admin

ਕਿਸਾਨ ਜਥੇਬੰਦੀਆਂ ਨੇ ਗੁਰਨਾਮ ਸਿੰਘ ਚੜੂਨੀ ਨੂੰ ਮੋਰਚੇ ‘ਚੋਂ 7 ਦਿਨ ਲਈ ਕੀਤਾ ਮੁਅੱਤਲ

ਚੰਡੀਗੜ੍ਹ, 15 ਜੁਲਾਈ : ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਮੋਰਚੇ ਦੀ 8 ਮੈਂਬਰੀ ਕਮੇਟੀ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਮੋਰਚੇ ‘ਚੋਂ 7 ਦਿਨ ਲਈ ਮੁਅੱਤਲ ਕਰ ਦਿਤਾ ਹੈ | ਇਹ ਫ਼ੈਸਲਾ ਅੱਜ ਮੋਰਚੇ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ‘ਚ ਲਿਆ ਗਿਆ | ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਸ ਸਬੰਧੀ ਬੀਤੇ ਦਿਨੀਂ ਅਪਣੀ ਮੀਟਿੰਗ ‘ਚ ਮਤਾ ਪਾਸ ਕਰ ਕੇ ਕਾਰਵਾਈ ਦੀ ਸਿਫ਼ਾਰਿਸ਼ ਮੋਰਚੇ ਨੂੰ ਕੀਤੀ ਸੀ | 7 ਦਿਨ ਮੁਅੱਤਲੀ ਦੇ ਫ਼ੈਸਲੇ ਤਹਿਤ ਇਨ੍ਹਾਂ ਦਿਨਾਂ ‘ਚ ਚੜੂਨੀ ਕਿਸਾਨ ਮੋਰਚੇ ਦੀ ਕਿਸੇ ਸਟੇਜ ਉਪਰ ਨਹੀਂ ਆ ਸਕਣਗੇ ਅਤੇ ਨਾ ਹੀ ਮੋਰਚੇ ਬਾਰੇ ਕੋਈ ਬਿਆਨ ਦੇ ਸਕਣਗੇ | ਕਿਸਾਨ ਅੰਦੋਲਨ ਦੀ ਹਰ ਸਰਗਰਮੀ ‘ਚੋਂ 7 ਦਿਨ ਬਾਹਰ ਰਹਿਣਗੇ | ਅੱਜ ਮੋਰਚੇ ਦੀ ਮੀਟਿੰਗ ਤੋਂ ਬਾਅਦ ਪ੍ਰਮੁੱਖ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਸਿਆ ਕਿ ਇਸ ਸਮੇਂ ਕਿਸਾਨ ਮੋਰਚੇ ਦਾ ਮੁੱਖ ਟੀਚਾ ਕਿਸਾਨੀ ਮੰਗਾਂ ਦੀ ਪ੍ਰਾਪਤੀ ਹੈ, ਜਿਨ੍ਹਾਂ ‘ਚ ਖੇਤੀ ਬਿੱਲ ਰੱਦ ਕਰਵਾਉਣਾ ਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਕਰਵਾਉਣਾ ਹੈ |

ਕਿਸਾਨ ਜਥੇਬੰਦੀਆਂ ਨੇ ਗੁਰਨਾਮ ਸਿੰਘ ਚੜੂਨੀ ਨੂੰ ਮੋਰਚੇ ‘ਚੋਂ 7 ਦਿਨ ਲਈ ਕੀਤਾ ਮੁਅੱਤਲ Read More »

ਬਿਜਲੀ ਕੰਪਨੀਆਂ ਤੋਂ ਪੰਜਾਬ ਕਾਂਗਰਸ ਨੇ ਕੋਈ ਫੰਡ ਨਹੀਂ ਲਏ- ਕੈਪਟਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਿੱਜੀ ਬਿਜਲੀ ਕੰਪਨੀਆਂ ਕੋਲੋਂ ਰਾਜਸੀ ਫੰਡ ਲੈਣ ਦੇ ਮੁੱਦੇ ਉਤੇ ਝੂਠਾ ਹੋ-ਹੱਲਾ ਮਚਾਉਣ ਲਈ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਵੱਖ-ਵੱਖ ਜਾਅਲੀ ਕੰਪਨੀਆਂ ਵੱਲੋਂ ਇਨ੍ਹਾਂ ਪਾਰਟੀਆਂ ਨੂੰ ਦਿੱਤੇ ਜਾਂਦੇ ਗੈਰ-ਕਾਨੂੰਨੀ ਚੰਦੇ ਦੇ ਉਲਟ ਕਾਂਗਰਸ ਨੂੰ ਪ੍ਰਾਪਤ ਚੰਦਿਆਂ ਦਾ ਪੰਜਾਬ ਚੋਣਾਂ ਜਾਂ ਅਕਾਲੀਆਂ ਵੱਲੋਂ ਸਹੀਬੱਧ ਕੀਤੇ ਸਮਝੌਤਿਆਂ ਨਾਲ ਕੋਈ ਸਬੰਧ ਨਹੀਂ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਝੂਠ ਬੋਲਣ ਦੀਆਂ ਬੁਖਲਾਹਟ ਭਰੀਆਂ ਕੋਸ਼ਿਸ਼ਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਆਪ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਬਿਜਲੀ ਕੰਪਨੀਆਂ ਤੋਂ ਪੰਜਾਬ ਕਾਂਗਰਸ ਨੇ ਫੰਡ ਨਹੀਂ ਲਏ ਸਗੋਂ ਕੁੱਲ ਹਿੰਦ ਕਾਂਗਰਸ ਕਮੇਟੀ ਨੇ ਸਾਲ 2009 ਅਤੇ 2014 ਵਿੱਚ ਲਏ ਸਨ ਅਤੇ ਇਨ੍ਹਾਂ ਦਾ ਸੂਬੇ ਦੀ ਮੌਜੂਦਾ ਸਰਕਾਰ ਨਾਲ ਕੋਈ ਸਰੋਕਾਰ ਨਹੀਂ ਹੈ।ਉਨ੍ਹਾਂ ਕਿਹਾ ਕਿ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏਜ਼) ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਹੀਬੱਧ ਕੀਤੇ ਗਏ ਸਨ ਅਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੀ ਸਰਕਾਰ ਇਨ੍ਹਾਂ ਲਈ ਕਾਨੂੰਨੀ ਤੌਰ ‘ਤੇ ਪਾਬੰਦ ਹੈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਸੂਬੇ ਉਤੇ ਭਾਰੀ ਜੁਰਮਾਨੇ ਤੋਂ ਬਿਨਾਂ ਇਨ੍ਹਾਂ ਨੂੰ ਮਨਸੂਖ ਨਹੀਂ ਕਰ ਸਕਦੀ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਖਜ਼ਾਨੇ ਉਤੇ ਹੋਰ ਬੋਝ ਪਾਏ ਜਾਣ ਤੋਂ ਬਿਨਾਂ ਬਿਜਲੀ ਸਮਝੌਤਿਆਂ ਦੇ ਮਾੜੇ ਪ੍ਰਭਾਵਾਂ ਨੂੰ ਖਤਮ ਕਰਨ ਲਈ ਕਾਨੂੰਨੀ ਸੰਭਾਵਨਾਵਾਂ ਤਲਾਸ਼ ਰਹੀ ਹੈ ਜਦਕਿ ਅਕਾਲੀਆਂ ਨੇ ਆਪਣੇ ਭਾਈਵਾਲ ਭਾਜਪਾ ਨਾਲ ਰਲ ਕੇ ਆਪਣੀਆਂ ਜੇਬਾਂ ਭਰਨ ਲਈ ਸਰਕਾਰੀ ਖਜ਼ਾਨੇ ਦੇ ਪੱਲੇ ਕੱਖ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਮੀਡੀਆ ਰਿਪੋਰਟਾਂ ਮੁਤਾਬਕ ਬਾਦਲਾਂ ਦੀ ਅਗਵਾਈ ਵਿਚ ਅਕਾਲੀਆਂ ਨੇ 100 ਕਰੋੜ ਰੁਪਏ ਦਾ ਸਿਆਸੀ ਫੰਡ ਲਿਆ ਅਤੇ ਐਲਾਨ ਸਿਰਫ਼ 13 ਕਰੋੜ ਰੁਪਏ ਦਾ ਕੀਤਾ ਅਤੇ ਬਾਕੀ ਫੰਡਾਂ ਨਾਲ ਆਪਣੀਆਂ ਨਿੱਜੀ ਜੇਬਾਂ ਭਰ ਲਈਆਂ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਪ੍ਰਾਈਵੇਟ ਬਿਜਲੀ ਕੰਪਨੀਆਂ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਲਏ ਫੰਡ ਦੇ ਉਲਟ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਪ ਦੁਆਰਾ ਸਾਲ 2014 ਦੀਆਂ ਚੋਣਾਂ ਦੌਰਾਨ ਲਿਆ ਗਿਆ ਚੰਦਾ ਪਹਿਲਾਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਨਜ਼ਰ ਹੇਠ ਹੈ ਕਿਉਂ ਜੋ ਇਨ੍ਹਾਂ ਦੇ ਨਾ ਤਾਂ ਕਦੇ ਵੀ ਹਿਸਾਬ-ਕਿਤਾਬ ਕੀਤਾ ਨਾ ਹੀ ਐਲਾਨਿਆ ਗਿਆ।

