ਸਾਉਣ ਮਹੀਨੇ ਆਈਆਂ ਧੀਆਂ।
ਪਿੱਪਲੀ ਪੀਘਾਂ ਪਾਈਆਂ ਧੀਆਂ ।
ਪਿੱਪਲ ਦਾ ਸੀ ਰੁੱਖ ਪੁਰਾਣਾ,
ਇਕ ਪਾਸੇ ਸੀ ਮੋਟਾ ਟਾਹਣਾਂ,,
ਰੱਸੇ ਨਾਲ ਲਿਆਈਆਂ ਧੀਆਂ,,,,,,,,
ਦੋ, ਜੰਣੀਆਂ ਰਲ ਪੀਂਘ ਝੁਟਾਈ,
ਅੰਬਰੀ ਜਿਵੇ ਉਡਾਰੀ ਲਾਈ,
ਬੋਲੀਆਂ ਕਈ ਸੁਣਾਈਆਂ ਧੀਆਂ,,,,,,,
ਵਧ ਚੜਕੇ ਸੀ ਪੀਂਘ ਝੁਟਾਂਵਨ,
ਜਾਕੇ ਹੱਥ ਪੱਤਿਆਂ ਨੂੰ ਲਾਂਵਨ ,
ਖੁਸ਼ੀਆਂ ਕਈ ਮਨਾਈਆਂ ਧੀਆਂ,,,,,,
ਹਰੇ-ਗੁਲਾਬੀ ਘੱਗਰੇ ਘੁੰਮਣ,
ਚੁੰਨੀਆਂ ਦੇ ਨਾਲ ਲਾਏ ਫੁੰਮਣ,
ਸਾਊ ਘਰਾਂ ਦੀਆਂ ਜਾਈਆਂ ਧੀਆਂ,,,,,,
ਮਾਪਿਆਂ ਦੀਆਂ ਮੰਗਣ ਦੂਆਵਾਂ,
ਮੈ ਇਹਨਾਂ ਤੋ ਸਦਕੇ ਜਾਵਾਂ ,
ਸਭ ਨੇ ਗਲ ਨਾਲ ਲਾਈਆਂ ਧੀਆਂ,,,,,
ਦੁਨੀਆਂ ਦੀ ਇਹ ਰੀਤ ਪੁਰਾਣੀ,
ਮੁਟਿਆਰ ਹੋਈ ਤਾਂ ਵਿਆਹੀਂ ਜਾਣੀ,
ਪੇਕਿਆਂ ਦੇ ਘਰ ਆਈਆਂ ਧੀਆਂ,,,,,,
“ਸੰਧੂ” ਸੁਣਾਵੇ ਦਿਲ ਦੀ ਗਲ,
ਮੇਰੇ ਘਰ ਵੀ ਧੀ ਇਕ ਘਲ,
ਸੋਹਣੀਆਂ ਮਾਂਵਾਂ ਜਾਈਆਂ ਧੀਆਂ,,,,,,,
(ਲੇਖਕ) ਹਰੀ ਸਿੰਘ ਸੰਧੂ ਸੁਖੇਵਾਲਾ
ਮੋਬਾ—-098774–76161