November 15, 2024

ਫਲਸਤੀਨ ਅੰਬੈਸੀ ਵਿਖੇ ਹੋਈ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਫਲਸਤੀਨ, 15 ਨਵੰਬਰ – ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਫਲਸਤੀਨ ਅੰਬੈਸੀ ਵਿਖੇ ਹੋਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਦੂਤ ਨੂੰ ਮਿਲੇ ਅਤੇ ਉਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।  ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਅੱਜ ਫਲਸਤੀਨ ਨੂੰ ਜਿਸ ਤਰ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦਾ ਪੰਜਾਬ ਨੇ ਪਹਿਲਾਂ ਹੀ ਸਾਹਮਣਾ ਕੀਤਾ ਹੈ, ਅਸੀਂ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਨੇ ਕਿਹਾ ਕਿ  ਜੰਗ ਰੁਕਣੀ ਚਾਹੀਦੀ ਹੈ, ਗਾਜ਼ਾ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਇੱਕ ਕਾਲਾ ਇਤਿਹਾਸ ਹੈ, ਛੋਟੇ-ਛੋਟੇ ਬੱਚੇ ਮਾਰੇ ਜਾ ਰਹੇ ਹਨ, ਮਨੁੱਖੀ ਸੰਕਟ ਪੈਦਾ ਹੋ ਗਿਆ ਹੈ, ਅਸੀਂ ਇਸ ਨੂੰ ਇੱਕ ਕਾਲਾ ਅਧਿਆਏ ਮੰਨਦੇ ਹਾਂ, ਪੰਜਾਬ ਨੇ ਜੋ ਮਨੁੱਖਤਾ ਦਾ ਕਤਲੇਆਮ ਦੇਖਿਆ ਹੈ, ਪੰਜਾਬ ਦੀ ਸਿੱਖ ਕੌਮ ਅਤੇ ਇਥੇ ਵੀ ਸਾਡੇ ਲੋਕ ਹਨ। ਉਨ੍ਹਾਂ ਲਈ ਭਾਵੇਂ ਪੰਜ ਲੱਖ ਰੁਪਏ ਦੀ ਇੱਕ ਛੋਟੀ ਜਿਹੀ ਮਦਦ ਦਿੱਤੀ ਹੈ।  ਪਰ ਸਾਨੂੰ, ਦੁਨੀਆਂ ਦੇ ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਅਸੀਂ ਇਹ ਮਦਦ ਮਾਰਵਾਨ ਮੁਨਸ਼ੀ ਨੂੰ ਦਿੱਤੀ ਹੈ। ਭਾਰਤ ਸਰਕਾਰ ਦੀ ਪਹਿਲਾਂ ਦੀ ਰਣਨੀਤੀ ਫਲਸਤੀਨ ਦੇ ਨਾਲ ਖੜ੍ਹਨ ਦੀ ਰਹੀ ਹੈ। ਅਸੀਂ UNO ਨੂੰ ਅਪੀਲ ਕਰਦੇ ਹਾਂ ਕਿ ਜੰਗ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ।

ਫਲਸਤੀਨ ਅੰਬੈਸੀ ਵਿਖੇ ਹੋਈ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ Read More »

ਪਰਵਾਸੀਆਂ ਵੱਲੋਂ ਪੰਜਾਬੀ ਨਾਬਾਲਗ ਦਾ ਕਤਲ

ਮੁਹਾਲੀ, 14 ਨਵੰਬਰ – ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਵਿੱਚ ਪਰਵਾਸੀਆਂ ਨੇ ਇੱਕ ਪੰਜਾਬੀ ਨਾਬਾਲਗ ਦਾ ਕਤਲ ਕਰ ਦਿੱਤਾ ਅਤੇ ਦੂਜੇ ਨੂੰ ਜ਼ਖ਼ਮੀ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਮਨਪ੍ਰੀਤ ਸਿੰਘ (17) ਤੇ ਜ਼ਖਮੀ ਦੀ ਦਿਲਪ੍ਰੀਤ ਸਿੰਘ (16) ਵਜੋਂ ਹੋਈ ਹੈ। ਉਧਰ, ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਦੇਰ ਸ਼ਾਮ ਦਾਅਵਾ ਕੀਤਾ ਕਿ ਦਿਲਪ੍ਰੀਤ ਦੀ ਮੌਤ ਨਹੀਂ ਹੋਈ ਤੇ ਉਸ ਦੀ ਹਾਲਤ ਨਾਜ਼ੁਕ ਹੈ ਤੇ ਉਹ ਵੈਂਟੀਲੇਟਰ ’ਤੇ ਹੈ। ਉਸ ਦਾ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਇਲਾਜ ਚੱਲ ਰਿਹਾ ਹੈ। ਦੋਵੇਂ ਪਿੰਡ ਕੁੰਭੜਾ ਦੇ ਵਾਸੀ ਹਨ। ਹਮਲਾਵਰ ਵੀ ਕੁੰਭੜਾ ਵਿੱਚ ਹੀ ਪੀਜੀ ਵਿੱਚ ਰਹਿੰਦੇ ਸਨ, ਜੋ ਮਗਰੋਂ ਫ਼ਰਾਰ ਹੋ ਗਏ। ਮ੍ਰਿਤਕ ਨੌਜਵਾਨ ਦਮਨਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਲੰਘੀ ਰਾਤ ਹੀ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ ਪਰ ਅੱਜ ਸਵੇਰੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦਮਨਪ੍ਰੀਤ ਦੀ ਲਾਸ਼ ਏਅਰਪੋਰਟ ਰੋਡ ’ਤੇ ਰੱਖ ਕੇ ਚੱਕਾ ਜਾਮ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਹਮਲਾਵਰ ਫੜੇ ਨਹੀਂ ਜਾਂਦੇ, ਉਦੋਂ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਸਿੰਘ ਨਾਲ ਬੈਠਾ ਸੀ। ਇਸ ਦੌਰਾਨ ਪਰਵਾਸੀ ਨੌਜਵਾਨ ਆਕਾਸ਼ ਦਾ ਮੋਟਰਸਾਈਕਲ ਦਮਨਪ੍ਰੀਤ ਅਤੇ ਦਿਲਪ੍ਰੀਤ ਨਾਲ ਟਕਰਾ ਗਿਆ ਅਤੇ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਤਕਰਾਰ ਮਗਰੋਂ ਮੋਟਰਸਾਈਕਲ ਚਾਲਕ ਉੱਥੋਂ ਚਲਾ ਗਿਆ ਪਰ ਫੇਰ ਸਾਥੀਆਂ ਨਾਲ ਉੱਥੇ ਆ ਗਿਆ ਅਤੇ ਦੋਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਿੰਡ ਵਾਸੀ ਦੋਵਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਦਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਦਿਲਪ੍ਰੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਪੀਜੀ ਮਾਲਕ ਪ੍ਰਵੀਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਖਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।

ਪਰਵਾਸੀਆਂ ਵੱਲੋਂ ਪੰਜਾਬੀ ਨਾਬਾਲਗ ਦਾ ਕਤਲ Read More »

