April 17, 2025

ਕਹਾਣੀ/ਜੱਸਾ ਤੇ ਮਿੱਠੂ/ਡਾਕਟਰ ਅਜੀਤ ਸਿੰਘ ਕੋਟ ਕਪੂਰਾ

ਜੱਸਾ ਤੇ ਮਿੱਠੂ ਡਾਕਟਰ ਅਜੀਤ ਸਿੰਘ ਕੋਟਕਪੂਰਾ ਮੋਟੇ ਜਿਹੇ ਢਿੱਡ ਵਾਲੇ ਸਿਪਾਹੀ ਨੇ ਮੂੰਹ ਵਿਚ ਸਿਗਰਟ ਲਾਈ ਹੋਈ ਸੀ ਤੇ ਉਸ ਨੇ ਮੇਰੇ ਉਤੇ ਰੋਅਬ ਝਾੜਨ ਲਈ ਮੈਨੂੰ ਜ਼ੋਰ ਨਾਲ ਧੱਕਾ ਮਾਰਿਆ ਅਤੇ ਮੈਂ ਸਾਹਮਣੀ ਕੰਧ ਵਿਚ ਵਜਦਾ ਵਜਦਾ ਮਸਾਂ ਹੀ ਬਚਿਆ | ਮੈਂ ਉਸ ਵੱਲ ਗੁਸੇ ਨਾਲ ਵੇਖਿਆ ਤਾਂ ਉਹ ਮੁਸਕਰਾਉਂਦਾ ਹੋਇਆ ਮੇਰੇ ਵਲ ਝਾਕਣ ਲੱਗਾ | ਮੈਂ ਆਪਣੀ ਕਮੀਜ਼ ਨੂੰ ਠੀਕ ਕਰਦਾ ਹੋਇਆ ਮੂੰਹ ਵਿਚ ਗੁਣਗੁਣਾਇਆ ਤੇ ਆਪਣੇ ਵਲੋਂ ਇੱਕ ਮੋਟੀ ਜਿਹੀ ਗਾਲ਼ ਉਸ ਨੂੰ ਕੱਢੀ ਜੋ ਸ਼ਾਇਦ ਉਸ ਨੂੰ ਸੁਣੀ ਨਹੀਂ ਸੀ ਅਤੇ ਮੈਂ ਵੀ ਸੁਣਾਉਣ ਲਈ ਨਹੀਂ ਕੱਢੀ ਸੀ ਅਤੇ ਕੇਵਲ ਆਪਣੇ ਮਨ ਦਾ ਗੁਸਾ ਹੀ ਕੱਢਿਆ ਸੀ | ਜਦੋਂ ਮੈਂ ਕੋਠੜੀ ਦਾ ਮੁਆਇਨਾ ਕੀਤਾ ਤਾਂ ਦੇਖਿਆ ਕਿ ਕੰਧ ਵੱਲ ਮੂੰਹ ਕਰ ਕੇ ਕੋਈ ਪੁਰਾਣਾ ਜਿਹਾ ਕੰਬਲ ਲੈ ਕਿ ਲੇਟਿਆ ਹੋਇਆ ਸੀ | ਕੰਬਲ ਵਿਚ ਕਾਫੀ ਮੋਰੀਆਂ ਸਨ ਜੋ ਸਾਫ ਨਜ਼ਰ ਆ ਰਹੀਆਂ ਸਨ | ਮੇਰੇ ਪੈਰਾਂ ਦਾ ਖੜਾਕ ਸੁਣ ਉਸ ਨੇ ਕੰਬਲ ਮੂੰਹ ਤੋਂ ਲਾਹ ਕੇ ਮੇਰੇ ਵੱਲ ਨਜ਼ਰ ਘੁਮਾਈ ਤੇ ਫੇਰ ਆਪਣਾ ਮੂੰਹ ਢੱਕ ਕੇ ਲੇਟ ਗਿਆ | ਮੇਰਾ ਉਸ ਨੂੰ ਬੁਲਾਣ ਦਾ ਮਨ ਕੀਤਾ ਪ੍ਰੰਤੂ ਮੈਂ ਵੀ ਘੇਸਲ ਵੱਟ ਗਿਆ ਤੇ ਸੋਚਿਆਂ ਕੇ ਆਪਾਂ ਕੇਹੜਾ ਇਥੇ ਯਾਰਾਂ ਨੂੰ ਮਿਲਣ ਆਏ ਹਾਂ | ਥੋੜੀ ਦੇਰ ਬਾਅਦ ਮੈਂ ਵੀ ਨੁੱਕਰ ਵਿਚ ਸੁਤੇ ਹੋਏ ਕੰਬਲ ਨੂੰ ਚੁੱਕਿਆ ਉਸ ਨੂੰ ਝਾੜਿਆ ਤੇ ਉਤੇ ਲੈ ਕੇ ਲੇਟ ਗਿਆ | ਮੋਰੀਆਂ ਮੇਰੇ ਵਾਲੇ ਕੰਬਲ ਵਿਚ ਮੇਰੇ ਰੂਮ ਮੇਟ ਨਾਲੋਂ ਕੋਈ ਇੱਕ ਦੋ ਘਟ ਵੱਧ ਹੋਣਗੀਆਂ | ਮੈਂ ਕੋਈ ਪ੍ਰਵਾਹ ਨਾ ਕੀਤੀ ਤੇ ਛੇਤੀ ਹੀ ਮੈਂ ਨੀਂਦ ਦੀ ਗੋਦ ਵਿਚ ਜਾ ਪਿਆ | ਜਦੋਂ ਸਵੇਰ ਵੇਲੇ ਅੱਖ ਖੁਲੀ ਕਿ ਮੇਰਾ ਰੂਮ ਮੇਟ ਪਹਿਲਾਂ ਹੀ ਉਠਿਆ ਹੋਇਆ ਸੀ ਤੇ ਮੇਰੇ ਵਲ ਝਾਕ ਰਿਹਾ ਸੀ ਤੇ ਸ਼ਾਇਦ ਅੰਦਾਜ਼ਾ ਲਾ ਰਿਹਾ ਸੀ ਕਿ ਮੈਂ ਕਿਸ ਗੱਲ ਕਰਕੇ ਉਸ ਦਾ ਜੇਲ੍ਹ ਸਾਥੀ ਬਣਿਆ ਸੀ | ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਸਵਾਲ ਕਰਦਾ ਕਿ ਭਾਅ ਜੀ ਇਥੇ ਕਿਵੇਂ | ਉਸ ਨੇ ਝੱਟ ਮੇਰੇ ਤੇ ਸਵਾਲ ਕੀਤਾ ਕਿ ਕਾਕਾ ਆਪਾਂ ਕਿਵੇਂ ਇਹਨਾਂ ਦੇ ਅੜਿਕੇ ਚੜ੍ਹ ਗਏ | ਆਪਾਂ ਆਪਣੀ ਛਾਤੀ ਚੌੜੀ ਕਰਕੇ ਪੂਰੀ ਟੋਹਰ ਨਾਲ ਦੱਸਿਆ ਕਿ ਮੈਂ ਜਦੋਂ ਆਪਣੇ ਘਰ ਵੱਲ ਜਾ ਰਿਹਾ ਸੀ ਅਤੇ ਨਸ਼ੇ ਵਿਚ ਟੱਲੀ ਸੀ | ਦੋ ਬੰਦੇ ਸਕੂਟਰ ਤੇ ਮੇਰੇ ਕੋਲੋਂ ਲੰਘੇ ਉਨ੍ਹਾਂ ਨੇ ਖੰਗੂਰਾ ਮਾਰਿਆ | ਮੈਂ ਝੱਟ ਉਨ੍ਹਾਂ ਨੂੰ ਗਾਲ਼ ਕਢੀ | ਉਨ੍ਹਾਂ ਨੇ ਸਕੂਟਰ ਰੋਕ ਲਿਆ ਤੇ ਲੜਨ ਲਈ ਤਿਆਰ ਹੋ ਗਏ | ਮੈਂ ਵੀ ਆਪਣਾ ਤੇਜ਼ ਹਥਿਆਰ ਕੱਢਿਆ,ਜਿਹੜਾ ਮੈਂ ਹਮੇਸ਼ਾਂ ਆਪਣੇ ਕੋਲ ਰੱਖਦਾ ਸੀ, ਉਸ ਹਥਿਆਰ ਨੂੰ ਵਰਤਿਆ ਤੇ ਦੋਵੇਂ ਥਾਏਂ ਢੇਰੀ ਕਰ ਦਿਤੇ | ਉਥੋਂ ਭੱਜਣ ਦਾ ਵਿਚਾਰ ਬਣਾ ਰਿਹਾ ਸੀ ਕਿ ਲੋਕਾਂ ਨੇ ਮੈਨੂੰ ਫੜ ਲਿਆ | ਮੇਰੇ ਤੋਂ ਪੁੱਛਣ ਲਗੇ ਕਿ ਕੀ ਹੋਇਆ ਹੈ | ਨਸ਼ੇ ਵਿਚ ਹੋਣ ਕਰਕੇ ਤੇ ਉਨ੍ਹਾਂ ਦੋਵਾਂ ਨੂੰ ਖਤਮ ਹੋਇਆ ਦੇਖ ਮੈਂ ਘਬਰਾ ਗਿਆ ਤੇ ਕੁਝ ਵੀ ਨਾ ਬੋਲ ਸਕਿਆ | ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿਤਾ ਤੇ ਉਹ ਮੈਨੂੰ ਫੜ ਕੇ ਇਥੇ ਤੇਰੇ ਨਾਲ ਕੋਠੜੀ ਵਿਚ ਸੁੱਟ ਗਿਆ ਤੇ ਮੈਂ ਨਸ਼ੇ ਦੀ ਲੋਰ ਵਿਚ ਹੀ ਸੌਂ ਗਿਆ | ਉਠਿਆ ਤਾਂ ਸਿਰ ਦੁੱਖ ਰਿਹਾ ਸੀ | ਜਦੋਂ ਮੈਂ ਨਜ਼ਰ ਘੁਮਾਈ ਤਾਂ ਤੈਨੂੰ ਦੇਖਿਆ | ਮੈਂ ਸੋਚਿਆ ਕਿ ਕੋਈ ਸਾਥੀ ਤਾਂ ਮਿਲਿਆ | ਜੇਲ੍ਹ ਦੀ ਜ਼ਿੰਦਗੀ ਦਾ ਸਮਾਂ ਅਸਾਨ ਹੋ ਜਾਵੇਗਾ ਅਤੇ ਚੰਗਾ ਲੰਘੇਗਾ | ਹੁਣ ਤੁਸੀਂ ਦੱਸੋ ਕਿ ਇਥੇ ਕਿਵੇਂ ਆਉਣਾ ਹੋਇਆ | ਮੇਰੇ ਸਵਾਲ ਦੇ ਜੁਆਬ ਵਿਚ ਉਹ ਬੋਲਿਆ ਕਿ ਮੇਰਾ ਤਾਂ ਸੜਕ ਦੇ ਕਿਨਾਰੇ ਇਕ ਢਾਬਾ ਸੀ | ਸਾਰਾ ਦਿਨ ਢਾਬੇ ਤੇ ਭੀੜ ਰਹਿੰਦੀ ਸੀ | ਬਸਾਂ ਵੀ ਮੇਰੇ ਢਾਬੇ ਤੇ ਰੁਕਦੀਆਂ ਸਨ ਸਵਾਰੀਆਂ ਚਾਹ ਨਾਸ਼ਤਾ ਤੇ ਲੰਚ ਆਦਿ ਮੇਰੇ ਢਾਬੇ ਤੇ ਲੈਂਦੀਆਂ ਸਨ ਡ੍ਰਾਈਵਰ,ਕੰਡਕਟਰ ਤੋਂ ਕਦੇ ਪੈਸੇ ਨਹੀਂ ਲੈਂਦਾ ਸੀ ਸਗੋਂ ਉਨ੍ਹਾਂ ਨੂੰ ਕੁਝ ਕਮਿਸ਼ਨ ਦੇ ਦਿਆ ਕਰਦਾ ਸੀ ਤੇ ਉਹ ਰੋਜ਼ਾਨਾ ਹੀ ਮੇਰੇ ਢਾਬੇ ਤੇ ਬਸ ਰੋਕ ਮੇਰੀ ਚੰਗੀ ਵਿਕਰੀ ਕਰਵਾ ਦਿੰਦੇ ਸੀ | ਸ਼ਾਮ ਤੋਂ ਰਾਤ ਤਕ ਟਰੱਕਾਂ ਵਾਲਿਆਂ ਦੀ ਭੀੜ ਰਹਿੰਦੀ ਸੀ | ਟਰੱਕਾਂ ਵਾਲੇ ਛਿੱਟ ਲਾਓੰਦੇ ਰੋਟੀ ਖਾਂਦੇ ਤੇ ਥੋੜਾ ਸੁਸਤਾ ਕੇ ਅੱਗੇ ਵੱਲ ਚਾਲੇ ਪਾ ਦਿੰਦੇ ਸਨ | ਇੱਕ ਦਿਨ ਅਚਾਨਕ ਢਾਬੇ ਦੇ ਉਪਰ ਪੁਲਿਸ ਨੇ ਛਾਪਾ ਮਾਰਿਆ | ਟਰੱਕਾਂ ਵਾਲੇ ਤਾਂ ਪੁਲਿਸ ਨੂੰ ਦੇਖ ਆਸੇ ਪਾਸੇ ਹੋ ਗਏ | ਟਰੱਕਾਂ ਦੀ ਤਲਾਸ਼ੀ ਹੋਈ ਤੇ ਢਾਬੇ ਦੀ ਵੀ ਤਲਾਸ਼ੀ ਹੋਈ | ਢਾਬੇ ਦੇ ਮੰਜੇ ਥਲੋਂ 20 ਕਿਲੋ ਚਰਸ ਪਕੜੀ ਗਈ | ਮੈਂ ਤਾਂ ਚਰਸ ਕਦੇ ਦੇਖੀ ਵੀ ਨਹੀਂ ਸੀ | ਇਸ ਤੋਂ ਪਹਿਲਾਂ ਕਿ ਮੈਂ ਆਪਣੀ ਸਫਾਈ ਵਿਚ ਕੁਝ ਆਖਦਾ | ਪੁਲਿਸ ਨੇ ਮੈਨੂੰ ਵੀ ਫੜ ਕੇ ਇਸ ਕੋਠੜੀ ਵਿਚ ਲਿਆ ਸੁਟਿਆ | ਹੁਣ ਤੇਰਾ ਸਾਥ ਮਿਲ ਗਿਆ ਹੈ | ਗੱਲਾਂ ਬਾਤਾਂ ਵਿਚ ਸਮਾਂ ਲੰਘ ਜਾਵੇਗਾ | ਖਾਣਾ ਵਗੈਰਾ ਤਾਂ ਇਥੇ ਘਟੀਆ ਹੀ ਹੁੰਦਾ ਹੈ | ਪ੍ਰੰਤੂ ਜਦੋਂ ਇਹਨਾਂ ਦਾ ਕੁੱਕ ਭੱਜ ਗਿਆ ਤਾਂ ਹੁਣ ਮੈਂ ਹੀ ਇਹਨਾਂ ਦਾ ਕੁੱਕ ਹਾਂ ਤੇ ਹੁਣ ਮੈਂ ਤੈਨੂੰ ਵੀ ਨਾਲ ਲੈ ਜਾਇਆ ਕਰਾਂਗਾ ਤੇ ਆਪਾਂ ਰਲ ਕੇ ਕੁਕਿੰਗ ਕਰ ਲਵਾਂਗੇ ਤੇ ਮੌਜ ਨਾਲ ਮਰਜ਼ੀ ਦਾ ਖਾਵਾਂਗੇ | ਪੁਲਿਸ ਵਾਲੇ ਨਸ਼ਾ ਕਰਦੇ ਹਨ ਉਥੋਂ ਮੈਂ ਤੇਰਾ ਡੰਗ ਵੀ ਸਾਰ ਦਿਆ ਕਰਾਂਗਾ | ਨਸ਼ੇ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ | ਇਸ ਤਰਾਂ ਢਾਬੇ ਵਾਲੇ ਜੱਸੇ ਦੀ ਅਤੇ ਨਸ਼ੇ ਕਰਨ ਵਾਲੇ ਮਿੱਠੂ ਦੀ ਦੋਸਤੀ ਹੋ ਗਈ | ਉਹ ਦਿਨ ਵੇਲੇ ਕੁਕਿੰਗ ਦਾ ਕੰਮ ਕਰਦੇ ਤੇ ਚੰਗਾ ਖਾ ਕੇ ਆਓਂਦੇ ਤੇ ਰਾਤ ਨੂੰ ਮਸ਼ਕਰੀਆਂ ਕਰ ਕੇ ਸੌਂ ਜਾਇਆ ਕਰਦੇ ਸਨ | ਇਕ ਦਿਨ ਮਿੱਠੂ ਤੇ ਜੱਸਾ ਗੱਲਾਂ ਕਰ ਰਹੇ ਸਨ ਤਾਂ ਮਿੱਠੂ ਕਹਿਣ ਲੱਗਾ ਲੈ ਮੈਂ ਤੈਨੂੰ ਇਕ ਵਾਰਤਾ ਦਸਦਾ ਹਾਂ | ਇੱਕ ਵਾਰ ਇੱਕ ਸ਼ਹਿਰ ਵਿਚ ਚਾਰ ਭਾਈ ਵਸਦੇ ਸਨ ਤੇ ਇਕ ਭਾਈ ਦੂਜਿਆਂ ਨਾਲੋਂ ਵੱਖਰੀ ਕਿਸਮ ਦਾ ਸੀ ਉਹ ਕੋਈ ਵੀ ਕੰਮ ਕਰ ਕੇ ਰਾਜ਼ੀ ਨਹੀਂ ਸੀ | ਉਸ ਦੇ ਭਰਾਵਾਂ ਨੇ ਉਸ ਨੂੰ ਇਕ ਲੰਗੜੀ ਘੋੜੀ ਤੇ ਇੱਕ ਕੱਚਾ ਕੋਠਾ ਦੇ ਕੇ ਵੱਖਰਾ ਕਰ ਦਿਤਾ ਤੇ ਆਪ ਤਿੰਨਾਂ ਨੇ ਤਿੰਨ ਘੋੜੇ ਰੱਖ ਲੈ | ਜਦੋਂ ਹੁਣ ਉਸ ਦੇ ਸਿਰ ਤੇ ਪਈ ਤਾਂ ਉਹ ਕਮਾਈ ਕਰਨ ਲਈ ਟੁਰ ਪਿਆ | ਚਲਦਾ ਚਲਦਾ ਦੂਰ ਕਿਸੇ ਵੱਡੇ ਸਾਰੇ ਸ਼ਾਹੂਕਾਰ ਕੋਲ ਨੌਕਰ ਹੋ ਗਿਆ | ਉਹ ਦਿਨ ਰਾਤ ਮੇਹਨਤ ਕਰਨ ਲੱਗ ਪਿਆ ਤੇ ਮਜ਼ਦੂਰੀ ਲੈ ਕੇ ਆਟੇ ਦਾ ਪੇੜਾ ਕਰ ਉਸ ਵਿਚ ਸਿੱਕਾ ਪਾ ਕੇ ਆਪਣੀ ਘੋੜੀ ਨੂੰ ਖਵਾ ਦਿੰਦਾ ਸੀ | ਇਸ ਤਰਾਂ ਉਹ ਆਪਣੀ ਮਜ਼ਦੂਰੀ ਦੀ ਰਕਮ ਇਕੱਠੀ ਕਰ ਰਿਹਾ ਸੀ ਅਤੇ ਸਾਰੇ ਉਸ ਦੀ ਪ੍ਰਸੰਸਾ ਕਰਦੇ ਸਨ ਉਹ ਇਕ ਨੇਕ ਤਬੀਅਤ ਦਾ ਨੌਕਰ ਹੈ | ਇਸ ਤਰਾਂ ਉਸ ਨੂੰ ਕਈ ਮਹੀਨੇ ਲੰਘ ਗਏ | ਉਸ ਦਾ ਮਨ ਆਪਣੇ ਜ਼ਾਲਿਮ ਭਰਾਵਾਂ ਲਈ ਉਚਾਟ ਹੋ ਗਿਆ | ਉਹ ਆਪਣੇ ਮਾਲਕ ਤੋਂ ਛੁਟੀ ਲੈ ਆਪਣੇ ਭਰਾਵਾਂ ਨੂੰ ਮਿਲਣ ਲਈ ਚਲ ਪਿਆ |

