admin

ਪੈਗਾਸਸ ਵਰਗੀ ਤਕਨੀਕ ਦੀ ਬਦੌਲਤ ਹੀ ਦੁਨੀਆ ’ਚ ਲੱਖਾਂ ਲੋਕ ਚੈਨ ਨਾਲ ਸੌਂਦੇ ਤੇ ਬੇਫ਼ਿਕਰੀ ਨਾਲ ਘੁੰਮਦੇ ਹਨ: ਐੱਨਐੱਸਓ

ਯੇਰੂਸ਼ਲਮ, 24 ਜੁਲਾਈ– ਨਿਗਰਾਨੀ ਸਾਫਟਵੇਅਰ ਪੈਗਾਸਸ ਕਾਰਨ ਪੈਦਾ ਹੋਏ ਵਿਵਾਦ ਦੌਰਾਨ ਇਜ਼ਰਾਈਲੀ ਸਾਈਬਰ ਸਕਿਓਰਿਟੀ ਕੰਪਨੀ ਐੱਨਐੱਸਓ ਗਰੁੱਪ ਨੇ ਇਹ ਕਹਿ ਕੇ ਆਪਣਾ ਬਚਾਅ ਕੀਤਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਤੇ ਖੁਫ਼ੀਆ ਏਜੰਸੀਆਂ ਕੋਲ ਅਜਿਹੀ ਤਕਨੀਕ ਦੀ ਬਦੌਲਤ ਹੀ ਦੁਨੀਆ ਭਰ ਦੇ ਲੱਖਾਂ ਲੋਕ ਰਾਤ ਨੂੰ ਸੁੱਖ ਦੀ ਨੀਂਦ ਸੌਂਦੇ ਹਨ ਤੇ ਬੇਫਿਕਰੀ ਨਾਲ ਘੰਮਦੇ-ਫਿਰਦੇ ਹਨ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਸ ਤਕਨਾਲੋਜੀ ਦਾ ਨਾ ਸੰਚਾਲਨ ਨਹੀਂ ਕਰਦੀ ਹੈ ਅਤੇ ਨਾ ਹੀ ਆਪਣੇ ਗਾਹਕਾਂ ਦੁਆਰਾ ਇਕੱਤਰ ਕੀਤੇ ਡੇਟਾ ਤੱਕ ਪਹੁੰਚਦੀ ਹੈ

ਪੈਗਾਸਸ ਵਰਗੀ ਤਕਨੀਕ ਦੀ ਬਦੌਲਤ ਹੀ ਦੁਨੀਆ ’ਚ ਲੱਖਾਂ ਲੋਕ ਚੈਨ ਨਾਲ ਸੌਂਦੇ ਤੇ ਬੇਫ਼ਿਕਰੀ ਨਾਲ ਘੁੰਮਦੇ ਹਨ: ਐੱਨਐੱਸਓ Read More »

ਸੀਆਈਐੱਸਸੀਈ ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ

ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐੱਸਸੀਈ) ਨੇ ਦਸਵੀਂ (ਆਈਸੀਐੱਸਈ) ਅਤੇ 12ਵੀਂ ਨਤੀਜੇ (ਆਈਐੱਸਸੀ) ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਆਪਣੇ ਨਤੀਜਿਆਂ ਨੂੰ ਆਨਲਾਈਨ ਅਤੇ ਆਫ਼ਲਾਈਨ ਦੇਖ ਸਕਦੇ ਹਨ। ਨਤੀਜਿਆਂ ਨੂੰ ਆਨਲਾਈਨ ਵੇਖਣ ਲਈ ਵਿਦਿਆਰਥੀ ਵੈਬਸਾਈਟਾਂ cisce.org ਅਤੇ results.cisce.org ’ਤੇ ਜਾ ਸਕਦੇ ਹਨ

ਸੀਆਈਐੱਸਸੀਈ ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ Read More »

ਆਈਸੀਐੱਸਈ ਤੇ ਆਈਐੱਸਸੀ 10ਵੀਂ ਤੇ 12ਵੀਂ ਦੇ ਨਤੀਜਾ ਐਲਾਨੇ

ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਆਈਸੀਐੱਸਈ ਤੇ ਆਈਐੱਸਸੀ ਦਾ 10ਵੀਂ ਤੇ 12ਵੀਂ ਦਾ ਨਤੀਜਾ ਅਧਿਕਾਰਤ ਤੌਰ ‘ਤੇ ਐਲਾਨ ਦਿੱਤਾ ਹੈ। ਕੌਂਸਲ ਦੇ ਨੋਟਿਸ ਅਨੁਸਾਰ ਵਿਦਿਆਰਥੀ ਆਪਣਾ ਆਈਸੀਐੱਸਈ ਰਿਜ਼ਲਟ 2021 ਜਾਂ ਆਈਐੱਸਸੀ ਰਿਜ਼ਲਟ 2021 ਨੂੰ ਸੀਆਈਐੱਸਸੀਈ ਦੀ ਅਧਿਕਾਰਤ ਵੈੱਬਸਾਈਟ cisce.org ‘ਤੇ ਜਾਂ ਰਿਜ਼ਲਟ ਪੋਰਟਲ results.cisce.org ‘ਤੇ ਐਕਟਿਵ ਕੀਤੇ ਜਾਣ ਵਾਲੇ ਲਿੰਕ ਰਾਹੀਂ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ SMS ਰਾਹੀਂ ਆਈਸੀਐੱਸਈ ਤੇ ਆਈਐੱਸਸੀ ਨਤੀਜੇ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਆਈਸੀਐੱਸਈ ਰਿਜ਼ਲਟ 2021 ਲਈ SMS ‘ਚ ‘ICSE 1234567’ (7 ਡਿਜੀਟ ਦੀ ਯੂਨੀਕ ਆਈਟੀ) ਟਾਈਪ ਕਰੋ ਤੇ ਇਸ ਨੂੰ 09248082883 ‘ਤੇ ਭੇਜੋ। ਇਸ ਤੋਂ ਬਾਅਦ ਤੁਹਾਨੂੰ ਨਤੀਜਾ ਦਿਖ ਜਾਵੇਗਾ।

ਆਈਸੀਐੱਸਈ ਤੇ ਆਈਐੱਸਸੀ 10ਵੀਂ ਤੇ 12ਵੀਂ ਦੇ ਨਤੀਜਾ ਐਲਾਨੇ Read More »

