ਬਿਸ਼ਨੇ ਨੇ ਜਦੋਂ ਦਾ ਜੈਤੋਂ ਦਾ ਖਹਿੜਾ ਛੱਡਿਆ, ਉਦੋਂ ਦਾ ਹੀ ਅਜਿਹੀ ਥਾਂ ਦੀ ਭਾਲ ‘ਚ ਹੈ, ਜਿਥੇ ਜ਼ਿੰਦਗੀ ਨੂੰ ਅਰਾਮ ਨਾਲ ਬਹਿ ਕੇ ਕੱਟ ਸਕੇ ਪਰ ਉਸਦੇ ਮੱਥੇ ਦੀ ਸੋਚ ਉਸਨੂੰ ਇੱਕ ਪਲ ਵੀ ਮੀਲ ਪੱਥਰ ਨੀਂ ਬਣਨ ਦੇਂਦੀ। ਉਹ ਆਪਣੇ ਹਿੱਸੇ ਦੀ ਰੋਸ਼ਨੀ ਵੰਡ ਦੇਣੀ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਉਹ ਚੁੱਪ ਕਰਕੇ ਬੈਠ ਜਾਵੇ। ਇੱਕ ਦਿਨ ਮਹਾਂਨਗਰ ਦੇ ਇੱਕ ਚੌਕ ਨੂੰ ਪਾਰ ਕਰਨ ਲੱਗਿਆਂ, ਟ੍ਰੈਫਿਕ ‘ਚ ਫਸ ਗਿਆ। ਉਸ ਨੇ ਜਦੋਂ ਚੁਫੇਰੇ ਨਿਗਾ ਘੁੰਮਾਈ ਤਾਂ ਚੌਕ ਦੇ ਚਾਰੇ ਪਾਸੇ ਵੱਡੇ ਛੋਟੇ ਵਾਹਨ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਦੌੜਦੇ ਹਨ ਜਿਵੇਂ ਪੂਛ ਨੂੰ ਅੱਗ ਲੱਗੀ ਹੋਵੇ। ਉਹ ਤਾਂ ਫ਼ਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਵਾਂਗ ਇਉ ਭੱਜੇ ਜਾਂਦੇ ਹਨ, ਜਿਵੇਂ ਕਿਤੇ ਅੱਗ ਬੁਝਾਉਣੀ ਹੋਵੇ। ਉਹ ਸੋਚਦਾ ਅੱਗ ਤਾਂ ਇੱਕ ਪਾਸੇ ਲੱਗੀ ਹੋ ਸਕਦੀ ਹੈ ਪਰ ਇਹ ਤਾਂ ਚਾਰੇ ਦਿਸ਼ਾਵਾਂ ਨੂੰ ਭੱਜੀ ਜਾ ਰਹੇ ਹਨ, ਜਿਵੇਂ ਸਾਰੇ ਹੀ ਸ਼ਹਿਰ ਨੂੰ ਅੱਗ ਲੱਗੀ ਹੋਵੇ? ਅੱਗ ਤਾਂ ਕਿਤੇ ਵੀ ਲੱਗੀ ਦਿਸਦੀ ਨੀ ਪਰ ਹਰ ਗੱਡੀ ਦੇ ਪਿੱਛਿਉਂ ਧੂੰਆਂ ਜ਼ਰੂਰ ਨਿਕਲਦਾ ਦਿਸਦਾ ਹੈ। ਉਹ ਸੋਚਦਾ ਸੜਕਾਂ ‘ਤੇ ਭੱਜੇ ਜਾਂਦੇ ਇਹ ਵਾਹਨ ਕਿਤੇ ਰੁਕਦੇ ਹੋਣਗੇ? ਉਸਨੂੰ ਇੰਝ ਲਗਦਾ ਹੈ ਜਿਵੇਂ ਮਨੁੱਖ ਖੜ ਗਿਆ ਹੋਵੇ ਤੇ ਮੋਟਰ ਗੱਡੀਆਂ ਦੇ ਘੜਮੱਸ ਤੋਂ ਠਿੱਠ ਹੋਇਆ ਉਹ ਸੜਕ ਦੇ ਕਿਨਾਰੇ ਉੱਚੀ ਥਾਂ ਉਪਰ ਬੈਠਾ ਆਉਂਦੀਆਂ ਜਾਂਦੀਆਂ ਮੋਟਰ ਗੱਡੀਆਂ ਨੂੰ ਤੱਕਣ ਲੱਗਿਆ। ਸਾਹਮਣੇ ਤੋਂ ਘੋੜੀ ਉੱਤੇ ਸਮਾਨ ਲੱਦੀ ਆਉੁਂਦਾ ਉਸਨੂੰ ‘ਅਜਾਤ ਸੁੰਦਰੀ’ ਵਾਲਾ ਮਨਮੋਹਨ ਬਾਵਾ ਦਿਖਿਆ। ਜਦੋਂ ਉਸ ਨੇ ਉਸ ਵੱਲ ਵੇਖਿਆ ਤਾਂ ਉਦੋਂ ਤੀਕ ‘ਯੁੱਧ ਨਾਦ’ ਦਾ ਬਿਗਲ ਵੱਜ ਚੁੱਕਿਆ ਸੀ। ਦਿੱਲੀ ਦੇ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਸੀ। ਐਨੇ ਨੂੰ ‘ ਤਫ਼ਤੀਸ਼’ ਕਰਕੇ ‘ਕਟਹਿਰੇ’ ਤੋਂ ਮੁੜਿਆ ਮਿੱਤਰ ਸੈਨ ਮੀਤ ‘ਕੌਰਵ ਸਭਾ’ ਦੇ ਇਸ਼ਤਿਹਾਰ ਵੰਡਦਾ ਉਹਦੇ ਕੋਲ ਆ ਗਿਆ। ਕਹਿੰਦਾ ”ਬਿਸ਼ਨਿਆ ਐਵੇ ਨਾ ਝੂਰ ਇਹ ਜ਼ਿੰਦਗੀ ‘ਕੌਰਵ ਸਭਾ’ ਹੈ, ਇਸਨੂੰ ਹੁਣ ‘ਸੁਧਾਰ ਘਰ’ ਲੈ ਕੇ ਜਾਣ ਦੀ ਜ਼ਰੂਰਤ ਐ, ਤੂੰ ਸੁਣਾ ਕਿਵੇਂ ਬੈਠੈ?” ਉਹ ਮੀਤ ਨਾਲ ਗੱਲਾਂ ਕਰਨ ਲੱਗਿਆ ਤਾਂ ਐਨੇ ਨੂੰ ਕਨੇਡੋਂ ਪਰਤਿਆ ਮੋਗੇ ਵਾਲਾ ਬਾਣੀਆ ਕੇ. ਐਲ. ਗਰਗ ਆਪਣਾ ‘ਆਖਰੀ ਪੱਤਾ’ ਸੁੱਟ ਕੇ ਬੋਲਿਆ ” ਇਸ ਭੀੜ ‘ਚ ਖੇਡਣਾ ਤਾਂ ਗਿੱਟੇ ਗੋਡੇ ਤੁੜਵਾਉਣ ਦੇ ਤੁੱਲ ਏ।