ਕਹਾਣੀ/ਜੱਸਾ ਤੇ ਮਿੱਠੂ/ਡਾਕਟਰ ਅਜੀਤ ਸਿੰਘ ਕੋਟ ਕਪੂਰਾ Read More »

ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਭਾਰ ਵੀ ਘਟਾਉਂਦੀ ‘ਹਲਦੀ’

ਨਵੀਂ ਦਿੱਲੀ, 17 ਅਪ੍ਰੈਲ – ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਲੋਕ ਆਪਣੀ ਸਿਹਤ ਦਾ ਖਾਸ ਧਿਆਨ ਨਹੀਂ ਰੱਖ ਪਾਉਂਦੇ। ਇਸ ਕਾਰਨ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦਿਲ ਦੀ ਬਿਮਾਰੀ, ਸ਼ੂਗਰ ਅਤੇ ਮੋਟਾਪੇ ਦੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਦਰਅਸਲ, ਮੋਟਾਪਾ ਸਾਡੇ ਸਰੀਰ ਵਿੱਚ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਜੇਕਰ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਾਡੀ ਰਸੋਈ ਵਿੱਚ ਮੌਜੂਦ ਮਸਾਲੇ ਤੁਹਾਡੀ ਮਦਦ ਕਰ ਸਕਦੇ ਹਨ। ਅਸੀਂ ਹਲਦੀ ਬਾਰੇ ਗੱਲ ਕਰ ਰਹੇ ਹਾਂ। ਹਲਦੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਮੌਜੂਦ ਐਂਟੀ-ਇਨਫਲੇਮੇਟਰੀ, ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਸੋਜ ਨੂੰ ਘਟਾਉਣ, ਇਮਿਊਨ ਪਾਵਰ ਵਧਾਉਣ, ਜ਼ਖ਼ਮਾਂ ਨੂੰ ਠੀਕ ਕਰਨ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਤੁਸੀਂ ਭਾਰ ਘਟਾਉਣ ਲਈ ਹਲਦੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਲਈ ਹਲਦੀ ਨੂੰ ਕੁਝ ਤਰੀਕਿਆਂ ਨਾਲ ਆਪਣੇ ਖਾਣ-ਪੀਣ ਵਿੱਚ ਸ਼ਾਮਲ ਕਰਨਾ ਪਵੇਗਾ। ਜੇਕਰ ਤੁਸੀਂ ਸਹੀ ਢੰਗ ਅਪਣਾਉਂਦੇ ਹੋ ਤਾਂ ਤੁਹਾਨੂੰ ਸੱਤ ਦਿਨਾਂ ਦੇ ਅੰਦਰ-ਅੰਦਰ ਫ਼ਰਕ ਨਜ਼ਰ ਆਉਣ ਲੱਗ ਪਵੇਗਾ। ਅੱਜ ਅਸੀਂ ਤੁਹਾਨੂੰ ਇਸ ਲੇਖ ਵਿੱਚ ਦੱਸਾਂਗੇ ਕਿ ਹਲਦੀ ਭਾਰ ਘਟਾਉਣ ਵਿੱਚ ਕਿਵੇਂ ਮਦਦ ਕਰਦੀ ਹੈ। ਇਸ ਨੂੰ ਆਪਣੀ ਖੁਰਾਕ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ? ਹਲਦੀ ਭਾਰ ਘਟਾਉਣ ਵਿੱਚ ਕਿਵੇਂ ਮਦਦ ਕਰਦੀ ਹੈ? ਭਾਰਤ ਦੇ ਲਗਭਗ ਸਾਰੇ ਘਰਾਂ ਵਿੱਚ ਹਲਦੀ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਹਲਦੀ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਹਲਦੀ ਸ਼ਾਮਲ ਕਰਦੇ ਹੋ, ਤਾਂ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ। ਇਹ ਸੋਜ ਨੂੰ ਘਟਾਉਂਦਾ ਹੈ ਅਤੇ ਚਰਬੀ ਸਾੜਨ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਦਾ ਹੈ। ਇਹੀ ਕਾਰਨ ਹੈ ਕਿ ਹਲਦੀ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਇਨ੍ਹਾਂ ਤਰੀਕਿਆਂ ਨਾਲ ਆਪਣੀ ਖੁਰਾਕ ਵਿੱਚ ਹਲਦੀ ਨੂੰ ਕਰੋ ਸ਼ਾਮਲ 1. ਹਲਦੀ ਵਾਲਾ ਪਾਣੀ : ਇੱਕ ਗਲਾਸ ਕੋਸੇ ਪਾਣੀ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਭਾਰ ਤੇਜ਼ੀ ਨਾਲ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਤੇਜ਼ੀ ਨਾਲ ਨਤੀਜੇ ਦੇਖੇ ਜਾ ਸਕਦੇ ਹਨ। 2. ਹਲਦੀ-ਦਾਲਚੀਨੀ ਦਾ ਕਾੜ੍ਹਾ : ਹਲਦੀ ਅਤੇ ਦਾਲਚੀਨੀ ਦੋਵੇਂ ਹੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦੇ ਹਨ। ਇੱਕ ਕੱਪ ਪਾਣੀ ਵਿੱਚ ਅੱਧਾ ਚਮਚ ਹਲਦੀ ਅਤੇ ਇੱਕ ਛੋਟਾ ਜਿਹਾ ਦਾਲਚੀਨੀ ਦਾ ਟੁਕੜਾ ਪਾ ਕੇ ਉਬਾਲੋ। ਇਸ ਨੂੰ ਛਾਣ ਕੇ ਸਵੇਰੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਇਸ ਨਾਲ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ। 3. ਹਲਦੀ ਵਾਲਾ ਦੁੱਧ : ਹਲਦੀ ਵਾਲਾ ਦੁੱਧ ਸਿਰਫ਼ ਸਰਦੀਆਂ ਵਿੱਚ ਹੀ ਨਹੀਂ ਸਗੋਂ ਭਾਰ ਘਟਾਉਣ ਲਈ ਵੀ ਪ੍ਰਭਾਵਸ਼ਾਲੀ ਹੈ। ਇਸ ਨਾਲ ਨੀਂਦ ਬਿਹਤਰ ਆਉਂਦੀ ਹੈ। ਸਰੀਰ ਵਿੱਚ ਜਮ੍ਹਾ ਹੋਈ ਚਰਬੀ ਵੀ ਹੌਲੀ-ਹੌਲੀ ਘੱਟਣ ਲੱਗਦੀ ਹੈ। ਧਿਆਨ ਰੱਖੋ ਕਿ ਹਲਦੀ ਵਾਲਾ ਦੁੱਧ ਪੀਣ ਤੋਂ ਬਾਅਦ ਤੁਹਾਨੂੰ ਤੁਰੰਤ ਲੇਟਣਾ ਜਾਂ ਸੌਣਾ ਨਹੀਂ ਚਾਹੀਦਾ। 4. ਹਲਦੀ ਵਾਲੀ ਚਾਹ : ਹਲਦੀ ਵਾਲੀ ਚਾਹ ਬਣਾਉਣ ਲਈ, ਇੱਕ ਕੱਪ ਪਾਣੀ ਵਿੱਚ ਹਲਦੀ, ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਚਾਹ ਵਾਂਗ ਉਬਾਲੋ। ਇਹ ਪੇਟ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। 5. ਭੋਜਨ ਵਿੱਚ ਇਸਦੀ ਵਰਤੋਂ ਕਰੋ : ਤੁਹਾਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਹਲਦੀ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਇਹ ਸਰੀਰ ਨੂੰ ਅੰਦਰੂਨੀ ਤੌਰ ‘ਤੇ ਵੀ ਸਾਫ਼ ਕਰਦਾ ਹੈ।

ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਭਾਰ ਵੀ ਘਟਾਉਂਦੀ ‘ਹਲਦੀ’ Read More »

ਸਪੀਕਰ ਸੰਧਵਾਂ ਨੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੇਵਾ ਕਾਰਜਾਂ ਦੀ ਕੀਤੀ ਭਰਪੂਰ ਪ੍ਰਸੰਸਾ