ਕਿਸਾਨਾਂ ਦੀ ਸੰਸਦ ਦਾ ਅਜਲਾਸ ਵੀ ਸ਼ੁਰੂ

ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ਸ਼ੀਲ ਕਿਸਾਨਾਂ ਨੇ ਵੀਰਵਾਰ ਜੰਤਰ-ਮੰਤਰ ਕੋਲ ਕਿਸਾਨ ਸੰਸਦ ਸ਼ੁਰੂ ਕਰ ਦਿੱਤੀ | ਹਨਨ ਮੁੱਲਾ ਨੂੰ ਸਪੀਕਰ ਤੇ ਮਨਜੀਤ ਸਿੰਘ ਨੂੰ ਡਿਪਟੀ ਸਪੀਕਰ ਚੁਣਿਆ ਗਿਆ | ਇਨ੍ਹਾਂ ਦੋਹਾਂ ਦੀ ਚੋਣ ਰੋਜ਼ਾਨਾ ਹੋਵੇਗੀ | ਸਭ ਤੋਂ ਪਹਿਲਾਂ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਹ ਸੰਸਦ ਦੇ 13 ਅਗਸਤ ਤੱਕ ਚੱਲਣ ਵਾਲੇ ਮੌਨਸੂਨ ਅਜਲਾਸ ਤੱਕ ਚਲਾਉਣ ਦਾ ਫੈਸਲਾ ਹੈ ਹਾਲਾਂਕਿ ਉਪ ਰਾਜਪਾਲ ਨੇ 9 ਅਗਸਤ ਤੱਕ ਦੇ ਧਰਨੇ ਦੀ ਹੀ ਆਗਿਆ ਦਿੱਤੀ ਹੈ | ਉਪ ਰਾਜਪਾਲ ਮੁਤਾਬਕ ਕਿਸਾਨ 9 ਅਗਸਤ ਤੱਕ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਦਰਸ਼ਨ ਕਰ ਸਕਦੇ ਹਨ | ਉਨ੍ਹਾ ਇਹ ਸ਼ਰਤਾਂ ਵੀ ਲਾਈਆਂ ਹਨ ਕਿ ਪੁਲਸ ਉਨ੍ਹਾਂ ਦੀਆਂ ਬੱਸਾਂ ਨਿਰਧਾਰਤ ਰਾਹਾਂ ਤੋਂ ਲੈ ਕੇ ਆਵੇਗੀ, ਉਨ੍ਹਾਂ ਨੂੰ ਕੋਵਿਡ ਨੇਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਭਾਰਤ ਸਰਕਾਰ ਤੇ ਐੱਨ ਸੀ ਟੀ ਦਿੱਲੀ ਸਰਕਾਰ ਵੱਲੋਂ ਕੋਵਿਡ ਸੰਬੰਧੀ ਸਮੇਂ-ਸਮੇਂ ਜਾਰੀ ਹੋਣ ਵਾਲੇ ਨਿਰਦੇਸ਼ ਮੰਨਣੇ ਹੋਣਗੇ | ਇਸ ਤੋਂ ਪਹਿਲਾਂ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਦੋਸ਼ ਲਾਇਆ ਕਿ ਦਿੱਲੀ ਪੁਲਸ ਨੇ ਕਿਸਾਨਾਂ ਦੇ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ‘ਤੇ ਪੁੱਜਣ ਵਿਚ ਦੇਰੀ ਕਰਾ ਦਿੱਤੀ | ਉਹ ਕਿਸਾਨਾਂ ਨੂੰ ਢਾਈ ਘੰਟੇ ਘੁਮਾਉਂਦੀ ਰਹੀ | ਦਿੱਲੀ ਪੁਲਸ ਨੇ ਰਾਹ ਵਿਚ ਬੱਸ ਵਿਚ ਬੈਠੇ ਕਿਸਾਨਾਂ ਦੀ ਗਿਣਤੀ ਕਰਨੀ ਚਾਹੀ | ਇਸ ‘ਤੇ ਕਿਸਾਨ ਭੜਕ ਗਏ | ਫਿਰ ਪੁਲਸ ਉਨ੍ਹਾਂ ਨੂੰ ਇਕ ਰਿਜ਼ਾਰਟ ਵਿਚ ਲੈ ਗਈ ਤਾਂ ਕਿ ਉਨ੍ਹਾਂ ਦੀ ਗਿਣਤੀ ਕੀਤੀ ਜਾ ਸਕੇ | ਇਹ ਸਭ ਇਸ ਦੇ ਬਾਵਜੂਦ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪੁਲਸ ਨੂੰ ਯਕੀਨ ਦਿਵਾਇਆ ਸੀ ਕਿ ਰੋਜ਼ਾਨਾ 200 ਕਿਸਾਨ ਆਪਣੇ ਪਛਾਣ-ਪੱਤਰਾਂ ਨਾਲ ਪੁੱਜਣਗੇ | ਦਿੱਲੀ ਪੁਲਸ ਤੇ ਨੀਮ ਫੌਜੀ ਬਲਾਂ ਦੀਆਂ 5-5 ਕੰਪਨੀਆਂ ਪੁਰਅਮਨ ਕਿਸਾਨਾਂ ਨਾਲ ਸਿੱਝਣ ਲਈ ਤਾਇਨਾਤ ਕੀਤੀਆਂ ਗਈਆਂ ਹਨ | ਮੀਡੀਆ ਨਾਲ ਗੱਲਬਾਤ ਕਰਦਿਆਂ ਹਨਨ ਮੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਮੰਗਾਂ ਚੁੱਕਣ ਲਈ ਸਾਰੇ ਸੰਸਦ ਮੈਂਬਰਾਂ ਨੂੰ ਪੱਤਰ ਭੇਜਿਆ ਹੈ, ਪਰ ਸੰਸਦ ਵਿਚ ਕਿਸਾਨਾਂ ਦੇ ਮਸਲੇ ਨਹੀਂ ਚੁੱਕੇ ਜਾ ਰਹੇ | ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਜੰਤਰ-ਮੰਤਰ ‘ਤੇ ਸਰਕਾਰ ਕੋਲ ਇਹ ਸਾਬਤ ਕਰਨ ਆਏ ਹਨ ਕਿ ਉਹ ਮੂਰਖ ਨਹੀਂ ਹਨ | ਬਰਤਾਨੀਆ ਦੀ ਸੰਸਦ ਵਿੱਚ ਕਿਸਾਨਾਂ ਦੇ ਮਸਲਿਆਂ ‘ਤੇ ਚਰਚਾ ਹੋ ਰਹੀ ਹੈ, ਪਰ ਸਾਡੀ ਸਰਕਾਰ ਚੁੱਪ ਕਰਕੇ ਬੈਠੀ ਹੈ | ਕਿਸਾਨ ਨੇਤਾ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਰਕਾਰ ਨੇ ਜਿਨ੍ਹਾਂ ਲੋਕਾਂ ਦੀ ਜਾਸੂਸੀ ਕਰਵਾਈ ਹੈ, ਉਨ੍ਹਾਂ ਵਿਚ ਕਿਸਾਨ ਨੇਤਾ ਵੀ ਸ਼ਾਮਲ ਹਨ | ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਸੰਸਦ ਕੰਪਲੈਕਸ ਵਿਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ | ਇਸ ਵਿਚ ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਗੌਰਵ ਗੋਗੋਈ, ਰਵਨੀਤ ਬਿੱਟੂ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਈ ਸੰਸਦ ਮੈਂਬਰ ਸ਼ਾਮਲ ਹੋਏ | ਉਨ੍ਹਾਂ ‘ਕਾਲੇ ਕਾਨੂੰਨ ਵਾਪਸ ਲਓ’ ਅਤੇ ‘ਪ੍ਰਧਾਨ ਮੰਤਰੀ ਇਨਸਾਫ ਕਰੋ’ ਦੇ ਨਾਅਰੇ ਲਗਾਏ | ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਮੁੜ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਉਹ ਇਹ ਤਾਂ ਦੱਸਣ ਕਿ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਵਿਚਲੀ ਕਿਹੜੀ ਮੱਦ ‘ਤੇ ਇਤਰਾਜ਼ ਹੈ | ਉਨ੍ਹਾ ਸੰਸਦ ਦੇ ਬਾਹਰ ਦਾਅਵਾ ਕੀਤਾ ਕਿ ਦੇਸ਼ ਗਵਾਹ ਹੈ ਕਿ ਕਾਨੂੰਨ ਕਿਸਾਨ ਪੱਖੀ ਹਨ ਅਤੇ ਸਾਰਿਆਂ ਦੇ ਹਿੱਤਾਂ ਵਿਚ ਹਨ | ਕਿਸਾਨਾਂ ਦੀ ਮੰਗ ਹੈ ਕਿ ਕਾਨੂੰਨ ਮੁੱਢੋਂ-ਸੁੱਢੋਂ ਰੱਦ ਕੀਤੇ ਜਾਣ | ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵਿਰੋਧੀ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਨੂੰ ਚੇਤਾਵਨੀ ਦਿੱਤੀ ਕਿ ਜਿਹੜੀ ਪਾਰਟੀ ਸੰਸਦ ਵਿਚ ਕਿਸਾਨਾਂ ਦੇ ਹੱਕ ਵਿਚ ਨਾ ਖੜੀ ਤਾਂ ਉਹਨਾਂ ਨੂੰ ਸਜ਼ਾ ਦਿਆਂਗੇ ਤੇ ਉਹਨਾਂ ਦੀ ਨਾਨੀ ਚੇਤੇ ਕਰਾ ਦਿਆਂਗੇ | ਕਿਸਾਨ ਆਗੂ ਦਿੱਲੀ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ | ਭਾਜਪਾ ਦੇ ਸੰਸਦ ਮੈਂਬਰਾਂ ਨੂੰ ਪ੍ਰਤੱਖ ਤੌਰ ‘ਤੇ ਚੇਤਾਵਨੀ ਦਿੰਦਿਆਂ ਉਹਨਾ ਕਿਹਾ ਕਿ ਤੁਹਾਡੀਆਂ ਹਰਕਤਾਂ ‘ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ, ਤੁਸੀ ਸਮਝ ਜਾਓ | ਤੁਹਾਡੀ ਨੀਂਦ ਹਰਾਮ ਕਰ ਦਿਆਂਗੇ | ਉਹਨਾ ਕਾਂਗਰਸ ਪਾਰਟੀ ‘ਤੇ ਵਰ੍ਹਦਿਆਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਉਹ ਆਪਣੀ ਪਾਰਟੀ ਨੂੰ ਸੁਧਾਰ ਲਵੇ | ਉਹਨਾ ਨੂੰ ਪਤਾ ਲੱਗਿਆ ਹੈ ਕਿ ਕਾਂਗਰਸ ਕਿਸਾਨ ਮੰਗਾਂ ਪ੍ਰਤੀ ਸੰਸਦ ਵਿਚ ਚਲਾਕੀ ਨਾਲ ਪੇਸ ਆ ਰਹੀ ਹੈ, ਜਿਸ ਅਨੁਸਾਰ ਪੰਜਾਬ ਦੇ ਐੱਮ ਪੀ ਕਿਸਾਨਾਂ ਦੇ ਹੱਕ ਵਿਚ ਅਤੇ ਹੋਰ ਸਟੇਟਾਂ ਦੇ ਕਾਂਗਰਸ ਐੱਮ ਪੀ ਹੋਰ ਮੁੱਦਿਆਂ ‘ਤੇ ਸਰਕਾਰ ਦਾ ਵਿਰੋਧ ਕਰਨਗੇ | ਉਹਨਾ ਤਾੜਨਾ ਕੀਤੀ ਕਿ ਹੋਰ ਮੁੱਦਿਆਂ ‘ਤੇ ਵਿਰੋਧ ਕਿਸੇ ਹੋਰ ਸਮੇਂ ਕੀਤਾ ਜਾ ਸਕਦਾ ਹੈ, ਪਰ ਹੁਣ ਸਮਾਂ ਉਹਨਾਂ ਕਿਸਾਨਾਂ ਦੇ ਹੱਕ ਵਿਚ ਖੜਨ ਦਾ ਹੈ, ਜੋ ਬੀਤੇ ਅੱਠ ਮਹੀਨਿਆਂ ਤੋਂ ਦਿੱਲੀ ਬਾਰਡਰ ਦੀਆਂ ਸੜਕਾਂ ‘ਤੇ ਧਰਨਿਆਂ ‘ਤੇ ਬੈਠੇ ਰੁਲ ਰਹੇ ਹਨ | ਉਹਨਾ ਕਾਂਗਰਸ ਨੂੰ ਚੇਤਾਵਨੀ ਦਿੱਤੀ ਕਿ ਇਹ ਦੋਹਰੀ ਨੀਤੀ ਨਹੀਂ ਚੱਲਣੀ | ਉਹਨਾ ਕਿਹਾ ਕਿ ਜੇ ਇਹੋ ਚਲਾਕੀ ਪਾਰਲੀਮੈਂਟ ਵਿਚ ਖੇਡਣੀ ਹੈ ਤਾਂ ਤੁਹਾਡਾ ਹਸ਼ਰ ਵੀ ਭਾਜਪਾ ਦੇ ਲੀਡਰਾਂ ਵਰਗਾ ਹੀ ਹੋਵੇਗਾ | ਉਹਨਾ ਕਿਹਾ ਕਿ ਚਾਰ ਵੱਡੀਆਂ ਵਿਰੋਧੀ ਪਾਰਟੀਆਂ ਦੇ ਫਰੰਟ ਨੇ ਫੈਸਲਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਉਦੋਂ ਤੱਕ ਬਾਈਕਾਟ ਜਾਰੀ ਰਹੇਗਾ, ਜਦੋਂ ਤੱਕ ਉਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੇ | ਉਹਨਾ ਸੁਆਲ ਕੀਤਾ ਕਿ ਕਾਂਗਰਸ ਇਸ ਫਰੰਟ ਤੋਂ ਬਾਹਰ ਕਿਉਂ ਹੈ ? ਰਾਜੇਵਾਲ ਨੇ ਪਾਰਲੀਮੈਂਟ ਰੋਸ ਪ੍ਰਦਰਸ਼ਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 17 ਜੁਲਾਈ ਦੇ ਫੈਸਲੇ ਮੁਤਾਬਕ ਵੋਟਰਾਂ ਨੇ ਪਾਰਲੀਮੈਂਟ ਮੈਂਬਰਾਂ ਨੂੰ ‘ਵਿੱ੍ਹਪ’ ਜਾਰੀ ਕੀਤਾ ਕਿ ਉਹ ਸੰਸਦ ਵਿਚ ਕਿਸਾਨਾਂ ਦੇ ਹੱਕ ਵਿਚ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨਗੇ ਅਤੇ ਇਸ ਮੁੱਦੇ ‘ਤੇ ਸੰਸਦ ਨਹੀਂ ਚੱਲਣ ਦੇਣਗੇ | ਉਹਨਾ ਕਿਹਾ ਕਿ ਆਮ ਤੌਰ ਤੇ ਪੁਲੀਟੀਕਲ ਪਾਰਟੀਆਂ ਹੀ ਆਪਣੇ ਮੈਂਬਰਾਂ ਨੂੰ ‘ਵਿੱ੍ਹਪ’ ਜਾਰੀ ਕਰਦੀਆਂ ਹਨ, ਪਰ ਇਹ ਇਤਿਹਾਸ ਵਿਚ ਪਹਿਲੀ ਵਾਰ ਹੈ, ਜਦੋਂ ਦੇਸ਼ ਦੇ ਵੋਟਰਾਂ ਨੇ ਮੈਂਬਰ ਪਾਰਲੀਮੈਂਟ ਨੂੰ ‘ਵਿੱ੍ਹਪ’ ਜਾਰੀ ਕੀਤਾ ਹੋਵੇ | ਉਹਨਾਂ ਦੱਸਿਆ ਕਿ ਵੋਟਰਾਂ ਨੇ ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਸੰਸਦ ਵਿਚ ਹਾਜ਼ਰ ਰਹਿਣ ਅਤੇ ਵਾਕਆਊਟ ਨਾ ਕਰਨ, ਕਿਉਂਕਿ ਵਾਕਆਊਟ ਕਰਨ ਨਾਲ ਰਾਜ ਕਰਦੀ ਪਾਰਟੀ ਨੂੰ ਖੁੱਲ੍ਹੀ ਖੇਡ ਖੇਡਣ ਦਾ ਮੌਕਾ ਮਿਲ ਜਾਂਦਾ ਹੈ ਅਤੇ ਉਹ ਵਿਰੋਧੀ ਧਿਰ ਦੀ ਗੈਰ-ਹਾਜ਼ਰੀ ਵਿਚ ਸਾਰੀ ਕਾਰਵਾਈ ਪਾਸ ਕਰਵਾ ਲੈਂਦੀ ਹੈ | ਉਹਨਾ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨ ਮੰਗਾਂ ਸੰਬੰਧੀ ਕੋਈ ਵਾਅਦਾ ਨਹੀਂ ਕਰਦੀ, ਤੁਸੀਂ ਹਾਊਸ ਨੂੰ ਚੱਲਣ ਨਹੀਂ ਦੇਣਾ | ਜੇ ਸਪੀਕਰ ਜਾਂ ਰਾਜ ਸਭਾ ਦਾ ਚੇਅਰਮੈਨ ਮੈਂਬਰਾਂ ਨੂੰ ਸਸਪੈਂਡ ਵੀ ਕਰ ਦੇਵੇ, ਤੁਸੀਂ ਫੇਰ ਵੀ ਬਾਹਰ ਨਹੀਂ ਆਉਣਾ ਅਤੇ ਹਾਊਸ ਵਿਚ ਰਹਿ ਕੇ ਹੀ ਕਾਰਵਾਈ ਜਾਰੀ ਰੱਖਣੀ ਹੈ | ਉਹਨਾ ਕਿਹਾ ਕਿ ਕਿਸਾਨ ਰੋਸ ਵਜੋਂ ਪਾਰਲੀਮੈਂਟ ਤੋਂ ਬਾਹਰ ਸਮਾਂਤਰ

ਕਿਸਾਨਾਂ ਦੀ ਸੰਸਦ ਦਾ ਅਜਲਾਸ ਵੀ ਸ਼ੁਰੂ Read More »

ਭਾਰਤੀ ਫ਼ੌਜ ਭਰਤੀ ਲਈ ਲਿਖਤੀ ਪ੍ਰੀਖਿਆ ਮੁਲਤਵੀ

ਪਟਿਆਲਾ, 24 ਜੁਲਾਈ- ਭਾਰਤੀ ਫ਼ੌਜ ਦੇ ਵੱਖ-ਵੱਖ ਵਰਗਾਂ ਵਿੱਚ ਭਰਤੀ ਲਈ ਸਰੀਰਕ ਟੈਸਟਾਂ ’ਚ ਪਾਸ ਹੋਏ ਉਮੀਦਵਾਰਾਂ ਦੀ 25 ਜੁਲਾਈ, 2021 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ, ਜਿਸ ਵਿੱਚ ਪੰਜ ਜ਼ਿਲ੍ਹਿਆਂ ਮਾਨਸਾ, ਪਟਿਆਲਾ, ਸੰਗਰੂਰ, ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਨੇ ਹਿੱਸਾ ਲੈਣਾ ਸੀ। ਭਾਰਤੀ ਫ਼ੌਜ ਦੇ ਪਟਿਆਲਾ ਸਥਿਤ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਆਰਮੀ ਭਰਤੀ ਦੇ ਡਾਇਰੈਕਟਰ ਜਨਰਲ, ਰੱਖਿਆ ਮੰਤਰਾਲਾ ਵੱਲੋਂ ਭਰਤੀ ਰੈਲੀ ’ਚ ਫਿਜ਼ੀਕਲ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ 25 ਜੁਲਾਈ, 2021 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੈਣਾ ਸੀ ਪਰ ਆਰਮੀ ਹੈੱਡਕੁਆਰਟਰ ਤੋਂ ਪ੍ਰਾਪਤ ਹੋਏ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ-19 ਕਾਰਨ ਇਸ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਗਿਆ ਹੈ।

ਭਾਰਤੀ ਫ਼ੌਜ ਭਰਤੀ ਲਈ ਲਿਖਤੀ ਪ੍ਰੀਖਿਆ ਮੁਲਤਵੀ Read More »

ਸੀਨੀਅਰ ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ ਕਾਂਗਰਸ ਪਾਰਟੀ ਛੱਡੀ

ਮੁਕਤਸਰ: ਸੀਨੀਅਰ ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ  ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ, “ਸਾਨੂੰ ਲੰਬੇ ਸਮੇਂ ਤੋਂ ਅਣਦੇਖਾ ਕੀਤਾ ਜਾ ਰਿਹਾ ਸੀ, ਇਸ ਲਈ ਇਹ ਕਦਮ ਚੁੱਕਿਆ। ਇਥੋਂ ਤਕ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਤੋਂ ਬਾਅਦ ਇਕ ਵਾਰ ਵੀ ਇਸ ਜਗ੍ਹਾ ਦਾ ਦੌਰਾ ਨਹੀਂ ਕੀਤਾ। ਕਿਸੇ ਨੇ ਵੀ ਸਾਡੀ ਮੁਸ਼ਕਲਾਂ ਨਹੀਂ ਸੁਣੀਆਂ।” ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਖੁਡੀਆਂ ਦੇ ਬੇਟੇ ਗੁਰਮੀਤ ਨੇ ਕਿਹਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਦੱਸ ਦੇਈਏ ਕਿ ਖੁਡੀਆਂ ਇਸ ਤੋਂ ਪਹਿਲਾਂ ਪੰਜ ਸਾਲ ਜ਼ਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਦੇ ਪ੍ਰਧਾਨ ਰਹੇ ਸਨ। ਉਹ 2004 ਵਿਚ ਕਾਂਗਰਸ ਵਿਚ ਸ਼ਾਮਲ ਹੋਏ ਸਨ। ਉਹ 2017 ਵਿਚ ਲੰਬੀ ਵਿਧਾਨ ਸਭਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਲਈ ਕਵਰਿੰਗ ਉਮੀਦਵਾਰ ਸਨ। ਖੁਡੀਆਂ ਨੇ ਦਾਅਵਾ ਕੀਤਾ ਕਿ ਕੁਝ ਹੋਰ ਕਾਂਗਰਸੀ ਨੇਤਾ ਵੀ ਕਾਂਗਰਸ ਛੱਡ ਗਏ ਹਨ।

ਸੀਨੀਅਰ ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ ਕਾਂਗਰਸ ਪਾਰਟੀ ਛੱਡੀ Read More »

