ਨਜ਼ਮ/ਧਾਰਮਿਕ/ਯਸ਼ ਪਾਲ

ਉਹ
ਨਫ਼ਰਤ ਕਰਦੇ ਨੇ
ਵਿਗਿਆਨ ਨੂੰ
ਵਿਗਿਆਨਕ
ਸੋਚ ਨੂੰ
ਵਿਗਿਆਨਿਕ
ਢੰਗ ਨੂੰ

ਉਹ
ਜਾਣਦੇ ਨੇ
ਤਾਕਤ
ਵਿਗਿਆਨ ਦੀ

ਤੇ
ਵਾਕਿਫ਼ ਨੇ ਪੂਰੀ ਤਰ੍ਹਾਂ
ਧਰਮ ਦੇ
ਖੋਖਲੇਪਣ ਤੋਂ ਵੀ
ਖੋਖਲੇ ਧਰਮ ਦੇ
ਖੋਖਲੇਪਣ ਤੋਂ

ਉਹ ਡਰਦੇ ਨੇ
ਵਿਗਿਆਨ ਤੋਂ
ਵਿਗਿਆਨਕ
ਸੋਚ ਤੋਂ
ਵਿਗਿਆਨਕ
ਤੌਰ-ਤਰੀਕਿਆਂ ਤੋਂ

ਵਿਗਿਆਨ
ਕਰ ਦਿੰਦਾ ਹੈ
ਨੰਗਾ
ਉਨ੍ਹਾਂ ਦਾ ਗਿਆਨ

ਤੇ
ਢਕਣ ਲਈ
ਆਪਣਾ ਨੰਗਾਪਣ
ਉਹ
ਲਪੇਟਦੇ ਨੇ
ਚਾਦਰ ਧਰਮ ਦੀ

ਤਾਂ ਹੋ ਜਾਂਦੇ ਨੇ
ਹੋਰ ਵੀ ਨੰਗੇ

ਫਿਰ
ਉਨ੍ਹਾਂ ਨੂੰ
ਸੁਝਦਾ ਹੈ
ਇੱਕੋ ਹੀ ਰਾਹ

ਵਿਗਿਆਨ ਤੋਂ
ਡਰੇ ਹੋਏ
ਆਪਣੇ ਵਰਗੇ ਲੋਕਾਂ ਨੂੰ
ਧਰਮ ਤੋਂ
ਡਰਾਉਂਦੇ ਨੇ
ਤੇ ਭੀੜ
ਜੁਟਾਉਂਦੇ ਨੇ

ਕਹਿੰਦੇ ਨੇ
ਡਰ
ਘੱਟ ਲਗਦਾ ਹੈ
ਭੀੜ ‘ਚ

ਡਰਾਉਣੇ ਧਰਮ ਤੋਂ
ਡਰੇ ਹੋਏ ਲੋਕ
ਨਿਕਲ ਪੈਂਦੇ ਨੇ
ਹੱਤਿਆ ਕਰਨ
ਵਿਗਿਆਨ ਦੀ
ਵਿਗਿਆਨਕ
ਖੋਜਾਂ ਦੇ ਹੀ
ਸਹਾਰੇ

ਵਿਗਿਆਨ ਦਾ ਤਾਂ
ਉਹ
ਕੀ ਵਿਗਾੜ
ਸਕਦੇ ਨੇ

ਖਿਝ ਦੇ ਮਾਰੇ
ਮਾਰ ਕੇ
ਕੁਸ਼ ਉਨ੍ਹਾਂ ਲੋਕਾਂ ਨੂੰ
ਜੋ ਚਲਦੇ ਨੇ
ਵਿਗਿਆਨ ਦੇ
ਰਾਹ ‘ਤੇ

ਹੋ ਜਾਂਦੇ ਨੇ
ਖੁਸ਼
ਕਿ ਹੱਤਿਆ ਕਰ ਦਿੱਤੀ
ਵਿਗਿਆਨ ਦੀ

ਇਹ ਖੇਡ੍ਹ
ਉਹ ਖੇਡ੍ਹਦੇ ਆਏ ਨੇ
ਧਰਮ ਦੇ ਆਗਮਨ ਤੋਂ
ਅੱਜ ਤੱਕ

ਸਭ ਤੋਂ ਘਿਨਾਉਣਾ
ਤੱਥ ਇਹ

ਕਿ ਉਹ
ਨਹੀਂ ਥਕਦੇ
ਪੁੱਠੀਆਂ-ਸਿੱਧੀਆਂ
ਬਾਜੀਆਂ ਲਾਉਂਦੇ

ਆਪਣੀਆਂ
ਮੂਰਖਤਾ-ਭਰਪੂਰ
ਧਾਰਮਿਕ ਕਥਾਵਾਂ ਨੂੰ
ਵਿਗਿਆਨ-ਸਮਾਨ
ਸਿੱਧ ਕਰਨ ਲਈ

ਤੇ
ਘਟੀਆਪਨ
ਇਸ ਹੱਦ ਤੱਕ

ਕਿ
ਜਰਾ ਵੀ ਨਹੀਂ ਭੁਲਦੇ
ਫ਼ਾਇਦਾ ਉਠਾਉਣ ਤੋਂ
ਵਿਗਿਆਨ ਦੀ ਕੁੱਖੋਂ
ਜਨਮੀ
ਤਕਨੀਕ ਦਾ

ਜਦ ਹੁੰਦੇ ਨੇ
ਉਹ
ਸੰਕਟ ‘ਚ
ਤਾਂ ਜਾਂਦੇ ਨੇ
ਵਿਗਿਆਨ ਦੀ
ਗੋਦ ‘ਚ

ਉਸ ਧਰਮ ਦੀ
ਪਨ੍ਹਾਹ ‘ਚ ਨਹੀਂ
ਜੋ ਪਸਰਿਆ ਪਿਆ ਹੈ
ਵਾਤਾਵਰਣ ‘ਚ
‘ਵਾਇਰਸ’ ਵਾਂਗ
ਤੇ ਫੈਲ ਰਹੀ ਹੈ
ਜਿਸ ਦੀ ਲਾਗ
ਮਹਾਂਮਾਰੀ ਵਾਂਗ

ਤੇ ਇੱਕ ਦਿਨ
ਜਦ
ਦੁੱਭਰ ਹੋ ਜਾਵੇਗਾ
ਜਿਉਣਾ

ਤਾਂ ਮਾਰ ਕੇ ਝੱਖ
ਮੁੜਨਗੇ ਸਭ
ਵਿਗਿਆਨ ਦੇ ਹੀ
ਰਾਹ ‘ਤੇ

ਪਰ
ਉਦੋਂ ਤੱਕ
ਹੋ ਚੁੱਕੀ ਹੋਵੇਗੀ
ਬਹੁਤ ਦੇਰੀ

ਅੰਤ ‘ਚ
ਇੱਕ ਹਾਸੋਹੀਣਾ
ਚੁਟਕਲਾ
ਇਹ

ਕਿ ਉਹ ਵੀ
ਸ਼ਾਮਿਲ ਨੇ
ਇਸ ਧਾਰਮਿਕ
ਭੀੜ ‘ਚ

ਜੋ
ਵਿਗਿਆਨ
ਪੜ੍ਹਦੇ ਨੇ
ਜੋ
ਵਿਗਿਆਨ
ਪੜ੍ਹਾਉਂਦੇ ਨੇ

ਤੇ
ਕਦੇ ਕਦੇ
ਗਲਤੀ ਨਾਲ
ਵਿਗਿਆਨਕ ਵੀ
ਕਹਾਉਂਦੇ ਨੇ

— ਹੂਬ ਨਾਥ

#ਅਖੌਤੀ ਧਾਰਮਿਕ
ਜੋ ਹਰ ਧਰਮ ‘ਚ ਬਥੇਰੇ ਨੇ।

ਹਿੰਦੀ ਤੋਂ ਪੰਜਾਬੀ :
ਯਸ਼ ਪਾਲ ਵਰਗ ਚੇਤਨਾ
(98145 35005)

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...