ਕੋਟਕਪੂਰਾ, 17 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ) – ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਸਰਗਰਮ ਮੈਂਬਰ ਅਤੇ ਹਾਸਿਆਂ ਦੀ ਪਟਾਰੀ ਵਜੋਂ ਜਾਣੇ ਜਾਂਦੇ ਮਸ਼ਹੂਰ ਡਾ. ਦੇਵ ਰਾਜ ਦੀ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿੱਚ ਪ੍ਰਧਾਨ ਡਾ: ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਵਿਨੋਦ ਕੁਮਾਰ ਬਾਂਸਲ ਅਤੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਰੱਖੇ ਗਏ ਪੋ੍ਗਰਾਮ ’ਚ ਉਚੇਚੇ ਤੌਰ ’ਤੇ ਪੁੱਜੇ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਹਨਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਆਖਿਆ ਕਿ ਗੁੱਡ ਮੌਰਨਿੰਗ ਕਲੱਬ ਹਾਸਿਆਂ ਅਤੇ ਖੁਸ਼ੀਆਂ ਨੂੰ ਵੰਡਣ ਅਤੇ ਰਲ ਕੇ ਮਾਨਣ ਵਾਲੀ ਸੰਸਥਾ ਹੈ, ਮੈਨੂੰ ਕਲੱਬ ਦੇ ਇਹੋ ਜਿਹੇ ਪੋ੍ਗਰਾਮਾ ਵਿੱਚ ਸ਼ਾਮਲ ਹੋਣ ’ਤੇ ਖੁਸ਼ੀ ਮਹਿਸੂਸ ਹੁੰਦੀ ਹੈ। ਉਹਨਾਂ ਆਖਿਆ ਕਿ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਰਹਿਣ ਵਾਲੀ ਇਸ ਸੰਸਥਾ ਦਾ ਚੀਫ ਪੈਟਰਨ ਹਾਂ। ਕਲੱਬ ਦੇ ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਠੇਕੇਦਾਰ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ਨੇ ਦੱਸਿਆ ਕਿ ਡਾ: ਦੇਵ ਰਾਜ ਅਤੇ ਗੁਰਚਰਨ ਸਿੰਘ ਬੱਬੂ ਮਹਿਜ 5 ਤੋਂ 10 ਸੈਕਿੰਡਾਂ ਵਾਲੇ ਚੁਟਕਲਿਆਂ ਰਾਹੀਂ ਢਿੱਡੀਂ ਪੀੜਾਂ ਪਾਉਣ ਦੀ ਸਮਰੱਥਾ ਰੱਖਦੇ ਹਨ। ਜਨਰਲ ਸਕੱਤਰ ਪੋ੍. ਐੱਚ.ਐੱਸ. ਪਦਮ, ਵਿੱਤ ਸਕੱਤਰ ਜਸਕਰਨ ਸਿੰਘ ਭੱਟੀ, ਮੀਤ ਪ੍ਰਧਾਨ ਰਵਿੰਦਰਪਾਲ ਕੋਛੜ, ਸਕੱਤਰ ਮੁਖਤਿਆਰ ਸਿੰਘ ਮੱਤਾ, ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ, ਪੀ.ਆਰ.ਓ. ਸੋਮਨਾਥ ਅਰੋੜਾ, ਐਨ.ਆਰ.ਆਈ. ਵਿੰਗ ਦੇ ਚੇਅਰਮੈਨ ਠੇਕੇਦਾਰ ਪੇ੍ਮ ਮੈਣੀ, ਪੈ੍ਸ ਸਕੱਤਰ ਗੁਰਮੀਤ ਸਿੰਘ ਮੀਤਾ ਅਤੇ ਸਹਾਇਕ ਪੈ੍ਸ ਸਕੱਤਰ ਸਰਨ ਕੁਮਾਰ ਸਮੇਤ ਸਮੂਹ ਹਾਜਰੀਨ ਨੇ ਡਾ. ਦੇਵ ਰਾਜ ਨੂੰ ਵਿਆਹ ਦੀ ਵਰੇਗੰਢ ਦੀਆਂ ਮੁਬਾਰਕਾਂ ਦਿੰਦਿਆਂ ਫਖਰ ਮਹਿਸੂਸ ਕੀਤਾ। ਉਹਨਾਂ ਸਭ ਨੇ ਕਿਹਾ ਕਿ ਡਾ ਦੇਵ ਰਾਜ ਸਾਡੇ ਸਾਰਿਆਂ ਲਈ ਪੇ੍ਰਰਨਾ ਸਰੋਤ ਹਨ। ਡਾ: ਦੇਵ ਰਾਜ ਨੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਹੋਰਨਾ ਉੱਘੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਪੋ੍ਰਗਰਾਮਾ ਤੋਂ ਜਿੰਦਗੀ ਨੂੰ ਨਵੀਂ ਸੇਧ ਅਤੇ ਊਰਜਾ ਮਿਲਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ: ਸੁਖਚੈਨ ਸਿੰਘ ਬਰਾੜ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਲਕਸ਼ਮਣ ਦਾਸ ਮਹਿਰਾ, ਮਨਜੀਤ ਗੋਇਲ ਨੀਟੀ, ਕੈਪਟਨ ਰੂਪ ਚੰਦ ਅਰੋੜਾ, ਜਸਬੀਰ ਸਿੰਘ ਰਿੰਕੀ ਸੇਠੀ, ਐਡਵੋਕੇਟ ਰਣਜੀਤ ਸਿੰਘ ਕੱਕੜ, ਲੈਕ. ਵਿਨੋਦ ਧਵਨ, ਕੁਲਬੀਰ ਸਿੰਘ ਮੱਕੜ, ਹਰਦੀਪ ਸਿੰਘ ਫਿੱਡੂ ਭਲਵਾਨ, ਪਰਮਜੀਤ ਸਿੰਘ ਮੱਕੜ, ਇੰਜ. ਅਸ਼ੋਕ ਸੇਠੀ, ਰਜਿੰਦਰ ਸਿੰਘ ਰਾਜੂ ਸਚਦੇਵਾ, ਕਮਲ ਪ੍ਰਕਾਸ਼ ਰਾਜਪੂਤ, ਰਜਿੰਦਰ ਕੁਮਾਰ ਰਾਜਾ ਠੇਕੇਦਾਰ, ਨਵਨੀਤ ਸਿੰਘ ਸੋਨੂੰ ਸੇਠੀ, ਪ੍ਰਮੋਦ ਕੁਮਾਰ ਪੱਪਾ ਮਲਹੋਤਰਾ, ਰਾਜਵਿੰਦਰ ਸਿੰਘ ਰਾਜਾ ਮਾਨ, ਅਵਤਾਰ ਕਿ੍ਰਸ਼ਨ ਲਵਲੀ ਸਚਦੇਵਾ, ਸੁਰਿੰਦਰ ਕੁਮਾਰ ਕਾਕਾ ਸ਼ਰਮਾ ਸਮੇਤ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਮੇਹਰ ਸਿੰਘ ਚੰਨੀ ਬਲਾਕ ਪ੍ਰਧਾਨ ‘ਆਪ’, ਸਰਪੰਚ ਕੁਲਦੀਪ ਸਿੰਘ ਮੌੜ ਬਲਾਕ ਪ੍ਰਧਾਨ, ਅਰੁਣ ਚਾਵਲਾ ਕੌਂਸਲਰ, ਦਿਲਬਾਗ ਸਿੰਘ ਸਰਪੰਚ ਹਰੀਨੌ, ਜਗਸੀਰ ਸਿੰਘ ਗਿੱਲ, ਅਮਨਦੀਪ ਸਿੰਘ ਸੰਧੂ, ਸੁਖਦੇਵ ਸਿੰਘ ਪਦਮ, ਖੁਸ਼ਵਿੰਦਰ ਸਿੰਘ ਸਿੱਧੂ, ਹਰਦੀਪ ਸਿੰਘ ਗਿੱਲ, ਰਮੇਸ਼ ਸਿੰਘ ਗੁਲਾਟੀ, ਵਿਜੈ ਕੁਮਾਰ ਟੀਟੂ ਛਾਬੜਾ, ਸੁਖਵਿੰਦਰ ਸਿੰਘ ਬਾਗੀ ਆਦਿ ਸਮੇਤ ਭਾਰੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।

ਸਪੀਕਰ ਸੰਧਵਾਂ ਨੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੇਵਾ ਕਾਰਜਾਂ ਦੀ ਕੀਤੀ ਭਰਪੂਰ ਪ੍ਰਸੰਸਾ Read More »

ਸ਼ੂਗਰ ਦੇ ਮਰੀਜ਼ਾਂ ਲਈ ਨਹੀਂ ਬਣਿਆ ਗੰਨੇ ਦਾ ਰਸ

ਨਵੀਂ ਦਿੱਲੀ, 17 ਅਪ੍ਰੈਲ – ਗਰਮੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਤਾਜ਼ਗੀ ਅਤੇ ਊਰਜਾ ਦੇਣ ਲਈ ਲੋਕ ਗੰਨੇ ਦਾ ਰਸ ਪੀਣਾ ਪਸੰਦ ਕਰਦੇ ਹਨ। ਇਹ ਜੂਸ ਸਰੀਰ ਨੂੰ ਠੰਢਕ ਦਿੰਦਾ ਹੈ ਅਤੇ ਤੇਜ਼ ਧੁੱਪ ਕਾਰਨ ਡੀਹਾਈਡਰੇਸ਼ਨ ਦੇ ਜੋਖਮ ਨੂੰ ਵੀ ਘਟਾਉਂਦਾ ਹੈ। ਪਰ ਕੀ ਸ਼ੂਗਰ ਦੇ ਮਰੀਜ਼ਾਂ ਲਈ ਇਹ ਜੂਸ ਪੀਣਾ ਸੁਰੱਖਿਅਤ ਹੈ ?ਇਸ ਸਵਾਲ ਦਾ ਜਵਾਬ ਜਾਣਨ ਲਈ ਅਸੀਂ ਡਾ. ਪਾਰਸ ਅਗਰਵਾਲ (ਕਲੀਨਿਕਲ ਡਾਇਰੈਕਟਰ ਅਤੇ ਸ਼ੂਗਰ, ਮੋਟਾਪਾ ਅਤੇ ਮੈਟਾਬੋਲਿਕ ਵਿਕਾਰ ਵਿਭਾਗ ਦੇ ਮੁਖੀ, ਮਾਰਿੰਗੋ ਏਸ਼ੀਆ ਹਸਪਤਾਲ, ਗੁਰੂਗ੍ਰਾਮ) ਨਾਲ ਗੱਲ ਕੀਤੀ। ਆਓ ਜਾਣਦੇ ਹਾਂ ਡਾਕਟਰ ਇਸ ਬਾਰੇ ਕੀ ਕਹਿੰਦੇ ਹਨ। ਗੰਨੇ ਦੇ ਰਸ ਵਿੱਚ ਪੌਸ਼ਟਿਕ ਤੱਤ ਗੰਨੇ ਦੇ ਰਸ ਵਿੱਚ ਕੁਦਰਤੀ ਖੰਡ ਭਰਪੂਰ ਮਾਤਰਾ ਵਿੱਚ ਹੁੰਦੀ ਹੈ, ਜਿਸ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਵਧੇਰੇ ਹੁੰਦੀ ਹੈ। 100 ਮਿਲੀਲੀਟਰ ਗੰਨੇ ਦੇ ਰਸ ਵਿੱਚ ਲਗਪਗ 13-15 ਗ੍ਰਾਮ ਖੰਡ ਹੋ ਸਕਦੀ ਹੈ। ਇਸ ਵਿੱਚ ਫਾਈਬਰ ਨਹੀਂ ਹੁੰਦਾ ਕਿਉਂਕਿ ਰਸ ਕੱਢਣ ਵੇਲੇ ਫਾਈਬਰ ਵੱਖ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਵੀ ਕੁਝ ਮਾਤਰਾ ਵਿੱਚ ਪਾਏ ਜਾਂਦੇ ਹਨ, ਪਰ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸਨੂੰ ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ ਨਹੀਂ ਮੰਨਿਆ ਜਾਂਦਾ। ਕੀ ਸ਼ੂਗਰ ਦੇ ਮਰੀਜ਼ ਗੰਨੇ ਦਾ ਰਸ ਪੀ ਸਕਦੇ ਹਨ? ਆਮ ਤੌਰ ‘ਤੇ ਸ਼ੂਗਰ ਦੇ ਮਰੀਜ਼ਾਂ ਨੂੰ ਗੰਨੇ ਦੇ ਰਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਉਨ੍ਹਾਂ ਦੀ ਬਲੱਡ ਸ਼ੂਗਰ ਨੂੰ ਵਧਾ ਸਕਦਾ ਹੈ। ਹਾਲਾਂਕਿ, ਜੇਕਰ ਕਿਸੇ ਮਰੀਜ਼ ਦਾ ਸ਼ੂਗਰ ਲੈਵਲ ਚੰਗੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਉਹ ਕਦੇ-ਕਦੇ ਥੋੜ੍ਹੀ ਮਾਤਰਾ ਵਿੱਚ ਗੰਨੇ ਦਾ ਰਸ ਪੀਣਾ ਚਾਹੁੰਦਾ ਹੈ, ਤਾਂ ਉਹ ਡਾਕਟਰ ਜਾਂ ਡਾਇਟੀਸ਼ੀਅਨ ਨਾਲ ਸਲਾਹ ਕਰਨ ਤੋਂ ਬਾਅਦ ਅਜਿਹਾ ਕਰ ਸਕਦਾ ਹੈ। ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ- ਬਹੁਤ ਘੱਟ ਮਾਤਰਾ ਵਿੱਚ ਪੀਓ – ਅੱਧੇ ਗਲਾਸ ਤੋਂ ਵੱਧ ਨਹੀਂ। ਖਾਲੀ ਪੇਟ ਨਾ ਪੀਓ – ਖੰਡ ਦੇ ਸੋਖਣ ਨੂੰ ਹੌਲੀ ਕਰਨ ਲਈ ਖਾਣ ਤੋਂ ਬਾਅਦ ਥੋੜ੍ਹੀ ਮਾਤਰਾ ਵਿੱਚ ਪੀਓ। ਫਾਈਬਰ ਨਾਲ ਭਰਪੂਰ ਖੁਰਾਕ ਲਓ: ਜੇਕਰ ਤੁਸੀਂ ਜੂਸ ਪੀ ਰਹੇ ਹੋ, ਤਾਂ ਇਸਦੇ ਨਾਲ ਫਾਈਬਰ ਨਾਲ ਭਰਪੂਰ ਭੋਜਨ (ਜਿਵੇਂ ਕਿ ਸਲਾਦ ਜਾਂ ਗਿਰੀਦਾਰ) ਖਾਓ।

