ਦੀ ਪ੍ਰਾਪੇਗੰਡਾ ਮਸ਼ੀਨਰੀ ਫੈਲਾਉਂਦੀ ਹੈ, ਜਾਂ ਕਿਵੇਂ ਅਸੀਂ ਖ਼ੁਦਪ੍ਰਸਤੀ ਦੇ ਬਿੰਬ ਨੂੰ ਸਾਡੀ ਮੌਲਿਕ ਤੇ ਆਲੋਚਨਾਤਮਿਕ ਸੋਚ ਨੂੰ ਖੁੰਢਾ ਕਰਨ ਦੀ ਆਗਿਆ ਦੇ ਦਿੱਤੀ। ਦੇਖੋ ਕਿਵੇਂ ਅਸੀਂ ਇਮਾਨਦਾਰੀ ‘ਤੇ ਪੈਸੇ ਨੂੰ, ਲਾਹੇਵੰਦੀ ਨੂੰ ਨੈਤਿਕਤਾ ‘ਤੇ, ਫੋਕੀ ਦਲੀਲਬਾਜ਼ੀ ਨੂੰ ਕਿਸੇ ਨੇਕ ਕਾਜ ਪ੍ਰਤੀ ਜ਼ਿੰਦਗੀ ਭਰ ਦੀ ਪ੍ਰਤੀਬੱਧਤਾ ‘ਤੇ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਮੰਨ ਲਵੋ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਟੈਨ ਸਵਾਮੀ ਜਾਂ ਮੇਧਾ ਪਟਕਰ ਵਰਗੇ ਬਣਨ; ਨਾ ਹੀ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਗਾਂਧੀ ਵਾਂਗ ਸੱਚ ਨਾਲ ਅੱਖਾਂ ਮਿਲਾਉਣ ਜਾਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇ ਪੰਨੇ ਪਲਟ ਕੇ ਦੇਖਣ। ਇਸ ਦੀ ਬਜਾਇ ਅਸੀਂ ਚਾਹੁੰਦੇ ਹਾਂ ਕਿ ਉਹ ਬਹੁਤ ਹੀ ਚਤਰ ਚਲਾਕ ਅਤੇ ਸਫ਼ਲ ਬਣਨ – ਜੀ ਹਾਂ, ਚੰਗਾ ਖਾ, ਪੀ ਤੇ ਪਹਿਨ ਕੇ ਦਿਓਕੱਦ ਕਾਰਪੋਰੇਟ ਕੰਪਨੀਆਂ ਦੇ ਗ਼ੁਲਾਮ ਬਣਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਉਹੀ ਕੁਝ ਪਾਇਆ ਹੈ ਜਿਸ ਦੇ ਅਸੀਂ ਹੱਕਦਾਰ ਹਾਂ: ਸੰਤਾਂ ਦੇ ਭੇਸ ਵਿਚ ਗੁੰਡੇ ਬਦਮਾਸ਼, ਦਾਨਵੀਰ ਦਾ ਸਵਾਂਗ ਰਚਦੇ ਲਾਲਚ ਵਿਚ ਅੰਨ੍ਹੇ ਪੂੰਜੀਪਤੀ ਅਤੇ ਟੈਕਨੋ-ਕਾਰਪੋਰੇਟ ਸਾਮਰਾਜ ਦੇ ਲਫਟੈਣ ਬਣੇ ਫਿਰਦੇ ਮੁੱਖਧਾਰਾ ਦੇ ਸਿਆਸਤਦਾਨ। ਸੰਭਵ ਹੈ ਕਿ ਅਸੀਂ ਆਉਣ ਵਾਲੇ ਸਾਲਾਂ ਵਿਚ ਵੀ ਆਪਣੇ ਆਕਾਵਾਂ ਨੂੰ ਚੁਣਦੇ ਰਹਾਂਗੇ; ਅਸੀਂ ਅਰਬਾਂਪਤੀਆਂ, ਫਿਲਮੀ ਸਿਤਾਰਿਆਂ, ਕ੍ਰਿਕਟਰਾਂ, ਖ਼ੁਦਪ੍ਰਸਤ ਸਿਆਸਤਦਾਨਾਂ ਅਤੇ ਇਹੋ

ਫਾਦਰ ਸਟੈਨ ਸਵਾਮੀ, ਅਸੀਂ ਤੇਰੇ ਦੋਸ਼ੀ ਹਾਂ ! Read More »

ਲੋਕ ਸਭਾ ਵਿਚ ਹੰਗਾਮੇ ਤੋਂ ਬਾਅਦ ਕਾਰਵਾਈ ਮੁਲਤਵੀ

ਨਵੀਂ ਦਿੱਲੀ, 19 ਜੁਲਾਈ- ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਤੇ ਹੋਰ ਮੁੱਦਿਆਂ ਨੂੰ ਲੈ ਕੇ ਕੀਤੇ ਗਏ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਵਿਚ ਕਾਰਵਾਈ ਮੁਲਤਵੀ ਕਰਨੀ ਪਈ। ਲੋਕ ਸਭਾ ਵਿਚ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਗਏ ਹੰਗਾਮੇ ਕਾਰਨ ਪਹਿਲਾਂ ਸਵੇਰੇ 11.30 ਕੁ ਵਜੇ ਲੋਕ ਸਭਾ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ। ਉਸ ਤੋਂ ਬਾਅਦ ਬਾਅਦ ਦੁਪਹਿਰ 2 ਵਜੇ ਕਾਰਵਾਈ ਮੁੜ ਸ਼ੁਰੂ ਹੋਣ ’ਤੇ ਕਾਂਗਰਸੀ ਮੈਂਬਰਾਂ ਨੇ ਫਿਰ ਤੋਂ ਹੰਗਾਮਾ ਕੀਤਾ ਜਿਸ ਕਾਰਨ ਹੇਠਲੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 3.30 ਵਜੇ ਤੱਕ ਦੁਬਾਰਾ ਮੁਲਤਵੀ ਕਰ ਦਿੱਤੀ ਗਈ। ਇਸੇ ਦੌਰਾਨ ਰਾਜ ਸਭਾ ਵਿਚ ਵੀ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਖੇਤੀ ਕਾਨੂੰਨਾਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਕੀਤੇ ਗਏ ਹੰਗਾਮੇ ਕਾਰਨ ਦੁਪਹਿਰ 1.30 ਕੁ ਵਜੇ ਕਾਰਵਾਈ ਮੁਲਤਵੀ ਕਰਨੀ ਪਈ।

ਲੋਕ ਸਭਾ ਵਿਚ ਹੰਗਾਮੇ ਤੋਂ ਬਾਅਦ ਕਾਰਵਾਈ ਮੁਲਤਵੀ Read More »