ਖੁਸ਼ਹਾਲਾਂ ਤੇ ਕੰਗਾਲਾਂ ਲਈ ਵੱਖ-ਵੱਖ ਕਾਨੂੰਨੀ ਸਿਸਟਮ ਨਹੀਂ ਚੱਲ ਸਕਦੇ : ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਾਂਗਰਸ ਆਗੂ ਦਵਿੰਦਰ ਚੌਰਸੀਆ ਦੀ ਹੱਤਿਆ ਦੇ ਮਾਮਲੇ ਵਿਚ ਮੱਧ ਪ੍ਰਦੇਸ਼ ਦੀ ਬਸਪਾ ਵਿਧਾਇਕ ਦੇ ਪਤੀ ਦੀ ਜ਼ਮਾਨਤ ਵੀਰਵਾਰ ਰੱਦ ਕਰ ਦਿੱਤੀ | ਉਸ ਨੇ ਕਿਹਾ ਕਿ ਮੁਲਜ਼ਮ ਨੂੰ ਨਿਆਂ ਦੇ ਪ੍ਰਸ਼ਾਸਨ ਤੋਂ ਬਚਾਉਣ ਦਾ ਜਤਨ ਕੀਤਾ ਜਾ ਰਿਹਾ ਹੈ | ਉਸ ਨੇ ਨਿਰਪੱਖ ਫੌਜਦਾਰੀ ਕਾਰਵਾਈ ਯਕੀਨੀ ਬਣਾਉਣ ਲਈ ਡੀ ਜੀ ਪੀ ਨੂੰ ਬਸਪਾ ਵਿਧਾਇਕ ਰਾਮਬਾਈ ਸਿੰਘ ਦੇ ਪਤੀ ਗੋਵਿੰਦ ਸਿੰਘ ਨੂੰ ਦੂਜੀ ਜੇਲ੍ਹ ਵਿਚ ਬਦਲਣ ਦੀ ਹਦਾਇਤ ਕੀਤੀ | ਜਸਟਿਸ ਡੀ ਵਾਈ ਚੰਦਰਚੂੜ ਤੇ ਜਸਟਿਸ ਐੱਮ ਆਰ ਸ਼ਾਹ ਦੀ ਬੈਂਚ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦਾ ਜ਼ਮਾਨਤ ਦੇਣ ਦਾ ਆਦੇਸ਼ ਰੱਦ ਕਰਦਿਆਂ ਕਿਹਾ ਕਿ ਇਸ ਵਿਚ ਕਾਨੂੰਨੀ ਸਿਧਾਂਤਾਂ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ | ਹਾਈ ਕੋਰਟ ਨੇ ਮੁਲਜ਼ਮ ਨੂੰ ਜ਼ਮਾਨਤ ਦੇਣ ਵਿਚ ਗੰਭੀਰ ਗਲਤੀ ਕੀਤੀ ਹੈ | ਸੁਪਰੀਮ ਕੋਰਟ ਨੇ ਇਹ ਵੀ ਹਦਾਇਤ ਕੀਤੀ ਕਿ ਐਡੀਸ਼ਨਲ ਸੈਸ਼ਨ ਜੱਜ ਦੇ ਬਿਆਨ ਦੀ ਇਕ ਮਹੀਨੇ ਵਿਚ ਜਾਂਚ ਕੀਤੀ ਜਾਵੇ | ਉਸ ਨੇ ਆਪਣੇ 8 ਫਰਵਰੀ ਦੇ ਆਦੇਸ਼ ਵਿਚ ਕਿਹਾ ਸੀ ਕਿ ਦਮੋਹ ਦੇ ਐੱਸ ਪੀ ਤੇ ਉਨ੍ਹਾ ਦੇ ਮਾਤਹਿਤ ਅਫਸਰਾਂ ਵੱਲੋਂ ਉਸ ‘ਤੇ ਦਬਾਅ ਪਾਇਆ ਗਿਆ ਸੀ | ਸੁਪਰੀਮ ਕੋਰਟ ਨੇ ਫਰਾਰ ਚੱਲ ਰਹੇ ਗੋਵਿੰਦ ਸਿੰਘ ਨੂੰ ਗਿ੍ਫਤਾਰ ਕਰਨ ਲਈ ਡੀ ਜੀ ਪੀ ਨੂੰ ਪੰਜ ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ ਤੇ ਕਿਹਾ ਸੀ ਕਿ ਉਸ ਨੂੰ ਦੰਡਾਤਮਕ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ | ਇਸ ਦੇ ਬਾਅਦ ਹੀ ਪੁਲਸ ਨੇ ਉਸ ਨੂੰ 28 ਮਾਰਚ ਨੂੰ ਗਿ੍ਫਤਾਰ ਕੀਤਾ ਸੀ | ਸੁਪਰੀਮ ਕੋਰਟ ਨੇ 26 ਮਾਰਚ ਨੂੰ ਕਿਹਾ ਸੀ ਕਿ ਮੁਲਜ਼ਮ ਨੂੰ ਬਚਾਉਣ ਦਾ ਜਤਨ ਕੀਤਾ ਗਿਆ, ਕਿਉਂਕਿ ਡੀ ਜੀ ਪੀ ਨੇ ਕਿਹਾ ਸੀ ਕਿ ਅਦਾਲਤ ਦੇ ਆਦੇਸ਼ ਦੇ ਬਾਵਜੂਦ ਪੁਲਸ ਉਸ ਨੂੰ ਫੜ ਨਹੀਂ ਰਹੀ ਸੀ | ਸੁਪਰੀਮ ਕੋਰਟ ਨੇ ਨਵਾਂ ਹੁਕਮ ਚੌਰਸੀਆ ਦੇ ਬੇਟੇ ਸੋਮੇਸ਼ ਤੇ ਸੂਬਾ ਸਰਕਾਰ ਦੀ ਅਪੀਲ ‘ਤੇ ਦਿੱਤਾ ਹੈ | ਅਪੀਲ ਵਿਚ ਜ਼ਮਾਨਤ ਰੱਦ ਕਰਨ ਦੀ ਗੱਲ ਕਹੀ ਗਈ ਸੀ | ਉਨ੍ਹਾ ਕਿਹਾ ਸੀ ਕਿ ਉਹ ਜ਼ਮਾਨਤ ‘ਤੇ ਰਹਿੰਦਿਆਂ ਕਈ ਹੱਤਿਆਵਾਂ ਵਿਚ ਸ਼ਾਮਲ ਰਿਹਾ | ਚੌਰਸੀਆ ਦੀ ਮਾਰਚ 2019 ਵਿਚ ਕਾਂਗਰਸ ‘ਚ ਸ਼ਾਮਲ ਹੋਣ ਦੇ ਬਾਅਦ ਹੱਤਿਆ ਕਰ ਦਿੱਤੀ ਗਈ ਸੀ | ਪੁਲਸ ਨੇ ਉਦੋਂ ਗੋਵਿੰਦ ਸਿੰਘ ਤੇ ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ ਸੀ | ਸੁਪਰੀਮ ਕੋਰਟ ਦੀ ਬੈਂਚ ਨੇ ਜ਼ਮਾਨਤ ਰੱਦ ਕਰਦਿਆਂ ਕਈ ਅਹਿਮ ਟਿੱਪਣੀਆਂ ਕੀਤੀਆਂ | ਬੈਂਚ ਨੇ ਕਿਹਾ ਕਿ ਭਾਰਤ ਵਿਚ ਦੋ ਮੁਤਵਾਜ਼ੀ ਕਾਨੂੰਨੀ ਨਹੀਂ ਚੱਲ ਸਕਦੇ—ਇਕ ਅਮੀਰਾਂ ਤੇ ਸਾਧਨ-ਸੰਪੰਨ ਲੋਕਾਂ ਲਈ, ਜਿਹੜੇ ਸਿਆਸੀ ਸੱਤਾ ਦਾ ਫਾਇਦਾ ਲੈਂਦੇ ਹਨ ਤੇ ਦੂਜਾ ਉਨ੍ਹਾਂ ‘ਨਿੱਕੇ ਲੋਕਾਂ’ ਲਈ, ਜਿਨ੍ਹਾਂ ਕੋਲ ਨਿਆਂ ਹਾਸਲ ਕਰਨ ਲਈ ਸਾਧਨ ਤੇ ਸਮਰਥਾਵਾਂ ਨਹੀਂ ਹਨ | ਬੈਂਚ ਨੇ ਕਿਹਾ—ਨਾਗਰਿਕਾਂ ਦਾ ਭਰੋਸਾ ਕਾਇਮ ਰੱਖਣ ਲਈ ਜ਼ਿਲ੍ਹਾ ਨਿਆਂ ਪਾਲਿਕਾ ਪ੍ਰਤੀ ਬਸਤੀਵਾਦੀ ਸੋਚ ਅਵੱਸ਼ ਬਦਲਣੀ ਪਵੇਗੀ | ਬੈਂਚ ਨੇ ਇਹ ਸਖਤ ਟਿੱਪਣੀ ਵੀ ਕੀਤੀ ਕਿ ਜੱਜਾਂ ਨੂੰ ਉਦੋਂ ਨਿਸ਼ਾਨਾ ਬਣਾਇਆ ਜਾਂਦਾ ਹੈ, ਜਦੋਂ ਉਹ ਸਹੀ ਦੇ ਹੱਕ ਵਿਚ ਖੜ੍ਹਦੇ ਹਨ | ਆਜ਼ਾਦ ਤੇ ਨਿਰਪੱਖ ਨਿਆਂ ਪਾਲਿਕਾ ਜਮਹੂਰੀਅਤ ਦਾ ਆਧਾਰ ਹੈ ਤੇ ਇਸ ਨੂੰ ਸਿਆਸੀ ਦਬਾਵਾਂ ਤੇ ਗਿਣਤੀਆਂ-ਮਿਣਤੀਆਂ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ | ਭਾਰਤ ਵਿਚ ਖੁਸ਼ਹਾਲਾਂ ਤੇ ਕੰਗਾਲਾਂ ਲਈ ਦੋ ਵੱਖਰੇ-ਵੱਖਰੇ ਕਾਨੂੰਨੀ ਸਿਸਟਮ ਨਹੀਂ ਚੱਲ ਸਕਦੇ | ਇਸ ਨਾਲ ਕਾਨੂੰਨ ਦੀ ਵੈਧਤਾ ਦੀ ਖਤਮ ਹੋ ਜਾਵੇਗੀ | ਸਟੇਟ ਮਸ਼ੀਨਰੀ ਦੀ ਵੀ ਇਹ ਡਿਊਟੀ ਬਣਦੀ ਹੈ ਕਿ ਉਹ ਕਾਨੂੰਨ ਦੇ ਰਾਜ ਪ੍ਰਤੀ ਪ੍ਰਤੀਬੱਧ ਰਹੇ | ਬੈਂਚ ਨੇ ਕਿਹਾ ਕਿ ਜ਼ਿਲ੍ਹਾ ਨਿਆਂ ਪਾਲਿਕਾ ਨਾਲ ਹੀ ਨਾਗਰਿਕਾਂ ਦਾ ਸਭ ਤੋਂ ਪਹਿਲਾਂ ਵਾਹ ਪੈਂਦਾ ਹੈ | ਜੇ ਨਿਆਂ ਪਾਲਿਕਾ ‘ਤੇ ਨਾਗਰਿਕਾਂ ਦਾ ਭਰੋਸਾ ਕਾਇਮ ਰੱਖਣਾ ਹੈ ਤਾਂ ਉਹ ਜ਼ਿਲ੍ਹਾ ਨਿਆਂ ਪਾਲਿਕਾ ਹੀ ਰੱਖ ਸਕਦੀ ਹੈ ਤੇ ਉਸ ਦਾ ਖਿਆਲ ਰੱਖਿਆ ਜਾਵੇ | ਹੇਠਲੀਆਂ ਅਦਾਲਤਾਂ ਦੇ ਜੱਜ ਬਹੁਤੀਆਂ ਹੀ ਤਰਸਯੋਗ ਹਾਲਤਾਂ ਵਿਚ ਕੰਮ ਕਰਦੇ ਹਨ | ਉਨ੍ਹਾਂ ਕੋਲ ਢਾਂਚੇ ਦੀ ਕਮੀ ਹੈ, ਉਨ੍ਹਾਂ ਦੀ ਪੂਰੀ ਰਾਖੀ ਨਹੀਂ ਹੁੰਦੀ ਅਤੇ ਕਈ ਮਿਸਾਲਾਂ ਹਨ, ਜਦੋਂ ਉਹ ਸਹੀ ਦੇ ਹੱਕ ਵਿਚ ਖੜ੍ਹੇ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ | ਇਹ ਵੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਹ ਤਬਾਦਲਿਆਂ ਤੇ ਪੋਸਟਿੰਗ ਲਈ ਹਾਈ ਕੋਰਟ ਦੇ ਪ੍ਰਸ਼ਾਸਨ ਦੀ ਨਜ਼ਰ ਵਿਚ ਰਹਿੰਦੇ ਹਨ, ਜਿਸ ਕਰਕੇ ਉਹ ਹਰ ਵੇਲੇ ਡਰ ਦੇ ਮਾਹੌਲ ਵਿਚ ਰਹਿੰਦੇ ਹਨ | ਜ਼ਿਲ੍ਹਾ ਨਿਆਂ ਪਾਲਿਕਾ ਨੂੰ ਬਸਤੀਵਾਦੀ ਸੋਚ ਅਵੱਸ਼ ਬਦਲਣੀ ਪਵੇਗੀ | ਫਿਰ ਹੀ ਹਰੇਕ ਨਾਗਰਿਕ, ਚਾਹੇ ਉਹ ਮੁਲਜ਼ਮ ਜਾਂ ਸਿਵਲ ਸੁਸਾਇਟੀ ਹੋਵੇ, ਦੀਆਂ ਸ਼ਹਿਰੀ ਆਜ਼ਾਦੀਆਂ ਦੀ ਟਰਾਇਲ ਅਦਾਲਤਾਂ ਸਹੀ ਅਰਥਾਂ ਵਿਚ ਰਾਖੀ ਕਰ ਸਕਣਗੀਆਂ | ਟਰਾਇਲ ਅਦਾਲਤਾਂ ਗਲਤ ਫਸਾਏ ਜਾਂਦੇ ਲੋਕਾਂ ਦੀ ਰਾਖੀ ਕਰਨ ਵਾਲੀ ਫਸਟ ਲਾਈਨ ਹਨ | ਨਿਆਂ ਪਾਲਿਕਾ ਦੀ ਆਜ਼ਾਦ ਅਦਾਰੇ ਵਜੋਂ ਫੰਕਸ਼ਨਿੰਗ ਸੱਤਾ ਦੇ ਵਖਰੇਵੇਂ ਦੇ ਸੰਕਲਪ ਵਿਚ ਨਿਹਿਤ ਹੈ | ਜੱਜਾਂ ‘ਤੇ ਕਿਸੇ ਕਿਸਮ ਦਾ ਦਬਾਅ ਠੀਕ ਨਹੀਂ | ਜੱਜਾਂ ਨੂੰ ਆਪਣੇ ਉਤਲੇ ਜੱਜਾਂ ਤੋਂ ਵੀ ਆਜ਼ਾਦੀ ਸੰਵਿਧਾਨ ਦੇ ਆਰਟੀਕਲ 50 ਵਿਚ ਮਿਲੀ ਹੋਈ ਹੈ | ਜੇ ਨਿਆਂ ਪਾਲਿਕਾ ਉਤੇ ਦਬਾਅ ਪਾਇਆ ਜਾਵੇਗਾ ਤਾਂ ਸਿਆਸਤਦਾਨਾਂ ਨੂੰ ਖੁੱਲ੍ਹ ਖੇਡਣ ਦਾ ਮੌਕਾ ਮਿਲੇਗਾ

