admin

ਕੈਨੇਡਾ ‘ਚ 9 ਮਹੀਨਿਆਂ ’ਚ 13,660 ਵਿਦਿਆਰਥੀਆਂ ਨੇ ਪਨਾਹ ਮੰਗੀ

ਵੈਨਕੂਵਰ, 15 ਨਵੰਬਰ – ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਵਿਦੇਸ਼ੀਆਂ ਦੇ ਕੈਨੇਡਾ ’ਚ ਵੱਸਣ ਲਈ ਵਰਤੇ ਜਾਂਦੇ ਨਾਜਾਇਜ਼ ਢੰਗਾਂ ’ਤੇ ਨਕੇਲ ਕੱਸੇ ਜਾਣ ਮਗਰੋਂ ਬਹੁਤੇ ਕੌਮਾਂਤਰੀ ਵਿਦਿਆਰਥੀ ਪੱਕੇ ਹੋਣ ਲਈ ਪਨਾਹ (ਸ਼ਰਨ) ਮੰਗਣ ਲੱਗੇ ਹਨ। ਵਿਭਾਗੀ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ (1 ਜਨਵਰੀ ਤੋਂ 30 ਸਤੰਬਰ ਤੱਕ) 13,660 ਕੌਮਾਂਤਰੀ ਵਿਦਿਆਰਥੀਆਂ ਨੇ ਸ਼ਰਨਾਰਥੀ ਵਜੋਂ ਪਨਾਹ ਲਈ ਅਰਜ਼ੀਆਂ ਦਿੱਤੀਆਂ ਹਨ। ਹਾਲਾਂਕਿ ਵਿਭਾਗ ਦੇ ਮੰਤਰੀ ਮਾਈਕ ਮਿੱਲਰ ਨੇ ਆਖਿਆ ਕਿ ਵਿਦੇਸ਼ਾਂ ’ਚ ਬੈਠੇ ਲਾਲਚੀ ਇਮੀਗਰੇਸ਼ਨ ਸਲਾਹਕਾਰ ਇਨ੍ਹਾਂ ਨੂੰ ਗੁੰਮਰਾਹ ਕਰਕੇ ਗਲਤ ਰਸਤੇ ਤੋਰ ਰਹੇ ਹਨ। ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਵੱਲੋਂ ਸ਼ਰਨ ਦੀ ਮੰਗ ਕਰਨਾ ਹਾਸੋਹੀਣਾ ਹੈ। ਅੰਕੜਿਆਂ ਅਨੁਸਾਰ ਛੇ ਵਰ੍ਹੇ ਪਹਿਲਾਂ ਸਾਲ 2018 ਵਿੱਚ ਸਿਰਫ 1,810 ਲੋਕਾਂ ਨੇ ਪਨਾਹ ਲਈ ਦਰਖਾਸਤਾਂ ਦਿੱਤੀਆਂ ਸਨ। ਪੂਰੇ ਸਾਲ (2023) ਦਾ ਇਹ ਅੰਕੜਾ 12 ਹਜ਼ਾਰ ਸੀ ਪਰ ਇਸ ਸਾਲ (2024) ਦੇ 9 ਮਹੀਨਿਆਂ ’ਚ ਰਿਕਾਰਡ ਟੁੱਟ ਗਏ ਹਨ ਤੇ 30 ਸਤੰਬਰ ਤੱਕ ਪਨਾਹ ਲੈਣ ਲਈ 13,660 ਕੌਮਾਂਤਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਮਿਲੀਆਂ ਹਨ। ਮੰਤਰੀ ਨੇ ਕਿਹਾ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵਲੋਂ ਕੱਚੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਬਿਆਨ ਮਗਰੋਂ ਇਹ ਰੁਝਾਨ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਏਜੰਟਾਂ ਵਲੋਂ ਗੁੰਮਰਾਹ ਕੀਤੇ ਹਜ਼ਾਰਾਂ ਹੋਰ ਲੋਕ ਵੀ ਇਸ ਰਸਤੇ ਪੈ ਸਕਦੇ ਹਨ। ਮੰਤਰੀ ਨੇ ਦਾਅਵਾ ਕੀਤਾ ਕਿ ਅਜਿਹੀਆਂ ਦਰਖਾਸਤਾਂ ’ਚੋਂ ਕੁਝ ਸੱਚੀਆਂ ਹੋ ਸਕਦੀਆਂ ਹਨ। ਮਿੱਲਰ ਨੇ ਕਿਹਾ ਕਿ ਪੜ੍ਹਾਈ ਪੂਰੀ ਕਰਨ ਦੀ ਥਾਂ ਪਹਿਲੇ ਦੂਜੇ ਸਾਲ ਪਨਾਹ ਮੰਗਣ ਤੋਂ ਆਪਣੇ ਆਪ ਸਾਬਤ ਹੋ ਜਾਂਦਾ ਹੈ ਕਿ ਦਰਖਾਸਤ ਕਰਤਾ ਦੇ ਪਿਤਰੀ ਮੁਲਕ ਤੋਂ (ਉਸ ਨੂੰ) ਖ਼ਤਰੇ ਦਾ ਦਾਅਵਾ ਝੂਠਾ ਹੈ। ਉਨ੍ਹਾਂ ਸਵਾਲ ਉਠਾਇਆ, ‘‘ਪਨਾਹ ਲਈ ਅਪਲਾਈ ਕਰਨ ਵਾਲਿਆਂ ਨੂੰ ਕੈਨੇਡਾ ਆਉਣ ਤੋਂ ਬਾਅਦ ਆਪਣੇ ਦੇਸ਼ ਦੇ ਸਿਸਟਮ ਤੋਂ ਡਰ ਲੱਗਣ ਦਾ ਕੋਈ ਕਾਰਨ ਨਹੀਂ ਬਣਦਾ।’’ਵਿਭਾਗੀ ਅੰਕੜਿਆਂ ਅਨੁਸਾਰ ਪਨਾਹ ਮੰਗਣ ਦੀਆਂ ਜ਼ਿਆਦਾ ਦਰਖਾਸਤਾਂ ਉਨ੍ਹਾਂ ਵਿੱਦਿਅਕ ਅਦਾਰਿਆਂ ਦੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਆਈਆਂ ਜਿਨ੍ਹਾਂ ’ਚ ਇਸ ਵਾਰ ਸਰਕਾਰ ਨੇ ਕਿਸੇ ਨੂੰ ਦਾਖਲੇ ਦੀ ਆਗਿਆ ਨਹੀਂ ਦਿੱਤੀ। ਇਨ੍ਹਾਂ ਵਿੱਚ ਨਿਆਗਰਾ ਕਾਲਜ ਦੇ 410, ਸੈਨੇਕਾ ਕਾਲਜ ਆਫ ਟੈਕਨਾਲੋਜੀ ਦੇ 490, ਕਿਚਨਰ ਦੇ ਕੁਨੈਸਟੋਗਾ ਕਾਲਜ ਦੇ 520 ਵਿਦਿਆਰਥੀਆਂ ਨੇ ਪਨਾਹ ਲੈਣ ਲਈ ਅਪਲਾਈ ਕੀਤਾ ਹੈ। ਇਮੀਗਰੇਸ਼ਨ ਸਲਾਹਕਾਰਾਂ ਨੂੰ ਲਾਇਸੈਂਸ ਦੇਣ ਵਾਲੇ ਕਾਲਜ ਨੂੰ ਤਾੜਨਾ ਆਵਾਸ ਵਿਭਾਗ ਦੇ ਮੰਤਰੀ ਮਾਈਕ ਮਿੱਲਰ ਨੇ ਇਸ ਮਾਮਲੇ ਨੂੰ ਲੈ ਕੇ ਕੈਨੇਡਾ ਦੇ ਇਮੀਗਰੇਸ਼ਨ ਸਲਾਹਕਾਰਾਂ ਨੂੰ ਲਾਇਸੈਂਸ ਦੇਣ ਵਾਲੇ ਕਾਲਜ ਨੂੰ ਵੀ ਤਾੜਨਾ ਕੀਤਾ ਹੈ। ਉਨ੍ਹਾਂ ਕਿ ਉਹ (ਕਾਲਜ) ਯਕੀਨੀ ਬਣਾਵੇ ਕਿ ਸਥਾਨਕ ਲਾਇਸੈਂਸ ਹੋਲਡਰਾਂ ’ਚੋਂ ਕੋਈ ਵੀ ਪਨਾਹ ਮੰਗਣ ਦਾ ਮਸ਼ਵਰਾ ਦੇ ਕੇ ਅਪਲਾਈ ਤਾਂ ਨਹੀਂ ਕਰਵਾ ਰਿਹਾ? ਮੰਤਰੀ ਅਜਿਹੇ ਲਾਇਸੈਂਸ ਹੋਲਡਰਾਂ ਵਿਰੁੱਧ ਸਖਤ ਕਾਰਵਾਈ ਦੇ ਅਦੇਸ਼ ਦਿੱਤੇ ਹਨ। ਕਾਲਜ ਦੇ ਮੁਖੀ ਜੌਹਨ ਮੁਰੇ ਅਨੁਸਾਰ ਉਨ੍ਹਾਂ ਸਾਰੇ ਲਾਇਸੈਂਸ ਹੋਲਡਰਾਂ ’ਤੇ ਨਜ਼ਰ ਰੱਖੀ ਹੋਈ ਹੈ ਤੇ ਕੋਤਾਹੀ ਕਰਨ ਵਾਲਿਆਂ ਦੇ ਲਾਇਸੈਂਸ ਰੱਦ ਕਰਕੇ ਅਪਰਾਧਕ ਕੇਸ ਦਰਜ ਕਰਵਾਉਣ ’ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ।

