admin

ਡੀ.ਸੀ. ਬਠਿੰਡਾ ਵੱਲੋਂ ਪੰਚਾਂ ਦੇ ਸੌਂਹ ਚੁੱਕ ਸਮਾਗਮ ਦੀ ਤਿਆਰੀ ਦੇ ਜਾਇਜੇ ਲਈ ਮੀਟਿੰਗ

ਬਠਿੰਡਾ, 16 ਨਵੰਬਰ : ਨਵੀਆਂ ਬਣੀਆਂ ਪੰਚਾਇਤਾਂ ਦੇ ਪੰਚਾਂ ਦਾ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ 19 ਨਵੰਬਰ 2024 ਨੂੰ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅਗਾਂਊ ਤਿਆਰੀਆਂ ਦੇ ਪ੍ਰਬੰਧਾਂ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਟੇਡੀਅਮ ਦੇ ਅੰਦਰ-ਬਾਹਰ ਸਾਫ-ਸਫਾਈ ਦਾ ਪ੍ਰਬੰਧ ਕਰਨਾ ਲਾਜ਼ਮੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਚਾਲੂ ਰੱਖਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੇਡ ਅਫ਼ਸਰ, ਜ਼ਿਲ੍ਹਾ ਮੰਡੀ ਅਫ਼ਸਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਸਾਰੇ ਅਗਾਊਂ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਮੈਡਮ ਪੂਨਮ ਸਿੰਘ, ਐਸਡੀਐਮ ਮੌੜ ਸ਼੍ਰੀ ਗਗਨਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਗੁਰਪ੍ਰਤਾਪ ਸਿੰਘ ਗਿੱਲ, ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਹਨਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਡੀ.ਸੀ. ਬਠਿੰਡਾ ਵੱਲੋਂ ਪੰਚਾਂ ਦੇ ਸੌਂਹ ਚੁੱਕ ਸਮਾਗਮ ਦੀ ਤਿਆਰੀ ਦੇ ਜਾਇਜੇ ਲਈ ਮੀਟਿੰਗ Read More »

ਪੰਜਾਬੀ ਨੂੰ ਕੈਨੇਡਾ ‘ਚ ਕੈਨੇਡੀਅਨ ਭਾਸ਼ਾ ਦਾ ਦਰਜ਼ਾ ਮਿਲੇ – ਡਾ.ਸਾਧੂ ਬਿਨਿੰਗ

-ਪੰਜਾਬੀ ਵਿਰਸਾ ਟਰਸੱਟ ਵਲੋਂ ਡਾ : ਸਾਧੂ ਬਿਨਿੰਗ ਨਾਲ ਕਰਵਾਇਆ ਰੂ-ਬ-ਰੂ ਫਗਵਾੜਾ, 16 ਨਵੰਬਰ  (ਏ.ਡੀ.ਪੀ. ਨਿਊਜ਼   ) ਪ੍ਰਸਿੱਧ ਲੇਖਕ ਅਤੇ ਪੰਜਾਬੀ ਦੇ ਪ੍ਰਚਾਰ, ਪਸਾਰ ਲਈ ਕੈਨੇਡਾ ‘ਚ ਵੱਡੇ ਉਪਰਾਲੇ ਕਰਨ ਵਾਲੇ  ਚਿੰਤਕ, ਡਾ : ਸਾਧੂ ਬਿਨਿੰਗ ਨੇ ਲੇਖਕਾਂ ਨਾਲ ਰੂ-ਬ-ਰੂ ਦੇ ਦਰਮਿਆਨ ਕਿਹਾ ਕਿ ਭਾਵੇਂ ਕੈਨੇਡਾ ‘ਚ ਪੰਜਾਬੀ ਨੂੰ ਚੀਨੀ, ਜਪਾਨੀ, ਸਪੈਨਿਸ਼, ਰਸ਼ੀਅਨ ਭਾਸ਼ਾਵਾਂ ਦੇ ਤੁਲ ਮੰਨਿਆ ਜਾਂਦਾ ਹੈ, ਪਰ ਕੈਨੇਡਾ ‘ਚ ਅੰਗਰੇਜੀ ਅਤੇ ਫਰੈਂਚ ਭਾਸ਼ਾ ਦਾ ਹੀ ਬੋਲਬਾਲਾ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ‘ਚ ਇਹਨਾਂ 6 ਭਾਸ਼ਾਵਾਂ ਦੇ ਲੇਖਕਾਂ ਨੂੰ ਕੈਨੇਡੀਅਨ ਲੇਖਕ ਨਹੀਂ ਸਗੋਂ ਵਿਦੇਸ਼ੀ ਲੇਖਕ ਹੀ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਕੈਨੇਡੀਅਨ ਲੇਖਕਾਂ ਵਾਲੀਆਂ ਸਹੂਲਤਾਂ ਨਹੀਂ ਮਿਲਦੀਆਂ। ਪ੍ਰਸਿੱਧ ਮਾਸਿਕ ਪੱਤਰ “ਵਤਨੋਂ ਦੂਰ “ ਦੇ ਲੰਬਾ ਸਮਾਂ ਸੰਪਾਦਕ ਰਹੇ ਸਾਧੂ ਬਿਨਿੰਗ ਨੇ ਆਪਣੇ ਜੀਵਨ ਸਫਰ ਅਤੇ ਸਾਹਿੱਤਕ ਸਫਰ ਦੇ ਤਜ਼ਰਬਿਆਂ ਨੂੰ ਸਾਂਝਾ ਕਰਦਿਆ ਦੱਸਿਆ ਕਿ ਉਹਨਾਂ 15 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ, ਜਿਹਨਾਂ ‘ਚ ਇਕ ਨਾਵਲ, ਦੋ ਕਹਾਣੀ-ਸੰਗ੍ਰਹਿ ਅਤੇ ਚਾਰ ਪੁਸਤਕਾਂ ,ਸ਼ਾਮਲ ਹਨ। ਰੂ-ਬ-ਰੂ ਦੌਰਾਨ ਉਹਨਾਂ ਨੇ “ਕਾਮਾਗਾਟਾਮਾਰੂ” ਕਵਿਤਾ ਅਤੇ ਹੋਰ ਕਵਿਤਾਵਾਂ ਵੀ ਸੁਣਾਈਆਂ। ਯੂਨੀਵਰਸਿਟੀ ਬ੍ਰਿਟਿਸ਼ ਕੋਲੰਬੀਆਂ (ਯੂ.ਬੀ.ਸੀ) ਤੋਂ ਅਨਰੇਰੀ ਡਾਕਟਰ ਡਿਗਰੀ ਪ੍ਰਾਪਤ ਡਾ : ਸਾਧੂ ਬਿਨਿੰਗ ਨੇ ਜ਼ਿੰਦਗੀ ਦੇ ਤਲਖ਼ ਤਜ਼ੁਰਬੇ ਸਾਂਝੇ ਕਰਦਿਆ ਕਿਹਾ ਕਿ ਉਹ ਪੰਜਾਬ ‘ਚ ਸੈਕੰਡਰੀ ਕਲਾਸ ‘ਚ ਫੇਲ੍ਹ ਹੋ ਗਏ, ਪਰ ਕੈਨੇਡਾ ‘ਚ ਮਜ਼ਦੂਰੀ ਕਰਦਿਆਂ ਉਹਨਾਂ ਨੇ ਕੈਨੇਡਾ ‘ਚ ਉਚ ਸਿੱਖਿਆ ਪ੍ਰਾਪਤ ਕੀਤੀ। ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਹੋਰ ਖੱਬੇ ਪੱਖੀ ਸਾਥੀਆਂ ਨਾਲ ਰਲਕੇ ਕਈ ਸੰਸਥਾਵਾਂ ਜਿਹਨਾਂ ‘ਚ ਵੈਨਕੁਵਰ ਸੱਥ ਸ਼ਾਮਲ ਸੀ, ਚਲਾਈਆਂ ਅਤੇ ਪੰਜਾਬੀ ਅਤੇ ਕੈਨੇਡੀਅਨ ਭਾਈਚਾਰੇ ਦੀ ਇਕਜੁੱਟਤਾ ਲਈ ਜੀਵਨ ਭਰ ਕੰਮ ਕੀਤਾ। ਪੰਜਾਬੀ ਨਾਲ ਮਨੋਂ ਮੋਹ ਰੱਖਣ ਵਾਲੇ ਡਾ : ਸਾਧੂ ਬਿਨਿੰਗ ਨੇ ਪੰਜਾਬੀ ਅਤੇ 5 ਹੋਰ ਭਾਸ਼ਾਵਾਂ ਨੂੰ ਕੈਨੇਡੀਅਨ ਬੋਲੀ ਦਾ ਉਸੇ ਕਿਸਮ ਦਾ ਦਰਜ਼ਾ ਦੇਣ ਦੀ ਮੰਗ ਕੀਤੀ, ਜਿਵੇਂ ਦਾ ਦਰਜ਼ਾ ਭਾਰਤੀ ਸੰਵਿਧਾਨ ਵਿੱਚ ਹੋਰ ਭਾਸ਼ਾਵਾਂ ਵਾਂਗਰ ਪੰਜਾਬੀ ਨੂੰ ਹੈ। ਕੈਨੇਡਾ ‘ਚ ਪੰਜਾਬੀ ਬਣਕੇ ਰਹਿਣ ਦਾ ਸੰਕਲਪ ਰੱਖਣ ਵਾਲੇ ਡਾ : ਸਾਧੂ ਬਿਨਿੰਗ ਫਗਵਾੜਾ ਤਹਿਸੀਲ ਦੇ ਪ੍ਰਸਿੱਧ ਪਿੰਡ ਚਿਹੇੜੂ ਦੇ ਵਾਸੀ ਹਨ ਅਤੇ ਲਗਾਤਾਰ ਪੰਜਾਬ ਫੇਰੀ ਤੇ ਆਉਂਦੇ ਹਨ। ਉਹ ਸਾਲ 1967 ‘ਚ ਕੈਨੇਡਾ ਲਈ ਪ੍ਰਵਾਸ ਕਰ ਗਏ ਸਨ। ਪੰਜਾਬੀ ਵਿਰਸਾ ਟਰੱਸਟ ਵਲੋਂ ਕਰਵਾਏ ਰੂ-ਬ-ਰੂ ਸਮੇਂ ਹੋਰਨਾਂ ਤੋਂ ਬਿਨਾ ਪ੍ਰਸਿੱਧ ਲੇਖਕ ਰਵਿੰਦਰ ਚੋਟ, ਰਵਿੰਦਰ ਸਿੰਘ ਰਾਏ, ਅਸ਼ੋਕ ਸ਼ਰਮਾ, ਪਰਵਿੰਦਰਜੀਤ ਸਿੰਘ, ਹਰਜਿੰਦਰ ਨਿਆਣਾ, ਐਡਵੋਕੇਟ ਸੰਤੋਖ ਲਾਲ ਵਿਰਦੀ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੁਖਵਿੰਦਰ ਸਿੰਘ ਸ਼ਾਮਲ ਹੋਏ।  

ਪੰਜਾਬੀ ਨੂੰ ਕੈਨੇਡਾ ‘ਚ ਕੈਨੇਡੀਅਨ ਭਾਸ਼ਾ ਦਾ ਦਰਜ਼ਾ ਮਿਲੇ – ਡਾ.ਸਾਧੂ ਬਿਨਿੰਗ Read More »