ਸ਼ੂਗਰ ਦੇ ਮਰੀਜ਼ਾਂ ਲਈ ਨਹੀਂ ਬਣਿਆ ਗੰਨੇ ਦਾ ਰਸ Read More »

UGC NET ਜੂਨ ਸੈਸ਼ਨ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ, 17 ਅਪ੍ਰੈਲ – UGC NET 2025 ਜੂਨ ਸੈਸ਼ਨ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਵੱਡੀ ਖਬਰ ਹੈ। UGC NET 2025 ਜੂਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ 16 ਅਪ੍ਰੈਲ ਤੋਂ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 7 ਮਈ 2025 ਰੱਖੀ ਗਈ ਹੈ। ਇਸ ਪ੍ਰੀਖਿਆ ਵਿੱਚ ਭਾਗ ਲੈਣ ਲਈ, ਵਿਦਿਆਰਥੀ NTA ugcnet.nta.ac.in ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਜਾਂ ਇਸ ਪੰਨੇ ‘ਤੇ ਦਿੱਤੇ ਸਿੱਧੇ ਲਿੰਕ ‘ਤੇ ਕਲਿੱਕ ਕਰਕੇ ਨਿਰਧਾਰਤ ਮਿਤੀਆਂ ਦੇ ਅੰਦਰ ਆਨਲਾਈਨ ਮੋਡ ਰਾਹੀਂ ਫਾਰਮ ਭਰ ਸਕਦੇ ਹਨ। UGC NET ਜੂਨ ਸੈਸ਼ਨ ਲਈ ਸਮਾਂ-ਸਾਰਣੀ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣ ਦੀ ਮਿਤੀ 16 ਅਪ੍ਰੈਲ 2025 ਅਰਜ਼ੀ ਫਾਰਮ ਭਰਨ ਦੀ ਆਖਰੀ ਮਿਤੀ 7 ਮਈ 2025 ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ: 8 ਮਈ 2025 ਫਾਰਮ ਵਿੱਚ ਸੁਧਾਰ ਕਰਨ ਦੀ ਮਿਤੀ 9 ਤੋਂ 10 ਮਈ 2025 ਦਾਖਲਾ ਕਾਰਡ ਪ੍ਰੀਖਿਆ ਦੀ ਮਿਤੀ ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤਾ ਜਾਵੇਗਾ ਕੌਣ ਅਪਲਾਈ ਕਰ ਸਕਦਾ ਹੈ UGC NET ਇਮਤਿਹਾਨ ਵਿੱਚ ਸ਼ਾਮਲ ਹੋਣ ਲਈ, ਉਮੀਦਵਾਰ ਨੇ ਸਬੰਧਤ ਵਿਸ਼ੇ ਵਿੱਚ ਪੋਸਟ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਆਖਰੀ ਸਾਲ ਵਿੱਚ ਪੜ੍ਹ ਰਿਹਾ ਹੋਣਾ ਚਾਹੀਦਾ ਹੈ। 4 ਸਾਲ ਦੀ ਗ੍ਰੈਜੂਏਸ਼ਨ ਕਰਨ ਵਾਲੇ ਉਮੀਦਵਾਰ ਵੀ ਇਸ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਹਨ। ਇਸ ਤੋਂ ਇਲਾਵਾ, JRF ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 31 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। NET ਲਈ ਕੋਈ ਉਪਰਲੀ ਉਮਰ ਸੀਮਾ ਨਹੀਂ ਹੈ। ਤੁਸੀਂ ਖੁਦ ਆਨਲਾਈਨ ਫਾਰਮ ਭਰ ਸਕਦੇ ਹੋ ਉਮੀਦਵਾਰ ਲੈਪਟਾਪ/ਡੈਸਕਟਾਪ ਜਾਂ ਮੋਬਾਈਲ ਰਾਹੀਂ ਯੂਜੀਸੀ ਨੈੱਟ ਪ੍ਰੀਖਿਆ ਲਈ ਅਰਜ਼ੀ ਫਾਰਮ ਭਰ ਸਕਦੇ ਹਨ। ਇਸ ਨਾਲ ਤੁਸੀਂ ਕੈਫੇ ਦੇ ਵਾਧੂ ਖਰਚਿਆਂ ਤੋਂ ਵੀ ਬਚ ਸਕਦੇ ਹੋ। UGC NET ਐਪਲੀਕੇਸ਼ਨ ਫਾਰਮ ਭਰਨ ਲਈ, ਪਹਿਲਾਂ ਅਧਿਕਾਰਤ ਵੈੱਬਸਾਈਟ ugcnet.nta.ac.in ‘ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ ‘ਤੇ, ਤੁਹਾਨੂੰ UGC NET ਜੂਨ 2025 ‘ਤੇ ਕਲਿੱਕ ਕਰਨਾ ਹੋਵੇਗਾ: ਤਾਜ਼ਾ ਖਬਰਾਂ ਵਿੱਚ ਰਜਿਸਟਰ/ਲੌਗਇਨ ਕਰਨ ਲਈ ਇੱਥੇ ਕਲਿੱਕ ਕਰੋ। ਹੁਣ ਨਵੇਂ ਪੇਜ ‘ਤੇ, New Candidate Register Here ਲਿੰਕ ‘ਤੇ ਕਲਿੱਕ ਕਰੋ ਅਤੇ ਲੋੜੀਂਦੇ ਵੇਰਵੇ ਭਰ ਕੇ ਰਜਿਸਟਰ ਕਰੋ। ਰਜਿਸਟ੍ਰੇਸ਼ਨ ਤੋਂ ਬਾਅਦ, ਉਮੀਦਵਾਰਾਂ ਨੂੰ ਫਾਰਮ ਨਾਲ ਸਬੰਧਤ ਹੋਰ ਵੇਰਵੇ ਭਰਨੇ ਚਾਹੀਦੇ ਹਨ। ਇਸ ਤੋਂ ਬਾਅਦ ਉਮੀਦਵਾਰ ਆਪਣੀ ਫੋਟੋ ਅਤੇ ਦਸਤਖਤ ਅਪਲੋਡ ਕਰਨ। ਹੁਣ ਅੰਤ ਵਿੱਚ ਨਿਰਧਾਰਤ ਫੀਸ ਜਮ੍ਹਾਂ ਕਰੋ ਅਤੇ ਫਾਰਮ ਜਮ੍ਹਾਂ ਕਰੋ ਅਤੇ ਇਸਦਾ ਪ੍ਰਿੰਟਆਊਟ ਲਓ ਅਤੇ ਇਸਨੂੰ ਸੁਰੱਖਿਅਤ ਰੱਖੋ

UGC NET ਜੂਨ ਸੈਸ਼ਨ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ Read More »

ਦਿੱਲੀ ਨੇ ਰਾਜਸਥਾਨ ਨੂੰ ਦਿੱਤੀ ਮਾਤ

ਨਵੀਂ ਦਿੱਲੀ, 17 ਅਪ੍ਰੈਲ – ਦਿੱਲੀ ਕੈਪੀਟਲਜ਼ ਨੇ ਬੁੱਧਵਾਰ, 16 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਇੰਡੀਅਨ ਪ੍ਰੀਮੀਅਰ ਲੀਗ 2025 ਦੇ ਪਹਿਲੇ ਸੁਪਰ ਓਵਰ ਵਿੱਚ ਰਾਜਸਥਾਨ ਰਾਇਲਜ਼ ਨੂੰ ਹਰਾਇਆ। ਸੁਪਰ ਓਵਰ ਵਿੱਚ, ਰਾਜਸਥਾਨ 5 ਗੇਂਦਾਂ ਵਿੱਚ ਸਿਰਫ਼ 11 ਦੌੜਾਂ ਹੀ ਬਣਾ ਸਕਿਆ ਕਿਉਂਕਿ ਉਨ੍ਹਾਂ ਦੇ ਦੋਵੇਂ ਬੱਲੇਬਾਜ਼ ਰਿਆਨ ਪਰਾਗ ਅਤੇ ਜੈਸਵਾਲ ਆਊਟ ਹੋ ਗਏ ਸਨ। ਜਿਸ ਕਾਰਨ ਦਿੱਲੀ ਨੂੰ 12 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਉਨ੍ਹਾਂ ਨੇ ਸਿਰਫ਼ 4 ਗੇਂਦਾਂ ਵਿੱਚ ਹਾਸਲ ਕਰ ਲਿਆ। IPL 2025 ਦਾ ਪਹਿਲਾ ਸੁਪਰ ਓਵਰ ਕੈਪੀਟਲਜ਼ ਅਤੇ ਰਾਇਲਜ਼ ਵਿਚਕਾਰ ਮੈਚ ਆਖਰੀ ਓਵਰ ਤੱਕ ਚੱਲਿਆ ਕਿਉਂਕਿ 188 ਦੌੜਾਂ ਦੇ ਜਵਾਬ ਵਿੱਚ, ਰਾਜਸਥਾਨ 20 ਓਵਰਾਂ ਵਿੱਚ 4 ਵਿਕਟਾਂ ਗੁਆਉਣ ਤੋਂ ਬਾਅਦ ਸਿਰਫ਼ 188 ਦੌੜਾਂ ਹੀ ਬਣਾ ਸਕਿਆ। ਰਾਜਸਥਾਨ ਨੂੰ ਜਿੱਤ ਲਈ ਆਖਰੀ ਓਵਰ ਵਿੱਚ ਸਿਰਫ਼ 9 ਦੌੜਾਂ ਦੀ ਲੋੜ ਸੀ ਅਤੇ ਉਸ ਕੋਲ 7 ਖਿਡਾਰੀ ਬਾਕੀ ਸਨ, ਪਰ ਦਿੱਲੀ ਦੇ ਤੇਜ਼ ਗੇਂਦਬਾਜ਼ ਸਟਾਰਕ ਨੇ ਆਖਰੀ ਓਵਰ ਵਿੱਚ ਸਿਰਫ਼ 8 ਦੌੜਾਂ ਦਿੱਤੀਆਂ, ਜਿਸ ਕਾਰਨ ਮੈਚ ਟਾਈ ਹੋ ਗਿਆ ਅਤੇ ਸੁਪਰ ਓਵਰ ਵਿੱਚ ਚਲਾ ਗਿਆ। ਇਹ ਆਈਪੀਐਲ ਦੇ ਇਤਿਹਾਸ ਵਿੱਚ 15ਵਾਂ ਸੁਪਰ ਓਵਰ ਸੀ ਅਤੇ ਲੀਗ ਦੇ 2022 ਐਡੀਸ਼ਨ ਤੋਂ ਬਾਅਦ ਪਹਿਲਾ ਸੁਪਰ ਓਵਰ ਸੀ। ਆਈਪੀਐਲ 2025 ਦੇ ਅੰਕ ਸੂਚੀ ਵਿੱਚ ਸਿਖਰ ‘ਤੇ ਦਿੱਲੀ ਕੈਪੀਟਲਜ਼ ਇਸ ਜਿੱਤ ਨਾਲ, ਦਿੱਲੀ ਕੈਪੀਟਲਜ਼ ਨੇ ਅੰਕ ਸੂਚੀ ਵਿੱਚ ਆਪਣਾ ਸਿਖਰਲਾ ਸਥਾਨ ਮੁੜ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਦੇ 6 ਮੈਚਾਂ ਵਿੱਚ 5 ਜਿੱਤਾਂ ਨਾਲ ਕੁੱਲ 10 ਅੰਕ ਹਨ, ਦੂਜੇ ਪਾਸੇ, ਰਾਜਸਥਾਨ ਰਾਇਲਜ਼ 7 ਮੈਚਾਂ ਵਿੱਚ 2 ਜਿੱਤਾਂ ਅਤੇ 5 ਹਾਰਾਂ ਨਾਲ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ। ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਨੂੰ ਦਿੱਤਾ ਸੀ 189 ਦੌੜਾਂ ਦਾ ਟੀਚਾ ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਹੇ ਜਾਣ ਤੋਂ ਬਾਅਦ, ਕੈਪੀਟਲਜ਼ ਨੇ 5 ਵਿਕਟਾਂ ਗੁਆ ਕੇ ਰਾਇਲਜ਼ ਲਈ 189 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ। ਜਿਸ ਵਿੱਚ ਅਭਿਸ਼ੇਕ ਪੋਰੇਲ ਨੇ 37 ਗੇਂਦਾਂ ਵਿੱਚ 49 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੇਐਲ ਰਾਹੁਲ 38 ਦੌੜਾਂ ਬਣਾ ਕੇ ਆਊਟ ਹੋ ਗਏ। ਅੰਤ ਵਿੱਚ, ਅਕਸ਼ਰ ਪਟੇਲ ਨੇ ਸਿਰਫ਼ 14 ਗੇਂਦਾਂ ਵਿੱਚ 34 ਦੌੜਾਂ ਬਣਾ ਕੇ ਪਾਰੀ ਨੂੰ ਗਤੀ ਦਿੱਤੀ, ਜਿਸ ਵਿੱਚ ਚਾਰ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਟ੍ਰਿਸਟਨ ਸਟੱਬਸ ਨੇ 18 ਗੇਂਦਾਂ ਵਿੱਚ 34 ਦੌੜਾਂ ਬਣਾ ਕੇ ਡੈਥ ਓਵਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਦਿੱਲੀ ਨੇ ਰਾਜਸਥਾਨ ਨੂੰ ਦਿੱਤੀ ਮਾਤ Read More »

BCCI ਵੱਲੋਂ ਸਹਾਇਕ ਕੋਚ ਅਭਿਸ਼ੇਕ ਨਾਇਰ ਦੀ ਛੁੱਟੀ

ਨਵੀਂ ਦਿੱਲੀ, 17 ਅਪ੍ਰੈਲ – ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਸਹਾਇਕ ਸਟਾਫ ਦੇ ਇਕ ਉੱਚ-ਪ੍ਰੋਫਾਈਲ ਮੈਂਬਰ ਨਾਲ ਮਤਭੇਦ ਦੀਆਂ ਅਟਕਲਾਂ ਦੇ ਵਿਚਕਾਰ ਬਰਖਾਸਤ ਕਰ ਦਿੱਤਾ ਗਿਆ ਹੈ। ਹਾਲਾਂਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਰੁੱਧ ਟੈਸਟ ਹਾਰਾਂ ਨੂੰ ਉਨ੍ਹਾਂ ਦੀ ਬਰਖਾਸਤਗੀ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜੇਕਰ ਬੋਰਡ ਸੂਤਰਾਂ ਦੀ ਮੰਨੀਏ ਤਾਂ ਨਾਇਰ ਨੂੰ ਪਹਿਲਾਂ ਹੀ ਬੀਸੀਸੀਆਈ ਦੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਨਾਇਰ ਨੇ ਸਿਰਫ਼ ਅੱਠ ਮਹੀਨੇ ਹੀ ਇਸ ਅਹੁਦੇ ’ਤੇ ਕੰਮ ਕੀਤਾ ਹੈ। ਬੀਸੀਸੀਆਈ ਦੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ, “ਭਾਰਤ ਦੀਆਂ ਹਾਲੀਆ ਟੈਸਟ ਹਾਰਾਂ (ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਰੁੱਧ) ਨੂੰ ਇਸ ਬਰਖਾਸਤਗੀ ਕਾਰਨ ਬਣਾਇਆ ਹੈ, ਪਰ ਬੀਸੀਸੀਆਈ ਵਿਚ ਇਹ ਵੀ ਭਾਵਨਾ ਹੈ ਕਿ ਨਾਇਰ ਸਹਾਇਕ ਸਟਾਫ ਦੇ ਇਕ ਖਾਸ ਮੈਂਬਰ ਅਤੇ ਇਕ ਸੀਨੀਅਰ ਸਟਾਰ ਖਿਡਾਰੀ ਵਿਚਕਾਰ ਮੈਦਾਨੀ ਝਗੜੇ ਵਿਚ ਬਲੀ ਦਾ ਬੱਕਰਾ ਬਣ ਗਏ ਹਨ। ਫੀਲਡਿੰਗ ਕੋਚ ਟੀ ਦਿਲੀਪ ਅਤੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਸੋਹਮ ਦੇਸਾਈ ਵੀ ਆਪਣੇ-ਆਪਣੇ ਅਹੁਦਿਆਂ ’ਤੇ ਤਿੰਨ ਸਾਲ ਤੋਂ ਵੱਧ ਸਮਾਂ ਪੂਰਾ ਕਰਨ ਤੋਂ ਬਾਅਦ ਬਾਹਰ ਜਾ ਰਹੇ ਹਨ। ਬੀਸੀਸੀਆਈ ਦੀ ਨਵੀਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਨੇ ਸਹਾਇਤਾ ਸਟਾਫ ਦੇ ਕਾਰਜਕਾਲ ਨੂੰ ਤਿੰਨ ਸਾਲ ਤੱਕ ਸੀਮਤ ਕਰ ਦਿੱਤਾ ਹੈ। ਇਹ ਪਤਾ ਲੱਗਾ ਹੈ ਕਿ ਭਾਰਤ ਦੇ ਪਹਿਲੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਐਡਰੀਅਨ ਲੇ ਰੌਕਸ ਦੇ ਦੂਜੇ ਕਾਰਜਕਾਲ ਲਈ ਵਾਪਸ ਆਉਣ ਦੀ ਸੰਭਾਵਨਾ ਹੈ।

BCCI ਵੱਲੋਂ ਸਹਾਇਕ ਕੋਚ ਅਭਿਸ਼ੇਕ ਨਾਇਰ ਦੀ ਛੁੱਟੀ Read More »

ਪ੍ਰਾਈਵੇਟ ਸਕੂਲਾਂ ‘ਚ ਫੀਸ ਵਧਾਉਣ ਨੂੰ ਲੈਕੇ ਮੱਚਿਆ ਹੰਗਾਮਾ !

