ਉਹ ਸਾਹ ਲੈਣਾ ਭੁੱਲ ਗਏ…
ਸਵਰਾਜਬੀਰ ਉਹ ਸਾਹ ਲੈਣਾ ਭੁੱਲ ਗਏ ਸੀ ਨਾ ਆਕਸੀਜਨ ਦੀ ਕਮੀ ਸੀ ਨਾ ਦਵਾ ਦਾਰੂ ਦੀ ਬਸ ਅੱਖਾਂ ਵਿਚ ਨਮੀ ਸੀ ਪਤਾ ਨਹੀਂ ਉਹ ਕਿਉਂ ਮਰ ਗਏ ‘ਉਨ੍ਹਾਂ ਨੂੰ ਮਰਨ ਦਾ ਸ਼ੌਕ ਸੀ ਗਲ ਵਿਚ ਗ਼ਮ ਦਾ ਤੌਕ ਸੀ’ 1, 2 ਉਹ ਮਰਨ ’ਤੇ ਤੁਲੇ ਹੋਏ ਸਨ ਇਕ ਤੋਂ ਪਹਿਲਾਂ ਦੂਸਰਾ ਮਰਨਾ ਚਾਹੁੰਦਾ ਸੀ ਭਵਸਾਗਰ ਛੇਤੀ ਤੋਂ ਛੇਤੀ ਤਰਨਾ ਚਾਹੁੰਦਾ ਸੀ। ਉਹ ਸਾਹ ਲੈਣਾ ਭੁੱਲ ਗਏ ਸੀ…… (1. ਇਹ ਸਤਰਾਂ ਮੁਨੀਰ ਨਿਆਜ਼ੀ ਦੀ ਮਸ਼ਹੂਰ ਨਜ਼ਮ ਦੀਆਂ ਦੋ ਸਤਰਾਂ ਦਾ ਬਦਲਿਆ ਰੂਪ ਹਨ। 2. ਤੌਕ : ਗਲਬੰਧਨ, ਗਲ ਵਿਚ ਪਈ ਜ਼ੰਜੀਰ, ਪਟਾ, ਨਿਸ਼ਾਨੀ) ਮੰਗਲਵਾਰ ਕੇਂਦਰੀ ਸਿਹਤ ਰਾਜ ਮੰਤਰੀ ਡਾ. ਭਾਰਤੀ ਪਰਵੀਨ ਪਵਾਰ ਨੇ ਰਾਜ ਸਭਾ ਨੂੰ ਦੱਸਿਆ, ‘‘ਸਿਹਤ ਸੂਬਿਆਂ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ। ਮੌਤਾਂ ਬਾਰੇ ਜਾਣਕਾਰੀ ਦੇਣ ਦੇ ਵਿਸਥਾਰਪੂਰਵਕ ਆਦੇਸ਼ਾਂ ਅਨੁਸਾਰ ਸਾਰੇ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀਜ਼) ਕੇਸਾਂ ਅਤੇ ਮੌਤਾਂ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੂੰ ਬਾਕਾਇਦਾ ਜਾਣਕਾਰੀ ਦਿੰਦੇ ਹਨ। ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਨੁਸਾਰ ਸਿਰਫ਼ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ ਹੋਈ।’’ ਇਹ ਜਵਾਬ ਕੋਵਿਡ-19 ਦੀ ਮਹਾਮਾਰੀ ਕਾਰਨ ਹੋਈਆਂ ਮੌਤਾਂ ਦੇ ਸਬੰਧ ਵਿਚ ਸੀ। ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਕਾਂਗਰਸ ਦੇ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਅਸੀਂ ਸਾਰੇ ਜਾਣਦੇ ਹਾਂ ਕਿ ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੇ ਹਸਪਤਾਲਾਂ ਨੇ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਹੁਤ ਸਾਰੇ ਮਰੀਜ਼ਾਂ ਦਾ ਦੇਹਾਂਤ ਹੋ ਗਿਆ।’’ ਰਾਜ ਸਭਾ ਦੇ ਇਕ ਹੋਰ ਕਾਂਗਰਸੀ ਮੈਂਬਰ ਵੇਨੂਗੋਪਾਲ ਅਨੁਸਾਰ ‘‘ਮੰਤਰੀ ਨੇ ਸਦਨ ਨੂੰ ਗੁਮਰਾਹ ਕੀਤਾ ਹੈ।’’ ਵੇਨੂਗੋਪਾਲ ਨੇ ਇਹ ਵੀ ਕਿਹਾ ਕਿ ਉਹ ਰਾਜ ਸਭਾ ਵਿਚ ਮੰਤਰੀ ਵਿਰੁੱਧ ਸਦਨ ਦੀ ਮਰਿਆਦਾ ਭੰਗ ਕਰਨ ਦਾ ਮਤਾ (Privilege Motion) ਪੇਸ਼ ਕਰਨਗੇ। ਕੇਂਦਰੀ ਰਾਜ ਮੰਤਰੀ ਨੇ ਇਹ ਤਾਂ ਮੰਨਿਆ ਕਿ ਕੋਵਿਡ-19 ਦੀ ਦੂਸਰੀ ਲਹਿਰ ਦੌਰਾਨ ਮੈਡੀਕਲ ਆਕਸੀਜਨ ਦੀ ਮੰਗ ਅਸਾਧਾਰਨ ਤਰੀਕੇ ਨਾਲ ਵਧੀ; ਪਹਿਲੀ ਲਹਿਰ (ਭਾਵ 2020 ਵਿਚ) ਇਹ ਮੰਗ 3,095 ਮੀਟਰਿਕ ਟਨ ਸੀ ਜਦੋਂਕਿ ਦੂਸਰੀ ਲਹਿਰ (ਭਾਵ ਮਾਰਚ, ਅਪਰੈਲ ਅਤੇ ਮਈ 2021 ਵਿਚ) ਇਹ ਮੰਗ 9,000 ਮੀਟਰਿਕ ਟਨ ਤਕ ਵਧ ਗਈ। ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰਾਂ ਨੇ ਕੋਵਿਡ-19 ਕਾਰਨ ਹੋਈਆਂ ਮੌਤਾਂ ਨੂੰ ਨਹੀਂ ਛੁਪਾਇਆ ਭਾਵੇਂ ਕੁਝ ਸੂਬਿਆਂ ਨੇ ਮੌਤਾਂ ਦੇ ਅੰਕੜਿਆਂ ਵਿਚ ਸੋਧਾਂ ਜ਼ਰੂਰ ਕੀਤੀਆਂ। ਕੇਂਦਰੀ ਰਾਜ ਮੰਤਰੀ ਦਾ ਜਵਾਬ ਤਕਨੀਕੀ ਤੌਰ ’ਤੇ ਕੁਝ ਸਹੀ ਇਸ ਲਈ ਹੋ ਸਕਦਾ ਹੈ ਕਿ ਕਿਸੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਇਹ ਰਿਪੋਰਟ ਨਹੀਂ ਭੇਜੀ ਹੋਵੇਗੀ ਕਿ ਕਿੰਨੇ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ। ਇਹ ਜਵਾਬ ਇਨ੍ਹਾਂ ਤਕਨੀਕੀ ਕਾਰਨਾਂ ਕਾਰਨ ਵੀ ਸਹੀ ਹੋ ਸਕਦਾ ਹੈ ਕਿ ਜਦ ਹਸਪਤਾਲਾਂ ਵਿਚ ਡਾਕਟਰ ਕਿਸੇ ਵਿਅਕਤੀ ਦੀ ਮੌਤ ਦੀ ਪ੍ਰਕਿਰਿਆ ਬਾਰੇ ਰਿਪੋਰਟ ਲਿਖਦੇ ਹਨ ਤਾਂ ਮਰੀਜ਼ ਦੀ ਮੌਤ ਦਾ ਆਖ਼ਰੀ ਕਾਰਨ ਆਮ ਤੌਰ ’ਤੇ ਦਿਲ ਦੇ ਕੰਮ ਕਰਨ ਦਾ ਬੰਦ ਹੋਣਾ (Cardiac