ਕਵਿਤਾ/ਜਨਮ ਦਿਨ/ਜਸਵੀਰ ਸੋਨੀ

ਬੜੇ ਚਾਵਾਂ ਸ਼ਰਧਾ ਤੇ ਉਤਸ਼ਾਹ ਨਾਲ, ਜਨਮ ਦਿਨ ਮਨਾਇਆ ਨਾਨਕ ਜੀ। ਦਿਵਾਲੀ ਤੋਂ ਰੱਖਿਆ ਸੀ ਜੋ ਬਚਾ ਕੇ, ਬਾਰੂਦ ਖ਼ੂਬ ਚਲਾਇਆ ਨਾਨਕ ਜੀ। ਤੁਹਡੇ ਜਨਮ ਦਿਨ ਦੀਆਂ ਖੁਸ਼ੀਆਂ ਤੇ, ਪ੍ਰਦੂਸ਼ਣ ਅਸੀਂ ਫੈਲਾਇਆ ਨਾਨਕ ਜੀ। ਉੱਚੀ ਡੀ ਜੇ ਲਾ ਕੇ ਪੂਰਾ ਸੋਰ ਮਚਾ ਕੇ, ਜਾਮ ਸੜਕਾਂ ਤੇ ਲਾਇਆ ਨਾਨਕ ਜੀ। ਸੋਚਾਂ ਚ ਹਨੇਰਾ ਬਨੇਰਿਆਂ ਤੇ ਚਾਨਣ ਸਾਰਾ ਪਿੰਡ ਰੁਸ਼ਨਾਇਆ ਨਾਨਕ ਜੀ। ਓਹੀ ਕਰਮਕਾਂਡ ਤਿੱਥ ਵਾਰ ਤੇ ਰੀਤਾਂ, ਤੁਸੀਂ ਜਿਸ ਤੋਂ ਸਮਝਾਇਆ ਨਾਨਕ ਜੀ। ਅੰਧਵਿਸ਼ਵਾਸ ਵਹਿਮ ਭਰਮ ਵੀ ਓਹੀ, ਤਰਕਾਂ ਨੂੰ ਖੂੰਜੇ ਲਾਇਆ ਨਾਨਕ ਜੀ। ਤੁਹਾਡੇ ਸ਼ਬਦਾਂ ਦੀ ਬਾਣੀ ਕੀ ਹੈ ਦੱਸਦੀ, ਸਾਡੀ ਸਮਝ ਨਾ ਆਇਆ ਨਾਨਕ ਜੀ। ਭਾਈ ਲਾਲੋ ਵਾਲ਼ੀ ਸੋਚ ਦੇ ਉੱਤੇ ਬਾਬਾ, ਅੱਜ ਮਲਕ ਭਾਗੋ ਛਾਇਆ ਨਾਨਕ ਜੀ। ਜਸਵੀਰ ਸੋਨੀ

ਕਵਿਤਾ/ਜਨਮ ਦਿਨ/ਜਸਵੀਰ ਸੋਨੀ Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ

*ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਅੰਮ੍ਰਿਤਸਰ, 16 ਨਵੰਬਰ(ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ ਅਤੇ ਸੂਬੇ ਤੇ ਇੱਥੋਂ ਦੇ ਵਾਸੀਆਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਕਾਲ ਪੁਰਖ ਅੱਗੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਇਹ ਅਰਦਾਸ ਵੀ ਕੀਤੀ ਕਿ ਸੂਬੇ ਵਿੱਚ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਆਏ ਦਿਨ ਹੋਰ ਮਜ਼ਬੂਤ ਹੋਣ ਅਤੇ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੀਆਂ ਸਦੀਵੀ ਸਿੱਖਿਆਵਾਂ ਅੱਜ ਦੇ ਪਦਾਰਥਵਾਦੀ ਸਮਾਜ ਵਿੱਚ ਵੀ ਓਨੀਆਂ ਹੀ ਪ੍ਰਸੰਗਿਕ ਹਨ। ਭਗਵੰਤ ਸਿੰਘ ਮਾਨ ਨੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ‘ਤੇ ਸੰਗਤਾਂ ਨੂੰ ਤਹਿ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਮਹਾਨ ਅਧਿਆਤਮਕ ਦੂਤ ਸਨ ਜਿਨ੍ਹਾਂ ਨੇ ਪ੍ਰਮਾਤਮਾ ਪ੍ਰਤੀ ਸ਼ਰਧਾ ਤੇ ਸਮਰਪਣ ਦੇ ਫਲਸਫੇ ਅਤੇ ਪਾਸਾਰ ਰਾਹੀਂ ਮਨੁੱਖਤਾ ਨੂੰ ਮੁਕਤੀ ਦਾ ਮਾਰਗ ਦਿਖਾਇਆ| ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮ-ਭਰਮ ਤੋਂ ਮੁਕਤ ਜਾਤ ਰਹਿਤ ਸਮਾਜ ਦੀ ਪਰਿਕਲਪਨਾ ਕੀਤੀ ਜਿਸ ਨਾਲ ਵੇਦਨਾ ਤੋਂ ਪੀੜਤ ਮਨੁੱਖਤਾ ਦਾ ਕਲਿਆਣ ਹੋਇਆ| ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵੇਂ ਵਿਚਾਰਾਂ, ਉਦੇਸ਼ਾਂ ਅਤੇ ਟੀਚਿਆਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਇਸ ਨੂੰ ਜਾਤੀ ਅਧਾਰਿਤ ਵੈਰ-ਵਿਰੋਧ, ਝੂਠ-ਫਰੇਬ, ਦਿਖਾਵਾ ਅਤੇ ਪਾਖੰਡਬਾਜ਼ੀ ਦੀਆਂ ਅਲਾਮਤਾ ਤੋਂ ਛੁਟਕਾਰਾ ਪਾਉਣ ਦਾ ਸੱਦਾ ਦਿੱਤਾ| ਮੁੱਖ ਮੰਤਰੀ ਨੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੇਵਾ ਅਤੇ ਨਿਮਰਤਾ ਦੇ ਦਿਖਾਏ ਮਾਰਗ ਉਤੇ ਚੱਲਣ ਅਤੇ ਗੁਰੂ ਸਾਹਿਬ ਜੀ ਦੀਆਂ ਮਹਾਨ ਸਿੱਖਿਆਵਾਂ ਦੇ ਮੁਤਾਬਕ ਸ਼ਾਂਤਮਈ, ਖੁਸ਼ਹਾਲ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ| ਉਨ੍ਹਾਂ ਨੇ ਗੁਰਪੁਰਬ ਦੇ ਪਵਿੱਤਰ ਮੌਕੇ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਸ਼ਰਧਾ ਤੇ ਸਮਰਪਣ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਸੰਸਾਰ ਭਰ ਵਿੱਚ ਜਗਤ ਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ, ਨੇ ਆਪਣੀਆਂ ਉਦਾਸੀਆਂ ਰਾਹੀਂ ਲੋਕਾਂ ਨੂੰ ਸਦਭਾਵਨਾ ਅਤੇ ਭਾਈਚਾਰਕ ਸਾਂਝ ਦਾ ਪਾਠ ਪੜ੍ਹਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਮੁਗਲ ਬਾਦਸ਼ਾਹ ਬਾਬਰ ਦੇ ਹਮਲੇ ਦੌਰਾਨ ਜ਼ੁਲਮ, ਅਨਿਆਂ ਅਤੇ ਅੱਤਿਆਚਾਰ ਦਾ ਡਟ ਕੇ ਵਿਰੋਧ ਕੀਤਾ। ਗੁਰਬਾਣੀ ਦੀ ਤੁਕ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂ ਸਾਹਿਬ ਜੀ ਨੇ ਹਵਾ (ਪਵਨ) ਨੂੰ ਗੁਰੂ ਨਾਲ, ਪਾਣੀ ਨੂੰ ਪਿਤਾ ਨਾਲ ਅਤੇ ਜ਼ਮੀਨ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਉਸ ਸਮੇਂ ਜਦੋਂ ਪ੍ਰਦੂਸ਼ਣ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਸੀ, ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਦਾ ਪਾਠ ਪੜ੍ਹਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਨੇ ਨਾਰੀ ਸਸ਼ਕਤੀਕਰਨ ਅਤੇ ਸਮਾਜ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਦਿਵਾਉਣ ਲਈ ਵੀ ਆਵਾਜ਼ ਬੁਲੰਦ ਕੀਤੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ Read More »

ਸੁਪਰੀਮ ਕੋਰਟ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ ਥੱਪੜ ਮਾਰਨ ਦੇ ਦੋਸ਼ੀ ਉੜੀਸਾ ਦੇ ਭਾਜਪਾ ਵਿਧਾਇਕ ਦੀ ਜ਼ਮਾਨਤ ਕੀਤੀ ਰੱਦ

ਨਵੀਂ ਦਿੱਲੀ, 15 ਨਵੰਬਰ – ਸੁਪਰੀਮ ਕੋਰਟ ਨੇ ਉੜੀਸਾ ਦੇ ਭਾਜਪਾ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਜੈ ਨਾਰਾਇਣ ਮਿਸ਼ਰਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ‘ਤੇ 2023 ‘ਚ ਪ੍ਰਦਰਸ਼ਨ ਦੌਰਾਨ ਇਕ ਮਹਿਲਾ ਪੁਲਿਸ ਅਧਿਕਾਰੀ ਨੂੰ ਥੱਪੜ ਮਾਰਨ ਦਾ ਦੋਸ਼ ਹੈ। ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਐਸਵੀਐਨ ਭੱਟੀ ਦੇ ਡਿਵੀਜ਼ਨ ਬੈਂਚ ਨੇ ਇਹ ਹੁਕਮ ਦਿੰਦੇ ਹੋਏ ਕਿਹਾ ਕਿ ਮਿਸ਼ਰਾ ਨੂੰ ਅਗਾਊਂ ਜ਼ਮਾਨਤ ਦੇਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਹੁਕਮ ’ਚ ਕਿਹਾ ਗਿਆ ਹੈ, “ਸੰਬੰਧਿਤ ਸਮੇਂ ‘ਤੇ, ਪਟੀਸ਼ਨਕਰਤਾ ਵਿਰੋਧੀ ਧਿਰ ਦਾ ਨੇਤਾ ਸੀ ਅਤੇ ਵਰਤਮਾਨ ’ਚ ਉੜੀਸਾ ਵਿਧਾਨ ਸਭਾ ਦਾ ਮੈਂਬਰ ਹੈ। ਲੀਡਰਸ਼ਿਪ ਦੇ ਅਹੁਦਿਆਂ ‘ਤੇ ਬੈਠੇ ਲੋਕਾਂ ਨੂੰ ਜਨਤਕ ਵਿਵਹਾਰ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਪਟੀਸ਼ਨਕਰਤਾ ਦੇ ਖਿਲਾਫ਼ ਦੋਸ਼ ਗੰਭੀਰ ਹਨ ਅਤੇ ਪੁਲਿਸ ਦੁਆਰਾ ਪੇਸ਼ਾਵਰ ਜਾਂਚ ਦੀ ਲੋੜ ਹੋਵੇਗੀ, ਜੋ ਕਿ ਅਗਾਊਂ ਜ਼ਮਾਨਤ ਦੇਣ ਦੀ ਸੂਰਤ ਵਿੱਚ ਪਟੀਸ਼ਨਰ ਨੂੰ ਪੱਖਪਾਤ ਕਰ ਸਕਦੀ ਹੈ। ਮਾਮਲੇ ਦੇ ਤੱਥਾਂ ਨੂੰ ਸਾਰ ਲੈਣ ਲਈ 2023 ’ਚ ਸੰਬਲਪੁਰ ਕਲੈਕਟਰੇਟ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਦੌਰਾਨ ਜਦੋਂ ਪ੍ਰਦਰਸ਼ਨਕਾਰੀ ਦਫ਼ਤਰ ਦੇ ਗੇਟ ਨੇੜੇ ਪੁੱਜੇ ਤਾਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਕ ਮਹਿਲਾ ਪੁਲਿਸ ਅਧਿਕਾਰੀ ਮਿਸ਼ਰਾ ਕੋਲ ਪਹੁੰਚੀ, ਪਰ ਉਸ ਨੇ ਕਥਿਤ ਤੌਰ ‘ਤੇ ਉਸ ਨੂੰ ਥੱਪੜ ਮਾਰਿਆ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਫਰਵਰੀ, 2023 ਵਿੱਚ ਉਸਦੇ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਮਿਸ਼ਰਾ ਨੇ ਅਗਾਊਂ ਜ਼ਮਾਨਤ ਲਈ ਉੜੀਸਾ ਹਾਈ ਕੋਰਟ ਤੱਕ ਪਹੁੰਚ ਕੀਤੀ, ਪਰ ਉਸ ਨੂੰ ਇਨਕਾਰ ਕਰ ਦਿੱਤਾ ਗਿਆ। ਹਾਈਕੋਰਟ ਦੇ ਹੁਕਮਾਂ ਦਾ ਵਿਰੋਧ ਕਰਦਿਆਂ ਉਸ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਸ਼ੁਰੂਆਤ ਵਿੱਚ ਜਸਟਿਸ ਰਾਏ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਡਿਵੀਜ਼ਨ ਬੈਂਚ ਨੇ ਮਿਸ਼ਰਾ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ ਸੀ ਅਤੇ ਉੜੀਸਾ ਸਰਕਾਰ ਤੋਂ ਜਵਾਬ ਮੰਗਿਆ ਸੀ। ਮਿਸ਼ਰਾ ਦੇ ਵਕੀਲ ਸੌਰਵ ਅਗਰਵਾਲ ਨੇ ਅਦਾਲਤ ਨੂੰ ਦੱਸਿਆ ਕਿ ਸੂਬੇ ਨੇ ਮਿਸ਼ਰਾ ਨੂੰ ਛੱਡ ਕੇ ਬਾਕੀ ਸਾਰੇ ਗਵਾਹਾਂ ਦੇ ਬਿਆਨ ਦਰਜ ਕਰ ਲਏ ਹਨ, ਜਿਨ੍ਹਾਂ ਨੂੰ ਅੱਜ ਤੱਕ ਤਲਬ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮਿਸ਼ਰਾ ਜਾਂਚ ‘ਚ ਸਹਿਯੋਗ ਕਰਨ ਲਈ ਤਿਆਰ ਹੈ ਅਤੇ ਉਨ੍ਹਾਂ ਨੂੰ ਹੋਰ ਮਾਮਲਿਆਂ ‘ਚ ਜਿੱਥੇ ਉਨ੍ਹਾਂ ਨੂੰ ਦੋਸ਼ੀ ਬਣਾਇਆ ਗਿਆ ਹੈ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਹ ਵੀ ਦਲੀਲ ਦਿੱਤੀ ਗਈ ਸੀ ਕਿ ਮਿਸ਼ਰਾ ਇਸ ਸਮੇਂ ਸੰਬਲਪੁਰ ਤੋਂ ਬਾਹਰ ਰਹਿ ਰਿਹਾ ਹੈ, ਜਿੱਥੇ ਐਫਆਈਆਰ ਦਰਜ ਕੀਤੀ ਗਈ ਸੀ, ਅਤੇ ਇਸ ਨੂੰ ਕਾਨੂੰਨ ਦੀ ਉਚਿਤ ਪ੍ਰਕਿਰਿਆ ਤੋਂ ਬਚਣ ਦੀ ਕੋਸ਼ਿਸ਼ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਅਗਰਵਾਲ ਦੀ ਗੱਲ ਸੁਣ ਕੇ ਜਸਟਿਸ ਭੱਟੀ ਨੇ ਕਿਹਾ, “ਤੁਸੀਂ ਜਨਤਾ ਸਾਹਮਣੇ ਇੱਕ ਅਧਿਕਾਰੀ ਨੂੰ ਥੱਪੜ ਮਾਰਦੇ ਹੋ… ਇੱਕ ਵੀਡੀਓ ਹੈ… ਮੰਨ ਲਓ ਅਸੀਂ ਵੀਡੀਓ ਦੇਖੀਏ ਅਤੇ ਫੈਸਲਾ ਕਰੀਏ ਕਿ ਤੁਹਾਡੀ ਪ੍ਰਤੀਕਿਰਿਆ ਕੀ ਹੋਵੇਗੀ? ਆਖਰਕਾਰ, ਬੈਂਚ ਨੇ ਅਗਾਊਂ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ, ਇਹ ਦੇਖਦੇ ਹੋਏ ਕਿ ਨਿਰਪੱਖ ਜਾਂਚ ਦੀ ਲੋੜ ਸੀ, ਰਾਹਤ ਲਈ ਪ੍ਰਾਰਥਨਾ ਕੀਤੀ ਗਈ ਸੀ। ਖਾਸ ਤੌਰ ‘ਤੇ, ਜਦੋਂ ਉੜੀਸਾ ਸੂਬੇ ਲਈ ਐਡਵੋਕੇਟ ਸਮਪਿਕਾ ਬਿਸਵਾਲ ਨੇ ਪੇਸ਼ ਕੀਤਾ ਕਿ ਅਦਾਲਤ ਸਿਰਫ ਮਿਸ਼ਰਾ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਕਹਿ ਸਕਦੀ ਹੈ, ਬੈਂਚ ਨੇ ਪਾਇਆ ਕਿ ਉਸ ਨੂੰ ਰਿਆਇਤ ਦਿੱਤੀ ਜਾ ਰਹੀ ਹੈ। ਇਸ ਦੀ ਨਿੰਦਾ ਕਰਦੇ ਹੋਏ, ਇਸ ਨੇ ਸੂਬੇ ਵਲੋਂ ਪਹਿਲਾਂ ਦਾਇਰ ਜਵਾਬੀ ਹਲਫਨਾਮੇ ਰਾਹੀਂ ਵਕੀਲ ਨੂੰ ਲਿਆ, ਜਦੋਂ ਬੀਜੂ ਜਨਤਾ ਦਲ ਨੇ ਉੜੀਸਾ ਵਿੱਚ ਸਰਕਾਰ ਬਣਾਈ ਸੀ, ਅਗਾਊਂ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ ਅਤੇ ਮਿਸ਼ਰਾ ਦੇ ਪਿਛੋਕੜ ਦਾ ਵੇਰਵਾ ਦਿੱਤਾ ਸੀ।

ਸੁਪਰੀਮ ਕੋਰਟ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ ਥੱਪੜ ਮਾਰਨ ਦੇ ਦੋਸ਼ੀ ਉੜੀਸਾ ਦੇ ਭਾਜਪਾ ਵਿਧਾਇਕ ਦੀ ਜ਼ਮਾਨਤ ਕੀਤੀ ਰੱਦ Read More »