ਸਲਮਾਨ ਰਸ਼ਦੀ ਦੇ ਹਵਾਲੇ ਨਾਲ ਕੁਝ ਗੱਲਾਂ/ਜੂਲੀਓ ਰਿਬੇਰੋ

ਜਦੋਂ ਸਲਮਾਨ ਰਸ਼ਦੀ ਦਾ ਪਹਿਲਾ ਨਾਵਲ ‘ਮਿਡਨਾਈਟ’ਸ ਚਿਲਡਰਨ’ ਛਪ ਕੇ ਆਇਆ ਤਾਂ ਮੈਂ ਇਹ ਖਰੀਦ ਲਿਆ। ਮੈਨੂੰ ਇਹ ਪੜ੍ਹਨਯੋਗ ਨਾ ਲੱਗਿਆ! ਉਸ ਤੋਂ ਬਾਅਦ ਰਸ਼ਦੀ ਨੇ 21 ਨਾਵਲ ਲਿਖੇ ਪਰ ਮੈਨੂੰ ਉਸ ਦੀ ਲਿਖਣ ਸ਼ੈਲੀ ਪਸੰਦ ਨਾ ਹੋਣ ਕਰ ਕੇ ਮੈਂ ਉਸ ਦੀਆਂ ਲਿਖਤਾਂ ਵੱਲ ਕੋਈ ਧਿਆਨ ਨਾ ਦਿੱਤਾ ਤੇ ਕੋਈ ਨਾਵਲ ਨਾ ਖਰੀਦਿਆ। ਗੋਆ ਵਿੱਚ ਦੀਵਾਲੀ ਦੀਆਂ ਤਿਆਰੀਆਂ ਹੋ ਰਹੀਆਂ ਸਨ। 31 ਅਕਤੂਬਰ ਨੂੰ ਮੇਰੀ ਪਤਨੀ ਮੈਲਬਾ ਦੀ ਦੂਜੀ ਬਰਸੀ ਸੀ। ਦੁਪਹਿਰ ਦੇ ਖਾਣੇ ’ਤੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ। ਇਹ ਕੋਈ ਤੋਹਫ਼ੇ ਦੇਣ ਵਾਲਾ ਮੌਕਾ ਤਾਂ ਨਹੀਂ ਸੀ ਪਰ ਮੇਰੀ ਪਤਨੀ ਦੀ ਭਤੀਜੀ ਸਲਮਾਨ ਰਸ਼ਦੀ ਦੀ ਨਵੀਂ ਛਪੀ ਕਿਤਾਬ ‘ਨਾਈਫ’ (ਚਾਕੂ) ਲਿਆਈ ਜਿਸ ਵਿੱਚ ਦੋ ਸਾਲ ਪਹਿਲਾਂ ਨਿਊਯਾਰਕ ਵਿੱਚ ਲੇਖਕ ਉੱਪਰ ਹੋਏ ਕਾਤਲਾਨਾ ਹਮਲੇ ਦਾ ਬਿਓਰਾ ਦਿੱਤਾ ਗਿਆ ਹੈ। ਕਿਤਾਬ ਦੇ ਵਿਸ਼ੇ ਤੋਂ ਮੇਰੀ ਜਗਿਆਸਾ ਜਾਗ ਪਈ। ਮੇਰੀ ਆਪਣੀ ਜ਼ਿੰਦਗੀ ’ਤੇ ਦੋ ਵਾਰ ਹਮਲੇ ਹੋਏ ਸਨ; ਪਹਿਲਾ ਅਕਤੂਬਰ 1986 ਵਿੱਚ ਜਲੰਧਰ ਅਤੇ ਦੂਜਾ ਅਗਸਤ 1991 ਵਿੱਚ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਵਿੱਚ। ਰਸ਼ਦੀ ਨੇ ਆਪਣਾ ਅਨੁਭਵ ਬਿਆਨ ਕਰਦਿਆਂ ਲਿਖਿਆ ਕਿ ਜਦੋਂ ਹਮਲਾਵਰ ਚਾਕੂ ਹੱਥ ਵਿੱਚ ਫੜ ਕੇ ਵਧ ਰਿਹਾ ਸੀ ਤਾਂ ਮੰਚ ’ਤੇ ਕਿਵੇਂ ਉਹ ਸੁੰਨ ਹੋ ਕੇ ਖੜ੍ਹਾ ਰਹਿ ਗਿਆ ਸੀ। ਮੇਰਾ ਖਿਆਲ ਹੈ ਕਿ ਪੀੜਤਾਂ ਦੀ ਪ੍ਰਤੀਕਿਰਿਆ ਵਿੱਚ ਉਨ੍ਹਾਂ ਦੇ ਕਿੱਤੇ ਅਤੇ ਮਾਨਸਿਕ ਬਣਤਰ ਕਰ ਕੇ ਫ਼ਰਕ ਹੋ ਸਕਦਾ ਹੈ; ਨਾਲ ਹੀ ਹਮਲਾਵਰ ਜਾਂ ਹਮਲਾਵਰਾਂ ਦੀ ਪ੍ਰੇਰਨਾ ਕਰ ਕੇ ਵੀ। ਮੇਰੇ ਕੇਸ ਵਿੱਚ ਉਸ ਤਰ੍ਹਾਂ ਦੇ ਖੇਤਰਾਂ ਜਿੱਥੇ ਜਜ਼ਬਾਤੀ ਅਤਿਵਾਦੀ ਵਿਚਰਦੇ ਸਨ, ਉੱਥੇ ਪੇਸ਼ੇਵਰ ਔਕੜਾਂ ਦੇ ਰੂਪ ਵਿੱਚ ਸੰਭਾਵੀ ਘਾਤਕ ਹਮਲਿਆਂ ਦਾ ਡਰ ਰਹਿੰਦਾ ਸੀ। ਮੈਨੂੰ ਯਾਦ ਹੈ, ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਮੈਨੂੰ ਐੱਸਪੀਜੀ ਜਾਂ ਐੱਨਐੱਸਜੀ ਦਾ ਦਸਤਾ ਮੇਰੀ ਨਿੱਜੀ ਸੁਰੱਖਿਆ ਲਈ ਪੰਜਾਬ ਲਿਜਾਣ ਦਾ ਸੁਝਾਅ ਦਿੱਤਾ ਸੀ। ਮੈਂ ਨਿਮਰਤਾ ਸਹਿਤ ਇਹ ਪੇਸ਼ਕਸ਼ ਠੁਕਰਾ ਦਿੱਤੀ। ਮੈਨੂੰ ਪੰਜਾਬ ਪੁਲੀਸ ਦਾ ਹੌਸਲਾ ਉੱਚਾ ਚੁੱਕਣ ਲਈ ਭੇਜਿਆ ਜਾ ਰਿਹਾ ਸੀ। ਮੇਰੇ ਲਈ ਜ਼ਰੂਰੀ ਸੀ ਕਿ ਮੈਂ ਪੰਜਾਬ ਪੁਲੀਸ ਦੀ ਵਫ਼ਾਦਾਰੀ ਹਾਸਿਲ ਕਰ ਸਕਾਂ ਤਾਂ ਕਿ ਖਾਲਿਸਤਾਨੀ ਅਤਿਵਾਦੀਆਂ ਖ਼ਿਲਾਫ਼ ਲੜਾਈ ਵਿੱਚ ਉਸ ਦੀ ਅਗਵਾਈ ਕਰ ਸਕਾਂ। ਜੇ ਮੈਂ ‘ਬਲੈਕ ਕੈਟਸ’ ਲੈ ਕੇ ਚੰਡੀਗੜ੍ਹ ਪਹੁੰਚਦਾ ਤਾਂ ਜਿਨ੍ਹਾਂ ਨੂੰ ਮੈਂ ਕਮਾਂਡ ਦੇਣ ਲਈ ਭੇਜਿਆ ਗਿਆ ਸੀ, ਉਨ੍ਹਾਂ ਨੂੰ ਸੰਦੇਸ਼ ਜਾਣਾ ਸੀ ਕਿ ਮੈਂ ਉਨ੍ਹਾਂ ’ਤੇ ਭਰੋਸਾ ਨਹੀਂ ਕਰਦਾ! ਇਸ ਨਾਲ ਮੇਰਾ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਠੁੱਸ ਹੋ ਜਾਣਾ ਸੀ। ਪੰਜਾਬ ਵਿੱਚ ਚਾਰਜ ਸੰਭਾਲਣ ਤੋਂ ਬਾਅਦ ਅਗਲੀ ਸਵੇਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਫੋਨ ਆਇਆ ਜਿਸ ਵਿੱਚ ਉਨ੍ਹਾਂ ਮੈਨੂੰ ਆਪਣੇ ਕੰਮ ਵਿੱਚ ਛੁਪੇ ਖ਼ਤਰਿਆਂ ਬਾਰੇ ਆਗਾਹ ਕੀਤਾ। ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਕੋਈ ਸਿਪਾਹੀ ਕਿਸੇ ਕੰਮ ਨੂੰ ਹੱਥ ਲੈਣ ਤੋਂ ਸਿਰਫ਼ ਇਸ ਕਰ ਕੇ ਇਨਕਾਰ ਨਹੀਂ ਕਰ ਸਕਦਾ ਕਿ ਉਸ ਵਿੱਚ ਖ਼ਤਰਾ ਹੋ ਸਕਦਾ ਹੈ। ਸਲਮਾਨ ਰਸ਼ਦੀ ਦੇ ਨਾਵਲ ‘ਸੈਟੇਨਿਕ ਵਰਸਿਜ਼’ (ਸ਼ੈਤਾਨੀ ਆਇਤਾਂ) ਪ੍ਰਕਾਸ਼ਿਤ ਹੋਣ ਤੋਂ ਬਾਅਦ ਉਸ ਨੂੰ ਮਾਰਨ ਬਾਰੇ ਆਇਤੁੱਲ੍ਹਾ ਖਮੀਨੀ ਦੇ ਫ਼ਤਵੇ ਨੂੰ ਪੂਰਾ ਕਰਨ ਆਇਆ ਲਿਬਨਾਨੀ-ਅਮਰੀਕੀ ਨੌਜਵਾਨ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਸੀ ਕਿ ਉਸ ਦਾ ਪਿਤਾ ਉਸ ਅਤੇ ਉਸ ਦੀ ਭੈਣ ਤੇ ਮਾਂ ਨੂੰ ਅਮਰੀਕਾ ਵਿੱਚ ਛੱਡ ਕੇ ਲਿਬਨਾਨ ਪਰਤ ਗਿਆ ਸੀ। ਉਹ ਨੌਜਵਾਨ ਲਿਬਨਾਨ ਵਿੱਚ ਆਪਣੇ ਪਿਤਾ ਦੇ ਜ਼ੱਦੀ ਪਿੰਡ ਗਿਆ ਸੀ ਜਿੱਥੇ ਉਸ ਦੇ ਪਿਤਾ ਦੇ ਦੋਸਤਾਂ ਨੇ ਦੱਸਿਆ ਸੀ ਕਿ ਰਸ਼ਦੀ ਉਨ੍ਹਾਂ ਦੇ ਵੱਡੇ ਵਡੇਰਿਆਂ ਦੇ ਧਰਮ ਦਾ ਗੱਦਾਰ ਹੈ। ਆਪਣੇ ਪਿਤਾ ਅਤੇ ਉਸ ਦੇ ਦੋਸਤਾਂ ਨਾਲ ਇਸ ਮਿਲਣੀ ਕਰ ਕੇ ਹੀ ਉਸ ਨੌਜਵਾਨ ਨੇ ਖਮੀਨੀ ਦੇ ਫ਼ਤਵੇ ’ਤੇ ਫੁੱਲ ਚੜ੍ਹਾਉਣ ਦਾ ਤਹੱਈਆ ਕਰ ਲਿਆ ਸੀ। ਉਸ ਘਾਤਕ ਹਮਲੇ ਵਿੱਚ ਰਸ਼ਦੀ ਦੀ ਇੱਕ ਅੱਖ ਚਲੀ ਗਈ ਸੀ। ਉਹ ਨੌਜਵਾਨ ਕੋਈ ਪੇਸ਼ੇਵਰ ਹਮਲਾਵਰ ਨਹੀਂ ਸੀ ਪਰ ਉਸ ਨੇ ਜਨੂਨ ’ਚ ਆ ਕੇ ਰਸ਼ਦੀ ’ਤੇ ਚਾਕੂ ਨਾਲ ਦਰਜਨ ਤੋਂ ਵੱਧ ਹਮਲੇ ਕੀਤੇ ਸਨ। ਸਲਮਾਨ ਇਸ ਗੱਲੋਂ ਖੁਸ਼ਕਿਸਮਤ ਰਿਹਾ ਕਿ ਉਸ ਨੂੰ ਜ਼ਿੰਦਗੀ ਦਾ ‘ਦੂਜਾ ਮੌਕਾ’ ਮਿਲ ਸਕਿਆ। ਉਸ ਦੇ ਇਲਾਜ ਵਿੱਚ ਇਸ ਤੱਥ ਦਾ ਕਾਫ਼ੀ ਯੋਗਦਾਨ ਰਿਹਾ ਕਿ ਹਮਲੇ ਤੋਂ ਕੁਝ ਦੇਰ ਪਹਿਲਾਂ ਉਸ ਦਾ ਇੱਕ ਅਫਰੀਕੀ-ਅਮਰੀਕੀ ਔਰਤ ਅਲਾਇਜ਼ਾ ਨਾਲ ਰੁਮਾਂਸ ਚੱਲ ਰਿਹਾ ਸੀ ਜਿਸ ਨਾਲ ਉਸ ਨੇ ਵਿਆਹ ਕਰਵਾਇਆ। ਸਲਮਾਨ ਰਸ਼ਦੀ ਨੇ ਆਪਣੀ ਕਿਤਾਬ ਵਿੱਚ ਬਹੁਤ ਵਾਰ ‘ਲਵ’ (ਪਿਆਰ) ਸ਼ਬਦ ਦੀ ਵਰਤੋਂ ਕੀਤੀ ਹੈ। ਮੇਰੀ ਆਪਣੀ ਜ਼ਿੰਦਗੀ ’ਤੇ ਹੋਏ ਦੋਵੇਂ ਹਮਲਿਆਂ ਵੇਲੇ ਮੇਰੀ ਪਤਨੀ ਮੌਜੂਦ ਸੀ ਜੋ 62 ਸਾਲਾਂ ਦੇ ਸਾਥ ਤੋਂ ਬਾਅਦ ਮੈਥੋਂ ਵਿਛੜ ਗਈ ਹੈ। ਮੇਰੇ ’ਤੇ ਪਹਿਲਾ ਹਮਲਾ ਜਲੰਧਰ ’ਚ ਪੰਜਾਬ ਪੁਲੀਸ ਦੇ ਹਥਿਆਰਬੰਦ ਰਿਜ਼ਰਵ ਹੈੱਡਕੁਆਰਟਜ਼ ਵਿੱਚ ਹੋਇਆ। ਮੈਨੂੰ ਪਤਾ ਸੀ ਕਿ ਖਾਲਿਸਤਾਨੀਆਂ ਨੇ ਮੈਨੂੰ ਨਿਸ਼ਾਨਾ ਬਣਾਉਣ ਲਈ ਅੱਧੀ ਦਰਜਨ ਤੋਂ ਵੱਧ ਸਿਖਲਾਈਯਾਫ਼ਤਾ ਹਮਲਾਵਰ ਤਿਆਰ ਕੀਤੇ ਹੋਏ ਹਨ ਪਰ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਮੇਰੇ ਤੱਕ ਪਹੁੰਚਣ ਲਈ ਦੋ ਜ਼ਬਰਦਸਤ ਬੈਰੀਅਰਾਂ ਪਾਰ ਕਰ ਕੇ ਆ ਜਾਣਗੇ। ਪਹਿਲਾ ਬੈਰੀਅਰ ਹੈੱਡਕੁਆਰਟਰ ਦੇ ਦੁਆਰ ’ਤੇ ਕੁਆਰਟਰ ਗਾਰਡ ਦਾ ਸੀ। ਅਤਿਵਾਦੀ ਹਮਲਿਆਂ ਵਿੱਚ ਤੇਜ਼ੀ ਆਉਣ ਤੋਂ ਬਾਅਦ ਉਹ ਗੇਟ ਹਮੇਸ਼ਾ ਬੰਦ ਰੱਖੇ ਜਾਂਦੇ ਸਨ। ਉੱਥੇ ਤਾਇਨਾਤ ਸੰਤਰੀ ਆਉਣ ਵਾਲੇ ਦੀ ਸ਼ਨਾਖ਼ਤ ਕਰ ਕੇ ਹੀ ਗੇਟ ਖੋਲ੍ਹਦਾ ਸੀ। ਉਸ ਦਿਨ ਜਿਹੜੀ ਯੂਨਿਟ ਐਂਟਰੀ ਪਾਉਣਾ ਚਾਹੁੰਦੀ ਸੀ, ਉਹ ਪੁਲੀਸ ਦੀ ਵਰਦੀ ਵਿੱਚ ਆਈ ਸੀ ਅਤੇ ਪੁਲੀਸ ਦੀ ਜੀਪ ਚਲਾਉਣ ਵਾਲੇ ਵਰਦੀਧਾਰੀ ਡਰਾਈਵਰ ਨਾਲ ‘ਇੰਸਪੈਕਟਰ’ ਬੈਠਾ ਹੋਇਆ ਸੀ। ਅਸਲ ’ਚ ਉਹ ਪੁਲੀਸ ਦੀਆਂ ਵਰਦੀਆਂ ’ਚ ਆਏ ਅਤਿਵਾਦੀ ਸਨ। ਡਰਾਈਵਰ ਤੇ ‘ਇੰਸਪੈਕਟਰ’ ਤੋਂ ਇਲਾਵਾ ਜੀਪ ’ਚ ਪਿਛਲੇ ਪਾਸੇ ਪੁਲੀਸ ਦੀਆਂ ਵਰਦੀਆਂ ’ਚ ਚਾਰ ਹੋਰ ਬੰਦੇ ਵੀ ਬੈਠੇ ਸਨ। ਅੰਦਰ ਵੜਨ ’ਚ ਕਾਮਯਾਬ ਹੋਣ ਤੋਂ ਬਾਅਦ ਜੀਪ ਕੁਝ ਦੂਰੀ ’ਤੇ ਸਥਿਤ ਆਫੀਸਰਜ਼ ਮੈੱਸ ਵੱਲ ਵਧੀ। ਇਸ ਦੇ ਦੁਆਲੇ ਕੰਧਾਂ ਸਨ ਜਿੱਥੇ ਹਥਿਆਰਬੰਦ ਗਾਰਡ ਗਸ਼ਤ ਕਰ ਰਹੇ ਸਨ। ਦਹਿਸ਼ਤਗਰਦਾਂ ਨੇ ਕੰਧਾਂ ਦੀ ਰਾਖੀ ਕਰ ਰਹੇ ਪੰਜਾਬ ਪੁਲੀਸ ਮੁਲਾਜ਼ਮਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਉੱਪਰ ਚੜ੍ਹ ਗਏ ਅਤੇ ਅੰਦਰ ਅਹਾਤੇ ’ਚ ਮੇਰੇ ਤੇ ਮੇਰੀ ਪਤਨੀ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਗੋਲੀ ਦੀ ਪਹਿਲੀ ਆਵਾਜ਼ ਸੁਣਦਿਆਂ ਹੀ ਮੈਂ ਖ਼ੁਦ ਨੂੰ ਜ਼ਮੀਨ ’ਤੇ ਲੰਮਾ ਪਾ ਲਿਆ ਅਤੇ ਚੀਕ ਕੇ ਪਤਨੀ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ ਪਰ ਮੈਨੂੰ ਜ਼ਮੀਨ ’ਤੇ ਪਿਆ ਦੇਖ ਉਹ ਫ਼ਿਕਰ ’ਚ ਮੇਰੇ ਵੱਲ ਦੌੜੀ ਤੇ ਉਸ ਦੀ ਇੱਕ ਲੱਤ ਵਿੱਚ ਗੋਲੀ ਵੱਜ ਗਈ। ਕੰਪਾਊਂਡ ਅੰਦਰ ਮਕਾਨਾਂ ’ਚ ਰਹਿ ਰਹੇ ਅਧਿਕਾਰੀ ਮੌਕੇ ’ਤੇ ਦੌੜੇ ਆਏ। ਮੇਰੇ ਇੱਕ ਸੀਨੀਅਰ ਅਧਿਕਾਰੀ ਦੇ ਡਾਕਟਰ ਪੁੱਤ ਨੇ ਮੇਰੀ ਪਤਨੀ ਦੇ ਜ਼ਖ਼ਮ ਦਾ ਇਲਾਜ ਕੀਤਾ। ਮੈਂ ਤੇ ਕੁਝ ਹੋਰ ਅਧਿਕਾਰੀਆਂ ਨੇ ਪੈਦਲ ਹੀ ਕੰਪਲੈਕਸ ਦੇ ਬਾਹਰੀ ਹਿੱਸੇ ਤੱਕ ਦਹਿਸ਼ਤਗਰਦਾਂ ਦੀ ਜੀਪ ਦੀ ਪੈੜ ਨੱਪੀ। ਜਿਹੜਾ ਪਹਿਲਾ ਖਿਆਲ ਮੇਰੇ ਤੇ ਮੇਰੇ ਅਧਿਕਾਰੀਆਂ ਦੇ ਜ਼ਿਹਨ ’ਚ ਆਇਆ, ਉਹ ਸੀ ਹਮਲਾਵਰਾਂ ਦਾ ਪਿੱਛਾ ਕਰਨਾ। ਬਾਅਦ ’ਚ ਸਾਨੂੰ ਮੈੱਸ ਦੀਆਂ ਕੰਧਾਂ ਦੇ ਬਾਹਰ ਐੱਸਐੱਲਆਰ ਤੇ ਏਕੇ 56 ਰਾਈਫਲਾਂ ਦੇ 49 ਚੱਲੇ ਹੋਏ ਕਾਰਤੂਸ ਮਿਲੇ। ਮੈੱਸ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਸਨ। ਹੈੱਡਕੁਆਰਟਰ ਦੇ ਅਹਾਤੇ ’ਚ ਗਾਰਡ ਡਿਊਟੀ ’ਤੇ ਤਾਇਨਾਤ ਪੰਜਾਬ ਪੁਲੀਸ ਦੇ ਦੋ ਅਤੇ ਸੀਆਰਪੀਐੱਫ ਦੇ ਇੱਕ ਜਵਾਨ ਦੀ ਜਾਨ ਚਲੀ

ਸਲਮਾਨ ਰਸ਼ਦੀ ਦੇ ਹਵਾਲੇ ਨਾਲ ਕੁਝ ਗੱਲਾਂ/ਜੂਲੀਓ ਰਿਬੇਰੋ Read More »

ਤੇਲੰਗਾਨਾ ਸਰਕਾਰ ਨੇ ਸ਼ੋਅ ਤੋਂ ਪਹਿਲਾਂ ਦਿਲਜੀਤ ਨੂੰ ਜਾਰੀ ਕੀਤਾ ਨੋਟਿਸ

ਹੈਦਰਾਬਾਦ, 15 ਨਵੰਬਰ – ਤੇਲੰਗਾਨਾ ਸਰਕਾਰ ਨੇ ਹੈਦਰਾਬਾਦ ਸ਼ੁੱਕਰਵਾਰ ਨੂੰ ਹੋ ਰਹੇ ‘ਦਿਲ-ਲੁਮਿਨਾਤੀ’ ਸਮਾਰੋਹ ਸਬੰਧੀ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਨੋਟਿਸ ਜਾਰੀ ਕਰਦਿਆਂ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ ਕੋਈ ਵੀ ਗੀਤ ਨਾ ਗਾਉਣ ਦੀ ਹਦਾਇਤ ਕੀਤੀ ਹੈ। ਦਿਲਜੀਤ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਕੰਸਰਟ ਦੌਰਾਨ ਬੱਚਿਆਂ ਨੂੰ ਸਟੇਜ ’ਤੇ ਨਾ ਲਿਆਉਣ।ਰੰਗਰੇਡੀ ਜ਼ਿਲ੍ਹੇ ਦੇ ਮਹਿਲਾ ਅਤੇ ਬੱਚਿਆਂ, ਅਪਾਹਜਾਂ ਅਤੇ ਸੀਨੀਅਰ ਨਾਗਰਿਕਾਂ ਦੇ ਕਲਿਆਣ ਵਿਭਾਗ ਦੇ ਜ਼ਿਲ੍ਹਾ ਭਲਾਈ ਅਫ਼ਸਰ ਨੇ 7 ਨਵੰਬਰ ਨੂੰ ਨੋਟਿਸ ਜਾਰੀ ਕੀਤਾ ਸੀ। ਇਹ ਨੋਟਿਸ ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਵੱਲੋਂ ਦੁਸਾਂਝ ਖ਼ਿਲਾਫ਼ ਸ਼ਿਕਾਇਤ ਤੋਂ ਬਾਅਦ ਜਾਰੀ ਕੀਤਾ ਗਿਆ। ਸ਼ਿਕਾਇਤਕਰਤਾ ਨੇ 26 ਅਤੇ 27 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਲਾਈਵ ਸ਼ੋਅ ‘ਦਿਲ-ਲੁਮਿਨਾਤੀ’ ਦੌਰਾਨ ਦਿਲਜੀਤ ਵੱਲੋਂ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਦੇ ਵੀਡੀਓ ਸਬੂਤ ਪੇਸ਼ ਕੀਤੇ ਹਨ। ਸਮਾਗਮ ਦੇ ਪ੍ਰਬੰਧਕਾਂ ਅਤੇ ਪ੍ਰਬੰਧਕਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਪੀਕ ਸਾਊਂਡ ਪ੍ਰੈਸ਼ਰ ਦਾ ਪੱਧਰ ਮਨਜ਼ੂਰਸ਼ੁਦਾ ਸੀਮਾ ਤੋਂ ਵੱਧ ਨਾ ਹੋਵੇ।

ਤੇਲੰਗਾਨਾ ਸਰਕਾਰ ਨੇ ਸ਼ੋਅ ਤੋਂ ਪਹਿਲਾਂ ਦਿਲਜੀਤ ਨੂੰ ਜਾਰੀ ਕੀਤਾ ਨੋਟਿਸ Read More »

ਚੰਡੀਗੜ੍ਹ ਵਾਸੀਆਂ ਨੂੰ ਮਹਿੰਗਾਈ ਦਾ ਝਟਕਾ, ਬਿਜਲੀ ਦੇ ਵਧੇ ਮੁੱਲ

ਚੰਡੀਗੜ੍ਹ, 15 ਨਵੰਬਰ – ਚੰਡੀਗੜ੍ਹ ਵਾਸੀਆਂ ਨੂੰ ਮਹਿੰਗਾਈ ਦਾ ਝਟਲਾ ਲੱਗਿਆ ਹੈ। ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਸੰਯੁਕਤ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ.ਈ.ਆਰ.ਸੀ.) ਨੇ ਚੰਡੀਗੜ੍ਹ ‘ਚ ਬਿਜਲੀ ਦਰਾਂ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤੀ ਸਾਲ 2024-25 ਲਈ 01.08.2024 ਤੋਂ 9.4% ਦੇ ਟੈਰਿਫ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਕਾਰਨ ਚੰਡੀਗੜ੍ਹ ਵਿੱਚ ਬਿਜਲੀ ਹੁਣ ਮਹਿੰਗੀ ਹੋ ਗਈ ਹੈ। ਬਿਜਲੀ ਐਕਟ (2003) ਦੇ ਹੁਕਮਾਂ ਦੇ ਅਨੁਸਾਰ, ਜੇਈਆਰਸੀ ਨੇ ਬਿਜਲੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਬਿਜਲੀ ਦੀ ਖਰੀਦ ਦੀ ਲਾਗਤ, ਮਾਲੀਆ ਉਤਪਾਦਨ ਅਤੇ ਹੋਰ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦਾ ਉਦੇਸ਼ ਬਿਜਲੀ ਦੀ ਸਥਿਰਤਾ ਨੂੰ ਬਣਾਈ ਰੱਖਣਾ ਅਤੇ ਬਿਜਲੀ ਦੀ ਖਰੀਦ ਲਾਗਤ ਨੂੰ ਸੰਤੁਲਿਤ ਕਰਨਾ ਹੈ। ਜੇਈਆਰਸੀ ਵੱਲੋਂ ਇਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਾਇਰ ਟੈਰਿਫ ਪਟੀਸ਼ਨ ਦੇ ਜਵਾਬ ਵਿੱਚ ਲਿਆ ਗਿਆ ਹੈ। ਪ੍ਰਸ਼ਾਸਨ ਨੇ 19.44% ਵਾਧੇ ਦੀ ਤਜਵੀਜ਼ ਰੱਖੀ ਸੀ, ਪਰ ਕਮਿਸ਼ਨ ਨੇ ਸਿਰਫ 9.4% ਵਾਧੇ ਨੂੰ ਮਨਜ਼ੂਰੀ ਦਿੱਤੀ।     ਯੂਨਿਟ                 ਪੁਰਾਣਾ ਰੇਟ        ਨਵਾਂ ਰੇਟ 0-150 ਯੂਨਿਟ            ਰੁ2.75             ਬਦਲਾਅ ਨਹੀਂ 151-400                  ਰੁ4.25             ਰੁ4.80 401+                        ਰੁ4.65            ਰੁ5.40