arrest) ਜਾਂ ਦਿਲ ਅਤੇ ਸਾਹ ਦੀਆਂ ਪ੍ਰਣਾਲੀਆਂ (ਸਿਸਟਮਜ਼) ਦੇ ਕੰਮ ਕਰਨ ਦਾ ਬੰਦ ਹੋ ਜਾਣਾ (Cardio-respiratory arrest) ਲਿਖਿਆ ਜਾਂਦਾ ਹੈ; ਮਰੀਜ਼ ਦੀ ਮੁੱਢਲੀ ਬਿਮਾਰੀ ਜਿਵੇਂ ਕੈਂਸਰ, ਦਿਲ, ਫੇਫੜਿਆਂ, ਗੁਰਦੇ, ਜਿਗਰ ਆਦਿ ਦੇ ਰੋਗਾਂ ਬਾਰੇ ਵੱਖਰਾ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਕੋਵਿਡ-19 ਦੇ ਮਰੀਜ਼ਾਂ ਦੀਆਂ ਹਸਪਤਾਲਾਂ ਵਿਚ ਹੋਈਆਂ ਮੌਤਾਂ ਦਾ ਅੰਤਿਮ ਕਾਰਨ ਡਾਕਟਰਾਂ ਨੇ ਦਿਲ ਜਾਂ ਦਿਲ ਅਤੇ ਸਾਹ ਦੀਆਂ ਪ੍ਰਣਾਲੀਆਂ ਦਾ ਬੰਦ ਹੋਣਾ ਲਿਖਿਆ ਹੋਵੇਗਾ ਅਤੇ ਮੁਢਲੀ ਬਿਮਾਰੀ ਕੋਵਿਡ-19 ਦਰਜ ਕੀਤੀ ਹੋਵੇਗੀ; ਕਿਸੇ ਵੀ ਡਾਕਟਰ ਨੇ ਮੌਤ ਦਾ ਕਾਰਨ ਆਕਸੀਜਨ ਦੀ ਕਮੀ ਨਹੀਂ ਲਿਖਿਆ ਹੋਵੇਗਾ। ਕੀ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਆਕਸੀਜਨ ਦੀ ਕਮੀ ਕਾਰਨ ਕੋਈ ਮੌਤ ਨਹੀਂ ਹੋਈ? ਸਵਾਲ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਭੇਜੀਆਂ ਰਿਪੋਰਟਾਂ ਦਾ ਨਹੀਂ ਹੈ, ਸਵਾਲ ਇਹ ਹੈ ਕਿ ਕੇਂਦਰੀ ਰਾਜ ਮੰਤਰੀ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਦੇਸ਼ ਦੇ ਕਈ ਹਸਪਤਾਲਾਂ ਵਿਚ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ; ਕਈ ਮਰੀਜ਼ ਹਸਪਤਾਲਾਂ ਦੇ ਬਾਹਰ ਆਕਸੀਜਨ ਲਈ ਸਹਿਕਦੇ ਮਰ ਗਏ ਅਤੇ ਕਈ ਹਸਪਤਾਲਾਂ ਤਕ ਪਹੁੰਚ ਹੀ ਨਹੀਂ ਸਕੇ। ਸਭ ਜਾਣਦੇ ਹਨ ਕਿ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਖ਼ਾਸ ਕਰਕੇ ਗੁਰਦੁਆਰਿਆਂ ਨੇ ਆਕਸੀਜਨ ਦੇ ਪ੍ਰਬੰਧ ਕੀਤੇ ਅਤੇ ਅਸਥਾਈ ਬੰਦੋਬਸਤ ਕਰਕੇ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਗਈ। ਇਸ ਲਈ ਵੱਡਾ ਸਵਾਲ ਇਹ ਹੈ ਕਿ ਜਦ ਇਹ ਜਾਣਕਾਰੀ ਜਨਤਕ ਤੌਰ ’ਤੇ ਉਪਲੱਬਧ ਹੈ ਤਾਂ ਇਸ ਨੂੰ ਇਕੱਠਿਆਂ ਕਰਕੇ ਸਦਨ ਵਿਚ ਪੇਸ਼ ਕਿਉਂ ਨਹੀਂ ਕੀਤਾ ਗਿਆ। ਜੇਕਰ ਕੇਂਦਰੀ ਰਾਜ ਮੰਤਰੀ ਦੀ ਜਾਣਕਾਰੀ ਨੂੰ ਸਹੀ ਮੰਨਿਆ ਜਾਵੇ ਤਾਂ ਸਹੰਸਰ ਸਵਾਲ ਉੱਠਦੇ ਹਨ: ਜੇ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ ਹੋਈ ਤਾਂ ਰਾਜ ਸਰਕਾਰਾਂ ਕਿਉਂ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਸਾਹਮਣੇ ਹਾਲ-ਦੁਹਾਈ ਪਾ ਰਹੀਆਂ ਸਨ ਕਿ ਉਨ੍ਹਾਂ ਦੇ ਸੂਬਿਆਂ ਵਿਚ ਆਕਸੀਜਨ ਦੀ ਕਮੀ ਹੈ; ਕਿਉਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਲੀ ਅਤੇ ਹੋਰ ਸੂਬਿਆਂ ਵਿਚ ਆਕਸੀਜਨ ਦੀ ਕਮੀ ਖ਼ਤਮ ਕਰਨ ਦੇ ਸਖ਼ਤ ਆਦੇਸ਼ ਦਿੱਤੇ? ਦਿੱਲੀ ਦੇ ਨਿੱਜੀ ਖੇਤਰ ਦੇ ਕਈ ਨਾਮੀ ਹਸਪਤਾਲਾਂ ਵਿਚ ਕੀ ਹੋਇਆ? ਗੁੜਗਾਉਂ, ਆਗਰਾ ਅਤੇ ਕਈ ਹੋਰ ਸ਼ਹਿਰਾਂ ਦੇ ਹਸਪਤਾਲਾਂ ਵਿਚ ਕੀ ਹੋਇਆ? ਟੈਲੀਵਿਜ਼ਨ ਅਤੇ ਯੂ-ਟਿਊਬ ਚੈਨਲਾਂ ਨੇ ਦੂਰ-ਦੁਰਾਡੇ ਦੇ ਹਸਪਤਾਲਾਂ ਦੀ ਹਾਲਤ ਅਤੇ ਦੁਰਦਸ਼ਾ ਕਿਉਂ ਦਿਖਾਈ? ਕੇਂਦਰ ਸਰਕਾਰ ਨੇ ਖ਼ੁਦ ਵੱਡੀ ਗਿਣਤੀ ਵਿਚ ਆਕਸੀਜਨ ਬਣਾਉਣ ਵਾਲੇ ਪਲਾਂਟ ਲਾਉਣ ਲਈ ਪੈਸਾ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿਚ ਆਕਸੀਜਨ ਕੰਨਸੈਂਟਰੇਟਰ ਵਿਦੇਸ਼ਾਂ ਤੋਂ ਮੰਗਾਏ ਗਏ। ਆਕਸੀਜਨ ਸਿਲੰਡਰਾਂ ਦੇ ਬਲੈਕ ਵਿਚ ਵਿਕਣ ਦੀਆਂ ਖ਼ਬਰਾਂ ਆਈਆਂ ਸਨ। ਕੀ ਉਹ ਸਭ ਕੁਝ ਝੂਠ ਸੀ? ਕੀ ਉਸ ਸਭ ਕੁਝ ਦਾ ਕੋਵਿਡ-19 ਦੇ ਮਰੀਜ਼ਾਂ ਦੀਆਂ ਮੌਤਾਂ ਨਾਲ ਕੋਈ ਸਬੰਧ ਨਹੀਂ ਸੀ? ਇਨ੍ਹਾਂ ਸਮਿਆਂ ਵਿਚ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਕਥਨ ‘‘ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹੁਤ ਨ ਜਾਣਾ।।’’ ਨੂੰ ਵਿਆਪਕ ਰੂਪ ਵਿਚ ਆਪਣੀਆਂ ਅੱਖਾਂ ਨਾਲ ਵੇਖਿਆ। ਦੂਸਰਾ ਵੱਡਾ ਸਵਾਲ ਕੋਵਿਡ-19 ਕਾਰਨ ਜਾਂ ਦੌਰਾਨ ਹੋਈਆ ਮੌਤਾਂ ਦੀ ਗਿਣਤੀ ਬਾਰੇ ਪੁੱਛਿਆ ਜਾ ਰਿਹਾ ਹੈ। ਇਹ ਸਵਾਲ ਗੰਗਾ ਅਤੇ ਹੋਰ ਦਰਿਆਵਾਂ ਦੇ ਕੰਢਿਆਂ ’ਤੇ ਮਿਲੀਆਂ ਲਾਸ਼ਾਂ ਅਤੇ ਸ਼ਮਸ਼ਾਨ ਘਾਟਾਂ ਦੇ ਸਾਹਮਣੇ ਮ੍ਰਿਤਕ ਸਰੀਰਾਂ ਦਾ ਸਸਕਾਰ ਕਰਨ ਲਈ ਰਿਸ਼ਤੇਦਾਰਾਂ ਦੀਆਂ ਕਤਾਰਾਂ ਤੋਂ ਪੈਦਾ ਹੋਇਆ ਸੀ। ਹਿੰਦੀ ਅਤੇ ਗੁਜਰਾਤੀ ਦੇ ਕੁਝ ਅਖ਼ਬਾਰਾਂ ਨੇ ਕੁਝ ਖ਼ਾਸ ਸ਼ਹਿਰਾਂ ਵਿਚ ਅਪਰੈਲ, ਮਈ 2021 ਆਦਿ ਦੌਰਾਨ ਹੋਈਆਂ ਮੌਤਾਂ ਦੀ ਪਿਛਲੇ ਸਾਲ (2020) ਇਨ੍ਹਾਂ ਮਹੀਨਿਆਂ ਦੌਰਾਨ ਹੋਈਆਂ ਮੌਤਾਂ ਨਾਲ ਤੁਲਨਾ ਕਰਕੇ ਦਿਖਾਇਆ ਸੀ ਕਿ ਇਹ ਵਾਧਾ ਬਹੁਤ ਵੱਡਾ ਸੀ ਜਦੋਂ ਸਥਾਨਕ ਤੌਰ ’ਤੇ ਸਰਕਾਰਾਂ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਕੁਝ ਸੈਂਕੜਿਆਂ ਵਿਚ ਦੱਸ ਰਹੀਆਂ ਸਨ। ਸਾਨੂੰ ਇਹ ਹਕੀਕਤ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਸਾਡੀ ਆਬਾਦੀ ਦੇ ਬਹੁਤ ਵੱਡੇ ਹਿੱਸੇ ਸਰਕਾਰੀ ਜਾਂ ਨਿੱਜੀ ਖੇਤਰ ਦੇ ਹਸਪਤਾਲਾਂ ਵਿਚ ਪਹੁੰਚਣ ਦੇ ਕਾਬਲ ਹੀ ਨਹੀਂ; ਉਹ ਲੋਕ ਨੀਮ-ਹਕੀਮਾਂ, ਜਿਨ੍ਹਾਂ ਕੋਲ ਡਾਕਟਰੀ ਜਾਂ ਸਿਹਤ ਬਾਰੇ ਕੋਈ ਗਿਆਨ ਨਹੀਂ ਹੁੰਦਾ, ’ਤੇ ਨਿਰਭਰ ਹਨ। ਸ਼ਹਿਰਾਂ ਅਤੇ ਕਸਬਿਆਂ ਤੋਂ ਬਾਹਰ ਡਾਕਟਰੀ ਸਹੂਲਤਾਂ ਨਾਂਮਾਤਰ ਹਨ। ਹੁਣ ਹਿੰਦੀ ਦੇ ਪ੍ਰਮੁੱਖ ਅਖ਼ਬਾਰ, ਜਿਸ ਨੇ ਕੋਵਿਡ-19 ਦੌਰਾਨ ਹੋਈਆਂ ਮੌਤਾਂ ਬਾਰੇ ਜਾਣਕਾਰੀ ਜਨਤਕ ਕੀਤੀ ਸੀ, ਦੇ ਮਾਲਕਾਂ ’ਤੇ ਇਨਕਮ ਟੈਕਸ ਦੇ ਛਾਪੇ ਮਾਰੇ ਜਾ ਰਹੇ ਹਨ। ਅਮਰੀਕਾ ਦੀ ਨਾਮੀ ਸੰਸਥਾ ‘ਸੈਂਟਰ ਫਾਰ ਗਲੋਬਲ ਸਟੱਡੀਜ਼’ ਦੁਆਰਾ ਕੀਤੇ ਗਏ ਸਰਵੇਖਣ ’ਤੇ ਆਧਾਰਿਤ
ਉਹ ਸਾਹ ਲੈਣਾ ਭੁੱਲ ਗਏ… Read More »