ਮਾਨਸੂਨ ਇਜਲਾਸ: ਕੁਝ ਲੋਕਾਂ ਨੂੰ ਦਲਿਤਾਂ, ਔਰਤਾਂ ਅਤੇ ਕਿਸਾਨਾਂ ਦਾ ਮੰਤਰੀ ਬਣਨਾ ਰਾਸ ਨਹੀਂ ਆਇਆ- ਮੋਦੀ

ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ਵਿਚ ਅਪਣੇ ਨਵੇਂ ਮੰਤਰੀਆਂ ਦੀ ਜਾਣ ਪਛਾਣ ਕਰਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ’ਤੇ ਹਮਲਾ ਬੋਲਿਆ। ਉਹਨਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿਚ ਔਰਤਾਂ, ਦਲਿਤ, ਕਿਸਾਨਾਂ ਦੇ ਪੁੱਤ ਅਤੇ ਆਦਿਵਾਸੀ ਮੰਤਰੀ ਬਣੇ ਹਨ। ਇਸ ’ਤੇ ਸਾਰਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਸੀ। ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਸੀ ਪਰ ਕੁਝ ਲੋਕਾਂ ਨੂੰ ਦਲਿਤਾਂ, ਔਰਤਾਂ ਅਤੇ ਕਿਸਾਨਾਂ ਦਾ ਮੰਤਰੀ ਬਣਨਾ ਰਾਸ ਨਹੀਂ ਆਇਆ। ਇਸ ਲਈ ਉਹ ਉਹਨਾਂ ਦੀ ਜਾਣ-ਪਛਾਣ ਨਹੀਂ ਕਰਨ ਦੇ ਰਹੇ। ਪੀਐਮ ਮੋਦੀ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਹੰਗਾਮੇ ਨੂੰ ਲੈ ਕੇ ਨਰਾਜ਼ਗੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਇਹ ਰਿਵਾਜ਼ ਠੀਕ ਨਹੀਂ ਹੈ। ਪੀਐਮ ਮੋਦੀ ਨੇ ਕਿਹਾ, ‘ਮੈਂ ਸੋਚ ਰਿਹਾ ਸੀ ਕਿ ਅੱਜ ਸਦਨ ਵਿਚ ਉਤਸ਼ਾਹ ਦਾ ਮਾਹੌਲ ਹੋਵੇਗਾ ਕਿਉਂਕਿ ਭਾਰੀ ਗਿਣਤੀ ਵਿਚ ਸਾਡੀਆਂ ਮਹਿਲਾ ਸੰਸਦ ਮੈਂਬਰਾਂ, ਦਲਿਤ ਭਰਾ, ਆਦਿਵਾਸੀ, ਕਿਸਾਨ ਪਰਿਵਾਰ ਤੋਂ ਸੰਸਦ ਮੈਂਬਰਾਂ ਨੂੰ ਮੰਤਰੀ ਪਰੀਸ਼ਦ ਵਿਚ ਮੌਕਾ ਮਿਲਿਆ’। ਦਰਅਸਲ ਸੈਸ਼ਨ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਇਸ ਤੋਂ ਕਰੀਬ 8 ਮਿੰਟ ਬਾਅਦ ਪੀਐਮ ਮੋਦੀ ਨਵੇਂ ਮੰਤਰੀਆਂ ਦੀ ਜਾਣ ਪਛਾਣ ਕਰਵਾਉਣ ਲਈ ਖੜ੍ਹੇ ਹੋਏ ਤਾਂ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਸੀ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, ‘ਮੈਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਤਿੱਖੇ ਤੋਂ ਤਿੱਖਾ ਸਵਾਲ ਪੁੱਛਣ, ਵਾਰ-ਵਾਰ ਸਵਾਲ ਪੁੱਛਣ ਪਰ ਸ਼ਾਂਤ ਮਾਹੌਲ ਵਿਚ ਸਰਕਾਰ ਨੂੰ ਜਾਣਕਾਰੀ ਦੇਣ ਦਾ ਮੌਕਾ ਵੀ ਦੇਣ’।

ਮਾਨਸੂਨ ਇਜਲਾਸ: ਕੁਝ ਲੋਕਾਂ ਨੂੰ ਦਲਿਤਾਂ, ਔਰਤਾਂ ਅਤੇ ਕਿਸਾਨਾਂ ਦਾ ਮੰਤਰੀ ਬਣਨਾ ਰਾਸ ਨਹੀਂ ਆਇਆ- ਮੋਦੀ Read More »