ਨਵੀਂ ਦਿੱਲੀ, 17 ਅਪ੍ਰੈਲ – ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ ਦੇ ਮਾਪਿਆਂ ਵਿੱਚ ਇੱਕ ਵਾਰ ਫਿਰ ਨਿੱਜੀ ਸਕੂਲਾਂ ਵਿੱਚ ਫੀਸ ਦੇ ਵਾਧੇ ਨੂੰ ਲੈ ਕੇ ਗੁੱਸਾ ਦਿਖਾਈ ਦੇਣ ਲੱਗ ਪਿਆ ਹੈ। ਕੁਝ ਥਾਵਾਂ ‘ਤੇ ਮਾਪਿਆਂ ਨੇ ਵਿਰੋਧ ਕੀਤਾ, ਜਦੋਂ ਕਿ ਹੋਰ ਥਾਵਾਂ ‘ਤੇ ਮੰਤਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲਾਂ ਕੀਤੀਆਂ ਗਈਆਂ। ਹਰ ਸਾਲ ਆਹ ਹੀ ਹਾਲ ਹੁੰਦਾ ਹੈ ਪਰ ਸਵਾਲ ਇਹ ਖੜ੍ਹਾ ਹੁੰਦਾ ਹੈ, ਕੀ ਪ੍ਰਾਈਵੇਟ ਸਕੂਲ ਆਪਣੀ ਮਰਜ਼ੀ ਨਾਲ ਫੀਸਾਂ ਵਧਾ ਸਕਦੇ ਹਨ ਜਾਂ ਉਨ੍ਹਾਂ ਨੂੰ ਇਸ ਲਈ ਕਿਸੇ ਤੋਂ ਇਜਾਜ਼ਤ ਲੈਣੀ ਪੈਂਦੀ ਹੈ? ਦਰਅਸਲ, ਪ੍ਰਾਈਵੇਟ ਸਕੂਲਾਂ ਨੂੰ ਆਪਣੇ ਆਪਰੇਸ਼ਨਲ ਲਾਗਤ, ਸਟਾਫ ਦੀਆਂ ਤਨਖਾਹਾਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕੁਆਲਿਟੀ ਐਜੂਕੇਸ਼ਨ ਨੂੰ ਪੂਰਾ ਕਰਨ ਲਈ ਫੀਸਾਂ ਵਧਾਉਣ ਦਾ ਅਧਿਕਾਰ ਹੈ, ਪਰ ਇਹ ਅਧਿਕਾਰ ਪੂਰੀ ਤਰ੍ਹਾਂ ਅਨਕੰਟਰੋਲ ਨਹੀਂ ਹੈ। ਹਰ ਸੂਬੇ ਵਿੱਚ ਫੀਸ ਵਧਾਉਣ ਨੂੰ ਲੈਕੇ ਵੱਖ-ਵੱਖ ਨਿਯਮ ਹਨ, ਜਿਨ੍ਹਾਂ ਦਾ ਉਦੇਸ਼ ਮਾਪਿਆਂ ਨੂੰ ਬੇਲੋੜੇ ਵਿੱਤੀ ਬੋਝ ਤੋਂ ਬਚਾਉਣਾ ਹੈ। ਯੂਪੀ-ਬਿਹਾਰ ਵਿੱਚ ਇਸ ਤੋਂ ਵੱਧ ਨਹੀਂ ਵਧਾ ਸਕਦੇ ਫੀਸ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦਿੱਲੀ, ਯੂਪੀ, ਬਿਹਾਰ ਅਤੇ ਹਰਿਆਣਾ ਵਰਗੇ ਸੂਬਿਆਂ ਕੋਲ ਫੀਸ ਰੈਗੂਲੇਸ਼ਨ ਨੂੰ ਲੈਕੇ ਸਪੱਸ਼ਟ ਦਿਸ਼ਾ-ਨਿਰਦੇਸ਼ ਹਨ। ਉੱਤਰ ਪ੍ਰਦੇਸ਼ ਦੇ ਸਕੂਲ ਸਾਲਾਨਾ 9.9% ਤੋਂ ਵੱਧ ਫੀਸਾਂ ਨਹੀਂ ਵਧਾ ਸਕਦੇ, ਜਿਸ ਵਿੱਚੋਂ 5% ਸਿੱਧਾ ਵਾਧਾ ਹੈ ਅਤੇ ਬਾਕੀ CPI ‘ਤੇ ਅਧਾਰਤ ਹੈ। ਜਦੋਂ ਕਿ ਬਿਹਾਰ ਵਿੱਚ ਇਹ ਲਿਮਿਟ ਸਿਰਫ਼ 7% ਤੈਅ ਕੀਤੀ ਗਈ ਹੈ। ਪਟਨਾ ਹਾਈ ਕੋਰਟ ਨੇ ਵੀ ਇਸ ਨਿਯਮ ਨੂੰ ਸੰਵਿਧਾਨਕ ਮਾਨਤਾ ਦੇ ਦਿੱਤੀ ਹੈ। ਦਿੱਲੀ ਦੀ ਸਥਿਤੀ ਦਿੱਲੀ ਦੇ 1677 ਪ੍ਰਾਈਵੇਟ ਸਕੂਲਾਂ ਵਿੱਚੋਂ ਸਿਰਫ਼ 335 ਨੂੰ ਫੀਸਾਂ ਵਧਾਉਣ ਤੋਂ ਪਹਿਲਾਂ ਸਿੱਖਿਆ ਡਾਇਰੈਕਟੋਰੇਟ (DoE) ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਜਿਸਦਾ ਮਤਲਬ ਹੈ ਕਿ 80% ਸਕੂਲ ਬਿਨਾਂ ਕਿਸੇ ਨਿਗਰਾਨੀ ਦੇ ਫੀਸਾਂ ਵਧਾ ਸਕਦੇ ਹਨ। ਇਹ ਇਜਾਜ਼ਤ DSEAR, 1973 ਦੇ ਤਹਿਤ ਸਰਕਾਰੀ ਜ਼ਮੀਨ ‘ਤੇ ਬਣੇ ਸਕੂਲਾਂ ਲਈ ਲਾਜ਼ਮੀ ਹੈ। ਹਰਿਆਣਾ ਵਿੱਚ ਵੀ ਨਿਯਮ ਸਪੱਸ਼ਟ ਹਨ। ਫੀਸਾਂ ਵਿੱਚ ਮਹਿੰਗਾਈ ਦਰ ਤੋਂ ਵੱਧ ਤੋਂ ਵੱਧ 5% ਵਾਧਾ ਕੀਤਾ ਜਾ ਸਕਦਾ ਹੈ। ਯਾਨੀ, ਜੇਕਰ ਸੀਪੀਆਈ 3% ਹੈ, ਤਾਂ ਸਕੂਲ ਇਸਨੂੰ 8% ਤੋਂ ਵੱਧ ਨਹੀਂ ਵਧਾ ਸਕਦੇ।

ਪ੍ਰਾਈਵੇਟ ਸਕੂਲਾਂ ‘ਚ ਫੀਸ ਵਧਾਉਣ ਨੂੰ ਲੈਕੇ ਮੱਚਿਆ ਹੰਗਾਮਾ ! Read More »

ਬਹਿਬਲ ਕਲਾਂ ਫਾਇਰਿੰਗ ਕੇਸ : ਸੁਪਰਮੀ ਕੋਰਟ ਨੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਵ ਪਟੀਸ਼ਨ ਕੀਤੀ ਰੱਦ

ਨਵੀਂ ਦਿੱਲੀ, 17 ਅਪ੍ਰੈਲ – ਸੁਪਰੀਮ ਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਵੱਡਾ ਫੈਸਲਾ ਸੁਣਾਇਆ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਵ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਇਸ ਐਸਐਲਪੀ ਤਹਿਤ ਬਹਿਬਲ ਕਲਾਂ ਗੋਲੀਬਾਰੀ ਕੇਸ ਦੀ ਸੁਣਵਾਈ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਅਦਾਲਤ ਵਿੱਚ ਤਬਦੀਲ ਕਰਨ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਇਹ ਮਾਮਲਾ 2015 ਦੀ ਬਹਿਬਲ ਕਲਾਂ ਫਾਇਰਿੰਗ ਨਾਲ ਸਬੰਧਤ ਹੈ, ਜੋ ਪੰਜਾਬ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਉਸ ਤੋਂ ਬਾਅਦ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਨਾਲ ਸਬੰਧਤ ਹੈ। ਇਸ ਮਾਮਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਚੱਲ ਰਹੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਸਪੱਸ਼ਟ ਕੀਤਾ ਕਿ ਕੇਸ ਨੂੰ ਚੰਡੀਗੜ੍ਹ ਤਬਦੀਲ ਕਰਨ ਦਾ ਫੈਸਲਾ ਨਿਆਂਇਕ ਤੌਰ ‘ਤੇ ਸਹੀ ਸੀ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਦੀ ਵਿਸ਼ੇਸ਼ ਛੁੱਟੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਝ ਸਮਾਂ ਪਹਿਲਾਂ ਨਿਰਪੱਖ ਸੁਣਵਾਈ ਤੇ ਰਾਜਨੀਤਕ ਪ੍ਰਭਾਵ ਤੋਂ ਮੁਕਤ ਸੁਣਵਾਈ ਨੂੰ ਯਕੀਨੀ ਬਣਾਉਣ ਲਈ ਕੇਸ ਨੂੰ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰਨ ਦਾ ਹੁਕਮ ਦਿੱਤਾ ਸੀ। ਇਸ ਖਿਲਾਫ ਪੰਜਾਬ ਸਰਕਾਰ ਨੇ ਪਿਛਲੇ ਸਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਬਹਿਬਲ ਕਲਾਂ ਗੋਲੀਬਾਰੀ ਦਾ ਮਾਮਲਾ ਅਕਤੂਬਰ 2015 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਬਹਿਬਲ ਕਲਾਂ ਪਿੰਡ ਵਿੱਚ ਹੋਈ ਪੁਲਿਸ ਫਾਇਰਿੰਗ ਨਾਲ ਸਬੰਧਤ ਹੈ, ਜਿਸ ਵਿੱਚ ਪੁਲਿਸ ਨੇ ਧਾਰਮਿਕ ਗ੍ਰੰਥ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ‘ਤੇ ਫਾਇਰਿੰਗ ਕੀਤੀ ਸੀ, ਜਿਸ ਵਿੱਚ ਦੋ ਲੋਕ ਮਾਰੇ ਗਏ ਸਨ ਤੇ ਕਈ ਜ਼ਖਮੀ ਹੋ ਗਏ ਸਨ।

ਬਹਿਬਲ ਕਲਾਂ ਫਾਇਰਿੰਗ ਕੇਸ : ਸੁਪਰਮੀ ਕੋਰਟ ਨੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਵ ਪਟੀਸ਼ਨ ਕੀਤੀ ਰੱਦ Read More »

