
ਬਠਿੰਡਾ,15 ਜੁਲਾਈ(ਲਾਲ ਚੰਦ ਸਿੰਘ) ਬਠਿੰਡਾ ਵਿਖੇ ਦਾਖ਼ਲ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਮਰੀਜ਼ ਦਾ ਬਾਈਪਾਸ ਉਪ੍ਰੇਸ਼ਨ ਸੀ, ਜਿਸ ਨੂੰ 1ਯੂਨਿਟ ਬਲੱਡ ਦੀ ਬਹੁਤ ਜਰੂਰਤ ਜਰੂਰੀ ਹਾਲਤ ਵਿੱਚ ਲੋੜ ਸੀ।
ਇਸ ਦੀ ਪੂਰਤੀ ਲਈ “ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ(ਰਜਿ.)ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਰਵੀ ਬਾਂਸਲ ਨੇ ਬਲੱਡ ਬੈਂਕ ਵਿੱਚ ਪਹੁੰਚਕੇ ਮਰੀਜ ਲਈ ਆਪਣਾ “ਏ-ਪੌਜੇਟਿਵ” ਫਰੈਸ ਖੂਨ ਦਿੱਤਾ।
ਇਸ ਮੌਕੇ ‘ਤੇ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਮੀਤ ਪ੍ਰਧਾਨ,ਸੰਜੀਵ ਕੁਮਾਰ , ਪ੍ਰਵੀਨ ਕੁਮਾਰ ਸਿੰਗਲਾ ਵੱਲੋਂ ਖੂਨਦਾਨੀ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਲੋੜ ਪੈਣ ਤੇ ਖ਼ੂਨਦਾਨ ਜਰੂਰ ਕਰਨਾਂ ਚਾਹੀਦਾ ਹੈ, ਤਾਂ ਕਿ ਕਿਸੇ ਦੀ ਵੀ ਅਣਮੋਲ ਜ਼ਿੰਦਗੀ ਨੂੰ ਬਚਾਇਆ ਜਾ ਸਕੇ, ਜੋ ਕਿ ਅਜੋਕੇ ਯੁੱਗ,ਸਮੇਂ ਅਤੇ ਸਮਾਜ ਦੀ ਲੋੜ ਹੈ।