ਮੋਦੀ ਹਕੂਮਤ ਦੀ ਅਣ ਐਲਾਨੀ ਐਮਰਜੈਂਸੀ / ਡਾ ਅਜੀਤਪਾਲ ਸਿੰਘ ਐਮ ਡੀ

ਜਦੋਂ ਤੋਂ ਕੇਂਦਰ ਵਿੱਚ ਮੋਦੀ ਹਕੂਮਤ ਆਈ ਹੈ ਉਹ ਜੂਨ ਮਹੀਨਾ ਆਉਂਦੇ ਹੀ 1975 ਦਾ ਜ਼ਮਾਨਾ ਯਾਦ ਕਰਕੇ ਕਾਂਗਰਸ ਨੂੰ ਕੋਸਣ   ਲੱਗਦੇ ਹਨ ਕਿਉਂਕਿ ਉਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ। ਕਾਂਗਰਸ ਤੇ ਲੋਕ ਵਿਰੋਧੀ ਹੋਣ ਦਾ ਠੱਪਾ ਲਾ ਕੇ ਮੋਦੀ ਖ਼ੁਦ ਨੂੰ ਤੇ ਆਪਣੀ ਸਰਕਾਰ ਨੂੰ ਲੋਕਰਾਜ ਦੇ ਸੱਚੇ ਹਿਤੈਸ਼ੀ ਵਜੋ ਪੇਸ਼ ਕਰਦੇ ਰਹਿੰਦੇ ਹਨ। ਐਮਰਜੈਂਸੀ ਦੌਰਾਨ ਸਾਰੇ ਸੰਵਿਧਾਨਿਕ ਅਧਿਕਾਰ ਮੁਲਤਵੀ ਸਨ। ਪਰ ਇਹ ਸਭ ਉਹ ਖੁੱਲ੍ਹੇਆਮ ਕੀਤਾ ਗਿਆ ਸੀ। ਪੱਚੀ ਜੂਨ ਦੀ ਰਾਤ ਨੂੰ ਬਕਾਇਦਾ ਸੰਵਿਧਾਨ ਦਾ ਇਸਤੇਮਾਲ ਕਰਕੇ ਐਮਰਜੈਂਸੀ ਦਾ ਐਲਾਨ ਹੋਇਆ ਅਤੇ ਤਾਨਾਸ਼ਾਹੀ ਲੱਗੂ ਹੋ ਗਈ। ਉਦੋਂ ਕੋਈ ਵੀ ਕਿਸੇ ਭਰਮ ਵਿੱਚ ਨਹੀਂ ਸੀ ਕਿ ਹੁਣ ਤਾਨਾਸ਼ਾਹੀ ਹੈ ਜਾਂ ਨਹੀਂ। ਇਸ ਦੇ ਉਲਟ ਜੇ ਲੰਘੇ ਸੱਤ ਸਾਲਾਂ ਨੂੰ ਵੇਖਿਆ ਜਾਏ ਤਸਵੀਰ ਸਾਫ ਹੈ। ਮੋਦੀ ਅਤੇ ਮੋਦੀ ਸਰਕਾਰ ਦੀ ਤਾਰੀਫ਼ ਕਰਨ ਵਾਲਿਆਂ ਤੋਂ ਇਲਾਵਾ ਉਹ ਹਰ ਕੋਈ ਜੋ ਵੀ ਇਹਨਾਂ ਦੀਆਂ ਨੀਤੀਆਂ ਦਾ ਆਲੋਚਕ ਹੈ, ਵਿਰੋਧੀ ਜਾਂ ਵਿਰੋਧੀ ਧਿਰ ਹੈ ਉਸ ‘ਤੇ ਸੰਘੀ ਖੁਲ੍ਹ ਕੇ ਹੱਲਾ ਬੋਲ ਰਹੇ ਹਨ। ਉਹਨਾਂ ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਤੇ ਉਹ ਵੀ ਦੇਸ਼ ਧਰੋਹ ਜਾਂ ਯੂਏਪੀਏ ਵਰਗੇ ਕਾਲੇ ਕਨੂੰਨਾਂ ਤਹਿਤ। ਮੋਦੀ ਸਰਕਾਰ ਨੇ ਯੂਏਪੀਏ ਕਾਨੂੰਨ ਵਿਚ ਛੇਵੀਂ ਸੋਧ ਕੀਤੀ ਤਾਂ ਕਿ ਕਿਸੇ ਵਿਅਕਤੀ ਨੂੰ ਜਾਂ ਉਸ ਦੀਆਂ ਸਰਗਰਮੀਆਂ ਨੂੰ ਸਿਰਫ਼ ਸ਼ੱਕ ਦੇ ਆਧਾਰ ਤੇ ਅੱਤਵਾਦੀ ਐਲਾਨਿਆਂ ਜਾ ਸਕੇ ਤੇ ਉਸ ਨੂੰ ਜਿੰਨੀ ਮਰਜ਼ੀ ਜੇਲ੍ਹ ਵਿੱਚ ਰੱਖਿਆ ਜਾ ਸਕੇ। ਬਹੁਤੇ ਟੀ ਵੀ ਚੈਨਲ, ਅਖ਼ਬਾਰ ਤੇ ਸੋਸ਼ਲ ਮੀਡੀਆ ਵਿਰੋਧੀਆਂ ਅਤੇ  ਵਿਰੋਧੀ ਧਿਰ ਨੂੰ  ਦੇਸ਼ ਵਿਰੋਧੀ ਐਲਾਨ ਕੇ ਇਨ੍ਹਾਂ ਖਿਲਾਫ ਭਿਆਨਕ ਕੂੜ ਪ੍ਰਚਾਰ ਦੀ ਮੁਹਿੰਮ ਚਲਾਉਂਦੇ ਰਹਿੰਦੇ ਹਨ। ਅਮਲ ਵਿੱਚ ਵਿਅਕਤੀ ਦੀ ਸੁਤੰਤਰਤਾ, ਜਥੇਬੰਦ ਹੋਣ ਅਤੇ ਵਿਰੋਧ ਪ੍ਦ੍ਰਸ਼ਨ ਕਰਨ ਦੇ ਅਧਿਕਾਰ ਨੂੰ ਮੋਦੀ ਸਰਕਾਰ ਨੇ “ਅਤਿਵਾਦੀ ਸਰਗਰਮੀ” ਬਣਾ ਦਿੱਤਾ ਹੈ। ਜਨਤਾ ਦੇ ਸੰਘਰਸ਼ਾਂ ਤੇ “ਸਾਜ਼ਿਸ਼ ਰਚਣ”, “ਛਡਯੰਤਰ  ਕਰਨ” ਦਾ ਠੱਪਾ ਲਾ ਦਿੱਤਾ ਜਾਂਦਾ ਹੈ । ਸੀਏਏ, ਐੱਨਆਰਸੀ ਤੇ ਐੱਨਪੀਆਰ ਵਿਰੋਧੀ ਘੋਲ ਵਿੱਚ ਸ਼ਾਮਲ ਨਤਾਸ਼ਾ ਦੇ ਦੇਵਾਗਨਾਂ ਅਤੇ ਆਸਿਫ ਨੂੰ ਅਦਾਲਤ ਨੇ ਜ਼ਮਾਨਤ ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਨੂੰ ਪਿਛਲੇ ਸਾਲ ਲੌਕਡਾਊਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਹੁਕਮ ਦੇ ਦੌਰਾਨ ਹੀ ਜੱਜ ਨੇ ਟਿੱਪਣੀ ਕੀਤੀ ਕਿ ਅਸਹਿਮਤੀ ਨੂੰ ਦਬਾਉਣ ਦੀ ਬੇਚੈਨੀ ਵਿੱਚ ਸਰਕਾਰ ਦੇ ਜ਼ਿਹਨ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਤੇ ਦਹਿਸ਼ਤਗਰਦੀ ਸਰਗਰਮੀਆਂ ਵਿਚਕਾਰ ਦਾ ਫ਼ਰਕ ਧੁੰਦਲਾ ਹੁੰਦਾ ਜਾ ਰਿਹੈ ਤੇ ਧੁੰਦਲਾਪਣ ਜੇ ਵਧਦਾ ਜਾਵੇਗਾ ਤਾਂ ਇਹ ਲੋਕਤੰਤਰ ਲਈ ਖਤਰਨਾਕ ਹੋਵੇਗਾ। ਅਜਿਹੇ ਹਾਲਤ ਉਹੋ ਬਣੇ ਹਨ ਜਦ ਅਦਾਲਤ ਨੇ ਪਹਿਲਾਂ ਹੀ ਸਪਸ਼ਟ ਕੀਤਾ ਹੋਇਆ ਹੈ ਕਿ ਕਿਸੇ ਵੀ ਪਾਬੰਦੀਸ਼ੁਦਾ ਜਥੇਬੰਦੀ ਦਾ ਮੈਂਬਰ ਹੋਣਾ ਆਪਣੇ ਆਪ ਵਿੱਚ ਕੋਈ ਗੁਨਾਹ ਨਹੀਂ ਹੈ ਅਤੇ ਇਹ ਵੀ ਕਿ ਸ਼ਾਂਤਮਈ ਮੁਜ਼ਾਹਰਾ ਕਰਨਾ ਸਭ ਦਾ ਮੌਲਿਕ ਅਧਿਕਾਰ ਹੈ। ਭੀਮਾ ਕੋਰੇਗਾਓਂ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ),ਐੱਨਆਰਸੀ ਤੇ ਐੱਨਪੀਆਰ ਖ਼ਿਲਾਫ਼ ਜੋ ਜੁਝਾਰੂ ਲੋਕ ਸੰਘਰਸ਼ ਹੋਏ ਹਨ, ਉਸ ਵਿਚ ਇਹਨਾਂ ਹੀ ਦਮਨਕਾਰੀ ਕਨੂੰਨਾਂ ਦੇ ਤਹਿਤ ਲੋਕਾਂ ਨੂੰ ਗਿ੍ਫਤਾਰ ਕੀਤਾ ਗਿਅਾ। ਫੇਸਬੁੱਕ, ਵ੍ਹੱਟਸਐਪ ਅਤੇ ਈ ਮੇਲ ਵਿਚ ਸੰਘਰਸ਼ ਨੂੰ ਅੱਗੇ ਵਧਾਉਣ ਨਾਲ ਸੰਬੰਧਤ ਹੋਈਆਂ ਗੱਲਾਂ ਨੂੰ ” ਸ਼ੱਕੀ ਤੇ ਅਤਿਵਾਦੀ ਸਰਗਰਮੀਆਂ” ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਇਸੇ ਆਧਾਰ ਤੇ ਮੁਕੱਦਮੇ ਦਰਜ ਕਰਕੇ ਗਿ੍ਫ਼ਤਾਰੀ ਕੀਤੀ ਗਈ। ਅਜੇ ਜ਼ਮਾਨਤ ਤੇ ਬਹੁਤ ਥੋੜੇ ਲੋਕਾਂ ਦੀ ਰਿਹਾਈ ਹੋਈ ਹੈ। ਇਨ੍ਹਾਂ ਨੂੰ ਵੀ ਮੋਦੀ ਸਰਕਾਰ ਫਿਰ ਜੇਲ੍ਹ ਵਿੱਚ ਪਾਉਣ ਲਈ ਦਿਨ ਰਾਤ ਇਕ ਕਰ੍ ਰਹੀ ਹੈ, ਜਦ ਕਿ ਸੈਂਕੜੇ ਲੋਕ ਅਜੇ ਜੇਲਾਂ ਵਿੱਚ ਹੀ ਹਨ। ਇਸ ਤਰ੍ਹਾਂ ਜੰਮੂ ਕਸ਼ਮੀਰ ਦੇ ਸੈਂਕੜੇ ਲੋਕ ਜੇਲਾਂ ਵਿੱਚ ਹੀ ਹਨ ਤੇ ਜਿਨ੍ਹਾਂ ਨੂੰ ਇਕ ਦੋ ਸਾਲ ਪਹਿਲਾਂ ਤੋਂ ਗ਼ੈਰ ਸੰਵਿਧਾਨਕ ਤਰੀਕੇ ਨਾਲ ਧਾਰਾ 370 ਖਤਮ ਕਰਨ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਹਕੀਕਤ  ਤਾਂ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਭਾਰਤੀ ਸੰਵਿਧਾਨ ਵਿਚ ਬਿਨਾਂ ਕੋਈ ਵੱਡੀ ਤਰਮੀਮ ਦੇ ਇਸ ਅੰਦਰ ਨੂੰ ਅੰਦਰੋਂ ਹੀ ਕਾਫੀ ਖੋਖਲਾ ਕਰ ਦਿੱਤਾ ਹੈ। ਲੋਕ ਡਾਉੂਨ ਅਤੇ ਨੋਟਬੰਦੀ ਵਰਗੇ ਕਦਮ ਫਟਾਫਟ ਬਿਨਾਂ ਕਿਸੇ ਬਹਿਸ ਅਤੇ ਸੰਸਦੀ ਮਨਜ਼ੂਰੀ ਦੀ ਮਨਮਰਜ਼ੀ ਨਾਲ ਠੋਸੇ ਗਏ।  ਇਹ ਸਭ ਹਿੰਦੂਤਵ ਫਾਸ਼ੀਵਾਦੀ ਰਾਜਨੀਤੀ  ਦੇ ਦਮ ਤੇ ਲੋਕਾਂ (ਹਿੰਦੂ ਫਿਰਕੇ ਨੂੰ) ਨੂੰ ਆਪਣੇ ਪਿੱਛੇ ਲਾਮਬੰਦ ਕਰ ਕੇ ਕੀਤਾ ਗਿਆ ਅਤੇ ਇਸੇ ਦੇ ਦਮ ਤੇ ਇਨ੍ਹਾਂ ਨੇ ਪੂੰਜੀਵਾਦੀ ਰਾਜਨੀਤੀ ਨੂੰ ਪਿਛਾਕੜੀ ਦਿਸ਼ਾ ਵਿੱਚ ਧੱਕ ਦਿੱਤਾ ਹੈ। ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਮੌਜੂਦਾ ਰਾਜਨੀਤੀ ਪਿੱਛੇ ਆਰਥਿਕ ਨੀਤੀ ਹੀ ਹੈ ਜਾਂ ਇਸ ਦਾ ਇਜ਼ਹਾਰ ਹੁੰਦਾ ਹੈ। ਯਾਨੀ ਰਾਜਨੀਤੀ, ਰਾਜਨੀਤੀ ਚ ਤਬਦੀਲੀ, ਰਾਜਨੀਤਕ ਪਾਰਟੀਆਂ ਤੇ ਸੰਗਠਨਾਂ ਦਰਮਿਆਨ ਦਿਸਣ ਵਾਲੇ ਸੰਘਰਸ਼ ਦੀ ਜੜ੍ਹਾ ਵਿੱਚ ਆਮ ਤੌਰ ਤੇ ਆਰਥਕ ਜਾਂ ਅਰਥਚਾਰੇ ਦੇ ਸੰਕਟ ਜਾਂ ਇਸ ਵਿੱਚ ਹੋ ਰਹੇ ਤੇਜ਼ ਬਦਲਾਅ ਹੀ ਹੁੰਦੇ ਹਨ। ਮੌਜੂਦਾ ਦੌਰ ਵਿੱਚ ਭਾਰਤ ਦੀ ਹਿੰਦੂਤਵ ਫਾਸ਼ੀਵਾਦੀ ਰਾਜਨੀਤੀ ਦੀਆਂ ਜੜ੍ਹਾਂ ਤਤਕਾਲਿਕ ਤੌਰ ਤੇ ਬੀਤੇ ਡੇੜ ਦੋ ਦਹਾਕੇ ਦੀ ਆਰਥਿਕ ਸਥਿਤੀ ਵਿੱਚ ਹਨ, ਜਦ ਕਿ ਦੁਰਗਾਮੀ ਤੇ ਇਸ ਦੀਆਂ ਜੜ੍ਹਾਂ ਨਹਿਰੂ ਦੇ ਦੌਰ ਵਿਚ ਭਾਰਤ ਦੀ ਉਸਾਰੀ ਦੇ ਲਈ ਜੋ ਆਰਥਕ ਬੁਨਿਆਦੀ ਯਾਦ ਰੱਖੀ ਗਈ ਉੱਥੋਂ ਤਕ ਜਾਂਦੀਆਂ ਹਨ। ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿ ਨਹਿਰੂ ਤੇ ਮੋਦੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਇੱਕ ਭਾਰਤ ਦੀ ਅਜਾਰੇਦਾਰੀ ਪੂੰਜੀ ਦੇ ਅਜਿਹੇ ਦੌਰ ਦਾ ਪੀ੍ਤੀਨਿੱਧ ਸੀ ਜਦ ਦੁਨੀਆਂ ਚ ਸਮਾਜਵਾਦ ਦਾ ਬੋਲਬਾਲਾ ਸੀ। ਗੁਲਾਮ ਮੁਲਕਾਂ ਦੀ ਆਜ਼ਾਦੀ ਦੇ ਸ਼ੰਘਰਸ਼ ਅਤੇ ਉਨ੍ਹਾਂ ਦੇ ਆਜ਼ਾਦ ਹੋਣ ਦੀ ਬੋਲਾ ਸੀ। ਭਾਰਤ ਖੁੱਦ ਗੁਲਾਮ ਸੀ। ਆਜ਼ਾਦੀ,ਬਰਾਬਰੀ, ਧਰਮ ਨਿਰਪੱਖਤਾ ਵਰਗੇ ਸ਼ਬਦ ਹਕੀਕਤ ਬਣ ਰਹੇ ਸਨ ਤਦ ਅਜੇਹੇ ਦੌਰ ਵਿੱਚ ਭਾਰਤ ਦੇ ਹਾਕਮਾਂ ਲਈ ਨਹਿਰੂ ਤੋਂ ਜ਼ਿਆਦਾ ਯੋਗ ਪ੍ਰਤੀਨਿਧ ਕੌਣ ਹੋ ਸਕਦਾ ਸੀ ? ਜਦ ਹਾਲਤ ਬਿਲਕੁਲ ਉਸ ਦੇ ਉਲਟ ਹੁਣ ਜਦੋਂ ਦੁਨੀਆਂ ਨਸਲਵਾਦ, ਜੰਗੀ ਜਨੂੰਨ, ਅਪਰਵਾਸੀ ਵਿਰੋਧ, ਗੈਰਵਿਗਿਆਨਕ ਸੋਚ,ਸ਼ਰਨਾਰਥੀਆਂ ਦੇ ਵਿਰੋਧ ਦਾ ਮਾਹੌਲ ਹੋਵੇ, ਨਿੱਜੀਕਰਨ, ਉਦਾਰੀਕਰਨ, ਵਿਸ਼ਵੀਕਰਨ ਦੀਆਂ ਨੀਤੀਆਂ (ਐੱਲਪੀਜੀ) ਹਰ ਦੇਸ਼ ਤੇ ਠੋਸੀਆਂ ਜਾ ਰਹੀਆਂ ਹੋਣ, ਬਾਜ਼ਾਰ ਨੂੰ ਖੁੱਲ੍ਹ ਕੇ ਖੇਡਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੋਵੇ। ਖ਼ੁਦ ਭਾਰਤ ਦੇ ਅੰਦਰ ਵੀ ਕਾਰਪੋਰੇਟ ਘਰਾਣਿਆਂ ਦੇ ਬੇਰੋਕ ਮੁਨਾਫ਼ੇ ਤੇ ਜਨਤਾ ਨੂੰ ਹਾਸਲ ‘ ਸੀਮਤ ਆਜ਼ਾਦੀ, ਸੀਮਤ  ਬਰਾਬਰੀ ਤੇ ਸਰਭ ਧਰਮ ਸੁਭਾਅ ਵਾਲੀ’ ਇਹਨਾਂ ਦੀ ‘ਧਰਮਨਿਰਪੱਖਤਾ’ ਵੀ ਭਾਰੀ ਅੜਿੱਕਾ ਹੋਵੇ, ਤੱਦ ਫਿਰ ਅਜ਼ਾਰੇਦਾਰ ਪੂੰਜੀਪਤੀ ਵਰਗ ਦੇ ਲਈ ਇਸ ਮਾਮਲੇ ਵਿੱਚ ਮੋਦੀ ਤੋਂ ਜ਼ਿਆਦਾ ਯੋਗ ਦੂਜਾ ਕੌਣ ਹੋ ਸਕਦਾ ਸੀ। 1947 ਦੀ ਸਤਾ ਬਦਲੀ ਦੇ ਦੋ ਦਹਾਕਿਆਂ ਵਿੱਚ ਦੇਸ਼ ਦੇ ਪੂੰਜੀਪਤੀ ਵਿਕਾਸ ਦਾ ਜੋ ਰਾਹ ਅਪਣਾਇਆ ਗਿਆ ਉਸ ਨਾਲ ਅਰਥਚਾਰੇ ਨੇ ਜਲਦੀ ਹੀ ਸੰਕਟਗ੍ਰਸਤ ਹੋਣਾ ਸੀ। ਕਿਰਤ ਸੁਧਾਰਾਂ ਦੇ ਜ਼ਰੀਏ ਸਰਮਾਏਦਾਰੀ ਵਿਕਾਸ ਤੇ ਇਸ ਰਾਹ ਵਿੱਚ ਨਾ ਤਾਂ ਕੋਈ ਇਨਕਲਾਬੀ ਭੂਮੀ ਸੁਧਾਰ ਕੀਤਾ ਗਿਆ ਤੇ ਨਾ ਹੀ ਰਜਵਾੜਿਆਂ, ਜ਼ਿਮੀਂਦਾਰਾਂ ਤੇ ਜਾਗੀਰਦਾਰਾਂ ਨਾਲ ਸਖ਼ਤੀ ਨਾਲ ਨਿਪਟਿਆ ਗਿਆ। ਅਜਿਹੀ ਹਾਲਤ ਵਿੱਚ ਜੋ ਵਿਕਾਸ ਹੋਇਆ ਉਸ ਨਾਲ ਅੱਜ ਮਜ਼ਦੂਰਾਂ-ਮਿਹਨਤਕਸ਼ਾਂ ਦੇ ਜੀਵਨ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ। ਸਿੱਟੇ ਵਜੋਂ ਸੱਤਰ ਦਾ ਦਹਾਕਾ ਆਉਂਦੇ ਆਉਂਦੇ ਇੰਦਰਾ ਨੂੰ “ਗ਼ਰੀਬੀ ਹਟਾਓ” ਦਾ ਨਾਅਰਾ ਦੇਣਾ ਪਿਆ ਜੋ ਆਪਣੇ ਆਪ ਉਦੋਂ ਗਰੀਬੀ ਦਾ ਵੱਡੀ ਸਮੱਸਿਆ ਦੇ ਰੂਪ ਵਿੱਚ ਉੱਭਰ ਆਉਣਾ ਦਰਸਾਉਂਦਾ ਹੈ। ਵਧਦੀ ਗ਼ਰੀਬੀ, ਅਨਾਜ ਦੀ ਭਾਰੀ ਕਮੀ, ਵਧਦੀ ਮਹਿੰਗਾਈ, ਵਧਦੀ ਬੇਰੁਜ਼ਗਾਰੀ