ਬਿਜਲੀ ਕੰਪਨੀਆਂ ਤੋਂ ਪੰਜਾਬ ਕਾਂਗਰਸ ਨੇ ਕੋਈ ਫੰਡ ਨਹੀਂ ਲਏ- ਕੈਪਟਨ Read More »

ਕਵਿਤਾ/ ਸਾਉਣ ਮਹੀਨਾ /ਹਰੀ ਸਿੰਘ ਸੰਧੂ

ਸਾਉਣ ਮਹੀਨੇ ਆਈਆਂ ਧੀਆਂ। ਪਿੱਪਲੀ ਪੀਘਾਂ ਪਾਈਆਂ ਧੀਆਂ । ਪਿੱਪਲ ਦਾ ਸੀ ਰੁੱਖ ਪੁਰਾਣਾ, ਇਕ ਪਾਸੇ ਸੀ ਮੋਟਾ ਟਾਹਣਾਂ,, ਰੱਸੇ ਨਾਲ ਲਿਆਈਆਂ ਧੀਆਂ,,,,,,,, ਦੋ, ਜੰਣੀਆਂ ਰਲ ਪੀਂਘ ਝੁਟਾਈ, ਅੰਬਰੀ ਜਿਵੇ ਉਡਾਰੀ ਲਾਈ, ਬੋਲੀਆਂ ਕਈ ਸੁਣਾਈਆਂ ਧੀਆਂ,,,,,,, ਵਧ ਚੜਕੇ ਸੀ ਪੀਂਘ ਝੁਟਾਂਵਨ, ਜਾਕੇ ਹੱਥ ਪੱਤਿਆਂ ਨੂੰ ਲਾਂਵਨ , ਖੁਸ਼ੀਆਂ ਕਈ ਮਨਾਈਆਂ ਧੀਆਂ,,,,,, ਹਰੇ-ਗੁਲਾਬੀ ਘੱਗਰੇ ਘੁੰਮਣ, ਚੁੰਨੀਆਂ ਦੇ ਨਾਲ ਲਾਏ ਫੁੰਮਣ, ਸਾਊ ਘਰਾਂ ਦੀਆਂ ਜਾਈਆਂ ਧੀਆਂ,,,,,, ਮਾਪਿਆਂ ਦੀਆਂ ਮੰਗਣ ਦੂਆਵਾਂ, ਮੈ ਇਹਨਾਂ ਤੋ ਸਦਕੇ ਜਾਵਾਂ , ਸਭ ਨੇ ਗਲ ਨਾਲ ਲਾਈਆਂ ਧੀਆਂ,,,,, ਦੁਨੀਆਂ ਦੀ ਇਹ ਰੀਤ ਪੁਰਾਣੀ, ਮੁਟਿਆਰ ਹੋਈ ਤਾਂ ਵਿਆਹੀਂ ਜਾਣੀ, ਪੇਕਿਆਂ ਦੇ ਘਰ ਆਈਆਂ ਧੀਆਂ,,,,,, “ਸੰਧੂ” ਸੁਣਾਵੇ ਦਿਲ ਦੀ ਗਲ, ਮੇਰੇ ਘਰ ਵੀ ਧੀ ਇਕ ਘਲ, ਸੋਹਣੀਆਂ ਮਾਂਵਾਂ ਜਾਈਆਂ ਧੀਆਂ,,,,,,, (ਲੇਖਕ) ਹਰੀ ਸਿੰਘ ਸੰਧੂ ਸੁਖੇਵਾਲਾ ਮੋਬਾ—-098774–76161