ਕੈਨੇਡਾ ‘ਚ 9 ਮਹੀਨਿਆਂ ’ਚ 13,660 ਵਿਦਿਆਰਥੀਆਂ ਨੇ ਪਨਾਹ ਮੰਗੀ Read More »

ਐਨਪੀਪੀ ਨੇ ਸੰਸਦ ਵਿੱਚ ਬਹੁਮਤ ਹਾਸਲ ਕੀਤਾ

ਕੋਲੰਬੋ, 15 ਨਵੰਬਰ – ਸ੍ਰੀਲੰਕਾ ਦੀ ਨੈਸ਼ਨਲ ਪੀਪਲਜ਼ ਪਾਵਰ ਆਫ ਪ੍ਰੈਜ਼ੀਡੈਂਟ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਵੀਰਵਾਰ ਨੂੰ ਐਲਾਨੇ ਅਧਿਕਾਰਤ ਨਤੀਜਿਆਂ ਅਨੁਸਾਰ ਸੰਸਦ ਵਿੱਚ ਬਹੁਮਤ ਹਾਸਲ ਕੀਤਾ। ਚੋਣ ਕਮਿਸ਼ਨ ਦੀ ਵੈੱਬਸਾਈਟ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਾਲੀਮਾਵਾ ਦੇ ਚੋਣ ਨਿਸ਼ਾਨ ਹੇਠ ਚੋਣ ਲੜ ਰਹੀ ਐਨਪੀਪੀ ਨੇ 225 ਮੈਂਬਰੀ ਵਿਧਾਨ ਸਭਾ ਵਿੱਚ 113 ਸੀਟਾਂ ਹਾਸਲ ਕੀਤੀਆਂ ਹਨ। ਐਨਪੀਪੀ ਨੂੰ 6.8 ਮਿਲੀਅਨ ਜਾਂ 61 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ, ਜੋ ਆਪਣੇ ਵਿਰੋਧੀਆਂ ’ਤੇ ਕਮਾਂਡਿੰਗ ਲੀਡ ਲੈਂਦੀਆਂ ਹਨ। ਪਾਰਟੀ ਦੋ ਤਿਹਾਈ ਬਹੁਮਤ ਹਾਸਲ ਕਰਨ ਦੀ ਰਾਹ ’ਤੇ ਹੈ।

ਐਨਪੀਪੀ ਨੇ ਸੰਸਦ ਵਿੱਚ ਬਹੁਮਤ ਹਾਸਲ ਕੀਤਾ Read More »

ਨਵੀਆਂ ਚੁਣੀਆਂ ਪੰਚਾਇਤਾਂ ਸਰਬੱਤ ਦੇ ਭਲੇ ਲਈ ਕੰਮ ਕਰਨ – ਈ.ਟੀ.ਓ

ਅੰਮ੍ਰਿਤਸਰ, 15 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮੁੱਚੀ ਲੁਕਾਈ ਨੂੰ ਵਧਾਈ ਦਿੰਦੇ ਹੋਏ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਗੁਰੂ ਸਾਹਿਬ ਦੇ ਫਲਸਫੇ ਉੱਤੇ ਚੱਲ ਕੇ ਸਰਬਤ ਦੇ ਭਲੇ ਲਈ ਕੰਮ ਕਰਨ ਦਾ ਸੱਦਾ ਦਿੱਤਾ। ਪਿੰਡ ਬੰਡਾਲਾ ਦੀ ਪੰਚਾਇਤ ਨਵੀ ਆਬਾਦੀ ਵਿਖੇ ਨਵੀਂ ਬਣੇ ਸਰਪੰਚ ਬੀਬੀ ਕਰਮਜੀਤ ਕੌਰ ਵੱਲੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂਦੁਆਰਾ ਭੂਸੀਆਨਾ ਸਾਹਿਬ ਵਿਖੇ ਕਰਵਾਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਸ਼ਾਮਲ ਹੁੰਦੇ ਸ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨਾ ਚਾਹੁੰਦੀ ਹੈ, ਜਿਸ ਵਿੱਚ ਪਿੰਡਾਂ ਦੇ ਛੱਪੜਾਂ ਦੀ ਸਫਾਈ, ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਦੀ ਸਪਲਾਈ ਆਦਿ ਸਹੂਲਤਾਂ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਹ ਸਾਰਾ ਕੰਮ ਪੰਚਾਇਤਾਂ ਬਿਹਤਰ ਢੰਗ ਨਾਲ ਆਪਣੀ ਲੋੜ ਨੂੰ ਸਮਝਦੇ ਹੋਏ ਕਰਵਾ ਸਕਦੀਆਂ ਹਨ ਪਰ ਇਸ ਲਈ ਜਰੂਰੀ ਹੈ ਕਿ ਕੋਈ ਵੀ ਪੰਚਾਇਤ ਆਪਣੇ ਪਿੰਡ ਵਿੱਚ ਕੰਮ ਕਰਵਾਉਣ ਮੌਕੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਕਰੇ ਅਤੇ ਸਾਰੇ ਪਿੰਡ ਦੇ ਭਲੇ ਲਈ ਪ੍ਰੋਗਰਾਮ ਉਲੀਕੇ ਜਾਣ। ਉਹਨਾਂ ਕਿਹਾ ਕਿ ਸਾਰੀਆਂ ਪੰਚਾਇਤਾਂ ਅੱਗੇ ਲੱਗ ਕੇ ਕੰਮ ਕਰਨ ਪੰਜਾਬ ਸਰਕਾਰ ਉਹਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਲਈ ਤਿਆਰ ਹੈ। ਇਸ ਮੌਕੇ 6 ਲੋੜਵੰਦ ਪਰਿਵਾਰਾਂ ਦੀਆਂ ਬੱਚਿਆਂ ਦੇ ਸਮੂਹਿਕ ਵਿਆਹ ਵੀ ਕਰਵਾਏ ਗਏ। ਕੈਬਨਿਟ ਮੰਤਰੀ ਨੇ ਇਸ ਨੇਕ ਕਾਰਜ ਲਈ ਪਿੰਡ ਦੀ ਪੰਚਾਇਤ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਇਸੇ ਤਰ੍ਹਾਂ ਦੇ ਕੰਮ ਕਰਦੇ ਰਹਿਣ ਲਈ ਪ੍ਰੇਰਿਆ।