ਪਰੌਂਠੇ ਵਾਲਾ ਪੇਪਰ/ਡਾ. ਇਕਬਾਲ ਸਿੰਘ ਸਕਰੌਦੀ

ਮੈਨੂੰ ਬਾਰ੍ਹਵਾਂ ਵਰ੍ਹਾ ਲੱਗਣ ਵਾਲਾ ਸੀ, ਜਦੋਂ ਮੇਰੇ ਸੱਤਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਆਰੰਭ ਹੋ ਰਹੇ ਸਨ। ਪਹਿਲਾ ਪੇਪਰ ਅੰਗਰੇਜ਼ੀ ਦਾ ਸੀ। ਬੀਜੀ ਨੇ ਬੜੀ ਰੀਝ ਨਾਲ ਗੁੜ ਵਾਲੇ ਮਿੱਠੇ ਚੌਲ ਬਣਾਏ। ਘਰ ਵਿੱਚ ਮੱਝਾਂ ਗਊਆਂ ਹੋਣ ਕਾਰਨ ਦਹੀਂ ਹਰ ਰੋਜ਼ ਜਮਾਇਆ ਜਾਂਦਾ ਸੀ। ਮਾਂ ਨੇ ਸ਼ਗਨ ਵਜੋਂ ਦਹੀਂ ਅਤੇ ਮਿੱਠੇ ਚੌਲਾਂ ਦਾ ਚਮਚਾ ਆਪਣੇ ਹੱਥ ਨਾਲ ਮੇਰੇ ਮੂੰਹ ਵਿੱਚ ਪਾਇਆ। ਆਸ਼ੀਰਵਾਦ ਦਿੱਤਾ। ਚੰਗਾ ਪੇਪਰ ਕਰਨ ਲਈ ਸ਼ੁਭ ਇੱਛਾਵਾਂ ਦਿੱਤੀਆਂ। ਮੈਂ ਚੌਲਾਂ ਦੀ ਭਰੀ ਪਲੇਟ ਦਹੀਂ ਨਾਲ ਖਾ ਕੇ ਸਕੂਲ ਚਲਾ ਗਿਆ। ਪੜ੍ਹਾਈ ਵਿੱਚ ਮੁੱਢ ਤੋਂ ਹੀ ਲਾਇਕ ਸੀ। ਪੇਪਰ ਬਹੁਤ ਵਧੀਆ ਹੋਇਆ। ਪੇਪਰ ਦੇ ਕੇ ਚਾਈਂ-ਚਾਈਂ ਘਰ ਆ ਗਿਆ। ਘਰ ਆ ਕੇ ਬੀਜੀ ਨੂੰ ਵਧੀਆ ਪੇਪਰ ਹੋਣ ਦਾ ਸ਼ੁਭ ਸੁਨੇਹਾ ਲਾਇਆ। ਦੁਪਹਿਰ ਦੀ ਰੋਟੀ ਸਬਜ਼ੀ ਨਾਲ ਖਾ ਕੇ ਕੁਝ ਸਮੇਂ ਲਈ ਸੌਂ ਗਿਆ। ਸ਼ਾਮ ਨੂੰ ਜਦੋਂ ਪਾਪਾ ਜੀ ਘਰ ਆਏ ਤਾਂ ਉਨ੍ਹਾਂ ਮੇਰੇ ਪੇਪਰ ਬਾਰੇ ਪੁੱਛਿਆ। ਮੈਂ ਕਿਹਾ, “ਮੈਨੂੰ ਸਾਰਾ ਪੇਪਰ ਆਉਂਦਾ ਸੀ। ਪੇਪਰ ਬਹੁਤ ਵਧੀਆ ਹੋਇਆ। ਅਗਲੇ ਦਿਨ ਗਣਿਤ ਦਾ ਪੇਪਰ ਸੀ। ਸਮੇਂ ਸਿਰ ਸਕੂਲ ਦੀ ਵਰਦੀ ਪਹਿਨ ਕੇ ਤਿਆਰ ਹੋ ਗਿਆ। ਨਾਸ਼ਤੇ ਲਈ ਰਸੋਈ ਵਿੱਚ ਗਿਆ। ਬੀਜੀ ਨੇ ਆਲੂਆਂ ਵਾਲਾ ਪਰੌਂਠਾ, ਦਹੀਂ ਦੀ ਕੌਲੀ ਅਤੇ ਮੱਖਣੀ ਥਾਲੀ ਵਿੱਚ ਪਰੋਸ ਕੇ ਦੇ ਦਿੱਤੀ। ਮੈਂ ਬੜੀ ਰੀਝ ਨਾਲ ਪਰੌਂਠਾ ਦਹੀਂ ਮੱਖਣੀ ਖਾ ਰਿਹਾ ਸਾਂ। ਅਚਾਨਕ ਪਾਪਾ ਜੀ ਆ ਗਏ। ਉਨ੍ਹਾਂ ਮੇਰੇ ਬੀਜੀ ਨੂੰ ਪੁੱਛਿਆ, “ਅੱਜ ਮਿੱਠੇ ਚੌਲ ਕਿਉਂ ਨਹੀਂ ਬਣਾਏ?” “ਜੀ, ਇਕਬਾਲ ਦਾ ਕੱਲ੍ਹ ਪਹਿਲਾ ਪੇਪਰ ਸੀ, ਕੱਲ੍ਹ ਬਣਾਏ ਸਨ। ਇਹ ਤਾਂ ਸ਼ਗਨ ਹੀ ਕਰਨਾ ਹੁੰਦਾ, ਸੋ ਕੱਲ੍ਹ ਕਰ ਲਿਆ ਸੀ।” ਵਿਗਿਆਨਕ ਸੋਚ ਦੇ ਧਾਰਨੀ ਪਾਪਾ ਜੀ ਬੋਲੇ, “ਓ ਭਲੀਏ ਲੋਕੇ… ਇਹ ਗੁੜ ਵਾਲੇ ਮਿੱਠੇ ਚੌਲ ਅਤੇ ਦਹੀਂ ਤਾਂ ਇਸ ਲਈ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਤਾਂ ਜੋ ਬੱਚੇ ਨੂੰ ਪੇਪਰ ਵਿੱਚ ਸੁਸਤੀ ਨਾ ਪਵੇ, ਉਸ ਨੂੰ ਨੀਂਦ ਨਾ ਆਵੇ।” ਆਲੂ ਵਾਲਾ ਪਰੌਂਠਾ ਮੈਨੂੰ ਬੇਸ਼ੱਕ ਬਹੁਤ ਸੁਆਦੀ ਲੱਗ ਰਿਹਾ ਸੀ ਪਰ ਪਾਪਾ ਜੀ ਦੇ ਕਹੇ ਸ਼ਬਦ ‘ਗੁੜ ਵਾਲੇ ਮਿੱਠੇ ਚੌਲ ਅਤੇ ਦਹੀਂ ਤਾਂ ਇਸ ਲਈ ਬੱਚਿਆਂ ਨੂੰ ਦਿੱਤੇ ਜਾਂਦੇ ਤਾਂ ਜੋ ਬੱਚੇ ਨੂੰ ਪੇਪਰ ਵਿੱਚ ਸੁਸਤੀ ਨਾ ਪਵੇ’ ਮੇਰੇ ਦਿਲ ਵਿੱਚ ਉੱਤਰ ਗਏ। ਮੈਂ ਨਾਸ਼ਤਾ ਕਰ ਕੇ ਪੇਪਰ ਦੇਣ ਚਲਾ ਗਿਆ। ਪੇਪਰ ਵਿੱਚ ਆਏ ਗਣਿਤ ਦੇ ਸਾਰੇ ਸਵਾਲ ਮੈਨੂੰ ਆਉਂਦੇ ਸਨ। ਪੇਪਰ ਦੇ ਕੇ ਮੈਂ ਘਰ ਪੁੱਜ ਗਿਆ ਪਰ ਘਰ ਦਾ ਬੂਹਾ ਵੜਦਿਆਂ ਹੀ ਮੈਂ ਆਪਣੇ ਬੁੱਲ੍ਹ ਟੇਰ ਲਏ। ਚਿਹਰੇ ਤੋਂ ਖ਼ੁਸ਼ੀ ਇੱਕਦਮ ਲੋਪ ਹੋ ਗਈ। ਬੀਜੀ ਨੇ ਮੇਰਾ ਉੱਤਰਿਆ ਚਿਹਰਾ ਦੇਖ ਕੇ ਮੈਨੂੰ ਗੋਦੀ ਵਿੱਚ ਲੈ ਲਿਆ। ਮੱਥੇ ਨੂੰ ਹੱਥ ਲਾ ਕੇ ਟੋਹਿਆ, “ਕੀ ਹੋਇਆ? ਤੇਰਾ ਤਾਂ ਚਿਹਰਾ ਉੱਤਰਿਆ ਪਿਐ। ਤੇਰਾ ਪੇਪਰ ਠੀਕ ਨਹੀਂ ਹੋਇਆ?” ਮੈਂ ਮਰੀਅਲ ਜਿਹੀ ਆਵਾਜ਼ ਵਿੱਚ ਕਿਹਾ, “ਬੀਜੀ, ਪੇਪਰ ਤਾਂ ਮੈਨੂੰ ਸਾਰਾ ਆਉਂਦਾ ਸੀ ਪਰ ਮੈਨੂੰ ਤਾਂ ਅੱਜ ਸੁਸਤੀ ਹੀ ਪਈ ਰਹੀ। ਇਸ ਲਈ ਪੇਪਰ ਵੀ ਅੱਜ ਠੀਕ-ਠੀਕ ਹੀ ਹੋਇਆ। “ਓਹ ਹੋ… ਤੇਰੇ ਪਾਪਾ ਤਾਂ ਸਵੇਰੇ ਹੀ ਕਹਿ ਰਹੇ ਸਨ ਕਿ ਆਟਾ ਖਾਣ ਨਾਲ ਬੱਚਿਆਂ ਨੂੰ ਸੁਸਤੀ ਪੈਂਦੀ ਹੈ। ਜਿੰਨੇ ਦਿਨ ਤੇਰੇ ਪੇਪਰ ਚੱਲਣੇ ਨੇ, ਮੈਂ ਹਰ ਰੋਜ਼ ਮਿੱਠੇ ਚੌਲ ਹੀ ਬਣਾਇਆ ਕਰਾਂਗੀ।” ਬੀਜੀ ਨੇ ਮੇਰਾ ਪੇਪਰ ਚੰਗਾ ਨਾ ਹੋਣ ਲਈ ਖ਼ੁਦ ਨੂੰ ਦੋਸ਼ੀ ਮੰਨ ਲਿਆ ਸੀ। ਬੀਜੀ ਦੇ ਮੂੰਹੋਂ ਸਾਰੇ ਪੇਪਰਾਂ ਵਿੱਚ ਗੁੜ ਵਾਲੇ ਮਿੱਠੇ ਚੌਲ ਬਣਾਉਣ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਆਇਆ, ਕਿਲਕਾਰੀ ਮਾਰ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਾਂ ਪਰ ਝੱਟ ਹੀ ਮਨ ਨੇ ਮੈਨੂੰ ਝਿੜਕਿਆ- ‘ਝੱਲਿਆ! ਕੀਤੀ ਕਰਾਈ ਸਾਰੀ ਅਦਾਕਾਰੀ ’ਤੇ ਪੋਚਾ ਫਿਰ ਜੂ’ਗਾ।’ ਮੈਂ ਬੜੀ ਮੁਸ਼ਕਿਲ ਨਾਲ ਆਪਣੀ ਖ਼ੁਸ਼ੀ ਨੂੰ ਆਪਣੇ ਅੰਦਰ ਸਮੇਟ ਸਕਿਆ। ਸ਼ਾਮ ਨੂੰ ਪਾਪਾ ਜੀ ਘਰ ਆਏ। ਇਸ ਤੋਂ ਪਹਿਲਾਂ ਕਿ ਉਹ ਪੇਪਰ ਬਾਰੇ ਕੁਝ ਪੁੱਛਦੇ, ਬੀਜੀ ਨੇ ਆਪੇ ਗੱਲ ਛੋਹ ਲਈ। ਪਾਪਾ ਜੀ ਨੂੰ ਪਾਣੀ ਦਾ ਗਿਲਾਸ ਦਿੰਦਿਆਂ ਉਨ੍ਹਾਂ ਕਿਹਾ- “ਥੋਡੀ ਗੱਲ ਬਿਲਕੁਲ ਠੀਕ ਐ ਜੀ। ਅੱਜ ਆਲੂ ਵਾਲਾ ਪਰੌਂਠਾ ਦਹੀਂ ਮੱਖਣੀ ਖਾ ਕੇ ਮੇਰੇ ਪੁੱਤ ਨੂੰ ਪੇਪਰ ਵਿੱਚ ਸੁਸਤੀ ਪਈ ਰਹੀ। ਉਹਦਾ ਅੱਜ ਦਾ ਪੇਪਰ ਵੀ ਏਸੇ ਕਰ ਕੇ ਕੁਛ ਠੀਕ ਨਹੀਂ ਹੋਇਆ। ਬਾਕੀ ਰਹਿੰਦੇ ਸਾਰੇ ਪੇਪਰਾਂ ਵਿੱਚ ਮੈਂ ਆਪਣੇ ਪੁੱਤ ਨੂੰ ਦਹੀਂ ਚੌਲ ਹੀ ਖੁਆ ਕੇ ਭੇਜਿਆ ਕਰਾਂਗੀ।”

ਪਰੌਂਠੇ ਵਾਲਾ ਪੇਪਰ/ਡਾ. ਇਕਬਾਲ ਸਿੰਘ ਸਕਰੌਦੀ Read More »