ਮੋਦੀ ਹਕੂਮਤ ਦੀ ਅਣ ਐਲਾਨੀ ਐਮਰਜੈਂਸੀ / ਡਾ ਅਜੀਤਪਾਲ ਸਿੰਘ ਐਮ ਡੀ Read More »

ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨ ਵਾਲੇ ਬੀਜੇਪੀ ਆਗੂ ਨੂੰ ਪਾਰਟੀ ਨੇ ਭੇਜਿਆ ਨੋਟਿਸ

ਬਠਿੰਡਾ, 19 ਜੁਲਾਈ : ਭਾਜਪਾ ਵਿਧਾਇਕ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਤਾਂ ਉਸ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿਤਾ ਗਿਆ | ਹੁਣ ਇਕ ਹੋਰ ਭਾਜਪਾ ਆਗੂ ਮੋਹਿਤ ਗੁਪਤਾ ਨੂੰ ਵੀ ਪਾਰਟੀ ਨੇ ਨੋਟਿਸ ਭੇਜ ਦਿਤਾ ਹੈ ਜਿਸ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ | ਗੁਪਤਾ ਨੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਸ ਨੂੰ ਕੋਈ ਪਛਤਾਵਾ ਨਹੀਂ, ਕਿਉਂਕਿ ਉਹ ਗ਼ਲਤ ਨਹੀਂ ਹੈ | ਭਾਜਪਾ ਆਗੂ ਮੋਹਿਤ ਗੁਪਤਾ ਨੇ ਪਾਰਟੀ ਨੋਟਿਸ ਦਾ ਜਵਾਬ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਨੂੰ ਲਿਖਿਆ ਹੈ ਕਿ ਉਸ ਨੇ ਹਮੇਸ਼ਾ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਦੇ ਹੱਕ ‘ਚ ਗੱਲ ਕੀਤੀ ਹੈ | ਉਸ ਨੇ ਹੁਣ ਵੀ ਕਿਸਾਨ ਤੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਹੈ | ਵਪਾਰੀ ਵਰਗ, ਆੜ੍ਹਤੀਆਂ, ਸ਼ੈਲਰ ਮਾਲਕ ਤੇ ਮਜ਼ਦੂਰ ਦੇ ਹੱਕ ਦੀ ਗੱਲ ਕੀਤੀ ਹੈ | ਕਿਸਾਨ ਅੰਦੋਲਨ ਸਦਕਾ ਭਾਜਪਾ ਵਰਕਰ ਨੂੰ ਹੇਠਲੇ ਪੱਧਰ ‘ਤੇ ਬਹੁਤ ਦਿੱਕਤ ਆ ਰਹੀ ਹੈ | ਕੀ ਕਿਸਾਨਾਂ ਦੀ ਮਦਦ ਕਰਨ, ਭਾਜਪਾ ਵਰਕਰਾਂ ਨੂੰ ਹੌਂਸਲਾ ਦੇਣ ਜਾਂ ਪੰਜਾਬ ਦੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਖ਼ਾਤਰ ਉਪਰਾਲੇ ਕਰਨਾ ਇਤਰਾਜ਼ਯੋਗ ਹੈ? ਉਹ ਪਾਰਟੀ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਯਤਨਸ਼ੀਲ ਹੈ |

ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨ ਵਾਲੇ ਬੀਜੇਪੀ ਆਗੂ ਨੂੰ ਪਾਰਟੀ ਨੇ ਭੇਜਿਆ ਨੋਟਿਸ Read More »

ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ 27-28 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ

  ਖੇਡਾਂ ਤੇ ਸਭਿਆਚਾਰ ਦਾ ਮੇਲਾ -22 ਤੋਂ 28 ਨਵੰਬਰ ਤੱਕ ‘ਪੰਜਾਬੀ ਭਾਸ਼ਾ ਹਫਤਾ’ ਵੀ ਮਨਾਇਆ ਜਾਵੇਗਾ। -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 19 ਜੁਲਾਈ, 2021: ਸਾਲ 2019 ਦੇ ਵਿਚ ਪਹਿਲੀ ਵਾਰ ਸ਼ੁਰੂ ਹੋਈਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਆਪਣੇ ਤੀਜੇ ਸਾਲ ਦੇ ਸਫ਼ਰ ਉਤੇ ਹਨ। ਅੱਜ ਬਰੂਸ ਪੁਲਮਨ ਪਾਰਕ ਟਾਕਾਨੀਨੀ ਦੇ ਕਾਨਫਰੰਸ ਹਾਲ ਦੇ ਵਿਚ ਹੋਏ ਇਕ ਭਰਵੇਂ ਇਕੱਠ ਦੇ ਵਿਚ ਸਾਲ 2021 ਦੀਆਂ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਐਲਾਨ ਕਰ ਦਿੱਤਾ ਗਿਆ। ਇਹ ਖੇਡਾਂ ਇਸ ਸਾਲ 27 ਅਤੇ 28 ਨਵੰਬਰ (ਦਿਨ ਸ਼ਨੀਵਾਰ ਅਤੇ ਐਤਵਾਰ) ਨੂੰ ਪਹਿਲਾਂ ਵਾਲੇ ਸਥਾਨ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ। ਦੋ ਦਿਨਾਂ ਇਨ੍ਹਾਂ ਖੇਡਾਂ ਦੇ ਵਿਚ ਸਭਿਆਚਾਰਕ ਸਟੇਜ ਵੀ ਲੱਗਣੀ ਹੈ ਅਤੇ ਪੂਰਾ ਮੇਲੇ ਵਰਗਾ ਮਾਹੌਲ ਸਿਰਜਿਆ ਜਾਣਾ ਹੈ। ਇਸਦੇ ਨਾਲ ਹੀ 22 ਨਵੰਬਰ ਤੋਂ 28 ਨਵੰਬਰ ਤੱਕ ਦੂਜਾ ਪੰਜਾਬੀ ਭਾਸ਼ਾ ਹਫਤਾ ਵੀ ਮਨਾਇਆ ਜਾਵੇਗਾ। ਤਰੀਕਾਂ ਦੀ ਘੁੰਢ ਚੁਕਾਈ ਦੇ ਇਸ ਸਮਾਮਗ ਦੀ ਸ਼ੁਰੂਆਤ ਸ. ਪਰਮਿੰਦਰ ਸਿੰਘ ਅਤੇ ਸ. ਸ਼ਰਨਜੀਤ ਸਿੰਘ ਨੇ ਸਾਂਝੇ ਰੂਪ ਵਿਚ ਆਏ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਜੀ ਆਇਆਂ ਆਖ ਕੇ ਕੀਤੀ। ਇਸਦੇ ਨਾਲ ਹੀ ਹਾਊਸਕੀਪਿੰਗ ਰੂਲਜ ਦੱਸਦਿਆਂ ਸਮਾਗਮ ਦੀ ਆਰੰਭਤਾ ਕੀਤੀ ਗਈ। ਸਿੱਖ ਖੇਡਾਂ ਦੀ ਸਮੁੱਚੀ ਕਮੇਟੀ ਨੂੰ ਵਾਰੀ-ਵਾਰੀ ਬੁਲਾ ਕੇ ਵਿਸ਼ੇਸ਼ ਸੀਟਾਂ ਉਤੇ ਬੈਠਣ ਲਈ ਕਿਹਾ ਗਿਆ। ਖੇਡਾਂ ਦੀ ਟੈਕਨੀਕਲ ਟੀਮ ਦੇ ਨਾਲ ਜਾਣ-ਪਛਾਣ ਕਰਵਾਈ ਗਈ। ਨਵਤੇਜ ਰੰਧਾਵਾ ਨੇ ਪਿਛਲੇ ਦੋ ਸਾਲਾਂ ਦਾ ਤੱਤਸਾਰ ਪੇਸ਼ ਕੀਤਾ। ਸ. ਹਰਜਿੰਦਰ ਸਿੰਘ ਬਸਿਆਲਾ ਨੇ ਤੀਜੀਆਂ ਖੇਡਾਂ ਦੇ ਲਈ ਵਿਸ਼ੇਸ਼ ਤੌਰ ’ਤੇ ਲਿਖੀ ਕਵਿਤਾ ਪੇਸ਼ ਕੀਤੀ। ਕਮਲਪ੍ਰੀਤ ਸਿੰਘ ਵੱਲੋਂ ਤਿਆਰ ਵੀਡੀਓ ਕਲਿੱਪਾਂ ਦਾ ਇਕ ਸੰਗ੍ਰਹਿ ਸਕਰੀਨ ਉਤੇ ਚਲਾ ਕੇ ਪਿਛਲੇ ਦੋ ਸਾਲਾਂ ਦੀਆਂ ਖੇਡਾਂ ਉਤੇ ਪੰਛੀ ਝਾਤ ਪਵਾਈ ਗਈ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਉਦਘਾਟਨੀ ਭਾਸ਼ਣ ਦਿੱਤਾ। ਉਪਰੰਤ ਸਮੁੱਚੀ ਕਮੇਟੀ ਦੀ ਮੌਜੂਦਗੀ ਦੇ ਵਿਚ ਇਕ ਛੋਟੇ ਬੱਚੇ ਤੇਗ ਸਿੰਘ ਬੈਂਸ ਵੱਲੋ ਬਟਨ ਦਬਾ ਕੇ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਨੂੰ ਸਕਰੀਨ ਉਤੇ ਪ੍ਰਗਟ ਕਰ ਦਿੱਤਾ ਗਿਆ। ਸਿੱਖ ਖੇਡਾਂ ਦਾ ਮੁੱਖ ਉਦੇਸ਼ ਸਿਹਤਮੰਦ ਰਹਿੰਦਿਆਂ ਸਿੱਖ ਖੇਡਾਂ, ਸਿੱਖ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣਾ ਅਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਨਾਲ ਜੁੜੇ ਰਹਿਣਾ ਹੈ। ਸੰਬੋਧਨ ਕਰਨ ਵਾਲਿਆਂ ਦੇ ਵਿਚ ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਸ. ਪਿ੍ਰਥੀਪਾਲ ਸਿੰਘ ਬਸਰਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਤੋਂ ਹੰਸ ਰਾਜ, ਗੁਰਦੁਆਰਾ ਬੇਗਮਪੁਰਾ ਸਾਹਿਬ ਤੋਂ ਸ੍ਰੀ, ਗੁਰਦੁਆਰਾ ਸਾਹਿਬ ਨਾਨਕਸਰ, ਗੁਰਦੁਆਰਾ ਸਾਹਿਬ ਸਿੱਖ ਸੰਗਤ. ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਤੋਂ ਵੀ ਹਾਜ਼ਰੀ ਲਗਵਾਈ ਗਈ। ਇੰਡੋ ਸਪਾਈਸ ਤੋਂ ਸ. ਤੀਰਥ ਸਿੰਘ ਅਟਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਪੂਰੀ ਸਪੁਰੋਟ ਰਹੇਗੀ ਅਤੇ ਇਸ ਵਾਰ ਐਤਵਾਰ 28 ਨਵੰਬਰ ਨੂੰ ਦੁਪਹਿਰ 3 ਤੋਂ 4 ਵਜੇ ਤੱਕ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਰੋਟਰੀ ਕਲੱਬ ਤੋਂ ਸ. ਕੁਲਬੀਰ ਸਿੰਘ ਨੇ ਪੂਰਨ ਹਮਾਇਤ ਦਿੰਦਿਆ ਇਨ੍ਹਾਂ ਖੇਡਾਂ ਦੀ ਸਫਲਤਾ ਲਈ ਸ਼ੁੱਭਾ ਇਛਾਵਾਂ ਦਿੱਤੀਆਂ। ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਇਨ੍ਹਾਂ ਖੇਡਾਂ ਨੂੰ ਭਾਈਚਾਰੇ ਵੱਲੋਂ ਸਲਾਹਿਆ ਗਿਆ ਵੱਡਾ ਉਦਮ ਦੱਸਿਆ। ਮੈਡਮ ਇੰਦੂ ਬਾਜਵਾ ਨੇ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਪੂਰਨ ਹਮਾਇਤ ਦਿੱਤੀ। ਕਬੱਡੀ ਫੈਡਰੇਸ਼ਨ ਵੱਲੋਂ ਹਰਪ੍ਰੀਤ ਸਿੰਘ ਗਿੱਲ ਰਾਏਸਰ, ਵਾਇਕਾਟੋ ਸ਼ਹੀਦ-ਏ-ਆਜ਼ਿਮ ਸਪੋਰਟਸ ਐਂਡਕਲਚਰਲ ਟ੍ਰਸਟ ਵੱਲੋਂ ਸ.ਜਰਨੈਲ ਸਿੰਘ ਰਾਹੋਂ ਜੋ ਕਿ ਬੱਸ ਭਰ ਕੇ ਹਮਿਲਟਨ ਤੋਂ ਪਹੁੰਚੇ ਹੋਏ ਸਨ, ਨੇ ਆਖਿਆ ਕਿ ਉਹ ਇਨ੍ਹਾਂ ਖੇਡਾਂ ਦੇ ਵਿਚ ਜਿੱਥੇ ਦਰਜਨਾਂ ਖਿਡਾਰੀ ਲੈ ਕੇ ਆ ਰਹੇ ਹਨ ਉਥੇ ਉਹ ਬੱਸਾਂ ਭਰਕੇ ਹੋਰ ਦਰਸ਼ਕ ਵੀ ਨਾਲ ਲੈ ਕੇ ਆਉਣਗੇ। ਮਨਪ੍ਰਤੀ ਕੌਰ ਸਿੱਧੂ ਅਤੇ ਖੁਸ਼ਮੀਤ ਕੌਰ ਸਿੱਧੂ ਨੇ ਵੀ ਆਪਣੇ ਵਿਚਾਰ ਰੱਖੇ। ਖੁਸ਼ਮੀਤ ਕੌਰ ਹੋਰਾਂ ਹਾਕੀ ਨੂੰ ਵੀ ਬਰੂਸ ਪੁਲਮਨ ਪਾਰਕ ਵਿਖੇ ਹੀ ਕਰਾਉਣ ਦਾ ਸੁਝਾਅ ਦਿੱਤਾ। ਮੈਟਰੋ ਕਲੱਬ ਤੋਂ ਰਾਣਾ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਸੇਵਾ ਲਈ ਹਾਜ਼ਿਰ ਰਹੇਗੀ। ਇਨ੍ਹਾਂ ਸਿੱਖ ਖੇਡਾਂ ਦੇ ਵਿਚ ਦਸਤਾਰ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਬੇਅ ਆਫ ਪਲੈਂਟੀ ਕਲੱਬ ਤੋਂ ਸ. ਚਰਨਜੀਤ ਸਿੰਘ ਦੁੱਲਾ ਹੋਰਾਂ ਕਿਹਾ ਕਿ ਉਨ੍ਹਾਂ ਦੇ ਕੱਲਬ ਦੇ ਖਿਡਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਵੱਡੀ ਗਿਣਤੀ ਦੇ ਵਿਚ ਖਿਡਾਰੀ ਆਉਣਗੇ। ਮਾਲਵਾ ਸਪੋਰਟਸ ਕਲੱਬ ਤੋਂ ਸ. ਜਗਦੀਪ ਸਿੰਘ ਵੜੈਚ ਨੇ ਵੀ ਮਾਲਵਾ ਕਲੱਬ ਦੀ ਤਰਫ ਤੋਂ ਖੇਡਾਂ ਦੀ ਸਫਲਤਾ ਲਈ ਪੂਰਨ ਸਹਿਯੋਗ ਦੇਣ ਦੀ ਗੱਲ ਕੀਤੀ ਅਤੇ ਕਿਹਾ ਕਿ ਕਲੱਬ ਪਹਿਲੇ ਦਿਨ ਤੋਂ ਇਨ੍ਹਾਂ ਖੇਡਾਂ ਦੀ ਹਮਾਇਤ ਵਿਚ ਡਟਿਆ ਰਹੇਗਾ। ਅਖੀਰ ਦੇ ਵਿਚ ਸ. ਗੁਰਵਿੰਦਰ ਸਿੰਘ ਔਲਖ ਨੇ ਆਏ ਸਾਰੇ ਮਹਿਮਾਨਾਂ ਦਾ ਅਤੇ ਮੀਡੀਆ ਕਰਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ 27-28 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ Read More »