ਨਵੀਆਂ ਚੁਣੀਆਂ ਪੰਚਾਇਤਾਂ ਸਰਬੱਤ ਦੇ ਭਲੇ ਲਈ ਕੰਮ ਕਰਨ – ਈ.ਟੀ.ਓ Read More »

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਅੱਜ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ, ਵਿਚ ਹਰਿਮੰਦਰ ਸਾਹਿਬ ਅਤੇ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਨੂੰ ਫੁੱਲਾਂ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ।ਅੱਜ ਦਿਨ ਭਰ ਸ੍ਰੀ ਹਰਿਮੰਦਰ ਸਾਹਿਬ ਵਿਖੇ 3 ਲੱਖ ਤੋਂ ਵੱਧ ਅਤੇ ਨਨਕਾਣਾ ਸਾਹਿਬ ਵਿਖੇ 1 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਮੱਥਾ ਟੇਕਣ ਦੀ ਉਮੀਦ ਹੈ। ਅੱਜ ਹਰਿਮੰਦਰ ਸਾਹਿਬ ਵਿੱਚ ਸੁੰਦਰ ਦੀਵੇ ਸਜਾਏ ਜਾਣਗੇ। ਜਲੋਅ ਸਵੇਰੇ 8.30 ਵਜੇ ਤੋਂ ਦੁਪਹਿਰ 12 ਵਜੇ ਤੱਕ ਸਜਾਏ ਜਾਣਗੇ ਅਤੇ ਲੋਕ ਇਨ੍ਹਾਂ ਦੇ ਦਰਸ਼ਨ ਕਰ ਸਕਦੇ ਹਨ। ਰਾਤ ਨੂੰ ਹਰਿਮੰਦਰ ਸਾਹਿਬ ਵਿੱਚ ਆਤਿਸ਼ਬਾਜ਼ੀ ਹੋਵੇਗੀ।ਇਸ ਵਾਰ ਪ੍ਰਦੂਸ਼ਣ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਿਸਮ ਦੇ ਪਟਾਕੇ ਚਲਾਉਣ ਜਾ ਰਹੀ ਹੈ। ਜਿਸ ਵਿੱਚ ਲਾਈਟਾਂ ਨਿਕਲਣਗੀਆਂ ਅਤੇ ਬਹੁਤ ਘੱਟ ਧੂੰਆਂ ਹੋਵੇਗਾ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ‘ਚ 1 ਲੱਖ ਤੋਂ ਵੱਧ ਘਿਓ ਦੇ ਦੀਵੇ ਵੀ ਜਗਾਏ ਜਾਣਗੇ।ਇਸ ਸਾਲ ਐਸਜੇਪੀਸੀ ਵੱਲੋਂ 2244 ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਵੀਜ਼ੇ ਲਈ ਭੇਜੇ ਗਏ ਸਨ। ਪਰ ਇਨ੍ਹਾਂ ਵਿੱਚੋਂ ਸਿਰਫ਼ 763 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲਿਆ ਹੈ। ਜਦੋਂ ਕਿ 1481 ਸ਼ਰਧਾਲੂਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ।ਇਸ ਸਾਲ ਭਾਰਤ ਭਰ ਤੋਂ ਲਗਭਗ 3 ਹਜ਼ਾਰ ਸ਼ਰਧਾਲੂ ਮੱਥਾ ਟੇਕਣ ਲਈ ਪਾਕਿਸਤਾਨ ਗਏ ਹਨ। ਜੋ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨਗੇ। ਇਹ ਜਥਾ 23 ਨਵੰਬਰ ਤੱਕ ਵਾਪਸ ਆਵੇਗਾ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ Read More »

ਅੰਮ੍ਰਿਤਾ ਵੜਿੰਗ ਅਤੇ ਮਨਪ੍ਰੀਤ ਬਾਦਲ ਨਹੀਂ ਪਾ ਸਕਣਗੇ ਵੋਟ

ਗਿੱਦੜਬਾਹਾ, 15 ਨਵੰਬਰ – ਗਿੱਦੜਬਾਹਾ ਤੋਂ ਚੋਣ ਮੈਦਾਨ ’ਚ ਡਟੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹਲਕੇ ’ਚ ਆਪਣੀ ਵੋਟ ਨਹੀਂ ਪਾ ਸਕਣਗੇ। ਅੰਮ੍ਰਿਤਾ ਵੜਿੰਗ ਦੀ ਵੋਟ ਸ੍ਰੀ ਮੁਕਤਸਰ ਸਾਹਿਬ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਵੋਟ ਲੰਬੀ ਵਿਧਾਨ ਸਭਾ ਹਲਕੇ ਵਿੱਚ ਬਣੀ ਹੋਈ ਹੈ, ਜਿਸ ਕਾਰਨ ਉਹ ਗਿੱਦੜਬਾਹਾ ਵਿੱਚ ਆਪਣੇ ਲਈ ਵੋਟ ਨਹੀਂ ਪਾ ਸਕਣਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਗਿੱਦੜਬਾਹਾ ਸ਼ਹਿਰ ਦੇ ਵੋਟਰ ਹਨ। ਗਿੱਦੜਬਾਹਾ ਤੋਂ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਅੰਮ੍ਰਿਤਾ ਇਕਲੌਤੀ ਮਹਿਲਾ ਉਮੀਦਵਾਰ ਹੈ। ਚੋਣ ਮੈਦਾਨ ’ਚ ਡਟੇ 11 ਉਮੀਦਵਾਰਾਂ ਵਿੱਚੋਂ ਤਿੰਨ ਹੋਰ ਰਜਿਸਟਰਡ ਸਿਆਸੀ ਪਾਰਟੀਆਂ ਦੇ ਹਨ, ਜਿਨ੍ਹਾਂ ਨੂੰ ਕੌਮੀ ਜਾਂ ਸੂਬਾਈ ਸਿਆਸੀ ਪਾਰਟੀਆਂ ਵਜੋਂ ਮਾਨਤਾ ਨਹੀਂ ਹੈ। ਬਾਕੀ ਅੱਠ ਉਮੀਦਵਾਰ ਆਜ਼ਾਦ ਹਨ। ਇਨ੍ਹਾਂ 11 ਵਿੱਚੋਂ ਸਿਰਫ਼ ਪੰਜ ਉਮੀਦਵਾਰ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਵੋਟਰ ਹਨ। ਆਜ਼ਾਦ ਉਮੀਦਵਾਰਾਂ ਵਿੱਚੋਂ ਇੱਕ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦਾ ਹਮਨਾਮ ਹੈ, ਜਿਸ ਦਾ ਨਾਮ ਮਨਪ੍ਰੀਤ ਸਿੰਘ ਵਾਸੀ ਪਿੰਡ ਚੱਕ ਗਿਲਜ਼ੇਵਾਲਾ ਹੈ। ਇਸੇ ਤਰ੍ਹਾਂ ਇੱਕ ਹੋਰ ਆਜ਼ਾਦ ਉਮੀਦਵਾਰ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਹਮਨਾਮ ਹੈ, ਜਿਸ ਦਾ ਨਾਮ ਹਰਦੀਪ ਸਿੰਘ ਹੈ ਅਤੇ ਉਹ ਦੂਹੇਵਾਲਾ ਪਿੰਡ ਨਾਲ ਸਬੰਧਿਤ ਹੈ।