ਜਦ ਨੂੰ ਬੁੱਕ ਸਟਾਲ ਉੱਤੇ ‘ ਕਹਾਣੀ ਪੰਜਾਬ’ ਫੜਾ ‘ ਕੋਠੇ ਖੜਕ ਸਿੰਘ’ ਵਾਲਾ ਰਾਮ ਸਰੂਪ ਅਣਖੀ ਆ ਕੇ ਬੋਲਿਆ, ” ਬਿਸ਼ਨ ਸਿਆਂ, ਸਰਦਾਰੋ, ਪਰਤਾਪੀ ਤੇ ਜੱਸੀ ਸਰਪੰਚ ਤਾਂ ਸਲਫ਼ਾਸ ਖਾ ਕੇ ਮਰ ਗਏ, ਉਨਾਂ ਦੇ ਬੱਚਿਆਂ ਦੀ ਹਾਲਤ ਵੇਖ ਕੇ ‘ ਬਸ ਹੋਰ ਨਹੀਂ’ ਲਿਖਿਆ ਜਾਂਦਾ।” ਉਦੋਂ ਹੀ ਸਪੀਕਰ ਵਾਲੇ ਆਟੋ ਰਿਕਸ਼ੇ ਤੋਂ ਆਵਾਜ਼ ਆਈ। ” ਸੁਣੋ ਸੁਣੋ ਜੀ . . ‘ ਹਵਾ ‘ਚ ਲਿਖੇ ਹਰਫ਼ ‘ ਵਾਲਾ ਸੁਰਜੀਤ ਪਾਤਰ ‘ ਬਿਰਖਾਂ ਦੀ ਅਰਜ਼’ ਕਰਦਾ ਹੋਇਆ ‘ ਹੁਕਮੀ ਦੀ ਹਵੇਲੀ’ ਦਾ ਮਾਲਕ ਬਣ ਗਿਆ ਏ, ਜਿੱਥੇ ਅੱਜ ਰਾਤ ਸੁਰਮਈ ਸ਼ਾਮ ਹੋਣੀ ਐ।” ਏਨੇ ਨੂੰ ‘ ਸੂਰਜ ਦੀ ਦਹਿਲੀਜ਼ ‘ ਵਾਲੀ ‘ਧੁੱਪ ਦੀ ਚੁੰਨੀ’ ਲਈਂ ਸੁਖਵਿੰਦਰ ਅੰਮ੍ਰਿਤ ਆ ਕੇ ਤਾਏ ਬਿਸ਼ਨੇ ਕੋਲ ਬੈਠ ਗਈ। ਸਪੀਕਰ ਦਾ ਅਜੇ ਸਾਹ ਨਹੀਂ ਸੀ ਸੁਕਿਆ। ਉਦੋਂ ਹੀ ‘ ਹਾਰੇ ਦੀ ਅੱਗ’ ਵਾਲਾ ਬਲਜਿੰਦਰ ਨਸਰਾਲੀ ‘ ਡਾਕਖਾਨਾ ਖਾਸ’ ਮੋਢੇ ਉੱਤੇ ਚੁੱਕੀ ਆਉੁਂਦਾ ਬੋਲਿਆ, ” ਇਹ ‘ ਵੀਹਵੀਂ ਸਦੀ ਦੀ ਆਖਰੀ ਕਥਾ’ ਆਪ ਪੜੋ ਤੇ ਅਪਣੇ ਬੱਚਿਆਂ ਨੂੰ ਪੜਾਉਂ। ਪਰ ਇਸ ਮਹਾਂਨਗਰ ਦੇ ਚੌਕ ਵਿੱਚ ‘ ਨੀਰੋ ਦੀ ਬੰਸਰੀ ‘ ਦੀ ਆਵਾਜ਼ ਕੌਣ ਸੁਣੇ ਤਾਂ ਭਗਵਾਨ ਢਿਲੋਂ ਕਹਿੰਦਾ ”ਹੁਣ ਤਾਂ ਚਾਰ ਚੁਫੇਰਾ ”ਕਲਿੰਗਾ” ਬਣ ਗਿਆ ਏ ”ਉਦਾਸੀ ਹੀਰੇ ਹਰਨ ਦੀ ” ਕੌਣ ਸਮਝੇ।” ਜਦ ਨੂੰ ਉੱਚੀਆਂ ਇਮਾਰਤਾਂ ਨੂੰ ਵੇਖਦਾ ਭੋਲਾ ਸਿੰਘ ਸੰਘੇੜਾ ਬੋਲਿਆ, ” ਬਾਈ ਜੀ, ਇਹ ਤਾਂ ਸਭ ‘ਰੇਤ ਦੀਆਂ ਕੰਧਾਂ’ ਨੇ, ਤੁਸੀਂ ਜ਼ਿੰਦਗੀ ਦੀਆਂ ਗੱਲਾਂ ਕਰਦੇ ਹੋ।” ਮਾਲ ਰੋਡ ‘ਤੇ ਬਣੇ ਸਾਈਬਰ ਕੈਫਿਆਂ ‘ਚੋਂ ਜ਼ਿੰਦਗੀ ਭਾਲਦੀਆਂ ਦੇਹਾਂ ਨੂੰ ਵੇਖ ਹਰਜੀਤ ਅਟਵਾਲ ਆਖਣ ਲੱਗਾ, ” ਇਹ ਤਾਂ ਨਿਰਾ ‘ਰੇਤ ਛਲ ‘ ਹੈ।” ਜਦ ਨੂੰ ‘ਸ਼ਬਦ’ ਦੇ ਅੰਕ ਫੜਾਉਂਦਾ ਜਿੰਦਰ ਬੋਲਿਆ ”ਪਰ, ‘ ਤੁਸੀਂ ਨਹੀਂ ਸਮਝ ਸਕਦੇ’, ਕਿ ‘ਕਤਲ’ ਕਿਸ ਦਾ ਹੋਇਆ ਏ।”ਤਾਇਆ ਵੇਖ ਰਿਹਾ ਸੀ, ਉਸ ਦੇ ਆਲੇ ਦੁਆਲੇ ਗੱਡੀਆਂ ਮੋਟਰਾਂ ਦੀ ਬਜਾਏ, ਲੇਖਕਾਂ ਦਾ ਝੁੰਡ ਵਧ ਰਿਹਾ ਸੀ। ਉਹ ਵੇਖਦਾ ਹੈ ਕਿ ਇੱਥੇ ਕੋਈ ਵੀ ਕਿਸੇ ਦੀ ਗੱਲ ਸੁਣਦਾ ਨਹੀਂ। ਸਭ ਆਪੋ ਆਪਣੀ ਟਿੰਡ ‘ਚ ਕਾਨਾ ਪਾ ਕੇ ਖੜਕਾਈ ਜਾਂਦੇ ਹਨ।ਬੱਸ ‘ਚੋਂ ਉਤਰ ਸਿੱਧੀ ਹੀ ਬਿਸ਼ਨੇ ਵੱਲ ਆਉਂਦੀ ‘ ਇੱਕ ਚੁੱਪ ਜਿਹੀ ਕੁੜੀ’ ਨਿਰਮਲ ਜਸਵਾਲ ਨੇ ਆਖਿਆ ” ਇਨਾਂ ਨੂੰ ਹੱਥ ਨਾ ਲਾਇਓ, ਇਹ ਤਾਂ ‘ਕੱਚ ਦੀਆਂ ਮੱਛੀਆ’ ਨੇ।” ਫੇਰ ਤਾਏ ਦੇ ਕੋਲ ਹੋ ਕੇ ਬਹਿੰਦੀ ਬੋਲੀ ,”ਆ ਜਦੋਂ ਦੀ ਬੁਢਲਾਡੇ ਵਾਲੇ ਵੀਨਾ ਵਰਮਾ ‘ਫਰੰਗੀਆਂ ਦੀ ਨੂੰਹ’ ਬਣੀ ਐ ਪੰਜਾਬ ਵਿਚ ‘ ਮੁੱਲ ਦੀ ਤੀਵੀਂ ‘ ਦਾ ਮੁੱਲ ਵੱਧ ਗਿਆ ਏ? ਹੁਣ ਉਹ ”ਜੋਗੀਆਂ ਦੀ ਧੀ” ਬਣ ਕੇ ਦਰ ਦਰ ਅਲਖ ਜਗਾਉਂਦੀ ਫਿਰਦੀ ਹੈ।” ਜਦ ਨੂੰ ‘ਗੈਰ ਹਾਜ਼ਿਰ ਆਦਮੀ ‘ ਹਾਜ਼ਰ ਹੁੰਦਾ ਪ੍ਰੇਮ ਗੋਰਖੀ ਕਹਿੰਦਾ ” ਕੋਈ ਨਾ ਪੰਜਾਬੀ ਟਿ•ਬਿਊਨ ‘ਚ ਆਪਾਂ ਖਬਰ ਲਾ ਦੇਵਾਂਗੇ ਤੂੰ ਫਿਕਰ ਨਾ ਕਰ । ” ਤਾਇਆ ਜੀ ਸਵੀਡਨ ਵਿਚ ਹੀ ਨਹੀਂ ਪੰਜਾਬ ਵਿਚ ਵੀ ਔਰਤ ਦਾ ‘ਗਿਰ ਰਿਹਾ ਗਰਾਫ਼ ‘ ਹੈ। ਨਿੰਦਰ ਗਿੱਲ ਅਪਣਾ ਸਾਈਕਲ ਸਟੈਂਡ ‘ਤੇ ਲਾਉਂਦਿਆਂ ਬੋਲਿਆ। ਜਦ ਤਾਏ ਨੇ ਉਹਦੇ ਵੱਲ ਵੇਖਿਆ ਤਾਂ ਪਰਲੇ ਪਾਸੇ ਬਲਦੇਵ ਸਿੰਘ ‘ ਗਿੱਲੀਆਂ ਛਿੱਟੀਆਂ ‘ ਦੀ ਅੱਗ ਬਾਲੀ ‘ ਲਾਲ ਬੱਤੀ’ ਥੱਲੇ ‘ਅੰਨਦਾਤਿਆਂ’ ਨਾਲ ਧਰਨਾ ਲਾਈ ਬੈਠਾ ਸੀ । ਕਹਿੰਦਾ ” ਸਤਲੁਜ ਵਹਿੰਦਾ ਰਿਹਾ ‘ ਪਰ ਕਿਸੇ ਸਰਕਾਰ ਨੇ ਪਾਣੀ ਨਹੀਂ ਸਾਂਭਿਆ ਹੁਣ ਸਮਰੀਬਲ ਲਾਉਂਦੇ ਫਿਰਦੇ ਨੇ। ਉਧਰ ‘ਪੰਜਵਾਂ ਸਾਹਿਬਜਾਦਾ’ ਆਪਣੇ ਟੱਬਰ ਸਮੇਤ ਅਲੱਗ ਹੋ ਗਿਆ ਕਹਿੰਦਾ ਸਾਨੂੰ ਤਾਂ ਕੋਈ ਗੁਰਦੁਆਰੇ ਨੀਂ ਵੜਨ ਦੇਂਦਾ ਚੌਧਰੀ ਬੇਦਾਵਾ ਲਿਖਣ ਵਾਲੇ ਬਣੇ ਬੈਠੇ ਨੇ ਤੇ ਕੁਰਬਾਨੀਆਂ ਕਰਨ ਨੂੰ ਅਸੀਂ ਹੀ ਬਚੇ ਆ, ਤੇ ਹੁਣ ‘ ਢਾਹਾਂ ਦਿੱਲੀ ਦੇ ਕਿੰਗਰੇ’ ਦੀ ਕਥਾ ਕੀਹਨੂੰ ਸੁਣਾਵਾਂ।