ਕਵਿਤਾ/ ਸਾਉਣ ਮਹੀਨਾ /ਹਰੀ ਸਿੰਘ ਸੰਧੂ Read More »

ਬਿਨਾ ਝੁਕੇ, ਬਿਨਾ ਰੁਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ – ਅਰਸ਼ੀ

ਪੈਟਰੋਲੀਅਮ ਅਤੇ ਘਰੇਲੂ ਵਸਤਾਂ ਵਿੱਚ ਲਗਾਤਾਰ ਵਾਧਾ ਦੇਸ਼ ਨੂੰ ਤਬਾਹੀ ਵੱਲ ਧੱਕਣਾ – ਚੌਹਾਨ ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ 15 ਜੁਲਾਈ : ਪਿਛਲੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਚੱਲ ਰਹੇ ਦਿੱਲੀ ਵਿਖੇ ਅੰਦੋਲਨ ਦੇ ਵਰਤਮਾਨ ਹਾਲਾਤਾਂ ਤੇ ਵਿਚਾਰ ਅਤੇ ਅਗਲੇ ਪ੍ਰੋਗਰਾਮ ਦੀ ਤਿਆਰੀ ਸਬੰਧੀ ਕੁੱਲ ਹਿੰਦ ਕਿਸਾਨ ਸਭਾ ਦੀ ਜਿਲ੍ਹਾ ਜਨਰਲ ਬਾਡੀ ਮੀਟਿੰਗ ਸਾਥੀ ਜਗਰਾਜ ਹੀਰਕੇ ਦੀ ਪ੍ਰਧਾਨਗੀ ਹੇਠ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਈ ਅਤੇ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਬਿਨਾ ਝੁਕੇ-ਬਿਨਾ ਰੁਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਨੂੰ ਤਾਰੋਪੀਡ ਕਰਨ ਲਈ ਮੋਦੀ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਘਿਣੌਨੇ ਹੱਥਕੰਡੇ ਅਪਣਾਏ ਜਾ ਰਹੇ ਹਨ ਅਤੇ ਕਿਸਾਨ ਆਗੂਆਂ ਨੂੰ ਵਾਰ-ਵਾਰ ਮੀਟਿੰਗਾਂ ਦਾ ਸੱਦਾ ਦੇ ਕੇ ਸੰਯੁਕਤ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ ਜਦੋਂ ਕਿ ਮੋਦੀ ਸਰਕਾਰ ਅੰਬਾਨੀ, ਅਡਾਨੀਆਂ ਨੂੰ ਦੇਸ਼ ਦੀ ਸੰਪਤੀ ਲੁਟਾਉਣ ਲਈ ਗੈਰ ਸੰਵਿਧਾਨਿਕ ਤਰੀਕੇ ਨਾਲ ਕਾਨੂੰਨ ਬਣਾ ਰਹੀ ਹੈ ਅਤੇ ਦੇਸ਼ ਵਿੱਚ ਜਾਤੀ ਤੇ ਧਾਰਮਿਕ ਵੰਡ ਕਰਕੇ ਦੇਸ਼ ਨੂੰ ਤਬਾਹੀ ਵੱਲ ਧੱਕ ਰਹੀ ਹੈ। ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਬਰਦਾਸ਼ਤ ਨਹੀਂ ਕਰੇਗਾ ਅਤੇ ਉਹਨਾਂ ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਸੰਘਰਸ਼ ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਆਰ.ਐਸ.