ਅੰਮ੍ਰਿਤਾ ਵੜਿੰਗ ਅਤੇ ਮਨਪ੍ਰੀਤ ਬਾਦਲ ਨਹੀਂ ਪਾ ਸਕਣਗੇ ਵੋਟ Read More »

ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ/ਕੌਂਸਲ/ਪੰਚਾਇਤ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਪ੍ਰੋਗਰਾਮ ਜਾਰੀ

-ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਮੁਕੰਮਲ – 18 ਤੋਂ 25 ਨਵੰਬਰ ਤੱਕ ਲਏ ਜਾਣਗੇ ਇਤਰਾਜ਼, ਅੰਤਿਮ ਪ੍ਰਕਾਸ਼ਨਾ 7 ਦਸੰਬਰ ਨੂੰ ਮੋਗਾ, 15 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਯੋਗਤਾ ਮਿਤੀ 01-11-2024 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 14 ਨਵੰਬਰ 2024 ਨੂੰ ਕੀਤੀ ਗਈ ਹੈ, ਜਿਸ ‘ਤੇ 18 ਤੋਂ 25 ਨਵੰਬਰ 2024 ਤੱਕ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 3 ਦਸੰਬਰ 2024 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 7 ਦਸੰਬਰ 2024 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਯੋਗ ਵੋਟਰਾਂ ਵੱਲੋਂ ਦਾਅਵੇ ਤੇ ਇਤਰਾਜ਼ ਫਾਰਮ 7, 8 ਅਤੇ 9 ਵਿੱਚ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਦਿੱਤੇ ਜਾਣੇ ਹਨ ਜਿਸਦੇ ਤਹਿਤ ਆਮ ਲੋਕਾਂ ਦੀ ਸਹੂਲਤ ਲਈ 20 ਅਤੇ 21 ਨਵੰਬਰ ਨੂੰ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ।

ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ/ਕੌਂਸਲ/ਪੰਚਾਇਤ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਪ੍ਰੋਗਰਾਮ ਜਾਰੀ Read More »

ਫਲਸਤੀਨ ਅੰਬੈਸੀ ਵਿਖੇ ਹੋਈ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਫਲਸਤੀਨ, 15 ਨਵੰਬਰ – ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਫਲਸਤੀਨ ਅੰਬੈਸੀ ਵਿਖੇ ਹੋਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਦੂਤ ਨੂੰ ਮਿਲੇ ਅਤੇ ਉਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।  ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਅੱਜ ਫਲਸਤੀਨ ਨੂੰ ਜਿਸ ਤਰ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦਾ ਪੰਜਾਬ ਨੇ ਪਹਿਲਾਂ ਹੀ ਸਾਹਮਣਾ ਕੀਤਾ ਹੈ, ਅਸੀਂ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਨੇ ਕਿਹਾ ਕਿ  ਜੰਗ ਰੁਕਣੀ ਚਾਹੀਦੀ ਹੈ, ਗਾਜ਼ਾ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਇੱਕ ਕਾਲਾ ਇਤਿਹਾਸ ਹੈ, ਛੋਟੇ-ਛੋਟੇ ਬੱਚੇ ਮਾਰੇ ਜਾ ਰਹੇ ਹਨ, ਮਨੁੱਖੀ ਸੰਕਟ ਪੈਦਾ ਹੋ ਗਿਆ ਹੈ, ਅਸੀਂ ਇਸ ਨੂੰ ਇੱਕ ਕਾਲਾ ਅਧਿਆਏ ਮੰਨਦੇ ਹਾਂ, ਪੰਜਾਬ ਨੇ ਜੋ ਮਨੁੱਖਤਾ ਦਾ ਕਤਲੇਆਮ ਦੇਖਿਆ ਹੈ, ਪੰਜਾਬ ਦੀ ਸਿੱਖ ਕੌਮ ਅਤੇ ਇਥੇ ਵੀ ਸਾਡੇ ਲੋਕ ਹਨ। ਉਨ੍ਹਾਂ ਲਈ ਭਾਵੇਂ ਪੰਜ ਲੱਖ ਰੁਪਏ ਦੀ ਇੱਕ ਛੋਟੀ ਜਿਹੀ ਮਦਦ ਦਿੱਤੀ ਹੈ।  ਪਰ ਸਾਨੂੰ, ਦੁਨੀਆਂ ਦੇ ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਅਸੀਂ ਇਹ ਮਦਦ ਮਾਰਵਾਨ ਮੁਨਸ਼ੀ ਨੂੰ ਦਿੱਤੀ ਹੈ। ਭਾਰਤ ਸਰਕਾਰ ਦੀ ਪਹਿਲਾਂ ਦੀ ਰਣਨੀਤੀ ਫਲਸਤੀਨ ਦੇ ਨਾਲ ਖੜ੍ਹਨ ਦੀ ਰਹੀ ਹੈ। ਅਸੀਂ UNO ਨੂੰ ਅਪੀਲ ਕਰਦੇ ਹਾਂ ਕਿ ਜੰਗ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ।

ਫਲਸਤੀਨ ਅੰਬੈਸੀ ਵਿਖੇ ਹੋਈ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ Read More »