ਚੰਡੀਗੜ੍ਹ ਵਾਸੀਆਂ ਨੂੰ ਮਹਿੰਗਾਈ ਦਾ ਝਟਕਾ, ਬਿਜਲੀ ਦੇ ਵਧੇ ਮੁੱਲ Read More »

ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਸਾਬਕਾ ਵਿਧਾਇਕ ਹੋਇਆ ਆਪ ‘ਚ ਸ਼ਾਮਲ

ਨਵੀਂ ਦਿੱਲੀ, 15 ਨਵੰਬਰ – ਅੱਜ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸਾਬਕਾ ਵਿਧਾਇਕ ਧੀਂਗਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦਿੱਤੀ।

ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਸਾਬਕਾ ਵਿਧਾਇਕ ਹੋਇਆ ਆਪ ‘ਚ ਸ਼ਾਮਲ Read More »

ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਬਣੇ ਮੈਨੀਟੋਬਾ ਦੇ ਕੈਬਨਿਟ ਮੰਤਰੀ

ਵਿੰਨੀਪੈਗ, 15 ਨਵੰਬਰ – ਪੰਜਾਬੀ ਭਾਈਚਾਰੇ ਵਿਚ ਇਹ ਖਬਰ ਮਾਣ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਨੂੰ ਮੈਨੀਟੋਬਾ ਸੂਬਾ ਸਰਕਾਰ ਵਲੋਂ ਮੰਤਰੀ ਬਣਾਇਆ ਗਿਆ ਹੈ। ਇਹ ਮੈਨੀਟੋਬਾ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬੀ ਮੂਲ ਦੇ ਵਿਧਾਇਕ ਨੂੰ ਮੰਤਰੀ ਬਣਾਇਆ ਗਿਆ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੈਨਿਊ ਨੇ ਆਪਣੇ ਮੰਤਰੀ ਮੰਡਲ ਵਿਚ ਮਾਮੂਲੀ ਫੇਰਬਦਲ ਕਰਦਿਆਂ 3 ਨਵੇਂ ਮੰਤਰੀਆਂ ਨੂੰ ਕੈਬਨਿਟ ਵਿਚ ਲਿਆ ਹੈ। ਇਨ੍ਹਾਂ ਵਿਚ ਮੈਪਲਜ਼ ਤੋਂ ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ, ਰਿਵਰ ਹਾਈਟਸ ਤੋਂ ਵਿਧਾਇਕ ਮਾਈਕ ਮੋਰੋਜ ਨੂੰ ਅਤੇ ਐਸੀਨੀਬੋਈ ਤੋਂ ਵਿਧਾਇਕ ਨੇਲੀ ਕੈਨੇਡੀ ਨੂੰ ਮੰਤਰੀ ਬਣਾਇਆ ਗਿਆ ਹੈ। ਪ੍ਰੀਮੀਅਰ ਵੈਬ ਕੈਨਿਊ ਨੇ ਆਪਣੀ ਸਰਕਾਰ ਦੇ ਸਹੁੰ ਚੁੱਕਣ ਦੇ ਇਕ ਸਾਲ ਬਾਅਦ ਹੀ ਆਪਣੀ ਕੈਬਨਿਟ ਵਿਚ ਫੇਰਬਦਲ ਕਰਦਿਆਂ ਕੁਝ ਜ਼ਿੰਮੇਵਾਰੀਆਂ ਨੂੰ ਵੰਡਦਿਆਂ ਕੁਝ ਨਵੇਂ ਵਿਭਾਗ ਬਣਾਏ ਹਨ ਤੇ ਕੁਝ ਮੰਤਰੀਆਂ ਦੇ ਵਿਭਾਗ ਤਬਦੀਲ ਕੀਤੇ ਹਨ। ਪ੍ਰੀਮੀਅਰ ਕੋਲ ਹੁਣ ਆਪਣੀ ਕੈਬਨਿਟ ਵਿਚ 17 ਮੰਤਰੀ ਹੋਣਗੇ। ਇਨ੍ਹਾਂ ਵਿਚ ਨਵੇਂ ਚਿਹਰਿਆਂ ਵਿਚੋਂ ਰਿਵਰ ਹਾਈਟਸ ਦੇ ਵਿਧਾਇਕ ਮਾਈਕ ਮੋਰੋਜ਼ ਹਨ, ਨੂੰ ਇਨੋਵੇਸ਼ਨ ਅਤੇ ਨਵੀਂ ਤਕਨਾਲੋਜੀ ਵਿਭਾਗ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ। ਕੈਬਨਿਟ ਵਿਚ ਇਕ ਹੋਰ ਨਵਾਂ ਚਿਹਰਾ ਅਸੀਨੀਬੋਆ ਦੀ ਵਿਧਾਇਕ ਨੇਲੀ ਕੈਨੇਡੀ ਨੂੰ ਖੇਡ, ਸੱਭਿਆਚਾਰ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਹੈ। ਉਹ ਪਹਿਲੀ ਮੁਸਲਿਮ ਔਰਤ ਹੈ, ਜਿਸ ਨੂੰ ਮੈਨੀਟੋਬਾ ਦੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਗਿਆ ਹੈ। ਮੈਪਲਜ਼ ਦੇ ਵਿਧਾਇਕ ਮਿੰਟੂ ਸੰਧੂ ਨੂੰ ਜਨਤਕ ਸੇਵਾਵਾਂ ਮੰਤਰੀ ਵਜੋਂ ਕੈਬਨਿਟ ਵਿਚ ਲਿਆ ਗਿਆ ਹੈ। ਵਿਧਾਇਕ ਮਿੰਟੂ ਸੰਧੂ 2023 ਵਿਚ ਦੂਸਰੀ ਵਾਰ ਮੈਪਲ ਏਰੀਏ ਤੋਂ ਵਿਧਾਇਕ ਬਣੇ ਸਨ।

ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਬਣੇ ਮੈਨੀਟੋਬਾ ਦੇ ਕੈਬਨਿਟ ਮੰਤਰੀ Read More »