ਕੈਨੇਡਾ ਦੀ ਸਰਕਾਰ ਨੇ ਵਾਂਟੇਡ ਅਪਰਾਧੀ ਸੰਦੀਪ ਸਿੰਘ ਸਿੱਧੂ ਨੂੰ ਨਿਰਦੋਸ਼ ਐਲਾਨਿਆ

ਕੈਨੇਡਾ ਨੇ ਭਾਰਤ ਦੇ ਭਗੌੜੇ ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਅਪਰਾਧੀ ਸੰਦੀਪ ਸਿੰਘ ਸਿੱਧੂ ਉਰਫ਼ ਸੰਨੀ ਟੋਰਾਂਟੋ ਨੂੰ ਬੇਕਸੂਰ ਕਰਾਰ ਦਿੱਤਾ ਹੈ। ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਐੱਸ.) ਸੰਨੀ ਵਿਰੁੱਧ ਅਤਿਵਾਦ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ। ਏਜੰਸੀ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੰਨੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵਿੱਚ ਤਾਇਨਾਤ ਸੀ। ਉਨ੍ਹਾਂ ਨੂੰ ਮੁੜ ਸੁਪਰਡੈਂਟ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। ਸੰਨੀ ‘ਤੇ ਭਾਰਤ ‘ਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਦਾ ਦੋਸ਼ ਹੈ। ਬਲਵਿੰਦਰ ਸਿੰਘ ਸੰਧੂ ਪੇਸ਼ੇ ਤੋਂ ਅਧਿਆਪਕ ਅਤੇ ਗਰਮਖਿਆਲੀ ਸੀ। 90 ਦੇ ਦਹਾਕੇ ਵਿੱਚ ਪੰਜਾਬ ਵਿਚ ਅਤਿਵਾਦ ਵਿਰੁੱਧ ਲੜਨ ਲਈ ਉਸ ਨੂੰ 1993 ਵਿੱਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। 16 ਅਕਤੂਬਰ 2020 ਨੂੰ ਭਿੱਖੀਵਿੰਡ ਵਿੱਚ ਉਸ ਦੇ ਘਰ ਦੇ ਸਾਹਮਣੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਸੰਨੀ ਟੋਰਾਂਟੋ ਨੇ ਉਨ੍ਹਾਂ ਨੂੰ ਸੰਧੂ ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਉਸ ਨੇ ਦੋ ਹੋਰ ਅਪਰਾਧੀਆਂ ਸੁਖਮੀਤ ਪਾਲ ਸਿੰਘ ਅਤੇ ਲਖਵੀਰ ਸਿੰਘ ਦਾ ਨਾਮ ਵੀ ਲਿਆ। ਦੋਵੇਂ ਗਰਮਖਿਆਲੀ ਕਾਰਕੁਨ ਹਨ। ਨੈਸ਼ਨਲ ਇੰਟੈਲੀਜੈਂਸ ਏਜੰਸੀ (NIA) ਮੁਤਾਬਕ ਸੰਨੀ ਖਾਲਿਸਤਾਨੀ ਅਤਿਵਾਦੀਆਂ ਨਾਲ ਜੁੜਿਆ ਹੋਇਆ ਹੈ। ਉਸ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਵੀ ਸਬੰਧ ਹਨ। ਸੰਧੂ ਦੇ ਕਤਲ ਵਿੱਚ ਸੰਨੀ ਅਤੇ ਆਈਐਸਆਈ ਦੀ ਮਿਲੀਭੁਗਤ ਦੇ ਵੀ ਦੋਸ਼ ਹਨ। ਸੰਨੀ ‘ਤੇ ਪੰਜਾਬ ‘ਚ ਅਤਿਵਾਦ ਫੈਲਾਉਣ ਅਤੇ ਕਈ ਪਾਕਿਸਤਾਨੀ ਅਤਿਵਾਦੀਆਂ ਨਾਲ ਸਬੰਧ ਰੱਖਣ ਦਾ ਦੋਸ਼ ਹੈ। ਇਸ ਸਾਲ ਅਕਤੂਬਰ ‘ਚ ਭਾਰਤ ਸਰਕਾਰ ਨੇ ਸੰਨੀ ਨੂੰ ਭਗੌੜੇ ਅਤਿਵਾਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਸੀ। ਸੰਨੀ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਦਾ ਮੈਂਬਰ ਵੀ ਹੈ।

ਕੈਨੇਡਾ ਦੀ ਸਰਕਾਰ ਨੇ ਵਾਂਟੇਡ ਅਪਰਾਧੀ ਸੰਦੀਪ ਸਿੰਘ ਸਿੱਧੂ ਨੂੰ ਨਿਰਦੋਸ਼ ਐਲਾਨਿਆ Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ

ਅੰਮ੍ਰਿਤਸਰ, 15 ਨਵੰਬਰ – ਪਹਿਲੇ ਪਾਤਸ਼ਾਹ ਅਤੇ ਸਿਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੱਖਾਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸਖ਼ਸ਼ੀਅਤਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇੱਥੇ ਰਣਜੀਤ ਐਵਨਿਊ ਵਿਖੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਨਤਮਸਤਕ ਹੋ ਕੇ ਗੁਰਪੁਰਬ ਦੀ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਇਸ ਕਰਕੇ ਨਤਮਸਤਕ ਹੋਣ ਨਹੀਂ ਗਏ ਤਾਂ ਜੋ ਗੁਰਪੁਰਬ ਮੌਕੇ ਆਉਣ ਵਾਲੀ ਸੰਗਤ ਨੂੰ ਪਰੇਸ਼ਾਨੀ ਪੇਸ਼ ਨਾ ਆਵੇ। ਉਹਨਾਂ ਕਿਹਾ ਹੈ ਕਿ ਗੁਰੂ ਸਾਹਿਬ ਵੱਲੋਂ ਵਾਤਾਵਰਨ ਸੰਭਾਲ ਲਈ ਦਰਸਾਏ ਗਏ ਮਾਰਗ ਤੇ ਚਲਦਿਆਂ ਸਰਕਾਰ ਵਾਤਾਵਰਨ ਦੀ ਸਾਂਭ ਸੰਭਾਲ ਲਈ ਹਰ ਸੰਭਵ ਯਤਨ ਕਰੇਗੀ। ਇਸ ਦੌਰਾਨ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਅਲੌਕਿਕ ਜਲੌਅ ਸਜਾਏ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ’ਤੇ ਦੀਪਮਾਲਾ ਵੀ ਕੀਤੀ ਗਈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡੋਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ ਸਮੁੱਚੀ ਮਨੁੱਖਤਾ ਲਈ ਜੀਵਨ ਰੁਸ਼ਨਾਉਣ ਵਾਲੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ Read More »

ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਗੁਰਦਾਸ ਰਾਮ ਆਲਮ ਐਵਾਰਡ ਦੇਣ ਦਾ ਐਲਾਨ

