ਫਲਸਤੀਨ ਅੰਬੈਸੀ ਵਿਖੇ ਹੋਈ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਫਲਸਤੀਨ, 15 ਨਵੰਬਰ – ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਫਲਸਤੀਨ ਅੰਬੈਸੀ ਵਿਖੇ ਹੋਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਦੂਤ ਨੂੰ ਮਿਲੇ ਅਤੇ ਉਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।  ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਅੱਜ ਫਲਸਤੀਨ ਨੂੰ ਜਿਸ ਤਰ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦਾ ਪੰਜਾਬ ਨੇ ਪਹਿਲਾਂ ਹੀ ਸਾਹਮਣਾ ਕੀਤਾ ਹੈ, ਅਸੀਂ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਨੇ ਕਿਹਾ ਕਿ  ਜੰਗ ਰੁਕਣੀ ਚਾਹੀਦੀ ਹੈ, ਗਾਜ਼ਾ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਇੱਕ ਕਾਲਾ ਇਤਿਹਾਸ ਹੈ, ਛੋਟੇ-ਛੋਟੇ ਬੱਚੇ ਮਾਰੇ ਜਾ ਰਹੇ ਹਨ, ਮਨੁੱਖੀ ਸੰਕਟ ਪੈਦਾ ਹੋ ਗਿਆ ਹੈ, ਅਸੀਂ ਇਸ ਨੂੰ ਇੱਕ ਕਾਲਾ ਅਧਿਆਏ ਮੰਨਦੇ ਹਾਂ, ਪੰਜਾਬ ਨੇ ਜੋ ਮਨੁੱਖਤਾ ਦਾ ਕਤਲੇਆਮ ਦੇਖਿਆ ਹੈ, ਪੰਜਾਬ ਦੀ ਸਿੱਖ ਕੌਮ ਅਤੇ ਇਥੇ ਵੀ ਸਾਡੇ ਲੋਕ ਹਨ।

ਉਨ੍ਹਾਂ ਲਈ ਭਾਵੇਂ ਪੰਜ ਲੱਖ ਰੁਪਏ ਦੀ ਇੱਕ ਛੋਟੀ ਜਿਹੀ ਮਦਦ ਦਿੱਤੀ ਹੈ।  ਪਰ ਸਾਨੂੰ, ਦੁਨੀਆਂ ਦੇ ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਅਸੀਂ ਇਹ ਮਦਦ ਮਾਰਵਾਨ ਮੁਨਸ਼ੀ ਨੂੰ ਦਿੱਤੀ ਹੈ। ਭਾਰਤ ਸਰਕਾਰ ਦੀ ਪਹਿਲਾਂ ਦੀ ਰਣਨੀਤੀ ਫਲਸਤੀਨ ਦੇ ਨਾਲ ਖੜ੍ਹਨ ਦੀ ਰਹੀ ਹੈ। ਅਸੀਂ UNO ਨੂੰ ਅਪੀਲ ਕਰਦੇ ਹਾਂ ਕਿ ਜੰਗ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ।

ਸਾਂਝਾ ਕਰੋ

ਪੜ੍ਹੋ