ਮੋਦੀ ਨੇ ਕਦੇ ਨਹੀਂ ਪੜ੍ਹ ਕੇ ਵੇਖਿਆ ਸੰਵਿਧਾਨ : ਰਾਹੁਲ

ਨੰਦੂਰਬਾਰ, 14 ਨਵੰਬਰ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਦਾ ਹੈ ਕਿ ਸੰਵਿਧਾਨ ਦੀ ‘ਲਾਲ ਕਿਤਾਬ’ ਕੋਰੀ ਹੈ ਕਿਉਂਕਿ ਉਨ੍ਹਾਂ (ਮੋਦੀ ਨੇ) ਇਹ ਕਦੀ ਨਹੀਂ ਪੜ੍ਹੀ। ਉਨ੍ਹਾਂ ਮਹਾਰਾਸ਼ਟਰ ਦੇ ਨੰਦੂਰਬਾਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ’ਚ ਭਾਰਤ ਦੀ ਆਤਮਾ ਤੇ ਬਿਰਸਾ ਮੁੰਡਾ, ਡਾ. ਬੀ.ਆਰ. ਅੰਬੇਡਕਰ ਅਤੇ ਮਹਾਤਮਾ ਗਾਂਧੀ ਜਿਹੇ ਕੌਮੀ ਨਾਇਕਾਂ ਦੇ ਸਿੱਧਾਂਤ ਸ਼ਾਮਲ ਹਨ। ਉਨ੍ਹਾਂ ਕਿਹਾ, ‘ਭਾਜਪਾ ਨੂੰ ਕਿਤਾਬ ਦੇ ਲਾਲ ਰੰਗ ’ਤੇ ਇਤਰਾਜ਼ ਹੈ (ਜੋ ਗਾਂਧੀ ਰੈਲੀਆਂ ’ਚ ਦਿਖਾਉਂਦੇ ਹਨ) ਪਰ ਸਾਡੇ ਲਈ ਰੰਗ ਭਾਵੇਂ ਕੋਈ ਵੀ ਹੋਵੇ, ਅਸੀਂ ਇਸ ਨੂੰ (ਸੰਵਿਧਾਨ) ਬਚਾਉਣ ਲਈ ਪ੍ਰਤੀਬੱਧ ਹਾਂ ਅਤੇ ਆਪਣੇ ਜਾਨ ਦੇਣ ਵੀ ਤਿਆਰ ਹਾਂ। ਮੋਦੀ ਜੀ ਨੂੰ ਲਗਦਾ ਹੈ ਸੰਵਿਧਾਨ ਦੀ ਕਿਤਾਬ ਕੋਰੀ ਹੈ ਕਿਉਂਕਿ ਉਨ੍ਹਾਂ ਇਹ ਆਪਣੀ ਜ਼ਿੰਦਗੀ ’ਚ ਕਦੀ ਨਹੀਂ ਪੜ੍ਹੀ।’ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗਾਂਧੀ ਨੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਆਦਿਵਾਸੀਆਂ, ਦਲਿਤਾਂ ਤੇ ਪੱਛੜੇ ਵਰਗਾਂ ਨੂੰ ਫ਼ੈਸਲਾ ਲੈਣ ’ਚ ਨੁਮਾਇੰਦਗੀ ਮਿਲੇ। ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਅਜਿਹੀਆਂ ਟਿੱਪਣੀਆਂ ਕਰਕੇ ਕੌਮੀ ਨਾਇਕਾਂ ਦਾ ਅਪਮਾਨ ਕਰ ਰਹੇ ਹਨ। ‘ਸੰਵਿਧਾਨ ਸਾਨੂੰ ਭੇਦ-ਭਾਵ ਕਰਨਾ ਨਹੀਂ ਸਿਖਾਉਂਦਾ’ ਨਾਂਦੇੜ: ਰਾਹੁਲ ਗਾਂਧੀ ਨੇ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਸੰਵਿਧਾਨ ਸਾਨੂੰ ਅਮੀਰ ਤੇ ਗਰੀਬ ਵਿਚਲੇ ਭੇਦ-ਭਾਵ ਕਰਨਾ ਨਹੀਂ ਸਿਖਾਉਂਦਾ।’ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਨੇ 25 ਅਮੀਰ ਲੋਕਾਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਪਰ ਗਰੀਬਾਂ ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ। ਗਾਂਧੀ ਨੇ ਮਨੀਪੁਰ ’ਚ ਜਾਰੀ ਸੰਘਰਸ਼ ਦਾ ਜ਼ਿਕਰ ਕੀਤਾ ਤੇ ਕਿਹਾ, ‘ਦੇਸ਼ ਦੇ ਇਤਿਹਾਸ ’ਚ ਅਸੀਂ ਕਦੀ ਅਜਿਹੀ ਸਥਿਤੀ ਨਹੀਂ ਦੇਖੀ ਜਿੱਥੇ ਇੱਕ ਰਾਜ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸੜ ਰਿਹਾ ਹੋਵੇ ਪਰ ਪ੍ਰਧਾਨ ਮੰਤਰੀ ਨੇ ਉੱਥੋਂ ਦਾ ਦੌਰਾ ਤੱਕ ਨਾ ਕੀਤਾ ਹੋਵੇ।’ ਉਨ੍ਹਾਂ ਦੋਸ਼ ਲਾਇਆ ਭਾਜਪਾ ਸੰਵਿਧਾਨ ਨੂੰ ਖਤਮ ਕਰਨ ਲਈ ਗੁਪਤ ਢੰਗ ਨਾਲ ਕੰਮ ਕਰ ਰਹੀ ਹੈ ਪਰ ਉਹ ਅਜਿਹਾ ਖੁੱਲ੍ਹ ਕੇ ਨਹੀਂ ਕਰੇਗੀ ਕਿਉਂਕਿ ਉਦੋਂ ਪੂਰਾ ਦੇਸ਼ ਉਸ ਖ਼ਿਲਾਫ਼ ਉੱਠ ਖੜ੍ਹਾ ਹੋਵੇਗਾ।

ਮੋਦੀ ਨੇ ਕਦੇ ਨਹੀਂ ਪੜ੍ਹ ਕੇ ਵੇਖਿਆ ਸੰਵਿਧਾਨ : ਰਾਹੁਲ Read More »