ਇੰਨੇ ਨੂੰ ਲੇਖਕ ਤੋਂ ਪ੍ਰਕਾਸ਼ਕ ਬਣਿਆ ਚੇਤਨਾ ਪ੍ਰਕਾਸ਼ਨ ਵਾਲਾ ਸਤੀਸ਼ ਗੁਲਾਟੀ ਜਿਹੜਾ ‘ ਚੁੱਪ ਦੇ ਖਿਲਾਫ਼’ ਸੀ ਹੁਣ ਉਹ ਵੀ ‘ ਚੁੱਪ ਦੇ ਅੰਦਰ ਬਾਹਰ ‘ ਹੋਇਆ ਆਪਣੀਆਂ ਕਿਤਾਬਾਂ ਦੀ ਫੜੀ ਲੈ ਕੇ ਆ ਗਿਆ। ਚੌਕ ਵਿਚ ਲੇਖਕਾਂ ਦਾ ‘ਕੱਠ ਪਲ ਪਲ ਵੱਧ ਰਿਹਾ ਸੀ। ਤਾਇਆ ਬਿਸ਼ਨਾ ਚੁੱਪ ਚਾਪ ਬੈਠਾ ਦੇਖੀ ਜਾ ਰਿਹਾ। ਉਸ ਨੇ ਜਦ ਉਪਰ ਨੂੰ ਮੂੰਹ ਚੁੱਕ ਕੇ ਦੇਖਿਆ ਤਾਂ ਪੰਜਾਬ ਦੇ ਸਭਿਆਚਾਰ ਦੇ ਬਚੇ ਖੁਚੇ ਕਾਗਜ਼ ਪੱਤਰ ਚੁੱਕੀ ਆਉਂਦਾ ਨਵਾਂ ਸ਼ਹਿਰ ਵਾਲਾ ਅਜਮੇਰ ਸਿੱਧੂ ਦਿਖਿਆ ਆਉਂਦਾ ਹੀ ਬੋਲਿਆ ” ਤਾਇਆ ਜੀ, ਅਜੇ ਪੰਜਾਬੀ ਸੱਭਿਆਚਾਰ ਖ਼ਤਮ ਨਹੀਂ ਹੋਇਆ ਆ ਦੇਖੋ ‘ਖੂਹ ਗਿੜਦਾ ਐ’ ਨਾਲੇ ‘ ਨਚੀਕੇਤਾ ਦੀ ਮੌਤ’ ਨਹੀਂ ਹੋਈ ਇਹ ਤਾਂ ਅਫਵਾਹ ਐ।” ਜਦ ਨੂੰ ਜਤਿੰਦਰ ਹਾਂਸ ਬੋਲਿਆ ” ਤਾਇਆ ਜੀ ਏਹਦੇ ‘ਤੇ ਇਤਬਾਰ ਨਾ ਕਰਿਓ, ਸਾਡੇ ਪਿੰਡ ‘ਈਸ਼ਵਰ ਦਾ ਜਨਮ’ ਹੋ ਗਿਆ ਤੇ ਨਾਲੇ ਅਸੀਂ ਉਥੇ ‘ ਪਾਵੇ ਨਾਲ ਬੰਨਿਆ ਕਾਲ’ ਰੱਖਿਆ ਏ, ਤੁਸੀਂ ਮੇਰੇ ਨਾਲ ਚੱਲੋ।” ਏਨੇ ਨੂੰ ‘ਚੂੜੇ ਵਾਲੀ ਬਾਂਹ ‘ ਵਾਲਾ ਜਸਵੀਰ ਰਾਣਾ ਆ ਕੇ ਬੋਲਿਆ ‘ਦਿਨ ਢਲਿਆ ਨਹੀਂ ਅਜੇ ਤਾਂ ‘ਸਿਖ਼ਰ ਦੁਪਹਿਰਾ’ ਐ।ਮੱਖਣ ਮਾਨ ਆ ਕੇ ਬੋਲਿਆ, ” ਤਾਇਆ ਜੀ,