ਜਲੰਧਰ – ਇੱਥੇ ਅੱਜ ਡਾ. ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਮਾਨਵਵਾਦੀ ਰਚਨਾ ਮੰਚ ਪੰਜਾਬ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ 2022 ਦਾ 24ਵਾਂ ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ ਪੰਜਾਬੀ ਦੇ ਗ਼ਜ਼ਲਗੋ ਸੁਰਜੀਤ ਜੱਜ ਅਤੇ 2023 ਦਾ ਐਵਾਰਡ ਕਹਾਣੀਕਾਰ ਤੇ ਸ਼ਾਇਰ ਸੁਰਿੰਦਰ ਰਾਮਪੁਰੀ ਨੂੰ ਦੇਣ ਦਾ ਐਲਾਨ ਕੀਤਾ। ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ ਨੇ ਦੱਸਿਆ ਕਿ ਇਹ ਐਵਾਰਡ 11 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਦਿੱਤੇ ਜਾਣਗੇ। ਸੁਰਜੀਤ ਜੱਜ 1990 ਤੋਂ ਅਤੇ ਸੁਰਿੰਦਰ ਰਾਮਪੁਰੀ 1976 ਤੋਂ ਲਿਖਦੇ ਆ ਰਹੇ ਹਨ।

ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਗੁਰਦਾਸ ਰਾਮ ਆਲਮ ਐਵਾਰਡ ਦੇਣ ਦਾ ਐਲਾਨ Read More »

ਟੌਲ ਮੁਲਾਜ਼ਮਾਂ ਨੇ ਕੰਪਨੀ ਵਿਰੁੱਧ ਸ਼ੁਰੂ ਕੀਤਾ ਸੰਘਰਸ਼

ਮਹਿਲ ਕਲਾਂ, 15 ਨਵੰਬਰ – ਬਰਨਾਲਾ-ਮੋਗਾ ਕੌਮੀ ਹਾਈਵੇ ਉਪਰ ਮੱਲ੍ਹੀਆਂ ਟੌਲ ਪਲਾਜ਼ਾ ਉਪਰ ਬੀਕੇਯੂ ਉਗਰਾਹਾਂ ਦਾ ਧਰਨਾ ਖ਼ਤਮ ਹੁੰਦੇ ਹੀ ਟੌਲ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਦੋ ਦਿਨਾਂ ਤੋਂ ਕਰਮਚਾਰੀਆਂ ਵੱਲੋਂ ਟੌਲ ਬੰਦ ਕਰਕੇ ਧਰਨਾ ਲਗਾਇਆ ਹੋਇਆ ਹੈ। ਕਿਸਾਨ ਯੂਨੀਅਨ ਉਗਰਾਹਾਂ ਵੀ ਟੌਲ ਕਰਮਚਾਰੀਆਂ ਦੇ ਹੱਕ ਵਿੱਚ ਡੱਟ ਗਈ ਹੈ। ਇਸ ਸਬੰਧੀ ਧਰਨਾਕਾਰੀ ਟੌਲ ਕਰਮਚਾਰੀ ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸ਼ਰਮਾ, ਅਮਨਪ੍ਰੀਤ ਸਿੰਘ, ਜਗਮੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਟੌਲ ਪਲਾਜ਼ਾ ਉਪਰ 38 ਕਰਮਚਾਰੀ ਕੰਮ ਕਰਦੇ ਆ ਰਹੇ ਹਨ। ਹੁਣ ਨਵੀਂ ਕੰਪਨੀ ਰੇਨੋ ਨੂੰ ਟੌਲ ਪਲਾਜ਼ਾ ਚਲਾਉਣ ਦੀ ਜ਼ਿੰਮੇਵਾਰੀ ਮਿਲੀ ਹੈ। ਨਵੀਂ ਕੰਪਨੀ ਵਲੋਂ ਜਿੱਥੇ ਉਹਨਾਂ ਦੀਆਂ ਤਨਖ਼ਾਹਾਂ ਘਟਾਈਆਂ ਜਾ ਰਹੀਆਂ ਹਨ, ਉਥੇ ਕੁਝ ਪੁਰਾਣੇ ਕਰਮਚਾਰੀਆਂ ਨੂੰ ਹਟਾਇਆ ਜਾ ਰਿਹਾ ਹੈ। ਇਸ ਸਬੰਧੀ ਕੰਪਨੀ ਦੇ ਪਲਾਜ਼ਾ ਮੈਨੇਜਰ ਅਜੇ ਸਿੰਘ ਨੇ ਕਿਹਾ ਕਿ ਸਮੂਹ ਕਰਮਚਾਰੀ 25 ਹਜ਼ਾਰ ਤੋਂ ਵੱਧ ਤਨਖ਼ਾਹ ਦੀ ਮੰਗ ਕਰ ਰਹੇ ਹਨ, ਜੋ ਕੰਪਨੀ ਦੇ ਵੱਸ ਦੀ ਗੱਲ ਨਹੀਂ ਹੈ। ਕਰਮਚਾਰੀਆਂ ਨੂੰ ਉਹਨਾਂ ਦੀ ਪੜ੍ਹਾਈ ਅਤੇ ਤਜਰਬੇ ਦੇ ਆਧਾਰ ਤੇ ਤਨਖ਼ਾਹ ਦੇ ਰਹੇ ਹਾਂ ਪਰ ਉਹ ਵੱਧ ਤਨਖ਼ਾਹ ਤੇ ਅੜੇ ਹੋਏ ਹਨ। ਉਥੇ ਇਸ ਮੌਕੇ ਥਾਣਾ ਸਦਰ ਬਰਨਾਲਾ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਪਹੁੰਚ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਧਰਨਾਕਾਰੀ ਆਪਣੀ ਮੰਗ ਤੇ ਅੜੇ ਰਹੇ। ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਸ਼ੁੱਕਰਵਾਰ ਨੂੰ ਧਰਨਾਕਾਰੀਆਂ ਅਤੇ ਕੰਪਨੀ ਦੇ ਅਧਿਕਾਰੀਆਂ ਦੀ ਮੀਟਿੰਗ ਰੱਖੀ ਗਈ ਹੈ।

ਟੌਲ ਮੁਲਾਜ਼ਮਾਂ ਨੇ ਕੰਪਨੀ ਵਿਰੁੱਧ ਸ਼ੁਰੂ ਕੀਤਾ ਸੰਘਰਸ਼ Read More »