‘ਬੁਲਡੋਜ਼ਰ ਨਿਆਂ’ ਨੂੰ ਲਗਾਮ

ਉੱਤਰ ਪ੍ਰਦੇਸ਼ ਅਤੇ ਕਈ ਹੋਰ ਸੂਬਿਆਂ ਵਿੱਚ ਪਿਛਲੇ ਕੁਝ ਸਾਲਾਂ ਤੋਂ ‘ਬੁਲਡੋਜ਼ਰ ਨਿਆਂ’ ਨੇ ਅੱਤ ਚੁੱਕ ਹੋਈ ਸੀ। ਇੱਕ ਪਾਸੇ ਸੱਤਾਧਾਰੀ ਸਿਆਸਤਦਾਨ ਸੰਵਿਧਾਨ, ਕਾਨੂੰਨ, ਨੇਮਾਂ ਤੇ ਪ੍ਰੰਪਰਾਵਾਂ ਦਾ ਘਾਣ ਕਰ ਰਹੇ ਸਨ; ਦੂਜੇ ਪਾਸੇ ਮੀਡੀਆ ਦੇ ਕੁਝ ਹਲਕੇ ਅਤੇ ਕਈ ਲੋਕ ਇਸ ਤਰ੍ਹਾਂ ਦੀ ਲਾ-ਕਾਨੂੰਨੀ ਦਾ ਮਹਿਮਾ ਮੰਡਨ ਕਰ ਰਹੇ ਸਨ। ਹੁਣ ਆਸ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਲਾ-ਕਾਨੂੰਨੀ ਨੂੰ ਜਿਸ ਦੀਦਾ-ਦਲੇਰੀ ਨਾਲ ਲਾਗੂ ਕੀਤਾ ਜਾਂ ਪ੍ਰਚਾਰਿਆ ਜਾ ਰਿਹਾ ਸੀ, ਉਸ ਉੱਪਰ ਲਗਾਮ ਲੱਗ ਸਕੇਗੀ। ਸੁਪਰੀਮ ਕੋਰਟ ਨੇ ਇਸ ਦੀ ਸੰਗਿਆ ‘ਜਿਸ ਦੀ ਲਾਠੀ, ਉਸ ਦੀ ਮੱਝ’ ਵਾਲੀ ਪਹੁੰਚ ਨਾਲ ਕੀਤੀ ਹੈ ਅਤੇ ਬੁਲਡੋਜ਼ਰ ਦੇ ਇਸਤੇਮਾਲ ਲਈ ਸਮੁੱਚੇ ਦੇਸ਼ ਲਈ ਦਿਸ਼ਾ-ਨਿਰਦੇਸ਼ ਤੈਅ ਕਰ ਦਿੱਤੇ ਹਨ। ਅਗਾਂਹ ਤੋਂ ਕੋਈ ਵੀ ਗ਼ੈਰ-ਕਾਨੂੰਨੀ ਢਾਂਚਾ ਢਾਹੁਣ ਤੋਂ ਪਹਿਲਾਂ ਸਬੰਧਿਤ ਸ਼ਖ਼ਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਪਵੇਗਾ ਅਤੇ ਉਸ ਨੂੰ ਜਵਾਬ ਦੇਣ ਲਈ 15 ਦਿਨ ਦੀ ਮੋਹਲਤ ਦੇਣੀ ਜ਼ਰੂਰੀ ਹੋਵੇਗੀ; ਕਹਿਣ ਦਾ ਭਾਵ ਹੈ ਕਿ ਇਸ ਸਬੰਧ ਵਿੱਚ ਬਣਦੀ ਕਾਨੂੰਨੀ ਪ੍ਰਕਿਰਿਆ ਅਪਣਾਉਣੀ ਜ਼ਰੂਰੀ ਹੋਵੇਗੀ, ਭਾਵੇਂ ਉਹ ਢਾਂਚਾ ਕਿਸੇ ਮੁਲਜ਼ਮ ਜਾਂ ਮੁਜਰਮ ਦਾ ਵੀ ਕਿਉਂ ਨਾ ਹੋਵੇ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਦਿੰਦਿਆਂ ਕਈ ਬੁਨਿਆਦੀ ਸੰਵਿਧਾਨਕ ਅਤੇ ਕਾਨੂੰਨੀ ਅਸੂਲਾਂ ਨੂੰ ਆਧਾਰ ਬਣਾਇਆ ਹੈ। ਕਾਰਜਪਾਲਿਕਾ ਖੁੱਲ੍ਹੇਆਮ ਨਿਆਂਪਾਲਿਕਾ ਦੀਆਂ ਸ਼ਕਤੀਆਂ ਨੂੰ ਹਥਿਆ ਕੇ ਆਪਹੁਦਰੇ ਢੰਗ ਨਾਲ ਇਸ ਲਾ-ਕਾਨੂੰਨੀ ਨੂੰ ਹੱਲਾਸ਼ੇਰੀ ਦੇ ਰਹੀ ਸੀ। ਪ੍ਰਸ਼ਾਸਨ ਦੀ ਅਜਿਹੀ ਕਾਰਵਾਈ ’ਚੋਂ ਬਦਲੇਖੋਰੀ ਦੀ ਭਾਵਨਾ ਸਾਫ਼ ਤੌਰ ’ਤੇ ਨਜ਼ਰ ਪੈਂਦੀ ਸੀ, ਖ਼ਾਸਕਰ ਉਦੋਂ ਜਦੋਂ ਘੱਟਗਿਣਤੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਪਿਛਲੇ ਕੁਝ ਸਾਲਾਂ ਦੌਰਾਨ ਉੱਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਵਿੱਚ ਫ਼ਿਰਕੂ ਹਿੰਸਾ ਦੀਆਂ ਵਾਰਦਾਤਾਂ ਤੋਂ ਬਾਅਦ ਘਰ ਢਾਹੁਣ ਦੀਆਂ ਮੁਹਿੰਮਾਂ ਵਿੱਢੀਆਂ ਗਈਆਂ ਸਨ। ਇਸ ਤੋਂ ਸਾਫ਼ ਪਤਾ ਲਗਦਾ ਸੀ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਗੜਬੜ ਦੀ ਘਟਨਾ ਤੋਂ ਬਾਅਦ ਕਿਸੇ ਖ਼ਾਸ ਭਾਈਚਾਰੇ ਨੂੰ ਸਬਕ ਸਿਖਾਉਣ ਦੇ ਮਨਸ਼ੇ ਨਾਲ ਕੁਝ ਲੋਕਾਂ ਦੇ ਘਰ ਗਿਣ-ਮਿੱਥ ਕੇ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ। ਕੀ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਬੁਲਡੋਜ਼ਰ ਨਿਆਂ ਦੇ ਨਾਂ ’ਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਅਜਿਹੇ ਅਫਸਰਾਂ ਦੀ ਸ਼ਨਾਖਤ ਕੀਤੀ ਜਾਵੇਗੀ? ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿਉਂਕਿ ‘ਬੁਲਡੋਜ਼ਰ ਨਿਆਂ’ ਪਿੱਛੇ ਖਾਸ ਸਿਆਸਤ ਅਤੇ ਮਾਨਸਿਕਤਾ ਕੰਮ ਕਰ ਰਹੀ ਸੀ। ਇਸੇ ਕਰ ਕੇ ਤਾਂ ਸਿਆਸੀ ਅਤੇ ਚੁਣਾਵੀ ਰੈਲੀਆਂ ਵਿੱਚ ‘ਬੁਲਡੋਜ਼ਰ’ ਨੂੰ ਪ੍ਰਤੀਕ ਦੇ ਤੌਰ ’ਤੇ ਉਭਾਰਿਆ ਜਾਂਦਾ ਰਿਹਾ ਹੈ। ਹੁਣ ਕੀ ਇਸ ਫ਼ੈਸਲੇ ਦਾ ਇਸ ਸਿਆਸਤ ਅਤੇ ਮਾਨਸਿਕਤਾ ਉੱਪਰ ਕੋਈ ਅਸਰ ਪਵੇਗਾ, ਇਸ ਦਾ ਫ਼ੈਸਲਾ ਸਮਾਂ ਹੀ ਕਰੇਗਾ। ਉਂਝ, ਤੱਥ ਇਹ ਹਨ ਕਿ ਕੇਂਦਰੀ ਸੱਤਾ ਨੇ ਇਸ ਨੂੰ ਆਪਣੀ ਮੂਕ ਸਹਿਮਤੀ ਦਿੱਤੀ ਹੋਈ ਹੈ ਅਤੇ ਪੂਰੇ ਦੇਸ਼ ਵਿਚ ਖਾਸ ਏਜੰਡੇ ਦੇ ਹਿਸਾਬ ਨਾਲ ਸਿਆਸਤ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ, ਇਸ ਦੀ ਝਲਕ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਵਿੱਚ ਵੀ ਆਮ ਸੁਣਨ ਨੂੰ ਮਿਲ ਜਾਂਦੀ ਹੈ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਉਦੈਪੁਰ (ਰਾਜਸਥਾਨ) ਅਤੇ ਰਤਲਾਮ (ਮੱਧ ਪ੍ਰਦੇਸ਼) ਵਿੱਚ ਘਰ ਢਾਹੁਣ ਦੀਆਂ ਕਾਰਵਾਈਆਂ ਦੇ ਮੱਦੇਨਜ਼ਰ ਆਇਆ ਹੈ। ਰਤਲਾਮ ਦੀ ਘਟਨਾ ਵਿੱਚ ਇੱਕ ਪਰਿਵਾਰ ਦਾ ਜ਼ੱਦੀ ਘਰ ਢਾਹ ਦਿੱਤਾ ਗਿਆ ਸੀ ਜਦੋਂ ਘਰ ਦੇ ਮਾਲਕ ਦੇ ਪੁੱਤਰ ਨੂੰ ਜੂਨ ਮਹੀਨੇ ਗਊ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਤਰ੍ਹਾਂ ਉਦੈਪੁਰ ਨਗਰ ਨਿਗਮ ਨੇ ਇੱਕ ਕਿਰਾਏਦਾਰ ਦੇ ਪੁੱਤਰ ਵੱਲੋਂ ਆਪਣੇ ਸਹਿਪਾਠੀ ’ਤੇ ਚਾਕੂ ਨਾਲ ਹਮਲਾ ਕਰਨ ਦੀ ਘਟਨਾ ਤੋਂ ਬਾਅਦ ਉਸ ਦਾ ਘਰ ਢਾਹ ਦਿੱਤਾ ਸੀ। ਕੁਝ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੰਗਾ-ਫਸਾਦ ਕਰਨ ਵਾਲਿਆਂ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਸੀ ਕਿ, “ਹਰੇਕ ਸ਼ੁੱਕਰਵਾਰ ਤੋਂ ਬਾਅਦ ਆਖ਼ਰ ਸ਼ਨਿੱਚਰਵਾਰ ਆਉਂਦਾ ਹੈ”, ਤੇ ਇੱਕ ਤਰ੍ਹਾਂ ਨਾਲ ਸਾਫ਼ ਕੀਤਾ ਸੀ ਕਿ ਮੁਸਲਿਮ ਦੰਗਾਕਾਰੀਆਂ ਨਾਲ ਫੌਰੀ ਤੌਰ ’ਤੇ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਤੋਂ ਬਾਅਦ ਕਈ ਮੌਕਿਆਂ ’ਤੇ ਸਰਕਾਰੀ ਸਖ਼ਤੀ ਦੇਖਣ ਨੂੰ ਮਿਲੀ ਵੀ ਤੇ ਫੌਰੀ ਨਿਆਂ ਦੇ ਨਾਂ ’ਤੇ ਕਾਰਵਾਈ ਵਜੋਂ ਬੁਲਡੋਜ਼ਰ ਦੀ ਅੰਨ੍ਹੇਵਾਹ ਵਰਤੋਂ ਕਰ ਕੇ ਘਰ-ਦੁਕਾਨਾਂ ਅਤੇ ਹੋਰ ਇਮਾਰਤਾਂ ਨੂੰ ਢਾਹਿਆ ਗਿਆ। ਉਮੀਦ ਕੀਤੀ ਜਾ ਸਕਦੀ ਹੈ ਕਿ ਅਦਾਲਤ ਦੇ ਆਦੇਸ਼ ਇਹ ਯਕੀਨੀ ਬਣਾਉਣਗੇ ਕਿ ਕੱਟੜਤਾ ਦੇ ਰੰਗ ’ਚ ਰੰਗੇ ਅਧਿਕਾਰੀਆਂ ਦੀ ਹਦਾਇਤਾਂ ਦੀ ਹੱਦ ਉਲੰਘਣ ਲਈ ਜਵਾਬਦੇਹੀ ਤੈਅ ਕੀਤੀ ਜਾਵੇਗੀ। ਚੁਣੌਤੀ ਹਾਲਾਂਕਿ ਇਨ੍ਹਾਂ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਹੈ ਕਿਉਂਕਿ ਇਨ੍ਹਾਂ ਦੇ ਰਾਹ ਵਿੱਚ ਰਾਜਨੀਤੀ ਅਡਿ਼ੱਕਾ ਬਣ ਸਕਦੀ ਹੈ। ਅਕਸਰ ਰਾਜਨੀਤਕ ਪਾਰਟੀਆਂ ਸਿਆਸੀ ਲਾਹਾ ਲੈਣ ਦੀ ਹੋੜ ’ਚ ਅਜਿਹੀਆਂ ਗ਼ੈਰ-ਵਾਜਬ ਕਾਰਵਾਈਆਂ ਦੀ ਖੁੱਲ੍ਹ ਦਿੰਦੀਆਂ ਹਨ। ਦਿਸ਼ਾ-ਨਿਰਦੇਸ਼ਾਂ ਦੇ ਪਾਲਣ ਤੋਂ ਬਿਨਾਂ ਤੋੜ-ਭੰਨ ਨਾ ਕਰਨ ਅਤੇ ਪਹਿਲਾਂ 15 ਦਿਨਾਂ ਦੇ ਨੋਟਿਸ ਦਾ ਹੁਕਮ ਦੇ ਕੇ ਸਿਖ਼ਰਲੀ ਅਦਾਲਤ ਨੇ ਬਿਲਕੁਲ ਢੁੱਕਵਾਂ ਕਦਮ ਚੁੱਕਿਆ ਹੈ। ਇਹ ਕਦਮ ਉਨ੍ਹਾਂ ਅਧਿਕਾਰੀਆਂ ’ਤੇ ਲਗਾਮ ਕੱਸੇਗਾ ਜੋ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਾਰਵਾਈ ਨੂੰ ਅੰਜਾਮ ਦਿੰਦੇ ਹਨ। ਅਦਾਲਤ ਨੇ ਆਪਣੇ ਫ਼ੈਸਲੇ ’ਚ ਸ਼ਕਤੀਆਂ ਦੀ ਵੰਡ ਦੀ ਗੱਲ ਕਰਦਿਆਂ ਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਘੇਰੇ ਨੂੰ ਸਪੱਸ਼ਟ ਕੀਤਾ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੁਆਰਾ ਨਿਯੁਕਤ ਇੱਕ ਮਾਹਿਰ ਨੇ ਵੀ ਇਸ ਮਾਮਲੇ ਨਾਲ ਜੁੜੀ ਟਿੱਪਣੀ ਕੀਤੀ ਸੀ। ਕੁਝ ਮਹੀਨੇ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਸਜ਼ਾ ਦੇ ਤੌਰ ’ਤੇ ਕਿਸੇ ਦਾ ਘਰ ਜਾਂ ਸੰਪਤੀ ਢਾਹੁਣਾ ਮਨੁੱਖੀ ਹੱਕਾਂ ਦਾ ਗੰਭੀਰ ਉਲੰਘਣ ਮੰਨਿਆ ਜਾ ਸਕਦਾ ਹੈ। ਇਸ ਮਸਲੇ ਦਾ ਇੱਕ ਪੱਖ ਇਹ ਵੀ ਹੈ ਕਿ ਨਾਜਾਇਜ਼ ਉਸਾਰੀਆਂ ’ਤੇ ਕਬਜ਼ੇ ਰਾਤੋ-ਰਾਤ ਨਹੀਂ ਹੁੰਦੇ; ਇਹ ਗ਼ੈਰ-ਕਾਨੂੰਨੀ ਕਾਰਵਾਈ, ਸਿਆਸੀ ਸਰਪ੍ਰਸਤੀ ਤੇ ਨੌਕਰਸ਼ਾਹੀ ਦੀ ਮਿਲੀਭੁਗਤ ਨਾਲ ਜੇ ਸਾਲਾਂ ਤੱਕ ਨਹੀਂ ਤਾਂ ਘੱਟੋ-ਘੱਟ ਮਹੀਨਿਆਂਬੱਧੀ ਤਾਂ ਚੱਲਦੀ ਹੀ ਹੈ। ਇਸ ਤਰ੍ਹਾਂ ਉਲੰਘਣਾ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਮਿਲਦੀ ਰਹਿੰਦੀ ਹੈ। ਗ਼ੈਰ-ਕਾਨੂੰਨੀ ਢਾਂਚਿਆਂ ਨੂੰ ਸਮਾਂਬੱਧ ਅਤੇ ਕਾਨੂੰਨੀ ਢੰਗ ਨਾਲ ਢਾਹਿਆ ਜਾਣਾ ਚਾਹੀਦਾ ਹੈ, ਅਜਿਹਾ ਕਰਨ ਵੇਲੇ ਇਹ ਨਹੀਂ ਦੇਖਣਾ ਚਾਹੀਦਾ ਕਿ ਕਿਹੜੇ ਫ਼ਿਰਕੇ ਦੇ ਮੈਂਬਰਾਂ ਨੇ ਕਾਨੂੰਨ ਦਾ ਉਲੰਘਣ ਕੀਤਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਭਾਰਤ ਦੇ ਧਰਮ ਨਿਰਪੱਖ ਢਾਂਚੇ ’ਤੇ ਵੀ ਸਵਾਲੀਆ ਚਿੰਨ੍ਹ ਲਾਉਂਦੀਆਂ ਹਨ। ਕਾਰਵਾਈ ਵੇਲੇ ਕਿਸੇ ਫ਼ਿਰਕੇ ਵਿਸ਼ੇਸ਼ ਨੂੰ ਨਿਸ਼ਾਨਾ ਬਣਾਉਣ ਨਾਲ ਸਮਾਜ ’ਚ ਗ਼ਲਤ ਸੁਨੇਹਾ ਜਾਂਦਾ ਹੈ; ਨਫ਼ਰਤ ਅਤੇ ਫੁੱਟ ਪੈਦਾ ਹੁੰਦੀ ਹੈ। ਇਸ ਲਈ ਗੰਭੀਰ ਨਿਆਂਇਕ ਜਾਂਚ ਦੇ ਘੇਰੇ ’ਚ ਆ ਚੁੱਕੇ ਬੁਲਡੋਜ਼ਰ ਨੂੰ ਅੱਜ ਨਹੀਂ ਤਾਂ ਕੱਲ੍ਹ, ਆਪਣਾ ਰਵੱਈਆ ਬਦਲਣਾ ਹੀ ਪਏਗਾ।