ਐਸ. ਅਤੇ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਤੇ ਕਾਲੇ ਕਾਨੂੰਨਾਂ ਦੇ ਖਿਲਾਫ ਲਗਾਤਾਰ ਸੰਘਰਸ਼ ਜਾਰੀ ਹੈ। ਉਹਨਾਂ ਚੰਡੀਗੜ੍ਹ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਸਬੰਧੀ ਕੀਤੇ ਗਏ ਮਾਰਚ ਸਬੰਧੀ ਆਪ ਮੁਹਾਰੇ ਲੋਕਾਂ ਦੀ ਸ਼ਮੂਲੀਅਤ ਇਹ ਜਾਹਰ ਕਰਦੀ ਹੈ ਕਿ ਲੋਕ ਕਿਸਾਨ ਜਥੇਬੰਦੀਆਂ ਦਾ ਹਰ ਪੱਖੋਂ ਸਾਥ ਦੇ ਰਹੇ ਹਨ। ਸਾਥੀ ਅਰਸ਼ੀ ਨੇ  22 ਜੁਲਾਈ ਤੋਂ ਸੰਸਦ ਮਾਰਚ ਅਤੇ ਦਿੱਲੀ ਮੋਰਚੇ ਵਿੱਚ ਸਾਥੀਆਂ ਦੀ ਗਿਣਤੀ ਦੇ ਸਬੰਧ ਵਿੱਚ ਜਿਕਰ ਕਰਦਿਆਂ ਕਿਹਾ ਕਿ ਹਰ ਪੱਖ ਤੋਂ ਜਥੇਬੰਦੀ ਵੱਲ਼ੋਂ ਤਸੱਲੀਬਖਸ਼ ਗਿਣਤੀ ਅਤੇ ਸੰਸਦ ਮਾਰਚ ਲਈ ਜਥੇ ਭੇਜੇ ਜਾਣਗੇ । ਇਸ ਮੌਕੇ ਸੀ.ਪੀ.ਆਈ. ਜਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਜਥੇਬੰਦੀ ਨੂੰ ਮਜਬੂਤ ਕਰਨ ਅਤੇ ਮੋਰਚੇ ਦੀ ਮਜਬੂਤੀ ਲਈ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਅਤੇ ਘਰੇਲੂ ਵਸਤਾਂ ਦੀ ਕੀਮਤ ਵਿੱਚ ਕੀਤਾ ਜਾ ਰਿਹਾ ਵਾਧਾ ਦੇਸ਼ ਦੇ ਲੋਕਾਂ ਨੂੰ ਆਰਥਿਕ ਤਬਾਹੀ ਵੱਲ ਤੋਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ ਘੇਰੇ ਵਿੱਚ ਲਿਆਵੇ। ਜਥੇਬੰਦੀ ਦੇ ਜਿਲ੍ਹਾ ਸਕੱਤਰ ਮਲਕੀਤ ਮੰਦਰਾਂ ਅਤੇ ਜਿਲ੍ਹਾ ਆਗੂ ਸੀਤਾ ਰਾਮ ਗੋਬਿੰਦਪੁਰਾ ਨੇ ਜਥੇਬੰਦੀ ਦੇ ਪਸਾਰ ਲਈ ਪਿੰਡ ਇਕਾਈਆਂ ਦੀ ਉਸਾਰੀ ਤੇ ਜੋਰ ਦਿੰਦਿਆਂ ਕਿਹਾ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਚ ਸ਼ਮੂਲੀਅਤ ਜਾਰੀ ਰਹੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਮਲਕੀਤ ਸਿੰਘ ਬਖਸ਼ੀਵਾਲਾ, ਭੁਪਿੰਦਰ ਗੁਰਨੇ, ਗੁਰਦਿਆਲ ਦਲੇਲ ਸਿੰਘ ਵਾਲਾ, ਹਰਨੇਕ ਢਿੱਲੋਂ, ਮਾਸਟਰ ਸੁਖਦੇਵ ਰਿਖੀ, ਮਾਸਟਰ ਗੁਰਬਚਨ ਮੰਦਰਾਂ, ਹਰਮੀਤ ਬੋੜਾਵਾਲ, ਹਰਨੇਕ ਸਿੰਘ ਬੱਪੀਆਣਾ, ਸੁਖਦੇਵ ਪੰਧੇਰ, ਮਹਿੰਦਰ ਸਿੰਘ ਝੰਡਾ ਕਲਾਂ, ਦੀਵਾਨਾ ਫਫੜੇ, ਕੇਵਲ ਐਮ.ਸੀ. ਭੀਖੀ, ਮੱਖਣ ਰੰਘੜਿਆਲ, ਸੁਲੱਖਣ ਕਾਹਨਗੜ੍ਹ, ਦਰਸ਼ਨ ਚੱਕ ਅਲੀਸ਼ੇਰ, ਸ਼ੰਭੂ ਮੰਡੇਰ, ਜਗਸੀਰ ਕੁਸਲਾ, ਸੁਖਦੇਵ ਮਾਨਸਾ, ਪੂਰਨ ਸਰਦੂਲਗੜ੍ਹ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਬਿਨਾ ਝੁਕੇ, ਬਿਨਾ ਰੁਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ – ਅਰਸ਼ੀ Read More »