ਜ਼ਹਿਰੀਲੀ ਹਵਾ ਤੇ ਮੌਸਮੀ ਫਲੂ ਤੋਂ ਬਚਾਏਗਾ ਵਿਟਾਮਿਨ- C ਨਾਲ ਭਰਪੂਰ ਭੋਜਨ

ਨਵੀਂ ਦਿੱਲੀ, 15 ਨਵੰਬਰ – ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਖਾਸ ਤੌਰ ‘ਤੇ ਦਿੱਲੀ-ਐੱਨਸੀਆਰ ‘ਚ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ, ਜਿਸ ਕਾਰਨ ਇੱਥੋਂ ਦੇ ਲੋਕ ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ। ਅਜਿਹੇ ‘ਚ ਦਮ ਘੁੱਟਣ ਵਾਲੀ ਹਵਾ ‘ਚ ਸਾਹ ਲੈਣ ਕਾਰਨ ਕਈ ਬੀਮਾਰੀਆਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਨਾਲ ਹੀ, ਸਰਦੀਆਂ ਦੇ ਮੌਸਮ ਵਿੱਚ ਮੌਸਮੀ ਫਲੂ ਦੇ ਕੇਸ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਜੇਕਰ ਤੁਸੀਂ ਵੀ ਅਜਿਹੀ ਜਗ੍ਹਾ ‘ਤੇ ਰਹਿੰਦੇ ਹੋ ਜਿੱਥੇ ਹਵਾ ਤੁਹਾਡਾ ਦਮ ਘੁੱਟ ਰਹੀ ਹੈ ਅਤੇ ਤੁਸੀਂ ਸਰਦੀਆਂ ‘ਚ ਆਪਣੇ ਆਪ ਨੂੰ ਵਾਇਰਸਾਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ ‘ਚ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਵਿਟਾਮਿਨ ਸੀ ਇੱਕ ਜ਼ਰੂਰੀ ਵਿਟਾਮਿਨ ਹੈ ਜੋ ਮੁੱਖ ਤੌਰ ‘ਤੇ ਖੱਟੇ ਫਲਾਂ ਵਿੱਚ ਪਾਇਆ ਜਾਂਦਾ ਹੈ। ਇਹ ਇੱਕ ਐਂਟੀਆਕਸੀਡੈਂਟ ਹੈ ਅਤੇ ਇਮਿਊਨਿਟੀ ਬਣਾਏ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਨਿੰਬੂ ਨਿੰਬੂ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ। ਇੱਕ ਪੂਰੇ ਕੱਚੇ ਨਿੰਬੂ ਵਿੱਚ 45 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ, ਜਿਸ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਸਰੀਰ ਵਿੱਚ ਇਸ ਦੀ ਕਮੀ ਦੂਰ ਹੋ ਜਾਂਦੀ ਹੈ। ਇਹ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ। ਨਿੰਬੂ ਬਲੱਡ ਪ੍ਰੈਸ਼ਰ ਨੂੰ ਘਟਾਉਣ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਕਰਨ ਵਿੱਚ ਮਦਦ ਕਰ ਸਕਦਾ ਹੈ। ਕੀਵੀ ਕੀਵੀ ਖੂਨ ਦੇ ਪਲੇਟਲੈਟਸ ਨੂੰ ਰੋਕ ਸਕਦਾ ਹੈ, ਸੰਭਾਵੀ ਤੌਰ ‘ਤੇ ਖੂਨ ਦੇ ਥੱਕੇ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾ ਸਕਦਾ ਹੈ। ਇੰਨਾ ਹੀ ਨਹੀਂ, ਕੀਵੀ ਤੁਹਾਡੀ ਇਮਿਊਨਿਟੀ ਨੂੰ ਬਿਹਤਰ ਬਣਾਉਣ ਵਿਚ ਵੀ ਮਦਦ ਕਰਦਾ ਹੈ ਅਤੇ ਵਿਟਾਮਿਨ ਕੇ, ਲੂਟੀਨ ਅਤੇ ਜ਼ੈਕਸਾਂਥਿਨ ਪ੍ਰਦਾਨ ਕਰਦਾ ਹੈ। ਕੇਲ ਜੇਕਰ ਤੁਸੀਂ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਦੀ ਤਲਾਸ਼ ਕਰ ਰਹੇ ਹੋ, ਤਾਂ ਕੇਲ ਤੁਹਾਡੇ ਲਈ ਇੱਕ ਵਧੀਆ ਆਪਸ਼ਨ ਸਾਬਤ ਹੋਵੇਗਾ। ਪਕਾਏ ਹੋਏ ਕੇਲ ਦਾ ਇੱਕ ਕੱਪ 21 ਮਿਲੀਗ੍ਰਾਮ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ, ਇਹ ਵਿਟਾਮਿਨ ਕੇ ਅਤੇ ਐਂਟੀਆਕਸੀਡੈਂਟਸ ਦਾ ਵੀ ਵਧੀਆ ਸਰੋਤ ਹੈ, ਜੋ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ ਹੈ। ਪਾਰਸਲੇ ਧਨੀਏ ਵਰਗੇ ਦਿਖਣ ਵਾਲੇ ਇਹ ਹਰੇ ਪੱਤੇ ਤੁਹਾਨੂੰ ਸਿਹਤਮੰਦ ਬਣਾਉਣ ਵਿੱਚ ਵੀ ਮਦਦ ਕਰ ਸਕਦੇ ਹਨ। ਪਾਰਸਲੇ ਵਿਟਾਮਿਨ ਕੇ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਸੰਭਾਵੀ ਤੌਰ ‘ਤੇ ਖੂਨ ਦੇ ਜੰਮਣ ਅਤੇ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਂਦਾ ਹੈ। ਅਮਰੂਦ ਅਮਰੂਦ ਵਿੱਚ ਐਂਟੀਆਕਸੀਡੈਂਟ ਲਾਇਕੋਪੀਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ 6 ਹਫ਼ਤਿਆਂ ਤੱਕ ਰੋਜ਼ਾਨਾ 400 ਗ੍ਰਾਮ ਅਮਰੂਦ ਖਾਣ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ।

ਜ਼ਹਿਰੀਲੀ ਹਵਾ ਤੇ ਮੌਸਮੀ ਫਲੂ ਤੋਂ ਬਚਾਏਗਾ ਵਿਟਾਮਿਨ- C ਨਾਲ ਭਰਪੂਰ ਭੋਜਨ Read More »