ਕਾਂਵੜ ਯਾਤਰਾ ’ਤੇ ਲੱਗੀ ਪਾਬੰਦੀ

ਨਵੀਂ ਦਿੱਲੀ, 18 ਜੁਲਾਈ- ਦਿੱਲੀ ਡਿਜ਼ਾਸਟਰ ਮੇਨੈਜਮੈਂਟ ਅਥਾਰਿਟੀ (ਡੀਡੀਐੱਮਏ) ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਰਾਜਧਾਨੀ ਵਿੱਚ ਕਾਂਵੜ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਹੈ। ਡੀਡੀਐੱਮਏ ਵੱਲੋਂ ਜਾਰੀ ਹੁਕਮਾਂ ਅਨੁਸਾਰ 25 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਕਾਂਵੜ ਯਾਤਰਾ ਦਿੱਲੀ ਅਤੇ ਨੇੜਲੇ ਇਲਾਕੇ (ਐੱਨਸੀਟੀ) ਵਿੱਚੋਂ ਨਹੀਂ ਲੰਘ ਸਕੇਗੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਇਸ ਵਰ੍ਹੇ ਕਾਂਵੜ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਹੈ।

ਕਾਂਵੜ ਯਾਤਰਾ ’ਤੇ ਲੱਗੀ ਪਾਬੰਦੀ Read More »

ਹਰਿਆਣਾ ਵਿੱਚ ਲੌਕਡਾਊਨ 26 ਜੁਲਾਈ ਤੱਕ ਵਧਿਆ

ਚੰਡੀਗੜ੍ਹ, 19 ਜੁਲਾਈ- ਹਰਿਆਣਾ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ  ਸੂਬੇ ਵਿੱਚ ਲੌਕਡਾਊਨ 26 ਜੁਲਾਈ ਤੱਕ ਵਧਾ ਦਿੱਤਾ ਹੈ। ਇਸੇ ਦੌਰਾਨ ਕਰੋਨਾ ਦੇ ਕੇਸ ਘਟਣ ਕਾਰਨ ਪਾਬੰਦੀਆਂ ਵਿੱਚ ਕੁਝ ਰਾਹਤ ਵੀ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੀਆਂ ਤੇ ਮਾਲ, ਰੈਸਤਰਾਂ ਤੇ ਬਾਰ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਸਵੇਰੇ 10 ਵਜੇ ਤੋਂ ਰਾਤ 11 ਵਜੇ ਤੱਕ ਖੁੱਲ੍ਹ ਸਕਣਗੇ। ਪਹਿਲਾਂ ਇਹ ਸਮਾਂ ਸਵੇਰੇ 10 ਤੋਂ ਰਾਤ 10 ਵਜੇ ਤੱਕ ਸੀ। ਖਾਣੇ ਦੀ ਹੋਮ ਡਿਲੀਵਰੀ ਰਾਤ 11 ਵਜੇ ਤੱਕ ਕੀਤੀ ਜਾ ਸਕਦੀ ਹੈੇ। ਇਸੇ ਦੌਰਾਨ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

ਹਰਿਆਣਾ ਵਿੱਚ ਲੌਕਡਾਊਨ 26 ਜੁਲਾਈ ਤੱਕ ਵਧਿਆ Read More »