ਡਿਪਟੀ ਕਮਿਸ਼ਨਰ ਨੇ ਫਾਰਮ ਤਸਦੀਕ ਕਰਵਾਉਣ ਵਾਲਿਆਂ ਨੂੰ ਦਿੱਤੀ ਰਾਹਤ

ਗੁਰਜੰਟ ਸਿੰੰਘ ਬਾਜੇਵਾਲੀਆਂ ਮਾਨਸਾ, 15 ਜੁਲਾਈ;- ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਕਾਫੀ ਸਾਰੀਆਂ ਆਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਸਕੂਲਾਂ ਕਾਲਜਾਂ ਵਿਚ ਵੀ ਦਾਖਲਿਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਲਈ ਵਿਦਿਆਰਥੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਵੱਖ ਵੱਖ ਤਰ੍ਹਾਂ ਦੇ ਸਰਟੀਫਿਕੇਟ ਬਣਾਉਣ ਲਈ ਫੀਲਡ ਸਟਾਫ ਪਾਸੋਂ ਰਿਪੋਰਟ ਪ੍ਰਾਪਤ ਕੀਤੀ ਜਾਣੀ ਹੁੰਦੀ ਹੈ ਪ੍ਰੰਤੂ ਪਟਵਾਰੀਆਂ ਵੱਲੋਂ ਸਰਕਾਰੀ ਕੰਮ ਨਾ ਕਰਨ ਕਰਕੇ ਇਨ੍ਹੀਂ ਦਿਨੀਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।      ਉਨ੍ਹਾਂ ਦੱਸਿਆ ਕਿ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਇਸ ਕੰਮ ਦੇ ਜਲਦ ਨਿਪਟਾਰੇ ਦੇ ਮੱਦੇ ਨਜ਼ਰ ਕਿਸੇ ਵੀ ਫਾਰਮ ‘ਤੇ ਤਸਦੀਕ ਕਰਵਾਈ ਜਾਣੀ ਜ਼ਰੂਰੀ ਹੈ ਤਾਂ ਸਰਟੀਫਿਕੇਟ ਬਣਾਉਣ ਲਈ ਸਬੰਧਤ ਹਲਕਾ ਪਟਵਾਰੀ ਤੋਂ ਇਲਾਵਾ ਨੰਬਰਦਾਰ, ਸਰਪੰਚ, ਮੈਂਬਰ ਪੰਚਾਇਤ, ਪੰਚਾਇਤ ਸਕੱਤਰ, ਮਿਊਂਸਪਲ ਕੌਂਸਲਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਬਲਾਕ ਸੰਮਤੀ ਤੋਂ ਇਲਾਵਾ ਕਿਸੇ ਵੀ ਸਰਕਾਰੀ ਸਕੂਲ ਦੇ ਪ੍ਰਿੰਸੀਪਲ, ਹੈਡ ਮਾਸਟਰ, ਅਧਿਆਪਕ ਅਤੇ ਕੋਈ ਵੀ ਸਰਕਾਰੀ ਅਧਿਕਾਰੀ, ਜੋ ਕਿ ਦਰਖਾਸਤੀ ਨੂੰ ਜ਼ਾਤੀ ਤੌਰ ‘ਤੇ ਜਾਣਦੇ ਹੋਣ ਦੀ ਤਸਦੀਕ ਮੰਨਣਯੋਗ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਜ਼ਮੀਨ ਦੀ ਤਸਦੀਕ ਦੀ ਲੋੜ ਪੈਂਦੀ ਹੈ ਤਾਂ ਏ.ਐਸ.ਐਮ. ਫਰਦ ਕੇਂਦਰ ਤੋਂ ਰਿਪੋਰਟ ਲੈ ਲਈ ਜਾਵੇ।

ਡਿਪਟੀ ਕਮਿਸ਼ਨਰ ਨੇ ਫਾਰਮ ਤਸਦੀਕ ਕਰਵਾਉਣ ਵਾਲਿਆਂ ਨੂੰ ਦਿੱਤੀ ਰਾਹਤ Read More »