‘ਬੁਲਡੋਜ਼ਰ ਨਿਆਂ’ ਨੂੰ ਲਗਾਮ Read More »

ਮਹੇਸ਼ ਖਿਚੀ ਬਣੇ ਦਿੱਲੀ ਦੇ ਅਗਲੇ ਮੇਅਰ

ਨਵੀਂ ਦਿੱਲੀ, 15 ਨਵੰਬਰ – ਆਮ ਆਦਮੀ ਪਾਰਟੀ (ਆਪ) ਦੇ ਮਹੇਸ਼ ਖਿਚੀ ਵੀਰਵਾਰ ਨੂੰ ਦਿੱਲੀ ਦੇ ਅਗਲੇ ਮੇਅਰ ਚੁਣੇ ਗਏ। ਇਹ ਜਿੱਤ ਅਗਲੇ ਸਾਲ ਦੇ ਸ਼ੁਰੂ ਵਿਚ ਕੌਮੀ ਰਾਜਧਾਨੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦਾ ਮਨੋਬਲ ਵਧਾਉਣ ਵਾਲੀ ਹੈ। ਐਮਸੀਡੀ ਵਿਚ ਆਮ ਆਦਮੀ ਪਾਰਟੀ ਦੇ ਡਿਪਟੀ ਮੇਅਰ ਉਮੀਦਵਾਰ ਰਵਿੰਦਰ ਭਾਰਦਵਾਜ ਬਿਨਾਂ ਮੁਕਾਬਲਾ ਚੁਣੇ ਗਏ। ਭਾਜਪਾ ਉਮੀਦਵਾਰ ਨੇ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਤੋਂ ਚੋਣ ਮੈਦਾਨ ਵਿਚ ਉਤਰੇ ਦਲਿਤ ਉਮੀਦਵਾਰ ਖਿਚੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਿਸ਼ਨ ਲਾਲ ਨੂੰ ਸਿਰਫ਼ ਤਿੰਨ ਵੋਟਾਂ ਦੇ ਮਾਮੂਲੀ ਫ਼ਰਕ ਨਾਲ ਹਰਾਇਆ। ਖਿਚੀ ਨੂੰ 133 ਵੋਟਾਂ ਮਿਲੀਆਂ, ਜਦਕਿ ਲਾਲ ਨੂੰ 130 ਵੋਟਾਂ ਮਿਲੀਆਂ। ਦੋ ਵੋਟਾਂ ਅਯੋਗ ਕਰਾਰ ਦਿਤੀਆਂ ਗਈਆਂ। ਕਾਂਗਰਸ ਦੇ ਅੱਠ ਕੌਂਸਲਰਾਂ ਨੇ ਵੋਟਿੰਗ ਪ੍ਰਕਿਰਿਆ ਵਿਚ ਹਿੱਸਾ ਨਹੀਂ ਲਿਆ। ਕਾਂਗਰਸ ਨੇ ਚੋਣਾਂ ਵਿਚ ਵੋਟਿੰਗ ਪ੍ਰਕਿਰਿਆ ਦਾ ਬਾਈਕਾਟ ਕੀਤਾ ਸੀ, ਜੋ ਕਿ ‘ਆਪ’ ਅਤੇ ਭਾਜਪਾ ਦਰਮਿਆਨ ਲੰਮੇ ਸਮੇਂ ਤੱਕ ਚੱਲੀ ਸ਼ਬਦੀ ਜੰਗ ਕਾਰਨ ਅਪ੍ਰੈਲ ਤੋਂ ਮੁਲਤਵੀ ਕਰ ਦਿਤੀ ਗਈ ਸੀ। ਕਾਂਗਰਸ ਨੇ ਮੌਜੂਦਾ ਪ੍ਰਸਤਾਵਿਤ ਛੋਟੇ ਕਾਰਜਕਾਲ ਦੀ ਬਜਾਏ ਮੇਅਰ ਲਈ ਪੂਰੇ ਕਾਰਜਕਾਲ ਦੀ ਮੰਗ ਕੀਤੀ ਸੀ।

ਮਹੇਸ਼ ਖਿਚੀ ਬਣੇ ਦਿੱਲੀ ਦੇ ਅਗਲੇ ਮੇਅਰ Read More »