ਖੁਸ਼ਹਾਲਾਂ ਤੇ ਕੰਗਾਲਾਂ ਲਈ ਵੱਖ-ਵੱਖ ਕਾਨੂੰਨੀ ਸਿਸਟਮ ਨਹੀਂ ਚੱਲ ਸਕਦੇ : ਸੁਪਰੀਮ ਕੋਰਟ Read More »

ਟੋਕੀਓ ਓਲੰਪਿਕਸ ਦਾ ਪਹਿਲਾ ਸੋਨ ਤਗਮਾ ਚੀਨ ਦੀ ਨਿਸ਼ਾਨੇਬਾਜ਼ ਯਾਂਗ ਕਿਆਨ ਨੇ ਜਿੱਤਿਆ

ਚੀਨ ਦੀ ਯਾਂਗ ਕਿਆਨ ਨੇ ਅੱਜ ਔਰਤਾਂ ਦੇ 10 ਮੀਟਰ ਰਾਈਫਲ ਮੁਕਾਬਲੇ ਵਿੱਚ ਟੋਕੀਓ ਓਲੰਪਿਕਸ ਦਾ ਪਹਿਲਾ ਸੋਨ ਤਗਮਾ ਜਿੱਤਿਆ। ਚਾਂਦੀ ਦਾ ਤਗਮਾ ਰੂਸੀ ਨਿਸ਼ਾਨੇਬਾਜ਼ ਅਨਾਸਤਾਸੀਆ ਗਲਾਸ਼ੀਨਾ ਨੂੰ ਅਤੇ ਕਾਂਸੀ ਦਾ ਤਗਮਾ ਸਵਿਟਜ਼ਰਲੈਂਡ ਦੀ ਨੀਨਾ ਕ੍ਰਿਸਟੀਨ ਨੂੰ ਮਿਲਿਆ

ਟੋਕੀਓ ਓਲੰਪਿਕਸ ਦਾ ਪਹਿਲਾ ਸੋਨ ਤਗਮਾ ਚੀਨ ਦੀ ਨਿਸ਼ਾਨੇਬਾਜ਼ ਯਾਂਗ ਕਿਆਨ ਨੇ ਜਿੱਤਿਆ Read More »

ਭਾਰਤ ਯਾਤਰਾ ਦੌਰਾਨ ਮਨੁੱਖੀ ਅਧਿਕਾਰਾਂ ਦੀ ਮਾਮਲਾ ਚੁੱਕਣਗੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ

ਵਾਸ਼ਿੰਗਟਨ, 24 ਜੁਲਾਈਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੇ ਮੁੱਦਿਆਂ ਨੂੰ ਭਾਰਤੀ ਅਧਿਕਾਰੀਆਂ ਨਾਲ ਵਿਚਾਰਨਗੇ। ਬਲਿੰਕਨ 27 ਜੁਲਾਈ ਨੂੰ ਨਵੀਂ ਦਿੱਲੀ ਪਹੁੰਚੇਗੀ। ਆਪਣੀ ਯਾਤਰਾ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਿਲਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਮਿਲਣਗੇ

ਭਾਰਤ ਯਾਤਰਾ ਦੌਰਾਨ ਮਨੁੱਖੀ ਅਧਿਕਾਰਾਂ ਦੀ ਮਾਮਲਾ ਚੁੱਕਣਗੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ Read More »

ਫਗਵਾੜਾ: ਸਾਂਪਲਾ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਨੇ ਧਰਨਾ ਦਿੱਤਾ ਤੇ ਟੈਂਟ ਪੁੱਟਿਆ

ਫਗਵਾੜਾ, 24 ਜੁਲਾਈ ਇਸ ਸ਼ਹਿਰ ਵਿਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਐੱਸਸੀ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੈ ਸਾਂਪਲਾ ਨੇ ਦੁਕਾਨ ਦਾ ਉਦਘਾਟਨ ਕਰਨ ਲਈ ਆਉਣਾ ਸੀ, ਜਿਸ ਦੀ ਭਿਣਕ ਜਦੋਂ ਕਿਸਾਨਾਂ ਨੂੰ ਪਈ ਤਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਮੌਕੇ ਉੱਤੇ ਪਹੁੰਚ ਗਏ। ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਮਿਲਦੇ ਸਾਰ ਹੀ ਉਸ ਨੇ ਸ੍ਰੀ ਸਾਂਪਲਾ ਨੂੰ ਆਉਣ ਤੋਂ ਰੋਕ ਦਿੱਤਾ ਪਰ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਇਸੇ ਦੌਰਾਨ ਕਿਸਾਨਾਂ ਵੱਲੋਂ ਸਮਾਗਮ ਵਾਲੀ ਥਾਂ ਲੱਗਿਆ ਟੈੱਟ ਪੁੱਟ ਦਿੱਤਾ। ਇਸ ਕਾਰਨ ਕਿਸਾਨ ਤੇ ਭਾਜਪਾ ਆਗੂ ਆਹਮੋ ਸਾਹਮਣੇ ਹੋ ਗਏ। ਪ੍ਰਸ਼ਾਸਨ ਵੱਲੋਂ ਮੌਕੇ ਉੱਤੇ ਦੋਨਾਂ ਧਿਰਾਂ ਨੂੰ ਰੋਕਿਆ ਗਿਆ। ਮੌਕੇ ਉੱਤੇ ਐੱਸਐੱਸਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਪਹੁੰਚੇ ਤੇ ਉਨ੍ਹਾਂ ਦੋਨਾਂ ਧਿਰਾਂ ਨਾਲ ਗੱਲਬਾਤ ਕੀਤੀ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ

ਫਗਵਾੜਾ: ਸਾਂਪਲਾ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਨੇ ਧਰਨਾ ਦਿੱਤਾ ਤੇ ਟੈਂਟ ਪੁੱਟਿਆ Read More »