ਸੁਸਾਇਟੀ ਵੱਲੋਂ ਇੱਕ ਯੂਨਿਟਾਂ ਖੂਨਦਾਨ ਕੀਤਾ ਗਿਆ

ਬਠਿੰਡਾ,15 ਜੁਲਾਈ(ਲਾਲ ਚੰਦ ਸਿੰਘ) ਬਠਿੰਡਾ ਵਿਖੇ ਦਾਖ਼ਲ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਮਰੀਜ਼ ਦਾ ਬਾਈਪਾਸ ਉਪ੍ਰੇਸ਼ਨ ਸੀ, ਜਿਸ ਨੂੰ 1ਯੂਨਿਟ ਬਲੱਡ ਦੀ ਬਹੁਤ ਜਰੂਰਤ ਜਰੂਰੀ ਹਾਲਤ ਵਿੱਚ ਲੋੜ ਸੀ। ਇਸ ਦੀ ਪੂਰਤੀ ਲਈ “ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ(ਰਜਿ.)ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਰਵੀ ਬਾਂਸਲ  ਨੇ ਬਲੱਡ ਬੈਂਕ ਵਿੱਚ ਪਹੁੰਚਕੇ ਮਰੀਜ ਲਈ ਆਪਣਾ “ਏ-ਪੌਜੇਟਿਵ” ਫਰੈਸ ਖੂਨ ਦਿੱਤਾ। ਇਸ ਮੌਕੇ ‘ਤੇ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਮੀਤ ਪ੍ਰਧਾਨ,ਸੰਜੀਵ ਕੁਮਾਰ , ਪ੍ਰਵੀਨ ਕੁਮਾਰ ਸਿੰਗਲਾ ਵੱਲੋਂ ਖੂਨਦਾਨੀ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਲੋੜ ਪੈਣ ਤੇ ਖ਼ੂਨਦਾਨ ਜਰੂਰ ਕਰਨਾਂ ਚਾਹੀਦਾ ਹੈ, ਤਾਂ ਕਿ ਕਿਸੇ ਦੀ ਵੀ ਅਣਮੋਲ ਜ਼ਿੰਦਗੀ ਨੂੰ ਬਚਾਇਆ ਜਾ ਸਕੇ, ਜੋ ਕਿ ਅਜੋਕੇ ਯੁੱਗ,ਸਮੇਂ ਅਤੇ ਸਮਾਜ ਦੀ ਲੋੜ ਹੈ।

ਸੁਸਾਇਟੀ ਵੱਲੋਂ ਇੱਕ ਯੂਨਿਟਾਂ ਖੂਨਦਾਨ ਕੀਤਾ ਗਿਆ Read More »

ਧਰਮਸ਼ਾਲਾ ’ਚ ਹੜ੍ਹ ਮਗਰੋਂ ਪੰਜਾਬੀ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਲਾਸ਼ ਮਿਲੀ

ਚੰਡੀਗੜ੍ਹ, 15ਜੁਲਾਈ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਭਾਰੀ ਬਾਰਸ਼ ਤੇ ਬੱਦਲ ਫਟਣ ਕਾਰਨ ਮਰੇ ਕਈ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਜ਼ਿਲ੍ਹੇ ਦੇ ਕਰੇਰੀ ਝੀਲ ਖੇਤਰ ਵਿੱਚ ਸੂਫੀ ਗਾਇਕ ਅਤੇ ਸੈਨ ਭਰਾਵਾਂ ਵਿੱਚੋਂ ਇੱਕ ਮਨਮੀਤ ਸਿੰਘ ਦੀ ਲਾਸ਼ ਵੀ ਸ਼ਾਮਲ ਹੈ।  ਕਾਂਗੜਾ ਦੇ ਸੀਨੀਅਰ ਪੁਲੀਸ ਕਪਤਾਨ ਵਿਮੁਕਤ ਰੰਜਨ ਨੇ ਦੱਸਿਆ ਕਿ ਗਾਇਕ ਮਨਮੀਤ ਸੋਮਵਾਰ ਸਵੇਰੇ ਆਪਣੇ ਭਰਾ ਤੇ ਤਿੰਨ ਦੋਸਤਾਂ ਨਾਲ ਕਰੇਰੀ ਗਿਆ ਸੀ। ਭਾਰੀ ਬਾਰਸ਼ ਕਾਰਨ ਕਰੇਰੀ ਵਿੱਚ ਪਹਾੜ ’ਤੇ ਸਾਰੇ ਨੋਲੀ ਨਾਲੇ ਨੂੰ ਪਾਰ ਕਰ ਰਹੇ ਸਨ ਕਿ ਇਸ ਦੌਰਾਨ ਮਨਮੀਤ ਉਸ ਵਿੱਚ ਡਿੱਗ ਗਿਆ ਤੇ ਵਹਿ ਗਿਆ