ਪਰਵਾਸੀਆਂ ਵੱਲੋਂ ਪੰਜਾਬੀ ਨਾਬਾਲਗ ਦਾ ਕਤਲ

ਮੁਹਾਲੀ, 14 ਨਵੰਬਰ – ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਵਿੱਚ ਪਰਵਾਸੀਆਂ ਨੇ ਇੱਕ ਪੰਜਾਬੀ ਨਾਬਾਲਗ ਦਾ ਕਤਲ ਕਰ ਦਿੱਤਾ ਅਤੇ ਦੂਜੇ ਨੂੰ ਜ਼ਖ਼ਮੀ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਮਨਪ੍ਰੀਤ ਸਿੰਘ (17) ਤੇ ਜ਼ਖਮੀ ਦੀ ਦਿਲਪ੍ਰੀਤ ਸਿੰਘ (16) ਵਜੋਂ ਹੋਈ ਹੈ। ਉਧਰ, ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਦੇਰ ਸ਼ਾਮ ਦਾਅਵਾ ਕੀਤਾ ਕਿ ਦਿਲਪ੍ਰੀਤ ਦੀ ਮੌਤ ਨਹੀਂ ਹੋਈ ਤੇ ਉਸ ਦੀ ਹਾਲਤ ਨਾਜ਼ੁਕ ਹੈ ਤੇ ਉਹ ਵੈਂਟੀਲੇਟਰ ’ਤੇ ਹੈ। ਉਸ ਦਾ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਇਲਾਜ ਚੱਲ ਰਿਹਾ ਹੈ। ਦੋਵੇਂ ਪਿੰਡ ਕੁੰਭੜਾ ਦੇ ਵਾਸੀ ਹਨ। ਹਮਲਾਵਰ ਵੀ ਕੁੰਭੜਾ ਵਿੱਚ ਹੀ ਪੀਜੀ ਵਿੱਚ ਰਹਿੰਦੇ ਸਨ, ਜੋ ਮਗਰੋਂ ਫ਼ਰਾਰ ਹੋ ਗਏ। ਮ੍ਰਿਤਕ ਨੌਜਵਾਨ ਦਮਨਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਲੰਘੀ ਰਾਤ ਹੀ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ ਪਰ ਅੱਜ ਸਵੇਰੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦਮਨਪ੍ਰੀਤ ਦੀ ਲਾਸ਼ ਏਅਰਪੋਰਟ ਰੋਡ ’ਤੇ ਰੱਖ ਕੇ ਚੱਕਾ ਜਾਮ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਹਮਲਾਵਰ ਫੜੇ ਨਹੀਂ ਜਾਂਦੇ, ਉਦੋਂ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਸਿੰਘ ਨਾਲ ਬੈਠਾ ਸੀ। ਇਸ ਦੌਰਾਨ ਪਰਵਾਸੀ ਨੌਜਵਾਨ ਆਕਾਸ਼ ਦਾ ਮੋਟਰਸਾਈਕਲ ਦਮਨਪ੍ਰੀਤ ਅਤੇ ਦਿਲਪ੍ਰੀਤ ਨਾਲ ਟਕਰਾ ਗਿਆ ਅਤੇ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਤਕਰਾਰ ਮਗਰੋਂ ਮੋਟਰਸਾਈਕਲ ਚਾਲਕ ਉੱਥੋਂ ਚਲਾ ਗਿਆ ਪਰ ਫੇਰ ਸਾਥੀਆਂ ਨਾਲ ਉੱਥੇ ਆ ਗਿਆ ਅਤੇ ਦੋਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਿੰਡ ਵਾਸੀ ਦੋਵਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਦਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਦਿਲਪ੍ਰੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਪੀਜੀ ਮਾਲਕ ਪ੍ਰਵੀਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਖਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।

ਪਰਵਾਸੀਆਂ ਵੱਲੋਂ ਪੰਜਾਬੀ ਨਾਬਾਲਗ ਦਾ ਕਤਲ Read More »

ਸਲਮਾਨ ਰਸ਼ਦੀ ਦੇ ਹਵਾਲੇ ਨਾਲ ਕੁਝ ਗੱਲਾਂ/ਜੂਲੀਓ ਰਿਬੇਰੋ

ਜਦੋਂ ਸਲਮਾਨ ਰਸ਼ਦੀ ਦਾ ਪਹਿਲਾ ਨਾਵਲ ‘ਮਿਡਨਾਈਟ’ਸ ਚਿਲਡਰਨ’ ਛਪ ਕੇ ਆਇਆ ਤਾਂ ਮੈਂ ਇਹ ਖਰੀਦ ਲਿਆ। ਮੈਨੂੰ ਇਹ ਪੜ੍ਹਨਯੋਗ ਨਾ ਲੱਗਿਆ! ਉਸ ਤੋਂ ਬਾਅਦ ਰਸ਼ਦੀ ਨੇ 21 ਨਾਵਲ ਲਿਖੇ ਪਰ ਮੈਨੂੰ ਉਸ ਦੀ ਲਿਖਣ ਸ਼ੈਲੀ ਪਸੰਦ ਨਾ ਹੋਣ ਕਰ ਕੇ ਮੈਂ ਉਸ ਦੀਆਂ ਲਿਖਤਾਂ ਵੱਲ ਕੋਈ ਧਿਆਨ ਨਾ ਦਿੱਤਾ ਤੇ ਕੋਈ ਨਾਵਲ ਨਾ ਖਰੀਦਿਆ। ਗੋਆ ਵਿੱਚ ਦੀਵਾਲੀ ਦੀਆਂ ਤਿਆਰੀਆਂ ਹੋ ਰਹੀਆਂ ਸਨ। 31 ਅਕਤੂਬਰ ਨੂੰ ਮੇਰੀ ਪਤਨੀ ਮੈਲਬਾ ਦੀ ਦੂਜੀ ਬਰਸੀ ਸੀ। ਦੁਪਹਿਰ ਦੇ ਖਾਣੇ ’ਤੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ। ਇਹ ਕੋਈ ਤੋਹਫ਼ੇ ਦੇਣ ਵਾਲਾ ਮੌਕਾ ਤਾਂ ਨਹੀਂ ਸੀ ਪਰ ਮੇਰੀ ਪਤਨੀ ਦੀ ਭਤੀਜੀ ਸਲਮਾਨ ਰਸ਼ਦੀ ਦੀ ਨਵੀਂ ਛਪੀ ਕਿਤਾਬ ‘ਨਾਈਫ’ (ਚਾਕੂ) ਲਿਆਈ ਜਿਸ ਵਿੱਚ ਦੋ ਸਾਲ ਪਹਿਲਾਂ ਨਿਊਯਾਰਕ ਵਿੱਚ ਲੇਖਕ ਉੱਪਰ ਹੋਏ ਕਾਤਲਾਨਾ ਹਮਲੇ ਦਾ ਬਿਓਰਾ ਦਿੱਤਾ ਗਿਆ ਹੈ। ਕਿਤਾਬ ਦੇ ਵਿਸ਼ੇ ਤੋਂ ਮੇਰੀ ਜਗਿਆਸਾ ਜਾਗ ਪਈ। ਮੇਰੀ ਆਪਣੀ ਜ਼ਿੰਦਗੀ ’ਤੇ ਦੋ ਵਾਰ ਹਮਲੇ ਹੋਏ ਸਨ; ਪਹਿਲਾ ਅਕਤੂਬਰ 1986 ਵਿੱਚ ਜਲੰਧਰ ਅਤੇ ਦੂਜਾ ਅਗਸਤ 1991 ਵਿੱਚ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਵਿੱਚ। ਰਸ਼ਦੀ ਨੇ ਆਪਣਾ ਅਨੁਭਵ ਬਿਆਨ ਕਰਦਿਆਂ ਲਿਖਿਆ ਕਿ ਜਦੋਂ ਹਮਲਾਵਰ ਚਾਕੂ ਹੱਥ ਵਿੱਚ ਫੜ ਕੇ ਵਧ ਰਿਹਾ ਸੀ ਤਾਂ ਮੰਚ ’ਤੇ ਕਿਵੇਂ ਉਹ ਸੁੰਨ ਹੋ ਕੇ ਖੜ੍ਹਾ ਰਹਿ ਗਿਆ ਸੀ। ਮੇਰਾ ਖਿਆਲ ਹੈ ਕਿ ਪੀੜਤਾਂ ਦੀ ਪ੍ਰਤੀਕਿਰਿਆ ਵਿੱਚ ਉਨ੍ਹਾਂ ਦੇ ਕਿੱਤੇ ਅਤੇ ਮਾਨਸਿਕ ਬਣਤਰ ਕਰ ਕੇ ਫ਼ਰਕ ਹੋ ਸਕਦਾ ਹੈ; ਨਾਲ ਹੀ ਹਮਲਾਵਰ ਜਾਂ ਹਮਲਾਵਰਾਂ ਦੀ ਪ੍ਰੇਰਨਾ ਕਰ ਕੇ ਵੀ। ਮੇਰੇ ਕੇਸ ਵਿੱਚ ਉਸ ਤਰ੍ਹਾਂ ਦੇ ਖੇਤਰਾਂ ਜਿੱਥੇ ਜਜ਼ਬਾਤੀ ਅਤਿਵਾਦੀ ਵਿਚਰਦੇ ਸਨ, ਉੱਥੇ ਪੇਸ਼ੇਵਰ ਔਕੜਾਂ ਦੇ ਰੂਪ ਵਿੱਚ ਸੰਭਾਵੀ ਘਾਤਕ ਹਮਲਿਆਂ ਦਾ ਡਰ ਰਹਿੰਦਾ ਸੀ। ਮੈਨੂੰ ਯਾਦ ਹੈ, ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਮੈਨੂੰ ਐੱਸਪੀਜੀ ਜਾਂ ਐੱਨਐੱਸਜੀ ਦਾ ਦਸਤਾ ਮੇਰੀ ਨਿੱਜੀ ਸੁਰੱਖਿਆ ਲਈ ਪੰਜਾਬ ਲਿਜਾਣ ਦਾ ਸੁਝਾਅ ਦਿੱਤਾ ਸੀ। ਮੈਂ ਨਿਮਰਤਾ ਸਹਿਤ ਇਹ ਪੇਸ਼ਕਸ਼ ਠੁਕਰਾ ਦਿੱਤੀ। ਮੈਨੂੰ ਪੰਜਾਬ ਪੁਲੀਸ ਦਾ ਹੌਸਲਾ ਉੱਚਾ ਚੁੱਕਣ ਲਈ ਭੇਜਿਆ ਜਾ ਰਿਹਾ ਸੀ। ਮੇਰੇ ਲਈ ਜ਼ਰੂਰੀ ਸੀ ਕਿ ਮੈਂ ਪੰਜਾਬ ਪੁਲੀਸ ਦੀ ਵਫ਼ਾਦਾਰੀ ਹਾਸਿਲ ਕਰ ਸਕਾਂ ਤਾਂ ਕਿ ਖਾਲਿਸਤਾਨੀ ਅਤਿਵਾਦੀਆਂ ਖ਼ਿਲਾਫ਼ ਲੜਾਈ ਵਿੱਚ ਉਸ ਦੀ ਅਗਵਾਈ ਕਰ ਸਕਾਂ। ਜੇ ਮੈਂ ‘ਬਲੈਕ ਕੈਟਸ’ ਲੈ ਕੇ ਚੰਡੀਗੜ੍ਹ ਪਹੁੰਚਦਾ ਤਾਂ ਜਿਨ੍ਹਾਂ ਨੂੰ ਮੈਂ ਕਮਾਂਡ ਦੇਣ ਲਈ ਭੇਜਿਆ ਗਿਆ ਸੀ, ਉਨ੍ਹਾਂ ਨੂੰ ਸੰਦੇਸ਼ ਜਾਣਾ ਸੀ ਕਿ ਮੈਂ ਉਨ੍ਹਾਂ ’ਤੇ ਭਰੋਸਾ ਨਹੀਂ ਕਰਦਾ! ਇਸ ਨਾਲ ਮੇਰਾ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਠੁੱਸ ਹੋ ਜਾਣਾ ਸੀ। ਪੰਜਾਬ ਵਿੱਚ ਚਾਰਜ ਸੰਭਾਲਣ ਤੋਂ ਬਾਅਦ ਅਗਲੀ ਸਵੇਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਫੋਨ ਆਇਆ ਜਿਸ ਵਿੱਚ ਉਨ੍ਹਾਂ ਮੈਨੂੰ ਆਪਣੇ ਕੰਮ ਵਿੱਚ ਛੁਪੇ ਖ਼ਤਰਿਆਂ ਬਾਰੇ ਆਗਾਹ ਕੀਤਾ। ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਕੋਈ ਸਿਪਾਹੀ ਕਿਸੇ ਕੰਮ ਨੂੰ ਹੱਥ ਲੈਣ ਤੋਂ ਸਿਰਫ਼ ਇਸ ਕਰ ਕੇ ਇਨਕਾਰ ਨਹੀਂ ਕਰ ਸਕਦਾ ਕਿ ਉਸ ਵਿੱਚ ਖ਼ਤਰਾ ਹੋ ਸਕਦਾ ਹੈ। ਸਲਮਾਨ ਰਸ਼ਦੀ ਦੇ ਨਾਵਲ ‘ਸੈਟੇਨਿਕ ਵਰਸਿਜ਼’ (ਸ਼ੈਤਾਨੀ ਆਇਤਾਂ) ਪ੍ਰਕਾਸ਼ਿਤ ਹੋਣ ਤੋਂ ਬਾਅਦ ਉਸ ਨੂੰ ਮਾਰਨ ਬਾਰੇ ਆਇਤੁੱਲ੍ਹਾ ਖਮੀਨੀ ਦੇ ਫ਼ਤਵੇ ਨੂੰ ਪੂਰਾ ਕਰਨ ਆਇਆ ਲਿਬਨਾਨੀ-ਅਮਰੀਕੀ ਨੌਜਵਾਨ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਸੀ ਕਿ ਉਸ ਦਾ ਪਿਤਾ ਉਸ ਅਤੇ ਉਸ ਦੀ ਭੈਣ ਤੇ ਮਾਂ ਨੂੰ ਅਮਰੀਕਾ ਵਿੱਚ ਛੱਡ ਕੇ ਲਿਬਨਾਨ ਪਰਤ ਗਿਆ ਸੀ। ਉਹ ਨੌਜਵਾਨ ਲਿਬਨਾਨ ਵਿੱਚ ਆਪਣੇ ਪਿਤਾ ਦੇ ਜ਼ੱਦੀ ਪਿੰਡ ਗਿਆ ਸੀ ਜਿੱਥੇ ਉਸ ਦੇ ਪਿਤਾ ਦੇ ਦੋਸਤਾਂ ਨੇ ਦੱਸਿਆ ਸੀ ਕਿ ਰਸ਼ਦੀ ਉਨ੍ਹਾਂ ਦੇ ਵੱਡੇ ਵਡੇਰਿਆਂ ਦੇ ਧਰਮ ਦਾ ਗੱਦਾਰ ਹੈ। ਆਪਣੇ ਪਿਤਾ ਅਤੇ ਉਸ ਦੇ ਦੋਸਤਾਂ ਨਾਲ ਇਸ ਮਿਲਣੀ ਕਰ ਕੇ ਹੀ ਉਸ ਨੌਜਵਾਨ ਨੇ ਖਮੀਨੀ ਦੇ ਫ਼ਤਵੇ ’ਤੇ ਫੁੱਲ ਚੜ੍ਹਾਉਣ ਦਾ ਤਹੱਈਆ ਕਰ ਲਿਆ ਸੀ। ਉਸ ਘਾਤਕ ਹਮਲੇ ਵਿੱਚ ਰਸ਼ਦੀ ਦੀ ਇੱਕ ਅੱਖ ਚਲੀ ਗਈ ਸੀ। ਉਹ ਨੌਜਵਾਨ ਕੋਈ ਪੇਸ਼ੇਵਰ ਹਮਲਾਵਰ ਨਹੀਂ ਸੀ ਪਰ ਉਸ ਨੇ ਜਨੂਨ ’ਚ ਆ ਕੇ ਰਸ਼ਦੀ ’ਤੇ ਚਾਕੂ ਨਾਲ ਦਰਜਨ ਤੋਂ ਵੱਧ ਹਮਲੇ ਕੀਤੇ ਸਨ। ਸਲਮਾਨ ਇਸ ਗੱਲੋਂ ਖੁਸ਼ਕਿਸਮਤ ਰਿਹਾ ਕਿ ਉਸ ਨੂੰ ਜ਼ਿੰਦਗੀ ਦਾ ‘ਦੂਜਾ ਮੌਕਾ’ ਮਿਲ ਸਕਿਆ। ਉਸ ਦੇ ਇਲਾਜ ਵਿੱਚ ਇਸ ਤੱਥ ਦਾ ਕਾਫ਼ੀ ਯੋਗਦਾਨ ਰਿਹਾ ਕਿ ਹਮਲੇ ਤੋਂ ਕੁਝ ਦੇਰ ਪਹਿਲਾਂ ਉਸ ਦਾ ਇੱਕ ਅਫਰੀਕੀ-ਅਮਰੀਕੀ ਔਰਤ ਅਲਾਇਜ਼ਾ ਨਾਲ ਰੁਮਾਂਸ ਚੱਲ ਰਿਹਾ ਸੀ ਜਿਸ ਨਾਲ ਉਸ ਨੇ ਵਿਆਹ ਕਰਵਾਇਆ। ਸਲਮਾਨ ਰਸ਼ਦੀ ਨੇ ਆਪਣੀ ਕਿਤਾਬ ਵਿੱਚ ਬਹੁਤ ਵਾਰ ‘ਲਵ’ (ਪਿਆਰ) ਸ਼ਬਦ ਦੀ ਵਰਤੋਂ ਕੀਤੀ ਹੈ। ਮੇਰੀ ਆਪਣੀ ਜ਼ਿੰਦਗੀ ’ਤੇ ਹੋਏ ਦੋਵੇਂ ਹਮਲਿਆਂ ਵੇਲੇ ਮੇਰੀ ਪਤਨੀ ਮੌਜੂਦ ਸੀ ਜੋ 62 ਸਾਲਾਂ ਦੇ ਸਾਥ ਤੋਂ ਬਾਅਦ ਮੈਥੋਂ ਵਿਛੜ ਗਈ ਹੈ। ਮੇਰੇ ’ਤੇ ਪਹਿਲਾ ਹਮਲਾ ਜਲੰਧਰ ’ਚ ਪੰਜਾਬ ਪੁਲੀਸ ਦੇ ਹਥਿਆਰਬੰਦ ਰਿਜ਼ਰਵ ਹੈੱਡਕੁਆਰਟਜ਼ ਵਿੱਚ ਹੋਇਆ। ਮੈਨੂੰ ਪਤਾ ਸੀ ਕਿ ਖਾਲਿਸਤਾਨੀਆਂ ਨੇ ਮੈਨੂੰ ਨਿਸ਼ਾਨਾ ਬਣਾਉਣ ਲਈ ਅੱਧੀ ਦਰਜਨ ਤੋਂ ਵੱਧ ਸਿਖਲਾਈਯਾਫ਼ਤਾ ਹਮਲਾਵਰ ਤਿਆਰ ਕੀਤੇ ਹੋਏ ਹਨ ਪਰ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਮੇਰੇ ਤੱਕ ਪਹੁੰਚਣ ਲਈ ਦੋ ਜ਼ਬਰਦਸਤ ਬੈਰੀਅਰਾਂ ਪਾਰ ਕਰ ਕੇ ਆ ਜਾਣਗੇ। ਪਹਿਲਾ ਬੈਰੀਅਰ ਹੈੱਡਕੁਆਰਟਰ ਦੇ ਦੁਆਰ ’ਤੇ ਕੁਆਰਟਰ ਗਾਰਡ ਦਾ ਸੀ। ਅਤਿਵਾਦੀ ਹਮਲਿਆਂ ਵਿੱਚ ਤੇਜ਼ੀ ਆਉਣ ਤੋਂ ਬਾਅਦ ਉਹ ਗੇਟ ਹਮੇਸ਼ਾ ਬੰਦ ਰੱਖੇ ਜਾਂਦੇ ਸਨ। ਉੱਥੇ ਤਾਇਨਾਤ ਸੰਤਰੀ ਆਉਣ ਵਾਲੇ ਦੀ ਸ਼ਨਾਖ਼ਤ ਕਰ ਕੇ ਹੀ ਗੇਟ ਖੋਲ੍ਹਦਾ ਸੀ। ਉਸ ਦਿਨ ਜਿਹੜੀ ਯੂਨਿਟ ਐਂਟਰੀ ਪਾਉਣਾ ਚਾਹੁੰਦੀ ਸੀ, ਉਹ ਪੁਲੀਸ ਦੀ ਵਰਦੀ ਵਿੱਚ ਆਈ ਸੀ ਅਤੇ ਪੁਲੀਸ ਦੀ ਜੀਪ ਚਲਾਉਣ ਵਾਲੇ ਵਰਦੀਧਾਰੀ ਡਰਾਈਵਰ ਨਾਲ ‘ਇੰਸਪੈਕਟਰ’ ਬੈਠਾ ਹੋਇਆ ਸੀ। ਅਸਲ ’ਚ ਉਹ ਪੁਲੀਸ ਦੀਆਂ ਵਰਦੀਆਂ ’ਚ ਆਏ ਅਤਿਵਾਦੀ ਸਨ। ਡਰਾਈਵਰ ਤੇ ‘ਇੰਸਪੈਕਟਰ’ ਤੋਂ ਇਲਾਵਾ ਜੀਪ ’ਚ ਪਿਛਲੇ ਪਾਸੇ ਪੁਲੀਸ ਦੀਆਂ ਵਰਦੀਆਂ ’ਚ ਚਾਰ ਹੋਰ ਬੰਦੇ ਵੀ ਬੈਠੇ ਸਨ। ਅੰਦਰ ਵੜਨ ’ਚ ਕਾਮਯਾਬ ਹੋਣ ਤੋਂ ਬਾਅਦ ਜੀਪ ਕੁਝ ਦੂਰੀ ’ਤੇ ਸਥਿਤ ਆਫੀਸਰਜ਼ ਮੈੱਸ ਵੱਲ ਵਧੀ। ਇਸ ਦੇ ਦੁਆਲੇ ਕੰਧਾਂ ਸਨ ਜਿੱਥੇ ਹਥਿਆਰਬੰਦ ਗਾਰਡ ਗਸ਼ਤ ਕਰ ਰਹੇ ਸਨ। ਦਹਿਸ਼ਤਗਰਦਾਂ ਨੇ ਕੰਧਾਂ ਦੀ ਰਾਖੀ ਕਰ ਰਹੇ ਪੰਜਾਬ ਪੁਲੀਸ ਮੁਲਾਜ਼ਮਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਉੱਪਰ ਚੜ੍ਹ ਗਏ ਅਤੇ ਅੰਦਰ ਅਹਾਤੇ ’ਚ ਮੇਰੇ ਤੇ ਮੇਰੀ ਪਤਨੀ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਗੋਲੀ ਦੀ ਪਹਿਲੀ ਆਵਾਜ਼ ਸੁਣਦਿਆਂ ਹੀ ਮੈਂ ਖ਼ੁਦ ਨੂੰ ਜ਼ਮੀਨ ’ਤੇ ਲੰਮਾ ਪਾ ਲਿਆ ਅਤੇ ਚੀਕ ਕੇ ਪਤਨੀ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ ਪਰ ਮੈਨੂੰ ਜ਼ਮੀਨ ’ਤੇ ਪਿਆ ਦੇਖ ਉਹ ਫ਼ਿਕਰ ’ਚ ਮੇਰੇ ਵੱਲ ਦੌੜੀ ਤੇ ਉਸ ਦੀ ਇੱਕ ਲੱਤ ਵਿੱਚ ਗੋਲੀ ਵੱਜ ਗਈ। ਕੰਪਾਊਂਡ ਅੰਦਰ ਮਕਾਨਾਂ ’ਚ ਰਹਿ ਰਹੇ ਅਧਿਕਾਰੀ ਮੌਕੇ ’ਤੇ ਦੌੜੇ ਆਏ। ਮੇਰੇ ਇੱਕ ਸੀਨੀਅਰ ਅਧਿਕਾਰੀ ਦੇ ਡਾਕਟਰ ਪੁੱਤ ਨੇ ਮੇਰੀ ਪਤਨੀ ਦੇ ਜ਼ਖ਼ਮ ਦਾ ਇਲਾਜ ਕੀਤਾ। ਮੈਂ ਤੇ ਕੁਝ ਹੋਰ ਅਧਿਕਾਰੀਆਂ ਨੇ ਪੈਦਲ ਹੀ ਕੰਪਲੈਕਸ ਦੇ ਬਾਹਰੀ ਹਿੱਸੇ ਤੱਕ ਦਹਿਸ਼ਤਗਰਦਾਂ ਦੀ ਜੀਪ ਦੀ ਪੈੜ ਨੱਪੀ। ਜਿਹੜਾ ਪਹਿਲਾ ਖਿਆਲ ਮੇਰੇ ਤੇ ਮੇਰੇ ਅਧਿਕਾਰੀਆਂ ਦੇ ਜ਼ਿਹਨ ’ਚ ਆਇਆ, ਉਹ ਸੀ ਹਮਲਾਵਰਾਂ ਦਾ ਪਿੱਛਾ ਕਰਨਾ। ਬਾਅਦ ’ਚ ਸਾਨੂੰ ਮੈੱਸ ਦੀਆਂ ਕੰਧਾਂ ਦੇ ਬਾਹਰ ਐੱਸਐੱਲਆਰ ਤੇ ਏਕੇ 56 ਰਾਈਫਲਾਂ ਦੇ 49 ਚੱਲੇ ਹੋਏ ਕਾਰਤੂਸ ਮਿਲੇ। ਮੈੱਸ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਸਨ। ਹੈੱਡਕੁਆਰਟਰ ਦੇ ਅਹਾਤੇ ’ਚ ਗਾਰਡ ਡਿਊਟੀ ’ਤੇ ਤਾਇਨਾਤ ਪੰਜਾਬ ਪੁਲੀਸ ਦੇ ਦੋ ਅਤੇ ਸੀਆਰਪੀਐੱਫ ਦੇ ਇੱਕ ਜਵਾਨ ਦੀ ਜਾਨ ਚਲੀ

