
ਨਵੀਂ ਦਿੱਲੀ, 9 ਅਪ੍ਰੈਲ – ਆਮ ਲੋਕਾਂ ਲਈ ਆਧਾਰ ਦੀ ਵਰਤੋਂ ਹੁਣ ਹੋਰ ਵੀ ਆਸਾਨ ਹੋ ਗਈ ਹੈ। ਕੇਂਦਰ ਸਰਕਾਰ ਨੇ ਆਧਾਰ ਕਾਰਡ ਦੀ ਭੌਤਿਕ ਕਾਪੀ ਦੀ ਲੋੜ ਨੂੰ ਖਤਮ ਕਰਦਿਆਂ ਇੱਕ ਨਵਾਂ QR ਕੋਡ ਅਧਾਰਤ ‘ਆਧਾਰ ਐਪ’ ਲਾਂਚ ਕੀਤਾ ਹੈ। ਇਸ ਐਪ ਰਾਹੀਂ ਹਵਾਈ ਅੱਡਿਆਂ, ਹੋਟਲਾਂ ਜਾਂ ਰੇਲਵੇ ਸਟੇਸ਼ਨਾਂ ਉੱਤੇ ਆਪਣੀ ਪਛਾਣ ਦੀ ਤਸਦੀਕ ਸਿੱਧਾ QR ਕੋਡ ਸਕੈਨ ਕਰਕੇ ਕੀਤੀ ਜਾ ਸਕੇਗੀ।
IT ਮੰਤਰੀ ਵੱਲੋਂ ਐਲਾਨ
ਕੇਂਦਰੀ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਇਸ ਨਵੇਂ ਐਪ ਦੀ ਘੋਸ਼ਣਾ ਕਰਦਿਆਂ ਕਿਹਾ ਕਿ, “ਹੁਣ ਨਾਗਰਿਕਾਂ ਨੂੰ ਆਧਾਰ ਦੀ ਫੋਟੋਕਾਪੀ ਲੈ ਕੇ ਫਿਰਨ ਦੀ ਲੋੜ ਨਹੀਂ ਰਹੇਗੀ। ਇਹ ਡਿਜੀਟਲ ਭਾਰਤ ਵੱਲ ਇੱਕ ਹੋਰ ਮਜ਼ਬੂਤ ਕਦਮ ਹੈ।”
ਨਵਾਂ ਆਧਾਰ ਐਪ: ਕੀਮਤੀ ਖ਼ਾਸੀਅਤਾਂ
QR ਕੋਡ ਰਾਹੀਂ ਤਸਦੀਕ: ਉਪਭੋਗਤਾ ਐਪ ‘ਚ ਲੌਗਇਨ ਕਰਕੇ ਵਿਲੱਖਣ QR ਕੋਡ ਤਿਆਰ ਕਰ ਸਕਦੇ ਹਨ, ਜੋ ਕਿਸੇ ਵੀ ਸਥਾਨ ‘ਤੇ ਸਕੈਨ ਕਰਕੇ ਤੁਰੰਤ ਤਸਦੀਕ ਕਰ ਸਕਦਾ ਹੈ।
ਚਿਹਰਾ ਪ੍ਰਮਾਣਿਕਤਾ : ਐਪ ਵਿੱਚ ਇਹ ਸਹੂਲਤ ਵੀ ਹੋਵੇਗੀ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਕੋਈ ਫੋਟੋਕਾਪੀ ਨਹੀਂ: ਆਧਾਰ ਦੀ ਨਕਲ ਜਮ੍ਹਾਂ ਕਰਨ ਦੀ ਲੋੜ ਨਹੀਂ ਰਹੇਗੀ।
ਤੁਰੰਤ ਕਾਰਵਾਈ: UPI ਵਾਂਗ ਤਸਦੀਕ ਵੀ ਇਕ ਸੈਕਿੰਡ ‘ਚ ਪੂਰੀ।
ਮੌਜੂਦਾ mAadhaar ਤੋਂ ਵੱਖਰਾ ਐਪ
ਇਹ ਨਵਾਂ ਐਪ ਮੌਜੂਦਾ mAadhaar ਐਪ ਤੋਂ ਵੱਖਰਾ ਹੋਵੇਗਾ ਅਤੇ ਜ਼ਿਆਦਾ ਤੇਜ਼, ਭਰੋਸੇਮੰਦ ਅਤੇ ਸੁਰੱਖਿਅਤ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ।
ਆਧਾਰ ਕਾਰਡ ਬਣਾਉਣ ਦੀ ਪ੍ਰਕਿਰਿਆ
ਜੇਕਰ ਤੁਸੀਂ ਆਧਾਰ ਕਾਰਡ ਨਹੀਂ ਬਣਾਇਆ, ਤਾਂ ਤੁਹਾਨੂੰ ਆਪਣੇ ਨਜ਼ਦੀਕੀ ਆਧਾਰ ਨਾਮਾਂਕਣ ਕੇਂਦਰ ‘ਤੇ ਜਾ ਕੇ ਇੱਕ ਫਾਰਮ ਭਰਨਾ ਹੋਵੇਗਾ। ਫਿਰ ਤੁਹਾਡੀ ਬਾਇਓਮੈਟ੍ਰਿਕ ਜਾਣਕਾਰੀ (ਫਿੰਗਰਪ੍ਰਿੰਟ, ਅੱਖਾਂ ਦੀ ਸਕੈਨਿੰਗ ਅਤੇ ਫੋਟੋ) ਲਈ ਜਾਏਗਾ। ਫਾਰਮ ਭਰਨ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਮਿਲੇਗੀ ਅਤੇ ਕੁਝ ਹਫ਼ਤਿਆਂ ਵਿੱਚ ਤੁਹਾਡਾ ਆਧਾਰ ਕਾਰਡ ਡਾਕ ਰਾਹੀਂ ਤੁਹਾਡੇ ਪਤੇ ‘ਤੇ ਆ ਜਾਵੇਗਾ। ਤੁਸੀਂ UIDAI ਦੀ ਵੈੱਬਸਾਈਟ ਤੋਂ ਵੀ ਇਸਨੂੰ ਡਾਊਨਲੋਡ ਕਰ ਸਕਦੇ ਹੋ।