ਧਰਮਸ਼ਾਲਾ ’ਚ ਹੜ੍ਹ ਮਗਰੋਂ ਪੰਜਾਬੀ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਲਾਸ਼ ਮਿਲੀ Read More »

ਸਰਕਾਰ ਨੇ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਸੱਦੀ

14 ਜੁਲਾਈ, ਦਿੱਲੀ(ਏ.ਡੀ.ਪੀ.) ਸਰਕਾਰ ਨੇ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਐਤਵਾਰ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਸੂਤਰਾਂ ਨੇ ਦੱਸਿਆ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ ਬੈਠਕ ਲਈ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੂੰ ਬੁਲਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਇਸ ਬੈਠਕ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਸਰਬ ਪਾਰਟੀ ਮੀਟਿੰਗਾਂ ਨੂੰ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਬੁਲਾਇਆ ਜਾਂਦਾ ਹੈ। ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ।  

ਸਰਕਾਰ ਨੇ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਸੱਦੀ Read More »

ਪੀਯੂਸ਼ ਗੋਇਲ ਰਾਜ ਸਭਾ ’ਚ ਹੋਣਗੇ ਸਦਨ ਦੇ ਨੇਤਾ

  ਨਵੀਂ ਦਿੱਲੀ, 14 ਜੁਲਾਈ :  ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਬੁੱਧਵਾਰ ਨੂੰ ਰਾਜ ਸਭਾ ਵਿੱਚ ਸਦਨ ਦਾ ਨੇਤਾ ਨਾਮਜ਼ਦ ਕੀਤਾ ਗਿਆ। ਸ੍ਰੀ ਗੋਇਲ ਜੋ ਪਹਿਲਾਂ ਸਦਨ ਵਿੱਚ ਉਪ ਨੇਤਾ ਸਨ, ਹੁਣ ਭਾਜਪਾ ਨੇਤਾ ਥਵਰਚੰਦ ਗਹਿਲੋਤ ਦੀ ਥਾਂ ਲੈਣਗੇ। ਸ੍ਰੀ ਗਹਿਲੋਤ ਕਰਨਾਟਕ ਰਾਜਪਾਲ ਹਨ

ਪੀਯੂਸ਼ ਗੋਇਲ ਰਾਜ ਸਭਾ ’ਚ ਹੋਣਗੇ ਸਦਨ ਦੇ ਨੇਤਾ Read More »

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰ ’ਚ ‘ਵਿਕਾਸ ਦਾ ਹੜ੍ਹ’

ਚੰਡੀਗੜ੍ਹ, 14 ਜੁਲਾਈ ਮੀਂਹ ਨੂੰ ਤਰਸ ਰਹੇ ਪਟਿਆਲਾ ਵਾਸੀਆਂ ਲਈ ਇਹ ਹੁਣ ਮੁਸੀਬਤ ਬਣ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਹਲਕੇ ਵਿੱਚ ਕਰੋੜਾਂ ਰੁਪਏ ਵਿਕਾਸ ’ਤੇ ਖਰਚੇ ਗਏ ਪਰ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਇਸ ਪੁਰਾਣੇ ਰੋਗ ਦਾ ਇਹ ਵਿਕਾਸ ਵੀ ਇਲਾਜ ਨਹੀਂ ਕਰ ਸਕਿਆ। ਅੱਜ ਮੀਂਹ ਕਾਰਨ ਸ਼ਹਿਰ ਦੇ ਚਾਂਦਨੀ ਚੌਕ, ਧੋਬਘਾਟ, ਸੇਵਕ ਕਲੋਨੀ, ਭਾਸ਼ਾ ਵਿਭਾਗ ਦੇ ਸਾਹਮਣੇ ਵਾਲਾ ਰਿਹਾਇਸ਼ੀ ਇਲਾਕਾ, ਰਾਘੋਮਾਜਰਾ ਤੇ ਤ੍ਰਿਪੜੀ ਦੀ ਮਾਰਕੀਟ ਪਾਣੀ ਵਿੱਚ ਡੁੱਬ ਗਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰ ’ਚ ‘ਵਿਕਾਸ ਦਾ ਹੜ੍ਹ’ Read More »