ਸਲਮਾਨ ਰਸ਼ਦੀ ਦੇ ਹਵਾਲੇ ਨਾਲ ਕੁਝ ਗੱਲਾਂ/ਜੂਲੀਓ ਰਿਬੇਰੋ Read More »

ਤੇਲੰਗਾਨਾ ਸਰਕਾਰ ਨੇ ਸ਼ੋਅ ਤੋਂ ਪਹਿਲਾਂ ਦਿਲਜੀਤ ਨੂੰ ਜਾਰੀ ਕੀਤਾ ਨੋਟਿਸ

ਹੈਦਰਾਬਾਦ, 15 ਨਵੰਬਰ – ਤੇਲੰਗਾਨਾ ਸਰਕਾਰ ਨੇ ਹੈਦਰਾਬਾਦ ਸ਼ੁੱਕਰਵਾਰ ਨੂੰ ਹੋ ਰਹੇ ‘ਦਿਲ-ਲੁਮਿਨਾਤੀ’ ਸਮਾਰੋਹ ਸਬੰਧੀ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਨੋਟਿਸ ਜਾਰੀ ਕਰਦਿਆਂ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ ਕੋਈ ਵੀ ਗੀਤ ਨਾ ਗਾਉਣ ਦੀ ਹਦਾਇਤ ਕੀਤੀ ਹੈ। ਦਿਲਜੀਤ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਕੰਸਰਟ ਦੌਰਾਨ ਬੱਚਿਆਂ ਨੂੰ ਸਟੇਜ ’ਤੇ ਨਾ ਲਿਆਉਣ।ਰੰਗਰੇਡੀ ਜ਼ਿਲ੍ਹੇ ਦੇ ਮਹਿਲਾ ਅਤੇ ਬੱਚਿਆਂ, ਅਪਾਹਜਾਂ ਅਤੇ ਸੀਨੀਅਰ ਨਾਗਰਿਕਾਂ ਦੇ ਕਲਿਆਣ ਵਿਭਾਗ ਦੇ ਜ਼ਿਲ੍ਹਾ ਭਲਾਈ ਅਫ਼ਸਰ ਨੇ 7 ਨਵੰਬਰ ਨੂੰ ਨੋਟਿਸ ਜਾਰੀ ਕੀਤਾ ਸੀ। ਇਹ ਨੋਟਿਸ ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਵੱਲੋਂ ਦੁਸਾਂਝ ਖ਼ਿਲਾਫ਼ ਸ਼ਿਕਾਇਤ ਤੋਂ ਬਾਅਦ ਜਾਰੀ ਕੀਤਾ ਗਿਆ। ਸ਼ਿਕਾਇਤਕਰਤਾ ਨੇ 26 ਅਤੇ 27 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਲਾਈਵ ਸ਼ੋਅ ‘ਦਿਲ-ਲੁਮਿਨਾਤੀ’ ਦੌਰਾਨ ਦਿਲਜੀਤ ਵੱਲੋਂ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਦੇ ਵੀਡੀਓ ਸਬੂਤ ਪੇਸ਼ ਕੀਤੇ ਹਨ। ਸਮਾਗਮ ਦੇ ਪ੍ਰਬੰਧਕਾਂ ਅਤੇ ਪ੍ਰਬੰਧਕਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਪੀਕ ਸਾਊਂਡ ਪ੍ਰੈਸ਼ਰ ਦਾ ਪੱਧਰ ਮਨਜ਼ੂਰਸ਼ੁਦਾ ਸੀਮਾ ਤੋਂ ਵੱਧ ਨਾ ਹੋਵੇ।

ਤੇਲੰਗਾਨਾ ਸਰਕਾਰ ਨੇ ਸ਼ੋਅ ਤੋਂ ਪਹਿਲਾਂ ਦਿਲਜੀਤ ਨੂੰ ਜਾਰੀ ਕੀਤਾ ਨੋਟਿਸ Read More »